ਤਾਜਾ ਖ਼ਬਰਾਂ


ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  3 minutes ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  4 minutes ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  15 minutes ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  25 minutes ago
ਚੰਡੀਗੜ੍ਹ, 16 ਜੁਲਾਈ- ਕਿਸਾਨਾਂ ਨੂੰ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਮੋਬਾਇਲ ਹੈਲਪ ਲਾਈਨ ਨੰਬਰ 8437312288 ਅਤੇ ਈ-ਮੇਲ...
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  39 minutes ago
ਨਵੀਂ ਦਿੱਲੀ, 16 ਜੁਲਾਈ - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸੰਸਦ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  59 minutes ago
ਨਾਭਾ, 16 ਜੁਲਾਈ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਵੱਲੋਂ ਇੱਕ ਵਿਅਕਤੀ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਮਲਕਿੰਦਰ ਸਿੰਘ ਵਾਸੀ ਰਾਮਦਾਸੀਆਂ ....
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੂਜੇ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲੀ ਸਬੰਧੀ ਸ਼ੁਰੂ ਕੀਤੇ ਅੰਦੋਲਨ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ...
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ ਵਲੋਂ ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਫ਼ੈਸਲਾ ਕੱਲ੍ਹ ਭਾਵ ਕਿ ਬੁੱਧਵਾਰ ਸਵੇਰੇ ਸੁਣਾਇਆ ਜਾਵੇਗਾ। ਅਦਾਲਤ ਵਲੋਂ ਫ਼ੈਸਲਾ ਸਵੇਰੇ...
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  about 1 hour ago
ਚੋਹਲਾ ਸਾਹਿਬ, 16 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਇੱਥੋਂ ਨਜ਼ਦੀਕੀ ਪਿੰਡ ਰਾਣੀ ਵਲਾਹ ਵਿਖੇ ਪਾਣੀ ਵਾਲੇ ਸੂਏ 'ਚੋਂ ਭੇਦਭਰੇ ਹਾਲਾਤ 'ਚ ਇੱਕ ਔਰਤ ਅਤੇ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਚੋਹਲਾ ਸਾਹਿਬ...
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  about 1 hour ago
ਤਪਾ ਮੰਡੀ, 16 ਜੁਲਾਈ(ਵਿਜੇ ਸ਼ਰਮਾ)- ਤਪਾ ਖੇਤਰ 'ਚ ਪੈ ਰਹੇ ਤੇਜ਼ ਮੀਂਹ ਕਾਰਨ ਤਪਾ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਦਿਖਾਈ ਦੇ ਰਹੀ ਹੈ। ਇਸ ਸੰਬੰਧੀ ਕਿਸਾਨਾਂ ....
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  about 1 hour ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ 'ਚ ਬਿਜਲੀ ਬਿੱਲਾਂ ਦੇ ਨਾਂ 'ਤੇ ਲੋਕਾਂ ਦੀ ਹੋ ਰਹੀ ਅੰਨ੍ਹੀ ਲੁੱਟ ਵਿਰੁੱਧ ਪੰਜਾਬ ਏਕਤਾ ਪਾਰਟੀ ਵਲੋਂ 22 ਜੁਲਾਈ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਪਾਰਟੀ ਦੇ...
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  about 1 hour ago
ਪਟਿਆਲਾ, 16 ਜੁਲਾਈ (ਅਮਨਦੀਪ ਸਿੰਘ)- ਪਟਿਆਲਾ 'ਚ ਵੱਡੀ ਨਦੀ ਦੇ ਪਾਣੀ ਦਾ ਫਲੋ ਵਧਣ ਕਾਰਨ ਗੋਪਾਲ ਕਾਲੋਨੀ ਅਤੇ ਇਸ ਦੇ ਨਾਲ ਲਗਦੀਆਂ ਕਾਲੋਨੀਆਂ ਖ਼ਾਲੀ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਾਲੋਨੀ ਵਾਸੀਆਂ ਨੂੰ ਹਦਾਇਤਾਂ ਦਿੱਤੀਆਂ ...
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 16 ਜੁਲਾਈ- ਨੇਪਾਲ 'ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 78 ਹੋ ਗਈ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਮੁਤਾਬਕ ਹੜ੍ਹ ਕਾਰਨ 40 ਲੋਕ ਜ਼ਖ਼ਮੀ ਹੋਏ ਹਨ, ਜਦਕਿ 32 ਅਜੇ ਵੀ ਲਾਪਤਾ ਹਨ। ਉੱਥੇ ਹੀ ਹੁਣ ਤੱਕ 3366 ਲੋਕਾਂ...
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  about 2 hours ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਕਈ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਅਜੇ ਤੱਕ ਮਲਬੇ 'ਚੋਂ 5 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚ...
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  about 2 hours ago
ਦਿਸਪੁਰ, 16 ਜੁਲਾਈ- ਅਸਮ ਦੇ ਚਿਰਾਂਗ ਦੇ ਡਾਬਬਿਲ ਪਿੰਡ ਦੇ ਸਥਾਨਕ ਲੋਕ ਹੜ੍ਹ ਦੇ ਕਹਿਰ ਕਾਰਨ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੇ ਘਰ ਰੁੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਖਾਣ ਦੇ ਲਈ ਖਾਣਾ...
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  about 2 hours ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  about 3 hours ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  about 3 hours ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  about 3 hours ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549

ਦਿੱਲੀ

ਦਿੱਲੀ ਕਮੇਟੀ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਦਾ ਮਾਮਲਾ

ਸਰਨਾ ਭਰਾਵਾਂ ਵਲੋਂ ਕਮੇਟੀ ਪ੍ਰਬੰਧਕਾਂ ਨੂੰ ਬਹਿਸ ਦੀ ਚੁਣੌਤੀ

ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਵਲੋਂ ਕਮੇਟੀ ਦੀ ਮੌਜੂਦਾ ਮਾੜੀ ਆਰਥਿਕ ਸਥਿਤੀ ਤੇ ਕਰੋੜਾਂ ਰੁਪਏ ਦੀ ਦੇਣਦਾਰੀ ਲਈ ਪਿਛਲੀ ਕਮੇਟੀ ਯਾਨੀ ਪਰਮਜੀਤ ਸਿੰਘ ਸਰਨਾ ਦੇ ਫੈਸਲਿਆਂ ਨੂੰ ਜ਼ਿੰਮੇਵਾਰ ...

ਪੂਰੀ ਖ਼ਬਰ »

ਕਾਨਪੁਰ 'ਚ ਮਾਰੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ 'ਚ ਕੇਂਦਰ ਤੇ ਯੂ.ਪੀ. ਸਰਕਾਰ ਗੰਭੀਰ ਨਹੀਂ- ਭੋਗਲ, ਹਿੱਤ

ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੌਰਾਨ ਕਾਨਪੁਰ 'ਚ ਮਾਰੇ ਗਏ ਸਿੱਖਾਂ ਦੇ ਮਾਮਲਿਆਂ ਨਾਲ ਸਬੰਧਿਤ ਜਨਹਿਤ ਪਟੀਸ਼ਨ ਡਬਲਿਓ.ਪੀ. (ਸੀ.ਆਰ.ਐਲ.) ਨੰਬਰ 45/2017, ਜਿਸ ਦੀ ਸੁਣਵਾਈ ਸੁਪਰੀਮ ਕੋਰਟ 'ਚ ਚਲ ਰਹੀ ਹੈ ਅਤੇ ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਵਲੋਂ ...

ਪੂਰੀ ਖ਼ਬਰ »

'ਕਕਾਰ' ਮਾਮਲੇ 'ਚ ਦਿੱਲੀ ਸਰਕਾਰ ਦੇ ਜਵਾਬ ਦਾ ਡੱਟਵਾਂ ਵਿਰੋਧ ਕਰੇਗੀ ਦਿੱਲੀ ਕਮੇਟੀ

ਨਵੀਂ ਦਿੱਲੀ , 6 ਦਸੰਬਰ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਦੇ ਹਵਾਲੇ ਨਾਲ ਭੇਜੀ ਜਾਣਕਾਰੀ ਮੁਤਾਬਿਕ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ 'ਕਕਾਰ' ਮਾਮਲੇ 'ਚ ਹਾਈ ਕੋਰਟ 'ਚ ਜਨਹਿਤ ...

ਪੂਰੀ ਖ਼ਬਰ »

ਭਾਰਤੀ ਖੇਤੀਬਾੜੀ ਖੋਜ ਸੰਸਥਾਨ ਪੂਸਾ 'ਚ ਤਿੰਨ ਦਿਨਾ ਕਿਸਾਨ ਮੇਲਾ ਅੱਜ ਤੋਂ

ਨਵੀਂ ਦਿੱਲੀ, 6 ਦਸੰਬਰ (ਬਲਵਿੰਦਰ ਸਿੰਘ ਸੋਢੀ)-ਫਿੱਕੀ ਵਲੋਂ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਪੂਸਾ, ਨਵੀਂ ਦਿੱਲੀ ਵਿਖੇ 7 ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਐਗਰੀਮੈਕ ਇੰਡੀਆ ਕਿਸਾਨ ਮੇਲਾ ਵੱਡੀ ਪੱਧਰ 'ਤੇ ਲਗਾਇਆ ਜਾ ਰਿਹਾ ਹੈ | ਇਸ ਕਿਸਾਨ ਮੇਲੇ ਦੇ ਸਹਿ-ਆਯੋਜਨ, ...

ਪੂਰੀ ਖ਼ਬਰ »

ਰੇਲਵੇ ਪੁਲਿਸ ਨੇ ਫੜਿਆ 18 ਲੱਖ ਰੁਪਏ ਦਾ ਗਾਂਜਾ

ਨਵੀਂ ਦਿੱਲੀ, 6 ਦਸੰਬਰ (ਬਲਵਿੰਦਰ ਸਿੰਘ ਸੋਢੀ)-ਰੇਲਵੇ ਪੁਲਿਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਕੋਲੋਂ ਗਾਂਜਾ ਫੜਿਆ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 18 ਲੱਖ ਰੁਪਏ ਕੀਮਤ ਹੈ | ਇਸ ਵਿਅਕਤੀ ਦਾ ਨਾਂਅ ਅੱਤਲ ਕੁਮਾਰ ਦੁੱਬੇ (28) ਹੈ, ਜੋ ਕਿ ...

ਪੂਰੀ ਖ਼ਬਰ »

ਵਿਆਹਾਂ ਦੇ ਮੌਸਮ 'ਚ ਚੋਰਾਂ ਦੀ ਹੋ ਰਹੀ ਹੈ ਬੱਲੇ-ਬੱਲੇ

ਨਵੀਂ ਦਿੱਲੀ, 6 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਨ੍ਹਾਂ ਦਿਨਾਂ 'ਚ ਵਿਆਹਾਂ ਦਾ ਖੂਬ ਜ਼ੋਰ ਹੈ ਅਤੇ ਉਧਰ ਦੂਸਰੇ ਪਾਸੇ ਚੋਰਾਂ ਦੀ ਵੀ ਖੂਬ ਬੱਲੇ-ਬੱਲੇ ਹੋ ਰਹੀ ਹੈ ਅਤੇ ਉਹ ਖੂਬ ਚੋਰੀਆਂ ਕਰ ਰਹੇ ਹਨ ਕਿਉਂਕਿ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਵਿਆਹਾਂ ਵਿਚ ...

ਪੂਰੀ ਖ਼ਬਰ »

ਮੈਟਰੋ ਵਲੋਂ ਫੀਡਰ ਬੱਸਾਂ ਦੇ ਰੂਟ ਵਧਾਉਣ ਦੀ ਤਿਆਰੀ

ਨਵੀਂ ਦਿੱਲੀ, 6 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਆਪਣੀਆਂ ਚੱਲ ਰਹੀਆਂ ਫੀਡਰ ਬੱਸਾਂ ਦੇ ਰੂਟ ਵਧਾਉਣ ਦੀ ਤਿਆਰੀ ਕਰਨ ਲੱਗੀ ਹੋਈ ਹੈ ਅਤੇ ਨਾਲ ਹੀ ਫੀਡਰ ਬੱਸਾਂ ਦੇ ਪ੍ਰੀ-ਚਾਲਨ ਲਈ ਇਕ ਵੱਖਰੀ ਏਜੰਸੀ ਵੀ ਬਣਾਉਣ ਦੀ ਚਾਹਵਾਨ ਹੈ | ਇਸ ਪ੍ਰਸਤਾਵ ਨੰੂ ਮੈਟਰੋ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਯੁਵਾ ਸੰਗਠਨ ਅਤੇ ਹੋਰਨਾਂ ਵਲੋਂ ਪ੍ਰਦਰਸ਼ਨ

ਨਵੀਂ ਦਿੱਲੀ, 6 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰ ਯੁਵਾ ਸੰਗਠਨ (ਕੇ. ਵਾਈ. ਐਸ.) ਅਤੇ ਹੋਰ ਪ੍ਰਗਤੀਸ਼ੀਲ ਅਤੇ ਹੋਰਾਂ ਸੰਗਠਨਾਂ ਨੇ ਮਿਲ ਕੇ ਸੰਪਰਦਾਇਕਤਾ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਪਾਰਲੀਮੈਂਟ ਸਟਰੀਟ 'ਤੇ ਇਕ ਪ੍ਰਦਰਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਸੂਬਾ ਪੱਧਰੀ ਮੁਕਾਬਲੇ 'ਚ ਡੀ.ਏ.ਵੀ. ਸਕੂਲ ਨੇ ਕੀਤਾ ਨਾਂਅ ਰੌਸ਼ਨ

ਜੀਂਦ, 6 ਦਸੰਬਰ (ਅਜੀਤ ਬਿਊਰੋ)-ਡੀ.ਏ.ਵੀ ਸ਼ਤਾਬਦੀ ਪਬਲਿਕ ਸਕੂਲ ਰੋਹਤਕ 'ਚ ਸੂਬਾ ਪੱਧਰੀ ਟੈਕਨੋਬਜ ਮੁਕਾਬਲੇ 'ਚ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਜੀਂਦ ਦੀ ਜਮਾਤ 5ਵੀਂ ਦੇ ਵਿਦਿਆਰਥੀਆਂ ਵੰਸ਼ਿਕਾ, ਚੇਤਨਿਆ ਤੇ ਪ੍ਰੀਤੇਸ਼ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਤੇ ...

ਪੂਰੀ ਖ਼ਬਰ »

ਸੈਰ ਸਪਾਟਾ ਥਾਵਾਂ 'ਤੇ ਖ਼ਰਚ ਕੀਤੇ ਜਾਣਗੇ 200 ਕਰੋੜ-ਸੁਧਾ

ਕੁਰੂਕਸ਼ੇਤਰ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ 48 ਕੋਸ਼ ਦੇ ਤੀਰਥ ਅਸਥਾਨਾਂ ਦੇ ਸੁੰਦਰੀਕਰਨ ਅਤੇ ਵਿਕਸਤ ਕਰਨ 'ਤੇ 200 ਕਰੋੜ ਰੁਪਏ ਦਾ ਬਜਟ ਖ਼ਰਚ ਕਰਨ ਦੀ ਯੋਜਨਾ ਹੈ | ਇਨ੍ਹਾਂ ਤੀਰਥਾਂ ਨੂੰ ਸ੍ਰੀਕ੍ਰਿਸ਼ਨਾ ਸਰਕਿਟ ਤਹਿਤ ਵਿਕਸਿਤ ਕੀਤਾ ਜਾਵਵੇਗਾ ਤੇ ਹਰ ਸਾਲ 100 ਕਰੋੜ ਰੁਪਏ ਦੀ ਯੋਜਨਾ ਬਣਾ ਕੇ ਕੇਂਦਰ ਸਰਕਾਰ ਦੇ ਸੈਰ ਸਪਾਟਾ ਮੰਤਰਾਲਾ ਕੋਲ ਭਿਜਵਾਈ ਜਾਵੇਗੀ | ਇਸ ਯੋਜਨਾ ਤਹਿਤ ਹੀ ਕੁਰੂਕਸ਼ੇਤਰ 48 ਕੋਸ ਦੇ ਜੀਂਦ, ਕਰਨਾਲ, ਕੁਰੂਕਸ਼ੇਤਰ, ਕੈਥਲ ਤੀਰਥਾਂ ਦਾ ਵਿਕਾਸ ਸੰਭਵ ਹੋ ਸਕੇਗਾ | ਉਹ ਸੈਕਟਰ-4 ਵਿਜਡਮ ਵਰਲਡ ਸਕੂਲ ਦੇ ਸਾਲਾਨਾ 2 ਰੋਜ਼ਾ ਮਹੋਤਸਵ ਸਮਾਗਮ 'ਚ ਬੋਲ ਰਹੇ ਸਨ | ਇਸ ਤੋਂ ਪਹਿਲਾਂ ਵਿਧਾਇਕ, ਜਾਪਾਨ ਫੁਕੁਦਾ ਦੇਨਸੀ ਕੰਪਨੀ ਦੇ ਸੀ.ਈ.ਓ. ਦਾਈਜੀਰੋ ਸ਼ਿਰਾਈ, ਜਾਪਾਨ ਤੋਂ ਹੀਸ਼ਾਨੋ ਨਾਕੋਈ, ਮੋਮਸੇ ਯੂਤਾਕਾ, ਇਮਾਮੂਰਾ, ਤੋਮੋਯਾਸ਼ੁ ਸਕੂਲ ਦੇ ਚੇਅਰਮੈਨ ਹਰੀਸ਼ ਸਚਦੇਵਾ, ਵਾਈਸ ਚੇਅਰਮੈਨ ਐਨ.ਆਰ. ਸਚਦੇਵਾ, ਡਾਇਰੈਕਟਰ ਅਨੀਤਾ ਰਾਵਲ, ਮੈਨੇਜਰ ਵਿਨੋਦ ਰਾਵਲ ਨੇ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ 'ਤੇ ਛੋਟੇ-ਛੋਟੇ ਤੇ ਸੀਨੀਅਰ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਲੜਕੀਆਂ ਨੇ ਜਿਮਨਾਸਟਿਕ ਤੇ ਰੋਪ ਕਲਾਈਮਿੰਗ ਦੇ ਸ਼ਾਨਦਾਰ ਕਰਤੱਬ ਵਿਖਾਏ | ਵਿਧਾਇਕ ਸੁਭਾਸ਼ ਸੁਧਾ ਨੇ ਜਾਪਾਨੀ ਮਹਿਮਾਨਾਂ ਦਾ ਸਵਾਗਤ ਕੀਤਾ | ਵਿਜਡਮ ਵਰਲਡ ਸਕੂਲ ਦੇ ਚੇਅਰਮੈਨ ਹਰੀਸ਼ ਸਚਦੇਵਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੇ ਇਤਿਹਾਸ ਅਤੇ ਗਤੀਵਿਧੀਆਂ 'ਤੇ ਚਾਨਣਾ ਪਾਇਆ |


ਖ਼ਬਰ ਸ਼ੇਅਰ ਕਰੋ

ਸੁਰਿੰਦਰ ਕੁਮਾਰ ਦੀ ਹੱਤਿਆ ਤੋਂ ਬਾਅਦ ਰੇਲਵੇ ਦੇ ਐਸ.ਪੀ. ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ

ਕਾਲਾਂਵਾਲੀ, 6 ਦਸੰਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ ਬੀਤੇ ਦਿਨੀਂ ਲੁੱਟ-ਘਸੁੱਟ ਦੇ ਦੌਰਾਨ ਦੋ ਲੁਟੇਰਿਆਂ ਵਲੋਂ ਚਾਕੂ ਨਾਲ ਕੀਤੇ ਹਮਲੇ ਨਾਲ ਵਪਾਰੀ ਸੁਰਿੰਦਰ ਕੁਮਾਰ ਦੀ ਹੋਈ ਹੱਤਿਆ ਦੀ ਘਟਨਾ ਤੋਂ ਬਾਅਦ ਅੱਜ ਰੇਲਵੇ ਵਿਭਾਗ ਦੇ ਐਸ ਪੀ ...

ਪੂਰੀ ਖ਼ਬਰ »

ਸ਼ਾਹਾਬਾਦ ਤੇ ਠੋਲ ਦੇ ਹੈਲਥ ਸੈਂਟਰ 1 ਮਹੀਨੇ 'ਚ ਹੋ ਜਾਣਗੇ ਸ਼ੁਰੂ-ਡਾ: ਗਿੱਲ

ਕੁਰੂਕਸ਼ੇਤਰ/ਸ਼ਾਹਾਬਾਦ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਮੋਹੜੀ ਦੇ ਚੇਅਰਮੈਨ ਡਾ. ਐਚ.ਐਸ. ਗਿੱਲ ਨੇ ਦੱਸਿਆ ਕਿ ਸੰਸਥਾਨ ਵਲੋਂ ਉਪਮੰਡਲ ਸ਼ਾਹਾਬਾਦ ਮਾਰਕੰਡਾ ਤੇ ਇਸਮਾਈਲਾਬਾਦ ਦੇ ਪਿੰਡ ਠੋਲ 'ਚ ਹੈਲਥ ਸੈਂਟਰਾਂ ਦਾ ਨਿਰਮਾਣ ...

ਪੂਰੀ ਖ਼ਬਰ »

ਲੱਖਾਂ ਦਾ ਬਿਜਲੀ ਬਿੱਲ ਵੇਖ ਕੇ ਖ਼ਪਤਕਾਰ ਦੀ ਹੋਈ ਹਾਲਤ ਖ਼ਰਾਬ-ਹਸਪਤਾਲ ਭਰਤੀ

ਸਮਾਲਖਾ, 6 ਦਸੰਬਰ (ਅਜੀਤ ਬਿਊਰੋ)-ਲੱਖਾਂ ਦਾ ਬਿਜਲੀ ਬਿੱਲ ਆਇਆ ਵੇਖ ਇਕ ਖ਼ਪਤਕਾਰ ਦੀ ਸਿਹਤ ਖ਼ਰਾਬ ਹੋ ਗਈ | ਪਰਿਵਾਰ ਨੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ | ਦੱਸਣਯੋਗ ਹੈ ਕਿ ਪ੍ਰਾਈਵੇਟ ਕੰਪਨੀ ਨੂੰ ਜਦ ਤੋਂ ਮੀਟਰ ਰੀਡਿੰਗ ਦਾ ਠੇਕਾ ਸਰਕਾਰ ਵਲੋਂ ...

ਪੂਰੀ ਖ਼ਬਰ »

ਪਿੰਡਾਂ 'ਚ ਲੱਖਾਂ ਰੁਪਏ ਦੀ ਰਕਮ ਨਾਲ ਚਲ ਰਹੇ ਵਿਕਾਸ ਕਾਰਜ-ਦਲਜੀਤ ਤਿਓੜੀ

ਕੁਰੂਕਸ਼ੇਤਰ/ਸ਼ਾਹਾਬਾਦ, 6 ਦਸੰਬਰ (ਜਸਬੀਰ ਸਿੰਘ ਦੁੱਗਲ)-ਬਲਾਕ ਸੰਮਤੀ ਮੈਂਬਰ ਦਲਜੀਤ ਤਿਓੜੀ ਨੇ ਕਿਹਾ ਕਿ ਸੂਬਾ ਮੰਤਰੀ ਕ੍ਰਿਸ਼ਨ ਬੇਦੀ ਸ਼ਾਹਾਬਾਦ ਦੇ ਸਾਰੇ ਪਿੰਡਾਂ 'ਚ ਵਿਕਾਸ ਲਈ ਬਰਾਬਰ ਰਕਮ ਵੰਡ ਰਹੇ ਹਨ ਤੇ ਉਨ੍ਹਾਂ ਦੇ ਬਲਾਕ ਦੇ 3 ਪਿੰਡਾਂ ਤਿਓੜਾ, ਤਿਓੜੀ ਤੇ ...

ਪੂਰੀ ਖ਼ਬਰ »

ਮਹਿੰਗਾਈ ਦੇ ਗਲਤ ਅੰਕੜਿਆਂ 'ਤੇ ਰਾਹੁਲ ਦਾ ਤਨਜ਼

ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਕੀਤੀ ਇਕ ਗਲਤੀ ਲਈ ਟਵਿੱਟਰ 'ਤੇ ਮੁਆਫ਼ੀ ਮੰਗਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਨਜ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ | ਰਾਹੁਲ ...

ਪੂਰੀ ਖ਼ਬਰ »

ਲਾਲ ਚੌਕ 'ਚ ਤਿਰੰਗਾ ਲਹਿਰਾਉਣ ਆਏ ਸ਼ਿਵ ਸੈਨਾ ਤੇ ਹਿੰਦੂ ਪ੍ਰੀਸ਼ਦ ਦੇ ਕਾਰਕੁੰਨ ਗਿ੍ਫ਼ਤਾਰ ਤੇ ਰਿਹਾਅ

ਸ੍ਰੀਨਗਰ, 6 ਦਸੰਬਰ (ਮਨਜੀਤ ਸਿੰਘ)-ਸ੍ਰੀਨਗਰ ਦੇ ਲਾਲ ਚੌਕ ਸਥਿਤ ਘੰਟਾ ਘਰ ਜੰਮੂ ਤੋਂ ਤਿਰੰਗਾ ਲਹਿਰਾਉਣ ਪਹੁੰਚੇ ਸ਼ਿਵ ਸੈਨਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਰਜਨ ਭਰ ਕਾਰਕੁਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਨਜ਼ਦੀਕੀ ਥਾਣੇ ਪਹੁੰਚਾ ਦਿੱਤਾ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਸਰਕਾਰ ਸਰਹੱਦਾਂ ਦੀ ਸੁਰੱਖਿਆ ਲਈ ਪ੍ਰਤੀਬੱਧ-ਗ੍ਰਹਿ ਮੰਤਰੀ

ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਰੋਹਿੰਗਿਆ ਤੇ ਬੰਗਲਾਦੇਸ਼ੀਆਂ ਵਲੋਂ ਖੜੀਆਂ ਕੀਤੀਆਂ ਜਾ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸਰਕਾਰ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਸਭ ਸਰਹੱਦਾਂ ਦੀ ...

ਪੂਰੀ ਖ਼ਬਰ »

ਮੈਕਸ ਹਸਪਤਾਲ 'ਚ ਗਲਤੀ ਨਾਲ ਮਿ੍ਤਕ ਐਲਾਨੇ ਬੱਚੇ ਦੀ ਮੌਤ

ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਸ਼ਾਲੀਮਾਰ ਬਾਗ਼ 'ਚ ਮੈਕਸ ਹਸਪਤਾਲ ਦੇ ਡਾਕਟਰਾਂ ਵਲੋਂ ਮਿ੍ਤਕ ਐਲਾਨੇ ਗਏ ਨਵਜੰਮੇ ਬੱਚੇ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ | ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਹੰਗਾਮੇ ਦੀ ਸੰਭਾਵਨਾ ਦੇ ਮੱਦੇਨਜ਼ਰ ਹਸਪਤਾਲ ਦੇ ਬਾਹਰ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ

ਮੁੰਬਈ, 6 ਦਸੰਬਰ (ਏਜੰਸੀਆਂ)- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਦੋ ਮਹੀਨਿਆਂ ਦੀ ਮੁਦਰਿਕ ਸਮੀਖਿਆ 'ਚ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ | ਰੈਪੋ ਦਰ 6 ਫ਼ੀਸਦੀ 'ਤੇ ਹੀ ਬਣਾਈ ਰੱਖੀ ਹੈ, ਜਦਕਿ ਰਿਵਰਸ ਰੈਪੋ ਦਰ 5.75 ਫ਼ੀਸਦੀ 'ਤੇ ਕਾਇਮ ਹੈ | ਰਿਜ਼ਰਵ ਬੈਂਕ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX