ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  14 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  45 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਫ਼ਤਹਿਗੜ੍ਹ ਸਾਹਿਬ

ਖ਼ਸਰਾ ਤੇ ਰੁਬੇਲਾ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਚਲਾਈ ਜਾਵੇਗੀ ਮੁਹਿੰਮ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਖ਼ਸਰੇ ਦੀ ਬਿਮਾਰੀ ਦੇ ਖ਼ਾਤਮੇ ਤੇ ਰੁਬੇਲਾ/ ਕਨਜੇਨੀਟਲ ਰੁਬੇਲਾ ਸਿੰਡਰੋਮ ਨੂੰ ਕੰਟਰੋਲ ਕਰਨ ਅਤੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲੇ੍ਹ 'ਚ ਅਪ੍ਰੈਲ ਮਹੀਨੇ ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਅਧੀਨ ਜ਼ਿਲ੍ਹੇ ਦੇ ਲਗਪਗ 1.60 ਲੱਖ ਬੱਚਿਆਂ ਨੂੰ ਇਹ ਟੀਕੇ ਲਗਾਏ ਜਾਣਗੇ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਬੱਚਤ ਭਵਨ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ 2020 ਤੱਕ ਖ਼ਸਰਾ ਤੇ ਰੁਬੇਲਾ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਮੁਕੰਮਲ ਖ਼ਾਤਮੇ ਲਈ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਕਵਰ ਕੀਤਾ ਜਾਵੇਗਾ ਤੇ ਇਹ ਮੁਹਿੰਮ 5 ਹਫ਼ਤੇ ਤੱਕ ਚੱਲੇਗੀ | ਉਨ੍ਹਾਂ ਦੱਸਿਆ ਕਿ ਜ਼ਿਆਦਾ ਗੰਭੀਰ ਇਲਾਕਿਆਂ ਨੂੰ ਕਵਰ ਕਰਨ ਲਈ ਮੋਬਾਈਲ ਟੀਮਾਂ ਵੀ ਬਣਾਈਆਂ ਜਾਣਗੀਆਂ ਤੇ ਜਿਹੜੇ ਬੱਚੇ ਸਕੂਲਾਂ ਵਿਚ ਨਹੀਂ ਪੜ੍ਹਦੇ ਜਾਂ ਸਕੂਲ ਛੱਡ ਚੁੱਕੇ ਹਨ, ਨੂੰ ਆਊਟਰੀਚ ਸੈਸ਼ਨ ਲਗਾ ਕੇ ਪੂਰਾ ਕੀਤਾ ਜਾਵੇਗਾ | ਸ੍ਰੀਮਤੀ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 28 ਤੋਂ 30 ਜਨਵਰੀ ਤੱਕ 5 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ 33902 ਪੇਂਡੂ ਤੇ 22946 ਸ਼ਹਿਰੀ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਈਆਂ ਜਾਣਗੀਆਂ | ਇਸ ਤੋਂ ਇਲਾਵਾ 17195 ਪ੍ਰਵਾਸੀ ਬੱਚਿਆਂ ਨੂੰ ਵੀ ਪੋਲੀਓ ਬੰੂਦਾਂ ਪਿਲਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ 29 ਤੇ 30 ਜਨਵਰੀ ਨੂੰ ਸਿਹਤ ਵਿਭਾਗ ਦੀਆਂ 572 ਟੀਮਾਂ ਘਰ-ਘਰ ਜਾ ਕੇ ਪੋਲੀਓ ਬੰੂਦਾਂ ਪਿਲਾਉਣਗੀਆਂ ਜਦ ਕਿ 26 ਮੋਬਾਈਲ ਟੀਮਾਂ ਵੀ ਬਣਾਈਆਂ ਗਈਆਂ ਹਨ | ਇਸ ਮੌਕੇ ਸਿਵਲ ਸਰਜਨ ਡਾ: ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਬੱਚਿਆਂ ਨੂੰ ਖ਼ਸਰਾ ਤੇ ਰੁਬੇਲਾ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ, ਜਿਸ 'ਚ ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਚਾਇਤੀ ਰਾਜ, ਸ਼ਹਿਰੀ ਵਿਕਾਸ ਵਿਭਾਗ, ਆਈ. ਐਮ. ਏ. ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ 15 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਵਰਕਸ਼ਾਪ ਵੀ ਕਰਵਾਈ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਦਿਆਲ ਸਿੰਘ ਚੱਠਾ, ਐਸ. ਡੀ. ਐਮ. ਅਮਲੋਹ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਆਨੰਦ ਸਾਗਰ ਸ਼ਰਮਾ ਤੋਂ ਇਲਾਵਾ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸ਼ਹੀਦੀ ਸਭਾ ਮੌਕੇ ਹੋਈਆਂ ਭੁੱਲਾਂ ਦੇ ਮਾਮਲੇ ਬਾਰੇ ਪੰਜ ਸਿੰਘ ਸਾਹਿਬਾਨ ਨੇ 23 ਨੂੰ ਮੀਟਿੰਗ ਬੁਲਾਈ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਸ਼ਹੀਦੀ ਸਭਾ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਸ਼੍ਰੋਮਣੀ ਕਮੇਟੀ ਦੀ ਥਾਂ ਦੁਨਿਆਵੀ ਵਿਅਕਤੀ ਵਲੋਂ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 23 ਜਨਵਰੀ ਨੂੰ ...

ਪੂਰੀ ਖ਼ਬਰ »

ਲੋਹੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚੋਂ ਰੌਣਕ ਗ਼ਾਇਬ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਦੇ ਹਰ ਸੂਬੇ 'ਚ ਵੱਖ-ਵੱਖ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਪਰ ਜਿਵੇਂ-ਜਿਵੇਂ ਇਨਸਾਨ ਆਪਣੇ ਕੰਮਾਂ 'ਚ ਰੁੱਝਣ ਲੱਗਾ ਹੈ ਤਿਉਹਾਰਾਂ ਵੱਲ ਉਸ ਦਾ ਧਿਆਨ ਘਟਦਾ ਜਾ ਰਿਹਾ ਹੈ | ਪੰਜਾਬ ...

ਪੂਰੀ ਖ਼ਬਰ »

ਮਸੂਮ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ

ਮੰਡੀ ਗੋਬਿੰਦਗੜ੍ਹ, 12 ਜਨਵਰੀ (ਬਲਜਿੰਦਰ ਸਿੰਘ)-ਅਡੀਸ਼ਨਲ ਸੈਸ਼ਨ ਜੱਜ ਫ਼ਤਹਿਗੜ੍ਹ ਵਲੋਂ 4 ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤੇ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਸਾਲ 2016 'ਚ ...

ਪੂਰੀ ਖ਼ਬਰ »

ਬੇਰੋਜ਼ਗਾਰਾਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ 3 ਕਰੋੜ 71 ਲੱਖ ਦੀ ਸਬਸਿਡੀ ਵੰਡੀ ਜਾਵੇਗੀ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਧੀਨ ਜ਼ਿਲ੍ਹੇ 'ਚ ਸਾਲ 2017-18 ਦੌਰਾਨ 1500 ਬੇਰੋਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ 3 ਕਰੋੜ 71 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਨਗਰ ਕੌਾਸਲ ਪ੍ਰਧਾਨ ਗੁਪਤਾ ਦਾ ਸਨਮਾਨ

ਬਸੀ ਪਠਾਣਾ, 12 ਜਨਵਰੀ (ਗੁਰਬਚਨ ਸਿੰਘ ਰੁਪਾਲ, ਗੌਤਮ)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀ ਵਿਕਾਸ ਸ਼ਾਖਾ ਵਿਖੇ ਪੁੱਜਣ 'ਤੇ ਨਗਰ ਕੌਾਸਲ ਦੇ ਨਵੇਂ ਪ੍ਰਧਾਨ ਰਮੇਸ਼ ਚੰਦ ਗੁਪਤਾ ਦਾ ਸ਼ਾਖਾ ਦੇ ਚੀਫ਼ ਮੈਨੇਜਰ ਰਾਕੇਸ਼ ਕੁਮਾਰ ਕੈਂਥ ਤੇ ਸਟਾਫ਼ ਵਲੋਂ ਨਿੱਘਾ ...

ਪੂਰੀ ਖ਼ਬਰ »

ਅਸਲ੍ਹਾ ਲਾਇਸੈਂਸ ਧਾਰਕ ਹੀ ਯੂ. ਆਈ. ਐਨ. ਲਗਵਾਉਣ ਲਈ ਏ. ਡੀ. ਸੀ. ਦਫ਼ਤਰ ਪਹੁੰਚਣ-ਜੈਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਜੇ. ਕੇ. ਜੈਨ ਨੇ ਅਸਲ੍ਹਾ ਲਾਇਸੈਂਸ ਤੇ ਯੂ. ਆਈ. ਐਨ. ਨੰਬਰ ਲਗਵਾਉਣ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਅਸਲ੍ਹਾ ਲਾਇਸੈਂਸ ...

ਪੂਰੀ ਖ਼ਬਰ »

ਸ਼ਹੀਦੀ ਸਭਾ ਦੀਆਂ ਭੁੱਲਾਂ ਕਾਰਨ ਗੁ: ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਆਰੰਭ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ, ਅਰੁਣ ਅਹੂਜਾ)-ਸ਼ਹੀਦੀ ਸਭਾ ਮੌਕੇ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਦਿੱਲੀ ਦੇ ਦਲਵਿੰਦਰ ਸਿੰਘ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੇ ਉਸ ਦੇ ਨਾਂਅ ਦੀ ਅਰਦਾਸ ਕਰਵਾਉਣ ਦੇ ਉੱਠੇ ਮਾਮਲੇ ...

ਪੂਰੀ ਖ਼ਬਰ »

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ-ਚੀਮਾ, ਰਿਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰਕੇ ਦਿੱਲੀ 'ਚ 1984 ਦੌਰਾਨ ਹੋਏ ਸਿੱਖ ...

ਪੂਰੀ ਖ਼ਬਰ »

ਗਾਂਜਾ, ਹੈਰੋਇਨ ਤੇ ਸ਼ਰਾਬ ਸਮੇਤ ਚਾਰ ਕਾਬੂ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 5 ਕਿੱਲੋ ਗਾਂਜਾ, 15 ਗ੍ਰਾਮ ਹੈਰੋਇਨ ਤੇ 20 ਬੋਤਲਾਂ ...

ਪੂਰੀ ਖ਼ਬਰ »

ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤੀਜੀ ਬਰਸੀ ਦੇ ਸਮਾਗਮ ਕੱਲ੍ਹ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਤੀਜੀ ਨਿੱਘੀ ਸਾਲਾਨਾ ਯਾਦ ਦੇ ਸਮਾਗਮ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਲੜਕੀ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀਆਂ 'ਤੇ ਕੋਈ ਕਾਰਵਾਈ ਨਾ ਹੋਣਾ ਮੰਦਭਾਗਾ-ਦੀ ਚਮਾਰ ਮਹਾ ਸਭਾ

ਅਮਲੋਹ/ਸਲਾਣਾ, 12 ਜਨਵਰੀ (ਸੂਦ, ਗੁਰਚਰਨ ਸਿੰਘ ਜੰਜੂਆ)-ਪਿਛਲੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸੈਕੰਡਰੀ ਸਕੂਲ 'ਚ 6ਵੀਂ ਤੋਂ 10ਵੀਂ ਜਮਾਤ ਤੱਕ ਟਾਪਰ ਰਹੀ ਵਿਦਿਆਰਥਣ ਵੀਰਪਾਲ ਕੌਰ ਜੋ ਕਿ ਪਿੰਡ ਰਾਮਪੁਰ ਸਾਹੀਵਾਲ ਦੀ ਵਸਨੀਕ ਹੈ, ...

ਪੂਰੀ ਖ਼ਬਰ »

ਗੁਰਤੀਰਥ ਹਸਪਤਾਲ 'ਚ ਮਨਾਈ ਧੀਆਂ ਦੀ ਲੋਹੜੀ

ਅਮਲੋਹ, 12 ਜਨਵਰੀ (ਸੂਦ)-ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਤੀਰਥ ਨਰਸਿੰਗ ਹੋਮ ਅਮਲੋਹ 'ਚ ਡਾ: ਤੀਰਥ ਬਾਲਾ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ ਤੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕਿਸ਼ਨ ਭੱਲਾ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸ੍ਰੀ ਭੱਲਾ ਤੇ ...

ਪੂਰੀ ਖ਼ਬਰ »

ਵਿਧਾਇਕ ਜੀ. ਪੀ. ਨੇ ਪ੍ਰਧਾਨ ਕੇਸਰ ਸਿੰਘ ਖਟਰਾਓ ਨਾਲ ਕੀਤਾ ਦੁੱਖ ਸਾਂਝਾ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਭਾਮੀਆਂ ਦੇ ਪ੍ਰਧਾਨ ਕੇਸਰ ਸਿੰਘ ਖਟਰਾਓ ਦੀ ਧਰਮ ਪਤਨੀ ਖੁਸ਼ਵਿੰਦਰ ਕੌਰ ਖਟਰਾਓ (63) ਦਾ ਦਿਲ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਗੁਰਪ੍ਰੀਤ ਸਿੰਘ ਜੀ. ਪੀ. ਹਲਕਾ ਵਿਧਾਇਕ ਬਸੀ ਪਠਾਣਾ ਪਿੰਡ ...

ਪੂਰੀ ਖ਼ਬਰ »

'ਸਵੱਛ ਭਾਰਤ ਮੁਹਿੰਮ' ਤਹਿਤ ਸਿਵਲ ਹਸਪਤਾਲ ਵਿਖੇ ਪਾਰਕ ਬਣਾਇਆ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਸਵੱਛ ਭਾਰਤ ਮੁਹਿੰਮ ਤਹਿਤ ਸਿਵਲ ਹਸਪਤਾਲ ਖਮਾਣੋਂ ਵਿਖੇ ਐਸ. ਐਮ. ਓ. ਰਸ਼ਮੀ ਚੋਪੜਾ ਦੇ ਯਤਨਾ ਸਦਕਾ ਹਸਪਤਾਲ ਦੇ ਵਿਚ ਪਏ ਗੰਦ ਆਦਿ ਨੂੰ ਚੁਕਾ ਕੇ ਇਸ ਥਾਂ 'ਤੇ ਛੋਟਾ ਪਾਰਕ ਬਣਾਇਆ ਗਿਆ ਤੇ ਇਸ 'ਚ ਵੱਖ-ਵੱਖ ਤਰ੍ਹਾਂ ਦੇ ਫੁੱਲਦਾਰ ਤੇ ...

ਪੂਰੀ ਖ਼ਬਰ »

5 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਪਿੰਡ ਸਿੰਧੜਾਂ ਤੇ ਸਲੇਮਪੁਰ ਦੇ ਵਸਨੀਕ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਸਿੰਧੜਾ ਵਿਖੇ ਪਾਣੀ ਵਾਲੀ ਟੈਂਕੀ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਸਿੰਧੜਾ ਤੇ ਸਲੇਮਪੁਰ ਦੇ ਵਾਸੀ ਪੀਣ ਵਾਲੇ ਪਾਣੀ ...

ਪੂਰੀ ਖ਼ਬਰ »

ਵਧੀਕ ਐਸ. ਐਚ. ਓ. ਨਿਯੁਕਤ ਹੋਣ 'ਤੇ ਸੰਦੀਪ ਕੌਰ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਥਾਣਾ ਬਡਾਲੀ ਆਲਾ ਸਿੰਘ ਵਿਖੇ ਬਤੌਰ ਵਧੀਕ ਐਸ. ਐਚ. ਓ. ਨਿਯੁਕਤ ਹੋਣ 'ਤੇ ਸੰਦੀਪ ਕੌਰ ਦਾ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋ. ਦੇ ਕੌਮੀ ਡਿਪਟੀ ਜਨਰਲ ਸਕੱਤਰ ਨਰੇਸ਼ ਵੈਦ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਸ਼ਲਾਘਾਯੋਗ-ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਕਿਸਾਨ ਸੰਘਰਸ਼ ਕਮੇਟੀ, ਸ਼ੂਗਰ ਮਿਲ ਅਮਲੋਹ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਜੱਲ੍ਹਾ ਨੇ ਕਿਸਾਨਾਂ ਦੀ ਇਕ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਮਨਰੇਗਾ ਕਾਮਿਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ-ਪੱਤਰ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਜ਼ਿਲ੍ਹੇ ਦੇ ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਪੰਡਰਾਲੀ ਦੇ ਕੁਝ ਮਨਰੇਗਾ ਕਾਮਿਆਂ ਦੇ ਵਫ਼ਦ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਉਂਦਿਆਂ ਸਰਹਿੰਦ ਬਲਾਕ ਕਾਂਗਰਸ ਪ੍ਰਧਾਨ ਗੁਰਮੁਖ ਸਿੰਘ ...

ਪੂਰੀ ਖ਼ਬਰ »

ਦੰਗਾ ਪੀੜਤ ਸਿੱਖ ਪਰਿਵਾਰਾਂ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਸੁਪਰੀਮ ਕੋਰਟ ਵਲੋਂ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਉਨ੍ਹਾਂ 186 ਕੇਸਾਂ ਦੀ ਦੁਬਾਰਾ ਜਾਂਚ ਕਰਾਉਣ ਬਾਰੇ ਦਿੱਤੇ ਫ਼ੈਸਲੇ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਰਹਿ ਰਹੇ 250 ਦੇ ਕਰੀਬ ਦੰਗਾ ਪੀੜਤ ਪਰਿਵਾਰਾਂ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਸਰਹਿੰਦ ਵਲੋਂ ਪੰਚਾਇਤ ਸਕੱਤਰਾਂ ਨਾਲ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ, ਅਰੁਣ ਆਹੂਜਾ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸਰਹਿੰਦ ਮੰਡੀ ਵਿਖੇ ਬਲਕਾ ਵਿਕਾਸ ਤੇ ਪੰਚਾਇਤ ਅਫ਼ਸਰ ਮੋਹਿੰਦਰਜੀਤ ਸਿੰਘ ਵਲੋਂ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ | ਬੀ. ਡੀ. ਪੀ. ਓ. ਮੋਹਿੰਦਰਜੀਤ ਸਿੰਘ ਨੇ ...

ਪੂਰੀ ਖ਼ਬਰ »

ਵਿਸ਼ਵ ਸੂਫ਼ੀ ਸੰਤ ਸਮਾਜ ਨੇ ਧੀਆਂ ਦੀ ਲੋਹੜੀ ਮਨਾਈ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਲੋਕਾਂ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਲਈ ਵਿਸ਼ਵ ਸੂਫ਼ੀ ਸੰਤ ਸਮਾਜ ਵਲੋਂ ਜ਼ਿਲ੍ਹਾ ਇੰਚਾਰਜ ਜਗਮੋਹਨ ਬਿੱਟੂ ਦੀ ਅਗਵਾਈ 'ਚ ਰੇਲਵੇ ਰੋਡ ਸਰਹਿੰਦ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਲੋਹੜੀ ਦਾ ਤਿਉਹਾਰ ਮਨਾਇਆ

ਬਸੀ ਪਠਾਣਾ, 12 ਜਨਵਰੀ (ਐਚ. ਐਸ. ਗੌਤਮ)-ਸਥਾਨਕ ਸੰਤ ਨਾਮਦੇਵ ਕੰਨਿਆ ਕਾਲਜ ਵਿਖੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਨੀਲ ਖੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਾਲਜ ਮੁਖੀ ਸੰਗੀਤਾ ਵਧਵਾ ਤੇ ਪਿ੍ੰਸੀਪਲ ...

ਪੂਰੀ ਖ਼ਬਰ »

ਨਗਰ ਪੰਚਾਇਤ ਦਫ਼ਤਰ ਖਮਾਣੋਂ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਨਗਰ ਪੰਚਾਇਤ ਦਫ਼ਤਰ ਖਮਾਣੋਂ ਵਿਖੇ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਭਾਈ ਮੈਂਗਲ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ...

ਪੂਰੀ ਖ਼ਬਰ »

ਅਮਲੋਹ ਤੇ ਮੰਡੀ ਗੋਬਿੰਦਗੜ੍ਹ ਬਲਾਕ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ-ਭੱਲਾ, ਬਿੱਟੂ

ਅਮਲੋਹ, 12 ਜਨਵਰੀ (ਕੁਲਦੀਪ ਸ਼ਾਰਦਾ)-ਬਲਾਕ ਅਮਲੋਹ ਤੇ ਮੰਡੀ ਗੋਬਿੰਦਗੜ੍ਹ 'ਚ ਆਉਂਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕਿਸ਼ਨ ਭੱਲਾ ਤੇ ਮੰਡੀ ਗੋਬਿੰਦਗੜ੍ਹ ਬਲਾਕ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਦੀ ...

ਪੂਰੀ ਖ਼ਬਰ »

ਨਾਰਦਨ ਮੈਨਸ ਯੂਨੀਅਨ ਨੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਨਾਰਦਨ ਰੇਲਵੇ ਮੈਨਸ ਯੂਨੀਅਨ ਮੰਡਲ ਸਰਹਿੰਦ ਵਲੋਂ ਯੂਨੀਅਨ ਦੇ ਦਫ਼ਤਰ ਵਿਖੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ | ਇਸ ਮੌਕੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੀਨੀਅਰ ਆਗੂ ਡੀ. ਕੇ. ਸਿੰਘ ਨੇ ਅਤੇ ਯੂਨੀਅਨ ਦੇ ਹੋਰ ...

ਪੂਰੀ ਖ਼ਬਰ »

ਸਮਾਗਮ 'ਚ 82 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਅਮਲੋਹ, 12 ਜਨਵਰੀ (ਸੂਦ)-ਮਾਨਵ ਭਲਾਈ ਮੰਚ ਅਮਲੋਹ ਵਲੋਂ ਮਹੀਨਾਵਾਰ ਲੜੀ ਤਹਿਤ 159ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ 82 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ | ਸਮਾਗਮ ਉਪਰੰਤ ਗੱਲਬਾਤ ਕਰਦਿਆਂ ਮੰਚ ਦੇ ਚੇਅਰਮੈਨ ਸੋਮਨਾਥ ਲੁਟਾਵਾਂ ਤੇ ...

ਪੂਰੀ ਖ਼ਬਰ »

ਸਵਰਨ ਸਿੰਘ ਚਨਾਰਥਲ ਦਾ ਅਕਾਲੀ ਆਗੂਆਂ ਨੇ ਕੀਤਾ ਸਨਮਾਨ

ਅਮਲੋਹ, 12 ਜਨਵਰੀ (ਕੁਲਦੀਪ ਸ਼ਾਰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਹਾਈਕਮਾਂਡ ਵਲੋਂ ਲਗਾਏ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਤੇਜ ਸਿੰਘ ਮਹਿਮੂਦਪੁਰ ਦੀ ਅਗਵਾਈ 'ਚ ਅਕਾਲੀ ਆਗੂਆਂ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ, ਲੋਕ ਪੇ੍ਰਸ਼ਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਪਿੰਡ ਖੇੜਾ ਤੋਂ ਦੁਭਾਲੀ, ਭਗੜਾਣਾ ਤੋਂ ਚੰੁਨ੍ਹੀ, ਤਿੰਬਰਪੁਰ ਤੋਂ ਭਗੜਾਣਾ, ਦਾਦੂਮਾਜਰਾ ਤੋਂ ਬਡਾਲੀ ਮਾਈ ਕੀ, ਭਗੜਾਣਾ ਤੋਂ ਸਲੇਮਪੁਰ, ਬਰਾਸ ਤੋਂ ਚੌਲਟੀ ਖੇੜੀ, ਹਰਨਾ ਤੋਂ ਚੱਕ, ਪੀਰਜੈਨ ਤੋਂ ਬਲਾੜੀ, ਸਲੇਮਪੁਰ ਤੋਂ ...

ਪੂਰੀ ਖ਼ਬਰ »

ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗਊਸ਼ਾਲਾ ਦਾ ਉਦਘਾਟਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਮਨਪ੍ਰੀਤ ਸਿੰਘ)-ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗੁਰੂ ਰਾਮ ਦਾਸ ਨਗਰ ਸਰਹਿੰਦ ਵਿਖੇ ਕਾਮ ਧੇਨੂ ਗਊ ਸੇਵਾ ਸੰਮਤੀ ਵਲੋਂ ਬਣਾਈ ਗਈ ਨਵੀਂ ਗਊਸ਼ਾਲਾ ਦਾ ਉਦਘਾਟਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਕਾਮ ਧੇਨੂ ਗਊ ਸੇਵਾ ...

ਪੂਰੀ ਖ਼ਬਰ »

ਪਾਇਨ ਗਰੋਵ ਕਾਲਜ ਨੇ ਮਨਾਇਆ ਨੈਸ਼ਨਲ ਯੂਥ ਦਿਵਸ

ਨੌਗਾਵਾਂ, 12 ਜਨਵਰੀ (ਰਵਿੰਦਰ ਮੌਦਗਿਲ)-ਪਾਇਨ ਗਰੋਵ ਕਾਲਜ ਆਫ਼ ਐਜੂਕੇਸ਼ਨ, ਬਸੀ ਪਠਾਣਾ ਵਿਖੇ ਰੈੱਡ ਰੀਬਨ ਕਲੱਬ ਵਲੋਂ ਸਹਾਇਕ ਪ੍ਰੋਫੈਸਰ ਪਵਨਦੀਪ ਕੌਰ ਤੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਨੈਸ਼ਨਲ ਯੂਥ ਦਿਵਸ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਬੀ. ਐਡ. ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਦੇ ਪੈਸੇ ਤੇ ਕਾਰ ਕੀਤੀ ਵਾਪਸ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਇੰਸਪੈਕਟਰ ਇਕਬਾਲ ਸਿੰਘ ਤੇ ਸਹਾਇਕ ਮੈਨੇਜਰ ਰਜਿੰਦਰ ਸਿੰਘ ਦੀ ਹਾਜ਼ਰੀ 'ਚ ਬਲਜੀਤ ਕੌਰ ਪਤਨੀ ਲਕਮੀਰ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਪਟਿਆਲਾ ਨੂੰ 1 ਲੱਖ 73 ਹਜ਼ਾਰ 370 ਰੁਪਏ ਦੀ ...

ਪੂਰੀ ਖ਼ਬਰ »

ਪੰਥ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਰਾਮਗੜ੍ਹ 'ਚ ਸਮਾਗਮ

ਅਮਲੋਹ, 12 ਜਨਵਰੀ (ਸੂਦ)-ਸ਼ੋ੍ਰਮਣੀ ਅਕਾਲੀ ਦਲ ਤੇ ਪੰਥ ਦੀ ਚੜ੍ਹਦੀਕਲਾ ਲਈ ਟਕਸਾਲੀ ਆਗੂ ਜਥੇਦਾਰ ਕਾਕੂ ਸਿੰਘ ਰਾਮਗੜ੍ਹ ਦੇ ਪਰਿਵਾਰ ਵਲੋਂ ਆਈ. ਟੀ. ਵਿੰਗ ਦੇ ਸੀਨੀਅਰ ਆਗੂ ਲੱਖੀ ਔਜਲਾ ਦੀ ਅਗਵਾਈ 'ਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਕੀ ਇਸ ਵਾਰ ਸਰਕਾਰ ਵਲੋਂ ਧੀਆਂ ਦੀ ਲੋਹੜੀ ਫਿੱਕੀ ਨਹੀਂ ਰਹੀ?

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਇਕ ਪਾਸੇ ਹਰੇਕ ਵਰਗ ਪੰਜਾਬ ਦੀਆਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਧੀਆਂ ਦੀ ਲੋਹੜੀ ਮਨਾ ਰਿਹਾ ਹੈ, ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਕਰੀਬ 11 ਮਹੀਨੇ ਬੀਤ ਜਾਣ ਦੇ ਬਾਵਜੂਦ ਆਸ਼ੀਰਵਾਦ ਸਕੀਮ ਦਾ ਸ਼ਾਇਦ ਇਕ ਵੀ ਚੈੱਕ ...

ਪੂਰੀ ਖ਼ਬਰ »

ਮੀਰਪੁਰ 'ਚ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਥਾਣਾ ਮੂਲੇਪੁਰ ਦੇ ਪਿੰਡ ਮੀਰਪੁਰ 'ਚ ਰਾਤ ਸਮੇਂ ਘਰ ਦੇ ਜਿੰਦਰੇ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਵੋਟ ਦੀ ਮਹੱਤਤਾ ਸਬੰਧੀ ਕੋਟਲਾ ਬਜਵਾੜਾ ਸਕੂਲ ਵਿਖੇ ਕੁਇਜ਼ ਪ੍ਰੋਗਰਾਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਤੇ ਸਾਡੇ ਸੰਵਿਧਾਨ 'ਚ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇਕ ਅਜਿਹੀ ਤਾਕਤ ਦਿੱਤੀ ਹੈ, ਜਿਸ ਦੀ ਬਿਨਾਂ ਕਿਸੇ ਦਬਾਅ, ਡਰ, ਭੈਅ ਤੇ ਲਾਲਚ ਤੋਂ ਵਰਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX