ਤਾਜਾ ਖ਼ਬਰਾਂ


ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ ਹੋ ਗਏ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਬਣਦੀ ਹੈ। ਗੋਦਾਮ ਦੇ ਮਾਲਕ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਯੂਬਾਸਿਟੀ 'ਚ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

ਯੂਬਾਸਿਟੀ/ਕੈਲੀਫੋਰਨੀਆ, 6 ਦਸੰਬਰ (ਹੁਸਨ ਲੜੋਆ ਬੰਗਾ)-ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ 'ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਅੱਜ ਇਕ ਪਹਿਲੀ ਸਿੱਖ ਔਰਤ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ਚੁਕਾਈ ਗਈ | ਇਸ ਮੌਕੇ ਜਿਥੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫ਼ਸਰ ਤੇ ਸਿਟੀ ਕਾਊਾਟੀ ਨਾਲ ਸਬੰਧਿਤ ਹੋਰ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਅਫਸਰ ਵੀ ਹਾਜ਼ਰ ਸਨ | ਸਥਾਨਕ ਸਿੱਖ ਭਾਈਚਾਰੇ ਦੇ ਆਗੂ ਪਰਿਵਾਰਕ ਮੈਂਬਰਾਂ ਤੇ ਦੋਸਤ-ਮਿੱਤਰਾਂ ਦੀ ਹਾਜ਼ਰੀ 'ਚ ਨਵੀਂ ਬਣੀ ਮੇਅਰ ਪ੍ਰੀਤ ਡਿਡਵਾਲ ਨੇ ਸਹੁੰ ਚੁੱਕੀ | ਇਸ ਮੌਕੇ ਅਮਰੀਕੀ ਮੀਡੀਆ ਨੇ ਸਿੱਖ ਭਾਈਚਾਰੇ ਨੂੰ ਮੇਅਰ ਨਾਲ ਜੋੜ ਕੇ ਸਿੱਖਾਂ ਦੀ ਸ਼ਵੀ ਨੂੰ ਵਧੀਆ ਢੰਗ ਨਾਲ ਲਾਈਵ ਪੇਸ਼ ਕੀਤਾ | ਇਸ ਸਹੁੰ ਚੁੱਕ ਸਮਾਗਮ ਵਿਚ ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਵਿਚ ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ, ਗੁਰਮੇਜ ਗਿੱਲ, ਹਰਬੰਸ ਪੰਮਾ, ਜਸਬੀਰ ਸਿੰਘ ਕੰਗ, ਦਿਲਵੀਰ ਸਿੰਘ ਗਿੱਲ, ਚਰਨਜੀਤ ਸਿੰਘ ਬਾਠ, ਅਵਤਾਰ ਸਿੰਘ ਗਿੱਲ, ਸਰਬਜੀਤ ਸਿੰਘ ਸਾਬ੍ਹੀ, ਨਾਹਰ ਹੀਰ, ਸੁਖਵਿੰਦਰ ਸਿੰਘ ਸੈਣੀ, ਤੇਜਿੰਦਰ ਮਾਨ, ਬਲਰਾਜ ਸਿੰਘ ਢਿੱਲੋਂ, ਕਲੋਟੀਆ, ਅਮਰ ਸ਼ੇਰਗਿੱਲ ਅਟਾਰਨੀ ਤੇ ਤਰਲੋਚਨ ਸਿੰਘ ਆਦਿ ਸਥਾਨਕ ਆਗੂ ਹਾਜ਼ਰ ਸਨ | ਸਹੁੰ ਚੁੱਕ ਸਮਾਗਮ ਦਾ ਆਗਾਜ਼ ਅਮਰੀਕਨ ਰਾਸ਼ਟਰੀ ਗੀਤ ਨਾਲ ਹੋਇਆ ਤੇ ਬਾਅਦ ਵਿਚ ਅਰਦਾਸ ਕੀਤੀ ਗਈ | ਇਸ ਦੌਰਾਨ ਕੌਾਸਲ ਮੈਂਬਰਾਂ ਨੇ ਮੇਅਰ ਲਈ ਸੁਪਰਵਾਈਜ਼ਰ ਤੇ ਕੌਾਸਲ ਮੈਂਬਰਾਂ ਨੇ ਮਤੇ ਰਾਹੀਂ ਮੇਅਰ ਦੇ ਨਾਂਅ ਦੀ ਤਾਈਦ ਕੀਤੀ | ਵਰਨਣਯੋਗ ਹੈ ਕਿ ਪ੍ਰੀਤ ਡਿਡਵਾਲ ਪਹਿਲਾਂ ਕੌਾਸਲ ਮੈਂਬਰ ਬਣੀ ਸੀ, ਐਤਕਾਂ ਉਸ ਨੂੰ ਸੀਨੀਆਰਟੀ ਦੇ ਆਧਾਰ 'ਤੇ ਮੇਅਰ ਨਾਮਜ਼ਦ ਕੀਤਾ ਗਿਆ | ਪ੍ਰੀਤ ਡਿਡਵਾਲ ਦੇ ਮੇਅਰ ਬਣਨ ਨਾਲ ਜਿਥੇ ਸਥਾਨਕ ਭਾਈਚਾਰਾ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ, ਉਥੇ ਹੁਣ ਸਥਾਨਕ ਪੰਜਾਬੀ ਭਾਈਚਾਰੇ ਨੂੰ ਸਥਾਨਕ ਸਰਕਾਰੀ ਦਫਤਰਾਂ ਵਿਚ ਮਾਣ ਮਿਲਣਾ ਸੁਭਾਵਕ ਹੋ ਗਿਆ ਹੈ |


ਖ਼ਬਰ ਸ਼ੇਅਰ ਕਰੋ

ਜਰਮਨੀ 'ਚ 2 ਰੇਲ ਗੱਡੀਆਂ ਦੀ ਟੱਕਰ, 47 ਜ਼ਖ਼ਮੀ

ਬਰਲਿਨ, 6 ਦਸੰਬਰ (ਏਜੰਸੀ)-ਜਰਮਨੀ ਦੇ ਡਸੇਲਡਾਰਫ਼ ਸ਼ਹਿਰ 'ਚ ਬੀਤੀ ਸ਼ਾਮ ਦੋ ਰੇਲ ਗੱਡੀਆਂ ਦੀ ਟੱਕਰ ਹੋਣ ਨਾਲ 47 ਲੋਕ ਜ਼ਖ਼ਮੀ ਹੋ ਗਏ | ਇਨ੍ਹਾਂ 'ਚ ਤਿੰਨ ਲੋਕ ਗੰਭੀਰ ਹਨ | ਖ਼ਬਰਾਂ ਦੀ ਏਜੰਸੀ ਮੁਤਾਬਿਕ ਡਸੇਲਡਾਰਫ਼ ਤੋਂ ਲਗਪਗ 10 ਕਿਲੋਮੀਟਰ ਉੱਤਰ-ਪੱਛਮ 'ਚ ਸਥਿਤ ...

ਪੂਰੀ ਖ਼ਬਰ »

ਮਾਫੀਏ ਨੂੰ ਨੱਥ ਪਾਉਣ ਲਈ ਇਟਲੀ ਪੁਲਿਸ ਹੋਈ ਪੱਬਾਂ ਭਾਰ

ਵੀਨਸ (ਇਟਲੀ), 6 ਦਸੰਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਮਾਫੀਏ ਦੇ ਬੱਦਲ ਇਕ ਵਾਰ ਫਿਰ ਤੋਂ ਮਡਰਾਉਂਦੇ ਨਜ਼ਰ ਆ ਰਹੇ ਹਨ | ਤੇਜ਼ੀ ਨਾਲ ਵਧ ਰਹੇ ਇਸ ਮਾਫੀਏ ਨੂੰ ਠੱਲ੍ਹ ਪਾਉਣ ਲਈ ਇਟਾਲੀਅਨ ਪੁਲਿਸ ਹਰਕਤ ਵਿਚ ਆਈ ਹੋਈ ਹੈ | ਜਿਸ ਤਹਿਤ 'ਐਾਟੀ ਮਾਫੀਆ' ਆਪ੍ਰੇਸ਼ਨ ਜ਼ੋਰਾਂ 'ਤੇ ...

ਪੂਰੀ ਖ਼ਬਰ »

ਪੰਜਾਬੀ ਟਰੱਕ ਡਰਾਈਵਰ ਦੀ ਨਿਊ ਸਾਊਥ ਵੇਲਜ਼ 'ਚ ਹਾਦਸੇ ਦੌਰਾਨ ਮੌਤ

ਸਿਡਨੀ/ਬਿ੍ਸਬੇਨ, 6 ਦਸੰਬਰ (ਹਰਕੀਰਤ ਸਿੰਘ ਸੰਧਰ, ਮਹਿੰਦਰ ਪਾਲ ਸਿੰਘ ਕਾਹਲੋਂ)-ਨਿਊ ਸਾਊਥ ਵੇਲਜ਼ ਦੇ ਗਿਲਗਾਡਰਾ ਇਲਾਕੇ ਵਿਚ ਟਰੱਕ ਪਲਟਣ ਨਾਲ ਪੰਜਾਬੀ ਡਰਾਈਵਰ ਪਰਮਿੰਦਰ ਸਿੰਘ ਦੀ ਮੌਤ ਨੇ ਸੋਗ ਦੀ ਲਹਿਰ ਫੈਲਾਅ ਦਿੱਤੀ ਹੈ | ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ...

ਪੂਰੀ ਖ਼ਬਰ »

'ਪਰਸਨ ਆਫ਼ ਦਾ ਯੀਅਰ' ਬਣਿਆ ਇੰਡੋਨੇਸ਼ੀਆ ਦਾ ਸੈਲਫ਼ੀ ਵਾਲਾ ਬਾਂਦਰ

ਜਕਾਰਤਾ, 6 ਦਸੰਬਰ (ਏਜੰਸੀ)-ਆਪਣੀ ਦੰਦ ਦਿਖਾਉਣ ਵਾਲੀ ਸੈਲਫ਼ੀ ਲੈਣ ਦੇ ਬਾਅਦ ਸੁਰਖੀਆਂ 'ਚ ਆਏ ਤੇ ਅਮਰੀਕਾ ਦੇ ਕਾਪੀਰਾਈਟ ਮਾਮਲੇ 'ਚ ਇਤਿਹਾਸਕ ਘਟਨਾ ਨੂੰ ਜਨਮ ਦੇਣ ਵਾਲੇ ਇੰਡੋਨੇਸ਼ੀਆ ਦੇ ਬਾਂਦਰ ਨੂੰ ਅੱਜ ਪਸ਼ੂ ਅਧਿਕਾਰੀਆਂ ਲਈ ਕੰਮ ਕਰਨ ਵਾਲੇ ਸਮੂਹ ਨੇ 'ਪਰਸਨ ...

ਪੂਰੀ ਖ਼ਬਰ »

ਪਿਤਾ ਨੇ ਕੂੜੇ ਵਾਲੇ ਬੈਗ 'ਚ ਸ਼ੇਰਿਨ ਦੀ ਲਾਸ਼ ਛੁਪਾਈ-ਜਸੂਸ

ਹਿਊਸਟਨ, 6 ਦਸੰਬਰ (ਏਜੰਸੀ)-ਡੱਲਾਸ ਦੀ ਪੁਲਿਸ ਨੇ ਭਾਰਤੀ ਮੂਲ ਦੀ ਸ਼ੇਰਿਨ ਮੈਥੀਊਜ਼ ਦੀ ਰਹੱਸਮਈ ਮੌਤ ਦੀ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਭਾਰਤੀ-ਅਮਰੀਕੀ ਮੂਲ ਦੇ ਪਿਤਾ ਨੇ ਉਸ ਦੀ 'ਕਠੋਰ ਤੇ ਠੰਢੀ' ਲਾਸ਼ ਨੂੰ ਬੰਨਿ੍ਹਆ ਤੇ ਕੂੜੇ ਦੇ ਬੈਗ 'ਚ ਪਾ ਕੇ ...

ਪੂਰੀ ਖ਼ਬਰ »

ਅਮਰੀਕੀ ਪੁਲਿਸ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਕਰਦੀ ਹੈ ਮਾੜਾ ਸਲੂਕ-ਸਰਵੇਖਣ

ਨਿਊਯਾਰਕ, 6 ਦਸੰਬਰ (ਏਜੰਸੀ)-ਭਾਰਤੀ ਮੂਲ ਦੇ ਕਾਫ਼ੀ ਅਮਰੀਕੀਆਂ ਨਾਲ ਇੱਥੋਂ ਦੀ ਪੁਲਿਸ ਦਾ ਵਿਹਾਰ ਬਹੁਤਾ ਚੰਗਾ ਨਹੀਂ ਹੈ | ਦਰਅਸਲ ਇਕ ਹਾਲ 'ਚ ਹੀ ਕਰਵਾਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਅਮਰੀਕਾ 'ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਵਲੋਂ ਅਮਰੀਕਾ 'ਚ ਭੇਦਭਾਵ ...

ਪੂਰੀ ਖ਼ਬਰ »

ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਦੀ ਚੋਣ ਲਈ ਗੁਰਿੰਦਰ ਸਿੰਘ ਜੋਸਨ ਉਮੀਦਵਾਰ

ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ ਦੀ ਨੈਸ਼ਨਲ ਐਗਜੈਕਟਿਵ ਕਮੇਟੀ ਦੀ ਚੋਣ ਲਈ 12 ਜਨਵਰੀ 2018 ਨੂੰ ਹੋ ਰਹੀ ਚੋਣ 'ਚ ਗੁਰਿੰਦਰ ਸਿੰਘ ਜੋਸਨ ਉਮੀਦਵਾਰ ਹਨ | ਉਹ ਸਿੱਖ ਫਾਰ ਲੇਬਰ ਦੇ ਫਾਊਾਡਰ ਅਤੇ ਮੀਤ ਚੇਅਰਮੈਨ ਹਨ | ਲੇਬਰ ਪਾਰਟੀ ਨਾਲ ਲੰਮੇ ਸਮੇਂ ...

ਪੂਰੀ ਖ਼ਬਰ »

ਸ਼ਿਕਾਗੋ ਉਪਨਗਰ ਤੋਂ ਕਾਂਗਰਸ ਲਈ ਭਾਰਤੀ-ਅਮਰੀਕੀਆਂ ਦੀ ਦੌੜ

ਵਾਸ਼ਿੰਗਟਨ, 6 ਦਸੰਬਰ (ਏਜੰਸੀ)-ਭਾਰਤੀ-ਅਮਰੀਕੀ ਮੂਲ ਦੇ ਇਕ ਡਾਕਟਰ ਨੇ ਸ਼ਿਕਾਗੋ ਦੇ ਉਪਨਗਰ ਤੋਂ ਅਗਲੇ ਸਾਲ ਪ੍ਰਤੀਨਿਧੀ ਸਭਾ ਲਈ ਰੀਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਦਾਅਵੇਦਾਰੀ ਪੇੇਸ਼ ਕੀਤੀ ਹੈ | 37 ਸਾਲਾ ਸਪਨ ਸ਼ਾਹ 'ਫਲੈਗਸ਼ਿਪ ਹੈੱਲਥਕੇਅਰ ਇਨ ਸ਼ਿਕਾਗੋ' ਦੇ ...

ਪੂਰੀ ਖ਼ਬਰ »

ਲਾਪਤਾ ਸੁਰਜੀਤ ਤੱਖਰ ਮਾਮਲੇ 'ਚ 3 ਸ਼ੱਕੀ ਗਿ੍ਫ਼ਤਾਰ

ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-8 ਅਕਤੂਬਰ, 2008 ਨੂੰ ਓਲਡਬਰੀ ਤੋਂ ਲਾਪਤਾ ਹੋਏ ਪੰਜਾਬੀ ਮੂਲ ਦੇ 37 ਸਾਲਾ ਵਿਅਕਤੀ ਸੁਰਜੀਤ ਤੱਖਰ ਦੀ ਲਾਸ਼ 20 ਅਗਸਤ, 2015 ਨੂੰ ਬ੍ਰਮਿੰਘਮ ਨੇੜੇ ਐਮ 54 ਜਰਨੈਲੀ ਸੜਕ ਦੇ ਜੰਕਸ਼ਨ 4 ਦੇ ਨੇੜਿਉਂ ਸੜਕ 'ਤੇ ਕੰਮ ਕਰਨ ਵਾਲੇ ...

ਪੂਰੀ ਖ਼ਬਰ »

ਰਾਮੂਵਾਲ ਦੇ ਸਾਬਕਾ ਸਰਪੰਚ ਦਾ ਸਿਆਟਲ 'ਚ ਨਿੱਘਾ ਸਵਾਗਤ

ਸਿਆਟਲ, 6 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਪੰਜਾਬੀ ਭਾਈਚਾਰੇ ਵਲੋਂ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਮੋਗੇ ਦੇ ਪਿੰਡ ਰਾਮੂਵਾਲ ਦੇ ਸਾਬਕਾ ਸਰਪੰਚ ਰਨਵਿੰਦਰ ਸਿੰਘ ਗਿੱਲ ਪੱਪੂ ਰਾਮਵਾਲਾ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਅਕਾਲੀ ਦਲ ਪਾਰਟੀ ਦੇ ...

ਪੂਰੀ ਖ਼ਬਰ »

ਉਦਯੋਗਪਤੀ ਦੀਪਕ ਪਾਰਿਖ ਲੰਡਨ ਦੇ ਵਪਾਰਕ ਦੂਤ ਨਿਯੁਕਤ

ਲੈਸਟਰ (ਇੰਗਲੈਂਡ), 6 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਪ੍ਰਸਿੱਧ ਭਾਰਤੀ ਉਦਯੋਗਪਤੀ ਦੀਪਕ ਪਾਰਿਖ ਨੂੰ ਲੰਡਨ ਦੇ ਵਪਾਰਕ ਦੂਤ ਵਜੋਂ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਲੰਡਨ ਦੇ ਮੇਅਰ ਸਾਦਿਕ ਖ਼ਾਨ ਮੁਤਾਬਿਕ ਉਹ ਪੂਰੇ ਸੰਸਾਰ ਵਿਚ ਲੰਡਨ ਦੀ ...

ਪੂਰੀ ਖ਼ਬਰ »

ਸਿੰਗਾਪੁਰ 'ਚ ਹਮਵਤਨੀ 'ਤੇ ਹਮਲਾ ਕਰਨ 'ਤੇ ਭਾਰਤੀ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ, 6 ਦਸੰਬਰ (ਏਜੰਸੀ)-ਸਿੰਗਾਪੁਰ 'ਚ ਇਕ 20 ਸਾਲਾ ਭਾਰਤੀ ਨੂੰ ਆਪਣੇ ਹਮਵਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਉਸ 'ਤੇ ਚਾਕੂ ਨਾਲ ਹਮਲਾ ਕਰਨ 'ਤੇ 3 ਸਾਲ ਦੀ ਕੈਦ ਤੇ ਛੇ ਬੈਂਤ ਮਾਰਨ ਦੇ ਹੁਕਮ ਸੁਣਾਏ ਗਏ ਹਨ | ਇਮਾਰਤਾਂ 'ਚ ਉਸਾਰੀ ਦਾ ਕੰਮ ਕਰਨ ਵਾਲਾ ...

ਪੂਰੀ ਖ਼ਬਰ »

ਬਿ੍ਸਬੇਨ 'ਚ ਪੰਜਾਬੀ ਸੱਭਿਆਚਾਰ ਨਾਈਟ 17 ਨੂੰ

ਬਿ੍ਸਬੇਨ, 6 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੀ ਧਰਤੀ 'ਤੇ ਰਹਿੰਦੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਨਾਲ ਜੋੜਨ ਦੇ ਮਨੋਰਥ ਨਾਲ 17 ਦਸੰਬਰ ਐਤਵਾਰ ਨੂੰ ਲਾਈਟ ਹਾਊਸ ਫੋਰਸਟਲੇਕ ਵਿਖੇ ਸੱਭਿਆਚਾਰਕ ਨਾਈਟ ਹੋਵੇਗੀ | ਇਸ ਪ੍ਰੋਗਰਾਮ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX