ਤਾਜਾ ਖ਼ਬਰਾਂ


ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  8 minutes ago
ਨੈਰੋਬੀ, 21 ਸਤੰਬਰ- ਪੂਰਬੀ ਅਫ਼ਰੀਕੀ ਦੇਸ਼ ਤਨਜ਼ਾਨੀਆ ਦੀ ਵਿਕਟੋਰੀਆ ਝੀਲ 'ਚ ਸੈਂਕੜੇ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ 79 ਲੋਕਾਂ ਦੀ ਮੌਤ ਹੋ ਗਈ। ਦੱਸਿਆ ਦਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਨੂੰ ਵਿਕਟੋਰੀਆ ਝੀਲ ਦੇ ਦੋ ਟਾਪੂਆਂ...
ਬੀ. ਐੱਸ. ਐੱਫ. ਦੇ ਕਾਂਸਟੇਬਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
. . .  21 minutes ago
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)- ਬੀ. ਐੱਸ. ਐੱਫ. ਦੀ 89 ਬਟਾਲੀਅਨ ਦੇ ਹੈੱਡ ਕਾਂਸਟੇਬਲ ਆਤਮਾ ਸਿੰਘ (45) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਧੂੜਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਬੀਤੇ ਦਿਨੀਂ ਜੰਮੂ ਨੇੜੇ ਅਖ਼ਨੂਰ ਤੋਂ ਸ੍ਰੀਨਗਰ ਚੋਣ...
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 2 ਵਜੇ ਤੱਕ 36 ਫ਼ੀਸਦੀ ਵੋਟਿੰਗ
. . .  24 minutes ago
ਨੋਇਡਾ : ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਗਾਰਡਾਂ ਦੀ ਕੀਤੀ ਹੱਤਿਆ, ਲੁੱਟ ਦੀ ਕੋਸ਼ਿਸ਼ ਅਸਫ਼ਲ
. . .  45 minutes ago
ਲਖਨਊ, 21 ਸਤੰਬਰ- ਨੋਇਡਾ ਦੇ ਸੈਕਟਰ-1 'ਚ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਦੇ ਦੋ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗਾਰਡ ਦੇਰ ਰਾਤ ਬੈਂਕ ਦੇ ਬਾਹਰ 'ਚ ਸੁਰੱਖਿਆ 'ਚ ਤਾਇਨਾਤ ਸੀ। ਹਮਲਾਵਰਾਂ ਨੇ ਬੈਂਕ...
ਚਾਈਨਾ ਓਪਨ : ਕੁਆਟਰ ਫਾਈਨਲ 'ਚ ਹਾਰੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਚਾਈਨਾ ਓਪਨ 'ਚ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਕੁਆਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਜਾਪਾਨ ਦੇ ਕੇਂਟੋ ਮੋਮੋਟਾ ਨੇ...
ਲੱਖਾ ਸਿਧਾਣਾ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 1 hour ago
ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜੀ.ਜੀ.ਐੱਸ. ਆਦਰਸ਼ ਸਕੂਲ ਸਾਹਨੇਵਾਲੀ ਦੇ ਵਾਦ-ਵਿਵਾਦ ਦੇ ਚੱਲਦਿਆਂ....
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 1 ਵਜੇ ਤੱਕ ਹੋਇਆ 31 ਫ਼ੀਸਦੀ ਮਤਦਾਨ
. . .  about 1 hour ago
ਜ਼ੀਰਾ : ਦਿਨ ਦਿਹਾੜੇ ਗੋਲੀਆਂ ਮਾਰ ਕੇ ਪਤੀ ਪਤਨੀ ਦਾ ਕਤਲ
. . .  about 1 hour ago
ਫ਼ਿਰੋਜ਼ਪੁਰ, 21 ਸਤੰਬਰ (ਜਸਵਿੰਦਰ ਸਿੰਘ ਸੰਧੂ) - ਪੁਲਿਸ ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਹੀ ਘਰ ਅੰਦਰ ਬੈਠੇ ਪਤੀ ਪਤਨੀ ਦੀਆਂ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ...
ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 21 ਸਤੰਬਰ - ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ....
ਯੂ. ਜੀ. ਸੀ. ਦਾ ਫ਼ਰਮਾਨ : 29 ਸਤੰਬਰ ਨੂੰ ਸਾਰੀਆਂ ਯੂਨੀਵਰਸਿਟੀਆਂ ਮਨਾਉਣ 'ਸਰਜੀਕਲ ਸਟ੍ਰਾਈਕ ਦਿਵਸ'
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਨਾਂ ਨੂੰ 29 ਸਤੰਬਰ ਨੂੰ 'ਸਰਜੀਕਲ ਸਟ੍ਰਾਈਕ ਦਿਵਸ' ਦੇ ਤੌਰ 'ਤੇ ਮਨਾਉਣ ਦਾ ਹੁਕਮ ਦਿੱਤਾ ਹੈ। ਯੂ. ਜੀ. ਸੀ. ਨੇ 'ਸਰਜੀਕਲ...
ਸਨੌਰ : ਪਿੰਡ ਖੁੱਡਾ ਵਿਖੇ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ ਚੋਣਾਂ
. . .  about 1 hour ago
ਸਨੌਰ, 21 ਸਤੰਬਰ (ਸੁਖਵਿੰਦਰ ਸਿੰਘ ਸੋਖਲ)- ਵਿਧਾਨ ਸਭਾ ਹਲਕਾ ਸਨੌਰ ਅਧੀਨ ਬਲਾਕ ਸੰਮਤੀ ਜ਼ੋਨ ਨਦੀਨਾ ਦੇ ਪਿੰਡ ਖੁੱਡਾ ਵਿਖੇ ਅੱਜ ਦੁਬਾਰਾ ਪੈ ਰਹੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ। ਮੌਕੇ 'ਤੇ ਪੁਲਿਸ ਵਲੋਂ ਭਾਰੀ ਨਾਕਾਬੰਦੀ ਕੀਤੀ ਹੋਈ ਹੈ ਅਤੇ...
ਤੂਫ਼ਾਨ ਅਤੇ ਭਾਰੀ ਮੀਂਹ ਤੋਂ ਬਾਅਦ ਉੜੀਸਾ 'ਚ ਆਇਆ ਹੜ੍ਹ
. . .  about 2 hours ago
ਭੁਵਨੇਸ਼ਵਰ, 21 ਸਤੰਬਰ- ਉੜੀਸਾ 'ਚ ਆਏ ਤੂਫ਼ਾਨ ਤੋਂ ਬਾਅਦ ਮਲਕਾਨਗਿਰੀ ਸ਼ਹਿਰ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ....
ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 10 ਜ਼ਖ਼ਮੀ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ ਦੇ ਸ੍ਰੀ ਮਾਧੋਪੁਰ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਜੋਰਾਵਰ ਨਗਰ ਸੜਕ 'ਤੇ ਦੋ ਵਾਹਨਾਂ ਵਿਚਾਲੇ ਹੋਈ...
ਲੱਖੇਵਾਲੀ ਤੇ ਚੱਕ ਮਦਰੱਸਾ 'ਚ ਵੋਟਾਂ ਪੈਣ ਦਾ ਕੰਮ ਜਾਰੀ
. . .  about 2 hours ago
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੱਖੇਵਾਲੀ ਬੂਥ ਨੰਬਰ 14 ਵਿਖੇ 315, ਬੂਥ ਨੰਬਰ 15 ਤੇ 324 ਤੇ ਬੂਥ ਨੰਬਰ 16 ਤੇ 343 ਵੋਟਾਂ 11: 30 ਵਜੇ ਤੱਕ ਪੋਲ ਹੋ ਚੁੱਕੀਆਂ ਹਨ, ਜਦਕਿ ਨੇੜਲੇ ਪਿੰਡ ਚੱਕ ਮਦਰੱਸਾ ਵਿਖੇ ਬੂਥ...
ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਬੂਥ ਨੰਬਰ 42 'ਚ 12 ਵਜੇ ਤੱਕ 26 ਫ਼ੀਸਦੀ ਹੋਇਆ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ : ਸੰਗੂਧੌਣ 'ਚ ਮੁੜ ਵੋਟਿੰਗ ਜਾਰੀ
. . .  about 2 hours ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ ਹੋਇਆ 20 ਫ਼ੀਸਦੀ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 2 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ 11 ਵਜੇ ਤੱਕ 37.11 ਫ਼ੀਸਦੀ ਮਤਦਾਨ
. . .  about 2 hours ago
ਵੀਅਤਨਾਮ ਦੇ ਰਾਸ਼ਟਰਪਤੀ ਦਾ ਦੇਹਾਂਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਖੇਡ ਸੰਸਾਰ

ਭਾਰਤ ਨੇ ਲਗਾਤਾਰ ਨੌ ਾਵੀ ਟੈਸਟ ਲੜੀ ਜਿੱਤੀ, ਆਸਟ੍ਰੇਲੀਆ ਦੀ ਕੀਤੀ ਬਰਾਬਰੀ

ਸ੍ਰੀਲੰਕਾ ਿਖ਼ਲਾਫ਼ ਦਿੱਲੀ ਟੈਸਟ ਡਰਾਅ ਹੋਣ ਦੇ ਬਾਵਜੂਦ 1-0 ਨਾਲ ਜਿੱਤੀ ਲੜੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਧਨੰਜੈ ਡਿ ਸਿਲਵਾ ਤੇ ਪਹਿਲਾ ਮੈਚ ਖੇਡ ਰਹੇ ਰੋਸ਼ਨ ਸਿਲਵਾ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸ੍ਰੀਲੰਕਾ ਅੱਜ ਭਾਰਤ ਿਖ਼ਲਾਫ਼ ਮੈਚ ਡਰਾਅ ਕਰਵਾਉਣ 'ਚ ਕਾਮਯਾਬ ਰਿਹਾ | ਇਸ ਲੜੀ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ 'ਮੈਨ ਆਫ਼ ਦਾ ਮੈਚ' ਤੇ 'ਮੈਨ ਆਫ਼ ਦਾ ਸੀਰੀਜ਼' ਐਲਾਨਿਆ ਗਿਆ | ਸੱਟ ਲੱਗਣ ਕਾਰਨ ਧਨੰਜੈ ਡਿ ਸਿਲਵਾ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਪਰ ਇਸ ਤੋਂ ਪਹਿਲਾਂ ਉਸ ਨੇ 219 ਗੇਂਦਾਂ 'ਤੇ 15 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 119 ਦੌੜਾਂ ਦੀ ਪਾਰੀ ਖੇਡੀ | ਉਸ ਨੇ ਕਪਤਾਨ ਦਿਨੇਸ਼ ਚਾਂਡੀਮਲ (36) ਨਾਲ 5ਵੀਂ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ | ਇਸ ਤੋਂ ਬਾਅਦ ਰੋਸ਼ਨ ਸਿਲਵਾ ਨੇ 154 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 74 ਦੌੜਾਂ (ਅਜੇਤੂ) ਪਾਰੀ ਖੇਡਣ ਤੋਂ ਇਲਾਵਾ ਨਿਰੋਸ਼ਨ ਡਿਕਵੇਲਾ (44) ਨਾਲ 6ਵੀਂ ਵਿਕਟ ਲਈ 99 ਦੌੜਾਂ ਦੀ ਅਜੇ ਸਾਂਝੇਦਾਰੀ ਕਰਕੇ ਸ੍ਰੀਲੰਕਾ ਨੂੰ 5 ਵਿਕਟਾਂ 'ਤੇ 299 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ ਅਤੇ ਮੈਚ ਡਰਾਅ ਕਰਵਾਇਆ | ਭਾਰਤੀ ਕਪਤਾਨ ਵਿਰਾਟ ਕੋਹਲੀ 7 ਓਵਰ ਰਹਿੰਦਿਆਂ ਹੀ ਮੈਚ ਡਰਾਅ ਲਈ ਸਹਿਮਤ ਹੋ ਗਏ | ਭਾਰਤ ਵਲੋਂ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਜਦਕਿ ਰਵੀਚੰਦਰਨ ਅਸ਼ਵਿਨ ਤੇ ਮੁਹੰਮਦ ਸ਼ੰਮੀ ਨੇ 1-1 ਵਿਕਟ ਹਾਸਲ ਕੀਤੀ | ਭਾਰਤ ਨੇ ਆਪਣੀ ਪਹਿਲੀ ਪਾਰੀ 7 ਵਿਕਟਾਂ ਗਵਾ ਕੇ 536 ਦੌੜਾਂ 'ਤੇ ਐਲਾਨੀ ਤੇ ਸ੍ਰੀਲੰਕਾ ਨੂੰ ਉਸ ਦੀ ਪਹਿਲੀ ਪਾਰੀ 'ਚ 373 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ | ਇਸ ਤੋਂ ਬਾਅਦ ਭਾਰਤ ਨੇ ਦੂਸਰੀ ਪਾਰੀ 'ਚ ਪੰਜ ਵਿਕਟਾਂ ਗਵਾ ਕੇ 246 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਸ੍ਰੀਲੰਕਾ ਸਾਹਮਣੇ 410 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ | ਸ੍ਰੀਲੰਕਾਈ ਟੀਮ ਆਖ਼ਰੀ ਦਿਨ 95.5 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 288 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਉਣ 'ਚ ਕਾਮਯਾਬ ਰਹੀ | ਭਾਰਤ ਵਲੋਂ ਜਿੱਥੇ ਪਹਿਲੀ ਪਾਰੀ 'ਚ ਕਪਤਾਨ ਵਿਰਾਟ ਕੋਹਲੀ ਨੇ 243, ਮੁਰਲੀ ਵਿਜੇ ਨੇ 155 ਤੇ ਰੋਹਿਤ ਸ਼ਰਮਾ ਨੇ 65 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ, ਉੱਥੇ ਹੀ ਸ੍ਰੀਲੰਕਾ ਵਲੋਂ ਏਾਜੇਲੋ ਮੈਥਿਊਜ਼ ਨੇ 111 ਤੇ ਕਪਤਾਨ ਦਿਨੇਸ਼ ਚਾਂਡੀਮਲ ਨੇ 164 ਦੌੜਾਂ ਬਣਾਈਆਂ | ਭਾਰਤ ਵਲੋਂ ਦੂਸਰੀ ਪਾਰੀ 'ਚ ਸ਼ਿਖਰ ਧਵਨ ਦੀਆਂ 67 ਦੌੜਾਂ ਤੋਂ ਇਲਾਵਾ ਕੋਹਲੀ ਤੇ ਰੋਹਿਤ ਨੇ 50-50 ਦੌੜਾਂ ਤੇ ਚੇਤੇਸ਼ਵਰ ਪੁਜਾਰਾ ਨੇ 49 ਦੌੜਾਂ ਬਣਾਈਆਂ |
ਭਾਰਤ ਨੇ ਲਗਾਤਾਰ 9 ਟੈਸਟ ਲੜੀਆਂ ਜਿੱਤੀਆਂ
ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖ਼ਰੀ ਟੈਸਟ ਮੈਚ ਡਰਾਅ ਰਿਹਾ ਪਰ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਇਹ ਸਾਰੀਆਂ ਲੜੀਆਂ ਭਾਰਤ ਨੇ ਵਿਰਾਟ ਕੋਹਲੀ ਦੀ ਅਗਵਾਈ 'ਚ ਜਿੱਤੀਆਂ ਹਨ | ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 2005 ਤੋਂ 2008 ਤੱਕ ਲਗਾਤਾਰ 9 ਟੈਸਟ ਲੜੀਆਂ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ ਸੀ | ਭਾਰਤ ਦੀ ਟੈਸਟ ਲੜੀ 'ਚ ਜਿੱਤ ਦਾ ਸਿਲਸਿਲਾ ਸ੍ਰੀਲੰਕਾ ਿਖ਼ਲਾਫ਼ ਹੀ 2015 'ਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਸ੍ਰੀਲੰਕਾ ਨੂੰ ਉਸ ਦੀ ਧਰਤੀ 'ਤੇ 2-1 ਨਾਲ ਹਰਾਇਆ ਸੀ | ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 3-0 ਨਾਲ, ਵੈਸਟ ਇੰਡੀਜ਼ ਨੂੰ 2-0 ਨਾਲ, ਨਿਊਜ਼ਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ, ਆਸਟ੍ਰੇਲੀਆ ਨੂੰ 2-1 ਨਾਲ, ਸ੍ਰੀਲੰਕਾ ਨੂੰ ਪਹਿਲਾਂ ਉਸ ਦੇ ਘਰ 'ਚ 3-0 ਨਾਲ ਤੇ ਹੁਣ ਭਾਰਤ 'ਚ 1-0 ਨਾਲ ਹਰਾਇਆ |


ਖ਼ਬਰ ਸ਼ੇਅਰ ਕਰੋ

ਹਾਕੀ ਵਰਲਡ ਲੀਗ ਫਾਈਨਲ-ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ

ਭੁਵਨੇਸ਼ਵਰ, 6 ਦਸੰਬਰ (ਏਜੰਸੀ)- ਹਾਕੀ ਵਰਲਡ ਲੀਗ ਫਾਈਨਲ 'ਚ ਅੱਜ ਖੇਡੇ ਗਏ ਕੁਆਰਟਰ ਫਾਈਨਲ 'ਚ ਭਾਰਤ ਨੇ ਸ਼ੂਟਆਊਟ 'ਚ ਬੈਲਜੀਅਮ ਨੂੰ 3-2 ਨਾਲ ਹਰਾ ਕੇ ਦੂਸਰੀ ਵਾਰੀ ਹਾਕੀ ਵਰਲਡ ਲੀਗ ਫਾਈਨਲ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ | ਇਸ ਤੋਂ ਪਹਿਲਾਂ ਪੂਰੇ ਸਮੇਂ 'ਚ ਦੋਨੋਂ ...

ਪੂਰੀ ਖ਼ਬਰ »

ਐਸ਼ੇਜ਼ ਲੜੀ-ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਜਿੱਤਿਆ ਦੂਸਰਾ ਟੈਸਟ

ਐਡੀਲੇਡ, 6 ਦਸੰਬਰ (ਏਜੰਸੀ)- ਮਿਸ਼ੈਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਐਡੀਲੇਡ ਦੇ ਓਵਲ ਮੈਦਾਨ 'ਤੇ ਖੇਡੇ ਗਏ ਦੂਸਰੇ ਟੈਸਟ ਮੈਚ 'ਚ 120 ਦੌੜਾਂ ਨਾਲ ਹਰਾ ਦਿੱਤਾ | ਇਸ ਮੈਚ 'ਚ ਜਿੱਤ ਹਾਸਲ ਕਰਕੇ ਆਸਟ੍ਰੇਲੀਆ ਨੇ ਐਸ਼ੇਜ਼ ਲੜੀ ...

ਪੂਰੀ ਖ਼ਬਰ »

2018 ਉਲੰਪਿਕ 'ਚ ਰੂਸ 'ਤੇ ਲੱਗੀ ਪਾਬੰਦੀ, ਬਿਨਾਂ ਝੰਡੇ ਦੇ ਖੇਡ ਸਕਦੇ ਹਨ ਰੂਸੀ ਅਥਲੀਟ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਦੱਖਣੀ ਕੋਰੀਆ ਦੇ ਪਿਓਾਗਯਾਂਗ 'ਚ ਅਗਲੇ ਸਾਲ ਹੋਣ ਵਾਲੇ ਵਿੰਟਰ ਉਲੰਪਿਕ 'ਚ ਰੂਸ ਸ਼ਾਮਿਲ ਨਹੀਂ ਹੋਵੇਗਾ | ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਡੋਪਿੰਗ ਮਾਮਲੇ 'ਚ ਰੂਸ 'ਤੇ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਰੂਸ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਖਿਡਾਰੀਆਂ ਦੀ ਇਨਾਮੀ ਰਾਸ਼ੀ 'ਚ ਵਾਧਾ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ | ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਹਲੀ ਤੇ ਅਨੁਸ਼ਕਾ 12 ਦਸੰਬਰ ਨੂੰ ਇਟਲੀ 'ਚ ਕਰਵਾ ਸਕਦੇ ਹਨ ਵਿਆਹ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਿਖ਼ਲਾਫ਼ ਲੜੀ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਤਕਰੀਬਨ ਦੋ ਸਾਲਾ ਤੋਂ ਲਗਾਤਾਰ ਖੇਡ ਰਹੇ ਹਨ ਤੇ ਇਸ ਕਾਰਨ ਉਹ ਕਾਫ਼ੀ ਥੱਕ ਗਏ ਹਨ | ਕੋਹਲੀ ਨੇ ਕਿਹਾ ਕਿ ਇਸੇ ਕਾਰਨ ਉਹ ...

ਪੂਰੀ ਖ਼ਬਰ »

27ਵੀਆਂ ਕਮਲਜੀਤ ਖੇਡਾਂ ਦਾ ਉਦਘਾਟਨ ਅੱਜ

ਬਟਾਲਾ, 6 ਦਸੰਬਰ (ਕਾਹਲੋਂ)-ਭਾਰਤੀ ਖੇਡ ਜਗਤ ਦੀਆਂ ਮਸ਼ਹੂਰ ਕਮਲਜੀਤ ਖੇਡਾਂ ਦਾ ਆਗਾਜ਼ ਅੱਜ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਸਟੇਡੀਅਮ ਵਿਖੇ ਸ਼ਾਨਾਮੱਤੇ ਢੰਗ ਨਾਲ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੁੂਰੀ ਰਾਗੀ ਸ੍ਰੀ ...

ਪੂਰੀ ਖ਼ਬਰ »

ਬੇਰ ਕਲਾਂ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ, ਮੁਕਾਬਲੇ ਭਲਕੇ

ਮਲੌਦ, 6 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਗਿੱਲ ਸਪੋਰਟਸ ਕਲੱਬ ਬੇਰ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਬੇਰ ਕਲਾਂ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ 22ਵੇਂ ਗੁਰਮੇਲ ਰਾਏਸਰ ਯਾਦਗਾਰੀ ਕਬੱਡੀ ਕੱਪ ...

ਪੂਰੀ ਖ਼ਬਰ »

63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ ਸਮਾਪਤ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ) 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਤਾਈਕਵਾਂਡੋ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਜਲੰਧਰ ਵਿਖੇ ਕਰਵਾਏ ਗਏ | ਜੇਤੂ ...

ਪੂਰੀ ਖ਼ਬਰ »

ਸੁਸ਼ੀਲ ਕੁਮਾਰ ਵਲੋਂ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਭਾਰਤੀ ਮੁੱਕੇਬਾਜ਼ ਮੈਰੀ ਕਾਮ ਦੇ ਅਸਤੀਫ਼ੇ ਤੋਂ ਕੁਝ ਦਿਨ ਬਾਅਦ ਦੋ ਵਾਰੀ ਦੇ ਉਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਵੀ ਰਾਸ਼ਟਰੀ ਖੇਡ ਨਿਰੀਖਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਹ ਉਨ੍ਹਾਂ 12 ਰਾਸ਼ਟਰੀ ...

ਪੂਰੀ ਖ਼ਬਰ »

ਆਈ.ਪੀ.ਐਲ. 'ਚ ਫਿਰ ਤੋਂ ਚੇਨਈ ਸੁਪਰਕਿੰਗਜ਼ ਵਲੋਂ ਖੇਡ ਸਕਦੇ ਹਨ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਗਵਰਨਿੰਗ ਕੌਾਸਲ ਵਲੋਂ ਅੱਜ ਕੀਤੇ ਗਏ ਫ਼ੈਸਲੇ ਤਹਿਤ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਅਗਲੇ ਸਾਲ 'ਚ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਦੇ ਰੂਪ 'ਚ ਵਾਪਸੀ ਹੋ ਸਕਦੀ ਹੈ | ਆਈ.ਪੀ.ਐਲ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX