ਤਾਜਾ ਖ਼ਬਰਾਂ


ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  3 minutes ago
ਨਵੀਂ ਦਿੱਲੀ, 13 ਦਸੰਬਰ (ਜਗਤਾਰ ਸਿੰਘ)- ਪਟਿਆਲਾ ਹਾਊਸ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ 24 ਘੰਟਿਆਂ ਦੇ ਅੰਦਰ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ....
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  40 minutes ago
ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਅੱਜ ਸ਼ੁਰੂ ਹੋਈ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਦੀ ਰਸਮ ਸ਼ੁਰੂ ਕਰ ਦਿੱਤੀ ਗਈ। ਸਰਦ ਰੁੱਤ ਇਜਲਾਸ ਦੀ ਕਾਰਵਾਈ ਦੇ ਦੌਰਾਨ
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  51 minutes ago
ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀਆਂ ਦਿੱਤੀ ਗਈ....
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ
. . .  about 1 hour ago
ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਦੀ ਰਸਮ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ 'ਚ ਵਿਧਾਇਕਾਂ, ਸੁਤੰਤਰਤਾ ਸੰਗਰਾਮੀ, ....
ਜਲੰਧਰ : ਗਦੇਈਪੁਰ ਦੀ ਇਕ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  about 1 hour ago
ਜਲੰਧਰ, 13 ਦਸੰਬਰ- ਜਲੰਧਰ ਦੇ ਗਦੇਈਪੁਰ 'ਚ ਇਕ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ....
ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼
. . .  about 1 hour ago
ਹੈਦਰਾਬਾਦ, 13 ਦਸੰਬਰ- ਟੀ.ਆਰ.ਐਸ ਦੇ ਮੁਖੀ ਕੇ.ਚੰਦਰਸ਼ੇਖਰ ਰਾਓ ਨੇ ਦੂਸਰੀ ਵਾਰ ਤੇਲੰਗਾਨਾ ਦੇ ਮੁੱਖਮੰਤਰੀ ਵੱਜੋ ਹਲਫ਼ ਲਿਆ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਨੇ ਬਹੁਮਤ ਹਾਸਲ ਕਰਦੇ ਹੋਏ 88 ਸੀਟਾਂ ਨਾਲ ....
ਬੇਅਦਬੀ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸੀ.ਬੀ.ਆਈ. ਅਫ਼ਸਰ ਨੂੰ ਕੀਤਾ ਤਲਬ
. . .  about 1 hour ago
ਚੰਡੀਗੜ੍ਹ, 13 ਦਸੰਬਰ (ਸੁਰਜੀਤ ਸੱਤੀ)- ਪੰਜਾਬ 'ਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਬੀ.ਆਈ. ਦੇ ਜਾਂਚ ਅਫ਼ਸਰ ਨੂੰ ਤਲਬ ਕਰ ਲਿਆ ਹੈ। ਐਸ.ਐਸ. ਪੀ.....
ਇੰਟਰਪੋਲ ਨੇ ਮੇਹੁਲ ਚੌਕਸੀ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
. . .  about 1 hour ago
ਨਵੀਂ ਦਿੱਲੀ, 13 ਦਸੰਬਰ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਮੇਹੁਲ ਚੌਕਸੀ ਦੇ ਖ਼ਿਲਾਫ਼ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਸੀ.ਬੀ.ਆਈ ਦੀ ਬੇਨਤੀ 'ਤੇ ਇੰਟਰਪੋਲ ਨੇ ਇਹ ਕਦਮ ਚੁੱਕਿਆ ......
ਲੁੱਟ ਖੋਹਾਂ ਅਤੇ ਗੈਂਗਵਾਰਾਂ 'ਚ 4 ਲੋੜੀਂਦੇ ਗੈਂਗਸਟਰ ਕਾਬੂ
. . .  about 2 hours ago
ਅੰਮ੍ਰਿਤਸਰ, 13 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਟ ਖੋਹਾਂ, ਗੈਂਗਵਾਰਾਂ ਅਤੇ ਹੋਰ ਵਾਰਦਾਤਾਂ 'ਚ ਲੋੜੀਂਦੇ 4 ਗੈਂਗਸਟਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ 'ਚ ਪ੍ਰਗਟ ਸਿੰਘ ਨਾਂਅ ਦਾ ਗੈਂਗਸਟਰ ਵੀ ਸ਼ਾਮਲ ਹੈ ਜੋ ਕਿ ਗੋਇੰਦਵਾਲ....
ਸਚਿਨ ਪਾਇਲਟ ਦੇ ਸਮਰਥਕਾਂ ਵੱਲੋਂ ਦਿੱਲੀ 'ਚ ਨਾਅਰੇਬਾਜ਼ੀ
. . .  1 minute ago
ਨਵੀਂ ਦਿੱਲੀ, 13 ਦਸੰਬਰ- ਕਾਂਗਰਸ ਨੇਤਾ ਸਚਿਨ ਪਾਇਲਟ ਦੇ ਸਮਰਥਕਾਂ ਨੇ ਨਵੀਂ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪਾਇਲਟ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਚੁਣੇ ਜਾਣ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ.....
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 13 ਦਸੰਬਰ - ਰਾਜ ਸਭਾ 'ਚ ਅੱਜ ਏ.ਆਈ.ਏ.ਡੀ.ਐਮ.ਕੇ. ਅਤੇ ਡੀ.ਐਮ.ਕੇ. ਦੇ ਮੈਂਬਰਾਂ ਵੱਲੋਂ ਕਾਵੇਰੀ ਮੁੱਦੇ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ ਜਿਸ ਕਾਰਨ ਸਦਨ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ .....
ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਕਾਰਨ 4 ਦੀ ਮੌਤ, 43 ਜ਼ਖਮੀ
. . .  about 3 hours ago
ਅੰਕਾਰਾ, 13 ਦਸੰਬਰ- ਤੁਰਕੀ ਦੀ ਰਾਜਧਾਨੀ ਅੰਕਾਰਾ 'ਚ ਵੀਰਵਾਰ ਸਵੇਰੇ ਇਕ ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਕਾਰਾ ਦੇ ਰਾਜਪਾਲ ਨੇ ਦੱਸਿਆ ਕਿ ਰਾਜਧਾਨੀ 'ਚ ਹੋਏ ਟਰੇਨ ਹਾਦਸੇ 'ਚ 4 ਲੋਕਾਂ ਦੀ ....
ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਲਟਕੇ ਤਾਲੇ, ਪਟਵਾਰੀਆਂ ਵੱਲੋਂ ਬਠਿੰਡਾ ਧਰਨੇ ਲਈ ਕੂਚ
. . .  about 2 hours ago
ਸੰਗਰੂਰ, 13 ਦਸੰਬਰ (ਧੀਰਜ ਪਸ਼ੋਰੀਆ)- ਅੱਜ ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਤਾਲੇ ਲਟਕੇ ਹੋਏ ਹਨ। ਸੂਬੇ ਦੇ ਵੱਖ-ਵੱਖ ਹਿੱਸਿਆ ਤੋਂ ਪਟਵਾਰੀ ਬਠਿੰਡਾ ਵੱਲ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ 'ਤੇ ਮਾੜੇ ....
2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 13 ਦਸੰਬਰ- 2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ,ਸੋਨੀਆ ਗਾਂਧੀ, ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ....
ਰਾਹੁਲ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਵਿਧਾਇਕਾਂ ਨੂੰ ਹੋਵੇਗਾ ਮਨਜ਼ੂਰ - ਖੜਗੇ
. . .  about 4 hours ago
ਰਾਏਪੁਰ, 13 ਦਸੰਬਰ- ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ ਸਾਰੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ (ਛੱਤੀਸਗੜ੍ਹ) ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ....
ਕਾਊਂਟਰ ਇੰਟੈਲੀਜੈਂਸ ਅਤੇ ਹੈਰੋਇਨ ਤਸਕਰਾਂ ਵਿਚਾਲੇ ਮੁੱਠਭੇੜ, ਦੋ ਕਾਬੂ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 4 hours ago
ਸਟੀਲ ਕੰਪਨੀ 'ਚ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
. . .  about 4 hours ago
ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  about 5 hours ago
ਅੱਜ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ - ਚੀਮਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪਟਿਆਲਾ

ਪੰਜਾਬੀ ਯੂਨੀਵਰਸਿਟੀ ਦਾ ਵੱਡਾ ਕੱਦ, ਪੇਪਰ ਦੂਜੀ ਵਾਰ ਹੋਇਆ ਰੱਦ

ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਲਿਆ ਜਾਣ ਵਾਲਾ ਬੀ. ਐਸੀ ਨਾਲ ਮੈਡੀਕਲ (ਅਲਜੇਬਰਾ) ਤੀਜੇ ਸਾਲ ਦੇ ਪੰਜਵੇਂ ਸਮੈਸਟਰ ਦਾ ਪੇਪਰ ਅੱਜ ਮੁੜ ਰੱਦ ਕਰਕੇ ਦੁਪਹਿਰ ਦੇ ਸਮੇਂ ਲਿਆ ਗਿਆ | ਯੂਨੀਵਰਸਿਟੀ ਲਈ ਨਾਮੋਸ਼ੀ ਵਾਲੀ ਗੱਲ ...

ਪੂਰੀ ਖ਼ਬਰ »

40 ਕਿੱਲੋ ਗਾਂਜੇ ਸਮੇਤ ਇਕ ਔਰਤ ਕਾਬੂ

ਰਾਜਪੁਰਾ, 12 ਜਨਵਰੀ (ਜੀ. ਪੀ. ਸਿੰਘ, ਰਣਜੀਤ ਸਿੰਘ)-ਰੇਲਵੇ ਪੁਲਿਸ ਦੇ ਸੀ. ਆਈ. ਏ. ਸਟਾਫ਼ ਸਰਕਲ ਰਾਜਪੁਰਾ ਦੀ ਪੁਲਿਸ ਨੇ ਰੇਲ ਗੱਡੀ ਤੋਂ ਉਤਰ ਕੇ ਟਰਾਲੀ 'ਤੇ ਰੱਖ ਕੇ ਸਟੇਸ਼ਨ ਤੋਂ ਬਾਹਰ ਜਾ ਰਹੀ ਇਕ ਔਰਤ ਤੋਂ 40 ਕਿੱਲੋ ਤੋਂ ਵੱਧ ਗਾਂਜਾ ਬਰਾਮਦ ਕਰਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਦੋ ਦਹਾਕਿਆਂ ਬਾਅਦ ਵੀ ਸਿਵਲ ਹਸਪਤਾਲ ਸਮਾਣਾ ਦੀ ਨਹੀਂ ਬਦਲੀ ਤਕਦੀਰ

ਸਮਾਣਾ, 12 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸਿਵਲ ਹਸਪਤਾਲ ਸਮਾਣਾ ਦੀ ਤਕਦੀਰ ਦੋ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਬਦਲੀ | ਹਸਪਤਾਲ 'ਚ ਕਈ ਵਾਰ ਮੰਤਰੀ ਆਏ, ਸਰਕਾਰਾਂ ਬਦਲੀਆਂ, ਲਾਰੇ ਲੱਗੇ ਪਰ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ | 100 ਬਿਸਤਰਿਆਂ ਦੇ ਹਸਪਤਾਲ ਲਈ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਦੇ ਦੋਸ਼ 'ਚ ਦੋ ਕਾਬੂ

ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ, ਜੀ. ਪੀ. ਸਿੰਘ)-ਸਿਟੀ ਪੁਲਿਸ ਨੇ ਦੜਾ ਸੱਟਾ ਲਾਉਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਨਕਦੀ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਡੀ. ਐਸ. ਪੀ. ਰਾਜਪੁਰਾ ਸ੍ਰੀ ਕਿ੍ਸ਼ਨ ਕੁਮਾਰ ਪਾਂਥੇ ਦੀਆਂ ...

ਪੂਰੀ ਖ਼ਬਰ »

-ਮਾਮਲਾ ਬਿਸ਼ਨੋਈ ਗੈਂਗ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ- ਪੁਲਿਸ ਨੇ ਯੂਥ ਅਕਾਲੀ ਦਲ ਆਗੂ ਗਾਗੂ ਸਮੇਤ 2 ਨੂੰ ਕੀਤਾ ਨਾਮਜ਼ਦ

ਪਟਿਆਲਾ/ਰਾਜਪੁਰਾ, 12 ਜਨਵਰੀ (ਆਤਿਸ਼ ਗੁਪਤਾ/ਰਣਜੀਤ ਸਿੰਘ)-ਪਟਿਆਲਾ ਪੁਲਿਸ ਵਲੋਂ ਗੈਂਗਸਟਰਾਂ ਦੇ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ਼ ਪਟਿਆਲਾ-2 ਦੀ ਟੀਮ ਵਲੋਂ ਪਿਛਲੇ ਦਿਨੀ ਲਾਰੇਂਸ ਬਿਸ਼ਨੋਈ ਗੈਂਗ ਦੇ 3 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਕੇ ...

ਪੂਰੀ ਖ਼ਬਰ »

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਦਿੱਤਾ ਧਰਨਾ

ਪਟਿਆਲਾ, 12 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਜੰਗਲਾਤ ਵਿਭਾਗ ਤੇ ਜੰਗਲਾਤ ਨਿਗਮ ਸਮੇਤ ਜੰਗਲੀ ਜੀਵ ਵਿਚਲੇ ਦਿਹਾੜੀਦਾਰ ਕਰਮਚਾਰੀਆਂ ਦੀਆਂ ਚਿਰਾਂ ਤੋਂ ਲਟਕ ਦੀਆਂ ਮੰਗਾਂ ਨੂੰ ਲੈ ਕੇ ਵਣ ਵਿਭਾਗ ਦੇ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਦੀ ਮੌਤ

ਪਟਿਆਲਾ, 12 ਜਨਵਰੀ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ) ਪਟਿਆਲਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਵਾਪਰੇ ਸੜਕ ਹਾਦਸਿਆਂ 'ਚ ਦੋ ਦੀ ਮੌਤ ਹੋ ਗਈ ਹੈ | ਇਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਕ ਸੜਕ ਹਾਦਸਾ ਰਾਜਿੰਦਰਾ ਹਸਪਤਾਲ ...

ਪੂਰੀ ਖ਼ਬਰ »

ਲਾਵਾਰਿਸ ਕਾਰ 'ਚੋਂ ਸ਼ਰਾਬ ਬਰਾਮਦ, ਪਰਚਾ ਦਰਜ

ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ, ਜੀ. ਪੀ. ਸਿੰਘ)-ਸਿਟੀ ਪੁਲਿਸ ਨੇ ਲਾਵਾਰਿਸ ਖੜ੍ਹੀ ਕਾਰ 'ਚੋਂ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਜੋਗਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਗਨ ਚੌਕ ਨੇੜੇ ...

ਪੂਰੀ ਖ਼ਬਰ »

ਦੇਵੀਗੜ੍ਹ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਦੇਵੀਗੜ੍ਹ, 12 ਜਨਵਰੀ (ਮੁਖਤਿਆਰ ਸਿੰਘ ਨੋਗਾਵਾਂ)-ਬੇਗਮਪੁਰਾ ਟਾਈਗਰ ਫੋਰਸ ਵਲੋਂ ਮਹਾਰਾਸ਼ਟਰ ਦੇ ਕੋਰੋਗਾਵ ਵਿਖੇ ਦਲਿਤਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੱਡਾ ਦੇਵੀਗੜ੍ਹ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ | ਫੋਰਸ ਦੇ ਆਗੂਆਂ ਨੇ ਕਿਹਾ ਕਿ ਮਹਾਰਾਸ਼ਟਰ ਦੇ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ ਦੀ ਹੈਾਡਬਾਲ ਟੀਮ ਨੇ ਰਾਸ਼ਟਰੀ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ

ਦੇਵੀਗੜ੍ਹ, 12 ਜਨਵਰੀ (ਨੌਗਾਵਾਂ, ਮੌਜੀ)-63ਵੀਂਆਂ ਸਕੂਲ ਨੈਸ਼ਨਲ ਖੇਡਾਂ ਹੈਾਡਬਾਲ ਜੋ ਕਿ ਦਿੱਲੀ ਵਿਖੇ ਹੋਈਆਂ ਸਨ | ਇਨ੍ਹਾਂ ਖੇਡਾਂ 'ਚ ਪੰਜਾਬ ਹੈਾਡਬਾਲ ਟੀਮ ਲੜਕੀਆਂ ਅੰਡਰ-19 ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦੀ ਬੱਲੇ-ਬੱਲੇ ਕਰਵਾ ਦਿੱਤੀ | ਮੁਕਾਬਲੇ 'ਚ ਪੰਜਾਬ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਭਾਦਸੋਂ, 12 ਜਨਵਰੀ, (ਗੁਰਬਖਸ਼ ਸਿੰਘ ਵੜੈਚ)-ਲੋਹੜੀ ਦੇ ਤਿਉਹਾਰ ਤੇ ਪਿੰਡ ਚੈਹਿਲ ਵਿਖੇ ਜਥੇਦਾਰ ਰਵੇਲ ਸਿੰਘ ਚੈਹਿਲ ਦੀ ਅਗਵਾਈ 'ਚ ਸਮੂਹ ਸੈਣੀ ਪਰਿਵਾਰ ਵਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਸਵੱਛਤਾ ਸਰਵੇਖਣ ਦੀ ਬਰਾਂਡ ਅੰਬੈਸਡਰ ਜੀਵਨ ਜਗਜੋਤ ਕੌਰ ਦਾ ਸਨਮਾਨ

ਭਾਦਸੋਂ, 12 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਦੀ ਸਵੱਛਤਾ ਮੁਹਿੰਮ ਨੂੰ ਉਦਾਹਰਨ ਦੇ ਤੌਰ 'ਤੇ ਸੈੱਟ ਕਰਨ ਵਾਲੇ ਮੁਹਿੰਮ ਦੇ ਬਰਾਂਡ ਅੰਬੈਸਡਰ ਮੈਡਮ ਜੀਵਨਜੋਤ ਕੌਰ (ਪੀ. ਸੀ. ਐਸ.) ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜ਼ਿਲ੍ਹਾ ਪਟਿਆਲਾ ਦਾ ਭਾਜਪਾ ਦੇ ਮੰਡਲ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ 'ਚ ਪੜ੍ਹਦੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ

ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਪਿੰਡ ਸੇਹਰੀ ਵਾਸੀ ਸ੍ਰੀ ਨਰਿੰਦਰਪਾਲ ਸਿੰਘ ਸੇਹਰੀ ਦੀ ਅਗਵਾਈ 'ਚ ਸੂਬਾ ਪ੍ਰਧਾਨ ਘੱਟ ਗਿਣਤੀ ਤੇ ਦਲਿਤ ਦਲ ਹਰਵੇਲ ਸਿੰਘ ਵਲੋਂ ਸੇਹਰਾ, ਸੇਹਰੀ, ਆਕੜ, ਆਕੜੀ, ਬੱਠਲੀ ਤੇ ਹੋਰ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿਚ ਪੜ੍ਹਦੇ ...

ਪੂਰੀ ਖ਼ਬਰ »

ਕੇਸਰ ਸਿੰਘ ਗਿੱਲ ਸਮੇਤ ਕਈ ਅਧਿਕਾਰੀਆਂ ਦੀਆਂ ਤਰੱਕੀਆਂ

ਪਟਿਆਲਾ, 12 ਜਨਵਰੀ (ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ: ਬੀ.ਐਸ. ਘੁੰਮਣ ਵਲੋਂ ਕੇਸਰ ਸਿੰਘ ਗਿੱਲ ਨੂੰ ਡਿਪਟੀ ਰਜਿਸਟਰਾਰ ਵਜੋਂ ਤਰੱਕੀ ਦਿੱਤੀ ਗਈ ਹੈ | ਕੇਸਰ ਸਿੰਘ ਗਿੱਲ ਨੇ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਲਈ ਸਹਾਇਕ ਰਜਿਸਟਰਾਰ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਵਿਧਾਇਕ ਕੰਬੋਜ ਨੂੰ ਸੌਾਪਿਆ ਮੰਗ-ਪੱਤਰ

ਰਾਜਪੁਰਾ, 12 ਜਨਵਰੀ (ਜੀ. ਪੀ. ਸਿੰਘ)-ਨੰਬਰਦਾਰਾ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਬਹਾਦਰ ਸਿੰਘ ਉਗਾਣਾ ਦੀ ਅਗਵਾਈ 'ਚ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਵਿਧਾਨ ਸਭਾ ਦੀ ਕਾਂਗਰਸ ਦੇ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ-ਪੱਤਰ ...

ਪੂਰੀ ਖ਼ਬਰ »

ਕੇਸਰ ਸਿੰਘ ਗਿੱਲ ਸਮੇਤ ਕਈ ਅਧਿਕਾਰੀਆਂ ਦੀਆਂ ਤਰੱਕੀਆਂ

ਪਟਿਆਲਾ, 12 ਜਨਵਰੀ (ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ: ਬੀ.ਐਸ. ਘੁੰਮਣ ਵਲੋਂ ਕੇਸਰ ਸਿੰਘ ਗਿੱਲ ਨੂੰ ਡਿਪਟੀ ਰਜਿਸਟਰਾਰ ਵਜੋਂ ਤਰੱਕੀ ਦਿੱਤੀ ਗਈ ਹੈ | ਕੇਸਰ ਸਿੰਘ ਗਿੱਲ ਨੇ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਲਈ ਸਹਾਇਕ ਰਜਿਸਟਰਾਰ ...

ਪੂਰੀ ਖ਼ਬਰ »

ਹੀਰਾ ਆਟੋ ਮੋਬਾਈਲ ਵਲੋਂ ਲਗਾਈ ਪ੍ਰਦਰਸ਼ਨੀ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ

ਨਾਭਾ, 12 ਜਨਵਰੀ (ਕਰਮਜੀਤ ਸਿੰਘ)-ਨਾਭਾ 'ਚ ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲੇ 'ਚ ਹੀਰਾ ਆਟੋ ਮੋਬਾਈਲ ਵਲੋਂ ਲਗਾਈ ਪ੍ਰਦਰਸ਼ਨੀ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ ਸੁਪਰ ਕੈਰੀ ਮਿੰਨੀ ਟਰੱਕ | ਇਸ ਪ੍ਰਦਰਸ਼ਨੀ 'ਚ ਹੀਰਾ ਆਟੋ ਮੋਬਾਈਲ ਲਿਮ: ਬਰਾਂਚ ਨਾਭਾ ਦੇ ਸੀ. ਓ. ਗੌਰਵ ...

ਪੂਰੀ ਖ਼ਬਰ »

ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਪਾਤੜਾਂ ਦਾ ਸਰਕਾਰੀ ਸੀਨੀ: ਸੈਕੰ: ਸਕੂਲ

ਪਾਤੜਾਂ, 12 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਸਰਕਾਰ ਵਲੋਂ ਹਲਕਾ ਸ਼ੁਤਰਾਣਾ 'ਚ ਲੋਕਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੇ ਲੰਮੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰ ਸਬ ਡਵੀਜ਼ਨ ਪਾਤੜਾਂ ਦੇ ਸਭ ਤੋਂ ਪੁਰਾਣੇ ਸਰਕਾਰੀ ਸੀਨੀ: ਸੈਕੰ: ਸਕੂਲ ਦੀ ਸਰਕਾਰ ਦੀ ...

ਪੂਰੀ ਖ਼ਬਰ »

ਮਨੁੱਖ ਨੂੰ ਦੁਨੀਆ ਦਾ ਮੋਹ ਛੱਡ ਕੇ ਪ੍ਰਭੂ ਭਗਤੀ ਨਾਲ ਜੁੜਨਾ ਚਾਹੀਦਾ ਹੈ-ਢੱਡਰੀਆਂ ਵਾਲੇ

ਭਾਦਸੋਂ, 12 ਜਨਵਰੀ (ਪਰਦੀਪ ਦੰਦਰਾਲਾ)-ਗੈਰੀ ਫਾਰਮ ਹਾਊਸ ਨਾਨੋਕੀ ਵਿਖੇ ਅਬਜਿੰਦਰ ਸਿੰਘ ਜੋਗੀ ਦੇ ਗ੍ਰਹਿ ਵਿਖੇ ਪਹੁੰਚਣ 'ਤੇ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਕਿਹਾ ਕਿ ਅਜੋਕੇ ਮਨੁੱਖ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਲੋਹੜੀ ਦਾ ਤਿਉਹਾਰ ਮਨਾਇਆ

ਭਾਈ ਗੁਰਦਾਸ ਨਰਸਿੰਗ ਕਾਲਜ 'ਚ ਲੋਹੜੀ ਦਾ ਤਿਉਹਾਰ ਮਨਾਇਆ
ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਲੋਹੜੀ ਦਾ ਤਿਉਹਾਰ ਚੇਅਰਮੈਨ ਪ੍ਰੋ: ਬਲਦੇਵ ਸਿੰਘ ਬੱਲੂਆਣਾ ਤੇ ਕਾਲਜ ਪਿ੍ੰਸੀਪਲ ਗੁਲਸ਼ਨਬੀਰ ਕੌਰ ਦੀ ਅਗਵਾਈ 'ਚ ਮਨਾਇਆ ਗਿਆ | ਕਾਲਜ ਪਿ੍ੰਸੀਪਲ ਤੇ ਵਾਈਸ ਪਿ੍ੰਸੀਪਲ ਨੇ ਲੋਹੜੀ ਮਨਾਉਣ ਦੀ ਪ੍ਰੰਪਰਾ ਤੇ ਇਸ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜੋ ਕਿ ਇਸ ਲੋਹੜੀ ਦੇ ਤਿਉਹਾਰ ਮਨਾਉਣ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਨਰਸਿੰਗ ਦੇ ਕੋਰਸ ਵਿਚ ਚੰਗੇ ਨੰਬਰ ਲੈ ਕੇ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ ਤੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਲਿਆਂਦੀ ਮਠਿਆਈ ਆਦਿ ਦੇ ਪੈਕਟ ਵੀ ਵੰਡੇ | ਚੇਅਰਮੈਨ ਪ੍ਰੋ: ਬਲਦੇਵ ਸਿੰਘ ਬੱਲੂਆਣਾ ਨੇ ਸਾਰੇ ਸਟਾਫ਼ ਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਸਟਾਫ਼ 'ਚ ਪਿ੍ੰ: ਗੁਲਸ਼ਨਬੀਰ ਕੌਰ, ਵਾਈਸ ਪਿ੍ੰਸੀਪਲ ਸਿੰਮੀ, ਹਰਜੋਤ ਸਿੰਘ, ਦਲਜੀਤ ਕੌਰ, ਪ੍ਰਨੀਤ ਕੌਰ, ਰੇਖਾ, ਕੁਲਦੀਪ ਕੌਰ, ਹਰਪ੍ਰੀਤ ਕੌਰ, ਐਸ. ਡੀ. ਨੰਦਾ ਤੇ ਭਰਪੂਰ ਸਿੰਘ ਸ਼ਾਮਲ ਸਨ |
ਗੁਰੂ ਨਾਨਕ ਇੰਸਟੀਚਿਊਟਸ-ਇਸ ਤਰ੍ਹਾਂ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ/ਪਿ੍ੰਸੀਪਲ ਡਾ: ਸੁਭਾਸ਼ ਡਾਵਰ, ਉਨ੍ਹਾਂ ਦੀ ਧਰਮ ਪਤਨੀ ਨਿਰਮਲ ਡਾਵਰ ਤੇ ਸਮੂਹ ਸਟਾਫ਼ ਵਲੋਂ ਲੋਹੜੀ ਬਾਲ ਕੇ ਪ੍ਰੋਗਰਾਮ ਦਾ ਆਰੰਭ ਕੀਤਾ | ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਭੰਗੜਾ ਤੇ ਗਿੱਧਾ ਪੇਸ਼ ਕਰਨ ਉਪਰੰਤ ਲੋਹੜੀ ਦੇ ਗੀਤ ਗਾਏ | ਇਸ ਮੌਕੇ ਡਾ: ਡਾਵਰ ਵਲੋਂ ਲੋਹੜੀ ਮਨਾਉਣ ਦੇ ਇਤਿਹਾਸਕ ਪਿਛੋਕੜ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਵਿਦਿਆਰਥੀ ਆਪਣੇ ਮਾਤਾ-ਪਿਤਾ ਤੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਕੇ ਸਮਾਜ 'ਚ ਆਪਣਾ ਅਤੇ ਉਨ੍ਹਾਂ ਦਾ ਮਾਨ ਵਧਾਉਣ |
ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਪਟਿਆਲਾ, (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਿਖੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਧਰਮਿੰਦਰ ਸਿੰਘ ਉੱਭਾ, ਸਮੂਹ ਸਟਾਫ਼ ਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਲੋਹੜੀ ਦੀ ਧੂਣੀ 'ਚ ਤਿਲ ਸੁੱਟ ਕੇ ਜ਼ਿੰਦਗੀ 'ਚੋਂ ਆਲਸ ਨੂੰ ਦੂਰ ਕਰਨ ਤੇ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿਣ ਦਾ ਪ੍ਰਣ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਲੋਹੜੀ ਦੇ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ | ਡਾ: ਹਰਵਿੰਦਰ ਕੌਰ ਡੀਨ ਸਭਿਆਚਾਰਕ ਸਰਗਰਮੀਆਂ ਦੀ ਸੁਚੱਜੀ ਅਗਵਾਈ ਅਧੀਨ ਇਹ ਸਮਾਗਮ ਸਫਲਤਾਪੂਰਵਕ ਨੇਪਰੇ ਚੜਿ੍ਹਆ | ਸਮਾਗਮ ਦੌਰਾਨ ਪੰਜਾਬੀ ਵਿਭਾਗ ਅਧੀਨ ਚੱਲ ਰਹੇ ਪੰਜਾਬੀ ਜਰਨਲਿਜ਼ਮ ਕੋਰਸ ਦੇ ਵਿਦਿਆਰਥੀਆਂ ਵਲੋਂ ਲੋਹੜੀ ਦੇ ਤਿਉਹਾਰ ਸਬੰਧੀ ਆਪਸੀ ਸੰਵਾਦ ਰਚਾਇਆ ਗਿਆ | ਪੰਜਾਬੀ ਵਿਭਾਗ ਦੇ ਮੁਖੀ ਪ੍ਰੋ: ਪਰਮਜੀਤ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਦੱਸਦੇ ਹੋਏ ਇਸ ਦਾ ਅਜੋਕੇ ਯੁੱਗ 'ਚ ਸਥਾਨ, ਅਹਿਮੀਅਤ ਬਾਰੇ ਵਿਚਾਰ ਪ੍ਰਗਟ ਕੀਤੇ | ਕਾਮਰਸ ਐਾਡ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵਲੋਂ ਲੋਕ ਗੀਤ ਗਾ ਕੇ ਇਸ ਤਿਉਹਾਰ ਨਾਲ ਜੁੜੀ ਖ਼ੁਸ਼ੀ ਸਾਂਝੀ ਕੀਤੀ ਤੇ ਲੋਹੜੀ ਦੇ ਤਿਉਹਾਰ ਨਾਲ ਸਬੰਧਿਤ ਕਲਾਤਮਿਕ ਤਸਵੀਰਾਂ ਵੀ ਬਣਾਈਆਂ ਗਈਆਂ | ਐਨ. ਐੱਸ. ਐੱਸ. ਵਿਭਾਗ ਦੇ ਵਿਦਿਆਰਥੀਆਂ ਵਲੋਂ ਚੈਰੀਟੇਬਲ ਸਕੂਲ ਐੱਸ. ਐੱਸ. ਟੀ. ਨਗਰ ਪਟਿਆਲਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ, ਖਾਣ-ਪੀਣ ਦੀ ਵਸਤਾਂ ਤੇ ਹੋਰ ਲੋੜੀਂਦੀ ਸਮਗਰੀ ਦਿੱਤੀ ਗਈ | ਕਾਲਜ ਦੇ ਵਿਦਿਆਰਥੀ ਅਮਨਦੀਪ ਸਿੰਘ,­ ਰਵਨੀਤ ਕੌਰ,­ ਮਨੀਸ਼ਾ,­ ਮਨਜੋਤ ਕੌਰ,­ ਬਿਕਰਮਜੀਤ ਸਿੰਘ,­ ਗੁਰਪ੍ਰੀਤ ਸਿੰਘ,­ ਦਲਜੀਤ ਸਿੰਘ,­ ਅਰਜਨ ਸਿੰਘ,­ ਸਤਵਿੰਦਰ ਸਿੰਘ,­ ਗੁਰਪ੍ਰੀਤ ਸਿੰਘ ਤੇ ਸੰਗੀਤ ਵਿਭਾਗ ਦੇ ਹੋਰ ਵਿਦਿਆਰਥੀਆਂ ਵਲੋਂ ਗੀਤ ਪੇਸ਼ ਕੀਤੇ ਗਏ | ਮੰਚ ਦਾ ਸੰਚਾਲਨ ਪ੍ਰੋ: ਜਸਪ੍ਰੀਤ ਕੌਰ ਨੇ ਕੀਤਾ |

ਸਿਵਲ ਅਦਾਲਤਾਂ 'ਚ ਲੋਹੜੀ ਦਾ ਤਿਉਹਾਰ ਮਨਾਇਆ
ਰਾਜਪੁਰਾ, (ਰਣਜੀਤ ਸਿੰਘ)-ਇਥੋਂ ਦੀਆਂ ਸਿਵਲ ਅਦਾਲਤਾਂ 'ਚ ਪ੍ਰਧਾਨ ਸ੍ਰੀ ਸੁਰਿੰਦਰ ਕੌਸ਼ਲ ਤੇ ਵਾਇਸ ਪ੍ਰਧਾਨ ਚੋ: ਪਰਮਵੀਰ ਸਿੰਘ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਿਵਲ ਜੱਜ ਕਰਨਦੀਪ ਕੌਰ, ਸਿਵਲ ਜੱਜ ਸ੍ਰੀ ਅਮਿੱਤ ਬਖ਼ਸ਼ੀ ਤੇ ਸਿਵਲ ਜੱਜ ਸ੍ਰੀਮਤੀ ਪ੍ਰਤਿਭਾ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸਬੰਧੀ ਪ੍ਰਧਾਨ ਸ੍ਰੀ ਸੁਰਿੰਦਰ ਕੌਸ਼ਲ ਨੇ ਦੱਸਿਆ ਕਿ ਦੂਜੇ ਸਨਿਚਰਵਾਰ ਅਦਾਲਤਾਂ 'ਚ ਛੁੱਟੀ ਹੋਣ ਕਾਰਨ ਅੱਜ ਹੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੋਹੜੀ ਬਾਲ ਕੇ ਰਿਉੜੀਆਂ, ਭੁੱਗਾ, ਮੰੂਗਫਲੀ ਤੇ ਗੱਚਕ ਵੱਡੀ ਗਈ | ਇਸ ਮੌਕੇ ਏ. ਡੀ. ਏ. ਨਰਿੰਦਰਪਾਲ ਸਿੰਘ ਕਾਲੇਕਾ, ਰਵਿੰਦਰ ਪਾਲ ਆਹਲੂਵਾਲੀਆ, ਸੀਨੀਅਰ ਵਕੀਲ ਐਸ. ਕੇ. ਜੈਨ, ਕੁਲਭੂਸ਼ਨ ਅਗਰਵਾਲ, ਆਰ. ਕੇ. ਜੋਸ਼ੀ, ਅਸ਼ੋਕ ਕੁਮਾਰ ਸ਼ਰਮਾ, ਲਛਮਣ ਕੁਮਾਰ ਉਤਰੇਜਾ, ਰਜਿੰਦਰ ਸੈਣੀ, ਕਰਨਵੀਰ ਸਿੰਘ ਭੋਗਲ, ਰਣਜੀਤ ਸਿੰਘ ਕੰਬੋਜ਼, ਪ੍ਰੇਮ ਸਿੰਘ ਨਨਵਾ, ਆਤਮਾ ਸਿੰਘ, ਅਜੇ ਕਾਂਤ ਪਾਹੂਜਾ, ਬਲਵਿੰਦਰ ਸਿੰਘ ਚਹਿਲ, ਧਨਵੰਤ ਸਿੰਘ ਗਿੱਲ, ਗੁਰਵਿੰਦਰ ਸਿੰਘ ਢਿੱਲੋਂ, ਈਸ਼ਵਰ ਦੱਤ ਤਿਵਾੜੀ, ਹਰਮਨਪ੍ਰੀਤ ਸਿੰਘ ਰਾਠੌਰ, ਇਕਬਾਲ ਸਿੰਘ ਨੀਲਪੁਰ, ਜਸਪਾਲ ਸਿੰਘ ਕਾਮੀ, ਕੇ. ਡੀ. ਸ਼ਰਮਾ, ਕਿਸ਼ਨ ਸਿੰਘ, ਕੁਲਵੰਤ ਸਿੰਘ ਬੈਹੜੀਵਾਲ, ਕੁਲਬੀਰ ਸਿੰਘ ਗੰਡਾ, ਨਰੇਸ਼ ਰਾਣਾ, ਮਹਿੰਦਰ ਸਿੰਘ ਚੌਹਾਨ, ਪ੍ਰੇਮ ਸੀ. ਖੰਨਾ, ਰਾਮ ਪਾਲ ਬਠੋਣੀਆਂ, ਰਜਿੰਦਰ ਸਿੰਘ ਅਲੂਣਾ, ਸੰਦੀਪ ਵਰਮਾ, ਸੰਜੀਵ ਸੂਦ ਤੇ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਬਾਲ ਵਿਕਾਸ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਸਮਾਣਾ ਉਪ ਮੰਡਲ ਦੇ ਪਿੰਡ ਅਚਰਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਾਲ ਵਿਕਾਸ ਵਿਭਾਗ ਵਲੋਂ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਬਾਲ ਵਿਕਾਸ ਅਧਿਕਾਰੀ ਸ੍ਰੀਮਤੀ ਉਵਰਸ਼ੀ ਨੇ ਇਸ ਪਿੰਡ ਦੀਆਂ ਔਰਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਧੀਆਂ ਤੇ ਮੁੰਡਿਆਂ 'ਚ ਕੋਈ ਫ਼ਰਕ ਸਾਨੂੰ ਨਹੀਂ ਰੱਖਣਾ ਚਾਹੀਦਾ | ਧੀਆਂ ਵੀ ਕਿਸੇ ਵੀ ਕੰਮ 'ਚ ਪਿੱਛੇ ਨਹੀਂ ਹਨ ਸਾਨੂੰ ਦੋਹਾਂ ਨੂੰ ਬਰਾਬਰ ਦਾ ਮੌਕਾ ਦੇਣਾ ਚਾਹੀਦਾ ਹੈ | ਇਸ ਮੌਕੇ ਸਕੂਲ ਮੁਖੀ ਇੰਦਰਵੀਰ ਸਿੰਘ ਮੱਟੂ, ਸੰਦੀਪ ਸਿੰਘ, ਗੁਰਪ੍ਰੀਤ ਕੌਰ ਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਬਲਜੀਤ ਕੌਰ, ਬਲਵੰਤ ਕੌਰ, ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਤੇ ਆਂਗਣਵਾੜੀ ਵਰਕਰ ਅਕਵਿੰਦਰ ਕੌਰ ਹਾਜ਼ਰ ਸਨ |
ਆਰੀਅਨਜ਼ ਕਾਲਜ ਨੇ ਮਨਾਈ ਧੀਆਂ ਦੀ ਲੋਹੜੀ
ਰਾਜਪੁਰਾ, (ਜੀ. ਪੀ. ਸਿੰਘ)-ਸਥਾਨਕ ਆਰੀਅਨਜ਼ ਕਾਲਜ ਵਿਚ ਪਿ੍ੰਸੀਪਲ ਰਮਨ ਰਾਣੀ ਗੁਪਤਾ ਦੀ ਦੇਖ-ਰੇਖ 'ਚ ਧੀਆਂ ਦੀ ਲੋਹੜੀ ਮਨਾਉਣ ਲਈ ਇਕ ਸਮਾਰੋਹ ਕਰਵਾਇਆ ਗਿਆ, ਜਿਸ 'ਚ ਆਰੀਅਨਜ਼ ਗਰੁੱਪ ਦੀ ਡਾਇਰੈਕਟਰ ਜਨਰਲ ਡਾ: ਪਰਵੀਨ ਕਟਾਰੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਰੋਹ ਦੌਰਾਨ ਖੇਤਰ ਦੀਆਂ ਜਨਵਰੀ ਮਹੀਨੇ 'ਚ ਜੰਮੀਆਂ ਲੜਕੀਆਂ ਆਪਣੀਆਂ ਮਾਵਾਂ ਨਾਲ ਪੁੱਜੀਆਂ ਹੋਈਆਂ ਸਨ ਤੇ ਉਨ੍ਹਾਂ ਤੋਂ ਹੀ ਕੇਕ ਕਟਾ ਕੇ ਧੀਆਂ ਦੇ ਹੋਰ ਸ਼ਗਨ ਮਨਾਏ ਗਏ | ਇਸ ਮੌਕੇ ਡਾਇਰੈਕਟਰ ਜਨਰਲ ਡਾ: ਪਰਵੀਨ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਦਾ ਧੀਆਂ ਦੀ ਲੋਹੜੀ ਮਨਾਉਣ ਦਾ ਮਕਸਦ ਧੀਆਂ ਨੂੰ ਅਹਿਮੀਅਤ ਦੇਣਾ ਹੈ ਤੇ ਉਨ੍ਹਾਂ ਨੂੰ ਬਚਾਉਣਾ ਹੈ | ਉਨ੍ਹਾਂ ਮੌਕੇ 'ਤੇ ਪੁੱਜੀਆਂ ਮਾਵਾਂ ਨੂੰ ਲੜਕੀ-ਲੜਕੇ ਦਾ ਭੇਦਭਾਵ ਮਿਟਾ ਕੇ ਧੀਆਂ ਨੂੰ ਬਰਾਬਰ ਦਾ ਹੱਕ ਦੇਣ ਲਈ ਪ੍ਰੇਰਿਆ | ਇਸ ਮੌਕੇ ਗਰੁੱਪ ਦੀ ਰਜਿਸਟਰਾਰ ਸੁਖਮਨ ਬਾਠ, ਆਸ਼ੀਮਾ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ |
ਜਸਦੇਵ ਸਿੰਘ ਸੰਧੂ ਕਾਲਜ ਵਿਖੇ ਲੋਹੜੀ ਮਨਾਈ
ਬਹਾਦਰਗੜ੍ਹ, (ਕੁਲਵੀਰ ਸਿੰਘ ਧਾਲੀਵਾਲ)-ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਵਲੋਂ ਲੋਹੜੀ ਬਾਲ ਕੇ ਸਮਾਜਿਕ ਕੁਰੀਤੀਆਂ ਿਖ਼ਲਾਫ਼ ਡਟਣ ਦਾ ਪ੍ਰਣ ਕੀਤਾ | ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਤੇ ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਵਲੋਂ ਸੰਸਥਾ ਦੇ ਕੈਂਪਸ 'ਚ ਲੋਹੜੀ ਬਾਲਣ ਉਪਰੰਤ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਤੇ ਅਨੇਕ ਤਿਉਹਾਰ ਇਥੇ ਮਨਾਏ ਜਾਂਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਨੂੰ ਸ਼ਰਧਾ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਜਸਦੇਵ ਪਬਲਿਕ ਸਕੂਲ 'ਚ ਬੱਚਿਆਂ ਤੇ ਸਟਾਫ਼ ਨੇ ਪਿ੍ੰਸੀਪਲ ਰੋਹਿਤ ਗਰਗ ਦੀ ਅਗਵਾਈ ਹੇਠ ਮੂੰਗਫਲੀ ਤੇ ਰਾਉੜੀਆਂ ਵੰਡ ਕੇ ਲੋਹੜੀ ਮਨਾਈ | ਇਸ ਮੌਕੇ ਸੰਸਥਾ ਦੇ ਮੈਨੇਜਰ ਸਰਤਾਜ ਸਿੰਘ ਸੰਧੂ, ਰਜਿ: ਪਵਨ ਕੁਮਾਰ, ਕਾਲਜ ਪਿ੍ੰਸੀਪਲ ਚਰਨਜੀਤ ਸਿੰਘ ਸੋਹੀ ਤੇ ਸਟਾਫ਼ ਮੈਂਬਰ ਮੌਜੂਦ ਸਨ |
ਬਾਰ ਐਸੋਸੀਏਸ਼ਨ ਸਮਾਣਾ ਨੇ ਲੋਹੜੀ ਸਮਾਗਮ ਮਨਾਇਆ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਬਾਰ ਐਸੋਸੀਏਸ਼ਨ ਸਮਾਣਾ ਵਲੋਂ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਲੋਹੜੀ ਦੇ ਤਿਉਹਾਰ ਮਨਾਇਆ ਗਿਆ, ਜਿਸ 'ਚ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸਮਾਣਾ ਜਸਵੀਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਜਸਬੀਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮਨਪ੍ਰੀਤ ਕੌਰ, ਉਪ-ਮੰਡਲ ਅਫ਼ਸਰ ਸਮਾਣਾ ਅਰਵਿੰਦ ਕੁਮਾਰ, ਉਪ-ਮੰਡਲ ਅਫ਼ਸਰ ਪਾਤੜਾਂ ਕਾਲਾ ਰਾਮ, ਤਹਿਸੀਲਦਾਰ ਸਮਾਣਾ ਰਾਮ ਕ੍ਰਿਸ਼ਨ ਤੇ ਸਰਕਾਰੀ ਵਕੀਲ ਰਾਜਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਮਾਗਮ 'ਚ ਸ਼ਾਇਰੋ-ਸ਼ਾਇਰੀ ਨੇ ਚੰਗਾ ਰੰਗ ਬੰਨਿ੍ਹਆਂ | ਸਾਰਿਆਂ ਨੇ ਮਿਲ ਕੇ ਗੱਚਕ, ਰਿਉੜੀਆਂ, ਮੰੂਗਫਲੀ ਤੇ ਭੁੱਗੇ ਦਾ ਅਨੰਦ ਮਾਣਿਆ ਅਤੇ ਇਕ ਦੂਜੇ ਨੂੰ ਲੋਹੜੀ, ਮਕਰ ਸੰਗਰਾਂਦ ਤੇ ਨਵਾਂ ਸਾਲ ਮੁਬਾਰਕ ਕਿਹਾ | ਇਸ ਮੌਕੇ ਬਾਰ ਦੇ ਸਕੱਤਰ ਹਰਮਨਪ੍ਰੀਤ ਸਿੰਘ ਸਿੱਧੂ, ਹਰਦੀਪ ਸ਼ਰਮਾ, ਕੁਲਵੰਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਗਲੌਲੀ, ਕਸ਼ਮੀਰ ਸਿੰਘ ਵਿਰਕ, ਨਵਦੀਪ ਸਿੰਘ ਢਿੱਲੋਂ, ਡਾ: ਰਾਜਵੰਤ ਸਿੰਘ, ਸਾਹਿਬ ਸਿੰਘ, ਵਿਕਾਸ ਸ਼ਰਮਾ ਤੇ ਕਰਮਜੀਤ ਸਿੰਘ ਰੰਧਾਵਾ ਆਦਿ ਵਕੀਲ ਵੀ ਹਾਜ਼ਰ ਸਨ |
ਸਾਂਝ ਕੇਂਦਰ ਲਾਹੌਰੀ ਗੇਟ ਵਿਖੇ ਧੀਆਂ ਦੀ ਲੋਹੜੀ ਮਨਾਈ
ਪਟਿਆਲਾ, (ਮਨਦੀਪ ਸਿੰਘ ਖਰੋੜ, ਧਰਮਿੰਦਰ ਸਿੰਘ ਸਿੱਧੂ)-ਇਥੇ ਸਾਂਝ ਕੇਂਦਰ ਲਾਹੌਰੀ ਗੇਟ ਵਿਖੇ ਧੀਆਂ ਦੀ ਲੋਹੜੀ ਮਨਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਜਿਥੇ ਧੀਆਂ ਨੂੰ ਕੁੱਖਾਂ 'ਚ ਮਾਰਨ ਦੀ ਬੁਰਾਈ ਤੋਂ ਬਚਣ ਦਾ ਸੱਦਾ ਦਿੱਤਾ ਗਿਆ ਉਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡੀ. ਐਸ. ਪੀ. ਹੈਡ-ਕੁਆਰਟਰ ਸ੍ਰੀ ਸਤਪਾਲ ਸ਼ਰਮਾ ਤੇ ਡੀ. ਐਸ. ਪੀ. ਟ੍ਰੈਫ਼ਿਕ ਜਸਕੀਰਤ ਸਿੰਘ ਨੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਸਾਡੀ ਸਮਾਜਿਕ ਏਕਤਾ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ | ਸਾਂਝ ਕੇਂਦਰ ਇੰਚਾਰਜ ਏ. ਐਸ. ਆਈ. ਰੇਨੂੰ ਬਾਲਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਐਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤਾ ਗਿਆ | ਉਨ੍ਹਾਂ ਨੇ ਇਸ ਮੌਕੇ ਹਾਜ਼ਰੀਨ ਨੂੰ ਸਾਂਝ ਕੇਂਦਰ ਵਿਖੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ | ਇਸ ਮੌਕੇ ਓਰੇਨ ਇੰਸਟੀਚਿਊਟ ਤੇ ਸਾਂਝ ਕੇਂਦਰ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਰੈਲੀ ਕੱਢੀ ਗਈ | ਸਮਾਗਮ 'ਚ ਏ. ਐਸ. ਆਈ. ਗੁਰਵਿੰਦਰ ਸਿੰਘ, ਏ. ਐਸ. ਆਈ. ਸੁਰਿੰਦਰ ਸਿੰਘ, ਕਾਂਗਰਸ ਆਗੂ ਸੁਰਿੰਦਰ ਸ਼ਰਮਾ, ਅਮਨ ਟਿਵਾਣਾ, ਜਰਨੈਲ ਮਾਹੀ, ਜਸਵਿੰਦਰ ਜੁਲਕਾਂ, ਮੀਨੂੰ ਪੁਰੀ, ਸਾਂਝ ਕਮੇਟੀ ਮੈਂਬਰਜ਼ ਆਸਾ ਕਿਰਨ, ਸੇਠੀ ਫਲੈਕਸ, ਸੁਰਿੰਦਰ ਕਾਂਸਲ ਅਤੇ ਓਰੇਨ ਇੰਸਟੀਚਿਊਟ ਦਾ ਸਾਰਾ ਸਟਾਫ਼ ਤੇ ਹੋਰ ਪਤਵੰਤੇ ਮੌਜੂਦ ਸਨ |
ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਨੇ ਲੋਹੜੀ ਮਨਾਈ
ਪਟਿਆਲਾ, (ਆਤਿਸ਼, ਖਰੋੜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਪ੍ਰਧਾਨ ਬਿਕਰਮਜੀਤ ਸਿੰਘ ਭੁੱਲਰ ਤੇ ਸਕੱਤਰ ਸੰਜੇ ਖੰਨਾ ਦੀ ਅਗਵਾਈ ਹੇਠਾਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਹਾਜ਼ਰ ਹੋਏ, ਜਦ ਕਿ ਡਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਨੇ ਕਿਹਾ ਕਿ ਵਰਤਮਾਨ ਸਮੇਂ 'ਚ ਸਭਿਆਚਾਰ ਨੂੰ ਬਚਾਉਣ ਦੀ ਬਹੁਤ ਲੋੜ ਹੈ, ਜਿਸ ਦੀ ਸਾਂਭ ਸੰਭਾਲ ਲਈ ਸਾਨੂੰ ਇਸ ਤਰ੍ਹਾਂ ਦੇ ਸਭਿਆਚਾਰਕ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਤਿਉਹਾਰਾਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁੱਲਰ ਵਲੋਂ ਸਾਰਿਆਂ ਨੂੰ ਬਾਰ ਦੀ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਗਿਆ | ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਉੱਤਰੀ ਭਾਰਤੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੀ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਡਾ: ਮਮਤਾ ਜੋਸ਼ੀ ਤੇ ਪੰਜਾਬੀ ਯੂਨੀਵਰਸਿਟੀ ਦੇ ਕਲਾਕਾਰਾਂ ਵਲੋਂ ਵੀ ਆਪਣੀ ਪੇਸ਼ਕਾਰੀ ਕੀਤੀ ਗਈ ਹੈ | ਇਸ ਮੌਕੇ ਵਧੀਕ ਸੈਸ਼ਨ ਜੱਜ ਨਵਲ ਕੁਮਾਰ, ਡੀ. ਪੀ. ਸਿੰਗਲਾ, ਬਲਜਿੰਦਰ ਸਿੰਘ, ਡੀ. ਕੇ. ਚੌਧਰੀ, ਦਵਿੰਦਰ ਕੁਮਾਰ ਤੇ ਡਾ: ਰਜਨੀਸ਼, ਰਵਦੀਪ ਹੁੰਦਲ, ਸ਼ਾਰੂ ਮਹਿਤਾ, ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ, ਪੁਲਿਸ ਕਪਤਾਨ ਸ਼ਹਿਰੀ ਕੇਸਰ ਸਿੰਘ ਤੇ ਉਪ ਪੁਲਿਸ ਕਪਤਾਨ ਸ਼ਹਿਰੀ 1 ਸੋਰਵ ਜਿੰਦਲ ਸਮੇਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਵੱਡੀ ਗਿਣਤੀ 'ਚ ਵਕੀਲ ਹਾਜ਼ਰ ਰਹੇ |
ਸਰਕਾਰੀ ਕੰਨਿਆ ਸਕੂਲ 'ਚ ਬਾਲੜੀ ਦਿਵਸ ਮਨਾਇਆ
ਰਾਜਪੁਰਾ, (ਰਣਜੀਤ ਸਿੰਘ)-ਇਥੇ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਕਾਲਕਾ ਰੋਡ ਵਿਖੇ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਲੋਹੜੀ ਬਾਲ ਕੇ ਰਾਉੜੀਆਂ ਤੇ ਮੰੂਗਫਲੀਆਂ ਵੰਡੀਆਂ ਗਈਆਂ | ਇਸ ਮੌਕੇ ਨਾਟਕ ਵਾਰਸ ਖੇਡਿਆ ਗਿਆ | ਸ੍ਰੀਮਤੀ ਮਨਿੰਦਰਪਾਲ ਕੌਰ ਨੇ ਦੱਸਿਆ ਕਿ ਅੱਜ ਦੇ ਜ਼ਮਾਨੇ 'ਚ ਲੜਕੀਆਂ ਕਿਸੇ ਵੀ ਖੇਤਰ ਦੇ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ | ਸਾਨੂੰ ਲੜਕੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਉਣੀ ਚਾਹੀਦੀ ਹੈ | ਇਸ ਮੌਕੇ ਬਲਵਿੰਦਰ ਸਿੰਘ, ਸ੍ਰੀਮਤੀ ਬਲਜੀਤ ਕੌਰ ਹੈਲਥ ਵਿਭਾਗ ਕਾਲੋਮਾਜਰਾ ਤੇ ਸਮੂਹ ਸਕੂਲ ਦਾ ਸਟਾਫ਼ ਤੇ ਬੱਚੇ ਹਾਜ਼ਰ ਸਨ |
ਸਰਕਾਰੀ ਐਲੀਮੈਂਟਰੀ ਸਕੂਲ ਅਗੌਲ ਨੇ ਧੀਆਂ ਦੀ ਲੋਹੜੀ ਮਨਾਈ
ਨਾਭਾ, (ਅਮਨਦੀਪ ਸਿੰਘ ਲਵਲੀ)-ਸਰਕਾਰੀ ਐਲੀਮੈਂਟਰੀ ਸਕੂਲ ਅਗੌਲ ਵਲੋਂ ਸਕੂਲ ਦੇ ਵਿਹੜੇ 'ਚ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਆਈਆਂ ਮਾਵਾਂ ਦਾ ਸਵਾਗਤ ਕਰਦਿਆਂ ਮੈਡਮ ਮਲਕੀਤ ਕੌਰ ਤੇ ਸ਼ਾਂਤੀ ਦੇਵੀ ਨੇ ਕਿਹਾ ਕਿ ਕੁੜੀਆਂ ਤੇ ਮੰੁਡਿਆਂ ਬਾਰੇ ਸਮਾਜ 'ਚ ਬਣੀ ਸੋਚ ਵਿਚ ਤਬਦੀਲੀ ਆ ਰਹੀ ਹੈ | ਕੁੜੀਆਂ ਨੂੰ ਮਾਪਿਆਂ ਨੇ ਥੋੜੇ੍ਹ ਮੌਕੇ ਦੇਣੇ ਸ਼ੁਰੂ ਕੀਤੇ ਹਨ ਤਾਂ ਕੁੜੀਆਂ ਨੇ ਮੁੰਡਿਆਂ ਤੋਂ ਅੱਗੇ ਨਿਕਲ ਕੇ ਵਿਖਾ ਦਿੱਤਾ ਹੈ | ਇਸ ਮੌਕੇ ਪਿੰਡ ਅਗੌਲ 'ਚ ਪਿਛਲੀ ਲੋਹੜੀ ਤੋਂ ਬਾਅਦ ਪੈਦਾ ਹੋਈਆਂ ਕੁੜੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੰਨ੍ਹੀ ਬੱਚੀ ਅਰਪਿਤਾ ਤੇ ਉਸ ਦੀ ਮਾਂ ਸੁਮਨ, ਜਸਲੀਨ ਕੌਰ ਦੀ ਮਾਂ ਰੇਨੂੰ ਰਾਣੀ ਅਤੇ ਮਨਤਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਂਗਣਵਾੜੀ ਵਰਕਰ ਚਰਨਜੀਤ ਕੌਰ, ਮੋਨਿਕਾ ਸ਼ੁਕਲਾ, ਹਰਭਿੰਦਰ ਕੌਰ, ਸਵਦੇਸ਼ ਕੌਰ, ਜਗਜੀਤ ਸਿੰਘ ਲੁਬਾਣਾ, ਰਜਿੰਦਰ ਸਿੰਘ ਸਕਰਾਲੀ, ਜਸਵਿੰਦਰ ਸਿੰਘ, ਸਤੀਸ਼ ਕੁਮਾਰ ਆਦਿ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਅਦਾਲਤ 'ਚ ਜ਼ਮਾਨਤ ਕਰਾਉਣ ਸਮੇਂ ਜਾਅਲੀ ਦਸਤਾਵੇਜ਼ ਲਗਾਉਣ 'ਤੇ ਮਾਮਲਾ ਦਰਜ

ਪਟਿਆਲਾ, 12 ਜਨਵਰੀ (ਆਤਿਸ਼, ਖਰੋੜ)-ਪਟਿਆਲਾ ਵਿਖੇ ਅਦਾਲਤ 'ਚ ਜ਼ਮਾਨਤ ਕਰਾਉਣ ਸਮੇਂ ਜ਼ਮੀਨ ਦੇ ਜਾਅਲੀ ਦਸਤਾਵੇਜ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਮਠਿਆਈ ਦੀ ਦੁਕਾਨ 'ਤੇ ਸਿਹਤ ਵਿਭਾਗ ਦਾ ਛਾਪਾ

ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਇਥੇ ਲੱਕੜ ਮੰਡੀ 'ਚ ਸਿਹਤ ਵਿਭਾਗ ਦੀ ਟੀਮ ਨੇ ਮਠਿਆਈ ਦੀ ਦੁਕਾਨ 'ਤੇ ਛਾਪਾਮਾਰੀ ਕੀਤੀ ਤੇ ਮੌਕੇ ਤੋਂ ਸੈਂਪਲ ਲਏ ਗਏ ਹਨ | ਇਸ ਛਾਪਾਮਾਰੀ ਦੀ ਖ਼ਬਰ ਨਾਲ ਕਈ ਹਲਵਾਈ ਆਪਣੀਆਂ ਦੁਕਾਨਾਂ ਬੰਦ ਕਰਕੇ ਸੱਜੇ ਖੱਬੇ ਹੋ ਗਏ | ਜਾਣਕਾਰੀ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਜ਼ਖ਼ਮੀ

ਪਟਿਆਲਾ, 12 ਜਨਵਰੀ (ਆਤਿਸ਼ ਗੁਪਤਾ)-ਪਟਿਆਲਾ ਦੇ ਰਾਜਪੁਰਾ ਰੋਡ 'ਤੇ ਮûਰਾ ਕਾਲੋਨੀ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਦੀ ਘਟਨਾ ਸਾਹਮਣੇ ਆਈ ਹੈ | ਜਿਸ ਦੌਰਾਨ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ | ...

ਪੂਰੀ ਖ਼ਬਰ »

ਪਾਤੜਾਂ ਤੋਂ ਵਿਅਕਤੀ ਨੂੰ ਅਗਵਾ ਕਰਕੇ ਰਿਵਾਲਵਰ ਦੀ ਨੋਕ 'ਤੇ ਰੁਪਏ ਖੋਹੇ

ਪਾਤੜਾਂ, 12 ਜਨਵਰੀ (ਗੁਰਇਕਬਾਲ ਸਿੰਘ ਖਾਲਸਾ)-ਪਾਤੜਾਂ ਨੇੜੇ ਇਕ ਵਿਅਕਤੀ ਨੂੰ ਕੁੱਝ ਵਿਅਕਤੀਆਂ ਵਲੋਂ ਅਗਵਾ ਕਰਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਤੇ ਭਾਖੜਾ ਨਹਿਰ 'ਚ ਸੁੱਟਣ ਦਾ ਯਤਨ ਕੀਤਾ ਗਿਆ | ਸੂਚਨਾ ਮਿਲਣ 'ਤੇ ਪਾਤੜਾਂ ਪੁਲਿਸ ਨੇ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਦੀ ਬੈਠਕ

ਸਮਾਣਾ, 12 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਦੇ ਹੈੱਡਕੁਆਟਰ ਵਿਖੇ ਇਕ ਵਿਸ਼ੇਸ਼ ਬੈਠਕ ਹੋਈ, ਜਿਸ ਦੀ ਅਗਵਾਈ ਦਲ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਦਲਜੀਤ ਸਿੰਘ ਪੰਜਰਥ ਦੀ ਅਗਵਾਈ 'ਚ ਹੋਈ | ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਅਨੋਖੇ ਅਮਰ ...

ਪੂਰੀ ਖ਼ਬਰ »

ਉਰੇਨ ਇੰਟਰਨੈਸ਼ਨਲ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਲਾਇਆ ਲੰਗਰ

ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਇਥੇ ਉਰੇਨ ਇੰਟਰਨੈਸ਼ਨਲ ਸਮੂਹ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਸਰਬੱਤ ਦੇ ਭਲੇ, ਨਵੇਂ ਸਾਲ ਤੇ ਲੋਹੜੀ ਦੇ ਤਿਉਹਾਰ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਲੰਗਰ ਲਾਇਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੈਂਟਰ ਡਾਇਰੈਕਟਰ ਸ੍ਰੀ ਵਿਕਾਸ ...

ਪੂਰੀ ਖ਼ਬਰ »

ਕੇਂਦਰ ਡਾ: ਸਵਾਮੀਨਾਥਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰੇ-ਕਿਸਾਨ ਯੂਨੀਅਨ

ਪਟਿਆਲਾ, 12 ਜਨਵਰੀ (ਜ. ਸ. ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਕਾਰਜਕਾਰਨੀ ਦੀ ਬੈਠਕ ਕਰਮਜੀਤ ਸਿੰਘ ਕਕਰਾਲਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗੁਰਬਖ਼ਸ਼ ਸਿੰਘ ਬਲਬੇੜ੍ਹਾ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਪਟਿਆਲਾ, 12 ਜਨਵਰੀ (ਜ. ਸ. ਢਿੱਲੋਂ)-ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਵਲੋਂ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਰੇਟ ਸਹੀ ਨਾ ਮਿਲਣ ਕਰਕੇ ਦੁੱਧ ਉਤਪਾਦਕ ਕਿਸਾਨਾਂ ਵਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ...

ਪੂਰੀ ਖ਼ਬਰ »

ਦਰੋਣਾਚਾਰੀਆ ਸੁਖਚੈਨ ਸਿੰਘ ਚੀਮਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਪਟਿਆਲਾ, 12 ਜਨਵਰੀ (ਗੁਰਪ੍ਰੀਤ ਸਿੰਘ ਚੱਠਾ, ਚਹਿਲ)-ਕੌਮਾਂਤਰੀ ਖੇਡ ਮੰਚ 'ਤੇ ਖਿਡਾਰੀ, ਕੋਚ ਤੇ ਖੇਡ ਸੰਚਾਲਕ ਵਜੋਂ ਪ੍ਰਵਾਨ ਚੜ੍ਹੇ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਇਥੇ ਘਲੋੜੀ ਗੇਟ ਸਥਿਤ ਸ਼ਮਸ਼ਾਨਘਾਟ ...

ਪੂਰੀ ਖ਼ਬਰ »

ਖਿਡਾਰੀ ਕੁਲਵੀਰ ਤੇ ਸੁਖਚੈਨ ਦੀ ਭਾਰਤੀ ਸੈਨਾ 'ਚ ਖੇਡ ਕੋਟੇ 'ਚੋਂ ਚੋਣ

ਗੂਹਲਾ ਚੀਕਾ, 12 ਜਨਵਰੀ (ਓ. ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਦੀ ਖੇਡ ਨਰਸਰੀ ਵਿਖੇ ਪ੍ਰੈਕਟਿਸ ਕਰਨ ਵਾਲੇ ਖਿਡਾਰੀ ਕੁਲਵੀਰ ਤੇ ਸੁਖਚੈਨ ਦੀ ਭਾਰਤੀ ਸੈਨਾ 'ਚ ਖੇਡ ਕੋਟੇ 'ਚ ਚੋਣ ਹੋਈ | ਦੋਵੇਂ ਹੀ ਖਿਡਾਰੀ ਪਿਛਲੇ 4 ਸਾਲਾਂ ਤੋਂ ਖੇਡ ਨਰਸਰੀ ਵਿਖੇ ਪ੍ਰੈਕਟਿਸ ਕਰ ਰਹੇ ਸੀ | ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਪਿਆਰਾ ਸਿੰਘ ਲਾਛੜੂ ਨੂੰ ਸ਼ਰਧਾਂਜਲੀਆਂ ਭੇਟ

ਘਨੌਰ, 12 ਜਨਵਰੀ (ਜਾਦਵਿੰਦਰ ਸਿੰਘ ਸਮਰਾਓ)-ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਦੇ ਪਿਤਾ ਸਵ. ਪਿਆਰਾ ਸਿੰਘ ਦੀ ਯਾਦ 'ਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਘਨੌਰ ਅਨਾਜ ਮੰਡੀ ਵਿਖੇ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਪ੍ਰੀਤ ਫਰਨੀਚਰ ਹਾਊਸ ਲਖਨੌਰ ਵਲੋਂ ਗਾਹਕਾਂ ਲਈ ਵਿਸ਼ੇਸ਼ ਯੋਜਨਾ-ਭਾਈ ਹਰਿੰਦਰ ਸਿੰਘ

ਐੱਸ. ਏ. ਐੱਸ. ਨਗਰ, 12 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਸੱਚਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੇ 'ਪ੍ਰੀਤ ਫਰਨੀਚਰ ਹਾਊਸ' ਲਖਨੌਰ ਵਲੋਂ ਵਿਸ਼ੇਸ਼ ਆਫਰ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਦਾ ਵੱਡੀ ...

ਪੂਰੀ ਖ਼ਬਰ »

ਪੀ. ਯੂ. ਵਿਖੇ ਉਪ-ਕੁਲਪਤੀ ਨੇ ਮਨਾਈ ਵਿਦਿਆਰਥੀਆ ਨਾਲ ਲੋਹੜੀ

ਪਟਿਆਲਾ, 12 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਬੀ. ਐਸ. ਘੁੰਮਣ ਵੀ ਇਨ੍ਹਾਂ ਸਮਾਗਮਾਂ 'ਚ ...

ਪੂਰੀ ਖ਼ਬਰ »

ਆਈ. ਟੀ. ਆਈ. 'ਚ ਵਰਕਸ਼ਾਪ ਦੀ ਇਮਾਰਤ ਦਾ ਉਦਘਾਟਨ

ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਥਾਨਕ ਆਈ. ਟੀ. ਆਈ. ਪਟਿਆਲਾ ਵਿਖੇ ਫੈਡਰਲ ਮੁਗ਼ਲ ਗੋਇਟਜ਼ੇ ਇੰਡੀਆ ਲਿਮ: ਵਲੋਂ ਸੀ. ਐਸ. ਆਰ. ਅਧੀਨ ਮਸ਼ੀਨਿਸਟ ਸ਼ਾਪ ਦੀ ਮੁਰੰਮਤ ਤੇ ਅਪਗ੍ਰੇਡੇਸ਼ਨ ਦਾ ਕੰਮ ਲਗਪਗ 25 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ | ਵਰਕਸ਼ਾਪ ਦਾ ...

ਪੂਰੀ ਖ਼ਬਰ »

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ. ਐਸ. ਪੰਨੂੰ ਨੇ ਕੀਤਾ ਮੰਡੀ ਗੋਬਿੰਦਗੜ੍ਹ ਦਾ ਦੌਰਾ

ਮੰਡੀ ਗੋਬਿੰਦਗੜ੍ਹ, 12 ਜਨਵਰੀ (ਮੁਕੇਸ਼ ਘਈ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ. ਐਸ. ਪੰਨੰੂ (ਆਈ. ਏ. ਐਸ.) ਨੇ ਕਿਹਾ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ...

ਪੂਰੀ ਖ਼ਬਰ »

ਪਿੰਡ ਆਦਮਪੁਰ ਵਿਖੇ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀ ਹੋਏ ਗੰਭੀਰ ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਭੂਸ਼ਨ ਸੂਦ, ਮਨਪ੍ਰੀਤ ਸਿੰਘ, ਅਰੁਣ ਆਹੂਜਾ)-ਸਰਹਿੰਦ ਪਟਿਆਲਾ ਮਾਰਗ 'ਤੇ ਸਥਿਤ ਪਿੰਡ ਆਦਮਪੁਰ ਵਿਖੇ ਅੱਜ ਦੇਰ ਸ਼ਾਮ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੇ ਗੰਭੀਰ ਰੂਪ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਜਾਤੀ ਸੂਚਕ ਸ਼ਬਦਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਵੀਰਪਾਲ ਕੌਰ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਅਰੁਣ ਆਹੂਜਾ)-ਜਾਤੀ ਸੂਚਕ ਸ਼ਬਦਾਂ ਕਾਰਨ ਪੀੜਤ ਵੀਰਪਾਲ ਕੌਰ ਵਲੋਂ ਆਵਾਜ਼ ਬੁਲੰਦ ਕਰਨ 'ਤੇ ਡਾ: ਅੰਬੇਡਕਰ ਵੈੱਲਫੇਅਰ ਸੋਸ਼ਲ ਸੁਸਾਇਟੀ ਵਲੋਂ ਸਿਰੋਪਾਓ ਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਤਰਖਾਣ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖ ਪਾਰਟੀ ਨੇ ਭੂਰੀਮਾਜਰਾ 'ਚ ਸਮਾਧ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ 'ਤੇ ਜਤਾਇਆ ਇਤਰਾਜ਼

ਰਾਜਪੁਰਾ, 12 ਜਨਵਰੀ (ਜੀ.ਪੀ. ਸਿੰਘ)-ਪਿੰਡ ਭੂਰੀਮਾਜਰਾ ਵਿਚ ਇਕ ਵਿਅਕਤੀ ਵਲੋਂ ਸਮਾਧ ਦੇ ਨੇੜੇ ਪ੍ਰਕਾਸ਼ ਕਰਵਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਯੂਨਾਈਟਿਡ ਸਿੱਖ ਪਾਰਟੀ ਅਹੁਦੇਦਾਰਾਂ ਨੇ ਇਤਰਾਜ਼ ਜਤਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ...

ਪੂਰੀ ਖ਼ਬਰ »

ਸਕਾਲਰ ਫੀਲਡਜ਼ ਨੇ ਮਨਾਇਆ ਲੋਹੜੀ ਦਾ ਤਿਉਹਾਰ

ਪਟਿਆਲਾ, 12 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ, ਸਾਹਿਤ ਦੀ ਜਾਣਕਾਰੀ ਦੇਣ ਹਿਤ ਸਕੂਲ ਵਿਚ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ | ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ ਲੋਹੜੀ ਦਾ ਤਿਉਹਾਰ ਗਿਆ | ਲੋਹੜੀ ਦੇ ਸਬੰਧ ਵਿਚ ਧੂਣੀ ਬਾਲ ਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX