ਤਾਜਾ ਖ਼ਬਰਾਂ


ਪਟਨਾ ਨਜ਼ਦੀਕ ਬੱਸ ਹਾਦਸੇ 'ਚ 7 ਦੀ ਮੌਤ , 25 ਜ਼ਖ਼ਮੀ
. . .  1 day ago
ਅਸੀਂ ਅਖੰਡ ਭਾਰਤ ਦਾ ਸਮਰਥਨ ਕਰਦੇ ਹਾਂ- ਟਰੂਡੋ
. . .  1 day ago
ਮੁੰਬਈ, 19 ਫਰਵਰੀ(ਸਤਨਾਮ ਸਿੰਘ ਜੌਹਲ)- ਮੁੰਬਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਅਖੰਡ ਭਾਰਤ ਦਾ ਸਮਰਥਨ...
ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਲੁੱਟੇ 5 ਲੱਖ
. . .  1 day ago
ਅੰਮ੍ਰਿਤਸਰ, 19 ਫਰਵਰੀ (ਪਰਮਜੀਤ ਸਿੰਘ ਬੱਗਾ)- ਥਾਣਾ ਮੋਹਕਮਪੁਰਾ ਖੇਤਰ 'ਚ ਪੈਂਦੇ ਬਟਾਲਾ ਰੋਡ ਇਲਾਕੇ ਵਿਜੇ ਨਗਰ ਦੇ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਅੱਜ ਸ਼ਾਮ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਮਨੀਗ੍ਰਾਮ ਦੇ ਮਾਲਕ ਨੂੰ ਜ਼ਖ਼ਮੀ ਕਰਕੇ ਉਸ...
ਸਾਂਝੇ ਮੁਹਿੰਮ ਦੌਰਾਨ 12 ਨਕਸਲੀ ਗ੍ਰਿਫ਼ਤਾਰ
. . .  1 day ago
ਸੁਕਮਾ, 19 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਵਿਖੇ ਸੀ.ਆਰ.ਪੀ.ਐਫ.ਤੇ ਜ਼ਿਲ੍ਹਾ ਰਿਜ਼ਰਵ ਗਾਰਡਜ਼ ਵੱਲੋਂ ਚਲਾਈ ਸਾਂਝੀ ਮੁਹਿੰਮ 'ਚ 12 ਨਕਸਲੀਆਂ...
ਛੱਤੀਸਗੜ੍ਹ ਵਿਧਾਨ ਸਭਾ 'ਚੋਂ 30 ਵਿਧਾਇਕ ਮੁਅੱਤਲ
. . .  1 day ago
ਰਾਏਪੁਰ, 19 ਫਰਵਰੀ- ਛੱਤੀਸਗੜ੍ਹ ਵਿਧਾਨ ਸਭਾ 'ਚੋਂ ਕਾਂਗਰਸ ਦੇ 30 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਵਿਧਾਇਕ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਇੱਕ ਕੰਪਨੀ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦੇਣ ਖ਼ਿਲਾਫ਼ ਪ੍ਰਦਰਸ਼ਨ...
ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ 'ਚ 3 ਨਾਗਰਿਕ ਜ਼ਖ਼ਮੀ
. . .  1 day ago
ਉੜੀ, 19 ਫਰਵਰੀ- ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਕੀਤੀ ਗੋਲੀਬਾਰੀ 'ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ...
ਪਾਕਿਸਤਾਨ ਵੱਲੋਂ ਉੜੀ ਸੈਕਟਰ 'ਚ ਗੋਲੀਬਾਰੀ
. . .  1 day ago
ਉੜੀ, 19 ਫਰਵਰੀ- ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ...
21 ਨੂੰ ਹੋਵੇਗੀ ਕੈਪਟਨ-ਟਰੂਡੋ ਮੁਲਾਕਾਤ
. . .  1 day ago
ਅਹਿਮਦਾਬਾਦ, 19 ਫਰਵਰੀ (ਸਤਪਾਲ ਸਿੰਘ ਜੌਹਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ...
ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੁੜ ਬਣੇ ਸਕੱਤਰ
. . .  1 day ago
ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਪਹਿਲਾ ਸਫ਼ਾ

ਮਿਊਂਸਪਲ ਚੋਣਾਂ : ਨਾਮਜ਼ਦਗੀਆਂ ਦੇ ਆਖ਼ਰੀ ਦਿਨ ਬਾਘਾ ਪੁਰਾਣਾ, ਮੱਲਾਂਵਾਲਾ ਤੇ ਰਾਜਪੁਰਾ 'ਚ ਝੜਪਾਂ

*ਬਾਘਾ ਪੁਰਾਣਾ ਦਾ ਐੱਸ.ਡੀ.ਐੱਮ. ਦਫ਼ਤਰ ਬਣਿਆ ਯੁੱਧ ਦਾ ਮੈਦਾਨ *ਮੱਲਾਂਵਾਲਾ 'ਚ ਇੱਟਾਂ-ਰੋੜੇ ਚੱਲੇ, ਹਵਾ 'ਚ ਗੋਲੀਆਂ ਚਲਾਈਆਂ *ਰਾਜਪੁਰਾ ਵਿਚ ਕਾਂਗਰਸੀ ਤੇ ਅਕਾਲੀ ਆਗੂ ਹੋਏ ਹੱਥੋਪਾਈ

ਬਾਘਾ ਪੁਰਾਣਾ (ਮੋਗਾ), ਮੱਲਾਂਵਾਲਾ (ਫਿਰੋਜ਼ਪੁਰ), ਰਾਜਪੁਰਾ (ਪਟਿਆਲਾ), 6 ਦਸੰਬਰ (ਬਲਰਾਜ ਸਿੰਗਲਾ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ, ਰਣਜੀਤ ਸਿੰਘ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਅੱਜ ...

ਪੂਰੀ ਖ਼ਬਰ »

ਆਖ਼ਰੀ ਦਿਨ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਭਰੇ ਕਾਗਜ਼

ਜਲੰਧਰ, 6 ਦਸੰਬਰ (ਅਜੀਤ ਬਿਊਰੋ)- ਪੰਜਾਬ 'ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ, ਜਿਸ ਤਹਿਤ ਨਗਰ ਨਿਗਮ ਅੰਮ੍ਰਿਤਸਰ ਦੇ 85 ਵਾਰਡਾਂ ਲਈ ਕੁੱਲ 609 ਨਾਮਜ਼ਦਗੀਆਂ, ਨਗਰ ਨਿਗਮ ਪਟਿਆਲਾ ਦੇ ...

ਪੂਰੀ ਖ਼ਬਰ »

4 ਥਾਵਾਂ 'ਤੇ ਗੋਲੀਬਾਰੀ ਮਗਰੋਂ ਅਕਾਲੀ ਦਲ ਵਲੋਂ ਚੋਣਾਂ ਰੱਦ ਕਰਨ ਦੀ ਮੰਗ

ਚੋਣ ਕਮਿਸ਼ਨਰ ਨੂੰ ਦਿਖਾਈਆਂ ਵਾਰਦਾਤ ਦੀਆਂ ਫੋਟੋਆਂ

ਚੰਡੀਗੜ੍ਹ, 6 ਦਸੰਬਰ (ਗੁਰਸੇਵਕ ਸਿੰਘ ਸੋਹਲ)-ਮਿਊਂਸਪਲ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਪੰਜਾਬ 'ਚ 4 ਥਾਂਵਾਂ 'ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਨ੍ਹਾਂ ਵਾਰਦਾਤਾਂ ਦੀਆਂ ਫੋਟੋਆਂ ਰਾਜ ਚੋਣ ਕਮਿਸ਼ਨਰ ਨੂੰ ...

ਪੂਰੀ ਖ਼ਬਰ »

ਜਲ੍ਹਿਆਂ ਵਾਲਾ ਬਾਗ਼ ਦੇ ਸਾਕੇ ਲਈ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ-ਸਾਦਿਕ ਖ਼ਾਨ

ਲੰਡਨ ਦੇ ਮੇਅਰ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਮਹਾਨ ਧਾਰਮਿਕ ਅਸਥਾਨ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਪੁੱਜਦੇ ਹਨ। ਅੱਜ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਮੈਨੂੰ ਬੜਾ ਮਾਨਸਿਕ ਸਕੂਨ ਮਿਲਿਆ ਹੈ। ਇਸ ...

ਪੂਰੀ ਖ਼ਬਰ »

ਗੜ੍ਹਦੀਵਾਲਾ 'ਚ ਗੋਲੀਆਂ ਮਾਰ ਕੇ ਵਿਅਕਤੀ ਦੀ ਹੱਤਿਆ

ਗੜ੍ਹਦੀਵਾਲਾ, 6 ਦਸੰਬਰ (ਚੱਗਰ)-ਗੜ੍ਹਦੀਵਾਲਾ ਵਿਖੇ ਅੱਜ ਸਵੇਰੇ ਕਰੀਬ 7:35 ਵਜੇ ਦੇ ਕਰੀਬ ਦੁਸਹਿਰਾ ਗਰਾਊਂਡ ਨੇੜੇ ਦੁਕਾਨ 'ਤੇ ਦੁੱਧ ਦੇ ਕੇ ਵਾਪਸ ਆ ਰਹੇ ਇਕ ਵਿਅਕਤੀ ਨੂੰ ਕੁਝ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਮਰੀਕ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਵਾਰਡ ਨੰਬਰ-10 ਗੜ੍ਹਦੀਵਾਲਾ ਆਪਣੀ ਐਕਟਿਵਾ ਸਕੂਟਰੀ ਨੰਬਰ ਪੀ.07ਏ.ਯੂ.-4892 'ਤੇ ਸਵਾਰ ਹੋ ਕੇ ਸ਼ਹਿਰ 'ਚ ਕਿਸੇ ਹਲਵਾਈ ਦੀ ਦੁਕਾਨ 'ਤੇ ਦੁੱਧ ਪਾ ਕੇ ਵਾਪਸ ਆਪਣੇ ਘਰ ਵੱਲ ਪਰਤ ਰਿਹਾ ਸੀ, ਜਦ ਉਹ ਦੁਸਹਿਰਾ ਗਰਾੳਂੂਡ ਚੌਂਕ ਨੇੜੇ ਪਹੁੰਚਿਆ ਤਾਂ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵਲੋਂ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਉਸ ਦੇ ਸਿਰ 'ਚ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਘਟਨਾ ਦਾ ਪਤਾ ਲੱਗਦਿਆਂ ਡੀ.ਐੱਸ.ਪੀ. ਰਾਜਿੰਦਰ ਸ਼ਰਮਾ ਦਸੂਹਾ, ਐਸ.ਐਚ.ਓ. ਗੜ੍ਹਦੀਵਾਲਾ ਜਸਕੰਵਲ ਸਿੰਘ ਸਹੋਤਾ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਲੋਂ ਅਮਰੀਕ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਉਸ ਦੀ ਲਾਸ਼ ਨੂੰ ਜੀ.ਟੀ. ਰੋਡ ਗੜ੍ਹਦੀਵਾਲਾ ਵਿਖੇ ਰੱਖ ਕੇ ਜਾਮ ਲਗਾ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ, ਡੀ.ਆਈ.ਜੀ. ਜਲੰਧਰ ਰੇਂਜ ਜਸਕਰਨ ਸਿੰਘ ਅਤੇ ਐਸ.ਪੀ. (ਡੀ.) ਹਰਪ੍ਰੀਤ ਸਿੰਘ ਮੰਡੇਰ ਵੀ ਮੌਕੇ 'ਤੇ ਪਹੁੰਚ ਗਏ ਤੇ ਮ੍ਰਿਤਕ ਦੇ ਪਰਿਵਾਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਪ੍ਰੰਤੂ ਮ੍ਰਿਤਕ ਦੇ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਮ੍ਰਿਤਕ ਦੇ ਕਾਤਲਾਂ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ 20 ਅਗਸਤ ਸ਼ਾਮ 6:15 ਵਜੇ ਦੇ ਕਰੀਬ ਜਦੋਂ ਅਮਰੀਕ ਸਿੰਘ ਸ਼ਹਿਰ ਦੇ ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਕੈਪਟਨ ਅਵਤਾਰ ਸਿੰਘ ਦੀ ਖ਼ਬਰ ਲੈਣ ਆਇਆ ਸੀ ਤਾਂ ਇਸ ਦੌਰਾਨ ਅਵਤਾਰ ਸਿੰਘ ਦੇ ਘਰ ਦੇ ਗੇਟ ਅੱਗੇ ਉਸ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਕੈਪ: ਅਵਤਾਰ ਸਿੰਘ ਦੇ ਇਕ ਗੋਲੀ ਗਿੱਟੇ 'ਚ ਲੱਗੀ ਅਤੇ ਦੂਜੀ ਐਕਟਿਵਾ 'ਚ ਜਾ ਵੱਜੀ, ਜਦਕਿ ਅਮਰੀਕ ਸਿੰਘ ਦਾ ਬਚਾਅ ਹੋ ਗਿਆ ਸੀ। ਇਸ ਤੋਂ ਬਾਅਦ ਅਮਰੀਕ ਸਿੰਘ ਦੇ ਬਿਆਨਾਂ 'ਤੇ ਪੁਲਿਸ ਵਲੋਂ ਪਿੰਡ ਖੁਰਦਾਂ ਦੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਕਿਹਾ ਕਿ ਅਮਰੀਕ ਸਿੰਘ ਨੇ ਆਪਣੀ ਰੱਖਿਆ ਲਈ ਹਥਿਆਰ ਲੈਣ ਹਿਤ ਲਾਇਸੈਂਸ ਬਣਾਉਣ ਲਈ ਪ੍ਰਸ਼ਾਸਨ ਕੋਲ ਅਪਲਾਈ ਕੀਤਾ ਹੋਇਆ ਸੀ, ਪ੍ਰੰਤੂ ਪ੍ਰਸ਼ਾਸਨ ਵਲੋਂ ਉਸ ਨੂੰ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਅਤੇ ਪਰਿਵਾਰ ਵਿਚ ਰੋਸ ਸੀ, ਪ੍ਰੰਤੂ ਪੁਲਿਸ ਪ੍ਰਸ਼ਾਸਨ ਵਲੋਂ ਅਮਰੀਕ ਸਿੰਘ ਦੇ ਘਰ ਹਰ ਵੇਲੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਦੂਜੇ ਪਾਸੇ ਇਸ ਗੋਲੀ ਕਾਂਡ ਕਰ ਕੇ ਗੜ੍ਹਦੀਵਾਲਾ ਦਾ ਸਾਰਾ ਬਾਜ਼ਾਰ ਬੰਦ ਰਿਹਾ। ਇਸ ਮੌਕੇ ਪ੍ਰਸ਼ਾਸਨ ਵਲੋਂ ਅਮਰੀਕ ਸਿੰਘ ਦੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਮ੍ਰਿਤਕ ਦੇ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ 7 ਦਸੰਬਰ ਸ਼ਾਮ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਚਿਤਾਵਨੀ ਦੇਣ ਉਪਰੰਤ ਕਰੀਬ 7 ਘੰਟੇ ਬਾਅਦ ਜਾਮ ਖੋਲ੍ਹਿਆ ਗਿਆ।
ਮਾਮਲਾ ਗੈਂਗਵਾਰ ਦਾ ਹੁਸ਼ਿਆਰਪੁਰ ਤੋਂ ਹਰਪ੍ਰੀਤ ਕੌਰ ਅਨੁਸਾਰ-
ਗੈਂਗਵਾਰ ਦੇ ਚਲਦਿਆਂ ਗੜ੍ਹਦੀਵਾਲਾ ਵਿਖੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ 60 ਸਾਲਾ ਦੇ ਇਕ ਵਿਅਕਤੀ ਅਮਰੀਕ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ 2013 'ਚ ਵਾਪਰੇ ਨਿਸ਼ਾਨ ਸਿੰਘ ਸ਼ਾਨਾ ਕਤਲ ਕਾਂਡ 'ਚ ਨਾਮਜ਼ਦ ਇਕ ਦੋਸ਼ੀ ਪ੍ਰਦੀਪ ਸਿੰਘ ਦਾ ਚਾਚਾ ਸੀ। ਇਸ ਨੂੰ ਪਹਿਲਾਂ ਵੀ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁੱਧ ਦਾ ਕੰਮ ਕਰਦਾ ਅਮਰੀਕ ਸਿੰਘ ਸਵੇਰੇ ਜਦੋਂ ਦੁੱਧ ਦੇ ਕੇ ਵਾਪਸ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾ ਲਿਆ। ਪੁਲਿਸ ਨੇ ਅੱਜ ਦੀ ਵਾਰਦਾਤ ਨੂੰ ਦੋ ਧਿਰਾਂ ਦੀ ਆਪਸੀ ਰੰਜਸ਼ ਦਾ ਨਤੀਜਾ ਹੋਣ ਦਾ ਸੰਕੇਤ ਦਿੰਦਿਆਂ ਜਾਂਚ ਦੀ ਗੱਲ ਕਹੀ ਹੈ। ਇਥੇ ਵਰਨਣਯੋਗ ਹੈ ਕਿ ਪੁਰਾਣੀ ਰੰਜਸ਼ ਦੇ ਚਲਦਿਆਂ ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਵਿਖੇ ਨਿਸ਼ਾਨ ਸਿੰਘ ਸ਼ਾਨਾ ਦੀ 2013 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਸਾਲ ਸ਼ਾਨੇ ਦੇ ਭਰਾ ਸਤਨਾਮ ਸਿੰਘ ਜੋ ਪਿੰਡ ਦਾ ਸਰਪੰਚ ਸੀ, ਦਾ ਚੰਡੀਗੜ੍ਹ ਦੇ ਸੈਕਟਰ 38 'ਚ ਕਤਲ ਕਰ ਦਿੱਤਾ ਗਿਆ ਸੀ। ਸ਼ਾਨਾ ਕਤਲ ਕੇਸ 'ਚ ਨਾਮਜ਼ਦ ਪ੍ਰਦੀਪ ਸਿੰਘ ਦੇ ਪਿਤਾ ਅਤੇ ਅਮਰੀਕ ਸਿੰਘ ਦੇ ਭਰਾ ਕੁਲਦੀਪ ਸਿੰਘ ਦੀ ਲਾਸ਼ ਨਹਿਰ 'ਚੋਂ ਮਿਲੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਨੇ ਹੀ ਕੁਲਦੀਪ ਸਿੰਘ ਦਾ ਕਤਲ ਕੀਤਾ। ਇਸ ਦੌਰਾਨ ਗੜ੍ਹਦੀਵਾਲਾ ਪੁਲਿਸ ਨੇ ਅਮਰੀਕ ਸਿੰਘ ਦੇ ਭਰਾ ਤਰਲੋਕ ਸਿੰਘ ਦੇ ਬਿਆਨਾਂ 'ਤੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ।


ਖ਼ਬਰ ਸ਼ੇਅਰ ਕਰੋ

ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਕਤਲ ਕਰਨ ਦੀ ਅੱਤਵਾਦੀ ਯੋਜਨਾ ਨਾਕਾਮ

ਲੰਡਨ ਤੇ ਬਰਮਿੰਘਮ ਤੋਂ ਦੋ ਸ਼ੱਕੀ ਗ੍ਰਿਫ਼ਤਾਰ

ਲੰਡਨ/ਲੈਸਟਰ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਵਿਸਫੋਟਕ ਉਪਕਰਨ ਜਰੀਏ ਕਤਲ ਕਰਨ ਦੀ ਅੱਤਵਾਦੀ ਯੋਜਨਾ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਬੀ.ਐਸ.ਐਫ. ਵਲੋਂ 2 ਅਰਬ 75 ਕਰੋੜ ਦੀ ਹੈਰੋਇਨ ਬਰਾਮਦ

* ਸਰਹੱਦੀ ਚੌਕੀ ਰੋਸੇ ਨੇੜਿਓਂ 2 ਪਿਸਤੌਲ ਬਰਾਮਦ * ਸਾਲ ਦੀ ਸਭ ਤੋਂ ਵੱਡੀ ਬਰਾਮਦਗੀ

ਅਟਾਰੀ, 6 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਬੀ. ਐਸ. ਐਫ. ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ...

ਪੂਰੀ ਖ਼ਬਰ »

ਫਿਲੌਰ, ਉਸ ਦੇ ਲੜਕੇ ਤੇ ਅਵਿਨਾਸ਼ ਚੰਦਰ ਸਮੇਤ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ

ਐੱਸ. ਏ. ਐੱਸ. ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)-6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਫਿਲੌਰ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ...

ਪੂਰੀ ਖ਼ਬਰ »

ਐਸ.ਆਈ.ਟੀ. ਵਲੋਂ ਡੇਰਾ ਮੁਖੀ ਤੋਂ ਢਾਈ ਘੰਟੇ ਪੁੱਛਗਿੱਛ

ਚੰਡੀਗੜ੍ਹ/ਪੰਚਕੂਲਾ, 6 ਦਸੰਬਰ (ਰਾਮ ਸਿੰਘ ਬਰਾੜ, ਕਪਿਲ)- ਹਰਿਆਣਾ ਪੁਲਿਸ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ 'ਚ 25 ਅਗਸਤ ਨੂੰ ਹੋਈ ਹਿੰਸਾ, ਤੋੜ-ਫ਼ੋੜ ਤੇ ਅਗਜ਼ਨੀ ਲਈ ਮੁੱਖ ਦੋਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਜਾਪਦੀ ਹੈ। ਇਸ ਸਬੰਧੀ ...

ਪੂਰੀ ਖ਼ਬਰ »

3 ਪਾਕਿਸਤਾਨੀਆਂ ਸਮੇਤ 8 ਲਸ਼ਕਰ ਕਾਰਕੁਨਾਂ ਨੂੰ ਉਮਰ ਕੈਦ

ਜੈਪੁਰ, 6 ਦਸੰਬਰ (ਏਜੰਸੀ)- ਇਥੋਂ ਦੀ ਇਕ ਸਥਾਨਕ ਅਦਾਲਤ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਈ-ਤਾਇਬਾ ਦੇ 8 ਕਾਰਕੁੰਨ ਜਿਨ੍ਹਾਂ 'ਚ 3 ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲਸ਼ਕਰ-ਈ-ਤਾਇਬਾ ਨਾਲ ਸਬੰਧਿਤ ਇਨ੍ਹਾਂ ਸਭ ...

ਪੂਰੀ ਖ਼ਬਰ »

ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਉਤਰਾਖੰਡ, ਦਿੱਲੀ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਉਤਰਾਖੰਡ ਜ਼ਿਲ੍ਹੇ ਦੇ ਰੁਦਰਪ੍ਰਯਾਗ ਤੋਂ 121 ਕਿਲੋਮੀਟਰ ਦੂਰ ਧਰਤੀ ਦੇ 30 ...

ਪੂਰੀ ਖ਼ਬਰ »

ਹਵਾਈ ਯਾਤਰਾ ਦੌਰਾਨ ਜਲੰਧਰ ਦੇ ਬਜ਼ੁਰਗ ਦੀ ਮੌਤ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਮੁੰਬਈ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਪਾਈਸ ਜੈੱਟ ਦੇ ਯਾਤਰੀ ਜਹਾਜ਼ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਜਲੰਧਰ ਦਾ ਰਹਿਣ ਵਾਲਾ ਇਕ 70 ਸਾਲ ਦਾ ਵਿਅਕਤੀ ਆਪਣੀ ਪਤਨੀ ਤੇ ਪੁੱਤਰ ਨਾਲ ਸਫ਼ਰ ਕਰ ਰਿਹਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਕੋਲਜ਼ੀਅਮ ਵਲੋਂ 6 ਹਾਈਕੋਰਟਾਂ ਲਈ 44 ਜੱਜਾਂ ਦੀ ਨਿਯੁਕਤੀ ਦੀ ਸਿਫਾਰਸ਼

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਸੁਪਰੀਮ ਕੋਰਟ ਕੋਲਜ਼ੀਅਮ ਨੇ 6 ਹਾਈਕੋਰਟਾਂ ਲਈ 25 ਵਧੀਕ ਜੱਜਾਂ ਨੂੰ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕਰਦਿਆਂ 3 ਹਾਈਕੋਰਟਾਂ 'ਚ 19 ਸੀਨੀਅਰ (ਉੱਤਮ) ਵਕੀਲਾਂ ਨੂੰ ਜੱਜ ਨਿਯੁਕਤ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯੁਕਤੀਆਂ ਦੀ ...

ਪੂਰੀ ਖ਼ਬਰ »

1984 ਸਿੱਖ ਕਤਲੇਆਮ

ਬੰਦ ਕੀਤੇ ਗਏ ਕੇਸਾਂ ਦੀ ਪੜਤਾਲ ਕਰਨ ਵਾਲੇ ਪੈਨਲ ਨੇ ਸੁਪਰੀਮ ਕੋਰਟ ਨੂੰ ਰਿਪੋਰਟ ਸੌਂਪੀ

ਅਦਾਲਤ 11 ਦਸੰਬਰ ਨੂੰ ਤੈਅ ਕਰੇਗੀ ਮਾਮਲੇ ਮੁੜ ਖੋਲ੍ਹੇ ਜਾਣਗੇ ਜਾਂ ਨਹੀਂ

ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)- 1984 ਸਿੱਖ ਕਤਲੇਆਮ ਮਾਮਲੇ 'ਚ ਸੁਪਰੀਮ ਕੋਰਟ ਦੁਆਰਾ ਗਠਿਤ ਰਿਟਾਇਰਡ ਜੱਜਾਂ ਦੇ ਪੈਨਲ ਨੇ ਐਸ.ਆਈ.ਟੀ. ਵਲੋਂ ਬੰਦ ਕੀਤੇ 241 ਮਾਮਲਿਆਂ ਦੀ ਰਿਪੋਰਟ ਸੌਂਪ ਦਿੱਤੀ ਹੈ ਤੇ ਹੁਣ ਇਸ ਰਿਪੋਰਟ ਦੀ ਪੜਤਾਲ ਕਰਨ ਉਪਰੰਤ ਸੁਪਰੀਮ ਕੋਰਟ 11 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX