ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  14 minutes ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪੱਛਮੀ ਬੰਗਾਲ ਵਿਚ ਡਾਕਟਰ ਤੇ ਹੋਏ ਅੱਤਿਆਚਾਰ ਵਿਰੁੱਧ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਅਤੇ ਦੋਸ਼ੀਆਂ ਵਿਰੁੱਧ .....
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  23 minutes ago
ਝਬਾਲ, 17 ਜੂਨ (ਸੁਖਦੇਵ ਸਿੰਘ)- ਝਬਾਲ-ਅਟਾਰੀ ਰੋਡ 'ਤੇ ਸਥਿਤ ਪਿੰਡ ਬਘਿਆੜੀ ਦੇ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਆਹਮੋ-ਸਾਹਮਣੇ ਹੋਈ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਨਾਲ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ...
ਅਹਿਮਦਗੜ੍ਹ 'ਚ ਡਾਕਟਰਾਂ ਵੱਲੋਂ ਹੜਤਾਲ
. . .  26 minutes ago
ਅਹਿਮਦਗੜ੍ਹ, 17 ਜੂਨ (ਸੋਢੀ)- ਅਹਿਮਦਗੜ੍ਹ ਵਿਖੇ ਪੱਛਮੀ ਬੰਗਾਲ 'ਚ ਡਾਕਟਰ ਖ਼ਿਲਾਫ਼ ਹੋਈ ਹਿੰਸਾ ਦੇ ਵਿਰੋਧ 'ਚ 24 ਘੰਟੇ ਦੀ ਹੜਤਾਲ ਕਰ ਕੇ ਇਲਾਕੇ ਦੇ ਸਮੂਹ ਡਾਕਟਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ .....
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਬੱਲੇਬਾਜ਼ੀ ਦਾ ਸੱਦਾ
. . .  42 minutes ago
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਰਾਹਤ
. . .  43 minutes ago
ਜੈਪੁਰ, 17 ਜੂਨ- ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਨਮਾਨ ਖ਼ਾਨ ਨੂੰ ਜੋਧਪੁਰ ਸੀ.ਜੇ.ਐਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਸਰਕਾਰ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ ਸਲਮਾਨ ਖ਼ਾਨ 'ਤੇ ਝੂਠਾ ਹਲਫ਼ਨਾਮਾ ਪੇਸ਼ ਕਰਨ ....
ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਕੇਜਰੀਵਾਲ ਨੇ ਕੀਤੀ ਨਿੰਦਾ
. . .  50 minutes ago
ਨਵੀਂ ਦਿੱਲੀ, 17 ਜੂਨ- ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਘਟਨਾ ਦੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਨਿੰਦਾ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਕਿਹਾ, ''ਇਹ ਮੰਦਭਾਗੀ...
ਜਾਪਾਨ ਦੇ ਸਫ਼ੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  58 minutes ago
ਅੰਮ੍ਰਿਤਸਰ, 17 ਜੂਨ (ਹਰਮਿੰਦਰ ਸਿੰਘ)- ਜਾਪਾਨ ਦੇ ਸਫ਼ੀਰ ਕੈਨਜੀ ਹੀਰਾਮਸਤੂ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਾਪਾਨ...
ਫਤਿਹਵੀਰ ਦੀ ਮੌਤ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
. . .  about 1 hour ago
ਚੰਡੀਗੜ੍ਹ, 17 ਜੂਨ- ਫਤਿਹਵੀਰ ਸਿੰਘ ਦੀ ਮੌਤ ਨੂੰ ਲੈ ਕੇ ਹਾਈ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਗਈ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰੇਤ ਪੰਜਾਬ, ਡੀ.ਸੀ, ਐਸ.ਐਸ.ਪੀ, ....
ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ
. . .  about 1 hour ago
ਨਵੀਂ ਦਿੱਲੀ, 17 ਜੂਨ- ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰਾਂ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਪੂਰੇ ਦੇਸ਼ 'ਚ ਡਾਕਟਰਾਂ ਦਾ ਗ਼ੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸੀ ਨੂੰ ਦੇਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਸੰਗਠਨ ਇੰਡੀਅਨ ਮੈਡੀਕਲ ....
ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਬੂੜਾ ਗੁੱਜਰ ਰੋਡ ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਫੜੇ ਗਏ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀਆਂ ਨੂੰ ਡਿਊਟੀ ਮਜਿਸਟਰੇਟ ਰਵੀ ਗੁਲਾਟੀ....
18 ਸਾਲਾ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ
. . .  about 1 hour ago
ਜਲਾਲਾਬਾਦ, 17 ਜੂਨ (ਜਤਿੰਦਰ ਪਾਲ ਸਿੰਘ)- ਜਲਾਲਾਬਾਦ-ਮੰਨੇਵਾਲਾ ਸੜਕ 'ਤੇ ਰੇਲਵੇ ਲਾਈਨਾਂ ਦੇ ਨਾਲ ਸਥਿਤ ਨਾਨਕ ਨਗਰੀ ਦੇ ਇੱਕ 18 ਸਾਲਾ ਨੌਜਵਾਨ ਦੀ ਅੱਜ ਤੜਕੇ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ...
ਪੌਂਟੀ ਚੱਢਾ ਦੇ ਪੁੱਤਰ ਮੌਂਟੀ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 17 ਜੂਨ- ਸ਼ਰਾਬ ਦੇ ਪ੍ਰਮੁੱਖ ਕਾਰੋਬਾਰੀ ਸਵਰਗੀ ਪੌਂਟੀ ਚੱਢਾ ਦੇ ਪੁੱਤਰ ਮੌਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਸਾਕੇਤ ਅਦਾਲਤ ਨੇ 50 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਮੌਂਟੀ ਨੂੰ ਜ਼ਮਾਨਤ .....
ਦਿੱਲੀ 'ਚ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਬੇਟੇ ਦੀ ਪੁਲਿਸ ਮੁਲਾਜ਼ਮਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ
. . .  about 1 hour ago
ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਲੰਘੇ ਦਿਨ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਸੰਬੰਧੀ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ .......
ਪੁਲਿਸ ਨੇ 8 ਲੁਟੇਰਿਆਂ ਨੂੰ ਨਗਦੀ ਅਤੇ ਤਿੰਨ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  about 1 hour ago
ਜਲੰਧਰ, 17 ਜੂਨ- ਜਲੰਧਰ ਦਿਹਾਤੀ ਦੀ ਪੁਲਿਸ ਨੇ 8 ਲੁਟੇਰਿਆਂ ਨੂੰ ਗੁਰੂ ਤੇਗ਼ ਬਹਾਦਰ ਨਗਰ ਨਕੋਦਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੁਟੇਰਿਆਂ ਪਾਸੋਂ ਪੁਲਿਸ ਨੇ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ, 3 ਮੋਟਰਸਾਈਕਲ ਤੇ ਹੋਰ ਸਮਾਨ ਵੀ ਬਰਾਮਦ ....
ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ.....
ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 2 hours ago
ਦਸੂਹਾ ਦੀਆਂ ਵੱਖ-ਵੱਖ ਸੰਸਥਾਵਾਂ ਨੇ ਡਾਕਟਰਾਂ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ
. . .  about 2 hours ago
ਰਾਜਪੁਰਾ ਨੇੜਲੇ ਪਿੰਡ 'ਚ ਦੂਸ਼ਿਤ ਪਾਣੀ ਪੀਣ ਕਾਰਨ 2 ਲੋਕਾਂ ਦੀ ਮੌਤ
. . .  about 3 hours ago
ਜੰਡਿਆਲਾ ਗੁਰੂ ਵਿਖੇ ਸਥਿਤ ਗੰਨ ਹਾਊਸ 'ਚੋਂ ਭਾਰੀ ਮਾਤਰਾ 'ਚ ਅਸਲਾ ਚੋਰੀ
. . .  about 3 hours ago
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549

ਪਹਿਲਾ ਸਫ਼ਾ

ਮਿਊਂਸਪਲ ਚੋਣਾਂ : ਨਾਮਜ਼ਦਗੀਆਂ ਦੇ ਆਖ਼ਰੀ ਦਿਨ ਬਾਘਾ ਪੁਰਾਣਾ, ਮੱਲਾਂਵਾਲਾ ਤੇ ਰਾਜਪੁਰਾ 'ਚ ਝੜਪਾਂ

*ਬਾਘਾ ਪੁਰਾਣਾ ਦਾ ਐੱਸ.ਡੀ.ਐੱਮ. ਦਫ਼ਤਰ ਬਣਿਆ ਯੁੱਧ ਦਾ ਮੈਦਾਨ *ਮੱਲਾਂਵਾਲਾ 'ਚ ਇੱਟਾਂ-ਰੋੜੇ ਚੱਲੇ, ਹਵਾ 'ਚ ਗੋਲੀਆਂ ਚਲਾਈਆਂ *ਰਾਜਪੁਰਾ ਵਿਚ ਕਾਂਗਰਸੀ ਤੇ ਅਕਾਲੀ ਆਗੂ ਹੋਏ ਹੱਥੋਪਾਈ

ਬਾਘਾ ਪੁਰਾਣਾ (ਮੋਗਾ), ਮੱਲਾਂਵਾਲਾ (ਫਿਰੋਜ਼ਪੁਰ), ਰਾਜਪੁਰਾ (ਪਟਿਆਲਾ), 6 ਦਸੰਬਰ (ਬਲਰਾਜ ਸਿੰਗਲਾ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ, ਰਣਜੀਤ ਸਿੰਘ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਅੱਜ ...

ਪੂਰੀ ਖ਼ਬਰ »

ਆਖ਼ਰੀ ਦਿਨ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਭਰੇ ਕਾਗਜ਼

ਜਲੰਧਰ, 6 ਦਸੰਬਰ (ਅਜੀਤ ਬਿਊਰੋ)- ਪੰਜਾਬ 'ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ, ਜਿਸ ਤਹਿਤ ਨਗਰ ਨਿਗਮ ਅੰਮ੍ਰਿਤਸਰ ਦੇ 85 ਵਾਰਡਾਂ ਲਈ ਕੁੱਲ 609 ਨਾਮਜ਼ਦਗੀਆਂ, ਨਗਰ ਨਿਗਮ ਪਟਿਆਲਾ ਦੇ ...

ਪੂਰੀ ਖ਼ਬਰ »

4 ਥਾਵਾਂ 'ਤੇ ਗੋਲੀਬਾਰੀ ਮਗਰੋਂ ਅਕਾਲੀ ਦਲ ਵਲੋਂ ਚੋਣਾਂ ਰੱਦ ਕਰਨ ਦੀ ਮੰਗ

ਚੋਣ ਕਮਿਸ਼ਨਰ ਨੂੰ ਦਿਖਾਈਆਂ ਵਾਰਦਾਤ ਦੀਆਂ ਫੋਟੋਆਂ

ਚੰਡੀਗੜ੍ਹ, 6 ਦਸੰਬਰ (ਗੁਰਸੇਵਕ ਸਿੰਘ ਸੋਹਲ)-ਮਿਊਂਸਪਲ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਪੰਜਾਬ 'ਚ 4 ਥਾਂਵਾਂ 'ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਨ੍ਹਾਂ ਵਾਰਦਾਤਾਂ ਦੀਆਂ ਫੋਟੋਆਂ ਰਾਜ ਚੋਣ ਕਮਿਸ਼ਨਰ ਨੂੰ ...

ਪੂਰੀ ਖ਼ਬਰ »

ਜਲ੍ਹਿਆਂ ਵਾਲਾ ਬਾਗ਼ ਦੇ ਸਾਕੇ ਲਈ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ-ਸਾਦਿਕ ਖ਼ਾਨ

ਲੰਡਨ ਦੇ ਮੇਅਰ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਮਹਾਨ ਧਾਰਮਿਕ ਅਸਥਾਨ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਪੁੱਜਦੇ ਹਨ। ਅੱਜ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਮੈਨੂੰ ਬੜਾ ਮਾਨਸਿਕ ਸਕੂਨ ਮਿਲਿਆ ਹੈ। ਇਸ ...

ਪੂਰੀ ਖ਼ਬਰ »

ਗੜ੍ਹਦੀਵਾਲਾ 'ਚ ਗੋਲੀਆਂ ਮਾਰ ਕੇ ਵਿਅਕਤੀ ਦੀ ਹੱਤਿਆ

ਗੜ੍ਹਦੀਵਾਲਾ, 6 ਦਸੰਬਰ (ਚੱਗਰ)-ਗੜ੍ਹਦੀਵਾਲਾ ਵਿਖੇ ਅੱਜ ਸਵੇਰੇ ਕਰੀਬ 7:35 ਵਜੇ ਦੇ ਕਰੀਬ ਦੁਸਹਿਰਾ ਗਰਾਊਂਡ ਨੇੜੇ ਦੁਕਾਨ 'ਤੇ ਦੁੱਧ ਦੇ ਕੇ ਵਾਪਸ ਆ ਰਹੇ ਇਕ ਵਿਅਕਤੀ ਨੂੰ ਕੁਝ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ...

ਪੂਰੀ ਖ਼ਬਰ »

ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਕਤਲ ਕਰਨ ਦੀ ਅੱਤਵਾਦੀ ਯੋਜਨਾ ਨਾਕਾਮ

ਲੰਡਨ ਤੇ ਬਰਮਿੰਘਮ ਤੋਂ ਦੋ ਸ਼ੱਕੀ ਗ੍ਰਿਫ਼ਤਾਰ

ਲੰਡਨ/ਲੈਸਟਰ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਵਿਸਫੋਟਕ ਉਪਕਰਨ ਜਰੀਏ ਕਤਲ ਕਰਨ ਦੀ ਅੱਤਵਾਦੀ ਯੋਜਨਾ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਬੀ.ਐਸ.ਐਫ. ਵਲੋਂ 2 ਅਰਬ 75 ਕਰੋੜ ਦੀ ਹੈਰੋਇਨ ਬਰਾਮਦ

* ਸਰਹੱਦੀ ਚੌਕੀ ਰੋਸੇ ਨੇੜਿਓਂ 2 ਪਿਸਤੌਲ ਬਰਾਮਦ * ਸਾਲ ਦੀ ਸਭ ਤੋਂ ਵੱਡੀ ਬਰਾਮਦਗੀ

ਅਟਾਰੀ, 6 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਬੀ. ਐਸ. ਐਫ. ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ...

ਪੂਰੀ ਖ਼ਬਰ »

ਫਿਲੌਰ, ਉਸ ਦੇ ਲੜਕੇ ਤੇ ਅਵਿਨਾਸ਼ ਚੰਦਰ ਸਮੇਤ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ

ਐੱਸ. ਏ. ਐੱਸ. ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)-6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਫਿਲੌਰ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ...

ਪੂਰੀ ਖ਼ਬਰ »

ਐਸ.ਆਈ.ਟੀ. ਵਲੋਂ ਡੇਰਾ ਮੁਖੀ ਤੋਂ ਢਾਈ ਘੰਟੇ ਪੁੱਛਗਿੱਛ

ਚੰਡੀਗੜ੍ਹ/ਪੰਚਕੂਲਾ, 6 ਦਸੰਬਰ (ਰਾਮ ਸਿੰਘ ਬਰਾੜ, ਕਪਿਲ)- ਹਰਿਆਣਾ ਪੁਲਿਸ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ 'ਚ 25 ਅਗਸਤ ਨੂੰ ਹੋਈ ਹਿੰਸਾ, ਤੋੜ-ਫ਼ੋੜ ਤੇ ਅਗਜ਼ਨੀ ਲਈ ਮੁੱਖ ਦੋਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਜਾਪਦੀ ਹੈ। ਇਸ ਸਬੰਧੀ ...

ਪੂਰੀ ਖ਼ਬਰ »

3 ਪਾਕਿਸਤਾਨੀਆਂ ਸਮੇਤ 8 ਲਸ਼ਕਰ ਕਾਰਕੁਨਾਂ ਨੂੰ ਉਮਰ ਕੈਦ

ਜੈਪੁਰ, 6 ਦਸੰਬਰ (ਏਜੰਸੀ)- ਇਥੋਂ ਦੀ ਇਕ ਸਥਾਨਕ ਅਦਾਲਤ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਈ-ਤਾਇਬਾ ਦੇ 8 ਕਾਰਕੁੰਨ ਜਿਨ੍ਹਾਂ 'ਚ 3 ਪਾਕਿਸਤਾਨੀ ਨਾਗਰਿਕ ਵੀ ਸ਼ਾਮਿਲ ਹਨ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲਸ਼ਕਰ-ਈ-ਤਾਇਬਾ ਨਾਲ ਸਬੰਧਿਤ ਇਨ੍ਹਾਂ ਸਭ ...

ਪੂਰੀ ਖ਼ਬਰ »

ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਉਤਰਾਖੰਡ, ਦਿੱਲੀ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਉਤਰਾਖੰਡ ਜ਼ਿਲ੍ਹੇ ਦੇ ਰੁਦਰਪ੍ਰਯਾਗ ਤੋਂ 121 ਕਿਲੋਮੀਟਰ ਦੂਰ ਧਰਤੀ ਦੇ 30 ...

ਪੂਰੀ ਖ਼ਬਰ »

ਹਵਾਈ ਯਾਤਰਾ ਦੌਰਾਨ ਜਲੰਧਰ ਦੇ ਬਜ਼ੁਰਗ ਦੀ ਮੌਤ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਮੁੰਬਈ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਪਾਈਸ ਜੈੱਟ ਦੇ ਯਾਤਰੀ ਜਹਾਜ਼ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਜਲੰਧਰ ਦਾ ਰਹਿਣ ਵਾਲਾ ਇਕ 70 ਸਾਲ ਦਾ ਵਿਅਕਤੀ ਆਪਣੀ ਪਤਨੀ ਤੇ ਪੁੱਤਰ ਨਾਲ ਸਫ਼ਰ ਕਰ ਰਿਹਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਕੋਲਜ਼ੀਅਮ ਵਲੋਂ 6 ਹਾਈਕੋਰਟਾਂ ਲਈ 44 ਜੱਜਾਂ ਦੀ ਨਿਯੁਕਤੀ ਦੀ ਸਿਫਾਰਸ਼

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਸੁਪਰੀਮ ਕੋਰਟ ਕੋਲਜ਼ੀਅਮ ਨੇ 6 ਹਾਈਕੋਰਟਾਂ ਲਈ 25 ਵਧੀਕ ਜੱਜਾਂ ਨੂੰ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕਰਦਿਆਂ 3 ਹਾਈਕੋਰਟਾਂ 'ਚ 19 ਸੀਨੀਅਰ (ਉੱਤਮ) ਵਕੀਲਾਂ ਨੂੰ ਜੱਜ ਨਿਯੁਕਤ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯੁਕਤੀਆਂ ਦੀ ...

ਪੂਰੀ ਖ਼ਬਰ »

1984 ਸਿੱਖ ਕਤਲੇਆਮ

ਬੰਦ ਕੀਤੇ ਗਏ ਕੇਸਾਂ ਦੀ ਪੜਤਾਲ ਕਰਨ ਵਾਲੇ ਪੈਨਲ ਨੇ ਸੁਪਰੀਮ ਕੋਰਟ ਨੂੰ ਰਿਪੋਰਟ ਸੌਂਪੀ

ਅਦਾਲਤ 11 ਦਸੰਬਰ ਨੂੰ ਤੈਅ ਕਰੇਗੀ ਮਾਮਲੇ ਮੁੜ ਖੋਲ੍ਹੇ ਜਾਣਗੇ ਜਾਂ ਨਹੀਂ

ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)- 1984 ਸਿੱਖ ਕਤਲੇਆਮ ਮਾਮਲੇ 'ਚ ਸੁਪਰੀਮ ਕੋਰਟ ਦੁਆਰਾ ਗਠਿਤ ਰਿਟਾਇਰਡ ਜੱਜਾਂ ਦੇ ਪੈਨਲ ਨੇ ਐਸ.ਆਈ.ਟੀ. ਵਲੋਂ ਬੰਦ ਕੀਤੇ 241 ਮਾਮਲਿਆਂ ਦੀ ਰਿਪੋਰਟ ਸੌਂਪ ਦਿੱਤੀ ਹੈ ਤੇ ਹੁਣ ਇਸ ਰਿਪੋਰਟ ਦੀ ਪੜਤਾਲ ਕਰਨ ਉਪਰੰਤ ਸੁਪਰੀਮ ਕੋਰਟ 11 ਦਸੰਬਰ ਨੂੰ ਤੈਅ ਕਰੇਗੀ ਕਿ ਇਹ ਮਾਮਲੇ ਮੁੜ ਤੋਂ ਖੋਲ੍ਹੇ ਜਾਣ ਜਾਂ ਨਹੀਂ। ਅਦਾਲਤ ਨੇ ਕਿਹਾ ਕਿ ਅਗਰ ਰਿਪਰੋਟ ਵਿਚ ਕੁਝ ਹੋਵੇਗਾ ਤਾਂ ਕਾਰਵਾਈ ਦੇ ਆਦੇਸ਼ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸਿੱਖ ਕਤਲੇਆਮ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਦੁਆਰਾ ਛਾਂਟੀ ਤੋਂ ਬਾਅਦ ਬੰਦ ਕੀਤੇ ਗਏ 241 ਕੇਸਾਂ ਦੀ ਛਾਣਬੀਨ ਦੇ ਲਈ 1 ਸਤੰਬਰ 2017 ਨੂੰ ਸੁਪਰੀਮ ਕੋਰਟ ਨੇ 2 ਰਿਟਾਇਰਡ ਜੱਜਾਂ ਦੇ ਪੈਨਲ ਦਾ ਗਠਨ ਕੀਤਾ ਸੀ। ਰਿਟਾਇਰਡ ਜੱਜ ਕੇ.ਐਸ. ਰਾਧਾਕ੍ਰਿਸ਼ਨਨ ਤੇ ਜਸਟਿਸ ਜੇ.ਐਮ. ਪਾਂਚਾਲ 'ਤੇ ਆਧਾਰਿਤ ਪੈਨਲ ਨੇ 5 ਸਤੰਬਰ ਤੋਂ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਇਸ ਦੀ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਸਬੰਧੀ ਦਾਖ਼ਲ ਜਨਹਿੱਤ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਵਿਚ ਪਟੀਸ਼ਨਕਰਤਾ ਗੁਰਲਾਡ ਸਿੰਘ ਕਾਹਲੋਂ (ਸਾਬਕਾ ਮੈਂਬਰ ਦਿੱਲੀ ਕਮੇਟੀ) ਵੱਲੋਂ ਮੰਗ ਕੀਤੀ ਗਈ ਹੈ ਕਿ 1984 ਸਿੱਖ ਦੰਗਿਆਂ ਦੇ ਸਾਰੇ ਮਾਮਲਿਆਂ ਦੀ ਸੁਪਰੀਮ ਕੋਰਟ ਨਿਗਰਾਨੀ ਕਰੇ ਤੇ ਸਾਰੇ ਮਾਮਲਿਆਂ ਦੇ ਸੁਣਵਾਈ ਸ਼ੁਰੂ ਕੀਤੀ ਜਾਵੇ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX