ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  about 1 hour ago
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਰਾਤ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਦੋਦੇ ਵਾਲਾ ਨੂੰ ਜਾਂਦੀ ਡਿਫੈਂਸ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਗੋਲੀਆਂ ਚਲਾ ਕੇ 17 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ...
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  about 1 hour ago
ਮੁੰਬਈ, 17 ਜਨਵਰੀ- ਇੱਥੇ ਪਹੁੰਚਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾਲ...
ਕੈਦੀਆਂ ਨੇ ਜੇਲ੍ਹ ਨੂੰ ਲਗਾਈ ਅੱਗ, ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
. . .  about 2 hours ago
ਹੁਗਲੀ, 17 ਜਨਵਰੀ- ਪੱਛਮੀ ਬੰਗਾਲ ਦੇ ਹੁਗਲੀ 'ਚ ਕੈਦੀਆਂ ਨੇ ਜੇਲ੍ਹ ਦੇ ਇੱਕ ਹਿੱਸੇ ਨੂੰ ਅੱਗ ਲਗਾ ਦਿੱਤੀ ਤੇ ਇੱਥੇ ਤਾਇਨਾਤ ਪੁਲਿਸ ਵਾਲਿਆਂ 'ਤੇ ਹਮਲਾ...
ਫ਼ਰੀਦਾਬਾਦ ਜਬਰਜਨਾਹ ਮਾਮਲੇ 'ਚ ਰਾਜਸਥਾਨ 'ਤੋਂ 2 ਗ੍ਰਿਫ਼ਤਾਰ
. . .  about 3 hours ago
ਜੈਪੁਰ, 17 ਜਨਵਰੀ- ਹਰਿਆਣਾ ਦੇ ਫ਼ਰੀਦਾਬਾਦ ਵਿਖੇ 22 ਸਾਲਾ ਲੜਕੀ ਨਾਲ ਜਬਰਜਨਾਹ ਮਾਮਲੇ 'ਚ ਪੁਲਿਸ ਨੇ ਰਾਜਸਥਾਨ ਤੋਂ 2 ਵਿਅਕਤੀਆਂ ਨੂੰ...
ਮੱਧ ਪ੍ਰਦੇਸ਼ 'ਚ ਫ਼ਿਲਮ ਪਦਮਾਵਤ ਦੇ ਗਾਣਿਆਂ 'ਤੇ ਵੀ ਪਾਬੰਦੀ
. . .  about 3 hours ago
ਭੋਪਾਲ, 17 ਜਨਵਰੀ- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰਾ ਸਿੰਘ ਨੇ ਕਿਹਾ ਕਿ ਸੂਬੇ 'ਚ ਫ਼ਿਲਮ ਪਦਮਾਵਤ ਨੂੰ ਬੈਨ ਕੀਤਾ ਗਿਆ ਹੈ ਤੇ ਇਸ ਦੇ ਬੈਨ ਕੀਤੇ ਗਾਣੇ ਵਜਾਉਣ ਵਾਲਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰਾ...
ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਸੁਕਮਾ, 17 ਜਨਵਰੀ- ਛੱਤੀਸਗੜ੍ਹ ਦੇ ਸੁਕਮਾ 'ਚ ਸੀ.ਆਰ.ਪੀ.ਐਫ. ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ...
ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਨੂੰ ਜੁਰਮਾਨਾ
. . .  about 4 hours ago
ਸੈਂਚੂਰੀਅਨ, 17 ਜਨਵਰੀ- ਭਾਰਤ ਵਿਰੁੱਧ ਦੂਸਰੇ ਟੈਸਟ ਮੈਚ 'ਚ ਹੌਲੀ ਓਵਰ ਰਫ਼ਤਾਰ ਲਈ ਦੱਖਣੀ ਅਫ਼ਰੀਕਾ ਦੀ ਟੀਮ ਨੂੰ...
ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਅਹਿਮਦਾਬਾਦ ਤੋਂ ਮੁੰਬਈ ਲਈ ਰਵਾਨਾ
. . .  about 4 hours ago
ਅਹਿਮਦਾਬਾਦ, 17 ਜਨਵਰੀ- ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਇੱਥੋਂ ਮੁੰਬਈ ਲਈ...
ਠੰਢ ਤੋਂ ਬਚਣ ਲਈ ਬਾਲੀ ਅੱਗ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
. . .  about 4 hours ago
ਯੂਨੀਫਾਈਡ ਕੋਰੀਆ ਫਲੈਗ ਹੇਠਾਂ ਮਾਰਚ ਕਰਨਗੇ ਦੱਖਣੀ ਤੇ ਉੱਤਰੀ ਕੋਰੀਆ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਫ਼ਤਹਿਗੜ੍ਹ ਸਾਹਿਬ

ਖ਼ਸਰਾ ਤੇ ਰੁਬੇਲਾ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਚਲਾਈ ਜਾਵੇਗੀ ਮੁਹਿੰਮ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਖ਼ਸਰੇ ਦੀ ਬਿਮਾਰੀ ਦੇ ਖ਼ਾਤਮੇ ਤੇ ਰੁਬੇਲਾ/ ਕਨਜੇਨੀਟਲ ਰੁਬੇਲਾ ਸਿੰਡਰੋਮ ਨੂੰ ਕੰਟਰੋਲ ਕਰਨ ਅਤੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲੇ੍ਹ 'ਚ ਅਪ੍ਰੈਲ ਮਹੀਨੇ ਤੋਂ ਇਕ ...

ਪੂਰੀ ਖ਼ਬਰ »

ਸ਼ਹੀਦੀ ਸਭਾ ਮੌਕੇ ਹੋਈਆਂ ਭੁੱਲਾਂ ਦੇ ਮਾਮਲੇ ਬਾਰੇ ਪੰਜ ਸਿੰਘ ਸਾਹਿਬਾਨ ਨੇ 23 ਨੂੰ ਮੀਟਿੰਗ ਬੁਲਾਈ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਸ਼ਹੀਦੀ ਸਭਾ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਸ਼੍ਰੋਮਣੀ ਕਮੇਟੀ ਦੀ ਥਾਂ ਦੁਨਿਆਵੀ ਵਿਅਕਤੀ ਵਲੋਂ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 23 ਜਨਵਰੀ ਨੂੰ ...

ਪੂਰੀ ਖ਼ਬਰ »

ਲੋਹੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚੋਂ ਰੌਣਕ ਗ਼ਾਇਬ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਦੇ ਹਰ ਸੂਬੇ 'ਚ ਵੱਖ-ਵੱਖ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਪਰ ਜਿਵੇਂ-ਜਿਵੇਂ ਇਨਸਾਨ ਆਪਣੇ ਕੰਮਾਂ 'ਚ ਰੁੱਝਣ ਲੱਗਾ ਹੈ ਤਿਉਹਾਰਾਂ ਵੱਲ ਉਸ ਦਾ ਧਿਆਨ ਘਟਦਾ ਜਾ ਰਿਹਾ ਹੈ | ਪੰਜਾਬ ...

ਪੂਰੀ ਖ਼ਬਰ »

ਮਸੂਮ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ

ਮੰਡੀ ਗੋਬਿੰਦਗੜ੍ਹ, 12 ਜਨਵਰੀ (ਬਲਜਿੰਦਰ ਸਿੰਘ)-ਅਡੀਸ਼ਨਲ ਸੈਸ਼ਨ ਜੱਜ ਫ਼ਤਹਿਗੜ੍ਹ ਵਲੋਂ 4 ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤੇ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਸਾਲ 2016 'ਚ ...

ਪੂਰੀ ਖ਼ਬਰ »

ਬੇਰੋਜ਼ਗਾਰਾਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ 3 ਕਰੋੜ 71 ਲੱਖ ਦੀ ਸਬਸਿਡੀ ਵੰਡੀ ਜਾਵੇਗੀ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਧੀਨ ਜ਼ਿਲ੍ਹੇ 'ਚ ਸਾਲ 2017-18 ਦੌਰਾਨ 1500 ਬੇਰੋਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ 3 ਕਰੋੜ 71 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਨਗਰ ਕੌਾਸਲ ਪ੍ਰਧਾਨ ਗੁਪਤਾ ਦਾ ਸਨਮਾਨ

ਬਸੀ ਪਠਾਣਾ, 12 ਜਨਵਰੀ (ਗੁਰਬਚਨ ਸਿੰਘ ਰੁਪਾਲ, ਗੌਤਮ)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀ ਵਿਕਾਸ ਸ਼ਾਖਾ ਵਿਖੇ ਪੁੱਜਣ 'ਤੇ ਨਗਰ ਕੌਾਸਲ ਦੇ ਨਵੇਂ ਪ੍ਰਧਾਨ ਰਮੇਸ਼ ਚੰਦ ਗੁਪਤਾ ਦਾ ਸ਼ਾਖਾ ਦੇ ਚੀਫ਼ ਮੈਨੇਜਰ ਰਾਕੇਸ਼ ਕੁਮਾਰ ਕੈਂਥ ਤੇ ਸਟਾਫ਼ ਵਲੋਂ ਨਿੱਘਾ ...

ਪੂਰੀ ਖ਼ਬਰ »

ਅਸਲ੍ਹਾ ਲਾਇਸੈਂਸ ਧਾਰਕ ਹੀ ਯੂ. ਆਈ. ਐਨ. ਲਗਵਾਉਣ ਲਈ ਏ. ਡੀ. ਸੀ. ਦਫ਼ਤਰ ਪਹੁੰਚਣ-ਜੈਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਜੇ. ਕੇ. ਜੈਨ ਨੇ ਅਸਲ੍ਹਾ ਲਾਇਸੈਂਸ ਤੇ ਯੂ. ਆਈ. ਐਨ. ਨੰਬਰ ਲਗਵਾਉਣ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਅਸਲ੍ਹਾ ਲਾਇਸੈਂਸ ...

ਪੂਰੀ ਖ਼ਬਰ »

ਸ਼ਹੀਦੀ ਸਭਾ ਦੀਆਂ ਭੁੱਲਾਂ ਕਾਰਨ ਗੁ: ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਆਰੰਭ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ, ਅਰੁਣ ਅਹੂਜਾ)-ਸ਼ਹੀਦੀ ਸਭਾ ਮੌਕੇ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਦਿੱਲੀ ਦੇ ਦਲਵਿੰਦਰ ਸਿੰਘ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੇ ਉਸ ਦੇ ਨਾਂਅ ਦੀ ਅਰਦਾਸ ਕਰਵਾਉਣ ਦੇ ਉੱਠੇ ਮਾਮਲੇ ...

ਪੂਰੀ ਖ਼ਬਰ »

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ-ਚੀਮਾ, ਰਿਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰਕੇ ਦਿੱਲੀ 'ਚ 1984 ਦੌਰਾਨ ਹੋਏ ਸਿੱਖ ...

ਪੂਰੀ ਖ਼ਬਰ »

ਗਾਂਜਾ, ਹੈਰੋਇਨ ਤੇ ਸ਼ਰਾਬ ਸਮੇਤ ਚਾਰ ਕਾਬੂ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 5 ਕਿੱਲੋ ਗਾਂਜਾ, 15 ਗ੍ਰਾਮ ਹੈਰੋਇਨ ਤੇ 20 ਬੋਤਲਾਂ ...

ਪੂਰੀ ਖ਼ਬਰ »

ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤੀਜੀ ਬਰਸੀ ਦੇ ਸਮਾਗਮ ਕੱਲ੍ਹ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਤੀਜੀ ਨਿੱਘੀ ਸਾਲਾਨਾ ਯਾਦ ਦੇ ਸਮਾਗਮ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਲੜਕੀ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀਆਂ 'ਤੇ ਕੋਈ ਕਾਰਵਾਈ ਨਾ ਹੋਣਾ ਮੰਦਭਾਗਾ-ਦੀ ਚਮਾਰ ਮਹਾ ਸਭਾ

ਅਮਲੋਹ/ਸਲਾਣਾ, 12 ਜਨਵਰੀ (ਸੂਦ, ਗੁਰਚਰਨ ਸਿੰਘ ਜੰਜੂਆ)-ਪਿਛਲੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸੈਕੰਡਰੀ ਸਕੂਲ 'ਚ 6ਵੀਂ ਤੋਂ 10ਵੀਂ ਜਮਾਤ ਤੱਕ ਟਾਪਰ ਰਹੀ ਵਿਦਿਆਰਥਣ ਵੀਰਪਾਲ ਕੌਰ ਜੋ ਕਿ ਪਿੰਡ ਰਾਮਪੁਰ ਸਾਹੀਵਾਲ ਦੀ ਵਸਨੀਕ ਹੈ, ...

ਪੂਰੀ ਖ਼ਬਰ »

ਗੁਰਤੀਰਥ ਹਸਪਤਾਲ 'ਚ ਮਨਾਈ ਧੀਆਂ ਦੀ ਲੋਹੜੀ

ਅਮਲੋਹ, 12 ਜਨਵਰੀ (ਸੂਦ)-ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਤੀਰਥ ਨਰਸਿੰਗ ਹੋਮ ਅਮਲੋਹ 'ਚ ਡਾ: ਤੀਰਥ ਬਾਲਾ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ ਤੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕਿਸ਼ਨ ਭੱਲਾ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸ੍ਰੀ ਭੱਲਾ ਤੇ ...

ਪੂਰੀ ਖ਼ਬਰ »

ਵਿਧਾਇਕ ਜੀ. ਪੀ. ਨੇ ਪ੍ਰਧਾਨ ਕੇਸਰ ਸਿੰਘ ਖਟਰਾਓ ਨਾਲ ਕੀਤਾ ਦੁੱਖ ਸਾਂਝਾ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਭਾਮੀਆਂ ਦੇ ਪ੍ਰਧਾਨ ਕੇਸਰ ਸਿੰਘ ਖਟਰਾਓ ਦੀ ਧਰਮ ਪਤਨੀ ਖੁਸ਼ਵਿੰਦਰ ਕੌਰ ਖਟਰਾਓ (63) ਦਾ ਦਿਲ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਗੁਰਪ੍ਰੀਤ ਸਿੰਘ ਜੀ. ਪੀ. ਹਲਕਾ ਵਿਧਾਇਕ ਬਸੀ ਪਠਾਣਾ ਪਿੰਡ ...

ਪੂਰੀ ਖ਼ਬਰ »

'ਸਵੱਛ ਭਾਰਤ ਮੁਹਿੰਮ' ਤਹਿਤ ਸਿਵਲ ਹਸਪਤਾਲ ਵਿਖੇ ਪਾਰਕ ਬਣਾਇਆ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਸਵੱਛ ਭਾਰਤ ਮੁਹਿੰਮ ਤਹਿਤ ਸਿਵਲ ਹਸਪਤਾਲ ਖਮਾਣੋਂ ਵਿਖੇ ਐਸ. ਐਮ. ਓ. ਰਸ਼ਮੀ ਚੋਪੜਾ ਦੇ ਯਤਨਾ ਸਦਕਾ ਹਸਪਤਾਲ ਦੇ ਵਿਚ ਪਏ ਗੰਦ ਆਦਿ ਨੂੰ ਚੁਕਾ ਕੇ ਇਸ ਥਾਂ 'ਤੇ ਛੋਟਾ ਪਾਰਕ ਬਣਾਇਆ ਗਿਆ ਤੇ ਇਸ 'ਚ ਵੱਖ-ਵੱਖ ਤਰ੍ਹਾਂ ਦੇ ਫੁੱਲਦਾਰ ਤੇ ...

ਪੂਰੀ ਖ਼ਬਰ »

5 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਪਿੰਡ ਸਿੰਧੜਾਂ ਤੇ ਸਲੇਮਪੁਰ ਦੇ ਵਸਨੀਕ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਸਿੰਧੜਾ ਵਿਖੇ ਪਾਣੀ ਵਾਲੀ ਟੈਂਕੀ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਸਿੰਧੜਾ ਤੇ ਸਲੇਮਪੁਰ ਦੇ ਵਾਸੀ ਪੀਣ ਵਾਲੇ ਪਾਣੀ ...

ਪੂਰੀ ਖ਼ਬਰ »

ਵਧੀਕ ਐਸ. ਐਚ. ਓ. ਨਿਯੁਕਤ ਹੋਣ 'ਤੇ ਸੰਦੀਪ ਕੌਰ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਥਾਣਾ ਬਡਾਲੀ ਆਲਾ ਸਿੰਘ ਵਿਖੇ ਬਤੌਰ ਵਧੀਕ ਐਸ. ਐਚ. ਓ. ਨਿਯੁਕਤ ਹੋਣ 'ਤੇ ਸੰਦੀਪ ਕੌਰ ਦਾ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋ. ਦੇ ਕੌਮੀ ਡਿਪਟੀ ਜਨਰਲ ਸਕੱਤਰ ਨਰੇਸ਼ ਵੈਦ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਸ਼ਲਾਘਾਯੋਗ-ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਕਿਸਾਨ ਸੰਘਰਸ਼ ਕਮੇਟੀ, ਸ਼ੂਗਰ ਮਿਲ ਅਮਲੋਹ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਜੱਲ੍ਹਾ ਨੇ ਕਿਸਾਨਾਂ ਦੀ ਇਕ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਮਨਰੇਗਾ ਕਾਮਿਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ-ਪੱਤਰ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਜ਼ਿਲ੍ਹੇ ਦੇ ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਪੰਡਰਾਲੀ ਦੇ ਕੁਝ ਮਨਰੇਗਾ ਕਾਮਿਆਂ ਦੇ ਵਫ਼ਦ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਉਂਦਿਆਂ ਸਰਹਿੰਦ ਬਲਾਕ ਕਾਂਗਰਸ ਪ੍ਰਧਾਨ ਗੁਰਮੁਖ ਸਿੰਘ ...

ਪੂਰੀ ਖ਼ਬਰ »

ਦੰਗਾ ਪੀੜਤ ਸਿੱਖ ਪਰਿਵਾਰਾਂ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਸੁਪਰੀਮ ਕੋਰਟ ਵਲੋਂ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਉਨ੍ਹਾਂ 186 ਕੇਸਾਂ ਦੀ ਦੁਬਾਰਾ ਜਾਂਚ ਕਰਾਉਣ ਬਾਰੇ ਦਿੱਤੇ ਫ਼ੈਸਲੇ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਰਹਿ ਰਹੇ 250 ਦੇ ਕਰੀਬ ਦੰਗਾ ਪੀੜਤ ਪਰਿਵਾਰਾਂ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਸਰਹਿੰਦ ਵਲੋਂ ਪੰਚਾਇਤ ਸਕੱਤਰਾਂ ਨਾਲ ਮੀਟਿੰਗ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ, ਅਰੁਣ ਆਹੂਜਾ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸਰਹਿੰਦ ਮੰਡੀ ਵਿਖੇ ਬਲਕਾ ਵਿਕਾਸ ਤੇ ਪੰਚਾਇਤ ਅਫ਼ਸਰ ਮੋਹਿੰਦਰਜੀਤ ਸਿੰਘ ਵਲੋਂ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ | ਬੀ. ਡੀ. ਪੀ. ਓ. ਮੋਹਿੰਦਰਜੀਤ ਸਿੰਘ ਨੇ ...

ਪੂਰੀ ਖ਼ਬਰ »

ਵਿਸ਼ਵ ਸੂਫ਼ੀ ਸੰਤ ਸਮਾਜ ਨੇ ਧੀਆਂ ਦੀ ਲੋਹੜੀ ਮਨਾਈ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਲੋਕਾਂ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਲਈ ਵਿਸ਼ਵ ਸੂਫ਼ੀ ਸੰਤ ਸਮਾਜ ਵਲੋਂ ਜ਼ਿਲ੍ਹਾ ਇੰਚਾਰਜ ਜਗਮੋਹਨ ਬਿੱਟੂ ਦੀ ਅਗਵਾਈ 'ਚ ਰੇਲਵੇ ਰੋਡ ਸਰਹਿੰਦ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਲੋਹੜੀ ਦਾ ਤਿਉਹਾਰ ਮਨਾਇਆ

ਬਸੀ ਪਠਾਣਾ, 12 ਜਨਵਰੀ (ਐਚ. ਐਸ. ਗੌਤਮ)-ਸਥਾਨਕ ਸੰਤ ਨਾਮਦੇਵ ਕੰਨਿਆ ਕਾਲਜ ਵਿਖੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਨੀਲ ਖੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਾਲਜ ਮੁਖੀ ਸੰਗੀਤਾ ਵਧਵਾ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਕਾਲਜ ਮੁਖੀ ਸੰਗੀਤਾ ਵਧਵਾ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਵਧਾਉਣ 'ਚ ਸਹਾਈ ਹੁੰਦੇ ਹਨ | ਇਸ ਮੌਕੇ ਵਿਦਿਆਰਥਣਾਂ ਨੂੰ ਮੰੂਗਫਲੀ, ਰਿਉੜੀਆਂ ਤੇ ਗੱਚਕ ਆਦਿ ਵੀ ਤੋਹਫ਼ੇ ਦੇ ਰੂਪ ਵਿਚ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |
ਰਿਮਟ ਯੂਨੀਵਰਸਿਟੀ 'ਚ ਸਮਾਗਮ ਕਰਵਾਇਆ
ਫ਼ਤਹਿਗੜ੍ਹ ਸਾਹਿਬ, (ਭੂਸ਼ਨ ਸੂਦ)-ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਡਿਜ਼ਾਈਨ ਵਲੋਂ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਪੰਜਾਬੀ ਸੱਭਿਆਚਾਰ 'ਤੇ ਆਧਾਰਤ ਸਮਾਗਮ (ਵਿਜ਼ੁਅਲ ਡਿਸਪਲੇ) ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਵੱਖ-ਵੱਖ ਮਾਧਿਅਮਾਂ ਰਾਹੀਂ ਕੀਤਾ ਗਿਆ | ਇਸ 'ਚ ਪੁਰਾਣੇ ਬਰਤਨਾਂ ਤੋਂ ਲੈ ਕੇ ਪਹਿਰਾਵੇ ਤੱਕ, ਰੇਖਾ ਚਿੱਤਰਾਂ ਵਲੋਂ ਲੈ ਕੇ ਪੇਂਟਿੰਗਾਂ ਤੱਕ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਪੁਰਾਣੇ ਗੀਤਾਂ ਨੂੰ ਸੁਣਵਾਇਆ ਗਿਆ | ਚਿੱਤਰਾਂ 'ਚ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਪੇਂਟਿੰਗ 'ਫੁਲਕਾਰੀ ਕੱਢਦੀ ਕੁੜੀ' ਤੇ ਵਿਦਿਆਰਥੀਆ ਵਲੋਂ ਤਿਆਰ ਕੀਤੇ ਪੰਜਾਬੀ ਦੇ ਤਿੰਨ ਲੇਖਕਾਂ ਦਲੀਪ ਕੌਰ ਟਿਵਾਣਾ, ਅੰਮਿ੍ਤਾ ਪ੍ਰੀਤਮ ਤੇ ਸੁਰਜੀਤ ਪਾਤਰ ਦੇ ਚਿੱਤਰ ਮੁੱਖ ਖਿੱਚ ਦਾ ਕੇਂਦਰ ਰਹੇ | ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਏ. ਐਸ. ਚਾਵਲਾ ਨੇ ਕਿਹਾ ਕਿ ਨਵੇਂ ਯੁੱਗ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਪੁਰਾਣੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਆਪਣੇ ਸੱਭਿਆਚਾਰ ਤੇ ਸੰਸਕਿ੍ਤੀ ਨੂੰ ਭੁੱਲ ਜਾਣ ਵਾਲੇ ਲੋਕ ਆਪਣੀ ਜੜ੍ਹਾਂ ਤੋਂ ਦੂਰ ਹੋ ਜਾਾਦੇ ਹੈ, ਇਸ ਲਈ ਅਜਿਹੇ ਸਮਾਗਮਾਂ ਦਾ ਖ਼ਾਸ ਮਹੱਤਵ ਹੁੰਦਾ ਹੈ | ਉਨ੍ਹਾਂ ਆਖਿਆ ਕਿ ਰਿਮਟ ਯੂਨੀਵਰਸਿਟੀ ਵੱਖ-ਵੱਖ ਸੰਸਕਿ੍ਤਿਆਂ ਤੇ ਸੱਭਿਆਚਾਰਾਂ ਦਾ ਸੰਗਮ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰ ਸਭਿਆਚਾਰ ਤੋਂ ਆਉਣ ਵਾਲੇ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ | ਉਨ੍ਹਾਂ ਵਿਦਿਆਰਥੀਆਂ ਨੂੰ ਆਪੋ-ਆਪਣੇ ਸੱਭਿਆਚਾਰ ਉਕੇਰਨ ਲਈ ਰਚਨਾਤਮਿਕ ਰਵੱਈਆ ਅਪਣਾਉਣ ਵਾਸਤੇ ਕਿਹਾ | ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੇ ਇਸ ਪ੍ਰਬੰਧ ਲਈ ਵਿਭਾਗ ਮੁਖੀ ਪ੍ਰੋ: ਮੋਨਿਕਾ ਨੂੰ ਵਧਾਈ ਦਿੱਤੀ |
ਸਿਵਲ ਕੋਰਟ ਅਮਲੋਹ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਅਮਲੋਹ/ਸਲਾਣਾ, (ਰਾਮ ਸ਼ਰਨ ਸੂਦ, ਗੁਰਚਰਨ ਸਿੰਘ ਜੰਜੂਆ)-ਸਿਵਲ ਕੋਰਟ ਅਮਲੋਹ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਐਡੀਸ਼ਨਲ ਸਿਵਲ ਸੀਨੀਅਰ ਡਵੀਜ਼ਨ ਅਮਲੋਹ ਅਸ਼ੀਸ ਥਥੇਈ, ਐਸ. ਡੀ. ਐਮ. ਅਮਲੋਹ ਜਸਪ੍ਰੀਤ ਸਿੰਘ, ਤਹਿਸੀਲਦਾਰ ਅਮਲੋਹ ਨਵਦੀਪ ਸਿੰਘ, ਨਾਇਬ ਤਹਿਸੀਲਦਾਰ ਅਮਲੋਹ ਅਸ਼ੋਕ ਜਿੰਦਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਅਸ਼ੋਕ ਕੁਮਾਰ ਬਾਂਸਲ ਤੋਂ ਇਲਾਵਾ ਸਮੂਹ ਬਾਰ ਮੈਂਬਰਾਨ ਤੇ ਅਦਾਲਤ ਦੇ ਮੁਲਾਜ਼ਮ ਹਾਜ਼ਰ ਸਨ |
ਐਮ. ਜੀ. ਅਸ਼ੋਕਾ ਗਰਲਜ਼ ਸਕੂਲ 'ਚ ਲੋਹੜੀ ਮਨਾਈ
ਫ਼ਤਹਿਗੜ੍ਹ ਸਾਹਿਬ, (ਭੂਸ਼ਨ ਸੂਦ)-ਐਮ. ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ 'ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਅੰਜੂ ਕੌੜਾ ਨੇ ਕਿਹਾ ਕਿ ਅੱਜ ਲੋਕ ਪੁਰਾਣੇ ਰੀਤੀ ਰਿਵਾਜ ਛੱਡ ਕੇ ਜਾਗਰੂਕ ਹੋ ਚੁੱਕੇ ਹਨ ਤੇ ਲੜਕੀਆਂ ਦੇ ਜਨਮ ਮੌਕੇ ਵੀ ਲੋਹੜੀ ਮਨਾਉਣ ਲੱਗੇ ਹਨ | ਇਸ ਮੌਕੇ ਵਿਦਿਆਰਥੀਆਂ ਨੇ ਲੋਹੜੀ ਦੇ ਗੀਤ ਵੀ ਗਾਏ ਤੇ ਸੁਗਾਤ ਵੰਡੀ ਗਈ | ਇਸ ਮੌਕੇ ਹਰਪ੍ਰੀਤ ਕੌਰ, ਰੋਜੀ ਸਿੰਗਲਾ, ਮੀਨਾਕਸ਼ੀ ਸ਼ਰਮਾ, ਨੀਲਮ ਸ਼ਰਮਾ ਅਤੇ ਰੰਜਨਾ ਸ਼ਰਮਾ ਆਦਿ ਮੌਜੂਦ ਸਨ |
ਬਲਾਕ ਪੱਧਰੀ ਸਮਾਗਮ ਦੌਰਾਨ ਮਨਾਈ ਧੀਆਂ ਦੀ ਲੋਹੜੀ
ਨੋਗਾਵਾਂ/ਬਸੀ ਪਠਾਣਾ, (ਰਵਿੰਦਰ ਮੌਦਗਿਲ, ਐਚ. ਐਸ. ਗੌਤਮ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੈਡਮ ਵੀਨਾ ਭਗਤ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਨਵੀਂ ਸਰਾਂ ਬਸੀ ਪਠਾਣਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਕਰਵਾਏ ਬਲਾਕ ਪੱਧਰੀ ਸਮਾਗਮ 'ਚ ਸੇਵਾ ਮੁਕਤ ਲੈਕਚਰਾਰ ਛਿੰਦਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ 11 ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ, ਉਪਰੰਤ ਗੀਤ ਗਾ ਕੇ ਲੋਹੜੀ ਦੀ ਰਸਮ ਅਦਾ ਕੀਤੀ ਗਈ | ਸੀ. ਡੀ. ਪੀ. ਓ. ਮੈਡਮ ਵੀਨਾ ਭਗਤ ਨੇ ਕਿਹਾ ਕਿ ਔਰਤ ਨੂੰ ਦਾਤਾ ਦੇ ਦਰਬਾਰ ਵਿਚ ਜਾ ਕੇ ਲੜਕੇ ਲਈ ਮੰਨਤ ਮੰਗਣ ਦੀ ਸੋਚ ਬਦਲਣੀ ਹੋਵੇਗੀ, ਕਿਉਂਕਿ ਅਜਿਹਾ ਕਰਕੇ ਉਹ ਔਰਤ ਨੂੰ ਹੀ ਖ਼ਤਮ ਕਰਨ ਦੀ ਮੰਗ ਕਰ ਰਹੀ ਹੁੰਦੀ ਹੈ | ਸੁਪਰਵਾਈਜ਼ਰ ਮਨਜੀਤ ਕੌਰ ਨੇ ਜਿਥੇ ਪੰਜਾਬ ਸਰਕਾਰ ਵਲੋਂ ਲੜਕੀਆਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਬਾਰੇ ਦੱਸਿਆ, ਉਥੇ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਵੀ ਪੇ੍ਰਰਿਤ ਕੀਤਾ | ਸਮਾਗਮ 'ਚ ਸੁਪਰਵਾਈਜ਼ਰ ਮਨਜੀਤ ਕੌਰ, ਬਲਜੀਤ ਕੌਰ, ਹੋਰ ਸਟਾਫ਼ ਮੈਂਬਰਾਂ, ਨਵਜੰਮੀਆਂ ਧੀਆਂ ਦੀਆਂ ਮਾਵਾਂ, ਬੱਚਿਆਂ ਤੇ ਬਜ਼ੁਰਗ ਔਰਤਾਂ ਨੇ 'ਸੰੁਦਰ-ਮੁੰਦਰੀਏ, ਤੇਰਾ ਕੌਣ ਵਿਚਾਰਾ' ਤੇ ਦੁੱਲਾ ਭੱਟੀ ਵਾਲਾ ਆਦਿ ਗੀਤ ਗਾ ਕੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਲੋਹੜੀ ਤਿਉਹਾਰ ਦੇ ਮਾਹੌਲ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ |
ਸਰਕਾਰੀ ਐਲੀਮੈਂਟਰੀ ਸਕੂਲ ਮਾਨੀ ਵਿਹੜਾ 'ਚ ਮਨਾਈ ਧੀਆਂ ਦੀ ਲੋਹੜੀ
ਅਮਲੋਹ, (ਰਾਮ ਸ਼ਰਨ ਸੂਦ)-ਸਰਕਾਰੀ ਐਲੀਮੈਂਟਰੀ ਸਕੂਲ ਮਾਨੀ ਵਿਹੜਾ ਅਮਲੋਹ ਵਿਖੇ ਸਕੂਲ ਇੰਚਾਰਜ ਗੁਰਪ੍ਰੀਤ ਕੌਰ ਦੀ ਅਗਵਾਈ 'ਚ ਮਾਸਟਰ ਅਮਰੀਕ ਸਿੰਘ ਦੀ ਮਿਹਨਤ ਸਦਕਾ ਤੇ ਸਮੂਹ ਸਟਾਫ਼ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਹਲਕੇ ਦੀਆਂ ਨਵਜੰਮੀਆਂ 21 ਲੜਕੀਆਂ ਨੂੰ ਮੁੱਖ ਮਹਿਮਾਨ ਕੌਾਸਲਰ ਕਿਰਨ ਸੂਦ ਵਲੋਂ ਚਾਂਦੀ ਦੇ ਕੰਗਣਾ ਤੇ ਖਿਡੌਣਿਆਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ 'ਚ ਕੌਾਸਲਰ ਕਿਰਨ ਸੂਦ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਹਰ ਖੇਤਰ ਵਿਚ ਮੋਹਰੀ ਹਨ ਇਸ ਲਈ ਸਾਨੂੰ ਲੜਕੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਦਾ ਸਤਿਕਾਰ ਹੀ ਦੇਣਾ ਚਾਹੀਦਾ ਹੈ | ਇਸ ਮੌਕੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕਿਸ਼ਨ ਭੱਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਈ | ਰਾਮ ਕਿਸ਼ਨ ਭੱਲਾ ਨੇ ਸਕੂਲ ਨੂੰ 10 ਹਜ਼ਾਰ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸਕੂਲ ਇੰਚਾਰਜ ਗੁਰਪ੍ਰੀਤ ਕੌਰ ਤੇ ਅਧਿਆਪਕ ਮਾਸਟਰ ਅਮਰੀਕ ਸਿੰਘ ਵਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਵਿਦਿਆਰਥੀਆਂ ਵਲੋਂ ਕੋਰੀਓਗ੍ਰਾਫੀ, ਭੰਗੜਾ ਤੇ ਕਵਿਤਾਵਾਂ ਦੇ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਕਾਂਗਰਸੀ ਆਗੂ ਹੈਪੀ ਸੂਦ, ਕੌਾਸਲਰ ਬੁੱਧ ਰਾਜ ਬੈਂਸ, ਕੌਾਸਲਰ ਬੀਬੀ ਬਲਵਿੰਦਰ ਕੌਰ, ਸੋਹਣ ਸਿੰਘ, ਕੌਾਸਲਰ ਹੈਪੀ ਸੇਢਾ, ਜੈਪਾਲ ਵਰਮਾ, ਰਾਕੇਸ਼ ਕੁਮਾਰ ਸ਼ਾਹੀ, ਵਿੱਕੀ ਅਬਰੋਲ, ਡਾ: ਪਰਮਿੰਦਰ, ਲੇਖਾਕਾਰ ਯੁਵਰਾਜ ਸ਼ਰਮਾ, ਸਟੇਟ ਐਵਾਰਡੀ ਜਗਤਾਰ ਸਿੰਘ ਮਨੈਲਾ, ਜਸਪ੍ਰੀਤ ਸਿੰਘ, ਚੇਅਰਮੈਨ ਨਰਿੰਦਰ ਸਿੰਘ, ਭੀਮ ਸਿੰਘ ਸਰਪੰਚ ਖਨਿਆਣ, ਸਰਪੰਚ ਹਰਚੰਦ ਸਿੰਘ ਰਾਏਪੁਰ, ਜਸਪ੍ਰੀਤ ਸਿੰਘ, ਗੁਰਦੇਵ ਕੌਰ, ਕਰਨੈਲ ਸਿੰਘ, ਸਲੋਨੀ ਭਾਗੀ, ਰਜਨੀ ਬੇਵੀ, ਅਨੁਰਾਧਾ, ਕਰਮਜੀਤ ਕੌਰ, ਬਲਜੀਤ ਸਿੰਘ ਸਲਾਣਾ, ਮਾ. ਹਰਦੇਵ ਸਿੰਘ, ਦਰਸ਼ਨ ਸਿੰਘ ਸਲਾਣੀ, ਡਾ. ਪਰਮਿੰਦਰ ਸਿੰਘ, ਲਾਲ ਚੰਦ ਕਾਲਾ ਤੇ ਵੱਡੀ ਗਿਣਤੀ ਸ਼ਹਿਰ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ |
ਲੋਹੜੀ ਸਬੰਧੀ ਸਮਾਗਮ ਕਰਵਾਇਆ
ਫ਼ਤਹਿਗੜ੍ਹ ਸਾਹਿਬ, (ਭੂਸ਼ਨ ਸੂਦ)-ਪਾਉਲ ਪਬਲਿਕ ਸਕੂਲ ਗੋਲਡਨ ਸਿਟੀ ਸਰਹਿੰਦ ਦੇ ਵਿਦਿਆਰਥੀਆਂ ਵਲੋਂ ਸਰਹਿੰਦ ਹਿਮਾਂਯੂਪੁਰ ਵਿਖੇ ਲੋਹੜੀ ਮੇਲੇ ਦੇ ਰੱਖੇ ਗਏ ਸਮਾਗਮ 'ਚ ਰੰਗਾ-ਰੰਗ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਗਰੇਸ ਚੰਦੇਕਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਵਲੋਂ ਸਭ ਤਿਉਹਾਰ ਇਸੇ ਤਰ੍ਹਾਂ ਰਲ-ਮਿਲ ਕੇ ਮਨਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਆਪਸੀ ਪਿਆਰ ਨੂੰ ਵਧਾਉਣ ਲਈ ਬਹੁਤ ਸਹਾਇਕ ਹੁੰਦੇ ਹਨ | ਇਸ ਮੌਕੇ ਸਕੂਲ ਸਟਾਫ਼ 'ਚ ਪ੍ਰਭਜੋਤ, ਹੇਮਾ, ਮੋਨਿਕਾ, ਸੇਡਹਨਾ, ਸੁਖਵਿੰਦਰ, ਰੁਪਿੰਦਰ ਕੌਰ, ਵੰਦਨਾ, ਡਾਂਸ ਅਧਿਆਪਕ ਟੇਨੀਸ ਰਾਜ ਤੇ ਬੱਚੇ ਸ਼ਾਮਿਲ ਸਨ |
ਗ੍ਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)-ਗ੍ਰੀਨ ਫ਼ੀਲਡ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਅਧਿਆਪਕਾਂ ਤੇ ਬੱਚਿਆਂ ਨੇ ਮਨਾਇਆ | ਇਸ ਮੌਕੇ ਸਕੂਲ ਪਿੰ੍ਰਸੀਪਲ ਸੋਨੀਆ ਸ਼ਰਮਾ ਨੇ ਦੱਸਿਆ ਕਿ ਸਕੂਲ ਵਲੋਂ ਹਰ ਸਾਲ ਲੜਕੀਆਂ ਦੀ ਲੋਹੜੀ ਮਨਾਈ ਜਾਂਦੀ ਹੈ, ਜਿਸ ਦੌਰਾਨ ਬੱਚਿਆਂ ਦੇ ਡਾਂਸ ਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ | ਉਨ੍ਹਾਂ ਬੱਚਿਆਂ ਨੂੰ ਲੋਹੜੀ ਦਾ ਮਹੱਤਵ ਦੱਸਿਆ | ਇਸ ਮੌਕੇ ਸਪੋਰਟਸ ਇੰਚਾਰਜ ਸੁਖਵੀਰ ਸਿੰਘ, ਮਿਸ ਜੂਲੀ, ਪਰਵਿੰਦਰ ਕੌਰ, ਅਕਵਿੰਦਰ ਕੌਰ, ਮਿਸ ਰਿਤਿਕਾ, ਅੰਮਿ੍ਤ ਕੌਰ, ਆਂਚਲ ਸੋਨਮ, ਨੀਲਮ, ਨੀਨਾ ਸਮੇਤ ਸਕੂਲ ਦਾ ਪੂਰਾ ਸਟਾਫ਼ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ |
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ
ਫ਼ਤਹਿਗੜ੍ਹ ਸਾਹਿਬ, (ਰਾਜਿੰਦਰ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਲੋਂ ਸ੍ਰੀ ਜਨ ਵਿਕਾਸ ਡੇ ਕੇਅਰ ਸੈਂਟਰ ਫ਼ਤਹਿਪੁਰ ਰਾਈਆਂ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਲੋਂ ਸ਼ਾਨਦਾਰ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਇਨ੍ਹਾਂ ਬੱਚਿਆਂ ਨੂੰ ਆਪਣੇ ਅੰਦਰ ਦੀ ਕਲਾ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕਰਦੇ ਹਨ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਹੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜਿਹੜੇ ਮਾਪਿਆਂ ਦੇ ਬੱਚੇ ਵਿਸ਼ੇਸ਼ ਲੋੜਾਂ ਵਾਲੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਨਾਲ ਜੋੜਨ ਤਾਂ ਜੋ ਉਹ ਬੱਚੇ ਆਪਣੀਆਂ ਨਿੱਜੀ ਲੋੜਾਂ ਆਪ ਪੂਰੀਆਂ ਕਰਨ ਦੇ ਯੋਗ ਹੋ ਸਕਣ | ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਨਾਲ ਲੋਹੜੀ ਦੀ ਅੱਗ 'ਚ ਤਿੱਲ ਸੁੱਟ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬਾਲ ਸੁਰੱਖਿਆ ਅਫ਼ਸਰ (ਐਨ. ਆਈ. ਸੀ.) ਨੇਹਾ ਸਿੰਗਲਾ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸਰੂ ਸ਼ਰਮਾ, ਕਾਉਂਾਸਲਰ ਅਨਿਲ ਕੁਮਾਰ, ਸੋਸ਼ਲ ਵਰਕਰ ਰਿੰਕਲੀਨ ਢਿੱਲੋਂ, ਹਰਪ੍ਰੀਤ ਕੌਰ, ਸਕੂਲ ਹੈੱਡ ਮਨਮੋਹਨ ਜਰਗਰ, ਸਪੈਸ਼ਲ ਐਜੂਕੇਟਰ ਰਾਜਵੀਰ ਕੌਰ ਤੇ ਸਤਨਾਮ ਸਿੰਘ, ਕਾਉਂਾਸਲਰ ਟੀਨਾ ਰਾਣੀ, ਫਿਜੀਓਥੈਰੇਪਿਸਟ ਗੁਰਲੀਨ ਕੌਰ ਵੀ ਮੌਜੂਦ ਸਨ |
ਰੈਲੀ ਸਕੂਲ 'ਚ ਮਨਾਈ ਲੜਕੀਆਂ ਦੀ ਲੋਹੜੀ
ਫ਼ਤਹਿਗੜ੍ਹ ਸਾਹਿਬ, (ਰਾਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਰੈਲੀ ਵਿਖੇ ਲੜਕੀਆਂ ਦੀ ਲੋਹੜੀ ਮਨਾਈ ਗਈ | ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਜਸਵੀਰ ਸਿੰਘ ਤੇ ਖੁਸ਼ਵੰਤ ਰਾਏ ਥਾਪਰ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਨਾਲ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਯੁੱਗ 'ਚ ਲੜਕੀ ਤੇ ਲੜਕੇ ਵਿਚ ਕੋਈ ਅੰਤਰ ਨਹੀਂ ਹੈ | ਬੱਚਿਆਂ ਵਲੋਂ ਸੱਭਿਆਚਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ, ਭਗਵੰਤ ਸਿੰਘ, ਅੰਜੂ ਸ਼ਰਮਾ, ਗੁਰਦੀਪ ਕੌਰ, ਕੰਵਲਜੀਤ ਕੌਰ, ਕੁਲਦੀਪ ਕੌਰ ਆਦਿ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਨਗਰ ਪੰਚਾਇਤ ਦਫ਼ਤਰ ਖਮਾਣੋਂ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

ਖਮਾਣੋਂ, 12 ਜਨਵਰੀ (ਜੋਗਿੰਦਰ ਪਾਲ)-ਨਗਰ ਪੰਚਾਇਤ ਦਫ਼ਤਰ ਖਮਾਣੋਂ ਵਿਖੇ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਭਾਈ ਮੈਂਗਲ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ...

ਪੂਰੀ ਖ਼ਬਰ »

ਅਮਲੋਹ ਤੇ ਮੰਡੀ ਗੋਬਿੰਦਗੜ੍ਹ ਬਲਾਕ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ-ਭੱਲਾ, ਬਿੱਟੂ

ਅਮਲੋਹ, 12 ਜਨਵਰੀ (ਕੁਲਦੀਪ ਸ਼ਾਰਦਾ)-ਬਲਾਕ ਅਮਲੋਹ ਤੇ ਮੰਡੀ ਗੋਬਿੰਦਗੜ੍ਹ 'ਚ ਆਉਂਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕਿਸ਼ਨ ਭੱਲਾ ਤੇ ਮੰਡੀ ਗੋਬਿੰਦਗੜ੍ਹ ਬਲਾਕ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਦੀ ...

ਪੂਰੀ ਖ਼ਬਰ »

ਨਾਰਦਨ ਮੈਨਸ ਯੂਨੀਅਨ ਨੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਨਾਰਦਨ ਰੇਲਵੇ ਮੈਨਸ ਯੂਨੀਅਨ ਮੰਡਲ ਸਰਹਿੰਦ ਵਲੋਂ ਯੂਨੀਅਨ ਦੇ ਦਫ਼ਤਰ ਵਿਖੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ | ਇਸ ਮੌਕੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੀਨੀਅਰ ਆਗੂ ਡੀ. ਕੇ. ਸਿੰਘ ਨੇ ਅਤੇ ਯੂਨੀਅਨ ਦੇ ਹੋਰ ...

ਪੂਰੀ ਖ਼ਬਰ »

ਸਮਾਗਮ 'ਚ 82 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਅਮਲੋਹ, 12 ਜਨਵਰੀ (ਸੂਦ)-ਮਾਨਵ ਭਲਾਈ ਮੰਚ ਅਮਲੋਹ ਵਲੋਂ ਮਹੀਨਾਵਾਰ ਲੜੀ ਤਹਿਤ 159ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ 82 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ | ਸਮਾਗਮ ਉਪਰੰਤ ਗੱਲਬਾਤ ਕਰਦਿਆਂ ਮੰਚ ਦੇ ਚੇਅਰਮੈਨ ਸੋਮਨਾਥ ਲੁਟਾਵਾਂ ਤੇ ...

ਪੂਰੀ ਖ਼ਬਰ »

ਸਵਰਨ ਸਿੰਘ ਚਨਾਰਥਲ ਦਾ ਅਕਾਲੀ ਆਗੂਆਂ ਨੇ ਕੀਤਾ ਸਨਮਾਨ

ਅਮਲੋਹ, 12 ਜਨਵਰੀ (ਕੁਲਦੀਪ ਸ਼ਾਰਦਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਹਾਈਕਮਾਂਡ ਵਲੋਂ ਲਗਾਏ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਤੇਜ ਸਿੰਘ ਮਹਿਮੂਦਪੁਰ ਦੀ ਅਗਵਾਈ 'ਚ ਅਕਾਲੀ ਆਗੂਆਂ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ, ਲੋਕ ਪੇ੍ਰਸ਼ਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਪਿੰਡ ਖੇੜਾ ਤੋਂ ਦੁਭਾਲੀ, ਭਗੜਾਣਾ ਤੋਂ ਚੰੁਨ੍ਹੀ, ਤਿੰਬਰਪੁਰ ਤੋਂ ਭਗੜਾਣਾ, ਦਾਦੂਮਾਜਰਾ ਤੋਂ ਬਡਾਲੀ ਮਾਈ ਕੀ, ਭਗੜਾਣਾ ਤੋਂ ਸਲੇਮਪੁਰ, ਬਰਾਸ ਤੋਂ ਚੌਲਟੀ ਖੇੜੀ, ਹਰਨਾ ਤੋਂ ਚੱਕ, ਪੀਰਜੈਨ ਤੋਂ ਬਲਾੜੀ, ਸਲੇਮਪੁਰ ਤੋਂ ...

ਪੂਰੀ ਖ਼ਬਰ »

ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗਊਸ਼ਾਲਾ ਦਾ ਉਦਘਾਟਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਮਨਪ੍ਰੀਤ ਸਿੰਘ)-ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਗੁਰੂ ਰਾਮ ਦਾਸ ਨਗਰ ਸਰਹਿੰਦ ਵਿਖੇ ਕਾਮ ਧੇਨੂ ਗਊ ਸੇਵਾ ਸੰਮਤੀ ਵਲੋਂ ਬਣਾਈ ਗਈ ਨਵੀਂ ਗਊਸ਼ਾਲਾ ਦਾ ਉਦਘਾਟਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਕਾਮ ਧੇਨੂ ਗਊ ਸੇਵਾ ...

ਪੂਰੀ ਖ਼ਬਰ »

ਪਾਇਨ ਗਰੋਵ ਕਾਲਜ ਨੇ ਮਨਾਇਆ ਨੈਸ਼ਨਲ ਯੂਥ ਦਿਵਸ

ਨੌਗਾਵਾਂ, 12 ਜਨਵਰੀ (ਰਵਿੰਦਰ ਮੌਦਗਿਲ)-ਪਾਇਨ ਗਰੋਵ ਕਾਲਜ ਆਫ਼ ਐਜੂਕੇਸ਼ਨ, ਬਸੀ ਪਠਾਣਾ ਵਿਖੇ ਰੈੱਡ ਰੀਬਨ ਕਲੱਬ ਵਲੋਂ ਸਹਾਇਕ ਪ੍ਰੋਫੈਸਰ ਪਵਨਦੀਪ ਕੌਰ ਤੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਨੈਸ਼ਨਲ ਯੂਥ ਦਿਵਸ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਬੀ. ਐਡ. ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਦੇ ਪੈਸੇ ਤੇ ਕਾਰ ਕੀਤੀ ਵਾਪਸ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਇੰਸਪੈਕਟਰ ਇਕਬਾਲ ਸਿੰਘ ਤੇ ਸਹਾਇਕ ਮੈਨੇਜਰ ਰਜਿੰਦਰ ਸਿੰਘ ਦੀ ਹਾਜ਼ਰੀ 'ਚ ਬਲਜੀਤ ਕੌਰ ਪਤਨੀ ਲਕਮੀਰ ਸਿੰਘ ਵਾਸੀ ਪ੍ਰੋਫੈਸਰ ਕਾਲੋਨੀ ਪਟਿਆਲਾ ਨੂੰ 1 ਲੱਖ 73 ਹਜ਼ਾਰ 370 ਰੁਪਏ ਦੀ ...

ਪੂਰੀ ਖ਼ਬਰ »

ਪੰਥ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਰਾਮਗੜ੍ਹ 'ਚ ਸਮਾਗਮ

ਅਮਲੋਹ, 12 ਜਨਵਰੀ (ਸੂਦ)-ਸ਼ੋ੍ਰਮਣੀ ਅਕਾਲੀ ਦਲ ਤੇ ਪੰਥ ਦੀ ਚੜ੍ਹਦੀਕਲਾ ਲਈ ਟਕਸਾਲੀ ਆਗੂ ਜਥੇਦਾਰ ਕਾਕੂ ਸਿੰਘ ਰਾਮਗੜ੍ਹ ਦੇ ਪਰਿਵਾਰ ਵਲੋਂ ਆਈ. ਟੀ. ਵਿੰਗ ਦੇ ਸੀਨੀਅਰ ਆਗੂ ਲੱਖੀ ਔਜਲਾ ਦੀ ਅਗਵਾਈ 'ਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਕੀ ਇਸ ਵਾਰ ਸਰਕਾਰ ਵਲੋਂ ਧੀਆਂ ਦੀ ਲੋਹੜੀ ਫਿੱਕੀ ਨਹੀਂ ਰਹੀ?

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਇਕ ਪਾਸੇ ਹਰੇਕ ਵਰਗ ਪੰਜਾਬ ਦੀਆਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਧੀਆਂ ਦੀ ਲੋਹੜੀ ਮਨਾ ਰਿਹਾ ਹੈ, ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਕਰੀਬ 11 ਮਹੀਨੇ ਬੀਤ ਜਾਣ ਦੇ ਬਾਵਜੂਦ ਆਸ਼ੀਰਵਾਦ ਸਕੀਮ ਦਾ ਸ਼ਾਇਦ ਇਕ ਵੀ ਚੈੱਕ ...

ਪੂਰੀ ਖ਼ਬਰ »

ਮੀਰਪੁਰ 'ਚ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਥਾਣਾ ਮੂਲੇਪੁਰ ਦੇ ਪਿੰਡ ਮੀਰਪੁਰ 'ਚ ਰਾਤ ਸਮੇਂ ਘਰ ਦੇ ਜਿੰਦਰੇ ਤੋੜ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਵੋਟ ਦੀ ਮਹੱਤਤਾ ਸਬੰਧੀ ਕੋਟਲਾ ਬਜਵਾੜਾ ਸਕੂਲ ਵਿਖੇ ਕੁਇਜ਼ ਪ੍ਰੋਗਰਾਮ ਕਰਵਾਇਆ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਤੇ ਸਾਡੇ ਸੰਵਿਧਾਨ 'ਚ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇਕ ਅਜਿਹੀ ਤਾਕਤ ਦਿੱਤੀ ਹੈ, ਜਿਸ ਦੀ ਬਿਨਾਂ ਕਿਸੇ ਦਬਾਅ, ਡਰ, ਭੈਅ ਤੇ ਲਾਲਚ ਤੋਂ ਵਰਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX