ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਬਰਲਿਨ, 22 ਜੂਨ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਬਰਲਿਨ 'ਚ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਅਨਜਾ ਕਰਲੀਜ਼ੇਕ ਨਾਲ ਮੁਲਾਕਾਤ ਕੀਤੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਸ਼ਹਿਰ 'ਚ ਬੱਸ ਸਟੈਂਡ ਦੇ ਨਜ਼ਦੀਕ ਅੱਤਵਾਦੀਆਂ ਵਲੋਂ ਅੱਜ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਕਿਸੇ ਤਰ੍ਹਾਂ...
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਛੇਹਰਟਾ, 22 ਜੂਨ (ਵਡਾਲੀ)- ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੋਤੇ ਪੁੱਤਰ ਅਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਆਮ...
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
ਭਿੱਖੀ ਵਿੰਡ, 22 ਜੂਨ (ਸੁਰਜੀਤ ਕੁਮਾਰ ਬੌਬੀ) - ਅੱਜ ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੋ ਆਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ (24) ਦੀ ਪਤਨੀ ਦੇ...
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ) - ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ਪਿਸਤੌਲ ਬਰਾਮਦ...
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  1 day ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  1 day ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਪਹਿਲਾ ਸਫ਼ਾ

ਸੁਪਰੀਮ ਕੋਰਟ ਦੇ 4 ਜੱਜਾਂ ਨੇ ਚੀਫ਼ ਜਸਟਿਸ 'ਤੇ ਲਗਾਏ ਗੰਭੀਰ ਦੋਸ਼

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 12 ਜਨਵਰੀ-ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਸਰਬਉੱਚ ਅਦਾਲਤ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ 'ਜਨਤਾ ਦੀ ਅਦਾਲਤ' 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੁਪਰੀਮ ਕੋਰਟ ਅੰਦਰ ਸਥਿਤੀ ਠੀਕ ਨਹੀਂ ਹੈ | ਭਾਰਤ 'ਚ ਲੋਕਤੰਤਰ ...

ਪੂਰੀ ਖ਼ਬਰ »

ਨਿਤਿਸ਼ ਦੇ ਕਾਫ਼ਲੇ 'ਤੇ ਪਥਰਾਅ

ਸਮੀਖਿਆ ਯਾਤਰਾ ਦੌਰਾਨ ਲੋਕਾਂ ਨੇ ਮਾਰੇ ਪੱਥਰ ਪਟਨਾ, 12 ਜਨਵਰੀ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਬਕਸਰ 'ਚ ਭੀੜ ਨੇ ਹਮਲਾ ਕਰ ਦਿੱਤਾ | ਭੀੜ ਨੇ ਮੁੱਖ ਮੰਤਰੀ ਦੇ ਕਾਫ਼ਲੇ 'ਤੇ ਪੱਥਰ ਮਾਰੇ ਅਤੇ ਨਿਤਿਸ਼ ਕੁਮਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਪੁਲਾੜ 'ਚ ਇਸਰੋ ਦਾ ਸੈਂਕੜਾ

100ਵਾਂ ਉਪਗ੍ਰਹਿ ਭੇਜ ਕੇ ਰਚਿਆ ਇਤਿਹਾਸ, 30 ਹੋਰ ਵੀ ਭੇਜੇ
ਸ੍ਰੀਹਰੀਕੋਟਾ, 12 ਜਨਵਰੀ (ਪੀ. ਟੀ. ਆਈ.)-ਪੁਲਾੜ ਵਿਗਿਆਨ ਦੇ ਖੇਤਰ ਵਿਚ ਕਈ ਮੱਲਾਂ ਮਾਰਨ ਵਾਲੇ ਪੁਲਾੜ ਸੰਗਠਨ ਇਸਰੋ ਨੇ ਅੱਜ ਹੋਰ ਵੱਡਾ ਰਿਕਾਰਡ ਕਾਇਮ ਕਰਦੇ ਹੋਏ ਸਫਲਤਾਪੂਰਵਕ 100ਵਾਂ ਉੁਪਗ੍ਰਹਿ ਦਾਗਿਆ ਹੈ ਅਤੇ ਇਸ ਦੇ ਨਾਲ 30 ਹੋਰ ਉਪ ਗ੍ਰਹਿ ਵੀ ਸਫਲਤਾਪੂਰਵਕ ਭੇਜੇ ਗਏ ਹਨ | ਸਾਰੇ ਉਪਗ੍ਰਹਿ ਪੁਲਾੜ ਵਿਚ ਸਫਲਤਾਪੂਰਵਕ ਸਥਾਪਤ ਹੋ ਗਏ | ਇਹ ਪੀ. ਐਸ. ਐਲ. ਵੀ. ਦਾ ਹੁਣ ਤਕ ਸਭ ਤੋਂ ਲੰਬਾ ਮਿਸ਼ਨ ਸੀ | ਇਸਰੋ ਵਲੋਂ ਪੀ. ਐਸ. ਐਲ ਵੀ ਸੀ-40 ਰਾਕਟ ਰਾਹੀਂ ਛੱਡੇ ਗਏ 31 ਉਪਗ੍ਰਹਿਾਂ ਵਿੱਚੋਂ 28 ਵਿਦੇਸ਼ੀ ਅਤੇ ਤਿੰਨ ਸਵਦੇਸ਼ੀ ਉਪਗ੍ਰਹਿ ਸ਼ਾਮਲ ਹਨ | ਵਿਦੇਸ਼ੀ ਉਪਗ੍ਰਹਿਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬਰਤਾਨੀਆ ਅਤੇ ਅਮਰੀਕਾ ਦੇ ਉਪਗ੍ਰਹਿ ਸ਼ਾਮਿਲ ਹਨ | ਇਸਰੋ ਦੇ ਚੇਅਰਮੈਨ ਕਿਰਨ ਕੁਮਾਰ ਨੇ ਕਿਹਾ ਕਿ ਇਸ ਮਿਸ਼ਨ ਵਿਚ ਸਾਰਾ ਕੁਝ ਯੋਜਨਾ ਮੁਤਾਬਿਕ ਚੱਲਦਾ ਰਿਹਾ
ਅਤੇ ਅਸੀਂ ਸਾਰੇ 31 ਉਪਗ੍ਰਹਿਾਂ ਨੂੰ ਪੁਲਾੜ ਵਿਚ ਸਥਾਪਤ ਕਰਨ ਵਿਚ ਸਫ਼ਲ ਰਹੇ | ਅੱਜ ਸਫਲਤਾਪੂਰਵਕ ਉਪਗ੍ਰਹਿ ਦਾਗੇ ਜਾਣ ਨਾਲ ਇਸਰੋ ਚਾਰ ਮਹੀਨੇ ਪਹਿਲਾਂ ਮਿਲੀ ਅਸਫ਼ਲਤਾ ਤੋਂ ਬਾਹਰ ਨਿਕਲ ਆਇਆ ਹੈ | ਪਿਛਲੇ ਸਾਲ ਅਗਸਤ ਮਹੀਨੇ ਪੀ. ਐਸ. ਐਲ. ਵੀ.-ਸੀ39 ਮਿਸ਼ਨ ਦੀ ਨਾਕਾਮੀ ਪਿੱਛੋਂ ਇਸਰੋ ਨੂੰ ਵੱਡਾ ਧੱਕਾ ਲੱਗਾ ਸੀ |
ਪੁਲਾੜ 'ਚ ਭੇਜੇ 31 ਉਪਗ੍ਰਹਿਾਂ ਦੀਆਂ ਵਿਸ਼ੇਸ਼ਤਾਈਆਂ

31 ਉਪਗ੍ਰਹਿਾਂ ਦਾ ਕੁਲ ਭਾਰ 1323 ਕਿਲੋਗ੍ਰਾਮ ਹੈ ਅਤੇ ਇਸ ਪਿੱਛੋਂ ਅੱਧਾ ਭਾਰ ਕਾਰਟੋਸੈੱਟ ਉਪਗ੍ਰਹਿ ਦਾ ਹੈ | ਕਾਰਟੋਸੈੱਟ-2 ਦਾ ਭਾਰ 710 ਕਿਲੋਗ੍ਰਾਮ ਅਤੇ ਬਾਕੀ 30 ਉਪਗ੍ਰਹਿਾਂ ਦਾ 613 ਕਿਲੋਗ੍ਰਾਮ ਹੈ |
ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਇਸਰੋ ਦੀ ਇਸ ਸ਼ਾਨਦਾਰੀ ਪ੍ਰਾਪਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਇਸਰੋ ਅਤੇ ਇਸ ਦੇ ਵਿਗਿਆਨੀਆਂ ਨੂੰ ਪੀ. ਐਸ. ਐਲ. ਵੀ. ਦੀ ਸਫ਼ਲ ਲਾਚਿੰਗ ਲਈ ਦਿਲੋਂ ਵਧਾਈ ਦਿੰਦੇ ਹਨ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਨਵੇਂ ਸਾਲ ਵਿਚ ਇਹ ਸਫ਼ਲਤਾ ਦੇਸ਼ ਨੂੰ ਪੁਲਾੜ ਤਕਨਾਲੋਜੀ ਵਿਚ ਬਹੁਤ ਅੱਗੇ ਲੈ ਜਾਵੇਗੀ | ਇਸ ਨਾਲ ਦੇਸ਼ ਦੇ ਨਾਗਰਿਕਾਂ, ਕਿਸਾਨਾਂ ਅਤੇ ਮਛੇਰਿਆਂ ਨੂੰ ਲਾਭ ਹੋਵੇਗਾ |
ਰਾਹੁਲ ਗਾਂਧੀ ਨੇ ਵੀ ਦਿੱਤੀ ਵਧਾਈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਅੱਜ 'ਇਤਿਹਾਸ ਕਾਇਮ ਕਰਨ ਲਈ ਇਸਰੋ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਇਕ ਵਾਰ ਫਿਰ ਇਤਿਹਾਸ ਸਿਰਜਣ ਲਈ ਇਸਰੋ ਨੂੰ ਮੁਬਾਰਕਾਂ | ਤੁਹਾਡੀ ਸਖਤ ਮਿਹਨਤ ਅਤੇ ਸਮਰਪਣ ਨੇ ਭਾਰਤ ਨੂੰ ਪੁਲਾੜ ਪ੍ਰੋਗਰਾਮ ਵਿਚ ਮੋਹਰੀ ਬਣਾਇਆ ਹੈ |


ਖ਼ਬਰ ਸ਼ੇਅਰ ਕਰੋ

ਐੱਫ. ਬੀ. ਆਈ. ਵਲੋਂ ਨੀਰਜਾ ਭਨੋਟ ਦੇ ਚਾਰ ਹੱਤਿਆਰਿਆਂ ਦੀਆਂ ਤਸਵੀਰਾਂ ਜਾਰੀ

ਅਮਰੀਕਾ, 12 ਜਨਵਰੀ (ਏਜੰਸੀ)-ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਵੀਰਵਾਰ ਨੂੰ ਚਾਰ ਅਗਵਾਕਾਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਇਹ ਉਹੀ ਅਗਵਾਹਕਾਰ ਹਨ, ਜਿਨ੍ਹਾਂ ਨੇ 1986 'ਚ ਪੈਨ ਏ.ਐੱਮ. ਫਲਾਈਟ 73 ਨੂੰ ਅਗਵਾ ਕੀਤਾ ਸੀ, ਜਿਸ ਦੀ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਮੂਲ ਦੇੇ ਕੈਦੀ ਦੀ ਟਲ ਸਕਦੀ ਹੈ ਫ਼ਾਂਸੀ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਅਮਰੀਕਾ 'ਚ ਰਘੂਨੰਦਨ ਯਾਂਡਮੂਰੀ (32) ਜਿਸ ਨੂੰ ਹੱਤਿਆਵਾਂ ਕਰਨ ਤੇ ਹੋਰ ਸੰਗੀਨ ਦੋਸ਼ਾਂ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਕੈਦੀ ਹੈ, ਜਿਸ ਨੂੰ 23 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ | ...

ਪੂਰੀ ਖ਼ਬਰ »

ਦਿੱਲੀ ਦੇ ਹੋਟਲ 'ਚ ਪ੍ਰਵਾਸੀ ਭਾਰਤੀ ਵਲੋਂ ਅਮਰੀਕੀ ਔਰਤ ਨਾਲ ਛੇੜਛਾੜ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਇਥੋਂ ਦੇ ਲੁਟੀਅਨ 'ਚ ਇਕ ਪੰਜ ਤਾਰਾ ਹੋਟਲ 'ਚ ਇਕ ਪ੍ਰਵਾਸੀ ਭਾਰਤੀ ਨੇ 52 ਸਾਲਾ ਅਮਰੀਕੀ ਨਾਗਰਿਕ ਔਰਤ ਨਾਲ ਛੇੜਛਾੜ ਕੀਤੀ, ਜਿਸ ਦੇ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਵਧੀਕ ਪੁਲਿਸ ਕਮਿਸ਼ਨਰ ਬੀ. ਕੇ. ਸਿੰਘ ਅਨੁਸਾਰ ਔਰਤ 6 ਜਨਵਰੀ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਲੋਹੜੀ ਤੇ ਮਾਘੀ ਦੀ ਵਧਾਈ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਅੱਜ ਲੋਹੜੀ, ਮਾਘੀ ਅਤੇ ਪੋਂਗਲ ਦੇ ਤਿਉਹਾਰ ਦੀ ਵਧਾਈ ਦਿੱਤੀ | ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੁਨੇਹੇ 'ਚ ਲੋਹੜੀ, ਮਾਘੀ ਅਤੇ ਪੋਂਗਲ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ ...

ਪੂਰੀ ਖ਼ਬਰ »

ਜਸਟਿਸ ਲੋਯਾ ਦੀ ਭੇਦਭਰੀ ਹਾਲਤ 'ਚ ਮੌਤ ਗੰਭੀਰ ਮਾਮਲਾ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਸੀ. ਬੀ. ਆਈ. ਜੱਜ ਬੀ. ਐਚ. ਲੋਯਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆ ਇਸ ਨੂੰ ਗੰਭੀਰ ...

ਪੂਰੀ ਖ਼ਬਰ »

ਹਰਮਨ-ਪਿਆਰਤਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਤੀਜਾ ਸਥਾਨ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ-ਪਿਆਰਤਾ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਸਰਵੇਖਣ 'ਚ ਦੁਨੀਆ ਦੇ ਮੁੱਖ ਤਿੰਨ ਨੇਤਾਵਾਂ 'ਚ ਸ਼ਾਮਿਲ ਕੀਤਾ ਗਿਆ ਹੈ | ਗੈਲਪ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲਾ

ਪਾਕਿ ਦੇ ਕਸੂਰ ਸ਼ਹਿਰ 'ਚ ਹਿੰਸਕ ਪ੍ਰਦਰਸ਼ਨ, ਸਰਕਾਰੀ ਦਫ਼ਤਰ ਫੂਕਿਆ

ਇਸਲਾਮਾਬਾਦ, 12 ਜਨਵਰੀ (ਏਜੰਸੀ)-ਛੇ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਬਾਅਦ ਹੋਏ ਦੰਗਿਆਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਘਟਨਾ ਦੇ ਦੂਜੇ ਦਿਨ ਪਾਕਿਸਤਾਨ ਦੇ ਸ਼ਹਿਰ ਕਸੂਰ 'ਚ ਇਕ ਸਰਕਾਰੀ ਦਫ਼ਤਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ | ਇਹ ਖ਼ੁਲਾਸਾ ਬੀ. ਬੀ. ...

ਪੂਰੀ ਖ਼ਬਰ »

ਉੜੀ ਸੈੈਕਟਰ 'ਚ ਪਾਕਿ ਸੈਨਾ ਵਲੋਂ ਗੋਲੀਬਾਰੀ

ਬਾਰੂਦੀ ਸੁਰੰਗ ਦੇ ਧਮਾਕੇ 'ਚ ਜਵਾਨ ਜ਼ਖ਼ਮੀ ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਖੇਤਰ ਸਥਿਤ ਕੰਟਰੋਲ ਰੇਖਾ 'ਤੇ ਪਾਕਿ ਸੈਨਾ ਨੇ ਸ਼ੁੱਕਰਵਾਰ ਸਵੇਰ ਗੋਲੀਬਾਰੀ ਦੀ ਉਲੰਘਣਾ ਕਰਦੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ...

ਪੂਰੀ ਖ਼ਬਰ »

ਚੀਨੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਸਮਰੱਥ-ਫੌਜ ਮੁਖੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਚੀਨ ਇਕ ਸ਼ਕਤੀਸ਼ਾਲੀ ਦੇਸ਼ ਹੈ, ਪਰ ਭਾਰਤ ਕੋਈ ਕਮਜ਼ੋਰ ਰਾਸ਼ਟਰ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਚੀਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX