ਤਾਜਾ ਖ਼ਬਰਾਂ


ਪਿੰਡ ਲੌਹੁਕਾ ਖੁਰਦ ਵਿਖੇ ਹੋਈ ਗੋਲਾਬਾਰੀ 'ਚ 6 ਵਿਅਕਤੀ ਜ਼ਖਮੀ
. . .  2 minutes ago
ਜੀਰਾ/ਮੱਲਾਂਵਾਲਾ, 26 ਅਪ੍ਰੈਲ (ਮਨਜੀਤ ਸਿੰਘ ਢਿੱਲੋਂ, ਗੁਰਦੇਵ ਸਿੰਘ) - ਨੇੜਲੇ ਪਿੰਡ ਲੌਹੁਕਾ ਖੁਰਦ ਵਿਖੇ ਚੱਲੀ ਗੋਲੀ 'ਚ 6 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ...
ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ ਪੰਚਾਇਤੀ ਚੋਣਾਂ 14 ਮਈ ਨੂੰ
. . .  30 minutes ago
ਨਵੀਂ ਦਿੱਲੀ, 26 ਅਪ੍ਰੈਲ - ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਖੇ ਪੰਚਾਇਤੀ ਚੋਣਾਂ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ 14 ਮਈ ਨੂੰ ਪੰਚਾਇਤੀ...
ਕੁਸ਼ੀਨਗਰ ਹਾਦਸਾ : ਡਿਵਾਈਨ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
. . .  43 minutes ago
ਕੁਸ਼ੀਨਗਰ, 26 ਅਪ੍ਰੈਲ - ਕੁਸ਼ੀਨਗਰ ਵਿਖੇ ਸਕੂਲ ਵੈਨ ਦੇ ਹੋਏ ਹਾਦਸੇ ਨੂੰ ਲੈ ਕੇ ਪੁਲਿਸ ਨੇ ਡਿਵਾਈਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਕੂਲ ਦੀ ਬੱਸ ਦੇ...
ਕਰਨਾਟਕ ਚੋਣਾਂ : ਰਾਹੁਲ ਗਾਂਧੀ ਨੇ ਕੁਮਟਾ 'ਚ ਰੈਲੀ ਨੂੰ ਕੀਤਾ ਸੰਬੋਧਨ
. . .  48 minutes ago
ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ 2 ਬੈਂਕ ਅਧਿਕਾਰੀਆਂ ਦੀ ਮੌਤ
. . .  57 minutes ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਦੇ ਨਰੇਲਾ ਵਿਖੇ ਮੋਟਰ ਸਾਈਕਲ ਸਵਾਰ ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ ਕੈਸ਼ ਵੈਨ ਵਿਚ ਸਵਾਰ 2 ਬੈਂਕ ਅਧਿਕਾਰੀਆਂ ਦੀ ਮੌਤ...
ਪ੍ਰਧਾਨ ਮੰਤਰੀ ਮੋਦੀ ਵੁਹਾਨ ਲਈ ਹੋਏ ਰਵਾਨਾ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਵੁਹਾਨ ਸ਼ਹਿਰ ਲਈ ਰਵਾਨਾ ਹੋ ਗਏ ਹਨ...
3 ਸੂਬਿਆ ਦੀ ਲੋਕ ਸਭਾ ਤੇ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 28 ਮਈ ਨੂੰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਚੋਣ ਕਮਿਸ਼ਨ ਨੇ 3 ਸੂਬਿਆ ਦੀਆਂ ਲੋਕ ਸਭਾ ਤੇ ਪੰਜਾਬ ਦੇ ਸ਼ਾਹਕੋਟ ਸਮੇਤ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ...
ਕਾਂਗਰਸ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  about 1 hour ago
ਬੈਂਗਲੁਰੂ, 26 ਅਪ੍ਰੈਲ- ਕਰਨਾਟਕ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਕਰਨਾਟਕ ਚੋਣਾਂ ਲਈ ਕਾਂਗਰਸ ਅਤੇ ਭਾਜਪਾ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ...
ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ
. . .  about 1 hour ago
ਕੁਸ਼ੀਨਗਰ ਹਾਦਸਾ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਰੇਲ ਮੰਤਰੀ ਪਿਊਸ਼ ਗੋਇਲ ਨੇ ਕੁਸ਼ੀਨਗਰ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਸੰਪਾਦਕੀ

ਅਜੋਕੀਆਂ ਸਥਿਤੀਆਂ ਵਿਚ ਟਰੇਡ ਯੂਨੀਅਨਾਂ ਦਾ ਰੋਲ ਕੀ ਹੋਵੇ ?

ਟਰੇਡ ਯੂਨੀਅਨਾਂ ਨੂੰ ਸਮਾਜਵਾਦ ਦਾ ਪੰਘੂੜਾ ਮੰਨਿਆ ਜਾਂਦਾ ਹੈ। ਵਿਚਾਰਧਾਰਾ ਮੁਤਾਬਿਕ ਟਰੇਡ ਯੂਨੀਅਨਾਂ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਲਈ ਲੜਾਈ ਲੜਦੀਆਂ ਹਨ। ਮੇਰਾ ਮੰਨਣਾ ਹੈ ਕਿ ਟਰੇਡ ਯੂਨੀਅਨਾਂ ਦੀ ਸਮਾਜਿਕ ਤਬਦੀਲੀ ਵਿਚ ਭੂਮਿਕਾ ਹੁੰਦੀ ਹੈ। ਇਕ ਟਰੇਡ ...

ਪੂਰੀ ਖ਼ਬਰ »

ਅੰਤਿਮ ਅਰਦਾਸ 'ਤੇ ਵਿਸ਼ੇਸ਼

ਗੁਰਪਾਲ ਸਿੰਘ ਪਾਲ ਨੂੰ ਯਾਦ ਕਰਦਿਆਂ

ਗੁਰਪਾਲ ਸਿੰਘ ਪਾਲ ਉਰਫ 'ਤਾਰ ਬਾਬੂ' ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਆਪਣੀ ਉਮਰ ਦੀਆਂ 83 ਪੱਤਝੜ ਬਹਾਰਾਂ ਹੰਢਾਅ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਿਆ ਆ ਰਿਹਾ ਸੀ। ਪਿਛਲੇ ਲਗਪਗ 25-30 ਸਾਲਾਂ ਤੋਂ ...

ਪੂਰੀ ਖ਼ਬਰ »

ਝੰਡਾ ਦਿਵਸ 'ਤੇ ਵਿਸ਼ੇਸ਼

ਆਓ, ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈਏ

ਹੁਣ ਤੱਕ ਭਾਰਤ ਦੀਆਂ ਚੀਨ ਨਾਲ ਇਕ ਵਾਰ ਅਤੇ ਪਾਕਿਸਤਾਨ ਨਾਲ ਕਈ ਜੰਗਾਂ ਹੋਈਆਂ ਹਨ ਅਤੇ ਇਨ੍ਹਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫ਼ੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾਡਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ...

ਪੂਰੀ ਖ਼ਬਰ »

ਨਰਿੰਦਰ ਮੋਦੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ ਗੁਜਰਾਤ ਚੋਣਾਂ

ਜਿਵੇਂ-ਜਿਵੇਂ ਗੁਜਰਾਤ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਰਾਜਨੀਤਕ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿਚ ਇਕ-ਦੂਸਰੇ ਦੇ ਵਿਰੋਧੀ ਹਨ। ਗੁਜਰਾਤ ਚੋਣ ਨੂੰ ਆਪਣੇ ...

ਪੂਰੀ ਖ਼ਬਰ »

ਮੰਦਿਰ-ਮਸਜਿਦ ਦੀ ਰਾਜਨੀਤੀ

ਅਯੁੱਧਿਆ ਵਿਚ ਬਾਬਰੀ ਮਸਜਿਦ ਅਤੇ ਰਾਮ ਮੰਦਿਰ ਦਾ ਮਾਮਲਾ ਚਿਰਾਂ ਪੁਰਾਣਾ ਹੈ। ਇਸ ਦਾ ਸਬੰਧ ਮਿਥਿਹਾਸ ਨਾਲ ਵੀ ਹੈ ਅਤੇ ਇਤਿਹਾਸ ਨਾਲ ਵੀ ਹੈ। ਇਸ ਦਾ ਸਬੰਧ ਆਸਥਾ ਨਾਲ ਵੀ ਹੈ ਅਤੇ ਸਿਆਸਤ ਨਾਲ ਵੀ ਹੈ। ਬਿਨਾਂ ਸ਼ੱਕ ਇਸ ਮਸਲੇ 'ਤੇ ਦਹਾਕਿਆਂ ਤੋਂ ਰਾਜਨੀਤੀ ਦੀ ਖੇਡ ਖੇਡੀ ਜਾਂਦੀ ਰਹੀ ਹੈ। ਇਸ ਮਾਮਲੇ ਨਾਲ ਸਬੰਧਿਤ ਹਵਾਲੇ ਸੈਂਕੜੇ ਅਤੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਹਨ। ਦੇਸ਼ ਨੇ ਹਜ਼ਾਰਾਂ ਸਾਲ ਵਿਦੇਸ਼ੀਆਂ ਦੇ ਹਮਲੇ ਦੇਖੇ ਹੀ ਨਹੀਂ, ਸਗੋਂ ਸਹੇ ਵੀ ਹਨ। ਇਹ ਧਰਤੀ ਆਬਾਦ ਅਤੇ ਬਰਬਾਦ ਹੁੰਦੀ ਰਹੀ ਹੈ। ਇਥੇ ਵਿਦੇਸ਼ੀ ਹਮਲਾਵਰਾਂ ਅਤੇ ਉਨ੍ਹਾਂ ਦੇ ਮੁਕਾਬਲੇ ਵਿਚ ਲੜੀਆਂ ਗਈਆਂ ਲੜਾਈਆਂ ਇਤਿਹਾਸ ਦੇ ਪੰਨਿਆਂ ਵਿਚ ਬੇਹੱਦ ਮਹੱਤਵਪੂਰਨ ਬਣ ਕੇ ਉੱਭਰੀਆਂ ਦਿਖਾਈ ਦਿੰਦੀਆਂ ਹਨ।
ਇਸ ਧਰਤੀ 'ਤੇ ਕਈ ਮਹੱਤਵਪੂਰਨ ਧਰਮ ਪੈਦਾ ਹੋਏ ਅਤੇ ਕਈ ਵੱਡੇ ਧਰਮਾਂ ਨੇ ਦੂਸਰੀਆਂ ਧਰਤੀਆਂ ਤੋਂ ਇਥੇ ਪ੍ਰਵੇਸ਼ ਕੀਤਾ। ਸਦੀਆਂ ਤੋਂ ਅਜਿਹੀ ਸਿਆਸਤ ਕਾਰਨ ਇਥੇ ਸਮਾਜਿਕ ਅਤੇ ਸੱਭਿਆਚਾਰਕ ਕਸ਼ਮਕਸ਼ ਜਾਰੀ ਰਹੀ, ਜਿਸ ਵਿਚ ਬਹੁਤ ਕੁਝ ਉਸਰਿਆ ਅਤੇ ਬਹੁਤ ਕੁਝ ਬਰਬਾਦ ਹੋਇਆ। ਸਭ ਤੋਂ ਬਾਅਦ ਇਥੇ ਯੂਰਪੀਨ ਸ਼ਕਤੀਆਂ ਨੇ ਪ੍ਰਵੇਸ਼ ਕੀਤਾ। ਇਕ ਵੱਡੇ ਸੰਘਰਸ਼ ਤੋਂ ਬਾਅਦ ਦੇਸ਼ ਵਿਚ ਬਰਤਾਨਵੀ ਹਕੂਮਤ ਸਥਾਪਤ ਹੋਈ। ਅੰਗਰੇਜ਼ਾਂ ਨੇ ਹਰ ਹੀਲੇ-ਵਸੀਲੇ ਨਾਲ ਆਪਣੀ ਇਸ ਸ਼ਕਤੀ ਨੂੰ ਬਣਾਈ ਅਤੇ ਵਧਾਈ ਰੱਖਣ ਲਈ ਅਨੇਕਾਂ ਯਤਨ ਕੀਤੇ। ਇਨ੍ਹਾਂ ਯਤਨਾਂ ਵਜੋਂ ਉਨ੍ਹਾਂ ਨੇ ਅਨੇਕਾਂ ਹੀ ਜਾਤ ਬਰਾਦਰੀਆਂ ਅਤੇ ਧਰਮਾਂ ਦੇ ਲੋਕਾਂ ਨੂੰ ਆਪਸ ਵਿਚ ਵੰਡੀ ਰੱਖਣ ਦਾ ਯਤਨ ਵੀ ਕੀਤਾ। ਇਨ੍ਹਾਂ ਯਤਨਾਂ ਵਿਚ ਉਹ ਵੱਡੀ ਹੱਦ ਤੱਕ ਸਫ਼ਲ ਵੀ ਹੋਏ। ਮੁਲਕ ਦੀ ਆਜ਼ਾਦੀ ਲਈ ਲੜਿਆ ਗਿਆ ਸੰਘਰਸ਼ ਬੇਹੱਦ ਕਠਿਨ, ਸ਼ਹੀਦੀਆਂ ਭਰਪੂਰ ਅਤੇ ਮਾਣਮੱਤਾ ਸੀ। ਅਖੀਰ ਇਸ ਸੰਘਰਸ਼ ਅੱਗੇ ਅੰਗਰੇਜ਼ੀ ਹਕੂਮਤ ਨੇ ਗੋਡੇ ਟੇਕ ਦਿੱਤੇ। 1947 ਵਿਚ ਅੰਗਰੇਜ਼ ਜਾਂਦੇ-ਜਾਂਦੇ ਭਾਰਤ ਦੇ ਜਿਸਮ 'ਤੇ ਇਕ ਅਜਿਹਾ ਪਾੜਾ ਪਾ ਗਏ, ਜੋ ਇਕ ਤ੍ਰਾਸਦੀ ਬਣ ਗਿਆ। ਜਿਸ ਦਾ ਡੂੰਘਾ ਦਰਦ ਹਾਲੇ ਤੱਕ ਕਾਇਮ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 1950 ਵਿਚ ਦੇਸ਼ ਨੇ ਇਕ ਧਰਮ-ਨਿਰਪੱਖ, ਸਭ ਨਾਗਰਿਕਾਂ ਨੂੰ ਇਕੋ ਜਿਹੇ ਅਧਿਕਾਰ ਦੇਣ ਵਾਲਾ ਅਤੇ ਸਰਬ ਸਾਂਝੇ ਹੱਕਾਂ ਦੀ ਭਾਵਨਾ ਵਾਲਾ ਸੰਵਿਧਾਨ ਤਿਆਰ ਕੀਤਾ, ਜਿਸ ਨਾਲ ਪਿਛਲੇ ਸਮੁੱਚੇ ਘਟਨਾਕ੍ਰਮ 'ਤੇ ਰੋਕ ਲੱਗ ਗਈ। ਇਸ ਸੰਵਿਧਾਨ 'ਚੋਂ ਇਕ ਨਵਾਂ ਭਾਰਤ ਉੱਭਰਿਆ। ਪਰ ਵੱਡਾ ਅਫ਼ਸੋਸ ਅਤੇ ਦੁੱਖ ਇਸ ਗੱਲ ਦਾ ਹੈ ਕਿ ਇਸ ਨਵੇਂ ਉਭਾਰ ਨਾਲ ਫ਼ਿਰਕੂ ਕਲਹ-ਕਲੇਸ਼ ਖ਼ਤਮ ਨਾ ਹੋਇਆ ਅਤੇ ਇਸ ਦੇ ਨਾਲ ਜਾਤ ਬਰਾਦਰੀਵਾਦ ਘਟਣ ਦੀ ਬਜਾਏ ਵਧਦਾ ਹੀ ਦਿਖਾਈ ਦਿੱਤਾ। ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦੀ ਸਮੱਸਿਆ ਦਾ ਵਧੇਰੇ ਗੁੰਝਲਦਾਰ ਅਤੇ ਗੰਭੀਰ ਹੋਣਾ ਵੀ ਵਾਪਰਦੇ ਅਜਿਹੇ ਘਟਨਾਕ੍ਰਮ ਦੀ ਹੀ ਇਕ ਵੱਡੀ ਕੜੀ ਹੈ। ਇਸ ਮਸਲੇ 'ਤੇ ਖੂਬ ਸਿਆਸਤ ਖੇਡੀ ਗਈ ਹੈ। ਲੋਕਾਂ ਦੀਆਂ ਲਾਸ਼ਾਂ 'ਤੇ ਸਿਆਸਤ ਦੀਆਂ ਰੋਟੀਆਂ ਸੇਕੀਆਂ ਗਈਆਂ ਹਨ। ਅੱਜ ਵੀ ਅਜਿਹਾ ਕੁਝ ਜਾਰੀ ਹੈ। ਬਿਨਾਂ ਸ਼ੱਕ ਦਸੰਬਰ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਇਕ ਮੁਜ਼ਰਮਾਨਾ ਕਾਰਵਾਈ ਕਹੀ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਇਸ ਲਈ ਅਜਿਹਾ ਮਾਹੌਲ ਤਿਆਰ ਕੀਤਾ, ਜਿਨ੍ਹਾਂ ਤਤਕਾਲੀ ਕੇਂਦਰੀ ਅਤੇ ਪ੍ਰਾਂਤਕ ਸ਼ਾਸਕਾਂ ਨੇ ਇਸ ਜੁਰਮ ਨੂੰ ਕਰਨ ਦੀ ਇਜਾਜ਼ਤ ਦਿੱਤੀ, ਉਨ੍ਹਾਂ ਨੂੰ ਵੀ ਇਤਿਹਾਸ ਕਦੀ ਮੁਆਫ਼ ਨਹੀਂ ਕਰੇਗਾ। ਇਸ ਲਈ ਪਿਛਲੇ 25 ਸਾਲਾਂ ਤੋਂ ਇਹ ਬਖੇੜਾ ਜਾਰੀ ਹੈ, ਜਿਸ ਨੇ ਭਾਰਤੀ ਸਮਾਜ ਨੂੰ ਲੀਰੋ-ਲੀਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਸਬੰਧੀ ਸਾਰੀਆਂ ਹੀ ਧਿਰਾਂ ਵਲੋਂ ਅਨੇਕਾਂ ਹੀ ਮੁਕੱਦਮੇ ਕਚਹਿਰੀਆਂ ਵਿਚ ਕੀਤੇ ਗਏ ਹਨ।
ਸਾਲ 2010 ਵਿਚ ਇਲਾਹਾਬਾਦ ਉੱਚ ਅਦਾਲਤ ਨੇ ਅਯੁੱਧਿਆ ਵਿਚ ਝਗੜੇ ਵਾਲੀ 2.77 ਏਕੜ ਜ਼ਮੀਨ ਨੂੰ ਨਿਰਮੋਹੀ ਅਖਾੜਾ, ਸੁੰਨੀ ਵਕਫ ਬੋਰਡ ਅਤੇ ਰਾਮ ਲਲਾ ਵਿਰਾਜਮਾਨ ਵਿਚਕਾਰ ਇਸ ਜ਼ਮੀਨ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਸੀ। ਪਰ ਕਿਸੇ ਵੀ ਧਿਰ ਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ। ਇਸ ਲਈ ਅੱਜ ਇਹ ਦੇਸ਼ ਦੀ ਸਰਬਉੱਚ ਅਦਾਲਤ ਵਿਚ ਇਕ ਚੁਣੌਤੀ ਬਣਿਆ ਨਜ਼ਰ ਆਉਂਦਾ ਹੈ। 25 ਸਾਲ ਪਹਿਲਾਂ ਬਾਬਰੀ ਮਸਜਿਦ ਨੂੰ ਢਾਹੁਣ ਲਈ ਲਾਲ ਕ੍ਰਿਸ਼ਨ ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸ਼ੀ ਅਤੇ ਵਿਨੇ ਕਟਿਆਰ ਆਦਿ 'ਤੇ ਅੱਜ ਵੀ ਜੁਰਮਾਂ ਸਬੰਧੀ ਐਕਟ ਅਧੀਨ ਮੁਕੱਦਮੇ ਚੱਲ ਰਹੇ ਹਨ। ਹੁਣ ਜਦੋਂ ਕਿ ਇਹ ਬੇਹੱਦ ਗੁੰਝਲਦਾਰ ਮਾਮਲਾ ਸਰਬਉੱਚ ਅਦਾਲਤ ਦੇ ਸਾਹਮਣੇ ਹੈ ਤਾਂ ਮੁਲਕ ਦੀ ਨਵੀਂ ਸੰਵਿਧਾਨਕ ਫਿਜ਼ਾ ਵਿਚ ਕਾਨੂੰਨ ਦੇ ਰਾਜ ਦੀ ਪ੍ਰਮੁੱਖਤਾ ਹੀ ਮੰਨੀ ਜਾਣੀ ਚਾਹੀਦੀ ਹੈ। ਬਿਨਾਂ ਸ਼ੱਕ ਸਰਬਉੱਚ ਅਦਾਲਤ ਦੇ ਫ਼ੈਸਲੇ ਨੂੰ ਮੰਨਣਾ ਹਰ ਭਾਰਤੀ ਨਾਗਰਿਕ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਸਬੰਧੀ ਲੋਕਾਂ ਦੇ ਜਜ਼ਬਾਤ ਭੜਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹੀ ਭਾਵਨਾ ਹੀ ਦੇਸ਼ ਨੂੰ ਅੱਗੇ ਵਧਾਉਣ ਅਤੇ ਪ੍ਰਫੁੱਲਤ ਕਰਨ ਵਿਚ ਸਹਾਈ ਹੋ ਸਕਦੀ ਹੈ।

-ਬਰਜਿੰਦਰ ਸਿੰਘ ਹਮਦਰਦ

 


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX