ਤਾਜਾ ਖ਼ਬਰਾਂ


ਕਰਜ਼ੇ ਹੇਠਾਂ ਨੱਪੇ ਕਿਸਾਨ ਵਲੋਂ ਖ਼ੁਦਕੁਸ਼ੀ
. . .  7 minutes ago
ਬਠਿੰਡਾ, 24 ਅਕਤੂਬਰ (ਨਾਇਬ ਸਿੰਘ ਸਿੱਧੂ) - ਬੂਟਾ ਸਿੰਘ (42) ਪੁੱਤਰ ਨੱਥਾ ਸਿੰਘ ਵਾਸੀ ਮਹਿਤਾ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਤਕਰੀਬਨ ਤਿੰਨ ਕਿੱਲਿਆਂ ਦਾ ਮਾਲਕ ਸੀ। ਕਿਸਾਨ ਸਿਰ ਕਰਜ਼ਾ ਸੀ ਅਤੇ ਬੈਂਕ ਵਾਲੇ ਉਨ੍ਹਾਂ ਦੇ ਘਰ ਗਏ ਸਨ, ਜਿਸ ਨੂੰ ਲੈ ਕੇ ਉਸ ਨੇ ਫਾਹਾ ਲੈ ਕੇ ਆਤਮ...
ਬਿਹਾਰ ਚੋਣਾਂ : ਲਾਲੂ ਪ੍ਰਸਾਦ ਦੀ ਪਾਰਟੀ ਨੇ 10 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ
. . .  36 minutes ago
ਪਟਨਾ, 24 ਅਕਤੂਬਰ - ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਗਠਜੋੜ ਦਾ ਕਾਮਨ ਮੈਨੀਫੈਸਟੋ ਜਾਰੀ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਨੇ ਆਪਣਾ ਵੱਖਰਾ ਘੋਸ਼ਣਾ ਪੱਤਰ ਜਾਰੀ ਕੀਤਾ। ਇਸ ਵਿਚ 10 ਲੱਖ ਨੌਕਰੀਆਂ ਪੈਦਾ ਕਰਨ ਦਾ ਵਾਅਦਾ...
ਰੇਲ ਰੋਕੋ ਅੰਦੋਲਨ ਦਾ ਹਿੱਸਾ ਕਿਸਾਨ ਦੀ ਹੋਈ ਮੌਤ
. . .  about 1 hour ago
ਸਰਾਏ ਅਮਾਨਤ ਖਾਂ (ਤਰਨ ਤਾਰਨ) , 24 ਅਕਤੂਬਰ (ਨਰਿੰਦਰ ਸਿੰਘ ਦੋਦੇ) - ਜਮੂਹਰੀ ਕਿਸਾਨ ਸਭਾ ਦੀ ਅਗਵਾਈ ਹੇਠ ਬੁਟਾਰੀ ਵਿਖੇ ਰੇਲ ਰੋਕੋ ਅੰਦੋਲਨ ਵਿਚ ਸ਼ਾਮਿਲ ਕਿਸਾਨ ਦੀ ਮੌਤ ਹੋ ਗਈ ਹੈ।ਕਿਸਾਨ ਦੀ ਪਛਾਣ ਜੋਗਿੰਦਰ ਸਿੰਘ (58) ਵਜੋਂ ਹੋਈ ਹੈ। ਜੋ ਕਿ ਚੀਮਾ ਕਲਾਂ ਦਾ ਰਹਿਣ ਵਾਲਾ ਸੀ। ਉਸ ਦੀ ਮੌਤ...
ਪਿੰਡ ਦੇਵੀਦਾਸਪੁਰਾ ਰੇਲ ਮਾਰਗ 'ਤੇ ਕਿਸਾਨਾਂ ਦਾ ਚੱਲ ਰਿਹਾ ਧਰਨਾ 31ਵੇਂ ਦਿਨ ਵੀ ਜਾਰੀ
. . .  about 2 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ) , 24 ਅਕਤੂਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ 'ਤੇ ਚੱਲ ਰਿਹਾ ਧਰਨਾ ਅੱਜ 31ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ...
ਬਦਨਾਮ ਮਹਿਲਾ ਤਸਕਰ ਹੈਰੋਇਨ ਤੇ 10 ਲੱਖ ਦੀ ਨਗਦੀ ਸਮੇਤ ਕਾਬੂ
. . .  about 3 hours ago
ਮਾਹਿਲਪੁਰ (ਹੁਸ਼ਿਆਰਪੁਰ), 24 ਅਕਤੂਬਰ (ਦੀਪਕ ਅਗਨੀਹੋਤਰੀ) - ਮਾਹਿਲਪੁਰ ਸ਼ਹਿਰ 'ਚ ਲੰਗੇਰੀ ਰੋਡ ਦੀ ਮਸ਼ਹੂਰ ਮਹਿਲਾ ਤਸਕਰ ਜਸਵੀਰ ਕੌਰ ਉਰਫ ਫੌਜਣ ਨੂੰ 300 ਗ੍ਰਾਮ ਹੈਰੋਇਨ ਅਤੇ 10 ਲੱਖ ਰੁਪਏ ਦੀ ਕਰੰਸੀ ਸਮੇਤ ਕਾਬੂ ਕੀਤਾ ਹੈ। ਜ਼ਿਲ੍ਹਾ...
ਅੱਜ ਦਾ ਵਿਚਾਰ
. . .  about 3 hours ago
ਆਈ ਪੀ ਐੱਲ 2020 :ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਵਿਕਟਾਂ ਨਾਲ ਹਰਾਇਆ
. . .  1 day ago
ਸੰਗਰੂਰ ' ਚ ਡੋਲੀ ਵਾਲੀ ਕਾਰ ਹੋਈ ਹਾਦਸਾਗ੍ਰਸਤ , ਲਾੜੀ ਸਮੇਤ ਤਿੰਨ ਗੰਭੀਰ ਜ਼ਖ਼ਮੀ
. . .  1 day ago
ਸੰਗਰੂਰ, 23 ਅਕਤੂਬਰ ( ਦਮਨਜੀਤ ਸਿੰਘ)- ਸੰਗਰੂਰ ਦੇ ਧੂਰੀ ਫਲਾਈ ਓਵਰ ਉੱਤੇ ਇੱਕ ਡੋਲੀ ਵਾਲੀ ਕਾਰ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ...
ਆਈ ਪੀ ਐੱਲ 2020 : ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 115 ਦੌੜਾਂ ਦਾ ਟੀਚਾ
. . .  1 day ago
ਚੰਡੀਗੜ੍ਹ : ਕੈਪਟਨ ਦੇ ਬੇਟੇ ਰਨਿੰਦਰ ਸਿੰਘ ਨੂੰ ਫੇਮਾ ਦੀ ਉਲੰਘਨਾ 'ਚ ਈ ਡੀ ਨੇ ਭੇਜਿਆ ਸੰਮਨ
. . .  1 day ago
ਚੰਡੀਗੜ੍ਹ : ਆਈ.ਏ.ਐਸ 15 ਪੀ.ਸੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਨਵੀਂ ਦਿੱਲੀ : ਐਫ ਏ ਟੀ ਐਫ ਦਾ ਪਾਕਿਸਤਾਨ ਨੂੰ ਝਟਕਾ, ਬਣਿਆ ਰਹੇਗਾ 'ਗ੍ਰੇ ਲਿਸਟ' 'ਚ
. . .  1 day ago
ਸਾਬਕਾ, ਐਸ,ਡੀ,ਓ,ਜੋਗਿੰਦਰ ਸਿੰਘ ਸੇਖੋਂ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ { ਸੰਗਰੂਰ},23 ਅਕਤੂਬਰ (ਸ.ਸ.ਖੰਨਾ,ਵਿਨੋਦ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਡਵੀਜ਼ਨ ਸੰਗਰੂਰ ਵਿਚ ਬਤੌਰ ਐਸ,ਡੀ,ਓ,ਗੁਰਪ੍ਰੀਤ ਸਿੰਘ ਸੇਖੋਂ ਨੂੰ ਉਦੋਂ ਭਾਰੀ ਸਦਮਾ ਪੁੱਜਾ ...
ਪੰਜਾਬ ਪੁਲਿਸ ਦੇ 8 ਡੀ.ਐਸ.ਪੀਜ਼ ਦੇ ਤਬਾਦਲੇ
. . .  1 day ago
ਅਜਨਾਲਾ , 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ 8 ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ I
ਆਈ ਪੀ ਐੱਲ 2020 : ਮੁੰਬਈ ਨੇ ਚੇਨਈ ਖ਼ਿਲਾਫ਼ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ
. . .  1 day ago
ਮੁੰਬਈ : ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਹਲਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ 
. . .  1 day ago
ਪੰਜਾਬ ਸਰਕਾਰ ਵੱਲੋਂ ਮਿਲਾਵਟੀ ਭੋਜਨ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ , 23 ਅਕਤੂਬਰ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖੁਰਕ ਤੇ ਡਰੱਗ ਪ੍ਰਬੰਧਨ ਵਿਭਾਗ ਵੱਲੋਂ ਮਿਲਾਵਟੀ ਖਾਧ ਪਦਾਰਥਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ...
ਕਿਸਾਨਾਂ ਨੇ ਰੇਲਵੇ ਸਟੇਸ਼ਨ 'ਤੇ ਸਵਾਰੀਆਂ ਵਾਲੀ ਗੱਡੀ ਦੇ ਪਹੁੰਚਣ ਉਪਰੰਤ ਬੈਰਿੰਗ ਵਾਪਸ ਫ਼ਿਰੋਜ਼ਪੁਰ ਨੂੰ ਮੋੜੀ
. . .  1 day ago
ਜੈਤੋ, 23 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨਾਂ ਨੇ ਅੱਜ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਸਵਾਰੀਆਂ...
ਵਿਜੈ ਇੰਦਰ ਸਿੰਗਲਾ ਨੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਕਿਸਾਨ ਬਿੱਲਾਂ 'ਤੇ ਸਥਿਤੀ ਸਪਸ਼ਟ ਕਰਨ ਲਈ ਵੰਗਾਰਿਆ
. . .  1 day ago
ਸੰਗਰੂਰ, 23 ਅਕਤੂਬਰ (ਧੀਰਜ ਪਸ਼ੋਰੀਆ)- ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੀ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਪੱਖੀ ਬਿੱਲਾਂ 'ਤੇ ਪੰਜਾਬ ਨਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 44 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ...
25 ਅਕਤੂਬਰ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ ਕੈਪਟਨ
. . .  1 day ago
ਚੰਡੀਗੜ੍ਹ, 23 ਅਕਤੂਬਰ- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ 500 ਕਰੋੜ ਰੁਪਏ ਦੀ...
ਹੁਸ਼ਿਆਰਪੁਰ 'ਚ ਕੋਰੋਨਾ ਦੇ 34 ਮਾਮਲੇ ਆਏ ਸਾਹਮਣੇ, 4 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 34 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5950 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਜਲੰਧਰ 'ਚ ਅਫ਼ੀਮ ਅਤੇ ਡਰੱਗ ਮਨੀ ਸਣੇ 5 ਕਾਬੂ
. . .  1 day ago
ਜਲੰਧਰ, 23 ਅਕਤੂਬਰ- ਜਲੰਧਰ ਦੇ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਕਿਲੋ ਅਫ਼ੀਮ ਅਤੇ 80 ਹਜ਼ਾਰ ਰੁਪਏ...
ਕਾਂਗਰਸੀ ਆਗੂ ਨੇ ਦਿਨ-ਦਿਹਾੜੇ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕੀਤਾ ਕਤਲ, ਇਕ ਜ਼ਖ਼ਮੀ
. . .  1 day ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੱਤਾ ਦੇ ਨਸ਼ੇ 'ਚ ਅੰਨੇ ਹੋਏ ਇਕ ਕਾਂਗਰਸੀ ਆਗੂ ਨੇ ਪੁਰਾਣੀ ਰਜ਼ਿੰਸ਼ ਕਾਰਨ ਅੱਜ ਇੱਥੇ ਗਿਲਵਾਲੀ ਗੇਟ ਵਿਖੇ ਸਿੱਧੀਆਂ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰ...
ਪਠਾਨਕੋਟ 'ਚ ਕੋਰੋਨਾ ਦੇ 11 ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 23 ਅਕਤੂਬਰ (ਆਰ. ਸਿੰਘ)- ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ 'ਚ ਅੱਜ 11 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਪਠਾਨਕੋਟ ਸਿਵਲ ਹਸਪਤਾਲ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਸਾਡਾ ਕੰਮ ਸਾਡੀਆਂ ਸਮਰਥਾਵਾਂ ਦਾ ਹੀ ਪ੍ਰਗਟਾਵਾ ਹੈ। ਗੇਟੇ

ਪਹਿਲਾ ਸਫ਼ਾ

ਕਿਸਾਨ ਸੰਘਰਸ਼ 'ਚ ਬੀਬੀਆਂ ਦੀ ਸਰਗਰਮੀ ਨੇ ਵਧਾਏ ਹੌਸਲੇ

ਜਲੰਧਰ, 23 ਅਕਤੂਬਰ (ਮੇਜਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਉੱਪਰ 30ਵੇਂ ਦਿਨ ਵੀ ਦੇਵੀਦਾਸਪੁਰਾ ਵਿਖੇ ਰੇਲ ਪਟੜੀ ਉੱਪਰ ਲੱਗਿਆ ਪੱਕਾ ਮੋਰਚਾ ਕਾਇਮ ਰਿਹਾ ਤੇ ਤਿੰਨ ਦਰਜਨ ਦੇ ਕਰੀਬ ਥਾਵਾਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਮੁਖੀਆਂ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ | ਅੰਮਿ੍ਤਸਰ ਤੇ ਤਰਨ ਤਾਰਨ ਵਿਖੇ ਵੱਡੇ ਇਕੱਠ ਹੋਏ | ਖਾਸਕਰ ਇਨ੍ਹਾਂ ਕਿਸਾਨ ਇਕੱਠਾਂ ਵਿਚ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਨੇ ਕਿਸਾਨਾਂ ਦੇ ਹੌਸਲੇ ਵਧਾਏ | ਅੱਜ ਅੰਮਿ੍ਤਸਰ, ਤਰਨ ਤਾਰਨ ਤੋਂ ਇਲਾਵਾ ਜ਼ੀਰਾ, ਫ਼ਿਰੋਜ਼ਪੁਰ, ਗੁਰੂਹਰਸਹਾਏ, ਫਾਜ਼ਿਲਕਾ, ਥਾਰੇਵਾਲਾ, ਲੋਹੀਆਂ, ਸੁਲਤਾਨਪੁਰ ਲੋਧੀ, ਟਾਂਡਾ ਆਦਿ ਵਿਚ ਵੀ ਵੱਡੇ ਇਕੱਠ ਹੋਏ ਤੇ ਅਰਥੀਆਂ ਫੂਕੀਆਂ ਗਈਆਂ | ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸਤਨਾਮ ਸਿੰਘ ਪੰਨੂੰ ਨੇ ਸੰਘੀ ਢਾਂਚਾ ਤੋੜ ਕੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਸੰਵਿਧਾਨਕ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵੀ ਸੋਧੇ ਹੋਏ ਰੂਪ 'ਚ ਇਹ ਕਾਲੇ ਕਾਨੂੰਨ ਪਾਸ ਕਰਕੇ ਕਾਨੂੰਨੀ ਮਾਨਤਾ ਦੇ ਦਿੱਤੀ ਹੈ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਇਕ ਹਜ਼ਾਰ ਤੋਂ ਵੱਧ ਪਿੰਡਾਂ 'ਚ ਰਾਵਣ ਰੂਪੀ ਬਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਦਿਉ ਕੱਦ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ | ਉਕਤ ਤਿੰਨੇ ਕਾਲੇ ਕਾਨੂੰਨਾਂ ਖ਼ਿਲਾਫ਼ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਤੇ ਸਮਾਜ ਦੇ ਸਾਰੇ ਵਰਗਾਂ ਵਿਚ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਕਾਰਪੋਰੇਟ ਅੰਬਾਨੀਆਂ, ਅਡਾਨੀਆਂ ਦੇ ਖ਼ਿਲਾਫ਼ ਗੁੱਸਾ ਤੇ ਰੋਹ ਠਾਠਾਂ ਮਾਰ ਰਿਹਾ ਹੈ | ਜੇਕਰ ਮੋਦੀ ਸਰਕਾਰ ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਤੋਂ ਪਿੱਛੇ ਨਾ ਹਟੀ ਤਾਂ ਕਿਸਾਨ ਅੰਦੋਲਨ ਪੂਰੇ ਦੇਸ਼ ਵਿਚ ਫ਼ੈਲ ਜਾਵੇਗਾ ਤੇ ਇਸ ਫ਼ੈਲੇ ਗ਼ਦਰ ਦੀ ਅਗਵਾਈ ਪੰਜਾਬ ਕਰੇਗਾ | ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੀਆਂ ਵੱਖੀਆਂ ਉਧੇੜਨ ਦੇ ਨਾਲ-ਨਾਲ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਸੋਧ ਬਿੱਲ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਨੇ ਪਾਸ ਕੀਤੇ ਹਨ, ਉਨ੍ਹਾਂ ਦਾ ਕੋਈ ਕਾਨੂੰਨੀ ਮੁੱਲ ਨਹੀਂ ਹੈ | ਇਨ੍ਹਾਂ ਸੋਧ ਬਿੱਲਾਂ ਨੂੰ ਪਾਸ ਕਰਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਮਾਨਤਾ ਦੇ ਦਿੱਤੀ ਹੈ |

ਖੇਤੀ ਕਾਨੂੰਨ ਅਤੇ ਧਾਰਾ 370 ਦੇ ਫ਼ੈਸਲਿਆਂ ਤੋਂ ਪਿੱਛੇ ਨਹੀਂ ਹਟਾਂਗੇ-ਮੋਦੀ

ਬਿਹਾਰ 'ਚ ਚੋਣ ਰੈਲੀਆਂ ਦੀ ਸ਼ੁਰੂਆਤ
ਸਸਾਰਾਮ (ਬਿਹਾਰ), 23 ਅਕਤੂਬਰ (ਏਜੰਸੀਆਂ)-ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਤਿਵੇਂ-ਤਿਵੇਂ ਹੀ ਰਾਜਨੀਤਕ ਪਾਰਟੀਆਂ ਆਪਣੀ ਸਾਰੀ ਤਾਕਤ ਚੋਣ ਪ੍ਰਚਾਰ ਲਈ ਲਗਾ ਰਹੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੇ ਦਿਨ ਬਿਹਾਰ 'ਚ ਸਸਾਰਾਮ, ਗਯਾ ਅਤੇ ਭਾਗਲਪੁਰ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਆਪਣੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ | ਬਿਹਾਰ 'ਚ ਅੱਜ ਪਹਿਲੇ ਦਿਨ ਸ਼ੁਰੂ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਦੀ ਜੰਮ ਕੇ ਆਲੋਚਨਾ ਕੀਤੀ | ਸਸਾਰਾਮ ਇਲਾਕੇ 'ਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨਾਂ ਬਾਰੇ ਅਤੇ ਦੇਸ਼ ਦੇ ਸੰਵਿਧਾਨ ਦੀ ਧਾਰਾ 370 ਬਾਰੇ ਫ਼ੈਸਲਿਆਂ ਤੋਂ ਹੁਣ ਪਿੱਛੇ ਨਹੀਂ ਹਟੇਗੀ | ਜੇ.ਡੀ.ਯੂ. ਦੇ ਮੁਖੀ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਹਾਜ਼ਰੀ 'ਚ ਰੋਹਤਾਸ 'ਚ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਰੁਖ਼ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਬਿਹਾਰ 'ਚ ਬਿਜਲੀ ਨਾਲ ਰੁਸ਼ਨਾ ਰਿਹੈ ਹੈ ਕਿਉਂਕਿ ਲਾਲਟੈਨ ਦਾ ਜ਼ਮਾਨਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਤੇ ਦਲਾਲਾਂ ਤੋਂ ਮੁਕਤ ਕਰਨ ਦਾ ਫ਼ੈਸਲਾ ਕੀਤਾ ਤਾਂ ਵਿਰੋਧੀ ਧਿਰਾਂ ਇਨ੍ਹਾਂ (ਦਲਾਲਾਂ) ਦੇ ਪੱਖ 'ਚ ਖੁੱਲ੍ਹ ਕੇ ਮੈਦਾਨ 'ਚ ਨਿੱਤਰ ਆਈਆਂ | ਉਨ੍ਹਾਂ ਵਿਰੋਧੀ ਧਿਰਾਂ 'ਤੇ ਚੁਟਕੀ ਲੈਂਦਿਆਂ ਕਿਹਾ, 'ਮੰਡੀ ਤੇ ਐਮ.ਐਸ.ਪੀ. ਤਾਂ ਬਹਾਨਾ ਹੈ, ਅਸਲ 'ਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਲੰਮੇ ਸਮੇਂ ਤੋਂ ਜੰਮੂ- ਕਸ਼ਮੀਰ 'ਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਸੀ | ਇਹ ਫ਼ੈਸਲਾ ਐਨ.ਡੀ.ਏ. ਦੀ ਸਰਕਾਰ ਨੇ ਲਿਆ |

ਕਪਿਲ ਦੇਵ ਹਸਪਤਾਲ ਦਾਖ਼ਲ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਛਾਤੀ 'ਚ ਦਰਦ ਹੋਣ ਬਾਅਦ ਡਾਕਟਰਾਂ ਨੇ ਕਪਿਲ ਦੇਵ ਦੀ ਐਾਜੀਓਪਲਾਸਟੀ ਕੀਤੀ | ਡਾਕਟਰਾਂ ਅਨੁਸਾਰ ਕਪਿਲ ਦੇ ਤਬੀਅਤ ਹੁਣ ਠੀਕ ਹੈ | 61 ਸਾਲਾ ਕਪਿਲ ਦੀ ਤਬੀਅਤ ਨੂੰ ਲੈ ਕੇ ਕਈ ਖਿਡਾਰੀਆਂ ਤੇ ਆਗੂਆਂ ਨੇ ਚਿੰਤਾ ਜਤਾਈ ਹੈ | ਸ਼ਿਖਰ ਧਵਨ ਤੇ ਸਾਇਨਾ ਨੇਹਵਾਲ ਵਰਗੇ ਖਿਡਾਰੀਆਂ ਦੇ ਨਾਲ ਹੀ ਖੇਡ ਜਗਤ ਦੇ ਲੋਕਾਂ ਨੇ ਕਪਿਲ ਦੇਵ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ | 1983 ਦੇ ਵਿਸ਼ਵ ਕੱਪ ਜੇਤੂ ਕਪਿਲ ਨੇ ਬੀਤੀ ਰਾਤ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਐਸਕਾਰਟਸ ਹਸਪਤਾਲ ਲਿਜਾਇਆ ਗਿਆ, ਉਥੇ ਕੁਝ ਟੈਸਟਾਂ ਬਾਅਦ ਉਨ੍ਹਾਂ ਨੂੰ ਸਟੰਟ ਲਗਾ ਦਿੱਤੇ ਗਏ ਤੇ ਹੁਣ ਉਨ੍ਹਾਂ ਦੀ ਤਬੀਅਤ ਠੀਕ ਹੈ |

ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਆਖ਼ਰੀ ਪਰਖ ਦੀ ਇਜਾਜ਼ਤ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਕੋਰੋਨਾ ਦਾ ਟੀਕਾ ਵਿਕਸਿਤ ਕਰਨ ਵਾਲੀਆਂ 2 ਸਵਦੇਸ਼ੀ ਕੰਪਨੀਆਂ 'ਚੋਂ ਇਕ ਭਾਰਤ ਬਾਇਓਟੈੱਕ ਨੂੰ ਟੀਕੇ ਦੇ ਤੀਜੇ ਪੜਾਅ ਦੀ ਪਰਖ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਦਵਾਈਆਂ ਦੀ ਖ਼ੋਜ ਬਾਰੇ ਭਾਰਤੀ ਸੰਸਥਾ ਆਈ. ਸੀ. ਐਮ. ਆਰ. ਦੇ ਨਾਲ ਟੀਕਾ ਵਿਕਸਿਤ ਕਰ ਰਹੀ ਭਾਰਤ ਬਾਇਓਟੈਕ ਨੂੰ ਡਰੱਗਜ਼ ਕੰਟਰੋਲਰ ਆਫ਼ ਇੰਡੀਆ (ਡੀ. ਜੀ. ਜੀ. ਆਈ.) ਨੇ ਇਹ ਮਨਜ਼ੂਰੀ ਦਿੱਤੀ ਹੈ | ਕੰਪਨੀ ਵਲੋਂ ਪਹਿਲੇ ਅਤੇ ਦੂਜੇ ਪੜਾਅ ਦੀਆਂ ਪਰਖਾਂ ਦੇ ਨਾਲ ਜਾਨਵਰਾਂ 'ਤੇ ਕੀਤੀਆਂ ਪਰਖਾਂ ਦਾ ਡਾਟਾ ਵੀ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਗਈ | ਕੰਪਨੀ ਨੇ ਟੀਕੇ ਦੇ ਤੀਜੇ ਗੇੜ ਦੇ ਪ੍ਰੀਖਣ ਲਈ ਇਜਾਜ਼ਤ ਮੰਗਣ ਲਈ ਦਰਖ਼ਾਸਤ 'ਚ ਕਿਹਾ ਹੈ ਇਹ ਪਰਖ 18 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਤੇ ਹੀ ਕੀਤੀ ਜਾਵੇਗੀ ਅਤੇ ਇਸ 'ਚ 10 ਰਾਜਾਂ ਦੇ 19 ਸਥਾਨਾਂ ਤੋਂ 28,500 ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਪਰਖਾਂ ਲਈ ਤੈਅ ਕੀਤੇ ਸਥਾਨਾਂ 'ਚ ਦਿੱਲੀ, ਮੁੰਬਈ, ਪਟਨਾ ਅਤੇ ਲਖਨਊ ਸ਼ਾਮਿਲ ਹਨ |

ਚਲਦੀ ਕਾਰ 'ਚ ਔਰਤ ਨਾਲ ਜਬਰ ਜਨਾਹ ਕਰਨ ਵਾਲੇ 2 ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਚੱਲਦੀ ਕਾਰ 'ਚ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪੀੜਤ ਔਰਤ ਦੇ ਬਿਆਨਾਂ 'ਤੇ ਉਸ ਦੇ ਦੋਸਤ ਪ੍ਰਸ਼ਾਂਤ ਸ਼ੁਕਲਾ ਤੇ ਉਸ ਦੇ ਸਾਥੀ ਰੋਹਿਤ ਕੁਮਾਰ ਰਾਏ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਕਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਨੂੰ ਪ੍ਰਸ਼ਾਂਤ ਸ਼ੁਕਲਾ ਦਾ ਫ਼ੋਨ ਆਇਆ ਕਿ ਉਸ ਦੇ ਸਾਥੀ ਰੋਹਿਤ ਕੁਮਾਰ ਦਾ ਜਨਮ ਦਿਨ ਹੈ ਤੇ ਪ੍ਰਸ਼ਾਂਤ ਨੇ ਉਸ ਨੂੰ ਵੀ ਪਾਰਟੀ 'ਚ ਆਉਣ ਦਾ ਸੱਦਾ ਦਿੱਤਾ | ਔਰਤ ਨੇ ਦੱਸਿਆ ਕਿ ਪ੍ਰਸ਼ਾਂਤ ਵਲੋਂ ਦੱਸੇ ਰੈਸਟੋਰੈਂਟ 'ਚ ਪਹਿਲਾਂ ਤਿੰਨਾਂ ਨੇ ਸ਼ਰਾਬ ਪੀਤੀ, ਉਪਰੰਤ ਖਾਣਾ ਖਾਧਾ | ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਐਕਟਿਵਾ 'ਤੇ ਘਰ ਜਾਣ ਲੱਗੀ ਤਾਂ ਕਥਿਤ ਦੋਸ਼ੀ ਰੋਹਿਤ ਨੇ ਉਸ ਨੂੰ ਰੋਕ ਲਿਆ ਤੇ ਜ਼ਬਰਦਸਤੀ ਆਪਣੀ ਕਾਰ 'ਚ ਬਿਠਾ ਲਿਆ ਤੇ ਚਲਦੀ ਕਾਰ 'ਚ ਹੀ ਉਸ ਨਾਲ ਜ਼ਬਰਦਸਤੀ ਕੀਤੀ | ਬਾਅਦ 'ਚ ਉਕਤ ਕਥਿਤ ਦੋਸ਼ੀ ਉਸ ਨੂੰ ਤੜਕੇ ਤਿੰਨ ਵਜੇ ਰੈਸਟੋਰੈਂਟ ਦੇ ਬਾਹਰ ਸੁੱਟ ਕੇ ਹੀ ਫ਼ਰਾਰ ਹੋ ਗਏ | ਜਾਂਚ ਕਰ ਰਹੀ ਐਸ.ਐੱਚ.ਓ. ਮਧੂ ਬਾਲਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਔਰਤ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ |

ਫੇਮਾ ਮਾਮਲੇ 'ਚ ਈ. ਡੀ. ਵਲੋਂ ਰਣਇੰਦਰ ਸਿੰਘ ਤਲਬ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਉਲੰਘਣਾ ਦੇ ਇਕ ਕੇਸ 'ਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ | ਰਣਇੰਦਰ ਸਿੰਘ ਨੂੰ ਕੇਂਦਰੀ ਜਾਂਚ ਏਜੰਸੀ ਦੇ ਜਲੰਧਰ ਸਥਿਤ ਦਫ਼ਤਰ 'ਚ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ | ਈ.ਡੀ. ਵਲੋਂ ਉਕਤ ਸੰਮਨ ਵਿਦੇਸ਼ 'ਚ ਅਣਐਲਾਨੀ ਜਾਇਦਾਦ ਦੇ ਸਬੰਧ 'ਚ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਦਰਜ ਕੀਤੇ ਗਏ ਇਕ ਕੇਸ ਨਾਲ ਸਬੰਧਿਤ ਹੈ | ਜ਼ਿਕਰਯੋਗ ਹੈ ਕਿ ਏਜੰਸੀ ਨੇ ਰਣਇੰਦਰ ਸਿੰਘ ਤੋਂ ਸਾਲ 2016 'ਚ ਵੀ ਇਸ ਕੇਸ ਸਬੰਧੀ ਪੁੱਛਗਿੱਛ ਕੀਤੀ ਸੀ ਤੇ ਉਨ੍ਹਾਂ ਨੂੰ ਸਵਿਟਜ਼ਰਲੈਂਡ 'ਚ ਫੰਡਾਂ ਦੀ ਕਥਿਤ ਵਰਤੋਂ ਤੇ ਬਰਤਾਨੀਆ ਦੇ ਵਰਜਿਨ ਦੀਪ 'ਚ ਟਰੱਸਟ ਤੇ ਕੁਝ ਸਹਾਇਕ ਕੰਪਨੀਆਂ ਦੇ ਨਿਰਮਾਣ ਬਾਰੇ ਦੱਸਣ ਲਈ ਕਿਹਾ ਸੀ | ਹਾਲਾਂਕਿ, ਰਣਇੰਦਰ ਨੇ ਕਿਸੇ ਵੀ ਗੈਰ-ਕਾਨੂੰਨੀ ਕੰਮ 'ਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਸੀ | ਸੂਤਰਾਂ ਅਨੁਸਾਰ ਏਜੰਸੀ ਰਣਇੰਦਰ ਸਿੰਘ ਦੇ ਬਿਆਨ ਦੁਬਾਰਾ ਤੋਂ ਦਰਜ ਕਰਨਾ ਚਾਹੁੰਦੀ ਹੈ |

ਫ਼ਾਜ਼ਿਲਕਾ ਨੇੜੇ ਕੁੱਟ-ਕੁੱਟ ਕੇ ਬਜ਼ੁਰਗ ਦੀ ਹੱਤਿਆ

ਫ਼ਾਜ਼ਿਲਕਾ 23 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ 'ਚ ਇਕ ਬਜ਼ੁਰਗ ਦਾ ਕੁੱਟ-ਕੱੁਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਤੇਜਾ ਰੁਹੇਲਾ ਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਫੰੁਮਣ ਸਿੰਘ, ਜੋ ਕਿ ਖੇਤ 'ਚ ਸਨ, ਜਿੱਥੇ ਨਾਲ ਦੀ ਲੱਗਦੀ ਢਾਣੀ 'ਚ ਕੁਝ ਨੌਜਵਾਨ ਲੜਕੀ ਲੈ ਕੇ ਆਉਂਦੇ ਸਨ, ਜਿਨ੍ਹਾਂ ਨੂੰ ਰੋਕਣ ਕਾਰਨ ਰੰਜਸ਼ ਦੇ ਚੱਲਦਿਆਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ | ਉਸ ਨੂੰ ਗੰਭੀਰ ਹਾਲਤ 'ਚ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਹਸਪਤਾਲ ਤੋਂ ਜਦੋਂ ਉਹ ਉਸ ਨੂੰ ਘਰ ਲੈ ਕੇ ਆਏ ਤਾਂ ਉਸ ਦੀ ਮੌਤ ਹੋ ਗਈ | ਸਦਰ ਥਾਣਾ ਦੇ ਐਸ.ਐੱਚ.ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਬੀਤੇ ਦਿਨ ਫੰੁਮਣ ਸਿੰਘ ਦੀ ਮੌਤ ਹੋ ਗਈ, ਜਿਸ ਕਾਰਨ ਪੁਲਿਸ ਨੇ ਮਾਘ ਸਿੰਘ ਉਰਫ਼ ਮੰਗਤ ਸਿੰਘ ਪੁੱਤਰ ਗੰਢਾ ਸਿੰਘ, ਹਰਬੰਸ ਸਿੰਘ ਪੁੱਤਰ ਗੰਢਾ ਸਿੰਘ, ਰਿੰਕੂ ਸਿੰਘ ਪੁੱਤਰ ਮਾਘ ਸਿੰਘ, ਸ਼ਿਮਲਾ ਰਾਣੀ ਪਤਨੀ ਮਾਘ ਸਿੰਘ ਵਾਸੀ ਤੇਜਾ ਰੁਹੇਲਾ ਖ਼ਿਲਾਫ਼ ਧਾਰਾ 302, 34 ਤਹਿਤ ਮਾਮਲਾ ਦਰਜ ਕਰ ਲਿਆ ਹੈ |

ਕੈਪਟਨ ਨੇ ਵਿਧਾਨ ਸਭਾ 'ਚ ਕੀਤਾ 'ਹਾਈ ਪ੍ਰੋਫਾਈਲ ਫ਼ਿਲਮੀ ਡਰਾਮਾ'-ਚੁੱਘ

• ਕਿਹਾ, ਅਕਾਲੀ ਦਲ ਦੀ ਸਹਿਮਤੀ ਨਾਲ ਬਣੇ ਬਿੱਲ • ਹਰਸਿਮਰਤ ਨੇ ਕੈਬਨਿਟ 'ਚ ਕਦੇ ਨਹੀਂ ਕੀਤਾ ਵਿਰੋਧ ਹਰਜਿੰਦਰ ਸਿੰਘ ਲਾਲ ਖੰਨਾ, 23 ਅਕਤੂਬਰ -ਭਾਜਪਾ ਦੇ ਪੰਜਾਬ ਤੋਂ ਕੌਮੀ ਜਨਰਲ ਸਕੱਤਰ ਬਣੇ ਤਰੁਣ ਚੁੱਘ ਹਮੇਸ਼ਾ ਹੀ ਪਰਦੇ ਪਿੱਛੇ ਰਹਿ ਕੇ ਪਾਰਟੀ ਲਈ ਕੰਮ ਕਰਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਚੀਨੀ ਸੈਨਿਕਾਂ ਨੂੰ ਕਦੋਂ ਖਦੇੜਨਗੇ-ਰਾਹੁਲ

ਲਾਲੂ 9 ਨੂੰ ਜ਼ਮਾਨਤ 'ਤੇ ਆ ਕੇ ਅਗਲੇ ਦਿਨ ਨਿਤਿਸ਼ ਨੂੰ ਦੇਣਗੇ ਵਿਦਾਇਗੀ-ਤੇਜਸਵੀ ਹਿਸੁਆ (ਬਿਹਾਰ), 23 ਅਕਤੂਬਰ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਜ਼ਿਲ੍ਹਾ ਨਵਾਦਾ ਦੇ ਹਿਸੁਆ 'ਚ ਆਪਣੀ ਪਹਿਲੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਸ਼ੁੱਕਰਵਾਰ ਨੂੰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ | 4 ਅਕਤੂਬਰ ਨੂੰ ਹੋਈ ਇਸ ਪ੍ਰੀਖਿਆ ਦਾ ਨਤੀਜਾ ਯੂ.ਪੀ.ਐਸ.ਸੀ. ਦੀ ਵੈਬਸਾਈਟ 'ਤੇ ਵੇਖਿਆ ਜਾ ਸਕਦਾ ਹੈ | ...

ਪੂਰੀ ਖ਼ਬਰ »

ਐਫ. ਏ. ਟੀ. ਐਫ. ਦੀ ਗਰੇਅ ਸੂਚੀ 'ਚ ਬਣਿਆ ਰਹੇਗਾ ਪਾਕਿ

ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਵਿੱਤੀ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ.) ਦੀ ਪੈਰਿਸ 'ਚ ਹੋਈ ਆਨਲਾਈਨ ਬੈਠਕ ਦੌਰਾਨ ਪਾਕਿਸਤਾਨ ਦੇ ਗਰੇਅ ਸੂਚੀ 'ਚ ਬਣੇ ਰਹਿਣ 'ਤੇ ਦੁਬਾਰਾ ਤੋਂ ਮੋਹਰ ਲਗਾ ਦਿੱਤੀ ਗਈ ਹੈ | ਐਫ. ਏ. ਟੀ. ਐਫ. ਨੇ ਕਿਹਾ ਕਿ ਪਾਕਿ ਸਰਕਾਰ ਅੱਤਵਾਦ ...

ਪੂਰੀ ਖ਼ਬਰ »

ਹਾਈ ਕੋਰਟ ਵਲੋਂ ਸ਼ਰਤਾਂ ਸਹਿਤ ਦੁਸਹਿਰਾ ਹੱਲਾ ਮਹੱਲਾ ਦੀ ਇਜਾਜ਼ਤ

ਨਾਂਦੇੜ, 23 ਅਕਤੂਬਰ (ਅਜੀਤ ਬਿਊਰੋ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸਜਾਏ ਜਾਣ ਵਾਲੇ ਪਰੰਪਰਿਕ ਦੁਸਹਿਰਾ ਹੱਲਾ ਮਹੱਲਾ ਨੂੰ ਮੁੰਬਈ ਹਾਈ ਕੋਰਟ ਦੀ ਔਰੰਗਾਬਾਦ ਦੇ ਬੈਂਚ ਵਲੋਂ ਸ਼ਰਤਾਂ ਸਹਿਤ ਇਜਾਜ਼ਤ ਦਿੱਤੀ ਗਈ ਹੈ | ਅਦਾਲਤ ਦੇ ਫ਼ੈਸਲੇ ਬਾਅਦ ਦੁਸਹਿਰਾ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 462 ਨਵੇਂ ਮਾਮਲੇ-17 ਮੌਤਾਂ

ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਅੱਜ ਕੋਰੋਨਾ ਕਾਰਨ 17 ਹੋਰ ਮੌਤਾਂ ਹੋ ਗਈਆਂ, ਉੱਥੇ 580 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਵੱਖ-ਵੱਖ ਥਾਵਾਂ ਤੋਂ 462 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 17 ਮੌਤਾਂ 'ਚੋਂ 1 ਅੰਮਿ੍ਤਸਰ, 4 ...

ਪੂਰੀ ਖ਼ਬਰ »

ਐਮਾਜ਼ੋਨ ਵਲੋਂ ਸੰਸਦੀ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਨਿੱਜੀ ਡਾਟਾ ਦੀ ਸੁਰੱਖਿਆ ਬਾਰੇ ਬਿੱਲ 2019 ਬਾਰੇ ਕਾਂਗਰਸ ਵਲੋਂ ਪ੍ਰਗਟਾਏ ਖ਼ਦਸ਼ਿਆਂ ਨੂੰ ਲੈ ਕੇ ਸੰਸਦ ਦੀ ਸੰਯੁਕਤ ਸੰਸਦੀ ਕਮੇਟੀ ਵਲੋਂ ਸੱਦੀ ਬੈਠਕ 'ਚ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਵਲੋਂ ਪੇਸ਼ ਨਾ ਹੋਣ ਕਾਰਨ ...

ਪੂਰੀ ਖ਼ਬਰ »

ਪਿਆਜ਼ ਦੇ ਥੋਕ ਤੇ ਪ੍ਰਚੂਨ ਵਪਾਰੀਆਂ ਲਈ ਭੰਡਾਰਨ ਹੱਦ ਤੈਅ

ਨਵੀਂ ਦਿੱਲੀ, 23 ਅਕਤੂਬਰ (ਏਜੰਸੀਆਂ)-ਕੇਂਦਰ ਸਰਕਾਰ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਿਆਜ਼ ਦੀਆਂ ਅਸਮਾਨੀਂ ਚੜ੍ਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਦੇ ਇਰਾਦੇ ਨਾਲ ਜਿੱਥੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX