ਤਾਜਾ ਖ਼ਬਰਾਂ


ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  5 minutes ago
ਕੀਰਤਪੁਰ ਸਾਹਿਬ, 25 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅੱਜ ਤੜਕੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਦਰਿਆ ਦੇ ਕਿਨਾਰਿਆਂ ਉਪਰ ਵੱਸਦੇ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ। ਪੰਜਾਬ ਸਰਕਾਰ ਵੱਲੋਂ...
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਦਾਗ਼ੀ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਅੱਜ ਮੰਗਲਵਾਰ ਨੂੰ ਫ਼ੈਸਲਾ ਸੁਣਾਏਗੀ। ਇਹ ਫ਼ੈਸਲਾ 10.30 ਵਜੇ ਆ ਸਕਦਾ ਹੈ। ਦਰਅਸਲ, ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਗੰਭੀਰ ਦੋਸ਼ਾਂ, ਜਿਨ੍ਹਾਂ ਵਿਚ ਸਜ਼ਾ 5 ਸਾਲ ਤੋਂ ਵੱਧ ਹੋਵੇ...
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  about 1 hour ago
ਸ੍ਰੀਨਗਰ, 25 ਸਤੰਬਰ - ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਅੱਜ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ। ਜਿਸ ਦੇ ਸਿੱਟੇ ਵਜੋਂ ਸੁਰੱਖਿਆ ਬਲਾਂ ਵਲੋਂ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ ਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  about 1 hour ago
ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਸ਼ਿਮਲਾ ,24 ਸਤੰਬਰ -ਹਿਮਾਚਲ ਸਰਕਾਰ ਹਿਮਾਚਲ ਰੋਡ ਟਰਾਂਸਪੋਰਟ ਅਤੇ ਨਿੱਜੀ ਬੱਸਾਂ ਦੇ ਕਿਰਾਏ 'ਚ 24% ਦਾ ਵਾਧਾ ਕਰੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਮਾਧੋਪੁਰ ,24 ਸਤੰਬਰ (ਨਰੇਸ਼ ਮਹਿਰਾ) - ਮਾਧੋਪੁਰ ਖੇਤਰ ਵਿਚ ਹੋਈ ਭਾਰੀ ਬਾਰਸ਼ ਦੇ ਚਲਦੇ ਮਾਧੋਪੁਰ ਹੈੱਡ ਵਰਕਸ ਤੋਂ ਅੱਜ 25650 ਹਜ਼ਾਰ ਕਿਉਸਕ ਪਾਣੀ ਡਾਊਨ ਸਟ੍ਰੀਮ ਮਤਲਬ ਪਾਕਿਸਤਾਨ ਨੂੰ ਪਾਣੀ ਛਡਿਆ ਜਾ ਰਿਹਾ ਹੈ ...
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 525.65 ਮੀਟਰ ਤੱਕ ਪਹੁੰਚ ਗਿਆ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 525.25 ਰਿਕਾਰਡ ਕੀਤਾ...
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਤਪਾ ਮੰਡੀ,24 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ...
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਫ਼ਾਜ਼ਿਲਕਾ, 24 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਪਿੰਡ ਘਟਿਆਵਾਲੀ ਬੋਦਲਾ ਅਤੇ ਪਿੰਡ ਅਲਿਆਣਾ ਦੇ ਵਿਚਕਾਰੋਂ ਅਚਾਨਕ ਗੰਗਕਨਾਲ ਨਹਿਰ 'ਚ ਕਰੀਬ 30-40 ਫੁੱਟ ਦਾ ਪਾੜ ਪੈ ਗਿਆ ਹੈ ਅਤੇ ਬੜੀ ਤੇਜ਼ੀ ਨਾਲ ਨਹਿਰ ਦਾ....
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਚੰਡੀਗੜ੍ਹ, 24 ਸਤੰਬਰ- ਸੂਬੇ 'ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਸੰਕਟਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਮੁੱਖ ਮੰਤਰੀ ਨੇ ਸੂਬੇ 'ਚ ....
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਗੰਗਟੋਕ, 24 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਪਾਕਯੋਂਗ 'ਚ ਬਣੇ ਸੂਬੇ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੌਜੂਦ ਸਨ। ਸਾਲ 2009...
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ, 24 ਸਤੰਬਰ- ਚੰਡੀਗੜ੍ਹ ਦੇ ਦਾਦੂਮਾਜਰਾ ਅਤੇ ਟੋਂਗਾ ਪਿੰਡ ਨੂੰ ਜੋੜਦੇ ਪੁਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਪੁਲ 'ਤੇ ਪਾਣੀ ਆਉਣ ਕਾਰਨ ਇੱਕ ਫਸ ਗਈ। ਹਾਲਾਂਕਿ ਇਸ ਦੌਰਾਨ ਕਾਰ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ...
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਨਾਭਾ, 24 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸਰਕੂਲਰ ਰੋਡ 'ਤੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਕਿਰਨਪ੍ਰੀਤ...
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਹੜ੍ਹ ਦੇ ਖ਼ਤਰੇ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) 'ਚ ਕੱਲ੍ਹ ਭਾਵ 25 ਸਤੰਬਰ ਨੂੰ ਛੁੱਟੀ ਦਾ ਐਲਾਨ...
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਛਿੱਤਰ ਨਾਲ ਘੁੱਗੀ ਕੁੱਟਣ ਵਾਂਗ ਕਾਂਗਰਸ ਨੇ ਵੋਟਾਂ ਤੋਂ ਪਹਿਲਾਂ ਹੀ ਜਿੱਤੀਆਂ ਚੋਣਾਂ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- 17 ਦਸੰਬਰ ਨੂੰ ਹੋਣ ਵਾਲੀਆਂ ਮੱਲਾਂਵਾਲਾ ਅਤੇ ਮਖੂ ਨਗਰ ਪੰਚਾਇਤ ਦੀਆਂ ਚੋਣਾਂ ਕਾਂਗਰਸ ਨੇ ਛਿੱਤਰ ਨਾਲ ਘੁੱਗੀ ਕੁੱਟਣ ਵਾਂਗ ਬਿਨ ਮੁਕਾਬਲਾ ਹੀ ਜਿੱਤ ਲਈਆਂ ਹਨ, ਕਿਉਂਕਿ ਨਾ ਤਾਂ ਸ਼ੋ੍ਰਮਣੀ ਅਕਾਲੀ ਦਲ-ਭਾਜਪਾ, ਆਮ ...

ਪੂਰੀ ਖ਼ਬਰ »

ਥਾਣਾ ਮੁਖੀ ਦੀ ਮੁਸਤੈਦੀ ਸਦਕਾ ਟਕਰਾਅ ਟਲਿਆ

ਮਖੂ, 6 ਦਸੰਬਰ (ਵਰਿੰਦਰ ਮਨਚੰਦਾ)- ਨਗਰ ਪੰਚਾਇਤ ਮਖੂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਾਰੀਖ਼ ਨੂੰ ਕਾਂਗਰਸੀ ਆਗੂਆਂ ਵਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਪਰ ਅਕਾਲੀ-ਭਾਜਪਾ, ਆਮ ਆਦਮੀ ਪਾਰਟੀ, ਸ਼ਿਵ ਸੈਨਾ ਅਤੇ ...

ਪੂਰੀ ਖ਼ਬਰ »

ਨਗਰ ਪੰਚਾਇਤ ਮੱਲਾਂਵਾਲਾ ਲਈ 13 ਕਾਂਗਰਸੀ ਅਤੇ 13 ਆਜ਼ਾਦ ਉਮੀਦਵਾਰਾਂ ਨਾਮਜ਼ਦਗੀ ਪੱਤਰ ਭਰੇ

ਮੱਲਾਂਵਾਲਾ, 6 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਨਗਰ ਪੰਚਾਇਤ ਮੱਲਾਂਵਾਲਾ ਖ਼ਾਸ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਅੱਜ 26 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਿਨ੍ਹਾਂ ਵਿਚ 13 ਉਮੀਦਵਾਰ ਕਾਂਗਰਸ ਪਾਰਟੀ ਦੇ ਅਤੇ 13 ...

ਪੂਰੀ ਖ਼ਬਰ »

ਨਗਰ ਪੰਚਾਇਤ ਚੋਣਾਂ 'ਚ ਹੰੂਝਾ ਫੇਰ ਜਿੱਤ ਦਰਜ ਕਰਾਂਗੇ-ਕੁਲਬੀਰ ਸਿੰਘ ਜ਼ੀਰਾ

ਜ਼ੀਰਾ, 6 ਦਸੰਬਰ (ਮਨਜੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਜ਼ੀਰਾ 'ਚ ਆਉਂਦੀਆਂ ਨਗਰ ਪੰਚਾਇਤਾਂ, ਮਖੂ ਅਤੇ ਮੱਲਾਂਵਾਲਾ 'ਚ ਹੰੂਝਾ ਫੇਰ ਜਿੱਤ ਦਰਜ ਕਰਕੇ ਕਾਂਗਰਸ ਪਾਰਟੀ ਇਤਿਹਾਸ ਰਚੇਗੀ ਅਤੇ ਇਨ੍ਹਾਂ ਚੋਣਾਂ ਦੌਰਾਨ ਬੜਬੋਲੇ ਅਕਾਲੀਆਂ ਨੂੰ ਲੋਕ ਮੂੰਹ ਨਹੀਂ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਜ਼ੀਰਾ ਦੀ ਮਹੀਨਾਵਾਰ ਮੀਟਿੰਗ

ਜ਼ੀਰਾ, 6 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਨੰਬਰਦਾਰ ਯੂਨੀਅਨ ਜ਼ੀਰਾ ਦੀ ਮਾਸਿਕ ਮੀਟਿੰਗ ਗੁਰਦੁਆਰਾ ਸਾਹਿਬ ਹਰਨਾਮ ਸਰ ਨਾਨਕਸਰ ਜ਼ੀਰਾ ਵਿਖੇ ਪ੍ਰਧਾਨ ਸਰਦੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੰਬਰਦਾਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਕੀਤਾ ਮਤਾ ਪਾਸ

ਗੁਰੂਹਰਸਹਾਏ, 6 ਦਸੰਬਰ (ਪਿ੍ਥਵੀ ਰਾਜ ਕੰਬੋਜ)- ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਰਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਰਾਜ ਨਰੂਲਾ ਜਨਰਲ ਸਕੱਤਰ ਨੇ ਫ਼ਿਰੋਜ਼ਪੁਰ ਵਿਖੇ ਆਰ.ਬੀ.ਆਈ. ਦੇ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਜ਼ਖ਼ਮੀ

ਜ਼ੀਰਾ, 6 ਦਸੰਬਰ (ਮਨਜੀਤ ਸਿੰਘ ਢਿੱਲੋਂ)-ਪਿੰਡ ਰਟੋਲ ਰੋਹੀ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਗੁਰਅਵਤਾਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਮਰਖਾਈ ਆਪਣੇ ਮੋਟਰਸਾਈਕਲ ਨੰਬਰ-ਪੀ.ਬੀ.15 ...

ਪੂਰੀ ਖ਼ਬਰ »

ਬਸਪਾ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਸਮਾਗਮ

ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ)- ਅੱਜ ਬਹੁਜਨ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਸਾਹਿਬ ਦਾ ਪ੍ਰੀ-ਨਿਰਵਾਣ ਦਿਵਸ ਵਾਲਮੀਕਿ ਮੰਦਿਰ ਡੇਰਾ ਮਾਤਾ ਭਲਾਈ ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ...

ਪੂਰੀ ਖ਼ਬਰ »

ਸਿਹਤਮੰਦ ਰਹਿਣ ਲਈ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਜ਼ਰੂਰੀ-ਡਾ: ਬਲਵਿੰਦਰ ਸਿੰਘ

ਮਖੂ, 6 ਦਸੰਬਰ (ਵਰਿੰਦਰ ਮਨਚੰਦਾ)- ਸੰਸਾਰ ਜ਼ਮੀਨ ਦਿਵਸ ਮੌਕੇ ਪਿੰਡ ਸ਼ੀਹਾਂ ਪਾੜੀ ਵਿਖੇ ਬਲਾਕ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਵਿਚ ਆਏ ਅਗਾਂਹਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ: ਬਲਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਮਖੂ ਨੇ ਕਿਹਾ ਕਿ ਪੂਰੀ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਨ ਵਾਲਾ ਕਾਬੂ

ਫ਼ਾਜ਼ਿਲਕਾ, 6 ਦਸੰਬਰ(ਦਵਿੰਦਰ ਪਾਲ ਸਿੰਘ)-ਪੁਲਿਸ ਪਾਰਟੀ ਨੂੰ ਡਿਊਟੀ ਵਿਚ ਰੁਕਾਵਟ ਪਾਉਣ, ਮਾਰੂ ਹਮਲਾ ਕਰਨ ਅਤੇ ਪੁਲਿਸ ਪਾਰਟੀ ਦੇ ਿਖ਼ਲਾਫ਼ ਮਾੜੇ ਬੋਲ ਬੋਲਣ ਨੂੰ ਲੈ ਕੇ ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਿਰੋਜਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਮੈਜਿਸਟ੍ਰੇਟ ਰਾਮਵੀਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਸਤਲੁਜ ਦਰਿਆ 'ਚ ਰਾਤ ਸਮੇਂ ਪ੍ਰਾਈਵੇਟ ਕਿਸ਼ਤੀਆਂ ਚਲਾਉਣ 'ਤੇ ਪਾਬੰਦੀਆਂ 'ਚ ਵਾਧਾ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਪੈਂਦੇ ਦਰਿਆ ਸਤਲੁਜ ਵਿਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪ੍ਰਾਈਵੇਟ ਕਿਸ਼ਤੀਆਂ ਚਲਾਉਣ 'ਤੇ ਪਾਬੰਦੀ ਲਗਾਉਣ ਦਾ ਹੁਕਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਇਨ੍ਹਾਂ ਪਾਬੰਦੀਆਂ ਵਿਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਰਾਮਵੀਰ ਨੇ ਦੱਸਿਆ ਕਿ ਦਰਿਆ ਸਤਲੁਜ ਦੇ ਸਰਹੱਦੀ ਖੇਤਰ ਵਿਚ ਰਾਤ ਸਮੇਂ ਕਿਸ਼ਤੀਆਂ ਚਲਾਉਣ 'ਤੇ ਪਾਬੰਦੀ, ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਕਿਸਾਨਾਂ ਦੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰਨ ਆਦਿ ਤੇ ਸੁਰੱਖਿਆ ਏਜੰਸੀਆਂ, ਬੀ.ਐੱਸ.ਐੱਫ਼. ਤੇ ਫ਼ੌਜ ਦੀ ਰਿਪੋਰਟ 'ਤੇ ਹੰੁਦਾ ਹੈ ਤੇ ਦੇਸ਼ ਦੀ ਸੁਰੱਖਿਆ ਤੋਂ ਵੱਧ ਹੋਰ ਕੁੱਝ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਸੁਰੱਖਿਆ ਕਾਰਨਾਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ, ਬੀ.ਐੱਸ.ਐ ੱਫ਼. ਤੇ ਭਾਰਤੀ ਫ਼ੌਜ ਨਾਲ ਪੂਰਾ ਸਹਿਯੋਗ ਕਰਦੇ ਹਨ ਅਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣਾ ਰੋਜ਼ਮਰ੍ਹਾ ਦਾ ਕੰਮ ਨਿਪਟਾਉਂਦੇ ਹਨ | ਉਨ੍ਹਾਂ ਕਿਹਾ ਕਿ ਐਮਰਜੈਂਸੀ ਵੇਲੇ ਸਰਹੱਦੀ ਖੇਤਰ ਦੇ ਲੋਕ ਹਮੇਸ਼ਾ ਸੜਕੀ ਰਸਤੇ ਦਾ ਇਸਤੇਮਾਲ ਕਰਦੇ ਹਨ ਤੇ ਰਾਤ ਸਮੇਂ ਆਮ ਲੋਕਾਂ ਦੇ ਦਰਿਆ ਵਿਚ ਕਿਸ਼ਤੀ ਚਲਾਉਣ ਨਾਲ ਵੀ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਕਿਸੇ ਤਰ੍ਹਾਂ ਦੀ ਲਗਾਈ ਜਾਂਦੀ ਪਾਬੰਦੀ ਨਾਲ ਦੇਸ਼ ਦੇ ਸੁਰੱਖਿਆ ਹਿਤ ਜੁੜੇ ਹੁੰਦੇ ਹਨ ਤੇ ਇਸ ਸਬੰਧੀ ਉੱਥੋਂ ਦੇ ਨਾਗਰਿਕਾਂ ਦੇ ਹਿਤਾਂ ਦਾ ਵੀ ਪੂਰਾ ਿਖ਼ਆਲ ਰੱਖਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿਚ ਪੈਂਦੇ ਸਤਲੁਜ ਦਰਿਆ ਨਾਲ ਲੱਗਦੇ ਲੋਕਾਂ ਨੂੰ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਪ੍ਰਾਈਵੇਟ ਕਿਸ਼ਤੀਆਂ ਦੀ ਵਰਤੋਂ 'ਤੇ ਪਾਬੰਦੀ ਨਾਲ ਕੋਈ ਮੁਸ਼ਕਿਲ ਨਹੀਂ ਆਉਂਦੀ ਤੇ ਅਜਿਹਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਲੋਕਾਂ ਨਾਲ ਹਰ ਮੁਸ਼ਕਿਲ ਦੀ ਘੜੀ ਵਿਚ ਖੜ੍ਹਾ ਹੈ ਅਤੇ ਅਧਿਕਾਰੀਆਂ ਵਲੋਂ ਸਮੇਂ-ਸਮੇਂ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਆਮ ਲੋਕ/ਸਰਹੱਦੀ ਲੋਕ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਮਿਲ ਸਕਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਧਿਰਾਂ ਨੂੰ ਮਿਲਵਰਤਨ ਤੇ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਤੱਥਾਂ ਤੋਂ ਬਗੈਰ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਾਉਣੀ ਚਾਹੀਦੀ |


ਖ਼ਬਰ ਸ਼ੇਅਰ ਕਰੋ

ਭਾਕਿਯੂ (ਉਗਰਾਹਾਂ) ਦੀ ਮੀਟਿੰਗ

ਤਲਵੰਡੀ ਭਾਈ, 6 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ਦੀ ਇਕੱਤਰਤਾ ਪਿੰਡ ਹਰਦਾਸਾ ਵਿਖੇ ਇਕਾਈ ਪ੍ਰਧਾਨ ਜਗਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਨੇ ਉਚੇਚੇ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਸ਼ਹਿ ਨਾਲ ਕਾਂਗਰਸੀਆਂ ਨੇ ਸ਼ਰੇਆਮ ਕੀਤੀ ਗੁੰਡਾਗਰਦੀ-ਜ਼ੀਰਾ, ਜਿੰਦੂ, ਮਾਨ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਨਗਰ ਪੰਚਾਇਤ ਮੱਲਾਂਵਾਲਾ ਖ਼ਾਸ ਦੀਆਂ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਦਾਖ਼ਲ ਕਰਨ ਦੇ ਆਖ਼ਰੀ ਦਿਨ ਮੱਲਾਂਵਾਲਾ ਅੰਦਰ ਅਕਾਲੀ-ਕਾਂਗਰਸੀਆਂ ਦਰਮਿਆਨ ਹੋਈ ਲੜਾਈ ਬਾਅਦ ਫ਼ਿਰੋਜ਼ਪੁਰ ਛਾਉਣੀ ਵਿਖੇ ਪੈੱ੍ਰਸ ...

ਪੂਰੀ ਖ਼ਬਰ »

ਅਕਾਲੀਆਂ ਨੇ ਗੁਰੂਹਰਸਹਾਏ ਦੀ ਤਰਜ਼ 'ਤੇ ਗੁੰਡਾਗਰਦੀ ਦੀ ਕੀਤੀ ਕੋਸ਼ਿਸ਼-ਵਿਧਾਇਕ ਜ਼ੀਰਾ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਮੱਲਾਂਵਾਲਾ ਅੰਦਰ ਅਕਾਲੀ ਆਗੂਆਂ ਵਲੋਂ ਕਾਂਗਰਸੀ ਵਿਧਾਇਕ ਅਤੇ ਉਸ ਦੇ ਸਾਥੀਆਂ 'ਤੇ ਲਗਾਏ ਹਮਲਾ ਕਰਨ ਅਤੇ ਗੰੁਡਾਗਰਦੀ ਕਰਨ ਦੇ ਦੋਸ਼ਾਂ ਨੂੰ ਸਰਾਸਰ ਝੂਠਾ ਦੱਸਦੇ ਹੋਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ...

ਪੂਰੀ ਖ਼ਬਰ »

ਕੇਂਦਰ ਸਰਕਾਰ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਸਬਸਿਡੀ ਕੱਟਣ ਦਾ ਫ਼ੈਸਲਾ ਵਾਪਸ ਲਵੇ- ਭਾਕਿਯੂ ਕਾਦੀਆਂ

ਜ਼ੀਰਾ, 6 ਦਸੰਬਰ (ਜਗਤਾਰ ਸਿੰਘ ਮਨੇਸ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਬੁੱਟਰ, ਬਲਾਕ ...

ਪੂਰੀ ਖ਼ਬਰ »

ਕਾਂਗਰਸ ਅਕਾਲੀਆਂ ਵਿਰੁੱਧ ਝੂਠੇ ਪਰਚੇ ਦਰਜ ਕਰਵਾ ਕੇ ਨਗਰ ਪੰਚਾਇਤਾਂ 'ਤੇ ਕਾਬਜ਼ ਹੋਣਾ ਚਾਹੰੁਦੀ ਹੈ- ਜ਼ੀਰਾ, ਜਿੰਦੂ, ਮਾਨ

ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ)- ਪੰਜਾਬ 'ਚ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਜ਼ਿਲ੍ਹਾ ਪੱਧਰੀ ਸਾਂਝੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ...

ਪੂਰੀ ਖ਼ਬਰ »

ਬੋਲੀ ਵਾਲੀ ਰਕਮ ਜਮ੍ਹਾਂ ਕਰਾਉਣ ਦੀ ਜ਼ਿੰਮੇਵਾਰੀ ਸਰਪੰਚ ਤੇ ਸੈਕਟਰੀ ਦੀ ਹੁੰਦੀ ਹੈ-ਪੰਚਾਇਤ ਅਫ਼ਸਰ

ਗੁਰੂਹਰਸਹਾਏ, 6 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡਾਂ 'ਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਵਿਚ ਸ਼ਾਮਿਲ ਬਲਾਕ ਗੁਰੂਹਰਸਹਾਏ ਦੇ ਪੰਚਾਇਤ ਅਫ਼ਸਰ ਬਿੰਦਰ ਸਿੰਘ ਨੇ ਕਿਹਾ ਹੈ ਕਿ ਜੋ ਉਸ ਉੱਪਰ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਦੀ ਰਕਮ ਦਫ਼ਤਰ ਵਿਚ ਜਮ੍ਹਾ ਨਾ ਕਰਾਉਣ ...

ਪੂਰੀ ਖ਼ਬਰ »

ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ ਤੋਂ ਪਤੀ ਤੇ ਸੱਸ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ)- ਡੇਢ ਸਾਲ ਪਹਿਲਾਂ ਹੀ ਹੋਈ ਇਕ ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਪਤੀ ਅਤੇ ਸੱਸ ਿਖ਼ਲਾਫ਼ ਵੋਮੈਨ ਥਾਣਾ ਫ਼ਿਰੋਜ਼ਪੁਰ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਪੀੜਤਾ ਰੀਨਾ ਪੁੱਤਰੀ ਮੁਕੇਸ਼ ਕੁਮਾਰ ...

ਪੂਰੀ ਖ਼ਬਰ »

ਡੈਮੋਕੇ੍ਰਟਿਕ ਪਾਰਟੀ ਵਲੋਂ ਡਾ: ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਸ਼ਰਧਾਂਜਲੀ

ਜ਼ੀਰਾ, 6 ਦਸੰਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਨ ਦਿਵਸ 'ਤੇ ਡੈਮੋਕੇ੍ਰਟਿਕ ਪਾਰਟੀ ਆਫ਼ ਇੰਡੀਆ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਸ਼ਰਧਾ ਦੇ ਫ਼ੁਲ ਭੇਟ ਕੀਤੇ | ਪਾਰਟੀ ਦੇ ਸੂਬਾ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥਣਾਂ ਨੇ ਵੋਟ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ

ਗੁਰੂਹਰਸਹਾਏ, 6 ਦਸੰਬਰ (ਅਮਰਜੀਤ ਸਿੰਘ ਬਹਿਲ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ 2018 ਨੂੰ 18 ਸਾਲ ਦੀ ਉਮਰ ਪੂਰ ਕਰ ਰਹੇ ਨੌਜਵਾਨਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਫ਼ਿਰੋਜ਼ਪੁਰ ਅਤੇ ਚਰਨਦੀਪ ਸਿੰਘ ਐੱਸ. ਡੀ. ...

ਪੂਰੀ ਖ਼ਬਰ »

ਪਨਬੱਸ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੈਲੀ

ਫ਼ਿਰੋਜ਼ਪੁਰ, 6 ਦਸੰਬਰ (ਪਰਮਿੰਦਰ ਸਿੰਘ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਫ਼ਿਰੋਜ਼ਪੁਰ ਡੀਪੂ ਦੇ ਕਾਮਿਆਂ ਨਾਲ ਮਿਲ ਕੇ ਭਰਵੀਂ ਵਿਸ਼ਾਲ ਰੈਲੀ ਕੀਤੀ ਗਈ | ਇਸ ਵਿਸ਼ਾਲ ਰੈਲੀ ਦੀ ...

ਪੂਰੀ ਖ਼ਬਰ »

ਪਨਬੱਸ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੈਲੀ

ਫ਼ਿਰੋਜ਼ਪੁਰ, 6 ਦਸੰਬਰ (ਪਰਮਿੰਦਰ ਸਿੰਘ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਫ਼ਿਰੋਜ਼ਪੁਰ ਡੀਪੂ ਦੇ ਕਾਮਿਆਂ ਨਾਲ ਮਿਲ ਕੇ ਭਰਵੀਂ ਵਿਸ਼ਾਲ ਰੈਲੀ ਕੀਤੀ ਗਈ | ਇਸ ਵਿਸ਼ਾਲ ਰੈਲੀ ਦੀ ...

ਪੂਰੀ ਖ਼ਬਰ »

ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮਨਾਇਆ 55ਵਾਂ ਸਥਾਪਨਾ ਦਿਵਸ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਏ.ਡੀ.ਜੀ.ਪੀ. ਸ੍ਰੀ ਬੀ.ਕੇ. ਬਾਵਾ, ਕੁਲਤਾਰਨ ਸਿੰਘ ਘੁੰਮਣ ਕਮਾਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਨੂੰ ਲੈ ਕੇ 3 ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ)- ਸਰਹੱਦੀ ਪਿੰਡ ਗਜਨੀ ਵਾਲਾ 'ਚ ਕੱਲ੍ਹ ਸ਼ਾਮ ਹੋਏ ਇਕ ਜ਼ਮੀਨੀ ਝਗੜੇ ਨੂੰ ਲੈ ਕੇ ਦੋਸ਼ੀਆਂ ਵਲੋਂ ਪਾਲੋ ਬਾਈ ਇਕ ਔਰਤ ਦੀ ਕੀਤੀ ਕੁੱਟਮਾਰ ਦੇ ਮਾਮਲੇ 'ਚ ਤਿੰਨ ਵਿਅਕਤੀ ਬਲਵੀਰ ਸਿੰਘ, ਜਸਵੰਤ ਸਿੰਘ ਅਤੇ ਸਤਨਾਮ ਸਿੰਘ ਿਖ਼ਲਾਫ਼ ...

ਪੂਰੀ ਖ਼ਬਰ »

• ਹਾਦਸਿਆਂ 'ਚ ਵਾਧਾ • ਵਾਹਨ ਫਸੇ ਰਹਿੰਦੇ ਜਾਮ 'ਚ • ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ
ਲੱਖਾਂ ਰੁਪਏ ਖ਼ਰਚ ਕੇ ਸ਼ਹਿਰ ਅੰਦਰ ਲਗਾਈਆਂ ਟ੍ਰੈਫ਼ਿਕ ਲਾਈਟਾਂ ਹੋਈ ਫੁੱਸ

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਪ੍ਰਸ਼ਾਸਨ ਦੀ ਲਾਪਰਵਾਹੀ ਤੇ ਅਣਦੇਖੀ ਕਰਕੇ ਫ਼ਿਰੋਜ਼ਪੁਰ ਅੰਦਰ ਵਾਹਨਾਂ ਦੀ ਭੀੜ-ਭੜੱਕੇ ਵਾਲੇ ਚੌਾਕ 'ਤੇ ਵਾਪਰਦੇ ਹਾਦਸਿਆਂ 'ਚ ਅਜਾਈਾ ਜਾਂਦੀਆਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਅਤੇ ਟ੍ਰੈਫ਼ਿਕ ਸੁਧਾਰਾਂ ...

ਪੂਰੀ ਖ਼ਬਰ »

ਰਿਸ਼ਵਤ ਲੈਂਦੇ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ

ਗੁਰੂਹਰਸਹਾਏ, 6 ਦਸੰਬਰ (ਹਰਚਰਨ ਸਿੰਘ ਸੰਧੂ/ਪਿ੍ਥਵੀ ਰਾਜ ਕੰਬੋਜ)- ਨਿੱਤ ਦਿਹਾੜੇ ਨਾਕਾਬੰਦੀ ਕਰਕੇ ਲੋਕਾਂ ਨੂੰ ਖ਼ੱਜਲ਼-ਖ਼ੁਆਰ ਕਰਕੇ ਉਨ੍ਹਾਂ ਕੋਲੋਂ ਮੋਟੀ ਰਿਸ਼ਵਤ ਲੈਣ ਵਾਲੇ ਦੋ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਦਾ ਰਿਸ਼ਵਤ ਲੈਂਦੇ ਸੋਸ਼ਲ ਮੀਡੀਆ 'ਤੇ ਵੀਡੀਓ ...

ਪੂਰੀ ਖ਼ਬਰ »

ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ

ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ)- ਕੇਂਦਰੀ ਜੇਲ੍ਹ 'ਚ ਬੰਦ ਜਸਪਾਲ ਸਿੰਘ ਉਰਫ਼ ਜੱਸਾ ਪੁੱਤਰ ਕਸ਼ਮੀਰ ਸਿੰਘ ਵਾਸੀ ਟਿੱਬੀ ਖ਼ੁਰਦ ਦੇ ਕਬਜ਼ੇ ਵਿਚੋਂ ਜੇਲ੍ਹ ਕਰਮਚਾਰੀਆਂ ਵਲੋਂ ਇਕ ਮੋਬਾਈਲ ਫ਼ੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਬਿਨਾਂ ਸਿੰਮ ਕਾਰਡ ਤੋਂ ਬਰਾਮਦ ...

ਪੂਰੀ ਖ਼ਬਰ »

ਕਿਸਾਨ ਵਲੋਂ ਆਪਣੀ ਮਾਲਕੀ ਜ਼ਮੀਨ 'ਤੇ ਬੀਜੀ ਕਣਕ ਵਾਹੁਣ ਦਾ ਦੋਸ਼

ਮਮਦੋਟ, 6 ਦਸੰਬਰ (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਦੇ ਸਰਹੱਦੀ ਪਿੰਡ ਚੱਕ ਰਾਓ ਕਿ ਹਿਠਾੜ ਵਾਸੀ ਗ਼ਰੀਬ ਕਿਸਾਨ ਕਸ਼ਮੀਰ ਸਿੰਘ ਨੇ ਕਰੀਬ ਇਕ ਦਰਜਨ ਵਿਅਕਤੀਆਂ 'ਤੇ ਆਪਣੀ 2 ਏਕੜ ਮਾਲਕੀ ਜ਼ਮੀਨ ਵਿਚ ਬੀਜੀ ਹੋਈ ਕਣਕ ਤੇ ਹਰੇ ਚਾਰੇ ਦੀ ਫ਼ਸਲ ਨੂੰ ਜ਼ਬਰਦਸਤੀ ਵਾਹੁਣ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦਾ ਕੰਮ ਸ਼ੁਰੂ- ਈ. ਓ.

ਫ਼ਿਰੋਜ਼ਪੁਰ, 6 ਦਸੰਬਰ (ਜਸਵਿੰਦਰ ਸਿੰਘ ਸੰਧੂ)- ਭਾਰਤ ਸਰਕਾਰ ਵਲੋਂ ਨਿਯੁਕਤ ਕੀਤੀ ਕੁਆਲਿਟੀ ਕੌਾਸਲ ਆਫ਼ ਇੰਡੀਆ ਦੀ ਟੀਮ ਵਲੋਂ 4041 ਸ਼ਹਿਰਾਂ ਵਿਚ ਜਨਵਰੀ 2018 ਵਿਚ ਸਵੱਛਤਾ ਸਰਵੇਖਣ ਕੀਤਾ ਜਾਣਾ ਹੈ, ਜਿਸ ਦੇ ਆਧਾਰ 'ਤੇ ਸ਼ਹਿਰਾਂ ਦੀ ਸਫ਼ਾਈ ਸਬੰਧੀ ਰੈਕਿੰਗ ਕੀਤੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX