ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  13 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  44 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਿਰਫ਼ ਮੁੰਡਿਆਂ ਨੂੰ ਹੀ ਨਹੀਂ ਬਲਕਿ ਧੀਆਂ ਨੂੰ ਵੀ ਪ੍ਰਦਾਨ ਕੀਤੇ ਜਾਣ ਮੌਕੇ-ਡੀ.ਸੀ.

ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ''ਮੌਕੇ ਸਿਰਫ਼ ਮੁੰਡਿਆਂ ਲਈ ਹੀ ਨਹੀਂ ਹੁੰਦੇ ਬਲਕਿ ਧੀਆਂ ਨੂੰ ਵੀ ਦਿੱਤੇ ਜਾਣ ਤਾਂ ਜੋ ਉਹ ਵੀ ਆਪਣਾ ਸਮਾਨਤਾ ਦਾ ਹੱਕ ਪਾ ਕੇ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ |'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਲੰਗੜੋਆ ਦੇ ਕਮਿਊਨਿਟੀ ਸੈਂਟਰ ਵਿਖੇ ਕੀਤੇ ਗਏ 101 ਨਵਜੰਮੀਆਂ ਧੀਆਂ ਦੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਆਖਿਆ ਕਿ ਕੁੜੀਆਂ ਜਾਂ ਮਾਵਾਂ ਜਦੋਂ ਤੱਕ ਚੁੱਪ ਰਹਿਣਗੀਆਂ ਉਦੋਂ ਤੱਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ, ਇਸ ਲਈ ਉਨ੍ਹਾਂ ਨੂੰ ਆਪਣੇ ਨਾਲ ਹੁੰਦੇ ਕਿਸੇ ਵੀ ਕਿਸਮ ਦੇ ਧੱਕੇ, ਅਨਿਆਂ ਿਖ਼ਲਾਫ਼ ਬੋਲਣਾ ਪਵੇਗਾ ਤਾਂ ਹੀ ਉਹ ਬਰਾਬਰੀ ਦਾ ਦਰਜਾ ਮਾਣ ਸਕਣਗੀਆਂ | ਉਨ੍ਹਾਂ ਆਖਿਆ ਕਿ ਜਿਵੇਂ ਪ੍ਰਕਿਰਤੀ ਨਾਲ ਛੇੜ-ਛਾੜ ਹੋਣ ਕਾਰਨ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸੇ ਤਰ੍ਹਾਂ ਔਰਤਾਂ ਨਾਲ ਭੇਦ ਭਾਵ ਕਾਰਨ ਸਮਾਜਿਕ ਅਸੰਤੁਲਨ ਬਣ ਰਿਹਾ ਹੈ, ਜਿਸ ਨੂੰ ਸਮਤੋਲ ਕਰਨ ਲਈ ਔਰਤਾਂ ਨੂੰ ਹੀ ਆਵਾਜ਼ ਉਠਾਉਣੀ ਪਵੇਗੀ | ਡਿਪਟੀ ਕਮਿਸ਼ਨਰ ਨੇ ਦੇਸ਼ ਦੀਆਂ ਲੜਕੀਆਂ ਵਲੋਂ ਉਲੰਪਿਕ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਮੌਕੇ ਲਿਖੀ ਆਪਣੀ ਇੱਕ ਕਵਿਤਾ ਨੂੰ ਅੱਜ ਵੀ ਦੇਸ਼ ਵਿਚ ਔਰਤਾਂ ਦੀ ਉਪਲਬਧੀਆਂ 'ਤੇ ਸਾਰਥਿਕ ਦੱਸਦਿਆਂ ਆਖਿਆ, 'ਇਤਨੀ ਮਿਹਨਤ ਸੇ ਮੁਕਾਮ ਪਾਇਆ ਹੈ ਬੇਟੀਓਾ ਨੇ, ਹਮਾਰੇ ਦੇਸ਼ ਕਾ ਸਰ ਊਾਚਾ ਉਠਾਇਆ ਹੈ ਬੇਟੀਓਾ ਨੇ, ਕਲ ਤਕ ਜੋ ਕਹਤੇ ਥੇ ਬੇਟੀਆਂ ਬੋਝ ਹੋਤੀ ਹੈਂ, ਸ਼ਰੇਆਮ ਉਨ ਕੋ ਸਚ ਕਾ ਆਈਨਾ ਦਿਖਾਇਆ ਹੈ ਬੇਟੀਓਾ ਨੇ |' ਉਨ੍ਹਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਸੀ. ਡੀ. ਪੀ. ਓ. ਅੰਮਿ੍ਤਾ ਸਿੰਘ ਨਵਾਂਸ਼ਹਿਰ, ਨਰੇਸ਼ ਕੌਰ ਬਲਾਚੌਰ, ਜਗਰੂਪ ਸਿੰਘ ਸੜੋਆ ਅਤੇ ਸਵਿਤਾ ਕੁਮਾਰੀ ਔੜ ਵਲੋਂ ਧੀਆਂ ਦੀ ਲੋਹੜੀ ਪਾਉਣ ਦੇ ਇਸ ਨਿਵੇਕਲੇ ਉੱਦਮ ਨੂੰ ਸਰਾਹੁੰਦਿਆਂ ਆਖਿਆ ਕਿ ਅਜਿਹੇ ਸਮਾਗਮ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਨ | ਇਸ ਮੌਕੇ 101 ਨਵਜੰਮੀਆਂ ਧੀਆਂ ਨੂੰ ਰੇਵੜੀਆਂ, ਮੂੰਗਫਲੀਆਂ, ਬੇਬੀ ਸੂਟ ਦੇ ਨਾਲ ਦਿੱਤੇ ਬੱਚੀਆਂ ਦੇ ਪੈਰਾਂ ਦੇ ਨਿਸ਼ਾਨ ਵਾਲੇ ਵਧਾਈ ਕਾਰਡਾਂ ਨੂੰ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਭਰ ਦੀ ਯਾਦ ਕਰਾਰ ਦਿੱਤਾ | ਇਸ ਮੌਕੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਝੱਲੀ, ਸੀ.ਡੀ.ਪੀ.ਓ. ਸਵਿਤਾ ਕੁਮਾਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਵੀ ਆਪਣੇ ਵਿਚਾਰ ਰੱਖੇ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਅਤੇ ਗਿੱਧੇ ਰਾਹੀਂ ਲੋਹੜੀ ਦਾ ਰੰਗ ਬੰਨਿ੍ਹਆ ਗਿਆ | ਗਾਇਕ ਮਹੇਸ਼ ਸਾਜਨ ਵਲੋਂ ਆਪਣੇ ਹਾਲ ਹੀ ਵਿਚ ਰਲੀਜ਼ ਹੋਏ ਗੀਤ 'ਧੀਆਂ ਦੀ ਲੋਹੜੀ' ਗੀਤ ਦੀ ਪੇਸ਼ਕਾਰੀ ਕੀਤੀ ਗਈ | ਬਾਅਦ ਵਿਚ ਇਨ੍ਹਾਂ ਧੀਆਂ ਦੇ ਆਗਮਨ ਦੀ ਖ਼ੁਸ਼ੀ ਵਿਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐੱਸ.ਡੀ.ਐੱਮ. ਬਲਾਚੌਰ ਜਗਜੀਤ ਸਿੰਘ, ਹੋਰਨਾਂ ਅਧਿਕਾਰੀਆਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਲੋਹੜੀ ਦੀ ਧੂਣੀ ਵੀ ਬਾਲੀ ਗਈ |


ਖ਼ਬਰ ਸ਼ੇਅਰ ਕਰੋ

ਅੱਜ ਦੇ ਸਮੇਂ ਵਿਚ ਵੀ ਹਨ ਦੇਸੀ ਬਿਸਕੁਟ ਪੰਜਾਬੀਆਂ ਦੀ ਪਹਿਲੀ ਪਸੰਦ

ਬਲਾਚੌਰ, 12 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸਮੇਂ ਦੇ ਨਾਲ ਨਾਲ ਖਾਣ ਪੀਣ ਵਾਲੀਆਂ ਵਸਤਾਂ ਭਾਵੇਂ ਅਤਿ ਦੀਆ ਸੁਆਦੀ ਬਣ ਰਹੀਆਂ ਹਨ | ਵੱਖ-ਵੱਖ ਕੰਪਨੀਆਂ ਵਲੋਂ ਕਈ ਕਈ ਕਿਸਮਾਂ ਦੇ ਬਿਸਕੁਟ ਤਿਆਰ ਕਰਕੇ ਮਾਰਕੀਟ ਵਿਚ ਭੇਜੇ ਜਾ ਰਹੇ ਹਨ | ਪਰ ਪੰਜਾਬੀ ਵਿਰਸੇ ਦੀਆਂ ...

ਪੂਰੀ ਖ਼ਬਰ »

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਮੁਕੰਦਪੁਰ, 12 ਜਨਵਰੀ (ਦੇਸ ਰਾਜ ਬੰਗਾ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂੁ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੈ-ਇੱਛਾ ਖੂਨਦਾਨ ਕੈਂਪ ਲਗਾਇਆ ਗਿਆ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਏ ...

ਪੂਰੀ ਖ਼ਬਰ »

ਗੰਦੇ ਪਾਣੀ ਨਾਲ ਭਰੀ ਹੋਈ ਡਰੇਨ ਫੈਲਾਅ ਰਹੀ ਹੈ ਪ੍ਰਦੂਸ਼ਣ

ਮਜਾਰੀ/ਸਾਹਿਬਾ, 12 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਪਿੰਡ ਮਹਿੰਦਪੁਰ ਦੇ ਪਿੱਛੇ ਤੋਂ ਸ਼ੁਰੂ ਹੁੰਦੀ ਅਤੇ ਜੈਨਪੁਰ ਦੇ ਵਿਚਕਾਰ ਲੰਘਦੀ ਬਰਸਾਤੀ ਪਾਣੀ ਵਾਸਤੇ ਛੱਡੀ ਡਰੇਨ ਗੰਦੇ ਪਾਣੀ ਨਾਲ ਨੱਕੋਂ ਨੱਕ ਭਰੀ ਖੜ੍ਹੀ ਹਾਈ ਵੇਅ ਦੇ ਕਿਨਾਰੇ ਅਤੇ ਆਲੇ-ਦੁਆਲੇ ...

ਪੂਰੀ ਖ਼ਬਰ »

ਮਲਕਪੁਰ ਦੀ ਖੱਡ ਵਿਚ ਰੇਤ ਦੇ ਠੇਕੇਦਾਰ ਧੜੱਲੇ ਨਾਲ ਕਰ ਰਿਹੈ ਗ਼ੈਰ-ਕਾਨੂੰਨੀ ਖੁਦਾਈ

ਉਸਮਾਨਪੁਰ, 12 ਜਨਵਰੀ (ਮਝੂਰ)- ਪਿੰਡ ਮਲਕਪੁਰ ਦੀ ਸਰਕਾਰੀ ਖੱਡ ਵਿਚ ਪਿੰਡ ਸਿਕੰਦਰਪੁਰ ਦੇ ਰੇਤ ਠੇਕੇਦਾਰ ਵਲੋਂ ਗੈਰ-ਕਾਨੂੰਨੀ ਖੁਦਾਈ ਧੜੱਲੇ ਨਾਲ ਜਾਰੀ ਹੈ | ਕਈ ਵਿਭਾਗਾਂ ਵਲੋਂ ਇਸ ਸਬੰਧੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਵੀ ਪ੍ਰਸ਼ਾਸਨ ਵੱਲੋਂ ਰੇਤ ...

ਪੂਰੀ ਖ਼ਬਰ »

ਚੱਕ ਹਾਜੀਪੁਰ ਦਾ ਕਬੱਡੀ ਕੱਪ 17 ਨੂੰ

ਸਮੁੰਦੜਾ, 12 ਜਨਵਰੀ (ਤੀਰਥ ਸਿੰਘ ਰੱਕੜ)- ਪਿੰਡ ਚੱਕ ਹਾਜੀਪੁਰ ਦੇ ਅਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ 10ਵਾਂ ਕਬੱਡੀ ਕੱਪ 17 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ 8 ਕਬੱਡੀ ...

ਪੂਰੀ ਖ਼ਬਰ »

ਸਵਾਮੀ ਭੂਰੀਵਾਲਿਆਂ ਵਲੋਂ ਗੁੱਜਰ ਭਵਨ ਲੁਧਿਆਣਾ ਦਾ ਉਦਘਾਟਨ

ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)- ਗੁੱਜਰ ਸਮਾਜ ਸੁਧਾਰ ਸਭਾ (ਰਜਿ:) ਲੁਧਿਆਣਾ ਵਲੋਂ ਸਮੂਹ ਸਮਾਜ ਦੇ ਸਹਿਯੋਗ ਨਾਲ ਮਿਹਰਬਾਨ ਨੇੜੇ ਸੰਗਮ ਰਿਜ਼ੋਰਟਸ ਲੁਧਿਆਣਾ ਵਿਖੇ ਨਵੇਂ ਉਸਾਰੇ ਗਏ ਗੁੱਜਰ ਭਵਨ ਦਾ ਉਦਘਾਟਨ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਰਤਮਾਨ ...

ਪੂਰੀ ਖ਼ਬਰ »

ਜਲ ਸਪਲਾਈ ਵਿਭਾਗ ਵਲੋਂ ਸੁੱਜੋਂ 'ਚ ਲੋਕ ਭਲਾਈ ਹਿਤ ਪੰਚਾਇਤ ਨਾਲ ਮੀਟਿੰਗ

ਬੰਗਾ, 12 ਜਨਵਰੀ (ਕਰਮ ਲਧਾਣਾ)- ਜਲ ਸਪਲਾਈ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਸੁੱਜੋਂ 'ਚ ਲੋਕ ਭਲਾਈ ਹਿੱਤ ਵਿਭਾਗ ਵਲੋਂ ਚਲਾਈਆਂ ਲੋਕ-ਭਲਾਈ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਦੀ ਪੰਚਾਇਤ ਨਾਲ ਸਰਪੰਚ ਤਰਨਜੀਤ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਪਿੰਡ ਆਸਰੋਂ ਦੇ ਅਮਰਜੀਤ ਸਿੰਘ ਅਧਿਕਾਰਤ ਪੰਚ ਬਣੇ

ਰੈਲਮਾਜਰਾ, 12 ਜਨਵਰੀ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)- ਪਿੰਡ ਆਸਰੋਂ ਵਿਖੇ ਪੇਂਡੂ ਵਿਕਾਸ ਪੰਚਾਇਤ ਪੰਜਾਬ ਦੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ, ਜਾਅਲੀ ਰਸੀਦਾਂ ਕੱਟ ਕੇ ਪੰਚਾਇਤੀ ਫ਼ੰਡ ਨੂੰ ਪਹੁੰਚਾਏ ਨੁਕਸਾਨ ਕਾਰਨ ਅਮਰਜੀਤ ...

ਪੂਰੀ ਖ਼ਬਰ »

ਕੁਲਜੀਤ ਸਿੰਘ ਸਰਹਾਲ ਵਲੋਂ ਫਰਨੀਚਰ ਹਾਊਸ ਦਾ ਉਦਘਾਟਨ

ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਢਾਹਾਂ ਕਲੇਰਾਂ ਵਿਖੇ ਸ: ਕੁਲਜੀਤ ਸਿੰਘ ਸਰਹਾਲ ਮੈਂਬਰ ਬਲਾਕ ਸੰਮਤੀ ਨੇ ਮੱਲ ਫਰਨੀਚਰ ਹਾਊਸ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਸਾਨੂੰ ਕਿਰਤ ਨਾਲ ਜੁੜਨਾ ਚਾਹੀਦਾ ਹੈ | ਜਿਹੜੇ ਵੀ ਨੌਜਵਾਨ ਸਹਾਇਕ ਧੰਦੇ ਅਪਣਾਉਂਦੇ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਅੱਜ ਵੀ ਤਰਕਸੰਗਤ-ਡੀ.ਸੀ.

ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਇੱਥੇ ਆਖਿਆ ਕਿ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਅੱਜ ਵੀ ਤਰਕਸੰਗਤ ਹਨ ਅਤੇ ਸਮਾਜ ਵਿਚ ਆਏ ਵਿਗਾੜ ਨੂੰ ਦੂਰ ਕਰਨ ਦੇ ਸਮਰੱਥ ਹਨ | ਉਨ੍ਹਾਂ ਆਖਿਆ ਕਿ ਯੁਵਾ ਸ਼ਕਤੀ ...

ਪੂਰੀ ਖ਼ਬਰ »

ਪਿੰਡ ਧੌਲ ਦੇ ਮਾਘੀ ਮੇਲੇ 'ਤੇ ਵਿਸ਼ੇਸ਼

ਭੱਦੀ-ਪਿੰਡ ਧੌਲ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਬਾ ਜੋਗੀ ਪੀਰ ਦੇ ਸਥਾਨ ਤੇ ਮਾਘੀ ਮੇਲਾ ਲੋਹੜੀ ਤੋਂ ਦੂਸਰੇ ਦਿਨ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ | ਮੌਜੂਦਾ ਮਹੰਤ ਦੁਰਗਾ ਸਿੰਘ ਚਾਹਲ, ਪ੍ਰਧਾਨ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਸੁਸਾਇਟੀ ਫਗਵਾੜਾ ਵਲੋਂ ਜੰਡਿਆਲਾ 'ਚ ਧੀਆਂ ਦੀ ਲੋਹੜੀ ਹਿੱਤ ਸਮਾਗਮ

ਬੰਗਾ, 12 ਜਨਵਰੀ (ਕਰਮ ਲਧਾਣਾ)- ਸਮਾਜ ਨੂੰ ਲੜਕੀਆਂ ਦੀ ਮਹੱਤਵਪੂਰਨ ਹੋਂਦ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਾਡ ਕਲਚਰਲ ਸੁਸਾਇਟੀ ਫਗਵਾੜਾ ਵਲੋਂ ਪਿੰਡ ਜੰਡਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਪਾਉਣ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਕਿਸਾਨਾਂ ਨਾਲ ਕੋਝਾ ਮਜ਼ਾਕ

ਨਵਾਂਸ਼ਹਿਰ, 12 ਜਨਵਰੀ (ਦੀਦਾਰ ਸਿੰਘ ਸ਼ੇਤਰਾ)- ਅੱਜ ਇੱਥੇ ਪਟੈਟੋ ਗਰੋਅਰ ਨਵਾਂਸ਼ਹਿਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀ ਜਾਰੀ ਕੀਤੀ ਪਹਿਲੀ ਸੂਚੀ ਨੂੰ ਕਿਸਾਨ ਨਾਲ ਕੋਝਾ ਮਜ਼ਾਕ ਦੱਸਿਆ ਹੈ | ਕਿਸਾਨ ...

ਪੂਰੀ ਖ਼ਬਰ »

ਐੱਸ.ਬੀ.ਐੱਸ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ

ਪੋਜੇਵਾਲ ਸਰਾਂ, 12 ਜਨਵਰੀ (ਨਵਾਂਗਰਾਈਾ)- ਐੱਸ.ਬੀ.ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਦਰਪੁਰ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਬਾਲਣ ਦੀ ਰਸਮ ਉਪਰੰਤ ਸਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਥਾਣੇਦਾਰ ਰਾਮ ਸਰੂਪ ਚੇਚੀ ਨੂੰ ਦਿੱਤੀ ਸੈਂਕੜੇ ਸਕੇ-ਸੰਬੰਧੀਆਂ ਨੇ ਅੰਤਿਮ ਵਿਦਾਇਗੀ

ਸੜੋਆ, 12 ਜਨਵਰੀ (ਐੱਨ.ਡੀ.ਨਾਨੋਵਾਲੀਆ) ਸੇਵਾ-ਮੁਕਤ ਥਾਣੇਦਾਰ ਚੌਧਰੀ ਰਾਮ ਸਰੂਪ ਚੇਚੀ (69) ਪੁੱਤਰ ਚੌਧਰੀ ਮਿਲਖੀ ਰਾਮ ਚੇਚੀ ਸਾਬਕਾ ਸਰਪੰਚ ਵਾਸੀ ਪਿੰਡ ਜੀਤਪੁਰ ਜਿਨ੍ਹਾਂ ਦੀ ਅੱਜ ਨਵਾਂਸ਼ਹਿਰ ਵਿਖੇ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ, ਦਾ ਅੰਤਿਮ ਸਸਕਾਰ ...

ਪੂਰੀ ਖ਼ਬਰ »

ਰਿਆਤ-ਬਾਹਰਾ ਕੈਂਪਸ 'ਚ ਮਨਾਈ 'ਲੋਹੜੀ ਕੁੜੀਆਂ ਦੀ'

ਰੈਲਮਾਜਰਾ, 12 ਜਨਵਰੀ (ਰਾਕੇਸ਼ ਰੋਮੀ)- ਲੋਹੜੀ ਦਾ ਤਿਉਹਾਰ ਇਕੱਠੇ ਹੋ ਕੇ ਨੱਚਣਾ ਗਾਉਣਾ ਅਤੇ ਇਸ-ਦੂਜੇ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਦਾ ਪ੍ਰਤੀਕ ਹੈ ਪਰ ਇਕ ਅਜਿਹੇ ਤਿਉਹਾਰ ਵਿਚ ਜਦੋਂ ਕੋਈ ਸਮਾਜਿਕ ਭਲਾਈ ਦੀ ਸੋਚ ਜੁੜ ਜਾਵੇ ਤਾਂ ਨਜ਼ਾਰਾ ਦੁੱਗਣਾ ਹੋ ਜਾਂਦਾ ਹੈ | ...

ਪੂਰੀ ਖ਼ਬਰ »

ਤਾਜਪੁਰ 'ਚ ਨੀਲੇ ਕਾਰਡ ਧਾਰਕਾਂ ਨੂੰ ਆਟਾ-ਦਾਲ ਸਕੀਮ ਤਹਿਤ ਕਣਕ ਵੰਡੀ

ਔੜ, 12 ਜਨਵਰੀ (ਗੁਰਨਾਮ ਸਿੰਘ ਗਿਰਨ)- ਅੱਜ ਪਿੰਡ ਤਾਜਪੁਰ ਅਤੇ ਤਲਵੰਡੀ ਸੀਬੂ ਦੇ ਸਮੂਹ ਨੀਲੇ ਕਾਰਡ ਧਾਰਕਾਂ ਨੂੰ ਬੂਟਾ ਸਿੰਘ ਜੁਲਾਹ ਮਾਜਰਾ ਅਤੇ ਫੂਡ ਸਪਲਾਈ ਇੰਸਪੈਕਟਰ ਰਾਜ ਦੀਪਕ ਪਾਠਕ ਦੀ ਦੇਖ-ਰੇਖ ਹੇਠ ਅਕਤੂਬਰ, 2017 ਤੋਂ ਮਾਰਚ, 2018 ਤੱਕ ਦੀ ਕਣਕ ਵੰਡੀ ਗਈ | ਇਸ ...

ਪੂਰੀ ਖ਼ਬਰ »

ਬੰਗਾ 'ਚ ਗੁਰਦਾਸ ਮਾਨ ਨੇ ਬੱਚਿਆਂ ਨਾਲ ਲੋਹੜੀ ਮਨਾਈ

ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ) - ਲੋਹੜੀ ਦੇ ਤਿਉਹਾਰ ਮੌਕੇ ਬੰਗਾ ਦੇ ਇਕ ਰਿਜੋਰਟ 'ਚ ਸਰੋਆ ਪਰਿਵਾਰ ਵਲੋ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਲੋਹੜੀ ਤਿਉਹਾਰ ਮੌਕੇ ਵਿਸ਼ੇਸ਼ ਤੌਰ 'ਤੇ ਨਾਮਵਰ ਗਾਇਕ ਗਰਦਾਸ ਮਾਨ ਨੇ ਹਾਜ਼ਰੀ ਲੁਆਈ ਉਸ ਨੇ ਆਪਣੇ ਪ੍ਰਸਿੱਧ ਗੀਤ ...

ਪੂਰੀ ਖ਼ਬਰ »

ਘੁੰਮਣਾਂ 'ਚ ਧਾਰਮਿਕ ਸਮਾਗਮ ਕਰਵਾਇਆ

ਘੁੰਮਣਾਂ, 12 ਜਨਵਰੀ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾਂ 'ਚ ਕਰਨੈਲ ਸਿੰਘ ਘੁੰਮਣ ਵਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸਮੂਹ ਸਾਧ -ਸੰਗਤ ਦੇ ਸਹਿਯੋਗ ਨਾਲ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ਪਾਠਾਂ ਦੇ ਭੋਗ ਉਪਰੰਤ ਬੀਬੀਆਂ ...

ਪੂਰੀ ਖ਼ਬਰ »

ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਜ਼ਰੂਰੀ- ਜੱਸਾ ਬਲਾਕੀਪੁਰ

ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਜਿੰਦਗੀ ਨੂੰ ਨਿਰੋਗ, ਤੰਦਰੁਸਤ ਰੱਖਣ ਲਈ ਅਤੇ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੌਜਵਾਨਾਂ ਦੀ ਖੇਡ ਜਗਤ ਵਿਚ ਇਕ ਵੱਖਰੀ ਪਹਿਚਾਣ ਬਣ ਜਾਵੇ | ਇਨ੍ਹਾਂ ...

ਪੂਰੀ ਖ਼ਬਰ »

ਧੀਆਂ ਮਾਪਿਆਂ ਨਾਲੋਂ ਕਦੇ ਵੀ ਮੋਹ ਦੀਆਂ ਤੰਦਾਂ ਨਹੀਂ ਤੋੜਦੀਆਂ- ਪਿੰ੍ਰ: ਹਰਭਜ ਰਾਮ

ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ਹਰਭਜ ਰਾਮ ਭਰੋਮਜਾਰਾ ਦੀ ਅਗਵਾਈ 'ਚ ਲੋਹੜੀ ਤੇ ਮਾਘੀ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਗੀਤ ਨਾਲ ਕੀਤੀ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX