ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਵਲੋਂ ਅਰਦਾਸ ਕੀਤੀ ਗਈ | ਤੜਕ ਸਵੇਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ | ਇਸ ਮੌਕੇ ਸੰਗਤਾਂ ਨੇ ਸਰੋਵਰ 'ਚ ਇਸ਼ਨਾਨ ਕੀਤਾ ਤੇ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜਿਆ ਅਤੇ 'ਸ਼ਬਦ ਗੁਰੂ' ਨਾਲ ਸਾਂਝ ਪਾਈ | ਸਵੇਰੇ ਅੰਮਿ੍ਤ ਵੇਲੇ ਕੀਰਤਨ ਦਰਬਾਰ ਦੀ ਆਰੰਭਤਾ ਭਾਈ ਹਰਕੀਰਤ ਸਿੰਘ ਨੇ ਕੀਤੀ, ਜਿਨ੍ਹਾਂ ਨੇ ਆਸਾ ਦੀ ਵਾਰ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਦੌਰਾਨ ਭਾਈ ਗੁਰਪਾਲ ਸਿੰਘ, ਭਾਈ ਸੁਖਬੀਰ ਸਿੰਘ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸ਼ਹੀਦੀ ਪੁਰਬ ਸਬੰਧੀ ਸਮਾਗਮ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ ਅਜਿਹੀ ਮਿਸਾਲ ਦੁਨੀਆ ਦੇ ਕਿਸੇ ਧਰਮ ਅਤੇ ਇਤਿਹਾਸ 'ਚ ਨਹੀਂ ਮਿਲਦੀ | ਇਸੇ ਦੌਰਾਨ ਬੀਤੀ ਰਾਤ ਕਰਵਾਏ ਗਏ ਕਵੀ ਦਰਬਾਰ 'ਚ ਕਵੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ, ਜੋ ਗੁਰੂ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਦੀਆਂ ਸਨ | ਕਵੀ ਦਰਬਾਰ 'ਚ ਭਾਈ ਅਵਤਾਰ ਸਿੰਘ ਤਾਰੀ, ਭਾਈ ਗੁਰਬਚਨ ਸਿੰਘ ਮਾਹੀਆ, ਭਾਈ ਕਰਮਜੀਤ ਸਿੰਘ ਨੂਰ, ਭਾਈ ਹਰੀ ਸਿੰਘ ਜਾਚਕ, ਭਾਈ ਰਛਪਾਲ ਸਿੰਘ ਪਾਲ, ਭਾਈ ਬਲਵੀਰ ਸਿੰਘ ਕੋਮਲ, ਭਾਈ ਚੈਨ ਸਿੰਘ ਚੱਕਰਵਤੀ, ਭਾਈ ਹਰਨੇਕ ਸਿੰਘ ਵਡਾਲੀ ਅਤੇ ਬੀਬੀ ਅਮਰਜੀਤ ਕੌਰ ਹਿਰਦੇ ਨੇ ਸੰਗਤਾਂ ਨੂੰ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਰਾਹੀਂ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਸਿੱਖ ਇਤਿਹਾਸ 'ਚ ਖ਼ਾਲਸਾ ਪੰਥ ਦੇ ਮਹਾਨ ਯੋਗਦਾਨ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਢਾਡੀ ਜਥਿਆਂ ਜਿਨ੍ਹਾਂ 'ਚ ਕਰਨੈਲ ਸਿੰਘ ਚੰਦਨ, ਸੁਖਜਿੰਦਰ ਸਿੰਘ ਚੰਗਿਆੜਾ, ਬਲਵੀਰ ਸਿੰਘ ਸਾਗਰ, ਹਰਪ੍ਰੀਤ ਕੌਰ ਮਲੇਰਕੋਟਲਾ, ਗੁਰਪਿਆਰ ਸਿੰਘ ਜੌਹਰ, ਸ਼ੀਤਲ ਮਿਸ਼ਰਾ ਬਰਨਾਲਾ ਆਦਿ ਨੇ ਗੁਰੂ ਇਤਿਹਾਸ ਨਾਲ ਸਬੰਧਿਤ ਇਤਿਹਾਸਕ ਵਾਰਾਂ ਸੁਣੀਆਂ | ਇਸ ਮੌਕੇ ਸ਼ੋ੍ਰਮਣੀ ਕਮੇਟੀ ਸਕੱਤਰ ਹਰਭਜਨ ਸਿੰਘ ਮਨਾਵਾਂ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਕੌਹਨਾ, ਵਿਜੈ ਸਿੰਘ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸਭਰਵਾਲ, ਜਥੇਦਾਰ ਲਾਭ ਸਿੰਘ ਦੇਵੀਨਗਰ, ਤੇਜਿੰਦਰਪਾਲ ਸਿੰਘ ਸੰਧੂ, ਨਿੱਜੀ ਸਹਾਇਕ ਭਗਵੰਤ ਸਿੰਘ ਧੰਗੇੜਾ, ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਐਡੀ. ਮੈਨੇਜਰ ਸ. ਕਰਨੈਲ ਸਿੰਘ, ਮੀਤ ਮੈਨੇਜਰ ਗੁਰਪ੍ਰੀਤ ਸਿੰਘ ਸਿੰਘ, ਬਲਦੇਵ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ | ਖ਼ਾਲਸਾ ਕਾਲਜ ਵਿਖੇ ਮਨਾਇਆ ਸ਼ਹੀਦੀ ਦਿਹਾੜਾ
ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪੀ.ਜੀ. ਸੰਗੀਤ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ, ਡਾ. ਤੇਜਿੰਦਰਪਾਲ ਸਿੰਘ ਅਤੇ ਡਾ. ਗੌਰੀ ਖੰਨਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਗੁਰੂ ਸਾਹਿਬਾਨ ਨੂੰ ਭਾਵ ਪੂਰਨ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਡਾ. ਕਸ਼ਮੀਰ ਸਿੰਘ ਡਾਇਰੈਕਟਰ-ਪਿ੍ੰਸੀਪਲ ਮਾਤਾ ਗੁਜ਼ਰੀ ਕਾਲਜ ਫ਼ਤਿਹਗੜ੍ਹ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਕਸ਼ਮੀਰ ਸਿੰਘ ਨੂੰ ਡਾਇਰੈਕਟਰ-ਪਿ੍ੰਸੀਪਲ ਮਾਤਾ ਗੁਜ਼ਰੀ ਕਾਲਜ ਫਤਹਿਗੜ੍ਹ ਸਾਹਿਬ ਬਣਨ 'ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਡਾ. ਕਸ਼ਮੀਰ ਸਿੰਘ ਨੂੰ ਜੀ ਆਇਆਂ ਕਿਹਾ | ਇਸ ਮੌਕੇ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |
ਗੁਰਦੁਆਰਾ ਮੁਹੱਲਾ ਕਰਤਾਰਪੁਰਾ ਕਹੂਟਾ ਵਿਖੇ ਮਨਾਇਆ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ
ਨਾਭਾ, (ਅਮਨਦੀਪ ਸਿੰਘ ਲਵਲੀ)-ਇਤਿਹਾਸਕ ਨਗਰੀ ਨਾਭਾ ਦੇ ਗੁ. ਮੁਹੱਲਾ ਕਰਤਾਰਪੁਰਾ ਕਹੂਟਾ ਵਿਖੇ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਅਰਵਿੰਦਰ ਸਿੰਘ ਪਟਿਆਲਾ ਤੇ ਭਾਈ ਸੂਰਤ ਸਿੰਘ ਵਲੋਂ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਕਥਾ-ਵਿਚਾਰਾਂ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰੂ ਦਾ ਲੰਗਰ ਅਤੁੱਟ ਵਰਤਾਏ ਜਾਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ-ਪਿਆਰਿਆਂ ਦੀ ਯੋਗ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ | ਵੱਖ-ਵੱਖ ਗਤਕਾ ਪਾਰਟੀਆਂ, ਸਕੂਲੀ ਬੈਂਡ, ਕੀਰਤਨੀ ਜਥਿਆਂ ਨੇ ਜਿੱਥੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਉੱਥੇ ਹੀ ਰਸਤੇ ਵਿਚ ਸੰਗਤਾਂ ਵਲੋਂ ਭਰਵਾਂ ਸਵਾਗਤ ਨਗਰ ਕੀਰਤਨ ਦਾ ਕੀਤੇ ਜਾਣ ਦੇ ਨਾਲ-ਨਾਲ ਵੱਖ-ਵੱਖ ਪਦਾਰਥਾਂ ਦੇ ਲੰਗਰ ਵਰਤਾਏ ਗਏ | ਸ਼ਹੀਦ ਬਾਬਾ ਦੀਪ ਸਿੰਘ ਜੀ ਵੈੱਲਫੇਅਰ ਸੇਵਾ ਸੁਸਾਇਟੀ ਨਾਭਾ ਵਲੋਂ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਮੁੱਖ ਸੇਵਾਦਾਰ, ਤੇਜਿੰਦਰ ਸਿੰਘ ਚੌਧਰੀ, ਜਸਪ੍ਰੀਤ ਸਿੰਘ ਦੀਪਾ ਕਰਤਾਰਪੁਰੀਆ, ਕੇਸਰ ਸਿੰਘ ਸਹਿਗਲ, ਗਗਨਦੀਪ ਸਿੰਘ ਚੈਰੀ, ਜਰਨੈਲ ਸਿੰਘ ਪੈਨੀ, ਕੰਵਰਪਾਲ ਸਿੰਘ ਆਸੂ ਇੰਦਰਜੀਤ ਸਿੰਘ, ਅੰਮਿ੍ਤਪਾਲ ਸਿੰਘ ਮੀਤਾ, ਜਸਪ੍ਰੀਤ ਸਿੰਘ, ਗੁਰਮੀਤ ਸਿੰਘ ਆਨੰਦ, ਕਾਕਾ ਕਰਤਾਰਪੁਰੀਆ, ਸਿਮਰਨਜੀਤ ਸਿੰਮਾਂ, ਉਦਮਦੀਪ ਸਿੰਘ, ਕੁਲਵੰਤ ਸਿੰਘ, ਬੱਬੀ ਵੀਰ ਜੀ ਪਟਿਆਲੇ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਬੁੱਧਮੋਰ ਸਾਹਿਬ ਵਿਖੇ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੁੱਧਮੋਰ ਸਾਹਿਬ ਵਿਖੇ ਗੁਰੂ ਤੇਗ਼ ਬਾਹਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ | ਇਲਾਕੇ ਦੀ ਸੰਗਤ ਦੇ ਸਹਿਯੋਗ ਤੇ ਬਾਬਾ ਰਣਜੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਸਦਕਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਨੇ ਕਥਾ ਕੀਰਤਨ ਅਤੇ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਸੰਤ ਨਾਮਦੇਵ ਸਿੰਘ, ਢਾਡੀ ਸੁਰਿੰਦਰ ਸਿੰਘ ਅਤੇ ਢਾਡੀ ਜਸਵੰਤ ਸਿੰਘ ਔਝਾ ਦੇ ਜਥਿਆਂ ਨੇ ਵਾਰਾਂ ਗਾ ਕੇ ਹਾਜ਼ਰੀ ਲਵਾਈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਵਿੰਦਰ ਸਿੰਘ, ਨਿਰਦੇਸ਼ਕ ਭੁਪਿੰਦਰ ਸਿੰਘ, ਜੱਸਾ ਸਿੰਘ ਕੋਟਲਾ, ਜਥੇਦਾਰ ਤਰਸੇਮ ਸਿੰਘ ਕੋਟਲਾ, ਰਣਜੀਤ ਸਿੰਘ ਰਾਣਾ, ਮਾਲਵਿੰਦਰ ਸਿੰਘ ਫੱਤਾ, ਸੁੱਚਾ ਸਿੰਘ ਨੰਦਗੜ੍ਹ, ਜਥੇ; ਦਰਸ਼ਨ ਸਿੰਘ, ਸਰਪੰਚ ਭੁਪਿੰਦਰ ਸਿੰਘ, ਭਜਨ ਸਿੰਘ, ਲਖਵੀਰ ਸਿੰਘ ਸਰਪੰਚ, ਕਸ਼ਮੀਰ ਸਿੰਘ ਹਾਜ਼ਰ ਸਨ |
ਸਰਕਾਰੀ ਸਕੂਲ ਮੰਡੌਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਨਾਭਾ, (ਕਰਮਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੌਰ ਵਿਖੇ ਜਸਪਾਲ ਸਿੰਘ ਪਿ੍ੰਸੀਪਲ ਦੀ ਸਰਪ੍ਰਸਤੀ ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਕੂਲ ਦੇ ਬੱਚਿਆਂ ਵਲੋਂ ਕਵਿਤਾਵਾਂ, ਧਾਰਮਿਕ ਗੀਤ ਤੇ ਸ਼ਬਦ ਗਾਇਨ ਕਰਕੇ ਗੁਰੂ ਜੀ ਪ੍ਰਤੀ ਸ਼ਰਧਾ ਭਾਵਨਾ ਪ੍ਰਗਟ ਕੀਤੀ ਗਈ | ਪਿਸ਼ੋਰਾ ਸਿੰਘ ਧਾਲੀਵਾਲ ਮੈਡਮ ਸੁਰਜੀਤ ਕੌਰ ਤੇ ਮੈਡਮ ਦਵਿੰਦਰ ਕੌਰ ਨੇ ਗੁਰੂ ਜੀ ਦੇ ਜੀਵਨ ਬਾਰੇ ਤੇ ਉਨ੍ਹਾਂ ਵਲੋਂ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਦਿੱਤੇ ਬਲੀਦਾਨ ਬਾਰੇ ਵਿਸਥਾਰਪੂਰਵਕ ਦੱਸਿਆ | ਵਾਇਸ ਪਿ੍ੰਸੀਪਲ ਬਲਵਿੰਦਰ ਕੌਰ ਵਲੋਂ ਸਮੁੱਚੇ ਸਟਾਫ਼ ਤੇ ਬੱਚਿਆਂ ਦਾ ਗੁਰਪੁਰਬ ਮਨਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਕੌਰ, ਬਿੰਦੂ ਜੋਸ਼ੀ, ਇੰਦੂ ਸ਼ਰਮਾ, ਧਨਵੰਤ ਕੌਰ, ਕੰਵਲਜੀਤ ਕੌਰ, ਜੋਤੀ ਜਿੰਦਲ, ਤਰਸੇਮ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ, ਪਰਮਜੀਤ ਕੁਮਾਰ, ਪ੍ਰੀਤਇੰਦਰ ਕੌਰ, ਮਨਜੀਤ ਸਿੰਘ, ਬੰਧਨਾ ਮਿੱਤਲ ਨੇ ਵੀ ਸ਼ਹੀਦੀ ਗੁਰਪੁਰਬ ਮੌਕੇ ਆਪਣੇ ਵਿਚਾਰ ਪੇਸ਼ ਕੀਤੇ |
ਗੁਰਦੁਆਰਾ ਥੜ੍ਹਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਸਮਾਣਾ ਦੇ ਗੁਰਦੁਆਰਾ ਥੜ੍ਹਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੂਰੇ ਸ਼ਹਿਰ ਵਿਚ ਸਜਾਇਆ | ਨਗਰ ਕੀਰਤਨ ਦਾ ਸ਼ਹਿਰ ਵਾਸੀਆਂ ਨੇ ਥਾਂ-ਥਾਂ 'ਤੇ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਨਗਰ ਕੀਰਤਨ ਵਿਚ ਬਾਬਾ ਮਨਮੋਹਨ ਸਿੰਘ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਰਿੰਪਲ ਪੰਜਰਥ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਤੇ ਸਾਨੂੰ ਸਭ ਨੂੰ ਵੀ ਉਨ੍ਹਾਂ ਵਲੋਂ ਦਿੱਤੇ ਗਏ ਉਪਦੇਸ਼ਾਂ 'ਤੇ ਚੱਲਣ ਦੀ ਲੋੜ ਹੈ ਤਾਂਕਿ ਅਸੀਂ ਵੀ ਸਮਾਜ ਵਿਚ ਉਨ੍ਹਾਂ ਵਲੋਂ ਦਿੱਤੇ ਗਏ ਉਪਦੇਸ਼ਾਂ 'ਤੇ ਅਮਲ ਕਰ ਸਕੀਏ |
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਸਮਾਣਾ ਦੇ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ 'ਚ ਬੰਦੇ ਮਾਤਰਮ ਕਲੱਬ ਵਲੋਂ 63ਵਾਂ ਖ਼ੂਨਦਾਨ ਕੈਂਪ ਲਗਾਕੇ ਗੁਰੂ ਸਾਹਿਬਾਨ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਭਾਈ ਬੇਅੰਤ ਸਿੰਘ ਪੱਪੀ ਅਤੇ ਲਾਲ ਸਿੰਘ ਚੇਅਰਮੈਨ ਮੰਡੀ ਬੋਰਡ ਦੇ ਸਿਆਸੀ ਸਲਾਹਕਾਰ ਸੁਰਿੰਦਰ ਸਿੰਘ ਖੇੜਕੀ ਨੇ ਇਸ ਮੌਕੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸੇਵਾ ਹੈ ਖ਼ੂਨ ਨੂੰ ਮਸ਼ੀਨ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ ਨੌਜਵਾਨਾਂ ਨੇ ਜੋ ਅੱਜ ਦੇ ਦਿਨ ਖ਼ੂਨਦਾਨ ਕਰਕੇ ਗੁਰੂ ਸਾਹਿਬਾਨ ਨੂੰ ਆਪਣੀ ਸ਼ਰਧਾ ਦਿਖਾਈ ਹੈ ਉਹ ਸ਼ਲਾਘਾਯੋਗ ਹੈ | ਇਸ ਮੌਕੇ ਬਾਬਾ ਵਿਸ਼ਵਪ੍ਰਤਾਪ ਸਿੰਘ, ਰਿੰਪਲ ਪੰਜਰਥ, ਪਾਲੀ ਕੋਚਰ, ਰਵਿੰਦਰ ਸਿੰਘ, ਮੇਜਰ ਸਿੰਘ ਪੀ.ਏ ਵਿਧਾਇਕ ਸਮਾਣਾ, ਅਰਸ਼ ਸਾਥੀ, ਸੁਭਾਸ਼ ਕੁਮਾਰ, ਸੁਬੇਗ ਸਿੰਘ ਵੜੈਚ ਅਤੇ ਬੰਦੇ ਮਾਤਰਮ ਕਲੱਬ ਦੇ ਪ੍ਰਧਾਨ ਦੀਪਕ ਪਾਠਕ ਨੇ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਗੂਹਲਾ ਚੀਕਾ, (ਓ.ਪੀ. ਸੈਣੀ)-ਇਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮੇਨ ਚੌਕ ਚੀਕਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕੌਮਾਂਤਰੀ ਪੰਥਕ ਢਾਡੀ ਜਥੇ ਤੋਂ ਜਥੇ. ਨੰਰਗ ਸਿੰਘ ਝੱਲੀ, ਬੀਬੀ ਹਰਪ੍ਰੀਤ ਕੌਰ, ਬੀਬੀ ਅਮਨਦੀਪ ਕੌਰ ਤੇ ਸਾਰੰਗੀ ਮਾਸਟਰ ਪਿ੍ਥੀ ਸਿੰਘ (ਪੰਜਾਬ) ਨੇ ਸ੍ਰੀ ਗੁਰੂੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਚਾਨਣਾ ਪਾ ਕੇ ਮੌਜੂਦ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਕਰਤਾਰ ਸਿੰਘ ਗੂਹਲਾ ਵਾਲੇ, ਦਲੀਪ ਸਿੰਘ ਮਠਾਰੂ, ਜਸਵਿੰਦਰ ਸਿੰਘ ਜੋਸਨ ਭਾਜਪਾ ਮੰਡਲ ਪ੍ਰਭਾਰੀ, ਹੈੱਡ ਗੰ੍ਰਥੀ ਭਾਈ ਪਰਮਜੋਤ ਸਿੰਘ ਆਦਿ ਮੌਜੂਦ ਰਹੇ |
ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ- ਸੰਤ ਗੁਰਜੰਟ ਸਿੰਘ
ਭਾਦਸੋਂ, (ਗੁਰਬਖ਼ਸ਼ ਸਿੰਘ ਵੜੈਚ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ 'ਚ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ ¢ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਗੁਰਜੰਟ ਸਿੰਘ ਜੀ ਫਤਿਹ ਮਾਜਰੀ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸੰਤ ਗੁਰਜੰਟ ਸਿੰਘ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ¢ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 24 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ¢ ਇਸ ਮੌਕੇ ਦਰਸ਼ਨ ਸਿੰਘ ਖ਼ਾਲਸਾ, ਗੁਰਮੇਲ ਸਿੰਘ ਖੱਟੜਾ, ਜੈਮਲ ਸਿੰਘ, ਦਵਿੰਦਰ ਸਿੰਘ ਖ਼ਾਲਸਾ, ਹਰਭਜਨ ਸਿੰਘ ਧਾਰਨੀ, ਧਰਮ ਸਿੰਘ ਚਹਿਲ, ਸੁਖਵਿੰਦਰ ਸਿੰਘ ਫੋਰਮੈਨ, ਮਾ. ਮਨੋਹਰ ਸਿੰਘ, ਚਰਨਜੀਤ ਸਿੰਘ, ਦੀਦਾਰ ਸਿੰਘ ਖੱਟੜਾ, ਅਮਰ ਸਿੰਘ, ਲਖਵਿੰਦਰ ਸਿੰਘ ਬੰਟੀ, ਨਰਦੇਵ ਸਿੰਘ, ਨਰਿੰਦਰ ਨਿੰਦੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ ¢ ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਸੇਵਕ ਸਿੰਘ ਨੇ ਨਿਭਾਈ¢
ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਨਵਜੀਵਨੀ ਇੰਸਟੀਚਿਊਟ ਆਫ ਸਪੈਸ਼ਲ ਐਜੂਕੇਸ਼ਨ ਐਾਡ ਰਿਸਰਚ ਸੈਂਟਰ ਅਧੀਨ ਚੱਲ ਰਹੇ ਸਪੈਸ਼ਲ (ਮੰਦਬੁੱਧੀ) ਬੱਚਿਆਂ ਦੇ ਨਵਜੀਵਨੀ ਸਕੂਲ ਵਿਚ ਬੱਚੇ ਨੂੰ ਕੁਰਸੀ ਨਾਲ ਬੰਨ੍ਹਣ ਦੇ ਮਾਮਲੇ ਸਬੰਧੀ ਅੱਜ ਜ਼ਿਲ੍ਹਾ ਬਾਲ ਭਲਾਈ ...
ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਪਟੇਲ ਪਬਲਿਕ ਸਕੂਲ ਦੀ ਪਿ੍ੰਸੀਪਲ ਅੰਜਲੀ ਸਿੰਘ ਨਾਲ ਕੀਤਾ ਗਿਆ ਕਥਿਤ ਦੁਰਵਿਵਹਾਰ ਬੇਹੱਦ ਸ਼ਰਮਨਾਕ ਹੈ | ਭਾਰਤੀ ਜਨਤਾ ਪਾਰਟੀ ਸ੍ਰੀਮਤੀ ਅੰਜਲੀ ਸਿੰਘ ...
ਪਟਿਆਲਾ, 23 ਨਵੰਬਰ (ਆਤਿਸ਼ ਗੁਪਤਾ)-ਸ਼ਾਹੀ ਸ਼ਹਿਰ ਪਟਿਆਲਾ ਦੇ ਅਨਾਰਦਾਣਾ ਚੌਾਕ ਵਿਖੇ ਉਸ ਸਮੇਂ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਜਦੋਂ ਨਾਕੇਬੰਦੀ ਦੌਰਾਨ ਤੈਨਾਤ ਪੁਲਿਸ ਮੁਲਾਜ਼ਮਾਂ ਵਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਕਾਗ਼ਜ਼ਾਤ ਦੀ ਜਾਂਚ ਕਰਨੀ ਚਾਹੀ ...
r ਲੰਘੇ ਦਿਨ ਸਵੇਰ ਤੋਂ ਸੀ ਦੋਵੇਂ ਲਾਪਤਾ ਪਟਿਆਲਾ, 23 ਨਵੰਬਰ (ਆਤਿਸ਼ ਗੁਪਤਾ)-ਸਥਾਨਕ ਸ੍ਰੀ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚੋਂ ਮਾਂ-ਧੀ ਦੀ ਲਾਸ਼ ਬਰਾਮਦ ਕੀਤੀ ਗਈ | ਇਸ ਸਬੰਧੀ ਪੁਲਿਸ ਚੌਾਕੀ ...
ਪਟਿਆਲਾ, 23 ਨਵੰਬਰ (ਆਤਿਸ਼ ਗੁਪਤਾ)-ਇੱਥੇ ਦੇ ਘਲੋੜੀ ਗੇਟ ਦੇ ਨਜ਼ਦੀਕ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਆਪ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਮੁਲਾਜ਼ਮ ਦੱਸ ਕੇ ਡਰਾਈਵਰ, 170 ਥੈਲਿਆਂ ਨਾਲ ਭਰੇ ਟਰੱਕ ਨੂੰ ਲੈ ਕੇ ਫ਼ਰਾਰ ਹੋ ਗਏ | ਘਟਨਾ ਦੀ ਜਾਣਕਾਰੀ ...
ਪਟਿਆਲਾ, 23 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਆਗੂ ਹਰਪਾਲ ਜੁਨੇਜਾ ਨੰੂ ਅਕਾਲੀ ਦਲ ਦੀ ਪਟਿਆਲਾ ਸ਼ਹਿਰੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਬਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ. ...
ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਸੀ.ਆਈ.ਏ. ਸਟਾਫ਼ ਸਰਕਲ ਰਾਜਪੁਰਾ ਦੀ ਪੁਲਿਸ ਟੀਮ ਨੇ ਰਾਜਪੁਰਾ-ਪਟਿਆਲਾ ਸੜਕ 'ਤੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋਂ 120 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰਕੇ ਕਾਰ ਸਵਾਰ ਨੂੰ ਸ਼ਰਾਬ ਸਣੇ ਕਾਬੂ ਕਰ ਅਗਲੀ ਕਾਰਵਾਈ ...
ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ ਬਾਈਪਾਸ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਟਰੱਕ ਵੱਲੋਂ ਸਕੂਟਰੀ 'ਚ ਟੱਕਰ ਮਾਰ ਦਿੱਤੇ ਜਾਣ 'ਤੇ ਸਕੂਟਰੀ ਸਵਾਰ ਇਕ ਔਰਤ ਦੀ ਮੌਤ ਹੋ ਗਈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ...
r ਲੰਘੇ ਦਿਨ ਸਵੇਰ ਤੋਂ ਸੀ ਦੋਵੇਂ ਲਾਪਤਾ ਪਟਿਆਲਾ, 23 ਨਵੰਬਰ (ਆਤਿਸ਼ ਗੁਪਤਾ)-ਸਥਾਨਕ ਸ੍ਰੀ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚੋਂ ਮਾਂ-ਧੀ ਦੀ ਲਾਸ਼ ਬਰਾਮਦ ਕੀਤੀ ਗਈ | ਇਸ ਸਬੰਧੀ ਪੁਲਿਸ ਚੌਾਕੀ ...
ਨਾਭਾ, 23 ਨਵੰਬਰ (ਕਰਮਜੀਤ ਸਿੰਘ)-ਆਂਗਣਵਾੜੀ ਸੈਂਟਰਾਂ ਵਿਚੋਂ ਪ੍ਰੀ ਨਰਸਰੀ ਸਕੂਲਾਂ ਵਿਚ ਬੱਚੇ ਭੇਜਣ ਦਾ ਵਿਰੋਧ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਧਰਨਾ ਤੇ ਭੁੱਖ ਹੜਤਾਲ ਜੰਗਲਾਤ ਮੰਤਰੀ ਧਰਮਸੋਤ ਦੀ ਰਿਹਾਇਸ਼ ਦੇ ਦੂਜੇ ਦਿਨ ਵੀ ਜਾਰੀ ਰਿਹਾ | ਇਸ ...
ਨਾਭਾ, 23 ਨਵੰਬਰ (ਕਰਮਜੀਤ ਸਿੰਘ)-ਸਥਾਨਕ ਫੋਕਲ ਪੁਆਇੰਟ ਵਿਚ ਸਥਿਤ ਇਕ ਗੱਤਾ ਫ਼ੈਕਟਰੀ ਵਿਚ ਪਈਆਂ ਪਰਾਲੀ ਦੀਆਂ ਗੱਠਾਂ ਨੰੂ ਅਚਾਨਕ ਅੱਗ ਲੱਗ ਗਈ | ਮਿਲੀ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਵਿਚ ਸਥਿਤ ਆਰ.ਕੇ. ਗਰਾਮ ਉਦਯੋਗ ਜਿਸ ਵਿਚ ਗੱਤਾ ਬਣਦਾ ਹੈ ਇਸ ਵਿਚ ਪਈਆਂ ...
ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਅੱਜ ਬਾਅਦ ਦੁਪਹਿਰ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਬਲਾਕ ਕਾਂਗਰਸ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਬਲਦੇਵ ਸਿੰਘ ਗਰੇਵਾਲ ਦੀ ਅਗਵਾਈ 'ਚ ਸਥਾਨਕ ਟਾਹਲੀਵਾਲਾ ਚੋਕ ਵਿਖੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ...
ਸਮਾਣਾ, 23 ਨਵੰਬਰ (ਹਰਵਿੰਦਰ ਸਿੰਘ ਟੋਨੀ)-ਆਵਾਜਾਈ ਪੁਲਿਸ ਮੁਖੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਵਲੋਂ ਪੁਲਿਸ ਪ੍ਰਸ਼ਾਸਨ ਪੀ.ਸੀ.ਆਰ. ਜਵਾਨਾਂ ਤੇ ਕੌਾਸਲ ਅਧਿਕਾਰੀ ਹਰਬੰਸ ਸਿੰਘ ਸਮੇਤ ਟੀਮ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਾਧਾਰਕਾਂ ਿਖ਼ਲਾਫ਼ ਸਾਂਝੀ ਮੁਹਿੰਮ ...
ਸਮਾਣਾ, 23 ਨਵੰਬਰ (ਹਰਵਿੰਦਰ ਸਿੰਘ ਟੋਨੀ)-ਨਗਰ ਕੌਾਸਲ ਸਮਾਣਾ ਵਲੋਂ ਕਰੀਬ ਇਕ ਸਾਲ ਪਹਿਲਾਂ ਖੁੱਲ੍ਹੀ ਬੋਲੀ ਰਾਹੀਂ ਵੇਚੀਆਂ ਗਈਆਂ ਦੁਕਾਨਾਂ ਦੇ ਮਾਲਕ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੋ ...
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਭੂਸ਼ਨ ਸੂਦ)-ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਜਥੇਦਾਰ ਸਵਰਨ ਸਿੰਘ ਚਨਾਰਥਲ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ, ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ...
ਅਮਲੋਹ/ ਸਲਾਣਾ, 23 ਨਵੰਬਰ (ਰਾਮ ਸ਼ਰਨ ਸੂਦ, ਗੁਰਚਰਨ ਸਿੰਘ ਜੰਜੂਆ)-ਫ਼ਤਹਿਗੜ੍ਹ ਸਾਹਿਬ ਕੇਂਦਰੀ ਸਹਿਕਾਰੀ ਬੈਂਕ ਸਰਹਿੰਦ ਦੇ ਜ਼ਿਲ੍ਹਾ ਪ੍ਰਬੰਧਕ ਮੋਹਨ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਜੀਵ ਕੁਮਾਰੀ ਡੀ.ਡੀ.ਐੱਸ. ਨਬਾਰਡ ਦੀ ਅਗਵਾਈ ਹੇਠ ਬ੍ਰਾਂਚ ਮੰਡੀ ...
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਭੂਸ਼ਨ ਸੂਦ)-ਫ਼ਤਹਿਗੜ੍ਹ ਸਾਹਿਬ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਪਿੰਡ ਭਮਾਰਸੀ ਜ਼ੇਰ ਵਿਚ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ...
ਨਾਭਾ, 23 ਨਵੰਬਰ (ਅਮਨਦੀਪ ਸਿੰਘ ਲਵਲੀ)-ਨਾਭਾ ਵਿਖੇ ਪਿਛਲੇ ਕੁੱਝ ਸਮੇਂ ਤੋਂ ਸੀ.ਆਈ.ਏ. ਸਟਾਫ਼ ਦਾ ਦਫ਼ਤਰ ਬੰਦ ਸੀ ਜਿਸ ਨੂੰ ਮੁੜ ਚਾਲੂ ਕਰ ਦਿੱਤਾ ਗਿਆ | ਇੰਸਪੈਕਟਰ ਸ਼ਮਿੰਦਰ ਸਿੰਘ ਦੀ ਸੀ.ਆਈ.ਏ. ਨਾਭਾ ਦੇ ਇੰਚਾਰਜ ਵਜੋਂ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਆਪਣਾ ...
ਸਨਮਾਨ-ਰਾਜੂ ਖੰਨਾ ਅਮਲੋਹ, 23 ਨਵੰਬਰ (ਕੁਲਦੀਪ ਸ਼ਾਰਦਾ)-ਅਮਲੋਹ ਵਿਚ ਅਕਾਲੀ-ਭਾਜਪਾ ਪਾਰਟੀ ਵਰਕਰਾਂ ਦੀ ਅੱਜ ਇੱਥੇ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਲੋਹ ਹਲਕੇ ਦੇ ਇੰਚਾਰਜ ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ...
ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ)-ਲੰਘੇ ਐਤਵਾਰ ਨੂੰ ਸ਼ੰਭੂ-ਬਨੂੰੜ ਬੰਦਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਮਾਈਨਿੰਗ ਮਾਫ਼ੀਆ ਵਲੋਂ ਮਾਈਨਿੰਗ ਵਿਭਾਗ ਦੇ ਜ਼ਿਲ੍ਹਾ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਦੀ ਕੀਤੀ ਕੁੱਟਮਾਰ ਦੇ ਮਾਮਲੇ ...
ਘੱਗਾ, 23 ਨਵੰਬਰ (ਵਿਕਰਮਜੀਤ ਸਿੰਘ ਬਾਜਵਾ)-ਇੱਥੋਂ ਨੇੜਲੇ ਪਿੰਡ ਕਕਰਾਲਾ ਭਾਈਕਾ ਵਿਖੇ ਸੋਸ਼ਲ ਵੈੱਲਫੇਅਰ ਸੋਸਾਇਟੀ ਕਕਰਾਲਾ ਭਾਈਕਾ ਵੱਲੋਂ ਲਾਇਨਜ਼ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਲਕਸ਼ਮੀ ਨਰਾਇਣ ਮੰਦਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ | ਜਿਸ ਦਾ ...
ਰਾਜਪੁਰਾ, 23 ਨਵੰਬਰ (ਜੀ.ਪੀ. ਸਿੰਘ)-ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਟਾਊਨ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸਕੂਲ ਦੇ ਪਿ੍ੰਸੀਪਲ ਕੁਲਵੰਤ ਸਿੰਘ ਦੀ ਅਗਵਾਈ ਵਿਚ ਵਿਰਾਸਤ-ਏ-ਖਾਸਲਾ ਦੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ | ਜਿੱਥੋਂ ਵਾਪਸੀ ਦੌਰਾਨ ...
ਨਾਭਾ, 23 ਨਵੰਬਰ (ਕਰਮਜੀਤ ਸਿੰਘ)-ਸਥਾਨਕ ਮੈਹਸ ਗੇਟ ਸਥਿਤ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਲਾਨਾ ਸਥਾਪਨਾ ਦਿਵਸ 26 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਕੂਲ ਪਰਿਸਰ ਵਿਚ ਮਨਾਇਆ ਜਾਵੇਗਾ | ਸਕੂਲ ਦੇ ਨਿਰਦੇਸ਼ਕ ਐੱਸ.ਐੱਸ. ਬੇਦੀ ਨੇ ਦੱਸਿਆ ਕਿ ...
ਪਟਿਆਲਾ, 23 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਵੱਖ-ਵੱਖ ਵਿਭਾਗਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਠੇਕਾ ਭਰਤੀ ਤੇ ਆਊਟ ਸੋਰਸਿੰਗ ਪ੍ਰਣਾਲੀ ਰਾਹੀ ਕੰਮ ਕਰਦੇ ਠੇਕਾ ਮੁਲਾਜ਼ਮ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਿਹਾ ਠੇਕਾ ਮੁਲਾਜ਼ਮ ਸੰਘਰਸ਼ ...
ਘੱਗਾ, 23 ਨਵੰਬਰ (ਵਿਕਰਮਜੀਤ ਸਿੰਘ ਬਾਜਵਾ)-ਸਥਾਨਕ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਸਕੂਲ ਨੈਸ਼ਨਲ ਖੇਡਾਂ ਲਈ ਚੁਣੇ ਜਾਣ 'ਤੇ ਸਕੂਲ ਪ੍ਰਸ਼ਾਸਨ ਤੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ...
ਸਮਾਣਾ, 23 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਉੱਪ-ਮੰਡਲ ਦੇ ਪਿੰਡ ਤਰੌੜਾ ਕਲਾਂ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਲੜਾਈ 'ਚ ਚਾਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਮਾਣਾ 'ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ | ਜ਼ਖ਼ਮੀਆਂ 'ਚ ਮੋਦੀ ਸਿੰਘ ਨੇ ...
ਨਾਭਾ, 23 ਨਵੰਬਰ (ਕਰਮਜੀਤ ਸਿੰਘ, ਅਮਨਦੀਪ ਸਿੰਘ ਲਵਲੀ)-ਸਥਾਨਕ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ (ਘੋੜਿਆਂ ਵਾਲਾ) ਵਿਖੇ ਗੁਰਮਤਿ ਪ੍ਰਚਾਰ ਕਰਨ ਆਏ ਸੰਤ ਬਾਬਾ ਸ਼ੀਸ਼ਾ ਸਿੰਘ ਕਾਰਸੇਵਾ ਹਜ਼ੂਰ ਸਾਹਿਬ ਵਾਲਿਆਂ ਤੋਂ ਵਰੋਸਾਏ ਬਾਬਾ ਸੁਖਦੇਵ ਸਿੰਘ ...
ਪਟਿਆਲਾ, 23 ਨਵੰਬਰ (ਜਸਪਾਲ ਸਿੰਘ ਢਿੱਲੋਂ)-ਨਗਰ ਨਿਗਮ ਨੂੰ ਜਾਇਦਾਦ ਕਰ ਦੀ ਮੁੜ ਵਸੂਲੀ ਸ਼ੁਰੂ ਹੋ ਗਈ ਹੈ | ਰਾਜ ਸਰਕਾਰ ਨੇ ਹਾਊਸ ਟੈਕਸ ਜੋ ਬਕਾਇਆ ਖੜੇ ਹਨ ਤੇ ਵਿਆਜ ਤੇ ਛੋਟ ਹੀ ਨਹੀਂ ਦਿੱਤੀ ਸਗੋਂ ਬਾਕੀ ਰਹਿੰਦੀ ਵਸੂਲੀ 'ਤੇ ਵੀ 10 ਫ਼ੀਸਦੀ ਛੋਟ ਦੇ ਦਿੱਤੀ ਹੈ | ਇਸ ...
r ਨੌਜਵਾਨ ਰਾਜਪੂਤ ਨੇਤਾ ਦਲੀਪ ਸਿੰਘ ਬਿੱਕਰ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਦੇਵੀਗੜ੍ਹ, 23 ਨਵੰਬਰ (ਰਾਜਿੰਦਰ ਸਿੰਘ ਮੌਜੀ)-ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਰਾਜਪੂਤ ਭਾਈਚਾਰੇ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ...
ਸਮਾਣਾ, 23 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਸਹਿਜਪੁਰਾ ਰੋਡ 'ਤੇ ਗਲੀਚੇ ਦੀ ਫ਼ੈਕਟਰੀ 'ਚ ਬਾਹਰ ਪਏ ਮਾਲ 'ਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੇ ਬਾਅਦ ਇਕਦਮ ਅਫਰਾ ਤਫ਼ਰੀ ਦਾ ਮਾਹੌਲ ਬਣ ਗਿਆ | ਫਾਇਰ ਬਿ੍ਗੇਡ ਨੂੰ ਸੂਚਨਾ ਮਿਲਣ 'ਤੇ ਤੁਰੰਤ ਅੱਗ ਬੁਝਾਉਣ ਦੇ ਲਈ ...
ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਬੀ.ਐੱਸ. ਰਤਨ ਦੁਆਰਾ ਰਚਿਤ ਪੁਸਤਕ 'ਆਈ.ਏ.ਐੱਸ. ਦੇ ਪ੍ਰਵੇਸ਼ ਦੁਆਰ' ਉੱਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਵਲੋਂ ਲੋਕ ਅਰਪਣ ਕੀਤੀ ਗਈ | ਇਸ ਮੌਕੇ ਡਾ. ਬੀ.ਐੱਸ. ਘੁੰਮਣ ਨੇ ਕਿਹਾ ਕਿ ...
ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਈ.ਸੀ.ਈ. ਵਿਭਾਗ ਤੇ ਇੰਜੀਨੀਅਰਿੰਗ ਵਿੰਗ ਵਲੋਂ ਪਹਿਲੀ ਅਲੂਮਨੀ ਮੀਟ ਅਤੇ ਫੇਅਰਵੈੱਲ ਪਾਰਟੀ ਕੀਤੀ ਗਈ | ਜਿਸ ਵਿਚ 2007 ਤੋਂ ਲੈ ਕੇ 2017 ਤੱਕ ਪਾਸ ਹੋ ਚੁੱਕੇ ਅਤੇ 2018 ਵਿਚ ਪਾਸ ਹੋਣ ਜਾ ਰਹੇ ...
ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਅਰਬਨ-ਅਸਟੇਟ ਪਟਿਆਲਾ ਫ਼ੇਜ਼ ਇਕ ਵਿਚ ਸਥਿਤ ਵੇਵਜ ਐਜੂਕੇਸ਼ਨਲ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈਟਸ ਵਿਚ ਚੰਗੇ ਬੈਂਡ ਪ੍ਰਾਪਤ ਕੀਤੇ ਹਨ | ਵੇਵਜ਼ ਐਜੂਕੇਸ਼ਨਜ਼ ਦੇ ਨਿਰਦੇਸ਼ਕ ਪੰਕਜ ਮਿੱਤਲ ...
ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਕਾਲਜ ਲਾਇਬ੍ਰੇਰੀਅਨਜ਼ ਐਸੋਸੀਏਸ਼ਨ (ਪੀ.ਸੀ.ਐੱਲ.ਏ) ਦੇ ਪ੍ਰਧਾਨ ਬਰਜਿੰਦਰ ਪਾਲ ਧੀਮਾਨ 35 ਸਾਲ ਦੀ ਸੇਵਾ ਤੋਂ ਬਾਅਦ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋਏ | ਇਨ੍ਹਾਂ ਦੇ ਸਨਮਾਨ ਵਿਚ ਬੀਤੇ ਦਿਨੀਂ ਸਰਕਾਰੀ ਬਿਕਰਮ ...
ਡਕਾਲਾ, 23 ਨਵੰਬਰ (ਮਾਨ)-ਬੀ.ਐੱਨ. ਪਬਲਿਕ ਸਕੂਲ ਡੰਡੋਆ ਜ਼ਿਲ੍ਹਾ ਪਟਿਆਲਾ ਦੀ ਤਿੰਨ ਦਿਨਾਂ ਚੱਲੀ ਸਾਲਾਨਾ ਅਥਲੈਟਿਕ ਮੀਟ ਅੱਜ ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋ ਗਈ | ਇਸ ਅਥਲੈਟਿਕ ਮੀਟ ਵਿਚ ਸਕੂਲ ਦੇ ਵਿਦਿਆਰਥੀਆ ਵਲੋਂ ਵੱਖ-ਵੱਖ ਬਣਾਏ ਗਏ ਗਰੁੱਪਾਂ ਵਿਚ ਖੇਡਾਂ ਵਿਚ ...
ਭਾਦਸੋਂ, 23 ਨਵੰਬਰ (ਗੁਰਬਖ਼ਸ਼ ਸਿੰਘ ਵੜੈਚ)-ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਬਣਨ ਤੇ ਮਹਿੰਗਾ ਸਿੰਘ ਸਾਬਕਾ ਸਰਪੰਚ ਭੜੀ ਤੇ ਸ਼ੈਲਰ ਮੂਨੀਮ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਲਾਲ ਭੜੀ ਦੀ ...
ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਪਟਿਆਲਾ ਵਿਖੇ ਉੱਘੇ ਖੋਜੀ ਅਤੇ ਚਿੰਤਕ ਪ੍ਰੋ. ਪਿਆਰਾ ਸਿੰਘ ਪਦਮ ਖੋਜ ਕੇਂਦਰ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ, ਪ੍ਰਧਾਨ ...
ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ)-ਅੱਜ ਇੱਥੇ ਇਕ ਬੈਠਕ ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਚਿਰੰਜੀ ਲਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਅਸ਼ੋਕ ਸ਼ਰਮਾ ਵਾਸੀ ਸ਼ਾਮਦੁੂ ਆਪਣੇ ਦੋ ਦਰਜਨ ਦੇ ਕਰੀਬ ਸਾਥੀਆਂ ਸਮੇਤ ਸ਼ਿਵ ਸੈਨਾ ਰਾਸ਼ਟਰੀ ਵਿਚ ਸ਼ਾਮਲ ਹੋ ਗਿਆ ਹੈ | ਇਸ ...
ਪਟਿਆਲਾ, 23 ਨਵੰਬਰ (ਜ.ਸ ਢਿੱਲੋਂ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਉਚੇਚੇ ਤੌਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ | ਇਸ ਦੇ ਚੱਲਦਿਆਂ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ ਵਲੋਂ ਪਟਿਆਲਾ ਵਿਖੇ ਭਾਜਪਾ ...
r ਮਧੁਰ ਸਿੰਘ ਤੇ ਜੋਤੀ ਬੁਕਰਾ ਨੇ ਬਣਾਏ ਨਵੇਂ ਕੀਰਤੀਮਾਨ ਪਟਿਆਲਾ, 23 ਨਵੰਬਰ (ਚਹਿਲ)-55ਵੀਂ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਵਿਚ ਮਧੁਰ ਸਿੰਘ ਨੇ ਡੈਕਥਲੈਨ ਮੁਕਾਬਲੇ ਵਿਚ ਅਤੇ ਜੋਤੀ ਬੁਮਰਾ ਨੇ 20 ਕਿੱਲੋਮੀਟਰ ਪੈਦਲ ...
ਭੁੱਨਰਹੇੜੀ, 23 ਨਵੰਬਰ (ਧਨਵੰਤ ਸਿੰਘ)-ਗ੍ਰਾਮ ਪੰਚਾਇਤ ਦੀਆਂ ਸ਼ਾਮਲਾਟ ਜ਼ਮੀਨਾਂ ਦੀ ਰਾਖੀ ਕਰਨ ਵਾਲਾ ਬਲਾਕ ਦਫ਼ਤਰ ਭੁੱਨਰਹੇੜੀ ਖ਼ੁਦ ਪਿੰਡ ਦੀ ਐੱਸ.ਸੀ. ਧਰਮਸ਼ਾਲਾ 'ਤੇ ਕਬਜ਼ਾ ਕਰਨ ਲੱਗਿਆ ਹੈ | ਕੁਝ ਸਮਾਂ ਪਹਿਲਾਂ ਗਰਾਮ ਪੰਚਾਇਤ ਭੁੱਨਰਹੇੜੀ ਨੇ ਬਲਾਕ ਵਿਕਾਸ ...
ਬਨੂੜ, 23 ਨਵੰਬਰ (ਭੁਪਿੰਦਰ ਸਿੰਘ)-ਬਨੂੜ ਨੇੜਲੇ ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ 'ਬਾਲ ਦਿਵਸ ਕਲਪਨਾਤਮਿਕ' ਨਾਟਕ ਖੇਡਿਆ ਗਿਆ | ਇਸ ਮੌਕੇ ਬੱਚਿਆਂ 'ਤੇ ਆਏ ਹੋਏ ਉਨ੍ਹਾਂ ਦੇ ਮਾਪਿਆਂ ਲਈ ਫ਼ੈਸ਼ਨ ਸ਼ੋਅ ਤੇ ਸਕੇਟਿੰਗ ਮੁਕਾਬਲੇ ਕਰਵਾਏ ਗਏ | ...
ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ)-ਹਲਕੇ ਸ਼ੰਭੂ ਨੇੜੇ ਪੈਂਦੇ ਪਿੰਡ ਰਾਜਗੜ੍ਹ ਦੇ ਖੇਤਰ ਵਿਚ ਨਾਜਾਇਜ਼ ਰੇਤ, ਮਾਈਨਿੰਗ ਦਾ ਕਾਲਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ | ਇਸ ਕੰਮ ਨੂੰ ਨਕੇਲ ਪਾਉਣ ਗਏ ਮਾਈਨਿੰਗ ਵਿਭਾਗ ਦੇ ਅਫਸਰ ਦੀ ਇਸ ਧੰਦੇ ਨਾਲ ਜੁੜੇ ਗੈਂਗ ਨੇ ਕੁੱਟ ...
ਡਕਾਲਾ, 23 ਨਵੰਬਰ (ਮਾਨ)-ਯੂਥ ਕਾਂਗਰਸੀ ਆਗੂ ਰਿੱਕੀ ਮਾਨ ਨੇ ਸਨੌਰ ਹਲਕੇ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਅੱਜ ਪਿੰਡ ਜਾਫ਼ਰਪੁਰ ਵਿਖੇ ਪਹੁੰਚ ਕੇ ਪੰਚਾਇਤ ਵਲੋਂ ਕਰਵਾਏ ਜਾ ਰਹੇ ਮਨਰੇਗਾ ਕੰਮਾਂ ਦਾ ਜਾਇਜ਼ਾ ਲਿਆ | ਗੱਲਬਾਤ ਕਰਦਿਆਂ ਮਾਨ ਨੇ ਆਖਿਆ ਕਿ ਕਾਂਗਰਸ ...
ਡਕਾਲਾ, 23 ਨਵੰਬਰ (ਮਾਨ)-ਆਮ ਆਦਮੀ ਪਾਰਟੀ ਦੇ ਸਮਾਣਾ ਹਲਕੇ ਦੇ ਆਗੂ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਨੇ ਪਾਰਟੀ ਵਲੋਂ 26 ਨਵੰਬਰ ਨੂੰ ਦਿੱਲੀ ਵਿਖੇ ਮਨਾਏ ਜਾ ਰਹੇ ਸਥਾਪਨਾ ਦਿਵਸ ਸਬੰਧੀ ਅੱਜ ਡਕਾਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਵਰਕਰਾਂ ਨੂੰ ...
ਪਟਿਆਲਾ, 23 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸਰਕਾਰ ਵਲੋਂ ਤਿੰਨ ਦਿਨ ਦਾ ਸੈਸ਼ਨ ਬੁਲਾਉਣ 'ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵਿਧਾਇਕਾ ਨੂੰ ਢਾਈ ਦਿਨ ਕਾਰਵਾਈ ਲਈ ਸਮਾਂ ਦੇ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ | ...
ਭੁੱਨਰਹੇੜੀ, 23 ਨਵੰਬਰ (ਧਨਵੰਤ ਸਿੰਘ)-ਗ੍ਰਾਮ ਪੰਚਾਇਤ ਦੀਆਂ ਸ਼ਾਮਲਾਟ ਜ਼ਮੀਨਾਂ ਦੀ ਰਾਖੀ ਕਰਨ ਵਾਲਾ ਬਲਾਕ ਦਫ਼ਤਰ ਭੁੱਨਰਹੇੜੀ ਖ਼ੁਦ ਪਿੰਡ ਦੀ ਐੱਸ.ਸੀ. ਧਰਮਸ਼ਾਲਾ 'ਤੇ ਕਬਜ਼ਾ ਕਰਨ ਲੱਗਿਆ ਹੈ | ਕੁਝ ਸਮਾਂ ਪਹਿਲਾਂ ਗਰਾਮ ਪੰਚਾਇਤ ਭੁੱਨਰਹੇੜੀ ਨੇ ਬਲਾਕ ਵਿਕਾਸ ...
ਪਟਿਆਲਾ, 23 ਨਵੰਬਰ (ਜ.ਸ.ਢਿੱਲੋਂ)-ਕੁਦਰਤ ਦੇ ਸਭ ਬੰਦੇ ਸੰਸਥਾ ਵਲੋਂ ਸਥਾਨਿਕ ਰਜਿੰਦਰਾ ਹਸਪਤਾਲ ਦੀ ਸਫ਼ਾਈ ਕੀਤੀ ਗਈ | ਸੰਸਥਾ ਦੇ ਮੁਖੀ ਗੁਰਜੀਤ ਸਿੰਘ ਬੁੱਟਰ ਯੂ.ਐੱਸ.ਏ. ਨੇ ਇਹ ਸੰਸਥਾ ਬਣਾਈ ਹੈ | ਇਸ ਸੰਸਥਾ ਦੇ ਮੈਂਬਰਾਂ ਨੇ ਜਗਜੀਤ ਸਿੰਘ ਚੂਹੜਪੁਰ ਦੀ ਅਗਵਾਈ 'ਚ ...
ਬਨੂੜ, 23 ਨਵੰਬਰ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਲੌਲੀ ਦੇ ਬੱਚਿਆਂ ਨੂੰ ਵਰਦੀਆਂ ਵੰਡਣ ਲਈ ਆਈ ਰਾਸ਼ੀ ਘੱਟ ਹੋਣ 'ਤੇ ਪਿੰਡ ਕਲੌਲੀ ਦੇ ਸਮਾਜ ਸੇਵੀ ਆਗੂਆਂ ਨੇ ਆਪਣੇ ਨਿੱਜੀ ਖ਼ਰਚੇ ਵਿਚੋਂ ਹੋਰ ਰਾਸ਼ੀ ਇਕੱਠੀ ...
ਪਟਿਆਲਾ, 23 ਨਵੰਬਰ (ਚਹਿਲ)-ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਸਾਫਟਬਾਲ ਚੈਂਪੀਅਨਸ਼ਿਪ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿਖੇ ਅੱਜ ਸ਼ੁਰੂ ਹੋਈ, ਜਿਸਦਾ ਉਦਘਾਟਨ ਮੇਜ਼ਬਾਨ ਕਾਲਜ ਦੀ ਪਿ੍ੰ. ਸਿਮਰਤ ਕੌਰ ਨੇ ਕੀਤਾ | ਅੱਜ ਹੋਏ ਮੁਕਾਬਲਿਆਂ ਤਹਿਤ ਲੜਕੀਆਂ ਦੇ ...
ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਇਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਪ੍ਰਧਾਨ ਅਗਵਾਈ ਵਿਚ ਨਹਿਰੂ ਪਾਰਕ ਦੇ ਸਾਹਮਣੇ ਧਰਨ ਦਿੱਤਾ | ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਖ਼ਾਲੀ ਭਾਂਡੇ ਖੜਕਾ ਕੇ ਕੀਤਾ ਰੋਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX