ਤਾਜਾ ਖ਼ਬਰਾਂ


ਮਹਾਂਬੋਧੀ ਮੰਦਰ ਪਹੁੰਚੀ ਐਨ.ਆਈ.ਏ. ਟੀਮ
. . .  17 minutes ago
ਪਟਨਾ, 20 ਜਨਵਰੀ - ਬਿਹਾਰ ਦੇ ਗਯਾ 'ਚ ਮਹਾਂਬੋਧੀ ਮੰਦਰ ਦੇ ਅਹਾਤੇ ਤੋਂ ਬੰਬਨੁਮਾ ਪਦਾਰਥ ਬਰਾਮਦ ਹੋਣ ਤੋਂ ਮਗਰੋਂ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ ਇਕ ਟੀਮ ਮਹਾਂਬੋਧੀ ਮੰਦਰ ਪਹੁੰਚ ਗਈ...
80 ਸਾਲ ਦੀ ਔਰਤ ਨਾਲ ਜਬਰ ਜਨਾਹ
. . .  35 minutes ago
ਪੁਣੇ, 20 ਜਨਵਰੀ - ਮਹਾਰਾਸ਼ਟਰ ਦੇ ਪੁਣੇ 'ਚ ਤਲਵੜੇ 'ਚ ਇਕ 80 ਸਾਲ ਦੀ ਬਜ਼ੁਰਗ ਔਰਤ ਨਾਲ ਜਬਰ ਜਨਾਹ ਕੀਤਾ ਗਿਆ, ਇਹ ਘਟਨਾ 13 ਜਨਵਰੀ ਦੀ ਦੱਸੀ ਜਾਂਦੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਫਰਾਰ ਦੱਸਿਆ ਜਾਂਦਾ...
ਗੱਡੀ ਦੀਆਂ ਸੀਟਾਂ ਨਾ ਹੋਣ ਖ਼ਰਾਬ, ਪੁਲਿਸ ਨੇ ਨੌਜਵਾਨਾਂ ਨੂੰ ਸੜਕ 'ਤੇ ਮਰਨ ਲਈ ਛੱਡਿਆ
. . .  about 1 hour ago
ਸਹਾਰਨਪੁਰ, 20 ਜਨਵਰੀ - ਉਤਰ ਪ੍ਰਦੇਸ਼ ਦੀ ਪੁਲਿਸ ਦਾ ਇਕ ਬੇਹੱਦ ਅਸੰਵੇਦਨਸ਼ੀਲ ਚਿਹਰਾ ਸਾਹਮਣੇ ਆਇਆ ਹੈ। ਇਕ ਹਾਦਸੇ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਸਥਾਨਕ ਲੋਕ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਮਿੰਨਤਾਂ ਤਰਲੇ ਕਰ ਰਹੇ ਹਨ ਕਿ ਪੁਲਿਸ ਦੀ ਗੱਡੀ 'ਚ...
ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  about 1 hour ago
ਰਾਜਾਸਾਂਸੀ 20 ਜਨਵਰੀ (ਹਰਦੀਪ ਸਿੰਘ ਖੀਵਾ)- ਦੇਸ ਭਰ ਵਿਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੱਦੇ
ਐਲ.ਓ.ਸੀ. 'ਤੇ ਜੰਗੀ ਮਾਹੌਲ, ਲੋਕਾਂ ਵਲੋਂ ਹਿਜਰਤ
. . .  about 2 hours ago
ਜੰਮੂ, 20 ਜਨਵਰੀ - ਜੰਮੂ ਕਸ਼ਮੀਰ 'ਚ ਐਲ.ਓ.ਸੀ. 'ਤੇ ਪਾਕਿਸਤਾਨੀ ਰੇਂਜਰਾਂ ਵਲੋਂ ਅੱਜ ਤੀਜੇ ਦਿਨ ਮੁਸਲਸਲ ਗੋਲੀਬਾਰੀ ਦੀ ਖ਼ਿਲਾਫ਼ ਵਰਜ਼ੀ ਜਾਰੀ ਹੈ। ਜਿਸ ਕਾਰਨ ਐਲ.ਓ.ਸੀ. 'ਤੇ ਦੋਵਾਂ ਮੁਲਕਾਂ ਦਰਮਿਆਨ ਜੰਗੀ ਮਾਹੌਲ ਬਣ ਰਿਹਾ ਹੈ। ਆਰ.ਐਸ.ਪੂਰਾ 'ਚ ਸਥਾਨਕ...
ਕਮਰਾ ਨਾ ਦਿੱਤੇ ਜਾਣ ਤੋਂ ਗ਼ੁੱਸੇ 'ਚ ਆਏ ਵਿਅਕਤੀ ਨੇ ਹੋਟਲ ਨੂੰ ਲਾਈ ਅੱਗ, ਪੰਜ ਮੌਤਾਂ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਦੱਖਣੀ ਕੋਰੀਆ ਦੀ ਰਾਜਧਾਨੀ ਸੀਓਲ ਦੇ ਇਕ ਹੋਟਲ 'ਚ ਅੱਗ ਲਗਾਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ...
ਪਾਕਿ ਗੋਲੀਬਾਰੀ 'ਚ ਸਿਪਾਹੀ ਮਨਦੀਪ ਸਿੰਘ ਸ਼ਹੀਦ
. . .  about 3 hours ago
ਸ੍ਰੀਨਗਰ, 20 ਜਨਵਰੀ - ਪਾਕਿਸਤਾਨ ਵਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ ਸੈਕਟਰ 'ਚ ਐਲ.ਓ.ਸੀ. 'ਤੇ 23 ਸਾਲਾਂ ਭਾਰਤੀ ਜਵਾਨ ਮਨਦੀਪ ਸਿੰਘ ਸ਼ਹੀਦ ਹੋ ਗਿਆ...
ਛਤਰਪਤੀ ਹੱਤਿਆ ਮਾਮਲਾ : ਅਗਲੀ ਸੁਣਵਾਈ 17 ਫਰਵਰੀ ਨੂੰ
. . .  about 3 hours ago
ਪੰਚਕੂਲਾ, 20 ਜਨਵਰੀ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ 'ਤੇ ਚੱਲ ਰਹੇ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਸਾਰੇ ਦੋਸ਼ੀ ਕੋਰਟ ਵਿਚ ਪੇਸ਼ ਹੋਏ। ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਬਚਾਅ ਪੱਖ ਵੱਲੋਂ ਗਵਾਹੀਆਂ...
ਵਿਦਿਆਰਥੀ ਨੇ ਪ੍ਰਿੰਸੀਪਲ 'ਤੇ ਚਲਾਈਆਂ ਗੋਲੀਆਂ
. . .  14 minutes ago
ਪਾਕਿਸਤਾਨੀ ਗੋਲੀਬਾਰੀ 'ਚ ਇਕ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਸੰਪਾਦਕੀ

ਅਜੋਕੀਆਂ ਸਥਿਤੀਆਂ ਵਿਚ ਟਰੇਡ ਯੂਨੀਅਨਾਂ ਦਾ ਰੋਲ ਕੀ ਹੋਵੇ ?

ਟਰੇਡ ਯੂਨੀਅਨਾਂ ਨੂੰ ਸਮਾਜਵਾਦ ਦਾ ਪੰਘੂੜਾ ਮੰਨਿਆ ਜਾਂਦਾ ਹੈ। ਵਿਚਾਰਧਾਰਾ ਮੁਤਾਬਿਕ ਟਰੇਡ ਯੂਨੀਅਨਾਂ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਲਈ ਲੜਾਈ ਲੜਦੀਆਂ ਹਨ। ਮੇਰਾ ਮੰਨਣਾ ਹੈ ਕਿ ਟਰੇਡ ਯੂਨੀਅਨਾਂ ਦੀ ਸਮਾਜਿਕ ਤਬਦੀਲੀ ਵਿਚ ਭੂਮਿਕਾ ਹੁੰਦੀ ਹੈ। ਇਕ ਟਰੇਡ ਯੂਨੀਅਨ ਯਕੀਨੀ ਤੌਰ 'ਤੇ ਇਕ ਲੋਕ ਲਹਿਰ ਹੁੰਦੀ ਹੈ ਅਤੇ ਆਮ ਅਪਣਾਇਆ ਜਾਣ ਵਾਲਾ ਨਿਯਮ ਇਹ ਹੈ ਕਿ 'ਵੱਧ ਤੋਂ ਵੱਧ ਲੋਕਾਂ ਲਈ ਵੱਧ ਤੋਂ ਵੱਧ ਚੰਗਾ'। ਮਤਲਬ ਇਹ ਹੈ ਕਿ ਜੇ ਕਿਸੇ ਟਰੇਡ ਯੂਨੀਅਨ ਨੇ ਸਫ਼ਲ ਹੋਣਾ ਹੈ ਤਾਂ ਇਸ ਦੇ ਏਜੰਡੇ ਨੂੰ ਆਮ ਲੋਕਾਂ ਦੇ ਏਜੰਡੇ ਵਜੋਂ ਵੇਖਿਆ ਤੇ ਸਵੀਕਾਰਿਆ ਜਾਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ ਇਹ ਕਿ ਟਰੇਡ ਯੂਨੀਅਨ ਅੰਦੋਲਨ ਅਲੱਗ-ਥਲੱਗਤਾ ਵਿਚ ਅੱਗੇ ਨਹੀਂ ਵੱਧ ਸਕਦਾ।
ਸੰਸਾਰਿਕ ਟਰੇਡ ਯੂਨੀਅਨ ਲਹਿਰ ਦਾ 130 ਵਰ੍ਹਿਆਂ ਤੋਂ ਵਧੇਰੇ ਦਾ ਸ਼ਾਨਦਾਰ ਇਤਿਹਾਸ ਹੈ। ਇਸ ਨੇ ਸਮੇਂ-ਸਮੇਂ 'ਤੇ ਵੱਖ-ਵੱਖ ਦੇਸ਼ਾਂ ਜਾਂ ਥਾਵਾਂ ਦੇ ਹਿਸਾਬ ਨਾਲ ਵੱਖ-ਵੱਖ ਸੰਦਰਭਾਂ ਵਿਚ ਕਈ ਭੂਮਿਕਾਵਾਂ ਨਿਭਾਈਆਂ ਹਨ। ਇੰਗਲੈਂਡ ਵਿਚ ਸਨਅਤੀ ਕਰਾਂਤੀ ਆਉਣ ਤੋਂ ਤੁਰੰਤ ਬਾਅਦ ਕੰਮ ਦਾ ਸਮਾਂ ਅੱਠ ਘੰਟੇ ਨਿਸਚਤ ਕਰਨ ਦੀ ਮੰਗ ਉੱਠੀ ਸੀ। ਬਿਜਲਈ ਬਲਬਾਂ ਦੀ ਕਾਢ ਤੋਂ ਬਾਅਦ ਕੰਮ ਦੇ ਘੰਟੇ 14 ਤੋਂ 16 ਹੋ ਗਏ ਸਨ। ਬਲਬ ਦੀ ਕਾਢ ਤੋਂ ਪਹਿਲਾਂ ਕੰਮ ਦਾ ਸਮਾਂ ਸੂਰਜ ਚੜ੍ਹਨ ਤੋਂ ਛਿਪਣ ਤੱਕ ਹੁੰਦਾ ਸੀ। ਭਾਰਤ ਵਿਚ ਟਰੇਡ ਯੂਨੀਅਨ ਲਹਿਰ ਨੇ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਰਾਸ਼ਟਰਪਿਤਾ ਵਜੋਂ ਜਾਣੇ ਜਾਂਦੇ ਮਹਾਤਮਾ ਗਾਂਧੀ 'ਮਜੂਰ ਮਹਾਜਨ' ਦੇ ਬਾਨੀ ਹੋਣ ਕਰਕੇ ਖ਼ੁਦ ਇਕ ਟਰੇਡ ਯੂਨੀਅਨਵਾਦੀ ਸਨ। ਟਰੇਡ ਯੂਨੀਅਨਾਂ ਦੇ ਕੰਮਕਾਜ ਬਾਰੇ ਉਨ੍ਹਾਂ ਦੇ ਆਪਣੇ ਕ੍ਰਾਂਤੀਕਾਰੀ ਵਿਚਾਰ ਸਨ। ਉਨ੍ਹਾਂ ਦੀ 'ਟਰੱਸਟੀਸ਼ਿਪ ਥਿਊਰੀ' ਕਾਫੀ ਮਸ਼ਹੂਰ ਹੈ। ਉਹ ਵਰਕਰਾਂ ਵਲੋਂ ਹੜਤਾਲ ਨੂੰ ਇਕ ਹਥਿਆਰ ਵਜੋਂ ਵਰਤਣ ਦੇ ਖਿਲਾਫ਼ ਸਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ 'ਪੂਰਨ ਸਵਰਾਜ' ਜਾਂ ਮੁਕੰਮਲ ਆਜ਼ਾਦੀ ਦੀ ਮੰਗ ਕਾਮਾ ਵਰਗ ਵਲੋਂ ਹੀ ਉੱਭਰੀ ਸੀ। 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਏਟਕ (ਇੰਡੀਅਨ ਟਰੇਡ ਯੂਨੀਅਨ ਕਾਂਗਰਸ) ਦੇ ਪ੍ਰਧਾਨ ਸਨ। ਪੰਡਿਤ ਜਵਾਹਰ ਲਾਲ ਨਹਿਰੂ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਕਈ ਹੋਰ ਕੌਮੀ ਆਗੂ 'ਏਟਕ' ਨਾਲ ਸਬੰਧਿਤ ਸਨ। ਆਜ਼ਾਦੀ ਤੋਂ ਬਾਅਦ ਭਾਰਤੀ ਖੱਬੇ-ਪੱਖ ਦੀ ਆਵਾਜ਼ ਸੰਸਦ ਵਿਚ ਪ੍ਰਭਾਵਸ਼ਾਲੀ ਅਸਰ ਰੱਖਦੀ ਸੀ। ਭਾਰਤ ਦੇ ਕਾਮਾ ਵਰਗ ਨੇ ਅਹਿਮ ਖੇਤਰਾਂ ਦਾ ਰਾਸ਼ਟਰੀਕਰਨ ਲਈ ਮੁਹਿੰਮ ਚਲਾਈ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਚਾਹੁੰਦੇ ਸਨ ਕਿ ਇਕ ਮਜ਼ਬੂਤ ਜਨਤਕ ਖੇਤਰ ਦੇ ਆਧਾਰ 'ਤੇ ਭਾਰਤ ਇਕ ਮਜ਼ਬੂਤ ਸਨਅਤੀ ਰਾਸ਼ਟਰ ਵਜੋਂ ਉੱਭਰੇ। ਨਹਿਰੂ ਇਨ੍ਹਾਂ ਨੂੰ ਆਧੁਨਿਕ ਭਾਰਤ ਦੇ ਮੰਦਿਰ ਕਹਿੰਦੇ ਸਨ। ਨਹਿਰੂ ਇਕ ਉਦਾਰ, ਧਰਮ-ਨਿਰਪੱਖ ਲੋਕਤੰਤਰਵਾਦੀ ਸਨ, ਜੋ ਕਿ ਸਮਾਜਵਾਦੀ ਤਰਜ਼ ਵਾਲੇ ਸਮਾਜ ਦੇ ਹਾਮੀ ਸਨ। ਇਸ ਗੱਲ ਨੇ ਵੀ ਭਾਰਤ ਵਿਚ ਟਰੇਡ ਯੂਨੀਅਨਵਾਦ ਦੇ ਵਿਕਾਸ ਨੂੰ ਉਤਸ਼ਾਹ ਦਿੱਤਾ।
ਪਰ ਟਰੇਡ ਯੂਨੀਅਨ ਲਹਿਰ ਅਤੇ ਇਸ ਦੇ ਨਾਲ-ਨਾਲ ਲਾਲ ਝੰਡਾ ਲਹਿਰ ਨੂੰ ਸਮਾਜਵਾਦ ਦੇ ਪਤਨ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਵੱਡਾ ਝਟਕਾ ਲੱਗਾ। ਨਵੀਆਂ ਆਰਥਿਕ ਨੀਤੀਆਂ ਦੇ ਲੇਬਲ ਹੇਠ ਖੁੱਲ੍ਹੇ ਬਾਜ਼ਾਰ ਦੀ ਆਰਥਿਕਤਾ ਜ਼ੋਰਦਾਰ ਢੰਗ ਨਾਲ ਅੱਗੇ ਵਧੀ। ਇਹ ਸਪੱਸ਼ਟ ਰੂਪ ਵਿਚ ਹਰ ਤਰ੍ਹਾਂ ਦੀਆਂ ਰੋਕਾਂ ਤੋਂ ਮੁਕਤ ਸੀ। ਇਹ ਗੱਲ ਵੀ ਦਿਲਚਸਪ ਹੈ ਕਿ 'ਨਵੀਆਂ ਆਰਥਿਕ ਨੀਤੀਆਂ' ਨਾਂਅ ਦੀ ਵਰਤੋਂ ਸਭ ਤੋਂ ਪਹਿਲਾਂ ਸੋਵੀਅਤ ਸੰਘ ਵਲੋਂ ਹੀ ਅਕਤੂਬਰ ਸਮਾਜਵਾਦੀ ਕ੍ਰਾਂਤੀ ਤੋਂ ਬਾਅਦ ਦੇਸ਼ ਦੀ ਮੁੜ-ਉਸਾਰੀ ਦੌਰਾਨ ਕੀਤੀ ਗਈ ਸੀ। ਮੌਜੂਦਾ 'ਨਵੀਆਂ ਆਰਥਿਕ ਨੀਤੀਆਂ' ਤਹਿਤ ਬੇਰੋਕ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਹੋ ਰਿਹਾ ਹੈ। ਆਰਥਿਕ ਸੁਧਾਰਾਂ ਦੀ ਰਫ਼ਤਾਰ ਬੇਹੱਦ ਤੇਜ਼ ਹੈ। ਟਰੇਡ ਯੂਨੀਅਨਾਂ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦਾ ਅਤੇ ਇਨ੍ਹਾਂ ਦੇ ਨਾਂਹ-ਪੱਖੀ ਅਸਰਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਇਨ੍ਹਾਂ ਖਿਲਾਫ਼ ਲੜਾਈ ਲੜ ਰਹੀਆਂ ਹਨ। ਪਿਛਲੀ ਤਕਰੀਬਨ ਚੌਥਾਈ ਸਦੀ ਤੋਂ ਉਨ੍ਹਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ। ਪਰ ਸੰਸਦ ਦੇ ਅੰਦਰ ਇਨ੍ਹਾਂ ਨੀਤੀਆਂ ਵਿਰੋਧੀ ਲੜਾਈ ਨਿਗੂਣੀ ਕਿਸਮ ਦੀ ਹੈ। ਇਸ ਦਾ ਕਾਰਨ ਇਹ ਹੈ ਕਿ ਦੋਵਾਂ ਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਜਾਂ ਕਹਿ ਲਓ ਕਿ ਦੋਵਾਂ ਮੁੱਖ ਗਠਜੋੜਾਂ ਕੌਮੀ ਜਮਹੂਰੀ ਗਠਜੋੜ ਅਤੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੀਆਂ ਆਰਥਿਕ ਨੀਤੀਆਂ ਇਕੋ-ਜਿਹੀਆਂ ਹੀ ਹਨ। ਇਨ੍ਹਾਂ ਵਿਚ ਕੋਈ ਫ਼ਰਕ ਨਹੀਂ ਹੈ। ਭਾਜਪਾ ਨੂੰ ਮਿਲੀ ਵੱਡੀ ਬਹੁਮਤ ਅਤੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਉਭਾਰ ਤੋਂ ਸਥਿਤੀਆਂ ਹੋਰ ਵਿਗੜ ਗਈਆਂ ਹਨ। ਸੰਸਦ ਵਿਚ ਸਿਰਫ਼ ਨਾਂਅ ਦੀ ਹੀ ਵਿਰੋਧੀ ਧਿਰ ਹੈ। ਅਸਹਿਮਤੀ ਦੀ ਥਾਂ ਬੇਹੱਦ ਸੁੰਗੜ ਚੁੱਕੀ ਹੈ। ਨਰਿੰਦਰ ਮੋਦੀ ਦੀ ਅਗਵਾਈ ਤੋਂ ਧਰਮ-ਨਿਰਪੱਖ, ਉਦਾਰਵਾਦੀ ਲੋਕਾਚਾਰ ਅਤੇ ਸੰਘੀ ਢਾਂਚੇ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਪੂੰਜੀ ਲਈ ਏਨੇ ਸਾਜ਼ਗਾਰ ਹਾਲਾਤ ਪਹਿਲਾਂ ਕਦੇ ਨਹੀਂ ਸਨ। 'ਮੇਕ ਇਨ ਇੰਡੀਆ' ਵਿਸ਼ਵ ਪੂੰਜੀਵਾਦ ਲਈ ਲਾਲ ਗਲੀਚੇ ਵਾਲਾ ਸਵਾਗਤ ਹੈ।
ਮੌਜੂਦਾ ਦ੍ਰਿਸ਼ ਬੜਾ ਨਿਰਾਸ਼ਾ ਭਰਿਆ ਹੈ। ਨੇੜ ਭਵਿੱਖ ਵਿਚ ਇਕ ਹਕੀਕੀ ਸਿਆਸੀ ਬਦਲ ਦੇ ਉਭਾਰ ਦੀ ਬਹੁਤੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਮਿਊਨਿਸਟ ਲਹਿਰ ਖਿੰਡੀ ਪਈ ਹੈ। ਕਮਿਊਨਿਸਟਾਂ ਦੀ ਇਕਜੁਟਤਾ ਵੱਡੀ ਊਰਜਾ ਦਾ ਸੰਚਾਰ ਕਰ ਸਕਦੀ ਹੈ ਅਤੇ ਵਧ ਰਹੇ ਫਾਸ਼ੀਵਾਦੀ ਰੁਝਾਨਾਂ, ਬਹੁਗਿਣਤੀਵਾਦ, ਅਸਹਿਣਸ਼ੀਲਤਾ ਨਾਲ ਨਜਿੱਠਣ ਤੇ ਸੱਜੇ-ਪੱਖੀ ਸੱਤਾ ਦਾ ਇਕ ਹਕੀਕੀ ਰਾਜਨੀਤਕ ਬਦਲ ਉਭਾਰਨ ਵਿਚ ਪ੍ਰੇਰਕ ਦੀ ਭੂਮਿਕਾ ਨਿਭਾਅ ਸਕਦੀ ਹੈ। ਇਸ ਨਾਲ ਸਿਆਸੀ ਤਾਕਤਾਂ ਦੀ ਇਨਕਲਾਬੀ ਕਤਾਰਬੰਦੀ ਵੇਖਣ ਨੂੰ ਮਿਲ ਸਕਦੀ ਹੈ। ਪਰ ਕਮਿਊਨਿਸਟਾਂ ਦੀ ਇਕਜੁਟਤਾ ਅਜੇ ਦੂਰ ਦੀ ਕੌਡੀ ਜਾਪਦੀ ਹੈ। ਸਵਾਲ ਇਹ ਹੈ ਕਿ ਕੌਣ ਸਰਕਾਰ ਖਿਲਾਫ਼ ਵਿਰੋਧੀ ਧਿਰ ਵਜੋਂ ਕੰਮ ਕਰ ਸਕਦਾ ਹੈ, ਲੋਕ ਰਾਇ ਨੂੰ ਘੜ ਸਕਦਾ ਹੈ ਅਤੇ ਸਰਕਾਰ ਖਿਲਾਫ਼ ਮੌਜੂਦ ਰੋਸ ਸਹੀ ਰਾਹ ਦਰਸਾ ਕੇ ਲਾਮਬੰਦ ਕਰ ਸਕਦਾ ਹੈ। ਕੁਝ ਸਿਆਸੀ ਮਾਹਿਰਾਂ ਦਾ ਵਿਚਾਰ ਹੈ ਕਿ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਅਣਹੋਂਦ ਵਿਚ ਟਰੇਡ ਯੂਨੀਅਨਾਂ ਇਹ ਭੂਮਿਕਾ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਦੀਆਂ ਹਨ। ਇਹ ਕੋਈ ਕੋਰੀ ਕਲਪਨਾ ਜਾਂ ਨਿਰੀ ਖਾਹਿਸ਼ ਨਹੀਂ ਹੈ। ਅਜਿਹਾ ਹੋ ਸਕਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਪਰ ਇਸ ਲਈ ਇਕ ਇਮਾਨਦਾਰ ਆਤਮ ਚਿੰਤਨ ਜ਼ਰੂਰੀ ਹੈ। ਸਾਨੂੰ ਜ਼ਮੀਨੀ ਹਕੀਕਤਾਂ ਨੂੰ ਪਛਾਣਨਾ ਪਵੇਗਾ।
ਭਾਰਤ ਵਿਚ ਲੋਕਤੰਤਰੀ ਟਰੇਡ ਯੂਨੀਅਨ ਲਹਿਰ ਵਲੋਂ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਸਕਣ ਦੇ ਰਾਹ ਵਿਚ ਅਨੇਕਾਂ ਅੜਿੱਕੇ ਅਤੇ ਮੁਸ਼ਕਿਲਾਂ ਦੇ ਪਹਾੜ ਮੌਜੂਦ ਹਨ। ਮੁੱਖ ਕੌਮੀ ਪਾਰਟੀਆਂ ਅਤੇ ਇਥੋਂ ਤੱਕ ਕਿ ਖੇਤਰੀ ਸਿਆਸੀ ਪਾਰਟੀਆਂ ਵਿਚ ਵੀ ਟਰੇਡ ਯੂਨੀਅਨ ਵਿੰਗ ਮੌਜੂਦ ਹਨ। ਪਰ ਤੱਥ ਇਹੀ ਹੈ ਕਿ ਖੱਬੇ ਪੱਖੀ ਟਰੇਡ ਯੂਨੀਅਨਾਂ ਨੂੰ ਛੱਡ ਕੇ ਬਾਕੀਆਂ ਕੋਲ ਅਜਿਹੀ ਕੋਈ ਵਿਚਾਰਧਾਰਾ ਨਹੀਂ ਹੈ, ਜੋ ਉਨ੍ਹਾਂ ਨੂੰ ਸਿਆਸੀ ਪਾਰਟੀ ਦੇ ਪ੍ਰੋਗਰਾਮ ਤੋਂ ਵੱਖਰਿਆਂ ਦਰਸਾ ਸਕੇ। ਅਕਸਰ ਪਾਰਟੀ ਅਤੇ ਇਸ ਦੇ ਟਰੇਡ ਯੂਨੀਅਨ ਵਿੰਗ ਵਿਚਕਾਰਲੀ ਰੇਖਾ ਕਿਤੇ ਨਜ਼ਰ ਨਹੀਂ ਆਉਂਦੀ। ਸਿਆਸੀ ਤਾਕਤ ਵਿਚ ਭਾਈਵਾਲ ਬਣਨ ਦੀ ਇੱਛਾ ਹੀ ਇਨ੍ਹਾਂ ਦੀ ਹੋਂਦ ਨੂੰ ਬਣਾਈ ਰੱਖਦੀ ਹੈ। ਖੱਬੇ ਪੱਖੀ ਟਰੇਡ ਯੂਨੀਅਨਾਂ ਅਤੇ ਦੁਨੀਆ ਭਰ ਦੇ ਕਾਮੇ 'ਮਈ ਦਿਵਸ' ਮਨਾਉਂਦੇ ਹਨ ਤਾਂ ਭਾਜਪਾ ਦਾ ਟਰੇਡ ਯੂਨੀਅਨ ਵਿੰਗ 'ਭਾਰਤੀ ਮਜ਼ਦੂਰ ਸੰਘ' ਵਿਸ਼ਵਕਰਮਾ ਦਿਵਸ ਮਨਾਉਣ ਦਾ ਸੱਦਾ ਦਿੰਦਾ ਹੈ। ਹੁਣ ਜਦੋਂ ਭਾਜਪਾ ਸੱਤਾ ਵਿਚ ਹੈ ਤਾਂ ਭਾਰਤੀ ਮਜ਼ਦੂਰ ਸੰਘ ਨਾ ਤਾਂ ਕੇਂਦਰੀ ਟਰੇਡ ਯੂਨੀਅਨਾਂ ਦੇ ਕੌਮੀ ਸਾਂਝੇ ਮੁਹਾਜ਼ ਵਿਚ ਸ਼ਾਮਿਲ ਹੋਇਆ ਹੈ ਅਤੇ ਨਾ ਹੀ ਇਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੜਾਈ ਵਿਚ ਸੁਤੰਤਰ ਫੈਡਰੇਸ਼ਨਾਂ ਦਾ ਸਾਥ ਦਿੰਦਾ ਹੈ।

(ਮੰਦਿਰਾ ਪਬਲੀਕੇਸ਼ਨਜ਼)
-ਲੇਖਕ ਪਿਛਲੇ 48 ਵਰ੍ਹਿਆਂ ਤੋਂ ਟਰੇਡ ਯੂਨੀਅਨ ਆਗੂ ਹਨ ਅਤੇ ਏਟਕ ਤੇ ਸੀ.ਪੀ. ਆਈ. ਦੇ ਸੀਨੀਅਰ ਆਗੂ ਹਨ।

 


ਖ਼ਬਰ ਸ਼ੇਅਰ ਕਰੋ

ਅੰਤਿਮ ਅਰਦਾਸ 'ਤੇ ਵਿਸ਼ੇਸ਼

ਗੁਰਪਾਲ ਸਿੰਘ ਪਾਲ ਨੂੰ ਯਾਦ ਕਰਦਿਆਂ

ਗੁਰਪਾਲ ਸਿੰਘ ਪਾਲ ਉਰਫ 'ਤਾਰ ਬਾਬੂ' ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਆਪਣੀ ਉਮਰ ਦੀਆਂ 83 ਪੱਤਝੜ ਬਹਾਰਾਂ ਹੰਢਾਅ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਿਆ ਆ ਰਿਹਾ ਸੀ। ਪਿਛਲੇ ਲਗਪਗ 25-30 ਸਾਲਾਂ ਤੋਂ ...

ਪੂਰੀ ਖ਼ਬਰ »

ਝੰਡਾ ਦਿਵਸ 'ਤੇ ਵਿਸ਼ੇਸ਼

ਆਓ, ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈਏ

ਹੁਣ ਤੱਕ ਭਾਰਤ ਦੀਆਂ ਚੀਨ ਨਾਲ ਇਕ ਵਾਰ ਅਤੇ ਪਾਕਿਸਤਾਨ ਨਾਲ ਕਈ ਜੰਗਾਂ ਹੋਈਆਂ ਹਨ ਅਤੇ ਇਨ੍ਹਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫ਼ੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾਡਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ...

ਪੂਰੀ ਖ਼ਬਰ »

ਨਰਿੰਦਰ ਮੋਦੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ ਗੁਜਰਾਤ ਚੋਣਾਂ

ਜਿਵੇਂ-ਜਿਵੇਂ ਗੁਜਰਾਤ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਰਾਜਨੀਤਕ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੋ ਪ੍ਰਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਵਿਚ ਇਕ-ਦੂਸਰੇ ਦੇ ਵਿਰੋਧੀ ਹਨ। ਗੁਜਰਾਤ ਚੋਣ ਨੂੰ ਆਪਣੇ ...

ਪੂਰੀ ਖ਼ਬਰ »

ਮੰਦਿਰ-ਮਸਜਿਦ ਦੀ ਰਾਜਨੀਤੀ

ਅਯੁੱਧਿਆ ਵਿਚ ਬਾਬਰੀ ਮਸਜਿਦ ਅਤੇ ਰਾਮ ਮੰਦਿਰ ਦਾ ਮਾਮਲਾ ਚਿਰਾਂ ਪੁਰਾਣਾ ਹੈ। ਇਸ ਦਾ ਸਬੰਧ ਮਿਥਿਹਾਸ ਨਾਲ ਵੀ ਹੈ ਅਤੇ ਇਤਿਹਾਸ ਨਾਲ ਵੀ ਹੈ। ਇਸ ਦਾ ਸਬੰਧ ਆਸਥਾ ਨਾਲ ਵੀ ਹੈ ਅਤੇ ਸਿਆਸਤ ਨਾਲ ਵੀ ਹੈ। ਬਿਨਾਂ ਸ਼ੱਕ ਇਸ ਮਸਲੇ 'ਤੇ ਦਹਾਕਿਆਂ ਤੋਂ ਰਾਜਨੀਤੀ ਦੀ ਖੇਡ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX