ਤਾਜਾ ਖ਼ਬਰਾਂ


ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  2 minutes ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  2 minutes ago
ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  5 minutes ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  11 minutes ago
ਤਿਰੂਵਨੰਤਪੁਰਮ, 23 ਅਗਸਤ- ਤਾਮਿਲਨਾਡੂ 'ਚ ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਗੁਆਂਢੀ ਸੂਬੇ ਕੇਰਲ ਦੇ ਸਾਰੇ ਜ਼ਿਲ੍ਹਿਆਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਰਲ ਦੇ ਡੀ. ਜੀ. ਪੀ. ਲੋਕਨਾਥ....
ਹੜ੍ਹ ਪੀੜਤਾਂ ਲਈ ਬਾਘਾ ਪੁਰਾਣਾ ਤੋਂ ਰਾਸ਼ਨ ਸਮਗਰੀ ਰਵਾਨਾ
. . .  13 minutes ago
ਬਾਘਾ ਪੁਰਾਣਾ, 23 ਅਗਸਤ (ਬਲਰਾਜ ਸਿੰਗਲਾ) - ਪੰਜਾਬ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਸਹਾਇਤਾ ....
ਮੂਡੀਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ
. . .  23 minutes ago
ਨਵੀਂ ਦਿੱਲੀ, 23 ਅਗਸਤ- ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਸਾਲ 2019 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 6.2 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਭਾਰਤੀ ਅਰਥ ਵਿਵਸਥਾ ਦੇ 6.8 ਫ਼ੀਸਦੀ ਦੀ ਦਰ ਤੋਂ ਅੱਗੇ ਵਧਣ...
ਬੀਬਾ ਬਾਦਲ ਨੇ ਹੜ੍ਹ ਪੀੜਤਾਂ ਲਈ ਤਕਸੀਮ ਕਰਵਾਏ ਰਾਸ਼ਨ ਦੇ 7 ਟਰੱਕ
. . .  25 minutes ago
ਸੁਲਤਾਨਪੁਰ ਲੋਧੀ, 23 ਅਗਸਤ (ਥਿੰਦ, ਹੈਪੀ, ਲਾਡੀ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ...
ਵੈਨ 'ਤੇ ਪਲਟਿਆ ਟੈਂਕਰ, ਅੱਠ ਲੋਕਾਂ ਦੀ ਮੌਤ
. . .  41 minutes ago
ਜੈਪੁਰ, 23 ਅਗਸਤ- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਅੱਜ ਦੁਪਹਿਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਜ਼ਿਲ੍ਹਾ ਐੱਸ. ਪੀ. ਭੁਵਨ ਭੂਸ਼ਨ ਨੇ ਦੱਸਿਆ ਕਿ ਚਾਰਭੁਜਾ ਥਾਣਾ ਖੇਤਰ...
ਖੱਡ 'ਚ ਡਿੱਗੀ ਮਨੀਮਹੇਸ਼ ਜਾ ਰਹੇ ਸ਼ਰਧਾਲੂਆਂ ਦੀ ਗੱਡੀ, 2 ਮੌਤਾਂ
. . .  46 minutes ago
ਡਮਟਾਲ, 23 ਅਗਸਤ (ਰਾਕੇਸ਼ ਕੁਮਾਰ)- ਮਨੀ ਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਦੇ ਖੱਡ 'ਚ ਡਿੱਗਣ ਕਾਰਨ 2 ਸ਼ਰਧਾਲੂਆਂ ਦੀ ਮੌਤ...
ਈ. ਡੀ. ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਗੋਇਲ ਦੇ ਦਿੱਲੀ ਅਤੇ ਮੁੰਬਈ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 23 ਅਗਸਤ- ਫ਼ੌਰਨ ਐਕਸਚੇਂਜ ਮੈਨੇਜਮੈਂਟ ਐਕਟ (ਐੱਫ. ਈ. ਐੱਮ. ਏ.) ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਟਿਕਾਣਿਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਤਲਾਸ਼ੀ ਮੁਹਿੰਮ...
ਅਸੀਂ ਚੁਨੌਤੀਆਂ ਦਾ ਸਾਹਮਣਾ ਗੱਲਾਂ ਨਾਲ ਨਹੀਂ, ਸਗੋਂ ਠੋਸ ਕਾਰਵਾਈ ਨਾਲ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਅਗਸਤ- ਜੀ 7 ਸੰਮੇਲਨ ਦੇ ਲਈ ਫਰਾਂਸ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੋਂ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨਾਲ ਦੁਵੱਲੀ ਮੁਲਾਕਾਤ...
ਭਾਜਪਾ ਅਤੇ ਅਕਾਲੀ ਦਲ ਵਲੋਂ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 23 ਅਗਸਤ- ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹ ਧਾਰਾ 370 ਨੂੰ...
ਸਰਹੱਦੀ ਪਿੰਡਾਂ ਦੇ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਲਈ ਕੀਤਾ ਗਿਆ ਖਾਣ-ਪੀਣ ਦਾ ਪ੍ਰਬੰਧ
. . .  about 1 hour ago
ਖੇਮਕਰਨ, 23 ਅਗਸਤ (ਰਾਕੇਸ਼ ਬਿੱਲਾ) - ਪੰਜਾਬ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਲਈ ਸਰਹੱਦੀ ਪਿੰਡਾਂ ਦੇ ਵਾਸੀ ਅੱਜ ਖਾਣ ...
ਸੜਕ ਤੋਂ ਫਿਸਲੀ ਫੌਜ ਦੀ ਗੱਡੀ, ਇੱਕ ਜਵਾਨ ਦੀ ਮੌਤ
. . .  about 1 hour ago
ਸ਼ਿਮਲਾ, 23 ਅਗਸਤ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਠਿਓਗ ਇਲਾਕੇ ਦੇ ਲੰਬੀਧਾਰ 'ਚ ਅੱਜ ਸੜਕ ਤੋਂ ਫਿਸਲ ਕੇ ਫੌਜ ਦਾ ਇੱਕ ਟਰੱਕ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ...
ਪੁਲਿਸ ਨੇ 5 ਕਥਿਤ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  42 minutes ago
ਜੈਤੋ, 23 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਤੇ ਕੋਟਕਪੂਰਾ ਪੁਲਿਸ ਵਲੋਂ ਕ੍ਰਮਵਾਰ ਲੁੱਟ ਖੋਹ ਅਤੇ ਮੋਟਰਸਾਈਕਲ...
48 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਤੀਜਾ ਦੋਸ਼ੀ ਵੀ ਗ੍ਰਿਫ਼ਤਾਰ
. . .  about 1 hour ago
ਪਿੰਡ ਮੀਓਵਾਲ 'ਚ ਬੀਬਾ ਬਾਦਲ ਨੇ ਵੰਡਿਆ ਹੜ੍ਹ ਪੀੜਤਾਂ ਨੂੰ ਖਾਣ ਪੀਣ ਦਾ ਸਮਾਨ
. . .  about 2 hours ago
ਮਾਮੂਲੀ ਤਕਰਾਰ ਤੋਂ ਬਾਅਦ ਘਰ 'ਚ ਵੜ ਕੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, 2 ਜ਼ਖਮੀ
. . .  about 2 hours ago
ਫਿਲੌਰ ਵਿਖੇ ਪੁਲਿਸ ਨੇ 4 ਗੈਂਗਸਟਰਾਂ ਨੂੰ ਕੀਤਾ ਕਾਬੂ
. . .  about 2 hours ago
ਪੈਰਿਸ ਸਥਿਤ ਯੂਨੈਸਕੋ ਹੈੱਡਕੁਆਟਰ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549

ਕਪੂਰਥਲਾ / ਫਗਵਾੜਾ

ਕਿਸਾਨ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ

ਕਪੂਰਥਲਾ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੀਆਂ 7 ਕਿਸਾਨ ਯੂਨੀਅਨਾਂ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਇਸ ਮੌਕੇ ਰੋਹ ਵਿਚ ਆਏ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ, ਜ਼ਿਲ੍ਹਾ ਆਗੂ ਰਸ਼ਪਾਲ ਸਿੰਘ, ਰਘਬੀਰ ਸਿੰਘ ਮਹਿਰਵਾਲਾ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ, ਤਰਸੇਮ ਸਿੰਘ ਬੰਨ੍ਹੇਮੱਲ੍ਹ, ਸ਼ਮਸ਼ੇਰ ਸਿੰਘ ਰੱਤੜਾ, ਭਜਨ ਸਿੰਘ ਧਾਲੀਵਾਲ ਬੇਟ, ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ, ਸੂਬਾਈ ਆਗੂ ਕੁਲਦੀਪ ਸਿੰਘ ਸਾਂਗਰਾ, ਸਰਵਣ ਸਿੰਘ ਬਾਊਪੁਰ, ਬਲਬੀਰ ਸਿੰਘ ਠੱਕਰ ਕੌੜਾ, ਗੁਰਮੁਖ ਸਿੰਘ, ਬਾਜਦੀਨ, ਹੰਸਾ ਸਿੰਘ ਮੁੰਡੀ, ਦੇਸ ਰਾਜ ਬੂਲਪੁਰ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰੇ ਤੇ ਜਿਹੜੇ ਆੜ੍ਹਤੀਆਂ ਨੇ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਕੋਲੋਂ ਖ਼ਾਲੀ ਚੈੱਕ, ਪਰਨੋਟ ਤੇ ਅਸ਼ਟਾਮ ਲਏ ਹਨ, ਉਹ ਵਾਪਸ ਕਰਵਾਏ ਜਾਣ ਤੇ ਇਨ੍ਹਾਂ ਦਸਤਾਵੇਜ਼ਾਂ ਦੀ ਕਾਨੂੰਨੀ ਮਾਨਤਾ ਖ਼ਤਮ ਕੀਤੀ ਜਾਵੇ | ਕਿਸਾਨ ਆਗੂਆਂ ਨੇ ਕਿਸਾਨਾਂ ਦੇ ਅਦਾਲਤਾਂ ਵਿਚ ਚੱਲ ਰਹੇ ਕੇਸ ਵੀ ਵਾਪਸ ਕਰਵਾਉਣ 'ਤੇ ਜ਼ੋਰ ਦਿੱਤਾ | ਕਿਸਾਨ ਆਗੂਆਂ ਨੇ ਪਿੰਡ ਮੰਡ ਹੁਸੈਨਪੁਰ ਬੂਲੇ ਦੇ ਕਿਸਾਨਾਂ ਦੀ 170 ਏਕੜ ਜ਼ਮੀਨ ਦੇ ਕਿਸਾਨਾਂ ਨੂੰ ਮਾਲਕੀ ਦੇ ਹੱਕ ਦੇਣ ਤੇ ਝੋਕ ਹਰੀਹਰ ਫਿਰੋਜ਼ਾ ਵਿਚ 8 ਕਿਸਾਨਾਂ ਦੀ 25 ਏਕੜ ਜ਼ਮੀਨ ਦੀਆਂ ਧੱਕੇ ਨਾਲ ਗਿਰਦਾਵਰੀਆਂ ਬਦਲ ਕੇ ਪੁਲਿਸ ਦੇ ਜ਼ੋਰ ਨਾਲ ਉਨ੍ਹਾਂ ਦਾ ਕੀਤਾ ਜਾ ਰਿਹਾ ਉਜਾੜਾ ਬੰਦ ਕਰਨ ਦੀ ਮੰਗੀ ਕੀਤੀ | ਕਿਸਾਨ ਆਗੂਆਂ ਨੇ ਮੰਗ ਕੀਤ ਕਿ ਖੇਤੀ ਜਿਨਸਾਂ ਦੇ ਲਾਹੇਵੰਦੇ ਭਾਅ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਿਸ਼ਚਿਤ ਕਰਨ, ਲਾਗਤ ਖ਼ਰਚੇ ਘਟਾਉਣ ਲਈ ਕਾਰਪੋਰੇਟ ਮੁਨਾਫ਼ਿਆਂ 'ਤੇ ਰੋਕ ਲਗਾਈ ਜਾਵੇ ਤੇ ਕੁਦਰਤੀ ਆਫ਼ਤਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਔਸਤ ਝਾੜ ਦੇ ਪੂਰੇ ਮੁੱਲ ਦੇ ਬਰਾਬਰ ਦਿੱਤਾ ਜਾਵੇ | ਬੁਲਾਰਿਆਂ ਨੇ ਖ਼ੁਦਕੁਸ਼ੀ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ, ਆਬਾਦਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦੇਣ ਤੇ ਹੋਰ ਮੰਗਾਂ ਮੰਨਣ 'ਤੇ ਜ਼ੋਰ ਦਿੱਤਾ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਆਦਿ ਜਥੇਬੰਦੀਆਂ ਨਾਲ ਸਬੰਧਿਤ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਆਈ.ਟੀ.ਸੀ. ਕੰਪਨੀ ਦੇ ਫੂਡ ਪਲਾਂਟ ਦਾ ਉਦਘਾਟਨ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਦਸੰਬਰ ਨੂੰ 11 ਵਜੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਝੱਲ ਠੀਕਰੀਵਾਲ ਵਿਚ 1500 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਸੀ. ਇੰਟੈਗਰੇਟੇਡ ਫੂਡ ਮੈਨੂਫੈਕਚਰਿੰਗ ਤੇ ਲੋਜਿਸਟਿਕ ਫੈਸਿਲਟੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਆਰੰਭ

ਫਗਵਾੜਾ, 13 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮੁਹੱਲਾ ਸੁਖਚੈਨ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਤੋਂ ਪਹਿਲੀ ਪ੍ਰਭਾਤ ਫੇਰੀ ਆਰੰਭ ਹੋਈ ਜਿਸ ਦਾ ਸ. ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਵਿਅਕਤੀ ਕਾਬੂ

ਕਪੂਰਥਲਾ, 13 ਦਸੰਬਰ (ਸਡਾਨਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਰਮੇਸ਼ਵਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ ਡੋਡੇ ਚੂਰਾ ਪੋਸਤ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਨੂੰ ਲੈ ਕੇ ਸੰਗਤਾਂ 20 ਤੋਂ 27 ਤੱਕ ਖ਼ੁਸ਼ੀ ਵਾਲੇ ਸਮਾਗਮਾਂ ਤੋਂ ਪਰਹੇਜ ਕਰਨ-ਕੇਨੀ

ਸੁਲਤਾਨਪੁਰ ਲੋਧੀ, 13 ਦਸੰਬਰ (ਨਰੇਸ਼ ਹੈਪੀ, ਥਿੰਦ)-ਮਾਤਾ ਗੁਜਰ ਕੌਰ ਜੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦੇ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਹਫ਼ਤਾ 20 ਤੋਂ 27 ਦਸੰਬਰ ਤੱਕ ਸਮੂਹ ਨਾਮ-ਲੇਵਾ ਸੰਗਤਾਂ ਨੂੰ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ- ਚੀਮਾ

ਸੁਲਤਾਨਪੁਰ ਲੋਧੀ, 13 ਦਸੰਬਰ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਕ ਬਿਆਨ ਰਾਹੀਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ 'ਤੇ ਸ੍ਰੀ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ | ਸ੍ਰੀ ਰਾਹੁਲ ਗਾਂਧੀ ਨੂੰ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵੱਲ ਲਗਾ ਕੇ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ-ਵੜੈਚ

ਕਪੂਰਥਲਾ, 13 ਦਸੰਬਰ (ਵਿ.ਪ੍ਰ.)-ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵੱਲ ਲਗਾ ਕੇ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ, ਜਿਸ ਦੀ ਯੂਨੀਅਨ ਜ਼ੋਰਦਾਰ ਸ਼ਬਦਾਂ ...

ਪੂਰੀ ਖ਼ਬਰ »

ਆਲ ਇੰਡੀਆ ਰੇਲਵੇ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਪੁਰਸ਼ ਵਰਗ ਵਿਚ ਉੱਤਰੀ ਰੇਲਵੇ ਚੈਂਪੀਅਨ ਬਣਿਆ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)- 65ਵੀਂ ਪੁਰਸ਼ ਤੇ ਚੌਥੀ ਮਹਿਲਾ ਆਲ ਇੰਡੀਆ ਰੇਲਵੇ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਜੋ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਵਾਰਿਸ ਸ਼ਾਹ ਹਾਲ ਵਿਚ ਹੋਈ, ਦੇ ਆਖ਼ਰੀ ਦਿਨ ਪੁਰਸ਼ ਵਰਗ ਵਿਚ ਉੱਤਰੀ ਰੇਲਵੇ ਤੇ ਮਹਿਲਾ ਵਰਗ ਵਿਚ ਮੱਧ ...

ਪੂਰੀ ਖ਼ਬਰ »

ਸਮਾਗਮ ਦੇ ਦੂਸਰੇ ਦਿਨ ਵੀ ਨਾਮਵਰ ਕੱਵਾਲਾਂ ਤੇ ਗਾਇਕਾਂ ਨੇ ਹਾਜ਼ਰੀ ਲਗਵਾਈ

ਫਗਵਾੜਾ, 13 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਉਰਸ ਮੁਬਾਰਕ ਦਾਤਾ ਅਲੀ ਅਹਿਮਦ ਸਾਂਬਰ ਜੋ ਕਿ ਦਰਬਾਰ ਦਾਤਾ ਅਲੀ ਅਹਿਮਦ ਮੰਮੀ ਸ਼ੀਲੋ ਸਾਂਬਰੀ ਭਗਤਪੁਰਾ ਵਿਖੇ ਤਿੰਨ ਰੋਜ਼ਾ ਸਮਾਗਮ ਦੌਰਾਨ ਮੰਮੀ ਸ਼ੀਲਾ ਦੀ ਰਹਿਨੁਮਾਈ ਹੇਠ ਦੂਜੇ ਦਿਨ ਪੰਜਾਬ ਦੇ ਨਾਮਵਾਰ ਕੱਵਾਲ ...

ਪੂਰੀ ਖ਼ਬਰ »

ਅਧਿਆਪਕਾਂ ਦੀ ਚੋਣ ਡਿਊਟੀ ਹੋਮ ਬਲਾਕ 'ਚ ਲਗਾਉਣ ਦੀ ਮੰਗ

ਡਡਵਿੰਡੀ, 13 ਦਸੰਬਰ (ਬਲਬੀਰ ਸੰਧਾ)-ਪੰਜਾਬ ਸਰਕਾਰ ਵਲੋਂ 17 ਦਸੰਬਰ ਨੂੰ ਕਰਵਾਈ ਜਾ ਰਹੀ ਨਗਰ ਪੰਚਾਇਤ ਤੇ ਨਗਰ ਨਿਗਮ ਚੋਣ ਵਿਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਸਬੰਧੀ ਗੱਲਬਾਤ ਕਰਦੇ ਹੋਏ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਨੇ ...

ਪੂਰੀ ਖ਼ਬਰ »

ਰੇਲਵੇ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਅੱਜ

ਕਪੂਰਥਲਾ, 13 ਦਸੰਬਰ (ਵਿ.ਪ੍ਰ.)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਭਾਰਤੀ ਰੇਲਵੇ ਦੇ ਅਜੋਕੇ ਹਾਲਾਤ 'ਤੇ 'ਚਿੰਤਨ ਤੇ ਚੇਤਨ' ਕਰਨ ਲਈ 14 ਦਸੰਬਰ ਨੂੰ 1. 30 ਵਜੇ ਆਰ.ਸੀ.ਐਫ. ਦੇ ਵਰਕਰ ਕਲੱਬ ਵਿਚ ਇਕ ਵਿਸ਼ੇਸ਼ ਚਰਚਾ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਹਰਜਿੰਦਰ ਗਿੱਲ ਨੇ ਚੋਣ ਪ੍ਰਚਾਰ ਕਰਕੇ ਵੋਟਰਾਂ ਨਾਲ ਕੀਤਾ ਰਾਬਤਾ

ਢਿਲਵਾਂ, 13 ਦਸੰਬਰ (ਪ੍ਰਵੀਨ ਕੁਮਾਰ)-ਨਗਰ ਪੰਚਾਇਤ ਢਿਲਵਾਂ ਦੇ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਜਿੰਦਰ ਗਿੱਲ ਵੱਲੋਂ ਅੱਜ ਮਿਆਣੀ ਬਾਕਰਪੁਰ ਵਿਚ ਪੇਂਦੇ ਵਾਰਡ ਨੰਬਰ 8 ਵਿਚ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟਾਂ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਦੇ ਹੱਕ ਵਿਚ ਭਰਵੀਂ ਚੋਣ ਮੀਟਿੰਗ

ਢਿਲਵਾਂ, 13 ਦਸੰਬਰ (ਪ੍ਰਵੀਨ ਕੁਮਾਰ)- ਨਗਰ ਪੰਚਾਇਤ ਢਿਲਵਾਂ ਦੇ ਵਾਰਡ ਨੰਬਰ 9 ਮਿਆਣੀ ਬਾਕਰਪੁਰ ਵਿਖੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਦੇ ਹੱਕ ਵਿਚ ਇੱਕ ਭਰਵੀਂ ਚੋਣ ਮੀਟਿੰਗ ਕੀਤੀ ਗਈ ਜਿਸ ਵਿਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ...

ਪੂਰੀ ਖ਼ਬਰ »

ਮੇਰਾ ਉਦੇਸ਼ ਹੈ ਕਿ ਵਾਰਡ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮਿਲੇ-ਜਸਪਾਲ ਸਿੰਘ

ਢਿਲਵਾਂ, 13 ਦਸੰਬਰ (ਪ੍ਰਵੀਨ ਕੁਮਾਰ)-ਨਗਰ ਪੰਚਾਇਤ ਢਿਲਵਾਂ ਦੇ ਵਾਰਡ ਨੰਬਰ 11 ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਪਹਿਲਾਂ ਵੀ ਕੌਾਸਲਰ ਵਜੋਂ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਤੇ ਹੁਣ ਦੁਬਾਰਾ ਚੋਣ ਲੜ ਰਹੇ ਹਨ | ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ...

ਪੂਰੀ ਖ਼ਬਰ »

ਵਾਰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਮੇਰਾ ਪਹਿਲਾ ਫ਼ਰਜ਼ ਹੋਵੇਗਾ-ਨਿਰਮਲ ਸਿੰਘ

ਢਿਲਵਾਂ, 13 ਦਸੰਬਰ (ਪਲਵਿੰਦਰ ਸਿੰਘ)- ਨਗਰ ਪੰਚਾਇਤ ਚੋਣਾ ਦੇ ਸਬੰਧ ਵਿਚ ਵਾਰਡ ਨੰਬਰ 2 ਤੋਂ ਕੌਾਸਲਰ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ ਅਤੇ ਸਾਡਾ ਪੂਰਾ ਪਰਿਵਾਰ ਪੂਰੀ ...

ਪੂਰੀ ਖ਼ਬਰ »

ਵਾਰਡ ਦੇ ਵਿਕਾਸ ਕੰਮਾਂ ਲਈ ਸਦਾ ਯਤਨਸ਼ੀਲ ਰਹਾਂਗਾ-ਬਿਕਰਮਜੀਤ ਸੋਂਧੀ

ਢਿਲਵਾਂ, 13 ਦਸੰਬਰ (ਪਲਵਿੰਦਰ ਸਿੰਘ)-ਵਾਰਡ ਨੰਬਰ 11 ਤੋਂ ਕੌਾਸਲਰ ਦੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਸੋਂਧੀ ਨੇ ਕਿਹਾ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ...

ਪੂਰੀ ਖ਼ਬਰ »

ਵਾਰਡ ਨੰਬਰ 4 ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੀ-ਦਲਜੀਤ ਕੌਰ

ਬੇਗੋਵਾਲ, 13 ਦਸੰਬਰ (ਸੁਖਜਿੰਦਰ ਸਿੰਘ)-ਅਗਾਮੀ ਨਗਰ ਪੰਚਾਇਤੀ ਚੋਣਾਂ 'ਚ ਕਸਬਾ ਬੇਗੋਵਾਲ ਦੇ ਵਾਰਡ ਨੰਬਰ 4 ਤੋਂ ਅਕਾਲੀ ਉਮੀਦਵਾਰ ਦਲਜੀਤ ਕੌਰ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੀ | ਉਨ੍ਹਾਂ ਇਹ ਵੀ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਲੰਮੇ ...

ਪੂਰੀ ਖ਼ਬਰ »

ਵਾਰਡ ਨੰਬਰ 8 ਵਿਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਹਰਜਿੰਦਰ ਕੁਮਾਰ

ਢਿਲਵਾਂ, 13 ਦਸੰਬਰ (ਗੋਬਿੰਦ ਸੁਖੀਜਾ)-ਨਗਰ ਪੰਚਾਇਤ ਚੋਣਾ ਦੇ ਸਬੰਧ ਵਿਚ ਵਾਰਡ ਨੰਬਰ 8 ਤੋਂ ਕੌਾਸਲਰ ਦੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਪਿਛਲੇ ਕਾਫ਼ੀ ਸਮੇਂ ਤੋਂ ...

ਪੂਰੀ ਖ਼ਬਰ »

ਪਹਿਲਾਂ ਦੀ ਤਰ੍ਹਾਂ ਵਾਰਡ ਵਾਸੀਆਂ ਦੀ ਨਿਰਪੱਖ ਸੇਵਾ ਕਰਦੀ ਰਹਾਂਗੀ-ਸਰਬਜੀਤ ਕੌਰ

ਭੁਲੱਥ, 13 ਦਸੰਬਰ (ਮੁਲਤਾਨੀ)-ਨਗਰ ਪੰਚਾਇਤ ਭੁਲੱਥ ਦੀਆਂ ਚੋਣਾਂ 'ਚ ਕਾਂਗਰਸ ਦੀ ਵਾਰਡ ਨੰਬਰ 6 ਦੀ ਉਮੀਦਵਾਰ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਇਸੇ ਹੀ ਵਾਰਡ ਦੀ ਪਿਛਲੇ ਦਸ ਸਾਲ ਕੌਾਸਲਰ ਰਹਿ ਚੁੱਕੀ ਹੈ ਪ੍ਰੰਤੂ ਪਿਛਲੇ ਦਸ ਸਾਲ ਅਕਾਲੀ-ਭਾਜਪਾ ਦੀ ਸਰਕਾਰ ਹੋਣ ਕਰਕੇ ...

ਪੂਰੀ ਖ਼ਬਰ »

ਵਾਰਡ 8 ਨੂੰ ਵਿਕਾਸ ਪੱਖੋਂ ਨਮੂਨੇ ਦਾ ਵਾਰਡ ਬਣਾਉਣਾ ਮੇਰਾ ਸੁਪਨਾ-ਮਲਕੀਤ ਸਿੰਘ

ਢਿੱਲਵਾਂ, 13 ਦਸੰਬਰ (ਗੋਬਿੰਦ ਸੁਖੀਜਾ)-17 ਦਸੰਬਰ ਨੂੰ ਢਿਲਵਾਂ ਵਿੱਚ ਹੋ ਰਹੀਆਂ ਨਗਰ ਪੰਚਾਇਤ ਚੋਣਾ ਦੇ ਸਬੰਧ ਵਿੱਚ ਵਾਰਡ ਨੰਬਰ 8 ਤੋਂ ਕਾੌਸਲਰ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਲਕੀਤ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਨਾਲ ...

ਪੂਰੀ ਖ਼ਬਰ »

ਵਾਰਡ 6 ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਾਂਗਾ-ਸ੍ਰੀਨਿਵਾਸ ਕੁੱਕੂ

ਬੇਗੋਵਾਲ, 13 ਦਸੰਬਰ (ਸੁਖਜਿੰਦਰ ਸਿੰਘ)-17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ 'ਚ ਬੇਗੋਵਾਲ ਦੇ ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਸ੍ਰੀਨਿਵਾਸ ਕੁੱਕੂ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਤਤਪਰ ਹਾਂ ਤੇ ਹਮੇਸ਼ਾ ਰਹਾਂਗਾ | 'ਅਜੀਤ' ਨਾਲ ਗੱਲਬਾਤ ...

ਪੂਰੀ ਖ਼ਬਰ »

ਮਾਤਾ ਸੱਤਿਆ ਦੇਵੀ ਨਮਿਤ ਅੰਤਿਮ ਰਸਮ ਅੱਜ

ਕਪੂਰਥਲਾ, 13 ਦਸੰਬਰ (ਸਡਾਨਾ)-ਪੱਤਰਕਾਰ ਸੁਖਜਿੰਦਰ ਸ਼ਰਮਾ ਦੇ ਮਾਤਾ ਸੱਤਿਆ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 14 ਦਸੰਬਰ ਦਿਨ ਵੀਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਪ੍ਰਾਚੀਨ ਸ੍ਰੀ ਮਹਾਰਾਣੀ ...

ਪੂਰੀ ਖ਼ਬਰ »

ਵਿਧਾਇਕ ਸਿੱਕੀ ਵੱਲੋਂ ਨਿਰਮਲ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ

ਢਿਲਵਾਂ, 13 ਦਸੰਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਨਗਰ ਪੰਚਾਇਤ ਢਿਲਵਾਂ ਦੀਆਂ ਚੋਣਾਂ ਵਿਚ ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਦੇ ਹੱਕ ਵਿਚ ਇੱਕ ਚੋਣ ਰੈਲੀ ਕੀਤੀ ਗਈ | ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ...

ਪੂਰੀ ਖ਼ਬਰ »

ਜਨਤਾ ਦੀ ਸੇਵਾ ਕਰਨਾ ਮੇਰਾ ਮੁੱਖ ਉਦੇਸ਼ ਹੋਵੇਗਾ-ਮਮਤਾ ਰਾਣੀ

ਭੁਲੱਥ, 13 ਦਸੰਬਰ (ਮੁਲਤਾਨੀ)-ਨਗਰ ਪੰਚਾਇਤ ਭੁਲੱਥ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਵਾਰਡ ਨੰਬਰ 11 ਤੋਂ ਉਮੀਦਵਾਰ ਮਮਤਾ ਰਾਣੀ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨ ਲਈ ਚੋਣ ਮੈਦਾਨ ਵਿਚ ਉੱਤਰੀ ਹੈ | ਉਨ੍ਹਾਂ ਕਿਹਾ ਕਿ ਪਾਣੀ, ਸੀਵਰੇਜ, ਲਾਈਟਾਂ, ਸਫ਼ਾਈ ਤੇ ਮੁੱਖ ...

ਪੂਰੀ ਖ਼ਬਰ »

ਵਾਰਡ ਵਾਸੀਆਂ ਦੀ ਸਹੂਲਤ ਲਈ ਐਾਬੂਲੈਂਸ ਲਈ ਜਾਵੇਗੀ-ਆਰਤੀ

ਭੁਲੱਥ, 13 ਦਸੰਬਰ (ਮੁਲਤਾਨੀ)-ਨਗਰ ਪੰਚਾਇਤ ਭੁਲੱਥ ਦੀਆਂ ਚੋਣਾਂ ਵਿਚ ਵਾਰਡ ਨੰਬਰ 7 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਆਰਤੀ ਜੋ ਪਹਿਲੀ ਵਾਰ ਚੋਣ ਮੈਦਾਨ ਵਿਚ ਕਿਸਮਤ ਅਜ਼ਮਾ ਰਹੀ ਹੈ, ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਚੋਣ ਲੜ ਰਹੀ ਹਾਂ | ਉਨ੍ਹਾਂ ਕਿਹਾ ਕਿ ਮੇਨ ...

ਪੂਰੀ ਖ਼ਬਰ »

ਢਿਲਵਾਂ
ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਦੇ ਹੱਕ ਵਿਚ ਭਰਵੀਂ ਚੋਣ ਮੀਟਿੰਗ

ਢਿਲਵਾਂ, 13 ਦਸੰਬਰ (ਪ੍ਰਵੀਨ ਕੁਮਾਰ)- ਨਗਰ ਪੰਚਾਇਤ ਢਿਲਵਾਂ ਦੇ ਵਾਰਡ ਨੰਬਰ 9 ਮਿਆਣੀ ਬਾਕਰਪੁਰ ਵਿਖੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਦੇ ਹੱਕ ਵਿਚ ਇੱਕ ਭਰਵੀਂ ਚੋਣ ਮੀਟਿੰਗ ਕੀਤੀ ਗਈ ਜਿਸ ਵਿਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX