ਤਾਜਾ ਖ਼ਬਰਾਂ


ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  23 minutes ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  38 minutes ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  46 minutes ago
ਬੰਗਾ, 25 ਅਗਸਤ (ਗੁਰਜਿੰਦਰ ਸਿੰਘ ਗੁਰੂ)- ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਂਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮ੍ਰਿੰਤਪ੍ਰੀਤ ਪੁੱਤਰ ਗੁਰਨਾਮ ਚੰਦ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  about 1 hour ago
ਵਰਸੋਲਾ (ਗੁਰਦਾਸਪੁਰ), 25 ਅਗਸਤ (ਵਰਿੰਦਰ ਸਹੋਤਾ) - ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ...
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 1 hour ago
ਨਵੀਂ ਦਿੱਲੀ, 25 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਮਨਾਮਾ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਰ ਵਿਚ ਆਯੋਜਿਤ ਹੋਣ ਵਾਲੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਵਿਚ...
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸਸਕਾਰ ਅੱਜ ਨਿਗਮ ਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਭਾਜਪਾ ਕਾਰਜਕਰਤਾ ਤੇ ਹੋਰ ਲੋਕ ਅਰੁਣ ਜੇਤਲੀ ਦੇ ਅੰਤਿਮ ਦਰਸ਼ਨ ਕਰ ਸਕਣ ਇਸ ਲਈ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਪਾਰਟੀ ਹੈੱਡਕੁਆਟਰ...
ਅੱਜ ਦਾ ਵਿਚਾਰ
. . .  about 2 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  1 day ago
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  1 day ago
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  1 day ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਕੈਲੀਫੋਰਨੀਆ ਦੇ ਸਿੱਖਾਂ ਨੇ ਗਰੀਬ ਬੱਚਿਆਂ ਨੂੰ ਇਕ ਹਜ਼ਾਰ ਤੋਂ ਵੱਧ ਸਾਈਕਲਾਂ ਦਿੱਤੀਆਂ

ਫਰਿਜ਼ਨੋ/ਕੈਲੀਫੋਰਨੀਆ 13 ਦਸੰਬਰ (ਹੁਸਨ ਲੜੋਆ ਬੰਗਾ)- 'ਵੀ ਆਰ ਸਿੱਖਜ਼' ਮੁਹਿੰਮ ਨੇ ਬੀਤੇ ਦਿਨ ਫਰਿਜ਼ਨੋ ਹੈਲਸ ਏਾਜਲਸ ਟਾਏ ਰਨ ਦੇ 12ਵੇਂ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ ਜੋ ਕਿ ਚੁਕਚਾਨਸੀ ਪਾਰਕ ਫੀਲਡ ਵਿਚ ਹੋਇਆ | ਦੱਸਣਯੋਗ ਹੈ ਕਿ ਨੈਸ਼ਨਲ ਸਿੱਖ ਕੈਂਪੇਨ ਨੇ ...

ਪੂਰੀ ਖ਼ਬਰ »

ਬੀਬੀ ਸ਼ਰਨਜੀਤ ਕੌਰ ਲਵੈਨੋ (ਅਰੇਸੋ) 'ਚ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ

ਪਹਿਲੀ ਵਾਰ ਪੰਜਾਬੀ ਸਖ਼ਸ਼ੀਅਤ ਕਮੇਟੀ 'ਚ ਸ਼ਾਮਿਲ ਮਿਲਾਨ, 13 ਦਸੰਬਰ (ਇੰਦਰਜੀਤ ਸਿੰਘ ਲੁਗਾਣਾ)- ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਜਿੱਥੇ ਵਿਦੇਸ਼ਾਂ ਵਿਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ, ਉੱਥੇ ਸਿਆਸਤ, ਰਾਜਨੀਤਿਕ ਤੇ ਵਿੱਦਿਅਕ ਆਦਾਰਿਆਂ ਵਿਚ ਵੀ ਚੰਗੀ ...

ਪੂਰੀ ਖ਼ਬਰ »

ਹਥਿਆਰ ਬਰਾਮਦ ਮਾਮਲੇ 'ਚ ਔਰਤ ਸਣੇ ਦੋ ਿਖ਼ਲਾਫ਼ ਦੋਸ਼ ਤੈਅ

ਕੈਲਗਰੀ, 13 ਦਸੰਬਰ (ਜਸਜੀਤ ਸਿੰਘ ਧਾਮੀ)- ਰੈੱਡ ਡੀਅਰ ਆਲਟਾ ਖੇਤਰ ਵਿਚ ਮਾਰੇ ਗਏ ਛਾਪੇ ਦੌਰਾਨ ਬਰਾਮਦ ਹੋਈਆਂ ਭਾਰੀ ਗਿਣਤੀ ਵਿਚ ਗੰਨਾਂ ਤੇ ਹੋਰ ਸਾਮਾਨ ਦੇ ਮਾਮਲੇ ਵਿਚ ਇਕ ਔਰਤ ਸਮੇਤ ਦੋ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ 200 ਦੋਸ਼ ਲਗਾਏ ਗਏ ਹਨ | ਪੁਲਿਸ ਨੇ ਛਾਪੇ ...

ਪੂਰੀ ਖ਼ਬਰ »

ਭਾਰਤੀ ਵਿਦਿਆਰਥੀ ਨੂੰ ਸਿੰਗਾਪੁਰ 'ਚ 10 ਮਹੀਨੇ ਦੀ ਜੇਲ੍ਹ

ਸਿੰਗਾਪੁਰ, 13 ਦਸੰਬਰ (ਏਜੰਸੀ)- ਸਿੰਗਾਪੁਰ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਪਿਛਲੇ ਸਾਲ ਮਈ ਮਹੀਨੇ 'ਚ ਘੱਟ ਉਮਰ ਦੀ ਵੇਸਵਾ ਨਾਲ ਸਬੰਧ ਬਣਾਉਣ ਤੇ ਉਸ ਨੂੰ ਇਸ ਬਦਲੇ ਭੁਗਤਾਨ ਨਾ ਕਰਨ ਦੇ ਮਾਮਲੇ 'ਚ 10 ਮਹੀਨੇ ਲਈ ਜੇਲ੍ਹ ਭੇਜਿਆ ਗਿਆ ਹੈ | 'ਸਟੇ੍ਰਟਜ਼ ਟਾਈਮਜ਼' ...

ਪੂਰੀ ਖ਼ਬਰ »

ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਗੁਰੂ ਨਾਨਕ ਦਰਬਾਰ ਵਿਖੇ ਸਮਾਗਮ

ਐਮ. ਪੀ. ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਸਨਮਾਨ
ਲੰਡਨ, 13 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਦੂਜੀ ਵਰ੍ਹੇ ਗੰਢ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਸੁਰਜਨ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਤੇ ਭਾਈ ਨਿਰਮਲਜੀਤ ਸਿੰਘ ਨੇ ਗੁਰ ਇਤਿਹਾਸ ਸਰਵਣ ਕਰਵਾਇਆ | ਗੁਰੂ ਘਰ ਦੇ ਜਨਰਲ ਸਕੱਤਰ ਤੇ ਸੰਸਥਾ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਸੰਗਤਾਂ ਦਾ ਸਵਾਗਤ ਕੀਤਾ ਤੇ ਸੰਸਥਾ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੰਸਥਾ ਵਲੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸ: ਢੇਸੀ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਲੰਡਨ ਤੋਂ ਅੰਮਿ੍ਤਸਰ ਤੇ ਚੰਡੀਗੜ੍ਹ ਨੂੰ ਵੱਧ ਤੋਂ ਵੱਧ ਸਿੱਧੀਆਂ ਉਡਾਣਾਂ ਜਲਦੀ ਸ਼ੁਰੂ ਹੋ ਸਕਣ | ਹਰਮੇਸ਼ ਲਾਲ ਹਮਰਾਜ ਪ੍ਰਧਾਨ ਸ੍ਰੀ ਰਵਿਦਾਸ ਗੁਰਦੁਆਰਾ ਸਟਰੂਡ ਅਤੇ ਸ੍ਰੀ ਗੁਰਨਾਮ ਲਾਲ ਪਾਲ ਹੁਰਾਂ ਕਿਹਾ ਕਿ ਸੰਸਥਾ ਵਲੋਂ ਛੋਟੇ ਬੱਚਿਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਦੀ ਕੀਤੀ ਜਾਂਦੀ ਸੇਵਾ ਬੜੀ ਸ਼ਲਾਘਾਯੋਗ ਹੈ | ਸੰਸਥਾ ਵਲੋਂ ਸੇਵਾ ਦੇ ਕਾਰਜਾਂ ਵਿਚ ਹਿੱਸਾ ਪਾਉਂਦਿਆਂ ਖ਼ਾਲਸਾ ਏਡ ਅਤੇ ਗੁਰੂ ਨਾਨਕ ਫੁੱਟਬਾਲ ਕਲੱਬ ਗ੍ਰੇਵਜ਼ੈਂਡ ਵਿਚ ਖੇਡ ਰਹੀਆਂ ਬੱਚੀਆਂ ਵਾਸਤੇ 3151 ਪੌਾਡ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ | ਸੰਸਥਾ ਪ੍ਰਧਾਨ ਸੁਖਬੀਰ ਸਿੰਘ ਸਹੋਤਾ ਨੇ ਕਿਹਾ ਕਿ ਸੰਸਥਾ ਦੇ ਸਾਰੇ ਮੈਂਬਰ ਭੇਦ-ਭਾਵ ਤੋਂ ਉੱਚੇ ਉਠ ਕੇ ਨਿਸ਼ਕਾਮ ਸੇਵਾ ਕਰ ਰਹੇ ਹਨ | ਗੁਰੂ ਘਰ ਦੇ ਪ੍ਰਧਾਨ ਅਜੈਬ ਸਿੰਘ ਚੀਮਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅੰਤ ਵਿਚ ਸਿਕੰਦਰ ਸਿੰਘ ਬਰਾੜ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਰਾਜਬਿੰਦਰ ਸਿੰਘ ਬੈਂਸ, ਨਿਰਮਲ ਸਿੰਘ ਖਾਬੜਾ, ਹਰਭਜਨ ਸਿੰਘ ਟਿਵਾਣਾ, ਗੁਰਤੇਜ ਸਿੰਘ ਪੰਨੂੰ, ਅਮਰੀਕ ਸਿੰਘ ਜਵੰਦਾ, ਵਲਵਿੰਦਰ ਸਿੰਘ ਹੇਅਰ ਪੀਟਰ, ਗੁਰਜੰਟ ਸਿੰਘ ਗਿਲ, ਬਲਜੀਤ ਸਿੰਘ ਕੰਗ, ਤਜਿੰਦਰਜੀਤ ਕੌਰ ਸੰਘੇੜਾ, ਗੁਰਦੇਵ ਸਿੰਘ ਹੀਰ, ਅਜੀਤ ਸਿੰਘ ਖੈਰਾ ਆਦਿ ਹਾਜ਼ਿਰ ਸਨ | ਸਟੇਜ ਦੀ ਕਾਰਵਾਈ ਨਿਰਮਲ ਸਿੰਘ ਢਿਲੋਂ ਨੇ ਨਿਭਾਈ |



ਖ਼ਬਰ ਸ਼ੇਅਰ ਕਰੋ

ਪ੍ਰਧਾਨ ਮੰਤਰੀ ਥਰੀਸਾ ਮੇਅ ਵਲੋਂ ਯੂ. ਕੇ. ਭੰਗੜਾ ਗਰੁੱਪ ਨਾਲ ਵਿਸ਼ੇਸ਼ ਮੁਲਾਕਾਤ

ਲੰਡਨ, 13 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀਆਂ ਦਾ ਲੋਕ ਨਾਚ ਭੰਗੜਾ ਅੱਜ ਦੁਨੀਆਂ ਭਰ ਵਿਚ ਮਸ਼ਹੂਰ ਹੈ | ਬੀਤੇ ਦਿਨੀ ਮੇਡਨਹੈੱਡ ਵਿਖੇ ਨੌਰਡਨ ਫਾਰਮ ਲੈਨਤਮ ਪਰੇਡ ਵਿਚ ਹਿੱਸਾ ਲੈਣ ਵਾਲੇ ਯੂ. ਕੇ. ਦੇ ਮਸ਼ਹੂਰ ਭੰਗੜਾ ਗਰੁੱਪ 'ਗ੍ਰੇਵਜ਼ੈਂਡ ਦੇ ਫੋਰ ਬਾਏ ...

ਪੂਰੀ ਖ਼ਬਰ »

ਬਿ੍ਸਬੇਨ 'ਚ ਲੇਖਿਕਾ ਸੰਧਾ ਤੇ ਗੀਤਕਾਰ ਅਲਬੇਲ ਦਾ ਸਨਮਾਨ

ਬਿ੍ਸਬੇਨ, 13 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਦੀ ਇੰਡੋਜ਼ ਪੰਜਾਬੀ ਸਾਹਿਤ ਸਭਾ ਬਿ੍ਸਬੇਨ ਵਲੋਂ ਆਪਣਾ ਕਵੀ ਦਰਬਾਰ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਕੀਤਾ ਗਿਆ | ਇਸ ਵਿਚ ਡੁਬਈ ਵਸਦੇ ਸ਼ਾਇਰ ਰੂਪ ਸਿੱਧੂ ਦਾ ...

ਪੂਰੀ ਖ਼ਬਰ »

ਮੈਂ ਪਰਿਵਾਰਕ ਗੀਤ ਗਾਉਣ ਦੀ ਕੋਸ਼ਿਸ਼ ਕਰਦਾ ਹਾਂ-ਕਨਵਰ ਗਰੇਵਾਲ

ਲੈਸਟਰ (ਇੰਗਲੈਂਡ), 13 ਦਸੰਬਰ (ਸੁਖਜਿੰਦਰ ਸਿੰਘ ਢੱਡੇ)-'ਹਮੇਸ਼ਾ ਉਹ ਹੀ ਸੁਣਨਾ ਚਾਹੀਦਾ ਹੈ ਜੋ ਆਪਣੀ ਭੈਣ ਅਤੇ ਮਾਤਾ-ਪਿਤਾ ਨਾਲ ਬੈਠ ਕੇ ਸੁਣਿਆ ਜਾ ਸਕੇ | ਇਸ ਲਈ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਉਹ ਹੀ ਗਾਵਾਂ ਜੋ ਮੇਰੇ ਬਜ਼ੁਰਗ, ਮਾਵਾਂ, ਭੈਣਾਂ ...

ਪੂਰੀ ਖ਼ਬਰ »

ਗੁਰਿੰਦਰ ਸਿੰਘ ਜੌਹਲ ਦਾ ਸਨਮਾਨ

ਸਿਆਟਲ, 13 ਦਸੰਬਰ (ਗੁਰਚਰਨ ਸਿੰਘ ਢਿੱਲੋਂ)-ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੀਟਰ ਨੇ ਵੱਖ-ਵੱਖ ਧਰਮਾਂ, ਨਸਲਾਂ ਤੇ ਜਾਤਾਂ ਦੇ 150 ਲੋਕਾਂ ਨੂੰ ਕਮਿਊਨਿਟੀ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਾਂਟਰੀਅਲ ਦੇ ਪੰਜਾਬੀ ਭਾਈਚਾਰੇ ਗੁਰਿੰਦਰ ਸਿੰਘ ਜੌਹਲ ਨੂੰ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਗਰਮੀ ਨੇ ਮਚਾਇਆ ਕਹਿਰ

• ਤਾਪਮਾਨ 40 ਡਿਗਰੀ ਤੋਂ ਪਾਰ • ਅੱਗ ਬਾਲਣ 'ਤੇ ਪੂਰੀ ਤਰ੍ਹਾਂ ਮਨਾਹੀ ਸਿਡਨੀ, 13 ਦਸੰਬਰ (ਹਰਕੀਰਤ ਸਿੰਘ ਸੰਧਰ)-ਭਾਰਤ ਤੋਂ ਬਿਲਕੁਲ ਉਲਟ ਮੌਸਮ ਵਾਲੇ ਆਸਟ੍ਰੇਲੀਆ ਵਿਚ ਅੱਜਕਲ੍ਹ ਗਰਮੀ ਦਾ ਮੌਸਮ ਪੂਰੇ ਜੋਬਨ 'ਤੇ ਹੈ | ਸਿਡਨੀ, ਮੈਲਬੌਰਨ, ਬਿ੍ਸਬੇਨ, ਐਡੀਲੇਡ ਤੇ ...

ਪੂਰੀ ਖ਼ਬਰ »

ਫ਼ਿਲਮ 'ਮੁਹੱਲਾ ਅੱਸੀ' ਨੂੰ 'ਏ' ਸਰਟੀਫਿਕੇਟ ਦਿੱਤਾ ਜਾਵੇ-ਹਾਈਕੋਰਟ

ਨਵੀਂ ਦਿੱਲੀ, 13 ਦਸੰਬਰ (ਏਜੰਸੀ)- ਫ਼ਿਲਮਕਾਰ ਡਾ: ਚੰਦਰਪ੍ਰਕਾਸ਼ ਦਿਵੇਦੀ ਦੀ ਫ਼ਿਲਮ 'ਮੁਹੱਲਾ ਅੱਸੀ' ਜੋ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਹੈ, ਦੇ ਹੁਣ ਜਲਦ ਹੀ ਜਾਰੀ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਅੱਜ ਦਿੱਲੀ ਹਾਈਕੋਰਟ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ...

ਪੂਰੀ ਖ਼ਬਰ »

ਰੋਮ ਵਿਖੇ 'ਮੰਗਲ ਹਠੂਰ ਰੁ-ਬਰੂ ਸ਼ਾਮ' 16 ਨੂੰ

ਵੀਨਸ(ਇਟਲੀ), 13ਦਸੰਬਰ (ਹਰਦੀਪ ਸਿੰਘ ਕੰਗ)-ਇਟਲੀ ਦੌਰੇ 'ਤੇ ਪਹੁੰਚੇ ਪੰਜਾਬੀ ਦੇ ਉੱਘੇ ਗੀਤਕਾਰ ਤੇ ਸ਼ਾਇਰ ਮੰਗਲ ਹਠੂਰ 16 ਦਸੰਬਰ ਨੂੰ ਰੋਮ ਵਿਖੇ ਪੰਜਾਬੀ ਸਰੋਤਿਆਂ ਦੇ ਸਨਮੁੱਖ ਹੋਣਗੇ। 'ਮੰਗਲ ਹਠੂਰ ਰੂ-ਬਰੂ' ਸ਼ਾਮ ਦਾ ਆਯੋਜਨ ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਨੌਜਵਾਨ ...

ਪੂਰੀ ਖ਼ਬਰ »

ਘਰ ਨੂੰ ਲੱਗੀ ਅੱਗ 'ਚ ਤਿੰਨ ਬੱਚੇ ਜਿਊਂਦੇ ਸੜੇ

ਤਿੰਨ ਸਾਲਾ ਬੱਚੀ ਅਤੇ ਮਾਂ ਝੁਲਸੀਆਂ

ਲੈਸਟਰ (ਇੰਗਲੈਂਡ), 13 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਹਾਂਨਗਰ ਮਾਨਚੈਸਟਰ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ ਕਾਰਨ ਵਾਪਰੀ ਦਰਦਨਾਕ ਦੁਰਘਟਨਾ 'ਚ ਤਿੰਨ ਬੱਚਿਆਂ ਦੇ ਜਿਊਂਦੇ ਸੜ ਕੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਜਦੋਂਕਿ ਅੱਗ ਦੇ ਇਸ ਭਿਆਨਕ ਕਹਿਰ 'ਚ ...

ਪੂਰੀ ਖ਼ਬਰ »

ਆਸਟ੍ਰੇਲੀਅਨ ਕੰਪੀਟੀਸ਼ਨ ਤੇ ਕੰਜ਼ਿਊਮਰ ਕਮਿਸ਼ਨ ਵਲੋਂ ਯੂਨੀਕ ਕਾਲਜ ਵਿਰੁੱਧ ਅਪੀਲ

ਬ੍ਰਿਸਬੇਨ/ਮੈਲਬੌਰਨ, 13 ਦਸੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਅਨ ਕੰਪੀਟੀਸ਼ਨ ਤੇ ਉਪਭੋਗਤਾ ਕਮਿਸ਼ਨ ਵਲੋਂ ਯੂਨੀਕ ਕਾਲਜ 'ਤੇ ਕੁਈਨਸਲੈਂਡ ਅਤੇ ਵਿਕਟੋਰੀਆ 'ਚ ਵਿਦਿਆਰਥੀਆਂ ਨਾਲ ਸਹੀ ਕੰਮ ਨਾ ਕਰਨ ਦਾ ਦੋਸ਼ ਲਾਇਆ ਹੈ। ਕਾਮਨਵੈਲਥ ਅਤੇ ਕਮਿਸ਼ਨ ਦਾ ਇਕ ਕੇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX