ਤਾਜਾ ਖ਼ਬਰਾਂ


ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਫ੍ਰੈਂਚ ਟੀਮ ਨੂੰ ਦਿੱਤੀ ਵਧਾਈ
. . .  10 minutes ago
ਨਵੀਂ ਦਿੱਲੀ, 16 ਜੁਲਾਈ - ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੀਫਾ ਵਿਸ਼ਵ ਕੱਪ 2018 ਜਿੱਤਣ 'ਤੇ ਫਰਾਂਸ ਦੀ ਟੀਮ ਨੂੰ ਵਧਾਈ ਦਿੱਤੀ ਹੈ। ਦੱਸਣਯੋਗ...
ਅੱਜ ਦਾ ਵਿਚਾਰ
. . .  12 minutes ago
ਕ੍ਰੋਏਸ਼ੀਆ ਨੂੰ 4-2 ਹਰਾ ਕੇ ਫਰਾਂਸ ਬਣਿਆ ਫੀਫਾ ਵਿਸ਼ਵ ਕੱਪ 2018 ਦਾ ਚੈਂਪੀਅਨ
. . .  1 day ago
ਕ੍ਰੋਏਸ਼ੀਆ ਨੇ ਫਰਾਂਸ ਸਿਰ ਕੀਤਾ ਦੂਸਰਾ ਗੋਲ - ਫਰਾਂਸ 4, ਕ੍ਰੋਏਸ਼ੀਆ 2
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਚੌਥਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਤੀਸਰਾ ਗੋਲ
. . .  1 day ago
ਪੁਲਿਸ ਵੱਲੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਸਾਬਕਾ ਕੌਂਸਲਰ ਸਮੇਤ 5 ਖ਼ਿਲਾਫ਼ ਮਾਮਲਾ ਦਰਜ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਸੁਡਾਨਾ) - ਕਪੂਰਥਲਾ ਪੁਲਿਸ ਨੇ ਇੱਕ ਟੈਂਪੂ 'ਚੋਂ 150 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ, ਜਿਸ ਨੂੰ ਲੈ ਕੇ ਸਾਬਕਾ ਕੌਂਸਲਰ...
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧੇ ਸਮੇਂ ਤੋਂ ਬਾਅਦ ਦੀ ਖੇਡ ਸ਼ੁਰੂ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਅੱਧਾ ਸਮਾਂ ਪੂਰਾ ਹੋਣ ਤੱਕ ਫਰਾਂਸ ਕ੍ਰੋਏਸ਼ੀਆ ਤੋਂ 2-1 ਨਾਲ ਅੱਗੇ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਨੇ ਕ੍ਰੋਏਸ਼ੀਆ ਸਿਰ ਕੀਤਾ ਦੂਸਰਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਕ੍ਰੋਏਸ਼ੀਆ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 ਫਾਈਨਲ : ਫਰਾਂਸ ਦੇ ਕ੍ਰੋਏਸ਼ੀਆ ਸਿਰ ਕੀਤਾ ਪਹਿਲਾ ਗੋਲ
. . .  1 day ago
ਫਰਾਂਸ ਅਤੇ ਕ੍ਰੋਏਸ਼ੀਆ ਵਿਚਕਾਰ ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਸੜਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ
. . .  1 day ago
ਮੁੰਬਈ, 15 ਜੁਲਾਈ- ਪੁਣੇ-ਮੁੰਬਈ ਹਾਈਵੇ 'ਤੇ ਲੋਨਾਵਲਾ ਦੇ ਨੇੜੇ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ...
ਆਤਮਘਾਤੀ ਬੰਬ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਬੁਲ, 15 ਜੁਲਾਈ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਪੇਂਡੂ ਪੁਨਰਵਾਸ ਅਤੇ ਵਿਕਾਸ ਮੰਤਰਾਲੇ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ...
ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ
. . .  1 day ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਦਾ ਮੋਦੀ 'ਤੇ ਹਮਲਾ, ਕਿਹਾ- ਉਹ ਸਿਰਫ਼ ਮੁਸਲਾਮਾਨਾਂ ਦੀ ਨਹੀਂ, ਦੇਸ਼ ਦੇ ਹਰ ਵਰਗ ਦੀ ਪਾਰਟੀ ਹੈ
. . .  1 day ago
ਦਿੱਲੀ 'ਚ ਏਅਰ ਹੋਸਟੇਸ ਨੇ ਕੀਤੀ ਖ਼ੁਦਕੁਸ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਤਰਨਤਾਰਨ

ਸਿਵਲ ਹਸਪਤਾਲ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਸਮਰਪਿਤ ਮਨਾਇਆ ਲੋਹੜੀ ਦਾ ਤਿਓਹਾਰ

ਤਰਨ ਤਾਰਨ, 12 ਜਨਵਰੀ (ਕੱਦਗਿੱਲ)- ਸਥਾਨਕ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਸਮਰਪਿਤ ਲੋਹੜੀ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਦੇ ਸਮੂਹ ਅਫ਼ਸਰਾਂ, ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਦੁਕਾਨ ਦੀ ਕੰਧ ਪਾੜ ਕੇ ਕੀਮਤੀ ਸਾਮਾਨ ਤੇ ਨਗਦੀ ਚੋਰੀ

ਭਿੱਖੀਵਿੰਡ, 12 ਜਨਵਰੀ (ਬੌਬੀ)- ਬੀਤੀ ਰਾਤ ਮਾੜੀ ਗੌੜ ਸਿੰਘ ਅੱਡੇ 'ਤੇ ਮੋਬਾਈਲਾਂ ਦੀ ਦੁਕਾਨ 'ਚੋਂ ਚੋਰਾਂ ਵਲੋਂ ਕੀਮਤੀ ਸਾਮਾਨ ਤੇ ਨਗਦੀ ਚੋਰੀ ਕਰਨ ਦੀ ਘਟਨਾ ਵਾਪਰੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਮਾੜੀ ਗੌੜ ਸਿੰਘ ...

ਪੂਰੀ ਖ਼ਬਰ »

ਸਾਨੂੰ ਸਮਾਜ ਨੂੰ ਲੜਕੀਆਂ ਦੀ ਲੋਹੜੀ ਮਨਾਉਣ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ- ਡੀ. ਸੀ.

ਤਰਨਤਾਰਨ, 12 ਜਨਵਰੀ (ਪ੍ਰਭਾਤ ਮੌਾਗਾ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ਵਿਖੇ ਲੋਹੜੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਹੜੀ ਨੂੰ ਅੱਗ ਲਗਾਉਣ ...

ਪੂਰੀ ਖ਼ਬਰ »

ਸ਼ਹਿਰ ਵਾਸੀ 15 ਜਨਵਰੀ ਤੱਕ ਬਿਨਾਂ ਵਿਆਜ ਬਕਾਇਆ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ- ਈ. ਓ. ਚੋਪੜਾ

ਪੱਟੀ, 12 ਜਨਵਰੀ (ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ, ਸੀਵਰੇਜ਼ ਬਕਾਇਆ ਬਿੱਲ ਅਤੇ ਪਾਣੀ ਦਾ ਬਿੱਲ 15 ਜਨਵਰੀ ਤੱਕ ਬਿਨਾਂ ਵਿਆਜ ਜਮ੍ਹਾਂ ਕਰਵਾ ਸਕਦੇ ਹਨ ਅਤੇ 13 ਅਤੇ 14 ਜਨਵਰੀ ਨੂੰ ਛੁੱਟੀ ਵਾਲੇ ਦਿਨ ਵੀ ਨਗਰ ਕੌਾਸਲ ਦਫ਼ਤਰ ਪੱਟੀ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਏ.ਆਰ. ਵਲੋਂ ਮੈਂਬਰ ਪਾਰਲੀਮੈਂਟ ਦੇ ਕੋਟੇ ਵਿਚੋਂ ਪਿੰਡ ਅੱਲੋਵਾਲ ਨੂੰ 2 ਲੱਖ ਦੀ ਸੈਂਕਸ਼ਨ ਲੈਟਰ ਭੇਟ

ਖਡੂਰ ਸਾਹਿਬ, 12 ਜਨਵਰੀ (ਪ੍ਰਤਾਪ ਸਿੰਘ ਵੈਰੋਵਾਲ)- ਸਾਬਕਾ ਵਿਧਾਇਕ ਏ. ਆਰ. ਵਲੋਂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਖਤਿਆਰੀ ਕੋਟੇ ਵਿਚੋਂ ਪਿੰਡ ਅੱਲੋਵਾਲ ਦੇ ਅਕਾਲੀ ਸਰਪੰਚ ਗੁਰਦੇਵ ਸਿੰਘ ਸੰਧੂ ਨੂੰ ਪਿੰਡਾਂ ਵਿਚ ਵੰਡੀਆਂ ਜਾ ਰਹੀਆਂ ਗ੍ਰਾਂਟਾ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੋ ਪਹੀਆ ਵਾਹਨਾਂ, ਕਾਰਾਂ ਤੇ ਹੋਰ ਗੱਡੀਆਂ ਨੂੰ ਚਲਾਉਣ ਸਮੇਂ ਮੂੰਹ ਢੱਕ ਕੇ ਚਲਾਉਣ 'ਤੇ ਪਾਬੰਦੀ

ਤਰਨਤਾਰਨ, 12 (ਪ੍ਰਭਾਤ ਮੌਾਗਾ)- ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨਤਾਰਨ ਦੀ ਹਦੂਦ ਅੰਦਰ ਦੋ ਪਹੀਆ ਵਾਹਨਾਂ, ਕਾਰਾਂ ਤੇ ਹੋਰ ...

ਪੂਰੀ ਖ਼ਬਰ »

ਬੇਘਰੇ ਪਰਿਵਾਰਾਂ ਦੇ ਯੋਗ ਲਾਭਪਾਤਰੀ ਪਲਾਟ ਲੈਣ ਸਬੰਧੀ ਅਰਜ਼ੀਆਂ ਸੰਬੰਧਿਤ ਬੀ.ਡੀ.ਪੀ.ਓਜ਼. ਦਫ਼ਤਰਾਂ 'ਚ ਜਮ੍ਹਾਂ ਕਰਵਾੳਣ-ਡੀ. ਸੀ.

ਤਰਨਤਾਰਨ, 12 ਜਨਵਰੀ (ਪ੍ਰਭਾਤ ਮੌਾਗਾ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਸਕੀਮ ਤਹਿਤ ਯੋਗ ਬੇਘਰੇ ਪਰਿਵਾਰਾਂ ਵੱਲੋਂ ਘਰ ਬਣਾਉਣ ਲਈ 5 ਮਰਲੇ ਤੱਕ ਦਾ ਪਲਾਟ ਲੈਣ ਲਈ ਸਾਰੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫ਼ਰਾਰ

ਝਬਾਲ, 12 ਜਨਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਦਿਨੋ-ਦਿਨ ਵੱਧ ਰਹੀਆਂ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ | ਇਸੇ ਹੀ ਤਰ੍ਹਾਂ ਜਾਣਕਾਰੀ ਦਿੰਦਿਆਂ ਬਾਬਾ ਬੁੱਢਾ ਜੀ ਪਬਲਿਕ ਸੀਨੀ. ਸੰਕੈ. ਸਕੂਲ ਬੀੜ ਸਾਹਿਬ ਦੀ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਵਲੋਂ ਚਾਇਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਸਖ਼ਤ ਤਾੜਨਾ

ਤਰਨ ਤਾਰਨ, 12 ਜਨਵਰੀ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਡਾ: ਅਮਨਦੀਪ ਕੌਰ ਐੱਸ.ਡੀ.ਐੱਮ. ਦੇ ਹੁਕਮਾਂ ਅਨੁਸਾਰ ਚਾਇਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਅਸ਼ੋਕ ਸ਼ਰਮਾ ਨਾਇਬ ਤਹਿਸੀਲਦਾਰ ਵਲੋਂ ਸ਼ਹਿਰ ਦੀਆਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੈਕੰਡਰੀ ਸਕੂਲ 'ਚ ਤਹਿਸੀਲ ਪੱਧਰੀ ਇਨਾਮ ਵੰਡ ਸਮਾਗਮ

ਤਰਨ ਤਾਰਨ, 12 ਜਨਵਰੀ (ਪ੍ਰਭਾਤ ਮੌਾਗਾ)-ਸ੍ਰੀ ਗੁਰੁ ਅਰਜਨ ਦੇਵ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਤਹਿਸੀਲ ਪੱਧਰੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਬਤੌਰ ਮੁੱਖ ਮਹਿਮਾਨ ਵਜੋਂ ਨਿਰਮਲ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਤਰਨ ਤਾਰਨ ਪਹੁੰਚੇ | ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਟੀਮ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਸਠਿਆਲਾ, 12 ਜਨਵਰੀ (ਜਗੀਰ ਸਿੰਘ ਸਫਰੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਟੀਮ ਵਲੋਂ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕਰਨ ਬਾਰੇ ਖ਼ਬਰ ਹੈ | ਅੱਜ ਪੰਜਾਬ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸੁਨੀਤਾ ਕਿਰਨ ਦੀ ...

ਪੂਰੀ ਖ਼ਬਰ »

ਔਜਲਾ ਵਲੋਂ ਤੀਜੀ ਵਾਰ ਗੁਰੂ ਨਾਨਕ ਦੇਵ ਹਸਪਤਾਲ ਦੀ ਅਚਨਚੇਤ ਚੈਕਿੰਗ

ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸਾਂਝੀ ਛਾਂ ਵਲੋਂ ਗੁਰੁੂ ਨਾਨਕ ਦੇਵ ਹਸਪਤਾਲ ਦੇ ਵਿਹੜੇ 'ਚ ਧੀਆਂ ਦੀ ਲੋਹੜੀ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅਚਨਚੇਤੀ ਗੁਰੂ ਨਾਨਕ ਦੇਵ ਹਸਪਤਾਲ ਦੀ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਜਗਦੇਵ ਕਲਾਂ, 12 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਪਿੰਡ ਖਤਰਾਏ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਗੱਲ੍ਹਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਕਾਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਪਿ੍ੰਸੀਪਲ ਮੈਡਮ ਨਵਦੀਪ ਕੌਰ ਨੇ ਅਹੁਦਾ ਸੰਭਾਲਿਆ

ਅਜਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਆਮਪੁਰ ਵਿਖੇ ਅੱਜ ਨਵੇਂ ਆਏ ਪਿ੍ੰਸੀਪਲ ਨਵਦੀਪ ਕੌਰ ਨੇ ਆਪਣਾ ਅਹੁਦਾ ਸੰਭਾਲਿਆ, ਉਹ ਡਾਇਟ ਵੇਰਕਾ ਤੋਂ ਤਬਦੀਲ ਹੋ ਕੇ ਇਥੇ ਆਏ ਹਨ | ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਦਾ ਕੈਲੰਡਰ ਜਾਰੀ

ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਰੈਵੀਨਿਊ ਪਟਵਾਰ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਤੇ ਡਾਇਰੀ ਰਿਲੀਜ਼ ਕੀਤੀ | ਰੈਵੀਨਿਊ ਪਟਵਾਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਮਾਲ ਅਫਸਰ ਮੁਕੇਸ਼ ਕੁਮਾਰ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸੀ. ਐੱਚ. ਸੀ. ਲੋਪੋਕੇ ਵਿਖੇ ਐੱਚ. ਆਈ. ਵੀ. ਜਾਗਰੂਕਤਾ ਵੈਨ ਨੂੰ ਹਰੀ ਝੰਡੀ

ਲੋੋਪੋਕੇ, 12 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਵਲੋਂ ਪੂਰੇ ਰਾਜ ਵਿਚ ਐੱਚ. ਆਈ. ਵੀ. ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਬਾਈਲ ਵੈਨ ਰਾਹੀਂ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ | ਇਸੇ ਜਾਗਰੂਕਤਾ ਅਭਿਆਨ ਤਹਿਤ ਇਹ ਮੋਬਾਈਲ ਵੈਨ ਕਮਿਊਨਟੀ ਹੈਲਥ ...

ਪੂਰੀ ਖ਼ਬਰ »

ਪੀ. ਐਲ. ਟ੍ਰੇਡਿੰਗ ਕਰਿਆਨੇ ਦੀ ਦੁਕਾਨ ਵਿਖੇ ਚੋਰਾਂ ਨੇ ਲਗਾਈ ਸੰਨ੍ਹ

ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)¸ਬੀਤੀ ਰਾਤ ਪੀ. ਐਲ. ਟ੍ਰੇਡਿੰਗ ਕਰਿਆਨੇ ਦੀ ਦੁਕਾਨ ਅੱਡਾ ਖਾਸਾ ਵਿਖੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ | ਦੁਕਾਨ ਦੇ ਮਾਲਕ ਵਿਮਲ ਕੁਮਾਰ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ 8 ...

ਪੂਰੀ ਖ਼ਬਰ »

84 ਦੰਗਿਆਂ 'ਤੇ ਸੁਪਰੀਮ ਕੋਰਟ ਵਲੋਂ ਗਠਿਤ ਜਾਂਚ ਟੀਮ ਦੀ ਭਾਜਪਾ ਵਲੋਂ ਸ਼ਲਾਘਾ

ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)¸ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਕੇਸਾਂ ਦੀ ਜਾਾਚ ਲਈ ਸੁਪਰੀਮ ਕੋਰਟ ਦੁਆਰਾ ਜਸਟਿਸ ਸ੍ਰੀ ਐਸ. ਐਨ. ਢੀਂਗਰਾ ਅਧੀਨ ਵਿਸ਼ੇਸ਼ ਜਾਂਚ ਟੀਮ (ਐਸ. ਆਈ. ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਵਲੋਂ ਆੜ੍ਹਤੀਆਂ ਨਾਲ ਇਕੱਤਰਤਾ

ਜਗਦੇਵ ਕਲਾਂ, 12 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਿੰਡ ਖਤਰਾਏ ਖ਼ੁਰਦ ਵਿਖੇ ਆੜ੍ਹਤੀ ਪ੍ਰਸ਼ੋਤਮ ਸਿੰਘ ਬਾਠ ਦੇ ਗ੍ਰਹਿ ਵਿਖੇ ਇਲਾਕੇ ਦੇ ਆੜ੍ਹਤੀਆਂ ਨਾਲ ਅਹਿਮ ਇਕੱਤਰਤਾ ਦੌਰਾਨ ਉਨ੍ਹਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਨੇ ਇਲਾਕਾ ਵਾਸੀਆਂ ਨੂੰ ਲੋਹੜੀ ਤੇ ਮਾਘੀ ਵਧਾਈ ਦਿੱਤੀ

ਪੱਟੀ, 12 ਜਨਵਰੀ (ਅਵਤਾਰ ਸਿੰਘ ਖਹਿਰਾ)- ਲੋਹੜੀ ਅਤੇ ਮਾਘੀ ਦੇ ਤਿਓਹਾਰ ਦੀ ਵਧਾਈ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਪਰਵੀਨ ਸਿੰਘ ਪੀਨਾ ਅਤੇ ਅਮਰਦੀਪ ਸਿੰਘ ਬੇਦੀ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹਨ ਤੇ ਸਾਨੂੰ ਸਾਰਿਆਂ ਨੂੰ ਮਿਲ ...

ਪੂਰੀ ਖ਼ਬਰ »

ਐੱਸ. ਸੀ., ਬੀ. ਸੀ. ਅਧਿਆਪਕ ਯੂਨੀਅਨ ਵਿਦਿਆਰਥਣ ਵੀਰਪਾਲ ਕੌਰ ਨਾਲ ਡੱਟ ਕੇ ਦੇਵੇਗੀ ਸਾਥ- ਦਲਬਾਗ ਸਿੰਘ ਸਹਾਬਪੁਰ

ਤਰਨ ਤਾਰਨ, 12 ਜਨਵਰੀ (ਲਾਲੀ ਕੈਰੋਂ)- ਪਿੰਡ ਟੌਹੜਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਜਾਤੀ ਸੂਚਕ ਸ਼ਬਦ ਬੋਲਣੇ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ¢ ਇਸ ਨਾਲ ਅਧਿਆਪਕ ਵਰਗ ਦੀ ਗ਼ੈਰ ਜ਼ਿੰਮੇਵਾਰਨਾ ਸੋਚ ਸਾਹਮਣੇ ਆਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਪਾਰਟੀ ਵਲੋਂ ਸੌ ਾਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੀ- ਬੀਬੀ ਜਹਾਂਗੀਰ

ਖਡੂਰ ਸਾਹਿਬ-12 ਜਨਵਰੀ (ਅਮਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ |ਪਾਰਟੀ ਵਿਚ ਸ਼ੁਰੂ ਤੋਂ ਹੀ ਇਸਤਰੀ ਵਿੰਗ ਨੇ ਵੀ ਅਹਿਮ ਰੋਲ ਨਿਭਾਇਆ ਹੈ ਅਤੇ ਹਰੇਕ ਪਾਰਟੀ ਸੰਘਰਸ਼ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਧੂਮ-ਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਸਰਕਾਰੀ ਹਾਈ ਸਕੂਲ ਪਲਾਸੌਰ ਕਲਾਂ ਵਿਖੇ ਮਨਾਇਆ ਲੋਹੜੀ ਦਾ ਤਿਓਹਾਰ
ਤਰਨ ਤਾਰਨ, 12 ਜਨਵਰੀ (ਲਾਲੀ ਕੈਰੋਂ)- ਸਰਕਾਰੀ ਹਾਈ ਸਕੂਲ ਪਲਾਸੌਰ ਕਲਾਂ ਵਿਖੇ ਸ੍ਰੀਮਤੀ ਕੁਲਵਿੰਦਰ ਕੌਰ ਮੁੱਖ ਅਘਿਆਪਕਾ ਦੀ ਯੋਗ ਅਗਵਾਈ 'ਤੇ ਪ੍ਰੇਰਨਾ ਸਦਕਾ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਭਰੂਣ ਹੱਤਿਆ ਦੇ ਕਲੰਕ ਨੂੰ ਮਿਟਾਉਣ ਲਈ ਠੋਸ ਯਤਨ ਕਰਨੇ ਚਾਹੀਦੇ ਹਨ ਤੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਪਿਆਰ ਕਰਨਾ ਚਾਹੀਦਾ ਹੈ | ਇਸ ਮੌਕੇ ਸਟਾਫ਼ ਵਲੋਂ ਵਿਦਿਆਰਥਣਾਂ ਨੂੰ ਲੋਹੜੀ ਵੰਡੀ ਗਈ, ਉਥੇ ਵਿਦਿਆਰਥਣਾਂ ਵਲੋਂ ਗਿੱਧਾ, ਭੰਗੜਾ ਪੇਸ਼ ਕਰਨ ਦੇ ਨਾਲ-ਨਾਲ ਲੋਹੜੀ ਤਿਓਹਾਰ ਦੇ ਗੀਤ ਗਾ ਕੇ ਖ਼ੂਬ ਮੰਨੋਰੰਜਨ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਲੋਹੜੀ ਮਨਾਈ
ਗੋਇੰਦਵਾਲ ਸਾਹਿਬ, (ਵਰਿੰਦਰ ਸਿੰਘ ਰੰਧਾਵਾ)- ਅੱਜ ਗੁਰੂ ਅਮਰਦਾਸ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਵਲੋਂ ਸ਼ਬਦ, ਗੀਤ, ਕਵਿਤਾ, ਗਿੱਧਾ, ਭੰਗੜਾ ਆਦਿ ਪੇਸ਼ ਕੀਤਾ ਗਿਆ | ਇਸ ਮੌਕੇ ਅਧਿਆਪਕਾਂ ਵਲੋਂ ਲੋਹੜੀ ਅਤੇ ਮਾਘੀ ਨਾਲ ਸਬੰਧਤ ਭਾਸ਼ਣ ਦਿੱਤਾ ਗਿਆ | ਇਸ ਮੌਕੇ ਨੰਨੇ-ਮੁੰਨੇ ਵਿਦਿਆਰਥੀਆਂ ਦੁਆਰਾ ਵੀ ਦਿਲ ਖਿਚਵਾਂ ਨਾਚ ਪੇਸ਼ ਕੀਤਾ ਗਿਆ | ਇਸ ਖੁਸ਼ੀ ਦੇ ਮੌਕੇ 'ਤੇ ਭੁੱਗਾ ਬਾਲਿਆ ਗਿਆ ਅਤੇ ਵਿਦਿਆਰਥੀਆਂ ਵਿਚ ਮੁੰਗਫਲੀ ਵੰਡੀ ਗਈ | ਇਸ ਖੁਸ਼ੀ ਦੇ ਮੌਕੇ 'ਤੇ ਸੰਸਥਾ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ ਅਤੇ ਸਾਰੇ ਤਿਓਹਾਰ ਸੁਚੱਜੇ ਢੰਗ ਨਾਲ ਮਨਾਉਣ ਲਈ ਕਿਹਾ | ਸਕੂਲ ਦੇ ਪ੍ਰੈਜੀਡੈਂਟ ਬਲਜੀਤ ਕੌਰ ਰੰਧਾਵਾ ਨੇ ਲੋਹੜੀ ਅਤੇ ਮਾਘੀ ਦੀ ਮਹੱਤਤਾ ਦਸਦੇ ਹੋਏ ਸਭ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਤਾਰੀਫ ਕਰਦਿਆਂ ਸਭ ਨੂੰ ਵਧਾਈ ਦਿੱਤੀ |
ਰਿਵਰਡੇਲ ਸਕੂਲ ਭਰੋਵਾਲ ਵਿਖੇ ਲੋਹੜੀ ਮਨਾਈ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)- ਰਿਵਰਡੇਲ ਪਬਲਿਕ ਸਕੂਲ ਭਰੋਵਾਲ ਵਿਖੇ ਲੋਹੜੀ ਦਾ ਤਿਓਹਾਰ ਬੜੀ ਭਾਵਨ ਅਤੇ ਧੂਮ ਧਾਮ ਨਾਲ ਮਨਾ ਇਆ ਗਿਆ | ਇਸ ਅਵਸਰ ਤੇ ਸਕੂਲ ਦੇ ਬੱਚਿਆਂ ਵਲੋਂ ਮੈਡਮ ਅਮਰੀਕ ਕੌਰ ਦੀ ਅਗਵਾਈ ਹੇਠ ਰੰਗਾ ਰੰਗ ਪ੍ਰੋਗਰਾਮ, ਜਿਸ ਵਿਚ ਲੜਕੀਆਂ ਵਲੋਂ ਗਿੱਧਾ ਅਤੇ ਲੜਕਿਆਂ ਵਲੋਂ ਭੰਗੜਾ ਪੇਸ਼ ਕੀਤਾ ਗਿਆ ਅਤੇ ਲੋਹੜੀ ਦੇ ਸਬੰਧ ਵਿਚ ਲੋਕ ਗੀਤ ਗਾ ਕੇ ਖੂਬ ਰੰਗ ਬੰਨਿਆ | ਇਸ ਮੌਕੇ ਤੇ ਮੈਡਮ ਅਮਰੀਕ ਕੌਰ ਨੇ ਲੋਹੜੀ ਤਿਓਹਾਰ ਦੀ ਮਹੱਤਤਾ ਤੋਂ ਬੱਚਿਆਂ ਦੀ ਲੋਹੜੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ |
ਸੇਂਟ ਥੋਮਸ ਸਕੂਲ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ
ਤਰਨ ਤਾਰਨ, (ਹਰਿੰਦਰ ਸਿੰਘ)- ਸੇਂਟ ਥੌਮਸ ਸਕੂਲ ਤਰਨ ਤਾਰਨ ਵਿਖੇ ਲੋਹੜੀ ਦਾ ਤਿਓਹਾਰ ਆਯੋਜਿਤ ਕੀਤਾ ਗਿਆ | ਇਸ ਮੌਕੇ 'ਤੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪਵਿੱਤਰ ਅੱਗ ਦੇ ਦੁਆਲੇ ਗ਼ੀਤ ਗਾਉਂਦੇ ਅਤੇ ਮੂੰਗਫਲੀ-ਰਿਓੜੀਆਂ ਖਾਂਦੇ ਹੋਏ ਭਰਪੂਰ ਆਨੰਦ ਮਾਣਿਆ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸੁਸ਼ੀਲ ਡੈਨੀਅਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਪਵਿੱਤਰ ਤਿਓਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ ਅਤੇ ਲੋਹੜੀ ਪੰਜਾਬ ਦਾ ਪ੍ਰਸਿੱਧ ਮੌਸਮੀ ਤਿਓਹਾਰ ਹੈ | ਇਸ ਦਿਨ ਨਵ ਜਨਮੇ ਬੱਚੇ ਅਤੇ ਲੜਕੇ-ਲੜਕੀ ਦੇ ਵਿਆਹ ਦੀ ਖ਼ੁਸ਼ੀ ਲੋਕ 'ਚ ਆਪਣੇ ਦੋਸਤਾਂ ਅਤੇ ਸਬੰਧੀਆਂ ਨਾਲ ਮਿਲ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਇਸ ਲਈ ਅਜਿਹੇ ਤਿਓਹਾਰ ਸਾਨੂੰ ਰਲ ਕੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਸਕੂਲ ਅਧਿਆਪਕ ਸ੍ਰੀਮਤੀ ਮਲਕੀਤ ਕੌਰ, ਫੂਲਾ ਸਿੰਘ, ਸਕੂਲ ਅਧਿਆਪਕਾ ਸ੍ਰੀਮਤੀ ਸੰਜਨਾ ਕੱਕੜ, ਹਰਪਾਲ ਕੌਰ, ਦਲਜੀਤ ਕੌਰ, ਸ੍ਰੀਮਤੀ ਗੀਤਾ, ਕੁਮਾਰੀ ਸ਼ਰਨਜੀਤ, ਕੁਮਾਰੀ ਰਮਨਦੀਪ, ਕੁਮਾਰੀ ਰੁਪਿੰਦਰ, ਕੁਮਾਰੀ ਮਮਤਾ ਚੋਪੜਾ, ਰਵੀਸ਼ੇਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |
ਸਰਕਾਰੀ ਸਕੂਲ ਗੁੁਲਾਲੀਪੁਰ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ
ਸ਼ਾਹਬਾਜਪੁਰ, (ਪ੍ਰਦੀਪ ਬੇਗੇਪੁਰ)- ਸਰਕਾਰੀ ਐਲੀਮੈਂਟਰੀ ਸਕੂਲ ਗੁਲਾਲੀਪੁਰ ਵਿਖੇ ਮੁੱਖ ਅਧਿਆਪਕ ਸਰਬਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਬੱਚਿਆਂ ਤੇ ਅਧਿਆਪਕਾਂ ਵਲੋਂ ਮਿਲ ਕੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਗੁਰੱਪ ਬਣਾ ਕੇ ਲੋਹੜੀ ਮੰਗਣ ਦੇ ਮੁਕਾਬਲਿਆਂ ਤੋਂ ਇਲਾਵਾ ਲੋਹੜੀ ਦੇ ਤਿਓਹਾਰ ਦੇ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਤੇ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਚਾਈਨਾ ਡੋਰ ਦੇ ਘਾਤਕ ਨਤੀਜ਼ੇ ਵਿਸ਼ੇ 'ਤੇ ਵਿਚਾਰਾਂ ਅਤੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁੱਖ ਅਧਿਆਪਕ ਵਲੋਂ ਇਨਾਮ ਵੀ ਦਿੱਤੇ ਗਏ | ਇਸ ਤੋਂ ਪਹਿਲਾਂ ਮੁੱਖ ਅਧਿਆਪਕ ਸਰਬਰਿੰਦਰ ਸਿੰਘ ਨੇ ਬੱਚਿਆਂ ਨੂੰ ਲੋਹੜੀ ਦੇ ਤਿਓਹਾਰ ਦੇ ਇਤਿਹਾਸ ਬਾਰੇ ਦੱਸਿਆ | ਇਸ ਮੌਕੇ ਗੁਰਸਾਹਿਬ ਸਿੰਘ, ਬਲਜਿੰਦਰ ਸਿੰਘ ਤੇ ਦਿਲਬਾਗ ਸਿੰਘ ਨੇ ਸਾਰੇ ਤਿਓਹਾਰ ਰਲ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ |
ਦਸਮੇਸ਼ ਪਬਲਿਕ ਸਕੁਲ ਹਰੀਕੇ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ
ਹਰੀਕੇ ਪੱਤਣ, (ਸੰਜੀਵ ਕੁੰਦਰਾ)- ਸਥਾਨਕ ਕਸਬੇ ਦੇ ਦਸਮੇਸ਼ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਹੜੇ ਵਿਚ ਕਰਵਾਏ ਗਏ ਸਮਾਗਮ ਦੌਰਾਨ ਰੰਗ ਬਿਰੰਗੀਆਂ ਪੁਸ਼ਾਕਾਂ ਵਿਚ ਸਜੇ ਸਕੂਲੀ ਬੱਚਿਆਂ ਨੇ ਸਭਿਆਚਾਰਕ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਲੋਹੜੀ ਨਾਲ ਸਬੰਧਤ ਲੋਕ ਗੀਤ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਸ਼ਰਨਜੀਤ ਕੌਰ ਨੇ ਲੋਹੜੀ ਦੇ ਤਿਓਹਾਰ ਤੋਂ ਜਾਣੂ ਕਰਵਾਉਂਦਿਆਂ ਤਿਓਹਾਰਾਂ ਨੂੰ ਰਲ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ |
ਲੋਟਸ ਵੈਲੀ ਸੀ: ਸਕੂਲ ਕੋਟ ਮੁਹੰਮਦ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਲੋਟਸ ਵੈਲੀ ਸੀ: ਸਕੂਲ ਕੋਟ ਮੁਹੰਮਦ ਖਾਂ ਵਿਖੇ ਲੋਹੜੀ ਦਾ ਤਿਓਹਾਰ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਸਕੂਲ ਦੇ ਚੇਅਰਮੈਨ ਸਰਵਜੀਤ ਸਿੰਘ ਗਿੱਲ ਅਤੇ ਪਿ੍ੰਸ: ਮੈਡਮ ਜਤਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵਲੋਂ ਪ੍ਰਭਾਵਸ਼ਾਲੀ ਭਾਸ਼ਨ ਅਤੇ ਸੁੰਦਰ ਮੁੰਦਰੀਏ ਲੋਕ ਗੀਤ ਨਾਲ ਕੀਤੀ ਗਈ | ਵਿਦਿਆਰਥੀਆਂ ਵਲੋਂ ਲੋਹੜੀ ਮੰਗਣ ਦੀ ਰਵਾਇਤੀ ਪੰ੍ਰਪਰਾ ਨੂੰ ਉਜਾਗਰ ਕਰਦੇ ਹੋਏ, 'ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ' ਅਤੇ ਲੋਹੜੀ ਨੂੰ ਦਰਸਾਉਂਦੇ ਹੋਏ ਹੋਰ ਗੀਤ ਗਾ ਕੇ ਖੂਬ ਰੰਗ ਬੰਨਿਆ | ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਵਲੋਂ ਸੁੰਦਰ ਮੁੰਦਰੀਏ ਗਾਣੇ 'ਤੇ ਨਾਚ ਪੇਸ਼ ਕਰਕੇ ਹਾਜ਼ਰੀਨ ਨੂੰ ਝੂਮਣ ਲਗਾ ਦਿੱਤੀ | ਪ੍ਰੋਗਰਾਮ ਦੇ ਅਖ਼ੀਰ ਵਿਚ ਚੇਅਰਮੈਨ ਸਰਵਜੀਤ ਸਿੰਘ ਗਿੱਲ ਤੇ ਪਿ੍ੰਸੀਪਲ ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਓਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਵਧਾਈ ਦਿੱਤੀ ਅਤੇ ਲੜਕੀਆਂ ਦੀ ਲੋਹੜੀ ਜ਼ਰੂਰ ਮਨਾਉਣ ਤੇ ਜ਼ੋਰ ਦਿੱਤਾ |
ਮਾਤਾ ਸਾਹਿਬ ਕੌਰ ਮਾਡਰਨ ਸਕੂਲ ਭਰੋਵਾਲ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)- ਮਾਤਾ ਸਾਹਿਬ ਕੌਰ ਮਾਡਰਨ ਸੀ: ਸੈ: ਸਕੂਲ (ਭਰੋਵਾਲ) ਵਿਖੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਗੋਹਿਆਂ ਦਾ ਭੁੱਗਾ ਬਾਲਿਆ ਗਿਆ, ਜਿਸ ਨੂੰ ਬਾਲਣ ਦੀ ਰਸਮ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਸੁਖਵਿੰਦਰ ਕੌਰ ਵਲੋਂ ਨਿਭਾਈ ਗਈ | ਇਸ ਮੌਕੇ ਤੇ ਲੋਹੜੀ ਦੀ ਪ੍ਰਮੁੱਖਤਾ ਨੂੰ ਮੁੱਖ ਰੱਖ ਕੇ ਸਕੂਲ ਕੰਪਲੈਕਸ ਨੂੰ ਖੂਬ ਸਜਾਇਆ ਗਿਆ | ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵਲੋਂ ਲੋਹੜੀ ਨਾਲ ਸਬੰਧਤ ਲੋਕ ਗੀਤ ਗਾ ਕੇ ਖੂਬ ਅਨੰਦ ਬੰਨਿਆ, ਜਿਸਦਾ ਬੱਚਿਆਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਦੇ ਮੈਨੇਜਿੰਗ ਡਾਇਰੈਕਟਰ ਤੇਜਿੰਦਰ ਸਿੰਘ, ਮੈਨੇਜਿੰਗ ਸੈਕਟਰੀ ਬਨਵੀਰ ਸਿੰਘ, ਕਮੇਟੀ ਮੈਂਬਰ ਸ੍ਰੀਮਤੀ ਰਮਨਦੀਪ ਕੌਰ ਤੇ ਸ੍ਰੀਮਤੀ ਸੰਗੀਤ ਕੌਰ ਖੂਬ ਲੁਤਫ ਉਠਾਇਆ | ਇਸ ਮੌਕੇ ਸੁਖਵਿੰਦਰ ਕੌਰ ਨੇ ਬੱਚਿਆਂ ਨੂੰ ਲੋਹੜੀ ਦੇ ਤਿਓਹਾਰ ਦੀ ਮੁਬਾਰਕਬਾਦ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਬੱਚੀਆਂ ਦੀ ਲੋਹੜੀ ਪੂਰੇ ਉਤਸ਼ਾਹ ਨਾਲ ਮਨਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਤੇ ਪਿ੍ੰਸੀਪਲ ਮੈਡਮ ਨਵਜੋਤੀ ਨੇ ਲੋਹੜੀ ਦੇ ਤਿਓਹਾਰ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਮੈਨੇਜਮੈਂਟ ਵਲੋਂ ਬਚਿਆਂ ਨੂੰ ਮੁੰਗਫਲੀ ਅਤੇ ਰਿਓੜੀਆਂ ਵੰਡੀਆਂ ਗਈਆਂ | ਇਸ ਮੌਕੇ ਤੇ ਸਮੂਹ ਸਟਾਫ਼ ਵਲੋਂ ਇਸ ਤਿਓਹਾਰ ਵਿਚ ਭਰਪੂਰ ਯੋਗਦਾਨ ਪਾਇਆ ਗਿਆ |
ਸੀ.ਐੱਚ.ਸੀ. ਕਸੇਲ ਵਿਖੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ
ਝਬਾਲ, (ਸੁਖਦੇਵ ਸਿੰਘ)- ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਚ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਨਵ-ਜੰਮੀਆਂ ਬੱਚੀਆਂ ਦੇ ਪਰਿਵਾਰਾਂ ਨੇ ਬੱਚੀਆਂ ਸਮੇਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ | ਸੀਨੀਅਰ ਮੈਡੀਕਲ ਅਫ਼ਸਰ ਡਾ: ਬਲਵਿੰਦਰ ਸਿੰਘ ਨੇ ਹਸਪਤਾਲ ਵਿਚ ਹਾਜ਼ਰ ਨਵ-ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਮਠਿਆਈ, ਸੂਟ ਤੇ ਮੂੰਗਫਲੀ-ਰਿਓੜੀਆਂ ਦਿੱਤੀਆਂ ਗਈਆਂ | ਇਸ ਮੌਕੇ ਭੁੱਗਾ ਬਾਲ ਕੇ ਲੋਹੜੀ ਨਾਲ ਸਬੰਧਤ ਗੀਤ ਵੀ ਗਾਏ ਗਏ | ਇਸ ਮੌਕੇ ਡਾ: ਮੇਘਨਾ ਸ਼ਰਮਾ, ਨਰਸਿੰਗ ਸਿਸਟਰ ਰਜਿੰਦਰ ਕੌਰ, ਸਤਪਾਲ ਸਿੰਘ, ਜਸਵੰਤ ਸਿੰਘ ਬਾਸਰਕੇ ਰੇਡੀਓਗ੍ਰਾਫ਼ਰ, ਅਮਨਜੀਤ ਸਿੰਘ, ਜਗਰੂਪ ਸਿੰਘ, ਐੱਲ.ਐੱਚ.ਵੀ. ਰਣਜੀਤ ਕੌਰ, ਅਪਥਾਲਮਿਕ ਅਫ਼ਸਰ ਮੋਹਨਜੀਤ ਸਿੰਘ, ਕਰਮਜੀਤ ਕੌਰ ਸਮੇਤ ਸਿਹਤ ਕਰਮਚਾਰੀ ਅਤੇ ਬੱਚੀਆਂ ਦੇ ਮਾਪੇ ਹਾਜ਼ਰ ਸਨ |
ਸੇਕਰਡ ਸੋਲਜ਼ ਸਕੂਲ ਦੇ ਬੱਚਿਆਂ ਲੋਹੜੀ ਦਾ ਤਿਓਹਾਰ ਮਨਾਇਆ
ਭਿੱਖੀਵਿੰਡ, (ਬੌਬੀ)- ਸੈਕਰਡ ਸੋਲਜ਼ ਸਕੂਲ ਦੇ ਬੱਚਿਆਂ ਵਲੋਂ ਲੋਹੜੀ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਗਿੱਧਾ ਤੇ ਭੰਗੜਾ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਇਸ ਤਿਓਹਾਰ ਦੀ ਸ਼ਾਨ ਵਧਾਈ | ਇਸ ਵਿਚ ਗਿਆਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਲੋਹੜੀ ਨਾਲ ਸਬੰਧਤ ਗੀਤ ਸੰਗੀਤ ਪੇਸ਼ ਕੀਤਾ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਕੰਧਾਲ ਸਿੰਘ ਬਾਠ ਅਤੇ ਐੱਮ. ਡੀ. ਸਾਹਿਬ ਸਿੰਘ ਸੈਦੋਂ ਨੇ ਲੋਹੜੀ ਨਾਲ ਸਬੰਧਤ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਇਸ ਤਿਓਹਾਰ ਦੀ ਮਹਾਨਤਾ ਬਾਰੇ ਦੱਸਿਆ | ਇਸ ਮੌਕੇ ਸਕੂਲ ਦੇ ਅਧਿਆਪਕ ਸ਼ਿਵਾਨੀ ਸ਼ਰਮਾ, ਸਤਿੰਦਰ ਕੌਰ, ਮਨਪ੍ਰੀਤ ਸ਼ਰਮਾ, ਸਰਪ੍ਰੀਤ ਸਿੰਘ, ਰਮਦੀਨ ਸਿੰਘ, ਗੁਰਲਾਲ ਸਿੰਘ, ਸੰਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਨੀਤ ਕੌਰ, ਪੂਨਮ, ਪਲਵਿੰਦਰ ਕੌਰ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੱਤੀ |
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੇ ਚਚੇਰੇ ਭਰਾ ਨੇ ਆਪਣੇ ਖੁਰਖਾਂ ਦੇ ਭਾਰਤ (ਪੰਜਾਬ) ਜੱਦੀ ਪਿੰਡ ਜਾਤੀਉਮਰਾ ਵਿਖੇ ਲੋਹੜੀ ਮਨਾਈ
ਖਡੂਰ ਸਾਹਿਬ, (ਪ੍ਰਤਾਪ ਸਿੰਘ ਪੈਰੋਵਾਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੇ ਚਚੇਰੇ ਭਰਾ ਮੀਆਂ ਪ੍ਰਵੇਜ਼ ਸਫ਼ੀ ਨੇ ਆਪਣੇ ਪੁਰਖਾਂ ਦੇ ਜੱਦੀ ਪਿੰਡ ਵਿਖੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਲੋਹੜੀ ਮਨਾਈ | ਇਸ ਮੌਕੇ ਉਨ੍ਹਾਂ ਬਲਵਿੰਦਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਤੰਗਬਾਜ਼ੀ ਵੀ ਕਖੀਤੀ ਅਤੇ ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਇਕ ਸ਼ਾਲ ਭੇਟ ਕੀਤਾ ਗਿਆ | ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ (ਨਾਨਕ ਸਿੰਘ) ਦਾ ਮੁੱਦਾ ਵੀ ਉਠਾਇਆ ਅਤੇ ਜਿਸ ਸਬੰਧ ਵਿਚ ਮੀਆਂ ਪ੍ਰਵੇਜ਼ ਸਫ਼ੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਕਿ ਜਾ ਕੇ ਉਥੇ ਇਹੀ ਮਸਲਾ ਉਠਾਉਣਗੇ | ਇਸ ਮੌਕੇ ਪ੍ਰਮੁੱਖ ਤੌਰ ਤੇ ਪਿੰਡ ਦੇ ਨੌਜਵਾਨ ਸਰਪੰਚ ਦਿਲਬਾਗ ਸਿੰਘ ਜਾਤੀਉਮਰਾ, ਬਲਵਿੰਦਰ ਸਿੰਘ ਸੰਧੂ, ਦਿਲਬਾਗ ਸਿੰਘ ਪੰਚ, ਹੀਰਾ ਸਿੰਘ, ਕੁਲਵੰਤ ਸਿੰਘ, ਪਿ੍ੰਸੀਪਲ ਕੁਲਬੀਰ ਸਿੰਘ, ਬਲਦੇਵ ਸਿੰਘ, ਲਾਭ ਸਿੰਘ, ਬਾਪੂ ਗਿਆਨ ਸਿੰਘ, ਗੁਰਪਾਲ ਸਿੰਘ, ਅਕਾਸ਼ਦੀਪ ਸਿੰਘ ਸੀਨਾ, ਨਿਰਮਲ ਸਿੰਘ, ਅਵਤਾਰ ਸਿੰਘ ਪੰਚ, ਸਲਵਿੰਦਰ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਸਰਪੰਚ ਮੀਆਂਵਿੰਡ ਆਦਿ ਮੁਹਤਬਰ ਵਿਅਕਤੀ ਹਾਜ਼ਰ ਸਨ |
ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਲੋਹੜੀ ਦਾ ਤਿਓਹਾਰ ਮਨਾਇਆ
ਤਰਨ ਤਾਰਨ, (ਹਰਿੰਦਰ ਸਿੰਘ)- ਤਰਨ ਤਾਰਨ ਦੇ ਅੰਦਰ ਦਿਵਯ ਜਯੋਤੀ ਜਾਗਿ੍ਤੀ ਸੰਸਥਾ ਦੀ ਸ਼ਾਖ਼ਾ ਵਲੋਂ ਿਲੰਗ ਸਮਾਨਤਾ ਪ੍ਰੋਗਰਾਮ 'ਸੰਤੁਲਨ ਪ੍ਰੋਜੈਕਟ' ਦੇ ਤਹਿਤ ਗ਼ਰੀਬ ਬੱਚੀਆਂ ਨੂੰ ਲੋਹੜੀ ਵੰਡਦੇ ਹੋਏ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਅਸਥਾਨ ਦੀ ਮੁੱਖ ਪ੍ਰਚਾਰਕਾ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਲੋਹੜੀ ਦੇ ਤਿਓਹਾਰ ਦੀ ਸ਼ੁਰੂਆਤ ਹੀ ਲੜਕੀਆਂ ਤੋਂ ਹੋਈ | ਉਸ ਸਮੇਂ ਦੁੱਲਾ ਭੱਟੀ ਨੇ ਗ਼ਰੀਬ ਬ੍ਰਾਹਮਣ ਦੀਆਂ ਬੇਟੀਆਂ ਦਾ ਕੰਨਿਆ ਦਾਨ ਕੀਤਾ ਸੀ ਅਤੇ ਜੰਗਲ ਵਿਚੋਂ ਲੱਕੜੀਆਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਬਾਲਿਆ ਅਤੇ ਲੜਕੀਆਂ ਦੀ ਝੋਲੀ ਵਿਚ ਸ਼ੱਕਰ ਪਾਈ ਸੀ, ਉਦੋਂ ਤੋਂ ਹੀ ਲੋਹੜੀ ਦਾ ਤਿਓਹਾਰ ਮਨਾਇਆ ਜਾਣ ਲੱਗਾ, ਪਰ ਅੱਜ ਲੋਹੜੀ ਨੂੰ ਹੋਰ ਰੂਪ ਵਿਚ ਮਨਾਇਆ ਜਾਂਦਾ ਹੈ, ਜਿਸ ਦੇ ਘਰ ਅੰਦਰ ਲੜਕੇ ਦਾ ਜਨਮ ਹੋਇਆ ਹੋਵੇ ਜਾਂ ਲੜਕੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਘਰਾਂ ਵਿਚ ਲੋਹੜੀ ਖ਼ਾਸ ਤੌਰ 'ਤੇ ਮਨਾਈ ਜਾਂਦੀ ਹੈ | ਉਸ ਵਲੋਂ ਘਰ-ਘਰ ਜਾ ਕੇ ਲੋਹੜੀ ਵੰਡੀ ਜਾਂਦੀ ਹੈ, ਪਰ ਲੜਕੀਆਂ ਦੇ ਜਨਮ 'ਤੇ ਨਹੀਂ | ਇਸ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਮਿਲ ਕੇ ਸੰਕਲਪ ਲਿਆ ਕਿ ਲੜਕੇ ਅਤੇ ਲੜਕੀ ਨੂੰ ਸਮਾਨਤਾ ਦੀ ਦਿ੍ਸ਼ਟੀ ਨਾਲ ਦੇਖਾਂਗੇ ਅਤੇ ਸਾਮਾਨ ਰੂਪ ਵਿਚ ਪਾਲਣ-ਪੋਸ਼ਣ ਕਰਾਂਗੇ | ਆਸ਼ਰਮ ਦੀ ਮੁੱਖ ਪ੍ਰਚਾਰਕਾ ਪਰਮਜੀਤ ਭਾਰਤੀ ਨੇ ਬੱਚੀਆਂ ਨੂੰ ਤੋਹਫ਼ੇ ਵੰਡੇ |


ਖ਼ਬਰ ਸ਼ੇਅਰ ਕਰੋ

ਮੰਗਾਂ ਲਾਗੂ ਕਰਵਾਉਣ ਲਈ ਸਮੂਹ ਪੈਨਸ਼ਨਰ ਇਕ ਪਲੇਟਫਾਰਮ 'ਤੇ ਇਕੱਠੇ ਹੋਣ- ਯਸ਼ਪਾਲ ਝਬਾਲ

ਝਬਾਲ, 12 ਜਨਵਰੀ (ਸੁਖਦੇਵ ਸਿੰਘ)- ਪੈਨਸ਼ਨਰਾਂ ਦੀਆਂ ਮੰਗਾਂ ਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਮੂਹ ਪੈਨਸ਼ਨਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠ ਹੋਣ ਦਾ ਸੱਦਾ ਦਿੰਦਿਆਂ ਪੈਨਸ਼ਨਰ ਐਾਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਰਿਸ਼ੀ ਦਾ ਸਨਮਾਨ

ਤਰਨ ਤਾਰਨ, 12 ਜਨਵਰੀ (ਪ੍ਰਭਾਤ ਮੌਾਗਾ)- ਤਰਨ ਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਆਗੂਆਂ ਨੇ ਜ਼ਿਲ੍ਹੇ 'ਚ ਪਧੀਆ ਪ੍ਰਸ਼ਾਸਨਿਕ ਸੇਵਾਵਾਂ ਦੇ ਰਹੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸਨਮਾਨਿਤ ਕੀਤਾ | ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ...

ਪੂਰੀ ਖ਼ਬਰ »

ਡਿਗਰੀ ਕਾਲਜ ਖੋਲ੍ਹਣ ਲਈ ਡਾ. ਅਗਨੀਹੋਤਰੀ ਵਲੋਂ ਕੀਤੇ ਜਾ ਰਹੇ ਹਨ ਯਤਨ- ਢਿੱਲੋਂ

ਝਬਾਲ, 12 ਜਨਵਰੀ (ਸਰਬਜੀਤ ਸਿੰਘ)- ਸਰਹੱਦੀ ਇਲਾਕੇ ਦੇ ਬੱਚਿਆਂ ਨੂੰ ਉਚੇਰੀ ਵਿਦਿਆ ਦੇਣ ਲਈ ਤਰਨ ਤਾਰਨ ਹਲਕੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਰਹੱਦੀ ਇਲਾਕੇ ਵਿਚ ਡਿਗਰੀ ਕਾਲਜ ਖੋਲਣ ...

ਪੂਰੀ ਖ਼ਬਰ »

'ਦੀ ਮਾਨਾਂਵਾਲਾ ਕਲਾਂ ਮਲਟੀਪਰਪਜ਼ ਸਹਿਕਾਰੀ ਸਭਾ' ਦੀ ਚੋਣ

ਮਾਨਾਂਵਾਲਾ, 12 ਜਨਵਰੀ (ਗੁਰਦੀਪ ਸਿੰਘ ਨਾਗੀ)-ਮਾਨਾਂਵਾਲਾ ਸਮੇਤ 7 ਪਿੰਡਾਂ ਦੀ ਸਾਂਝੀ 'ਦੀ ਮਾਨਾਂਵਾਲਾ ਕਲਾਂ ਮਲਟੀਪਰਪਜ਼ ਸਹਿਕਾਰੀ ਸਭਾ ਲਿਮਟਿਡ' (ਖੇਤੀਬਾੜੀ) ਦੀ ਚੋਣ ਹੋਈ, ਜੋ ਸਹਿਕਾਰਤਾ ਵਿਭਾਗ ਤੋਂ ਪੱੁਜੇ ਚੋਣ ਅਧਿਕਾਰੀਆਂ ਇੰਸਪੈਕਟਰ ਅਭੀਨੰਦਨ ਸ਼ਰਮਾ ਤੇ ...

ਪੂਰੀ ਖ਼ਬਰ »

ਰੋਪੜ ਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਹੋਣ ਸਬੰਧੀ ਮਾਮਲਾ ਮੁੱਖ ਮੰਤਰੀ ਕੋਲ ਚੁੱਕਾਂਗਾ : ਸੋਨੀ

ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਰੋਪੜ ਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਹੋਣ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਾਂਗਾ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਅਵਾਜ ਬੁਲੰਦ ਕਰਾਂਗਾ | ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਰਾਜ ਬਿਜਲੀ ਬੋਰਡ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਏ. ਆਰ. ਵਲੋਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ

ਬਾਬਾ ਬਕਾਲਾ ਸਾਹਿਬ, 12 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਵਲੋਂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਕੋਟੇ 'ਚੋਂ ਅੱਧੀ ਦਰਜਨ ...

ਪੂਰੀ ਖ਼ਬਰ »

ਨਵੇਂ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਨੇ ਅਹੁਦਾ ਸੰਭਾਲਿਆ

ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਸਰਕਾਰੀ ਐਲੀਮੈਂਟਰੀ ਸਕੂਲ ਜਗਦੇਵ ਖੁਰਦ (ਅਜਨਾਲਾ) ਵਿਖੇ ਪਦੳੱੁਨਤ ਹੋ ਕੇ ਆਏ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਜੋ ਅਧਿਆਪਕ ਲਹਿਰਾਂ ਦੇ ਜੁਝਾਰੂ ਆਗੂ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਅੰਮਿ੍ਤਸਰ-1 ਪ੍ਰਧਾਨ ਹਨ ਨੇ ...

ਪੂਰੀ ਖ਼ਬਰ »

ਗੁਰਾਲਾ ਵਿਖੇ ਨਵੇਂ ਸਾਲ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ

ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਪਿੰਡ ਗੁਰਾਲਾ ਵਿਖੇ ਨਵੇਂ ਸਾਲ ਨੂੰ ਸਮਰਪਿਤ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ 'ਚ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ, ਜੋ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਹਨ, ਬਤੌਰ ...

ਪੂਰੀ ਖ਼ਬਰ »

ਆਪਣੀਆਂ ਸੀਟਾਂ ਤੋਂ ਇਲਾਵਾ ਵਾਧੂ ਕੰਮ ਨਹੀਂ ਕਰਨਗੇ ਡੀ. ਸੀ. ਦਫ਼ਤਰ ਦੇ ਕਰਮਚਾਰੀ : ਸੰਧੂ

ਅੰਮਿ੍ਤਸਰ, 12 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਸਰਕਾਰ ਿਖ਼ਲਾਫ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਇਸੇ ਤਹਿਤ ...

ਪੂਰੀ ਖ਼ਬਰ »

ਫ਼ਿਲਮ 'ਸੱਘੀ ਫੁੱਲ' ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਪੰਜਾਬੀ ਫ਼ਿਲਮ 'ਸੱਘੀ ਫੁੱਲ' ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਤੇ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ | ਫ਼ਿਲਮ ਦੇ ਕਹਾਣੀ, ਸੰਵਾਦ ਤੇ ਗੀਤਾਂ ਦੇ ਲੇਖਕ ਸੂਫੀ ਸ਼ਾਇਰ ਤੇ ਪ੍ਰਮੁੱਖ ...

ਪੂਰੀ ਖ਼ਬਰ »

ਨਿਗਮ ਦਫ਼ਤਰ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਮੁਲਾਜ਼ਮ ਜਥੇਬੰਦੀ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਨਿਗਮ ਦੇ ਵਿਹੜੇ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਤੇ ਸ੍ਰੀ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਵਲੋਂ ਦੋ ਰੋਜ਼ਾ ਧਰਨੇ ਕੱਲ੍ਹ ਤੋਂ

ਬੰਡਾਲਾ, 12 ਜਨਵਰੀ (ਅਮਰਪਾਲ ਸਿੰਘ ਬਬੂ)-5178 ਮਾਸਟਰ ਕੇਡਰ ਯੂਨੀਅਨ ਵਲੋਂ ਕੱਲ੍ਹ 14 ਤੇ 15 ਜਨਵਰੀ ਨੂੰ ਪੂਰੇ ਪੰਜਾਬ 'ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ¢ ਮਾਸਟਰ ਕੇਡਰ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ 5178 ਟੈਟ ਪਾਸ ਅਧਿਆਪਕ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ...

ਪੂਰੀ ਖ਼ਬਰ »

ਮਹੰਤ ਜਰਨੈਲ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਨਿਰਮਲੇ ਸੰਪਰਦਾਇ ਡੇਰਾ ਠਾਕਰਾ ਦੇ ਮਹੰਤ ਜਰਨੈਲ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਮਹਿੰਦਰ ਕੌਰ ਸੁਪਤਨੀ ਮਹੰਤ ਸੁੱਚਾ ਸਿੰਘ ਦਾ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸਸਕਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਪਿੰਡ ਰੂੜੇਵਾਲ ਦੀ ਇਕਾਈ ਦਾ ਗਠਨ

ਗੱਗੋਮਾਹਲ, 12 ਜਨਵਰੀ (ਬਲਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਆਨ ਏਕਤਾ (ਉਗਰਾਹਾਂ) ਦੀ ਜਰੂਰੀ ਇਕੱਤਰਤਾ ਪਿੰਡ ਰੂੜੇਵਾਲ ਵਿਖੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਤੇ ਜਰਨਲ ਸਕੱਤਰ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਿਸਾਨਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਕਾਂਗਰਸ ਤੋਂ ਪਹਿਲਾਂ ਸੋਸ਼ਲ ਮੀਡੀਆ ਨੇ ਬਣਾ ਦਿੱਤੇ ਅੰਮਿ੍ਤਸਰ ਦੇ ਮੇਅਰ

ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਹੋਏ ਨੂੰ 25 ਦਿਨ ਤੋਂ ਵੀ ਜਿਆਦਾ ਬੀਤ ਗਏ ਹਨ ਤੇ ਮੇਅਰ ਦੀ ਕੁਰਸੀ ਅਜੇ ਵੀ ਖ਼ਾਲੀ ਹੀ ਪਈ ਹੈ | ਜਿਸ 'ਤੇ ਕੌਣ ਬੈਠਦਾ ਹੈ ਭਾਵੇਂ ਕਿ ਅਜੇ ਬੁਝਾਰਤ ਬਣਿਆ ਪਿਆ ਹੈ ਪਰ ਸੋਸ਼ਲ ਮੀਡੀਆ ਨੇ ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਡੇਹਰਾ ਸਾਹਿਬ ਲੁਹਾਰ ਵਿਖੇ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਅੱਜ

ਫਤਿਆਬਾਦ, 12 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ (ਲੁਹਾਰ) ਤਰਨ ਤਾਰਨ ਦੀ ਪ੍ਰਬੰਧਕੀ ਕਮੇਟੀ, ਨੌਜਵਾਨ ਸੇਵਕ ਸਭਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਗੁਰੂ ਨਾਨਕ ਦੇਵ ਜੀ ...

ਪੂਰੀ ਖ਼ਬਰ »

ਵੈੱਲਫੇਅਰ ਸੁਸਾਇਟੀ ਭਿੱਖੀਵਿੰਡ ਵਲੋਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣਾਂ ਨੂੰ ਚੈੱਕ ਭੇਟ

ਖਾਲੜਾ, 12 ਜਨਵਰੀ (ਜੱਜਪਾਲ ਸਿੰਘ)- ਆਜ਼ਾਦ ਟੈਕਸੀਅਨ ਟੈਂਪੂ ਆਨਰਜ਼ ਵੈੱਲਫੇਅਰ ਸੁਸਾਇਟੀ ਭਿੱਖੀਵਿੰਡ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ (ਕੰਨਿਆ) ਵਿਖੇ ਪੜ੍ਹਦੀਆਂ ਉਹ ਲੜਕੀਆਂ, ਜੋ ਆਰਥਿਕ ਪੱਖੋਂ ਕਮਜ਼ੋਰ ਹਨ ਤੇ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ...

ਪੂਰੀ ਖ਼ਬਰ »

ਕਮਿਊਨਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ ਧੀਆਂ ਪੰਜਾਬ ਦਾ ਮਾਣ, ਧੀਆਂ ਦੇਸ਼ ਦੀ ਸ਼ਾਨ- ਡਾ: ਪਲਵੀ ਚੌਧਰੀ

ਖਡੂਰ ਸਾਹਿਬ, 12 ਜਨਵਰੀ (ਪ੍ਰਤਾਪ ਸਿੰਘ ਵੈਰੋਵਾਲ)- ਇਥੋਂ ਨੇੜਲੇ ਕਸਬੇ ਮੀਆਂਵਿੰਡ ਵਿਖੇ ਕਮਿਊਨਿਟੀ ਹੈਲਥ ਸੈਂਟਰ ਵਿਚ ਧੀਆਂ ਦੀ ਲੋਹੜੀ ਧੂਮ ਧਾਮ ਨਾਲ ਮਨਾਈ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਰੋਹਿਤ ਮਹਿਤਾ, ਪਿੰਡ ਤੇ ਇਲਾਕਾ ਨਿਵਾਸੀ ਤੇ ਸਿਹਤ ਕਰਮੀਆਂ ...

ਪੂਰੀ ਖ਼ਬਰ »

ਕੇਂਦਰ ਨੇ ਕੱਢਿਆ ਲੋਕਾਂ ਦਾ ਕਚੂੰਮਰ, ਸੂਬਾ ਸਰਕਾਰ ਨੇ ਫੜੀ ਬਾਂਹ- ਰਟੌਲ

ਤਰਨ ਤਾਰਨ, 12 ਜਨਵਰੀ (ਲਾਲੀ ਕੈਰੋਂ)- ਕੇਂਦਰ ਵਿਚਲੀ ਮੋਦੀ ਸਰਕਾਰ ਨੇ ਲੋਕਾਂ ਦਾ ਬੁਰੀ ਤਰ੍ਹਾਂ ਕਚੂੰਮਰ ਕੱਢ ਦਿੱਤਾ ਹੈ ਤੇ ਜਦੋਂ ਦੀ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਬਣੀ ਹੈ ਲੋਕ ਆਪਣੇ ਆਪ ਨੂੰ ਹਰ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੇ ਹਨ | ਜੋ ਕਿ ਪੰਜਾਬ ਵਿਚ ਬਣੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਕਤੀ ਦਾ ਮਜ਼ਾਕ- ਮਥਰੇਵਾਲ

ਤਰਨ ਤਾਰਨ, 12 ਜਨਵਰੀ (ਲਾਲੀ ਕੈਰੋਂ)- ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ, ਆੜ੍ਹਤੀਆਂ ਦਾ ਬੈਂਕਾਂ ਦਾ ਤੇ ਨੌਜਵਾਨਾਂ ਨੂੰ ਸਮਾਰਟ ਫ਼ੋਨ, ਬੁਢਾਪਾ ਪੈਨਸ਼ਨ 2500 ...

ਪੂਰੀ ਖ਼ਬਰ »

ਕਸਬਾ ਹਰੀਕੇ ਵਿਖੇ ਪੈਨਸ਼ਨਾਂ ਦੀ ਵੰਡ ਕੀਤੀ

ਹਰੀਕੇ ਪੱਤਣ, 12 ਜਨਵਰੀ (ਸੰਜੀਵ ਕੁੰਦਰਾ)- ਸਥਾਨਕ ਕਸਬੇ ਦੀ ਪੰਚਾਿ ੲਤ ਵਲੋਂ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ | ਇਸ ਮੌਕੇ ਪੰਚਾਇਤ ਸੈਕਟਰੀ ਸੁਖਪਾਲ ਸਿੰਘ ਨੇ ਦੱਸਿਆ ਕਿ 666 ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਪੈਨਸ਼ਨ ਪੰਜ ਸੌ ਰੁਪਏ ਦੇ ਹਿਸਾਬ ਨਾਲ ...

ਪੂਰੀ ਖ਼ਬਰ »

ਅਮਨਦੀਪ ਵੈੱਲਫੇਅਰ ਸੁਸਾਇਟੀ ਨੇ ਕੌਮੀ ਨੌਜਵਾਨ ਦਿਵਸ ਮਨਾਇਆ

ਤਰਨ ਤਾਰਨ, 12 ਜਨਵਰੀ (ਕੱਦਗਿੱਲ)- ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਿਕ ਜ਼ਿਲ੍ਹੇ ਅੰਦਰ ਅੱਜ ਤੋਂ ਸ਼ੁਰੂ ਹੋਏ ਨੌਜਵਾਨ ਹਫ਼ਤੇ ਦੀ ਸ਼ੁਰੂਆਤ ਅਮਨਦੀਪ ਵੈੱਲਫੇਅਰ ਸੁਸਾਇਟੀ ਕੱਦਗਿੱਲ ਵਲੋਂ ਨੌਜਵਾਨ ਦਿਵਸ ਮਨਾ ...

ਪੂਰੀ ਖ਼ਬਰ »

ਬੀ. ਡੀ. ਪੀ.ਓ. ਦੇ ਭਰਾ ਦਾ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਝਬਾਲ, 12 ਜਨਵਰੀ (ਸਰਬਜੀਤ ਸਿੰਘ)- ਗੰਡੀਵਿੰਡ ਬਲਾਕ ਦੇ ਬੀ.ਡੀ.ਪੀ.ਓ. ਹਰਜੀਤ ਸਿੰਘ ਐਮਾ ਨੂੰ ਉਸ ਵੇਲੇ ਗਹਿਰਾਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਭਰਾ ਸੁਖਦੇਵ ਸਿੰਘ ਐਮਾ ਦਾ ਅਚਾਨਕ ਦਿਹਾਂਤ ਹੋ ਗਿਆ | ਜਿਨ੍ਹਾਂ ਦੇ ਦਿਹਾਂਤ ਤੇ ਪਰਿਵਾਰ ਨਾਲ ਹਲਕਾ ਵਿਧਾਇਕ ...

ਪੂਰੀ ਖ਼ਬਰ »

ਮਮਤਾ ਨਿਕੇਤਨ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ

ਤਰਨ ਤਾਰਨ, 12 ਜਨਵਰੀ (ਲਾਲੀ ਕੈਰੋਂ)- ਮਮਤਾ ਨਿਕੇਤਨ ਨਿਊ ਜਨਰੇਸ਼ਨ ਸਕੂਲ ਤਰਨ ਤਾਰਨ ਵਿਖੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਲੋਹੜੀ ਦਾ ਤਿਓਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਪਤੰਗ ਬਣਾਉਣ ਦਾ ਮੁਕਾਬਲਾ ...

ਪੂਰੀ ਖ਼ਬਰ »

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੈਦਲ ਯਾਤਰਾ ਕਰ ਕੇ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਪੁੱਜਾ

ਸੁਰ ਸਿੰਘ, 12 ਜਨਵਰੀ (ਧਰਮਜੀਤ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ ਗਿਆਰ੍ਹਵੇਂ ਜਾਨਸ਼ੀਨ ਬ੍ਰਹਮ ਗਿਆਨੀ ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੇ ਸਾਲਾਨਾ ਬਰਸੀ ਸਮਾਗਮ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX