ਜੰਮੂ, 12 ਜਨਵਰੀ (ਮਹਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਪੁਲਿਸ ਅਨੰਤਨਾਗ ਨੰੂ ਨਸ਼ੇ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਵਿਚ ਵੱਡੀ ਕਾਮਯਾਬੀ ਮਿਲੀ | ਪੁਲਿਸ ਥਾਣਾ ਅਸਕੂਕਾਮ ਦੇ ਐਸ. ਐਚ. ਓ. ਨੇ ਪੱਕੀ ਸੂਚਨਾ ਦੇ ਆਧਾਰ 'ਤੇ ਇਕ ਵਿਸ਼ੇਸ਼ ਨਾਕਾ ਲਗਾਇਆ | ਨਾਕੇ ਤੋਂ ਜਾ ਰਹੇ ਇਕ ...
ਊਨਾ, 12 ਜਨਵਰੀ (ਗੁਰਪ੍ਰੀਤ ਸਿੰਘ ਸੇਠੀ)-ਸੰਤ ਬਾਬਾ ਹਜ਼ੂਰਾ ਸਿੰਘ ਦੀ ਬਰਸੀ ਸਮਾਗਮ ਗੁਰਦੁਆਰਾ ਸ਼ਹੀਦ ਸਿੰਘਾ ਟੱਕ੍ਹਾ ਰੋਡ, ਊਨਾ ਵਿਖੇ ਬਾਬਾ ਹਰਪਾਲ ਸਿੰਘ ਅਤੇ ਸਮੂਹ ਸੰਗਤਾਂ ਵਲੋਂ 14 ਜਨਵਰੀ ਨੂੰ ਮਨਾਏ ਜਾਣਗੇ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ...
ਜੰਮੂ, 12 ਜਨਵਰੀ (ਮਹਿੰਦਰਪਾਲ ਸਿੰਘ)-ਅੱਜ ਜੰਮੂ ਵਿਧਾਨ ਸਭਾ ਵਿਚ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਅਤੇ ਬਿਸ਼ਨਾਹ ਹਲਕੇ ਦੇ ਵਿਧਾਇਕ ਕਮਲ ਅਰੋੜਾ ਨੇ ਸਦਨ ਵਿਚ ਰਿੰਗ ਰੋਡੇ ਸਕੀਮ ਤਹਿਤ ਬਣਾਈ ਜਾ ਰਹੀ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸੜਕ ਜੋ ਕਿਸਾਨਾਂ ਕੋਲੋਂ 57 ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਜੂਨੀਅਰ ਤਕਨੀਸ਼ੀਨ ਅਵਤਾਰ ਸਿੰਘ ਅਤੇ ਇਲੈਕਟਿ੍ਕ ਪੰਪ ਡਰਾਈਵਰ ਚਰਨਜੀਤ ਸਿੰਘ ਨੰੂ ਕਥਿਤ ਤੌਰ 'ਤੇ ਰਿਸ਼ਵਤ ਲੈਂਦੇ ਹੋਏ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਅਵਤਾਰ ਸਿੰਘ ਅਤੇ ਚਰਨਜੀਤ ਸਿੰਘ ਨੰੂ ਸ਼ਿਕਾਇਤਕਰਤਾ ਲਾਲੀ ਕੁਮਾਰ, ਵਾਸੀ ਸਿਵਲ ਲਾਈਨ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਉਰੋ ਵੱਲੋਂ 2 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕੀਤਾ ਗਿਆ | ਬੁਲਾਰੇ ਨੇ ਦੱਸਿਆ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਨੰੂ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਉਸ ਦੇ ਪਾਣੀ ਅਤੇ ਸੀਵਰੇਜ ਦੇ ਬਿਲ ਪੈਂਡਿੰਗ ਹੋਣ ਕਰਕੇ ਉਸਦਾ ਕੁਨੈਕਸ਼ਨ ਨਾ ਕੱਟਣ ਅਤੇ ਰਿਪੋਰਟ ਅੱਗੇ ਨਾ ਭੇਜਣ ਬਦਲੇ 4000 ਰੁਪਏ ਦੀ ਮੰਗ ਕੀਤੀ ਗਈ ਸੀ ਪਰ ਸੌਦਾ 2000 ਰੁਪਏ ਦੇਣਾ ਤੈਅ ਹੋਇਆ ਹੈ | ਵਿਜੀਲੈਂਸ ਵੱਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਉਕਤ ਦੋਹਾਂ ਨੰੂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 2 ਹਜ਼ਾਰ ਰੁਪਏ ਦੀ ਰਕਮ ਰਿਸ਼ਵਤ ਵਜੋਂ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ ਗਿਆ | ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਉਕਤ ਦੋਹਾਂ ਦੋਸ਼ੀਆਂ ਵਿਰੁੱਧ ਭਿ੍ਸ਼ਟਾਚਾਰ ਰੋਕੂ ਕਾਨੰੂਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |
ਜੰਮੂ, 12 ਜਨਵਰੀ (ਮਹਿੰਦਰਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੰੂ ਲੈ ਕੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵਲੋਂ ਜੰਮੂ-ਕਸ਼ਮੀਰ ਸਰਕਾਰ ਅਤੇ ਸਿਹਤ ਮੰਤਰੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕੁਝ ਦਿਨ ਪਹਿਲਾਂ ਯੂਨੀਅਨ ਆਗੂਆਂ ਤੇ ...
ਜੰਮੂ, 12 ਜਨਵਰੀ (ਮਹਿੰਦਰਪਾਲ ਸਿੰਘ)-ਅੱਜ ਸਬ ਡਿਵੀਜ਼ਨ ਆਰ. ਮੁਜ਼ਰਮ. ਐਸ. ਪੁਰਾ ਪੁਲਿਸ ਵਲੋਂ ਮੁਜ਼ਰਮਾਂ 'ਤੇ ਹੋਰ ਸ਼ਿਕੰਜਾ ਕੱਸਦੇ ਹੋਏ ਇਕ ਨਾਮੀ ਮੁਜ਼ਰਮ ਨੰੂ ਫੜ ਕੇ ਉਸ 'ਤੇ ਪਬਲਿਕ ਸੇਫ਼ਟੀ ਐਕਟ (ਪੀ. ਐਸ. ਏ) ਲਗਾਇਆ ਗਿਆ | ਫੜੇ ਗਏ ਮੁਜ਼ਰਮ ਦੀ ਪਹਿਚਾਣ ਰਤਨ ਲਾਲ ...
ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)- ਜੰਮੂ ਕਸ਼ਮੀਰ ਸਰਕਾਰ ਅਨੁਸਾਰ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਕਸ਼ਮੀਰ ਖੇਤਰ 'ਚ 9 ਜੁਲਾਈ 2016 'ਤੋਂ 27 ਫ਼ਰਵਰੀ 2017 ਦੌਰਾਨ ਭੜਕੇ ਅੰਦੋਲਨ 'ਚ 51 ਆਮ ਨਾਗਰਿਕ ਮਾਰੇ ਗਏ ਤੇ 9000 ਦੇ ਕਰੀਬ ਜ਼ਖ਼ਮੀ ...
ਨਰਾਇਣਗੜ੍ਹ, 12 ਜਨਵਰੀ (ਪੀ. ਸਿੰਘ)ਬਾਰ ਐਸੋਸੀਏਸ਼ਨ ਦੁਆਰਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਜੱਜ ਮਨਮੀਤ ਕੌਰ ਘੁੰਮਣ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜੱਜ ਮਨਮੀਤ ਕੌਰ ਤੇ ਹੋਰ ਵਕੀਲਾਂ ਨੇ ਲੋਹੜੀ ਦੀ ਰਸਮ ਅਦਾ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਉਪ-ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ ਪੀ. ਸੀ. ਐੱਸ. ਨੇ ਦੱਸਿਆ ਕਿ ਉਪ-ਮੰਡਲ ਵਿਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਚਾਲੂ ਮਾਲੀ ਸਾਲ ਦੌਰਾਨ 1 ਅਪ੍ਰੈਲ 2017 ਤੋਂ 31 ...
ਮੋਰਿੰਡਾ, 12 ਜਨਵਰੀ (ਪਿ੍ਤਪਾਲ ਸਿੰਘ)-ਬਲਾਕ ਸੰਮਤੀ ਮੋਰਿੰਡਾ ਵਿਖੇ ਸਟਾਫ਼ ਦੀ ਘਾਟ ਦੇ ਚੱਲਦਿਆਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦਫ਼ਤਰ ਮੋਰਿੰਡਾ ਅਧੀਨ ਪੈਂਦੇ ਕੁਲ 63 ਪਿੰਡਾਂ ਲਈ ਪੰਚਾਇਤ ਸਕੱਤਰਾਂ ...
ਘਨੌਲੀ, 12 ਜਨਵਰੀ (ਜਸਵੀਰ ਸਿੰਘ ਸੈਣੀ)-ਪਿੰਡ ਸੈਣੀਮਾਜਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵੇਰਸਣ, ਮਝੌਲੀ, ਮਦਨਪੁਰਾ ਦੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਿੰਡ ਸੈਣੀਮਾਜਰਾ ਦੇ ਗੁਰਦੁਆਰਾ ਸਾਹਿਬ ...
ਕੀਰਤਪੁਰ ਸਾਹਿਬ, 12 ਜਨਵਰੀ (ਵਿਜੈਪਾਲ ਸਿੰਘ ਢਿੱਲੋਂ)-ਥਾਣਾ ਮੁਖੀ ਸੰਨੀ ਖੰਨਾ ਵਲੋਂ ਥਾਣਾ ਕੀਰਤਪੁਰ ਸਾਹਿਬ ਦੀ ਹੱਦ ਅੰਦਰ ਆਉਂਦੇ ਪੈਟਰੋਲ ਪੰਪ, ਗੈਸ ਏਜੰਸੀਆਂ, ਮੋਟਰਸਾਈਕਲ ਏਜੰਸੀਆਂ, ਹੋਟਲ, ਢਾਬੇ ਵਾਲਿਆਂ ਨੂੰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀ ਜ਼ਿਲ੍ਹਾ ਸ਼ਾਖਾ ਨੇ ਸਵਾਮੀ ਵਿਕੇਕਾਨੰਦ ਦੇ ਜਨਮ ਦਿਵਸ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਰੂਪ 'ਚ ਸਿਰਸਾ 'ਚ ਫਲੈਗ ਮਾਰਚ ਕੱਢ ਕੇ ਮਨਾਇਆ | ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਜੁਡੀਸ਼ੀਅਲ ਕੰਪਲੈਕਸ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੈਸ਼ਨ ਜੱਜ ਲਲਿਤ ਬਤਰਾ, ਅਸੰਧ ਦੇ ਵਿਧਾਇਕ ਅਤੇ ਸਾਬਕਾ ਸੀ.ਪੀ. ਐਸ. ਬਖਸ਼ੀਸ਼ ਸਿੰਘ ਵਿਰਕ, ...
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਭਾਰਤ ਦਾ ਪਹਿਲਾ ਅਤੇ ਸਭ ਤੋਂ ਵੱਡਾ ਐਡਵੈਂਚਰ ਆਯੋਜਨ 'ਐਡਵੈਂਚਰ ਸਪੋਰਟਸ ਐਕਸਪੋ ਏਸ਼ੀਆ (ਏ. ਐਸ. ਈ. ਏ.) 2018' ਨਵੀਂ ਦਿੱਲੀ ਦੇ ਫੋਰ ਪੁਆਇੰਟ ਬਾਈ ਸੇਰਾਟਨ ਵਿਖੇ 27 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 29 ਜਨਵਰੀ ਤੱਕ ...
ਪਾਉਂਟਾ ਸਾਹਿਬ, 12 ਜਨਵਰੀ (ਹਰਬਖਸ਼ ਸਿੰਘ)-ਸੰਨ 1950 ਤੋਂ ਪਾਉਂਟਾ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ ਚੱਲ ਰਹੀ ਹੈ | ਇਥੋਂ ਤੱਕ ਕਿ 1962 ਨੂੰ ਦੇਹਰਾਦੂਨ-ਸੇਲਾਕੂਈ-ਪਾਉਂਟਾ ਸਾਹਿਬ-ਯਮੁਨਾ ਨਗਰ-ਚੰਡੀਗੜ੍ਹ ਰੇਲਵੇ ਲਾਈਨ ਦਾ ਸਰਵੇ ਦਾ ਕੰਮ ਵੀ ਕੀਤਾ ਗਿਆ ਸੀ, ...
ਪਾਉਂਟਾ ਸਾਹਿਬ, 12 ਜਨਵਰੀ (ਹਰਬਖਸ਼ ਸਿੰਘ)-ਸ਼ਿਵਪੁਰਾ ਚੌਕੀ ਇੰਚਾਰਜ ਦੀ ਅਗਵਾਈ ਹੇਠ ਪਿਛਲੀ ਸ਼ਾਮ ਡਾਂਡਾ ਕਾਲਾ ਅੰਬ ਦੇ ਜੰਗਲ ਵਿਚ ਛਾਪਾ ਮਾਰ ਕੇ ਚਾਰ ਕੱਚੀ ਸ਼ਰਾਬ ਦੀਆਂ ਭੱਠੀਆਂ, 600 ਲੀਟਰ ਲਾਹਣ ਅਤੇ ਕੱਢੀ ਹੋਈ 40 ਲੀਟਰ ਕੱਚੀ ਸ਼ਰਾਬ ਬਰਾਮਦ ਕਰਕੇ ਸ਼ਰਾਬ ਮਾਫੀਆ ...
ਗੂਹਲਾ ਚੀਕਾ, 12 ਜਨਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਚੀਕਾ ਦੀ ਖੇਡ ਨਰਸਰੀ ਵਿਖੇ ਪ੍ਰੈਕਟਿਸ ਕਰਨ ਵਾਲੇ ਖਿਡਾਰੀ ਕੁਲਵੀਰ ਤੇ ਸੁਖਚੈਨ ਦੀ ਭਾਰਤੀ ਸੈਨਾ 'ਚ ਖੇਡ ਕੋਟੇ 'ਚ ਚੋਣ ਹੋਈ | ਦੋਵੇਂ ਹੀ ਖਿਡਾਰੀ ਪਿਛਲੇ 4 ਸਾਲਾਂ ਤੋਂ ਖੇਡ ਨਰਸਰੀ ਵਿਖੇ ਪ੍ਰੈਕਟਿਸ ਕਰ ਰਹੇ ਸੀ | ...
ਕਰਨਾਲ, 12 ਜਨਵਰੀ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਦੇ ਕੈਂਪ ਆਫਿਸ ਦੇ ਓ.ਐਸ.ਡੀ. ਅਮਰਿੰਦਰ ਸਿੰਘ ਨੇ ਨਾਗਰਿਕ ਹਸਪਤਾਲ ਵਿਖੇ ਨਵਜੰਮੇ ਬੱਚਿਆਂ ਦੀ ਸਹੂਲਤ ਲਈ ਬਣਾਏ ਗਏ ਸਪੈਸ਼ਲ ਵਾਰਡ ਦਾ ਉਦਘਾਟਨ ਕੀਤਾ | ਇਸ ਵਾਰਡ ਦੇ ਬਨਣ ਨਾਲ ਨਵਜੰਮੇ ਬੱਚਿਆਂ ਦੀਆਂ ਸਾਰੀਆਂ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜਨਵਰੀ (ਜਸਬੀਰ ਸਿੰਘ ਦੁੱਗਲ)-ਲਖਨਊ 'ਚ ਸਮਾਪਤ ਹੋਈ ਕੇ.ਡੀ. ਸਿੰਘ ਬਾਬੂ ਅੰਡਰ-14 ਉਮਰ ਵਰਗ ਦੇ ਆਲ ਇੰਡੀਆ ਹਾਕੀ ਟੂਰਨਾਮੈਂਟ 'ਚ ਸ਼ਾਹਾਬਾਦ ਦੇ ਲੜਕਿਆਂ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ਜਦਕਿ ਸ਼ਾਹਾਬਾਦ ਦੇ ਹਿਮਾਂਸ਼ੁ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX