ਤਾਜਾ ਖ਼ਬਰਾਂ


ਬੰਗਾ ਹਲਕੇ 'ਚ 42 ਫ਼ੀਸਦੀ ਪੋਲਿੰਗ
. . .  5 minutes ago
ਬੰਗਾ 19 ਸਤੰਬਰ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦੌਰਾਨ ਬੰਗਾ ਹਲਕੇ ਚ 42 ਫ਼ੀਸਦੀ ਵੋਟ 12.30 ਤਕ ਪੋਲਿੰਗ ਹੋਈ । ਕਈ ਪਿੰਡਾ 'ਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ....
ਪਠਾਨਕੋਟ ਦੇ ਵਿਧਾਨਸਭਾ ਹਲਕਿਆਂ 'ਚ ਨਹੀਂ ਦਿੱਖ ਰਿਹਾ ਵੋਟਰਾਂ 'ਚ ਉਤਸ਼ਾਹ
. . .  5 minutes ago
ਮਾਧੋਪੁਰ 19 ਸਤੰਬਰ (ਨਰੇਸ਼ ਮਹਿਰਾ):- ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਤਿੰਨੋ ਵਿਧਾਨਸਭਾ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਪੈ ਰਹੀਆਂ ਵੋਟਾਂ ਦੇ ਲਈ ਵੋਟਰਾਂ 'ਚ ਉਤਸ਼ਾਹ ਦਿਖਾਈ ਨਹੀਂ ਦਿੱਖ ਰਿਹਾ ਹੈ। ਚਾਰ ਘੰਟੇ ਬੀਤ ਜਾਣ ਪਿੱਛੋਂ ਤਕਰੀਬਨ ਹਰ .....
ਕਰਤਾਰਪੁਰ ਲਾਂਘੇ 'ਤੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ- ਸਿੱਧੂ
. . .  12 minutes ago
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਿੱਧੂ ਨੇ ਅੱਜ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 12 ਵਜੇ ਤੱਕ 22 ਫੀਸਦੀ ਵੋਟਿੰਗ
. . .  15 minutes ago
ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਲਈ ਹਲਕੇ ਦੇ 115 ਬੂਥਾਂ 'ਤੇ ਪੈਣ ਵਾਲੀਆਂ ਕੁੱਲ 144750 ਵੋਟਾਂ 'ਚੋਂ ਦੁਪਹਿਰ 12 ਵਜੇ ਤੱਕ 22 ਫੀਸਦੀ ਮਤਦਾਨ...
ਬੱਲਾਂ 'ਚ ਅਕਾਲੀਆਂ ਵੱਲੋਂ ਚੋਣਾਂ ਦਾ ਕੀਤਾ ਜਾ ਰਿਹਾ ਵਿਰੋਧ
. . .  20 minutes ago
ਕਿਸ਼ਨਗੜ੍ਹ, 19 ਸਤੰਬਰ (ਹਰਬੰਸ ਸਿੰਘ ਹੋਠੀ) - ਬੱਲਾਂ ਵਿਖੇ ਪੈ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਅਕਾਲੀ ਦਲ ਦਾ ਕਿਧਰੇ ਨਾਮ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਅਤੇ ਕਾਂਗਰਸੀਆਂ ਦਾ ਦੱਬ ਦਬਾ ਬਣਿਆ ਹੋਇਆ ਹੈ। ਜਿਸ ਦਾ ਅਕਾਲੀਆਂ ਵੱਲੋਂ ....
ਅੰਮ੍ਰਿਤਸਰ : ਓਠੀਆ 'ਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝਗੜਾ
. . .  33 minutes ago
ਓਠੀਆ, 19 ਸਤੰਬਰ (ਗੁਰਵਿੰਦਰ ਸਿੰਘ)- ਅੰਮ੍ਰਿਤਸਰ ਦੇ ਓਠੀਆ 'ਚ ਵੋਟਾਂ ਦੌਰਾਨ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਪ੍ਰਾਪਤ...
ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ
. . .  35 minutes ago
ਪਟਿਆਲਾ, 19 ਸਤੰਬਰ- ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਪਿੰਡ ਬਹਿਲ ਬਲਾਕ ਭੁਨਰਹੇੜੀ ਵਿਖੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਜਾ ਰਿਹਾ
ਵੋਟਾਂ ਦੌਰਾਨ ਤਿੰਨ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨਾਲ ਕੁੱਟਮਾਰ
. . .  37 minutes ago
ਬਠਿੰਡਾ, 19 ਸਤੰਬਰ (ਕਮਲਜੀਤ ਸਿੰਘ) - ਬਠਿੰਡਾ 'ਚ ਪੈ ਰਹੀਆਂ ਵੋਟਾਂ ਦੌਰਾਨ ਤਿੰਨ ਵਿਅਕਤੀਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਕੁੱਟਮਾਰ ....
ਅੰਮ੍ਰਿਤਸਰ 'ਚ 12 ਵਜੇ ਤੱਕ 27 ਫੀਸਦੀ ਮਤਦਾਨ
. . .  39 minutes ago
ਬੰਗਾ ਹਲਕੇ 'ਚ 12.30 ਵਜੇ ਤੱਕ 42 ਫ਼ੀਸਦੀ ਮਤਦਾਨ
. . .  48 minutes ago
ਸੰਗਰੂਰ ਦੇ ਹਲਕਿਆਂ 'ਚ ਦੁਪਹਿਰ 12 ਵਜੇ ਤੱਕ 24 ਫੀਸਦੀ ਵੋਟਿੰਗ
. . .  41 minutes ago
ਮਲੇਰਕੋਟਲਾ,19 ਸਤੰਬਰ (ਹਨੀਫ ਥਿੰਦ)- ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਹਲਕਿਆਂ ਜਿਵੇਂ ਮਲੇਰਕੋਟਲਾ-1, ਸ਼ੇਰਪੁਰ, ਸੁਨਾਮ, ਭਵਾਨੀਗੜ੍ਹ, ਸੰਗਰੂਰ, ਦਿੜ੍ਹਬਾ, ਮਲੇਰਕੋਟਲਾ-2, ਧੂਰੀ, ਲਹਿਰਾਗਾਗਾ ਅਤੇ ਅਨਦਾਨਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ...
ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਦੇ ਪੁੱਤਰ ਤੇ ਪਰਚਾ ਦਰਜ਼
. . .  51 minutes ago
ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ) - ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੇ ਪੁੱਤਰ ਰੁਪਿੰਦਰਜੀਤ ਸਿੰਘ ਹੈਪੀ ਤੇ ਦਿਲਪ੍ਰੀਤ ਸਿੰਘ, ਭਤੀਜਾ ਹਰਮਨ ਸਿੰਘ ਵਾਸੀ ਲੱਖੇਵਾਲ,ਬਲਜੀਤ ਮਾਲਵਾ ਵਾਸੀ ਫ਼ਿਰੋਜਪੁਰ ਅਤੇ....
ਫ਼ਾਜ਼ਿਲਕਾ : ਪਿੰਡ ਹਸਤਾ ਕਲਾਂ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰਦਿਆਂ ਸ਼ੁਰੂ ਕੀਤੀ ਭੁੱਖ ਹੜਤਾਲ
. . .  58 minutes ago
ਫ਼ਾਜ਼ਿਲਕਾ, 19 ਸਤੰਬਰ, (ਪ੍ਰਦੀਪ ਰਾਜਪੂਤ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਹਸਤਾ ਕਲਾਂ ਦੇ ਲੋਕਾਂ ਨੇ ਪਿੰਡ ਵੱਖਰਾ ਕਰਨ ਦੇ ਰੋਹ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਅਤੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਨੇ...
ਬਲਾਕ ਗੜ੍ਹਸ਼ੰਕਰ 'ਚ 11 ਵਜੇ ਤੱਕ 18 ਫ਼ੀਸਦੀ ਮਤਦਾਨ
. . .  about 1 hour ago
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ) - ਬਲਾਕ ਗੜ੍ਹਸ਼ੰਕਰ 'ਚ 11 ਵਜੇ ਤੱਕ 18 ਫ਼ੀਸਦੀ ਮਤਦਾਨ ਹੋਇਆ ਹੈ। ਪਿੰਡ ਬੋੜਾ, ਮੋਰਾਂਵਾਲੀ ਸਮੇਤ ਕੁੱਝ ਪਿੰਡਾਂ ਦੇ ਬੂਥਾਂ ਤੇ ਰੌਣਕ ਵੇਖਣ ਨੂੰ ਮਿਲ ਰਹੀ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਮਤਦਾਨ ਸ਼ਾਂਤਮਈ ਢੰਗ ਨਾਲ ਜਾਰੀ
. . .  about 1 hour ago
ਫ਼ਤਿਹਗੜ੍ਹ ਸਾਹਿਬ, 19 ਸਤੰਬਰ (ਭੂਸ਼ਨ ਸੂਦ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲਈ 8 ਵਜੇ ਤੋਂ ਸ਼ਾਂਤਮਈ ਢੰਗ ਮਤਦਾਨ ਸ਼ੁਰੂ ਹੋ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ 1935 ਅਧਿਕਾਰੀਆਂ....
ਸਬ ਡਵੀਜ਼ਨ ਖਰੜ 'ਚ ਹੁਣ ਤੱਕ 12 ਫ਼ੀਸਦੀ ਪਈਆਂ ਵੋਟਾਂ
. . .  about 1 hour ago
ਕੈਬਨਿਟ ਮੰਤਰੀ ਸਰਕਾਰੀਆ ਨੇ ਪਰਿਵਾਰ ਸਮੇਤ ਪਾਈਆਂ ਵੋਟਾਂ
. . .  about 1 hour ago
ਰਾਜਪੁਰਾ 'ਚ 11.30 ਵਜੇ ਤੱਕ 40 ਫ਼ੀਸਦੀ ਦੇ ਕਰੀਬ ਮਤਦਾਨ, ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ
. . .  about 1 hour ago
ਫ਼ਾਜ਼ਿਲਕਾ : ਪਿੰਡ ਸ਼ਮਸ਼ਾਬਾਦ ਦੇ ਵਸਨੀਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ
. . .  about 1 hour ago
ਲੋਪੋਕੇ : ਪਿੰਡ ਭੀਲੋਵਾਲ ਵਿਖੇ ਵੋਟਾਂ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈ ਝੜਪ, 4 ਜ਼ਖ਼ਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਮਾਨਸਾ

ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਲਈ 55 ਨਾਮਜ਼ਦਗੀ ਪੱਤਰ ਦਾਖ਼ਲ

ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਨਗਰ ਪੰਚਾਇਤ ਭੀਖੀ ਦੀ ਚੋਣ ਲਈ 55 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ | 13 ਵਾਰਡਾਂ ਵਾਲੀ ਪੰਚਾਇਤ ਦੇ ਕੁੱਲ 13,036 ਵੋਟਰ ਹਨ ਜਿਨ੍ਹ•ਾਂ ਵਿਚੋਂ 6825 ਮਰਦ ਤੇ 6211 ਮਹਿਲਾ ਵੋਟਰ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਨੂੰ ਖੋਰਾ ਲਗਾ ਰਹੇ ਲੋਕਾਂ ਿਖ਼ਲਾਫ਼ ਲਾਮਬੱਧੀ ਜ਼ਰੂਰੀ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਇਥੋਂ ਦੀਆਂ ਲੋਕ ਪੱਖੀ ਜਥੇਬੰਦੀਆਂ ਲੋਕ ਚੇਤਨਾ ਕੇਂਦਰ ਬੋਹਾ, ਲੇਖਕ-ਪਾਠਕ ਵਿਚਾਰ ਮੰਚ, ਪੰਜਾਬੀ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ (ਆਜ਼ਾਦ) ਭਾਰਤ ਦੇ ਆਗੂਆਂ ਕਾਕਾ ਸਿੰਘ, ਜਸਵੰਤ ਸਿੰਘ ਬੋਹਾ, ਅਮੋਲਕ ਸਿੰਘ ਅਤੇ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਵਫ਼ਦ ਮੰਤਰੀ ਨੂੰ ਮਿਲਿਆ

ਮਾਨਸਾ, 6 ਦਸੰਬਰ (ਵਿ. ਪ੍ਰਤੀ.)- ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦਾ ਵਫ਼ਦ ਪ੍ਰਧਾਨ ਰਾਜੀਵ ਸ਼ਰਮਾ ਅਤੇ ਨੀਟੂ ਕੁਮਾਰ ਗੋਇਲ ਦੀ ਅਗਵਾਈ ਵਿਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੂੰ ਪਟਿਆਲਾ ਵਿਖੇ ਮਿਲਿਆ | ਉਨ੍ਹਾਂ ਸਿਵਲ ਹਸਪਤਾਲ ਮਾਨਸਾ ਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਅਪਰਾਧਨਾਮਾ - ਹਵਾਲਾਤੀ ਤੋਂ ਮੋਬਾਈਲ ਤੇ ਸਿੰਮ ਬਰਾਮਦ, ਨਸ਼ੀਲੀਆਂ ਗੋਲੀਆਂ ਵੀ ਫੜੀਆਂ

ਮਾਨਸਾ/ ਝੁਨੀਰ, 6 ਦਸੰਬਰ (ਧਾਲੀਵਾਲ/ਸੰਧੂ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਤੇ ਮਾੜੇ ਅਨਸਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਥੇ ਜ਼ਿਲ੍ਹਾ ਜੇਲ੍ਹ ਮਾਨਸਾ 'ਚ ਹਵਾਲਾਤੀ ਕੋਲੋਂ ਮੋਬਾਈਲ ਅਤੇ ਸਿਮ ਕਾਰਡ ਬਰਾਮਦ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਤਹਿਤ ਸਕੂਲ ਦਾ ਨਿਰੀਖਣ

ਬੋਹਾ, 6 ਦਸੰਬਰ (ਪ. ਪ.)- ਅੰਗਰੇਜ਼ੀ ਤੇ ਇਤਿਹਾਸ ਵਿਸ਼ਿਆਂ ਦੇ ਡੀ. ਪੀ. ਸੀ. ਬਲਜਿੰਦਰ ਜੌੜਕੀਆਂ ਨੇ ਸਥਾਨਕ ਸੈਕੰਡਰੀ ਸਕੂਲ ਵਿਖੇ ਪੁੱਜ ਕੇ ਬੱਚਿਆਂ ਦੇ ਇਸ ਪ੍ਰਾਜੈਕਟ ਤਹਿਤ ਕੀਤੀਆਂ ਸਰਗਰਮੀਆਂ ਨੂੰ ਬਾਰੀਕੀ ਨਾਲ ਵਾਚਿਆ | ਉਨ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਨੂੰ ...

ਪੂਰੀ ਖ਼ਬਰ »

ਮੁਰੱਬਾਬੰਦੀ ਸਮੇਂ ਜ਼ਮੀਨ ਦੀ ਨਿਸ਼ਾਨਦੇਹੀ ਵਾਲੇ ਪੱਥਰ ਦੁਬਾਰਾ ਲਗਾਉਣ ਦੀ ਮੰਗ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਭਾਰਤ -ਪਾਕਿ ਵੰਡ ਤਾੋ ਬਾਅਦ ਇਸ ਖੇਤਰ ਵਿਚ ਪੱਧਰ ­'ਤੇ ਲੋਕਾਂ ਨੂੰ ਪਿੰਡ ਘਰ ਵਸੋਂ ਕਰ ਕੇ ਜ਼ਮੀਨ ਵੀ ਅਲਾਟ ਕੀਤੀ ਗਈ ਸੀ | ਬਾਅਦ ਵਿਚ ਜ਼ਮੀਨਾਂ ਦੇ ਮਾਲਕ ਅਲਾਟੀਆਂ ਦੀ ਜ਼ਮੀਨ ਦੀ ਮੁਰੱਬਾਬੰਦੀ ਸਮੇਂ ਪੱਥਰ ਗੱਡ ਕੇ ਸਹੀ ਵੰਡ ਕੀਤੀ ...

ਪੂਰੀ ਖ਼ਬਰ »

ਏ. ਟੀ. ਐਮ. 'ਚ ਪੈਸੇ ਨਾ ਆਉਣ 'ਤੇ ਲੋਕ ਡਾਹਢੇ ਪ੍ਰੇਸ਼ਾਨ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਕਸਬਾ ਬੋਹਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਦੋਵੇਂ ਏ. ਟੀ. ਐਮ. 15-20 ਦਿਨਾ ਤੋਂ ਖ਼ਾਲੀ ਪਏ ਹਨ | ਇਨ੍ਹਾਂ ਵਿਚ ਪੈਸੇ ਨਾ ਪਾਏ ਜਾਣ ਕਰ ਕੇ ਹਰ ਰੋਜ਼ ਸੈਂਕੜੇ ਲੋਕ ਦੂਰ ਦੁਰਾਡੇ ਤੋਂ ਖ਼ਾਲੀ ਮੁੜਦੇ ਹਨ | ਸੁਰਜੀਤ ਸਿੰਘ, ਬਰਾਲ ਸਿੰਘ, ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਰਾਸ਼ਨ ਭੇਜਿਆ ਜਾਵੇ

ਮਾਨਸਾ, 6 ਦਸੰਬਰ (ਸ. ਰਿ.)- ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਜ਼ਿਲ੍ਹਾ ਮਾਨਸਾ ਦੀਆਂ ਆਗੂਆਂ ਨੇ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿਚ ਰਾਸ਼ਨ ਲੰਮੇ ਸਮੇਂ ...

ਪੂਰੀ ਖ਼ਬਰ »

ਏ. ਟੀ. ਐਮ. ਬੰਦ ਰਹਿਣ ਕਾਰਨ ਲੋਕ ਹੁੰਦੇ ਨੇ ਪ੍ਰੇਸ਼ਾਨ

ਸਰਦੂਲਗੜ੍ਹ, 6 ਦਸੰਬਰ (ਅਰੋੜਾ)- ਸਥਾਨਕ ਸ਼ਹਿਰ ਵਿਚ ਭਾਵੇ ਬੈਂਕਾਂ ਦੀਆਂ ਸ਼ਾਖਾਵਾਂ ਵਧ ਗਈਆਂ ਹਨ ਤੇ ਸਾਰੇ ਬੈਂਕ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਗੱਲਾ ਕਰਦੇ ਹਨ ਪਰ ਇਨ੍ਹਾਂ ਦੇ ਲੱਗੇ ਏ. ਟੀ. ਐਮ. ਤਾੋ ਲੋਕ ਪ੍ਰੇਸ਼ਾਨ ਹੀ ਰਹਿੰਦੇ ਹਨ, ਜਿਸ ਕਾਰਨ ਜਿੱਥੇ ...

ਪੂਰੀ ਖ਼ਬਰ »

ਸਪੋਰਟਸ ਸਕੂਲ ਘੁੱਦਾ ਦੇ ਪਹਿਲਵਾਨਾਂ ਨੇ ਮਾਰੀਆਂ ਮੱਲਾਂ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਵਾਂ ਸ਼ਹਿਰ ਵਿਖੇ ਹੋਈਆਂ 63ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆਂ ਨੇ 2 ਚਾਂਦੀ ਦੇ ਤਗਮੇ ਅਤੇ 2 ਤਾਂਬੇ ਦੇ ਤਗਮੇ ਜਿੱਤਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਰਾਜਿੰਦਰਾ ਕਾਲਜ ਦੀਆਂ ਖਿਡਾਰਨਾਂ ਨੇ ਅੰਤਰ ਕਾਲਜ ਵੁਸ਼ੁੂ ਚੈਂਪੀਅਨਸ਼ਿਪ ਜਿੱਤੀ

ਬਠਿੰਡਾ, 6 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੁਢਲਾਡਾ ਵਿਖੇ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਲੜਕੀਆਂ ਦੀ ਟੀਮ ਨੇ ਕੰਵਲਜੀਤ ਕੌਰ ਦੀ ਕਪਤਾਨੀ ਵਿਚ 4 ਸੋਨ ਤਗਮਿਆਂ ਨਾਲ ਅੰਤਰ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

ਬਠਿੰਡਾ, 6 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਭਾਗ ਲਿਆ | ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਤਹਿਸੀਲ ਦੀਆਂ ਵੱਖ-ਵੱਖ ਥਾਵਾਂ 'ਤੇ ਸਾਇੰਸ ਪ੍ਰਦਰਸ਼ਨੀ ਦੇ ਇਹ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਭਰਪੂਰ ਸਿੰਘ ਢਿੱਲੋਂ

ਕੋਟਫੱਤਾ- ਭਰਪੂਰ ਸਿੰਘ ਢਿੱਲੋਂ ਦਾ ਜਨਮ 1952 ਵਿਚ ਕੋਟਫੱਤਾ (ਬਠਿੰਡਾ) ਦੇ ਢਿੱਲੋਂ ਪਰਿਵਾਰ ਵਿਚ ਪਿਤਾ ਜਗਦੇਵ ਸਿੰਘ ਦੇ ਘਰ ਮਾਤਾ ਚਤਿੰਨ ਕੌਰ ਦੀ ਕੁੱਖੋਂ ਹੋਇਆ | ਆਪਣੇ ਮੈਟਿ੍ਕ ਤੱਕ ਵਿੱਦਿਆ ਹਾਸਲ ਕੀਤੀ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਜੁੜ ਗਏ | ਆਪ ਦਾ ਵਿਆਹ ...

ਪੂਰੀ ਖ਼ਬਰ »

ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ¸ਡਾ: ਅਨਿਲ ਕੁਮਾਰ

ਰਾਮਪੁਰਾ ਫੂਲ, 6 ਦਸੰਬਰ (ਅ.ਬ.)¸ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ, ਕਿਉਂ ਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਪੈਰਾਗਾਨ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ, ਜਿਸ ਨਾਲ ...

ਪੂਰੀ ਖ਼ਬਰ »

ਤੀਜੀ ਬਰਸੀ 'ਤੇ ਵਿਸ਼ੇਸ਼- ਮਨਦੀਪ ਕੌਰ ਸਰੋਏ

ਬਠਿੰਡਾ:- ਮਨਦੀਪ ਕੌਰ ਦਾ ਜਨਮ ਪਿੰਡ ਭਗਤਾ ਵਿਖੇ ਗੋਕਲ ਸਿੰਘ ਦੇ ਗ੍ਰਹਿ ਵਿਚ ਹੋਇਆ | ਮਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਭਗਤਾ ਭਾਈ ਕਾ ਤੋਂ ਕੀਤੀ ਅਤੇ ਪਿਛੋਂ ਉਨ੍ਹਾਂ ਦਾ ਵਿਆਹ ਜਸਵੰਤ ਸਿੰਘ ਸਰੋਏ ਵਾਸੀ ਬਠਿੰਡਾ ਨਾਲ ਹੋਇਆ | ਵਿਆਹ ਪਿੱਛੋਂ ਉਹ ਆਪਣੇ ਪਰਿਵਾਰ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਭਾਸ਼ਣ ਮੁਕਾਬਲੇ ਕਰਵਾਏ

ਸਰਦੂਲਗੜ੍ਹ, 6 ਦਸੰਬਰ (ਜ਼ੈਲਦਾਰ) - ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਦੇ ਵਿਸ਼ੇ 'ਤੇ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ | ਮਨੇ ਸਿੱਧੂ ਸਰਦੂਲਗੜ੍ਹ ਨੇ ਪਹਿਲਾ, ਸਿਮਰਜੀਤ ਸਿੰਘ ਫੱਤਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਬੋਹਾ ਦੀਆਂ ਵਿਦਿਆਰਥਣਾਂ ਬਾਹਰ ਬੈਠਣ ਲਈ ਮਜਬੂਰ 11ਵੀਂ ਤੇ 12ਵੀਂ ਜਮਾਤਾਂ ਲਈ ਨਹੀਂ ਕੋਈ ਜਗ੍ਹਾ

ਬੋਹਾ, 6 ਦਸੰਬਰ (ਸਲੋਚਨਾ ਤਾਂਗੜੀ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਇਕ ਛੋਟੀ ਜਿਹੀ ਇਮਾਰਤ ਵਿਚ ਚੱਲ ਰਿਹਾ ਹੈ, ਜਿੱਥੇ 100 ਤੋਂ ਵੱਧ ਲੜਕੀਆਂ ਨੂੰ ਬਾਹਰ ਠੰਢ ਵਿਚ ਬੈਠਣਾ ਪੈਂਦਾ ਹੈ | ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਤੇ ਪੀ. ਟੀ. ਏ. ...

ਪੂਰੀ ਖ਼ਬਰ »

'ਟੀ. ਬੀ. ਮੁਕਤ ਭਾਰਤ' ਮੁਹਿੰਮ ਤਹਿਤ ਸਰਵੇ ਜਾਰੀ

ਬੁਢਲਾਡਾ, 6 ਦਸੰਬਰ (ਸਵਰਨ ਸਿੰਘ ਰਾਹੀ)- ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀ 'ਟੀ. ਬੀ. ਮੁਕਤ ਭਾਰਤ' ਮੁਹਿੰਮ ਤਹਿਤ ਆਸ਼ਾ ਵਰਕਰਾਂ ਵਲੋਂ ਗ਼ਰੀਬ ਬਸਤੀਆਂ 'ਚ ਰਹਿੰਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ | ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਮਨੋਜ ਕੁਮਾਰ ਨੇ ...

ਪੂਰੀ ਖ਼ਬਰ »

ਵਾਰਡ ਦਾ ਗੇੜਾ ਗਲੀਆਂ-ਨਾਲੀਆਂ ਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਨੇ ਭੀਖੀ ਦੇ ਵਾਰਡ ਨੰ: 8 ਦੇ ਵਾਸੀ

• ਗੁਰਿੰਦਰ ਸਿੰਘ ਔਲਖ
ਭੀਖੀ, 6 ਦਸੰਬਰ- ਕਸਬੇ ਦੀ ਨਵੀਂ ਵਾਰਡ ਬੰਦੀ ਅਨੁਸਾਰ ਵਾਰਡ ਨੰ: 8 ਦੀ ਦੂਸਰੇ ਵਾਰਡਾਂ ਵਾਂਗ ਸਥਿਤੀ ਪਹਿਲਾਂ ਨਾਲੋਂ ਬਦਲੀ ਹੈ | ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵੇਂ ਇਸ ਵਾਰਡ 'ਚ ਜਿੱਥੇ ਪਹਿਲਾਂ 952 ਵੋਟਰ ਸਨ, ਨਵੀਂ ਵਾਰਡ ਬੰਦੀ ਮੁਤਾਬਿਕ ਹੁਣ ਇਸ ਦੀਆਂ 892 ਵੋਟਾਂ ਹਨ, ਜਿਸ ਵਿਚ 466 ਮਰਦ ਅਤੇ 426 ਔਰਤਾਂ ਸ਼ਾਮਿਲ ਹਨ | ਵੋਟਾਂ ਦੀ ਗਿਣਤੀ ਭਾਵੇਂ ਪਹਿਲਾਂ ਨਾਲੋਂ ਘੱਟ ਗਈ ਹੈ ਪਰ ਵਾਰਡ ਦਾ ਖੇਤਰਫਲ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਕਰ ਦਿੱਤਾ ਹੈ | 2012 'ਚ ਹੋਈਆਂ ਚੋਣਾਂ ਸਮੇਂ ਵੀ ਇਹ ਵਾਰਡ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਸੀ ਤੇ ਹੁਣ ਵੀ ਉਪਰੋਕਤ ਅਨੁਸਾਰ ਹੀ ਹੈ | ਚੋਣਾਂ 'ਚ ਕਾਂਗਰਸ ਵਲੋਂ ਸਮਰਥਨ ਦਿੱਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਹਰੀ ਸਿੰਘ ਅਤੇ ਅਕਾਲੀ ਦਲ ਦੇ ਖੇਮੇ 'ਚੋਂ ਇੰਦਰਜੀਤ ਸਿੰਘ ਚੋਣ ਮੈਦਾਨ 'ਚ ਸਨ ਪਰ ਤਿੰਨ ਵੋਟਾਂ ਦੇ ਫ਼ਰਕ ਨਾਲ ਹਰੀ ਸਿੰਘ ਵਾਰਡ 'ਚੋਂ ਜੇਤੂ ਰਹੇ | ਵਾਰਡ ਦਾ ਗੇੜਾ ਲਗਾਉਂਦਿਆਂ ਵਾਰਡ ਵਾਸੀ ਕੌਾਸਲਰ ਹਰੀ ਸਿੰਘ ਤੋਂ ਕਾਫ਼ੀ ਨਿਰਾਸ਼ ਨਜ਼ਰ ਆਏ ਤੇ ਵਾਰਡ 'ਚ ਕਿਸੇ ਕਿਸਮ ਦਾ ਵਿਕਾਸ ਨਾ ਹੋਣ ਤੇ ਕਿਸੇ ਦੀ ਸਾਰ ਨਾ ਲੈਣ ਦੀਆਂ ਗੱਲਾਂ ਆਖ ਰਹੇ ਹਨ |
ਗਲੀਆਂ ਨਾਲੀਆਂ ਦੀ ਹਾਲਤ
ਵਾਰਡ 'ਚ ਪਿਛਲੇ 5 ਸਾਲਾਂ ਦੌਰਾਨ ਗਲੀਆਂ ਨਾਲੀਆਂ ਦਾ ਕੋਈ ਕੰਮ ਕਰਿਆ ਨਜ਼ਰ ਨਹੀਂ ਆ ਰਿਹਾ | ਨਿਕਾਸੀ ਨਾਲੀਆਂ ਫੁੱਟ-ਫੁੱਟ ਡੂੰਘੀਆਂ ਹੋਣ ਕਾਰਨ ਇਨ੍ਹਾਂ 'ਚ ਪਾਣੀ ਹਰ ਸਮੇਂ ਖੜ੍ਹਾ ਰਹਿੰਦਾ ਹੈ, ਜਿਸ ਨਾਲ ਨਾਲ ਘਰਾਂ 'ਚ ਪਾਣੀ ਸਿੰਮਣ ਨਾਲ ਘਰਾਂ 'ਚ ਸੇਮ ਤੇ ਤਰੇੜਾਂ ਆਈਆਂ ਹੋਈਆਂ ਹਨ | ਨਾਲੀਆਂ 'ਚ ਕਿਧਰੇ ਸਫ਼ਾਈ ਨਜ਼ਰ ਨਹੀਂ ਆਈ ਤੇ ਨਾਲੀਆਂ 'ਚੋਂ ਕੱਢਿਆ ਗੰਦ ਗਲੀਆਂ ਵਿਚ ਹੀ ਪਿਆ ਹੈ ਅਤੇ ਨਾਲੀਆਂ ਦੇ ਨਿਕਾਸ ਦਾ ਵੀ ਪ੍ਰਬੰਧ ਪੁਖ਼ਤਾ ਨਹੀਂ | ਵਾਰਡ 'ਚ ਰਾਕੇਸ਼ ਕੁਮਾਰ ਕੁਲਫ਼ੀ ਵਾਲੇ ਦੀ ਗਲੀ ਪਿਛਲੇ 25 ਸਾਲਾਂ ਤੋਂ ਕੱਚੀ ਪਈ ਹੈ | ਇਸ ਤੋਂ ਇਲਾਵਾ ਵਾਰਡ ਦੀਆਂ ਹੋਰ ਗਲੀਆਂ ਵੀ ਅਜੇ ਤਾਈਾ ਅਧੂਰੀਆਂ ਤੇ ਕੱਚੀਆਂ ਪਈਆਂ ਹਨ ਜੋ ਗਲੀਆਂ ਬਣਵਾਈਆਂ ਗਈਆਂ ਉਨ੍ਹਾਂ ਦੀ ਹਾਲਤ ਵੀ ਹੁਣ ਖਸਤਾ ਹੈ | ਵਾਰਡ 'ਚ ਕਈ ਥਾਵਾਂ 'ਤੇ ਗੰਦਗੀ ਦੇ ਢੇਰ ਅਤੇ ਨਾਜਾਇਜ਼ ਰੂੜੀਆਂ ਲਾਈਆਂ ਵੀ ਮਿਲੀਆਂ
ਨਹਿਰ ਦੀ ਪਟੜੀ ਨਾਲ ਲੋਕਾਂ ਵਲੋਂ ਕਬਜ਼ੇ
ਵਾਰਡ 'ਚ ਦੇਖਿਆ ਗਿਆ ਕਿ ਨਹਿਰ ਦੀ ਪਟੜੀ ਨਾਲ-ਨਾਲ ਲੋਕਾਂ ਵੱਲੋਂ ਕਬਾੜ ਦਾ ਸਾਮਾਨ ਧਰ ਕੇ ਕਬਜ਼ਾ ਕਰ ਰੱਖਿਆ ਹੈ, ਜਿਸ ਨਾਲ ਉਥੋਂ ਲੰਘਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਿਹਤ ਵਿਭਾਗ ਦੀ ਟੀਮ ਵਲੋਂ ਵੀ ਰੱਖੇ ਇੱਥੇ ਕਬਾੜ 'ਚ ਡੇਂਗੂ ਦੇ ਲਾਰਵੇ ਮਿਲੇ ਸਨ ਪਰ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਵਲੋਂ ਇਸ ਨੰੂ ਹਟਾਉਣ ਦੇ ਯਤਨ ਨਹੀਂ ਕੀਤੇ ਗਏ | ਇਹ ਵੀ ਦੇਖਣ 'ਚ ਆਇਆ ਕਿ ਵਾਰਡ 'ਚ ਔਰਤਾਂ ਲਈ ਬਣਾਈ ਪਾਖਾਨੇ ਜਾਣ ਵਾਲੀ ਸਾਂਝੀ ਜਗ੍ਹਾ ਦੀ ਕੰਧ ਢਾਹ ਕੇ ਉੱਥੇ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨਾਲ ਦਲਿਤ ਬਹੁਗਿਣਤੀ, ਜਿਨ੍ਹਾਂ ਦੇ ਆਪਣੇ ਘਰਾਂ 'ਚ ਪਾਖਾਨੇ ਨਹੀਂ ਉਨ੍ਹਾਂ ਨੰੂ ਭਾਰੀ ਦਿੱਕਤ ਆ ਰਹੀ ਹੈ |
ਕੀ ਕਹਿੰਦੇ ਨੇ ਵਾਰਡ ਵਾਸੀ
ਬਹੁਗਿਣਤੀ ਵਾਰਡ ਵਾਸੀਆਂ ਨੇ ਕਿਹਾ ਕਿ ਮੌਜੂਦਾ ਕੌਾਸਲਰ ਨੇ ਨਵੇਂ ਕੰਮ ਤਾਂ ਕੀ ਕਰਵਾਉਣੇ ਸਨ | ਉਸ ਨੇ ਰਾਜਨੀਤਕ ਬਦਲਾ ਖੋਰੀ ਕਾਰਨ ਕਈ ਗ਼ਰੀਬ ਪਰਿਵਾਰਾਂ ਦੇ ਆਟਾ-ਦਾਲ ਸਕੀਮ ਦੇ ਕਾਰਡ ਕਟਵਾ ਦਿੱਤੇ | ਉਨ੍ਹਾਂ ਕਿਹਾ ਕਿ ਵਾਰਡ 'ਚ ਸਫ਼ਾਈ ਦਾ ਮੰਦਾ ਹਾਲ ਹੈ ਤੇ ਲੋਕ ਆਪ ਨਾਲੀਆਂ ਕੱਢਦੇ ਰਹੇ | ਵਾਰਡ ਦੀਆਂ ਔਰਤਾਂ ਨੰੂ ਵੀ ਕੌਾਸਲਰ ਤੇ ਆਪਣੇ ਚਹੇਤਿਆਂ ਨੂੰ ਨਰਮਾ ਚੁਗਾਈ ਦਾ ਮੁਆਵਜ਼ਾ ਦਿਵਾਉਣ ਦਾ ਦੋਸ਼ ਲਗਾਇਆ |


ਖ਼ਬਰ ਸ਼ੇਅਰ ਕਰੋ

ਸਿਖਿਆਰਥਣਾਂ ਨੂੰ ਕਿੱਟਾਂ ਵੰਡੀਆਂ

ਸਰਦੂਲਗੜ੍ਹ, 6 ਦਸੰਬਰ (ਪ. ਪ.)- ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਾਹਨੇਵਾਲਾ ਪਿੰਡ ਵਿਖੇ ਬਾਲਾ ਜੀ ਹੁਨਰ ਵਿਕਾਸ ਕੇਂਦਰ ਦੀਆਂ ਸਿਖਿਆਰਥਣਾਂ ਨੂੰ ਵਰਦੀ ਕਿੱਟਾਂ ਵੰਡੀਆਂ ਗਈਆਂ | ਉਕਤ ਕੇਂਦਰ ਵਿਚ 120 ਲੜਕੀਆਂ ਸਿਲਾਈ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰ ...

ਪੂਰੀ ਖ਼ਬਰ »

ਸ਼ਿਵ ਤਿ੍ਵੈਣੀ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ

ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਪਿ੍ਯਾ ਜੁ ਸੇਵਾ ਸੰਘ ਵਲੋਂ ਸਥਾਨਕ ਸ਼ਿਵ ਤਿ੍ਵੈਣੀ ਮੰਦਿਰ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ 6ਵੇਂ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਸੰਸਥਾ ਦੇ ਅਹੁਦੇਦਾਰਾਂ ਅਦਾ ਕੀਤੀ | ਕਥਾ ਵਾਚਕ ...

ਪੂਰੀ ਖ਼ਬਰ »

ਸੜਕ 'ਤੇ ਪਏ ਖੱਡਿਆਂ ਕਾਰਨ ਲੋਕ ਦੁਖੀ

ਝੁਨੀਰ, 6 ਦਸੰਬਰ (ਪ. ਪ.)- ਕਸਬਾ ਝੁਨੀਰ ਤੋਂ ਬੋਹਾ ਅਤੇ ਨਥੇਹਾ ਤੱਕ ਜਾਣ ਵਾਲੀਆਂ ਮੁੱਖ ਸੜਕਾਂ ਦੇ ਕਿਨਾਰੇ ਆਲੇ-ਦੁਆਲੇ ਤੋਂ ਟੁੱਟਣ ਅਤੇ ਸੜਕਾਂ 'ਤੇ ਥਾਂ-ਥਾਂ 'ਤੇ ਖੱਡੇ ਪੈ ਜਾਣ ਕਾਰਨ ਆਵਾਜਾਈ ਅਕਸਰ ਹੀ ਪ੍ਰਭਾਵਿਤ ਹੋ ਰਹੀ ਹੈ | ਕਿਨਾਰੇ ਟੁੱਟਣ ਅਤੇ ਨੀਵੇਂ ਹੋਣ ...

ਪੂਰੀ ਖ਼ਬਰ »

ਪੈਨਸ਼ਨਰਜ਼ ਦਿਵਸ 17 ਨੂੰ

ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਾਬੂ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਪਿਛਲੀ ਸਰਕਾਰ ਵਲੋਂ ...

ਪੂਰੀ ਖ਼ਬਰ »

ਕੈਂਪ 'ਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ

ਜੋਗਾ, 6 ਦਸੰਬਰ (ਬਲਜੀਤ ਸਿੰਘ ਅਕਲੀਆ)- ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਵਲੋਂ ਅੰਨ੍ਹਾਪਨ ਰੋਕੂ ਸੰਸਥਾ ਮਾਨਸਾ ਅਤੇ ਨਗਰ ਪੰਚਾਇਤ ਜੋਗਾ ਦੇ ਸਹਿਯੋਗ ਨਾਲ 20ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ | ਉਦਘਾਟਨ ਸੰਸਥਾ ਦੇ ਮੁੱਢਲੇ ਸੇਵਾਦਾਰ ਰਘਵੀਰ ਸਿੰਘ ਵਲੋਂ ਕੀਤਾ ...

ਪੂਰੀ ਖ਼ਬਰ »

ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਕੀਤੀ ਰੈਲੀ

ਮਾਨਸਾ, 6 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੀ. ਡਬਲਿਊ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਮਾਨਸਾ-ਬਠਿੰਡਾ ਵਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਸੀਵਰੇਜ ਬੋਰਡ ਮਾਨਸਾ ਦੇ ਦਫ਼ਤਰ ਅੱਗੇ ਤਨਖ਼ਾਹਾਂ ਨਾ ਮਿਲਣ ਕਾਰਨ ਅਤੇ ਪਿਛਲੀਆਂ ਹੋਈਆਂ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਬੁਢਲਾਡਾ, 6 ਦਸੰਬਰ (ਰਾਹੀ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਦੀ ਇਕੱਤਰਤਾ ਪ੍ਰਧਾਨ ਚਰਨਜੀਤ ਸਿੰਘ ਸੇਵਾ ਮੁਕਤ ਐਸ. ਡੀ. ਓ. ਦੀ ਅਗਵਾਈ ਹੇਠ ਹੋਈ | ਮਾ: ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਦਸੰਬਰ ਮਹੀਨੇ ਕੀਤੇ ਜਾਣ ਵਾਲੇ ਸਾਲਾਨਾ ਪੈਨਸ਼ਨਰਜ਼ ਦਿਵਸ ...

ਪੂਰੀ ਖ਼ਬਰ »

ਰੋਕੀਆਂ ਪੈਨਸ਼ਨਾਂ ਬਹਾਲ ਕਰੇ ਸਰਕਾਰ

ਸਰਦੂਲਗੜ੍ਹ, 6 ਦਸੰਬਰ (ਨਿ. ਪ. ਪ.)- ਪੈਨਸ਼ਨ ਐਸੋਸੀਏਸ਼ਨ ਮਾਨਸਾ ਵਲੋਂ ਬਿਜਲੀ ਘਰ ਸਰਦੂਲਗੜ੍ਹ ਵਿਖੇ ਰੋਸ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਤਾਰਾ ਸਿੰਘ ਮੀਰਪੁਰ ਨੇ ਕੀਤੀ | ਮੀਟਿੰਗ ਦੌਰਾਨ ਤਾਰਾ ਸਿੰਘ ਨੇ ਰਿਟਾਇਰੀ ਅਤੇ ਫੈਮਲੀ ਪੈਨਸ਼ਨਾਂ ਵਾਲੀਆਂ ਭੈਣਾਂ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX