ਤਾਜਾ ਖ਼ਬਰਾਂ


ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  6 minutes ago
ਨਵੀਂ ਦਿੱਲੀ, 20 ਸਤੰਬਰ - ਭਾਰਤੀ ਕੋਸਟ ਗਾਰਡ ਨੇ ਕਰਨਾਟਕ-ਗੋਆ ਸਰਹੱਦ 'ਤੇ ਸਮੁੰਦਰ 'ਚੋਂ ਕਿਸ਼ਤੀ ਸਮੇਤ 25 ਮੈਂਬਰੀ ਚਾਲਕ ਦਲ ਨੂੰ ਬਚਾਇਆ ਹੈ।
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  34 minutes ago
ਲਖਨਊ, 20 ਸਤੰਬਰ - ਛੱਤੀਸਗੜ੍ਹ ਚੋਣਾਂ 'ਤੇ ਬੋਲਦਿਆ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਬਸਪਾ ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ ਨਾਲ...
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  about 1 hour ago
ਗੁਰਦਾਸਪੁਰ, 30 ਸਤੰਬਰ(ਆਰਿਫ਼) - ਅੱਜ ਗੁਰਦਾਸਪੁਰ ਨਜ਼ਦੀਕੀ ਪਿੰਡ ਡੂਗਰੀ ਦੀ ਡਿਸਪੈਂਸਰੀ ਅੰਦਰ ਏ. ਐਨ.ਐੱਮ. ਵੱਲੋਂ ਆਤਮ ਹਤਿਆ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕੇ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਪਤੀ ਦੇ ਪੈਸੇ ਨਾ ਮਿਲਣ ਕਾਰਨ ਇਸ .....
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  about 1 hour ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ.ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਲੈਬੋਟਰੀਆ 'ਚ ਹੁਣ ਤੱਕ ਡੇਂਗੂ ਦੇ 580 ਸ਼ੱਕੀ ਮਰੀਜ਼ ਟੋਸਟ ਲਈ ਪਹੁੰਚੇ ਹਨ ਜਿਨ੍ਹਾਂ 'ਚੋਂ .....
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  about 1 hour ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  about 1 hour ago
ਤਿਰੂਵਨੰਤਪੁਰਮ, 20 ਸਤੰਬਰ - ਵੇਟਿਕਨ ਨੇ ਜਬਰ ਜਨਾਹ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ....
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਮਨੀਲਾ, 20 ਸਤੰਬਰ - ਫਿਲੀਪੀਨਜ਼ 'ਚ ਬੁੱਧਵਾਰ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ 'ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਾਣਕਾਰੀ ਦੇ ਅਨੁਸਾਰ, ਸੁਰੱਖਿਆ ਬਲਾਂ ਅਤੇ ਬਚਾਅ ...
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  about 2 hours ago
ਬੰਗਾ, 20 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਗੂੰਜ ਰੈਲੀ ਕੀਤੀ ਜਾਵੇਗੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਨਗੇ। ਜ਼ਿਲ੍ਹਾ ...
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  about 3 hours ago
ਹੈਦਰਾਬਾਦ, 20 ਸਤੰਬਰ - ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਹੈਦਰਾਬਾਦ 'ਚ ਕਿਹਾ ਕਿ ਟੀ.ਆਰ.ਐਸ. ਜਾਣਦੀ ਸੀ ਕਿ ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਖ਼ਾਰਜ ਕਰ ਚੁੱਕੀ ਹੈ ਫਿਰ ਵੀ ਮੁੱਖ ਮੰਤਰੀ ਨੇ 12 ਫ਼ੀਸਦੀ ਰਾਖਵੇਂਕਰਨ ਦੀ ਮੰਗ....
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  about 3 hours ago
ਤਲਵੰਡੀ ਭਾਈ, 20 ਸਤੰਬਰ (ਰਵਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਗਿੱਲ) - ਕੌਮੀ ਮਾਰਗ-54 'ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ 'ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ....
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  about 3 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਰਾਜ ਦੇ ਸਲੱਮ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਖਾਣੇ ਨੂੰ ਪੌਸ਼ਟਿਕ ਬਣਾਉਣ ਦੇ ਲਈ ਰਾਜ ਦੇ ਵੱਖ -ਵੱਖ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਸਬਜ਼ੀਆਂ ਦੇ ਚਾਰ ਲੱਖ ਪੌਦੇ ਮੁਫ਼ਤ ਵੰਡੇ ਜਾਣਗੇ ਤਾਂ ਜੋ ਇਹ....
ਟਰੈਫ਼ਿਕ ਦੇ ਸਹਾਇਕ ਥਾਣੇਦਾਰ ਨੇ ਆਟੋ ਚਾਲਕ ਦੇ ਮਾਰਿਆ ਥੱਪੜ, ਲੋਕਾਂ ਨੇ ਜਾਮ ਕੀਤਾ ਰੋਡ
. . .  about 3 hours ago
ਲੁਧਿਆਣਾ, 20 ਸਤੰਬਰ (ਮਨਜੀਤ ਸਿੰਘ ਦੁਗਰੀ) - ਧਾਂਦਰਾ ਰੋਡ ਜੈਨ ਮੰਦਰ ਦੇ ਕੋਲ ਇੱਕ ਟਰੈਫ਼ਿਕ ਦੇ ਸਹਾਇਕ ਥਾਣੇਦਾਰ ਵੱਲੋਂ ਇਕ ਆਟੋ ਚਾਲਕ ਨੂੰ ਥੱਪੜ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਤੇ ਭੜਕੇ ਲੋਕਾਂ ਵੱਲੋਂ ਰੋਡ ਜਾਮ ਕੀਤਾ ਗਿਆ....
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ
. . .  about 4 hours ago
ਨਵੀ ਦਿੱਲੀ, 20 ਸਤੰਬਰ - ਸੁਨੰਦਾ ਪੁਸ਼ਕਰ ਦੇ ਮੌਤ ਮਾਮਲੇ ਦੀ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 4 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ...
ਬਾਂਦੀਪੋਰਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ
. . .  about 4 hours ago
ਸ੍ਰੀਨਗਰ, 20 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਇਕ ਵਾਰ ਫਿਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਚੁੱਕੀ ....
ਚੱਕ ਅਰਨੀਵਾਲਾ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਮੁੜ ਤੋਂ ਪੈਣਗੀਆਂ ਵੋਟਾਂ
. . .  about 4 hours ago
ਜਲਾਲਾਬਾਦ, 20 ਸਤੰਬਰ (ਕਰਨ ਚੁਚਰਾ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਬੂਥ ਨੰਬਰ-29 ਚੱਕ ਅਰਨੀਵਾਲਾ ਅੰਦਰ 21 ਸਤੰਬਰ ਨੂੰ ਮੁੜ ਤੋਂ ਵੋਟਾਂ ਪੈਣਗੀਆਂ। ਬਲਾਕ ਕਮ-ਰਿਟਰਨਿੰਗ ਅਫ਼ਸਰ ਦੇ ਅਧਿਕਾਰਕ ਸੂਤਰਾਂ ਅਨੁਸਾਰ 19 ਸਤੰਬਰ ਵਾਲੇ ਦਿਨ...
ਐਕਟਿਵਾ 'ਤੇ ਜਾਂਦੀਆਂ ਨੂੰਹ-ਸੱਸ ਹੋਈਆਂ ਲੁੱਟ ਦਾ ਸ਼ਿਕਾਰ
. . .  about 4 hours ago
ਪੰਜਾਬ ਦੇ ਕਿਸਾਨਾਂ ਨੇ ਹੀ ਰਾਜਸਥਾਨੀ ਕਿਸਾਨਾਂ ਨੂੰ ਸਿਖਾਈ ਖੇਤੀ - ਵੀ. ਪੀ. ਸਿੰਘ ਬਦਨੌਰ
. . .  about 5 hours ago
ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
. . .  about 5 hours ago
ਪੰਜਾਬ ਦੀ ਮਹਿਮਾਨ ਨਿਵਾਜੀ ਲਈ ਸਭ ਦਾ ਰਿਣੀ ਹਾਂ - ਹਾਮਿਦ ਕਰਜ਼ਾਈ
. . .  about 5 hours ago
ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ - ਬਦਨੌਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 22 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਕਪੂਰਥਲਾ / ਫਗਵਾੜਾ

ਨਾਮਜ਼ਦਗੀਆਂ ਦੇ ਆਖਰੀ ਦਿਨ ਤਿੰਨ ਨਗਰ ਪੰਚਾਇਤਾਂ ਲਈ 174 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ

ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)- ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਸਬੰਧੀ 37 ਵਾਰਡਾਂ ਲਈ ਕੁਲ 174 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਰੂਪ 'ਚ ਦੇਸ਼ ਨੂੰ 2019 ਵਿਚ ਮਿਲੇਗਾ ਦੂਸਰਾ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ-ਰਾਣੀ ਸੋਢੀ

ਫਗਵਾੜਾ, 6 ਦਸੰਬਰ (ਕਿੰਨੜਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਂ ਦੇ ਪ੍ਰਸਤਾਵ ਬਾਰੇ ਨਾਮਜ਼ਦਗੀ ਪੱਤਰ 'ਤੇ ਆਪਣੇ ਦਸਤਖ਼ਤ ਕਰਨ ਅਤੇ ਸੰਭਾਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕਰਕੇ ਦਿੱਲੀ ਤੋਂ ਫਗਵਾੜਾ ਪਰਤੀ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਪਾਰਟੀ ਡੈਲੀਗੇਟ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਹੀ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਡਾ. ਰਾਜਕੁਮਾਰ ਚੱਬੇਵਾਲ ਤੋਂ ਇਲਾਵਾ ਅਸ਼ਵਨੀ ਸੇਖੜੀ ਅਤੇ ਰਾਕੇਸ਼ ਪਾਂਡੇ ਨੇ ਵੀ ਰਾਹੁਲ ਗਾਂਧੀ ਦੇ ਨਾਮਜ਼ਦਗੀ ਪੱਤਰ 'ਤੇ ਦਸਤਖ਼ਤ ਕੀਤੇ | ਉਨ੍ਹਾਂ ਦੱਸਿਆ ਕਿ ਦਿੱਲੀ ਦੇ 24 ਅਕਬਰ ਰੋਡ ਸਥਿਤ ਪਾਰਟੀ ਦਫ਼ਤਰ ਵਿਖੇ ਦੇਸ਼ ਭਰ ਤੋਂ ਕਾਂਗਰਸੀਆਂ ਦਾ ਹਜੂਮ ਉਮੜ ਰਿਹਾ ਹੈ, ਹਰ ਵਰਕਰ ਰਾਹੁਲ ਗਾਂਧੀ ਨੂੰ ਪ੍ਰਧਾਨ ਐਲਾਨੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ | ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਵਰਕਰਾਂ ਦਾ ਜੋਸ਼ ਵਧੇਗਾ ਜਿਸ ਦੀ ਬਦੌਲਤ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਕੇਂਦਰ ਦੀ ਸੱਤਾ ਵਿਚ ਸ਼ਾਨਦਾਰ ਢੰਗ ਨਾਲ ਵਾਪਸੀ ਕਰੇਗੀ | ਰਾਹੁਲ ਗਾਂਧੀ ਨੇ ਪਿਛਲੇ ਸਮੇਂ ਵਿਚ ਸਾਬਿਤ ਕੀਤਾ ਹੈ ਕਿ ਉਹ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਚੁੱਕਣ ਲਈ ਬਿਲਕੁਲ ਤਿਆਰ ਹਨ ਅਤੇ ਹਰ ਦਿਨ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2019 ਵਿਚ ਰਾਹੁਲ ਗਾਂਧੀ ਆਪਣੇ ਪਿਤਾ ਸਵ. ਰਾਜੀਵ ਗਾਂਧੀ ਤੋਂ ਬਾਅਦ ਦੇਸ਼ ਦੇ ਦੂਸਰੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣਨਗੇ |


ਖ਼ਬਰ ਸ਼ੇਅਰ ਕਰੋ

ਸਾਲਾਨਾ ਇਨਾਮ ਵੰਡ ਸਮਾਗਮ 9 ਨੂੰ

ਸੁਲਤਾਨਪੁਰ ਲੋਧੀ, 6 ਦਸੰਬਰ (ਪ.ਪ. ਰਾਹੀਂ)-ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦਾ ਸਾਲਾਨਾ ਇਨਾਮ ਵੰਡ ਸਮਾਗਮ 9 ਦਸੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੋ੍ਰ. ਚਰਨ ...

ਪੂਰੀ ਖ਼ਬਰ »

ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਦੀ ਲੋੜ-ਸਿਵਲ ਸਰਜਨ

ਕਪੂਰਥਲਾ, 6 ਦਸੰਬਰ (ਸਡਾਨਾ)-ਕੋਈ ਵੀ ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਦਾ ਹੋਣਾ ਜ਼ਰੂਰੀ ਹੈ | ਇਹ ਸ਼ਬਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ 28 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਕਹੇ | ਇਸ ਮੌਕੇ 'ਤੇ ਲੋੜਵੰਦ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ

ਕਪੂਰਥਲਾ, 6 ਦਸੰਬਰ (ਸਡਾਨਾ)-ਹਥਿਆਰਬੰਦ ਸੈਨਾ ਝੰਡਾ ਦਿਵਸ ਜ਼ਿਲ੍ਹਾ ਪੱਧਰ 'ਤੇ 7 ਦਸੰਬਰ 2017 ਨੂੰ ਸਵੇਰੇ 11 ਵਜੇ ਕੈਪਟਨ ਝਗੜ ਸਿੰਘ ਵਾਰ ਮੈਮੋਰੀਅਲ ਕਪੂਰਥਲਾ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ...

ਪੂਰੀ ਖ਼ਬਰ »

ਡਾ. ਅੰਬੇਡਕਰ ਵਰਗ ਵਿਸ਼ੇਸ਼ ਦੇ ਨਹੀਂ ਹਰ ਆਮ ਨਾਗਰਿਕ ਦੇ ਮਸੀਹਾ ਸਨ-ਮਾਨ

ਫਗਵਾੜਾ, 6 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਡਾ. ਬੀ.ਆਰ. ਅੰਬੇਡਕਰ ਭਵਨ ਪ੍ਰਬੰਧਕ ਕਮੇਟੀ ਪਿੰਡ ਮੇਹਟਾਂ ਵਲੋਂ ਡਾ. ਅੰਬੇਡਕਰ ਦੇ ਪ੍ਰੀਨਿਰਵਾਨ ਦਿਵਸ ਮੌਕੇ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਚੌਥੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਪ੍ਰਾਪਤ ਕਰਨ ਤੇ ਸ਼ੁਭਕਰਮਨ ਸਿੰਘ ਬਾਜਵਾ ਦਾ ਪਿੰਡ ਵਾਸੀਆਂ ਕੀਤਾ ਭਰਵਾਂ ਸਵਾਗਤ

ਡਡਵਿੰਡੀ, 6 ਦਸੰਬਰ (ਬਲਬੀਰ ਸੰਧਾ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮੁਹੱਬਲੀਪੁਰ ਨਿਵਾਸੀ ਸ਼ੁਭਕਰਮਨ ਸਿੰਘ ਬਾਜਵਾ ਨੇ ਮਲੇਸ਼ੀਆ ਦੇ ਸ਼ਹਿਰ ਕੁਆਲੰਲਪੁਰ ਵਿਖੇ 1 ਦਸੰਬਰ ਤੋਂ 3 ਦਸੰਬਰ ਤੱਕ ਹੋਈ ਚੌਥੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚੋਂ 63 ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਕਾਬੂ

ਫਗਵਾੜਾ, 6 ਦਸੰਬਰ (ਵਿ. ਪ੍ਰਤੀ.)-ਸਥਾਨਕ ਪੁਲਿਸ ਨੇ 100 ਗਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਪਾਰਟੀ ਨੇ ਖੰਡ ਮਿੱਲ ਚੌਾਕ ਦੇ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਦੀ ਤਲਾਸ਼ੀ ...

ਪੂਰੀ ਖ਼ਬਰ »

ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਦੀ ਲੋੜ-ਸਿਵਲ ਸਰਜਨ

ਕਪੂਰਥਲਾ, 6 ਦਸੰਬਰ (ਸਡਾਨਾ)-ਕੋਈ ਵੀ ਟੀਚਾ ਪੂਰਾ ਕਰਨ ਲਈ ਸਖ਼ਤ ਮਿਹਨਤ ਤੇ ਲਗਨ ਦਾ ਹੋਣਾ ਜ਼ਰੂਰੀ ਹੈ | ਇਹ ਸ਼ਬਦ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ 28 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਕਹੇ | ਇਸ ਮੌਕੇ 'ਤੇ ਲੋੜਵੰਦ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਗਮ ਕੱਲ੍ਹ

ਨਡਾਲਾ, 6 ਦਸੰਬਰ (ਮਾਨ)-ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦਾ ਸਾਲਾਨਾ ਇਨਾਮ ਵੰਡ ਸਮਾਗਮ 8 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਕੂਲ ਦੇ ਡਾਇਰੈਕਟਰ ਡਾ: ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਮੌਕੇ ਨਾਗਪਾਲ ਸਿੰਘ ਸ਼ੇਰਗਿੱਲ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕਾਂ ਨੂੰ ਹਾਈਕੋਰਟ ਤੋਂ ਰਾਹਤ

ਜਲੰਧਰ, 6 ਦਸੰਬਰ (ਸ਼ਿਵ)- ਤੇਲ ਕੰਪਨੀਆਂ ਦੀਆਂ ਨਵੀਆਂ ਸਖ਼ਤ ਹਦਾਇਤਾਂ ਦੇ ਮਾਮਲੇ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ 31 ਜਨਵਰੀ ਤੱਕ ਰਾਹਤ ਮਿਲ ਗਈ ਹੈ ਤੇ ਇਸ ਸਮੇਂ ਦੌਰਾਨ ਕੰਪਨੀਆਂ ਵਲੋਂ ਪੈਟਰੋਲ ਪੰਪ ਮਾਲਕਾਂ ਿਖ਼ਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ...

ਪੂਰੀ ਖ਼ਬਰ »

ਝਗੜੇ ਦੇ ਵਿਚ ਪਤੀ-ਪਤਨੀ ਹੋਏ ਜ਼ਖਮੀ

ਫਗਵਾੜਾ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਕੋਟਰਾਣੀ ਵਿਖੇ ਹੋਏ ਲੜਾਈ-ਝਗੜੇ ਦੇ ਵਿਚ ਪਤੀ-ਪਤਨੀ ਜ਼ਖਮੀ ਹੋ ਗਏ | ਜ਼ਖਮੀਆਂ ਦੇ ਵਿਚ ਮਹਿੰਦਰ ਸਿੰਘ ਪੁੱਤਰ ਭਜਨ ਸਿੰਘ ਅਤੇ ਅਮਨਦੀਪ ਪਤਨੀ ਮਹਿੰਦਰ ਸਿੰਘ ਵਾਸੀ ਕੋਟਰਾਣੀ ਸ਼ਾਮਲ ਹਨ | ਜ਼ਖਮੀ ਮਹਿੰਦਰ ਸਿੰਘ ਨੇ ...

ਪੂਰੀ ਖ਼ਬਰ »

ਜਥੇ: ਕੁਲਾਰ ਨੇ ਕੈਂਸਰ ਪੀੜਤਾਂ ਨੂੰ ਵੰਡੇ ਚੈੱਕ

ਫਗਵਾੜਾ, 6 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਜਾਰੀ ਕੀਤੀ ਗਰਾਂਟ ਰਾਸ਼ੀ ਦੇ ਚੈੱਕ ਜਥੇਦਾਰ ਸਰਵਨ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖ਼ਮੀ

ਫਗਵਾੜਾ, 6 ਦਸੰਬਰ (ਵਿ. ਪ੍ਰਤੀ)-ਅੱਜ ਇੱਥੇ ਹੋਏ ਸੜਕ ਹਾਦਸੇ ਦੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ | ਜ਼ਖਮੀਆਂ ਦੀ ਪਛਾਣ ਮਹਿੰਦਰ ਪੁੱਤਰ ਕਰਮ ਸਿੰਘ ਅਤੇ ਰੋਹਿਤ ਪੁੱਤਰ ਸਰਬਜੀਤ ਸਿੰਘ ਦੋਵੇਂ ਵਾਸੀ ਪਿੰਡ ਬਰਨਾ ਦੇ ਰੂਪ ਵਿਚ ਹੋਈ ਹੈ, ਦਾ ਸਥਾਨਕ ਸਿਵਲ ਹਸਪਤਾਲ ਦੇ ਵਿਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਆਲ ਓਪਨ ਕਬੱਡੀ ਕੱਪ ਕਰਵਾਇਆ

ਫਗਵਾੜਾ, 6 ਦਸੰਬਰ (ਕਿੰਨੜਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਖਲਵਾੜਾ ਰੋਡ ਵਿਖੇ ਪਹਿਲਾ ਪੇਂਡੂ ਪੱਧਰੀ ਆਲ ਓਪਨ ਵੇਟ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 8 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੌਲੀ ਅਤੇ ...

ਪੂਰੀ ਖ਼ਬਰ »

ਮਿਡਲ ਸਕੂਲ 'ਚ ਸਾਇੰਸ ਮੇਲਾ ਲਗਾਇਆ

ਕਪੂਰਥਲਾ,06 ਦਸੰਬਰ (ਵਿ.ਪ੍ਰਤੀ:)-ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਰਕਾਰੀ ਮਿਡਲ ਸਕੂਲ ਫਜ਼ਲਾਬਾਦ ਵਿਖੇ ਇਕ ਰੋਜ਼ਾ ਵਿਗਿਆਨ ਮੇਲਾ ਸਕੂਲ ਹੈੱਡ ਮੈਡਮ ਮਿਨਾਕਸ਼ੀ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੇਲੇ 'ਚ ਵਿਦਿਆਰਥੀਆਂ ਵਲੋਂ ਵਿਗਿਆਨ ...

ਪੂਰੀ ਖ਼ਬਰ »

ਸੈਨਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਖੀ 'ਸਾਰਾਗੜ੍ਹੀ ਜੰਗ' 'ਤੇ ਬਣੀ ਕੈਪਟਨ ਸੋਹਲ ਦੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ

ਕਪੂਰਥਲਾ, 6 ਦਸੰਬਰ (ਸਡਾਨਾ)-ਸਾਰਾਗੜ੍ਹੀ ਜੰਗ ਦੇ ਇਤਿਹਾਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਮਨੋਰਥ ਨਾਲ ਕੈਪਟਨ ਜੇ.ਐਸ. ਸੋਹਲ ਦੇ ਨਿਰਦੇਸ਼ਨ ਹੇਠ ਅੰਗਰੇਜ਼ੀ ਵਿਚ ਬਣੀ ਇਕ ਡਾਕੂਮੈਂਟਰੀ ਫ਼ਿਲਮ ਸਾਰਾਗੜ੍ਹੀ ਦਾ ਅੱਜ ਸੈਨਿਕ ਸਕੂਲ ਵਿਖੇ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਖ਼ੋਜੀ ਧੁਆਖੀਂ ਧੁੰਦ ਨੂੰ ਡਾਇਮੰਡ 'ਚ ਬਦਲਣਗੇ

ਜਲੰਧਰ, 6 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ 'ਚ ਜ਼ਿਲ੍ਹਾ ਕਪੂਰਥਲਾ ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ 45ਵੇਂ ਜ਼ਿਲ੍ਹਾ ਸਾਇੰਸ ਪ੍ਰਤੀਯੋਗਤਾ ਅਤੇ ਪ੍ਰਦਰਸ਼ਨੀ ਕਰਵਾਈ ਗਈ | ਇਸ ਦੋ ਦਿਨੀਂ ਸਾਇੰਸ ਮੁਕਾਬਲੇ 'ਚ ਜ਼ਿਲੇ੍ਹ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ ਸੈਮੀਨਾਰ ਕਰਵਾਇਆ

ਫਗਵਾੜਾ, 6 ਦਸੰਬਰ (ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਸਵੀਪ ਦੇ ਤਹਿਤ ਵੋਟਰ ਜਾਗਰੂਕਤਾ ਮੁਹਿੰਮ ਅਧੀਨ ਵਿਦਿਆਰਥੀਆਂ ਨੂੰ ਵੋਟ ਅਧਿਕਾਰ ਦੇ ਮਹੱਤਵ ਬਾਰੇ ਦੱਸਦੇ ਹੋਏ ਨਵੀਆਂ ਵੋਟਾਂ ਬਣਾਉਣ ਹਿਤ ਜਾਣਕਾਰੀ ਦਿੱਤੀ ਗਈ | ਡਾ: ਯਾਦਵਿੰਦਰ ...

ਪੂਰੀ ਖ਼ਬਰ »

ਮੀਟ ਦੀਆਂ ਦੁਕਾਨਾਂ ਦੇ ਬਾਹਰ ਪੁਲਿਸ ਵਲੋਂ ਛਾਪੇਮਾਰੀ

ਫਗਵਾੜਾ, 6 ਦਸੰਬਰ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਮੀਟ ਦੀਆਂ ਦੁਕਾਨਾਂ ਦੇ ਬਾਹਰ ਛਾਪੇਮਾਰੀ ਕਰਕੇ ਸੜਕ 'ਤੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਅਤੇ ਕੁੱਝ ਮੋਟਰਸਾਈਕਲਾਂ ਨੂੰ ਵੀ ਆਪਣੇ ਕਬਜ਼ੇ ਵਿਚ ਲਿਆ | ਇਹ ਕਾਰਵਾਈ ਏ. ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ 61ਵੇਂ ਪ੍ਰੀਨਿਰਵਾਣ ਦਿਵਸ ਸਬੰਧੀ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ

ਕਪੂਰਥਲਾ, 6 ਦਸੰਬਰ (ਸਡਾਨਾ)-ਸ਼ਹਿਰ ਵਿਚਲੀਆਂ ਵੱਖ-ਵੱਖ ਸੰਸਥਾਵਾਂ ਵਲੋਂ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਡਾ: ਅੰਬੇਡਕਰ ਭਵਨ ਵਿਖੇ ਸਥਾਪਿਤ ਡਾ: ਬੀ.ਆਰ. ਅੰਬੇਡਕਰ ...

ਪੂਰੀ ਖ਼ਬਰ »

ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ-ਕੁਲਦੀਪ ਸਿੰਘ

ਕਪੂਰਥਲਾ, 6 ਦਸੰਬਰ (ਸਡਾਨਾ)-ਮਗਨਰੇਗਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂਆਂ ਨੇ ਸਰਕਾਰੀ ਸ਼ਹਿ 'ਤੇ ਹੋ ਰਹੀ ਨੌਜਵਾਨਾਂ ਦੀ ਦੁਰਦਸ਼ਾ ਦੀ ਨਿੰਦਾ ਕੀਤੀ | ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX