ਤਾਜਾ ਖ਼ਬਰਾਂ


ਪਿੰਡ ਲੌਹੁਕਾ ਖੁਰਦ ਵਿਖੇ ਹੋਈ ਗੋਲਾਬਾਰੀ 'ਚ 6 ਵਿਅਕਤੀ ਜ਼ਖਮੀ
. . .  2 minutes ago
ਜੀਰਾ/ਮੱਲਾਂਵਾਲਾ, 26 ਅਪ੍ਰੈਲ (ਮਨਜੀਤ ਸਿੰਘ ਢਿੱਲੋਂ, ਗੁਰਦੇਵ ਸਿੰਘ) - ਨੇੜਲੇ ਪਿੰਡ ਲੌਹੁਕਾ ਖੁਰਦ ਵਿਖੇ ਚੱਲੀ ਗੋਲੀ 'ਚ 6 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ...
ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ ਪੰਚਾਇਤੀ ਚੋਣਾਂ 14 ਮਈ ਨੂੰ
. . .  30 minutes ago
ਨਵੀਂ ਦਿੱਲੀ, 26 ਅਪ੍ਰੈਲ - ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਖੇ ਪੰਚਾਇਤੀ ਚੋਣਾਂ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਪੱਛਮੀ ਬੰਗਾਲ ਵਿਖੇ ਇੱਕ ਹੀ ਗੇੜ 'ਚ 14 ਮਈ ਨੂੰ ਪੰਚਾਇਤੀ...
ਕੁਸ਼ੀਨਗਰ ਹਾਦਸਾ : ਡਿਵਾਈਨ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ
. . .  43 minutes ago
ਕੁਸ਼ੀਨਗਰ, 26 ਅਪ੍ਰੈਲ - ਕੁਸ਼ੀਨਗਰ ਵਿਖੇ ਸਕੂਲ ਵੈਨ ਦੇ ਹੋਏ ਹਾਦਸੇ ਨੂੰ ਲੈ ਕੇ ਪੁਲਿਸ ਨੇ ਡਿਵਾਈਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਕੂਲ ਦੀ ਬੱਸ ਦੇ...
ਕਰਨਾਟਕ ਚੋਣਾਂ : ਰਾਹੁਲ ਗਾਂਧੀ ਨੇ ਕੁਮਟਾ 'ਚ ਰੈਲੀ ਨੂੰ ਕੀਤਾ ਸੰਬੋਧਨ
. . .  48 minutes ago
ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ 2 ਬੈਂਕ ਅਧਿਕਾਰੀਆਂ ਦੀ ਮੌਤ
. . .  57 minutes ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ ਦੇ ਨਰੇਲਾ ਵਿਖੇ ਮੋਟਰ ਸਾਈਕਲ ਸਵਾਰ ਲੁਟੇਰਿਆ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚ ਕੈਸ਼ ਵੈਨ ਵਿਚ ਸਵਾਰ 2 ਬੈਂਕ ਅਧਿਕਾਰੀਆਂ ਦੀ ਮੌਤ...
ਪ੍ਰਧਾਨ ਮੰਤਰੀ ਮੋਦੀ ਵੁਹਾਨ ਲਈ ਹੋਏ ਰਵਾਨਾ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਵੁਹਾਨ ਸ਼ਹਿਰ ਲਈ ਰਵਾਨਾ ਹੋ ਗਏ ਹਨ...
3 ਸੂਬਿਆ ਦੀ ਲੋਕ ਸਭਾ ਤੇ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 28 ਮਈ ਨੂੰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਚੋਣ ਕਮਿਸ਼ਨ ਨੇ 3 ਸੂਬਿਆ ਦੀਆਂ ਲੋਕ ਸਭਾ ਤੇ ਪੰਜਾਬ ਦੇ ਸ਼ਾਹਕੋਟ ਸਮੇਤ 9 ਸੂਬਿਆ ਦੀਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ...
ਕਾਂਗਰਸ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
. . .  about 1 hour ago
ਬੈਂਗਲੁਰੂ, 26 ਅਪ੍ਰੈਲ- ਕਰਨਾਟਕ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਕਰਨਾਟਕ ਚੋਣਾਂ ਲਈ ਕਾਂਗਰਸ ਅਤੇ ਭਾਜਪਾ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ...
ਸ਼ਾਹਕੋਟ ਜ਼ਿਮਨੀ ਚੋਣ 28 ਮਈ ਨੂੰ
. . .  about 1 hour ago
ਕੁਸ਼ੀਨਗਰ ਹਾਦਸਾ : ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਰੇਲ ਮੰਤਰੀ ਪਿਊਸ਼ ਗੋਇਲ ਨੇ ਕੁਸ਼ੀਨਗਰ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਸੰਪਾਦਕੀ

ਅਜੋਕੀਆਂ ਸਥਿਤੀਆਂ ਵਿਚ ਟਰੇਡ ਯੂਨੀਅਨਾਂ ਦਾ ਰੋਲ ਕੀ ਹੋਵੇ ?

ਟਰੇਡ ਯੂਨੀਅਨਾਂ ਨੂੰ ਸਮਾਜਵਾਦ ਦਾ ਪੰਘੂੜਾ ਮੰਨਿਆ ਜਾਂਦਾ ਹੈ। ਵਿਚਾਰਧਾਰਾ ਮੁਤਾਬਿਕ ਟਰੇਡ ਯੂਨੀਅਨਾਂ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਲਈ ਲੜਾਈ ਲੜਦੀਆਂ ਹਨ। ਮੇਰਾ ਮੰਨਣਾ ਹੈ ਕਿ ਟਰੇਡ ਯੂਨੀਅਨਾਂ ਦੀ ਸਮਾਜਿਕ ਤਬਦੀਲੀ ਵਿਚ ਭੂਮਿਕਾ ਹੁੰਦੀ ਹੈ। ਇਕ ਟਰੇਡ ...

ਪੂਰੀ ਖ਼ਬਰ »

ਅੰਤਿਮ ਅਰਦਾਸ 'ਤੇ ਵਿਸ਼ੇਸ਼

ਗੁਰਪਾਲ ਸਿੰਘ ਪਾਲ ਨੂੰ ਯਾਦ ਕਰਦਿਆਂ

ਗੁਰਪਾਲ ਸਿੰਘ ਪਾਲ ਉਰਫ 'ਤਾਰ ਬਾਬੂ' ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਆਪਣੀ ਉਮਰ ਦੀਆਂ 83 ਪੱਤਝੜ ਬਹਾਰਾਂ ਹੰਢਾਅ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਿਆ ਆ ਰਿਹਾ ਸੀ। ਪਿਛਲੇ ਲਗਪਗ 25-30 ਸਾਲਾਂ ਤੋਂ ...

ਪੂਰੀ ਖ਼ਬਰ »

ਝੰਡਾ ਦਿਵਸ 'ਤੇ ਵਿਸ਼ੇਸ਼

ਆਓ, ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈਏ

ਹੁਣ ਤੱਕ ਭਾਰਤ ਦੀਆਂ ਚੀਨ ਨਾਲ ਇਕ ਵਾਰ ਅਤੇ ਪਾਕਿਸਤਾਨ ਨਾਲ ਕਈ ਜੰਗਾਂ ਹੋਈਆਂ ਹਨ ਅਤੇ ਇਨ੍ਹਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫ਼ੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾਡਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ਸੈਨਿਕ ਜ਼ਖ਼ਮੀ ਹੋ ਚੁੱਕੇ ਹਨ। ਅੱਜ 7 ਦਸੰਬਰ ਨੂੰ ਝੰਡਾ ਦਿਵਸ ਮੌਕੇ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਸਲਾਮ ਕਰਦੇ ਹਾਂ, ਉਨ੍ਹਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਲਾਡਲਿਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਅੱਜ ਦੇ ਦਿਨ ਝੰਡਾ ਦਿਵਸ ਮੌਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਇਨ੍ਹਾਂ ਪਰਿਵਾਰਾਂ ਲਈ ਦਾਨ ਕਰੀਏ ਤਾਂ ਕਿ ਸਰਕਾਰ ਵਲੋਂ ਇਨ੍ਹਾਂ ਜ਼ਖ਼ਮੀ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਾਡੇ ਵਾਂਗ ਇਸ ਆਜ਼ਾਦੀ ਦਾ ਨਿੱਘ ਪ੍ਰਾਪਤ ਹੋ ਸਕੇ ।
ਕਈ ਲੋਕ ਹੁਣ ਵੀ ਪਾਕਿਸਤਾਨ ਨਾਲ ਜੰਗ ਚਾਹੁੰਦੇ ਹਨ। ਮੰਨਿਆ ਭਾਰਤ ਪਾਕਿਸਤਾਨ ਤੋਂ ਫ਼ੌਜੀ ਤਾਕਤ 'ਚ ਬਹੁਤ ਜ਼ਿਆਦਾ ਤਾਕਤਵਰ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਨਿਹੱਥੇ ਨੇ। ਦੁਸ਼ਮਣ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ ਵਾਰ ਤਾਂ ਕਰਦਾ ਹੀ ਹੈ ਤੇ ਉਸ ਵਾਰ ਨਾਲ ਜੋ ਨੁਕਸਾਨ ਹੋਣਾ ਹੁੰਦਾ ਹੈ, ਉਹ ਤਾਂ ਸਾਨੂੰ ਝੱਲਣਾ ਹੀ ਪੈਂਦਾ ਹੈ। ਸਾਡੇ ਸੈਂਕੜੇ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ, ਕਈ ਅਪੰਗ ਹੋ ਚੁੱਕੇ ਹਨ।
ਅਸੀਂ ਬੜੇ ਭਾਵੁਕ ਲੋਕ ਹਾਂ, ਜਦੋਂ ਕਿਸੇ 'ਤੇ ਦੁੱਖ ਆਉਂਦਾ ਹੈ, ਉਦੋਂ ਅਸੀਂ ਸਾਰੇ ਇਕਜੁੱਟ ਹੋ ਕੇ ਦੁੱਖ ਨੂੰ ਸਹਿਣ ਵਿਚ ਇਕ-ਦੂਸਰੇ ਦੀ ਮਦਦ ਕਰਦੇ ਹਾਂ ਪਰ ਅਸੀਂ ਆਪਣੇ ਰੁਝੇਵਿਆਂ ਕਾਰਨ ਬਾਅਦ ਵਿਚ ਉਦਾਸੀਨ ਹੋ ਜਾਂਦੇ ਹਾਂ। ਸਾਡੀ ਇਸ ਮਨੋਬਿਰਤੀ ਦਾ ਜੋ ਅੰਜਾਮ ਹੈ ਉਸ ਦਾ ਇਕ ਪਹਿਲੂ ਇਹ ਵੀ ਹੈ ਕਿ ਅੱਜ ਤੱਕ ਜਿੰਨੇ ਵੀ ਵੱਖ-ਵੱਖ ਜੰਗਾਂ 'ਚ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਸਾਡੇ 'ਚੋਂ ਕਿੰਨਿਆਂ ਕੁ ਨੇ ਲਈ ਹੈ? ਬਹੁਤੇ ਲੋਕ ਰੱਟ ਲਗਾਈ ਰੱਖਦੇ ਹਨ ਜੰਗ ਦੀ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਪਰ ਉਹ ਕਦੀ ਉਸ ਬੁੱਢੀ ਮਾਂ ਦੀ ਅੱਖਾਂ ਦੀ ਚਮਕ ਨੂੰ ਵੇਖ ਕੇ ਆਏ ਹਨ, ਜੋ ਅੱਜ ਦਰਵਾਜ਼ਾ ਜ਼ਰਾ ਜਿੰਨਾ ਖੜਕਣ 'ਤੇ ਹੀ ਆਪਣੇ ਜਿਗਰ ਦੇ ਟੁਕੜੇ ਨੂੰ ਤਲਾਸ਼ਦੀ ਹੈ। ਕੋਈ ਦੇਖ ਕੇ ਆਇਐ ਉਸ ਬਾਪ ਨੂੰ ਜੋ ਕਦੋਂ ਦਾ ਆਪਣਾ ਸਾਰਾ ਬੋਝ ਪੁੱਤਰ ਦੇ ਮੋਢਿਆਂ 'ਤੇ ਪਾ ਆਪ ਸੁਰਖਰੂ ਹੋਣਾ ਚਾਹੁੰਦਾ ਸੀ ਪਰ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਉਸ ਦੀ ਜ਼ਿੰਦਗੀ ਹੋਰ ਵੀ ਕਠਿਨ ਬਣਾ ਦਿੱਤੀ ਹੁੰਦੀ ਹੈ। ਕਿਸੇ ਦੀ ਨਜ਼ਰ ਉਸ ਭੈਣ 'ਤੇ ਪੈਂਦੀ ਹੈ ਜੋ ਰੱਖੜੀ ਬੰਨ੍ਹਣ ਲਈ ਆਪਣੇ ਭਰਾ ਨੂੰ ਲੱਭਦੀ ਹੈ। ਨਹੀਂ ਕਿਸੇ ਨੇ ਕੁਝ ਨਹੀਂ ਤੱਕਿਆ ਅਸੀਂ ਤਾਂ ਸਿਰਫ ਆਪਣੀਆਂ ਭਾਵਨਾਵਾਂ ਨੂੰ ਜਾਣਦੇ ਹਾਂ। ਫੇਸਬੁਕ, ਟਵਿੱਟਰ ਹੋਰ ਵੀ ਸੋਸ਼ਲ ਮੀਡੀਆ 'ਤੇ ਅਸੀਂ ਸ਼ਹੀਦਾਂ ਨੂੰ ਸਲਾਮਾਂ ਠੋਕ ਸਕਦੇ ਹਾਂ। ਸ਼ਹੀਦ ਕਰਵਾਉਣ ਲਈ ਜੰਗ ਲਗਵਾਉਣ ਦਾ ਸਰਕਾਰਾਂ 'ਤੇ ਦਬਾਅ ਪਾ ਸਕਦੇ ਹਾਂ। ਸ਼ਹੀਦਾਂ ਲਈ ਸਰਕਾਰ ਤੋਂ ਚੰਗੇ ਸਨਮਾਨਾਂ ਤੇ ਚੰਗੀ ਰਾਸ਼ੀ ਦੀ ਮੰਗ ਕਰ ਸਕਦੇ ਹਾਂ ਪਰ ਜੋ ਸਾਡੇ ਲਈ ਸ਼ਹੀਦ ਹੋਏ ਨੇ ਉਨ੍ਹਾਂ ਦੇ ਪਰਿਵਾਰ ਲਈ ਸਾਡੇ ਕੋਲ ਸਮਾਂ ਨਹੀਂ ਹੈ।
ਜੰਗ ਕਦੇ ਵੀ ਇਕਤਰਫ਼ਾ ਨਹੀਂ ਹੁੰਦੀ ਤੇ ਇਸ ਦਾ ਨੁਕਸਾਨ ਦੋਵਾਂ ਧਿਰਾਂ ਨੂੰ ਹੀ ਹੋਣਾ ਹੁੰਦਾ ਹੈ। ਇਸ ਲਈ ਜੰਗ ਦਾ ਖਿਆਲ ਤਿਆਗ ਕੇ ਅਸੀਂ ਉਨ੍ਹਾਂ ਸਥਿਤੀਆਂ ਵੱਲ ਸਰਕਾਰ ਦਾ ਧਿਆਨ ਦਵਾਈਏ, ਜਿਨ੍ਹਾਂ ਕਰਕੇ ਅਜਿਹੇ ਹਮਲੇ ਹੋ ਜਾਂਦੇ ਹਨ। ਜੰਗ ਦੀ ਬਜਾਏ ਅਸੀਂ ਸਰਕਾਰ 'ਤੇ ਇਹ ਦਬਾਅ ਪਾਈਏ ਕਿ ਮਸਲਿਆਂ ਦੇ ਕੂਟਨੀਤਕ ਤੇ ਰਾਜਨੀਤਕ ਹੱਲ ਕੱਢਣ ਵੱਲ ਧਿਆਨ ਦੇਵੇ, ਜੰਗ ਤਾਂ ਆਖਰੀ ਬਦਲ ਹੀ ਹੋਣੀ ਚਾਹੀਦੀ ਹੈ। ਅੱਜ ਅਸੀਂ ਮੈਟਰੋ ਵਿਚ ਸਫ਼ਰ ਕਰਦੇ ਹਾਂ ਤੇ ਬੁਲਟ ਟ੍ਰੇਨ ਵੱਲ ਵੇਖ ਰਹੇ ਹਾਂ । 4 ਜੀ ਵਰਤ ਰਹੇ ਹਾਂ ਇਹ ਸਭ ਦੇਸ਼ 'ਚ ਸ਼ਾਂਤੀ ਦਾ ਮਾਹੌਲ ਹੋਣ ਕਰਕੇ ਹੀ ਸੰਭਵ ਹੋਇਆ ਹੈ। ਇਸ ਲਈ ਅਸੀਂ ਭਾਵੁਕ ਨਾ ਹੋ ਕੇ ਆਪਣੇ ਦਿਮਾਗ ਤੋਂ ਕੰਮ ਲੈਂਦੇ ਹੋਏ ਸਹੀ ਫ਼ੈਸਲਾ ਲੈਣਾ ਹੈ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ।
ਅਸੀਂ ਸਿਰਫ ਆਪਣੇ ਦੇਸ਼ ਨੂੰ ਇਕ ਸੂਤਰ 'ਚ ਪਿਰੋਣ ਦਾ ਯਤਨ ਕਰੀਏ, ਸਭ ਨੂੰ ਸੁਰੱਖਿਅਤ ਮਾਹੌਲ ਦੇਣ ਦਾ ਯਤਨ ਕਰੀਏ ਤੇ ਜੰਗ ਦਾ ਖਿਆਲ ਸਾਡੇ ਖਿਆਲ 'ਚ ਵੀ ਨਾ ਆਵੇ। ਸਾਨੂੰ ਲੋੜ ਹੈ ਆਪਸੀ ਪਿਆਰ, ਭਾਈਚਾਰੇ, ਮਿਲਵਰਤਣ ਦੀ ਅਤੇ ਸ਼ਹੀਦ ਹੋਏ ਅਤੇ ਜ਼ਖ਼ਮੀ ਹੋਏ ਸਾਡੇ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ। ਅੱਜ ਦੇ ਦਿਨ ਝੰਡਾ ਦਿਵਸ ਮੌਕੇ ਅਸੀਂ ਸਲਾਮ ਕਰਦੇ ਹਾਂ ਉਨ੍ਹਾਂ ਸੈਨਿਕ ਵੀਰਾਂ ਨੂੰ ਜੋ ਸਾਡੇ ਦੇਸ਼ ਲਈ ਸ਼ਹੀਦ ਹੋਏ ਜਾਂ ਜ਼ਖ਼ਮੀ ਹੋਏ ਹਨ।

-ਤਾਰੀ ਵਾਲੀ ਗਲੀ, ਜੈਤੋ (ਫਰੀਦਕੋਟ)
ਮੋ: 98550-31081

 


ਖ਼ਬਰ ਸ਼ੇਅਰ ਕਰੋ

ਨਰਿੰਦਰ ਮੋਦੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ ਗੁਜਰਾਤ ਚੋਣਾਂ

ਜਿਵੇਂ-ਜਿਵੇਂ ਗੁਜਰਾਤ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਰਾਜਨੀਤਕ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿਚ ਇਕ-ਦੂਸਰੇ ਦੇ ਵਿਰੋਧੀ ਹਨ। ਗੁਜਰਾਤ ਚੋਣ ਨੂੰ ਆਪਣੇ ...

ਪੂਰੀ ਖ਼ਬਰ »

ਮੰਦਿਰ-ਮਸਜਿਦ ਦੀ ਰਾਜਨੀਤੀ

ਅਯੁੱਧਿਆ ਵਿਚ ਬਾਬਰੀ ਮਸਜਿਦ ਅਤੇ ਰਾਮ ਮੰਦਿਰ ਦਾ ਮਾਮਲਾ ਚਿਰਾਂ ਪੁਰਾਣਾ ਹੈ। ਇਸ ਦਾ ਸਬੰਧ ਮਿਥਿਹਾਸ ਨਾਲ ਵੀ ਹੈ ਅਤੇ ਇਤਿਹਾਸ ਨਾਲ ਵੀ ਹੈ। ਇਸ ਦਾ ਸਬੰਧ ਆਸਥਾ ਨਾਲ ਵੀ ਹੈ ਅਤੇ ਸਿਆਸਤ ਨਾਲ ਵੀ ਹੈ। ਬਿਨਾਂ ਸ਼ੱਕ ਇਸ ਮਸਲੇ 'ਤੇ ਦਹਾਕਿਆਂ ਤੋਂ ਰਾਜਨੀਤੀ ਦੀ ਖੇਡ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX