ਤਾਜਾ ਖ਼ਬਰਾਂ


ਭਵਾਨੀਗੜ੍ਹ ਵਿਖੇ ਖੜੀਆਂ ਸਵਾਰੀਆਂ 'ਤੇ ਬੱਸ ਚੜ੍ਹੀ
. . .  17 minutes ago
ਭਵਾਨੀਗੜ੍ਹ 18 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪੁਰਾਣੇ ਬੱਸ ਅੱਡੇ 'ਤੇ ਸਵਾਰੀਆਂ ਉਤਾਰ ਰਹੀ ਬੱਸ ਸਵਾਰੀਆਂ 'ਤੇ ਚੜ੍ਹ ਗਈ, ਜਿਸ ਕਾਰਨ ਇਕ ਸਵਾਰੀ ਅਤੇ ਇਕ ਰਿਕਸ਼ਾ ਰੇਹੜੀ ਵਾਲਾ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ...
ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਕੀਤੀ ਮੀਟਿੰਗ
. . .  38 minutes ago
ਨਵੀਂ ਦਿੱਲੀ, 18 ਜਨਵਰੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਤੋਂ ਪਹਿਲਾ ਸੂਬਿਆਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਮੀਟਿੰਗ ਕੀਤੀ...
ਅਮਰੀਕੀ ਇਮਦਾਦ ਤੋਂ ਬਗੈਰ ਅਫ਼ਗ਼ਾਨ ਫ਼ੌਜ 6 ਮਹੀਨਿਆਂ 'ਚ ਢੇਰੀ ਹੋ ਜਾਵੇਗੀ - ਗਨੀ
. . .  50 minutes ago
ਵਾਸ਼ਿੰਗਟਨ, 18 ਜਨਵਰੀ - ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਅਮਰੀਕਾ 'ਤੇ ਅਤਿ ਨਿਰਭਰਤਾ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅਫ਼ਗ਼ਾਨ ਕੌਮੀ ਫ਼ੌਜ ਅਮਰੀਕਾ ਦੀ ਮਦਦ ਤੋਂ ਬਗੈਰ 6 ਮਹੀਨੇ ਵੀ ਚੱਲ ਨਹੀਂ ਸਕਦੀ। ਗਨੀ ਨੇ ਕਿਹਾ ਕਿ ਅਮਰੀਕਾ...
ਭੋਜਨ ਖਾਣ ਤੋਂ ਬਾਅਦ 30 ਬੱਚੇ ਪਏ ਬਿਮਾਰ
. . .  about 1 hour ago
ਠਾਣੇ, 18 ਜਨਵਰੀ - ਮਹਾਰਾਸ਼ਟਰ ਦੇ ਭਿਵੰਡੀ 'ਚ ਇਕ ਮਦਰਸੇ ਦੇ ਕਰੀਬ 30 ਬੱਚੇ ਜ਼ਹਿਰੀਲਾ ਭੋਜਨ ਖਾਣ ਕਾਰਨ ਬਿਮਾਰ ਪੈ ਗਏ। ਬੱਚਿਆਂ ਵੱਲੋਂ ਇਹ ਭੋਜਨ ਇਕ ਸਮਾਗਮ ਵਿਚ ਖਾਧਾ ਗਿਆ ਸੀ। ਬੱਚਿਆਂ ਦੀ ਉਮਰ 12 ਤੋਂ 15 ਸਾਲ ਵਿਚਕਾਰ...
ਸ਼ੇਅਰ ਬਾਜਾਰ 'ਚ ਤੇਜ਼ੀ
. . .  about 1 hour ago
ਮੁੰਬਈ, 18 ਜਨਵਰੀ - ਸ਼ੇਅਰ ਬਾਜਾਰ 'ਚ 354 ਅੰਕਾਂ ਦੀ ਤੇਜੀ ਨਾਲ ਸੈਂਸੈਕਸ 35,436 ਦੇ ਪੱਧਰ 'ਤੇ ਪੁੱਜ ਗਿਆ। ਨਿਫਟੀ 10,877 ਦੇ ਪਾਰ...
ਤਿੰਨ ਰਾਜਾਂ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸੰਭਵ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਉਤਰ ਪੂਰਬੀ ਭਾਰਤੀ ਰਾਜ ਮੇਘਾਲਿਆ, ਤ੍ਰਿਪੁਰਾ ਤੇ ਨਾਗਾਲੈਂਡ 'ਚ ਹੋਣ ਵਾਲੀਆਂ ਚੋਣ ਤਰੀਕਾਂ ਦਾ ਐਲਾਨ ਅੱਜ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਸਕਦਾ...
ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ, ਇਕ ਜਵਾਨ ਸਮੇਤ ਤਿੰਨ ਸ਼ਹਿਰੀ ਜ਼ਖਮੀ
. . .  about 2 hours ago
ਜੰਮੂ, 18 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ. ਪੂਰਾ ਸੈਕਟਰ ਵਿਚ ਬੀਤੀ ਰਾਤ ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਕੀਤੀ ਗਈ ਉਲੰਘਣਾ ਵਿਚ ਇਕ ਜਵਾਨ ਜਿੱਥੇ ਸ਼ਹੀਦ ਹੋ ਗਿਆ, ਉੱਥੇ ਹੀ ਇਕ ਜਵਾਨ ਸਮੇਤ ਤਿੰਨ ਨਾਗਰਿਕ ਜ਼ਖਮੀ ਹੋ ਗਏ ਹਨ...
25 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
. . .  1 minute ago
ਲੁਧਿਆਣਾ,18 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਪੁਲਿਸ ਦੀ ਐਸ.ਟੀ.ਐਫ ਟੀਮ ਵਲੋਂ ਬੀਤੀ ਰਾਤ ਪਿੰਡ ਪੰਜੇਟਾ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਕਰੋੜ ਰੁਪਏ ਦੇ ਮੁੱਲ ਦੀ 5 ਕਿਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਲ੍ਹਾ ਇੰਚਾਰਜ ਹਰਬੰਸ ਸਿੰਘ...
ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ 17 ਲੱਖ ਦੀ ਲੁੱਟ
. . .  1 day ago
ਮੁੰਬਈ ਪਹੁੰਚੇ ਨੇਤਨਯਾਹੂ, ਸ਼ਾਨਦਾਰ ਸਵਾਗਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਰੂਪਨਗਰ

ਡੀ. ਸੀ. ਵਲੋਂ ਹੋਲੇ ਮਹੱਲੇ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਕੌਮਾਂਤਰੀ ਪੱਧਰ 'ਤੇ ਆਪਣਾ ਇਕ ਵਿਸ਼ੇਸ਼ ਮਹੱਤਵ ਰੱਖਣ ਵਾਲਾ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਰਾਸ਼ਟਰੀ ਤਿਉਹਾਰ ਹੋਲਾ ਮਹੱਲਾ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਲੋਹੜੀ ਦੇ ਤਿਉਹਾਰ ਸਬੰਧੀ ਸਮਾਰੋਹ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਲੋਹੜੀ ਸਬੰਧੀ ਅੱਜ ਵੱਖ-ਵੱਖ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਸਮਾਰੋਹ ਕਰਵਾਏ ਗਏ | ਕਈ ਥਾਵਾਂ 'ਤੇ ਬਾਲੜੀਆਂ ਦੀ ਲੋਹੜੀ ਵੀ ਮਨਾਈ ਗਈ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ |
ਰੂਪਨਗਰ ਪ੍ਰੈੱਸ ਕਲੱਬ ਨੇ ਮਨਾਇਆ ਲੋਹੜੀ ਦਾ ਤਿਉਹਾਰ:
ਰੂਪਨਗਰ ਪ੍ਰੈੱਸ ਕਲੱਬ ਵਲੋਂ ਬੀਤੀ ਸ਼ਾਮ ਪ੍ਰੈੱਸ ਕਲੱਬ ਵਿਖੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਹਿਰ ਦੇ ੳੱੁਘੇ ਸਮਾਜ ਸੇਵਕ ਡਾ. ਆਰ. ਐੱਸ. ਪਰਮਾਰ ਨੇ ਲੋਹੜੀ ਸਮਾਗਮ ਦਾ ਆਰੰਭ ਕੀਤਾ | ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਸਭ ਨੂੰ ਰਲ-ਮਿਲ ਕੇ ਪੱਤਰਕਾਰੀ ਦੇ ਪੇਸ਼ੇ ਰਾਹੀ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਣਾ ਕੀਤੀ | ਡਾ. ਪਰਮਾਰ ਨੇ ਇਸ ਮੌਕੇ ਪ੍ਰੈੱਸ ਦੀ ਆਜ਼ਾਦੀ 'ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੈੱਸ ਦੀ ਆਜ਼ਾਦੀ ਲਈ ਢੁਕਵਾਂ ਮਾਹੌਲ ਦਿੱਤਾ ਜਾਵੇ | ਸਮਾਗਮ ਨੂੰ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਸਤਨਾਮ ਸਿੰਘ ਸੱਤੀ ਤੇ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਨੇ ਵੀ ਸੰਬੋਧਨ ਕੀਤਾ ਅਤੇ ਲੋਹੜੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ | ਇਸ ਮੌਕੇ ਡਾ: ਬੀ. ਪੀ. ਐਸ. ਪਰਮਾਰ ਅਤੇ ਸਮੂਹ ਪ੍ਰੈੱਸ ਕਲੱਬ ਦੇ ਮੈਂਬਰ ਪੱਤਰਕਾਰ ਵੀ ਹਾਜ਼ਰ ਸਨ |
ਸਤਲੁਜ ਪਬਲਿਕ ਸਕੂਲ:
ਸਤਲੁਜ ਪਬਲਿਕ ਸਕੂਲ ਹੁਸੈਨਪੁਰ, ਰੂਪਨਗਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਨਿੱਕੀਆਂ-ਨਿੱਕੀਆਂ ਬਾਲੜੀਆਂ ਵਲੋਂ ਲੋਹੜੀ ਬਾਲੀ ਗਈ | ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਕੂਲ ਦੇ ਚੇਅਰਮੈਨ ਜੇ. ਕੇ. ਜੱਗੀ ਤੇ ਪਿੰ੍ਰਸੀਪਲ ਮੈਡਮ ਜਤਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਲੋਹੜੀ ਦੀ ਵਧਾਈ ਦਿੱਤੀ | ਸ੍ਰੀ ਜੱਗੀ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ | ਬੱਚਿਆਂ ਨੂੰ ਮੂੰਗਫਲੀ, ਰਿਉੜੀਆਂ ਵੰਡੀਆਂ ਗਈਆਂ | ਬੱਚਿਆਂ ਵਲੋਂ ਲੋਹੜੀ ਨਾਲ ਸਬੰਧਿਤ ਲੋਕ ਗੀਤ ਗਾਏ ਗਏ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਸੈਨਿਕ ਇੰਸਟੀਚਿਊਟ ਰੂਪਨਗਰ:
ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਤਕਨਾਲੋਜੀ ਰੂਪਨਗਰ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕਰਨਲ ਜਰਨੈਲ ਸਿੰਘ (ਸੇਵਾਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ-ਕਮ- ਪਿ੍ੰਸੀਪਲ ਸੈਨਿਕ ਇੰਸਟੀਚਿਊਟ ਰੂਪਨਗਰ ਨੇ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੋਹੜੀ ਦਾ ਗੀਤ 'ਸੁੰਦਰ ਮੁੰਦਰੀਏ, ਹੋ ਤੇਰਾ ਕੌਣ ਵਿਚਾਰਾ' ਆਦਿ ਗੀਤਾਂ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਦੀਆਂ ਝਲਕੀਆਂ ਦੇ ਨਾਲ-ਨਾਲ ਕੁੜੀਆਂ ਨੇ ਗਿੱਧਾ ਪੇਸ਼ ਕੀਤਾ | ਇਸ ਮੌਕੇ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਰਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਐਾਕਰਿੰਗ ਦੀ ਭੂਮਿਕਾ ਨਿਭਾਈ | ਸਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕਵਿਤਾ, ਲੋਕ ਗੀਤ, ਕੋਰੀਓਗ੍ਰਾਫ਼ੀ, ਸਕਿੱਟ, ਸਮੂਹ ਨਾਚ ਆਦਿ ਵਿਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਵਾਹ-ਵਾਹ ਲੁੱਟੀ | ਇਸ ਮੌਕੇ ਮੁੱਖ ਮਹਿਮਾਨ ਪਿ੍ੰਸੀਪਲ ਕਰਨੈਲ ਜਰਨੈਲ ਸਿੰਘ (ਸੇਵਾਮੁਕਤ) ਵਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਅਤੇ ਪਿਆਰ-ਭਾਵਨਾ ਨਾਲ ਮਨਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਪੋ੍ਰ. ਅਨਿਲ ਕੁਮਾਰ (ਇੰਚਾਰਜ ਕੰਪਿਊਟਰ ਵਿਭਾਗ), ਆਫਿਸ ਸੁਪਰਡੈਂਟ ਹਰਦੇਵ ਸਿੰਘ, ਪੋ੍ਰ. ਤੇਜਿੰਦਰ ਕੌਰ, ਪੋ੍ਰ. ਰੁਪਿੰਦਰ ਸੈਣੀ, ਅਮਨਦੀਪ ਕੌਰ, ਰਾਜ ਕਿਰਨ (ਸਟੈਨੋ ਇੰਸਟਕਟਰ), ਅਮਨਦੀਪ ਕੌਰ, ਦਵਿੰਦਰ ਸਿੰਘ, ਬਲਜੀਤ ਕੌਰ, ਕਰਮਪ੍ਰੀਤ ਕੌਰ, ਅਵਤਾਰ ਸਿੰਘ, ਰਾਜ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |
ਜੀਨੀਅਸ ਇੰਟਰਨੈਸ਼ਨਲ ਸਕੂਲ:
ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀ ਤੇ ਅਧਿਆਪਕਾਂ ਨੇ ਸਕੂਲ ਦੇ ਮੈਦਾਨ ਵਿਚ ਇਕੱਤਰਤਾ ਕੀਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ, ਮੈਨੇਜਿੰਗ ਮੈਡਮ ਸ੍ਰੀਮਤੀ ਗੁਣਵੰਤ ਕੌਰ, ਸਕੂਲ ਦੀ ਵਾਈਸ ਪਿ੍ੰਸੀਪਲ ਸ੍ਰੀਮਤੀ ਪੂਨਮ ਡੋਗਰਾ ਤੇ ਕੋਆਰਡੀਨੇਟਰਾਂ ਨੇ ਮਿਲ ਕੇ ਲੋਹੜੀ ਬਾਲਣ ਦੀ ਪਰੰਪਰਾ ਨਿਭਾਈ | ਇਸ ਤੋਂ ਬਾਅਦ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸ਼ਰਧਾ ਪੂਰਵਕ ਮੱਥਾ ਟੇਕਿਆ | ਵਿਦਿਆਰਥੀਆਂ ਨੇ ਤਿਉਹਾਰ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ | ਅਖੀਰ ਵਿਚ ਵਾਈਸ ਪਿ੍ੰਸੀਪਲ ਮੈਡਮ ਪੂਨਮ ਡੋਗਰਾ ਨੇ ਲੋਹੜੀ ਦਾ ਮਹੱਤਵ ਦੱਸਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ•ਾਂ ਨੇ ਬੁਰਾਈਆਂ ਨੂੰ ਇਸ ਅਗਨੀ ਵਿਚ ਭਸਮ ਕਰ ਦੇਣ ਅਤੇ ਸਾਲਾਨਾ ਪ੍ਰੀਖਿਆ ਵਿਚ ਚੰਗੇ ਤੋਂ ਚੰਗੇ ਅੰਕ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ 'ਤੇ ਸਕੂਲ ਦੇ ਪ੍ਰਬੰਧਕਾਂ ਮੈਡਮ ਗੁਣਵੰਤ ਕੌਰ ਅਤੇ ਭੁਪਿੰਦਰ ਸਿੰਘ ਨੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ•ਾਂ ਦੇ ਮਾਤਾ-ਪਿਤਾ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ ਦਿੱਤੀ | ਇਸ ਮੌਕੇ   'ਤੇ ਸਕੂਲ ਪ੍ਰਬੰਧਕਾਂ ਦੁਆਰਾ ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀ ਦੇ ਕੇ ਤਿਉਹਾਰ ਦੀ ਮਿਠਾਸ ਨੂੰ ਹੋਰ ਵਧਾਇਆ |
ਸੈਣੀ ਭਵਨ 'ਚ ਸਮਾਰੋਹ:
ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ) ਵਲੋਂ ਸੈਣੀ ਭਵਨ ਵਿਖੇ ਕਰਵਾਏ ਜਾ ਰਹੇ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰ ਰਹੀਆਂ ਲੜਕੀਆਂ ਨੇ ਅੱਜ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਲੋਹੜੀ ਜਲਾਉਣ ਦੀ ਰਸਮ ਦਾ ਅਰੰਭ ਸੰਸਥਾ ਦੇ ਪ੍ਰਧਾਨ ਡਾ: ਅਜਮੇਰ ਸਿੰਘ ਨੇ ਅਦਾ ਕੀਤਾ ਅਤੇ ਸਭ ਨੂੰ ਖੁਸ਼ੀਆਂ ਦੇ ਤਿਉਹਾਰ ਲੋਹੜੀ ਦੀ ਵਧਾਈ ਦਿੱਤੀ | ਇਸ ਮੌਕੇ ਲੜਕੀਆਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਖੁੱਲ• ਕੇ ਇਜ਼ਹਾਰ ਕੀਤਾ | ਸਭ ਨੇ ਰਲ ਮਿਲ ਬੈਠ ਕੇ ਮੂੰਗਫਲੀ ਤੇ ਰਿਉੜੀਆਂ ਦਾ ਅਨੰਦ ਮਾਣਿਆ | ਇਸ ਮੌਕੇ ਸੰਸਥਾ ਦੇ ਟਰੱਸਟੀ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਜ਼ ਬਲਬੀਰ ਸਿੰਘ ਸੈਣੀ, ਡਾ: ਜਸਵੰਤ ਕੌਰ, ਐਮ. ਸੀ. ਗੁਰਮੁੱਖ ਸਿੰਘ ਸੈਣੀ, ਅਮਰਜੀਤ ਸਿੰਘ, ਗੁਰਮੁੱਖ ਸਿੰਘ ਲੋਂਗੀਆ, ਇੰਜ: ਕਰਨੈਲ ਸਿੰਘ, ਰਾਜਿੰਦਰ ਸੈਣੀ, ਇੰਜ: ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਬਲਬੀਰ ਸਿੰਘ ਪਾਬਲਾ, ਪਿ੍ਤਪਾਲ ਸਿੰਘ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਅਜਮੇਰ ਸਿੰਘ, ਧਮੜੈਤ, ਹਰਦੀਪ ਸਿੰਘ, ਟੀਚਰ ਰੇਖਾ ਕਪੂਰ, ਅੰਜੂ ਬਾਲਾ, ਕਿਰਨ ਅਤੇ ਕਿਰਨਜੀਤ ਆਦਿ ਹਾਜ਼ਰ ਸਨ |
ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ:
ਸ੍ਰੀ ਅਨੰਦਪੁਰ ਸਾਹਿਬ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਲ ਰਹੀ ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਦੇ ਤਿਉਹਾਰ ਸਬੰਧੀ ਕਰਵਾਏ ਸਮਾਗਮ 'ਚ ਸਕੂਲ ਦੇ ਪ੍ਰਾਇਮਰੀ ਵਿੰਗ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਅਤੇ ਸਕੂਲ ਦੀਆਂ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਦੇ ਪਿਛੋਕੜ ਸਬੰਧੀ ਭਾਸ਼ਣਾਂ ਰਾਹੀਂ ਚਾਨਣਾ ਪਾਇਆ | ਉਪਰੰਤ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ਅਤੇ ਗਿੱਧੇ ਦੀ ਲਾਮਿਸਾਲ ਪੇਸ਼ਕਾਰੀ ਕੀਤੀ ਗਈ | ਸਮਾਗਮ ਦੇ ਆਖ਼ਰ 'ਚ ਸਕੂਲ ਦੇ ਪਿ੍ੰਸੀਪਲ ਸਤਨਾਮ ਸਿੰਘ ਨੇ ਲੋਹੜੀ ਦੇ ਤਿਉਹਾਰ ਦੀ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪ੍ਰੋਗਰਾਮ ਦੇ ਸਮਾਪਤੀ 'ਤੇ ਸਮੂਹ ਵਿਦਿਆਰਥੀਆਂ ਨੇ ਸਟਾਫ਼ ਨੂੰ ਮੂੰਗਫਲੀ, ਰਿਉੜੀਆਂ ਅਤੇ ਹੋਰ ਖਾਣ ਵਾਲੀਆਂ ਵਸਤਾਂ ਵੰਡੀਆਂ ਗਈ | ਇਸ ਮੌਕੇ ਮੈਡਮ ਦਵਿੰਦਰ ਕੌਰ, ਅਵਤਾਰ ਕੌਰ, ਕੋਆਰਡੀਨੇਟਰ ਦਲਜੀਤ ਕੌਰ, ਵੀਰਪਾਲ ਕੌਰ, ਜਸਬੀਰ ਕੌਰ, ਸੁਖਵਿੰਦਰ ਕੌਰ, ਸਿਮਰਨਜੀਤ ਸਿੰਘ, ਪ੍ਰਦੀਪ ਕੌਰ, ਇੰਦੂ ਸ਼ਰਮਾ, ਜੋਤੀ, ਮੋਨਿਕ, ਮਨਜੀਤ ਕੌਰ, ਇੰਦੂ ਬਾਲਾ, ਦਲਜੀਤ ਕੌਰ, ਅਲਵਿੰਦਰ ਕੌਰ ਆਦਿ ਹਾਜ਼ਰ ਸਨ |
ਮਿਡਲ ਸਕੂਲ ਖੱਡ ਰਾਜਗਿਰੀ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ:
ਨੂਰਪੁਰ ਬੇਦੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਮਿਡਲ ਸਕੂਲ ਖੱਡ ਰਾਜਗਿਰੀ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਗਰਾਊਾਡ 'ਚ ਬੱਚਿਆਂ ਨੂੰ ਇਕੱਠੇ ਕਰਕੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਕੂਲ ਮੁਖੀ ਮਨਪ੍ਰੀਤ ਸਿੰਘ ਲੈਹੜੀਆਂ ਤੇ ਹੈੱਡ ਟੀਚਰ ਰਾਕੇਸ਼ ਕੁਮਾਰ ਗੋਨੂੰ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ | ਇਸ ਦੌਰਾਨ ਪੰਚ ਹੁਸ਼ਿਆਰ ਚੰਦ ਤੇ ਸਕੂਲ ਵਲੋਂ ਬੱਚਿਆਂ ਨੂੰ ਮੂੰਗਫਲੀ ਗੱਚਕ ਰਿਉੜੀਆਂ ਵੰਡੀਆਂ ਗਈਆਂ | ਇਸ ਮੌਕੇ ਰਾਣਾ ਮਨੋਹਰ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਚੇਅਰਮੈਨ ਜਗਤਾਰ ਸਿੰਘ, ਚੇਅਰਮੈਨ ਨਰਾਇਣ ਦਾਸ, ਮਾਸਟਰ ਕਰਮਜੀਤ ਸਿੰਘ, ਮੈਡਮ ਰੁਪਿੰਦਰ ਕੌਰ, ਸੋਰਵ ਰਾਣਾ, ਸੁਰਜੀਤ ਸਿੰਘ, ਗੋਪਾਲ ਕ੍ਰਿਸ਼ਨ, ਮੱਖਣ ਸਿੰਘ, ਰਾਜ ਕੁਮਾਰ, ਪ੍ਰਵੀਨ ਕੌਰ, ਰਾਜ ਕੁਮਾਰੀ, ਭੁਪਿੰਦਰ ਕੌਰ ਅਤੇ ਸਟਾਫ਼ ਤੇ ਬੱਚੇ ਹਾਜ਼ਰ ਸਨ |
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ:
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਹਰਜੀਤ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਕਾਲਜ ਪਿ੍ੰਸੀਪਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਮਾਜ ਵਿਚ ਬੇਟੀਆਂ ਨੂੰ ਸਨਮਾਨ ਦੇਣ ਲਈ ਸੋਚ ਵਿਚ ਬਦਲਾਵ ਲਿਆਉਣ ਬਾਰੇ ਕਿਹਾ ਅਤੇ ਇਹ ਅਪੀਲ ਵੀ ਕੀਤੀ ਕਿ ਨਵੇਂ ਜੰਮੇ ਮੁੰਡਿਆਂ ਦੀ ਤਰ•੍ਹਾਂ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣੀ ਚਾਹੀਦੀ ਹੈ | ਇਸ ਮੌਕੇ ਉਨ•੍ਹਾਂ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਉਨ•੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਲੋਹੜੀ ਬਾਲਣ ਦੀ ਰਸਮ ਕਾਲਜ ਦੀਆਂ ਵਿਦਿਆਰਥਣਾਂ ਤੋਂ ਕਰਵਾਈ ਗਈ | ਪ੍ਰੋ. ਅੰਮਿ੍ਤਾ ਸੇਖੋਂ ਨੇ ਸਮੂਹ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਤੇਜਿੰਦਰ ਕੌਰ, ਪ੍ਰੋ. ਅੰਮਿ੍ਤਾ, ਪ੍ਰੋ. ਸੰਦੀਪ ਕੌਰ, ਪ੍ਰੋ. ਮਧੂ ਡਡਵਾਲ, ਪ੍ਰੋ. ਰਣਬੀਰ ਸਿੰਘ ਰੁੜਕੀ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |
ਪਿੰਡ ਸਲੇਮਪੁਰ ਵਿਖੇ 28 ਬਾਲੜੀ•ਆਂ ਦੀ ਮਨਾਈ ਲੋਹੜੀ:
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਵਲੋਂ ਨੇੜਲੇ ਪਿੰਡ ਸਲੇਮਪੁਰ ਵਿਖੇ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ• ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਸਹਿਯੋਗ ਨਾਲ ਨੇੜਲੇ 8 ਪਿੰਡਾਂ ਦੀਆਂ 28 ਨਵਜੰਮੀਆਂ ਬਾਲੜੀ•ਆਂ ਦੀ ਲੋਹੜ•ੀ ਮਨਾਈ ਗਈ | ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਮਕੜੋਨਾ ਕਲਾਂ, ਮਕੜੋਨਾ ਖੁਰਦ, ਸਲੇਮਪੁਰ, ਚੱਕਲਾਂ, ਸਮਾਣਾ ਕਲਾਂ, ਰਸੂਲਪੁਰ, ਸਮਰੌਲੀ ਅਤੇ ਓਇੰਦ ਪਿੰਡਾਂ ਦੀਆਂ 28 ਬਾਲੜੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹ•ਾਂ ਨੂੰ ਸਨਮਾਨਿਤ ਕਰਨ ਦੀ ਰਸਮ ਚਰਨ ਸਿੰਘ ਮੁੰਡੀਆਂ ਪ੍ਰਧਾਨ ਭਾਕਿਯੂ (ਲੱਖੋਵਾਲ) ਜ਼ਿਲ੍ਹਾ• ਰੂਪਨਗਰ, ਗਿਆਨੀ ਦਲਜੀਤ ਸਿੰਘ, ਹਰਦਿਆਲ ਸਿੰਘ ਪੰਚ, ਸਰਪੰਚ ਜਸਵੀਰ ਸਿੰਘ ਮਾਵੀ ਅਤੇ ਪਿ੍ੰਸੀਪਲ ਅਮਰਜੀਤ ਸਿੰਘ ਕੰਗ ਸਮੇਤ ਸਮੂਹ ਮੰਚ ਦੇ ਮੈਂਬਰਾਂ ਵਲੋਂ ਅਦਾ ਕੀਤੀ ਗਈ | ਇਸ ਮੌਕੇ ਰੁਪਿੰਦਰ ਕੌਰ ਤੇ ਸਤਿੰਦਰ ਕੌਰ ਚੰਡੀਗੜ੍ਹ• (ਦੋਵੇਂ ਭੈਣਾਂ) ਨੇ ਕੀਮਾ ਮਲਕੀ ਗਾ ਕੇ ਸੁਣਾਇਆ ਅਤੇ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਲੋਹੜੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ• ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੇ ਚੇਅਰਮੈਨ ਸੁਰਿੰਦਰ ਸਿੰਘ ਬਬਾਨੀ, ਅਸ਼ਵਨੀ ਸ਼ਰਮਾ, ਅਮਰਜੀਤ ਸਿੰਘ ਪੰਜੋਲੀ, ਸਰਪੰਚ ਗੁਰਮੀਤ ਸਿੰਘ ਮਕੜੋਨਾ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਦੀਦਾਰ ਸਿੰਘ, ਰਘਵੀਰ ਸਿੰਘ ਮਾਵੀ, ਭਾਗ ਸਿੰਘ ਇਟਲੀ, ਪੰਚ ਅਜੀਤ ਸਿੰਘ, ਮਨਜੀਤ ਕੌਰ, ਮੰਚ ਦੇ ਮੈਂਬਰ ਗਿਆਨ ਸਿੰਘ ਸੱਲ•ੋਮਾਜਰਾ, ਗੁਰਦੀਪ ਸਿੰਘ ਸੱਲ•ੋਮਾਜਰਾ, ਹਰਦੀਪ ਸਿੰਘ ਮੁੰਡੀਆਂ, ਰਘਵੀਰ ਸਿੰਘ ਫਤਿਹਪੁਰ, ਆਂਗਣਵਾੜੀ ਵਰਕਰ ਅਤੇ ਹੈਲਪਰ ਵੱਡੀ ਗਿਣਤੀ ਵਿਚ ਮੌਜੂਦ ਸਨ | ਇਸ ਦੌਰਾਨ ਸਾਰਿਆਂ ਨੂੰ ਰਿਉੜੀਆਂ, ਮੂੰਗਫਲੀ ਅਤੇ ਗੱਚਕ ਵੰਡੀ ਗਈ |
ਬੇਲਾ ਕਾਲਜ ਵਿਚ ਮਨਾਇਆ ਲੋਹੜੀ ਦਾ ਤਿਉਹਾਰ:
ਬੇਲਾ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਪੀ. ਜੀ. ਕਾਲਜ, ਬੇਲਾ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਫਾਰਮੇਸੀ ਅਤੇ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬੇਲਾ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਲੋਹੜੀ ਬਾਲਣ ਦੀ ਰਸਮ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਦੇਵਿੰਦਰ ਸਿੰਘ ਜਟਾਣਾ, ਸੀਨੀ: ਮੀਤ ਪ੍ਰਧਾਨ ਸੰਗਤ ਸਿੰਘ ਲੌਾਗੀਆ ਨੇ ਅਦਾ ਕੀਤੀ | ਉਨ੍ਹਾਂ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀ ਦੁਨੀਆ ਦੇ ਦੇਸ਼ਾਂ, ਸਮਾਜਾਂ ਵਿਚ ਉੱਥੋਂ ਦੀ ਸੱਭਿਅਤਾ, ਸੱਭਿਆਚਾਰ, ਧਰਮ ਅਤੇ ਰੁੱਤਾਂ ਨਾਲ ਜੁੜੇ ਤਿਉਹਾਰ ਮਨਾਏ ਜਾਂਦੇ ਹਨ | ਭਾਰਤ ਵਰਸ਼ ਵਿਚ ਵੱਖ-ਵੱਖ ਧਰਮਾਂ, ਖਿੱਤਿਆਂ ਰੁੱਤਾਂ ਨਾਲ ਸਬੰਧਿਤ ਤਿਉਹਾਰ ਵੱਡੀ ਗਿਣਤੀ ਵਿਚ ਹਨ ਜਿਨ੍ਹਾਂ ਵਿਚ ਲੋਹੜੀ ਬਹੁਤ ਮਹੱਤਵਪੂਰਨ ਹੈ | ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਮਨ ਦੇ ਅਕੇਵੇਂ, ਮੌਸਮੀ ਤਬਦੀਲੀਆਂ, ਫ਼ਸਲੀ ਚੱਕਰ, ਸਮਾਜੀ ਜ਼ਿੰਦਗੀ ਨਾਲ ਸਬੰਧਿਤ ਇਹ ਤਿਉਹਾਰ ਮਨੁੱਖੀ ਮਨ ਵਿਚ ਨਵੀਂ ਉਮੰਗ ਹਾਂ ਪੱਖੀ ਬਦਲਾਅ, ਖੁਸ਼ੀ ਪ੍ਰਦਾਨ ਕਰਦੇ ਹਨ ਅਤੇ ਜ਼ਿੰਦਗੀ ਠੁਮਕਣ ਲਗਦੀ ਹੈ | ਇਸ ਮੌਕੇ ਪੀ. ਜੀ. ਕਾਲਜ ਦੇ ਪਿ੍ੰਸੀਪਲ ਪ੍ਰੋ: ਸੁਰਮੁੱਖ ਸਿੰਘ, ਫਾਰਮੇਸੀ ਕਾਲਜ ਦੇ ਪਿ੍ੰਸੀਪਲ ਡਾ: ਸੈਲੇਸ਼ ਸ਼ਰਮਾ, ਸਕੂਲ ਪਿ੍ੰਸੀਪਲ ਰਜਿੰਦਰ ਕੌਰ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਕਾਲਜ ਸਟਾਫ਼ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਮੂਹ ਸਟਾਫ਼, ਵਿਦਿਆਰਥੀਆਂ ਨੂੰ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਗਈਆਂ, ਬਾਅਦ ਵਿਚ ਵਿਦਿਆਰਥੀਆਂ ਨੇ ਢੋਲ ਤੇ ਖੂਬ ਭੰਗੜਾ ਪਾਇਆ | ਇਸ ਮੌਕੇ ਪ੍ਰੋ: ਮਮਤਾ ਅਰੋੜਾ, ਡਾ: ਮੋਨਿਕਾ ਗੁਪਤਾ, ਪ੍ਰੋ: ਰਜੀਵ ਗਰਗ, ਡਾ: ਸਤਵੰਤ ਕੌਰ ਸ਼ਾਹੀ, ਡਾ: ਬਲਜੀਤ ਸਿੰਘ, ਪ੍ਰੋ: ਰਮਨਦੀਪ ਕੌਰ, ਪ੍ਰੋ: ਬਲਜੀਤ ਸਿੰਘ, ਪ੍ਰੋ: ਸਿਮਰਨਜੀਤ ਸਿੰਘ ਆਦਿ ਸ਼ਾਮਿਲ ਸਨ |
ਯੂਥ ਵੈੱਲਫੇਅਰ ਆਰਗਨਾਈਜ਼ੇਸ਼ਨ ਵਲੋਂ ਲੋਹੜੀ ਮੌਕੇ 50 ਬੱਚੀਆਂ ਦਾ ਸਨਮਾਨ:
ਮੋਰਿੰਡਾ (ਪਿ੍ਤਪਾਲ ਸਿੰਘ)-ਸਥਾਨਕ ਵਾਰਡ ਨੰਬਰ 5 ਸੰਤ ਨਗਰ ਵਿਖੇ ਯੂਥ ਵੈੱਲਫੇਅਰ ਸੋਸ਼ਲ ਆਰਗਨਾਈਜ਼ੇਸ਼ਨ (ਰਜਿ) ਪੰਜਾਬ ਵਲੋਂ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਮਨਪ੍ਰੀਤ ਪਬਮਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਬੋਬੀ ਮੋਰਿੰਡਾ ਨੇ ਦੱਸਿਆ ਕਿ ਇਸ ਮੌਕੇ ਲੜਕੀਆਂ ਵਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜਸੇਵੀ ਕਰਨੈਲ ਸਿੰਘ ਜੀਤ ਨੇ ਕਿਹਾ ਕਿ ਸਾਨੂੰ ਭਰੂਣ ਹੱਤਿਆ ਤੇ ਦਹੇਜ ਵਰਗੀਆਂ ਅਲਾਮਤਾਂ ਨੂੰ ਖ਼ਤਮ ਕਰਨ ਲਈ ਆਪਣੀ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰਨਾਂ ਵਧੀਆ ਖੇਤਰਾਂ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਮੌਕੇ ਆਰਗਨਾਈਜ਼ੇਸ਼ਨ ਦੇ ਚੇਅਰਮੈਨ ਕਮਲਜੀਤ ਸਿੰਘ ਅਰਨੋਲੀ, ਬਹਾਦਰ ਸਿੰਘ ਅਤੇ ਮੇਹਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ 10 ਸਾਲ ਉਮਰ ਤੱਕ ਦੀਆਂ 50 ਬੱਚੀਆਂ ਨੂੰ ਸਟੇਸ਼ਨਰੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਰਗਨਾਈਜ਼ੇਸ਼ਨ ਦੇ ਸੀ: ਮੀਤ ਪ੍ਰਧਾਨ ਅਮਿਤ ਮੱਟੂ, ਖ਼ਜ਼ਾਨਚੀ ਜਗਰੂਪ ਸਿੰਘ ਅਰਨੋਲੀ, ਨਿਰਮਲ ਸਿੰਘ ਬੰਨਮਾਜਰਾ ਜ਼ਿਲ੍ਹਾ ਪ੍ਰਧਾਨ ਮੁਹਾਲੀ, ਜ਼ਿਲ੍ਹਾ ਚੇਅਰਮੈਨ ਜਸਵਿੰਦਰ ਸਿੰਘ ਕੋਹਲੀ, ਦਵਿੰਦਰ ਸਿੰਘ ਨਿਗਾਹ, ਸੁਪਿੰਦਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ, ਮੇਜਰ ਸਿੰਘ ਜੈਜੀ, ਮਲਾਰਾ ਸਿੰਘ, ਪਰਮ ਸ਼ਰਮਾ, ਅਮਰਪਾਲ ਸਿੰਘ ਸੋਨੂੰ ਆਦਿ ਹਾਜ਼ਰ ਸਨ |
ਸੀ. ਡੀ. ਪੀ. ਓ. ਦਫ਼ਤਰ ਮੋਰਿੰਡਾ ਵਿਖੇ:
ਸੀ. ਡੀ. ਪੀ. ਓ. ਦਫ਼ਤਰ ਮੋਰਿੰਡਾ ਵਿਖੇ ਛੋਟੀ ਬੱਚੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਪਰਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਮੁੰਡਿਆਂ ਵਾਂਗ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਅਜੋਕੇ ਸਮੇਂ ਵਿਚ ਮੰੁਡੇ ਕੁੜੀਆਂ ਵਿਚ ਕੋਈ ਫ਼ਰਕ ਨਹੀਂ ਹੈ | ਇਸ ਮੌਕੇ ਉਨ੍ਹਾਂ ਬੇਟੀ ਬਚਾਓ ਬੇਟੀ ਪੜਾਓ ਤਹਿਤ ਮਾਂਵਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਛੋਟੀਆਂ ਬੱਚੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼, ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ |
ਬਲਾਕ ਪੱਧਰ 'ਤੇ ਆਂਗਣਵਾੜੀ ਸੈਂਟਰ ਨਵਾਂ ਨੰਗਲ ਵਾਰਡ ਨੰਬਰ 14 'ਚ ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ ਗਈ
ਨੰਗਲ (ਪ੍ਰੀਤਮ ਸਿੰਘ ਬਰਾਰੀ)-ਬਲਾਕ ਪੱਧਰ 'ਤੇ ਆਂਗਣਵਾੜੀ ਸੈਂਟਰ ਨਵਾਂ ਨੰਗਲ ਵਾਰਡ ਨੰਬਰ 14 ਵਿਚ ਅੱਜ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਤਾਰ ਕੌਰ ਦੀ ਅਗਵਾਈ ਹੇਠ ਨਵਜੰਮੀਆਂ 5 ਲੜਕੀਆਂ ਦੀ ਲੋਹੜੀ ਮਨਾਈ ਗਈ | ਇਸ ਸਮਾਗਮ ਵਿਚ ਨਗਰ ਕੌਾਸਲ ਨੰਗਲ ਦੇ ਪ੍ਰਧਾਨ ਅਸ਼ੋਕ ਪੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਨ੍ਹਾਂ ਨੂੰ ਉਪਹਾਰ ਵਜੋਂ ਕੱਪੜੇ ਵੰਡੇ ਗਏ | ਇਸ ਮੌਕੇ ਅਵਤਾਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਲੜਕੇ ਅਤੇ ਲੜਕੀਆਂ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਲੜਕਿਆਂ ਨਾਲੋਂ ਲੜਕੀਆਂ ਅੱਜ ਹਰੇਕ ਖੇਤਰ ਵਿਚ ਮੋਹਰੀ ਹਨ ਅਤੇ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ | ਇਸ ਮੌਕੇ ਸ਼ਕਤੀ ਸੇਵਾ ਸੰਮਤੀ ਚੈਰੀਟੇਬਲ ਟਰੱਸਟ ਨੰਗਲ ਯੂਨਿਟ ਵਲੋਂ ਬੱਚਿਆਂ ਲਈ ਗਰਮ ਕੱਪੜੇ, ਬੇਬੀ ਸਾਈਕਲ, ਕਾਪੀਆਂ ਅਤੇ ਪੈਨਸਲਾਂ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਵੰਡਿਆ ਗਿਆ | ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਚਰਨਜੀਤ ਕੌਰ ਵਲੋਂ ਔਰਤਾਂ ਅਤੇ ਬੱਚਿਆਂ ਲਈ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ | ਇਸ ਮੌਕੇ ਸੇਵਾ ਮੁਕਤ ਜੁਆਇੰਟ ਕੰਟਰੋਲਰ ਪੋਹੂ ਜੀ, ਮਹੇਸ਼ ਸਭਰਵਾਲ, ਬੋਧਰਾਜ, ਸਵਰਨ ਕੌਰ, ਕਮਲਾ ਦੇਵੀ, ਸ਼ਸ਼ੀ ਅਤੇ ਰੀਨਾ ਦੇਵੀ ਆਦਿ ਤੋਂ ਇਲਾਵਾ ਸਮੂਹ ਆਂਗਣਵਾੜੀ ਸੈਂਟਰਾਂ ਦੇ ਵਰਕਰ ਹਾਜ਼ਰ ਸਨ |
ਅਬਿਆਣਾ ਸਕੂਲ ਵਿਖੇ ਲੋਹੜੀ ਦਾ ਤਿਉਹਾਰ:
ਨੂਰਪੁਰ ਬੇਦੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਧੂਮ-ਧੜੱਕੇ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਬੱਚੇ ਇਕੱਠੇ ਕਰਕੇ ਸਕੂਲ ਦੇ ਖੇਡ ਮੈਦਾਨ 'ਚ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸਕੂਲ ਦੇ ਮੁੱਖ ਅਧਿਆਪਕ ਪ੍ਰਦੀਪ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਹੜੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤਾ | ਜਿਸ ਦੀ ਸ਼ੁਰੂਆਤ ਕੁੜੀਆਂ ਦੀ ਲੋਹੜੀ ਮਨਾਓ ਨਾਲ ਹੋਈ ਤੇ ਸਮਾਪਤੀ ਜਿਨ੍ਹਾਂ ਦੀਆਂ ਕੁੜੀਆਂ ਉਨ੍ਹਾਂ ਦੀਆਂ ਲੋਹੜੀਆਂ ਨਾਲ ਹੋਈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |


ਖ਼ਬਰ ਸ਼ੇਅਰ ਕਰੋ

ਐੱਨ.ਐੱਸ.ਐੱਸ. ਕੈਂਪ ਦੌਰਾਨ ਸਿਹਤ ਸੈਮੀਨਾਰ ਕਰਵਾਇਆ

ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬ੍ਰਹਮ ਸਾਗਰ ਬ੍ਰਹਮਾ ਨੰਦ ਭੂਰੀ ਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਐੱਨ.ਐੱਸ.ਐੱਸ. ਦੇ ਚੱਲ ਰਹੇ ਕੈਂਪ ਦੌਰਾਨ ਚੰਗੀ ਸਿਹਤ ਸਬੰਧੀ ...

ਪੂਰੀ ਖ਼ਬਰ »

ਏਾਜਲਸ ਵਰਲਡ ਸਕੂਲ ਮੋਰਿੰਡਾ ਦਾ ਖੇਡ ਦਿਵਸ ਮਨਾਇਆ

ਮੋਰਿੰਡਾ, 12 ਜਨਵਰੀ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਸਾਲਾਨਾ ਖੇਡ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਬੱਚਿਆਂ ਨੇ ਵੱਖੋ ਵੱਖਰੀਆਂ ਖੇਡਾਂ ਵਿਚ ਭਾਗ ਲਿਆ | ਖੇਡ ਦਿਵਸ ਦਾ ਉਦਘਾਟਨ ਸਕੂਲ ਦੇ ਪਿ੍ੰਸੀਪਲ ਮੈਡਮ ਦੀਪਿਕਾ ਸ਼ਰਮਾ ਨੇ ਮਸ਼ਾਲ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਜੈਅੰਤੀ ਮਨਾਈ

ਮੋਰਿੰਡਾ, 12 ਜਨਵਰੀ (ਕੰਗ)-ਸਵਾਮੀ ਸ਼ਿਵਨੰਦਾ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਸਵਾਮੀ ਵਿਵੇਕਾਨੰਦ ਜੀ ਦੀ ਜੈਯੰਤੀ ਉਤਸ਼ਾਹ ਪੂਰਵਕ ਮਨਾਈ ਗਈ | ਇਸ ਮੌਕੇ 'ਤੇ ਪਿੰ੍ਰਸੀਪਲ ਜਤਿੰਦਰ ਸ਼ਰਮਾ ਨੇ ਬੱਚਿਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੀ ...

ਪੂਰੀ ਖ਼ਬਰ »

ਕੱਪੜਾ ਯੂਨੀਅਨ ਦੇ ਪ੍ਰਧਾਨ ਨਾਲ 25 ਲੱਖ ਦੀ ਧੋਖਾਧੜੀ ਵਜੋਂ ਮਾਮਲਾ ਦਰਜ

ਰੂਪਨਗਰ, 12 ਜਨਵਰੀ (ਸਟਾਫ਼ ਰਿਪੋਰਟਰ)-ਸਿਟੀ ਪੁਲਿਸ ਰੂਪਨਗਰ ਨੇ ਕੱਪੜਾ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਜੌਲੀ ਨਾਲ ਇਕ ਵਿਅਕਤੀ ਵਲੋਂ 80 ਗਜ਼ ਦੀ ਦੁਕਾਨ ਬਦਲੇ 25 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਹੈ | ਗੁਰਮੀਤ ਸਿੰਘ ਜੌਲੀ ਨੇ ਅਗਸਤ ...

ਪੂਰੀ ਖ਼ਬਰ »

ਸਰਕਾਰੀ ਥਰਮਲ ਬੰਦ ਕਰਨ ਵਿਰੁੱਧ ਪੰਜਾਬ ਸਰਕਾਰ ਦੀ ਅਰਥੀ ਫੂਕੀ

ਮੋਰਿੰਡਾ, 12 ਜਨਵਰੀ (ਕੰਗ)-ਵੱਖ-ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਕਾਮਿਆਂ ਵਲੋਂ ਤਾਲਮੇਲ ਕੇਂਦਰ ਮੋਰਿੰਡਾ ਦੇ ਝੰਡੇ ਥੱਲੇ ਭਾਗ ਸਿੰਘ ਮੜੌਲੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ ਦਾ ਬਹਾਨਾ ਬਣਾ ਕੇ ਸਰਕਾਰੀ ਥਰਮਲ ...

ਪੂਰੀ ਖ਼ਬਰ »

ਤਹਿਸੀਲ ਦਫ਼ਤਰਾਂ 'ਚ ਤਬਦੀਲ ਟਰਾਂਸਪੋਰਟ ਵਿਭਾਗ ਦਾ ਕੰਮ ਅਣਐਲਾਨੇ ਢੰਗ ਨਾਲ ਠੱਪ

ਜਗਮੋਹਣ ਸਿੰਘ ਨਾਰੰਗ ਸ੍ਰੀ ਚਮਕੌਰ ਸਾਹਿਬ, 12 ਜਨਵਰੀ-ਭਾਵੇਂ ਕਿ ਕੈਪਟਨ ਸਰਕਾਰ ਵਲੋਂ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਬੰਦ ਕਰਕੇ ਡੀ. ਟੀ. ਓ. ਦਫ਼ਤਰਾਂ ਵਿਚ ਟਰਾਂਸਪੋਰਟ ਵਿਭਾਗ ਦਾ ਚੱਲਦਾ ਸਮੁੱਚਾ ਕੰਮ ਐੱਸ. ਡੀ. ਐੱਮ. ਦਫ਼ਤਰਾਂ ਵਿਚ ਤਬਦੀਲ ਕਰਕੇ ਸਬੰਧਤ ਕੰਮ ਵਿਚ ...

ਪੂਰੀ ਖ਼ਬਰ »

ਮੱਝ ਚੋਰੀ ਕਰਨ ਦੇ ਦੋਸ਼ਾਂ ਤਹਿਤ 3 ਖਿਲਾਫ ਮਾਮਲਾ ਦਰਜ

ਪੁਰਖਾਲੀ, 12 ਜਨਵਰੀ (ਬੰਟੀ)-ਪੁਰਖਾਲੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮੱਝ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਚੌਕੀ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਅਜੀਤ ਸਿੰਘ ਪੁੱਤਰ ਢੇਰਾ ਸਿੰਘ ਵਾਸੀ ਹਿਰਦਾਪੁਰ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਸੀ ...

ਪੂਰੀ ਖ਼ਬਰ »

ਪੜ੍ਹੋ ਪੰਜਾਬ 'ਚ ਸਿੰਘਪੁਰ ਸਕੂਲ ਨੇ ਕੀਤਾ ਪਹਿਲਾ ਸਥਾਨ ਹਾਸਲ

ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-'ਪੜ੍ਹੋ ਪੰਜਾਬ, ਪੜਾਓ ਪੰਜਾਬ' ਪ੍ਰੋਜੈਕਟ ਦੇ ਵਿਗਿਆਨ ਵਿਸ਼ੇ 'ਚ ਜਿੱਥੇ ਰੂਪਨਗਰ ਜ਼ਿਲ੍ਹੇ ਨੇ ਪੰਜਾਬ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ ਉੱਥੇ ਬਲਾਕ ਨੂਰਪੁਰ ਬੇਦੀ ਦੇ ਸਰਕਾਰੀ ਮਿਡਲ ਸਕੂਲ ਸਿੰਘਪੁਰ ਨੇ ...

ਪੂਰੀ ਖ਼ਬਰ »

ਘੁੰਮਣਾਂ 'ਚ ਧਾਰਮਿਕ ਸਮਾਗਮ ਕਰਵਾਇਆ

ਘੁੰਮਣਾਂ, 12 ਜਨਵਰੀ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾਂ 'ਚ ਕਰਨੈਲ ਸਿੰਘ ਘੁੰਮਣ ਵਲੋਂ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸਮੂਹ ਸਾਧ -ਸੰਗਤ ਦੇ ਸਹਿਯੋਗ ਨਾਲ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ਪਾਠਾਂ ਦੇ ਭੋਗ ਉਪਰੰਤ ਬੀਬੀਆਂ ...

ਪੂਰੀ ਖ਼ਬਰ »

ਐੱਸ.ਬੀ.ਐੱਸ. ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ

ਪੋਜੇਵਾਲ ਸਰਾਂ, 12 ਜਨਵਰੀ (ਨਵਾਂਗਰਾਈਾ)- ਐੱਸ.ਬੀ.ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਦਰਪੁਰ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਬਾਲਣ ਦੀ ਰਸਮ ਉਪਰੰਤ ਸਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਬਾਬਾ ਅਮਰਨਾਥ ਦੀ ਯਾਦ 'ਚ ਲੋਹੜੀ ਮੇਲਾ ਸ਼ੁਰੂ

ਪੁਰਖਾਲੀ, 12 ਜਨਵਰੀ (ਬੰਟੀ)-ਬਿੰਦਰਖ ਵਿਖੇ ਬਾਬਾ ਅਮਰਨਾਥ ਦੀ ਯਾਦ 'ਚ ਮਨਾਇਆ ਜਾ ਰਿਹਾ ਲੋਹੜੀ ਮੇਲਾ ਆਰੰਭ ਹੋ ਗਿਆ ਹੈ | ਇਹ ਮੇਲਾ 12 ਤੋਂ ਲੈ ਕੇ 14 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ | ਇਸ ਮੇਲੇ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | 14 ...

ਪੂਰੀ ਖ਼ਬਰ »

ਤਾਜਪੁਰ 'ਚ ਨੀਲੇ ਕਾਰਡ ਧਾਰਕਾਂ ਨੂੰ ਆਟਾ-ਦਾਲ ਸਕੀਮ ਤਹਿਤ ਕਣਕ ਵੰਡੀ

ਔੜ, 12 ਜਨਵਰੀ (ਗੁਰਨਾਮ ਸਿੰਘ ਗਿਰਨ)- ਅੱਜ ਪਿੰਡ ਤਾਜਪੁਰ ਅਤੇ ਤਲਵੰਡੀ ਸੀਬੂ ਦੇ ਸਮੂਹ ਨੀਲੇ ਕਾਰਡ ਧਾਰਕਾਂ ਨੂੰ ਬੂਟਾ ਸਿੰਘ ਜੁਲਾਹ ਮਾਜਰਾ ਅਤੇ ਫੂਡ ਸਪਲਾਈ ਇੰਸਪੈਕਟਰ ਰਾਜ ਦੀਪਕ ਪਾਠਕ ਦੀ ਦੇਖ-ਰੇਖ ਹੇਠ ਅਕਤੂਬਰ, 2017 ਤੋਂ ਮਾਰਚ, 2018 ਤੱਕ ਦੀ ਕਣਕ ਵੰਡੀ ਗਈ | ਇਸ ...

ਪੂਰੀ ਖ਼ਬਰ »

ਬੰਗਾ 'ਚ ਗੁਰਦਾਸ ਮਾਨ ਨੇ ਬੱਚਿਆਂ ਨਾਲ ਲੋਹੜੀ ਮਨਾਈ

ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ) - ਲੋਹੜੀ ਦੇ ਤਿਉਹਾਰ ਮੌਕੇ ਬੰਗਾ ਦੇ ਇਕ ਰਿਜੋਰਟ 'ਚ ਸਰੋਆ ਪਰਿਵਾਰ ਵਲੋ ਲੋਹੜੀ ਦਾ ਤਿਓਹਾਰ ਮਨਾਇਆ ਗਿਆ | ਲੋਹੜੀ ਤਿਉਹਾਰ ਮੌਕੇ ਵਿਸ਼ੇਸ਼ ਤੌਰ 'ਤੇ ਨਾਮਵਰ ਗਾਇਕ ਗਰਦਾਸ ਮਾਨ ਨੇ ਹਾਜ਼ਰੀ ਲੁਆਈ ਉਸ ਨੇ ਆਪਣੇ ਪ੍ਰਸਿੱਧ ਗੀਤ ...

ਪੂਰੀ ਖ਼ਬਰ »

ਧੀਆਂ ਮਾਪਿਆਂ ਨਾਲੋਂ ਕਦੇ ਵੀ ਮੋਹ ਦੀਆਂ ਤੰਦਾਂ ਨਹੀਂ ਤੋੜਦੀਆਂ- ਪਿੰ੍ਰ: ਹਰਭਜ ਰਾਮ

ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ਹਰਭਜ ਰਾਮ ਭਰੋਮਜਾਰਾ ਦੀ ਅਗਵਾਈ 'ਚ ਲੋਹੜੀ ਤੇ ਮਾਘੀ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਗੀਤ ਨਾਲ ਕੀਤੀ | ...

ਪੂਰੀ ਖ਼ਬਰ »

ਧੀਆਂ ਮਾਪਿਆਂ ਨਾਲੋਂ ਕਦੇ ਵੀ ਮੋਹ ਦੀਆਂ ਤੰਦਾਂ ਨਹੀਂ ਤੋੜਦੀਆਂ- ਪਿੰ੍ਰ: ਹਰਭਜ ਰਾਮ

ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ: ਹਰਭਜ ਰਾਮ ਭਰੋਮਜਾਰਾ ਦੀ ਅਗਵਾਈ 'ਚ ਲੋਹੜੀ ਤੇ ਮਾਘੀ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਗੀਤ ਨਾਲ ਕੀਤੀ | ...

ਪੂਰੀ ਖ਼ਬਰ »

ਭਾਗਵਤ ਕਥਾ ਸੁਣਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ-ਅਚਾਰੀਆ ਨੀਲ ਕੰਠ ਕੌਸ਼ਲ

ਕਥਾ ਕਰਦੇ ਅਚਾਰੀਆ ਨੀਲ ਕੰਠ ਕੌਸ਼ਲ ਤੇ ਝਾਕੀਆਂ ਦਾ ਦਿ੍ਸ਼ | ਤਸਵੀਰਾਂ: ਵਿੰਦਰਪਾਲ ਝਾਂਡੀਆਂ ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-ਭਾਗਵਤ ਕਥਾ ਸੁਣਨ ਨਾਲ ਹਰ ਜੀਵ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ ਤੇ ਮਨ ਵੀ ਪਵਿੱਤਰ ਹੋ ਜਾਂਦਾ ਹੈ | ਉਕਤ ਧਾਰਮਿਕ ...

ਪੂਰੀ ਖ਼ਬਰ »

ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ

ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਪਾਰਟਨਰ ਸਟੇਟਸ ਅਤੇ ਬਿਜਲੀ ਬੋਰਡ, ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਅਜਲਾਸ ਅੱਜ ਕਾਂਗੜਾ ਗਰਾਉਂਡ ਨੰਗਲ ਵਿਖੇ ਪ੍ਰਧਾਨ ਹਰਜੀਤ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਮੈਦਾ ਮਾਜਰਾ 'ਚ 5ਵਾਂ ਲੋਹੜੀ ਮੇਲਾ ਅੱਜ

ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਪਿੰਡ ਮੈਦਾ ਮਾਜਰਾ ਵਿਖੇ ਅੱਜ ਮਹਾਂਵੀਰ ਆਰਟ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਰਵੀ ਨੰਦਨ ਕਾਕੂ ਦੀ ਅਗਵਾਈ ਹੇਠ ਪੰਜਵਾਂ ਲੋਹੜੀ ਮੇਲਾ ਸ਼ਾਮ ਸਾਢੇ 7 ਵਜੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਨਵ ਜੰਮੀਆਂ ਬੱਚੀਆਂ ਦੀ ...

ਪੂਰੀ ਖ਼ਬਰ »

ਰੇਲਵੇ ਪੁਲਿਸ ਰੂਪਨਗਰ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਰੂਪਨਗਰ, 12 ਜਨਵਰੀ (ਸੱਤੀ)-ਰੇਲਵੇ ਪੁਲਿਸ ਚੌਕੀ ਰੂਪਨਗਰ ਵਲੋਂ ਅੱਜ ਰੇਲਵੇ ਸਟੇਸ਼ਨ ਰੂਪਨਗਰ ਦੇ ਪਲੇਟ ਫਾਰਮ ਨੰਬਰ-1 ਦੀ ਜਾਂਚ ਦੌਰਾਨ ਇਕ ਵਿਅਕਤੀ ਪਾਸੋਂ ਨਜਾਇਜ਼ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਕੀਤੀਆਂ ਗਈਆਂ | ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਫੜੇ ਗਏ ...

ਪੂਰੀ ਖ਼ਬਰ »

ਜ਼ਿਲ੍ਹਾ ਸਾਂਝ ਕਮਿਊਨਿਟੀ ਪੁਲਿਸਿੰਗ ਸੁਸਾਇਟੀ ਦੀ ਮਹੀਨੇਵਾਰ ਮੀਟਿੰਗ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਸਾਂਝ ਕੇਂਦਰਾਂ ਰਾਹੀ ਹੁਣ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਵੀ ਦਿੱਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮਨਬੀਰ ਸਿੰਘ ਬਾਜਵਾ ਡੀ. ਐੱਸ. ਪੀ. ਨੇ ਪੁਲਿਸ ਲਾਈਨ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਸਾਂਝ ਕਮਿਊਨਿਟੀ ਪੁਲਿਸਿੰਗ ਸੁਸਾਇਟੀ ਦੀ ਮਹੀਨੇਵਾਰ ਮੀਟਿੰਗ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਸਾਂਝ ਕੇਂਦਰਾਂ ਰਾਹੀ ਹੁਣ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਵੀ ਦਿੱਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮਨਬੀਰ ਸਿੰਘ ਬਾਜਵਾ ਡੀ. ਐੱਸ. ਪੀ. ਨੇ ਪੁਲਿਸ ਲਾਈਨ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਭਾਜਪਾ ਆਗੂਆਂ ਵਲੋਂ ਕੈਪਟਨ ਸਰਕਾਰ ਦੇ ਲਾਰਿਆਂ ਦੀ ਨਿਖੇਧੀ

ਸੁਖਸਾਲ, 12 ਜਨਵਰੀ (ਧਰਮ ਪਾਲ)-ਪੰਜਾਬ ਦੀ ਕੈਪਟਨ ਸਰਕਾਰ ਨੇ ਕਰੀਬ ਇੱਕ ਸਾਲ ਗੁਜ਼ਰਨ ਜਾਣ 'ਤੇ ਅਪਣਾ ਕੋਈ ਵੀ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਸੂਬੇ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਇਹ ਪ੍ਰਗਟਾਵਾ ਪਿੰਡ ...

ਪੂਰੀ ਖ਼ਬਰ »

ਪਿ੍ੰਸੀਪਲ ਗੁਰਮਿੰਦਰ ਸਿੰਘ ਭੁੱਲਰ ਨੂੰ ਸਦਮਾ-ਪਿਤਾ ਸਵਰਗਵਾਸ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ. ਐਸ. ਨਿੱਕੂਵਾਲ)-ਰਾਸ਼ਟਰੀ ਖਿਡਾਰੀ ਪਿ੍ੰਸੀਪਲ ਗੁਰਮਿੰਦਰ ਸਿੰਘ ਭੁੱਲਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਕੈਪਟਨ ਗੁਰਚਰਨ ਸਿੰਘ (94) ਅਚਾਨਕ ਸਵਰਗਵਾਸ ਹੋ ਗਏ | ਅੱਜ ਬਾਅਦ ਦੁਪਹਿਰ ਸਥਾਨਕ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਲਗਾਇਆ

ਪਿੰਡ ਰਸੀਦਪੁਰ ਵਿਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਫਾਰਮ ਭਰਦੇ ਹੋਏ ਐੱਸ. ਡੀ. ਓ. ਪ੍ਰਦੁਮਣ ਸਿੰਘ, ਨੰਬਰਦਾਰ ਮੋਹਨ ਲਾਲ ਤੇ ਹੋਰ ਅਧਿਕਾਰੀ | ਤਸਵੀਰ: ਮਨਜੀਤ ਸਿੰਘ ਸੈਣੀ ਬੇਲਾ, 12 ਜਨਵਰੀ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਰਸੀਦਪੁਰ ਵਿਖੇ ...

ਪੂਰੀ ਖ਼ਬਰ »

ਬਰਸਾਲਪੁਰ ਹਾਈ ਸਕੂਲ ਵਿਚ ਮਨਾਇਆ ਸਵਾਮੀ ਵਿਵੇਕਾਨੰਦ ਦਾ ਜਨਮ ਦਿਹਾੜਾ

ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਅੱਜ ਸਕਾਊਟ ਐਾਡ ਗਾਈਡ ਪੰਜਾਬ ਦੀਆਂ ਹਦਾਇਤਾਂ 'ਤੇ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਮਨਾਇਆ ਗਿਆ | ਮੁੱਖ ਅਧਿਆਪਕ ਜਸਵੰਤ ਸਿੰਘ ਦੀ ਅਗਵਾਈ ਵਿਚ ਮਨਾਏ ਇਸ ਦਿਹਾੜੇ ਮੌਕੇ ...

ਪੂਰੀ ਖ਼ਬਰ »

ਪਿੱਪਲਮਾਜਰਾ ਵਿਖੇ ਦੁੱਧ ਉਤਪਾਦਕਾਂ ਨੂੰ ਵੰਡਿਆ ਅੰਤਰ ਬੋਨਸ

ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਪਿੱਪਲਮਾਜਰਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਮਿਲਕ ਪਲਾਂਟ ਮੁਹਾਲੀ ਵਲੋਂ ਆਇਆ ਗਰਮੀਆਂ ਦੀ ਕੀਮਤ ਦਾ ਅੰਤਰ ਬੋਨਸ ਇਕ ਲੱਖ 30 ਹਜ਼ਾਰ ਰੁਪਏ ਦੁੱਧ ਉਤਪਾਦਕਾਂ ਵਿਚ ਵੰਡਿਆ ਗਿਆ | ਬੋਨਸ ...

ਪੂਰੀ ਖ਼ਬਰ »

ਪਟਵਾਰੀਆਂ ਦੇ ਸੰਘਰਸ਼ ਕਾਰਨ ਲੋਕਾਂ ਨੂੰ ਹੋ ਰਹੀ ਹੈ ਭਾਰੀ ਪ੍ਰੇਸ਼ਾਨੀ

ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਰੂਪਨਗਰ ਵਿਖੇ ਮਾਲ ਵਿਭਾਗ ਦੇ ਕਾਨੂੰਗੋ ਅਤੇ ਪਟਵਾਰੀਆਂ ਦੀ ਪ੍ਰਸ਼ਾਸਨ ਵਿਚਾਲੇ ਚੱਲ ਰਹੀ ਕਸ਼ਮਕਸ਼ ਕਾਰਨ ਸਥਾਨਕ ਤਹਿਸੀਲ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਰੂਪਨਗਰ ਵਿਖੇ ਦਿੱਤੇ ਜਾ ਰਹੇ ਧਰਨਿਆਂ ਵਿਚ ...

ਪੂਰੀ ਖ਼ਬਰ »

ਨੂਰਪੁਰ ਬੇਦੀ ਵਿਖੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਵਲੋਂ ਭਰਵੀਂ ਮੀਟਿੰਗ

ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-ਇੱਥੇ ਦੇ ਸੰਮਤੀ ਰੈਸਟ ਹਾਊਸ 'ਚ ਨੂਰਪੁਰ ਬੇਦੀ ਬਲਾਕ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀ ਅਹਿਮ ਭਰਵੀਂ ਮੀਟਿੰਗ ਕਮਲੇਸ਼ ਰਾਣੀ ਦੀ ਪ੍ਰਧਾਨ ਹੇਠ ਹੋਈ | ਜਿਸ ਵਿਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਆਸ਼ਾ ...

ਪੂਰੀ ਖ਼ਬਰ »

ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ (ਸੀਟੂ) ਵਲੋਂ 17 ਦੀ ਦੇਸ਼ ਵਿਆਪੀ ਹੜਤਾਲ ਲਈ ਤਿਆਰੀਆਂ

ਰੂਪਨਗਰ, 12 ਜਨਵਰੀ (ਸੱਤੀ)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਦੀ ਮੀਟਿੰਗ ਹੋਈ | ਜਿਸ ਵਿਚ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮਿਤੀ 17 ਜਨਵਰੀ ਨੂੰ ਹੋ ਰਹੀ ਦੇਸ਼ ਵਿਆਪੀ ਹੜਤਾਲ ਜੋ ਕਿ ਸਕੀਮ ਵਰਕਰਾਂ ਦੀਆਂ ਜਾਇਜ਼ ਮੰਗਾਂ ਸਬੰਧੀ ਕੀਤੀ ਜਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮੋਰਿੰਡਾ, 12 ਜਨਵਰੀ (ਕੰਗ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸ਼ੂਗਰ ਮਿੱਲ ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ | ਗੁਰਚਰਨ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਇਸ ਮੌਕੇ ਯੂਨੀਅਨ ਆਗੂਆਂ ਨੇ ਸ਼ੂਗਰ ਮਿੱਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਬਿਆਣਾ ਵਲੋਂ ਫੁੱਟਬਾਲ ਟੂਰਨਾਮੈਂਟ ਸ਼ੁਰੂ

ਨੂਰਪੁਰ ਬੇਦੀ, 12 ਜਨਵਰੀ (ਹਰਦੀਪ ਸਿੰਘ ਢੀਂਡਸਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਬਿਆਣਾ ਵਲੋਂ ਫੁੱਟਬਾਲ ਟੂਰਨਾਮੈਂਟ ਅੱਜ ਸ਼ੁਰੂ ਕਰਵਾਇਆ ਗਿਆ | ਇਸ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਸਤਵਿੰਦਰ ਸਿੰਘ ਚੈੜੀਆਂ ਨੇ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸੀ. ਆਈ. ਐਸ. ਐਫ. ਨੰਗਲ ਇਕਾਈ ਵਲੋਂ ਸਥਾਨਕ ਜਿੰਦਾ ਜੀਵ ਬੇ-ਸਹਾਰਾ ਚੈਰੀਟੇਬਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਆਸ਼ਰਮ ਵਿਖੇ ਇਸ਼ਿਤਹਾਕ ਆਲਮ ਉਪ ਕਮਾਂਡਰ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਸਰਦੀਆਂ ਵਿਚ ਪਹਿਨਣ ਲਈ ਸਵੈਟਰ, ...

ਪੂਰੀ ਖ਼ਬਰ »

ਸਮਾਜ ਸੇਵੀਆਂ ਵਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਹੋਕਾ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਧੀਆਂ ਦੀ ਲੋਹੜੀ ਬਾਲਣ ਦਾ ਰੁਝਾਨ ਡੇਢ ਕੁ ਦਹਾਕਾ ਪਹਿਲਾਂ ਪ੍ਰਚਲਤ ਹੋਇਆ ਸੀ ਤਾਂ ਜੋ ਕੁੜੀਆਂ ਅਤੇ ਮੁੰਡਿਆਂ 'ਚ ਭੇਦਭਾਵ ਖ਼ਤਮ ਕੀਤਾ ਜਾਵੇ ਅਤੇ ਕੁੱਖ 'ਚ ਕਤਲ ਹੁੰਦੀਆਂ ਬਾਲੜੀਆਂ ਨੂੰ ਜ਼ਿੰਦਗੀ ਮਿਲੇ ਅਤੇ ਜਿਉਣ ਦਾ ਮੌਕਾ ...

ਪੂਰੀ ਖ਼ਬਰ »

ਸਮਾਜ ਸੇਵੀਆਂ ਵਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਹੋਕਾ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਧੀਆਂ ਦੀ ਲੋਹੜੀ ਬਾਲਣ ਦਾ ਰੁਝਾਨ ਡੇਢ ਕੁ ਦਹਾਕਾ ਪਹਿਲਾਂ ਪ੍ਰਚਲਤ ਹੋਇਆ ਸੀ ਤਾਂ ਜੋ ਕੁੜੀਆਂ ਅਤੇ ਮੁੰਡਿਆਂ 'ਚ ਭੇਦਭਾਵ ਖ਼ਤਮ ਕੀਤਾ ਜਾਵੇ ਅਤੇ ਕੁੱਖ 'ਚ ਕਤਲ ਹੁੰਦੀਆਂ ਬਾਲੜੀਆਂ ਨੂੰ ਜ਼ਿੰਦਗੀ ਮਿਲੇ ਅਤੇ ਜਿਉਣ ਦਾ ਮੌਕਾ ...

ਪੂਰੀ ਖ਼ਬਰ »

ਨਾਜਾਇਜ਼ ਦਰਵਾਜ਼ਾ ਬੰਦ ਕਰਾਉਣ ਦੀ ਮੰਗ

ਬੇਲਾ, 12 ਜਨਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਦੇ ਰਹਿਣ ਵਾਲੇ ਅੰਗਹੀਣ ਵਿਅਕਤੀ ਜਗਦੀਸ਼ ਸਿੰਘ ਪੁੱਤਰ ਫ਼ਕੀਰ ਚੰਦ ਕੌਮ ਪਰਜਾਪੱਤ ਨੇ ਡਿਪਟੀ ਕਮਿਸ਼ਨਰ ਰੋਪੜ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਅੰਗਹੀਣ ਵਿਅਕਤੀ ਹੈ ਪਰ ਜਿਸ ਦਾ ਲਾਭ ਲੈਂਦਿਆਂ ਉਨ੍ਹਾਂ ...

ਪੂਰੀ ਖ਼ਬਰ »

ਪੀ. ਜੀ. ਆਈ. ਲਈ ਚੱਲਦੀ ਮੁਫ਼ਤ ਬੱਸ ਸਰਵਿਸ ਲਈ ਸੇਵਾ ਮੁਕਤੀ 'ਤੇ ਦਿੱਤੀ ਸਹਾਇਤਾ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਪੀ. ਜੀ. ਆਈ. ਚੰਡੀਗੜ੍ਹ• ਤੱਕ ਚਲਾਈ ਜਾ ਰਹੀ ਮੁਫ਼ਤ ਬੱਸ ਸੇਵਾ 'ਚ ਪੰਜਾਬ ਪਾਵਰਕਾਮ ਸ੍ਰੀ ...

ਪੂਰੀ ਖ਼ਬਰ »

ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤੀਜੀ ਬਰਸੀ ਦੇ ਸਮਾਗਮ ਕੱਲ੍ਹ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ)-ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਤੀਜੀ ਨਿੱਘੀ ਸਾਲਾਨਾ ਯਾਦ ਦੇ ਸਮਾਗਮ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਬਿਜਲੀ ਬੋਰਡ ਪੈਨਸ਼ਨ ਐਸੋਸੀਏਸ਼ਨ ਯੂਨਿਟ ਦਾ ਇਜਲਾਸ

ਰੂਪਨਗਰ, 12 ਜਨਵਰੀ (ਮਨਜਿੰਦਰ ਸਿੰਘ ਚੱਕਲ)-ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਰੋਪੜ ਡਵੀਜ਼ਨ ਯੂਨਿਟ ਦਾ ਡੈਲੀਗੇਟ ਇਜਲਾਸ ਮੁਰਲੀ ਮਨੋਹਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਜਲਾਸ ਵਿਚ ਤਕਰੀਬਨ 130 ਸਾਥੀ ਸ਼ਾਮਿਲ ਹੋਏ | ਇਜਲਾਸ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੇ ...

ਪੂਰੀ ਖ਼ਬਰ »

ਆਊਟ ਸੋਰਸਿੰਗ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਨੂੰ ਲੈ ਕੇ ਕੀਤੀ ਮੀਟਿੰਗ

ਰੂਪਨਗਰ, 12 ਜਨਵਰੀ (ਮਨਜਿੰਦਰ ਸਿੰਘ ਚੱਕਲ)-ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪੀ. ਡਬਲਿਊ. ਡੀ. ਇਲੈਕਟ੍ਰੀਕਲ ਆਊਟ ਸੋਰਸਿੰਗ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ | ਇਸ ਵਿਚ ਆਊਟ ਸੋਰਸਿੰਗ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕੀਤੀ ਗਈ ਕਟੌਤੀ ਦੇ ਫ਼ੈਸਲੇ ਦੀ ਨਿਖੇਧੀ ...

ਪੂਰੀ ਖ਼ਬਰ »

ਹਾਦਸੇ 'ਚ ਮਾਰੇ ਗਏ ਨੌਜਵਾਨ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਨੂਰਪੁਰ ਬੇਦੀ, 12 ਜਨਵਰੀ (ਰਾਜੇਸ਼ ਚੌਧਰੀ)-ਬੀਤੇ ਦਿਨ ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਚਰਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਵਿਖੇ ਕਰ ਦਿੱਤਾ ਗਿਆ ਜਿਥੇ ਪਿੰਡ ਵਾਸੀਆਂ ਤੇ ਸਕੇ ਸਬੰਧੀਆਂ ਵਲੋਂ ਉਸ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ...

ਪੂਰੀ ਖ਼ਬਰ »

ਖੋਹਿਆ ਕੈਂਟਰ ਜਲੰਧਰ ਤੋਂ ਬਰਾਮਦ

ਕੀਰਤਪੁਰ ਸਾਹਿਬ, 12 ਜਨਵਰੀ (ਵਿਜੈਪਾਲ ਸਿੰਘ ਢਿੱਲੋਂ)- 10 ਜਨਵਰੀ 2018 ਨੂੰ ਪਿੰਡ ਡਾਢੀ ਵਿਖੇ ਇਕ ਢਾਬੇ ਦੇ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਇਕ ਕੈਂਟਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਡਰਾਈਵਰ ਤੋਂ ਖੋਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ | ਜਿਸ 'ਤੇ ...

ਪੂਰੀ ਖ਼ਬਰ »

ਕੈਡਿਟਾਂ ਨੂੰ ਫ਼ੌਜ ਦੀ ਕੈਰੀਅਰ ਵਜੋਂ ਚੋਣ ਬਾਰੇ ਜਾਣਕਾਰੀ ਦਿੱਤੀ

ਰੂਪਨਗਰ, 12 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-23 ਪੰਜਾਬ ਬਟਾਲੀਅਨ ਐੱਨ. ਸੀ. ਸੀ. ਰੋਪੜ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ. ਐਸ. ਗੁਲੇਰੀਆ ਦੀ ਕਮਾਂਡ ਹੇਠ ਚੱਲ ਰਹੇ 12 ਰੋਜ਼ਾ ਰਾਸ਼ਟਰੀ ਏਕਤਾ ਕੈਂਪ ਦੇ ਦੂਸਰੇ ਦਿਨ ਐੱਨ. ਸੀ. ਸੀ. ਕੈਡਿਟਸ ਨੂੰ ਇੰਡੀਅਨ ਆਰਮੀ, ਨੇਵੀ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX