ਤਾਜਾ ਖ਼ਬਰਾਂ


ਮੋਬਾਈਲ ਚੋਰੀ ਦੇ ਦੋਸ਼ 'ਚ ਨਾਬਾਲਗ 'ਤੇ ਢਾਹਿਆ ਗਿਆ ਜੁਲਮ
. . .  27 minutes ago
ਪਟਨਾ, 23 ਸਤੰਬਰ - ਬਿਹਾਰ ਦੇ ਫੁਲਵਾਰੀ ਸ਼ਰੀਫ ਦੇ ਇਸ਼ੋਪੁਰ ਅਧਪਾ ਕਾਲੋਨੀ 'ਚ ਭੀੜ ਨੇ ਇਕ ਨਾਬਾਲਗ ਨੂੰ ਮੋਬਾਈਲ ਚੋਰੀ ਦੇ ਦੋਸ਼ 'ਚ ਤਿੰਨ ਘੰਟਿਆਂ ਤੱਕ ਦਰਖਤ ਨਾਲ ਬੰਨ੍ਹ ਕੇ ਰੱਖਿਆ ਤੇ ਜੰਮ ਕੇ ਕੁੱਟਮਾਰ ਕੀਤੀ। ਇੱਥੋਂ ਤੱਕ ਭੀੜ ਨੇ ਨਾਬਾਲਗ ਦੇ ਸਰੀਰ 'ਤੇ ਖੰਡ ਪਾ ਦਿੱਤੀ ਤੇ ਕੀੜੀਆਂ ਕੋਲੋਂ ਕਟਵਾਇਆ...
ਅੱਜ ਦਾ ਵਿਚਾਰ
. . .  49 minutes ago
ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
. . .  1 day ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਸੀਟਾਂ ਵਿਚੋਂ ਕਾਂਗਰਸ ਪਹਿਲਾਂ ਹੀ 10 ਸੀਟਾਂ ਜਿੱਤ ਚੁੱਕੀ ਹੈ, ਜਦਕਿ ਹੋਏ ਚਾਰ ਜ਼ੋਨਾਂ ਦੇ ਮੁਕਾਬਲਿਆਂ 'ਚ ਤਿੰਨ ਸੀਟਾਂ ਹੋਰ ਜਿੱਤ ...
ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਜੇਤੂ ਸਰਟੀਫਿਕੇਟ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- 413 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਦੇ ਬਾਵਜੂਦ ਵੀ ਜੇਤੂ ਸਰਟੀਫਿਕੇਟ ਨਾ ਮਿਲਣ 'ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਲਕਾ ਜੋਧਪੁਰ ਤੋਂ ...
ਦਸੂਹਾ ਦੇ 20 ਜ਼ੋਨਾਂ 'ਚ 15 'ਤੇ ਕਾਂਗਰਸ ਜੇਤੂ
. . .  1 day ago
ਦਸੂਹਾ ,22 ਸਤੰਬਰ [ਚੰਦਨ ਕੌਸ਼ਲ] - ਬਲਾਕ ਸੰਮਤੀ ਚੋਣਾਂ 'ਚ 20 ਜ਼ੋਨਾਂ 'ਚੋਂ ਕਾਂਗਰਸ ਨੇ 15 ਸੀਟਾਂ ,3 'ਤੇ ਅਕਾਲੀ ਦਲ ,1 'ਤੇ ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ।
ਬਲਾਕ ਸੰਮਤੀ ਟਾਂਡਾ ਦੀਆ 19 ਸੀਟਾਂ ਤੋ ਕਾਂਗਰਸ 13 ਤੇ ਅਕਾਲੀ ਦਲ 6 ਤੇ ਜਿੱਤੇ
. . .  1 day ago
ਟਾਂਡਾ , 22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੇ ਕੁਲ 19 ਜ਼ੋਨਾਂ ਚੋ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨਾ ਚੋ ਕਾਂਗਰਸ ਨੇ 13ਸੀਟਾਂ ਤੇ ਜਿੱਤ ਦਰਜ ਕਰ ਕੇ ਬਲਾਕ ਸੰਮਤੀ ਟਾਂਡਾ ਤੇ ਕਬਜ਼ਾ ਕੀਤਾ ਹੈ...
ਦੇਰ ਨਾਲ ਆਏ ਨਤੀਜੇ ਚ ਹਲਕਾ ਰਾਜਾਸਾਂਸੀ ਦੇ ਬਲਾਕ ਸੰਮਤੀ ਜ਼ੋਨ ਭਿੰਡੀ ਔਲਖ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ 700 ਵੋਟਾਂ ਦੇ ਫਰਕ ਨਾਲ ਜੇਤੂ ਰਹੇ
. . .  1 day ago
ਜਿਲ੍ਹਾ ਪ੍ਰੀਸ਼ਦ ਜ਼ੋਨ ਬਾਹੜੋਵਾਲ ਤੋਂ ਕਾਂਗਰਸ ਦੀ ਕਮਲਜੀਤ ਚੇਤਾ 967 ਵੋਟਾ ਨਾਲ ਜੇਤ੍‍ੂ
. . .  1 day ago
ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ
. . .  1 day ago
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਬਲਾਕ ਗੜ੍ਹਸ਼ੰਕਰ ਦੀ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ ਸਾਹਮਣੇ ਆਈ ਹੈ। 24 ਜ਼ੋਨਾਂ ਦੇ ਚੋਣ ਨਤੀਜਿਆਂ 'ਚ 17 ਜ਼ੋਨਾਂ 'ਤੇ ਕਾਂਗਰਸ ਜੇਤੂ ਰਹੀ ਹੈ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਸੜਕ ਹਾਦਸੇ 'ਚ 5 ਦੀ ਮੌਤ , 8 ਜ਼ਖ਼ਮੀ
. . .  1 day ago
ਸ੍ਰੀ ਅਨੰਦਪੁਰ 'ਚ ਕਾਂਗਰਸ 23 ਅਤੇ ਭਾਜਪਾ 1 'ਤੇ ਜੇਤੂ
. . .  1 day ago
ਫਰੀਦਕੋਟ ਬਲਾਕ ਸੰਮਤੀ ਚੌਣਾਂ ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  1 day ago
ਬਲਾਕ ਸੰਮਤੀ ਟਾਂਡਾ ਦੀ ਮਿਆਨੀ ਸੀਟ ਤੇ ਅਕਾਲੀ ਦਲ ਦਾ ਕਬਜ਼ਾ
. . .  1 day ago
ਮਾਹਿਲਪੁਰ ਦੀਆਂ ਸਾਰੀਆਂ ਜਿਲਾ ਪਰਿਸ਼ਦ ਸੀਟਾਂ ਤੇ ਕਾਂਗਰਸ ਦਾ ਕਬਜਾ
. . .  1 day ago
ਮਾਹਿਲਪੁਰ ਚ ਕਾਂਗਰਸ ਵਲੋਂ 20 ਬਲਾਕ ਸੰਮਤੀ ਜ਼ੋਨਾਂ ਵਿਚੋਂ 17 ਤੇ ਜਿੱਤ ਪ੍ਰਾਪਤ ,ਬਸਪਾ ਦਾ ਵੀ ਖਾਤਾ ਖੁੱਲਾ
. . .  1 day ago
ਬਲਾਕ ਸੰਮਤੀ ਮਨਸੂਰਪੁਰ ,ਘਮਰੌਦਾ ਅਤੇ ਅਗੇਤਾ 'ਚੋਂ ਕਾਂਗਰਸ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪਹਿਲਾ ਸਫ਼ਾ

ਸੁਪਰੀਮ ਕੋਰਟ ਦੇ 4 ਜੱਜਾਂ ਨੇ ਚੀਫ਼ ਜਸਟਿਸ 'ਤੇ ਲਗਾਏ ਗੰਭੀਰ ਦੋਸ਼

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 12 ਜਨਵਰੀ-ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਸਰਬਉੱਚ ਅਦਾਲਤ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ 'ਜਨਤਾ ਦੀ ਅਦਾਲਤ' 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੁਪਰੀਮ ਕੋਰਟ ਅੰਦਰ ਸਥਿਤੀ ਠੀਕ ਨਹੀਂ ਹੈ | ਭਾਰਤ 'ਚ ਲੋਕਤੰਤਰ ...

ਪੂਰੀ ਖ਼ਬਰ »

ਨਿਤਿਸ਼ ਦੇ ਕਾਫ਼ਲੇ 'ਤੇ ਪਥਰਾਅ

ਸਮੀਖਿਆ ਯਾਤਰਾ ਦੌਰਾਨ ਲੋਕਾਂ ਨੇ ਮਾਰੇ ਪੱਥਰ ਪਟਨਾ, 12 ਜਨਵਰੀ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਬਕਸਰ 'ਚ ਭੀੜ ਨੇ ਹਮਲਾ ਕਰ ਦਿੱਤਾ | ਭੀੜ ਨੇ ਮੁੱਖ ਮੰਤਰੀ ਦੇ ਕਾਫ਼ਲੇ 'ਤੇ ਪੱਥਰ ਮਾਰੇ ਅਤੇ ਨਿਤਿਸ਼ ਕੁਮਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਪੁਲਾੜ 'ਚ ਇਸਰੋ ਦਾ ਸੈਂਕੜਾ

100ਵਾਂ ਉਪਗ੍ਰਹਿ ਭੇਜ ਕੇ ਰਚਿਆ ਇਤਿਹਾਸ, 30 ਹੋਰ ਵੀ ਭੇਜੇ ਸ੍ਰੀਹਰੀਕੋਟਾ, 12 ਜਨਵਰੀ (ਪੀ. ਟੀ. ਆਈ.)-ਪੁਲਾੜ ਵਿਗਿਆਨ ਦੇ ਖੇਤਰ ਵਿਚ ਕਈ ਮੱਲਾਂ ਮਾਰਨ ਵਾਲੇ ਪੁਲਾੜ ਸੰਗਠਨ ਇਸਰੋ ਨੇ ਅੱਜ ਹੋਰ ਵੱਡਾ ਰਿਕਾਰਡ ਕਾਇਮ ਕਰਦੇ ਹੋਏ ਸਫਲਤਾਪੂਰਵਕ 100ਵਾਂ ਉੁਪਗ੍ਰਹਿ ਦਾਗਿਆ ਹੈ ...

ਪੂਰੀ ਖ਼ਬਰ »

ਐੱਫ. ਬੀ. ਆਈ. ਵਲੋਂ ਨੀਰਜਾ ਭਨੋਟ ਦੇ ਚਾਰ ਹੱਤਿਆਰਿਆਂ ਦੀਆਂ ਤਸਵੀਰਾਂ ਜਾਰੀ

ਅਮਰੀਕਾ, 12 ਜਨਵਰੀ (ਏਜੰਸੀ)-ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਵੀਰਵਾਰ ਨੂੰ ਚਾਰ ਅਗਵਾਕਾਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਇਹ ਉਹੀ ਅਗਵਾਹਕਾਰ ਹਨ, ਜਿਨ੍ਹਾਂ ਨੇ 1986 'ਚ ਪੈਨ ਏ.ਐੱਮ. ਫਲਾਈਟ 73 ਨੂੰ ਅਗਵਾ ਕੀਤਾ ਸੀ, ਜਿਸ ਦੀ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਮੂਲ ਦੇੇ ਕੈਦੀ ਦੀ ਟਲ ਸਕਦੀ ਹੈ ਫ਼ਾਂਸੀ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਅਮਰੀਕਾ 'ਚ ਰਘੂਨੰਦਨ ਯਾਂਡਮੂਰੀ (32) ਜਿਸ ਨੂੰ ਹੱਤਿਆਵਾਂ ਕਰਨ ਤੇ ਹੋਰ ਸੰਗੀਨ ਦੋਸ਼ਾਂ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਕੈਦੀ ਹੈ, ਜਿਸ ਨੂੰ 23 ਫਰਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ | ...

ਪੂਰੀ ਖ਼ਬਰ »

ਦਿੱਲੀ ਦੇ ਹੋਟਲ 'ਚ ਪ੍ਰਵਾਸੀ ਭਾਰਤੀ ਵਲੋਂ ਅਮਰੀਕੀ ਔਰਤ ਨਾਲ ਛੇੜਛਾੜ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਇਥੋਂ ਦੇ ਲੁਟੀਅਨ 'ਚ ਇਕ ਪੰਜ ਤਾਰਾ ਹੋਟਲ 'ਚ ਇਕ ਪ੍ਰਵਾਸੀ ਭਾਰਤੀ ਨੇ 52 ਸਾਲਾ ਅਮਰੀਕੀ ਨਾਗਰਿਕ ਔਰਤ ਨਾਲ ਛੇੜਛਾੜ ਕੀਤੀ, ਜਿਸ ਦੇ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਵਧੀਕ ਪੁਲਿਸ ਕਮਿਸ਼ਨਰ ਬੀ. ਕੇ. ਸਿੰਘ ਅਨੁਸਾਰ ਔਰਤ 6 ਜਨਵਰੀ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਲੋਹੜੀ ਤੇ ਮਾਘੀ ਦੀ ਵਧਾਈ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਅੱਜ ਲੋਹੜੀ, ਮਾਘੀ ਅਤੇ ਪੋਂਗਲ ਦੇ ਤਿਉਹਾਰ ਦੀ ਵਧਾਈ ਦਿੱਤੀ | ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੁਨੇਹੇ 'ਚ ਲੋਹੜੀ, ਮਾਘੀ ਅਤੇ ਪੋਂਗਲ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ ...

ਪੂਰੀ ਖ਼ਬਰ »

ਜਸਟਿਸ ਲੋਯਾ ਦੀ ਭੇਦਭਰੀ ਹਾਲਤ 'ਚ ਮੌਤ ਗੰਭੀਰ ਮਾਮਲਾ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਸੀ. ਬੀ. ਆਈ. ਜੱਜ ਬੀ. ਐਚ. ਲੋਯਾ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆ ਇਸ ਨੂੰ ਗੰਭੀਰ ...

ਪੂਰੀ ਖ਼ਬਰ »

ਹਰਮਨ-ਪਿਆਰਤਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਤੀਜਾ ਸਥਾਨ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ-ਪਿਆਰਤਾ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਸਰਵੇਖਣ 'ਚ ਦੁਨੀਆ ਦੇ ਮੁੱਖ ਤਿੰਨ ਨੇਤਾਵਾਂ 'ਚ ਸ਼ਾਮਿਲ ਕੀਤਾ ਗਿਆ ਹੈ | ਗੈਲਪ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲਾ

ਪਾਕਿ ਦੇ ਕਸੂਰ ਸ਼ਹਿਰ 'ਚ ਹਿੰਸਕ ਪ੍ਰਦਰਸ਼ਨ, ਸਰਕਾਰੀ ਦਫ਼ਤਰ ਫੂਕਿਆ

ਇਸਲਾਮਾਬਾਦ, 12 ਜਨਵਰੀ (ਏਜੰਸੀ)-ਛੇ ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਬਾਅਦ ਹੋਏ ਦੰਗਿਆਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਘਟਨਾ ਦੇ ਦੂਜੇ ਦਿਨ ਪਾਕਿਸਤਾਨ ਦੇ ਸ਼ਹਿਰ ਕਸੂਰ 'ਚ ਇਕ ਸਰਕਾਰੀ ਦਫ਼ਤਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ | ਇਹ ਖ਼ੁਲਾਸਾ ਬੀ. ਬੀ. ...

ਪੂਰੀ ਖ਼ਬਰ »

ਉੜੀ ਸੈੈਕਟਰ 'ਚ ਪਾਕਿ ਸੈਨਾ ਵਲੋਂ ਗੋਲੀਬਾਰੀ

ਬਾਰੂਦੀ ਸੁਰੰਗ ਦੇ ਧਮਾਕੇ 'ਚ ਜਵਾਨ ਜ਼ਖ਼ਮੀ ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਖੇਤਰ ਸਥਿਤ ਕੰਟਰੋਲ ਰੇਖਾ 'ਤੇ ਪਾਕਿ ਸੈਨਾ ਨੇ ਸ਼ੁੱਕਰਵਾਰ ਸਵੇਰ ਗੋਲੀਬਾਰੀ ਦੀ ਉਲੰਘਣਾ ਕਰਦੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ...

ਪੂਰੀ ਖ਼ਬਰ »

ਚੀਨੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਸਮਰੱਥ-ਫੌਜ ਮੁਖੀ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਨ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਚੀਨ ਇਕ ਸ਼ਕਤੀਸ਼ਾਲੀ ਦੇਸ਼ ਹੈ, ਪਰ ਭਾਰਤ ਕੋਈ ਕਮਜ਼ੋਰ ਰਾਸ਼ਟਰ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਰਤ ਚੀਨੀ ਚੁਣੌਤੀ ਨਾਲ ਨਜਿੱਠਣ ਲਈ ਸਮਰੱਥ ਹੈ | ਫ਼ੌਜ ਮੁਖੀ ਨੇ ਅੱਗੇ ਕਿਹਾ ਕਿ ਚੀਨ ਦਬਾਅ ਪਾ ਰਿਹਾ ਹੈ, ਅਸੀਂ ਇਸ ਨਾਲ ਨਜਿੱਠ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਇਹ ਦਬਾਅ ਵਧੇ ਨਾ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਖੇਤਰ 'ਤੇ ਕਿਸੇ ਨੂੰ ਵੀ ਘੁਸਪੈਠ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਹਾਲਾਤ 1962 ਵਰਗੇ ਨਹੀਂ ਹਨ ਅਤੇ ਹਰ ਖੇਤਰ 'ਚ ਸੈਨਾ ਦੀ ਤਾਕਤ ਵਧੀ ਹੈ ਤੇ ਸਰਹੱਦ 'ਤੇ ਹਰ ਜਗ੍ਹਾ ਭਾਰਤੀ ਸੈਨਿਕਾਂ ਦੀ ਤਾਇਨਾਤੀ ਨੂੰ ਵਧਾਇਆ ਗਿਆ ਹੈ | ਜੇਕਰ ਲੋੜ ਪਈ ਤਾਂ ਸਾਡੀ ਸੈਨਾ ਤਿਆਰ ਹੈ | ਅਮਰੀਕਾ ਵਲੋਂ ਪਾਕਿਸਤਾਨ ਨੂੰ ਅੱਤਵਾਦ ਦੇ ਮਾਮਲੇ 'ਚ ਦਿੱਤੀ ਧਮਕੀ ਬਾਰੇ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਨੂੰ ਇੰਤਜ਼ਾਰ ਕਰਨਾ ਹੋਵੇਗਾ ਅਤੇ ਅਮਰੀਕਾ ਦੇ ਦਬਾਅ ਦਾ ਪ੍ਰਭਾਵ ਦੇਖਣਾ ਪਵੇਗਾ | ਫ਼ੌਜ ਮੁਖੀ ਨੇ ਕਿਹਾ ਕਿ ਸ਼ਹੀਦ ਜਵਾਨਾਂ ਅਤੇ ਫ਼ੌਜ 'ਚ ਅਪਾਹਜ਼ ਹੋਏ ਜਵਾਨਾਂ ਦੇ ਬੱਚਿਆਂ ਲਈ ਫ਼ੌਜ ਵਲੋਂ 2 ਰਿਹਾਇਸ਼ੀ ਸਕੂਲ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਕ ਸਕੂਲ ਪਠਾਨਕੋਟ (ਪੰਜਾਬ) ਅਤੇ ਦੂਸਰਾ ਸਕੂਲ ਭੁਪਾਲ ਜਾਂ ਸਿਕੰਦਰਾਬਾਦ 'ਚ ਸ਼ੁਰੂ ਕੀਤਾ ਜਾਵੇਗਾ | ਇਨ੍ਹਾਂ ਸਕੂਲਾਂ ਦੇ ਸ਼ੁਰੂ ਹੋਣ 'ਚ 3 ਤੋਂ 4 ਸਾਲ ਦਾ ਸਮਾਂ ਲੱਗੇਗਾ | ਇਨ੍ਹਾਂ ਸਕੂਲਾਂ 'ਚ ਗਰੈਜੂਏਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਵਿਦਿਆਰਥੀ ਫ਼ੌਜ ਵਲੋਂ ਚਲਾਏ ਜਾਂਦੇ ਕਾਲਜਾਂ 'ਚ ਪੜ੍ਹਾਈ ਕਰ ਸਕਦੇ ਹਨ |
ਰਸਾਇਣਕ ਹਥਿਆਰਾਂ ਨਾਲ ਲੜਿਆ ਜਾਣ ਵਾਲਾ ਯੁੱਧ ਸਚਾਈ ਲੱਗਣ ਲੱਗਾ
ਉਨ੍ਹਾਂ ਕਿਹਾ ਕਿ ਰਸਾਇਣਿਕ ਹਥਿਆਰਾਂ ਨਾਲ ਲੜਿਆ ਜਾਣ ਵਾਲਾ ਯੁੱਧ ਹੁਣ ਸੱਚਾਈ ਦੇ ਰੂਪ 'ਚ ਨਜ਼ਰ ਆਉਣ ਲੱਗਾ ਹੈ | ਖਾਸ ਤੌਰ 'ਤੇ ਗ਼ੈਰ ਮੁਲਕੀ ਤੱਤਾਂ (ਨਾਨ ਸਟੇਟ ਐਕਟਰ) ਦੇ ਨਾਲ | ਉਨ੍ਹਾਂ ਨੇ ਇਹ ਗੱਲ ਸਿਰਫ ਰਸਾਇਣਿਕ ਹਥਿਆਰਾਂ ਲਈ ਨਹੀਂ, ਬਲਕਿ ਰੇਡੀਓਲੋਜੀਕਲ, ਪ੍ਰਮਾਣੂ ਅਤੇ ਬਾਇਓਲਾਜੀਕਲ ਯੁੱਧ ਲਈ ਵੀ ਕਹੀ |
ਜੰਮੂ-ਕਸ਼ਮੀਰ 'ਚ ਸਿੱਖਿਆ 'ਚ ਵੱਡੇ ਸੁਧਾਰਾਂ ਦੀ ਲੋੜ
ਫ਼ੌਜ ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਸੋਸ਼ਲ ਮੀਡੀਆ ਅਤੇ ਸਰਕਾਰੀ ਸਕੂਲ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ, ਜਿਸ ਕਾਰਨ ਨੌਜਵਾਨਾਂ 'ਚ ਕੱਟੜਤਾ ਆਉਂਦੀ ਹੈ | ਫ਼ੌਜ ਮੁਖੀ ਨੇ ਸੂਬੇ ਦੇ ਮਸਜਿਦਾਂ ਅਤੇ ਮਦਰੱਸਿਆਂ 'ਤੇ ਕੁਝ ਕਾਬੂ ਰੱਖਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ 'ਚ ਸਿੱਖਿਆ ਪ੍ਰਣਾਲੀ 'ਚ ਵੱਡੇ ਸੁਧਾਰ ਦੀ ਜ਼ਰੂਰਤ ਹੈ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX