ਸ੍ਰੀਨਗਰ, 6 ਦਸੰਬਰ (ਮਨਜੀਤ ਸਿੰਘ)-ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਵਿਖੇ ਅਗਲੇ ਹਫ਼ਤੇ ਦੌਰਾਨ ਭਾਰੀ ਬਰਫ਼ਬਾਰੀ ਤੇ ਮੀਂਹ ਪੈਣ ਬਾਰੇ ਦੱਸਿਆ ਹੈ | ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ 11 ਦਸਬੰਰ ਨੂੰ ਬਰਫਬਾਰੀ ਤੇ ਮੀਂਹ ਦਾ ਇਹ ...
ਊਨਾ, 6 ਦਸੰਬਰ (ਹਰਪਾਲ ਸਿੰਘ ਕੋਟਲਾ)-ਊਨੇ ਦੇ ਬੱਸ ਅੱਡੇ ਦੇ ਬਾਹਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ 'ਤੇ ਫਗਵਾੜਾ ਨਿਵਾਸੀ ਨੌਜਵਾਨ ਦੀ ਮੌਤ ਹੋ ਗਈ ¢ ਘਟਨਾ ਬੱੁੱਧਵਾਰ ਸਵੇਰੇ ਦੀ ਹੈ¢ ਮਿ੍ਤਕ ਦੀ ਪਹਿਚਾਣ ਰਾਜੂ ਪੁੱਤਰ ਕੇਸ਼ਵ ਦੱਤ ਨਿਵਾਸੀ ਐਲ.ਆਈ. ਸੀ ਕਾਲੋਨੀ ...
ਸਿਰਸਾ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਸਿਰਸਾ ਜ਼ਿਲ੍ਹਾ ਕੌਾਸਲ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ 'ਚ ਅਜੀਤ ਸਿੰਘ ਨੇਜਾਡੇਲਾ ...
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕੇ.ਯੁ. ਅਧਿਆਪਕ ਸੰਘ ਤੇ ਗੈਰ ਸਿੱਖਿਅਕ ਕਰਮਚਾਰੀ ਸੰਘ ਨੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ...
ਨੀਲੋਖੇੜੀ, 6 ਦਸੰਬਰ (ਆਹੂਜਾ)-ਗੌ ਸੇਵਾ ਸੁਰੱੱਖਿਆ ਸੰਘ ਵਲੋਂ ਗੋਲ ਮਾਰਕੀਟ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 61ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬਲਾਕ ਪ੍ਰਭਾਰੀ ਆਜ਼ਾਦ ਸਿੰਘ ਨੇ ਸ਼ਿਰਕਤ ਕੀਤੀ | ਸਮਾਗਮ ਦੀ ...
ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸੀ.ਐਮ. ਫਲਾਇੰਗ ਦੀ ਟੀਮ ਨੇ ਅੱਜ ਰਾਸ਼ਨ ਖਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਕਾਲਾਂਵਾਲੀ 'ਚ ਦਸਤਕ ਦਿੱਤੀ ਤੇ ਰਾਸ਼ਨ ਖਪਤਕਾਰਾਂ ਦੇ ਬਿਆਨ ਦਰਜ ਕਰਕੇ ਡਿਪੂ ਹੋਲਡਰਾਂ ਦੇ ਰਿਕਾਰਡ ਦੀ ਜਾਂਚ ਕੀਤੀ | ਸੀ.ਐਮ. ...
ਗੁਰੂਗ੍ਰਾਮ, 6 ਦਸੰਬਰ (ਅਜੀਤ ਬਿਊਰੋ)-ਗੁਰੂਗ੍ਰਾਮ ਉੱਤਰ ਦੇ ਐਸ.ਡੀ.ਐਮ. ਭਾਰਤ ਭੂਸ਼ਣ ਗੋਗੀਆ ਨੇ ਸੀ.ਐਨ.ਜੀ. ਫੀਿਲੰਗ ਸਟੇਸ਼ਨ ਸੰਚਾਲਕਾਂ ਨੂੰ 24 ਘੰਟੇ ਖੁੱਲੇ ਰਹਿਣ ਦੇ ਹੁਕਮ ਦਿੰਦਿਆਂ ਉਨ੍ਹਾਂ ਨੂੰ ਇਸ ਬਾਰੇ ਏਫੀਡੇਵਿਟ ਦੇਣ ਨੂੰ ਕਿਹਾ ਹੈ | ਉਹ ਆਪਣੇ ਦਫ਼ਤਰ 'ਚ ...
ਫਤਿਹਾਬਾਦ, 6 ਦਸੰਬਰ (ਹਰਬੰਸ ਮੰਡੇਰ)-ਪਿੰਡ ਭੜੋਲਾਂਵਾਲੀ ਦੇ ਸਰਕਾਰੀ ਸਕੂਲ 'ਚ ਰੋਲ ਮਾਡਲ ਗਤੀਵਿਧਿਆਂ ਤਹਿਤ ਸਮਾਗਮ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਸਰਕਾਰੀ ਸਕੂਲ ਹਿਜਰਾਵਾ ਖੁਰਦ ਦੇ ਮੁੱਖ ਅਧਿਆਪਕ ਹਰਮਿੰਦਰ ਸਿੰਘ ਨੇ ਕੀਤੀ | ਰੋਲ ਮਾਡਲ ਦੇ ਤੌਰ 'ਤੇ ਪਹਿਲੇ ...
ਰਤੀਆ, 6 ਦਸੰਬਰ (ਬੇਅੰਤ ਮੰਡੇਰ)-ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਹਾਸੰਗਾ ਵਿੱਚ ਕਿਸਾਨ ਸੰਮੇਲਨ ਕਰਵਾਇਆ ਗਿਆ | ਸੰਮੇਲਨ 'ਚ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸੰਮੇਲਨ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਸੁਖਦੇਵ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ...
ਜੀਂਦ, 6 ਦਸੰਬਰ (ਅਜੀਤ ਬਿਊਰੋ)-ਪਿੰਡ ਦਰੋਲੀ ਖੇੜਾ ਵਿਖੇ ਓਮ ਇੰਟਰਨੈਸ਼ਨਲ ਪਬਲਿਕ ਸਕੂਲ 'ਚ 17 ਬੱਚਿਆਂ ਨੇ ਯੇਲੋ ਬੈਲਟ ਗ੍ਰੇਡ ਟੈਸਟ ਕੁਆਲੀਫਾਈ ਕੀਤਾ | ਪਿ੍ੰਸੀਪਲ ਸਿੰਪੀ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਕੁਰੂਕਸ਼ੇਤਰ 'ਚ ਕਰਾਟੇ ਫੈਡਰੇਸ਼ਨ ਆਫ ਇੰਡੀਆ ਵਲੋਂ 3 ...
ਅੰਬਾਲਾ, 6 ਦਸੰਬਰ (ਚਰਨਜੀਤ ਸਿੰਘ ਟੱਕਰ)-25 ਕੈਂਪਾਂ ਦੀ ਲੜੀ 'ਚ 7 ਦਸੰਬਰ ਨੂੰ ਸਵੇਰੇ 9:30 ਵਜੇ ਰੋਟਰੀ ਕਲੱਬ ਅੰਬਾਲਾ ਸੈਂਟਰਲ ਵਲੋਂ ਸਾਲ 2017-18 ਦਾ 7ਵਾਂ ਦੰਦ ਜਾਂਚ ਕੈਂਪ ਸ਼ਹਿਰ ਦੇ ਮਾਡਲ ਟਾਊਨ 'ਚ ਗੁਰਦੁਆਰਾ ਸਾਹਿਬ ਕੋਲ ਲੈਨਹਾ ਸਿੰਘ ਸਨਾਤਨ ਧਰਮ ਗਰਲਜ਼ ਹਾਈ ਸਕੂਲ 'ਚ ...
ਸਰਸਵਤੀ ਨਗਰ, 6 ਦਸੰਬਰ (ਅਜੀਤ ਬਿਊਰੋ)-ਪਿੰਡ ਬੀੜ ਬਲਸੁਆ 'ਚ ਬੀ.ਆਰ. ਅੰਬੇਡਕਰ ਕਮੇਟੀ ਵਲੋਂ ਭਾਰਤ ਰਤਨ ਡਾ: ਅੰਬੇਡਕਰ ਦੇ 61ਵੇਂ ਪ੍ਰੀਨਿਰਵਾਣ ਦਿਵਸ ਦੇ ਸਬੰਧ 'ਚ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਪਿੰਡ ਬੀੜ ਬਲਸੁਆ ਦੇ ਸਰਪੰਚ ਰਣਧੀਰ ...
ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਗੁਰੂ ਨਾਨਕ ਸੀ.ਸੈ. ਸਕੂਲ ਵਲੋਂ 48ਵੇਂ ਸਥਾਪਨਾ ਦਿਵਸ ਦੇ ਸਬੰਧ 'ਚ 9 ਦਸੰਬਰ ਨੂੰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ | ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ...
ਫਰੀਦਾਬਾਦ, 6 ਦਸੰਬਰ (ਅਜੀਤ ਬਿਊਰੋ)-ਜਗਮਗ ਹਰਿਆਣਾ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਬਿਜਲੀ ਵਿਭਾਗ ਦੇ ਅਫ਼ਸਰਾਂ ਨੇ ਇਕ ਅੱਖਾਂ ਤੋਂ ਹੀਣੇ ਵਿਅਕਤੀ ਦੀ ਜ਼ਿੰਦਗੀ 'ਚ ਹੋਰ ਹਨੇਰਾ ਲਿਆ ਦਿੱਤਾ | ਫ਼ਰੀਦਾਬਾਦ ਦੇ ਸੈਕਟਰ-22 'ਚ ਰਹਿਣ ਵਾਲੇ ਦਿਵਿਆਂਗ ਮੁੰਨਾ ਪ੍ਰਸਾਦ ਦੀ ਬਿਜਲੀ ਵਿਭਾਗ ਵਲੋਂ ਇਕ ਸਾਲ ਦਾ 65688 ਰੁਪਏ ਦਾ ਬਿੱਲ ਭੇਜਿਆ ਹੈ ਤੇ ਉਸ ਦੇ ਬਿਲ ਨੂੰ ਠੀਕ ਕਰਨ ਦੀ ਬਜਾਏ ਘਰ ਦਾ ਮੀਟਰ ਕੱਟ ਕੇ ਲੈ ਗਏ | ਦਿਵਿਆਂਗ ਤੇ ਉਸ ਦਾ ਪਰਿਵਾਰ ਹੁਣ ਹਨੇਰੇ 'ਚ ਰਹਿ ਰਿਹਾ ਹੈ | ਦੱਸਦਯੋਗ ਹੈ ਕਿ ਮੁੰਨਾਂ ਪ੍ਰਸਾਦ ਅੰਨ੍ਹਾ ਵਿਅਕਤੀ ਹੈ ਤੇ ਉਹ ਆਪਣੇ ਪਰਿਵਾਰ ਦਾ ਗੁਜਾਰਾ ਉਸ ਨੂੰ ਮਿੱਲਣ ਵਾਲੀ ਪੈਨਸ਼ਨ ਨਾਲ ਹੁੰਦਾ ਹੈ | ਉਸ ਦੇ ਘਰ 'ਚ ਕੇਵਲ ਇਕ ਪੱਖਾ ਤੇ ਇਕ ਬਲਬ ਹੈ, ਜਿਸ ਦਾ ਬਿਜਲੀ ਵਿਭਾਗ ਨੇ ਪਿਛਲੇ ਇਕ ਸਾਲ ਦਾ ਬਿਲ 65688 ਰੁਪਏ ਭੇਜ ਦਿੱਤਾ ਹੈ | ਸੈਕਟਰ 22 ਦੀ ਝੱਗੀਆਂ 'ਚ ਮੁੰਨਾ ਪ੍ਰਸਾਦ ਆਪਣੀ ਪਤਨੀ ਤੇ ਇਕ 6 ਸਾਲ ਦੀ ਬੇਟੀ ਨਾਲ ਰਹਿੰਦਾ ਹੈ | ਉਸ ਦੇ ਘਰ 'ਚ ਗਰਮੀਆਂ 'ਚ ਇਕ ਪੱਖਾ ਤੇ ਇਕ ਬਲਬ ਜਗਦਾ ਹੈ | ਉਸ ਦੇ ਘਰ 'ਚ ਨਾ ਤਾਂ ਕੋਈ ਟੀ.ਵੀ ਹੈ ਤੇ ਨਾ ਹੀ ਕੁਝ ਹੋਰ ਬਿਜਲੀ ਦਾ ਵੱਡਾ ਸਮਾਨ ਹੈ | ਫਿਰ ਵੀ ਉਸ ਦੇ ਘਰ ਦਾ ਬਿਜਲੀ ਦਾ ਬਿਲ 65688 ਰੁਪਏ ਭੇਜ ਦਿੱਤਾ ਹੈ | ਮੰੁਨਾ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਬਿਜਲੀ ਬਿਲ 500 ਰੁਪਏ ਮਹੀਨਾ ਆਉਂਦਾ ਸੀ, ਪਰ ਇਸ ਵਾਰ 65 ਹਜ਼ਾਰ ਰੁਪਏ ਆਇਆ ਹੈ | ਪੀੜਤ ਮੁੰਨਾ ਪ੍ਰਸਾਦ ਆਪਣੀ ਪੈਨਸ਼ਨ ਤੇ ਉਸ ਦੀ ਪਤਨੀ ਦੂਜਿਆਂ ਦੇ ਘਰ ਦਾ ਕੰਮ ਕਰਕੇ ਆਪਣੇ ਘਰ ਦਾ ਖ਼ਰਚਾ ਚਲਾਉਂਦੇ ਹਨ | ਉਸ ਨੇ ਬਿੱਲ ਠੀਕ ਕਰਵਾਉਣ ਲਈ ਇਸ ਦੀ ਸ਼ਿਕਾਇਤ ਬਿਜਲੀ ਵਿਭਾਗ ਦੇ ਜੇ.ਈ., ਐਸ.ਡੀ.ਓ., ਐਕਸੀਅਨ ਨੂੰ ਵੀ ਕੀਤੀ, ਪਰ ਕੋਈ ਸੁਣਨ ਨੂੰ ਰਾਜੀ ਨਹੀਂ ਹੈ | ਉਲਟਾ ਉਸ ਨੂੰ ਬੋਲ ਦਿੱਤਾ ਜਾਂਦਾ ਹੈ ਕਿ ਬਿਜਲੀ ਫੂਕੀ ਹੈ, ਤਾਂ ਬਿੱਲ ਭਰਨਾ ਹੀ ਪਵੇਗਾ | ਹੁਣ ਬਿਜਲੀ ਵਿਭਾਗ ਦੇ ਕਰਮਚਾਰੀ ਬਿਨ੍ਹਾਂ ਦੱਸੇ ਮੀਟਰ ਵੀ ਕੱਟ ਲੈ ਕੇ ਲੈ ਗਏ ਤੇ ਇਸ ਦੀ ਸੂਚਨਾ ਵੀ ਨਹੀਂ ਦਿੱਤੀ | ਪੀੜਤ ਪਰਿਵਾਰ 15 ਦਿਨ ਤੋਂ ਹਨੇਰੇ 'ਚ ਰਹਿ ਰਿਹਾ ਹੈ | ਇਸ ਮਾਮਲੇ 'ਚ ਵਿਭਾਗ ਦੇ ਅਧਿਕਾਰੀ ਮੀਡੀਆ ਨੂੰ ਵੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX