ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  1 day ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  1 day ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  1 day ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  1 day ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  1 day ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਪਟਿਆਲਾ

ਨਗਰ ਨਿਗਮ ਪਟਿਆਲਾ ਲਈ 292 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਸਿੰਘ ਢਿੱਲੋਂ, ਅਮਰਬੀਰ ਸਿੰਘ ਆਹਲੂਵਾਲੀਆ, ਆਤਿਸ਼ ਗੁਪਤਾ, ਪਰਗਟ ਸਿੰਘ ਬਲਬੇੜ੍ਹਾ)-ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ-2017 ਦੇ ਸਬੰਧ ਵਿਚ ਸਬੰਧਿਤ ਰਿਟਰਨਿੰਗ ਅਫ਼ਸਰਾਂ ਕੋਲ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਤੱਕ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਵਾਰਡਾਂ ਲਈ 292 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ 10 ਲਈ ਨਿਯੁਕਤ ਰਿਟਰਨਿੰਗ ਅਧਿਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਕੋਲ ਕੁੱਲ 48 ਉਮੀਦਵਾਰਾਂ, ਵਾਰਡ ਨੰਬਰ 11 ਤੋਂ 20 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਕੋਲ ਕੁੱਲ 48, ਵਾਰਡ ਨੰਬਰ 21 ਤੋਂ 30 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਸਮਾਣਾ ਕੋਲ 55 ਉਮੀਦਵਾਰਾਂ ਅਤੇ ਵਾਰਡ ਨੰਬਰ 31 ਤੋਂ 40 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਪਟਿਆਲਾ ਕੋਲ 39 ਉਮੀਦਵਾਰ ਜਦੋਂ ਕਿ ਵਾਰਡ ਨੰਬਰ 41 ਤੋਂ 50 ਲਈ ਰਿਟਰਨਿੰਗ ਅਧਿਕਾਰੀ ਸਕੱਤਰ ਆਰ.ਟੀ.ਏ. ਪਟਿਆਲਾ ਕੋਲ 52 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਵਾਰਡ ਨੰਬਰ 51 ਤੋਂ 60 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਜਨਰਲ ਪਟਿਆਲਾ ਕੋਲ ਕੁੱਲ 50 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ੍ਰੀ ਪਰੇ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਹੁਣ 7 ਦਸੰਬਰ ਨੂੰ ਇਨ੍ਹਾਂ ਦੀ ਪੜਤਾਲ ਹੋਵੇਗੀ, 8 ਦਸੰਬਰ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਤੇ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤਕ ਵੋਟਾਂ ਪੈਣਗੀਆਂ ਤੇ ਇਸੇ ਦੌਰਾਨ ਵੋਟਾਂ ਪੈਣ ਦੀ ਸਮਾਪਤੀ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ। ਨਿਮਨ ਅਨੁਸਾਰ ਨਗਰ ਨਿਗਮ ਚੋਣਾਂ ਸਬੰਧੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਗਏ : -
ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ : ਪਟਿਆਲਾ ਦੇ ਵਾਰਡ ਨੰ: 9 ਤੋਂ ਬੀਬੀ ਸੁਰਿੰਦਰ ਕੌਰ, ਵਾਰਡ ਨੰ: 11 ਤੋਂ ਸੁਰਿੰਦਰ ਸਿੰਘ ਸੱਦੋ, ਵਾਰਡ ਨੰ: 14 ਤੋਂ ਜਸਪਾਲ ਸਿੰਘ ਬਿੱਟੂ ਚੱਠਾ, ਵਾਰਡ ਨੰ: 17 ਤੋਂ ਮਹਿੰਦਰ ਕੌਰ, ਵਾਰਡ ਨੰ. 18 ਤੋਂ ਸੁਖਦੇਵ ਸਿੰਘ, ਵਾਰਡ ਨੰ. 20 ਤੋਂ ਰਜਿੰਦਰ ਸਿੰਘ ਵਿਰਕ, ਵਾਰਡ ਨੰ: 22 ਤੋਂ ਮਨਪ੍ਰੀਤ ਕੌਰ, ਵਾਰਡ ਨੰ: 23 ਤੋਂ ਲਵਪ੍ਰੀਤ ਕੌਰ, ਵਾਰਡ ਨੰ: 28 ਤੋਂ ਹਰਿੰਦਰ ਕੋਹਲੀ, ਵਾਰਡ ਨੰ: 29 ਤੋਂ ਕਮਲਪ੍ਰੀਤ ਕੌਰ, ਵਾਰਡ ਨੰ: 30 ਤੋਂ ਕਨਿਕਾ ਸ਼ਰਮਾ, ਵਾਰਡ ਨੰ: 31 ਤੋਂ ਗਗਨਦੀਪ ਕੌਰ, ਵਾਰਡ ਨੰ: 32 ਤੋਂ ਸੁਸ਼ੀਲ ਨਈਅਰ, ਵਾਰਡ ਨੰ: 35 ਤੋਂ ਰੁਪਿੰਦਰ ਕੌਰ, ਵਾਰਡ ਨੰ: 37 ਤੋਂ ਰਮਨਜੀਤ ਕੌਰ ਕੋਹਲੀ, ਵਾਰਡ ਨੰ: 38 ਤੋਂ ਹਰਦੀਪ ਸਿੰਘ ਦੀਪਾ, ਵਾਰਡ ਨੰ: 43 ਤੋਂ ਮੰਜੂ ਬਾਲਾ, ਵਾਰਡ ਨੰ: 49 ਤੋਂ ਸਪਨਾ ਜਿੰਦਲ, ਵਾਰਡ ਨੰ: 52 ਤੋਂ ਅਮਰਿੰਦਰ ਸਿੰਘ ਬਜਾਜ, ਵਾਰਡ ਨੰ: 55 ਤੋਂ ਸ਼ਾਰਦਾ ਦੇਵੀ ਵਾਰਡ ਨੰ. 58 ਤੋਂ ਗੁਰਮੁਖ ਸਿੰਘ ਢਿੱਲੋਂ, ਵਾਰਡ ਨੰ: 60 ਤੋਂ ਸੁਖਬੀਰ ਸਿੰਘ ਅਬਲੋਵਾਲ।
ਕਾਂਗਰਸ ਪਾਰਟੀ ਦੇ ਉਮੀਦਵਾਰ :
ਵਾਰਡ ਨੰ: 2 ਤੋਂ ਐਡਵੋਕੇਟ ਹਰਵਿੰਦਰ ਸ਼ੁਕਲਾ, ਵਾਰਡ ਨੰ: 11 ਤੋਂ ਰਾਜਿੰਦਰ ਕੁਮਾਰ ਰਾਜੂ, ਵਾਰਡ ਨੰ: 14 ਤੋਂ ਰਿਚੀ ਬਾਂਸਲ, ਵਾਰਡ ਨੰ: 16 ਤੋਂ ਮਨੋਜ ਕੁਮਾਰ, ਵਾਰਡ ਨੰ: 19 ਤੋਂ ਅਨੀਤਾ ਕੁਮਾਰੀ, ਵਾਰਡ ਨੰ. 22 ਤੋਂ ਰੇਖਾ ਰਾਣਾ, ਵਾਰਡ ਨੰ: 23 ਤੋਂ ਬੀਬੀ ਨਵਜੋਤ ਬਾਜਵਾ, ਵਾਰਡ ਨੰ: 24 ਤੋਂ ਅਨਿਲ ਮੋਦਗਿਲ, ਵਾਰਡ ਨੰ: 27 ਤੋਂ ਕਮਲੇਸ਼ ਰਾਣੀ, ਵਾਰਡ ਨੰ: 28 ਤੋਂ ਰਾਜੇਸ਼ ਸ਼ਰਮਾ, ਵਾਰਡ ਨੰ: 30 ਤੋਂ ਹਰੀਸ਼ ਅਗਰਵਾਲ, ਵਾਰਡ ਨੰ: 34 ਤੋਂ ਅਤੁੱਲ ਜੋਸ਼ੀ, ਵਾਰਡ ਨੰ. 35 ਤੋਂ ਸ਼ਮੀ ਕੁਮਾਰ, ਵਾਰਡ ਨੰ: 38 ਤੋਂ ਨਿਖਿਲ ਬਾਤਿਸ਼, ਵਾਰਡ ਨੰ: 39 ਲੀਨਾ ਰਾਣੀ, ਵਾਰਡ ਨੰ: 40 ਤੋਂ ਸੰਦੀਪ ਮਲਹੋਤਰਾ, ਵਾਰਡ ਨੰ: 42 ਤੋਂ ਸੰਜੀਵ ਕੁਮਾਰ ਬਿੱਟੂ, ਵਾਰਡ ਨੰ: 43 ਤੋਂ ਵਰਸ਼ਾ ਕਪੂਰ, ਵਾਰਡ ਨੰ: 44 ਤੋਂ ਕ੍ਰਿਸ਼ਨ ਚੰਦ ਬੁੱਧੂ, ਵਾਰਡ ਨੰ: 45 ਤੋਂ ਮੋਨਿਕਾ ਸ਼ਰਮਾ, ਵਾਰਡ ਨੰ: 51 ਤੋਂ ਵਿਨਤੀ ਸੰਗਰ, ਵਾਰਡ ਨੰ: 52 ਤੋਂ ਰਾਜੇਸ਼ ਮੰਡੋਰਾ, ਵਾਰਡ ਨੰ: 53 ਤੋਂ ਗੁਰਿੰਦਰ ਕੌਰ ਕਾਲੇਕਾ, ਵਾਰਡ ਨੰ: 54 ਤੋਂ ਵਿਜੈ ਕੁਮਾਰ ਕੁੱਕਾ, ਵਾਰਡ ਨੰ: 55 ਤੋਂ ਰਜਨੀ ਸ਼ਰਮਾ, ਵਾਰਡ ਨੰ: 56 ਤੋਂ ਅਮਰਬੀਰ ਕੌਰ ਬੇਦੀ, ਵਾਰਡ ਨੰ: 57 ਤੋਂ ਸਤਵੰਤ ਕੌਰ, ਵਾਰਡ ਨੰ: 58 ਤੋਂ ਨਰੇਸ਼ ਦੁੱਗਲ, ਵਾਰਡ ਨੰ: 60 ਤੋਂ ਸੁਖਵਿੰਦਰ ਸਿੰਘ।
ਆਪ ਪਾਰਟੀ ਦੇ ਉਮੀਦਵਾਰ :
1 ਤੋਂ ਵੀਰਪਾਲ ਕੌਰ, ਵਾਰਡ ਨੰ: 4 ਤੋਂ ਸ਼ੁਬੇਗ ਸਿੰਘ, ਵਾਰਡ ਨੰ: 10 ਤੋਂ ਗੁਰਸੇਵਕ ਸਿੰਘ, ਵਾਰਡ ਨੰ: 17 ਤੋਂ ਸ਼ਾਂਤੀ ਸ਼ਰਮਾ, ਵਾਰਡ ਨੰ: 18 ਗੀਤੂ ਧੀਮਾਨ, ਵਾਰਡ ਨੰ: 20 ਤਰਨਜੀਤ ਸਿੰਘ, ਵਾਰਡ ਨੰ: 21 ਗੁਰਮੀਤ ਸਿੰਘ, ਵਾਰਡ ਨੰ: 25 ਦਵਿੰਦਰ ਕੌਰ, ਵਾਰਡ ਨੰ: 26 ਰਾਜ ਕੁਮਾਰ, ਵਾਰਡ ਨੰ: 29 ਸੁਰਿੰਦਰ ਕੌਰ, ਵਾਰਡ ਨੰ: 31 ਸਨਪ੍ਰੀਤ ਕੌਰ, ਵਾਰਡ ਨੰ: 33 ਰੇਨੂੰ ਬਾਲਾ, ਵਾਰਡ ਨੰ: 35 ਕਮਲਾ ਦੇਵੀ, ਵਾਰਡ ਨੰ: 41 ਮਨੀਸ਼ਾ, ਵਾਰਡ ਨੰ: 43 ਮਨਜੀਤ ਕੌਰ, ਵਾਰਡ ਨੰ: 44 ਦੀਪਕ ਮਲਹੋਤਰਾ, ਵਾਰਡ ਨੰ: 51 ਸੋਨੂੰ ਰਾਣੀ, ਵਾਰਡ ਨੰ: 56 ਰਵੇਲ ਸਿੰਘ ਸਿੱਧੂ, ਵਾਰਡ ਨੰ: 59 ਬਲਵਿੰਦਰ ਕੌਰ ਕੋਹਲੀ, ਵਾਰਡ ਨੰ: 2 ਤੋਂ ਦਰਸ਼ਨ ਕੌਰ, ਵਾਰਡ ਨੰ: 3, ਵੀਰਪਾਲ ਕੌਰ, ਵਾਰਡ ਨੰ: 4 ਸੁਖਮਿੰਦਰ ਸਿੰਘ ਬੌਬੀ, ਵਾਰਡ ਨੰ: 6 ਰਜਿੰਦਰ ਕੁਮਾਰ, ਵਾਰਡ ਨੰ: 8 ਭੁਪਿੰਦਰ ਸਿੰਘ ਸੰਧੂ, ਵਾਰਡ ਨੰ: 9 ਪਰਮਜੀਤ ਕੌਰ ਕੌਰਜੀਵਾਲਾ, ਵਾਰਡ ਨੰ: 14 ਜਸਪਿੰਦਰ ਸਿੰਘ, ਵਾਰਡ ਨੰ: 15 ਰਮਨਦੀਪ ਕੌਰ ਭੰਗੂ, ਵਾਰਡ ਨੰ: 16 ਜਸ਼ਨਜੀਤ ਸਿੰਘ ਬਨੀ, ਵਾਰਡ ਨੰ: 19 ਸੰਗੀਤਾ ਕੁਮਾਰੀ, ਵਾਰਡ ਨੰ: 22 ਰੂਪਾਲੀ ਗਰਗ, ਵਾਰਡ ਨੰ: 23 ਬਲਜੀਤ ਕੌਰ, ਵਾਰਡ ਨੰ: 24 ਦਲਜੀਤ ਸਿੰਘ, ਵਾਰਡ ਨੰ: 27 ਹਰਿੰਦਰ ਕੌਰ, ਵਾਰਡ ਨੰ: 28 ਸਵਿੰਦਰ ਧਨੰਜੇ, ਵਾਰਡ ਨੰ: 30 ਗੁਰਪ੍ਰੀਤ ਸਿੰਘ ਗੁਗੀ, ਵਾਰਡ ਨੰ: 36 ਤੋਂ ਮਦਨ ਗੋਪਾਲ, ਵਾਰਡ ਨੰ: 37 ਜਸਵੀਰ ਕੌਰ, ਵਾਰਡ ਨੰ: 38 ਵਰਿੰਦਰ ਸਿੰਘ, ਵਾਰਡ ਨੰ: 40 ਜਤਿੰਦਰ ਸਿੰਘ, ਵਾਰਡ ਨੰ: 42 ਡਾ. ਹਰੀਸ਼ ਕਾਂਤ ਵਾਲੀਆ, ਵਾਰਡ ਨੰ: 45 ਸਿਮਰਨ, ਵਾਰਡ ਨੰ: 46 ਯੋਗੇਸ਼ ਕੁਮਾਰ ਸਿੰਗਲਾ, ਵਾਰਡ ਨੰ: 48 ਜਸਮੀਤ ਕੌਰ ਬਿੰਦਰਾ, ਵਾਰਡ ਨੰ: 50 ਪਵਨ ਕੁਮਾਰ ਰਾਜ ਪੁਰੋਹਿਤ, ਵਾਰਡ ਨੰ: 52 ਕਰਨੈਲ ਸਿੰਘ ਸੇਖੋਂ, ਵਾਰਡ ਨੰ: 57 ਸੁਮਨਵੇਦ ਤੇ ਵਾਰਡ ਨੰ: 60 ਸੂਬੇਦਾਰ ਸੁਰਜਣ ਸਿੰਘ।
ਆਜ਼ਾਦ ਉਮੀਦਵਾਰ :
ਵਾਰਡ ਨੰ. 15 ਤੋਂ ਆਜ਼ਾਦ ਉਮੀਦਵਾਰ ਬੀਬੀ ਇੰਦਰਜੀਤ ਕੌਰ, ਵਾਰਡ ਨੰ. 30 ਤੋਂ ਆਜ਼ਾਦ ਉਮੀਦਵਾਰ ਰਣਬੀਰ ਸਿੰਘ ਕਾਟੀ, ਵਾਰਡ ਨੰ: 54 ਤੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਵਿਨੋਦ ਕੁਮਾਰ ਚਿੰਟੂ, ਵਾਰਡ ਨੰ: 26 ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੁਮਾਰ।


ਖ਼ਬਰ ਸ਼ੇਅਰ ਕਰੋ

ਬਿਜਲੀ ਨਿਗਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਨਿਗਮ ਦੇ ਪ੍ਰਬੰਧਕਾਂ ਿਖ਼ਲਾਫ਼ ਰੋਸ ਧਰਨਾ

ਰਾਜਪੁਰਾ, 6 ਦਸੰਬਰ (ਜੀ.ਪੀ. ਸਿੰਘ)-ਅੱਜ ਸਥਾਨਕ ਬਿਜਲੀ ਨਿਗਮ ਦੇ ਮੰਡਲ ਦਫ਼ਤਰ ਮੂਹਰੇ ਬਿਜਲੀ ਨਿਗਮ ਦੀ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਬਿਜਲੀ ਨਿਗਮ ਤੇ ਪ੍ਰਬੰਧਕਾਂ ਦੇ ਘਟੀਆ ਵਤੀਰੇ ਨੂੰ ਲੈ ਕੇ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਸਰਕਲ ਸਕੱਤਰ ...

ਪੂਰੀ ਖ਼ਬਰ »

ਮਿਲਾਵਟਖੋਰਾਂ ਦੇ ਨਾਂਅ ਜਨਤਕ ਨਾ ਕਰਨ 'ਤੇ ਸਿਹਤ ਵਿਭਾਗ ਵਿਰੱਧ ਕੀਤੀ ਨਾਅਰੇਬਾਜ਼ੀ

ਪਟਿਆਲਾ, 6 ਦਸੰਬਰ (ਗਰਪ੍ਰੀਤ ਸਿੰਘ ਚੱਠਾ)-ਸਿਹਤ ਵਿਭਾਗ ਦੀ ਖਾਦ ਸੁਰੱਖਿਆ ਟੀਮ ਵਲੋਂ ਤਿਉਹਾਰਾਂ ਦੇ ਬੀਤੇ ਦਿਨਾਂ ਦੌਰਾਨ ਮਠਿਆਈਆਂ ਆਦਿ ਖਾਣ ਵਾਲੇ ਪਦਾਰਥਾਂ ਦੇ ਲਏ ਗਏ ਨਮੁਨਿਆਂ 'ਚ ਪਾਏ ਗਏ ਫੇਲ੍ਹ ਨਮੁਨਿਆਂ ਦੇ ਦੁਕਾਨਦਾਰਾਂ ਦੇ ਨਾਅ ਵਿਭਾਗ ਦੇ ਡੀ.ਐੱਚ.ਓ. ਵਲੋਂ ...

ਪੂਰੀ ਖ਼ਬਰ »

ਜੀਪ ਨੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ, ਹਾਲਤ ਗੰਭੀਰ

ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ ਤੇ ਗੋਬਿੰਦ ਰਾਈਸ ਮਿੱਲ ਦੇ ਨੇੜੇ 1 ਪ੍ਰਵਾਸੀ ਮਜ਼ਦੂਰ ਨੂੰ ਜੀਪ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਮਜ਼ਦੂਰ ਜ਼ਖ਼ਮੀ ਹੋ ਗਿਆ | ਜਿਸ ਨੰੂ ਸਰਕਾਰੀ ਹਸਪਤਾਲ ਸਮਾਣਾ 'ਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਭਾਦਸੋਂ ਦੇ 28 ਸਾਲਾ ਨੌਜਵਾਨ ਦਾ ਮਲੇਸ਼ੀਆ 'ਚ ਕਤਲ

ਭਾਦਸੋਂ, 6 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਦੇ ਇੱਕ 28 ਸਾਲਾ ਨੌਜਵਾਨ ਤੇ ਉਸ ਦੇ ਇੱਕ ਸਾਥੀ ਦੀ ਮਲੇਸ਼ੀਆ ਵਿਚ ਅਣਪਛਾਤਿਆਂ ਵੱਲੋਂ ਚਾਕੂਨੁਮਾ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਦੇ ਵਾਰਡ ...

ਪੂਰੀ ਖ਼ਬਰ »

ਵਾਲੀਬਾਲ 'ਚ ਪੰਜਾਬੀ ਬਣੇ ਕੌਮੀ ਚੈਂਪੀਅਨ

ਪਟਿਆਲਾ, 6 ਦਸੰਬਰ (ਚਹਿਲ)-63ਵੀਆਂ ਕੌਮੀ ਸਕੂਲ ਖੇਡਾਂ ਦੇ ਨੰਜਨਗੁੱਡ ਜ਼ਿਲ੍ਹਾ ਨਾਸੂਰ ਕਰਨਾਟਕ ਵਿਖੇ ਚੱਲ ਰਹੇ ਵਾਲੀਬਾਲ ਅੰਡਰ-19 ਵਰਗ ਦੇ ਮੁਕਾਬਲਿਆਂ 'ਚ ਪੰਜਾਬ ਦੇ ਲੜਕਿਆਂ ਦੀ ਟੀਮ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਟੀਮ ਦੇ ਕੋਚ ਜਗਰੂਪ ਸਿੰਘ ...

ਪੂਰੀ ਖ਼ਬਰ »

ਘੱਗਾ ਪੁਲਿਸ ਵਲੋਂ ਗੁੰਮ ਹੋਏ ਬੱਚੇ ਨੂੰ 24 ਘੰਟਿਆਂ 'ਚ ਲੱਭ ਕੇ ਕੀਤਾ ਮਾਪਿਆਂ ਹਵਾਲੇ

ਘੱਗਾ, 6 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)-ਬੀਤੇ ਦਿਨ ਪਿੰਡ ਦਫ਼ਤਰੀਵਾਲੇ ਦੇ ਰਹਿਣ ਵਾਲੇ ਇੱਕ 13 ਸਾਲਾ ਬੱਚੇ ਦੇ ਗੁੰਮ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੁਸਤੈਦ ਹੋਈ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਲੱਭ ਕੇ ਉਸਨੂੰ ਮਾਪਿਆਂ ਦੇ ਹਵਾਲੇ ਕਰਨ ਵਿਚ ਸਫਲਤਾ ਹਾਸਲ ...

ਪੂਰੀ ਖ਼ਬਰ »

ਜਬਰ-ਜਨਾਹ ਸਬੰਧੀ ਦਰਜ ਮਾਮਲੇ ਵਿਚੋਂ ਦੋ ਬਰੀ

ਪਟਿਆਲਾ, 6 ਦਸੰਬਰ (ਆਤਿਸ਼ ਗੁਪਤਾ)-ਜਬਰ-ਜਨਾਹ ਸਬੰਧੀ ਦਰਜ ਕੀਤੇ ਗਏ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਦੋ ਜਣਿਆਂ ਨੂੰ ਬਰੀ ਕਰ ਦਿੱਤਾ ਹੈ | ਮਾਣਯੋਗ ਅਦਾਲਤ ਵੱਲੋਂ ਬਰੀ ਕੀਤੇ ਗਏ 'ਚ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ...

ਪੂਰੀ ਖ਼ਬਰ »

ਬਲਬੇੜਾ ਵਿਖੇ ਦੋ ਦੁਕਾਨਾਂ ਵਿਚੋਂ 15 ਬੈਟਰੀਆਂ ਚੋਰੀ

ਪਟਿਆਲਾ, 6 ਦਸੰਬਰ (ਆਤਿਸ਼ ਗੁਪਤਾ)-ਪਟਿਆਲਾ ਦੇ ਨਜ਼ਦੀਕੀ ਪਿੰਡ ਬਲਬੇੜਾ ਵਿਖੇ ਸਥਿਤ ਇਲੈਕਟ੍ਰਾਨਿਕਸ ਦੀ ਦੁਕਾਨਾਂ ਵਿਚੋਂ 15 ਦੇ ਕਰੀਬ ਬੈਟਰੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਸਬੰਧੀ ਥਾਣਾ ਸਦਰ ਪਟਿਆਲਾ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਮਾਮਲੇ ਵਿਚੋਂ ਇਕ ਬਰੀ

ਪਟਿਆਲਾ, 6 ਦਸੰਬਰ (ਆਤਿਸ਼ ਗੁਪਤਾ)-ਨਸ਼ਾ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਬਲਵਿੰਦਰ ਸਿੰਘ ਪੁੱਤਰ ਮੀਹਾ ਰਾਮ ਵਾਸੀ ਪਿੰਡ ਅਕਬਰਪੁਰ ਨੂੰ ਬਰੀ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਦੇ ...

ਪੂਰੀ ਖ਼ਬਰ »

ਵਿਧਾਇਕ ਵਲੋਂ ਅਨਾਜ ਮੰਡੀ ਸਮਾਣਾ 'ਚ ਬਣਨ ਵਾਲੇ ਸ਼ੈੱਡ ਤੇ ਗੇਟ ਦਾ ਲਾਇਆ ਟੱਕ

ਸਮਾਣਾ, 6 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਲਕੇ ਦੇ ਵਿਕਾਸ ਕੰਮਾਂ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਵਿਕਾਸ ਕਾਰਜਾਂ ਦੀ ਲੜੀ ਵਿਚ ਅਨਾਜ ਮੰਡੀ ...

ਪੂਰੀ ਖ਼ਬਰ »

ਬੱਬੂ ਨੇ ਆਪਣੇ ਵਾਰਡ ਅੰਦਰ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ ਸ਼ੁਰੂ ਕੀਤਾ

ਪਟਿਆਲਾ, 6 ਦਸੰਬਰ (ਜ.ਸ.ਢਿੱਲੋਂ)-ਨਗਰ ਨਿਗਮ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਗਿਆ | ਹੁਣ ਸਾਰੇ ਹੀ ਉਮੀਦਵਾਰਾਂ ਨੇ ਆਪਣੇ ਵਾਰਡਾਂ ਅੰਦਰ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਮਾਮਲੇ 'ਚ ਹੁਣ ਸਵੇਰੇ ਤੇ ਸ਼ਾਮ ਵੇਲੇ ਹੀ ਉਮੀਦਵਾਰਾਂ ਨੇ ਵਾਰਡਾਂ 'ਚ ...

ਪੂਰੀ ਖ਼ਬਰ »

ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸੋਹਲ ਪਰਿਵਾਰ ਦਾ ਮਨ ਭਰ ਆਇਆ

ਪਾਤੜਾਂ, 6 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਵਿਖੇ ਨਗਰ ਪੰਚਾਇਤ ਘੱਗਾ ਦੀ ਚੋਣ ਵਾਸਤੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਰਜ ਕਰਨ ਆਏ ਪਰਵਿੰਦਰ ਕੌਰ ਰਿੰਪਲ ਸੋਹਲ ਤੇ ਉਸਦੇ ਪਤੀ ਕੁਲਵੰਤ ਸੋਹਲ ਉਸ ਵੇਲੇ ਜਜ਼ਬਾਤੀ ਹੋ ਗਏ ਜਦੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕਾਂਗਰਸ ਨੂੰ ਕੀਤੇ ਵਾਅਦੇ ਚੇਤੇ ਕਰਵਾਉਣ ਲਈ ਠੇਕਾ, ਮੁਲਾਜ਼ਮ ਚੋਣਾਂ 'ਚ ਕਰਨਗੇ ਭੁੱਖ ਹੜਤਾਲ

• 12 ਦਸੰਬਰ ਤੋਂ ਪੰਜਾਬ ਭਰ ਵਿਚ ਕੀਤੇ ਜਾਣਗੇ ਅਰਥੀ ਫ਼ੂਕ ਮੁਜ਼ਾਹਰੇ ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਕਾਂਗਰਸ ਸਰਕਾਰ ਵਲੋਂ 8 ਮਹੀਨੇ ਬੀਤ ਜਾਣ 'ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨ ਤੇ ਮੁਲਾਜ਼ਮ ਆਗੂਆਂ ਵਿਚ ਰੋਸ ਵਧਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਬੱਬੂ ਰਾਮਗੜ੍ਹ ਦੇ ਮਾਤਾ ਸਵਰਗਵਾਸ

ਭਾਦਸੋਂ, 6 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਟਰੱਕ ਯੂਨੀਅਨ ਭਾਦਸੋਂ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਦੀ ਧਰਮ ਪਤਨੀ ਤੇ ਰਾਮਗੜ੍ਹ ਦੇ ਸਾਬਕਾ ਸਰਪੰਚ ਤੇ ਟਰੱਕ ਯੂਨੀਅਨ ਭਾਦਸੋਂ ਦੇ ਸਾਬਕਾ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਦੇ ਮਾਤਾ ਅਮਰਜੀਤ ਕੌਰ ਦੇ ਸਵਰਗਵਾਸ ਹੋ ਜਾਣ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੁਹਾਲੀ ਵਿਖੇ ਡੱਲਾ ਨੇ ਆਈਲਟਸ ਸਬੰਧੀ ਦਿੱਤੀ ਜਾਣਕਾਰੀ

ਜਲੰਧਰ, 6 ਦਸੰਬਰ (ਅ. ਬ.)-ਬੀਤੇ ਦਿਨ ਕੱਲ੍ਹ ਸੰਸਥਾ ਮੈਕਰੋ ਗਲੋਬਲ ਵਲੋਂ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦੀ ਅਗਵਾਈ ਆਪ ਖੁਦ ਸੰਸਥਾ ਮੁਖੀ ਸ: ਗੁਰਮਿਲਾਪ ਸਿੰਘ ਵਲੋਂ ਕੀਤੀ ਗਈ | ਵੱਖ-ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਚੱਲ ਕੇ ਪਹੁੰਚੇ ...

ਪੂਰੀ ਖ਼ਬਰ »

ਸਵ: ਨਿਰਮਲ ਸਿੰਘ ਮਾਨ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਨਾਭਾ, 6 ਦਸੰਬਰ (ਅਮਨਦੀਪ ਸਿੰਘ ਲਵਲੀ)-ਪੁੱਤਰ ਨੂੰ ਨਾ-ਮੁਰਾਦ ਬਿਮਾਰੀ ਵਲੋਂ ਘੇਰੇ ਜਾਣ ਉਪਰੰਤ ਦੁੱਖ ਨੂੰ ਨਾ ਸਹਿੰਦਿਆਂ ਪਹਿਲਾਂ ਪਿਤਾ ਦਾ ਚਲੇ ਜਾਣਾ ਉਪਰੰਤ ਪੁੱਤਰ ਦਾ ਚਲੇ ਜਾਣਾ ਦੁਨੀਆਂ ਵਿਚ ਵਿਚਰਦਿਆਂ ਇਕ ਧਰਮਸੁਪਤਨੀ ਤੇ ਮਾਂ ਲਈ ਜਿੱਥੇ ਵੱਡਾ ਦੁੱਖ ਹੈ ...

ਪੂਰੀ ਖ਼ਬਰ »

ਨਗਰ ਪੰਚਾਇਤ ਘਨੌਰ ਲਈ 25 ਨਾਮਜ਼ਦਗੀ ਪੇਪਰ ਦਾਖਲ ਹੋਏ

• ਅਕਾਲੀ ਦਲ ਨੇ ਲਾਏ ਕਾਂਗਰਸ ਪਾਰਟੀ ਦੇ ਧੱਕੇਸ਼ਾਹੀ ਦੇ ਦੋਸ਼ ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ, ਜੀ.ਪੀ.ਸਿੰਘ)-ਅੱਜ ਇੱਥੇ ਐੱਸ.ਡੀ.ਐੱਮ. ਕਮ ਰਿਟਰਨਿੰਗ ਅਫਸਰ ਨਗਰ ਪੰਚਾਇਤ ਘਨੌਰ ਦੇ ਦਫ਼ਤਰ ਵਿਖੇ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ 25 ਉਮੀਦਵਾਰਾਂ ਨੇ ਆਪਣੇ ...

ਪੂਰੀ ਖ਼ਬਰ »

ਅਕਾਲੀ ਦਲ ਨਗਰ ਨਿਗਮ ਚੋਣਾਂ 'ਚ ਵਿਕਾਸ ਦੇ ਸਿਰ ਤੇ ਜਿੱਤ ਪ੍ਰਾਪਤ ਕਰੇਗਾ : ਖੱਟੜਾ

ਪਟਿਆਲਾ, 6 ਦਸੰਬਰ (ਜ.ਸ.ਢਿੱਲੋਂ)-ਅਕਾਲੀ ਦਲ ਦੇ ਪਟਿਆਲਾ ਦਿਹਾਤੀ ਦੇ ਮੁਖੀ ਸਤਬੀਰ ਸਿੰਘ ਖੱਟੜਾ ਨੇ ਇੱਥੇ ਗੱਲਬਾਤ ਕਰਦਿਆਂ ਆਖਿਆ ਕਿ ਅਕਾਲੀ ਦਲ ਨੇ ਪਿਛਲੇ ਇਕ ਦਹਾਕੇ ਤੋਂ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ, ਉਸ ਵਿਚ ਭਾਵੇਂ ਮੁਹਾਲੀ ਦਾ ਅੰਤਰਰਾਜੀ ਹਵਾਈ ...

ਪੂਰੀ ਖ਼ਬਰ »

ਘੱਗਾ ਨਗਰ ਪੰਚਾਇਤ ਦੀਆਂ ਚੋਣ ਲਈ 79 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਪਾਤੜਾਂ, 6 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਨਗਰ ਪੰਚਾਇਤ ਘੱਗਾ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਆਜ਼ਾਦ ਸਮੇਤ ਉਪ ਮੰਡਲ ਮੈਜਿਸਟ੍ਰੇਟ ਅਤੇ ਚੋਣਕਾਰ ਅਫ਼ਸਰ ਕਾਲਾ ਰਾਮ ਕਾਂਸਲ ਕੋਲ ਕੁੱਲ 50 ਹੋਰ ...

ਪੂਰੀ ਖ਼ਬਰ »

ਘੱਗਾ ਨਗਰ ਪੰਚਾਇਤ ਦੀਆਂ ਚੋਣ ਲਈ 79 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਪਾਤੜਾਂ, 6 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਨਗਰ ਪੰਚਾਇਤ ਘੱਗਾ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਆਜ਼ਾਦ ਸਮੇਤ ਉਪ ਮੰਡਲ ਮੈਜਿਸਟ੍ਰੇਟ ਅਤੇ ਚੋਣਕਾਰ ਅਫ਼ਸਰ ਕਾਲਾ ਰਾਮ ਕਾਂਸਲ ਕੋਲ ਕੁੱਲ 50 ਹੋਰ ...

ਪੂਰੀ ਖ਼ਬਰ »

ਸਮਾਣਾ 'ਚ ਜੂਏਬਾਜ਼ੀ ਦਾ ਕਥਿਤ ਸਰਗਨਾ ਗਿ੍ਫ਼ਤਾਰ-4500 ਦੀ ਨਕਦੀ ਬਰਾਮਦ

ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਸ਼ਹਿਰ ਵਿਚ ਜੂਏਬਾਜ਼ੀ ਦਾ ਧੰਦਾ ਜ਼ੋਰਾਂ ਨਾਲ ਚੱਲਣ ਦੀਆਂ ਖ਼ਬਰਾਂ ਦਰਮਿਆਨ ਜੂਏਬਾਜ਼ੀ ਦੇ ਇਕ ਕਥਿਤ ਸਰਗਨੇ ਨੂੰ ਕਾਬੂ ਕਰਕੇ ਉਸਤੋਂ 4500 ਰੁਪਏ ਦੀ ਕਰੰਸੀ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX