ਤਾਜਾ ਖ਼ਬਰਾਂ


ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ
. . .  2 minutes ago
ਹੇਲਸਿੰਕੀ, 16 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਨਲੈਂਡ ਦੇ ਹੇਲਸਿੰਕੀ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਫੀਫਾ ਵਿਸ਼ਵ ਕੱਪ ਦੇ ਸਫਲ ਆਯੋਜਨ ਦੀ ਵਧਾਈ...
ਆਂਧਰਾ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
. . .  37 minutes ago
ਅਮਰਾਵਤੀ, 16 ਜੁਲਾਈ- ਆਂਧਰਾ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕਾਨਾ ਲਕਸ਼ਮੀ ਨਰਾਇਣ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ 'ਚ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਟੈਲੀਫ਼ੋਨ ਨੰਬਰ ਸੂਬੇ ਦੇ ਖ਼ੁਫ਼ੀਆ ਵਿਭਾਗ ਵੱਲੋਂ ਰਿਕਾਰਡ...
ਨਿਤੀਸ਼ ਕੁਮਾਰ ਨੇ ਬਿਹਾਰ ਲਈ ਫਿਰ ਕੀਤੀ ਵਿਸ਼ੇਸ਼ ਦਰਜੇ ਦੀ ਮੰਗ
. . .  40 minutes ago
ਪਟਨਾ, 16 ਜੁਲਾਈ- 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਤੋਂ ਸੂਬੇ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਦਾ...
ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ
. . .  about 1 hour ago
ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਪੰਜਾਬ 'ਚ ਜਿੱਥੇ ਚਿੱਟੇ ਦੇ ਖ਼ਿਲਾਫ਼ ਸਮੂਹ ਪੰਜਾਬੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ, ਉੱਥੇ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਹਿਤ ਅੱਜ ਕਸਬਾ ਮੁੱਦਕੀ ਦੇ ਵਾਰਡ ...
ਸੀ. ਬੀ. ਆਈ. ਨੇ ਫਾਰੂਕ ਅਬਦੁੱਲਾ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ
. . .  1 minute ago
ਨਵੀਂ ਦਿੱਲੀ, 16 ਜੁਲਾਈ- ਸੀ. ਬੀ. ਆਈ. ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਰੁੱਧ ਸ੍ਰੀਨਗਰ ਦੀ ਚੀਫ਼ ਜੂਡੀਸ਼ੀਅਲ ਮੈਜਿਸਟਰੇਟ 'ਚ ਕਰੋੜਾਂ ਦੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ...
30 ਜੁਲਾਈ ਨੂੰ ਹੋਵੇਗੀ ਸ਼ੋਪੀਆਂ ਗੋਲੀਬਾਰੀ ਮਾਮਲੇ ਦੀ ਅਗਲੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਜੁਲਾਈ- ਸ਼ੋਪੀਆਂ ਗੋਲੀਬਾਰੀ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਇਸ ਦਿਨ ਸੁਪਰੀਮ ਕੋਰਟ ਇਹ ਤੈਅ ਕਰੇਗਾ ਕਿ ਲੈਫ਼ਟੀਨੈਂਟ ਕਰਨਲ ਕਰਮਜੀਤ ਸਿੰਘ (ਮੇਜਰ ਅਦਿੱਤਿਆ ਦੇ ਪਿਤਾ) ਦੀ ਐਫ.ਆਈ.ਆਰ...
ਕੇਰਲ 'ਚ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਭਾਜਪਾ ਵਰਕਰਾਂ ਨੇ ਕੀਤਾ ਹਮਲਾ
. . .  about 1 hour ago
ਤਿਰੂਵਨੰਤਪੁਰਮ, 16 ਜੁਲਾਈ- ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ 'ਚ ਅੱਜ ਭਾਜਪਾ ਦੇ ਵਰਕਰਾਂ ਵਲੋਂ ਕਾਂਗਰਸ ਨੇਤਾ ਸ਼ਸ਼ੀ ਥਰੂਰ 'ਤੇ ਦਫ਼ਤਰ 'ਤੇ ਹਮਲਾ ਕੀਤਾ ਗਿਆ। ਵਰਕਰ ਸ਼ਸ਼ੀ ਥਰੂਰ ਦੇ 'ਹਿੰਦੂ-ਪਾਕਿਸਤਾਨ' ਵਾਲੇ ਬਿਆਨ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਥਰੂਰ...
ਭਾਰੀ ਮੀਂਹ ਕਾਰਨ ਪੁਲ ਦੇ ਹੇਠਾਂ ਫਸੀ ਯਾਤਰੀਆਂ ਨਾਲ ਭਰੀ ਬੱਸ
. . .  about 1 hour ago
ਨਵੀਂ ਦਿੱਲੀ, 16 ਜੁਲਾਈ -ਭਾਰੀ ਮੀਂਹ ਦੇ ਚੱਲਦਿਆਂ ਮੱਧ ਦਿੱਲੀ 'ਚ ਕਨਾਟ ਪਲੇਸ ਇਲਾਕੇ 'ਚ ਮਿੰਟੋ ਬ੍ਰਿਜ ਦੇ ਹੇਠਾਂ ਪਾਣੀ ਇਕੱਠਾ ਹੋਣ ਨਾਲ ਦਿੱਲੀ ਟਰਾਂਸਪੋਰਟ ਨਿਗਮ ਦੀ ਬੱਸ ਫਸ ਗਈ, ਪਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ...
ਦਿੱਲੀ ਦੇ ਕਈ ਹਿੱਸਿਆਂ 'ਚ ਪਿਆ ਭਾਰੀ ਮੀਂਹ
. . .  about 1 hour ago
ਨਵੀਂ ਦਿੱਲੀ, 16 ਜੁਲਾਈ- ਰਾਜਧਾਨੀ ਦਿੱਲੀ 'ਚ ਦੇ ਕਈ ਹਿੱਸਿਆ 'ਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਇਸ ਦੇ ਨਾਲ ਹੀ ਮੀਂਹ ਕਾਰਨ ਸ਼ਹਿਰ ਦੇ ਕਈ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਆਵਾਜਾਈ 'ਤੇ ਕਾਫ਼ੀ ਅਸਰ...
ਸੜਕ ਹਾਦਸਿਆਂ 'ਚ ਪੰਜ ਲੋਕਾਂ ਦੀ ਮੌਤ, 8 ਜ਼ਖਮੀ
. . .  about 1 hour ago
ਹੈਦਰਾਬਾਦ, 16 ਜੁਲਾਈ- ਤੇਲੰਗਨਾ 'ਚ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਪੰਜ ਲੋਕ ਮਾਰੇ ਗਏ ਅਤੇ ਅੱਠ ਲੋਕ ਜ਼ਖਮੀ ਹੋ ਗਏ। ਪੋਟਹੁਨੂਰੁ 'ਚ ਇਕ ਕਾਰ ਕਾਬੂ ਤੋਂ ਬਾਹਰ ਹੋ ਕੇ ਸੜਕ ਕਿਨਾਰੇ ਲੱਗੇ ਦਰਖਤ ਨਾਲ ਟਕਰਾ ਗਈ ਜਿਸ 'ਚ ਤਿੰਨ ਲੋਕਾਂ ਦੀ...
ਬੰਗਾਲ ਨੂੰ 'ਸਿੰਡੀਕੇਟ' ਚਲਾ ਰਿਹਾ ਹੈ, ਇੱਥੇ ਪੂਜਾ ਕਰਨਾ ਵੀ ਮੁਸ਼ਕਲ- ਮੋਦੀ
. . .  about 2 hours ago
ਕੋਲਕਾਤਾ, 16 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਇੱਕ ਕਿਸਾਨ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਰੀਫ ਫਸਲਾਂ ਦੇ ਸਮਰਥਨ ਮੁੱਲ ਵਧਾਏ ਜਾਣ ਦੇ ਕੇਂਦਰ ਦੇ ਫੈਸਲੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ...
ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ
. . .  about 3 hours ago
ਪਟਿਆਲਾ, 16 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਰਾਜੋਆਣਾ ਨੂੰ ਮਿਲਣ ਅਤੇ...
ਮਿਦਨਾਪੁਰ 'ਚ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਡਿੱਗਿਆ ਪੰਡਾਲ, ਕਈ ਲੋਕ ਜ਼ਖ਼ਮੀ
. . .  1 minute ago
ਕੋਲਕਾਤਾ, 16 ਜੁਲਾਈ- ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪੰਡਾਲ ਦਾ ਇੱਕ ਹਿੱਸਾ ਡਿੱਗ ਜਾਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ...
ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਸਬ-ਕਮੇਟੀ ਨਾਲ ਕੀਤੀ ਬੈਠਕ
. . .  about 3 hours ago
ਚੰਡੀਗੜ੍ਹ, 16 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕੈਬਨਿਟ ਦੀ ਸਬ-ਕਮੇਟੀ ਨਾਲ ਬੈਠਕ ਕੀਤੀ। ਇਸ ਕਮੇਟੀ ਦਾ ਗਠਨ ਸੂਬੇ 'ਚ ਨਸ਼ਿਆਂ 'ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਕੀਤਾ...
ਸਾਂਭਲ ਜਬਰ-ਜਨਾਹ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 3 hours ago
ਲਖਨਊ, 16 ਜੁਲਾਈ- ਉੱਤਰ ਪ੍ਰਦੇਸ਼ ਦੇ ਸੰਭਾਲ ਜ਼ਿਲ੍ਹੇ 'ਚ ਬੀਤੇ ਦਿਨੀਂ ਇੱਕ ਔਰਤ ਨਾਲ ਸਮੂਹਿਕ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਜਿਊਂਦਿਆਂ ਸਾੜਨ ਦੇ ਮਾਮਲੇ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਘਟਨਾ ਨੂੰ ਪੰਜ ਲੋਕਾਂ ਵਲੋਂ ਅੰਜਾਮ...
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਔਰਤਾਂ ਲਈ ਰਾਖਵਾਂਕਰਨ ਦੀ ਕੀਤੀ ਮੰਗ
. . .  about 4 hours ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ
. . .  about 4 hours ago
ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਮੌਤ
. . .  about 4 hours ago
ਜਵਾਬਦੇਹੀ ਅਦਾਲਤ ਦੇ ਫੈਸਲੇ ਵਿਰੁੱਧ ਹਾਈਕੋਰਟ ਪਹੁੰਚੇ ਨਵਾਜ਼ ਅਤੇ ਮਰੀਅਮ
. . .  about 5 hours ago
'ਚੰਦ-ਤਾਰੇ' ਵਾਲੇ ਹਰੇ ਝੰਡਿਆਂ 'ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਮੰਗਿਆ ਜਵਾਬ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਸੰਪਾਦਕੀ

ਅਜੋਕੀਆਂ ਸਥਿਤੀਆਂ ਵਿਚ ਟਰੇਡ ਯੂਨੀਅਨਾਂ ਦਾ ਰੋਲ ਕੀ ਹੋਵੇ ?

ਟਰੇਡ ਯੂਨੀਅਨਾਂ ਨੂੰ ਸਮਾਜਵਾਦ ਦਾ ਪੰਘੂੜਾ ਮੰਨਿਆ ਜਾਂਦਾ ਹੈ। ਵਿਚਾਰਧਾਰਾ ਮੁਤਾਬਿਕ ਟਰੇਡ ਯੂਨੀਅਨਾਂ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਲਈ ਲੜਾਈ ਲੜਦੀਆਂ ਹਨ। ਮੇਰਾ ਮੰਨਣਾ ਹੈ ਕਿ ਟਰੇਡ ਯੂਨੀਅਨਾਂ ਦੀ ਸਮਾਜਿਕ ਤਬਦੀਲੀ ਵਿਚ ਭੂਮਿਕਾ ਹੁੰਦੀ ਹੈ। ਇਕ ਟਰੇਡ ...

ਪੂਰੀ ਖ਼ਬਰ »

ਅੰਤਿਮ ਅਰਦਾਸ 'ਤੇ ਵਿਸ਼ੇਸ਼

ਗੁਰਪਾਲ ਸਿੰਘ ਪਾਲ ਨੂੰ ਯਾਦ ਕਰਦਿਆਂ

ਗੁਰਪਾਲ ਸਿੰਘ ਪਾਲ ਉਰਫ 'ਤਾਰ ਬਾਬੂ' ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਆਪਣੀ ਉਮਰ ਦੀਆਂ 83 ਪੱਤਝੜ ਬਹਾਰਾਂ ਹੰਢਾਅ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਿਆ ਆ ਰਿਹਾ ਸੀ। ਪਿਛਲੇ ਲਗਪਗ 25-30 ਸਾਲਾਂ ਤੋਂ ਗੁਰਪਾਲ ਸਿੰਘ ਪਾਲ ਨਾਲ ਮੇਰੀ ਜਾਣ-ਪਛਾਣ ਡੂੰਘੀ ਸਾਂਝ ਅਤੇ ਅਪਣੱਤ ਵਿਚ ਬਦਲ ਗਈ ਸੀ। ਭਾਵੇਂ ਉਹ ਮੇਰੇ ਬਾਪ ਦੀ ਉਮਰ ਦਾ ਸੀ, ਪਰ ਉਹ ਮੈਨੂੰ ਛੋਟਾ ਭਰਾ ਸਮਝਦਾ ਸੀ। ਉਸ ਦੇ ਤੁਰ ਜਾਣ ਨਾਲ ਪੰਜਾਬੀ ਸੱਭਿਆਚਾਰਕ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁਰਪਾਲ ਸਿੰਘ ਪਾਲ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ। ਖ਼ਾਸ ਕਰਕੇ ਮਾਲਵੇ ਦੇ ਖਿੱਤੇ ਵਿਚ ਉਹ ਆਪਣੀ ਨਿਵੇਕਲੀ ਅਤੇ ਵਿਲੱਖਣ ਪਛਾਣ ਬਣਾ ਚੁੱਕਾ ਸੀ। ਅੱਜ ਤੋਂ ਲਗਪਗ ਸਾਢੇ ਚਾਰ ਦਹਾਕੇ ਤੋਂ ਪਹਿਲਾਂ ਉਸ ਦਾ 'ਵਰਮਾ ਗ੍ਰਾਮੋਫੋਨ ਕੰਪਨੀ ਮੋਗਾ' ਵਿਚ ਰਿਕਾਰਡ ਹੋਇਆ ਗੀਤ 'ਪਾਲੀ ਪਾਣੀ ਖੂਹ ਤੋਂ ਭਰੇ' ਬਹੁ-ਚਰਚਿਤ ਅਤੇ ਮਕਬੂਲੀਅਤ ਦੀਆਂ ਬੁਲੰਦੀਆਂ ਉੱਪਰ ਅਜਿਹਾ ਪਹੁੰਚਿਆ ਕਿ ਇਸ ਗੀਤ ਦਾ ਮੁੱਖੜਾ ਹੀ ਉਸ ਦੇ ਨਾਂਅ ਨਾਲ ਜੁੜ ਗਿਆ ਸੀ। ਜਿਥੇ ਕਿਤੇ ਵੀ ਉਹ ਪ੍ਰੋਗਰਾਮ ਦੇਣ ਜਾਂਦਾ ਸੀ, ਸਰੋਤਿਆਂ ਵਲੋਂ ਆਪ-ਮੁਹਾਰੇ ਹੀ ਇਸ ਗੀਤ ਦੀ ਫ਼ਰਮਾਇਸ਼ ਉੱਘੜ ਪੈਂਦੀ ਸੀ। ਅੱਜ ਵੀ ਬੱਸਾਂ, ਟਰੱਕਾਂ ਦੇ ਮਗਰ 'ਪਾਲੀ ਪਾਣੀ ਖੂਹ ਤੋਂ ਭਰੇ' ਲਿਖਿਆ ਹੋਇਆ ਮਿਲ ਜਾਂਦਾ ਹੈ। ਸਵਰਗੀ ਗੁਰਦੀਪ ਘੋਲੀਏ ਦੁਆਰਾ ਲਿਖੇ ਇਸ ਗੀਤ ਨੂੰ ਕੁੜੀਆਂ ਚਿੜੀਆਂ ਤੇ ਮੁਟਿਆਰਾਂ ਨੇ ਆਪਣੀਆਂ ਦਰੀਆਂ ਸਰ੍ਹਾਣਿਆਂ 'ਤੇ ਇਹ ਸ਼ਬਦ ਉਕਰ ਕੇ ਇਸ ਗੀਤ ਨੂੰ ਹਮੇਸ਼ਾ-ਹਮੇਸ਼ਾ ਲਈ ਅਮਰ ਕਰ ਦਿੱਤਾ। ਪਿਛਲੇ ਡੇਢ ਦਹਾਕੇ ਦੇ ਕਰੀਬ ਉੱਘੇ ਸਾਹਿਤਕਾਰ ਡਾ: ਲਖਵਿੰਦਰ ਜੌਹਲ ਨੇ ਜਲੰਧਰ ਦੂਰਦਰਸ਼ਨ ਦੇ ਬਹੁ-ਚਰਚਿਤ ਪ੍ਰੋਗਰਾਮ 'ਲਿਸ਼ਕਾਰਾ' ਅਤੇ ਖਤਾਂ ਦੇ ਜਵਾਬ ਪ੍ਰੋਗਰਾਮ 'ਸਿਰਨਾਵਾਂ' ਵਿਚ ਟੈਲੀਕਾਸਟ ਕਰਕੇ ਇਸ ਗੀਤ ਦੀ ਮਕਬੂਲੀਅਤ ਨੂੰ ਤਾਜ਼ਾ ਕੀਤਾ ਸੀ।
ਪਿਛਲੇ ਸਾਲਾਂ ਦੌਰਾਨ ਗੁਰਪਾਲ ਸਿੰਘ ਦੀਆਂ 'ਦੁਨੀਆ ਨੱਚੀ ਜਾਂਦੀ ਐ', 'ਸਿੱਖੀ ਖੰਡਿਓਂ ਤਿੱਖੀ', 'ਤੇਰੀ ਤੋਰ ਮਸਤਾਨੀ' ਅਤੇ 'ਧੰਨ ਫਰੀਦਾ ਧੰਨ ਫਰੀਦਾ' ਨੇ ਮਾਰਕੀਟ ਵਿਚ ਧੁੰਮਾਂ ਪਾਈਆਂ ਸਨ। 'ਤੋੜ ਮੁਹੱਬਤਾਂ ਗਲੀ ਮੇਰੀ 'ਚੋਂ ਲੰਘ ਚੱਲਿਐਂ ਚੁੱਪ ਕੀਤਾ ਵੇ', 'ਪੈਸਾ ਜਿਵੇਂ ਨਚਾਈ ਜਾਂਦੈ ਦੁਨੀਆ ਨੱਚੀ ਜਾਂਦੀ ਐ' ਅਤੇ 'ਪੜ੍ਹ ਫ਼ਰੀਦ ਦੀ ਬਾਣੀ ਜੀਵਨ ਸਫ਼ਲ ਬਣਾਉਣਾ ਜੇ (ਰਚਿਤ ਬਹਾਦਰ ਡਾਲਵੀ) ਹਾਲੇ ਵੀ ਸਰੋਤਿਆਂ ਦੇ ਮਨਾਂ ਵਿਚ ਵਸੇ ਹੋਏ ਹਨ। ਗੁਰਪਾਲ ਸਿੰਘ ਪਾਲ ਦਾ ਜਨਮ 4 ਅਕਤੂਬਰ, 1935 ਨੂੰ ਪਿੰਡ ਕਨੇਚ (ਨੇੜੇ ਸਾਹਨੇਵਾਲ) ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਲਹਿਣਾ ਸਿੰਘ ਦੇ ਘਰ ਮਾਤਾ ਸਰਦਾਰਨੀ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ। ਮੈਟ੍ਰਿਕ 1956 ਵਿਚ ਕਰਕੇ ਆਪਣੇ ਵੱਡੇ ਭਰਾ ਸ: ਮਿੱਤ ਸਿੰਘ ਜੋ ਗਿੱਲ ਪਿੰਡ (ਨੇੜੇ ਬਾਘਾਪੁਰਾਣਾ) ਵਿਖੇ ਓਵਰਸੀਅਰ ਸਨ, ਕੋਲ ਚਲਾ ਗਿਆ। ਉਥੇ ਬਲਵੰਤ ਸਿੰਘ ਮਾਂਗਟ 'ਤਾਰ ਬਾਬੂ' ਤੋਂ ਟੈਲੀਗ੍ਰਾਫ਼ੀ ਦੀ ਟਰੇਨਿੰਗ ਕਰਕੇ 1959 ਵਿਚ ਪਿੰਡ ਰਣੀਆਂ ਵਿਖੇ 'ਤਾਰ ਬਾਬੂ' ਲੱਗ ਗਿਆ। ਉਸੇ ਦਿਨ ਤੋਂ ਉਸ ਦੇ ਨਾਂਅ ਨਾਲ ਗੁਰਪਾਲ ਸਿੰਘ ਪਾਲ 'ਤਾਰ ਬਾਬੂ' ਜੁੜ ਗਿਆ। ਪਾਲ ਨੇ ਗਿਆਨ ਸਿੰਘ ਸੁਰਜੀਤ ਤੋਂ ਬੈਂਜੋ ਸਿੱਖੀ ਤੇ ਤੂੰਬੀ ਦੀ ਕਲਾ ਸਿੱਖਣ ਲਈ ਗੁਰਚਰਨ ਸਿੰਘ ਥਿੰਦ ਬੱਧਨੀ ਵਾਲੇ ਨੂੰ ਉਸਤਾਦ ਧਾਰਿਆ, ਕਲਾਸੀਕਲ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਗ੍ਰਹਿਣ ਕੀਤੀ ਅਤੇ ਗਿਆਨੀ ਨਿਰਭੈ ਸਿੰਘ ਦੁਆਰੇਆਣਾ ਤੋਂ ਕਵਿਤਾ ਤੇ ਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। 1970 ਦੇ ਲਗਪਗ ਗੁਰਪਾਲ ਸਿੰਘ ਪਾਲ ਨੇ ਰਾਜਿੰਦਰ ਰਾਜਨ, ਸਵਰਨ ਲਤਾ ਅਤੇ ਜਗਮੋਹਨ ਕੌਰ ਨਾਲ ਕੁਝ ਗੀਤ ਗਏ ਸਨ। ਪ੍ਰੋ: ਮੋਹਨ ਸਿੰਘ ਮੇਲੇ ਤੋਂ ਇਲਾਵਾ ਕਈ ਸਭਾਵਾਂ ਅਤੇ ਸੰਸਥਾਵਾਂ ਨੇ ਉਸ ਦੀ ਸੱਭਿਆਚਾਰਕ ਗਾਇਕੀ ਨੂੰ ਸਨਮਾਨਿਆ ਹੈ। ਅਖੀਰ ਆਪਣੀ 83 ਸਾਲ ਦੀ ਉਮਰ ਭੋਗ ਕੇ ਸਦਾ ਦੀ ਨੀਂਦ ਸੌਂ ਗਿਆ। ਉਸ ਦੀ ਸੱਭਿਆਚਾਰਕ ਤੇ ਸਾਫ਼-ਸੁਥਰੀ ਗਾਇਕੀ ਹਮੇਸ਼ਾ ਲਈ ਉਸ ਦੇ ਚਾਹੁੰਣ ਵਾਲਿਆਂ ਦੇ ਮਨਾਂ ਵਿਚ ਵਸੀ ਰਹੇਗੀ, ਅੱਜ 7 ਦਸੰਬਰ ਦਿਨ ਵੀਰਵਾਰ ਕੋਟਕਪੂਰੇ ਸ਼ਹਿਰ ਵਿਚ ਉਸ ਦੇ ਚਾਹੁੰਣ ਵਾਲੇ ਅਤੇ ਕਲਾਕਾਰ ਉਸ ਨੂੰ ਸ਼ਰਧਾਂਜਲੀ ਭੇਟ ਕਰਨਗੇ।

-ਮਕਾਨ ਨੰ: 6/120, ਰਾਜਗੁਰੂ ਨਗਰ, ਮੋਗਾ
ਮੋ: 94172-35502


ਖ਼ਬਰ ਸ਼ੇਅਰ ਕਰੋ

ਝੰਡਾ ਦਿਵਸ 'ਤੇ ਵਿਸ਼ੇਸ਼

ਆਓ, ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈਏ

ਹੁਣ ਤੱਕ ਭਾਰਤ ਦੀਆਂ ਚੀਨ ਨਾਲ ਇਕ ਵਾਰ ਅਤੇ ਪਾਕਿਸਤਾਨ ਨਾਲ ਕਈ ਜੰਗਾਂ ਹੋਈਆਂ ਹਨ ਅਤੇ ਇਨ੍ਹਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫ਼ੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾਡਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ...

ਪੂਰੀ ਖ਼ਬਰ »

ਨਰਿੰਦਰ ਮੋਦੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ ਗੁਜਰਾਤ ਚੋਣਾਂ

ਜਿਵੇਂ-ਜਿਵੇਂ ਗੁਜਰਾਤ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਰਾਜਨੀਤਕ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿਚ ਇਕ-ਦੂਸਰੇ ਦੇ ਵਿਰੋਧੀ ਹਨ। ਗੁਜਰਾਤ ਚੋਣ ਨੂੰ ਆਪਣੇ ...

ਪੂਰੀ ਖ਼ਬਰ »

ਮੰਦਿਰ-ਮਸਜਿਦ ਦੀ ਰਾਜਨੀਤੀ

ਅਯੁੱਧਿਆ ਵਿਚ ਬਾਬਰੀ ਮਸਜਿਦ ਅਤੇ ਰਾਮ ਮੰਦਿਰ ਦਾ ਮਾਮਲਾ ਚਿਰਾਂ ਪੁਰਾਣਾ ਹੈ। ਇਸ ਦਾ ਸਬੰਧ ਮਿਥਿਹਾਸ ਨਾਲ ਵੀ ਹੈ ਅਤੇ ਇਤਿਹਾਸ ਨਾਲ ਵੀ ਹੈ। ਇਸ ਦਾ ਸਬੰਧ ਆਸਥਾ ਨਾਲ ਵੀ ਹੈ ਅਤੇ ਸਿਆਸਤ ਨਾਲ ਵੀ ਹੈ। ਬਿਨਾਂ ਸ਼ੱਕ ਇਸ ਮਸਲੇ 'ਤੇ ਦਹਾਕਿਆਂ ਤੋਂ ਰਾਜਨੀਤੀ ਦੀ ਖੇਡ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX