ਕਪੂਰਥਲਾ, 12 ਜਨਵਰੀ (ਅਮਰਜੀਤ ਕੋਮਲ)- ਚੌਕਸੀ ਵਿਭਾਗ ਕਪੂਰਥਲਾ ਦੀ ਟੀਮ ਨੇ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਚਾਹਲ ਦੀ ਅਗਵਾਈ 'ਚ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਰਜਨੀਸ਼ ਅਰੋੜਾ ਨੂੰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮਨਪ੍ਰੀਤ ਕੌਰ ਦੀ ਅਦਾਲਤ 'ਚ ਪੇਸ਼ ਕੀਤਾ | ਇਸ ਮੌਕੇ ਅਦਾਲਤ ਨੇ ਡਾ: ਅਰੋੜਾ ਨੂੰ 25 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਮਾਡਰਨ ਜੇਲ੍ਹ ਕਪੂਰਥਲਾ ਭੇਜ ਦਿੱਤਾ ਹੈ | ਇੱਥੇ ਵਰਨਣਯੋਗ ਹੈ ਬੀਤੀ 8 ਜਨਵਰੀ ਨੂੰ ਚੌਕਸੀ ਵਿਭਾਗ ਨੇ ਡਾ: ਰਜਨੀਸ਼ ਅਰੋੜਾ ਸਮੇਤ ਯੂਨੀਵਰਸਿਟੀ ਦੇ ਸੇਵਾਮੁਕਤ ਸਲਾਹਕਾਰ ਡਾ: ਨਛੱਤਰ ਸਿੰਘ, ਡਾਇਰੈਕਟਰ ਡਾ: ਆਰ.ਪੀ. ਭਾਰਦਵਾਜ, ਸਹਾਇਕ ਰਜਿਸਟਰਾਰ ਵਿਸ਼ਵਦੀਪ, ਲੀਗਲ ਅਫ਼ਸਰ ਗੀਤਕਾ ਸੂਦ, ਸਹਾਇਕ ਟਰੇਨਿੰਗ ਤੇ ਪਲੇਸਮੈਂਟ ਅਫ਼ਸਰ ਮਰਗਿੰਦਰ ਸਿੰਘ ਬੇਦੀ, ਸਹਾਇਕ ਡਾਇਰੈਕਟਰ ਸੱਭਿਆਚਾਰਕ ਸਰਗਰਮੀਆਂ ਸ਼ਮੀਰ ਸ਼ਰਮਾ, ਯੂਨੀਵਰਸਿਟੀ ਦੇ ਪ੍ਰੋਗਰਾਮਰ ਅਸ਼ੀਸ਼ ਸ਼ਰਮਾ ਤੋਂ ਇਲਾਵਾ ਕੰਸਲਟੈਂਟ ਪ੍ਰਵੀਨ ਕੁਮਾਰ ਤੇ ਮੈਸਰਜ਼ ਹਿਤ ਅਭਿਲਾਸ਼ੀ ਫਾਊਾਡੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਜਨਰਲ ਸਕੱਤਰ ਧਰਿੰਦਰ ਤਾਇਲ ਵਿਰੁੱਧ ਧਾਰਾ 409, 120ਬੀ ਆਈ.ਪੀ.ਸੀ. ਤੇ ਭਿ੍ਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ | ਪਤਾ ਲੱਗਾ ਹੈ ਕਿ ਚੌਕਸੀ ਵਿਭਾਗ ਦੀ ਪੜਤਾਲੀਆ ਟੀਮ ਨੇ ਡਾ: ਰਜਨੀਸ਼ ਅਰੋੜਾ ਤੋਂ ਪੁੱਛਗਿੱਛ ਦੌਰਾਨ ਯੂਨੀਵਰਸਿਟੀ ਦੇ ਕੁਝ ਮੁਲਾਜ਼ਮਾਂ ਨੂੰ ਰਿਕਾਰਡ ਸਮੇਤ ਤਲਬ ਕੀਤਾ ਸੀ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ | ਦੱਸਿਆ ਜਾਂਦਾ ਹੈ ਕਿ ਚੌਕਸੀ ਵਿਭਾਗ ਦੀ ਟੀਮ ਨੇ ਕਪੂਰਥਲਾ ਵਿਚ ਹੀ ਡਾ: ਅਰੋੜਾ ਤੋਂ ਯੂਨੀਵਰਸਿਟੀ 'ਚ ਹੋਈਆਂ ਵਿੱਤੀ ਤੇ ਪ੍ਰਬੰਧਕੀ ਬੇਨਿਯਮੀਆਂ ਬਾਰੇ ਪੁੱਛਗਿੱਛ ਕੀਤੀ | ਇਸ ਦੌਰਾਨ ਉਨ੍ਹਾਂ ਨੂੰ ਕੁਝ ਸਵਾਲ ਦਿੱਤੇ ਗਏ ਜਿਨ੍ਹਾਂ ਦੇ ਜਵਾਬ ਡਾ: ਅਰੋੜਾ ਤੋਂ ਲਿਖ਼ਤੀ ਤੌਰ 'ਤੇ ਲਏ | ਇਸੇ ਸਬੰਧ ਵਿਚ ਬੀਤੇ ਦਿਨ ਚੌਕਸੀ ਵਿਭਾਗ ਨੇ ਯੂਨੀਵਰਸਿਟੀ ਦੇ ਡੀਨ, ਯੋਜਨਾ ਤੇ ਵਿਕਾਸ ਡਾ: ਐਨ.ਪੀ. ਸਿੰਘ ਦੇ ਧਾਰਾ 164 ਤਹਿਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪੂਨਮ ਕਸ਼ਯਪ ਦੀ ਅਦਾਲਤ ਵਿਚ ਬਿਆਨ ਦਰਜ ਕਰਵਾਏ | ਚੌਕਸੀ ਵਿਭਾਗ ਵਲੋਂ ਜਿਹੜੇ ਹੋਰ ਅਧਿਕਾਰੀਆਂ ਤੇ 2 ਨਿੱਜੀ ਸੰਸਥਾਵਾਂ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚੋਂ ਡਾ: ਨਛੱਤਰ ਸਿੰਘ ਸਲਾਹਕਾਰ ਤੇ ਡਾ: ਆਰ.ਪੀ. ਭਾਰਦਵਾਜ ਡਾਇਰੈਕਟਰ ਵਜੋਂ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਹਨ | ਇਨ੍ਹਾਂ 'ਚੋਂ ਡਾ: ਆਰ.ਪੀ. ਭਾਰਦਵਾਜ ਨੇ ਅਗਾਊਾ ਜ਼ਮਾਨਤ ਲੈਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ, ਜਦੋਂ ਕਿ ਇਸ ਕੇਸ ਵਿਚ ਸ਼ਾਮਿਲ ਬਾਕੀ ਕਥਿਤ ਦੋਸ਼ੀ ਰੂਪੋਸ਼ ਚੱਲੇ ਆ ਰਹੇ ਹਨ | ਇਸ ਕੇਸ ਵਿਚ ਸ਼ਾਮਿਲ ਜਿਹੜੇ ਹੋਰ ਅਧਿਕਾਰੀ ਇਸ ਸਮੇਂ ਯੂਨੀਵਰਸਿਟੀ ਵਿਚ ਕਾਰਜਸ਼ੀਲ ਹਨ, ਉਨ੍ਹਾਂ 'ਚੋਂ ਸਹਾਇਕ ਰਜਿਸਟਰਾਰ ਵਿਸ਼ਵਦੀਪ, ਲੀਗਲ ਅਫ਼ਸਰ ਗੀਤਕਾ ਸੂਦ, ਸਹਾਇਕ ਟਰੇਨਿੰਗ ਤੇ ਪਲੇਸਮੈਂਟ ਅਫ਼ਸਰ ਮਰਗਿੰਦਰ ਸਿੰਘ ਬੇਦੀ, ਸਹਾਇਕ ਡਾਇਰੈਕਟਰ ਸੱਭਿਆਚਾਰਕ ਸਰਗਰਮੀਆਂ ਸ਼ਮੀਰ ਸ਼ਰਮਾ ਤੇ ਯੂਨੀਵਰਸਿਟੀ ਦੇ ਪ੍ਰੋਗਰਾਮਰ ਅਸ਼ੀਸ਼ ਸ਼ਰਮਾ ਛੁੱਟੀ 'ਤੇ ਚੱਲ ਰਹੇ ਹਨ | ਚੌਕਸੀ ਵਿਭਾਗ ਵਲੋਂ ਪ੍ਰਵੀਨ ਕੁਮਾਰ ਕੰਸਲਟੈਂਟ ਤੇ ਧਰਿੰਦਰ ਤਾਇਲ ਸਮੇਤ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਜਲੰਧਰ, 12 ਜਨਵਰੀ- (ਅਜੀਤ ਬਿਊਰੋ)-ਡਾ: ਬਰਜਿੰਦਰ ਸਿੰਘ ਹਮਦਰਦ ਦੀ ਨੌਵੀਂ ਸੰਗੀਤ ਐਲਬਮ 'ਕੁਸੁੰਭੜਾ' ਦੇ ਰਿਲੀਜ਼ ਸਮਾਰੋਹ ਦੀ ਵਿਸ਼ੇਸ਼ ਰਿਪੋਰਟ 14 ਜਨਵਰੀ, 2018, ਦਿਨ ਐਤਵਾਰ ਨੂੰ ਸ਼ਾਮ 3.00 ਤੋਂ 4.00 ਵਜੇ ਤੱਕ ਦੂਰਦਰਸ਼ਨ ਦੇ ਚੈਨਲ ਡੀ.ਡੀ. ਪੰਜਾਬੀ ਤੋਂ ਪ੍ਰਸਾਰਤ ਕੀਤੀ ...
ਹੁਸ਼ਿਆਰਪੁਰ, 12 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਉਪ ਚੇਅਰਮੈਨ ਅਵਿਨਾਸ਼ ਰਾਏ ਖੰਨਾ ਦੀ ਪਹਿਲ ਕਦਮੀ 'ਤੇ ਆਖਿਰਕਾਰ ਪਿਛਲੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਇੱਥੇ ਦੇ ...
ਹਰਕਵਲਜੀਤ ਸਿੰਘ ਚੰਡੀਗੜ੍ਹ, 12 ਜਨਵਰੀ - ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂਆਂ ਤੇ ਵਰਕਰਾਂ ਵਿਰੁੱਧ ਝੂਠੇ ਕੇਸ ਬਨਾਉਣ ਵਾਲੇ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈਆਂ ਕਰਨ ਦੀਆਂ ਬੜ੍ਹਕਾਂ ਮਾਰਨ ਵਾਲੀ ਕਾਂਗਰਸੀ ਲੀਡਰਸ਼ਿਪ ਸੱਤਾ 'ਚ ਆਉਣ ...
ਐੱਸ. ਏ. ਐੱਸ. ਨਗਰ, 12 ਜਨਵਰੀ- ਪੰਜਾਬ ਅੰਦਰ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਲੋਹੜੀ ਸ਼ਗਨਾਂ ਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ | ਪਹਿਲਾਂ ਪਹਿਲ, ਜਿਸ ਘਰ ਵਿਚ ਲੜਕਾ ਜੰਮਿਆ ਹੋਏ ਜਾਂ ਫਿਰ ਲੜਕੇ ਦਾ ਵਿਆਹ ਹੋਇਆ ਹੋਵੇ, ਉਹ ਬੜੇ ਢੋਲ-ਢਮਕਿਆਂ ਨਾਲ ਇਸ ਤਿਉਹਾਰ ਨੂੰ ...
ਐੱਸ. ਏ. ਐੱਸ. ਨਗਰ, 12 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼ੇ੍ਰਣੀ ਅਤੇ 12ਵੀਂ ਸ਼ੇ੍ਰਣੀ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ਸਕੂਲ ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਦੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਨੂੰ ਹਾਈਕੋਰਟ 'ਚ ਚੁਣੌਤੀ ਦਿੰਦੀ ...
ਸੁਰਿੰਦਰ ਕੋਛੜ
ਅੰਮਿ੍ਤਸਰ, 12 ਜਨਵਰੀ-ਪਾਕਿਸਤਾਨ 'ਚ ਸਰਗਰਮ ਧਾਰਮਿਕ ਕੱਟੜਪੰਥੀ ਸੰਗਠਨ ਮੌਜੂਦਾ ਸਮੇਂ ਪਾਕਿਸਤਾਨ ਦੇ ਨਾਲ-ਨਾਲ ਭਾਰਤ ਤੇ ਹੋਰਨਾਂ ਦੇਸ਼ਾਂ ਲਈ ਵੀ ਵੱਡਾ ਖ਼ਤਰਾ ਬਣੇ ਹੋਏ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਮੇਂ 50 ਤੋਂ ਵਧੇਰੇ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)- ਪਹਿਲੀ ਤੇ ਦੂਸਰੀ ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਤਰਫ਼ੋਂ ਲੜਦਿਆਂ 83 ਹਜ਼ਾਰ 5 ਸਿੱਖ ਸੈਨਿਕ ਸ਼ਹੀਦ ਅਤੇ ਇਕ ਲੱਖ 9 ਹਜ਼ਾਰ 45 ਸੈਨਿਕ ਅਪਾਹਜ ਹੋਏ | ਇਨ੍ਹਾਂ ਜੰਗਾਂ ਵਿਚ 16 ਲੱਖ ਤੋਂ ਵਧੇਰੇ ਬਿ੍ਟਿਸ਼ ਭਾਰਤੀ ਸੈਨਿਕਾਂ ਨੇ ...
ਮਨਜੋਤ ਸਿੰਘ ਜੋਤ
ਚੰਡੀਗੜ੍ਹ, 12 ਜਨਵਰੀ- ਇਤਰਾਜ਼ਯੋਗ ਵੀਡੀਓ ਮਾਮਲੇ 'ਚ ਘਿਰੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ, ਜਿਨ੍ਹਾਂ ਨੇ ਪਿਛਲੇ ਦਿਨੀਂ ਖ਼ੁਦਕੁਸ਼ੀ ਕਰ ਲਈ ਸੀ, ਪੀ.ਜੀ.ਆਈ. ਚੰਡੀਗੜ੍ਹ ਦੇ ...
ਚੰਡੀਗੜ੍ਹ, 12 ਜਨਵਰੀ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਇਸ ਵਾਰ ਮਾਰਚ ਦੇ ਦੂਜੇ ਹਫ਼ਤੇ ਕਿਸੇ ਵੀ ਸਮੇਂ ਬੁਲਾਇਆ ਜਾ ਸਕਦਾ ਹੈ | ਇਹ ਸੰਕੇਤ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਮੇਰੀ ਭਰਪੂਰ ...
ਐੱਸ. ਏ. ਐੱਸ. ਨਗਰ, 12 ਜਨਵਰੀ (ਜਸਬੀਰ ਸਿੰਘ ਜੱਸੀ)- 6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਮਨੀ ਲਾਂਡਰਿੰਗ ਮਾਮਲੇ 'ਚ ਜਗਜੀਤ ਸਿੰਘ ਚਾਹਲ ਵਲੋਂ ਆਪਣੇ ਵਕੀਲਾਂ ਰਾਹੀਂ ਸੀ. ਬੀ. ਆਈ. ਦੀ ...
ਵਰਸੋਲਾ, 12 ਜਨਵਰੀ (ਵਰਿੰਦਰ ਸਹੋਤਾ)- ਆਈ. ਸੀ. ਐਸ. ਈ. ਬੋਰਡ ਨਵੀਂ ਦਿੱਲੀ (ਕੌਾਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਅਗਜੈਮੀਨੇਸ਼ਨ) ਨੇ 27 ਨਵੰਬਰ 2017 ਨੂੰ 'ਮਨਿਸਟਰੀ ਆਫ਼ ਹਿਊਮਨ ਰਿਸੋਰਸ' ਦੇ ਦਿਸ਼ਾ ਨਿਰਦੇਸ਼ਾਂ 'ਤੇ ਇਕ ਅਹਿਮ ਫ਼ੈਸਲਾ ਕਰਦੇ ਹੋਏ ਆਪਣੇ ਪਾਸ ...
ਐੱਸ. ਏ. ਐੱਸ. ਨਗਰ, 12 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਇਸੇ ਤਰ੍ਹਾਂ 12ਵੀਂ ਸ਼੍ਰੇਣੀ ਦੀ ਫਰਵਰੀ-ਮਾਰਚ 2018 ਵੋਕੇਸ਼ਨਲ ਵਿਸ਼ੇ ਦੀ (ਲਿਖ਼ਤੀ) ਸਾਲਾਨਾ ਪ੍ਰੀਖਿਆ ਸ਼ਾਮ ਦੇ ਸੈਸ਼ਨ 'ਚ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਦੇ 5.15 ਵਜੇ ਤੱਕ 28 ਫਰਵਰੀ ਤੋਂ ਲੈ ਕੇ 24 ਮਾਰਚ ਤੱਕ ਲਈ ...
ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਕੌਾਸਲਰ ਦੇ ਅਹੁਦੇ ਤੋਂ ਹਟਾਉਣ ਲਈ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਹਾਈਕੋਰਟ ਵਿਚ ਚੁਣੌਤੀ ਦਿੰਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ...
ਜਲੰਧਰ, 12 ਜਨਵਰੀ (ਸ਼ਿਵ ਸ਼ਰਮਾ)- ਕੁਝ ਮਹੀਨੇ ਪਹਿਲਾਂ ਰਾਜ ਵਿਚ ਡੀ. ਟੀ. ਓ. ਦੇ ਅਹੁਦੇ ਖ਼ਤਮ ਕਰਕੇ ਆਰ. ਟੀ. ਏ. ਦੇ ਹਵਾਲੇ ਕੰਮ ਕਰ ਦਿੱਤੇ ਸਨ ਪਰ ਇਸ ਦੇ ਬਾਵਜੂਦ ਕਈ ਦਫ਼ਤਰਾਂ 'ਚ ਹੋਰ ਸੁਧਾਰ ਕੀਤੇ ਜਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਕਿਉਂਕਿ ਕਈ ਦਫ਼ਤਰਾਂ 'ਚ ਆਏ ...
ਐੱਸ. ਏ. ਐੱਸ. ਨਗਰ, 12 ਜਨਵਰੀ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ ਵਲੋਂ ਬੱਬਰ ਖਾਲਸਾ ਨਾਲ ਸਬੰਧਿਤ ਪਹਿਲਾਂ ਤੋਂ ਹੀ ਜੇਲ੍ਹ 'ਚ ਬੰਦ ਹਰਵਰਿੰਦਰ ਸਿੰਘ ਵਾਸੀ ਅੰਮਿ੍ਤਸਰ ਹਾਲ ਵਾਸੀ ਚੰਡੀਗੜ੍ਹ ਅਤੇ ਰਣਦੀਪ ਸਿੰਘ ਵਾਸੀ ਲੁਧਿਆਣਾ ਨੂੰ ਅੱਜ ਪ੍ਰੋਡਕਸ਼ਨ ਵਾਰੰਟ 'ਤੇ ...
ਪੰਚਕੂਲਾ, 12 ਜਨਵਰੀ (ਕਪਿਲ) - ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ਵਿਚ ਏ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਅਗਵਾਈ ਵਾਲੀ ਐਸ. ਆਈ. ਟੀ. ਵਲੋਂ ਡੇਰਾ ਸਿਰਸਾ ਦੀ 45 ਮੈਂਬਰੀ ਕੋਰ ਕਮੇਟੀ ਦੇ ਮੈਂਬਰ ਪੂਰਨ ਸਿੰਘ ...
ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਭਰਤੀ ਨਾ ਹੋਣ ਕਾਰਨ ਉਚੇਰੀ ਸਿੱਖਿਆ ਦਾ ਮਿਆਰ ਲਗਾਤਾਰ ਡਿਗਦਾ ਜਾ ਰਿਹਾ ਹੈ | ਪਿਛਲੇ 20 ਸਾਲਾਂ ਦੌਰਾਨ ਸਰਕਾਰੀ ਕਾਲਜਾਂ 'ਚ ਲੈਕਚਰਾਰਾਂ ਦੀ ਹੋਈ ਨਾ-ਮਾਤਰ ...
ਘੁਮਾਣ, 12 ਜਨਵਰੀ (ਬੰਮਰਾਹ)- ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 668ਵਾਂ ਪ੍ਰਲੋਕ ਗਮਨ ਦਿਵਸ ਤੇ ਸਾਲਾਨਾ ਜੋੜ ਮੇਲਾ ਬਾਬਾ ਨਾਮਦੇਵ ਨਗਰ ਘੁਮਾਣ (ਗੁਰਦਾਸਪੁਰ) ਵਿਖੇ ਅੱਜ ਤੋਂ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ...
ਘੁਮਾਣ, 12 ਜਨਵਰੀ (ਬੰਮਰਾਹ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਮੁੱਚੀ ਕੈਬਨਿਟ ਨੇ ਪਿੰਡਾਂ 'ਚੋਂ ਘਰੇਲੂ ਝਗੜਿਆਂ ਨੂੰ ਨਿਬੇੜਨ ਲਈ ਪੰਚਾਇਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਵਾਲੇ ਫ਼ੈਸਲੇ ਨਾਲ ਜਿੱਥੇ ...
ਜਲੰਧਰ, 12 ਜਨਵਰੀ (ਅ.ਬ.)-ਵੀਜ਼ਾ ਕੰਸਲਟੈਂਸੀ ਪਰਸੋਨਾ ਕੰਸਲਟੈਂਟਸ ਜਲੰਧਰ ਦੇ ਡਾਇਰੈਕਟਰ ਸ. ਮਾਤੀਪ੍ਰੀਤ ਸਿੰਘ ਅਤੇ ਸ. ਹਰਦੀਪ ਸਿੰਘ ਨੇ ਦੱਸਿਆ ਕਿ 12ਵੀਂ 2016 ਪਾਸ ਵਿਦਿਆਰਥੀ ਜਿਨ੍ਹਾਂ ਦੇ ਘੱਟੋ-ਘੱਟ 70% ਅੰਕ ਹਨ ਅਤੇ ਆਈਲਟਸ ਵਿਚ 5.5 ਬੈਂਡ ਹਨ | ਉਨ੍ਹਾਂ ਵਿਦਿਆਰਥੀਆਂ ਲਈ ...
ਪੁਨੀਤ ਬਾਵਾ ਲੁਧਿਆਣਾ, 12 ਜਨਵਰੀ - ਪੰਜਾਬ ਸਰਕਾਰ ਵਲੋਂ ਅੱਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਚਿੱਠੀ ਲਿਖ਼ ਕੇ ਸੂਬੇ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਫ਼ੈਸਲੇ ਬਾਰੇ ਜਾਣੂੰ ਕਰਵਾਇਆ ਗਿਆ ਹੈ, ਜਿਸ ਸਬੰਧੀ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)- ਵਣ ਮੰਡਲ ਅਫ਼ਸਰ (ਜੰਗਲੀ ਜੀਵ), ਰੂਪਨਗਰ ਵਿਦਿਆ ਸਾਗਰੀ ਨੂੰ ਵਾਈਲਡ ਲਾਈਫ਼ ਕ੍ਰਾਈਮ ਬਿਊਰੋ ਆਫ਼ ਇੰਡੀਆ ਨਵੀਂ ਦਿੱਲੀ ਤੋਂ ਸੂਚਨਾ ਪ੍ਰਾਪਤ ਹੋਈ ਕਿ ਜ਼ਿਲ੍ਹਾ ਰੂਪਨਗਰ ਦੇ ਕਸਬਾ ਨੂਰਪੁਰ ਬੇਦੀ ਅਤੇ ਸ੍ਰੀ ਕੀਰਤਪੁਰ ਸਾਹਿਬ ...
ਮੋਗਾ/ਨੱਥੂਵਾਲਾ ਗਰਬੀ, 12 ਜਨਵਰੀ (ਗੁਰਤੇਜ ਸਿੰਘ/ਸਾਧੂ ਰਾਮ ਲੰਗੇਆਣਾ)- ਬੀਤੀ ਰਾਤ ਮੋਗਾ ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਨਿਵਾਸੀ ਸੁਖਦੀਪ ਸਿੰਘ ਉਰਫ਼ ਦੀਪੀ ਉਮਰ 29 ਸਾਲ ਪੁੱਤਰ ਮੇਜਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ | ਜਾਣਕਾਰੀ ...
ਫ਼ਿਰੋਜ਼ਪੁਰ, 12 ਜਨਵਰੀ (ਪਰਮਿੰਦਰ ਸਿੰਘ)- ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਇਕ ਅਹਿਮ ਸੂਬਾ ਪੱਧਰੀ ਬੈਠਕ ਹੋਈ, ਜਿਸ ਵਿਚ ਸੂਬਾ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਆਊਟ ਸੋਰਸਿੰਗ ਭਰਤੀ ਰੋਕਣ ਦੇ ਲਏ ਗਏ ਸਖ਼ਤ ਫ਼ੈਸਲੇ 'ਤੇ ...
ਮਲੇਰਕੋਟਲਾ, 12 ਜਨਵਰੀ (ਕੁਠਾਲਾ, ਹਨੀਫ਼ ਥਿੰਦ)-ਪੰਜਾਬ ਸਰਕਾਰ ਵਲੋਂ 17 ਜਨਵਰੀ ਨੂੰ ਮਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦਾਂ ਦੀ ਯਾਦ 'ਚ ਰਾਜ ਪੱਧਰੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅਮਰ ...
ਬਾਂਦਾ, 12 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ 'ਚ ਬਹੁਜਨ ਸਮਾਜ ਪਾਰਟੀ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਦਾ ਲਖਨਊ ਹਸਪਤਾਲ 'ਚ ਇਲਾਜ਼ ਕਰਵਾਉਣ ਤੋਂ ਬਾਅਦ ਉਸ ਨੂੰ ਮੁੜ ਬਾਂਦਾ ਜੇਲ੍ਹ ਭੇਜ ਦਿੱਤਾ ਗਿਆ ਹੈ | ਬਾਂਦਾ ਜੇਲ੍ਹ ਦੇ ਜੇਲ੍ਹਰ ਵਿਵੇਕਸ਼ੀਲ ਤਿ੍ਪਾਠੀ ਨੇ ...
ਮਲੌਦ-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਦੇ ਜੰਮ-ਪਲ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲੇ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮੁੱਢਲੇ ਘੁਲਾਟੀਏ ਅਤੇ ਪਹਿਲੇ ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ 1857 ਦੇ ਗ਼ਦਰ ਤੋਂ 13 ਸਾਲ ਪਹਿਲਾਂ ਹਥਿਆਰਬੰਦ ਹੋ ਕੇ ਭਾਰਤ ...
ਚੰਡੀਗੜ੍ਹ, 12 ਜਨਵਰੀ (ਗੁਰਸੇਵਕ ਸਿੰਘ ਸੋਹਲ)-ਅਕਾਲੀ-ਭਾਜਪਾ ਨੇਤਾਵਾਂ ਦੇ ਸਾਂਝੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ 90 ਹਜ਼ਾਰ ਕਰੋੜ ਰੁਪਏ ਦੀ ਵਿਆਪਕ ਕਰਜ਼ਾ ਮੁਆਫ਼ੀ ਸਕੀਮ ਸਾਰੇ ਕਿਸਾਨਾਂ 'ਤੇ ਲਾਗੂ ...
ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਰੇਤ ਖੱਡਾਂ ਦੀਆਂ ਹੋਈਆਂ ਬੋਲੀਆਂ 'ਚ ਠੇਕਾ ਲੈ ਕੇ ਰੇਤ ਮਾਈਨਿੰਗ ਦਾ ਕੰਮ ਕਰ ਰਹੇ ਠੇਕੇਦਾਰਾਂ 'ਤੇ ਸਰਕਾਰ ਵਲੋਂ ਨਵੀਂ ਨੀਤੀ ਥੋਪਣ ਦਾ ਦੋਸ਼ ਲਾਉਂਦੀਆਂ ਪਟੀਸ਼ਨਾਂ ਪੰਜਾਬ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ ਦੇ ਇਕ ਵਫ਼ਦ ਨੇ ਕੰਵਰ ਧੰਜਲ ਦੀ ਪ੍ਰਧਾਨਗੀ ਹੇਠ ਮੁਲਾਕਾਤ ਕੀਤੀ | ਇਸ ਦੌਰਾਨ ਪੰਜਾਬ ਅਤੇ ਕੈਨੇਡਾ ...
ਮੁੰਬਈ, 12 ਜਨਵਰੀ (ਏਜੰਸੀ)- ਮਹਾਰਾਸ਼ਟਰ ਸਰਕਾਰ ਨੇ ਅੱਜ ਬੰਬੇ ਹਾਈਕੋਰਟ 'ਚ ਦਾਅਵੇ ਨਾਲ ਕਿਹਾ ਹੈ ਕਿ 1993 ਦੇ ਲੜੀਵਾਰ ਧਮਾਕਿਆਂ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਅਦਾਕਾਰ ਸੰਜੇ ਦੱਤ ਨੂੰ ਦਿੱਤੀ ਗਈ 'ਪੈਰੋਲ' ਤੇ 'ਫਰਲੋ' ਦੇ ਹਰ ਇਕ ਮਿੰਟ ਨੂੰ ਉਹ ਜਾਇਜ਼ ...
ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ/ਪਾਲਾ ਰਾਜੇਵਾਲੀਆ/ ਮਨਜੀਤ ਸਿੰਘ ਧੀਮਾਨ/ਦਵਿੰਦਰ ਸਿੰਘ ਗੋਗੀ/ਬਲਵਿੰਦਰ ਸਿੰਘ)- ਅੱਜ ਖੰਨਾ ਨੇੜਲੇ 2 ਪਿੰਡਾਂ ਜਲਾਜਣ ਅਤੇ ਮਾਜਰਾ ਵਿਚ ਵੱਖ-ਵੱਖ ਘਟਨਾਵਾਂ 'ਚ 2 ਵਿਅਕਤੀਆਂ ਨੂੰ ਕਤਲ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਨੇ ਸ਼ਹਿਰ ...
ਹੁਸ਼ਿਆਰਪੁਰ - ਸਵ: ਚੌਧਰੀ ਰਾਮ ਲੁਭਾਇਆ ਦਾ ਜਨਮ 1 ਜਨਵਰੀ, 1940 ਨੂੰ ਲਾਹੌਰ (ਪਾਕਿਸਤਾਨ) ਵਿਖੇ ਚੌਧਰੀ ਸੁੰਦਰ ਸਿੰਘ ਦੇ ਗ੍ਰਹਿ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ | ਆਪ ਦੇ ਪਿਤਾ ਸੁੰਦਰ ਸਿੰਘ ਸਰਕਾਰੀ ਨੌਕਰੀ ਕਰਦੇ ਸਨ ਅਤੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ...
ਲੁਧਿਆਣਾ, 12 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਦਲਿਤ ਭਾਈਚਾਰੇ ਿਖ਼ਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ 'ਚ ਇਕ ਵਕੀਲ ਵਲੋਂ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਿਖ਼ਲਾਫ਼ ਦਾਇਰ ਕੀਤੇ ਕੇਸ ਦੀ ...
ਪੰਚਕੂਲਾ, 12 ਜਨਵਰੀ (ਕਪਿਲ)- ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਿਖ਼ਲਾਫ਼ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਚੱਲ ਰਹੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਅੱਜ ਸੁਣਵਾਈ ਹੋਈ | ਇਸ ਦੇ ਚਲਦਿਆਂ ਰਾਮ ਰਹੀਮ ਵੀਡੀਓ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਦੀ ਮੁੜ ਜਾਂਚ ਕਰਵਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਚਾਰ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ | ਜਸਟਿਸ ਐਸ. ਏ. ਬੋਬਡੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪਟੀਸ਼ਨਕਰਤਾ ਪੰਕਜ ...
ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਤਹਿਤ ਗ਼ਰੀਬਾਂ ਨੂੰ ਬਿਮਾਰੀ ਦਾ ਮੁਕੰਮਲ ਇਲਾਜ ਤੱਕ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਸਰਕਾਰ ਕੋਲੋਂ ਸਪਸ਼ਟੀਕਰਨ ਲੈਣ ਲਈ ਸਰਕਾਰੀ ਵਕੀਲ ਨੇ ...
ਨਿਊਯਾਰਕ, 12 ਜਨਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉੱਤਰ ਕੋਰੀਆ ਨੇਤਾ ਕਿਮ ਜੋਂਗ ਉਨ ਦੇ ਨਾਲ ਤਣਾਅ ਦੇ ਬਾਵਜੂਦ ਉਨ੍ਹਾਂ ਨੇ ਚੰਗੇ ਸਬੰਧ ਵਿਕਸਿਤ ਕੀਤੇ ਹਨ | ਟਰੰਪ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਮਨੀਪੁਰ 'ਚ ਫ਼ੌਜ ਦੇ ਕਾਫ਼ਲੇ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਤਵਾਦੀ ਸੰਗਠਨ ਦੇ ਇਕ ਮੈਂਬਰ ਨੂੰ ਅੱਜ ਗਿ੍ਫ਼ਤਾਰ ਕੀਤਾ ਹੈ | 4 ਜੂਨ, 2015 ਵਿਚ ਮਨੀਪੁਰ 'ਚ ਫ਼ੌਜ ਦੇ ਕਾਫ਼ਲੇ 'ਤੇ ਕੀਤੇ ਹਮਲੇ 'ਚ 18 ਜਵਾਨ ...
ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਡਰੱਗਸ ਕੇਸ ਵਿਚ ਉਨ੍ਹਾਂ ਦੀ ਪੁਰਾਣੀ ਪਟੀਸ਼ਨ ਨੂੰ ਮੁੜ ਚਲਾਉਣ ਦੀ ਮੰਗ ਦਾ ਫਸਿਆ ਪੇਚ ਅਜੇ ਬਰਕਰਾਰ ਹੈ | ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪੰਜਾਬੀ ਦੇ ਵਿਕਾਸ ਤੇ ਵਿਸਥਾਰ ਲਈ ਕ੍ਰਿਆਸ਼ੀਲ ਸੰਸਥਾਵਾਂ ਨਾਲ ਮਿਲ ਕੇ 10 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਕਰਵਾਈ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਮੀਟਿੰਗ 26 ...
ਬੈਂਗਲੁਰੂ, 12 ਜਨਵਰੀ (ਏਜੰਸੀ)-ਕਰਨਾਟਕ ਦੀ ਭਾਜਪਾ ਨੇ ਭੜਕਾਊ ਤੇ ਇਤਰਾਜ਼ਯੋਗ ਬਿਆਨ ਦੇਣ ਲਈ ਮੁੱਖ ਮੰਤਰੀ ਸਿਧਰਮਈਆ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੁਖੀ ਦਿਨੇਸ਼ ਗੁੰਡੂ ਰਾਵ ਦੇ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਈ ਹੈ | ਵਰਨਣਯੋਗ ਹੈ ਕਿ ਮੁੱਖ ਮੰਤਰੀ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੀਥਰੋ ਹਵਾਈ ਅੱਡੇ 'ਤੇ ਪੁਲਸ ਨੇ ਇਕ ਔਰਤ ਨੂੰ ਅੱਤਵਾਦੀ ਗਤੀਵਿਧੀਆਂ ਦੇ ਸ਼ੱਕ ਤਹਿਤ ਗਿ੍ਫ਼ਤਾਰ ਕੀਤਾ ਹੈ | ਸਕਾਟਲੈਂਡ ਯਾਰਡ ਅਨੁਸਾਰ 27 ਸਾਲਾ ਔਰਤ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ ਤੋਂ ਇਕ ਹਵਾਈ ਜਹਾਜ਼ ਰਾਹੀਂ ...
ਰਾਂਚੀ, 12 ਜਨਵਰੀ (ਏਜੰਸੀ)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਚਾਰਾ ਘੁਟਾਲੇ 'ਚ ਦੇਵਘਰ ਖਜ਼ਾਨੇ 'ਚੋਂ ਫ਼ਰਜ਼ੀ ਨਿਕਾਸੀ ਦੇ ਮਾਮਲੇ 'ਚ ਮਿਲੀ ਸਜ਼ਾ ਵਿਰੁੱਧ ਝਾਰਖੰਡ ਹਾਈ ਕੋਰਟ 'ਚ ਆਪਣੀ ਅਪੀਲ ਦਾਖ਼ਲ ਕੀਤੀ ...
ਚੰਡੀਗੜ੍ਹ, 12 ਜਨਵਰੀ (ਐਨ. ਐਸ. ਪਰਵਾਨਾ)-Êਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ ਸਾਲ 2019 ਵਿਚ ਆਪਣੇ ਨਿਰਧਾਰਿਤ ਸਮੇਂ 'ਤੇ ਹੀ ਹੋਵੇਗੀ | 2018 ਵਿਚ ਇਹ ਚੋਣ ਕਰਨ ਦਾ ਸਵਾਲ ਹੀ ਨਹੀਂ | ਪੂਰੇ ਦੇਸ਼ ਵਿਚ ਲੋਕ ਸਭਾ ਤੇ ਰਾਜ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)- 'ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ' (ਰਜਿ.) ਪੀ. ਪੀ. ਐਸ. ਓ. ਦਾ ਰਾਜ ਪੱਧਰੀ ਡੈਲੀਗੇਟ ਇਜਲਾਸ ਕਰਨੈਲ ਸਿੰਘ ਜਲੰਧਰ, ਹਰਬੰਸ ਸਿੰਘ ਬਾਦਸ਼ਾਹਪੁਰ ਪਟਿਆਲਾ, ਇਕਬਾਲ ਸਿੰਘ ਵਾਲੀਆ ਗੁਰਦਾਸਪੁਰ, ਜਰਨੈਲ ਸਿੰਘ ਪਠਾਨਕੋਟ, ...
ਚੰਡੀਗੜ੍ਹ, 12 ਜਨਵਰੀ (ਐਨ. ਐਸ. ਪਰਵਾਨਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪੱਧਰੀ ਬੈਠਕ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ, ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਫ਼ਰੀਦਕੋਟ ਤੋਂ ਸੰਸਦ ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਥਿੰਕ ਟੈਂਕ ਆਬਜ਼ਰਵਰ ਫਾਊਾਡੇਸ਼ਨ ਵਲੋਂ 14 ਤੋਂ 21 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਆਲਮੀ ਸੁਰੱਖਿਆ ਅਤੇ ਬਦਲ ਰਹੀਆਂ ਸਿਆਸੀ ਪ੍ਰਸਥਿਤੀਆਂ ਵਿਸ਼ੇ ਉੱਪਰ ਕਾਨਫਰੰਸ ...
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX