ਤਾਜਾ ਖ਼ਬਰਾਂ


ਅਗਲੇ ਮਹੀਨੇ ਵਿਆਹ ਦੇ ਬੰਧਨ 'ਚ ਬੱਝਣਗੇ ਦੀਪਿਕਾ ਅਤੇ ਰਣਵੀਰ
. . .  0 minutes ago
ਮੁੰਬਈ, 21 ਅਕਤੂਬਰ - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਅਗਲੇ ਮਹੀਨੇ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਜਾਣਕਾਰੀ ਦੀਪਿਕਾ ਪਾਦੁਕੋਣ ਨੇ ਆਪਣੇ ਟਵੀਟਰ 'ਤੇ ਟਵੀਟ ਕਰ ਕੇ....
ਪੁਲਿਸ ਕਮਿਸ਼ਨਰ ਦਾ ਬਿਆਨ- ਧੋਬੀ ਘਾਟ 'ਤੇ ਦੁਸਹਿਰਾ ਮਨਾਉਣ ਲਈ ਦਿੱਤੀ ਸੀ ਸ਼ਰਤੀਆ ਮਨਜ਼ੂਰੀ
. . .  19 minutes ago
ਅੰਮ੍ਰਿਤਸਰ, 21 ਅਕਤੂਬਰ- ਅੰਮ੍ਰਿਤਸਰ 'ਚ ਬੀਤੇ ਦਿਨੀਂ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਕਿਹਾ ਕਿ ਸ਼ਹਿਰ 'ਚ 20 ਥਾਵਾਂ 'ਤੇ ਦੁਸਹਿਰੇ ਦੇ ਸਮਾਰੋਹਾਂ ਦੀ ਸ਼ਰਤੀਆ ਮਨਜ਼ੂਰੀ ਦਿੱਤੀ ਗਈ ਸੀ...
ਕੋਲੇ ਦੀ ਖਾਨ 'ਚ ਹੋਇਆ ਧਮਾਕਾ, 22 ਕਾਮੇ ਫਸੇ
. . .  20 minutes ago
ਬੀਜਿੰਗ, 21 ਅਕਤੂਬਰ- ਚੀਨ ਦੇ ਸ਼ਾਂਦੋਂਗ ਸੂਬੇ ਦੀ ਕੋਲੇ ਦੀ ਖਾਨ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ 'ਚ 22 ਕਾਮੇ ਫਸੇ ਹੋਏ ਹਨ। ਪ੍ਰਸ਼ਾਸਨ ਦੇ ਅਨੁਸਾਰ, ਖਾਨ ਦੇ ਅੰਦਰ ਹਵਾਦਾਰੀ ਪ੍ਰਣਾਲੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬਚਾਅ ਕਾਰਜ ਚਲਾਇਆ ਜਾ...
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ 6ਵਾਂ ਝਟਕਾ
. . .  33 minutes ago
ਜੀਪ ਦੇ ਖੱਡ 'ਚ ਡਿੱਗਣ ਕਾਰਨ ਇੱਕ ਦੀ ਮੌਤ, 9 ਜ਼ਖ਼ਮੀ
. . .  56 minutes ago
ਸ਼ਿਮਲਾ, 21 ਅਕਤੂਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਅੱਜ ਇੱਕ ਜੀਪ ਦੇ ਖੱਡ 'ਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ 9 ਲੋਕ ਜ਼ਖ਼ਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਲਾਬਾ ਨੇੜੇ ਮਨਾਲੀ-ਰੋਹਤਾਂਗ...
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  about 1 hour ago
ਅੰਮ੍ਰਿਤਸਰ ਰੇਲ ਹਾਦਸਾ : ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ
. . .  about 1 hour ago
ਅੰਮ੍ਰਿਤਸਰ, 21 ਅਕਤੂਬਰ - ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਹਸਪਤਾਲ ਪਹੁੰਚੇ। ਇੱਥੇ ਉਨ੍ਹਾਂ ਨੇ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ....
ਮੋਤੀ ਮਹਿਲ ਵੱਲ ਵੱਧ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਫੁਹਾਰਾ ਚੌਕ ਨੇੜੇ ਰੋਕਿਆ
. . .  about 1 hour ago
ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ, ਅਮਨਦੀਪ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵੱਲ ਵੱਧ ਰਹੇ ਅਧਿਆਪਕਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਫੁਹਾਰਾ ਚੌਂਕ ਨੇੜੇ ਰੋਕ ਲਿਆ ਹੈ। ਅਧਿਆਪਕ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ...
ਮੋਦੀ ਨੇ ਯੂਥ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 1 hour ago
ਨਵੀਂ ਦਿੱਲੀ, 21 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਆਯੋਜਿਤ ਹੋਈਆਂ ਯੂਥ ਓਲੰਪਿਕ ਖੇਡਾਂ 2018 ਦੇ ਤਮਗਾ ਜੇਤੂ ਖਿਡਾਰੀਆਂ ਨੂੰ ਅੱਜ ਦਿੱਲੀ ਵਿਖੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ...
ਵਪਾਰੀ ਨੂੰ ਗੋਲੀ ਮਾਰ ਕੇ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਜੰਡਿਆਲਾ ਗੁਰੂ, 21 ਅਕਤੂਬਰ -( ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਦੇ ਮੁੱਖ ਚੌਂਕ ਘਾਹ ਮੰਡੀ ਚੌਂਕ 'ਤੇ ਭਗਵਾਨ ਵਾਲਮੀਕੀ ਚੌਂਕ ਦਰਮਿਆਨ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕਥਿਤ ਇਕ ਵਪਾਰੀ ਨੂੰ ਗੋਲੀ ਮਾਰ ਕੇ ਉਸ....
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  about 1 hour ago
ਪਟਿਆਲਾ : ਅਧਿਆਪਕਾਂ ਨੇ ਮੋਤੀ ਮਹਿਲ ਵੱਲ ਕੀਤਾ ਕੂਚ
. . .  about 2 hours ago
ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵੱਲ ਨੂੰ ਕੂਚ ਕਰ...
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਤੀਜਾ ਝਟਕਾ
. . .  about 2 hours ago
ਅਫਗਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ 'ਚ 11 ਲੋਕਾਂ ਦੀ ਮੌਤ
. . .  about 2 hours ago
ਕਾਬੂਲ, 21 ਅਕਤੂਬਰ- ਅਫਗਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ 11 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਪਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਜ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ 6 ਬੱਚੇ ਵੀ ਸ਼ਾਮਿਲ....
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਜਾ ਝਟਕਾ
. . .  about 2 hours ago
ਰੂਹ ਕੰਬਾਊ ਹਾਦਸੇ ਤੋਂ ਬਾਅਦ ਜੌੜਾ ਫਾਟਕ 'ਤੇ ਮੁੜ ਬਹਾਲ ਹੋਈ ਰੇਲ ਆਵਾਜਾਈ
. . .  30 minutes ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 60/1
. . .  about 2 hours ago
ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ, ਪਿਤਾ ਜ਼ਖਮੀ
. . .  about 2 hours ago
ਕੁਲਗਾਮ 'ਚ ਮੁਠਭੇੜ ਵਾਲੀ ਥਾਂ 'ਤੇ ਧਮਾਕੇ 'ਚ ਤਿੰਨ ਨਾਗਰਿਕਾਂ ਦੀ ਮੌਤ, ਕਈ ਜ਼ਖ਼ਮੀ
. . .  about 2 hours ago
ਮੋਤੀ ਮਹਿਲ ਘੇਰਨ ਲਈ ਅਧਿਆਪਕ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਪਹੁੰਚੇ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਪੰਜਾਬ / ਜਨਰਲ

ਸ਼ਹੀਦ ਹੌਲਦਾਰ ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੋਟਲੀ ਸੂਰਤ ਮੱਲ੍ਹੀ (ਬਟਾਲਾ), 6 ਦਸੰਬਰ (ਕੁਲਦੀਪ ਸਿੰਘ ਨਾਗਰਾ)- ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ 'ਚ ਬੀਤੇ ਦਿਨ ਅੱਤਵਾਦੀਆਂ ਨਾਲ ਲੋਹਾ ਲੈਂਦਿਆ ਸ਼ਹੀਦ ਹੋਏ ਪਿੰਡ ਰਾਏਚੱਕ ਦੇ 10 ਸਿੱਖ ਰੈਜੀਮੈਂਟ ਦੇ ਹੌਲਦਾਰ ਪਲਵਿੰਦਰ ਸਿੰਘ (37) ਪੁੱਤਰ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਮਾਮਲੇ 'ਚ ਮਹਿਲਾ ਸਮੇਤ 3 ਨੂੰ 14-14 ਸਾਲ ਦੀ ਕੈਦ

ਫ਼ਾਜ਼ਿਲਕਾ, 6 ਦਸੰਬਰ-(ਦਵਿੰਦਰ ਪਾਲ ਸਿੰਘ)- ਨਸ਼ਾ ਤਸਕਰੀ ਦੇ ਮਾਮਲੇ 'ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਲਛਮਣ ਸਿੰਘ ਦੀ ਅਦਾਲਤ ਨੇ 1 ਮਹਿਲਾ ਸਮੇਤ 3 ਤਸਕਰਾਂ ਨੂੰ ਕੈਦ ਅਤੇ ਜੁਰਮਾਨੇ ਦੇ ਹੁਕਮ ਸੁਣਾਏ ਹਨ | ਜਦੋਂ ਕਿ ਇਸ ਮਾਮਲੇ ਵਿਚ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ 'ਚ ਰੋਜ਼ਾਨਾ 250 ਤੋਂ ਜ਼ਿਆਦਾ ਪ੍ਰਾਣੀਆਂ ਦੇ ਅਸਥ ਹੁੰਦੇ ਹਨ ਜਲ ਪ੍ਰਵਾਹ

ਕੀਰਤਪੁਰ ਸਾਹਿਬ, 6 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਇਤਿਹਾਸਕ ਨਗਰੀ ਕੀਰਤਪੁਰ ਸਾਹਿਬ, ਜਿੱਥੇ ਦੋ ਗੁਰੂ ਸਾਹਿਬਾਨ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਜਨਮ ...

ਪੂਰੀ ਖ਼ਬਰ »

2 ਸੜਕ ਹਾਦਸਿਆਂ 'ਚ 3 ਦੀ ਮੌਤ, 2 ਗੰਭੀਰ ਜ਼ਖ਼ਮੀ

ਬਟਾਲਾ, 6 ਦਸੰਬਰ (ਹਰਦੇਵ ਸਿੰਘ ਸੰਧੂ)-ਸਥਾਨਕ ਅੰਮਿ੍ਤਸਰ ਰੋਡ 'ਤੇ ਹੋਏ 2 ਸੜਕ ਹਾਦਸਿਆਂ ਵਿਚ 3 ਵਿਅਕਤੀਆਂ ਦੀ ਮੌਤ ਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਥਾਣਾ ਸਿਵਲ ਲਾਈਨ ਦੇ ਏ. ਐਸ. ਆਈ. ਕੈਲਾਸ਼ ਚੰਦਰ ਨੇ ਦੱਸਿਆ ਕਿ ਅੰਮਿ੍ਤਸਰ ਵਾਲੇ ਪਾਸੇ ਤੋਂ ਆ ਰਹੀ ਬਲੈਰੋ ...

ਪੂਰੀ ਖ਼ਬਰ »

ਰਵਿੰਦਰ ਗੁਸਾੲੀਂ ਹੱਤਿਆ ਮਾਮਲਾ

ਐਨ.ਆਈ.ਏ. ਵਲੋਂ ਪਹਾੜ ਸਿੰਘ ਸਮੇਤ ਸ਼ੇਰਾ, ਕੈਨੇਡੀਅਨ ਤੇ ਗੁਗਨੀ ਅਦਾਲਤ 'ਚ ਪੇਸ਼

ਐੱਸ. ਏ. ਐੱਸ. ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)- ਆਰ. ਐਸ. ਐਸ. ਆਗੂ ਰਵਿੰਦਰ ਗੁਸਾਈਾ ਕਤਲ ਮਾਮਲੇ 'ਚ ਐਨ. ਆਈ. ਏ. ਵਲੋਂ ਮੇਰਠ ਤੋਂ ਗਿ੍ਫ਼ਤਾਰ ਪਹਾੜ ਸਿੰਘ ਨੂੰ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਉਸ ਦੇ ਨਾਲ ਪਹਿਲਾਂ ਤੋਂ ਰਿਮਾਂਡ 'ਤੇ ਚੱਲ ਰਹੇ ਹਰਦੀਪ ਸਿੰਘ ...

ਪੂਰੀ ਖ਼ਬਰ »

ਹਾਈਕੋਰਟ ਨੇ ਸਿੱਖ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਬਾਰੇ ਸਰਕਾਰਾਂ ਕੋਲੋਂ ਜਵਾਬ ਮੰਗਿਆ

ਚੰਡੀਗੜ੍ਹ, 6 ਦਸੰਬਰ (ਸੁਰਜੀਤ ਸਿੰਘ ਸੱਤੀ)- ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਮਹਿਲਾਵਾਂ ਅਤੇ ਖ਼ਾਸ ਕਰਕੇ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਮਿਲੀ ਛੋਟ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਪੱਤਰ 'ਤੇ ਆਪੇ ਨੋਟਿਸ ਲੈਂਦਿਆਂ ...

ਪੂਰੀ ਖ਼ਬਰ »

12ਵਾਂ ਪਾਈਟੈਕਸ ਮੇਲਾ ਅੱਜ ਤੋਂ, ਮੁੱਖ ਮੰਤਰੀ ਕਰਨਗੇ ਉਦਘਾਟਨ

ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)- ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਵਲੋਂ ਲਗਾਏ ਜਾ ਰਹੇ ਪਾਈਟੈਕਸ ਮੇਲੇ 'ਚ ਸੈਰ-ਸਪਾਟਾ, ਨਿਰਮਾਣ ਤੇ ਹੋਟਲ ਆਦਿ ਇੰਡਸਟਰੀ ਨਾਲ ਸਬੰਧਿਤ ਵਿਦੇਸ਼ੀ ਕੰਪਨੀਆਂ ਨਾਲ 2 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦੇ ਨਿਵੇਸ਼ 'ਤੇ ...

ਪੂਰੀ ਖ਼ਬਰ »

ਦੇਸ਼ ਭਰ 'ਚ ਗੁਰੂ ਕੇ ਲੰਗਰ ਨੂੰ ਜੀ.ਐਸ.ਟੀ. ਤੋਂ ਦਿਓ ਛੋਟ-ਭਾਈ ਲੌਂਗੋਵਾਲ

ਚੰਡੀਗੜ੍ਹ, 6 ਦਸੰਬਰ (ਐਨ. ਐਸ. ਪਰਵਾਨਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਉਹ ਇਤਿਹਾਸਕ ਗੁਰਦੁਆਰਿਆਂ ਵਿਚ ਸਦੀਆਂ ਤੋਂ ਚੱਲੀ ਆ ਰਹੀ ਗੁਰੂ ਕੇ ਲੰਗਰ ਦੀ ਪਰੰਪਰਾ ਨੂੰ ਜਾਰੀ ਰੱਖਣ ਲਈ ਆਪਣੇ ਵਲੋਂ ...

ਪੂਰੀ ਖ਼ਬਰ »

ਪੌਲੀ ਹਾਊਸ ਜ਼ਰੀਏ ਫ਼ੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਹੋਏ ਕੱਖੋਂ ਹੌਲੇ

ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਕੇਂਦਰ ਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਕੱਢਣ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ | ਭੇਡਾਂ, ਬੱਕਰੀਆਂ, ਸੂਰ ਆਦਿ ਪਾਲਣ ਅਤੇ ਫ਼ੁੱਲਾਂ ਦੀ ਖੇਤੀ, ...

ਪੂਰੀ ਖ਼ਬਰ »

ਜੌਹਲ ਸ਼ਿਵ ਸੈਨਾ ਆਗੂ ਸ਼ਰਮਾ ਦੀ ਹੱਤਿਆ ਦੇ ਮਾਮਲੇ 'ਚ ਵੀ ਨਾਮਜ਼ਦ

ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਮਿੱਥ ਕੇ ਕੀਤੀਆਂ ਹੱਤਿਆਵਾਂ ਦੇ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਗਜੀਤ ਸਿੰਘ ਉਰਫ਼ ਜੱਗੀ ਜੌਹਲ ਨੂੰ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿਚ ਵੀ ਨਾਮਜ਼ਦ ਕਰਕੇ ਅਦਾਲਤ ਪਾਸੋਂ 5 ਦਿਨ ਦਾ ...

ਪੂਰੀ ਖ਼ਬਰ »

ਸਰਕਾਰ ਸਰਹੱਦਾਂ ਦੀ ਸੁਰੱਖਿਆ ਲਈ ਪ੍ਰਤੀਬੱਧ-ਗ੍ਰਹਿ ਮੰਤਰੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਰੋਹਿੰਗਿਆ ਤੇ ਬੰਗਲਾਦੇਸ਼ੀਆਂ ਵਲੋਂ ਖੜੀਆਂ ਕੀਤੀਆਂ ਜਾ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸਰਕਾਰ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਸਭ ਸਰਹੱਦਾਂ ਦੀ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ 25 ਦਿਨਾਂ 'ਚ ਇਕ ਹੋਰ ਆਸਟ੍ਰੇਲੀਆ ਦਾ ਵੀਜ਼ਾ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)- ਸੰਸਥਾ ਕੈਨੇਡੀਅਨ ਅਕੈਡਮੀ ਨੇ ਇਕ ਹੋਰ ਆਸਟ੍ਰੇਲੀਆ ਦਾ ਵੀਜ਼ਾ ਸਿਰਫ਼ 25 ਦਿਨਾਂ ਵਿਚ ਲਗਵਾਇਆ | ਅਕੈਡਮੀ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਆਸਟ੍ਰੇਲੀਆ ਸਟੱਡੀ ਵੀਜ਼ਾ ਲੈਣ ਵਿਚ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਵੀਡੀਓ ਕਾਨਫ਼ਰੰਸ ਰਾਹੀਂ ਹੋਈ ਲੰਗਾਹ ਦੀ ਪੇਸ਼ੀ

ਗੁਰਦਾਸਪੁਰ, 6 ਦਸੰਬਰ (ਆਰਿਫ਼)- ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ, ਜੋ ਇਸ ਸਮੇਂ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਹਨ, ਦੀ ਪੇਸ਼ੀ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਡਿਊਟੀ ਮੈਜਿਸਟਰੇਟ ਗੁਰਵਿੰਦਰ ਸਿੰਘ ਦੀ ਅਦਾਲਤ 'ਚ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਕਰਨੈਲ ਦਾਸ ਜੀ ਮਹਾਰਾਜ (ਜਲਾਲ ਵਾਲੇ)

ਜੈਤੋ - ਪਰਮ ਪੂਜਨੀਕ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਮਹਾਰਾਜ (ਜਲਾਲ ਵਾਲੇ) ਇਕ ਮਹਾਨ ਸੰਤ, ਮਹਾਨ ਯੋਗੀ, ਮਹਾਨ ਤਪੱਸਵੀ ਅਤੇ ਤਿਆਗੀ ਮਹਾਂਪੁਰਸ਼ ਸਨ | ਆਪ ਜੀ ਦਾ ਜਨਮ ਪਿੰਡ ਮੱਲ੍ਹੇ ਵਾਲਾ (ਫ਼ਰੀਦਕੋਟ) ਵਿਖੇ ਪਿਤਾ ਸੁਖਮੰਦਰ ਸਿੰਘ ਗਿੱਲ ਦੇ ਘਰ ਅਤੇ ਮਾਤਾ ...

ਪੂਰੀ ਖ਼ਬਰ »

ਅਦਾਲਤ ਵਲੋਂ 4 ਅਤੇ 5 ਅਗਸਤ ਦੌਰਾਨ ਵਰਨਿਕਾ ਤੇ ਉਸ ਦੇ ਪਿਤਾ ਦੀ ਕਾਲ ਡਿਟੇਲ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 6 ਦਸੰਬਰ (ਰਣਜੀਤ ਸਿੰਘ)- ਆਈ.ਏ.ਐਸ. ਅਧਿਕਾਰੀ ਦੀ ਲੜਕੀ ਵਰਨਿਕਾ ਕੁੰਡੂ ਦਾ ਪਿੱਛਾ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਅੱਜ ਜ਼ਿਲ੍ਹਾ ਅਦਾਲਤ ਨੇ ਬਚਾਅ ਪੱਖ ਨੂੰ ਵਰਨਿਕਾ ਅਤੇ ਉਸ ਦੇ ਪਿਤਾ ਦੇ ਕਾਲ ਰਿਕਾਰਡ ਦੀ ਜਾਣਕਾਰੀ ਦੇਣ ਦੀ ...

ਪੂਰੀ ਖ਼ਬਰ »

ਬਾਬਾ ਸੰਗਤ ਸਿੰਘ ਦੀ ਯਾਦ 'ਚ ਸ਼ਹੀਦੀ ਸਮਾਗਮ 10 ਨੂੰ

ਜਲੰਧਰ, 6 ਦਸੰਬਰ (ਜਸਪਾਲ ਸਿੰਘ)- ਜੰਗ ਚਮਕੌਰ ਦੇ ਲਾਸਾਨੀ ਸ਼ਹੀਦ ਬਾਬਾ ਸੰਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਸ ਵਾਰ 10 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਕੱਟਾ ਸਬੌਰ (ਨੂਰਪੁਰ ਬੇਦੀ) ਜ਼ਿਲ੍ਹਾ ਰੋਪੜ ਵਿਖੇ ਸ਼ਰਧਾ ਨਾਲ ਮਨਾਇਆ ...

ਪੂਰੀ ਖ਼ਬਰ »

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸੈਲਾਨੀਆਂ ਨੂੰ ਹਿਮਾਚਲ ਸਰਕਾਰ ਨੇ ਹਦਾਇਤਾਂ ਦੇਣ ਲਈ ਚਿੱਠੀ ਲਿਖੀ

ਲੁਧਿਆਣਾ, 6 ਦਸੰਬਰ (ਪੁਨੀਤ ਬਾਵਾ)-ਸ਼ਿਮਲਾ ਘੁੰਮਣ ਲਈ ਜਾਣ ਵਾਲੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸੈਲਾਨੀਆਂ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਪ੍ਰਸ਼ਾਸਨ ਵਲੋਂ ਸਬੰਧਿਤ ਰਾਜਾਂ ਨੂੰ ਚਿੱਠੀ ਲਿਖ਼ ਕੇ ਆਪਣੇ ਸੈਲਾਨੀਆਂ ਨੂੰ ਹਦਾ ਇਤਾਂ ਤੋਂ ਜਾਣੂੰ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਘਟਨਾ ਤੋਂ ਬਚਿਆ ਜਾ ਸਕੇ | ਜਾਣਕਾਰੀ ਅਨੁਸਾਰ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਨਵਾਂ ਸਾਲ ਮਨਾਉਣ ਜਾਂ ਬਰਫ਼ਬਾਰੀ ਦਾ ਆਨੰਦ ਲੈਣ ਲਈ ਸ਼ਿਮਲਾ ਨੇੜੇ ਹੋਣ ਕਰਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸੈਲਾਨੀ ਉੱਥੇ ਪੁੱਜਦੇ ਹਨ | ਭਾਰੀ ਗਿਣਤੀ ਵਿਚ ਸੈਲਾਨੀਆਂ ਦੇ ਪੁੱਜਣ ਕਰਕੇ ਆਵਾਜਾਈ ਸਮੱਸਿਆ, ਸੜਕ ਹਾਦਸੇ, ਸਿਹਤ ਸਹੂਲਤਾਂ, ਹੋਟਲਾਂ ਵਿਚ ਕਮਰਿਆਂ ਦੀ ਅਣਹੋਂਦ, ਬਿਜਲੀ ਤੇ ਪਾਣੀ ਦੀ ਕਮੀ ਆ ਜਾਂਦੀ ਹੈ, ਸ਼ਿਮਲਾ ਪ੍ਰਸ਼ਾਸਨ ਨੇ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਉਕਤ ਰਾਜਾਂ ਨੂੰ ਸਹਿਯੋਗ ਦੇਣ ਲਈ ਚਿੱਠੀ ਲਿਖ਼ੀ ਹੈ | ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ਼ ਕੇ ਸੈਲਾਨੀਆਂ ਲਈ ਕੁਝ ਹਦਾਇਤਾਂ ਜਾਰੀ ਕਰਨ ਲਈ ਅਪੀਲ ਕੀਤੀ ਹੈ | ਪੱਤਰ 'ਚ ਲਿਿਖ਼ਆ ਗਿਆ ਹੈ ਕਿ ਘੁੰਮਣ ਆਉਣ ਤੋਂ ਪਹਿਲਾਂ ਸੈਲਾਨੀ ਬਾਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਕਮਰੇ ਦੀ ਬੁਕਿੰਗ ਕਰਵਾ ਕੇ ਹੀ ਆਉਣ, ਕਿਉਂਕਿ ਮੌਕੇ 'ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦੋਂ ਸ਼ਿਮਲਾ 'ਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ 'ਤੇ 3-4 ਦਿਨ ਰਹਿੰਦੀ ਹੈ | ਇਸ ਦੇ ਨਾਲ ਹੀ ਇਹ ਨਾਲ ਲਗਦੇ ਇਲਾਕਿਆਂ ਕੁਫ਼ਰੀ, ਨਾਰਕੰਡਾ ਅਤੇ ਹੋਰ ਥਾਵਾਂ 'ਤੇ ਵੀ ਪੈਂਦੀ ਹੈ | ਸੈਲਾਨੀ ਇੱਕੋ ਦਮ ਸ਼ਿਮਲਾ ਪਹੁੰਚਣ ਦੀ ਬਜਾਏ ਇਨ੍ਹਾਂ ਨਾਲ ਲਗਦੇ ਇਲਾਕਿਆਂ 'ਚ ਵੀ ਆਨੰਦ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਸ਼ਿਮਲਾ ਘੁੰਮਣ ਜਾਣ ਵੇਲੇ ਹਮੇਸ਼ਾ ਤਜ਼ਰਬੇਕਾਰ ਅਤੇ ਸਮਝਦਾਰ ਡਰਾਈਵਰ ਹੀ ਲੈ ਕੇ ਜਾਣਾ ਚਾਹੀਦਾ ਹੈ | ਬਰਫ਼ਬਾਰੀ ਕਾਰਨ ਸੜਕਾਂ 'ਤੇ ਹਾਦਸੇ ਹੋਣ ਦਾ ਡਰ ਵੱਧ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਸੜਕ ਹਾਦਸੇ ਗ਼ੈਰ-ਤਜ਼ਰਬੇਕਾਰ ਡਰਾਈਵਰਾਂ ਦੀਆਂ ਅਣਗਹਿਲੀਆਂ ਕਾਰਨ ਵਾਪਰਦੇ ਹਨ | ਅੱਤ ਦਰਜੇ ਦੀ ਠੰਢ ਤੋਂ ਬਚਣ ਲਈ ਲੋੜੀਂਦੀ ਮਾਤਰਾ 'ਚ ਗਰਮ ਕੱਪੜੇ, ਕੰਬਲ, ਗਰਮ ਪਾਣੀ, ਦੁੱਧ ਅਤੇ ਹੋਰ ਪਦਾਰਥ ਨਾਲ ਲਿਆਉਣੇ ਚਾਹੀਦੇ ਹਨ | ਇਸ ਤੋਂ ਇਲਾਵਾ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ 'ਚ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਥਾਪਤ 'ਡਿਸਟਿ੍ਕਟ ਐਮਰਜੈਂਸੀ ਆਪਰੇਸ਼ਨ ਸੈਂਟਰ' ਦੇ ਦਿਨ-ਰਾਤ ਚਾਲੂ ਨੰਬਰਾਂ 0177-2800880-83 'ਤੇ ਵੀ ਸੰਪਰਕ ਕਰ ਸਕਦੇ ਹਨ |


ਖ਼ਬਰ ਸ਼ੇਅਰ ਕਰੋ

ਫੋਰਟਿਸ ਹਸਪਤਾਲ ਖ਼ਿਲਾਫ਼ ਮਾਮਲਾ ਦਰਜ, ਲਾਇਸੰਸ ਰੱਦ ਕਰਨ ਦੇ ਹੁਕਮ

ਚੰਡੀਗੜ੍ਹ, 6 ਦਸੰਬਰ (ਐਨ.ਐਸ. ਪਰਵਾਨਾ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ 7 ਸਾਲਾ ਬੱਚੀ ਆਧਿਆ ਦੀ ਮੌਤ ਅਤੇ ਕਰੀਬ 16 ਲੱਖ ਰੁਪਏ ਦੇ ਬਿਲ ਮਾਮਲੇ ਵਿਚ ਕੀਤੀ ਗਈ ਜਾਂਚ ਦੌਰਾਨ ਪਾਈ ਗਈ ਬੇਨਿਯਮੀ ਦੇ ਆਧਾਰ 'ਤੇ ਫੌਰਟਿਸ ਹਸਪਤਾਲ, ਗੁਰੂਗ੍ਰਾਮ ਖ਼ਿਲਾਫ਼ ...

ਪੂਰੀ ਖ਼ਬਰ »

ਆਗੂਆਂ ਦੇ ਪਰਿਵਾਰਾਂ ਦੇ ਲੇਖੇ ਲੱਗੀ ਔਰਤਾਂ ਦੀ ਰਿਜ਼ਰਵੇਸ਼ਨ

ਜਲੰਧਰ, 6 ਦਸੰਬਰ (ਮੇਜਰ ਸਿੰਘ)-ਪੰਜਾਬ ਅੰਦਰ ਤਿੰਨ ਨਗਰ ਨਿਗਮਾਂ ਤੇ 34 ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਵਿਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ | ਸਭਨਾਂ ਪਾਰਟੀਆਂ ਵਲੋਂ ਉਮੀਦਵਾਰਾਂ ਦੀਆਂ ਜਾਰੀ ਕੀਤੀਆਂ ਸੂਚੀਆਂ ਉੱਪਰ ਨਜ਼ਰ ...

ਪੂਰੀ ਖ਼ਬਰ »

ਪਥਰਾਅ ਕਰਦੀ ਭੀੜ ਨੂੰ ਖਿੰਡਾਉਣ ਲਈ ਫ਼ੌਜ ਨੇ ਚਲਾਈ ਗੋਲੀ, ਇਕ ਜ਼ਖ਼ਮੀ

ਸ੍ਰੀਨਗਰ, 6 ਦਸੰਬਰ (ਏਜੰਸੀ)-ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਪੱਥਰਬਾਜ਼ੀ ਕਰ ਰਹੀ ਭੀੜ ਨੂੰ ਖਿੰਡਾਉਣ ਲਈ ਫ਼ੌਜ ਵਲੋਂ ਚਲਾਈ ਗੋਲੀ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਦੱਸਿਆ ਕਿ ਫ਼ੌਜ ਦਾ ਇਕ ਦਸਤਾ ਜੋ ਕਿ ਜ਼ਿਲ੍ਹੇ ਦੇ ਹਾਜਿਨ ਇਲਾਕੇ 'ਚ ...

ਪੂਰੀ ਖ਼ਬਰ »

ਰਾਜੌਰੀ-ਨੌਸ਼ਹਿਰਾ ਸੈਕਟਰ 'ਚ ਪਾਕਿ ਫ਼ੌਜ ਵਲੋਂ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 6 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ੍ਹ ਨਾਲ ਲੱਗਦੀ ਸਰਹੱਦ 'ਤੇ ਪਾਕਿ ਫ਼ੌਜ ਵਲੋਂ ਜੰਗਬੰਦੀ ਕਰਕੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਖ਼ੌਫ਼ ਦਾ ਮਾਹੌਲ ਬਣ ਗਿਆ | ਪਾਕਿ ਫ਼ੌਜ ਨੇ ਨੌਸ਼ਹਿਰਾ ਸੈਕਟਰ 'ਚ ਭਾਰਤੀ ਚੌਕੀਆਂ ਤੇ ਨਾਗਰਿਕ ...

ਪੂਰੀ ਖ਼ਬਰ »

ਗੁਲਾਮੀ ਦੀ ਜ਼ਿੰਦਗੀ 'ਚੋਂ ਛੁੱਟ ਕੇ ਸੋਨੀਆ ਵਤਨ ਪਰਤੀ

ਫਿਲੌਰ 6 ਦਸੰਬਰ (ਬੀ. ਐਸ. ਕੈਨੇਡੀ)- ਰੋਜ਼ੀ ਰੋਟੀ ਕਮਾਉਣ ਲਈ ਇਨਸਾਨ ਕਿੰਨਾ ਮਜਬੂਰ ਹੋ ਜਾਂਦਾ ਹੈ, ਕਿ ਦੂਸਰੇ ਲੋਕਾਂ ਤੋਂ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ | ਕੁਝ ਇਸ ਤਰ੍ਹਾਂ ਦਾ ਹੀ ਵਾਕਿਆ ਫਿਲੌਰ ਨੇੜਲੇ ਪਿੰਡ ਅੱਟੀ ਦੀ ਰਹਿਣ ਵਾਲੀ ਸੋਨੀਆ ਪਤਨੀ ਲਾਲ ਚੰਦ ਨਾਲ ...

ਪੂਰੀ ਖ਼ਬਰ »

ਖੱਟਰ ਦੁਬਈ ਦੌਰੇ 'ਤੇ

ਚੰਡੀਗੜ੍ਹ, 6 ਦਸੰਬਰ (ਐਨ.ਐਸ.ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤਿੰਨ ਦਿਨਾਂ ਲਈ ਦੁਬਈ ਦੇ ਦੌਰੇ 'ਤੇ ਗਏ ਹਨ, ਜਿੱਥੇ ਉਹ ਭਾਰਤ ਵਾਸੀਆਂ ਨੂੰ ਹਰਿਆਣਾ ਵਿਚ ਸਰਮਾਇਆ ਲਾਉਣ ਲਈ ਪ੍ਰੇਰਿਤ ਕਰਨਗੇ | ਪਤਾ ਲੱਗਾ ਹੈ ਕਿ ਕਈ ਵਿਭਾਗਾਂ ਦੇ ਸੀਨੀਅਰ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ

ਮੁੰਬਈ, 6 ਦਸੰਬਰ (ਏਜੰਸੀਆਂ)- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਦੋ ਮਹੀਨਿਆਂ ਦੀ ਮੁਦਰਿਕ ਸਮੀਖਿਆ 'ਚ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ | ਰੈਪੋ ਦਰ 6 ਫ਼ੀਸਦੀ 'ਤੇ ਹੀ ਬਣਾਈ ਰੱਖੀ ਹੈ, ਜਦਕਿ ਰਿਵਰਸ ਰੈਪੋ ਦਰ 5.75 ਫ਼ੀਸਦੀ 'ਤੇ ਕਾਇਮ ਹੈ | ਰਿਜ਼ਰਵ ਬੈਂਕ ਨੇ ...

ਪੂਰੀ ਖ਼ਬਰ »

ਕਾਂਗਰਸ ਰਾਮ ਮੰਦਰ ਨੂੰ ਚੋਣਾਂ ਨਾਲ ਜੋੜ ਰਹੀ ਹੈ-ਮੋਦੀ

ਧਾਨਧੁਕਾ, 6 ਦਸੰਬਰ (ਏਜੰਸੀ)-ਗੁਜਰਾਤ 'ਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 25ਵੀਂ ਬਰਸੀ ਮੌਕੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਾਂਗਰਸ ...

ਪੂਰੀ ਖ਼ਬਰ »

ਬੀ.ਏ. ਸਮੈਸਟਰ ਪੰਜਵਾਂ 'ਚ ਚੋਣਵੀਂ ਪੰਜਾਬੀ ਵਿਸ਼ੇ ਦਾ 25 ਅੰਕਾਂ ਦਾ ਪੇਪਰ ਸਿਲੇਬਸ ਤੋਂ ਬਾਹਰੋਂ ਆਇਆ

ਬਟਾਲਾ, 6 ਦਸੰਬਰ (ਬੁੱਟਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਈਆਂ ਜਾ ਰਹੀਆਂ ਸਮੈਸਟਰ ਪ੍ਰੀਖਿਆਵਾਂ 'ਚ ਬੀ.ਏ. ਸਮੈਸਟਰ ਪੰਜਵਾਂ ਦੇ ਚੋਣਵੀਂ ਪੰਜਾਬੀ ਦੇ ਪੇਪਰ 'ਚ 25 ਅੰਕਾਂ ਦੇ ਪੇਪਰ ਕਾਰਨ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਝੰਡਾ ਦਿਵਸ 'ਤੇ ਦਾਨ ਦਿਓ, ਕੈਪਟਨ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ, 6 ਦਸੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫ਼ੌਜ ਦੇ ਬਹਾਦਰ ਫ਼ੌਜੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ ਲੋਕਾਂ ਨੂੰ ਫ਼ੌਜੀਆਂ ਦੀ ਭਲਾਈ ਲਈ ਉਦਾਰਤਾ ਨਾਲ ਦਾਨ ਦੇਣ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ 7 ...

ਪੂਰੀ ਖ਼ਬਰ »

ਪਾਕਿ 'ਚ ਵਿਗੜੀਆਂ ਹਾਲਤਾਂ ਦਾ ਅਸਰ ਸਮਝੌਤਾ ਐਕਸਪ੍ਰੈੱਸ 'ਤੇ ਵੀ, ਯਾਤਰੂਆਂ ਦੀ ਗਿਣਤੀ ਘਟੀ

ਸੁਰਿੰਦਰ ਕੋਛੜ ਅੰਮਿ੍ਤਸਰ, 6 ਦਸੰਬਰ- ਪਾਕਿਸਤਾਨ ਵਿਚ ਚਰਮਪੰਥੀਆਂ ਤੇ ਸਰਕਾਰ ਵਿਚਾਲੇ ਬਣੀ ਟਕਰਾਅ ਦੀ ਸਥਿਤੀ ਦੇ ਬਾਅਦ ਵਿਗੜੀਆਂ ਹਾਲਤਾਂ ਦਾ ਅਸਰ ਭਾਰਤ-ਪਾਕਿਸਤਾਨ ਵਿਚਕਾਰ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈੱਸ 'ਤੇ ਵੀ ਪਿਆ ਹੈ | ਜਿਸ ਦੇ ਚੱਲਦਿਆਂ ...

ਪੂਰੀ ਖ਼ਬਰ »

ਸੁੰਨੀ ਵਕਫ਼ ਬੋਰਡ ਆਪਣੇ ਰੁਖ਼ ਤੋਂ ਪਲਟਿਆ-ਸਿੱਬਲ ਦੀ ਦਲੀਲ ਨੂੰ ਦਿੱਤਾ ਸਮਰਥਨ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸੁੰਨੀ ਵਕਫ਼ ਬੋਰਡ ਨੇ ਆਪਣੇ ਰੁਖ਼ ਤੋਂ ਪਲਟਦਿਆਂ ਹੋਇਆ ਸੁਪਰੀਮ ਕੋਰਟ 'ਚ ਅਯੁੱਧਿਆ ਵਿਵਾਦ ਮਾਮਲੇ 'ਚ ਬਹਿਸ ਦੌਰਾਨ 2019 ਤੱਕ ਸੁਣਵਾਈ ਟਾਲਣ ਦੀ ਅਪੀਲ ਕਰਨ ਵਾਲੇ ਸੁੰਨੀ ਵਕਫ਼ ਬੋਰਡ ਦੇ ਵਕੀਲ ਕਪਿਲ ਸਿੱਬਲ ਦੀ ਦਲੀਲ ਨਾਲ ਸਹਿਮਤੀ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਦਿੱਤੀ ਦਲੀਲ ਕਾਰਨ ਚਾਰੇ ਪਾਸਿਓਾ ਘਿਰੇ ਸਿੱਬਲ

ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਨੂੰ ਅਗਲੀਆਂ ਲੋਕ ਸਭਾ ਚੋਣਾਂ ਤੱਕ ਟਾਲਣ ਦੀ ਦਲੀਲ ਦੇਣ ਵਾਲੇ ਸੀਨੀਅਰ ਵਕੀਲ ਨਾ ਸਿਰਫ ਆਪਣੇ ਸ਼ਬਦਾਂ ਦੀਆਂ ਗੁੰਝਲਾਂ 'ਚ ਫਸੇ ਨਜ਼ਰ ਆ ਰਹੇ ਹਨ, ਸਗੋਂ ਉਨ੍ਹਾਂ ਦੇ ਮੁਅੱਕਲ ...

ਪੂਰੀ ਖ਼ਬਰ »

ਸਰਕਾਰ ਨੇ ਬਹਾਦਰੀ ਪੁਰਸਕਾਰ ਜੇਤੂਆਂ ਦੇ ਮਾਣਭੱਤੇ ਦੱੁਗਣੇ ਕੀਤੇ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਸਰਕਾਰ ਨੇ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਪੁਰਸਕਾਰ ਜੇਤੂ ਮੁਲਾਜ਼ਮਾਂ ਦੇ ਮਾਣਭੱਤੇ ਦੱੁਗਣੇ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਮਾਣਭੱਤੇ ਆਜ਼ਾਦੀ ਤੋਂ ਪਹਿਲਾਂ ਜਾਂ ਬਾਅਦ 'ਚ ਬਹਾਦਰੀ ਲਈ ਸਨਮਾਨਿਤ ਸੈਨਿਕਾਂ ਨੂੰ 1 ਅਗਸਤ ਤੋਂ ...

ਪੂਰੀ ਖ਼ਬਰ »

ਤਾਜ ਮਹੱਲ ਦੂਜਾ ਸਰਬੋਤਮ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ

ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਆਗਰਾ 'ਚ ਸਥਿਤ ਸਫ਼ੈਦ ਸੰਗਮਰਮਰ ਦਾ ਬਣਿਆ ਤਾਜ ਮਹੱਲ ਯੂਨੈਸਕੋ ਵਿਸ਼ਵ ਵਿਰਾਸਤ ਦਾ ਦੂਜਾ ਸਭ ਤੋਂ ਵਧੀਆ ਸਥਾਨ ਹੈ | ਤਾਜ ਮਹੱਲ ਜੋ ਕਿ ਮੁਗ਼ਲ ਸ਼ਾਸਕ ਸ਼ਾਹ ਜਹਾਨ ਨੇ ਆਪਣੀ ਪਤਨੀ ਮੁਮਤਾਜ਼ ਮਹਿਲ ਦੀ ਯਾਦ 'ਚ ਬਣਵਾਇਆ ਸੀ ਨੂੰ ਹਰ ਸਾਲ ...

ਪੂਰੀ ਖ਼ਬਰ »

ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਤੌਰ 'ਤੇ ਦਿੱਤੀ ਮਾਨਤਾ

ਵਾਸ਼ਿੰਗਟਨ, 6 ਦਸੰਬਰ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇ ਦਿੱਤੀ ਹੈ | ਉਨ੍ਹਾਂ ਤਲ ਅਵੀਵ ਤੋਂ ਅਮਰੀਕੀ ਦੂਤਘਰ ਨੂੰ ਯੇਰੂਸ਼ਲਮ 'ਚ ਬਦਲਣ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਆਦੇਸ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX