ਯੂ.ਪੀ.ਏ. ਸਰਕਾਰ ਨੇ ਉਦਯੋਗਪਤੀਆਂ ਨੂੰ ਕਰਜ਼ੇ ਦੇ ਕੇ ਬੈਂਕਾਂ ਦੀ ਦੁਰਦਸ਼ਾ ਕੀਤੀ
ਐਨ. ਪੀ. ਏ. ਦਾ ਬੋਝ ਪਿਛਲੀ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਬੈਂਕਾਂ ਦੀ ਐਨ. ਪੀ. ਏ. (ਗੈਰ ਅਨੁਕੂਲ ਸੰਪਤੀ) ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ...
ਗਾਂਧੀਨਗਰ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਆਖ਼ਰੀ ਪੜਾਅ ਤਹਿਤ ਵੀਰਵਾਰ ਨੂੰ ਸੂਬੇ ਦੇ ਉੱਤਰ ਅਤੇ ਮੱਧਵਰਤੀ ਖੇਤਰ ਦੇ 14 ਜ਼ਿਲਿ੍ਹਆਂ ਦੀਆਂ 93 ਸੀਟਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਈਆ ਜਾਣਗੀਆਂ | ਪ੍ਰਧਾਨ ਮੰਤਰੀ ...
ਪ੍ਰਸ਼ਾਸਨ ਦਾ ਧਿਆਨ ਹਟਾਉਣ ਲਈ ਪੰਚਕੂਲਾ 'ਚ ਕਰਵਾਈ ਸੀ ਭੰਨ੍ਹਤੋੜ
ਰਾਮ ਸਿੰਘ ਬਰਾੜ
ਚੰਡੀਗੜ੍ਹ, 13 ਦਸੰਬਰ-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਪੁਲਿਸ ਸਾਹਮਣੇ ਜਾਂਚ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ | ਹਨੀਪ੍ਰੀਤ ਿਖ਼ਲਾਫ਼ ...
ਨਵੀਂ ਦਿੱਲੀ, 13 ਦਸੰਬਰ (ਏਜੰਸੀਆਂ)-ਇਕ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐਸ.ਸੀ. ਗੁਪਤਾ ਨੂੰ ਕੋਲਾ ਘੁਟਾਲਾ ਮਾਮਲੇ 'ਚ ਭਿ੍ਸ਼ਟਾਚਾਰ ਅਤੇ ਹੋਰ ਦੋਸ਼ਾਂ ਲਈ ਅੱਜ ਦੋਸ਼ੀ ਠਹਿਰਾਇਆ ਹੈ | ਵਿਸ਼ੇਸ਼ ਸੀ.ਬੀ.ਆਈ. ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਕੇਂਦਰ ਸਰਕਾਰ ਨੇ ਬੈਂਕ ਖਾਤੇ ਖੋਲ੍ਹਣ ਸਮੇਤ ਸਾਰੀਆਂ ਵਿੱਤੀ ਸੇਵਾਵਾਂ ਲਈ ਆਧਾਰ ਤੇ ਪੈਨ ਨੂੰ ਬੈਂਕ ਖਾਤੇ ਨਾਲ ਿਲੰਕ ਕਰਨ ਦੀ ਆਖ਼ਰੀ ਤਰੀਕ ਵਧਾ ਕੇ 31 ਮਾਰਚ, 2018 ਕਰ ਦਿੱਤੀ ਹੈ | ਪਹਿਲਾਂ ਇਹ ਆਖ਼ਰੀ ਤਰੀਕ 31 ਦਸੰਬਰ, 2017 ਸੀ | ਇਕ ...
ਚੰਡੀਗੜ੍ਹ, 13 ਦਸੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਅਕਤੂਬਰ ਮਹੀਨੇ ਵਿਚ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਦੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ | ਇਸ ਦੇ ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਸੰਸਦ ਦੇ 15 ਦਸੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਨੇ 14 ਦਸੰਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ ਤਾਂ ਕਿ ਸੰਸਦ ਦਾ ਕੰਮ ਕਾਜ ਸੁਚਾਰੂ ਢੰਗ ਨਾਲ ਚਲਾਉਣ ਸਮੇਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ...
ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਨੂੰ ਦੇਸ਼ ਨਾਲ ਮਿਲਾਉਣ ਵਾਲਾ 300 ਕਿਲੋਮੀਟਰ ਲੰਬਾ ਕੌਮੀ ਰਾਜ ਮਾਰਗ ਅੱਜ ਗੱਡੀਆਂ ਦੀ ਆਵਾਜਾਈ ਲਈ ਲਗਾਤਾਰ ਤੀਜੇ ਦਿਨ ਬੰਦ ਰਿਹਾ, ਜਿਸ ਕਾਰਨ ਮਾਲ ਨਾਲ ਲੱਦੇ ਟਰੱਕ ਤੇ ਹੋਰ ਵਾਹਨ ਇਥੇ ਫਸੇ ਹੋਏ ਹਨ | ਕਸ਼ਮੀਰ 'ਚ ...
ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ 'ਚ ਜ਼ਿਲ੍ਹਾ ਬਾਂਦੀਪੋਰਾ ਦੇ ਗੁਰੇਜ਼ ਤੇ ਨੌਗਾਮ ਸੈਕਟਰ 'ਚ ਬੀਤੇ ਦਿਨ ਬਰਫਾਨੀ ਤੋਦੇ ਦੀ ਲਪੇਟ 'ਚ ਆਏ ਜਵਾਨਾਂ ਦੀ ਭਾਲ ਲਈ ਫ਼ੌਜ ਨੇ 'ਹਵਸ' (ਹਾਈ ਆਲਟੀਚਿਊਡ ਵਾਰਫੇਅਰ ਟੀਮ) ਟੀਮ ਨੂੰ ਸਹਾਇਤਾ ਲਈ ਬੁਲਾਇਆ ਹੈ | ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਚੋਣਾਂ ਲਈ ਕਾਂਗਰਸ ਵਲੋਂ ਪੂਰੀ ਰੂਹ ਨਾਲ ਪ੍ਰਚਾਰ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਪਾਰਟੀ ਸੂਬੇ 'ਚ ਜਿੱਤ ਹਾਸਲ ਕਰੇਗੀ | ਗੁਜਰਾਤ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਗੁਜਰਾਤ ...
ਬੀਜਿੰਗ, 13 ਦਸੰਬਰ (ਏਜੰਸੀ)-ਚੀਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਰਸਤਾ ਬਦਲਣ ਲਈ ਕੋਈ ਸੁਰੰਗ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ | ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਚੀਨ ਦੇ ਸਿਯਾਂਗ ਤੋਂ ਬਹੁਤ ਜ਼ਿਆਦਾ ਪ੍ਰਦੂਸ਼ਿਤ ...
ਇਸਲਾਮਾਬਾਦ/ਹੇਗ, 13 ਦਸੰਬਰ (ਏਜੰਸੀ)- ਪਾਕਿਸਤਾਨ ਨੇ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ)'ਚ ਅੱਜ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ (47) ਨੂੰ ਜਾਸੂੂਸ ਦੱਸਿਆ ਕਿਹਾ ਕਿ ਉਹ ਪਾਕਿਸਤਾਨ 'ਚ ਜਾਸੂਸੀ ਕਰਨ ਤੇ ਭੰਨਤੋੜ ਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਾਖ਼ਲ ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ 'ਚ ਵੋਟਾਂ ਤੋਂ ਇਕ ਦਿਨ ਪਹਿਲਾਂ ਚੋਣ ਜਾਬਤੇ ਦੀ ਉਲੰਘਣਾ ਕਰਕੇ ਟੀ. ਵੀ. ਚੈਨਲਾਂ ਨੂੰ ਇੰਟਰਵਿਊ ਦੇਣ 'ਤੇ ਚੋਣ ਕਮਿਸ਼ਨ ਨੇ ਅੱਜ ਰਾਤ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਚੋਣ ਕਮਿਸ਼ਨ ਨੇ ਰਾਹੁਲ ਨੂੰ 18 ...
ਲਾਹੌਰ/ਇਸਲਾਮਾਬਾਦ, 13 ਦਸੰਬਰ (ਏਜੰਸੀ)-ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮੁਹੰਮਦ ਕਸੂਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਦੀ ਸਿਆਸਤ 'ਚ ਪਾਕਿਸਤਾਨ ਨੂੰ ਬੇਮਤਲਬ ਘੜੀਸੇ ਜਾਣ 'ਤੇ ਇਤਰਾਜ਼ ਉਠਾਉਂਦਿਆ ਕਿਹਾ ਹੈ ਕਿ ਨਵੀਂ ਦਿੱਲੀ ...
ਐਨ.ਜੀ.ਟੀ. ਵਲੋਂ ਸਖ਼ਤ ਆਦੇਸ਼
ਨਵੀਂ ਦਿੱਲੀ, 13 ਦਸੰਬਰ (ਜਗਤਾਰ ਸਿੰਘ)-ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇਕ ਬੁਰੀ ਖ਼ਬਰ ਹੈ | ਜਾਨਲੇਵਾ ਅਤੇ ਕਾਫ਼ੀ ਮੁਸ਼ਕਿਲ ਰਸਤਿਆਂ 'ਚੋਂ ਲੰਘ ਕੇ ਜਦੋਂ ਤੁਸੀਂ ਅਮਰਨਾਥ ਗੁਫ਼ਾ ਪੁੱਜੋਗੇ, ਤਾਂ ਨਾ ਤੁਸੀਂ ਉਥੇ ਜਾ ...
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਬੰਦ ਹੋ ਚੁੱਕਾ ਹੈ | ਚੋਣ ਪ੍ਰਚਾਰ ਦੌਰਾਨ ਚੱਲੀ ਦੂਸ਼ਣਬਾਜ਼ੀ ਵਿਚਾਲੇ ਬੁੱਧਵਾਰ ਨੂੰ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ...
ਮੋਦੀ, ਮਨਮੋਹਨ ਸਿੰਘ, ਸੋਨੀਆ, ਰਾਹੁਲ ਤੇ ਹੋਰ ਸੀਨੀਅਰ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ
ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਇਕ-ਦੂਜੇ ਿਖ਼ਲਾਫ਼ ਦੂਸ਼ਣਬਾਜ਼ੀ ਕਰਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਾਲ 2001 ਵਿਚ ਹੋਏ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ | ਇਸ ਮੌਕੇ ਸੰਸਦ ਭਵਨ ਕੰਪਲੈਕਸ 'ਚ ਹੋਏ ਸ਼ਰਧਾਂਜਲੀ ਸਮਾਰੋਹ ਦੌਰਾਨ ਮੋਦੀ ਤੇ ਮਨਮੋਹਨ ਸਿੰਘ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ | ਇਨ੍ਹਾਂ ਆਗੂਆਂ ਤੋਂ ਇਲਾਵਾ ਸੰਸਦ 'ਤੇ ਹੋਏ ਹਮਲੇ ਦੀ 16ਵੀਂ ਬਰਸੀ ਮੌਕੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਭਾਜਪਾ ਦੇ ਸੀਨੀਅਰ ਆਗੂ ਐਲ. ਕੇ. ਅਡਵਾਨੀ, ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਸੀਨੀਅਰ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਸੰਸਦ 'ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਨੂੰ ਸੁਰੱਖਿਆ ਬਲਾਂ ਨੇ ਅਸਫ਼ਲ ਕਰ ਦਿੱਤਾ ਸੀ | ਇਸ ਹਮਲੇ 'ਚ ਇਕ ਔਰਤ ਸਮੇਤ 8 ਜਵਾਨ ਸ਼ਹੀਦ ਹੋਏ ਸੀ ਜਦੋਂ ਕਿ 5 ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ | ਉਪ ਰਾਸ਼ਟਰਪਤੀ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰ ਇਨ੍ਹਾਂ ਸ਼ਹੀਦਾਂ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਲੋਕਤੰਤਰ ਦੇ ਮੰਦਰ ਸੰਸਦ ਦੀ ਰੱਖਿਆ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਕਿਹਾ ਕਿ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ | ਇਸ ਮੌਕੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਰਾਜਵਰਧਨ ਸਿੰਘ ਰਾਠੌਰ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਨਫ਼ਰਤ ਤੇ ਅੱਤਵਾਦ ਫ਼ੈਲਾਉਣ ਵਾਲੀਆਂ ਤਾਕਤਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ-ਕੋਵਿੰਦ
ਨਵੀਂ ਦਿੱਲੀ-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 2001 ਦੇ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅੱਜ ਕਿਹਾ ਕਿ ਭਾਰਤ ਨਫ਼ਰਤ ਅਤੇ ਅੱਤਵਾਦ ਫ਼ੈਲਾਉਣ ਵਾਲੀਆਂ ਤਾਕਤਾਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗਾ | ਸੰਸਦ ਹਮਲੇ ਦੀ 16ਵੀਂ ਬਰਸੀ ਮੌਕੇ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ ਕਿ 16 ਸਾਲ ਪਹਿਲਾਂ ਅੱਜ ਦੇ ਦਿਨ ਸੰਸਦ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਆਪਣੀ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਨਮਨ | ਭਾਰਤ ਦੇ ਲੋਕਤੰਤਰ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਨਫ਼ਰਤ ਤੇ ਅੱਤਵਾਦ ਫ਼ੈਲਾਉਣ ਵਾਲੀਆਂ ਤਾਕਤਾਂ ਨੇ ਨਿਸ਼ਾਨਾ ਬਣਾਇਆ ਸੀ ਪਰ ਉਹ ਸਫ਼ਲ ਨਹੀਂ ਹੋ ਸਕੇ ਅਤੇ ਅਸੀਂ ਉਨ੍ਹਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵਾਂਗੇ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX