ਤਾਜਾ ਖ਼ਬਰਾਂ


ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  9 minutes ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  23 minutes ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  25 minutes ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  36 minutes ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  46 minutes ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  54 minutes ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  about 1 hour ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  about 2 hours ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 2 hours ago
ਅਜਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕੁਝ ਮਹੀਨੇ ਪਹਿਲਾਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਅੱਜ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ...
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  about 2 hours ago
ਫ਼ਰੀਦਕੋਟ, 20 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਵਲੋਂ ਕੋਟਕਪੂਰਾ ਗੋਲੀ ਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਵਿਖੇ ਦਰਜ ਮਾਮਲੇ 'ਚ ਦਿੱਤੀ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਜ਼ਿਲ੍ਹਾ ਅਤੇ ਸੈਸ਼ਨ...
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  about 2 hours ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 13 ਹਜ਼ਾਰ ਕਰੋੜ ਦੇ ਇਸ ਘੋਟਾਲੇ 'ਚ ਭਾਰਤੀ ਜਾਂਚ ਏਜੰਸੀਆਂ ਨੂੰ ਨੀਰਵ ਮੋਦੀ ਦੀ ਤਲਾਸ਼ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੰਡਨ ਦੀ...
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਅੰਕਾਰਾ, 20 ਮਾਰਚ- ਤੁਰਕੀ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਜਾਂਚ ਕਰਨ ਵਾਲੀ ਯੂਰਪੀ ਏਜੰਸੀ ਮੁਤਾਬਕ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਤੁਰਕੀ ਦੇ ਪੱਛਮੀ ਸ਼ਹਿਰ...
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  about 3 hours ago
ਸੰਗਰੂਰ, 20 ਮਾਰਚ (ਧੀਰਜ ਪਸ਼ੋਰੀਆ)- ਐਡਵੋਕੇਟ ਲਾਡਵਿੰਦਰ ਸਿੰਘ ਲਾਡੀ ਨੂੰ ਸਾਲ 2019-20 ਲਈ 'ਯੰਗ ਲਾਇਰਜ਼ ਐਸੋਸੀਏਸ਼ਨ' ਦਾ ਪ੍ਰਧਾਨ ਚੁਣਿਆ ਗਿਆ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਲਾਡੀ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ
. . .  about 3 hours ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ...............
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ, ਦੇਖੋ ਤਸਵੀਰਾਂ
. . .  about 3 hours ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ.................
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੌਂਗੋਵਾਲ ਨੇ ਕੀਤੀ ਪ੍ਰੈੱਸ ਕਾਨਫ਼ਰੰਸ, ਨਾਲ ਦਲਜੀਤ ਚੀਮਾ ਵੀ ਮੌਜੂਦ
. . .  about 3 hours ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਈ ਦਾਦੇ-ਪੋਤੇ ਦੀ ਇਹ ਜੋੜੀ ਲੋਕਾਂ 'ਚ ਬਣੀ ਖਿੱਚ ਦਾ ਕੇਂਦਰ
. . .  about 3 hours ago
ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਗਈ ਖ਼ੂਬਸੂਰਤ ਸਜਾਵਟ, ਦੇਖੋ ਤਸਵੀਰਾਂ
. . .  about 3 hours ago
ਟਰਾਲੇ ਨੇ ਚਾਰ ਵਾਹਨਾਂ ਨੂੰ ਮਾਰੀ ਟੱਕਰ, ਛੇ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 3 hours ago
ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਮਾਨਸਾ

ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਲਈ 55 ਨਾਮਜ਼ਦਗੀ ਪੱਤਰ ਦਾਖ਼ਲ

ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਨਗਰ ਪੰਚਾਇਤ ਭੀਖੀ ਦੀ ਚੋਣ ਲਈ 55 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ | 13 ਵਾਰਡਾਂ ਵਾਲੀ ਪੰਚਾਇਤ ਦੇ ਕੁੱਲ 13,036 ਵੋਟਰ ਹਨ ਜਿਨ੍ਹ•ਾਂ ਵਿਚੋਂ 6825 ਮਰਦ ਤੇ 6211 ਮਹਿਲਾ ਵੋਟਰ ਹਨ | ਕੁੱਲ 55 ਉਮੀਦਵਾਰਾਂ ਵਿਚੋਂ ਕਾਂਗਰਸ ਨੇ ਸਾਰੇ ਵਾਰਡਾਂ 'ਤੇ ਪਾਰਟੀ ਚੋਣ ਨਿਸ਼ਾਨ 'ਤੇ ਉਮੀਦਵਾਰ ਖੜ•ੇ ਕੀਤੇ ਹਨ | ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਨਿਸ਼ਾਨ ਦੀ ਬਜਾਏ ਆਜ਼ਾਦ ਤੌਰ 'ਤੇ ਲੜਨ ਦਾ ਫ਼ੈਸਲਾ ਕੀਤਾ ਹੈ | ਆਮ ਆਦਮੀ ਪਾਰਟੀ ਵਲੋਂ 5 ਵਾਰਡਾਂ 'ਤੇ ਜਦਕਿ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਵੱਲੋਂ 2 ਅਤੇ ਸੀ. ਪੀ. ਆਈ. ਵੱਲੋਂ ਇਕ ਵਾਰਡ 'ਤੇ ਆਜ਼ਾਦ ਤੌਰ 'ਤੇ ਚੋਣ ਲੜੇਗੀ ਜਾਵੇਗੀ ਜਦਕਿ ਭਾਜਪਾ ਨੇ 4 ਵਾਰਡਾਂ 'ਤੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ | ਕਾਂਗਰਸ ਵਲੋਂ ਐਲਾਨੇ ਉਮੀਦਵਾਰਾਂ ਵਿਚ ਵਾਰਡ ਨੰ: 1 ਤੋਂ ਅਮਰਜੀਤ ਕੌਰ ਪਤਨੀ ਮਾਸਟਰ ਨਾਜ਼ਰ ਸਿੰਘ, 2 ਤੋਂ ਮੱਖਣ ਹਾਜੀ ਪੁੱਤਰ ਜੋਗੀ ਖਾਨ, 3 ਤੋਂ ਸੀਮਾ ਰਾਣੀ ਪਤਨੀ ਵਿੱਪਨ ਕੁਮਾਰ, 4 ਤੋਂ ਮਨੋਜ ਕੁਮਾਰ ਰੌਕੀ ਪੁੱਤਰ ਰਜਿੰਦਰ ਕੁਮਾਰ, 5 ਤੋਂ ਹਰਜਿੰਦਰ ਕੌਰ ਪਤਨੀ ਰਾਜ ਸਿੰਘ, 6 ਤੋਂ ਵਿਨੋਦ ਕੁਮਾਰ ਪੁੱਤਰ ਹੰਸ ਰਾਜ, 7 ਤੋਂ ਕੁਲਵਿੰਦਰ ਕੌਰ ਕਲੇਰ ਪਤਨੀ ਲਾਭ ਸਿੰਘ ਕਲੇਰ, 8 ਤੋਂ ਮਲਕੀਤ ਸਿੰਘ ਪੁੱਤਰ ਗਰੀਬ ਦਾਸ, 9 ਤੋਂ ਕਿਰਨਜੀਤ ਕੌਰ ਪਤਨੀ ਕੁਲਦੀਪ ਸਿੰਘ ਬਿੱਲਾ, 10 ਤੋਂ ਕਿੱਲੂ ਸਿੰਘ ਪੁੱਤਰ ਬਚਨ ਸਿੰਘ, 11 ਤੋਂ ਚਰਨਜੀਤ ਕੌਰ ਪਤਨੀ ਜਗਪਾਲ ਸਿੰਘ ਪਾਲਾ, 12 ਤੋਂ ਜਰਨੈਲ ਸਿੰਘ ਢਿੱਲੋਂ ਅਤੇ 13 ਤੋਂ ਰਤਨ ਕੁਮਾਰ ਰੱਤੀ ਪੁੱਤਰ ਕਸਤੂਰੀ ਲਾਲ ਨੂੰ ਉਮੀਦਵਾਰ ਬਣਾਇਆ ਹੈ |
ਅਕਾਲੀ ਦਲ 7 ਵਾਰਡਾਂ 'ਤੇ ਲੜੇਗਾ
ਸ਼੍ਰੋਮਣੀ ਅਕਾਲੀ ਦਲ ਵਲੋਂ 7 ਵਾਰਡਾਂ 'ਤੇ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਜਦਕਿ ਉਸ ਦੀ ਭਾਈਵਾਲ ਭਾਜਪਾ 4 ਵਾਰਡਾਂ 'ਤੇ ਆਪਣੇ ਨਿਸ਼ਾਨ 'ਤੇ ਚੋਣ ਲੜੇਗੀ | ਅਕਾਲੀ ਦਲ ਵਲੋਂ ਵਾਰਡ ਨੰਬਰ 6 ਤੋਂ ਜਗਤਾਰ ਸਿੰਘ ਤਾਰੀ, ਵਾਰਡ ਨੰਬਰ 7 ਤੋਂ ਸਿਕੰਦਰ ਕੁਮਾਰ ਸੋਨੀ, ਵਾਰਡ ਨੰਬਰ 9 ਤੋਂ ਮਧੂ ਬਾਲਾ ਪਤਨੀ ਰਾਮਪਾਲ ਪਾਲੀ, ਵਾਰਡ ਨੰਬਰ 10 ਤੋਂ ਇਕਬਾਲ ਸਿੰਘ ਪੁੱਤਰ ਰੇਸ਼ਮ ਸਿੰਘ, ਵਾਰਡ ਨੰਬਰ 11 ਤੋਂ ਰਮਨਦੀਪ ਕੌਰ ਪਤਨੀ ਬਲਵਿੰਦਰ ਸ਼ਰਮਾ, ਵਾਰਡ ਨੰਬਰ 12 ਤੋਂ ਸੁਖਦੇਵ ਸਿੰਘ ਉਰਫ਼ ਸੁਖਦੀਪ ਪੁੱਤਰ ਜੋਗਿੰਦਰ ਸਿੰਘ ਅਤੇ ਵਾਰਡ ਨੰਬਰ 13 ਤੋਂ ਰਾਜਵੀਰ ਕੌਰ ਨੇ ਕਾਗ਼ਜ਼ ਦਾਖਲ ਕੀਤੇ ਹਨ | ਭਾਜਪਾ ਵੱਲੋਂ ਵਾਰਡ ਨੰਬਰ 1 ਤੋਂ ਸੁਰਜੀਤ ਕੌਰ, 2 ਤੋਂ ਬਲਵਿੰਦਰ ਦਾਸ ਕਾਲਾ ਮਹੰਤ, 3 ਤੋਂ ਸੁਨੀਤਾ ਰਾਣੀ ਅਤੇ 8 ਤੋਂ ਉਮਰਾਵ ਚਾਵਲਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਆਜ਼ਾਦ ਲੜਨ ਦਾ ਫ਼ੈਸਲਾ ਪਾਰਟੀ ਹਿਤਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ |
'ਆਪ' ਦੇ 5 ਉਮੀਦਵਾਰ ਲੜਨਗੇ ਚੋਣ
ਆਮ ਆਦਮੀ ਪਾਰਟੀ ਵੱਲੋਂ 5 ਵਾਰਡਾਂ 'ਤੇ ਆਪਣੇ ਚੋਣ ਨਿਸ਼ਾਨ 'ਤੇ ਖੜ•ੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਹਰਵਿੰਦਰ ਕੌਰ ਵਾਰਡ ਨੰਬਰ 1, ਹਰਬੰਤ ਸਿੰਘ 2, ਗੁਰਮੀਤ ਕੌਰ 7, ਕੁਲਵੰਤ ਸਿੰਘ 8 ਅਤੇ ਮਾਣਕ ਸਿੰਘ ਵਾਲੂ ਨੇ ਵਾਰਡ ਨੰਬਰ 10 ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਪਾਰਟੀ ਦੇ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਮੈਦਾਨ 'ਚ ਡਟਣ ਦੀ ਅਪੀਲ ਕਰਦਿਆਂ ਕਿਹਾ ਕਿ ਹੋਰਨਾਂ ਵਾਰਡਾਂ ਤੋਂ ਸਾਫ਼ ਸੁਥਰੇ ਉਮੀਦਵਾਰਾਂ ਦੀ ਹਮਾਇਤ ਕਰਨ ਬਾਰੇ ਸੋਚਿਆ ਜਾ ਸਕਦਾ ਹੈ |
ਰੌਕੀ ਦਾ ਮੁੜ ਕੌ ਾਸਰਲ ਬਣਨਾ ਤੈਅ
ਕਸਬਾ ਭੀਖੀ ਦੇ ਵਾਰਡ ਨੰਬਰ 4 ਤੋਂ ਮੌਜੂਦਾ ਕੌਾਸਲਰ ਐਡਵੋਕਟ ਮਨੋਜ ਕੁਮਾਰ ਰੌਕੀ ਦਾ ਮੁੜ ਕੌਾਸਲਰ ਬਣਨਾ ਤੈਅ ਹੈ | ਇਸ ਵਾਰਡ 'ਚੋਂ ਕਾਂਗਰਸ ਪਾਰਟੀ ਵਲੋਂ 2 ਹੋਰ ਆਗੂ ਟਿਕਟ ਦੇ ਚਾਹਵਾਨ ਸਨ, ਜਿਨ੍ਹਾਂ 'ਤੇ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੀ ਵੀ ਟੇਕ ਸੀ | ਰੌਕੀ ਨੂੰ ਕਾਂਗਰਸ ਵਲੋਂ ਉਮੀਦਵਾਰ ਐਲਾਨਣ ਉਪਰੰਤ ਹੋਰ ਕਿਸੇ ਵੀ ਵਿਅਕਤੀ ਵਲੋਂ ਕਾਗਜ਼ ਦਾਖਲ ਨਹੀਂ ਕੀਤੇ ਗਏ | ਇਸ ਵਾਰਡ ਤੋਂ ਉਹ ਇਕੱਲੇ ਉਮੀਦਵਾਰ ਹੋਣ ਕਰ ਕੇ ਅਗਲੇ ਦਿਨਾਂ 'ਚ ਬਿਨਾਂ ਮੁਕਾਬਲਾ ਜੇਤੂ ਘੋਸ਼ਿਤ ਹੋਣਗੇ |
ਲਿਬਰੇਸ਼ਨ ਵੱਲੋਂ ਆਜ਼ਾਦ ਲੜਨ ਦਾ ਫ਼ੈਸਲਾ
ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਵੱਲੋਂ ਵਾਰਡ ਨੰ: 3 'ਚ ਕਮਲਜੀਤ ਕੌਰ ਪਤਨੀ ਰਜਿੰਦਰ ਸਿੰਘ ਜਾਫ਼ਰੀ ਅਤੇ ਵਾਰਡ ਨੰ: 5 'ਚ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਟੇਲਰ ਨੇ ਆਜ਼ਾਦ ਤੌਰ ਅਤੇ ਸੀ. ਪੀ. ਆਈ. ਨੇ 13 ਨੰਬਰ ਵਾਰਡ 'ਚ ਕੇਵਲ ਸਿੰਘ ਨੂੰ ਉਮੀਦਵਾਰ ਬਣਾਇਆਂ ਹੈ | ਇਸ ਦਰਮਿਆਨ ਵਾਰਡ ਨੰ: 4 ਤੋਂ ਕੇਵਲ ਕਾਂਗਰਸ ਦੇ ਮਨੋਜ ਕੁਮਾਰ ਰੌਕੀ ਨੇ ਹੀ ਆਪਣੇ ਕਾਗ਼ਜ਼ ਦਾਖਲ ਕੀਤੇ ਹਨ ਜਦੋਂ ਕਿ ਹੋਰ ਕਿਸੇ ਪਾਰਟੀ ਨੇ ਇਸ ਵਾਰਡ ਵਿਚ ਆਪਣਾ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ | ਨੰ: 3 'ਚ ਕਮਲਜੀਤ ਕੌਰ ਪਤਨੀ ਰਜਿੰਦਰ ਸਿੰਘ ਜਾਫ਼ਰੀ ਅਤੇ ਵਾਰਡ ਨੰਬਰ 5 'ਚ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਟੇਲਰ ਨੇ ਆਜ਼ਾਦ ਤੌਰ ਅਤੇ ਸੀ. ਪੀ. ਆਈ. ਨੇ 13 ਨੰਬਰ ਵਾਰਡ 'ਚ ਕੇਵਲ ਸਿੰਘ ਨੂੰ ਉਮੀਦਵਾਰ ਬਣਾਇਆਂ ਹੈ |
ਇਸ ਦਰਮਿਆਨ ਵਾਰਡ ਨੰ: 4 ਤੋਂ ਕੇਵਲ ਕਾਂਗਰਸ ਦੇ ਮਨੋਜ ਕੁਮਾਰ ਰੋਕੀ ਨੇ ਹੀ ਆਪਣੇ ਕਾਗ਼ਜ਼ ਦਾਖਲ ਕੀਤੇ ਹਨ ਜਦੋਂ ਕਿ ਹੋਰ ਕਿਸੇ ਪਾਰਟੀ ਨੇ ਇਸ ਵਾਰਡ ਵਿਚ ਆਪਣਾ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ |
ਹਲਕਾ ਇੰਚਾਰਜ ਮੰਜੂ ਬਾਂਸਲ ਦਾ ਰਿਹਾ ਹੱਥ ਉੱਪਰ
ਉਪਰੋਕਤ ਨਗਰ ਪੰਚਾਇਤ ਦੇ 13 ਵਾਰਡਾਂ 'ਚੋਂ ਆਪੋ ਆਪਣੇ ਸਮਰਥਕ ਕਾਂਗਰਸੀ ਨੂੰ ਟਿਕਟਾਂ ਦਿਵਾਉਣ ਲਈ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ 'ਚ ਪੂਰੀ ਦੌੜ ਲੱਗੀ ਹੋਈ ਸੀ ਪਰ ਪਾਰਟੀ ਹਾਈ ਕਮਾਨ ਵਲੋਂ ਕੀਤੇ ਫ਼ੈਸਲੇ 'ਚ ਹਲਕਾ ਇੰਚਾਰਜ ਮੰਜੂ ਬਾਂਸਲ ਦਾ ਹੱਥ ਉੱਪਰ ਰਿਹਾ | ਕਾਂਗਰਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਵਾਰਡਾਂ 'ਚ ਆਪਣੇ ਨਜ਼ਦੀਕੀਆਂ ਨੂੰ ਟਿਕਟ ਦਿਵਾਉਣ 'ਚ ਸਫਲ ਰਹੇ ਜਦਕਿ ਸਾਬਕਾ ਮੰਤਰੀ ਸਵਰਗੀ ਸ਼ੇਰ ਸਿੰਘ ਗਾਗੋਵਾਲ ਦੀ ਨੂੰ ਹ ਗੁਰਪ੍ਰੀਤ ਕੌਰ ਗਾਗੋਵਾਲ ਨੇ ਵੀ 2 ਉਮੀਦਵਾਰਾਂ ਨੂੰ ਟਿਕਟ ਦਿਵਾ ਦਿੱਤੀ ਹੈ | ਕਾਂਗਰਸੀ ਮਨਜੀਤ ਸਿੰਘ ਝੱਲਬੂਟੀ ਵੀ ਆਪਣੇ ਨੇੜਲੇ ਸਮਰਥਕ ਇਕ ਕਾਂਗਰਸੀ ਨੂੰ ਟਿਕਟ ਦਿਵਾਉਣ 'ਚ ਕਾਮਯਾਬ ਰਹੇ | ਜ਼ਿਕਰਯੋਗ ਗੱਲ ਇਹ ਹੈ ਕਿ ਪਾਰਟੀ ਦੇ ਜ਼ਿਲ•ਾ ਪ੍ਰਧਾਨ ਬਿਕਰਮ ਸਿੰਘ ਮੋਫਰ ਵਾਰਡ ਨੰਬਰ 4 ਤੋਂ ਆਪਣੇ ਨੇੜਲੇ ਸਾਬਕਾ ਕੌਾਸਲਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਉਨ•ਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ, ਜਿਸ ਦੀ ਕਾਂਗਰਸੀ ਹਲਕਿਆਂ ਦੇ ਨਾਲ ਹੀ ਸਭ ਪਾਸੇ ਚਰਚਾ ਹੈ |


ਖ਼ਬਰ ਸ਼ੇਅਰ ਕਰੋ

ਪੰਜਾਬੀ ਸੱਭਿਆਚਾਰ ਨੂੰ ਖੋਰਾ ਲਗਾ ਰਹੇ ਲੋਕਾਂ ਿਖ਼ਲਾਫ਼ ਲਾਮਬੱਧੀ ਜ਼ਰੂਰੀ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਇਥੋਂ ਦੀਆਂ ਲੋਕ ਪੱਖੀ ਜਥੇਬੰਦੀਆਂ ਲੋਕ ਚੇਤਨਾ ਕੇਂਦਰ ਬੋਹਾ, ਲੇਖਕ-ਪਾਠਕ ਵਿਚਾਰ ਮੰਚ, ਪੰਜਾਬੀ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ (ਆਜ਼ਾਦ) ਭਾਰਤ ਦੇ ਆਗੂਆਂ ਕਾਕਾ ਸਿੰਘ, ਜਸਵੰਤ ਸਿੰਘ ਬੋਹਾ, ਅਮੋਲਕ ਸਿੰਘ ਅਤੇ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਵਫ਼ਦ ਮੰਤਰੀ ਨੂੰ ਮਿਲਿਆ

ਮਾਨਸਾ, 6 ਦਸੰਬਰ (ਵਿ. ਪ੍ਰਤੀ.)- ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਵਫ਼ਦ ਪ੍ਰਧਾਨ ਰਾਜੀਵ ਸ਼ਰਮਾ ਅਤੇ ਨੀਟੂ ਕੁਮਾਰ ਗੋਇਲ ਦੀ ਅਗਵਾਈ ਵਿਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੂੰ ਪਟਿਆਲਾ ਵਿਖੇ ਮਿਲਿਆ | ਉਨ੍ਹਾਂ ਸਿਵਲ ਹਸਪਤਾਲ ਮਾਨਸਾ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਅਪਰਾਧਨਾਮਾ - ਹਵਾਲਾਤੀ ਤੋਂ ਮੋਬਾਈਲ ਤੇ ਸਿੰਮ ਬਰਾਮਦ, ਨਸ਼ੀਲੀਆਂ ਗੋਲੀਆਂ ਵੀ ਫੜੀਆਂ

ਮਾਨਸਾ/ ਝੁਨੀਰ, 6 ਦਸੰਬਰ (ਧਾਲੀਵਾਲ/ਸੰਧੂ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਤੇ ਮਾੜੇ ਅਨਸਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਥੇ ਜ਼ਿਲ੍ਹਾ ਜੇਲ੍ਹ ਮਾਨਸਾ 'ਚ ਹਵਾਲਾਤੀ ਕੋਲੋਂ ਮੋਬਾਈਲ ਅਤੇ ਸਿਮ ਕਾਰਡ ਬਰਾਮਦ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਤਹਿਤ ਸਕੂਲ ਦਾ ਨਿਰੀਖਣ

ਬੋਹਾ, 6 ਦਸੰਬਰ (ਪ. ਪ.)- ਅੰਗਰੇਜ਼ੀ ਤੇ ਇਤਿਹਾਸ ਵਿਸ਼ਿਆਂ ਦੇ ਡੀ. ਪੀ. ਸੀ. ਬਲਜਿੰਦਰ ਜੌੜਕੀਆਂ ਨੇ ਸਥਾਨਕ ਸੈਕੰਡਰੀ ਸਕੂਲ ਵਿਖੇ ਪੁੱਜ ਕੇ ਬੱਚਿਆਂ ਦੇ ਇਸ ਪ੍ਰਾਜੈਕਟ ਤਹਿਤ ਕੀਤੀਆਂ ਸਰਗਰਮੀਆਂ ਨੂੰ ਬਾਰੀਕੀ ਨਾਲ ਵਾਚਿਆ | ਉਨ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਨੂੰ ...

ਪੂਰੀ ਖ਼ਬਰ »

ਮੁਰੱਬਾਬੰਦੀ ਸਮੇਂ ਜ਼ਮੀਨ ਦੀ ਨਿਸ਼ਾਨਦੇਹੀ ਵਾਲੇ ਪੱਥਰ ਦੁਬਾਰਾ ਲਗਾਉਣ ਦੀ ਮੰਗ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਭਾਰਤ -ਪਾਕਿ ਵੰਡ ਤਾੋ ਬਾਅਦ ਇਸ ਖੇਤਰ ਵਿਚ ਪੱਧਰ ­'ਤੇ ਲੋਕਾਂ ਨੂੰ ਪਿੰਡ ਘਰ ਵਸੋਂ ਕਰ ਕੇ ਜ਼ਮੀਨ ਵੀ ਅਲਾਟ ਕੀਤੀ ਗਈ ਸੀ | ਬਾਅਦ ਵਿਚ ਜ਼ਮੀਨਾਂ ਦੇ ਮਾਲਕ ਅਲਾਟੀਆਂ ਦੀ ਜ਼ਮੀਨ ਦੀ ਮੁਰੱਬਾਬੰਦੀ ਸਮੇਂ ਪੱਥਰ ਗੱਡ ਕੇ ਸਹੀ ਵੰਡ ਕੀਤੀ ...

ਪੂਰੀ ਖ਼ਬਰ »

ਏ. ਟੀ. ਐਮ. 'ਚ ਪੈਸੇ ਨਾ ਆਉਣ 'ਤੇ ਲੋਕ ਡਾਹਢੇ ਪ੍ਰੇਸ਼ਾਨ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਕਸਬਾ ਬੋਹਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਦੋਵੇਂ ਏ. ਟੀ. ਐਮ. 15-20 ਦਿਨਾ ਤੋਂ ਖ਼ਾਲੀ ਪਏ ਹਨ | ਇਨ੍ਹਾਂ ਵਿਚ ਪੈਸੇ ਨਾ ਪਾਏ ਜਾਣ ਕਰ ਕੇ ਹਰ ਰੋਜ਼ ਸੈਂਕੜੇ ਲੋਕ ਦੂਰ ਦੁਰਾਡੇ ਤੋਂ ਖ਼ਾਲੀ ਮੁੜਦੇ ਹਨ | ਸੁਰਜੀਤ ਸਿੰਘ, ਬਰਾਲ ਸਿੰਘ, ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਰਾਸ਼ਨ ਭੇਜਿਆ ਜਾਵੇ

ਮਾਨਸਾ, 6 ਦਸੰਬਰ (ਸ. ਰਿ.)- ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਜ਼ਿਲ੍ਹਾ ਮਾਨਸਾ ਦੀਆਂ ਆਗੂਆਂ ਨੇ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿਚ ਰਾਸ਼ਨ ਲੰਮੇ ਸਮੇਂ ...

ਪੂਰੀ ਖ਼ਬਰ »

ਏ. ਟੀ. ਐਮ. ਬੰਦ ਰਹਿਣ ਕਾਰਨ ਲੋਕ ਹੁੰਦੇ ਨੇ ਪ੍ਰੇਸ਼ਾਨ

ਸਰਦੂਲਗੜ੍ਹ, 6 ਦਸੰਬਰ (ਅਰੋੜਾ)- ਸਥਾਨਕ ਸ਼ਹਿਰ ਵਿਚ ਭਾਵੇ ਬੈਂਕਾਂ ਦੀਆਂ ਸ਼ਾਖਾਵਾਂ ਵਧ ਗਈਆਂ ਹਨ ਤੇ ਸਾਰੇ ਬੈਂਕ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਗੱਲਾ ਕਰਦੇ ਹਨ ਪਰ ਇਨ੍ਹਾਂ ਦੇ ਲੱਗੇ ਏ. ਟੀ. ਐਮ. ਤਾੋ ਲੋਕ ਪ੍ਰੇਸ਼ਾਨ ਹੀ ਰਹਿੰਦੇ ਹਨ, ਜਿਸ ਕਾਰਨ ਜਿੱਥੇ ...

ਪੂਰੀ ਖ਼ਬਰ »

ਸਪੋਰਟਸ ਸਕੂਲ ਘੁੱਦਾ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਵਾਂ ਸ਼ਹਿਰ ਵਿਖੇ ਹੋਈਆਂ 63ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆਂ ਨੇ 2 ਚਾਂਦੀ ਦੇ ਤਗਮੇ ਅਤੇ 2 ਤਾਂਬੇ ਦੇ ਤਗਮੇ ਜਿੱਤਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਰਾਜਿੰਦਰਾ ਕਾਲਜ ਦੀਆਂ ਖਿਡਾਰਨਾਂ ਨੇ ਅੰਤਰ ਕਾਲਜ ਵੁਸ਼ੁੂ ਚੈਂਪੀਅਨਸ਼ਿਪ ਜਿੱਤੀ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੁਢਲਾਡਾ ਵਿਖੇ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਲੜਕੀਆਂ ਦੀ ਟੀਮ ਨੇ ਕੰਵਲਜੀਤ ਕੌਰ ਦੀ ਕਪਤਾਨੀ ਵਿਚ 4 ਸੋਨ ਤਗਮਿਆਂ ਨਾਲ ਅੰਤਰ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਭਾਗ ਲਿਆ | ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਤਹਿਸੀਲ ਦੀਆਂ ਵੱਖ-ਵੱਖ ਥਾਵਾਂ 'ਤੇ ਸਾਇੰਸ ਪ੍ਰਦਰਸ਼ਨੀ ਦੇ ਇਹ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਭਰਪੂਰ ਸਿੰਘ ਢਿੱਲੋਂ

ਕੋਟਫੱਤਾ- ਭਰਪੂਰ ਸਿੰਘ ਢਿੱਲੋਂ ਦਾ ਜਨਮ 1952 ਵਿਚ ਕੋਟਫੱਤਾ (ਬਠਿੰਡਾ) ਦੇ ਢਿੱਲੋਂ ਪਰਿਵਾਰ ਵਿਚ ਪਿਤਾ ਜਗਦੇਵ ਸਿੰਘ ਦੇ ਘਰ ਮਾਤਾ ਚਤਿੰਨ ਕੌਰ ਦੀ ਕੁੱਖੋਂ ਹੋਇਆ | ਆਪਣੇ ਮੈਟਿ੍ਕ ਤੱਕ ਵਿੱਦਿਆ ਹਾਸਲ ਕੀਤੀ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਜੁੜ ਗਏ | ਆਪ ਦਾ ਵਿਆਹ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ¸ਡਾ: ਅਨਿਲ ਕੁਮਾਰ

ਰਾਮਪੁਰਾ ਫੂਲ, 6 ਦਸੰਬਰ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਤੀਜੀ ਬਰਸੀ 'ਤੇ ਵਿਸ਼ੇਸ਼- ਮਨਦੀਪ ਕੌਰ ਸਰੋਏ

ਬਠਿੰਡਾ:- ਮਨਦੀਪ ਕੌਰ ਦਾ ਜਨਮ ਪਿੰਡ ਭਗਤਾ ਵਿਖੇ ਗੋਕਲ ਸਿੰਘ ਦੇ ਗ੍ਰਹਿ ਵਿਚ ਹੋਇਆ | ਮਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਭਗਤਾ ਭਾਈ ਕਾ ਤੋਂ ਕੀਤੀ ਅਤੇ ਪਿਛੋਂ ਉਨ੍ਹਾਂ ਦਾ ਵਿਆਹ ਜਸਵੰਤ ਸਿੰਘ ਸਰੋਏ ਵਾਸੀ ਬਠਿੰਡਾ ਨਾਲ ਹੋਇਆ | ਵਿਆਹ ਪਿੱਛੋਂ ਉਹ ਆਪਣੇ ਪਰਿਵਾਰ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਭਾਸ਼ਣ ਮੁਕਾਬਲੇ ਕਰਵਾਏ

ਸਰਦੂਲਗੜ੍ਹ, 6 ਦਸੰਬਰ (ਜ਼ੈਲਦਾਰ) - ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਦੇ ਵਿਸ਼ੇ 'ਤੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ | ਮਨੇ ਸਿੱਧੂ ਸਰਦੂਲਗੜ੍ਹ ਨੇ ਪਹਿਲਾ, ਸਿਮਰਜੀਤ ਸਿੰਘ ਫੱਤਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਬੋਹਾ ਦੀਆਂ ਵਿਦਿਆਰਥਣਾਂ ਬਾਹਰ ਬੈਠਣ ਲਈ ਮਜਬੂਰ 11ਵੀਂ ਤੇ 12ਵੀਂ ਜਮਾਤਾਂ ਲਈ ਨਹੀਂ ਕੋਈ ਜਗ੍ਹਾ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਇਕ ਛੋਟੀ ਜਿਹੀ ਇਮਾਰਤ ਵਿਚ ਚੱਲ ਰਿਹਾ ਹੈ, ਜਿੱਥੇ 100 ਤੋਂ ਵੱਧ ਲੜਕੀਆਂ ਨੂੰ ਬਾਹਰ ਠੰਢ ਵਿਚ ਬੈਠਣਾ ਪੈਂਦਾ ਹੈ | ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਤੇ ਪੀ. ਟੀ. ਏ. ...

ਪੂਰੀ ਖ਼ਬਰ »

'ਟੀ. ਬੀ. ਮੁਕਤ ਭਾਰਤ' ਮੁਹਿੰਮ ਤਹਿਤ ਸਰਵੇ ਜਾਰੀ

ਬੁਢਲਾਡਾ, 6 ਦਸੰਬਰ (ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ 'ਟੀ. ਬੀ. ਮੁਕਤ ਭਾਰਤ' ਮੁਹਿੰਮ ਤਹਿਤ ਆਸ਼ਾ ਵਰਕਰਾਂ ਵਲੋਂ ਗ਼ਰੀਬ ਬਸਤੀਆਂ 'ਚ ਰਹਿੰਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ | ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਮਨੋਜ ਕੁਮਾਰ ਨੇ ...

ਪੂਰੀ ਖ਼ਬਰ »

ਵਾਰਡ ਦਾ ਗੇੜਾ ਗਲੀਆਂ-ਨਾਲੀਆਂ ਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਨੇ ਭੀਖੀ ਦੇ ਵਾਰਡ ਨੰ: 8 ਦੇ ਵਾਸੀ

• ਗੁਰਿੰਦਰ ਸਿੰਘ ਔਲਖ ਭੀਖੀ, 6 ਦਸੰਬਰ- ਕਸਬੇ ਦੀ ਨਵੀਂ ਵਾਰਡ ਬੰਦੀ ਅਨੁਸਾਰ ਵਾਰਡ ਨੰ: 8 ਦੀ ਦੂਸਰੇ ਵਾਰਡਾਂ ਵਾਂਗ ਸਥਿਤੀ ਪਹਿਲਾਂ ਨਾਲੋਂ ਬਦਲੀ ਹੈ | ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵੇਂ ਇਸ ਵਾਰਡ 'ਚ ਜਿੱਥੇ ਪਹਿਲਾਂ 952 ਵੋਟਰ ਸਨ, ਨਵੀਂ ਵਾਰਡ ਬੰਦੀ ...

ਪੂਰੀ ਖ਼ਬਰ »

ਸਿਖਿਆਰਥਣਾਂ ਨੂੰ ਕਿੱਟਾਂ ਵੰਡੀਆਂ

ਸਰਦੂਲਗੜ੍ਹ, 6 ਦਸੰਬਰ (ਪ. ਪ.)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਾਹਨੇਵਾਲਾ ਪਿੰਡ ਵਿਖੇ ਬਾਲਾ ਜੀ ਹੁਨਰ ਵਿਕਾਸ ਕੇਂਦਰ ਦੀਆਂ ਸਿਖਿਆਰਥਣਾਂ ਨੂੰ ਵਰਦੀ ਕਿੱਟਾਂ ਵੰਡੀਆਂ ਗਈਆਂ | ਉਕਤ ਕੇਂਦਰ ਵਿਚ 120 ਲੜਕੀਆਂ ਸਿਲਾਈ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰ ...

ਪੂਰੀ ਖ਼ਬਰ »

ਸ਼ਿਵ ਤਿ੍ਵੈਣੀ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ

ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਪਿ੍ਯਾ ਜੁ ਸੇਵਾ ਸੰਘ ਵਲੋਂ ਸਥਾਨਕ ਸ਼ਿਵ ਤਿ੍ਵੈਣੀ ਮੰਦਿਰ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ 6ਵੇਂ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਸੰਸਥਾ ਦੇ ਅਹੁਦੇਦਾਰਾਂ ਅਦਾ ਕੀਤੀ | ਕਥਾ ਵਾਚਕ ...

ਪੂਰੀ ਖ਼ਬਰ »

ਸੜਕ 'ਤੇ ਪਏ ਖੱਡਿਆਂ ਕਾਰਨ ਲੋਕ ਦੁਖੀ

ਝੁਨੀਰ, 6 ਦਸੰਬਰ (ਪ. ਪ.)- ਕਸਬਾ ਝੁਨੀਰ ਤੋਂ ਬੋਹਾ ਅਤੇ ਨਥੇਹਾ ਤੱਕ ਜਾਣ ਵਾਲੀਆਂ ਮੁੱਖ ਸੜਕਾਂ ਦੇ ਕਿਨਾਰੇ ਆਲੇ-ਦੁਆਲੇ ਤੋਂ ਟੁੱਟਣ ਅਤੇ ਸੜਕਾਂ 'ਤੇ ਥਾਂ-ਥਾਂ 'ਤੇ ਖੱਡੇ ਪੈ ਜਾਣ ਕਾਰਨ ਆਵਾਜਾਈ ਅਕਸਰ ਹੀ ਪ੍ਰਭਾਵਿਤ ਹੋ ਰਹੀ ਹੈ | ਕਿਨਾਰੇ ਟੁੱਟਣ ਅਤੇ ਨੀਵੇਂ ਹੋਣ ...

ਪੂਰੀ ਖ਼ਬਰ »

ਪੈਨਸ਼ਨਰਜ਼ ਦਿਵਸ 17 ਨੂੰ

ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਾਬੂ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਪਿਛਲੀ ਸਰਕਾਰ ਵਲੋਂ ...

ਪੂਰੀ ਖ਼ਬਰ »

ਕੈਂਪ 'ਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ

ਜੋਗਾ, 6 ਦਸੰਬਰ (ਬਲਜੀਤ ਸਿੰਘ ਅਕਲੀਆ)- ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਵਲੋਂ ਅੰਨ੍ਹਾਪਨ ਰੋਕੂ ਸੰਸਥਾ ਮਾਨਸਾ ਅਤੇ ਨਗਰ ਪੰਚਾਇਤ ਜੋਗਾ ਦੇ ਸਹਿਯੋਗ ਨਾਲ 20ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ | ਉਦਘਾਟਨ ਸੰਸਥਾ ਦੇ ਮੁੱਢਲੇ ਸੇਵਾਦਾਰ ਰਘਵੀਰ ਸਿੰਘ ਵਲੋਂ ਕੀਤਾ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਕੀਤੀ ਰੈਲੀ

ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੀ. ਡਬਲਿਊ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਮਾਨਸਾ-ਬਠਿੰਡਾ ਵਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਸੀਵਰੇਜ ਬੋਰਡ ਮਾਨਸਾ ਦੇ ਦਫ਼ਤਰ ਅੱਗੇ ਤਨਖ਼ਾਹਾਂ ਨਾ ਮਿਲਣ ਕਾਰਨ ਅਤੇ ਪਿਛਲੀਆਂ ਹੋਈਆਂ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਬੁਢਲਾਡਾ, 6 ਦਸੰਬਰ (ਰਾਹੀ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਦੀ ਇਕੱਤਰਤਾ ਪ੍ਰਧਾਨ ਚਰਨਜੀਤ ਸਿੰਘ ਸੇਵਾ ਮੁਕਤ ਐਸ. ਡੀ. ਓ. ਦੀ ਅਗਵਾਈ ਹੇਠ ਹੋਈ | ਮਾ: ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਦਸੰਬਰ ਮਹੀਨੇ ਕੀਤੇ ਜਾਣ ਵਾਲੇ ਸਾਲਾਨਾ ਪੈਨਸ਼ਨਰਜ਼ ਦਿਵਸ ...

ਪੂਰੀ ਖ਼ਬਰ »

ਰੋਕੀਆਂ ਪੈਨਸ਼ਨਾਂ ਬਹਾਲ ਕਰੇ ਸਰਕਾਰ

ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.)- ਪੈਨਸ਼ਨ ਐਸੋਸੀਏਸ਼ਨ ਮਾਨਸਾ ਵਲੋਂ ਬਿਜਲੀ ਘਰ ਸਰਦੂਲਗੜ੍ਹ ਵਿਖੇ ਰੋਸ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਤਾਰਾ ਸਿੰਘ ਮੀਰਪੁਰ ਨੇ ਕੀਤੀ | ਮੀਟਿੰਗ ਦੌਰਾਨ ਤਾਰਾ ਸਿੰਘ ਨੇ ਰਿਟਾਇਰੀ ਅਤੇ ਫੈਮਲੀ ਪੈਨਸ਼ਨਾਂ ਵਾਲੀਆਂ ਭੈਣਾਂ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX