ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  12 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  43 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਫਾਜ਼ਿਲਕਾ / ਅਬੋਹਰ

ਸਮੇਂ ਦੀ ਰਫ਼ਤਾਰ ਨੇ ਫਿੱਕੇ ਕੀਤੇ ਤਿਉਹਾਰਾਂ ਦੇ ਰੰਗ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤ ਦੇ ਵੱਖ ਵੱਖ ਸੂਬਿਆਂ 'ਚ ਜਿੱਥੇ ਕਈ ਤਿਉਹਾਰ ਇਕਸਾਰ ਮਨਾਏ ਜਾਂਦੇ ਹਨ ਤੇ ਕਈ ਤਿਉਹਾਰ ਵੱਖ ਵੱਖ ਸੂਬਿਆਂ'ਚ ਆਪਣੇ ਸਭਿਆਚਾਰ ਨਾਲ ਸਬੰਧਿਤ ਮਨਾਏ ਜਾਂਦੇ ਹਨ | ਲੋਹੜੀ ਦਾ ਤਿਉਹਾਰ ਜੋ ਕਿ ਭਾਰਤ ਦੇ ਕਰੀਬ ਸਾਰੇ ਹੀ ਸੂਬਿਆਂ 'ਚ ਕਈ ਦਹਾਕਿਆਂ ਤੋਂ ਬੜੇ ਭਾਈਚਾਰਕ ਸਾਂਝ ਤੇ ਆਪਸੀ ਮੇਲ ਮਿਲਾਪ ਨਾਲ ਮਨਾਇਆ ਜਾਂਦਾ ਸੀ | ਲੋਹੜੀ ਦੇ ਤਿਉਹਾਰ ਤੋਂ ਕੁੱਝ ਦਿਨ ਪਹਿਲਾਂ ਹੀ ਨੌਜਵਾਨ ਲੜਕੇ ਲੜਕੀਆਂ ਦੀਆਂ ਟੋਲੀਆਂ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ 'ਚ ਲੋਹੜੀ ਦੇ ਗੀਤ ਗਾ ਕੇ ਹਰੇਕ ਘਰ 'ਚ ਜਾ ਕੇ ਲੋਹੜੀ ਮੰਗਦੇ ਸਨ | ਕੋਈ ਦੋ ਦਹਾਕੇ ਪਹਿਲਾਂ ਤਾਂ ਬੋਰੀਆਂ ਹੱਥ 'ਚ ਫੜ ਕੇ ਲੋਹੜੀ ਬਾਲਣ ਲਈ ਲੱਕੜਾਂ ਤੇ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ | ਸੰਧਿਆ ਹੰੁਦਿਆਂ ਹੀ ਲੜਕੇ ਲੜਕੀਆਂ ਦੀਆਂ ਟੋਲੀਆਂ ਵੱਲੋਂ ਗਾਏ ਜਾਂਦੇ ਲੋਹੜੀ ਮੰਗਣ ਵਾਲੇ ਗੀਤਾਂ ਦੀਆਂ ਆਵਾਜ਼ਾਂ ਆਮ ਸੁਣੀਆਂ ਜਾਂਦੀਆਂ ਸਨ | ਜਿਸ ਘਰ 'ਚ ਲੜਕਾ ਪੈਦਾ ਹੋਇਆ ਹੰੁਦਾ ਸੀ ਜਾਂ ਨਵਾਂ ਵਿਆਹ ਹੋਇਆ ਹੁੰਦਾ ਸੀ, ਉਸ ਘਰ 'ਚੋਂ ਲੋਹੜੀ ਮੰਗਣ ਵਾਲਿਆਂ ਨੂੰ ਵੱਧ ਬਰਕਤਾਂ ਮਿਲਦੀਆਂ ਸਨ | ਇੱਥੋਂ ਤੱਕ ਕਿ ਨੌਜਵਾਨ ਲੜਕੇ ਸਕੂਲਾਂ 'ਚ ਛੁੱਟੀ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਲੋਹੜੀ ਬਾਲਣ ਲਈ ਸ਼ਹਿਰਾਂ ਤੇ ਪਿੰਡਾਂ ਦੇ ਨੇੜਿਓਾ ਕੁਹਾੜੀਆਂ ਲੈ ਕੇ ਲੱਕੜਾਂ ਵੱਢਦੇ ਨਜ਼ਰ ਆਉਂਦੇ ਸਨ | ਫਿਰ ਲੋਹੜੀ ਦੇ ਤਿਉਹਾਰ ਵਾਲੇ ਦਿਨ ਸ਼ਾਮ ਨੂੰ ਗਲੀਆਂ 'ਚ ਥਾਂ-ਥਾਂ 'ਤੇ ਇਕੱਠੇ ਕੀਤੇ ਬਾਲਣ ਨਾਲ ਲੋਹੜੀ ਬਾਲੀ ਜਾਂਦੀ ਸੀ ਤੇ ਲੜਕੇ ਲੜਕੀਆਂ ਵੱਲੋਂ ਇਕੱਠੇ ਕੀਤੇ ਪੈਸੇ ਨਾਲ ਮੰੂਗਫਲੀ, ਰੇਵੜੀਆਂ ਦੇ ਪ੍ਰਸ਼ਾਦ ਲਿਆਂਦਾ ਜਾਂਦਾ ਸੀ ਤੇ ਲੋਹੜੀ ਦੇ ਗੀਤ ਗਾਏ ਜਾਂਦੇ ਸਨ | ਗਲੀਆਂ ਦੀਆਂ ਸੱਥਾਂ 'ਤੇ ਸਾਂਝੀਆਂ ਲੋਹੜੀਆਂ ਵਾਲੀਆਂ ਥਾਵਾਂ 'ਤੇ ਨਵਜੰਮੇ ਲੜਕੇ ਲੜਕੀਆਂ ਤੇ ਘਰਾਂ 'ਚ ਆਈਆਂ ਨੂੰ ਹਾਂ ਲੋਹੜੀ ਤੇ ਪ੍ਰਸ਼ਾਦ ਵੰਡਣ ਲਈ ਆਉਂਦੀਆਂ ਸਨ | ਅੱਧੀ ਰਾਤ ਤੱਕ ਲੋਕਾਂ ਦੇ ਹਾਸੇ ਠੱਠੇ ਚੱਲਦੇ ਰਹਿੰਦੇ ਸਨ | ਪਰ ਜਿਵੇਂ ਜਿਵੇਂ ਸਮਾਂ ਬੀਤਿਆ, ਲੋਕਾਂ ਨੇ ਪੱਛਮੀ ਸਭਿਅਤਾ ਦੇ ਪ੍ਰਭਾਵ ਨੂੰ ਕਬੂਲਿਆ | ਇਹ ਤਿਉਹਾਰ ਹੁਣ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਏ ਹਨ | ਹੁਣ ਸਿਰਫ਼ ਸਕੂਲਾਂ 'ਚ ਹੀ ਲੋਹੜੀ ਦਾ ਤਿਉਹਾਰ ਨਜ਼ਰ ਆਉਂਦਾ ਹੈ | ਗਲੀਆਂ ਮੁਹੱਲਿਆਂ 'ਚੋਂ ਲੋਹੜੀ ਮੰਗਣ ਵਾਲੀ ਟੋਲੀਆਂ ਅਲੋਪ ਹੋ ਗਈਆਂ ਹਨ | ਲੋਹੜੀ ਦੇ ਗੀਤਾਂ ਦੀ ਥਾਂ 'ਤੇ ਨੌਜਵਾਨ ਲੜਕੇ ਲੜਕੀਆਂ ਨੂੰ ਮੋਬਾਈਲ ਯੁੱਗ ਨੇ ਘੇਰ ਲਿਆ ਹੈ | ਇੱਥੋਂ ਤੱਕ ਕਿ ਅਜੋਕੀ ਪੀੜੀ ਨੂੰ ਸ਼ਾਇਦ ਲੋਹੜੀ ਦੇ ਤਿਉਹਾਰ ਦੇ ਮਹੱਤਵ ਦਾ ਵੀ ਪਤਾ ਨਾ ਹੋਵੇ | ਫਿਰ ਸਮਾਂ ਆਇਆ, ਗਲੀ ਮੁਹੱਲਿਆਂ 'ਚ ਟਾਂਵੀਂਆਂ-ਟਾਂਵੀਂਆਂ ਲੋਹੜੀਆਂ ਬਲਨ ਲੱਗੀਆਂ | ਜਿਸ ਘਰ 'ਚ ਨਵੀਂ ਖ਼ੁਸ਼ੀ ਆਈ ਹੋਵੇ, ਉਹ ਪਰਿਵਾਰ ਹੀ ਇਹ ਤਿਉਹਾਰ ਮਨਾਉਣ 'ਤੇ ਜ਼ੋਰ ਦਿੰਦਾ ਹੈ | ਲੋਹੜੀ ਦੇ ਗੀਤਾਂ ਦੀ ਥਾਂ 'ਤੇ ਡੀ.ਜੇ.ਤੇ ਗੀਤ ਵੱਜਣ ਲੱਗੇ, ਪਿਆਰ ਵੰਡਦੇ ਪਰਿਵਾਰ ਹੁਣ ਇੱਕ ਬਲਦੀ ਲੋਹੜੀ 'ਤੇ ਨਜ਼ਰ ਨਹੀਂ ਆਉਂਦੇ | ਸਾਂਝੀ ਲੋਹੜੀ ਦੀਆਂ ਥਾਵਾਂ ਹੁਣ ਪੈਲੇਸਾਂ 'ਚ ਰਾਤ ਦੇ ਖਾਣੇ ਵਿਚ ਤਬਦੀਲ ਹੋ ਜਾਂਦੀਆਂ ਹਨ | ਅਲੋਪ ਹੋ ਰਹੇ ਤਿਉਹਾਰ ਮਨੁੱਖੀ ਜੀਵਨ ਨੂੰ ਆਪਸ 'ਚ ਵੰਡ ਰਹੇ ਹਨ ਤੇ ਮਨੁੱਖ ਮਾਨਸਿਕ ਪਰੇਸ਼ਾਨੀਆਂ 'ਚ ਪੈ ਕੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਤਿਉਹਾਰਾਂ ਸਬੰਧੀ ਬੁੱਧੀਜੀਵੀ ਵਰਗ ਨਾਲ ਸਬੰਧਿਤ ਪਿ੍ੰਸੀਪਲ ਹੰਸ ਰਾਜ, ਮੁੱਖ ਅਧਿਆਪਕਾ ਡਾ. ਨਵਜੀਤ ਕੌਰ ਸਰਾਂ, ਲੇਖਕ ਗੁਰਮੀਤ ਸਿੰਘ ਫ਼ਾਜ਼ਿਲਕਾ, ਮਾਸਟਰ ਹਰਮਿੰਦਰ ਸਿੰਘ ਦੁਰੇਜਾ, ਸੇਵਾਮੁਕਤ ਐੱਸ.ਡੀ.ਓ. ਜਸਵੰਤ ਸਿੰਘ, ਲੇਖਕ ਲਛਮਣ ਦੋਸਤ, ਪਿ੍ੰਸੀਪਲ ਲਖਵਿੰਦਰ ਕੌਰ ਆਦਿ ਦਾ ਕਹਿਣਾ ਹੈ ਕਿ ਅੱਜ ਲੋੜ ਹੈ ਕਿ ਪੁਰਾਤਨ ਤਿਉਹਾਰਾਂ ਨੂੰ ਜਿੰਦਾ ਰੱਖਿਆ ਜਾਵੇ ਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਪਿੰਡਾਂ ਤੇ ਸ਼ਹਿਰਾਂ ਦੀਆਂ ਸੱਥਾਂ 'ਤੇ ਸਾਂਝੀਆਂ ਲੋਹੜੀਆਂ ਬਾਲੀਆਂ ਜਾਣ |


ਖ਼ਬਰ ਸ਼ੇਅਰ ਕਰੋ

ਸ਼ੈਲਰ 'ਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਜ਼ੀਰਾ ਦੇ ਖੇਤਰ 'ਚ ਪੈਂਦੇ ਗੋਲਡਨ ਰਾਈਸ ਮਿੱਲ ਅੰਦਰ ਸਟੋਰ ਕੀਤੇ ਝੋਨੇ ਦੀਆਂ ਬੋਰੀਆਂ ਚੋਰੀ ਹੋਣ ਦੀ ਖ਼ਬਰ ਹੈ | ਹੌਲਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਰਜਿੰਦਰਪਾਲ ਪੁੱਤਰ ਬਲਵੀਰ ਸਿੰਘ ਨੇ ...

ਪੂਰੀ ਖ਼ਬਰ »

ਸੇਵਾ ਮੁਕਤ ਅਧਿਆਪਕ ਦੀ ਅਣਪਛਾਤਿਆਂ ਨੇ ਕੀਤੀ ਕੁੱਟਮਾਰ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕ ਵਰਗ ਦੇ ਲੋਕ ਹੀ ਜੇਕਰ ਸ਼ਰਮਾਂ ਲਾ ਦੇਣਗੇ ਤਾਂ ਕਿਵੇਂ ਸਮਾਜ ਤਰੱਕੀ ਕਰ ਸਕੇਗਾ | ਅੱਜ ਇੱਥੇ ਕਰੀਬ 65 ਸਾਲਾ ਇਕ ਸੇਵਾ ਮੁਕਤ ਅਧਿਆਪਕ ਦੀ ਇਕ ਲੜਕੀ ਦੇ ਮਾਪਿਆਂ ਨੇ ਚੰਗੀ ਕੁੱਟਮਾਰ ...

ਪੂਰੀ ਖ਼ਬਰ »

ਔਰਤ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਇਕ ਔਰਤ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਬਲਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੂਠਿਆਂ ਵਾਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਗੁਰਮੀਤੋ ਬਾਈ ਪਤਨੀ ...

ਪੂਰੀ ਖ਼ਬਰ »

ਰੇਲਵੇ 'ਚ ਭਰਤੀ ਕਰਵਾਉਣ ਦੇ ਨਾਂਅ ਹੇਠ ਸਾਢੇ 3 ਲੱਖ ਦੀ ਠੱਗੀ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਫ਼ਿਰੋਜ਼ਪੁਰ ਛਾਉਣੀ ਨੇ ਸ਼ਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਭੜਾਣਾ ਦੀ ਸ਼ਿਕਾਇਤ 'ਤੇ ਤਿੰਨ ਵਿਅਕਤੀਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਨੇ ਕੀਤਾ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੰਸਪੈਕਟਰ ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਂ, ਚੋਰਾਂ, ਕਾਤਲਾਂ ਆਦਿ ਸਮਾਜ ਵਿਰੋਧੀ ਅਨਸਰਾਂ 'ਤੇ ...

ਪੂਰੀ ਖ਼ਬਰ »

30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ, 1 ਫ਼ਰਾਰ

ਜਲਾਲਾਬਾਦ, 12 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਜਲਾਲਾਬਾਦ ਨੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਇਕ ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ | ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ...

ਪੂਰੀ ਖ਼ਬਰ »

ਵੱਡੀ ਗਿਣਤੀ 'ਚ ਵਰਕਰ ਪਹੁੰਚਣਗੇ ਕਾਨਫ਼ਰੰਸ 'ਚ-ਗੁਰਪ੍ਰੀਤ ਸਿੰਘ ਲੱਖੋ ਕੇ

ਲੱਖੋ ਕੇ ਬਹਿਰਾਮ, 12 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ 'ਤੇ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ 'ਚ ਇਲਾਕੇ ਵਿਚੋਂ ਵੱਡੀ ਗਿਣਤੀ 'ਚ ਵਰਕਰ ਹਲਕੇ ਦੇ ਮੁੱਖ ਆਗੂ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਪਹੁੰਚਣਗੇ | ਇਹ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਮੰਡੀ ਘੁਬਾਇਆ, 12 ਜਨਵਰੀ (ਅਮਨ ਬਵੇਜਾ)- ਸਦਰ ਥਾਣਾ ਜਲਾਲਾਬਾਦ ਦੀ ਪੁਲਿਸ ਪਾਰਟੀ ਅਤੇ ਸਥਾਨਕ ਸ਼ਰਾਬ ਠੇਕੇਦਾਰਾਂ ਦੀ ਸਾਂਝੀ ਛਾਪੇਮਾਰੀ ਦੌਰਾਨ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਧੁਨਕੀਆਂ 'ਚੋਂ 2 ਹਜ਼ਾਰ ਲੀਟਰ ਨਾਜਾਇਜ਼ ਲਾਹਣ ਅਤੇ 300 ਬੋਤਲਾਂ ਨਾਜਾਇਜ਼ ਸ਼ਰਾਬ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਸੰਨ੍ਹ ਲਗਾ ਕੇ ਚੋਰੀ

ਜਲਾਲਾਬਾਦ, 12 ਜਨਵਰੀ (ਜਤਿੰਦਰ ਪਾਲ ਸਿੰਘ)-ਸਥਾਨਕ ਬੱਘਾ ਬਾਜ਼ਾਰ 'ਚ ਸਥਿਤ ਕਰਿਆਨੇ ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦੀ ਛੱਤ ਨੂੰ ਸੰਨ੍ਹ ਲਗਾ ਕੇ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰੰਗੇ ਮੰਗੇ ਦੀ ਮਸ਼ਹੂਰ ਕਰਿਆਨੇ ਦੀ ਦੁਕਾਨ 'ਤੇ ...

ਪੂਰੀ ਖ਼ਬਰ »

ਮਹਿੰਦਰਾ ਪਿਕਅਪ ਤੇ ਕੈਂਟਰ ਦੀ ਟੱਕਰ 'ਚ 4 ਜ਼ਖਮੀ

ਜਲਾਲਾਬਾਦ, 12 ਜਨਵਰੀ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਬਾਹਮਣੀ ਵਾਲਾ ਸੜਕ 'ਤੇ ਪਿੰਡ ਬਾਹਮਣੀ ਵਾਲਾ ਕੋਲ ਪਿਕਅਪ ਤੇ ਕੈਂਟਰ ਦੀ ਹੋਈ ਟੱਕਰ ਵਿਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀਆਂ ਨੰੂ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ...

ਪੂਰੀ ਖ਼ਬਰ »

ਸਾਬਕਾ ਅਕਾਲੀ ਵਿਧਾਇਕ ਜਿੰਦੂ ਦੇ ਦੋਵਾਂ ਪੁੱਤਰਾਂ ਵਲੋਂ ਪੁਲਿਸ ਅੱਗੇ ਆਤਮ ਸਮਰਪਣ

ਫ਼ਿਰੋਜ਼ਪੁਰ, 12 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਨੋਂ ਲੜਕੇ ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਜ਼ਿਲ੍ਹਾ ਐੱਸ.ਸੀ. ਵਿੰਗ ਯੂਥ ...

ਪੂਰੀ ਖ਼ਬਰ »

ਚੋਰਾਂ ਨੇ ਬਣਾਇਆ ਕਰਿਆਨਾ ਸਟੋਰ ਨੂੰ ਨਿਸ਼ਾਨਾ

ਮੰਡੀ ਰੋੜਾਂਵਾਲੀ, 12 ਜਨਵਰੀ (ਮਨਜੀਤ ਸਿੰਘ ਬਰਾੜ)-ਬੀਤੀ ਰਾਤ ਚੋਰ ਸਥਾਨਕ ਮੰਡੀ ਰੋੜਾਂਵਾਲੀ ਦੇ ਮੇਨ ਬਾਜ਼ਾਰ 'ਚ ਸਥਿਤ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਤੋੜ ਕੇ 25 ਹਜ਼ਾਰ ਰੁਪਏ ਦੇ ਕਰੀਬ ਕਰਿਆਨੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ | ਚੋਰਾਂ ਦੀ ...

ਪੂਰੀ ਖ਼ਬਰ »

ਰਾਕੇਸ਼ ਅਰੋੜਾ ਰੋਟਰੀ ਕਲੱਬ ਦੇ ਪ੍ਰਧਾਨ ਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ ਬਣੇ

ਅਬੋਹਰ, 12 ਜਨਵਰੀ (ਸੁਖਜੀਤ ਸਿੰਘ ਬਰਾੜ)-ਰੋਟਰੀ ਕਲੱਬ ਸੈਂਟਰਲ ਅਬੋਹਰ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ | ਮੀਟਿੰਗ ਦੌਰਾਨ ਕਲੱਬ ਦੀ ਨਵੇਂ ਸਿਰਿਓਾ ਚੋਣ ਕੀਤੀ ਗਈ | ਜਿਸ 'ਚ ਡਾ: ਰਾਕੇਸ਼ ਅਰੋੜਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਤੇ ਵਕੀਲ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਹੀਰਾਂ ਵਾਲੀ ਸਕੂਲ 'ਚ ਮਨਾਇਆ ਲੋਹੜੀ ਦਾ ਤਿਉਹਾਰ

ਫ਼ਾਜ਼ਿਲਕਾ, 12 ਜਨਵਰੀ(ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਟੱਪੇ, ਲੋਹੜੀ ਦੇ ਗੀਤ ਤੇ ਗਿੱਧਾ ਪੇਸ਼ ਕੀਤਾ ਗਿਆ | ਵਧੀਆ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਨੂੰ ਸਟਾਫ਼ ...

ਪੂਰੀ ਖ਼ਬਰ »

ਗਰਾਮ ਪੰਚਾਇਤ ਚੱਕ ਅਰਾਈਆਂਵਾਲਾ ਨੇ ਮਗਨਰੇਗਾ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ

ਜਲਾਲਾਬਾਦ, 12 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਅਰਾਈਆਂਵਾਲਾ ਉਰਫ਼ ਫਲੀਆਂ ਵਾਲਾ ਦੀ ਗਰਾਮ ਪੰਚਾਇਤ ਵੱਲੋਂ ਮਗਨਰੇਗਾ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਗਿਆ ਹੈ ਤੇ ਇਹ ਮਜ਼ਦੂਰ ਕੇਂਦਰੀ ਵਿਦਿਆਲਿਆ (ਸਕੂਲ) 'ਚ ਕੰਮ 'ਤੇ ਲੱਗੇ ਹੋਏ ਹਨ | ਗਰਾਮ ...

ਪੂਰੀ ਖ਼ਬਰ »

ਛੱਪੜ ਦਾ ਰੂਪ ਧਾਰ ਕੇ ਖੜ੍ਹਦੇ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਜਲਾਲਾਬਾਦ, 12 ਜਨਵਰੀ (ਜਤਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਪਰੂਥੀ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਦਾ ਅਸਰ ਆਸਾਨੀ ਨਾਲ ਹੀ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ | ਸ਼ਹਿਰ ਦੇ ਵਾਸੀ ਕਈ ਥਾਵਾਂ 'ਤੇ ਪਈ ਗੰਦਗੀ ਤੇ ...

ਪੂਰੀ ਖ਼ਬਰ »

ਨਵ-ਜੰਮੀਆਂ ਬੱਚੀਆਂ ਨੂੰ ਗਰਮ ਕੋਟੀਆਂ ਵੰਡੀਆਂ

ਜਲਾਲਾਬਾਦ, 12 ਜਨਵਰੀ (ਕਰਨ ਚੁਚਰਾ)-ਐ ੱਸ.ਸੀ.ਬੀ.ਸੀ ਕਰਜ਼ਾ ਮੁਕਤੀ ਸੰਘਰਸ਼ ਕਮੇਟੀ (ਪੰਜਾਬ) ਮੁੱਖ ਦਫ਼ਤਰ ਜਲਾਲਾਬਾਦ ਵੱਲੋਂ ਆਏ ਦਿਨ ਸਮਾਜ-ਭਲਾਈ ਦੇ ਕੰਮ ਕੀਤੇ ਜਾਂਦੇ ਰਹੇ ਹਨ ਤੇ ਉਸੇ ਲੜੀ ਦੇ ਤਹਿਤ ਅੱਜ ਨਵ ਜੰਮੀਆਂ ਬੱਚੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ | ...

ਪੂਰੀ ਖ਼ਬਰ »

ਵੱਖ-ਵੱਖ ਥਾਈ ਾ ਸਵਾਮੀ ਵਿਵੇਕਾਨੰਦ ਦਾ ਜਨਮ ਦਿਵਸ ਮਨਾਇਆ

ਅਬੋਹਰ, 12 ਜਨਵਰੀ (ਕੁਲਦੀਪ ਸਿੰਘ ਸੰਧੂ)-ਵੱਖ-ਵੱਖ ਸਕੂਲਾਂ, ਕਾਲਜਾਂ ਤੇ ਸਮਾਜਿਕ ਸੰਸਥਾਵਾਂ ਵਲੋਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਮਨਾਇਆ ਗਿਆ | ਸਥਾਨਕ ਮਹਾਂਰਿਸ਼ੀ ਦਇਆਨੰਦ ਕਾਲਜ ਆਫ਼ ਐਜੂਕੇਸ਼ਨ ਵਿਖੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਮੌਕੇ ਕਰਵਾਏ ...

ਪੂਰੀ ਖ਼ਬਰ »

ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਵਫ਼ਦ ਐੱਸ.ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ ਨੂੰ ਮਿਲਿਆ

ਜਲਾਲਾਬਾਦ, 12 ਜਨਵਰੀ (ਹਰਪ੍ਰੀਤ ਸਿੰਘ ਪਰੂਥੀ) -ਪਟਿਆਲਾ ਦੇ ਪਿੰਡ ਟੌਹੜਾ ਦੀ ਦਲਿਤ ਪਰਿਵਾਰ ਦੀ ਲੜਕੀ ਨੂੰ ਇਨਸਾਫ਼ ਦੇਣ ਦੀ ਮੰਗ ਲਈ ਰੰਘਰੇਟਾ ਸਮਾਜ ਦੀ ਫੋਰਸ ਵੰਨ ਸੰਸਥਾ ਬਲਾਕ ਜਲਾਲਾਬਾਦ ਦੇ ਪ੍ਰਧਾਨ ਸੰਦੀਪ ਸਿੰਘ ਬਲ, ਯੂਥ ਸੈਨ ਸਮਾਜ ਪੰਜਾਬ ਪ੍ਰਧਾਨ ਰਮਨ ਸੈਨ, ...

ਪੂਰੀ ਖ਼ਬਰ »

ਸਿਟੀਜ਼ਨ ਵੈੱਲਫੇਅਰ ਕੌ ਾਸਲ ਨੇ ਮਨਾਈ ਧੀਆਂ ਦੀ ਲੋਹੜੀ

ਜਲਾਲਾਬਾਦ, 12 ਜਨਵਰੀ (ਕਰਨ ਚੁਚਰਾ)- ਸਿਟੀਜ਼ਨ ਵੈੱਲਫੇਅਰ ਕੌਾਸਲ ਜਲਾਲਾਬਾਦ ਵੱਲੋਂ ਸ. ਗੁਰਬਖ਼ਸ਼ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਧੀਆਂ ਦੀ ਲੋਹੜੀ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਮਨਾਈ ਗਈ | ਇਸ ਮੌਕੇ ਪ੍ਰਧਾਨ ਗੁਰਬਖ਼ਸ਼ ਸਿੰਘ ਖੁਰਾਨਾ ਨੇ ਸੂਬੇ 'ਚ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਸੀ.ਡੀ.ਪੀ.ਓ. ਨੂੰ ਦਿੱਤਾ ਮੰਗ-ਪੱਤਰ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਮੰਗਾਂ ਨੂੰ ਲੈ ਕੇ ਅੱਜ ਆਂਗਣਵਾੜੀ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਆਂਗਣਵਾੜੀ ਵਰਕਰ ਯੂਨੀਅਨ ਏਟਕ ਵੀਰਾ ਖੰਨਾ ਦੀ ਅਗਵਾਈ ਹੇਠ ਸੀ.ਡੀ.ਪੀ.ਓ ਗੀਤਾ ਰਾਣੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਝੂਮਿਆਂ ...

ਪੂਰੀ ਖ਼ਬਰ »

ਗਾਡਵਿਨ ਸਕੂਲ 'ਚ ਮਨਾਇਆ ਲੋਹੜੀ ਦਾ ਤਿਉਹਾਰ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਗਾਡਵਿਨ ਸੀਨੀਅਰ ਸੈਕੰਡਰੀ ਸਕੂਲ ਘੱਲੂ ਵਿਖੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 11ਵੀਂ ਜਮਾਤ ਦੀ ਵਿਦਿਆਰਥਣ ਸੰਧਿਆ ਨੇ ਇਕ ਗੀਤ ਪੇਸ਼ ਕਰ ਕੇ ਕੀਤੀ | ਗੀਤ ਵਿਚ ਉਸ ਨੇ ਲੋਹੜੀ ...

ਪੂਰੀ ਖ਼ਬਰ »

ਆਟਾ ਦਾਲ ਲਾਭਪਾਤਰੀ ਸੂਚੀ 'ਚੋਂ ਨਾਂਅ ਕੱਟੇ ਜਾਣ 'ਤੇ ਔਰਤਾਂ ਨੇ ਕੌ ਾਸਲਰ ਕੋਲ ਜਤਾਇਆ ਰੋਸ

ਮੰਡੀ ਅਰਨੀਵਾਲਾ, 12 ਜਨਵਰੀ (ਨਿਸ਼ਾਨ ਸਿੰਘ ਸੰਧੂ)-ਨਗਰ ਪੰਚਾਇਤ ਅਰਨੀਵਾਲਾ ਦੇ ਕਈ ਲੋੜਵੰਦਅਤੇ ਗ਼ਰੀਬ ਪਰਿਵਾਰਾਂ ਦੇ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਕਾਰਡਾਂ ਦੀ ਲਾਭਪਾਤਰੀ ਸੂਚੀ 'ਚੋਂ ਨਾਂਅ ਕੱਟ ਦਿੱਤੇ ਜਾਣ ਕਾਰਨ ਰੋਸ ਵਜੋਂ ਕਈ ਨਿਰਾਸ਼ ਪਰਿਵਾਰਾਂ ਨੇ ਅੱਜ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬਾਘੇਵਾਲਾ 'ਚ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਫ਼ਾਜ਼ਿਲਕਾ, 12 ਜਨਵਰੀ (ਅਮਰਜੀਤ ਸ਼ਰਮਾ)-ਸਰਕਾਰੀ ਹਾਈ ਸਕੂਲ ਬਾਘੇਵਾਲਾ ਵਿਖੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਕੱਠੇ ਹੋ ਕੇ ਲੋਹੜੀ ਬਾਲੀ | ਇਸ ਮੌਕੇ 'ਅਜੀਤ' ਉਪ ਦਫ਼ਤਰ ਫ਼ਾਜ਼ਿਲਕਾ ਦੇ ...

ਪੂਰੀ ਖ਼ਬਰ »

ਮਾਹੰੂਆਣਾ ਬੋਦਲਾ ਦਾ ਬੱਸ ਅੱਡਾ ਬਣਿਆ ਪਾਰਕਿੰਗ ਅੱਡਾ

ਮੰਡੀ ਅਰਨੀਵਾਲਾ, 12 ਜਨਵਰੀ (ਨਿਸ਼ਾਨ ਸਿੰਘ ਸੰਧੂ)-ਸਰਕਾਰੀ ਸਥਾਨਾਂ ਤੇ ਇਮਾਰਤਾਂ ਦੀ ਸੁਚੱਜੀ ਵਰਤੋਂ ਨਾ ਕਰ ਕੇ ਕੁੱਝ ਅਨਸਰਾਂ ਵੱਲੋਂ ਇਸ ਦੀ ਨਿੱਜੀ ਵਰਤੋਂ ਆਮ ਕੀਤੀ ਜਾਂਦੀ ਹੈ ਅਤੇ ਨਿੱਜੀ ਵਰਤੋਂ ਕਾਰਨ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਸਹੀ ਲਾਭ ਨਹੀਂ ...

ਪੂਰੀ ਖ਼ਬਰ »

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਬੱਸ ਪਾਸ ਤੇ ਸਰਟੀਫ਼ਿਕੇਟ ਵੰਡੇ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਈ ਤੇ ਸਿੱਖਣ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ-ਗੁਰਦਾਸ ਸਿੰਘ

ਫ਼ਾਜ਼ਿਲਕਾ, 12 ਜਨਵਰੀ (ਦਵਿੰਦਰ ਪਾਲ ਸਿੰਘ)-ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਥੋਂ ਦੀ ਸਰਕਾਰੀ ਆਈ.ਟੀ.ਆਈ. ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਦਹਾਕੇ ਤੋਂ ਨਹਿਰੀ ਪੁਲ ਨਾ ਬਣਨ ਕਾਰਨ ਸਰਕਾਰਾਂ ਤੋਂ ਬੇਹੱਦ ਨਿਰਾਸ਼ ਹਨ ਬਜੀਦਪੁਰ ਭੋਮਾ ਦੇ ਵਸਨੀਕ

ਸੀਤੋ ਗੁੰਨੋ, 12 ਜਨਵਰੀ (ਬਲਜਿੰਦਰ ਸਿੰਘ ਭਿੰਦਾ)-ਹਲਕਾ ਬੱਲੂਆਣਾ ਦੇ ਪਿੰਡ ਬਜੀਦਪੁਰ ਭੋਮਾ ਤੋਂ ਪਿੰਡ ਬਿਸ਼ਨਪੁਰਾ ਨੂੰ ਜਾਂਦੇ ਕੱਚੇ ਰਸਤੇ ਦੇ ਵਿਚਕਾਰੋਂ ਲੰਘਦੇ ਲੰਬੀ ਮਾਈਨਰ ਦਾ ਪੁਲ ਬਿਲਕੁਲ ਘੋਨਾ ਤੇ ਟੁੱਟਿਆ ਹੋਇਆ ਅਤੇ ਖਸਤਾ ਹਾਲ 'ਚ ਹੋਣ ਕਾਰਨ ਪਿੰਡਾਂ ਦੇ ...

ਪੂਰੀ ਖ਼ਬਰ »

ਨੈਤਿਕ ਸਿੱਖਿਆ ਪ੍ਰੀਖਿਆ ਦੇ ਨਤੀਜੇ ਐਲਾਨੇ

ਅਬੋਹਰ, 12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ-ਸ੍ਰੀਗੰਗਾਨਗਰ ਜ਼ੋਨ ਵੱਲੋਂ ਬੱਚਿਆਂ ਨੂੰ ਸਰਬ ਸਾਂਝੀਵਾਲਤਾ ਦੇ ਧਾਰਨੀ ਬਣਾਉਣ ਤੇ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਪ੍ਰਫੁੱਲਿਤ ਕਰਨ ਲਈ ਨੈਤਿਕ ਸਿੱਖਿਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX