ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਬਰਲਿਨ, 22 ਜੂਨ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਬਰਲਿਨ 'ਚ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਅਨਜਾ ਕਰਲੀਜ਼ੇਕ ਨਾਲ ਮੁਲਾਕਾਤ ਕੀਤੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਸ਼ਹਿਰ 'ਚ ਬੱਸ ਸਟੈਂਡ ਦੇ ਨਜ਼ਦੀਕ ਅੱਤਵਾਦੀਆਂ ਵਲੋਂ ਅੱਜ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਕਿਸੇ ਤਰ੍ਹਾਂ...
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਛੇਹਰਟਾ, 22 ਜੂਨ (ਵਡਾਲੀ)- ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੋਤੇ ਪੁੱਤਰ ਅਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਆਮ...
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
ਭਿੱਖੀ ਵਿੰਡ, 22 ਜੂਨ (ਸੁਰਜੀਤ ਕੁਮਾਰ ਬੌਬੀ) - ਅੱਜ ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੋ ਆਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ (24) ਦੀ ਪਤਨੀ ਦੇ...
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ) - ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ਪਿਸਤੌਲ ਬਰਾਮਦ...
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  1 day ago
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  1 day ago
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਪਹਿਲਾ ਸਫ਼ਾ

ਸੁਪਰੀਮ ਕੋਰਟ ਦੇ 4 ਜੱਜਾਂ ਨੇ ਚੀਫ਼ ਜਸਟਿਸ 'ਤੇ ਲਗਾਏ ਗੰਭੀਰ ਦੋਸ਼

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਜਨਵਰੀ-ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਸਰਬਉੱਚ ਅਦਾਲਤ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ 'ਜਨਤਾ ਦੀ ਅਦਾਲਤ' 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੁਪਰੀਮ ਕੋਰਟ ਅੰਦਰ ਸਥਿਤੀ ਠੀਕ ਨਹੀਂ ਹੈ | ਭਾਰਤ 'ਚ ਲੋਕਤੰਤਰ ਖਤਰੇ 'ਚ ਹੈ | ਸੁਪਰੀਮ ਕੋਰਟ ਦੇ 25 ਜੱਜਾਂ 'ਚੋਂ ਪ੍ਰੈੱਸ ਕਾਨਫਰੰਸ 'ਚ ਸ਼ਾਮਿਲ 4 ਜੱਜਾਂ 'ਚ ਜੱਜ ਚੇਮਲੇਸ਼ਵਰ ਵੀ ਸ਼ਾਮਿਲ ਸਨ, ਜੋ ਕਿ ਭਾਰਤ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਤੋਂ ਬਾਅਦ ਸੀਨੀਆਰਟੀ 'ਚ ਦੂਜੇ ਨੰਬਰ 'ਤੇ ਹਨ | ਜਸਟਿਸ ਚੇਮਲੇਸ਼ਵਰ ਤੋਂ ਇਲਾਵਾ ਜਸਟਿਸ ਮਦਨ ਬੀ. ਲੋਕਰ, ਜਸਟਿਸ ਕੁਰਿਅਨ ਜੋਸੇਫ ਅਤੇ ਜਸਟਿਸ ਰੰਜਨ ਗੋਗੋਈ ਨੇ ਵੀ ਚੀਫ ਜਸਟਿਸ ਮਿਸ਼ਰਾ ਖਿਲਾਫ਼ ਸ਼ਿਕਾਇਤ ਦਾ ਮੋਰਚਾ ਖੋਲ੍ਹਦਿਆਂ ਕਿਹਾ ਕਿ 'ਸੁਪਰੀਮ ਕੋਰਟ ਪ੍ਰਸ਼ਾਸਨ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ |' ਚਾਰੋ ਸੀਨੀਅਰ ਜੱਜਾਂ ਨੇ ਦੀਪਕ ਮਿਸ਼ਰਾ 'ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ (ਮਿਸ਼ਰਾ) ਅਹਿਮ ਕੇਸਾਂ ਦੀ ਵੰਡ ਵੇਲੇ ਨੇਮਾਂ ਦਾ ਪਾਲਣ ਨਹੀਂ ਕਰ ਰਹੇ | ਜ਼ਿਕਰਯੋਗ ਹੈ ਕਿ ਨਿਆਂਪਾਲਿਕਾ ਦੇ ਤੈਅ ਸਿਧਾਂਤਾਂ 'ਚ ਇਹ ਸ਼ਾਮਿਲ ਹੈ ਕਿ ਰੋਸਟਰ (ਕੇਸ ਸੌਾਪਣ) ਦਾ ਫੈਸਲਾ ਚੀਫ ਜਸਟਿਸ ਦੇ ਕੋਲ ਹੁੰਦਾ ਹੈ ਤਾਂ ਜੋ ਅਦਾਲਤ ਦਾ ਕੰਮਕਾਜ ਅਨੁਸ਼ਾਸਤ ਅਤੇ ਪ੍ਰਭਾਵੀ ਢੰਗ ਨਾਲ ਸਥਾਪਿਤ ਹੋ ਸਕੇ | ਚਾਰੋਂ ਜੱਜਾਂ ਨੇ ਇਸ ਸਿਧਾਂਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪ੍ਰੰਪਰਾ 'ਚ ਸਲਾਹ-ਮਸ਼ਵਰਾ ਕਰਨਾ ਸ਼ਾਮਿਲ ਹੈ, ਨਾ ਕਿ ਆਪਣੇ ਸਾਥੀਆਂ 'ਤੇ ਆਪਣਾ ਆਦੇਸ਼ ਥੋਪਣ ਦਾ | ਸੀਨੀਅਰ ਜੱਜ ਚੇਮਲੇਸ਼ਵਰ ਨੇ ਚੀਫ ਜਸਟਿਸ ਦੀ ਭੂਮਿਕਾ ਨੂੰ ਵੀ ਪਰਿਭਾਸ਼ਤ ਕਰਦਿਆਂ ਕਿਹਾ ਕਿ ਚੀਫ ਜਸਟਿਸ ਆਪਣੀ ਬਰਾਬਰੀ ਵਾਲਿਆਂ 'ਚ ਪਹਿਲੇ ਹਨ | ਉਹ ਨਾ ਤਾਂ ਉਸ ਤੋਂ ਵੱਧ ਹਨ ਨਾ ਘੱਟ |
ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਹੀ ਹੈ ਲੋਕਤੰਤਰ ਦੀ ਨਿਸ਼ਾਨੀ
ਜਸਟਿਸ ਚੇਮਲੇਸ਼ਵਰ ਦੀ ਰਿਹਾਇਸ਼ 'ਤੇ ਅੱਜ ਹੋਈ ਪ੍ਰੈੱਸ ਕਾਨਫ਼ਰੰਸ 'ਚ ਜੱਜਾਂ ਨੇ ਦੇਸ਼ ਪ੍ਰਤੀ 'ਜਵਾਬਦੇਹੀ' ਨੂੰ ਪ੍ਰੈੱਸ ਕਾਨਫ਼ਰੰਸ ਬੁਲਾਉਣ ਦਾ ਮੁੱਖ ਕਾਰਨ ਦੱਸਿਆ | ਜਸਟਿਸ ਚੇਮਲੇਸ਼ਵਰ ਨੇ ਭਾਰਤੀ ਇਤਿਹਾਸ 'ਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਵਲੋਂ ਬੁਲਾਈ ਇਸ ਪ੍ਰੈੱਸ ਕਾਨਫ਼ਰੰਸ ਨੂੰ ਵਿਲੱਖਣ ਕਰਾਰ ਦੇਣ ਦੇ ਨਾਲ-ਨਾਲ ਇਹ ਵੀ ਕਿਹਾ ਕਿ ਇਹ ਕੋਈ ਖੁਸ਼ੀ ਦਾ ਮੌਕਾ ਨਹੀਂ ਹੈ | ਜ਼ਿਕਰਯੋਗ ਹੈ ਕਿ ਨਿਆਂਪਾਲਿਕਾ ਆਮ ਤੌਰ 'ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖਦੀ ਹੈ ਅਤੇ ਜਨਤਕ ਤੌਰ 'ਤੇ ਨਿਆਂਪਾਲਿਕਾ ਦਾ ਪੱਖ ਚੀਫ਼ ਜਸਟਿਸ ਵਲੋਂ ਹੀ ਰੱਖਿਆ ਜਾਂਦਾ ਹੈ | ਜਸਟਿਸ ਚੇਮਲੇਸ਼ਵਰ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਇਸ ਲਈ ਕੀਤੀ ਗਈ ਹੈ ਤਾਂ ਕਿ 20 ਸਾਲਾਂ ਬਾਅਦ ਕੋਈ ਸਾਨੂੰ ਇਹ ਨਾ ਕਹਿ ਸਕੇ ਕਿ ਅਸੀਂ ਆਪਣੀ ਆਤਮਾ ਵੇਚ ਦਿੱਤੀ | ਚਾਰੋਂ ਜੱਜਾਂ ਨੇ ਕਿਹਾ ਕਿ ਦੇਸ਼ ਦੇ ਪ੍ਰਤੀ ਜਵਾਬਦੇਹੀ ਦੇ ਚਲਦੇ ਉਨ੍ਹਾਂ ਚੀਫ ਜਸਟਿਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ, ਇਥੋਂ ਤੱਕ ਕਿ 7 ਸਫਿਆਂ ਦੀ ਇਕ ਚਿੱਠੀ ਵੀ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਲਿਖੀ, ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ | ਜਸਟਿਸ ਚੇਮਲੇਸ਼ਵਰ ਨੇ ਨਿਆਂਪਾਲਿਕਾ ਨੂੰ ਲੋਕਤੰਤਰ ਦਾ ਮੁੱਢ ਦੱਸਦਿਆਂ ਕਿਹਾ ਕਿ ਜੇਕਰ ਇਸ ਸੰਸਥਾ ਨੂੰ ਨਾ ਬਚਾਇਆ ਗਿਆ ਤਾਂ ਦੇਸ਼ 'ਚ ਲੋਕਤੰਤਰ ਨਹੀਂ ਬਚੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਚਾਰਾਂ ਨੇ ਅੱਜ ਸਵੇਰੇ ਵੀ ਚੀਫ ਜਸਟਿਸ ਨਾਲ ਮੁਲਾਕਾਤ ਕੀਤੀ ਪਰ ਉਹ ਵੀ ਬੇਸਿੱਟਾ ਰਹੀ, ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਜਨਤਾ ਅੱਗੇ ਆਉਣਾ ਪਿਆ | ਅਕਤੂਬਰ 2018 'ਚ ਮੌਜੂਦਾ ਚੀਫ ਜਸਟਿਸ ਦੀ ਥਾਂ ਲੈਣ ਜਾ ਰਹੇ ਜਸਟਿਸ ਗੋਗੋਈ ਨੇ ਕਿਹਾ ਕਿ ਇਹ ਦੇਸ਼ ਦਾ ਕਰਜ਼ਾ ਸੀ ਜੋ ਉਨ੍ਹਾਂ ਨੇ ਚੁਕਾਇਆ ਹੈ |
ਚੀਫ਼ ਜਸਟਿਸ 'ਤੇ ਮਹਾਂਦੋਸ਼ ਚਲਾਉਣ ਦਾ ਫ਼ੈਸਲਾ ਰਾਸ਼ਟਰ ਕਰੇ
ਚੀਫ਼ ਜਸਟਿਸ 'ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ ਤੋਂ ਬਾਅਦ ਪੱਤਰਕਾਰਾਂ ਨੇ ਚਾਰੇ ਜੱਜਾਂ ਤੋਂ ਇਹ ਵੀ ਪੁੱਛਿਆ ਕਿ ਕੀ ਚੀਫ ਜਸਟਿਸ 'ਤੇ ਮਹਾਂਦੋਸ਼ ਚਲਾਇਆ ਜਾਣਾ ਚਾਹੀਦਾ ਹੈ, ਜਿਸ 'ਤੇ ਚੇਮਲੇਸ਼ਵਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਰਾਸ਼ਟਰ ਨੂੰ ਕਰਨਾ ਚਾਹੀਦਾ ਹੈ | ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਕਰਨ 'ਤੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅੱਜ ਮੀਡੀਆ ਨਾਲ ਗੱਲ ਕਰਨ ਤੋਂ ਬਾਅਦ ਦੋ ਦਿਨਾਂ ਦੀ ਛੁੱਟੀ ਹੈ ਅਤੇ ਉਹ ਸਭ ਸੋਮਵਾਰ ਨੂੰ ਅਦਾਲਤ ਜਾਣਗੇ |
ਚਿੱਠੀ 'ਚ ਉਠਾਏ ਸਨ ਸਵਾਲ
ਚਾਰੋਂ ਜੱਜਾਂ ਵਲੋਂ ਲਿਖੀ ਚਿੱਠੀ 'ਚ ਮੁੱਖ ਤੌਰ 'ਤੇ ਕੇਸਾਂ ਦੀ ਵੰਡ 'ਚ ਚੀਫ਼ ਜਸਟਿਸ ਵਲੋਂ ਕੀਤੇ ਪੱਖਪਾਤ ਦਾ ਮੁੱਦਾ ਉਠਾਇਆ ਸੀ | 7 ਪੇਜਾਂ ਦੀ ਚਿੱਠੀ 'ਚ ਕਿਹਾ ਗਿਆ ਸੀ ਕਿ ਚੀਫ ਜਸਟਿਸ ਉਸ ਪ੍ਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਤਹਿਤ ਅਹਿਮ ਮਾਮਲਿਆਂ ਦਾ ਫੈਸਲਾ ਇਕੱਠੇ ਲਿਆ ਜਾਂਦਾ ਸੀ | ਚਿੱਠੀ 'ਚ ਇਹ ਵੀ ਕਿਹਾ ਗਿਆ ਕਿ ਕਈ ਅਹਿਮ ਮਾਮਲੇ, ਜੋ ਸੁਪਰੀਮ ਕੋਰਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਦੇ ਹਨ, ਚੀਫ ਜਸਟਿਸ ਬਿਨਾਂ ਕਿਸੇ ਵਾਜਬ ਕਾਰਨ ਦੇ ਆਪਣੀ ਪਸੰਦ ਦੀ ਬੈਂਚ ਦੇ ਸਪੁਰਦ ਕਰ ਦਿੰਦੇ ਹਨ, ਜਿਸ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਗਦੀ ਹੈ | ਜੱਜਾਂ ਵਲੋਂ ਲਿਖੀ ਚਿੱਠੀ 'ਚ ਜ਼ਿਆਦਾ ਕੇਸਾਂ ਦਾ ਹਵਾਲਾ ਨਹੀਂ ਸੀ, ਪਰ ਉਨ੍ਹਾਂ ਵਲੋਂ ਉੱਤਰਾਖੰਡ ਦੇ ਚੀਫ ਜਸਟਿਸ ਕੇ. ਐਮ. ਜੋਸਫ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ 'ਤੇ ਸਵਾਲ ਉਠਾਏ ਸਨ | ਇਥੇ ਦੱਸਣਯੋਗ ਹੈ ਕਿ ਜੋਸਫ ਨੇ ਹਾਈਕੋਰਟ 'ਚ ਰਹਿੰਦਿਆਂ 21 ਅਪ੍ਰੈਲ, 2016 ਨੂੰ ਉੱਤਰਾਖੰਡ 'ਚ ਹਰੀਸ਼ ਰਾਵਤ ਦੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਫੈਸਲੇ ਨੂੰ ਰੱਦ ਕੀਤਾ ਸੀ |
ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ-ਸਰਕਾਰ ਨੇ ਝਾੜਿਆ ਪੱਲਾ
ਉੱਚ ਪੱਧਰੀ ਸਰਕਾਰੀ ਸੂਤਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵਲੋਂ ਅੱਜ ਉਠਾਏ ਮੁੱਦੇ ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ ਹੈ ਅਤੇ ਸੰਕੇਤ ਦਿੱਤਾ ਕਿ ਸਰਕਾਰ ਵਲੋਂ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਸੰਭਾਵਨਾ ਨਹੀਂ | ਸੂਤਰਾਂ ਨੇ ਕਿਹਾ ਕਿ ਇਹ ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ ਹੈ ਅਤੇ ਸਰਕਾਰ ਇਸ ਵਿਚ ਦਖਲ ਦੇਣ ਦਾ ਇਰਾਦਾ ਨਹੀਂ ਰੱਖਦੀ ਪਰ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਹ ਮੁੱਦਾ ਛੇਤੀ ਹੱਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਨਿਆਂਪਾਲਿਕਾ ਵਿਚ ਲੋਕਾਂ ਦਾ ਭਰੋਸਾ ਦਾਅ 'ਤੇ ਲੱਗਾ ਹੋਇਆ ਹੈ |
ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਲਿਖੀ ਚਿੱਠੀ ਦੇ ਮੁੱਖ ਅੰਸ਼
• ਚੀਫ਼ ਜਸਟਿਸ ਦੀਪਕ ਮਿਸ਼ਰਾ ਉਸ ਪਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਦੇ ਤਹਿਤ ਅਹਿਮ ਮਾਮਲਿਆਂ 'ਚ ਫ਼ੈਸਲੇ ਸਮੂਹਿਕ ਤੌਰ 'ਤੇ ਲਏ ਜਾਂਦੇ ਰਹੇ ਹਨ |
• ਮਾਮਲਿਆਂ ਦੀ ਵੰਡ 'ਚ ਚੀਫ਼ ਜਸਟਿਸ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ |
• ਸੁਪਰੀਮ ਕੋਰਟ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮਾਮਲਿਆਂ ਨੂੰ ਮੁੱਖ ਜੱਜ ਬਿਨ੍ਹਾਂ ਕਿਸੇ ਵਾਜ਼ਬ ਕਾਰਨ ਦੇ ਆਪਣੀ ਪਸੰਦ ਦੇ ਬੈਂਚਾਂ ਨੂੰ ਸੌਾਪ ਦਿੰਦੇ ਹਨ | ਇਸ ਨਾਲ ਸਰਵਉੱਚ ਅਦਾਲਤ ਦਾ ਅਕਸ ਖਰਾਬ ਹੁੰਦਾ ਹੈ |
• ਅਸੀਂ ਇਸ 'ਚ ਬਹੁਤ ਜ਼ਿਆਦਾ ਮਾਮਲਿਆਂ ਦਾ ਹਵਾਲਾ ਨਹੀਂ ਦੇ ਰਹੇ ਹਾਂ |
• ਸੁਪਰੀਮ ਕੋਰਟ ਕਾਲਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਐਮ. ਜੋਸਫ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਭੇਜੀ ਹੈ |
• ਜਸਟਿਸ ਕੇ. ਐਮ. ਜੋਸਫ ਨੇ ਹੀ ਹਾਈ ਕੋਰਟ 'ਚ ਰਹਿੰਦੇ ਹੋਏ 21 ਅਪ੍ਰੈਲ, 2016 ਨੂੰ ਉੱਤਰਾਖੰਡ 'ਚ ਹਰੀਸ਼ ਰਾਵਤ ਦੀ ਸਰਕਾਰ ਨੂੰ ਹਟਾ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਫ਼ੈਸਲੇ ਨੂੰ ਰੱਦ ਕੀਤਾ ਸੀ |
• ਇੰਦੂ ਮਲਹੋਤਰਾ ਸੁਪਰੀਮ ਕੋਰਟ 'ਚ ਸਿੱਧੇ ਜੱਜ ਬਣਨ ਵਾਲੀ ਪਹਿਲੀ ਔਰਤ ਜੱਜ ਹੋਵੇਗੀ, ਜਦੋਂਕਿ ਸੁਪਰੀਮ ਕੋਰਟ 'ਚ ਫਿਲਹਾਲ ਜਸਟਿਸ ਆਰ ਭਾਨੂਮਤੀ ਦੇ ਬਾਅਦ ਉਹ ਦੂਸਰੀ ਔਰਤ ਜੱਜ ਹੋਵੇਗੀ |
• ਸੁਪਰੀਮ ਕੋਰਟ 'ਚ ਤੈਅ 31 ਅਹੁਦਿਆਂ 'ਚੋਂ ਫਿਲਹਾਲ 25 ਜੱਜ ਹਨ, 6 ਅਹੁਦੇ ਅਜੇ ਵੀ ਖ਼ਾਲੀ ਹਨ |

ਪੂਰਨ ਅਦਾਲਤ ਬੁਲਾਈ ਜਾਵੇ-ਬਾਲਾਕ੍ਰਿਸ਼ਨਣ
ਸਾਬਕਾ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਣ ਨੇ ਕਿਹਾ ਕਿ ਚਾਰ ਜੱਜਾਂ ਨੇ ਜੋ ਕੀਤਾ ਉਹ ਨਾ ਤਾਂ ਉਨ੍ਹਾਂ ਦੇ ਪੱਖ 'ਚ ਹੈ ਅਤੇ ਨਾ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਗਲਤ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦੀ ਭਰੋਸੇਯੋਗਤਾ 'ਤੇ ਸਵਾਲ ਨਹੀਂ ਹੋਣਾ ਚਾਹੀਦਾ ਅਤੇ ਇਹ ਘਟਨਾਵਾਂ ਆਮ ਆਦਮੀ ਨੂੰ ਇਹ ਅਹਿਸਾਸ ਕਰਵਾ ਸਕਦੀਆਂ ਹਨ ਕਿ ਚੀਜ਼ਾਂ ਸਹੀ ਤਰੀਕੇ ਨਾਲ ਨਹੀਂ ਚੱਲ ਰਹੀਆਂ ਹਨ। ਪੂਰਨ ਅਦਾਲਤ ਦੀ ਬੈਠਕ ਤੁਰੰਤ ਬੁਲਾਈ ਜਾਵੇ। ਜਸਟਿਸ ਕੇ. ਟੀ. ਥਾਮਸ ਨੇ ਕਿਹਾ ਕਿ ਹੁਣ ਗੇਂਦ ਚੀਫ਼ ਜਸਟਿਸ (ਦੀਪਕ ਮਿਸ਼ਰਾ) ਵੱਲ ਹੈ, ਜੋ ਇਸ ਮੁੱਦੇ ਨੂੰ ਹੱਲ ਕਰਨ 'ਚ ਸਭ ਤੋਂ ਸਮਰੱਥ ਵਿਅਕਤੀ ਹਨ। ਸੇਵਾਮੁਕਤ ਜਸਟਿਸ ਕੇ. ਐਸ. ਰਾਧਾਕ੍ਰਿਸ਼ਨਣ ਨੇ ਕਿਹਾ ਕਿ ਪੱਤਰ 'ਚ ਸਾਫ਼ ਤੌਰ 'ਤੇ ਦੱਸਣਾ ਚਾਹੀਦਾ ਸੀ ਕਿ ਕਿਹੜਾ ਮਾਮਲਾ ਹੈ ਅਤੇ ਇਹ ਵੇਰਵਾ ਹੈ।
ਜੱਜਾਂ ਨੂੰ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਚਾਹੀਦੀ ਸੀ-ਅਟਾਰਨੀ ਜਨਰਲ

ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਚਾਰੇ ਸੀਨੀਅਰ ਜੱਜਾਂ ਵਲੋਂ ਪ੍ਰੈਸ ਕਾਨਫਰੰਸ ਕਰਨ ਤੋਂ ਬਚਿਆ ਜਾ ਸਕਦਾ ਸੀ ਅਤੇ ਜੱਜਾਂ ਨੂੰ ਹੁਣ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਸਿਆਣਪ ਨਾਲ ਕੰਮ ਕਰਨਾ ਪਵੇਗਾ। ਵੇਨੂੰਗੋਪਾਲ ਜਿਨ੍ਹਾਂ ਚੀਫ ਜਸਟਿਸ ਦੀਪਕ ਮਿਸ਼ਰਾ ਨਾਲ ਪ੍ਰੈਸ ਕਾਨਫਰੰਸ ਪਿੱਛੋਂ ਮੀਟਿੰਗ ਕੀਤੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਆਸ ਜ਼ਾਹਰ ਕੀਤੀ ਕਿ ਚੀਫ ਜਸਟਿਸ ਸਮੇਤ ਸਾਰੇ ਜੱਜ ਮੌਜੂਦਾ ਸਥਿਤੀ ਤੋਂ ਉੱਪਰ ਉਠ ਕੇ ਵੱਖਰੇਵੇਂ ਪੂਰੀ ਤਰ੍ਹਾਂ ਦੂਰ ਕਰ ਲੈਣਗੇ।
ਜੱਜਾਂ ਨੇ ਅਪਵਿੱਤਰ ਗੱਠਜੋੜ ਨੂੰ ਨੰਗਾ ਕੀਤਾ-ਅੰਨਾ ਹਜ਼ਾਰੇ

ਸਮਾਜਸੇਵੀ ਅੰਨਾ ਹਜ਼ਾਰੇ ਨੇ ਅੱਜ ਸੁਪਰੀਮ ਕੋਰਟ ਦੇ ਕੰਮਕਾਜ ਬਾਰੇ ਆਪਣੇ ਵਿਚਾਰ ਲੋਕਾਂ ਸਾਹਮਣੇ ਲਿਆਉਣ ਲਈ ਸੁਪਰੀਮ ਕੋਰਟ ਦੇ ਚਾਰੇ ਜੱਜਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਚਾਰੇ ਸੀਨੀਅਰ ਜੱਜਾਂ ਨੇ ਚਿੰਤਾ ਵਾਲੇ ਮੁੱਦੇ ਉਛਾਲ ਕੇ ਦੱਸ ਦਿੱਤਾ ਹੈ ਕਿ ਇਸ ਸਰਕਾਰ ਵਿਚ ਬੈਠੇ ਕੁਝ ਲੋਕਾਂ ਅਤੇ ਕੁਝ ਜੱਜਾਂ ਵਿਚਕਾਰ ਕੋਈ ਗੱਠਜੋੜ ਹੈ। ਇਸ ਗੱਠਜੋੜ ਨੇ ਲੋਕਤੰਤਰ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਮੁੱਦੇ 'ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਨਿਤਿਸ਼ ਦੇ ਕਾਫ਼ਲੇ 'ਤੇ ਪਥਰਾਅ

ਸਮੀਖਿਆ ਯਾਤਰਾ ਦੌਰਾਨ ਲੋਕਾਂ ਨੇ ਮਾਰੇ ਪੱਥਰ ਪਟਨਾ, 12 ਜਨਵਰੀ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਬਕਸਰ 'ਚ ਭੀੜ ਨੇ ਹਮਲਾ ਕਰ ਦਿੱਤਾ | ਭੀੜ ਨੇ ਮੁੱਖ ਮੰਤਰੀ ਦੇ ਕਾਫ਼ਲੇ 'ਤੇ ਪੱਥਰ ਮਾਰੇ ਅਤੇ ਨਿਤਿਸ਼ ਕੁਮਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਪੁਲਾੜ 'ਚ ਇਸਰੋ ਦਾ ਸੈਂਕੜਾ

100ਵਾਂ ਉਪਗ੍ਰਹਿ ਭੇਜ ਕੇ ਰਚਿਆ ਇਤਿਹਾਸ, 30 ਹੋਰ ਵੀ ਭੇਜੇ ਸ੍ਰੀਹਰੀਕੋਟਾ, 12 ਜਨਵਰੀ (ਪੀ. ਟੀ. ਆਈ.)-ਪੁਲਾੜ ਵਿਗਿਆਨ ਦੇ ਖੇਤਰ ਵਿਚ ਕਈ ਮੱਲਾਂ ਮਾਰਨ ਵਾਲੇ ਪੁਲਾੜ ਸੰਗਠਨ ਇਸਰੋ ਨੇ ਅੱਜ ਹੋਰ ਵੱਡਾ ਰਿਕਾਰਡ ਕਾਇਮ ਕਰਦੇ ਹੋਏ ਸਫਲਤਾਪੂਰਵਕ 100ਵਾਂ ਉੁਪਗ੍ਰਹਿ ਦਾਗਿਆ ਹੈ ...

ਪੂਰੀ ਖ਼ਬਰ »

ਐੱਫ. ਬੀ. ਆਈ. ਵਲੋਂ ਨੀਰਜਾ ਭਨੋਟ ਦੇ ਚਾਰ ਹੱਤਿਆਰਿਆਂ ਦੀਆਂ ਤਸਵੀਰਾਂ ਜਾਰੀ

ਅਮਰੀਕਾ, 12 ਜਨਵਰੀ (ਏਜੰਸੀ)-ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਵੀਰਵਾਰ ਨੂੰ ਚਾਰ ਅਗਵਾਕਾਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਇਹ ਉਹੀ ਅਗਵਾਹਕਾਰ ਹਨ, ਜਿਨ੍ਹਾਂ ਨੇ 1986 'ਚ ਪੈਨ ਏ.ਐੱਮ. ਫਲਾਈਟ 73 ਨੂੰ ਅਗਵਾ ਕੀਤਾ ਸੀ, ਜਿਸ ਦੀ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਮੂਲ ਦੇੇ ਕੈਦੀ ਦੀ ਟਲ ਸਕਦੀ ਹੈ ਫ਼ਾਂਸੀ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਅਮਰੀਕਾ 'ਚ ਰਘੂਨੰਦਨ ਯਾਂਡਮੂਰੀ (32) ਜਿਸ ਨੂੰ ਹੱਤਿਆਵਾਂ ਕਰਨ ਤੇ ਹੋਰ ਸੰਗੀਨ ਦੋਸ਼ਾਂ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਕੈਦੀ ਹੈ, ਜਿਸ ਨੂੰ 23 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ | ...

ਪੂਰੀ ਖ਼ਬਰ »

ਦਿੱਲੀ ਦੇ ਹੋਟਲ 'ਚ ਪ੍ਰਵਾਸੀ ਭਾਰਤੀ ਵਲੋਂ ਅਮਰੀਕੀ ਔਰਤ ਨਾਲ ਛੇੜਛਾੜ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਇਥੋਂ ਦੇ ਲੁਟੀਅਨ 'ਚ ਇਕ ਪੰਜ ਤਾਰਾ ਹੋਟਲ 'ਚ ਇਕ ਪ੍ਰਵਾਸੀ ਭਾਰਤੀ ਨੇ 52 ਸਾਲਾ ਅਮਰੀਕੀ ਨਾਗਰਿਕ ਔਰਤ ਨਾਲ ਛੇੜਛਾੜ ਕੀਤੀ, ਜਿਸ ਦੇ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਵਧੀਕ ਪੁਲਿਸ ਕਮਿਸ਼ਨਰ ਬੀ. ਕੇ. ਸਿੰਘ ਅਨੁਸਾਰ ਔਰਤ 6 ਜਨਵਰੀ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਲੋਹੜੀ ਤੇ ਮਾਘੀ ਦੀ ਵਧਾਈ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਅੱਜ ਲੋਹੜੀ, ਮਾਘੀ ਅਤੇ ਪੋਂਗਲ ਦੇ ਤਿਉਹਾਰ ਦੀ ਵਧਾਈ ਦਿੱਤੀ | ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੁਨੇਹੇ 'ਚ ਲੋਹੜੀ, ਮਾਘੀ ਅਤੇ ਪੋਂਗਲ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ ...

ਪੂਰੀ ਖ਼ਬਰ »

ਜਸਟਿਸ ਲੋਯਾ ਦੀ ਭੇਦਭਰੀ ਹਾਲਤ 'ਚ ਮੌਤ ਗੰਭੀਰ ਮਾਮਲਾ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਸੀ. ਬੀ. ਆਈ. ਜੱਜ ਬੀ. ਐਚ. ਲੋਯਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆ ਇਸ ਨੂੰ ਗੰਭੀਰ ...

ਪੂਰੀ ਖ਼ਬਰ »

ਹਰਮਨ-ਪਿਆਰਤਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਤੀਜਾ ਸਥਾਨ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ-ਪਿਆਰਤਾ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਸਰਵੇਖਣ 'ਚ ਦੁਨੀਆ ਦੇ ਮੁੱਖ ਤਿੰਨ ਨੇਤਾਵਾਂ 'ਚ ਸ਼ਾਮਿਲ ਕੀਤਾ ਗਿਆ ਹੈ | ਗੈਲਪ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲਾ

ਪਾਕਿ ਦੇ ਕਸੂਰ ਸ਼ਹਿਰ 'ਚ ਹਿੰਸਕ ਪ੍ਰਦਰਸ਼ਨ, ਸਰਕਾਰੀ ਦਫ਼ਤਰ ਫੂਕਿਆ

ਇਸਲਾਮਾਬਾਦ, 12 ਜਨਵਰੀ (ਏਜੰਸੀ)-ਛੇ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਬਾਅਦ ਹੋਏ ਦੰਗਿਆਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਘਟਨਾ ਦੇ ਦੂਜੇ ਦਿਨ ਪਾਕਿਸਤਾਨ ਦੇ ਸ਼ਹਿਰ ਕਸੂਰ 'ਚ ਇਕ ਸਰਕਾਰੀ ਦਫ਼ਤਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ | ਇਹ ਖ਼ੁਲਾਸਾ ਬੀ. ਬੀ. ...

ਪੂਰੀ ਖ਼ਬਰ »

ਉੜੀ ਸੈੈਕਟਰ 'ਚ ਪਾਕਿ ਸੈਨਾ ਵਲੋਂ ਗੋਲੀਬਾਰੀ

ਬਾਰੂਦੀ ਸੁਰੰਗ ਦੇ ਧਮਾਕੇ 'ਚ ਜਵਾਨ ਜ਼ਖ਼ਮੀ ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਖੇਤਰ ਸਥਿਤ ਕੰਟਰੋਲ ਰੇਖਾ 'ਤੇ ਪਾਕਿ ਸੈਨਾ ਨੇ ਸ਼ੁੱਕਰਵਾਰ ਸਵੇਰ ਗੋਲੀਬਾਰੀ ਦੀ ਉਲੰਘਣਾ ਕਰਦੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ...

ਪੂਰੀ ਖ਼ਬਰ »

ਚੀਨੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਸਮਰੱਥ-ਫੌਜ ਮੁਖੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਚੀਨ ਇਕ ਸ਼ਕਤੀਸ਼ਾਲੀ ਦੇਸ਼ ਹੈ, ਪਰ ਭਾਰਤ ਕੋਈ ਕਮਜ਼ੋਰ ਰਾਸ਼ਟਰ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਚੀਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX