ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਧਨੰਜੈ ਡਿ ...
ਭੁਵਨੇਸ਼ਵਰ, 6 ਦਸੰਬਰ (ਏਜੰਸੀ)- ਹਾਕੀ ਵਰਲਡ ਲੀਗ ਫਾਈਨਲ 'ਚ ਅੱਜ ਖੇਡੇ ਗਏ ਕੁਆਰਟਰ ਫਾਈਨਲ 'ਚ ਭਾਰਤ ਨੇ ਸ਼ੂਟਆਊਟ 'ਚ ਬੈਲਜੀਅਮ ਨੂੰ 3-2 ਨਾਲ ਹਰਾ ਕੇ ਦੂਸਰੀ ਵਾਰੀ ਹਾਕੀ ਵਰਲਡ ਲੀਗ ਫਾਈਨਲ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ | ਇਸ ਤੋਂ ਪਹਿਲਾਂ ਪੂਰੇ ਸਮੇਂ 'ਚ ਦੋਨੋਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਮੈਚ ਸ਼ੂਟਆਊਟ 'ਚ ਪਹੁੰਚਿਆ, ਜਿੱਥੇ ਦੋਨਾਂ ਟੀਮਾਂ ਨੇ ਪੰਜਾਂ 'ਚੋਂ 2-2 ਗੋਲ ਕੀਤੇ | ਇਸ ਤੋਂ ਬਾਅਦ ਮੈਚ 'ਸਡਨ ਡੈੱਥ' ਜਾ ਪਹੁੰਚਿਆ, ਜਿੱਥੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਵਲੋਂ ਗੋਲ ਕੀਤਾ ਤੇ ਭਾਰਤੀ ਗੋਲਕੀਪਰ ਆਕਾਸ਼ ਚਿਤਕੇ ਨੇ ਬੈਲਜੀਅਮ ਦਾ ਹਮਲਾ ਰੋਕ ਕੇ ਭਾਰਤ ਨੂੰ ਜਿੱਤ ਦੁਆਈ | ਅੱਧੇ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ | ਇਸ ਤੋਂ ਬਾਅਦ ਐਸ.ਵੀ. ਸੁਨੀਲ ਨੇ ਸਰਕਲ ਦੇ ਅੰਦਰ ਆਕਾਸ਼ਦੀਪ ਸਿੰਘ ਨੂੰ ਪਾਸ ਦਿੱਤਾ ਤੇ ਉਸਨੇ ਗੇਂਦ ਗੁਰਜੰਟ ਸਿੰਘ ਨੂੰ ਦਿੱਤੀ, ਜਿਸ ਨੇ ਬਿਹਤਰੀਨ ਗੋਲ ਕੀਤਾ | ਇਸ ਤੋਂ ਚਾਰ ਮਿੰਟ ਬਾਅਦ ਹੀ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਭਾਰਤ ਦੀ ਬੜ੍ਹਤ ਦੁੱਗਣੀ ਕੀਤੀ | ਬੈਲਜੀਅਮ ਦੀ ਟੀਮ ਨੇ ਜਵਾਬੀ ਹਮਲਾ ਕਰਦਿਆਂ 39ਵੇਂ ਮਿੰਟ 'ਚ ਪੈਨਲਟੀ ਕਾਰਨਰ ਬਣਾਇਆ, ਜਿਸ ਦਾ ਫ਼ਾਇਦਾ ਚੁੱਕਦਿਆਂ ਲੋਇਕ ਲੁਪਾਰਟ ਨੇ ਗੋਲ ਕਰ ਦਿੱਤਾ | ਉਨ੍ਹਾਂ ਨੇ ਇਕ ਵਾਰੀ 46ਵੇਂ ਮਿੰਟ 'ਚ ਫਿਰ ਮਿਲੇ ਪੈਨਾਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰਕੇ ਮੈਚ ਬਰਾਬਰੀ 'ਤੇ ਲਿਆ ਦਿੱਤਾ | ਇਸ ਤੋਂ ਬਾਅਦ ਭਾਰਤ ਨੂੰ ਮਿਲੇ ਪੈਨਾਲਟੀ ਕਾਰਨਰ ਦੀ ਮਦਦ ਨਾਲ ਰੁਪਿੰਦਰ ਨੇ ਗੋਲ ਕੀਤਾ | ਹਾਲਾਂਕਿ ਬੈਲਜੀਅਮ ਨੇ 57ਵੇਂ ਮਿੰਟ 'ਚ ਅਮਾਰੀ ਕਿਉਸਟਰਸ ਦੇ ਗੋਲ ਦੀ ਬਦੌਲਤ ਫਿਰ ਮੈਚ ਬਰਾਬਰ ਕਰ ਦਿੱਤਾ | ਇਸ ਤੋਂ ਬਾਅਦ ਮੈਚ ਦਾ ਫ਼ੈਸਲਾ ਸ਼ੂਟਆਊਟ 'ਚ ਹੋਇਆ |
ਐਡੀਲੇਡ, 6 ਦਸੰਬਰ (ਏਜੰਸੀ)- ਮਿਸ਼ੈਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਐਡੀਲੇਡ ਦੇ ਓਵਲ ਮੈਦਾਨ 'ਤੇ ਖੇਡੇ ਗਏ ਦੂਸਰੇ ਟੈਸਟ ਮੈਚ 'ਚ 120 ਦੌੜਾਂ ਨਾਲ ਹਰਾ ਦਿੱਤਾ | ਇਸ ਮੈਚ 'ਚ ਜਿੱਤ ਹਾਸਲ ਕਰਕੇ ਆਸਟ੍ਰੇਲੀਆ ਨੇ ਐਸ਼ੇਜ਼ ਲੜੀ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਦੱਖਣੀ ਕੋਰੀਆ ਦੇ ਪਿਓਾਗਯਾਂਗ 'ਚ ਅਗਲੇ ਸਾਲ ਹੋਣ ਵਾਲੇ ਵਿੰਟਰ ਉਲੰਪਿਕ 'ਚ ਰੂਸ ਸ਼ਾਮਿਲ ਨਹੀਂ ਹੋਵੇਗਾ | ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਡੋਪਿੰਗ ਮਾਮਲੇ 'ਚ ਰੂਸ 'ਤੇ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਰੂਸ ਦੇ ...
ਜਲੰਧਰ, 6 ਦਸੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ | ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਿਖ਼ਲਾਫ਼ ਲੜੀ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਤਕਰੀਬਨ ਦੋ ਸਾਲਾ ਤੋਂ ਲਗਾਤਾਰ ਖੇਡ ਰਹੇ ਹਨ ਤੇ ਇਸ ਕਾਰਨ ਉਹ ਕਾਫ਼ੀ ਥੱਕ ਗਏ ਹਨ | ਕੋਹਲੀ ਨੇ ਕਿਹਾ ਕਿ ਇਸੇ ਕਾਰਨ ਉਹ ...
ਬਟਾਲਾ, 6 ਦਸੰਬਰ (ਕਾਹਲੋਂ)-ਭਾਰਤੀ ਖੇਡ ਜਗਤ ਦੀਆਂ ਮਸ਼ਹੂਰ ਕਮਲਜੀਤ ਖੇਡਾਂ ਦਾ ਆਗਾਜ਼ ਅੱਜ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਸਟੇਡੀਅਮ ਵਿਖੇ ਸ਼ਾਨਾਮੱਤੇ ਢੰਗ ਨਾਲ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੁੂਰੀ ਰਾਗੀ ਸ੍ਰੀ ...
ਮਲੌਦ, 6 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਗਿੱਲ ਸਪੋਰਟਸ ਕਲੱਬ ਬੇਰ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਬੇਰ ਕਲਾਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ 22ਵੇਂ ਗੁਰਮੇਲ ਰਾਏਸਰ ਯਾਦਗਾਰੀ ਕਬੱਡੀ ਕੱਪ ...
ਜਲੰਧਰ, 6 ਦਸੰਬਰ (ਜਤਿੰਦਰ ਸਾਬੀ) 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤਾਈਕਵਾਂਡੋ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਜਲੰਧਰ ਵਿਖੇ ਕਰਵਾਏ ਗਏ | ਜੇਤੂ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੈਰੀ ਕਾਮ ਦੇ ਅਸਤੀਫ਼ੇ ਤੋਂ ਕੁਝ ਦਿਨ ਬਾਅਦ ਦੋ ਵਾਰੀ ਦੇ ਉਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਵੀ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਹ ਉਨ੍ਹਾਂ 12 ਰਾਸ਼ਟਰੀ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਗਵਰਨਿੰਗ ਕੌਾਸਲ ਵਲੋਂ ਅੱਜ ਕੀਤੇ ਗਏ ਫ਼ੈਸਲੇ ਤਹਿਤ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਅਗਲੇ ਸਾਲ 'ਚ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਦੇ ਰੂਪ 'ਚ ਵਾਪਸੀ ਹੋ ਸਕਦੀ ਹੈ | ਆਈ.ਪੀ.ਐਲ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX