ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  1 day ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  1 day ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  1 day ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  1 day ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  1 day ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  1 day ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ
  •     Confirm Target Language  

ਕਪੂਰਥਲਾ / ਫਗਵਾੜਾ

ਨਾਮਜ਼ਦਗੀਆਂ ਦੇ ਆਖਰੀ ਦਿਨ ਤਿੰਨ ਨਗਰ ਪੰਚਾਇਤਾਂ ਲਈ 174 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ

ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)- ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਸਬੰਧੀ 37 ਵਾਰਡਾਂ ਲਈ ਕੁਲ 174 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ 170 ਨਾਮਜ਼ਦਗੀਆਂ ਦਾਖ਼ਲ ਹੋਈਆਂ ਜਦਕਿ ਬੀਤੇ ਕੱਲ੍ਹ ਤੱਕ ਕੇਵਲ ਨਗਰ ਪੰਚਾਇਤ ਭੁਲੱਥ ਵਿਚ ਹੀ 4 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਢਿਲਵਾਂ ਦੇ 11 ਵਾਰਡਾਂ ਲਈ 58, ਭੁਲੱਥ ਦੇ 13 ਵਾਰਡਾਂ ਲਈ 57 ਅਤੇ ਬੇਗੋਵਾਲ ਦੇ 13 ਵਾਰਡਾਂ ਲਈ 59 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਸ. ਭੁੱਲਰ ਨੇ ਦੱਸਿਆ ਕਿ ਭਲਕੇ 7 ਦਸੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਜਦਕਿ 8 ਦਸੰਬਰ ਨੂੰ ਕਾਗ਼ਜ਼ ਵਾਪਸ ਲਏ ਜਾ ਸਕਣਗੇ | ਉਨ੍ਹਾਂ ਦੱਸਿਆ ਕਿ 17 ਦਸੰਬਰ ਨੂੰ ਚੋਣਾਂ ਹੋਣਗੀਆਂ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ |
ਬੇਗੋਵਾਲ ਵਿਚ 59 ਤੇ ਭੁਲੱਥ 'ਚ 57 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ
ਭੁਲੱਥ-(ਸੁਖਜਿੰਦਰ ਸਿੰਘ ਮੁਲਤਾਨੀ)-ਨਗਰ ਪੰਚਾਇਤ ਭੁਲੱਥ ਤੇ ਬੇਗੋਵਾਲ ਦੀਆਂ ਪੰਚਾਇਤੀ ਚੋਣਾਂ ਦੇ ਅੱਜ ਅਖੀਰਲੇ ਦਿਨ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਬੇਗੋਵਾਲ ਦੀਆਂ ਨਗਰ ਪੰਚਾਇਤ ਚੋਣਾਂ ਵਿਚ ਅੱਜ ਕੁੱਲ 59 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਤਹਿਸੀਲਦਾਰ ਕਮ ਚੋਣ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਰਾਜਲਾ ਪਾਸ ਜਮ੍ਹਾ ਕਰਵਾਏ | ਵਾਰਡ ਨੰਬਰ 1 ਤੋਂ ਅਮਨਦੀਪ ਕੌਰ ਤੇ ਅਮਨਦੀਪ ਕੌਰ ਨੇ ਕਾਂਗਰਸ ਵਲੋਂ, ਸਿਮਨਜੀਤ ਕੌਰ ਨੇ ਆਜ਼ਾਦ ਤੇ ਰੁਪਿੰਦਰ ਕੌਰ ਤੇ ਮਨਿੰਦਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਜੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 2 ਤੋਂ ਬਲਦੇਵ ਸਿੰਘ ਤੇ ਗਿਆਨ ਕੌਰ ਨੇ ਕਾਂਗਰਸ, ਬਲਕਾਰ ਸਿੰਘ ਤੇ ਅਮਰਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ, ਦਲਜੀਤ ਕੌਰ ਤੇ ਰਛਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 3 ਤੋਂ ਸੁਖਵਿੰਦਰ ਕੌਰ ਤੇ ਹਰਦੀਪ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ, ਮੋਨਿਕਾ ਰਾਣੀ ਤੇ ਕਿਰਨ ਨੇ ਕਾਂਗਰਸ ਵਲੋਂ, ਕੁਲਵਿੰਦਰ ਕੌਰ ਤੇ ਕੁਲਵਿੰਦਰ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਪਰਚੇ ਦਾਖਲ ਕੀਤੇ | ਵਾਰਡ ਨੰਬਰ 4 ਤੋਂ ਸਰਬਜੀਤ ਸਿੰਘ ਤੇ ਜਸਵਿੰਦਰ ਕੌਰ ਨੇ ਆਜ਼ਾਦ, ਸੁਰਜੀਤ ਸਿੰਘ ਤੇ ਸੁਰਿੰਦਰ ਕੁਮਾਰ ਨੇ ਕਾਂਗਰਸ, ਦਲਜੀਤ ਕੌਰ ਤੇ ਕੁਲਦੀਪ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਰਚੇ ਦਾਖਲ ਕੀਤੇ | ਵਾਰਡ ਨੰਬਰ 5 ਤੋਂ ਰਣਜੀਤ ਕੌਰ ਤੇ ਕਮਲੇਸ਼ ਕੌਰ ਕਾਂਗਰਸ, ਦਲਜੀਤ ਕੌਰ ਤੇ ਸਰਬਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 6 ਤੋਂ ਹਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਸ੍ਰੀਨਿਵਾਸ ਤੇ ਚੰਦਰ ਪ੍ਰਭਾ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 7 ਤੋਂ ਲਖਵਿੰਦਰ ਕੌਰ ਤੇ ਅਮਰਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਨਿਵੀਆ ਤੇ ਬਲਵਿੰਦਰ ਕੌਰ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 8 ਤੋਂ ਬਲਵਿੰਦਰ ਸਿੰਘ ਤੇ ਪਰਮਿੰਦਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਜਸਵੰਤ ਸਿੰਘ ਤੇ ਸਤਨਾਮ ਸਿੰਘ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 9 ਤੋਂ ਦਲਜੀਤ ਸਿੰਘ ਤੇ ਸੁਰਿੰਦਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਅਤੇ ਜੋਗਿੰਦਰ ਸਿੰਘ ਤੇ ਸਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 10 ਤੋਂ ਬਿਮਲਾ ਤੇ ਗੀਤੂ ਨੇ ਕਾਂਗਰਸ ਅਤੇ ਰਾਣੀ ਤੇ ਕ੍ਰਿਸ਼ਨਾ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਜੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 11 ਤੋਂ ਲਖਵਿੰਦਰ ਕੌਰ ਤੇ ਜਸਬੀਰ ਕੌਰ ਆਜ਼ਾਦ, ਪਲਵਿੰਦਰ ਕੌਰ ਤੇ ਨਿਰਮਲ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 12 ਤੋਂ ਜਗਜੀਤ ਸਿੰਘ ਤੇ ਸੁਖਵਿੰਦਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ, ਸੁਖਵਿੰਦਰ ਸਿੰਘ ਤੇ ਪਰਮਜੀਤ ਕੌਰ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 13 ਤੋਂ ਰਜਿੰਦਰ ਸਿੰਘ ਤੇ ਪਰਮਿੰਦਰ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਤੇ ਕੁਲਦੀਪ ਕੁਮਾਰ ਤੇ ਰੇਖਾ ਸ਼ਰਮਾ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਨਗਰ ਪੰਚਾਇਤ ਭੁਲੱਥ ਦੀਆਂ ਚੋਣਾਂ ਵਿਚ ਕੁੱਲ 57 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਵਾਰਡ ਨੰਬਰ 1 ਤੋ ਕੁਲਵਿੰਦਰ ਕੌਰ ਤੇ ਹਰਭਜਨ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ, ਜਨਕ ਰਾਣੀ ਤੇ ਚੰਚਲ ਦੱਤਾ ਨੇ ਕਾਂਗਰਸ ਤੇ ਨਿਰਮਲ ਕੌਰ ਨੇ ਆਮ ਆਦਮੀ ਪਾਰਟੀ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 2 ਤੋਂ ਬਲਜੀਤ ਸਿੰਘ ਤੇ ਨਿਸ਼ਾਨ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ, ਜਦਕਿ ਉਨ੍ਹਾਂ ਦੇ ਵਿਰੋਧ ਵਿਚ ਕਾਂਗਰਸ ਜਾਂ ਕਿਸੇ ਵੀ ਆਜ਼ਾਦ ਉਮੀਦਵਾਰ ਵਲੋਂ ਕਾਗ਼ਜ਼ ਦਾਖਲ ਨਹੀਂ ਕੀਤੇ | ਵਾਰਡ ਨੰਬਰ 3 ਤੋਂ ਪੁਸ਼ਪਾ ਸ਼ਰਮਾ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ ਬੀਤੇ ਦਿਨੀਂ ਇਸੇ ਵਾਰਡ ਤੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਰਮਜੀਤ ਕੌਰ ਤੇ ਪਲਵਿੰਦਰ ਕੌਰ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 4 ਤੋਂ ਮਹਿੰਦਰ ਸਿੰਘ ਤੇ ਜਸਵਿੰਦਰ ਕੌਰ ਨੇ ਆਜ਼ਾਦ ਅਤੇ ਪਰਮਜੀਤ ਸਿੰਘ ਤੇ ਕੁਲਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 5 ਤੋਂ ਕੁਲਦੀਪ ਸਿੰਘ ਤੇ ਸੁਰਜੀਤ ਕੌਰ ਨੇ ਆਜ਼ਾਦ, ਸਤਪਾਲ ਸਿੰਘ ਤੇ ਸਵਰਨ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਤੇ ਭਜਨ ਸਿੰਘ ਤੇ ਕੁਲਵੰਤ ਸਿੰਘ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਵਾਰਡ ਨੰਬਰ 6 ਤੋਂ ਹਰਜਿੰਦਰ ਕੌਰ ਤੇ ਸ੍ਰੀਮਤੀ ਜੀਜ਼ਾ ਨੇ ਸ਼ੋ੍ਰਮਣੀ ਅਕਾਲੀ ਦਲ, ਸਰਬਜੀਤ ਕੌਰ ਤੇ ਦਲਜੀਤ ਕੌਰ ਨੇ ਕਾਂਗਰਸ ਤੇ ਗੁਰਮੀਤ ਕੌਰ ਨੇ ਆਮ ਆਦਮੀ ਪਾਰਟੀ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 7 ਤੋਂ ਸਤਵਿੰਦਰ ਕੌਰ ਤੇ ਆਰਤੀ ਸ਼ੋ੍ਰਮਣੀ ਅਕਾਲੀ ਦਲ, ਮਨਪ੍ਰੀਤ ਬੱਬਰ ਤੇ ਸੁਮਨ ਬੱਬਰ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 8 ਤੋਂ ਵੇਦ ਪ੍ਰਕਾਸ਼ ਤੇ ਡੈਨੀਅਲ ਕਾਂਗਰਸ ਵਲੋਂ, ਬਲਕਾਰ ਸਿੰਘ ਆਮ ਆਦਮੀ ਪਾਰਟੀ ਤੇ ਵਿਜੇ ਕੁਮਾਰ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 9 ਤੋਂ ਸੁਰਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ, ਸੰਦੀਪ ਕੌਰ ਤੇ ਸੰਦੀਪ ਕੌਰ ਆਮ ਆਦਮੀ ਪਾਰਟੀ ਵਲੋਂ, ਆਸ਼ਾ ਰਾਣੀ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 10 ਤੋਂ ਕੁਲਵੰਤ ਸਿੰਘ ਤੇ ਕਿਰਪਾਲ ਸਿੰਘ, ਲਕਸ਼ ਕੁਮਾਰ, ਨਰੇਸ਼ ਕੁਮਾਰ ਉਕਤ ਚਾਰੇ ਆਜ਼ਾਦ ਉਮੀਦਵਾਰ ਤੇ ਭੁਪੇਸ਼ ਕੁਮਾਰ ਤੇ ਕ੍ਰਿਸ਼ਨ ਨੇ ਆਮ ਆਦਮੀ ਪਾਰਟੀ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 11 ਤੋਂ ਮਮਤਾ ਰਾਣੀ ਤੇ ਚਰਨਜੀਤ ਕੌਰ ਨੇ ਕਾਂਗਰਸ ਤੇ ਰਾਜਦੀਪ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 12 ਤੋਂ ਸੁਖਵਿੰਦਰ ਸਿੰਘ, ਵਿਨੋਦ ਬਾਲਾ, ਰਾਜੀਵ ਕੁਮਾਰ ਤੇ ਅਸ਼ਵਨੀ ਕੁਮਾਰ ਨੇ ਆਜ਼ਾਦ ਉਮੀਦਵਾਰ ਤੇ ਰਛਪਾਲ ਸ਼ਰਮਾ ਨੇ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | ਵਾਰਡ ਨੰਬਰ 13 ਤੋਂ ਰੇਸ਼ਮ ਕੌਰ ਤੇ ਜੀਵਨ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ, ਸੂਰਜ ਕੁਮਾਰ ਤੇ ਸੋਨੀਆ ਵਲੋਂ ਕਾਂਗਰਸ ਵਲੋਂ ਨਾਮਜ਼ਦਗੀ ਪਰਚੇ ਦਾਖਲ ਕੀਤੇ | 7 ਦਸੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਤੇ 8 ਦਸੰਬਰ ਨੂੰ ਪਰਚੇ ਵਾਪਸ ਲਏ ਜਾ ਸਕਦੇ ਹਨ | ਸ਼ੋ੍ਰਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਉਮੀਦਵਾਰਾਂ ਦੇ ਨਾਲ ਪਰਚੇ ਦਾਖਲ ਕਰਵਾਏ, ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਸਿਆਸੀ ਲੀਡਰ ਆਪਣੇ ਸਮਰਥਕਾਂ ਦੇ ਨਾਲ ਨਹੀਂ ਪਹੁੰਚਿਆ |
ਢਿਲਵਾਂ ਵਿਚ ਅੱਜ ਆਖ਼ਰੀ ਦਿਨ 58 ਨਾਮਜ਼ਦਗੀਆਂ ਹੋਈਆਂ
ਢਿਲਵਾਂ-(ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 17 ਦਸੰਬਰ ਨੂੰ ਢਿਲਵਾਂ ਵਿਚ ਹੋ ਰਹੀਆਂ ਨਗਰ ਪੰਚਾਇਤ ਦੀਆਂ ਚੋਣਾ ਦੇ ਸਬੰਧ ਵਿਚ ਐਸ ਡੀ ਐਮ ਡਾ ਨਯਨ ਭੁੱਲਰ ਕਪੂਰਥਲਾ ਕਮ-ਚੋਣਕਾਰ ਰਜਿਸਟਰੇਸ਼ਨ ਦਫ਼ਤਰ ਨਗਰ ਪੰਚਾਇਤ ਢਿਲਵਾਂ,ਤਹਿਸੀਲਦਾਰ ਕਪੂਰਥਲਾ ਨੇ ਨਗਰ ਪੰਚਾਇਤ ਦਫ਼ਤਰ ਢਿਲਵਾਂ ਵਿਚ ਅਜੀਤ ਨੂੰ ਦੱਸਿਆ ਕਿ ਅੱਜ ਪੰਜਵੇਂ ਅਤੇ ਆਖ਼ਰੀ ਦਿਨ 58 ਨਾਮਜ਼ਦਗੀਆਂ ਹੋਈਆਂ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ 7 ਦਸੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ | 8 ਦਸੰਬਰ ਨੂੰ ਫਾਰਮ ਵਾਪਸ ਲਏ ਜਾ ਸਕਣਗੇ | 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ ਹੋਵੇਗਾ | ਇਸ ਸਬੰਧੀ ਅੱਜ ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦਫ਼ਤਰ ਦਾ ਦੌਰਾ ਕੀਤਾ, ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਤੇ ਢਿਲਵਾਂ ਦੇ ਕਾਰਜ ਸਾਧਕ ਅਫ਼ਸਰ ਸ ਦਲਜੀਤ ਸਿੰਘ ਚੱਠਾ ਪਾਸੋਂ ਜਾਣਕਾਰੀ ਲਈ ਕਿ ਕਿਸੇ ਵੀ ਉਮੀਦਵਾਰ ਨੂੰ ਕੋਈ ਪੇ੍ਰਸ਼ਾਨੀ ਤਾਂ ਨਹੀਂ ਆਈ | ਇਸ ਸਬੰਧੀ ਨਗਰ ਪੰਚਾਇਤ ਢਿਲਵਾਂ ਦੇ ਕਾਰਜ ਸਾਧਕ ਅਫ਼ਸਰ ਦਲਜੀਤ ਸਿੰਘ ਚੱਠਾ ਨੇ ਕਿਹਾ ਕਿ ਸਭ ਨੂੰ ਸਰਟੀਫਿਕੇਟ ਸਮੇਂ ਸਿਰ ਜਾਰੀ ਕਰ ਦਿੱਤੇ ਸਨ | ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ ਹੋਣ ਕਰਕੇ ਨਗਰ ਪੰਚਾਇਤ ਦਫ਼ਤਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ | ਇਸ ਮੌਕੇ ਸਤੀਸ਼ ਕੁਮਾਰ ਇਲੈੱਕਸ਼ਨ ਸੈੱਲ ਇੰਚਾਰਜ, ਵਿਕਰਮ ਸ਼ਰਮਾ ਰੀਡਰ ਅਤੇ ਕਮਲ ਕੁਮਾਰ ਕਲਰਕ ਸਮੂਹ ਸਟਾਫ਼ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਰਾਹੁਲ ਗਾਂਧੀ ਦੇ ਰੂਪ 'ਚ ਦੇਸ਼ ਨੂੰ 2019 ਵਿਚ ਮਿਲੇਗਾ ਦੂਸਰਾ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ-ਰਾਣੀ ਸੋਢੀ

ਫਗਵਾੜਾ, 6 ਦਸੰਬਰ (ਕਿੰਨੜਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ਦੇ ਪ੍ਰਸਤਾਵ ਬਾਰੇ ਨਾਮਜ਼ਦਗੀ ਪੱਤਰ 'ਤੇ ਆਪਣੇ ਦਸਤਖ਼ਤ ਕਰਨ ਅਤੇ ਸੰਭਾਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਟ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਗਮ 9 ਨੂੰ

ਸੁਲਤਾਨਪੁਰ ਲੋਧੀ, 6 ਦਸੰਬਰ (ਪ.ਪ. ਰਾਹੀਂ)-ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦਾ ਸਾਲਾਨਾ ਇਨਾਮ ਵੰਡ ਸਮਾਗਮ 9 ਦਸੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੋ੍ਰ. ਚਰਨ ...

ਪੂਰੀ ਖ਼ਬਰ »

ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਦੀ ਲੋੜ-ਸਿਵਲ ਸਰਜਨ

ਕਪੂਰਥਲਾ, 6 ਦਸੰਬਰ (ਸਡਾਨਾ)-ਕੋਈ ਵੀ ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਦਾ ਹੋਣਾ ਜ਼ਰੂਰੀ ਹੈ | ਇਹ ਸ਼ਬਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ 28 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਕਹੇ | ਇਸ ਮੌਕੇ 'ਤੇ ਲੋੜਵੰਦ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

ਕਪੂਰਥਲਾ, 6 ਦਸੰਬਰ (ਸਡਾਨਾ)-ਹਥਿਆਰਬੰਦ ਸੈਨਾ ਝੰਡਾ ਦਿਵਸ ਜ਼ਿਲ੍ਹਾ ਪੱਧਰ 'ਤੇ 7 ਦਸੰਬਰ 2017 ਨੂੰ ਸਵੇਰੇ 11 ਵਜੇ ਕੈਪਟਨ ਝਗੜ ਸਿੰਘ ਵਾਰ ਮੈਮੋਰੀਅਲ ਕਪੂਰਥਲਾ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ...

ਪੂਰੀ ਖ਼ਬਰ »

ਡਾ. ਅੰਬੇਡਕਰ ਵਰਗ ਵਿਸ਼ੇਸ਼ ਦੇ ਨਹੀਂ ਹਰ ਆਮ ਨਾਗਰਿਕ ਦੇ ਮਸੀਹਾ ਸਨ-ਮਾਨ

ਫਗਵਾੜਾ, 6 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਡਾ. ਬੀ.ਆਰ. ਅੰਬੇਡਕਰ ਭਵਨ ਪ੍ਰਬੰਧਕ ਕਮੇਟੀ ਪਿੰਡ ਮੇਹਟਾਂ ਵਲੋਂ ਡਾ. ਅੰਬੇਡਕਰ ਦੇ ਪ੍ਰੀਨਿਰਵਾਨ ਦਿਵਸ ਮੌਕੇ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਚੌਥੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਪ੍ਰਾਪਤ ਕਰਨ ਤੇ ਸ਼ੁਭਕਰਮਨ ਸਿੰਘ ਬਾਜਵਾ ਦਾ ਪਿੰਡ ਵਾਸੀਆਂ ਕੀਤਾ ਭਰਵਾਂ ਸਵਾਗਤ

ਡਡਵਿੰਡੀ, 6 ਦਸੰਬਰ (ਬਲਬੀਰ ਸੰਧਾ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮੁਹੱਬਲੀਪੁਰ ਨਿਵਾਸੀ ਸ਼ੁਭਕਰਮਨ ਸਿੰਘ ਬਾਜਵਾ ਨੇ ਮਲੇਸ਼ੀਆ ਦੇ ਸ਼ਹਿਰ ਕੁਆਲੰਲਪੁਰ ਵਿਖੇ 1 ਦਸੰਬਰ ਤੋਂ 3 ਦਸੰਬਰ ਤੱਕ ਹੋਈ ਚੌਥੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚੋਂ 63 ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਕਾਬੂ

ਫਗਵਾੜਾ, 6 ਦਸੰਬਰ (ਵਿ. ਪ੍ਰਤੀ.)-ਸਥਾਨਕ ਪੁਲਿਸ ਨੇ 100 ਗਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਪਾਰਟੀ ਨੇ ਖੰਡ ਮਿੱਲ ਚੌਾਕ ਦੇ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਦੀ ਤਲਾਸ਼ੀ ...

ਪੂਰੀ ਖ਼ਬਰ »

ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਦੀ ਲੋੜ-ਸਿਵਲ ਸਰਜਨ

ਕਪੂਰਥਲਾ, 6 ਦਸੰਬਰ (ਸਡਾਨਾ)-ਕੋਈ ਵੀ ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਦਾ ਹੋਣਾ ਜ਼ਰੂਰੀ ਹੈ | ਇਹ ਸ਼ਬਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ 28 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਕਹੇ | ਇਸ ਮੌਕੇ 'ਤੇ ਲੋੜਵੰਦ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਗਮ ਕੱਲ੍ਹ

ਨਡਾਲਾ, 6 ਦਸੰਬਰ (ਮਾਨ)-ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦਾ ਸਾਲਾਨਾ ਇਨਾਮ ਵੰਡ ਸਮਾਗਮ 8 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਕੂਲ ਦੇ ਡਾਇਰੈਕਟਰ ਡਾ: ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਮੌਕੇ ਨਾਗਪਾਲ ਸਿੰਘ ਸ਼ੇਰਗਿੱਲ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕਾਂ ਨੂੰ ਹਾਈਕੋਰਟ ਤੋਂ ਰਾਹਤ

ਜਲੰਧਰ, 6 ਦਸੰਬਰ (ਸ਼ਿਵ)- ਤੇਲ ਕੰਪਨੀਆਂ ਦੀਆਂ ਨਵੀਆਂ ਸਖ਼ਤ ਹਦਾਇਤਾਂ ਦੇ ਮਾਮਲੇ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ 31 ਜਨਵਰੀ ਤੱਕ ਰਾਹਤ ਮਿਲ ਗਈ ਹੈ ਤੇ ਇਸ ਸਮੇਂ ਦੌਰਾਨ ਕੰਪਨੀਆਂ ਵਲੋਂ ਪੈਟਰੋਲ ਪੰਪ ਮਾਲਕਾਂ ਿਖ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ...

ਪੂਰੀ ਖ਼ਬਰ »

ਝਗੜੇ ਦੇ ਵਿਚ ਪਤੀ-ਪਤਨੀ ਹੋਏ ਜ਼ਖਮੀ

ਫਗਵਾੜਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਕੋਟਰਾਣੀ ਵਿਖੇ ਹੋਏ ਲੜਾਈ-ਝਗੜੇ ਦੇ ਵਿਚ ਪਤੀ-ਪਤਨੀ ਜ਼ਖਮੀ ਹੋ ਗਏ | ਜ਼ਖਮੀਆਂ ਦੇ ਵਿਚ ਮਹਿੰਦਰ ਸਿੰਘ ਪੁੱਤਰ ਭਜਨ ਸਿੰਘ ਅਤੇ ਅਮਨਦੀਪ ਪਤਨੀ ਮਹਿੰਦਰ ਸਿੰਘ ਵਾਸੀ ਕੋਟਰਾਣੀ ਸ਼ਾਮਲ ਹਨ | ਜ਼ਖਮੀ ਮਹਿੰਦਰ ਸਿੰਘ ਨੇ ...

ਪੂਰੀ ਖ਼ਬਰ »

ਜਥੇ: ਕੁਲਾਰ ਨੇ ਕੈਂਸਰ ਪੀੜਤਾਂ ਨੂੰ ਵੰਡੇ ਚੈੱਕ

ਫਗਵਾੜਾ, 6 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਜਾਰੀ ਕੀਤੀ ਗਰਾਂਟ ਰਾਸ਼ੀ ਦੇ ਚੈੱਕ ਜਥੇਦਾਰ ਸਰਵਨ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖ਼ਮੀ

ਫਗਵਾੜਾ, 6 ਦਸੰਬਰ (ਵਿ. ਪ੍ਰਤੀ)-ਅੱਜ ਇੱਥੇ ਹੋਏ ਸੜਕ ਹਾਦਸੇ ਦੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ | ਜ਼ਖਮੀਆਂ ਦੀ ਪਛਾਣ ਮਹਿੰਦਰ ਪੁੱਤਰ ਕਰਮ ਸਿੰਘ ਅਤੇ ਰੋਹਿਤ ਪੁੱਤਰ ਸਰਬਜੀਤ ਸਿੰਘ ਦੋਵੇਂ ਵਾਸੀ ਪਿੰਡ ਬਰਨਾ ਦੇ ਰੂਪ ਵਿਚ ਹੋਈ ਹੈ, ਦਾ ਸਥਾਨਕ ਸਿਵਲ ਹਸਪਤਾਲ ਦੇ ਵਿਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਆਲ ਓਪਨ ਕਬੱਡੀ ਕੱਪ ਕਰਵਾਇਆ

ਫਗਵਾੜਾ, 6 ਦਸੰਬਰ (ਕਿੰਨੜਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਖਲਵਾੜਾ ਰੋਡ ਵਿਖੇ ਪਹਿਲਾ ਪੇਂਡੂ ਪੱਧਰੀ ਆਲ ਓਪਨ ਵੇਟ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 8 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੌਲੀ ਅਤੇ ...

ਪੂਰੀ ਖ਼ਬਰ »

ਮਿਡਲ ਸਕੂਲ 'ਚ ਸਾਇੰਸ ਮੇਲਾ ਲਗਾਇਆ

ਕਪੂਰਥਲਾ,06 ਦਸੰਬਰ (ਵਿ.ਪ੍ਰਤੀ:)-ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਰਕਾਰੀ ਮਿਡਲ ਸਕੂਲ ਫਜ਼ਲਾਬਾਦ ਵਿਖੇ ਇਕ ਰੋਜ਼ਾ ਵਿਗਿਆਨ ਮੇਲਾ ਸਕੂਲ ਹੈੱਡ ਮੈਡਮ ਮਿਨਾਕਸ਼ੀ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੇਲੇ 'ਚ ਵਿਦਿਆਰਥੀਆਂ ਵਲੋਂ ਵਿਗਿਆਨ ...

ਪੂਰੀ ਖ਼ਬਰ »

ਸੈਨਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਖੀ 'ਸਾਰਾਗੜ੍ਹੀ ਜੰਗ' 'ਤੇ ਬਣੀ ਕੈਪਟਨ ਸੋਹਲ ਦੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ

ਕਪੂਰਥਲਾ, 6 ਦਸੰਬਰ (ਸਡਾਨਾ)-ਸਾਰਾਗੜ੍ਹੀ ਜੰਗ ਦੇ ਇਤਿਹਾਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਨੋਰਥ ਨਾਲ ਕੈਪਟਨ ਜੇ.ਐਸ. ਸੋਹਲ ਦੇ ਨਿਰਦੇਸ਼ਨ ਹੇਠ ਅੰਗਰੇਜ਼ੀ ਵਿਚ ਬਣੀ ਇਕ ਡਾਕੂਮੈਂਟਰੀ ਫ਼ਿਲਮ ਸਾਰਾਗੜ੍ਹੀ ਦਾ ਅੱਜ ਸੈਨਿਕ ਸਕੂਲ ਵਿਖੇ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਖ਼ੋਜੀ ਧੁਆਖੀਂ ਧੁੰਦ ਨੂੰ ਡਾਇਮੰਡ 'ਚ ਬਦਲਣਗੇ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ 'ਚ ਜ਼ਿਲ੍ਹਾ ਕਪੂਰਥਲਾ ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ 45ਵੇਂ ਜ਼ਿਲ੍ਹਾ ਸਾਇੰਸ ਪ੍ਰਤੀਯੋਗਤਾ ਅਤੇ ਪ੍ਰਦਰਸ਼ਨੀ ਕਰਵਾਈ ਗਈ | ਇਸ ਦੋ ਦਿਨੀਂ ਸਾਇੰਸ ਮੁਕਾਬਲੇ 'ਚ ਜ਼ਿਲੇ੍ਹ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ ਸੈਮੀਨਾਰ ਕਰਵਾਇਆ

ਫਗਵਾੜਾ, 6 ਦਸੰਬਰ (ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਸਵੀਪ ਦੇ ਤਹਿਤ ਵੋਟਰ ਜਾਗਰੂਕਤਾ ਮੁਹਿੰਮ ਅਧੀਨ ਵਿਦਿਆਰਥੀਆਂ ਨੂੰ ਵੋਟ ਅਧਿਕਾਰ ਦੇ ਮਹੱਤਵ ਬਾਰੇ ਦੱਸਦੇ ਹੋਏ ਨਵੀਆਂ ਵੋਟਾਂ ਬਣਾਉਣ ਹਿਤ ਜਾਣਕਾਰੀ ਦਿੱਤੀ ਗਈ | ਡਾ: ਯਾਦਵਿੰਦਰ ...

ਪੂਰੀ ਖ਼ਬਰ »

ਮੀਟ ਦੀਆਂ ਦੁਕਾਨਾਂ ਦੇ ਬਾਹਰ ਪੁਲਿਸ ਵਲੋਂ ਛਾਪੇਮਾਰੀ

ਫਗਵਾੜਾ, 6 ਦਸੰਬਰ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਮੀਟ ਦੀਆਂ ਦੁਕਾਨਾਂ ਦੇ ਬਾਹਰ ਛਾਪੇਮਾਰੀ ਕਰਕੇ ਸੜਕ 'ਤੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਅਤੇ ਕੁੱਝ ਮੋਟਰਸਾਈਕਲਾਂ ਨੂੰ ਵੀ ਆਪਣੇ ਕਬਜ਼ੇ ਵਿਚ ਲਿਆ | ਇਹ ਕਾਰਵਾਈ ਏ. ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ 61ਵੇਂ ਪ੍ਰੀਨਿਰਵਾਣ ਦਿਵਸ ਸਬੰਧੀ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ

ਕਪੂਰਥਲਾ, 6 ਦਸੰਬਰ (ਸਡਾਨਾ)-ਸ਼ਹਿਰ ਵਿਚਲੀਆਂ ਵੱਖ-ਵੱਖ ਸੰਸਥਾਵਾਂ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਡਾ: ਅੰਬੇਡਕਰ ਭਵਨ ਵਿਖੇ ਸਥਾਪਿਤ ਡਾ: ਬੀ.ਆਰ. ਅੰਬੇਡਕਰ ...

ਪੂਰੀ ਖ਼ਬਰ »

ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ-ਕੁਲਦੀਪ ਸਿੰਘ

ਕਪੂਰਥਲਾ, 6 ਦਸੰਬਰ (ਸਡਾਨਾ)-ਮਗਨਰੇਗਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂਆਂ ਨੇ ਸਰਕਾਰੀ ਸ਼ਹਿ 'ਤੇ ਹੋ ਰਹੀ ਨੌਜਵਾਨਾਂ ਦੀ ਦੁਰਦਸ਼ਾ ਦੀ ਨਿੰਦਾ ਕੀਤੀ | ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX