ਤਾਜਾ ਖ਼ਬਰਾਂ


ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਣਾਂ 'ਚ ਮਹਾਰਾਸ਼ਟਰ ਭਾਜਪਾ ਨੂੰ ਬੜ੍ਹਤ
. . .  3 minutes ago
ਸੁਲਤਾਨਪੁਰ ਲੋਧੀ 'ਚ ਟੈਂਟ ਸਿਟੀ ਨੰ. 1 ਨੂੰ ਲੱਗੀ ਅੱਗ
. . .  5 minutes ago
ਸੁਲਤਾਨਪੁਰ ਲੋਧੀ, 24 ਅਕਤੂਬਰ (ਹੈਪੀ, ਲਾਡੀ, ਥਿੰਦ) - 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਲੈ ਕੇ ਬਣਾਏ ਗਏ ਤਿੰਨ ਟੈਂਟ ਸਿਟੀ ਵਿਚੋਂ ਟੈਂਟ ਸਿਟੀ ਨੰਬਰ 1 ਨੇੜੇ ਪੁੱਡਾ ਕਾਲੋਨੀ, ਪਰਮਜੀਤਪੁਰ ਰੋਡ ਵਿਖੇ ਦਰਮਿਆਨੀ ਰਾਤ 1 ਵਜੇ ਤੋਂ ਬਾਅਦ...
ਫਗਵਾੜਾ 'ਚ ਵੋਟਾਂ ਦੀ ਗਿਣਤੀ ਜਲਦ ਹੋਵੇਗੀ ਸ਼ੁਰੂ
. . .  18 minutes ago
ਫਗਵਾੜਾ, 24 ਅਕਤੂਬਰ (ਕਿੰਨੜਾ,ਵਾਲੀਆ) - ਫਗਵਾੜਾ ਵਿਖੇ ਗਿਣਤੀ ਸਬੰਧੀ ਮਸ਼ੀਨਾਂ ਹਾਲ ਵਿਚ ਪਹੁੰਚਾਈਆਂ ਗਈਆਂ। ਵੋਟਾਂ ਦੀ ਗਿਣਤੀ ਜਲਦ ਸ਼ੁਰੂ ਹੋਣ ਵਾਲੀ...
ਸ਼ੁਰੂਆਤ 'ਚ ਮਹਾਰਾਸ਼ਟਰ 'ਚ ਭਾਜਪਾ ਤੇ ਹਰਿਆਣਾ 'ਚ ਕਾਂਗਰਸ ਦੇ ਪੱਖ 'ਚ ਰੁਝਾਣ
. . .  28 minutes ago
ਪੰਜਾਬ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਆਰੰਭ
. . .  31 minutes ago
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  37 minutes ago
ਨਵੀਂ ਦਿੱਲੀ, 24 ਅਕਤੂਬਰ - ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ...
ਫਗਵਾੜਾ ਵਿਖੇ ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਲਾਏ ਗਏ ਸਪੈਸ਼ਲ ਅਬਜ਼ਰਵਰ
. . .  41 minutes ago
ਫਗਵਾੜਾ, 24 ਅਕਤੂਬਰ (ਹਰੀਪਾਲ ਸਿੰਘ) - ਫਗਵਾੜਾ ਵਿਖੇ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਸਪੈਸ਼ਲ ਅਬਜ਼ਰਵਰ ਅਜੇ ਵੀ...
ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਹੜਤਾਲ ਖ਼ਤਮ
. . .  about 1 hour ago
ਢਾਕਾ, 24 ਅਕਤੂਬਰ - ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ 11 ਸੂਤਰੀ ਮੰਗਾਂ ਮੰਨੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ...
ਰਾਸ਼ਟਰਪਤੀ ਵਿਦੇਸ਼ ਯਾਤਰਾ ਕਰ ਕੇ ਵਾਪਸ ਪਰਤੇ ਦੇਸ਼
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਫਿਲਪੀਨਜ਼ ਅਤੇ ਜਪਾਨ ਦੀ 7 ਦਿਨਾਂ ਯਾਤਰਾ ਤੋਂ ਬਾਅਦ ਅੱਜ ਵਾਪਸ ਦੇਸ਼ ਪਰਤ ਆਏ...
ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਦੇ ਮਹਾਰਾਸ਼ਟਰ ਚੋਣਾਂ ਦੇ ਨਤੀਜੇ ਅੱਜ ਹੋਣਗੇ ਘੋਸ਼ਿਤ
. . .  about 1 hour ago
ਚੰਡੀਗੜ੍ਹ/ਨਵੀਂ ਦਿੱਲੀ, 24 ਅਕਤੂਬਰ - ਪੰਜਾਬ ਦੇ 4 ਵਿਧਾਨ ਸਭਾ ਹਲ਼ਕਿਆ ਮੁਕੇਰੀਆਂ, ਫਗਵਾੜਾ, ਦਾਖਾ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ, ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਜਾਣਗੇ। ਭਾਰੀ ਸੁਰੱਖਿਆ ਹੇਠ ਵੋਟਾਂ ਦੀ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮੱਘਰ ਸੰਮਤ 549

ਦਿੱਲੀ

ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਾਕ, ...

ਪੂਰੀ ਖ਼ਬਰ »

ਨਿਰੰਕਾਰੀ ਮਿਸ਼ਨ ਨੇ 39 ਜੋੜਿਆਂ ਦੇ ਵਿਆਹ ਕਰਵਾਏ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜ ਕਲਿਆਣ ਵਿਭਾਗ ਦੁਆਰਾ ਇਕ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ, ਜਿਸ 'ਚ 39 ਜੋੜਿਆਂ ਦੇ ਵਿਆਹ ਕੀਤੇ ਗਏ | ਨਵੇਂ ਵਿਆਹੇ ਜੋੜਿਆਂ ਨੂੰ ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੇ ਅਸ਼ੀਰਵਾਦ ...

ਪੂਰੀ ਖ਼ਬਰ »

ਪੰਚਕੂਲਾ ਹਿੰਸਾ ਦਾ ਦੋਸ਼ੀ ਰਮੇਸ਼ ਤਨੇਜਾ ਕਾਬੂ

ਫਤਿਹਾਬਾਦ, 23 ਨਵੰਬਰ (ਹਰਬੰਸ ਮੰਡੇਰ)- ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਪੰਚਕੂਲਾ ਹਿੰਸਾ ਵਿਚ ਦੋਸ਼ੀ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਰਮੇਸ਼ ਤਨੇਜਾ ਵਾਸੀ ਫਤਿਹਾਬਾਦ ਨੂੰ ਬੀਤੀ ਰਾਤ ਪੰਚਕੂਲਾ ਦੀ ਐਸ.ਆਈ.ਟੀ. ਨੇ ਕਾਬੂ ਕਰ ਲਿਆ ਹੈ | ...

ਪੂਰੀ ਖ਼ਬਰ »

ਦਿਆਲ ਸਿੰਘ ਕਾਲਜ ਮਾਮਲੇ 'ਚ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਯੋਜਨਾ ਬਣਾਈ ਜਾਵੇ-ਆਲ ਇੰਡੀਆ ਪੰਥਕ ਫੋਰਮ

ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)-ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਸਬੰਧੀ ਵਿਵਾਦ ਦੇ ਮੁੱਦੇ ਨੂੰ ਲੈ ਕੇ ਆਲ ਇੰਡੀਆ ਪੰਥਕ ਫੋਰਮ ਵਲੋਂ ਸੱਦੀ ਗਈ ਮੀਟਿੰਗ 'ਚ ਕਾਲਜ ਗਵਰਨਿੰਗ ਬਾਡੀ ਦੇ ਉਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ ਜਿਸ 'ਚ ਗਵਰਨਿੰਗ ਬਾਡੀ ਵਲੋਂ ...

ਪੂਰੀ ਖ਼ਬਰ »

ਹਾਕੀ ਟੂਰਨਾਮੈਂਟ 'ਚ ਹੋਏ ਦੋ ਹਾਕੀ ਦੇ ਮੈਚ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਲਾਲ ਬਹਾਦਰ ਸ਼ਾਸਤਰੀ ਹਾਕੀ ਟੂਰਨਾਮੈਂਟ ਧਿਆਨ ਚੰਦ ਨੈਸ਼ਨਲ ਸਟੇਡੀਅਮ ਦਿੱਲੀ ਵਿਖੇ ਹੋ ਰਿਹਾ ਹੈ ਜਿਸ 'ਚ ਪਹਿਲੇ ਸੈਸ਼ਨ 'ਚ ਇੰਡੀਅਨ ਰੇਲਵੇ ਅਤੇ ਏਅਰ ਇੰਡੀਆ ਦੇ ਵਿਚਕਾਰ ਮੈਚ ਖੇਡਿਆ ਗਿਆ ਅਤੇ ਇੰਡੀਅਨ ਰੇਲਵੇ ਦੀ ਹਾਕੀ ਦੀ ਟੀਮ ਨੇ 3 ਗੋਲ ਕਰਕੇ ਮੈਚ ਜਿੱਤ ਲਿਆ | ਇਸ ਮੈਚ 'ਚ ਨਿਯਾਦ ਰਹੀਮ (ਇੰਡੀਅਨ ਰੇਲਵੇ) ਸਰਬੋਤਮ ਖਿਡਾਰੀ ਐਲਾਨਿਆ ਗਿਆ | ਦੂਸਰੇ ਸੈਸ਼ਨ 'ਚ ਇੰਡੀਅਨ ਏਅਰ ਫੋਰਸ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਹਾਕੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੇ 3-2 ਦੇ ਗੋਲ ਨਾਲ ਮੈਚ ਜਿੱਤ ਲਿਆ | ਜਸਵੀਰ ਸਿੰਘ ਪੰਜਾਬ ਨੈਸ਼ਨਲ ਬੈਂਕ ਦਾ ਖਿਡਾਰੀ ਸਰਬੋਤਮ ਖਿਡਾਰੀ ਐਲਾਨਿਆ ਗਿਆ | 24 ਨਵੰਬਰ ਨੂੰ ਫਾਈਨਲ ਮੈਚ ਇੰਡੀਅਨ ਰੇਲਵੇ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਵਿਚਕਾਰ ਖੇਡਿਆ ਜਾਵੇਗਾ |


ਖ਼ਬਰ ਸ਼ੇਅਰ ਕਰੋ

ਭਾਈ ਵੀਰ ਸਿੰਘ ਯਾਦਗਾਰੀ ਅੰਤਰ-ਸਕੂਲ ਪੇਂਟਿੰਗ ਮੁਕਾਬਲਾ ਕਰਵਾਇਆ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਸਦਨ ਵਿਖੇ ਭਾਈ ਵੀਰ ਸਿੰਘ ਯਾਦਗਾਰੀ ਅੰਤਰ-ਸਕੂਲ ਪੇਂਟਿੰਗ ਮੁਕਾਬਲਾ 2017 ਕਰਵਾਇਆ ਗਿਆ, ਜਿਸ ਵਿਚ 9ਵੀਂ ਤੇ 10ਵੀਂ ਦੀ ਜਮਾਤ ਦੇ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀਆਂ ਤੋਂ ਫੰਡਾਂ ਦੇ ਲਾਲਚ ਵਿਚ 'ਆਪ' ਕਰ ਰਹੀ ਜੱਗੀ ਜੌਹਲ ਦਾ ਸਮਰਥਨ-ਭਾਜਪਾ

ਚੰਡੀਗੜ੍ਹ, 23 ਨਵੰਬਰ (ਗੁਰਸੇਵਕ ਸਿੰਘ ਸੋਹਲ)- ਪੰਜਾਬ ਭਾਜਪਾ ਨੇ ਅੱਜ ਇੱਥੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਿਰਫ਼ ਪ੍ਰਵਾਸੀ ਪੰਜਾਬੀਆਂ ਤੋਂ ਫੰਡ ਦੇ ਲਾਲਚ ਵਿਚ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਮਾਮਲੇ ਨੂੰ ਬਿਨਾਂ ਜਾਂਚੇ ਮੁੱਦਾ ਬਣਾ ਰਹੀ ਹੈ ਅਤੇ ਅਜਿਹਾ ਕਰਦੇ ...

ਪੂਰੀ ਖ਼ਬਰ »

ਪਾਕਿ ਦੇ ਵਿਰਾਸਤ ਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲੇ ਜਾਣ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਿਆ

ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਦਿੱਲੀ ਵਿਖੇ ਚੱਲ ਰਹੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਵੰਦੇ ਮਾਤਰਮ ਕਾਲਜ ਰੱਖੇ ਜਾਣ ਦੇ ਫ਼ੈਸਲੇ ਸਬੰਧੀ ਪਾਕਿਸਤਾਨ ਦੇ ਵਿਰਾਸਤ ਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ | ਲਾਹੌਰ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ 'ਚ ਹੁਣ 20 ਅੰਕ ਪ੍ਰੈਕਟੀਕਲ ਦੇ ਹੋਣਗੇ

ਨਵੀਂ ਦਿੱਲੀ, 23 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਇਸ ਵਾਰ ਸਕੂਲਾਂ 'ਚ 10ਵੀਂ ਦੀ ਬੋਰਡ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਹੈ ਅਤੇ ਬੋਰਡ ਵੱਲੋਂ 80 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਤੇ 20 ਅੰਕਾਂ ਦੇ ...

ਪੂਰੀ ਖ਼ਬਰ »

ਰੋਜ਼ੀ ਰੋਟੀ ਕਮਾਉਣ ਲਈ ਕੁਵੈਤ ਗਏ ਨਿਰਵੈਲ ਸਿੰਘ ਦੀ ਜੇਲ੍ਹ 'ਚ ਹੋਣ ਦੀ ਖ਼ਬਰ ਮਿਲਣ 'ਤੇ ਮਾਤਾ-ਪਿਤਾ ਡਾਹਢੇ ਪ੍ਰੇਸ਼ਾਨ

ਨਕੋਦਰ, 23 ਨਵੰਬਰ (ਗੁਰਵਿੰਦਰ ਸਿੰਘ)-ਪਿੰਡ ਅਜਤਾਣੀ ਤਹਿਸੀਲ ਫਿਲੌਰ 'ਚ ਰਹਿਣ ਵਾਲੇ ਕੁਲਵੰਤ ਸਿੰਘ ਦੇ ਪਰਿਵਾਰ 'ਤੇ ਮੁਸੀਬਤਾਂ ਪਿੱਛਾ ਨਹੀਂ ਛੱਡ ਰਹੀਆਂ | ਵਿਦੇਸ਼ 'ਚ ਰੋਜ਼ੀ ਰੋਟੀ ਕਮਾ ਕੇ ਘਰ ਦੀ ਹਾਲਤ ਠੀਕ ਕਰਨ ਲਈ ਪਰਿਵਾਰ 'ਚੋਂ ਸਾਊਦੀ ਅਰਬ ਗਈ ਉਸ ਦਾ ਪਤਨੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਥੋਕ ਸ਼ਰਾਬ ਨਿਗਮ ਸਥਾਪਤ ਕਰਨ ਦਾ ਜਾਇਜ਼ਾ ਲੈਣ ਲਈ ਵਿਭਾਗ ਨੂੰ ਕਿਹਾ

ਚੰਡੀਗੜ੍ਹ, 23 ਨਵੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਦੇ ਵਪਾਰ ਵਿਚ ਅਜ਼ਾਰੇਦਾਰੀ ਨੂੰ ਖ਼ਤਮ ਕਰਨ ਅਤੇ ਸਰਕਾਰੀ ਖ਼ਜ਼ਾਨੇ ਵਿਚ ਮਾਲੀਏ ਦਾ ਵਾਧਾ ਕਰਨ ਵਾਸਤੇ ਆਬਕਾਰੀ ਵਿਭਾਗ ਨੂੰ ਸ਼ਰਾਬ ਦੇ ਵਿੱਤਰਣ ਵਾਸਤੇ ਥੋਕ ਸ਼ਰਾਬ ਨਿਗਮ ...

ਪੂਰੀ ਖ਼ਬਰ »

ਚੀਨੀ ਸਰਹੱਦ 'ਤੇ ਜਵਾਨਾਂ ਦੀ ਜਲਦ ਪਹੁੰਚ ਨੂੰ ਯਕੀਨੀ ਬਣਾਉਣ ਦੇ ਲਈ ਫ਼ੌਜ ਵਲੋਂ ਤਿਆਰੀਆਂ ਸ਼ੁਰੂ

ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਚੀਨ ਦੀ ਸਰਹੱਦ 'ਤੇ ਸੁਰੱਿਖ਼ਆ ਬਲ ਘੱਟ ਸਮੇਂ 'ਚ ਆਸਾਨੀ ਨਾਲ ਪਹੁੰਚ ਸਕਣ, ਇਸ ਦੇ ਲਈ ਭਾਰਤੀ ਸੈਨਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਦੋਵਾਂ ਦੇਸ਼ਾਂ ਵਿਚਾਲੇ 73 ਦਿਨ ਤੱਕ ਚੱਲੇ ਡੋਕਲਾਮ ਤਣਾਅ ਦੇ ਮੱਦੇਨਜ਼ਰ ਸੈਨਾ ਦੇ ਇਸ ਕਦਮ ...

ਪੂਰੀ ਖ਼ਬਰ »

ਸਈਦ ਨੂੰ ਸੰਯੁਕਤ ਰਾਸ਼ਟਰ ਤੇ ਅਮਰੀਕਾ ਨੇ ਅੱਤਵਾਦੀ ਨੇਤਾ ਮਨੋਨੀਤ ਕੀਤਾ ਹੋਇਆ ਹੈ-ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ, 23 ਨਵੰਬਰ (ਪੀ. ਟੀ. ਆਈ.)-ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨੀ ਅਦਾਲਤ ਵਲੋਂ ਘਰ ਵਿਚ ਨਜ਼ਰਬੰਦੀ ਤੋਂ ਮੁਕਤ ਕਰਨ ਦਾ ਹੁਕਮ ਦੇਣ ਪਿੱਛੋਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਸਈਦ ਨੂੰ ਦੋਵਾਂ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਏ ਬਜ਼ੁਰਗ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 23 ਨਵੰਬਰ (ਨਰਿੰਦਰ ਲਾਗੂ)-ਪਿੰਡ ਭੋਜੋਵਾਲ ਨੇੜੇ ਮੁਜ਼ੱਫਰਪੁਰ ਰੇਲ ਲਾਈਨਾਂ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ 'ਚ ਆਏ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਜੀ. ਆਰ. ਪੀ. ...

ਪੂਰੀ ਖ਼ਬਰ »

ਪਾਸਪੋਰਟ ਬਣਵਾ ਕੇ ਦੇਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ 12 ਗਿ੍ਫ਼ਤਾਰ

ਜਲੰਧਰ, 23 ਨਵੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਅਜਿਹੇ 12 ਏਜੰਟਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਪਾਸਪੋਰਟ ਦਫ਼ਤਰ ਦੇ ਬਾਹਰ ਖੜ੍ਹੇ ਰਹਿ ਕੇ ਭੋਲੇ-ਭਾਲੇ ਵਿਅਕਤੀਆਂ ਨੂੰ ਪਾਸਪੋਰਟ ਬਣਵਾ ਕੇ ਦੇਣ ਦੇ ...

ਪੂਰੀ ਖ਼ਬਰ »

6 ਮੁਅੱਤਲ ਮੁਲਾਜ਼ਮਾਂ 'ਚੋਂ 3 ਦੀ ਬਹਾਲੀ ਸੰਭਵ-ਕਮਿਸ਼ਨਰ

ਜਲੰਧਰ, 23 ਨਵੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦੇ ਮੁਅੱਤਲ ਹੋਏ 6 ਮੁਲਾਜ਼ਮਾਂ 'ਚੋਂ 3 ਦੀ ਬਹਾਲੀ ਸੰਭਵ ਹੋ ਗਈ ਹੈ ਅਤੇ ਉਨ੍ਹਾਂ ਨੇ ਯੂਨੀਅਨ ਆਗੂ ਰਾਜਨ ਗੁਪਤਾ ਦੀ ਅਗਵਾਈ 'ਚ ਨਿਗਮ ਕਮਿਸ਼ਨਰ ਸ੍ਰੀ ਬਸੰਤ ਗਰਗ ਨਾਲ ਮੁਲਾਕਾਤ ਕਰਕੇ ਆਪਣੇ ਪੂਰੇ ਕੰਮ ਦੀ ਰਿਪੋਰਟ ਪੇਸ਼ ...

ਪੂਰੀ ਖ਼ਬਰ »

ਦੜ੍ਹਾ-ਸੱਟਾ ਲਗਾਉਂਦੇ 3 ਕਾਬੂ, 32 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਬਰਾਮਦ

ਜਲੰਧਰ, 23 ਨਵੰਬਰ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਦੱੜ੍ਹਾ ਸੱਟਾ ਲਗਾਉਣ ਵਾਲੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 32050 ਰੁਪਏ ਦੀ ਨਗਦੀ, 2 ਲੈਪ ਟਾਪ, 8 ਐੱਲ.ਸੀ.ਡੀਆਂ, 7 ਸੀ.ਪੀ.ਯੂ. ਕੰਪਿਊਟਰ, 10 ਕੈਲਕੂਲੇਟਰ, 6 ਮੋਬਾਈਲ ਫੋਨ, 4 ...

ਪੂਰੀ ਖ਼ਬਰ »

ਵਿਆਹ ਸਮਾਗਮ ਤੋਂ ਪਰਤ ਰਹੇ ਫ਼ੋਟੋਗ੍ਰਾਫ਼ਰ ਦਾ ਵਾਹਨ ਹੋਇਆ ਹਾਦਸੇ ਦਾ ਸ਼ਿਕਾਰ- ਦੋ ਜ਼ਖ਼ਮੀ

ਮਕਸੂਦਾਂ, 23 ਨਵੰਬਰ (ਵੇਹਗਲ)-ਕਰਤਾਰਪੁਰ ਤੋਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਫ਼ੋਟੋਗ੍ਰਾਫ਼ਰ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਦੋ ਫ਼ੋਟੋਗ੍ਰਾਫ਼ਰ ਕਰਤਾਰਪੁਰ ਤੋਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਤਾਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਕੋਲੋਂ ਬੰਦੂਕ ਤੇ ਜ਼ਿੰਦਾ ਕਾਰਤੂਸ ਬਰਾਮਦ

ਮਕਸੂਦਾਂ, 23 ਨਵੰਬਰ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ ਬੰਦੂਕ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਜਦਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਫ਼ਰਾਰ ਹੋਣ 'ਚ ਸਫ਼ਲ ਹੋ ਗਏ | ਥਾਣਾ ਡਵੀਜ਼ਨ ਨੰ: 1 ਦੇ ਮੁਖੀ ਇੰਸ: ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਬਾਲ ਮਜ਼ਦੂਰੀ ਦੇ ਖਤਮੇ ਲਈ ਕਿਰਤ ਵਿਭਾਗ ਵਲੋਂ 868 ਅਦਾਰਿਆਂ ਦੀ ਅਚਨਚੇਤ ਚੈਕਿੰਗ

ਜਲੰਧਰ, 23 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹੇ ਵਿੱਚ ਬਾਲ ਮਜਦੂਰੀ ਰੋਕਣ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ.ਜਲੰਧਰ-1 ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਬਣਾਈ ਗਈ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਵਲੋਂ ਕਿਰਤ ...

ਪੂਰੀ ਖ਼ਬਰ »

ਟਰੈਕ ਦੇ ਏਜੰਟਾਂ 'ਤੇ ਪੁਲਿਸ ਕਰੇਗੀ ਕਾਰਵਾਈ

ਜਲੰਧਰ, 23 ਨਵੰਬਰ (ਸ਼ਿਵ)-ਪਾਸਪੋਰਟ ਦਫ਼ਤਰ ਬਾਹਰ ਪਾਸਪੋਰਟ ਬਣਾਉਣ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਕਈ ਵਿਅਕਤੀਆਂ ਦੇ ਮਾਮਲੇ ਦੀ ਚਰਚਾ ਹੋਣ ਤੋਂ ਬਾਅਦ ਡਰਾਈਵਿੰਗ ਟਰੈਕ ਦੇ ਕਥਿਤ ਏਜੰਟਾਂ ਵਿਚ ਘਬਰਾਹਟ ਰਹੀ ਕਿਉਂਕਿ ਉਨਾਂ ਵਿਚ ਇਹ ਡਰ ਸੀ ਕਿ ਜੇਕਰ ਬਿਨਾਂ ...

ਪੂਰੀ ਖ਼ਬਰ »

ਆਮਦਨ ਕਰ ਦੇ ਛਾਪੇ 'ਚ ਦੋ ਸਨਅਤੀ ਯੂਨਿਟਾਂ ਨੇ ਦਿਖਾਈ 3.60 ਕਰੋੜ ਛੁਪਾਈ ਆਮਦਨ

ਜਲੰਧਰ, 23 ਨਵੰਬਰ (ਸ਼ਿਵ)-ਲੰਬੇ ਸਮੇਂ ਦੀ ਚੁੱਪੀ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਉਨ੍ਹਾਂ ਲੋਕਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਬਣਦਾ ਆਮਦਨ ਕਰ ਜਮਾਂ ਨਹੀਂ ਕਰਵਾਇਆ ਸੀ | ਵਰਿਆਣਾ ਨੇੜੇ ਆਮਦਨ ਕਰ ਵਿਭਾਗ ਵੱਲੋਂ ਘੱਟ ਕਰ ਆਉਣ ਦੇ ...

ਪੂਰੀ ਖ਼ਬਰ »

ਕੈਰੀ ਆਨ ਜੱਟਾ ਪਾਰਟ-2 ਸਿਨੇਮਾ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕਰੇਗੀ

ਲੁਧਿਆਣਾ, 23 ਨਵੰਬਰ (ਅ. ਬ.)- ਪੰਜਾਬੀ ਕਾਮੇਡੀ ਫੀਚਰ ਫਿਲਮ ਕੈਰੀ ਆਨ ਜੱਟਾ-2 ਅਗਲੇ ਸਾਲ ਸਿਨੇਮਾਘਰਾਂ ਦੀ ਸ਼ੋਭਾ ਬਣੇਗੀ | ਕੈਰੀ ਆਨ ਜੱਟਾ-1 ਪੰਜ ਸਾਲ ਪਹਿਲਾਂ 27 ਜੁਲਾਈ 2012 ਨੂੰ ਰਿਲੀਜ ਹੋਈ ਸੀ ਅਤੇ ਇਸ ਫਿਲਮ ਨੇ ਪੰਜਾਬੀ ਫਿਲਮ ਖੇਤਰ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਸਨ ...

ਪੂਰੀ ਖ਼ਬਰ »

ਸਕੂਲੀ ਸਿੱਖਿਆ ਦੇ ਖੇਡ ਮਹਿਕਮੇ 'ਤੇ ਭਾਰੀ ਪਿਆ ਸਪੋਰਟਸ ਵਿਭਾਗ

ਫ਼ਾਜ਼ਿਲਕਾ, 23 ਨਵੰਬਰ (ਦਵਿੰਦਰ ਪਾਲ ਸਿੰਘ)- 63ਵੀਂਆਂ ਪੰਜਾਬ ਰਾਜ ਸਕੂਲੀ ਖੇਡਾਂ ਆਪਣੇ ਅੰਤਿਮ ਪੜਾਅ 'ਤੇ ਪੁੱਜ ਗਈਆਂ ਹਨ | ਦਸੰਬਰ ਮਹੀਨੇ ਤੋਂ ਰਾਸ਼ਟਰੀ ਮੁਕਾਬਲੇ ਵੀ ਸ਼ੁਰੂ ਹੋਣ ਵਾਲੇ ਹਨ | ਹਜ਼ਾਰਾਂ ਰਾਜ ਪੱਧਰੀ ਅਤੇ ਰਾਸ਼ਟਰੀ ਮੁਕਾਬਲਿਆਂ ਵਿਚ ਮੱਲ੍ਹਾਂ ਮਾਰਨ ...

ਪੂਰੀ ਖ਼ਬਰ »

ਕੁਪਵਾੜਾ ਦੇ ਕੇਰਨ ਤੇ ਹੰਦਵਾੜਾ ਵਿਖੇ

ਸ਼ਹੀਦ ਹੋਏ ਜਵਾਨਾਂ ਨੂੰ ਫੌਜ ਵਲੋਂ ਸ਼ਰਧਾਂਜਲੀਆਂ

ਸ੍ਰੀਨਗਰ, 23 ਨਵੰਬਰ (ਮਨਜੀਤ ਸਿੰਘ)- ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿਖੇ ਵੱਖ-ਵੱਖ ਮੁਕਾਬਲਿਆਂ 'ਚ ਸ਼ਹੀਦ 2 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀਨਗਰ ਦੀ ਫ਼ੌਜੀ ਛਾਉਣੀ ਸਥਿਤ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਫ਼ੌਜ ਦੀ 15 ਕੋਰ ...

ਪੂਰੀ ਖ਼ਬਰ »

ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਪਹਿਲੀ ਵਾਰ ਸ਼ਾਮਿਲ ਹੋਏ ਨੌਜਵਾਨਾਂ ਨੂੰ ਆਮ ਮੁਆਫ਼ੀ ਦਾ ਐਲਾਨ

ਸ੍ਰੀਨਗਰ, 23 ਨਵੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵਲੋਂ ਪਹਿਲੇ ਵਾਰੀ ਸ਼ਾਮਿਲ ਹੋਏ ਪਥਰਾਅ ਦੀਆਂ ਘਟਨਾਵਾਂ 'ਚ ਸ਼ਾਮਿਲ ਨੌਜਵਾਨਾਂ ਦੇ ਵਿਰੁੱਧ ਦਰਜ ਮਾਮਲੇ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਹੈ | ਸਰਕਾਰੀ ਬੁਲਾਰੇ ਅਨੁਸਾਰ ...

ਪੂਰੀ ਖ਼ਬਰ »

ਬ੍ਰਹਮਪੁੱਤਰ ਦੀ ਬਜਾਇ ਤਿੱਬਤ ਦੀਆਂ ਨਦੀਆਂ 'ਤੇ ਹੋਰ ਬੰਨ੍ਹ ਬਣਾਵੇਗਾ ਚੀਨ

ਬੀਜਿੰਗ, 23 ਨਵੰਬਰ (ਏਜੰਸੀ)- ਚੀਨ, ਜੋ ਕਿ ਤਿੱਬਤ 'ਚ ਕਈ ਪਣ-ਬਿਜਲੀ ਪ੍ਰੋਜੈਕਟਾਂ ਦਾ ਨਿਰਮਾਣ ਕਰ ਰਿਹਾ ਹੈ ਨੇ, ਬ੍ਰਹਮਪੁੱਤਰ ਨਦੀ, ਜਿਸ ਨੂੰ ਲੈ ਕੇ ਭਾਰਤ ਕਾਫ਼ੀ ਚਿੰਤਤ ਹੈ, ਦੀ ਬਜਾਇ ਆਪਣੇ ਰਾਜਾਂ ਦੇ ਨੇੜੇ ਦੀਆਂ ਨਦੀਆਂ 'ਤੇ ਬੰਨ੍ਹ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ...

ਪੂਰੀ ਖ਼ਬਰ »

ਗਲਿਆਰਾ ਯੋਜਨਾ ਨਾਲ ਚੀਨ ਤੇ ਪਾਕਿ ਦਾ ਕਸ਼ਮੀਰ 'ਤੇ ਸਟੈਂਡ ਨਹੀਂ ਬਦਲੇਗਾ

ਬੀਜਿੰਗ, 23 ਨਵੰਬਰ (ਪੀ. ਟੀ. ਆਈ.)-ਚੀਨ ਅੱਜ ਆਪਣੇ ਭਾਰਤ ਵਿਚ ਰਾਜਦੂਤ ਦੀ ਭਾਰਤੀ ਦੀਆਂ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ (ਸੀ. ਪੀ. ਈ. ਸੀ) ਸਬੰਧੀ ਚਿੰਤਾ ਨੂੰ ਦੂਰ ਕਰਨ ਲਈ ਇਸ ਦਾ ਨਾਂਅ ਬਦਲਣ ਦੀ ਤਜਵੀਜ਼ ਬਾਰੇ ਸਿੱਧਾ ਜਵਾਬ ਦੇਣ ਤੋਂ ਬਚਦਾ ਨਜ਼ਰ ਆਇਆ ਅਤੇ ਕਿਹਾ ਕਿ ...

ਪੂਰੀ ਖ਼ਬਰ »

ਵਿਆਪਮ ਮਾਮਲਾ: ਸੀ. ਬੀ. ਆਈ. ਵਲੋਂ 592 ਦੋਸ਼ੀਆਂ ਿਖ਼ਲਾਫ਼ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ/ਭੋਪਾਲ, 23 ਨਵੰਬਰ (ਏਜੰਸੀ)-ਮੱਧ ਪ੍ਰਦੇਸ਼ ਦੇ ਪੇਸ਼ਾਵਰ ਪ੍ਰੀਖਿਆ ਮੰਡਲ (ਵਿਆਪਮ) ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਪ੍ਰੀ-ਮੈਡੀਕਲ ਟੈਸਟ (ਪੀ.ਐਮ.ਟੀ) 2012 'ਚ ਹੋਈਆਂ ਕਥਿਤ ਬੇਨਿਯਮੀਆਂ ਦੇ ਸਬੰਧ 'ਚ 4 ਸਾਬਕਾ ਅਧਿਕਾਰੀਆਂ ...

ਪੂਰੀ ਖ਼ਬਰ »

ਮਿਆਂਮਾਰ ਤੇ ਬੰਗਲਾਦੇਸ਼ ਵਿਚਾਲੇ ਰੋਹਿੰਗਿਆ ਦੀ ਦੇਸ਼ ਵਾਪਸੀ ਸਬੰਧੀ ਸਮਝੌਤਾ

ਯੰਗੂਨ, 23 ਨਵੰਬਰ (ਏਜੰਸੀ)-ਮਿਆਂਮਾਰ ਤੇ ਬੰਗਲਾਦੇਸ਼ ਵਿਚਾਲੇ ਅੱਜ ਰੋਹਿੰਗਆ ਮੁਸਲਮਾਨਾਂ ਦੀ ਦੇਸ਼ ਵਾਪਸੀ ਸਬੰਧੀ ਇਕ ਸਮਝੌਤਾ ਹੋਇਆ ਹੈ | ਮਿਆਂਮਾਰ ਦੀ ਸੈਨਾ ਵਲੋਂ ਰਾਖਿਨੇ ਸੂਬੇ 'ਚ ਮਾਰੇ ਜਾ ਰਹੇ ਛਾਪਿਆਂ ਕਾਰਨ ਅਗਸਤ ਮਹੀਨੇ ਤੋਂ ਪੈਦਾ ਹੋਈ ਅਰਾਜਕਤਾ ਦੀ ...

ਪੂਰੀ ਖ਼ਬਰ »

ਨਿਤਿਸ਼ ਕੋਲ ਹੀ ਰਹੇਗਾ 'ਤੀਰ' ਚੋਣ ਨਿਸ਼ਾਨ-ਹਾਈਕੋਰਟ

ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਜਨਤਾ ਦਲ (ਯੂਨਾਈਟਿਡ) ਦੇ 'ਤੀਰ' ਦੇ ਚੋਣ ਨਿਸ਼ਾਨ 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਕੋਲ ਹੀ ਰਹੇਗਾ | ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ ਗੁਜਰਾਤ ਦੇ ਵਿਧਾਇਕ ਛੋਟੂ ਭਾਈ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX