ਤਾਜਾ ਖ਼ਬਰਾਂ


ਸੰਵਿਧਾਨ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦੇਵੇਗੀ ਕਾਂਗਰਸ : ਰਾਹੁਲ ਗਾਂਧੀ
. . .  1 minute ago
ਨਵੀਂ ਦਿੱਲੀ,23 ਅਪ੍ਰੈਲ- ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 2019 ਵਿਚ ਪਾਰਟੀ ਭਾਰਤੀ ਜਨਤਾ ਪਾਰਟੀ ਅਤ ਆਰ.ਐਸ.ਐਸ ਨੂੰ ਦੇਸ਼ ਦੇ ਸੰਵਿਧਾਨ....
8 ਸਾਲਾਂ ਬੱਚੀ ਨਾਲ 14 ਸਾਲ ਦੇ ਲੜਕੇ ਵੱਲੋਂ ਜਬਰ ਜਨਾਹ
. . .  23 minutes ago
ਬਰੇਲੀ, 23 ਅਪ੍ਰੈਲ - ਉਤਰ ਪ੍ਦੇਸ਼ ਦੇ ਸੀ ਬੀ ਗੰਜ ਚ ਪੈਂਦੇ ਸਰਾਨੀਆ ਪਿੰਡ ਚ ਇੱਕ 14 ਸਾਲਾ ਲੜਕੇ ਵਲੋਂ ਕਥਿਤ ਤੌਰ 'ਤੇ ਇੱਕ 8 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ...
ਸੁਸ਼ਮਾ ਸਵਰਾਜ ਨੇ ਚੀਨ ਦੇ ਉਪਰਾਸ਼ਟਰਪਤੀ ਵਾਂਗ ਕਿਸ਼ਾਨ ਨਾਲ ਕੀਤੀ ਮੁਲਾਕਾਤ
. . .  43 minutes ago
ਪਦਮਾਵਤ ਵਿਵਾਦ : ਸੁਪਰੀਮ ਕੋਰਟ ਨੇ ਸਵਾਮੀ ਅਗਨੀਵੇਸ਼ ਦੀ ਪਟੀਸ਼ਨ ਕੀਤੀ ਖਾਰਜ
. . .  54 minutes ago
ਨਵੀਂ ਦਿੱਲੀ, 23 ਅਪ੍ਰੈਲ - ਸੁਪਰੀਮ ਕੋਰਟ ਨੇ ਫਿਲਮ ਪਦਮਾਵਤ ਨੂੰ ਲੈ ਕੇ ਅੱਜ ਸਵਾਮੀ ਅਗਨੀਵੇਸ਼ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ...
ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਮੰਗ ਹਾਈਕੋਰਟ ਵੱਲੋਂ ਮਨਜ਼ੂਰ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸੱਤੀ) - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਵਿਰੁੱਧ ਚਲ ਰਹੇ ਛਤਰਪਤੀ ਕਤਲ ਕੇਸ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਨਵੇਂ ਸਿਰੇ ਤੋਂ ਗਵਾਹੀਆਂ...
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸੱਤੀ) - ਪੰਜਾਬ ਮੰਤਰੀ ਮੰਡਲ ਵਿੱਚ ਨਵੇਂ ਸ਼ਾਮਲ ਹੋਣ ਜਾ ਰਹੇ ਨੌ ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਠੀਕ ਪਹਿਲਾਂ ਕੈਬੀਨੇੇਟ 'ਚ ਵਾਧੇ 'ਤੇ ਰੋਕ ਲਗਾਉਣ...
12ਵੀਂ ਦੇ ਨਤੀਜਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਰਿਹਾ ਅੱਵਲ
. . .  about 1 hour ago
ਐੱਸ.ਏ.ਐੱਸ ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੇ ਐਲਾਨੇ ਗਏ ਨਤੀਜਿਆਂ 'ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪਹਿਲੇ ਨੰਬਰ...
12ਵੀਂ ਸ਼੍ਰੇਣੀ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਲੜਕੀਆਂ ਨੇ ਮਾਰੀ ਬਾਜ਼ੀ
. . .  about 2 hours ago
ਐੱਸ.ਏ.ਐੱਸ ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਸ਼੍ਰੇਣੀ ਦੇ ਨਤੀਜਿਆਂ ਵਿਚ ਇਸ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ। ਇਸ ਵਾਰ 131279 ਲੜਕੀਆਂ 'ਚੋਂ 100330 (76.43%) ਲੜਕੀਆਂ ਪਾਸ ਹੋਈਆਂ ਹਨ, ਜਦਕਿ...
12ਵੀਂ ਪ੍ਰੀਖਿਆ (ਖੇਡ ਕੋਟਾ) ਦੇ ਨਤੀਜਿਆਂ 'ਚ ਲੁਧਿਆਣਾ ਦੀ ਪ੍ਰਾਚੀ ਗੌੜ ਰਹੀ ਅੱਵਲ
. . .  about 2 hours ago
ਐੱਸ.ਏ.ਐੱਸ ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ (ਖੇਡ ਕੋਟਾ) ਦੇ ਐਲਾਨੇ ਗਏ ਨਤੀਜਿਆਂ 'ਚ ਬੀ.ਸੀ.ਐੱਮ ਸੀਨੀਅਰ ਸੈਕੰਡਰੀ...
12ਵੀਂ ਪ੍ਰੀਖਿਆ (ਅਕਾਦਮਿਕ) ਦੇ ਨਤੀਜਿਆਂ 'ਚ ਲੁਧਿਆਣਾ ਦੀ ਪੂਜਾ ਜੋਸ਼ੀ ਰਹੀ ਅੱਵਲ
. . .  about 2 hours ago
ਐੱਸ.ਏ.ਐੱਸ ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ (ਅਕਾਦਮਿਕ) ਦੇ ਐਲਾਨੇ ਗਏ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਲੜਕਿਆਂ ਵਾਂਗ ਲੜਕੀਆਂ ਦੀ ਲੋਹੜੀ ਪਾਉਣਾ ਵੀ ਚੰਗੀ ਪਿਰਤ-ਰੇਨੂੰ ਸੂਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੀ.ਪੀ. ਯੂਨਿਟ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਸਪਤਾਲ 'ਚ ਨਵਜੰਮੇ 28 ਬੱਚਿਆਂ ਦੀ ਲੋਹੜੀ ਪਾਈ ਗਈ | ਇਸ ਮੌਕੇ ਸਿਵਲ ਸਰਜਨ ਡਾ: ਰੇਨੂੰ ਸੂਦ ...

ਪੂਰੀ ਖ਼ਬਰ »

'ਨਸ਼ਿਆਂ ਦੀ ਬੁਰਾਈ ਰੋਕਣ 'ਚ ਪੁਲਿਸ ਤੇ ਸਮਾਜ ਦਾ ਯੋਗਦਾਨ' ਵਿਸ਼ੇ 'ਤੇ ਸੈਮੀਨਾਰ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਪੁਲਿਸ ਰਿਕਰੂਟਸ ਟੇ੍ਰਨਿੰਗ ਸੈਂਟਰ ਜਹਾਨਖੇਲਾਂ 'ਚ 'ਸਮਾਜ 'ਚ ਨਸ਼ਿਆਂ ਦੀ ਬੁਰਾਈ ਰੋਕਣ 'ਚ ਪੁਲਿਸ ਤੇ ਸਮਾਜ ਦਾ ਯੋਗਦਾਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਤੂਰ ...

ਪੂਰੀ ਖ਼ਬਰ »

ਲੁਟੇਰਾ ਸਾਬਕਾ ਸੈਨਿਕ ਤੋਂ ਹਜ਼ਾਰਾਂ ਦੀ ਨਕਦੀ ਖੋਹ ਕੇ ਫ਼ਰਾਰ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਫਗਵਾੜਾ ਰੋਡ 'ਤੇ ਅਣਪਛਾਤੇ ਲੁਟੇਰਾ ਸਕੂਟਰ ਸਵਾਰ ਸਾਬਕਾ ਸੈਨਿਕ ਜੋਗਿੰਦਰ ਸਿੰਘ ਵਾਸੀ ਪੁਰਹੀਰਾਂ ਤੋਂ 24,500 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਪੁਰਹੀਰਾਂ ਪੁਲਿਸ ਚੌਕੀ ਤੋਂ ਪੁਲਿਸ ਵੀ ਮੌਕੇ ...

ਪੂਰੀ ਖ਼ਬਰ »

ਲੱਖਾਂ ਰੁਪਏ ਖ਼ਰਚ ਕਰਕੇ ਬਣਾਇਆ ਅਧੂਰਾ ਸ਼ਾਪਿੰਗ ਕੰਪਲੈਕਸ ਬਣਿਆ ਨਸ਼ੇੜੀਆਂ ਦਾ ਅੱਡਾ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਇੱਥੋਂ ਹੁਸ਼ਿਆਰਪੁਰ ਰੋਡ 'ਤੇ ਕਰੀਬ 45 ਲੱਖ ਦੀ ਲਾਗਤ ਨਾਲ ਨਗਰ ਕੌਾਸਲ ਵਲੋਂ ਉਸਾਰਿਆ ਗਿਆ ਤਿੰਨ ਮੰਜ਼ਿਲਾਂ ਅਧੂਰਾ ਸ਼ਾਪਿੰਗ ਕੰਪਲੈਕਸ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ | ਇਸ ਸ਼ਾਪਿੰਗ ਕੰਪਲੈਕਸ ਦਾ ਨੀਂਹ ਪੱਥਰ 17-9-2007 ਨੂੰ ...

ਪੂਰੀ ਖ਼ਬਰ »

ਏਕਜੋਤ ਕਲੱਬ ਵਲੋਂ ਕਰਵਾਇਆ ਗਿਆ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਦਸੂਹਾ, 12 ਜਨਵਰੀ (ਕੌਸ਼ਲ)- ਏਕਜੋਤ ਕਲੱਬ ਦਸੂਹਾ ਵਲੋਂ ਕਰਵਾਇਆ ਗਿਆ ਪਹਿਲਾ ਵਿਸ਼ਾਲ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਮੌਕੇ ਵਿਧਾਇਕ ਅਰੁਣ ਡੋਗਰਾ ਮਿੱਕੀ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਅਮਨਪ੍ਰੀਤ ਸਿੰਘ ਮੰਟੂ ਲਾਲੀ ਪੰਜਾਬ ਪ੍ਰਧਾਨ ਯੂਥ, ...

ਪੂਰੀ ਖ਼ਬਰ »

ਦਸੂਹਾ ਵਿਖੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਸੰਤ ਮੇਲਾ ਭਲਕੇ

ਦਸੂਹਾ, 12 ਜਨਵਰੀ (ਭੁੱਲਰ)- ਅੱਜ ਡਾ: ਹਿਮਾਂਸ਼ੂ ਆਈ.ਏ.ਐਸ. ਉਪ ਮੰਡਲ ਮੈਜਿਸਟ੍ਰੇਟ ਦਸੂਹਾ ਵਲੋਂ ਦੱਸਿਆ ਗਿਆ ਕਿ ਮਿਤੀ 14 ਜਨਵਰੀ ਨੂੰ ਮਾਘੀ ਅਤੇ ਬਸੰਤ ਤਿਉਹਾਰ ਨੂੰ ਮੁੱਖ ਰੱਖਦਿਆਂ ਦਸੂਹਾ ਦੇ ਪਤਵੰਤੇ ਵਿਅਕਤੀਆਂ ਅਤੇ ਸਮਰਪਣ ਕਲੱਬ ਦੇ ਸਹਿਯੋਗ ਨਾਲ ਸਿਵਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, 3 ਜ਼ਖ਼ਮੀ

ਅੱਡਾ ਸਰਾਂ, 12 ਜਨਵਰੀ (ਹਰਜਿੰਦਰ ਸਿੰਘ ਮਸੀਤੀ)- ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਅੱਡਾ ਸੀਕਰੀ ਨਜ਼ਦੀਕ ਦੇਰ ਸ਼ਾਮ ਹੋਏ ਇਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ | ਹਾਦਸਾ ਕਰੀਬ ਸ਼ਾਮ 7 ਵਜੇ ਉਸ ਸਮੇਂ ਵਾਪਰਿਆ ਜਦੋਂ ਬਟਾਲਾ ...

ਪੂਰੀ ਖ਼ਬਰ »

19 ਪੇਟੀਆਂ ਸ਼ਰਾਬ ਸਮੇਤ 1 ਕਾਬੂ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 19 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਸਬੰਧੀ ਮਾਮਲਾ ਦਰਜ਼ ਕੀਤਾ ਹੈ | ਐੱਸ.ਐੱਚ.ਓ. ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਏ.ਐੱਸ.ਆਈ. ਸਤਵਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਗਸ਼ਤ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪ੍ਰਤਾਪ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗਾਂ ਸਬੰਧੀ ਹਲਕਾ ਨਿਗਰਾਨ ...

ਪੂਰੀ ਖ਼ਬਰ »

ਬੇਗਮਪੁਰਾ ਫੋਰਸ ਨੇ ਮੋਦੀ ਤੇ ਆਰ. ਐਸ. ਐਸ. ਦਾ ਪੁਤਲਾ ਫੂਕਿਆ

ਚੱਬੇਵਾਲ, 12 ਜਨਵਰੀ (ਸਖ਼ੀਆ)- ਅੱਜ ਬੇਗਮਪੁਰਾ ਟਾਈਗਰ ਫੋਰਸ ਵਲੋਂ ਅੱਡਾ ਚੱਬੇਵਾਲ ਦੇ ਮੁੱਖ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਭਾਜਪਾ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ...

ਪੂਰੀ ਖ਼ਬਰ »

ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਸਬੰਧੀ ਰੋਸ ਪ੍ਰਗਟਾਵਾ

ਦਸੂਹਾ, 12 ਜਨਵਰੀ (ਭੁੱਲਰ)- ਆਲ ਕੇਡਰਜ ਪੈਨਸ਼ਨਰਜ਼ ਐਸੋਸੀਏਸ਼ਨ ਦਸੂਹਾ ਵੱਲੋਂ ਲੰਗਰ ਹਾਲ ਦਸੂਹਾ ਵਿਖੇ ਆਪਣੀਆਂ ਮੰਗਾ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਮ.ਐਸ. ਜੋਤੀ ਪ੍ਰਧਾਨ ਅਤੇ ਜੈ ਦੇਵ ਰਿਸ਼ੀ ਜਨਰਲ ਸਕੱਤਰ ਨੇ 6ਵੇਂ ਪੇ-ਕਮਿਸ਼ਨ ਤੇ ਡੀ.ਏ. ਦੀ ...

ਪੂਰੀ ਖ਼ਬਰ »

20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਗਿ੍ਫ਼ਤਾਰ

ਹਰਿਆਣਾ, 12 ਜਨਵਰੀ (ਹਰਮੇਲ ਸਿੰਘ ਖੱਖ)- ਹਰਿਆਣਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਏ.ਐਸ.ਆਈ. ਰਾਜਵਿੰਦਰ ਸਿੰਘ ਚੌਕੀ ਇੰਚਾਰਜ ਭੂੰਗਾ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਅੱਡਾ ਭੂੰਗਾ ...

ਪੂਰੀ ਖ਼ਬਰ »

ਦੋਸ਼ੀ ਨੂੰ ਪਨਾਹ ਦੇਣ ਦੇ ਦੋਸ਼ 'ਚ 5 ਨਾਮਜ਼ਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਕਤਲ ਸਮੇਤ ਵੱਖ-ਵੱਖ ਮਾਮਲਿਆਂ ਦੇ ਕਥਿਤ ਦੋਸ਼ੀ ਨੂੰ ਪਨਾਹ ਦੇਣ ਅਤੇ ਉਸ ਦੇ ਜੁਰਮਾਂ ਨੂੰ ਲੁਕਾਉਣ ਦੇ ਦੋਸ਼ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ 5 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਕੀਤੇ ਹੁਕਮ ਅਨੁਸਾਰ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ...

ਪੂਰੀ ਖ਼ਬਰ »

ਸਹਾਰਨਪੁਰ ਤੋਂ ਭਟਕ ਕੇ ਨਵਾਂਸ਼ਹਿਰ ਆਇਆ ਬੱਚਾ ਕੀਤਾ ਵਾਰਸਾਂ ਦੇ ਹਵਾਲੇ

ਹੁਸ਼ਿਆਰਪੁਰ,12 ਜਨਵਰੀ (ਬਲਜਿੰਦਰਪਾਲ ਸਿੰਘ)- ਸੁਪਰਡੈਂਟ ਚਿਲਡਰਨ ਹੋਮ (ਫ਼ਾਰ ਬੁਆਏਜ਼) ਨਰੇਸ਼ ਕੁਮਾਰ ਨੇ ਦੱਸਿਆ ਕਿ ਇਕ ਲਾਵਾਰਸ ਬੱਚਾ ਸਮੀਰ ਪੁੱਤਰ ਸ੍ਰੀ ਮਹਿਮੂਦ ਉਮਰ ਕਰੀਬ 10 ਸਾਲ ਜੋ ਕਿ ਸਹਾਰਨਪੁਰ (ਉਤਰ ਪ੍ਰਦੇਸ਼) ਤੋਂ ਭਟਕ ਕੇ ਨਵਾਂਸ਼ਹਿਰ ਪਹੰੁਚ ਗਿਆ ਸੀ | ...

ਪੂਰੀ ਖ਼ਬਰ »

ਮੁਫ਼ਤ ਉਰਦੂ ਆਮੋਜ਼ ਕੋਰਸ ਸਬੰਧੀ ਬਿਨੈ-ਪੱਤਰ 18 ਤੱਕ ਦਿੱਤੇ ਜਾਣ-ਸਹੋਤਾ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਭਾਸ਼ਾ ਵਿਭਾਗ ਪੰਜਾਬ ਵਲੋਂ ਉਰਦੂ ਜ਼ੁਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਆਮੋਜ਼ ਕੋਰਸ ਜਨਵਰੀ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਭਾਸ਼ਾ ਅਫ਼ਸਰ ਰਮਨ ਕੁਮਾਰ ਸਹੋਤਾ ਨੇ ਦੱਸਿਆ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰਨ ਦੇ ਦੋਸ਼ 'ਚ 5 ਿਖ਼ਲਾਫ਼ ਮਾਮਲਾ ਦਰਜ, 1 ਕਾਬੂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਛਾਪੇਮਾਰੀ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਪਤੀ-ਪਤਨੀ ਸਮੇਤ 5 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਏ.ਐਸ.ਆਈ. ...

ਪੂਰੀ ਖ਼ਬਰ »

ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵਲੋਂ ਜ਼ਿਲ੍ਹੇ ਦਾ ਦੌਰਾ 15 ਨੂੰ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵਲੋਂ 15 ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਅੱਜ ਜਾਰੀ ਕੀਤੀ ਜਾਵੇਗੀ-ਡੀ. ਸੀ.

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਪੁਲ ਉਜਵਲ ਨੇ ਦੱਸਿਆ ਕਿ ਯੋਗਤਾ 1 ਜਨਵਰੀ 2018 ਦੇ ਆਧਾਰ 'ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 13 ਜਨਵਰੀ ਨੂੰ ਜ਼ਿਲ੍ਹੇ ਦੇ ਸਮੂਹ ਪੋਿਲੰਗ ...

ਪੂਰੀ ਖ਼ਬਰ »

ਪੋਸੀ 'ਚ ਨਵ-ਜੰਮੀਆਂ 25 ਲੜਕੀਆਂ ਦੀ ਲੋਹੜੀ ਪਾਈ

ਸੈਲਾ ਖੁਰਦ, 12 ਜਨਵਰੀ (ਹਰਵਿੰਦਰ ਸਿੰਘ ਬੰਗਾ)- ਏਕਨੂਰ ਸਵੈ ਸੇਵੀ ਸੰਸਥਾ ਪਠਲਾਵਾ ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਗੜ੍ਹਸ਼ੰਕਰ ਵਲੋਂ ਪਿੰਡ ਪੋਸੀ ਵਿਖੇ 25 ਨਵਜਨਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ ਜਿਸ ਦੀ ਪ੍ਰਧਾਨਗੀ ਚੇਅਰਮੈਨ ਇੰਦਰਜੀਤ ਸਿੰਘ, ਸੀ.ਡੀ.ਪੀ.ਓ. ...

ਪੂਰੀ ਖ਼ਬਰ »

ਮਾਤਾ ਗੀਤਾ ਰਾਣੀ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ ਤੋਂ 'ਅਜੀਤ ਸਮਾਚਾਰ' ਦੇ ਪੱਤਰਕਾਰ ਲਾਲਾ ਨਰਿੰਦਰ ਮੋਹਨ ਸ਼ਰਮਾ ਅਤੇ ਹਨੀ ਸ਼ਰਮਾ ਦੀ ਮਾਤਾ ਗੀਤਾ ਰਾਣੀ ਪਤਨੀ ਸਵ: ਕੇਵਲ ਕਿ੍ਸ਼ਨ ਸਾਬਕਾ ਡੀ.ਡੀ.ਪੀ.ਓ. ਜਿਨ੍ਹਾਂ ਦਾ ਬੀਤੀ ਦਿਨ ਦਿਹਾਂਤ ਹੋ ਗਿਆ ਸੀ, ...

ਪੂਰੀ ਖ਼ਬਰ »

ਬਰਜਿੰਦਰ ਸਿੰਘ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਜਾਪ ਸਿੰਘ ਮੱਖਣ ਦੇ ਵੱਡੇ ਭਰਾ ਸਮਾਜ ਸੇਵਕ ਬਰਜਿੰਦਰ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਸ੍ਰੀ ਸਹਿਜ ਪਾਠ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪਿ੍ੰ: ਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੋਹਨ ਸਿੰਘ ਮਰਵਾਹਾ ਦੇ ਪ੍ਰਧਾਨ ਦੀ ਪਤਨੀ ਦੀ ਮੌਤ ਅਤੇ ਸੁਖਦੇਵ ਸਿੰਘ ਦੀ ਪਤਨੀ ਦੀ ਮੌਤ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਚਹਿਰੀ 'ਚ ਵਕੀਲਾਂ ਤੇ ਜੱਜਾਂ ਨੇ ਮਨਾਈ ਲੋਹੜੀ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ ਦੇ ਬਾਰ ਰੂਮ 'ਚ ਵਕੀਲਾਂ ਤੇ ਜੱਜਾਂ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਰਘਵੀਰ ਸਿੰਘ ਟੇਰਕਿਆਣਾ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਆਪਣੇ ਵਿਚਾਰ ਪੇਸ਼ ਕੀਤੇ ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ) - ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਕਾਲਜ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਕਾਲਜ ...

ਪੂਰੀ ਖ਼ਬਰ »

ਹੈੱਡਮਾਸਟਰ ਮਨਮੋਹਣ ਸਿੰਘ ਸਕੂਲ ਮਿਰਜ਼ਾਪੁਰ 'ਚ ਲੋਹੜੀ ਦਾ ਤਿਉਹਾਰ ਮਨਾਇਆ

ਬੱੁਲ੍ਹੋਵਾਲ, 12 ਜਨਵਰੀ (ਰਵਿੰਦਰਪਾਲ ਸਿੰਘ ਲੁਗਾਣਾ)- ਪਿੰਡ ਮਿਰਜ਼ਾਪੁਰ ਦੇ ਹੈੱਡਮਾਸਟਰ ਮਨਮੋਹਣ ਸਿੰਘ ਸਰਕਾਰੀ ਮਿਡਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਸਕੂਲ ਅਧਿਆਪਕਾਂ ਦੀ ਅਗਵਾਈ ਵਿਚ ਸਕੂਲ ਵਿਦਿਆਰਥੀਆਂ ਵਲੋਂ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਬੂਟਾ ਲਗਾ ਕੇ ਪਾਰਕ ਦਾ ਉਦਘਾਟਨ ਕੀਤਾ

ਗੜ੍ਹਦੀਵਾਲਾ, 12 ਜਨਵਰੀ (ਚੱਗਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿਚ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਕੁਲਤਰਨਜੀਤ ਸਿੰਘ ਵਲੋਂ ਸਕੂਲ ਦੇ ਸਾਇੰਸ ਪਾਰਕ ਵਿੱਚ ਬੂਟਾ ਲਗਾ ਕੇ ਪਾਰਕ ਦਾ ਉਦਘਾਟਨ ਕੀਤਾ ਗਿਆ | ਇਸ ਸਮੇਂ ਪਿੰ੍ਰ: ਮਦਨ ਲਾਲ ਸ਼ਰਮਾ ਵਲੋਂ ...

ਪੂਰੀ ਖ਼ਬਰ »

ਭਾਈ ਤਿਲਕੂ ਡੈਂਟਲ ਕਲੀਨਿਕ ਵਲੋਂ ਮੁਫ਼ਤ ਜਾਂਚ ਕੈਂਪ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)- ਭਾਈ ਤਿਲਕੂ ਜੀ ਮੈਮੋਰੀਅਲ ਡੈਂਟਲ ਕਲੀਨਿਕ ਅਤੇ ਇੰਮਪਲਾਂਟ ਸੈਂਟਰ ਗੜ੍ਹਸ਼ੰਕਰ ਵਲੋਂ ਦੰਦਾਂ ਦੇ ਮਾਹਿਰ ਡਾ: ਗੁਰਪਾਲ ਸਿੰਘ ਭੱਜਲ ਵਲੋਂ ਨਵਜੋਤ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਦੰਦਾਂ ਦੀ ਜਾਂਚ ਲਈ ਮੁਫ਼ਤ ...

ਪੂਰੀ ਖ਼ਬਰ »

ਦੋਆਬਾ ਜਨਰਲ ਕੈਟਾਗਰੀ ਫਰੰਟ ਦੀ ਇਕੱਤਰਤਾ ਸਬੰਧੀ ਤਿਆਰੀਆਂ ਮੁਕੰਮਲ-ਫੁਗਲਾਣਾ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਅਹੁਦੇਦਾਰਾਂ ਦੇ ਇਕੱਤਰਤਾ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਦੀ ਅਗਵਾਈ 'ਚ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਫਰੰਟ ਵਲੋਂ ਆਰਥਿਕ ਤੌਰ 'ਤੇ ਪਛੜੇ ਲੋਕਾਂ ਦੇ ...

ਪੂਰੀ ਖ਼ਬਰ »

ਧੀ-ਪੁੱਤ ਦੀ ਸਮਾਨਤਾ ਨੂੰ ਮੁੱਖ ਰੱਖਦਿਆਂ ਖੁਸ਼ੀਆਂ ਨਾਲ ਮਨਾਈ ਲੋਹੜੀ

ਹਰਿਆਣਾ, 12 ਜਨਵਰੀ (ਹਰਮੇਲ ਸਿੰਘ ਖੱਖ)- ਸ੍ਰੀ ਗੁਰੂ ਨਾਨਕ ਐਜੂਕੇਸ਼ਨ ਟਰੱਸਟ ਡੱਲੇਵਾਲ ਦੇ ਅਧੀਨ ਪੈਂਦੇ ਜੀ.ਐਨ.ਆਈ.ਬੀ. ਫਾਰਮੇਸੀ, ਜੀ.ਐਨ.ਆਈ.ਟੀ., ਜੀ.ਐਨ.ਆਈ.ਈ.ਐਾਡ ਐਮ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਡੱਲੇਵਾਲ ਵਿਖੇ ਸਾਂਝੇ ਤੌਰ 'ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਟਰੱਸਟ ਦੇ ਚੇਅਰਮੈਨ ਇੰਜ: ਪਰਮਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੋਹੜੀ ਦੀ ਪਵਿੱਤਰ ਰਸਮ ਅਗਨੀ ਵਾਲ ਕੇ ਕੀਤੀ | ਟਰੱਸਟ ਦੇ ਚੇਅਰਮੈਨ ਇੰਜ: ਪਰਮਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਵਾਈਸ ਚੇਅਰਪਰਸਨ ਅਰਵਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਇੰਜ: ਦਲਜੀਤ ਸਿੰਘ ਅਤੇ ਡਾ: ਅਬਦੁਲ ਵਦੀਦ, ਡਾਇਰੈਕਟਰ ਸਟੂਡੈਂਟਸ ਇੰਪਾਵਰਮੈਂਟ ਐਾਡ ਪਲੇਸਮੈਂਟ ਕਰਨਲ ਦਿਲਬਾਗ ਸਿੰਘ, ਪਿੰ੍ਰ: ਡਾ: ਨਿਰਮਲ ਸਿੰਘ, ਐਸੋਸੀਏਟ ਪ੍ਰੋ: ਡਾ: ਪਵਨ ਕੁਮਾਰ, ਐਸੋਸੀਏਟ ਪ੍ਰੋ: ਨਵਦੀਪ ਕੌਰ, ਪ੍ਰੋ: ਨੀਲਮ ਰਾਜੂ, ਪ੍ਰੋ: ਮੀਨਲ, ਪ੍ਰੋ: ਲਖਵਿੰਦਰ ਕੌਰ, ਪ੍ਰੋ: ਇਕਬਾਲ ਸਿੰਘ, ਕੁਲਦੀਪ ਕੌਰ, ਕੁਲਵੀਰ ਸਿੰਘ, ਰਜਿੰਦਰ ਸਿੰਘ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਮਿਆਣੀ, (ਹਰਜਿੰਦਰ ਸਿੰਘ ਮੁਲਤਾਨੀ)- ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ | ਪਿ੍ੰਸੀਪਲ ਡਾ: ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋਏ ਲੋਹੜੀ ਦੇ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿਚ ਲੋਹੜੀ ਬਾਲ ਕੇ ਮੂੰਗਫਲੀ ਤੇ ਰਿਉੜੀਆਂ ਵੰਡੀਆਂ | ਇਸ ਮੌਕੇ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਪਿ੍ੰਸੀਪਲ ਡਾ: ਹਰਜਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ: ਸੁਖਵੀਰ ਕੌਰ, ਡਾ: ਰਵਿੰਦਰ ਕੌਰ, ਪ੍ਰੋ: ਅਨੁਰਾਧਾ ਪਾਲ, ਪ੍ਰੋ: ਸ਼ਿਵਾਨੀ ਭਾਰਦਵਾਜ, ਗੁਰਪ੍ਰੀਤ ਕੌਰ, ਪੋ੍ਰ: ਗਗਨਦੀਪ ਸਿੰਘ, ਅਮਨਦੀਪ ਕੌਰ, ਬਲਜਿੰਦਰ ਕੌਰ, ਤੀਰਥ ਕੌਰ, ਅਮਰੀਕ ਸਿੰਘ, ਕੁਲਦੀਪ ਚੰਦ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਮਾਹਿਲਪੁਰ, (ਰਜਿੰਦਰ ਸਿੰਘ) - ਲੋਹੜੀ ਦੇ ਪਵਿੱਤਰ ਤਿਉਹਾਰ ਜਿੱਥੇ ਸਮਾਜ ਵਿਚ ਇਕਸਾਰਤਾ ਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ ਉੱਥੇ ਇਹ ਤਿਉਹਾਰ ਸਭ ਨੂੰ ਰਲ-ਮਿਲ ਕੇ ਪੁੱਤ-ਧੀ ਦੀ ਸਮਾਨਤਾ ਵਜੋਂ ਮਨਾਉਣਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਹਿਲਪੁਰ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਕਰਵਾਏ ਸਮਾਗਮ ਦੌਰਾਨ ਹਲਕਾ ਗੜ੍ਹਸ਼ੰਕਰ ਤੋਂ 'ਆਪ' ਦੇ ਵਿਧਾਇਕ ਚੌਧਰੀ ਜੈ ਕਿ੍ਸ਼ਨ ਸਿੰਘ ਰੌੜੀ ਨੇ ਕੀਤਾ | ਉਨ੍ਹਾਂ ਆਮ ਆਦਮੀ ਪਾਰਟੀ ਦੀ ਔਰਤ ਤੇ ਮਰਦ ਦੀ ਸਮਾਨਤਾ ਦੀ ਨੀਤੀ ਦੀ ਚਰਚਾ ਕਰਦਿਆਂ ਕਿਹਾ ਕਿ ਜਿਸ ਸਮਾਜ ਨੇ ਔਰਤ ਤੇ ਮਰਦ ਨੂੰ ਸਮਾਨਤਾ ਪ੍ਰਦਾਨ ਕੀਤੀ ਹੈ ਉਹ ਹਮੇਸ਼ਾ ਦੁਨੀਆ ਲਈ ਤਰੱਕੀ ਦੀ ਮਿਸਾਲ ਵਜੋਂ ਦੇਖਿਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਲੋਹੜੀ ਦੇ ਤਿਉਹਾਰ ਦੀ ਪੰਜਾਬ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਰਾਓ ਕੈਂਡੋਵਾਲ, ਪ੍ਰੋ: ਹਰਬੰਸ ਸਿੰਘ, ਬਲਬੀਰ ਸਿੰਘ ਬਿੱਲਾ ਖੜੋਦੀ, ਪਿ੍ੰ: ਸਰਬਜੀਤ ਸਿੰਘ, ਪਿ੍ਥੀਪਾਲ ਸਿੰਘ ਆਕਾਸ਼ ਸ਼ਰਮਾ ਸ਼ਾਮਿਲ ਹੋਏ |
ਗੜ੍ਹਸ਼ੰਕਰ, (ਧਾਲੀਵਾਲ)-ਐੱਸ. ਬੀ. ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸਦਰਪੁਰ (ਗੜ੍ਹਸ਼ੰਕਰ) ਵਿਖੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ | ਲੋਹੜੀ ਬਾਲਣ ਦੀ ਰਸਮ ਉਪਰੰਤ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਲੋਹੜੀ ਦੇ ਗੀਤ ਗਾਏ | ਲੋਕ ਗੀਤ ਮੁਕਾਬਲੇ ਵਿਚ ਵਿਦਿਆਰਥਣ ਮੁਸਕਾਨ, ਯੁਵਰਾਜ ਤੇ ਸਿਮਰਨ ਅਤੇ ਰਮਨਦੀਪ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਅਧਿਆਪਕਾ ਅਮਨਪ੍ਰੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੇ ਪਿਛੋਕੜ 'ਤੇ ਚਾਨਣਾ ਪਾਇਆ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਲੋਹੜੀ ਦੀ ਅੱਗ ਵਿਚ ਝੋਕ ਕੇ, ਚੰਗੇ ਵਿਚਾਰਾਂ ਦੀ ਰੌਸ਼ਨੀ ਫੈਲਾਉਣ ਦਾ ਸੁਨੇਹਾ ਦਿੰਦੇ ਹੋਏ ਲੜਕਿਆਂ ਦੀ ਲੋਹੜੀ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਲਈ ਵੀ ਪ੍ਰੇਰਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ |
ਗੜ੍ਹਸ਼ੰਕਰ, (ਧਾਲੀਵਾਲ)- ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਨਿਰਦੇਸ਼ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਪੋਸੀ ਡਾ: ਪਰਮਜੀਤ ਕੌਰ ਦੀ ਅਗਵਾਈ ਹੇਠ 'ਧੀਆਂ ਦੀ ਲੋਹੜੀ' ਮਨਾਈ ਗਈ | ਇਸ ਮੌਕੇ ਧੀਆਂ ਦੀ ਲੋਹੜੀ ਪਾਉਂਦੇ ਹੋਏ ਲੋਕਾਂ ਨੂੰ ਲੜਕਿਆਂ ਵਾਂਗ ਲੜਕੀਆਂ ਦੀ ਲੋਹੜੀ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ | ਡਾ: ਪਰਮਜੀਤ ਕੌਰ ਨੇ ਕਿਹਾ ਕਿ ਹਰ ਖੇਤਰ ਵਿਚ ਲੜਕੀਆਂ ਨੇ ਆਪਣੀ ਕਾਬਲੀਅਤ ਨਾਲ ਚੰਗੇ ਮੁਕਾਮ ਨੂੰ ਛੂਹਿਆ ਹੈ | ਉਨ੍ਹਾਂ ਕਿਹਾ ਕਿ ਧੀਆਂ ਨੂੰ ਪੜ੍ਹਨ-ਲਿਖਣ ਦਾ ਹੱਕ ਦਿੰਦੇ ਹੋਏ ਸਮਾਜ ਵਿਚ ਧੀਆਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ | ਇਸ ਮੌਕੇ ਰੋਹਿਤ ਸ਼ਰਮਾ ਬੀ.ਈ.ਈ. ਨੇ ਕੰਨਿਆ ਭਰੂਣ ਹੱਤਿਆ ਰੋਕਣ ਸਬੰਧੀ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਨਵਜਨਮੀ ਧੀ ਤੇ ਉਸ ਦੇ ਮਾਪਿਆਂ ਦਾ ਸਨਮਾਨ ਕੀਤਾ | ਇਸ ਮੌਕੇ ਕੇਵਲ ਸਿੰਘ ਹੈਲਥ ਇੰਸਪੈਕਟਰ, ਡਾ: ਨਿਤਿਨ ਗੰਗੜ, ਸੁਖਜੀਤ ਕੌਰ ਐੱਲ.ਐੱਚ.ਵੀ., ਨਿਸ਼ਾ ਤੇ ਹੋਰ ਸਟਾਫ਼ ਹਾਜ਼ਰ ਸੀ |
ਬੱੁਲ੍ਹੋਵਾਲ (ਰਵਿੰਦਰਪਾਲ ਸਿੰਘ ਲੁਗਾਣਾ/ਜਸਵੰਤ ਸਿੰਘ)- ਕੰਨਿਆ ਭਰੂਣ ਹੱਤਿਆ ਨੂੰ ਰੋਕਣ, ਲੜਕੇ ਲੜਕੀਆਂ ਦੇ ਿਲੰਗ ਅਨੁਪਾਤ ਨੰੂ ਬਰਾਬਰ ਕਰਨ ਅਤੇ ਇਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਪੀ.ਐੱਚ.ਸੀ. ਚੱਕੋਵਾਲ ਵਿਖੇ 'ਲੜਕੀਆਂ ਦਾ ਲੋਹੜੀ ਸਮਾਗਮ­' ਕਰਵਾਇਆ ਗਿਆ | ਡਾ: ਹਰਬੰਸ ਲਾਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਸ਼ਾਮਚੁਰਾਸੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿਚ 10 ਨਵ ਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਡਾ: ਸੁਰਿੰਦਰ ਸਿੰਘ ਡੈਂਟਲ ਸਰਜਨ, ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ, ਡਾ. ਕਪਿਲ ਸ਼ਰਮਾ, ਡਾ. ਬਲਪ੍ਰੀਤ ਕੌਰ ਤੋਂ ਇਲਾਵਾ ਪੀ.ਐਚ.ਸੀ. ਚੱਕੋਵਾਲ ਦਾ ਸਮੂਹ ਮੈਡੀਕਲ, ਪੈਰਾ ਮੈਡੀਕਲ ਤੇ ਕਲੈਰੀਕਲ ਸਟਾਫ਼ ਇਸ ਸਮਾਰੋਹ ਦੌਰਾਨ ਸ਼ਾਮਿਲ ਹੋਇਆ | ਲੋਹੜੀ ਦੇ ਸਮਾਰੋਹ ਵਿਚ ਸੰਬੋਧਨ ਕਰਦਿਆਂ ਡਾ: ਹਰਬੰਸ ਲਾਲ ਨੇ ਲੋਹੜੀ ਦੀ ਮਹੱਤਤਾ 'ਤੇ ਚਾਨਣ ਪਾਇਆ ਤੇ ਕਿਹਾ ਕਿ ਲੜਕੀਆਂ ਦੀ ਲੋਹੜੀ ਪਾਉਣ ਦੇ ਇਸ ਉਪਰਾਲੇ ਨਾਲ ਜਿੱਥੇ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੇਗੀ, ਉੱਥੇ ਲੋਕਾਂ ਦੇ ਮਨਾ ਵਿਚ ਵੀ ਲੜਕੀਆਂ ਪ੍ਰਤੀ ਇਕ ਸੱਚੀ ਸੁੱਚੀ ਸੋਚ ਨੂੰ ਬਲ ਮਿਲੇਗਾ | ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਾਦਾ ਭਰੂਣ ਹੱਤਿਆ ਰੋਕਣ ਲਈ ਪੀ.ਸੀ. ਪੀ.ਐਨ.ਡੀ.ਟੀ. ਐਕਟ ਅਧੀਨ ਕਈ ਉਪਰਾਲੇ ਕੀਤੇ ਜਾ ਰਹੇ ਹਨ | ਸਮਾਗਮ ਦੌਰਾਨ ਨਵ-ਜੰਮੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ |
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)- ਬਾਲ ਭਲਾਈ ਕਮੇਟੀ ਦੇ ਮੈਂਬਰਾਂ ਅਤੇ ਚਿਲਡਰਨ ਹੋਮ ਦੇ ਸਟਾਫ਼ ਵਲੋਂ ਚਿਲਡਰਨ ਹੋਮ ਦੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਚੇਅਰਪਰਸਨ ਡਾ: ਅਸ਼ਵਨੀ ਜੁਨੇਜਾ ਬਾਲ ਭਲਾਈ ਕਮੇਟੀ ਵਲੋਂ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ ਗਿਆ | ਬੱਚਿਆਂ ਵਲੋਂ ਲੋਹੜੀ ਦੇ ਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਵੀ.ਕੇ. ਚੋਪੜਾ, ਅਰਵਿੰਦ ਸ਼ਰਮਾ, ਸੁਪਰਡੈਂਟ ਚਿਲਡਰਨ ਹੋਮ ਨਰੇਸ਼ ਕੁਮਾਰ, ਸੁਪਰਡੈਂਟ ਆਬਜ਼ਰਵੇਸ਼ਨ ਹੋਮ ਨਰੇਸ਼ ਕੁਮਾਰ, ਪ੍ਰੋਵੇਸ਼ਨ ਅਫ਼ਸਰ ਸੰਦੀਪ ਕੁਮਾਰ ਅਤੇ ਚਿਲਡਰਨ ਹੋਮ ਦਾ ਸਮੂਹ ਸਟਾਫ਼ ਹਾਜ਼ਰ ਸੀ |
ਮਾਹਿਲਪੁਰ, (ਰਜਿੰਦਰ ਸਿੰਘ)- ਸਿਵਲ ਹਸਪਤਾਲ ਪਾਲਦੀ ਵਿਖੇ ਭਾਈ ਮੰਗਲ ਸਿੰਘ ਸਤਨਾਮ ਟਰੱਸਟ ਪਾਲਦੀ ਦੇ ਸਹਿਯੋਗ ਨਾਲ ਐਸ.ਐਮ.ਓ. ਡਾ: ਸੁਦੇਸ਼ ਸੁਮਨ ਦੀ ਅਗਵਾਈ 'ਚ ਲੋਹੜੀ ਦੇ ਪਵਿੱਤਰ ਤਿਉਹਾਰ 'ਤੇ ਕਰਵਾਏ ਸਮਾਗਮ ਮੌਕੇ 10 ਲੜਕੀਆਂ ਦੀ ਲੋਹੜੀ ਪਾ ਕੇ ਧੀਆਂ ਨੂੰ ਪੁੱਤਰ ਦੇ ਬਰਾਬਰ ਸਮਾਨਤਾ ਦੇਣ ਦੀ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਡਾ: ਸੁਦੇਸ਼ ਸੁਮਨ ਨੇ ਕਿਹਾ ਕਿ ਇਹ ਤਿਉਹਾਰ ਜਿੱਥੇ ਸਮਾਜ ਵਿਚ ਇਕਸਾਰਤਾ ਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ ਉੱਥੇ ਇਹ ਤਿਉਹਾਰ ਹਰ ਗਲੀਆਂ, ਮੁਹੱਲੇ, ਪਿੰਡਾਂ ਤੇ ਸ਼ਹਿਰਾਂ ਵਿੱਚ ਸਭ ਨੂੰ ਰਲ-ਮਿਲ ਕੇ ਪੁੱਤ-ਧੀ ਦੀ ਸਮਾਨਤਾ ਵਜੋਂ ਮਨਾਉਣਾ ਚਾਹੀਦਾ ਹੈ | ਇਸ ਮੌਕੇ ਬੱਚੀਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਜਰਨੈਲ ਸਿੰਘ ਖ਼ਾਲਸਾ ਕੈਨੇਡਾ, ਡਾ: ਅਮੀਤਾ, ਡਾ: ਪੂਨਮ, ਸੁਰਿੰਦਰ ਸਿੰਘ, ਡਾ: ਸੋਫੀਆ, ਗੋਪਾਲ ਸਰੂਪ, ਮਾਨਵ ਸ਼ਰਮਾ, ਕਮਲ ਕ੍ਰਿਸ਼ਨ, ਮਨਜੀਤ ਕੌਰ, ਰਜਨੀ ਰਾਣੀ, ਕੁਲਵਿੰਦਰ ਕੌਰ, ਪ੍ਰਦੀਪ ਕੌਰ ਜੱਲੋਵਾਲ, ਰਾਜ ਰਾਣੀ ਮਾਹਿਲਪੁਰ, ਚੰਦਰ ਕਾਤਾਂ, ਰਣਜੀਤ ਕੌਰ ਐਲ.ਐਚ.ਵੀ., ਇੰਦਰਜੀਤ ਕੌਰ ਖੜੋਦੀ, ਕੁਲਵਿੰਦਰ ਕੌਰ ਪਾਲਦੀ, ਕੋਮਲ, ਸੁਮਨ, ਮਨਜੀਤ ਕੌਰ, ਪ੍ਰੀਤੀ ਬਾਲਾ ਪਾਲਦੀ, ਹਰਜੀਤ ਕੌਰ ਖੇੜਾ, ਗਗਨਦੀਪ ਕੌਰ ਸਕਰੂਲੀ, ਗੁਰਪ੍ਰੀਤ ਕੌਰ ਸਿੰਘਪੁਰ ਸਾਲ੍ਹਾਂ ਦੇਵੀ, ਨਰੇਸ਼ ਸੈਣੀ, ਕਮਲ ਕ੍ਰਿਸ਼ਨ ਹਾਜ਼ਰ ਸਨ
ਨੰਗਲ ਬਿਹਾਲਾਂ, (ਵਿਨੋਦ ਮਹਾਜਨ)- ਅੱਜ ਨੰਗਲ ਬਿਹਾਲਾਂ ਵਿਖੇ ਸੀ.ਡੀ.ਪੀ.ਓ. ਹਾਜੀਪੁਰ ਰਾਜ ਬਾਲਾ ਦੀ ਅਗਵਾਈ ਵਿਚ 19 ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਉਣ ਦਾ ਸਮਾਗਮ ਬੜੀ ਧੂਮ-ਧਾਮ ਨਾਲ ਡੋਗਰਾ ਪੈਰਾਮੈਡੀਕਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਡਾ. ਰਜੇਸ਼ ਡੋਗਰਾ, ਸਰਪੰਚ ਚੰਚਲ ਕੌਰ, ਵਿਜੈ ਰਾਣਾ ਨੰਗਲ ਬਿਹਾਲਾਂ, ਵੀਣਾ ਬਿਹਾਲ, ਪ੍ਰਸ਼ੋਤਮ ਕੌਰ, ਜੋਗਿੰਦਰ ਕੌਰ, ਰਜਿੰਦਰ ਕੌਰ, ਉਰਮਿਲਾ, ਕੁਸਮ ਮਿਨਹਾਸ, ਗੁਰਮੀਤ ਕੌਰ, ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਡੋਗਰਾ ਸਕੂਲ ਦੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਨੇ ਨਾਅਰੇ ਲਗਾਏ | ਇਸ ਮੌਕੇ 19 ਨਵ-ਜੰਮੀਆਂ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਭਾਗ ਵਲੋਂ ਕੰਬਲ ਵੰਡੇ ਗਏ |
ਮੁਕੇਰੀਆਂ, (ਰਾਮਗੜ੍ਹੀਆ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਪੁਰਾਣਾ ਭੰਗਾਲਾ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵ-ਜੰਮੀਆਂ 19 ਲੜਕੀਆਂ ਦੀ ਲੋਹੜੀ ਮਨਾਈ ਗਈ | ਇਸ ਦੀ ਪ੍ਰਧਾਨਗੀ ਐਸ. ਡੀ. ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਲੜਕਾ-ਲੜਕੀ ਇਕ ਸਮਾਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸੀ. ਡੀ. ਪੀ. ਓ. ਮੈਡਮ ਸੁਖਦੇਵ ਕੌਰ ਨੇ ਘੱਟ ਰਹੇ ਿਲੰਗ ਅਨੁਪਾਤ ਅਤੇ ਮਹਿਕਮੇ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸੁਪਰਵਾਈਜ਼ਰ ਕਮਲੇਸ਼ ਕੁਮਾਰੀ, ਤੀਰਥ ਕੌਰ, ਕੁਲਵੰਤ ਕੌਰ, ਜਸਵੀਰ ਕੌਰ, ਬਲਵਿੰਦਰ ਕੌਰ ਵੱਲੋਂ ਵੱਖ-ਵੱਖ ਗੀਤਾਂ ਰਾਹੀਂ ਅਤੇ ਲੋਕ ਬੋਲੀਆਂ ਰਾਹੀਂ ਧੀਆਂ ਬਾਰੇ ਲੋਕਾਂ ਨੂੰ ਦੱਸਿਆ | ਇਸ ਮੌਕੇ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਸਤਵਿੰਦਰ ਸਿੰਘ, ਸਰਪੰਚ ਮਹਿੰਦਰਪਾਲ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਦਸੂਹਾ, (ਭੁੱਲਰ)- ਐੱਮ. ਟੈੱਕ. ਕੰਪਿਊਟਰ ਵਰਲਡ ਦਸੂਹਾ ਵਿਖੇ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਸੈਂਟਰ ਦੇ ਡਾ. ਬੀ. ਆਰ ਅੰਬੇਡਕਰ ਹਾਲ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਇਕਬਾਲ ਸਿੰਘ ਧਾਮੀ ਅਤੇ ਸ੍ਰੀਮਤੀ ਸੰਤੋਸ਼ ਕੁਮਾਰੀ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦਾ ਸ਼ੁੱਭ ਆਰੰਭ ਸ਼ਬਦ ਰਾਹੀਂ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ | ਡੀ. ਸੀ. ਏ. ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ, ਲੜਕੀਆਂ ਨੇ ਗਿੱਧਾ ਪਾਇਆ ਅਤੇ ਲੋਹੜੀ ਦੇ ਗੀਤ ਵੀ ਗਾਏ | ਸੈਂਟਰ ਹੈੱਡ ਲਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਪ੍ਰੀਤ ਕੌਰ, ਮਨਿੰਦਰ ਕੌਰ, ਰਕੇਸ਼ ਅਤੇ ਵਿਦਿਆਰਥੀ ਹਾਜ਼ਰ ਸਨ |
ਹਾਜੀਪੁਰ, (ਰਣਜੀਤ ਸਿੰਘ)- ਅੱਜ ਸਰਕਾਰੀ ਸੀਨੀਅਰ ਕੰਨਿ੍ਹਆਂ ਸੈਕੰਡਰੀ ਸਕੂਲ ਹਾਜੀਪੁਰ 'ਚ ਲੋਹੜੀ ਦਾ ਤਿਉਹਾਰ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਲੈਕਚਰਾਰ ਜਸਮਾਨ ਸਿੰਘ ਨੇ ਬੱਚੀਆਂ ਨੂੰ ਲੋਹੜੀ ਦੇ ਤਿਉਹਾਰ ਤੋਂ ਜਾਣੰੂ ਕਰਵਾਇਆ ਅਤੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਹੀਣ ਭਾਵਨਾ ਨਾਲ ਵੇਖਣ ਦੀ ਬਜਾਏ ਲੜਕੀਆਂ ਦੇ ਹੌਾਸਲੇ ਬੁਲੰਦ ਕਰਨ ਲਈ ਹਮੇਸ਼ਾ ਹੱਲਾ ਸ਼ੇਰੀ ਦਿੱਤੀ ਜਾਵੇ | ਸਕੂਲ ਦੀਆਂ ਬੱਚੀਆਂ ਨੇ ਪੰਜਾਬੀ ਗਿੱਧੇ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਗਾਏ | ਇਸ ਮੌਕੇ ਸਟਾਫ਼ ਮੈਂਬਰ ਲੈਕਚਰਾਰ ਓਮ ਪ੍ਰਕਾਸ਼, ਰਜਨੀਸ਼ ਕੁਮਾਰ, ਰਾਜੇਸ਼ ਕੁਮਾਰ, ਡਾਕਟਰ ਅਮਨਦੀਪ, ਬਲਜਿੰਦਰ ਸਿੰਘ, ਧਰਮਜੀਤ ਸਿੰਘ, ਮੈਡਮ ਪਰਮਲਾ ਬਖ਼ਸ਼ੀ, ਚਾਂਦ ਰਾਣੀ, ਮੀਨਾ ਰਾਣੀ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |
ਦਸੂਹਾ,ੀ (ਭੁੱਲਰ)- ਮਦਰ ਟੈਰੇਸਾ ਆਈ.ਟੀ.ਆਈ. ਦਸੂਹਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੰਸਥਾ ਦੀ ਮੈਨੇਜਿੰਗ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਉੱਪਰ ਸੰਸਥਾ ਦੇ ਚੇਅਰਮੈਨ ਕੁਲਵੀਰ ਸਿੰਘ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਉੱਪਰ ਸਭ ਤੋਂ ਪਹਿਲਾਂ ਮੈਡਮ ਸ਼ਰਨਜੀਤ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਇਤਿਹਾਸਿਕ ਅਤੇ ਸਮਾਜਿਕ ਮਹੱਤਤਾ ਤੋਂ ਜਾਣੰੂ ਕਰਵਾਇਆ ਤੇ ਇਸ ਤੋਂ ਬਾਅਦ ਵਿਦਿਆਰਥੀਆ ਨੇ ਲੋਹੜੀ ਦੇ ਗੀਤ ਅਤੇ ਬੋਲੀਆਂ ਪਾ ਕੇ ਆਪਣਾ ਮਨੋਰੰਜਨ ਕੀਤਾ | ਇਸ ਮੌਕੇ ਇੰਸ. ਹੇਮ ਰਾਜ, ਗੁਰਪ੍ਰੀਤ ਲਾਲ, ਰਣਜੀਤ ਸਿੰਘ, ਅਸ਼ਵਨੀ ਕੁਮਾਰ, ਮਨਜੀਤ ਸਿੰਘ, ਅਜੈ ਕੁਮਾਰ ਵੀ ਸ਼ਾਮਿਲ ਸਨ |
ਮੁਕੇਰੀਆਂ, (ਰਾਮਗੜ੍ਹੀਆ)- ਅੱਜ ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ ਤੇ ਨਾਲ ਹੀ ਲੋਹੜੀ ਪੂਜਾ ਤੇ ਪਤੰਗਬਾਜ਼ੀ ਵੀ ਕਰਵਾਈ ਗਈ | ਸਕੂਲ ਵਿਚ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਅੱਠਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਪੇਸ਼ ਕੀਤਾ | ਵਿਦਿਆਰਥੀ ਗੁਰਨੂਰ ਸਿੰਘ, ਅਰਸ਼ਿਤ ਮਲਿਕ, ਮਨਜੋਤ ਸਿੰਘ, ਪਾਰਸ ਸ਼ਰਮਾ, ਈਵਾਨ ਆਦਿ ਨੇ ਭੰਗੜਾ ਪਾਇਆ | ਜਮਾਤ ਚੌਥੀ ਦੀਆਂ ਵਿਦਿਆਰਥਣਾਂ ਸੁਖਲੀਨ, ਗੁਰਨੂਰ, ਸੁਖਨੂਰ ਕੌਰ ਤੇ ਕੁਸ਼ਮ ਨੇ ਪੰਜਾਬੀ ਬੋਲੀਆਂ, ਗਿੱਧਾ ਪੇਸ਼ ਕਰਕੇ ਸੰੁਦਰ ਮੰੁਦਰੀਏ ਦਾ ਗੀਤ ਗਾਇਆ | ਸਕੂਲ ਪਿੰ੍ਰਸੀਪਲ ਮਧੂ ਡੋਗਰਾ ਨੇ ਲੋਹੜੀ ਨਾਲ ਸਬੰਧਤ ਜਾਣਕਾਰੀ ਦਿੱਤੀ |
ਦਸੂਹਾ, (ਭੁੱਲਰ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਕਬਾਲ ਸਿੰਘ ਡਾਇਰੈਕਟਰ ਅਤੇ ਪਿ੍ੰਸੀਪਲ ਜਗਜੀਤ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਤੇ ਮਾਘੀ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਲੋਹੜੀ ਦੇ ਤਿਉਹਾਰ ਦੀ ਇਤਿਹਾਸਿਕ ਅਤੇ ਸਮਾਜਿਕ ਮਹੱਤਤਾ ਤੋਂ ਜਾਣੂੰ ਕਰਵਾਇਆ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਲੋਹੜੀ ਦੇ ਗੀਤ ਅਤੇ ਬੋਲੀਆਂ ਪਾ ਕੇ ਆਪਣਾ ਮਨੋਰੰਜਨ ਕੀਤਾ | ਇਸ ਮੌਕੇ ਰਵਿੰਦਰਪਾਲ ਸਿੰਘ ਚੀਮਾ, ਅਮਰਜੀਤ ਸਿੰਘ, ਜਸਪਾਲ ਸਿੰਘ, ਰਣਵੀਰ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ, ਸੁਨੀਤਾ ਰਾਣੀ, ਜਸਪਿੰਦਰ ਕੌਰ ਆਦਿ ਹਾਜ਼ਰ ਸਨ ਸਨ |
ਟਾਂਡਾ ਉੜਮੁੜ, (ਭਗਵਾਨ ਸਿੰਘ ਸੈਣੀ)- ਲਿਟਲ ਕਿੰਗਡਮ ਇੰਟਰਨੈਸ਼ਨਲ ਸਕੂਲ ਅਹੀਆਪੁਰ ਵਿਖੇ ਚੇਅਰਮੈਨ ਡੀ.ਆਰ. ਮਹਿੰਦਰੂ, ਪ੍ਰਧਾਨ ਗਗਨ ਵੈਦ ਸੈਕਟਰੀ ਬਲਰਾਜ ਮਹਿੰਦਰੂ ਤੇ ਪਿ੍ੰਸੀਪਲ ਸ੍ਰੀਮਤੀ ਕਿਰਨ ਛਾਬੜਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਖਾਣ-ਪੀਣ ਵਾਲੀ ਸਮੱਗਰੀ ਵੰਡੀ ਗਈ | ਇਸ ਮੌਕੇ ਪਿ੍ੰਸੀਪਲ ਕਿਰਣ ਛਾਬੜਾ ਵਲੋਂ ਲੋਹੜੀ ਦੇ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਬੱਚਿਆਂ ਨਾਲ ਸਮੂਹ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ |
ਗੜ੍ਹਸ਼ੰਕਰ, (ਧਾਲੀਵਾਲ)- ਇੱਥੇ ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸੁਸਾਇਟੀ ਦੇ ਸਕੱਤਰ ਅਜੀਤ ਸਿੰਘ ਬੈਂਸ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਲੋਹੜੀ ਮੌਕੇ ਧੂਣੀ ਬਾਲਣ ਦੀ ਰਸਮ ਅਦਾ ਕੀਤੀ | ਇਸ ਮੌਕੇ ਬੱਚਿਆਂ ਨੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੱਤਰ ਮੇਜਰ ਅਜੀਤ ਸਿੰਘ ਬੈਂਸ, ਮੈਡਮ ਹਰਮਿੰਦਰ ਕੌਰ ਢੀਂਡਸਾ ਤੇ ਹਰੀ ਕ੍ਰਿਸ਼ਨ ਨੇ ਵਿਚਾਰ ਪੇਸ਼ ਕਰਦਿਆਂ ਲੋਹੜੀ ਦੇ ਤਿਉਹਾਰ ਦੀ ਮਹੱਤਤਾ 'ਤੇ ਚਾਨਣਾ ਪਾਇਆ ਤੇ ਵਧਾਈ ਦਿੱਤੀ | ਇਸ ਮੌਕੇ ਬੱਚਿਆਂ ਨੂੰ ਮੰੂਗਫਲੀ ਤੇ ਰਿਉੜੀਆਂ ਆਦਿ ਵੰਡੀਆਂ ਗਈਆਂ |
ਗੜ੍ਹਸ਼ੰਕਰ, (ਧਾਲੀਵਾਲ)- ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੇ ਖੇਡ ਮੈਦਾਨ 'ਚ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪੰਜਾਬੀਆਂ ਦੇ ਹਰਮਨ ਪਿਆਰੇ ਲੋਹੜੀ ਦੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਧੂਣੀ ਬਾਲਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਵਿੰਦਰ ਕੌਰ ਅਤੇ ਡੀਨ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਰਿਉੜੀਆਂ ਤੇ ਮੰੂਗਫਲੀ ਵੰਡਦੇ ਹੋਏ ਉਨ੍ਹਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਤੇ ਸਭਨਾ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ | ਸਕੂਲ ਪਿ੍ੰਸੀਪਲ ਗੋਬਿੰਦ ਲੂਥਰਾ ਨੇ ਲੋਹੜੀ ਦੇ ਤਿਉਹਾਰ ਦੀ ਮੁਬਾਰਕਾਂ ਦਿੱਤੀਆਂ, ਉਪ ਪਿ੍ੰਸੀਪਲ ਸੱਤਿਆ ਮਿਨਹਾਸ ਨੇ ਤਿਉਹਾਰ ਦੇ ਪਿਛੋਕੜ 'ਤੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਧੂਣੇ ਦੁਆਲੇ ਭੰਗੜਾ ਪਾ ਕੇ ਤਿਉਹਾਰ ਮਨਾਇਆ |


ਖ਼ਬਰ ਸ਼ੇਅਰ ਕਰੋ

ਸਾਈਕਲ ਪ੍ਰਤੀਯੋਗਤਾ 'ਚ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀ ਦਾ ਵਧੀਆ ਪ੍ਰਦਰਸ਼ਨ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜੇ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਸਪੈਸ਼ਲ ਵਿਦਿਆਰਥੀ ਗੁਲਸ਼ਨ ਕੁਮਾਰ ਨੇ ਸਾਈਕਲ ਦੀ ਨੈਸ਼ਨਲ ਪ੍ਰਤੀਯੋਗਤਾ ਜੋ ਕਿ ਰਾਂਚੀ 'ਚ ਹੋਈ 'ਚ 5 ਕਿਲੋਮੀਟਰ 'ਚ ਤਾਂਬੇ ਦਾ ਮੈਡਲ, 10 ਕਿਲੋਮੀਟਰ ...

ਪੂਰੀ ਖ਼ਬਰ »

ਰਾਸ਼ਟਰੀ ਯੁਵਕ ਦਿਵਸ ਸਬੰਧੀ ਸਮਾਗਮ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਾਇਰੈਕਟਰ ਯੁਵਕ ਸੇਵਾਵਾਂ ਹਿਰਦੈਪਾਲ ਦੇ ਹੁਕਮਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ ਵਲੋਂ ਰਾਸ਼ਟਰੀ ਯੁਵਕ ਦਿਵਸ ਮਦਰ ਮੈਰੀ ਇੰਸਟੀਚਿਊਟ ਆਫ਼ ਨਰਸਿੰਗ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ ਕੌਮੀ ਯੁਵਕ ਦਿਵਸ ਮਨਾਇਆ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪਿ੍ੰਸੀਪਲ ਡਾ: ਪਰਮਜੀਤ ਸਿੰਘ ਅਤੇ ਹੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ: ਵਿਜੇ ਕੁਮਾਰ ਵੱਲੋਂ 'ਕੌਮੀ ਯੁਵਕ ਦਿਵਸ' ਮਨਾਇਆ ਗਿਆ | ਇਸ ਵਿਚ ਭਾਸ਼ਣ ਮੁਕਾਬਲੇ, ਸੱਭਿਆਚਾਰ ਪ੍ਰੋਗਰਾਮ ...

ਪੂਰੀ ਖ਼ਬਰ »

ਸਿਹਤ ਜਾਗਰੂਕਤਾ ਸਬੰਧੀ ਜਾਣਕਾਰੀ ਦੇਣ ਲਈ ਪੁਰਹੀਰਾਂ 'ਚ ਕੈਂਪ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਡਾਇਰੈਕੋਰੇਟ ਦੇ ਜਲੰਧਰ ਤੇ ਮੰਡੀ ਇਕਾਈ ਵਲੋਂ ਸਿਹਤ ਵਿਸ਼ਿਆਂ ਦੀ ਜਾਣਕਾਰੀ ਸਬੰਧੀ ਸਿਹਤ ਜਾਗਰੂਕਤਾ ਕੈਂਪ ਸ਼ਿਵ ਮੰਦਰ, ਪੁਰਹੀਰਾਂ ਵਿਖੇ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ-ਬੀਬੀ ਜੋਸ਼

ਹਰਿਆਣਾ, 12 ਜਨਵਰੀ (ਹਰਮੇਲ ਸਿੰਘ ਖੱਖ)- ਹਲਕਾ ਸ਼ਾਮਚੁਰਾਸੀ ਦੇ ਅਕਾਲੀ ਵਰਕਰਾਂ ਦੀ ਇਕੱਤਰਤਾ ਸਰਕਲ ਪ੍ਰਧਾਨ ਹਰਿਆਣਾ ਗੁਰਮੀਤ ਕੌਰ ਦੀ ਅਗਵਾਈ ਹੇਠ ਹਰਿਆਣਾ ਵਿਖੇ ਹੋਈ ਜਿਸ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕਾ ਹਲਕਾ ਸ਼ਾਮਚੁਰਾਸੀ ਬੀਬੀ ਮਹਿੰਦਰ ਕੌਰ ਜੋਸ਼ ...

ਪੂਰੀ ਖ਼ਬਰ »

ਰਾਮ ਆਸਰੀ ਦੇਵੀ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਰਾਸ਼ੀ ਭੇਟ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)- ਸਰਕਾਰੀ ਕੰਨਿਆ ਹਾਈ ਸਕੂਲ ਨਈਾ ਆਬਾਦੀ 'ਚ ਰਾਮ ਆਸਰੀ ਦੇਵੀ ਚੈਰੀਟੇਬਲ ਟਰੱਸਟ ਵਲੋਂ ਪੜ੍ਹਾਈ 'ਚ ਹੁਸ਼ਿਆਰ ਤੇ ਜ਼ਰੂਰਤਮੰਦ ਵਿਦਿਆਰਥਣਾਂ ਦੀ ਆਰਥਿਕ ਮਦਦ ਲਈ ਸਕਾਲਰਸ਼ਿਪ ਦੇ ਚੈਕ ਵੰਡੇ ਗਏ | ਇਸ ਮੌਕੇ ਵਿਸ਼ੇਸ਼ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਫਾਰਮ ਭਰੇ

ਟਾਂਡਾ ਉੜਮੁੜ, 12 ਜਨਵਰੀ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਰਸੂਲਪੁਰ ਵਿਖੇ ਐੱਸ.ਡੀ.ਐਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੁਆਰਾ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ...

ਪੂਰੀ ਖ਼ਬਰ »

ਕ੍ਰਿਸਚੀਅਨ ਸਕੂਲ ਘੋੜੇਵਾਹਾ 'ਚ ਸਾਇੰਸ ਸਿਟੀ ਦੇ ਮਹਿਰਾਂ ਨੇ ਦਿੱਤੀ ਜਾਣਕਾਰੀ

ਅੱਡਾ ਸਰਾਂ, 12 ਜਨਵਰੀ (ਹਰਜਿੰਦਰ ਸਿੰਘ ਮਸੀਤੀ)- ਕ੍ਰਿਸਚੀਅਨ ਗਰੀਨਵੁੱਡ ਸੀਨੀਅਰ ਸੈਕੰਡਰੀ ਸਕੂਲ ਘੋੜੇਵਾਹਾ ਵਿਖੇ ਹੋਏ ਇਕ ਸਮਾਗਮ ਦੌਰਾਨ ਸਾਇੰਸ ਸਿਟੀ ਕਪੂਰਥਲਾ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਪਿ੍ੰਸੀਪਲ ਰੋਜ਼ੀ ਚੌਧਰੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਦੀ ਜਯੰਤੀ ਮਨਾਈ ਗਈ

ਮੁਕੇਰੀਆਂ, 12 ਜਨਵਰੀ (ਰਾਮਗੜ੍ਹੀਆ)- ਭਾਰਤ ਵਿਕਾਸ ਪ੍ਰੀਸ਼ਦ ਮੁਕੇਰੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਐਡਵੋਕੇਟ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਵਾਮੀ ਵਿਵੇਕਾਨੰਦ ਦੀ ਜਯੰਤੀ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਗਈ | ਸਮਾਗਮ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਵਿਖੇ ਸ਼ੁਸੀਲਾਵਤੀ ਦੀ ਬਰਸੀ ਸਬੰਧੀ ਸਮਾਗਮ

ਦਸੂਹਾ, 12 ਜਨਵਰੀ (ਭੁੱਲਰ)- ਐਸ.ਵੀ.ਜੇ.ਸੀ.ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਵਿਖੇ ਸਕੂਲ ਦੀ ਸੰਸਥਾਪਕ ਸ਼ਖ਼ਸੀਅਤਾਂ ਸੁਸ਼ੀਲਾਵਤੀ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਵਨ ਯੱਗ ਕੀਤਾ ਗਿਆ ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ...

ਪੂਰੀ ਖ਼ਬਰ »

ਨਾਲਸਾ ਵਲੋਂ ਚਲਾਈਆਂ ਸਕੀਮਾਂ ਸਬੰਧੀ ਮੀਟਿੰਗ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਿਖੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਵੀ ਗੁਲਾਟੀ ਵਲੋਂ ਮੀਡੀਏਸ਼ਨ ਸੈਂਟਰ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਚਾਈਨਾ ਡੋਰ ਵੇਚਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ-ਰਣਧੀਰ ਸਿੰਘ

ਗੜ੍ਹਦੀਵਾਲਾ, 12 ਜਨਵਰੀ (ਚੱਗਰ)- ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਅਤੇ ਸਟੋਰ ਕਰਦਾ ਫੜਿਆ ਗਿਆ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਗੱਲ ਦਾ ਪ੍ਰਗਟਾਵਾ ਕਰਦਿਆ ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਗੜ੍ਹਦੀਵਾਲਾ ਰਣਧੀਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਫਾਰਮ ਭਰੇ

ਪੱਸੀ ਕੰਢੀ, 12 ਜਨਵਰੀ (ਜਗਤਾਰ ਸਿੰਘ)- ਪਿੰਡ ਦੁਰਮੀਵਾਲ ਵਿਖੇ ਐਸ.ਡੀ.ਐੱਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਾਇਬ ਤਹਿਸੀਲਦਾਰ ਉਕਾਂਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ...

ਪੂਰੀ ਖ਼ਬਰ »

ਬਸਪਾ ਵਲੋਂ ਕੋਰੇਗਾਂਵ 'ਚ ਦਲਿਤਾਂ 'ਤੇ ਹੋਏ ਹਮਲੇ ਦੀ ਨਿਖੇਧੀ

ਸੈਲਾ ਖੁਰਦ, 12 ਜਨਵਰੀ (ਹਰਵਿੰਦਰ ਸਿੰਘ ਬੰਗਾ)- ਬਸਪਾ ਵਰਕਰਾਂ ਦੀ ਮੀਟਿੰਗ ਹਲਕਾ ਵਿਧਾਨ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਸੁੰਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੋਰੇਗਾਂਵ ਵਿਖੇ 200 ਸਾਲਾ ਸਮਾਗਮ ਦੌਰਾਨ ਭਾਜਪਾ ਦੀ ਸਰਕਾਰ ਦੇ ਇਸ਼ਾਰੇ 'ਤੇ ...

ਪੂਰੀ ਖ਼ਬਰ »

ਚੋਰਾਂ ਵਲੋਂ 2 ਧਾਰਮਿਕ ਸਥਾਨਾਂ 'ਚ ਚੋਰੀ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)- ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਬਸੀ ਗ਼ੁਲਾਮ ਹੁਸੈਨ 'ਚ ਸਥਿਤ ਮਾਤਾ ਚਿੰਤਪੁਰਨੀ ਮੰਦਰ ਤੇ ਪੀਰਾਂ ਦੇ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਚੋਰ ਤੋੜਨ 'ਚ ਅਸਫ਼ਲ ...

ਪੂਰੀ ਖ਼ਬਰ »

ਖੇਤ ਮਜਦੂਰਾਂ ਦੇ ਵੀ ਕਰਜ਼ੇ ਮੁਆਫ਼ ਹੋਣ-ਸੂੰਨੀ

ਸੈਲਾ ਖ਼ੁਰਦ, 12 ਜਨਵਰੀ (ਹਰਵਿੰਦਰ ਸਿੰਘ ਬੰਗਾ)-ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਸਿਆਸੀ ਰੋਟੀਆਂ ਸੇਕਣ ਲਈ ਕੋਈ ਵੀ ਸਿਆਸੀ ਪਾਰਟੀ ਮੌਕਾ ਨਹੀਂ ਖੁੰਝਾ ਰਹੀ ਹੈ, ਪਰ ਖੁਦਕੁਸ਼ੀਆਂ ਦੇ ਸਹੀ ਹੱਲ ਲਈ ਕੋਈ ਢੁਕਵਾਂ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX