ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  1 day ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  1 day ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  1 day ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  1 day ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  1 day ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਜਲੰਧਰ

ਨਗਰ ਨਿਗਮ ਜਲੰਧਰ ਅਤੇ ਨਗਰ ਪੰਚਾਇਤ ਚੋਣਾਂ ਲਈ 689 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਜਲੰਧਰ, 6 ਦਸੰਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜਲੰਧਰ ਨਗਰ ਨਿਗਮ ਤੋਂ ਇਲਾਵਾ ਜ਼ਿਲ੍ਹੇ ਦੀਆਂ ਮਿਊਾਸੀਪਲ ਕਮੇਟੀਆਂ ਭੋਗਪੁਰ, ਤੇ ਗੁਰਾਇਆਂ ਦੇ ਨਾਲ-ਨਾਲ ਨਗਰ ਪੰਚਾਇਤ ਨੂਰਮਹਿਲ ਤੇ ਸ਼ਾਹਕੋਟ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਕੰਮ ਸੰਪੰਨ ਹੋ ਗਿਆ ਤੇ ਹੁਣ ਤੱਕ ਕੁੱਲ 689 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਜਲੰਧਰ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਚੋਣ ਲੜ ਰਹੇ 434 ਉਮੀਦਵਾਰਾਂ ਵਲੋਂ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਜਦਕਿ ਮਿਊਾਸੀਪਲ ਕਮੇਟੀ ਭੋਗਪੁਰ ਲਈ 68 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਬੁਲਾਰੇ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮਿਊਾਸੀਪਲ ਕਮੇਟੀ ਗੁਰਾਇਆਂ ਲਈ 58 ਅਤੇ ਨਗਰ ਪੰਚਾਇਤ ਬਿਲਗਾ ਲਈ 64 ਉਮੀਦਵਾਰਾਂ ਵਲੋਂ ਅਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ | ਬੁਲਾਰੇ ਨੇ ਅੱਗੇ ਦੱਸਿਆ ਕਿ ਨਗਰ ਪੰਚਾਇਤ ਸ਼ਾਹਕੋਟ ਲਈ 65 ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ | ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ 6 ਦਸੰਬਰ ਤੱਕ ਹੀ ਭਰੀਆਂ ਜਾ ਸਕਦੀਆਂ ਅਤੇ ਅਤੇ ਉਮੀਦਵਾਰ 8 ਦਸੰਬਰ ਤੱਕ ਅਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਵੋਟਾਂ 17 ਦਸੰਬਰ ਨੂੰ ਪੈਣਗੀਆਂ ਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ |
ਦਿਨ ਭਰ ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਦਾ ਲੱਗਾ ਰਿਹਾ ਮੇਲਾ
ਅੱਜ ਨਗਰ ਨਿਗਮ ਅਤੇ ਨਗਰ ਕੌਾਸਲ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਤਹਿਸੀਲ ਕੰਪਲੈਕਸ ਵਿਖੇ ਨਾਮਜ਼ਦਗੀਆਂ ਦਾਖਲ ਕਰਨ ਲਈ ਆਉਣ ਵਾਲਿਆਂ ਦਾ ਮੇਲਾ ਲੱਗਾ ਰਿਹਾ ਤੇ ਅਕਾਲੀ-ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, ਆਜ਼ਾਦ ਅਤੇ ਹੋਰ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਉਮੀਦਵਾਰਾਂ ਵੱਡੀ ਗਿਣਤੀ 'ਚ ਆਪਣੇ ਆਪਣੇ ਸਮਰਥਕਾਂ ਨਾਲ ਪਹੁੰਚੇ ਤੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸ ਦੌਰਾਨ ਤਹਿਸੀਲ ਕੰਪਲੈਕਸ ਦੇ ਗੇਟ ਤੋਂ ਸਿਰਫ ਉਨ੍ਹਾਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਜਿਨ੍ਹੇ ਵਿਅਕਤੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਚੋਣ ਕਮਿਸ਼ਨਰ ਵਲੋਂ ਦਿੱਤੀ ਗਈ ਸੀ, ਬਾਕੀ ਵੱਡੀ ਗਿਣਤੀ 'ਚ ਸਮਰਥਕ ਦੇਰ ਸ਼ਾਮ ਤੱਕ ਤਹਿਸੀਲ ਕੰਪਲੈਕਸ ਵਿਖੇ ਮੌਜ਼ੂਦ ਰਹੇ ਤੇ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਡਟੇ ਰਹੇ ਤੇ ਕੁੱਝ ਪਾਰਟੀ ਦੇ ਝੰਡੇ ਲਹਿਰਾ ਕੇ ਅਤੇ ਢੋਲ ਦੀ ਥਾਪ 'ਤੇ ਭੰਗੜੇ ਪਾਉਂਦੇ ਵੇਖੇ ਗਏ |
ਆਬਜ਼ਰਵਰ ਵੀ ਪਹੁੰਚੇ
ਅੱਜ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਦੇ ਆਖਰੀ ਦਿਨ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸੂਬਾ ਚੋਣ ਕਮਿਸ਼ਨ ਵਲੋਂ ਲਗਾਏ ਗਏ ਆਬਜ਼ਰਵਰਾਂ ਨਾਲ ਇਸ ਸਬੰਧੀ ਕੰਮਕਾਜ਼ ਦਾ ਨਰੀਖਣ ਕੀਤਾ | ਇਸ ਤੋਂ ਪਹਿਲਾਂ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਇਸ ਤੋਂ ਪਹਿਲਾਂ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਐਸ.ਡੀ.ਐਮ-1 ਰਾਜੀਵ ਵਰਮਾ, ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ, ਤਹਿਸੀਲਦਾਰ-2 ਹਰਮਿੰਦਰ ਸਿੰਘ ਦੇ ਕਮਰੇ 'ਚ ਗਏ ਤੇ ਜਾ ਕੇ ਉਨ੍ਹਾਂ ਕੋਲੋਂ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਸਬੰਧੀ ਗੱਲਬਾਤ ਕੀਤੀ ਤੇ ਨਾਲ ਹੀ ਸਾਰਿਆਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ | ਜਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨੇਪੜੇ ਚਾੜਣ ਲਈ ਸੂਬਾ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਗੋਦਾਮ ਨਿਗਮ ਦੇ ਐਮ.ਡੀ. ਡਾ.ਅਭਿਨਵ ਤਿ੍ਖਾ, ਵਿਕਾਸ ਗਰਗ ਆਈ.ਏ.ਐਸ, ਟੀ.ਪੀ.ਐਸ.ਫੂਲਕਾ ਆਈ.ਏ.ਐਸ, ਭੂਪਿੰਦਰ ਰਾਏ ਦੋਵੇਂ ਆਈ .ਏ. ਐਸ. ਅਧਿਕਾਰੀ ਅਤੇ ਪੀ. ਸੀ. ਐਸ ਅਧਿਕਾਰੀ ਰਾਹੁਲ ਗੁਪਤਾ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ |
ਦਿਨ ਭਰ ਵੱਖ-ਵੱਖ ਪਾਰਟੀਆਂ ਦੇ ਝੰਡੇ ਰਹੇ ਲਹਿਰਾਉਂਦੇ
ਅੱਜ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਦੇ ਆਖਰੀ ਦਿਨ ਸਵੇਰੇ ਤੋਂ ਹੀ ਕੁੱਝ ਉਮੀਦਵਾਰ ਸਮਰਥਕਾਂ ਨਾਲ ਆਉਣੇ ਸ਼ੁਰੂ ਹੋ ਗਏ, ਪਰ ਨਾਮਜ਼ਦਗੀਆਂ ਲੈਣ ਦਾ ਸਮਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਉਡੀਕ ਕਰਨੀ ਪਈ, ਪਰ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਚਿਹਰਿਆਂ 'ਤੇ ਕਾਫੀ ਖੁਸ਼ੀ ਵੇਖਣ ਨੂੰ ਮਿਲੀ | ਜਿਸ ਤਰ੍ਹਾਂ ਹੀ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਦਾ ਸਮਾਂ ਖਤਮ ਹੋਇਆ ਤਾਂ ਸਾਰਿਆਂ ਦਾ ਫਾਈਲਾਂ ਲੈ ਲਈਆਂ ਗਈਆਂ ਤੇ ਬਾਅਦ 'ਚ ਇਸ ਕੰਮ ਨੂੰ ਪੂਰਾ ਕੀਤਾ ਗਿਆ | ਅੱਜ ਇਸ ਦੌਰਾਨ ਇਹ ਨਜ਼ਾਰਾ ਵੇਖਣ ਵਾਲਾ ਸੀ ਕਿਉਂ ਕਿ ਦਿਨ ਭਰ ਹੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਝੰਡੇ ਤਹਿਸੀਲ ਕੰਪਲੈਕਸ ਵਿਖੇ ਲਹਿਰਾਉਂਦੇ ਰਹੇ ਤੇ ਉਮੀਦਵਾਰਾਂ ਨਾਲ ਆਏ ਉਨ੍ਹਾਂ ਦੇ ਸਮਰਥਕ ਖੁਸੀ ਨਾਲ ਭੰਗੜੇ ਪਾਉਂਦੇ ਰਹ ਤੇੇ ਨਾਲ ਹੀ ਆਪਣੇ ਆਪਣੇ ਉਮੀਦਵਾਰਾਂ ਅਤੇ ਪਾਰਟੀਆਂ ਦੇ ਹੱਕਾਂ 'ਚ ਨਾਅਰਬਾਜ਼ੀ ਵੀ ਕਰਦੇ ਰਹੇ |
ਦੇਰ ਸ਼ਾਮ ਤੱਕ ਬੈਠੇ ਰਹਿ ਸਾਰੇ ਅਧਿਕਾਰੀ-
ਅੱਜ ਨਾਮਜ਼ਦਗੀਆਂ ਦਾਖਲ ਕੀਤੇ ਜਾਣ ਦੇ ਆਖਰੀ ਦਿਨ ਸਾਰੇ ਡੀ.ਸੀ ਵਰਿੰਦਰ ਕੁਮਾਰ ਸ਼ਰਮਾ,ਏ.ਡੀ.ਸੀ ਜਸਬੀਰ ਸਿੰਘ ਸਮੇਤ ਸਾਰੇ ਵੱਡੇ ਅਧਿਕਾਰੀ ਦੇਰ ਸ਼ਾਮ ਤੱਕ ਬੈਠੇ ਰਹੇ ਤੇ ਆਪ ਜਾ- ਜਾ ਕੇ ਇਸ ਸਬੰਧੀ ਕੰਮਕਾਜ਼ ਦਾ ਨਰੀਖਣ ਕਰਦੇ ਰਹੇ | ਇਸ ਦੌਰਾਨ ਐਸ.ਡੀ.ਐਮ-1 ਰਾਜੀਵ ਵਰਮਾ, ਤਹਿਸੀਲਦਾਰ-1 ਕਰਨਦੀਪ ਸਿੰਘ ਭੱੁਲਰ, ਤਹਿਸੀਲਦਾਰ-2 ਹਰਮਿੰਦਰ ਸਿੰਘ ਵੀ ਦੇਰ ਸ਼ਾਮ ਤੱਕ ਬੈਠੇ ਚੋਣਾਂ ਦੀਆਂ ਨਾਮਜ਼ਦਗੀਆਂ ਸਬੰਧੀ ਸਾਰਾ ਕੰਮਕਾਜ਼ ਆਪ ਵੇਖਦੇ ਅਤੇ ਉਨ੍ਹਾਂ ਦੀ ਜਾਂਚ ਕਰਦੇ ਹੋਏ ਨਜ਼ਰ ਆਏ | ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਵਲੋਂ ਕਿਸੇ ਵੀ ਕੰਮ ਸਬੰਧੀ ਜਰਾ ਵੀ ਕੋਤਾਹੀ ਨਹੀਂ ਵਰਤੀ ਗਈ ਤਾਂ ਕਿ ਇਸ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਾ ਆਵੇ |


ਖ਼ਬਰ ਸ਼ੇਅਰ ਕਰੋ

ਐਨ.ਓ. ਸੀ. ਦੇ ਬਦਲੇ ਨਿਗਮ ਨੂੰ ਹੋਈ 40 ਲੱਖ ਦੀ ਵਸੂਲੀ

ਜਲੰਧਰ, 6 ਦਸੰਬਰ (ਮਦਨ ਭਾਰਦਵਾਜ)-ਨਗਰ ਨਿਗਮ ਦੇ 80 ਵਾਰਡਾਂ ਦੀ ਚੋਣਾਂ ਦੇ ਬਦਲੇ ਨਿਗਮ ਨੂੰ ਐਨ.ਓ. ਸੀ. ਜਾਰੀ ਕਰਨ ਦੇ ਬਦਲੇ ਕੇਵਲ 40 ਲੱਖ ਰੁਪਏ ਦੀ ਵਸੂਲੀ ਹੋਈ ਹੈ ਜਦੋਂਕਿ ਇਸ ਤੋਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਬਦਲੇ ਨਿਗਮ ਨੂੰ 1.16 ਕਰੋੜ ਰੁਪਏ ਦੀ ਵਸੂਲੀ ...

ਪੂਰੀ ਖ਼ਬਰ »

ਸੁਰੱਖਿਆ ਦੇ ਮੱਦੇਨਜ਼ਰ ਲਾਂਬੜਾ ਪੁਲਿਸ ਨੇ ਲਗਾਏ ਕੈਮਰੇ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਇਲਾਕੇ 'ਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ | ਥਾਣਾ ਲਾਂਬੜਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਿਸ ਵਲੋਂ ਮੰਡ ਚੌਕੀ ਇਲਾਕੇ 'ਚ 4 ਕੈਮਰੇ ਲਗਾਏ ਗਏ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਕਾਬੂ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਟਾਵਰ ਇਨਕਲੇਵ 'ਚ ਘਰ 'ਚ ਜਬਰਨ ਦਾਖ਼ਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਲਾਂਬੜਾ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਲਾਂਬੜਾ ਪੁਲਿਸ ਨੂੰ ...

ਪੂਰੀ ਖ਼ਬਰ »

ਚੋਣ ਲੜਨ ਤੋਂ ਕਈ ਭਾਜਪਾ ਆਗੂ ਵੀ ਹੱਟ ਗਏ ਸੀ ਪਿੱਛੇ

ਜਲੰਧਰ, 6 ਦਸੰਬਰ (ਸ਼ਿਵ)-ਇਕ ਪਾਸੇ ਪੰਜਾਬ ਭਾਜਪਾ ਇਸ ਗੱਲ 'ਤੇ ਵੀ ਵਿਚਾਰ ਕਰ ਰਹੀ ਹੈ ਕਿ ਜਿਹੜੇ ਭਾਜਪਾ ਆਗੂ ਇਸ ਵਾਰ ਹਾਰ ਤੋਂ ਡਰ ਕੇ ਚੋਣ ਲੜਨ ਤੋਂ ਪਾਸਾ ਵੱਟ ਗਏ ਹਨ, ਉਨਾਂ ਦੇ ਮਾਮਲੇ ਵਿਚ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਏਗੀ ਕਿਉਂਕਿ ਪਟਿਆਲਾ ਅਤੇ ਅੰਮਿ੍ਤਸਰ ...

ਪੂਰੀ ਖ਼ਬਰ »

ਲੈਦਰ ਕੰਪਲੈਕਸ ਦੇ ਪਾਰਕ 'ਚ ਮਿਲੀ ਅਣਪਛਾਤੀ ਲੜਕੀ ਦੀ ਅੱਧ ਸੜ੍ਹੀ ਲਾਸ਼

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਕਪੂਰਥਲਾ ਰੋਡ 'ਤੇ ਲੈਦਰ ਕੰਪਲੈਕਸ ਦੇ ਪਾਰਕ 'ਚ ਅੱਜ ਸਵੇਰੇ ਇਕ ਅਣਪਛਾਤੀ ਲੜਕੀ ਦੀ ਅੱਧ ਸੜ੍ਹੀ ਹਾਲਤ 'ਚ ਲਾਸ਼ ਮਿਲੀ ਹੈ | ਪਾਰਕ 'ਚ ਲੜਕੀ ਦੀ ਲਾਸ਼ ਮਿਲਣ ਦੀ ਖ਼ਬਰ ਫੈਲਣ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਇਸ ਦੀ ...

ਪੂਰੀ ਖ਼ਬਰ »

ਪਾਕਿਸਤਾਨੀ ਨਾਗਰਿਕ ਤੇ ਉਸ ਦੀ ਪਤਨੀ ਦੀ ਜ਼ਮਾਨਤ ਦੀ ਅਰਜ਼ੀ ਰੱਦ

ਜਲੰਧਰ, 6 ਦਸੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਧੋਖਾਧੜੀ ਅਤੇ ਫਾਰਨਰ ਐਕਟ ਦੇ ਤਹਿਤ ਕਾਬੂ ਕੀਤੇ ਗਏ ਅਤੇ ਪੁਲਿਸ ਵਲੋਂ ਪਾਕਿਸਤਾਨੀ ਨਾਗਰਿਕ ਦੱਸੇ ਜਾਣ ਵਾਲੇ ਅਹਿਸਾਨ ਉਲ ਹੱਲ ਅਤੇ ਉਸ ਦੀ ਪਤਨੀ ...

ਪੂਰੀ ਖ਼ਬਰ »

ਸੰਗਤ ਦੀਆਂ ਅੱਖਾਂ ਨਮ ਕਰ ਗਿਆ ਪਿ੍ਥਵੀ ਨਗਰ ਦਾ 30ਵਾਂ ਸ਼ਹੀਦੀ ਸਮਾਗਮ

ਮਕਸੂਦਾਂ, 6 ਦਸੰਬਰ (ਲਖਵਿੰਦਰ ਪਾਠਕ) ਸ਼ੂਰਵੀਰ ਸੇਵਕ ਦਲ (ਰਜਿ:), ਪਿ੍ਥਵੀ ਨਗਰ ਜਲੰਧਰ ਵਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਰੂਹਾਨੀ ਕੀਰਤਨ ਸਮਾਗਮ ਬੀਤੀ ਰਾਤ ਸ੍ਰੀ ਗੁਰੂ ਤੇਗ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਖ਼ੋਜੀ ਧੁਆਖੀਂ ਧੁੰਦ ਨੂੰ ਡਾਇਮੰਡ 'ਚ ਬਦਲਣਗੇ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ 'ਚ ਜ਼ਿਲ੍ਹਾ ਕਪੂਰਥਲਾ ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ 45ਵੇਂ ਜ਼ਿਲ੍ਹਾ ਸਾਇੰਸ ਪ੍ਰਤੀਯੋਗਤਾ ਅਤੇ ਪ੍ਰਦਰਸ਼ਨੀ ਕਰਵਾਈ ਗਈ | ਇਸ ਦੋ ਦਿਨੀਂ ਸਾਇੰਸ ਮੁਕਾਬਲੇ 'ਚ ਜ਼ਿਲੇ੍ਹ ...

ਪੂਰੀ ਖ਼ਬਰ »

ਸਵ: ਬਲਬੀਰ ਸਿੰਘ ਦੇ ਜਨਮ ਦਿਹਾੜੇ ਮੌਕੇ ਅਲੂਮਨੀ ਮੀਟ ਯਾਦਗਰ ਹੋ ਨਿਬੜੀ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਕਾਲਜ ਗਵਰਨਿੰਗ ਕੌਾਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਪੰਜਾਬ ਰਹੇ ਸਵ: ਬਲਬੀਰ ਸਿੰਘ ਦੇ 79ਵੇਂ ਜਨਮਦਿਨ ...

ਪੂਰੀ ਖ਼ਬਰ »

ਸਾਗਰ ਰਾਜਾ ਨੇ ਜ਼ਿਲ੍ਹਾ ਪੱਧਰ 'ਤੇ ਮੁੱਕੇਬਾਜ਼ੀ 'ਚੋਂ ਸੋਨ ਤਗਮਾ ਹਾਸਲ ਕੀਤਾ

ਜਲੰਧਰ, 6 ਦਸੰਬਰ (ਜਤਿੰਦਰ ਸਾਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਜਲੰਧਰ ਦੇ ਮੁੱਕੇਬਾਜ਼ੀ ਦੇ ਖਿਡਾਰੀ ਸਾਗਰ ਰਾਜਾ ਨੇ ਜ਼ਿਲ੍ਹਾ ਪੱਧਰ 'ਤੇ ਹੋਏ ਮੁੱਕੇਬਾਜ਼ੀ ਦੇ 46 ਕਿੱਲੋ ਭਾਰ ਵਰਗ ਦੇ ਮੁਕਾਬਲੇ 'ਚੋ ਸੋਨ ਤਗਮਾ ਹਾਸਲ ਕੀਤਾ ਤੇ ਪੰਜਾਬ ਰਾਜ ਖੇਡਾਂ ...

ਪੂਰੀ ਖ਼ਬਰ »

'ਆਪ' ਪਾਰਟੀ ਦੋਆਬਾ ਯੂਨਿਟ ਦੀ 29 ਮੈਂਬਰੀ ਟੀਮ ਦਾ ਐਲਾਨ

ਜਲੰਧਰ, 6 ਦਸੰਬਰ (ਸ਼ਿਵ)-ਆਮ ਆਦਮੀ ਪਾਰਟੀ ਦੇ ਦੋਆਬਾ ਯੂਨਿਟ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਦੋਆਬਾ ਜ਼ੋਨ ਦੇ 29 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਆਬਜ਼ਰਵਰ ਕੁਲਦੀਪ ਸਿੰਘ ਧਾਲੀਵਾਲ, ਆਬਜ਼ਰਵਰ ਹੁਸ਼ਿਆਰਪੁਰ ਬਲਜਿੰਦਰ, ਸੰਤੋਖ ਸਿੰਘ ਸਲਾਨਾ ...

ਪੂਰੀ ਖ਼ਬਰ »

ਰਾਜੂ ਬਾਬੇ ਦੀ ਹੱਤਿਆ ਦਾ ਮਾਮਲਾ ਹੋਇਆ ਹੱਲ-3 ਨੌਜਵਾਨ ਗਿ੍ਫ਼ਤਾਰ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਗੜ੍ਹੇ ਦੇ ਮਸ਼ਹੂਰ ਰਾਜੂ ਬਾਬਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਹੱਤਿਆ ਦੇ ਕਾਰਨਾਂ ਦਾ ਖੁਲਸਾ ਕੀਤਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਸੌਰਵ (19) ਪੁੱਤਰ ਰਵੀ ਕੁਮਾਰ ਵਾਸੀ ...

ਪੂਰੀ ਖ਼ਬਰ »

ਸੋਨੇ ਦੀ ਚੇਨੀ ਲੈ ਕੇ ਭੱਜਣ ਦੀ ਕੋਸ਼ਿਸ਼ 'ਚ ਐਕਟਿਵਾ ਛੱਡ ਗਈ ਔਰਤ

ਜਲੰਧਰ, 6 ਦਸੰਬਰ (ਐੱਮ. ਐੱਸ. ਲੋਹੀਆ)-ਫੁੱਲਾਂ ਵਾਲਾ ਚੌਕ 'ਚ ਚੱਲ ਰਹੀ ਵਿਨੇ ਜਿਊਲਰਜ਼ ਨਾਂਅ ਦੀ ਦੁਕਾਨ 'ਤੇ ਇਕ ਔਰਤ ਸੋਨੇ ਦੇ ਗਹਿਣੇ ਲੈਣ ਆਈ ਦੁਕਾਨਦਾਰ ਵੱਲੋਂ ਉਸ ਦੇ ਹੱਥ 'ਚ ਲੁਕੋਈ ਸੋਨੇ ਦੀ ਚੇਨੀ ਦੇਖ ਲੈਣ ਤੋਂ ਬਾਅਦ ਉਹ ਆਪਣਾ ਐਕਟਿਵਾ ਵੀ ਦੁਕਾਨ 'ਤੇ ਹੀ ਛੱਡ ਕੇ ...

ਪੂਰੀ ਖ਼ਬਰ »

ਨਿਗਮ ਨੇ ਅੱਜ ਤੱਕ 874 ਐਨ.ਓ. ਸੀ. ਜਾਰੀ ਕੀਤੇ

ਜਲੰਧਰ, 6 ਦਸੰਬਰ (ਮਦਨ ਭਾਰਦਵਾਜ)-ਨਗਰ ਨਿਗਮ ਨੇ ਕੁਲ ਮਿਲਾ ਕੇ 919 ਦਰਖਾਸਤਾਂ 'ਚੋਂ 874 ਐਨ.ਓ. ਸੀ. ਜਾਰੀ ਕੀਤੇ ਜਦੋਂ ਕਿ ਅੱਜ ਆਖ਼ਰੀ ਦਿਨ 42 ਦਰਖਾਸਤਾਂ ਆਈਆਂ ਸਨ ਜਿਨ੍ਹਾਂ ਵਿਚੋਂ 38 ਨੂੰ ਐਨ.ਓ. ਸੀ. ਜਾਰੀ ਕੀਤੇ ਗਏ | ਨਿਗਮ ਦੇ ਸਕੱਤਰ ਸ੍ਰੀ ਅਜੇ ਸ਼ਰਮਾ ਅਨੁਸਾਰ ਅੱਜ ਤਕ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕਾਂ ਨੂੰ ਹਾਈ ਕੋਰਟ ਤੋਂ ਰਾਹਤ

ਜਲੰਧਰ, 6 ਦਸੰਬਰ (ਸ਼ਿਵ)- ਤੇਲ ਕੰਪਨੀਆਂ ਦੀਆਂ ਨਵੀਆਂ ਸਖ਼ਤ ਹਦਾਇਤਾਂ ਦੇ ਮਾਮਲੇ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ 31 ਜਨਵਰੀ ਤੱਕ ਰਾਹਤ ਮਿਲ ਗਈ ਹੈ ਤੇ ਇਸ ਸਮੇਂ ਦੌਰਾਨ ਕੰਪਨੀਆਂ ਵਲੋਂ ਪੈਟਰੋਲ ਪੰਪ ਮਾਲਕਾਂ ਿਖ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ...

ਪੂਰੀ ਖ਼ਬਰ »

ਐਸ. ਡੀ. ਪਬਲਿਕ ਸਕੂਲ 'ਚ ਕੁਇਜ਼ ਮੁਕਾਬਲੇ ਕਰਵਾਏ

ਆਦਮਪੁਰ, 6 ਦਸੰਬਰ (ਰਮਨ ਦਵੇਸਰ)-ਆਦਮਪੁਰ ਵਿਖੇ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਹਰਮੇਸ਼ ਲਾਲ ਦੀ ਦੇਖ- ਰੇਖ ਹੇਠ ਕੁਇਜ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਵਾਮੀ ਰਾਮ ਭਾਰਤੀ ਵਿਸ਼ੇਸ਼ ਤੌਰ'ਤੇ ਸ਼ਾਮਿਲ ਹੋਏ। ਇਹ ਮੁਕਾਬਲੇ ਸਕੂਲ ਦੇ ਚਾਰਾਂ ...

ਪੂਰੀ ਖ਼ਬਰ »

ਵੱਖ-ਵੱਖ ਰੂਟਾਂ 'ਤੇ ਬੱਸ ਸਹੂਲਤਾਂ ਤੋਂ ਸੱਖਣਾ ਹੈ ਕਸਬਾ ਸ਼ਾਹਕੋਟ

ਸ਼ਾਹਕੋਟ, 6 ਦਸੰਬਰ (ਬਾਂਸਲ)-ਪਿੰਡ ਤੋਂ ਕਸਬਾ ਤੇ ਫਿਰ ਅੱਗੇ ਵਧਦਿਆਂ ਉਪ ਮੰਡਲ ਦਾ ਦਰਜਾ ਹਾਸਲ ਕਰਨ ਵਾਲਾ ਕਸਬਾ ਸ਼ਾਹਕੋਟ ਆਪਣੇ ਆਲੇ-ਦੁਆਲੇ ਦੇ ਅਨੇਕਾਂ ਸ਼ਹਿਰਾਂ ਨਾਲ ਪੁਖਤਾ ਬੱਸ ਸਹੂਲਤਾਂ ਨਾ ਹੋਣ ਕਾਰਨ ਇਨ੍ਹਾਂ ਨਾਲੋਂ ਕਰੀਬ ਟੁੱਟਿਆ ਹੋਇਆ ਨਜ਼ਰ ਆਉਂਦਾ ਹੈ | ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੀ ਚੋਣ

ਜਲੰਧਰ, 6 ਦਸੰਬਰ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਜਮਹੂਰੀ ਅਧਿਕਾਰ ਸਭਾ ਇਕਾਈ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਾਸਟਰ ਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਾਰੇ ਮੈਂਬਰਾਂ ਵੱਲੋਂ ਪਿਛਲੇ ਸਾਲ ਦੇ ਕੰਮਾਂ 'ਤੇ ਭਖਵੀਂ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਚੂਹੜ 'ਚ ਮਨਾਇਆ 'ਵਿਸ਼ਵ ਮਿੱਟੀ ਦਿਵਸ' ਮਨੁੱਖ ਵਾਂਗ ਮਿੱਟੀ ਵੀ ਹੋ ਗਈ ਨਸ਼ਿਆਂ ਦੀ ਸ਼ਿਕਾਰ-ਰਵਿੰਦਰ ਸਿੰਘ ਕੰਗ

ਮੱਲ੍ਹੀਆਂ ਕਲਾਂ, 6 ਦਸੰਬਰ (ਮਨਜੀਤ ਮਾਨ)-ਸਰਕਾਰੀ ਐਲੀਮੈਂਟਰੀ ਸਕੂਲ ਚੂਹੜ (ਜਲੰਧਰ) ਵਿਖੇ ਸਕੂਲ ਦੇ ਮੁੱਖ ਅਧਿਆਪਕ ਸ. ਰਵਿੰਦਰ ਸਿੰਘ ਕੰਗ ਦੀ ਯੋਗ ਅਗਵਾਈ ਹੇਠ, ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿਚ 'ਵਿਸ਼ਵ ਮਿੱਟੀ ...

ਪੂਰੀ ਖ਼ਬਰ »

ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ 65 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ, ਬਾਂਸਲ)- ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਆਖਰੀ ਦਿਨ ਅਕਾਲੀ-ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਸ਼ਾਹਕੋਟ ਦੇ 13 ਵਾਰਡਾਂ ਤੋਂ 65 ਉਮੀਦਵਾਰਾਂ ਨੇ ਨਾਮਜ਼ਦਗੀ ...

ਪੂਰੀ ਖ਼ਬਰ »

ਪੰਚਾਇਤ ਚੋਣ ਵਿਚ ਹਿੱਸਾ ਲੈਣ ਲਈ ਬਿਲਗਾ ਤੋਂ 64 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ

ਬਿਲਗਾ, 6 ਦਸੰਬਰ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਬਿਲਗਾ ਲਈ ਕੁੱਲ 64 ਉਮੀਦਵਾਰਾਂ ਨੇ ਪੇਪਰ ਦਾਖਲ ਕਰਨ ਦਾ ਸਮਾਚਾਰ ਮਿਲਿਆ | ਜਿਨ੍ਹਾਂ ਵਿਚ 31 ਉਮੀਦਵਾਰਾਂ ਨੇ ਆਜ਼ਾਦ ਤੌਰ ਤੇ ਪੇਪਰ ਦਾਖਲ ਕੀਤੇ ਗਏ ਹਨ | 7 ਦਸੰਬਰ ਨੂੰ ਪੇਪਰਾਂ ਦੀ ਜਾਂਚ ਹੋਵੇਗੀ, 8 ਦਸੰਬਰ ਨੂੰ ...

ਪੂਰੀ ਖ਼ਬਰ »

ਡਾ. ਬੀ.ਆਰ. ਅੰਬੇਡਕਰ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮੌਕੇ ਆਦਮਪੁਰ 'ਚ ਕੈਂਡਲ ਮਾਰਚ

ਆਦਮਪੁਰ, 6 ਦਸੰਬਰ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਦੇ ਵੱਖ - ਵੱਖ ਪਿੰਡਾਂ ਦੀਆਂ ਧਾਰਮਿਕ ਜੱਥੇਬੰਦੀਆਂ ਜਿਨ੍ਹਾਂ ਵਿਚੋਂ ਸ੍ਰੀ ਗੁਰੂ ਰਵੀਦਾਸ ਟਾਇਗਰ ਫੋਰਸ, ਡਾ ਭੀਮ ਰਾਓ ਅੰਬੇਡਕਰ ਚੇਤਨਾ ਮਿਸ਼ਨ ਚੁਖਿਆਰਾ, ਭਗਵਾਨ ਵਾਲਮੀਕੀ ਸਭਾ, ਰਵੀਦਾਸੀਆਂ ...

ਪੂਰੀ ਖ਼ਬਰ »

ਸ਼ੇਰੋਵਾਲੀਆ ਦੀ ਅਗਵਾਈ 'ਚ ਕਾਂਗਰਸੀ ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ ਸ਼ਾਹਕੋਟ ਦੇ 13 ਵਾਰਡਾਂ 'ਚ ਕਾਂਗਰਸੀ ਉਮੀਦਵਾਰ ਭਾਰੀ ਲੀਡ ਨਾਲ ਜਿੱਤਣਗੇ-ਸ਼ੇਰੋਵਾਲੀਆ

ਸ਼ਾਹਕੋਟ, 6 ਦਸੰਬਰ (ਸਚਦੇਵਾ)- ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ | ਸ਼ਾਹਕੋਟ ਦੇ 13 ਵਾਰਡਾਂ 'ਚੋਂ ਕਾਂਗਰਸ ਦੇ ਉਮੀਦਵਾਰਾਂ ਨੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ.ਡੀ.ਐੱਮ. ਸ਼੍ਰੀਮਤੀ ਨਵਨੀਤ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਕਾਬੂ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਟਾਵਰ ਇਨਕਲੇਵ 'ਚ ਘਰ 'ਚ ਜਬਰਨ ਦਾਖ਼ਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਲਾਂਬੜਾ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਲਾਂਬੜਾ ਪੁਲਿਸ ਨੂੰ ...

ਪੂਰੀ ਖ਼ਬਰ »

ਸੁਰੱਖਿਆ ਦੇ ਮੱਦੇਨਜ਼ਰ ਲਾਂਬੜਾ ਪੁਲਿਸ ਨੇ ਲਗਾਏ ਕੈਮਰੇ

ਲਾਂਬੜਾ, 6 ਦਸੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਇਲਾਕੇ 'ਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ | ਥਾਣਾ ਲਾਂਬੜਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਿਸ ਵਲੋਂ ਮੰਡ ਚੌਕੀ ਇਲਾਕੇ 'ਚ 4 ਕੈਮਰੇ ਲਗਾਏ ਗਏ ...

ਪੂਰੀ ਖ਼ਬਰ »

ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਦਾ ਬਰਸੀ ਸਮਾਗਮ ਮਨਾਇਆ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਅਲਾਵਲਪੁਰ ਵਿਖੇ ਸਥਾਨਕ ਰਾਧਾ ਕ੍ਰਿਸ਼ਨ ਮੰਦਰ ਠਾਕਰਦੁਆਰਾ ਦੇ ਬ੍ਰਹਮਲੀਨ ਸਵਾਮੀ ਬ੍ਰਹਮਾਨੰਦ ਦਾ ਬਰਸੀ ਸਮਾਗਮ ਸੰਚਾਲਕ ਮਹੰਤ ਮਹੇਸ਼ਪੁਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸਮਾਧੀ ...

ਪੂਰੀ ਖ਼ਬਰ »

ਬੁੰਡਾਲਾ ਸਕੂਲ 'ਚ ਲਗਾਇਆ ਵਿਗਿਆਨ ਮੇਲਾ

ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਸੀ: ਸੈ: ਸਕੂਲ ਬੁੰਡਾਲਾ (ਲੜਕੇ) ਵਿਚ ਪਿ੍ੰਸੀਪਲ ਨਗਿੰਦਰ ਕੁਮਾਰ ਦੀ ਅਗਵਾਈ ਹੇਠ ਵਿਗਿਆਨ ਮੇਲਾ ਲਗਾਇਆ ਗਿਆ, ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਗਿਆਨ ਕਿਰਿਆਵਾਂ ਨਾਲ ...

ਪੂਰੀ ਖ਼ਬਰ »

ਪਿੰਡ ਦਾਨੇਵਾਲ 'ਚ ਔਰਤ ਨੇ ਛੱਪੜ 'ਚ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪਿੰਡ ਦਾਨੇਵਾਲ (ਸ਼ਾਹਕੋਟ) 'ਚ ਇੱਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਔਰਤ ਵਲੋਂ ਪਿੰਡ ਦੇ ਛੱਪੜ ਵਿੱਚ ਛਾਲ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ੍ਸ਼ਨਾ (45) ਪਤਨੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿਚ ਉੱਗੀ ਸਕੂਲ ਦੀ ਝੰਡੀ

ਮੱਲ੍ਹੀਆਂ ਕਲਾਂ, 6 ਦਸੰਬਰ (ਮਨਜੀਤ ਮਾਨ)-ਇਥੋਂ ਨਜ਼ਦੀਕ ਸਰਕਾਰੀ ਹਾਈ ਸਕੂਲ ਉੱਗੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿਚ ਰਿਸੋਰਸ ਮੈਨੇਜਮੈਂਟ ਮਾਡਲ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਮੰਡਿਆਲਾ ਵਿਖੇ ਸਾਇੰਸ ਮੇਲਾ ਕਰਵਾਇਆ

ਨਕੋਦਰ, 6 ਦਸੰਬਰ (ਦਲਬੀਰ ਸਿੰਘ ਸੰਧੂ)-ਬਲਾਕ ਨਕੋਦਰ ਦੇ ਅਧੀਨ ਸਰਕਾਰੀ ਮਿਡਲ ਸਕੂਲ ਮੰਡਿਆਲਾ (ਜਲੰਧਰ) ਵਿਖੇ ਸ੍ਰੀ ਰਾਮ ਗੋਪਾਲ ਸਕੂਲ ਮੁਖੀ ਦੀ ਪ੍ਰਧਾਨਗੀ ਹੇਠ ਇਕ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ | ਮੇਲੇ ਦੌਰਾਨ ਬੱਚਿਆਂ ਨੇ ਚਾਰਟ ਅਤੇ ਮਾਡਲ ਤਿਆਰ ਕਰਕੇ ਮੇਲੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਸੰਘਵਾਲ ਵਿਖੇ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਲੜਕੇ-ਲੜਕੀਆਂ ਨੂੰ ਸਰਕਾਰੀ ਤੌਰ 'ਤੇ ਆਈਆਂ ਗਰਮ ਕੋਟੀਆਂ, ਕਮੀਜ਼ ਪੈਂਟ, ਜੁਰਾਬਾਂ ਅਤੇ ਬੂਟ ਤੱਕ ਵੰਡੇ ਗਏ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ 10 ਨੰੂ ਮਨਾਇਆ ਜਾਵੇਗਾ

ਕਰਤਾਰਪੁਰ, 6 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਪਿੰਡ ਭੱਠੇ ਵਲੋਂ ਪਿੰਡ ਕਾਲਾ ਬਾਹੀਆ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਨ ਦਿਵਸ 10 ਦਸੰਬਰ ਦਿਨ ਐਤਵਾਰ ਨੰੂ ਸਵੇਰੇ 10 ਵਜੇ ਤੋਂ 3 ਵਜੇ ਤੱਕ ਭੱਠੇ ...

ਪੂਰੀ ਖ਼ਬਰ »

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਸ਼ਰਧਾ ਨਾਲ ਭੱਠੇ ਪਿੰਡ ਮਨਾਇਆ ਜਾਵੇਗਾ

ਕਿਸ਼ਨਗੜ੍ਹ, 6 ਦਸੰਬਰ (ਲਖਵਿੰਦਰ ਸਿੰਘ ਲੱਕੀ)-ਵਿਸ਼ਵ ਰਤਨ, ਗਿਆਨ ਦੇ ਪ੍ਰਤੀਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ 10 ਦਸੰਬਰ ਦਿਨ ਐਤਵਾਰ ਨੰੂ ਪਿੰਡ ਭੱਠੇ (ਕਰਤਾਰਪੁਰ ਰੋਡ) ਵਿਖੇ ਸ਼ਰਧਾ ਅਤੇ ਉਤਸ਼ਾਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX