ਤਾਜਾ ਖ਼ਬਰਾਂ


ਮਾਹਿਲਪੁਰ ਹਲਕੇ 'ਚ ਵੋਟਿੰਗ ਦੀ ਰਫ਼ਤਾਰ ਮੱਧਮ, ਇੱਕ ਘੰਟੇ 'ਚ 2% ਵੋਟਾਂ ਪਈਆਂ
. . .  3 minutes ago
ਨਾਭਾ ਦੇ ਪਿੰਡ ਮੈਂਹਸ ਵਿਖੇ ਰੁਕੀ ਪੋਲਿੰਗ, ਪੋਲਿੰਗ ਸਟੇਸ਼ਨ ਨੂੰ ਲਾਇਆ ਜਿੰਦਰਾ ਅਤੇ ਅਕਾਲੀ ਦਲ ਵਲੋਂ ਧਰਨਾ
. . .  5 minutes ago
ਪਟਿਆਲਾ 'ਚ ਸ਼ੁਰੂ ਹੋਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ
. . .  14 minutes ago
ਪਟਿਆਲਾ, 19 ਸਤੰਬਰ- ਪਟਿਆਲਾ ਜ਼ਿਲ੍ਹੇ ਦੀਆਂ 9 ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 23 ਚੋਣ ਹਲਕਿਆਂ ਦੀਆਂ ਆਮ ਚੋਣਾਂ ਲਈ 1385 ਪੋਲਿੰਗ ਬੂਥਾਂ 'ਤੇ ਵੋਟਾਂ ਪੁਆਉਣ ਦਾ ਕੰਮ ਸ਼ੁਰੂ ਹੋ ਗਿਆ...
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਲਈ ਲੋਕਾ ਚ ਵੋਟਾ ਪਾਉਣ ਦਾ ਭਾਰੀ ਉਤਸ਼ਾਹ
. . .  31 minutes ago
ਫਗਵਾੜਾ ਵਿਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਜਾਰੀ
. . .  36 minutes ago
ਸਮਾਣਾ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਸ਼ੁਰੂ
. . .  41 minutes ago
ਬਿਜਲੀ ਮੰਤਰੀ ਦੇ ਪਿੰਡ ਕਾਂਗੜ ਵਿਖੇ ਅਕਾਲੀ ਪੋਲਿੰਗ ਏਜੰਟਾਂ ਨੂੰ ਬਾਹਰ ਕਰਨ 'ਤੇ ਹੰਗਾਮਾ
. . .  43 minutes ago
ਜਿਲ੍ਹਾ ਗੁਰਦਾਸਪੁਰ ਵਿਚ ਨਹੀਂ ਦਿੱਖ ਰਿਹਾ ਲੋਕਾਂ ਵਿਚ ਉਤਸ਼ਾਹ
. . .  48 minutes ago
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ 'ਚ ਪਾਈ ਵੋਟ
. . .  51 minutes ago
ਬਠਿੰਡਾ ਜ਼ਿਲ੍ਹੇ 'ਚ 16 ਪ੍ਰੀਸ਼ਦ ਸੀਟਾਂ ਤੇ 144 ਬਲਾਕ ਸੰਮਤੀਆਂ ਲਈ ਸ਼ੁਰੂ ਹੋਇਆ ਵੋਟਿੰਗ ਪਾਉਣ ਦਾ ਕੰਮ
. . .  54 minutes ago
ਪਟਿਆਲਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਆਰੰਭ
. . .  58 minutes ago
ਅਜਨਾਲਾ ਦੇ ਪਿੰਡ ਡਿਆਲ ਭੱਟੀ ਚ ਕਾਂਗਰਸੀਆਂ ਨੇ ਅਕਾਲੀਆਂ ਦਾ ਬੂਥ ਤੋੜਿਆ
. . .  1 minute ago
ਰਾਮਗੜ੍ਹ ਸਰਦਾਰਾਂ ਜ਼ੋਨ 'ਤੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ
. . .  about 1 hour ago
ਹੁਸ਼ਿਆਰਪੁਰ ਜ਼ਿਲ੍ਹੇ 'ਚ 1683 ਬੂਥਾਂ 'ਤੇ 9,64,158 ਵੋਟਰ ਆਪਣੇ ਮਤ ਦੀ ਕਰਨਗੇ ਵਰਤੋਂ
. . .  about 1 hour ago
ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਚੋਣਾਂ ਲਈ 648 ਪੋਲਿੰਗ ਬੂਥ ਸਥਾਪਿਤ
. . .  about 1 hour ago
ਜਲੰਧਰ ਜ਼ਿਲ੍ਹੇ ਦੀਆਂ 21 ਜ਼ਿਲ੍ਹਾ ਪ੍ਰੀਸ਼ਦ ਤੇ 191 ਪੰਚਾਇਤ ਸੰਮਤੀ ਲਈ ਹੋ ਰਹੀ ਹੈ ਵੋਟਿੰਗ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਵੋਟਾਂ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਿੰਗ ਸ਼ੁਰੂ
. . .  about 1 hour ago
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ
. . .  about 1 hour ago
ਅੱਜ ਦਾ ਵਿਚਾਰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਬਠਿੰਡਾ

ਸਾਬਕਾ ਜੱਜ ਤੇ ਵਕੀਲ ਪੁੱਤਰ ਦਾ 5 ਦਿਨਾ ਪੁਲਿਸ ਰਿਮਾਂਡ ਪਿੱਛੋਂ ਬਰਾਮਦਗੀ ਸਿਰਫ਼ ਸਕੌਡਾ ਕਾਰ

ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਪਰਫ਼ੈਕਟ ਟਰੇਡਿੰਗ ਚਿੱਟ ਫੰਡ ਕੰਪਨੀ ਬਣਾਕੇ ਸੈਂਕੜੇ ਲੋਕਾਂ ਨਾਲ ਕਥਿਤ ਤੌਰ 'ਤੇ 10 ਕਰੋੜ 30 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ਾਂ ਹੇਠ 6 ਜਨਵਰੀ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਸਾਬਕਾ ਜੱਜ ਐਚ. ਐਲ. ਕੁਮਾਰ ਤੇ ਉਸ ...

ਪੂਰੀ ਖ਼ਬਰ »

ਡੇਰਾ ਪ੍ਰੇਮੀਆਂ ਵਲੋਂ ਨਾਮ ਚਰਚਾ ਕਰਨ ਕਾਰਨ ਮਾਹੌਲ ਤਣਾਅਪੂਰਨ

ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)- ਡੇਰਾ ਸਿੱਖ ਵਿਵਾਦ ਦੌਰਾਨ ਡੇਰਾ ਸਿਰਸਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਵਜੋਂ ਜਾਣੇ ਜਾਂਦੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਗਰ ਤਲਵੰਡੀ ਸਾਬੋ ਅੰਦਰ ਅੱਜ ਸਵੇਰੇ ਤੜਕਸਾਰ ਮਾਹੌਲ ਉਸ ...

ਪੂਰੀ ਖ਼ਬਰ »

ਅਸਲੀ ਰੌਸ਼ਨ ਲਾਲ ਨੇ ਨਕਲੀ ਰੌਸ਼ਨ ਲਾਲ ਸਣੇ 5 'ਤੇ ਕਰਵਾਇਆ ਪਰਚਾ ਦਰਜ

ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੀ ਬੈਂਕ ਕਾਲੋਨੀ ਵਿਚ ਸਥਿਤ ਇਕ ਪਲਾਟ ਨੂੰ ਜਾਲਸਾਜੀ ਕਰਕੇ ਖਰੀਦ-ਵੇਚ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਅਸਲੀ ਰੌਸ਼ਨ ਲਾਲ ਦੀ ਸਿਕਾਇਤ 'ਤੇ ਨਕਲੀ ਰੌਸ਼ਨ ਲਾਲ ਬਣ ਕੇ ਪਲਾਟ ਵੇਚਣ ਵਾਲੇ ...

ਪੂਰੀ ਖ਼ਬਰ »

10 ਕਿੱਲੋ ਭੁੱਕੀ ਸਮੇਤ ਦੋ ਵਿਅਕਤੀ ਕਾਬੂ

ਮਹਿਮਾ ਸਰਜਾ, 12 ਜਨਵਰੀ (ਰਾਮਜੀਤ ਸ਼ਰਮਾ)-ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਲੋਂ ਦੋ ਵਿਅਕਤੀਆਂ ਨੂੰ 10 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨਾਕੇ ਦੌਰਾਨ ਦੋ ਨੌਜਵਾਨਾਂ ...

ਪੂਰੀ ਖ਼ਬਰ »

ਇੰਪਲਾਈਜ਼ ਜੁਆਇੰਟ ਫੋਰਮ ਦੀ ਅਗਵਾਈ ਹੇਠ ਥਰਮਲ ਲਹਿਰਾ ਦੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ

ਲਹਿਰਾ ਮੁਹੱਬਤ, 12 ਜਨਵਰੀ (ਭੀਮ ਸੈਨ ਹਦਵਾਰੀਆ)- ਇੰਪਲਾਈਜ਼ ਜੁਆਇੰਟ ਫੋਰਮ ਲਹਿਰਾ ਮੁਹੱਬਤ ਵਲੋਂ ਬਠਿੰਡਾ ਥਰਮਲ ਨੂੰ ਮੁਕੰਮਲ ਅਤੇ ਰੋਪੜ ਥਰਮਲ ਦੀਆਂ ਦੋ ਇਕਾਈਆਂ ਨੂੰ ਬੰਦ ਕਰਨ ਦੇ ਵਿਰੋਧ ਵਿਚ ਸ਼ੁਰੂ ਰੋਸ ਰੈਲੀਆਂ ਦੀ ਲੜੀ ਤਹਿਤ ਅੱਜ ਬਿਜਲੀ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਯੂਨੀਅਨ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਆਮਦ 'ਤੇ ਰੋਸ ਪ੍ਰਗਟ

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ਅਤੇ ਚੋਣਾਂ ਤੋਂ ਪਹਿਲਾਂ ਥਰਮਲ ਮੁਲਾਜ਼ਮਾਂ ਨਾਲ ਹਰ ਸਟੇਜ ਤੋਂ ਥਰਮਲਾਂ ਨੂੰ ਹਰ ਹਾਲਤ ਵਿਚ ਚੱਲਦਾ ਰੱਖਣ ਦੇ ਐਲਾਨ ...

ਪੂਰੀ ਖ਼ਬਰ »

ਸਿਹਤ ਵਿਭਾਗ ਨੂੰ ਚੜਿ੍ਹਆ ਲੱਖਾਂ ਰੁਪਏ ਬਿਜਲੀ ਬਿੱਲ ਦਾ ਬੁਖ਼ਾਰ

ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਪਿਛਲੇ ਕਰੀਬ 2 ਸਾਲ ਤੋਂ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਲੋਂ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਸਿਹਤ ਵਿਭਾਗ ਬਠਿੰਡਾ ਸਿਰ 82 ਲੱਖ 23 ਹਜ਼ਾਰ ਤੇ ਜ਼ਿਲ੍ਹਾ ਮਾਨਸਾ ਦੀਆਂ ਸਿਹਤ ਸੰਸਥਾਵਾਂ ...

ਪੂਰੀ ਖ਼ਬਰ »

ਪਿੰਡ ਖਿਆਲੀ ਵਾਲਾ ਤੋਂ ਲਾਪਤਾ ਵਿਅਕਤੀ ਦੀ ਲਾਸ਼ ਖੂਹ 'ਚੋਂ ਮਿਲੀ

ਗੋਨਿਆਣਾ, 12 ਜਨਵਰੀ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਖਿਆਲੀ ਵਾਲਾ ਦੇ ਇਕ ਵਿਅਕਤੀ ਦੀ ਲਾਸ਼ ਖੂਹ ਵਿਚੋਂ ਮਿਲੀ ਹੈ | ਸੂਤਰਾਂ ਅਨੁਸਾਰ ਮੇਜਰ ਸਿੰਘ (45) ਪੁੱਤਰ ਬਾਲਾ ਸਿੰਘ ਵਾਸੀ ਖਿਆਲੀ ਵਾਲਾ (ਬਠਿੰਡਾ) ਜੋ ਦਲਿਤ ਵਰਗ ਨਾਲ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਤੇ ਆਸ-ਪਾਸ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਅੱਧੀ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਰਾਤੀਂ ਬਾਬਾ ਦੀਪ ਸਿੰਘ ਨਗਰ ਵਿਚ ਇਕ ਮੋਟਰ ਸਾਈਕਲ ਸਵਾਰ ਪੈਦਲ ਜਾਂਦੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਜਾਂਦੇ ਦੋ ਕਾਬੂ

ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਥਾਣਾ ਮੁਖੀ ਸੰਜੀਵ ਕੁਮਾਰ ਮਿੱਤਲ ਦੀ ਅਗਵਾਈ ਹੇਠ ਗਸ਼ਤ ਕਰ ਰਹੇ ਏਐਸਆਈ ਬਲਤੇਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਬਾਘਾ ਵਿਚੋਂ ਉਸ ਸਮੇਂ ਦੋ ਮੋਟਰ-ਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਗਿਆ ਜਦ ਉਹ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ

ਕੋਟਫੱਤਾ, 12 ਜਨਵਰੀ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਸ਼ਮੀਰ ਵਿਖੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪ੍ਰਾਈਵੇਟ ਸਕੂਲ ਦੁਆਰਾ ਰੈਲੀ ਕੱਢੀ ਗਈ ਜਿਸ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਨਿਰਮਲ ਸਿੰਘ ...

ਪੂਰੀ ਖ਼ਬਰ »

ਬਠਿੰਡਾ ਤੇ ਮਾਨਸਾ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 12 ਜਨਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਬੀਕੇਯੂ ਲੱਖੋਵਾਲ ਵਲੋਂ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਸਰਗਰਮੀਆਂ ਤੇਜ਼

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਾਰ ਵਿਚ ਵਿਕਸਤ ਦੇਸ਼ਾਂ ਦਾ ਬੇਥਾਹ ਆਰਥਿਕ ਵਿਕਾਸ ਹੋਣ ਨਾਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਧਾਰਮਿਕ ਅਕੀਦਿਆਂ ਦਾ ਧਾਰਨੀ ਹੋਣਾ ਵੀ ਜ਼ਰੂਰੀ- ਭਾਈ ਗੋਬਿੰਦ ਸਿੰਘ ਲੌਾਗੋਵਾਲ

ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਵਿਰਾਸਤ ਨਾਲ ਵੀ ਜੋੜਿਆ ...

ਪੂਰੀ ਖ਼ਬਰ »

ਸੁੰਦਰੀਏ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ....

ਮਾਨਸਾ, 12 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਵਿਚ ਵੱਖ-ਵੱਖ ਸਕੂਲਾਂ ਤੇ ਹੋਰ ਸੰਸਥਾਵਾਂ 'ਚ ਧੀਆਂ ਦੀ ਲੋਹੜੀ ਉਤਸ਼ਾਹ ਨਾਲ ਮਨਾਈ ਗਈ। ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਖ਼ਾਲਸਾ ਸਕੂਲ ਵਿਖੇ ਇਸ ਤਿਉਹਾਰ ਮੌਕੇ ਸ਼੍ਰੋਮਣੀ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ 'ਅਵੇਸਲੇ ਯੁੱਧਾਂ ਦੀ ਨਾਇਕਾ' ਖੇਡਿਆ ਗਿਆ, ਜਿਸ ਨੂੰ ਬੱਚਿਆਂ ਤੇ ਹਾਜ਼ਰੀਨ ਵਲੋਂ ਬਹੁਤ ਪਸੰਦ ਕੀਤਾ ਗਿਆ। ਮੁੱਖ ਮਹਿਮਾਨ ਗੁਰਵਿੰਦਰ ਸਿੰਘ ਸਰਾਓ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਜਾਗਦੇ ਸਮਾਜ ਦੀ ਨਿਸ਼ਾਨੀ ਹੈ। ਉਨ੍ਹਾਂ ਖ਼ਾਲਸਾ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਹੈ ਅਤੇ ਨਾਟਕ ਦੇ ਸਾਰੇ ਅਦਾਕਾਰਾਂ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ। ੇ ਉਨ੍ਹਾਂ ਵੱਖ ਵੱਖ ਖੇਤਰਾਂ 'ਚ ਅੱਵਲ ਧੀਆਂ ਅਤੇ ਭੰਗੜੇ ਦੀ ਟੀਮ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ, ਡਾਇਰੈਕਟਰ ਸੁਖਦੇਵ ਸਿੰਘ ਤੇ ਹੀਰਾ ਲਾਲ, ਪ੍ਰੋ: ਦਰਸ਼ਨ ਸਿੰਘ, ਮਨਜੀਤ ਕੌਰ ਔਲਖ ਆਦਿ ਹਾਜ਼ਰ ਸਨ।
ਲੜਕੀਆਂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ
'ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ' ਅਧੀਨ 'ਲੋਹੜੀ ਧੀਆਂ ਦੀ' ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਮਨਾਈ ਗਈ। ਇਸ ਮੌਕੇ ਪਿੰਡ ਦੀਆਂ ਸਾਲ 2017 ਦੌਰਾਨ ਜੰਮੀਆਂ 31 ਲੜਕੀਆਂ ਦੇ ਮਾਤਾ-ਪਿਤਾ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਿੰਦਰਪਾਲ ਸਿੰਘ ਸਹੋਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਦੌਰਾਨ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋਇਆ ਹੈ, ਜਿਸ ਲਈ ਜ਼ਿਲ੍ਹਾ ਵਾਸੀ ਵਧਾਈ ਦੇ ਹੱਕਦਾਰ ਹਨ। ਸਰਕਾਰੀ ਹਾਈ ਸਕੂਲ ਅਤੇ ਨਰਸਿੰਗ ਕਾਲਜ ਸਮਾਉਂ ਦੇ ਵਿਦਿਆਰਥੀਆਂ ਵਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਕੇਸ਼ ਵਾਲੀਆ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ, ਸਵਰਨਜੀਤ ਕੌਰ ਸਰਪੰਚ, ਡਾ. ਅਜੈ ਤਾਇਲ, ਸੁਸ਼ੀਲ ਕੁਮਾਰ, ਸਤਵੀਰ ਸਿੰਘ, ਨਤੀਸ਼ਾ ਅੱਤਰੀ, ਕਿਰਨਜੀਤ ਕੌਰ, ਰਾਜਵੀਰ ਸ਼ਰਮਾ, ਆਸ਼ੂ ਮੌਂਗਾ, ਜਸਵੰਤ ਕੌਰ ਫਰਵਾਹੀ ਆਦਿ ਹਾਜ਼ਰ ਸਨ। ਇਸ ਮੌਕੇ ਪੰਚਾਇਤ ਵਲੋਂ ਆਂਗਣਵਾੜੀ ਕੇਂਦਰ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ ਅਤੇ ਆਂਗਣਵਾੜੀ ਵਰਕਰਾਂ ਵਲੋਂ ਵੀ ਅੰਗਹੀਣਾਂ ਨੂੰ ਕੋਟੀਆਂ ਦਿੱਤੀਆਂ ਗਈਆਂ
ਜੁਡੀਸ਼ੀਅਲ ਕੰਪਲੈਕਸ 'ਚ ਲੋਹੜੀ ਮਨਾਈ
ਜ਼ਿਲ੍ਹਾ ਤੇ ਸੈਸ਼ਨਜ਼ ਕੋਰਟ ਕੰਪਲੈਕਸ ਵਿਚ ਜੁਡੀਸ਼ੀਅਲ ਅਫ਼ਸਰਾਂ ਅਤੇ ਵਕੀਲਾਂ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਖੋਖਰ ਵਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਖਵਿੰਦਰ ਕੌਰ, ਵਧੀਕ ਸੈਸ਼ਨ ਜੱਜ ਜਸਪਾਲ ਵਰਮਾ ਅਤੇ ਜਗਦੀਪ ਸੂਦ, ਸੀ. ਜੇ. ਐਮ. ਅਮਰਿੰਦਰਪਾਲ ਸਿੰਘ, ਸਿਵਲ ਜੱਜ (ਐਸ.ਡੀ.) ਮਨੀਲਾ ਚੁੱਘ, ਸਿਵਲ ਜੱਜ ਦਲਜੀਤ ਕੌਰ ਨੇ ਲੋਹੜੀ ਵਿਚ ਤਿਲ ਪਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਨੇ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕ ਦਿੰਦਿਆਂ ਵਾਅਦਾ ਦੁਹਰਾਇਆ ਕਿ ਮਾਨਸਾ ਜ਼ਿਲ੍ਹੇ ਦੀਆਂ ਅਦਾਲਤਾਂ ਲੋਕਾਂ ਨੂੰ ਇਨਸਾਫ਼ ਦੇਣ ਲਈ ਵਚਨਬੱਧ ਹਨ । ਅਸ਼ਵਨੀ ਕੁਮਾਰ ਸ਼ਰਮਾ ਵਲੋਂ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ। ਮਾਨਸਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਇੰਦਰਜੀਤ ਸਿੰਘ, ਬੀ.ਐਨ.ਗੋਇਲ, ਪਰਮਿੰਦਰ ਸਿੰਘ ਬੈਹਣੀਵਾਲ, ਬਲਵੰਤ ਭਾਟੀਆ, ਗੁਰਲਾਭ ਸਿੰਘ ਮਾਹਲ, ਰਣਦੀਪ ਸ਼ਰਮਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਇਕਬਾਲ ਸਿੰਘ ਮਾਨਸ਼ਾਹੀਆ, ਹਰਸਿਮਰਨ ਕੌਰ, ਗੁਰਦਰਸ਼ਨ ਕੌਰ, ਮਨਜੀਤ ਕੌਰ, ਦਵਿੰਦਰ ਕੌਰ, ਹਰਪ੍ਰੀਤ ਸਿੰਘ ਭੈਣੀ, ਗੋਰਾ ਸਿੰਘ ਥਿੰਦ, ਰਣਜੀਤ ਸਿੰਘ, ਗੁਰਨੀਸ਼ ਸਿੰਘ ਮਾਨਸ਼ਾਹੀਆ, ਨਵਦੀਪ ਸ਼ਰਮਾ ਆਦਿ ਹਾਜ਼ਰ ਸਨ।
ਕਲਰਕ ਆਫ਼ ਐਡਵੋਕੇਟਸ ਐਸੋਸੀਏਸ਼ਨ ਵਲੋਂ ਲੋਹੜੀ ਮਨਾਈ ਗਈ
ਇਸੇ ਤਰ੍ਹਾਂਅਦਾਲਤੀ ਕੰਪਲੈਕਸ ਵਿਖੇ ਕਲਰਕ ਆਫ਼ ਐਡਵੋਕੇਟਸ ਐਸੋਸੀਏਸ਼ਨ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਲੋਹੜੀ ਦੀ ਰਸਮ ਮਾਨਯੋਗ ਸੁਖਵਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਨਿਭਾਈ ਗਈ। ਸੁਪਰਡੈਂਟ ਗੋਪਾਲ ਕ੍ਰਿਸ਼ਨ ਸ਼ਰਮਾ, ਵਿਜੈ ਸਿੰਗਲਾ ਐਡਵੋਕੇਟ, ਲਲਿਤ ਕੁਮਾਰ ਅਰੋੜਾ ਐਡਵੋਕੇਟ, ਬਿਮਲਜੀਤ ਸਿੰਘ ਐਡਵੋਕੇਟ, ਬਲਵੀਰ ਕੌਰ ਐਡਵੋਕੇਟ ਅਤੇ ਕਲਰਕ ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਜਵਾਹਰਕੇ, ਉਪ ਪ੍ਰਧਾਨ ਕੁਲਵੀਰ ਸਿੰਘ ਖਿਆਲਾ, ਕਮਲਜੀਤ ਸਿੰਘ ਲਖਮੀਰਵਾਲਾ, ਰਾਜੂ ਅਰੋੜਾ ਮਾਨਸਾ, ਚਰਨਜੀਤ ਸਿੰਘ ਧਲੇਵਾਂ, ਸ਼ਿਵਜੀ ਰਾਮ ਡਾਬਲਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਸਿੱਖਿਆ ਵਿਕਾਸ ਮੰਚ ਵਲੋਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ
ਸਿੱਖਿਆ ਵਿਕਾਸ ਮੰਚ ਮਾਨਸਾ ਦੀ ਸਰਪ੍ਰਸਤੀ ਹੇਠ ਵੱਡੀ ਗਿਣਤੀ 'ਚ ਸਕੂਲਾਂ ਵਿਚ ਧੀਆਂ ਨੂੰ ਸਮਰਪਿਤ ਲੋਹੜੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਨੰਨ੍ਹੀਆਂ ਬੱਚੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਭਾ, ਬੁਰਜ ਰਾਠੀ, ਦਲੇਲ ਸਿੰਘ ਵਾਲਾ, ਅਤਲਾ, ਬੱਪੀਆਣਾ, ਕਿਸ਼ਨਗੜ੍ਹ, ਦੂਲੋਵਾਲ, ਫਰਵਾਹੀ, ਟਿੱਬੀ, ਝੰਡਾ ਖੁਰਦ, ਉੱਲਕ, ਭੰਮੇ ਆਦਿ ਸਕੂਲਾਂ 'ਚ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਝੰਡਾ ਖੁਰਦ ਵਿਖੇ ਮੁੱਖ ਮਹਿਮਾਨ ਵਜੋਂ ਬੀ. ਪੀ. ਈ. ਓ. ਕੁਲਵੰਤ ਕੌਰ ਮੁੱਖ ਮਹਿਮਾਨ ਨੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਮੰਚ ਦੇ ਆਗੂ ਸਤੀਸ਼ ਕੁਮਾਰ, ਤਰਸੇਮ ਸਿੰਘ, ਡਾ: ਬੂਟਾ ਸਿੰਘ, ਅਕਬਰ ਸਿੰਘ, ਯੋਗਿਤਾ ਜੋਸ਼ੀ, ਆਰਤੀ, ਗੁਰਪ੍ਰੀਤ ਕੌਰ, ਸਤੀਸ਼ ਕੁਮਾਰ, ਸ਼ਸ਼ੀ ਭੂਸ਼ਣ, ਅਮਰਜੀਤ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਰਾਜਵਿੰਦਰ ਸਿੰਘ, ਸੁਦਰਸ਼ਨ ਰਾਜੂ ਆਦਿ ਨੇ ਲੜਕੀਆਂ ਨੂੰ ਮੰਚ ਵਲੋਂ ਸਨਮਾਨਿਤ ਕੀਤਾ।
ਰਮਦਿੱਤੇਵਾਲਾ ਸਕੂਲ 'ਚ ਤਿਉਹਾਰ ਮਨਾਇਆ
ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇਵਾਲਾ ਵਿਖੇ ਸਕੂਲ ਮੁਖੀ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਬਾਲ ਸਾਹਿਤਕਾਰ ਇਕਬਾਲ ਸੰਧੂ ਉੱਭਾ ਦੀਆਂ ਕਵਿਤਾਵਾਂ ਨੇ ਸਭਨਾਂ ਨੂੰ ਝੂਮਣ ਲਾ ਦਿੱਤਾ। ਵਿਦਿਆਰਥੀਆਂ ਵਲੋਂ ਗੀਤ, ਸੰਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ, ਸਿਮਰਜੀਤ ਕੌਰ, ਜਗਦੀਪ ਸਿੰਘ ਐਸ.ਟੀ.ਆਰ., ਅਮਨਦੀਪ ਕੌਰ, ਸੁਖਜੀਤ ਕੌਰ, ਕ੍ਰਿਸ਼ਨ ਸਿੰਘ, ਅੰਗਰੇਜ਼ ਕੌਰ ਆਦਿ ਹਾਜ਼ਰ ਸਨ।
ਲੋਹੜੀ ਮੇਲਾ ਮਨਾਇਆ
ਆਈ. ਟੀ. ਆਈ.ਮਾਨਸਾ ਕੈਂਚੀਆਂ ਅਤੇ ਗੁਰੂ ਗੋਬਿੰਦ ਸਿੰਘ ਆਈ. ਟੀ. ਆਈ. ਭੈਣੀ ਬਾਘਾ ਵਿਖੇ ਲੋਹੜੀ ਮੇਲਾ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ, ਪ੍ਰਿੰਸੀਪਲ ਅਮਨਦੀਪ ਗਰਗ ਨੇ ਲੋਹੜੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੋਹਨਦੀਪ ਸਿੰਘ, ਬਲਵੰਤ ਸਿੰਘ, ਸ਼ਰਨਦੀਪ ਸਿੰਘ, ਗੁਰਤੇਜ਼ ਸਿੰਘ, ਹਰਬੰਸ ਸਿੰਘ, ਵਿਕਾਸ ਸਿੰਗਲਾ, ਸਿਕੰਦਰ ਸਿੰਘ, ਜਸਪਾਲ ਸਿੰਘ, ਮਨਦੀਪ ਕੌਰ, ਵਰਿੰਦਰਪਾਲ ਕੌਰ ਆਦਿ ਹਾਜ਼ਰ ਸਨ।
ਧਰਮਪੁਰਾ 'ਚ ਵੀ ਲੋਹੜੀ ਮਨਾਈ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਪਿੰਡ ਧਰਮਪੁਰਾ ਵਿਖੇ ਗੁਰੂ ਤੇਗ਼ ਬਹਾਦਰ ਕਿੱਤਾ ਸਿੱਖਿਆਂ ਸੈਂਟਰ ਵਿਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ਼ ਮਨਾਇਆ ਗਿਆ । ਲੜਕੀਆਂ ਵਲੋਂ ਗਿੱਧਾ, ਭੰਗੜਾ, ਬੋਲੀਆਂ ਪਾ ਕੇ ਖ਼ੂਬ ਰੰਗ ਬੰਨ੍ਹਿਆ ਗਿਆ । ਕੇਂਦਰ ਦੇ ਐੱਮ. ਡੀ. ਆਤਮਾ ਰਾਮ ਨੇ ਕਿਹਾ ਕਿ ਤਿਉਹਾਰ ਸਾਡੇ ਦੇਸ਼ ਵਿਚ ਖ਼ੁਸ਼ੀਆਂ ਦਾ ਰੰਗ ਬੰਨ੍ਹਦੇ ਹਨ। ਮੈਨੇਜਮੈਂਟ ਦੇ ਮੈਂਬਰ ਕ੍ਰਿਸ਼ਨ ਕੁਮਾਰ, ਅੰਮ੍ਰਿਤ ਪਾਲ ਬਰੇਟਾ, ਕੁਲਦੀਪ ਸਿੰਘ, ਜਸਵਿੰਦਰ ਕੌਰ, ਮੋਨਾ ਰਾਣੀ, ਰੀਟਾ ਰਾਣੀ ਹਾਜ਼ਰ ਸਨ।
ਭੀਖੀ ਵਿਖੇ ਲੋਹੜੀ ਦਾਤਿਉਹਾਰ ਮਨਾਇਆ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਸਥਾਨਕ ਪੌਸ਼ ਇੰਟਰਨੈਸ਼ਨਲ ਕੌਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ਼ੁਰੂਆਤ ਪ੍ਰਿੰਸੀਪਲ ਮਨਦੀਪ ਸ਼ਰਮਾ ਨੇ ਕੀਤੀ ਅਤੇ ਬੱਚਿਆਂ ਨੂੰ ਲੋਹੜੀ ਦੀ ਇਤਿਹਾਸਕ ਮਹੱਤਤਾ ਵੀ ਦੱਸੀ। ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ।
ਵੱਖ-ਵੱਖ ਸਕੂਲਾਂ-ਕਾਲਜਾਂ 'ਚ ਧੀਆਂ ਦੀ ਲੋਹੜੀ ਮਨਾਈ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਵਿਖੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਗਿਆਨ ਸਿੰਘ ਨੇ ਕਿਹਾ ਕਿ ਸਮਾਜ ਨੂੰ ਵੀ ਲੜਕੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਸਕੂਲ ਦੀਆਂ ਵੱਖ-ਵੱਖ ਖੇਤਰਾਂ ਚ ਪ੍ਰਾਪਤੀਆਂ ਕਰਨ ਵਾਲੀਆ ਲੜਕੀਆਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕ ਕਮੇਟੀ ਮੈਂਬਰ ਮਾ: ਕੁਲਵੰਤ ਸਿੰਘ, ਭਾਈ ਪ੍ਰੇਮ ਸਿੰਘ ਦੋਦੜਾ, ਪਾਲ ਸਿੰਘ ਨੰਬਰਦਾਰ, ਬਲਵੀਰ ਸਿੰਘ ਬੱਤਰਾ, ਪ੍ਰਿੰਸੀਪਲ ਸੁਨੀਤਾ ਵਰਮਾ ਆਦਿ ਹਾਜ਼ਰ ਸਨ। ਇਸੇ ਤਰਾਂ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਵੀ ਧੀਆਂ ਦੀ ਲੋਹੜੀ ਮਨਾਈ ਗਈ। ਪ੍ਰਿੰਸੀਪਲ ਕਿਰਨਜੀਤ ਕੌਰ ਨੇ ਲੜਕੀਆਂ ਨੂੰ ਆਤਮ ਸਨਮਾਨ ਨਾਲ ਜਿਊਣ, ਲਗਨ ਤੇ ਮਿਹਨਤ ਨਾਲ ਪੜ੍ਹਨ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਲਾਜ ਨੂੰ ਹਮੇਸ਼ਾ ਸਾਹਮਣੇ ਰੱਖਣ ਲਈ ਪ੍ਰੇਰਿਤ ਕੀਤਾ। ਸਹਾਇਕ ਪ੍ਰੋ: ਹਰਵਿੰਦਰ ਸਿੰਘ ਤੇ ਪ੍ਰੋ: ਮਨਦੀਪ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪਰਮਪ੍ਰੀਤ ਕੌਰ, ਜਗਦੀਪ ਸਿੰਘ ਨੂੰ ਵਧੀਆਂ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ।
ਮਾਨਸਾ ਤੋਂ ਰਾਵਿੰਦਰ ਸਿੰਘ ਰਵੀ ਅਨੁਸਾਰ- ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਸਿਵਲ ਸਰਜਨ ਡਾ. ਸੁਨੀਲ ਪਾਠਕ ਨੇ ਕਿਹਾ ਕਿ ਅੱਜ ਦੇ ਸਮੇਂ ਲੜਕੀਆਂ ਹਰ ਖੇਤਰ 'ਚ ਮੁੰਡਿਆਂ ਨਾਲੋਂ ਅੱਗੇ ਹਨ ਤੇ ਸਾਨੂੰ ਸਭ ਨੂੰ ਧੀਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਈ ਨੂੰ ਭਰੂਣ ਹੱਤਿਆ ਦੇ ਖ਼ਾਤਮੇ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਰਾਜਵੀਰ ਕੌਰ ਅਤੇ ਨਿਸ਼ਾ ਅੱਗਰਵਾਲ ਨੇ ਆਪਣੀ ਨਜ਼ਮ 'ਤੇਰੇ ਪਿੰਡ ਗਈ ਸਾਂ ਵੀਰਾ ਵੇ ਫਿਰਨੀ ਤੋਂ ਰੋ ਕੇ ਮੂੜ ਆਈ ਆਂ' ਪੇਸ਼ ਕੀਤੀ ਗਈ। ਦਰਸ਼ਨ ਭੰਮੇ, ਜਗਦੇਵ ਸਿੰਘ ਨੇ ਕਵੀਸ਼ਰੀ 'ਏਡੀ ਵੱਡੀ ਦਾਤੀ ਕਾਹਨੂੰ ਕੁੱਖ ਵਿੱਚ ਮਾਰਦੇ' ਸੁਣਾਈ ਗਈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
ਜੱਚਾ-ਬੱਚਾ ਹਸਪਤਾਲ 'ਚ ਲੋਹੜੀ ਮਨਾਈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵਲੋਂ ਸਥਾਨਕ ਜੱਚਾ ਬੱਚਾ ਹਸਪਤਾਲ ਵਿਖੇ ਲੋਹੜੀ ਮਨਾਈ ਗਈ। ਡਾ: ਜਗਪਾਲ ਇੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਤੰਦਰੁਸਤੀ ਲਈ ਦੁਆ ਕੀਤੀ। ਇਸ ਮੌਕੇ ਡਾ: ਨਿਸ਼ਾਨ ਸਿੰਘ ਕੌਲਧਰ, ਡਾ: ਬਲਜੀਤ ਕੌਰ ਕੌਲਧਰ, ਡਾ: ਸ਼ੇਰਜੰਗ ਸਿੰਘ ਸਿੱਧੂ, ਡਾ: ਰਣਜੀਤ ਸਿੰਘ ਰਾਏ, ਡਾ: ਗੁਰਬਖ਼ਸ਼ ਸਿੰਘ ਚਹਿਲ, ਡਾ: ਹਰਮਨਦੀਪ ਸਿੰਘ ਚਹਿਲ, ਡਾ: ਰਾਜੀਵ ਸਿੰਗਲਾ, ਡਾ: ਰਸ਼ਮੀ ਜਿੰਦਲ, ਰਨਨੀਸ਼ ਸਿੱਧੂ, ਡਾ: ਕਮਲਜੀਤ ਕੌਰ ਬਰਾੜ ਆਦਿ ਹਾਜ਼ਰ ਸਨ।
ਖੁਡਾਲ ਕਲਾਂ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ ਅਨੁਸਾਰ- ਸਰਕਾਰੀ ਪ੍ਰਾਇਮਰੀ ਸਕੂਲ ਖੁਡਾਲ ਕਲਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਮੁੱਖ ਅਧਿਆਪਕ ਗੁਰਦੀਪ ਸਿੰਘ ਮੰਡੇਰ ਨੇ ਕਿਹਾ ਕਿ ਅੱਜ-ਕੱਲ੍ਹ ਸਮਾਜ ਦਾ ਨਜ਼ਰੀਆ ਬਦਲ ਰਿਹਾ ਹੈ ਕਿ ਲੋਕਾਂ ਵਲੋਂ ਲੜਕੀਆਂ ਦੀ ਵੀ ਮਨਾਈ ਜਾ ਰਹੀ ਲੋਹੜੀ ਭਵਿੱਖ ਲਈ ਸ਼ੁੱਭ ਸੰਕੇਤ ਹੈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਸਕੂਲ ਦੇ ਚੇਅਰਮੈਨ ਸ਼ਿੰਦਰ ਸਿੰਘ ਨੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਵਿਦਿਆਰਥੀਆਂ ਨੂੰ ਮੂੰਗਫਲੀ ਅਤੇ ਰੇਵੜੀਆਂ ਵੀ ਵੰਡੀਆਂ ਗਈਆ । ਇਸ ਮੌਕੇ ਗੋਰਵ ਕੁਮਾਰ, ਜਗਸੀਰ ਸਿੰਘ, ਜਸਵੀਰ ਸਿੰਘ ਖੁਡਾਲ, ਵਿਕਾਸ ਜੈਨ, ਆਂਗਣਵਾੜੀ ਵਰਕਰਾਂ ਭੁਪਿੰਦਰ ਕੌਰ, ਗੁਰਜੀਤ ਕੌਰ, ਅਮ੍ਰਿੰਤਪਾਲ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।
ਮਾਈ ਭਾਗੋ ਸੰਸਥਾ ਰੱਲਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ- ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ (ਲੜਕੀਆਂ) ਰੱਲਾ ਵਿਖੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖ਼ਿਆਲਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਉਨ੍ਹਾਂ ਦੇ ਨਾਲ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਸਿਮਰਜੀਤ ਕੌਰ (ਬੀ.ਐਡ), ਰਾਜਵੀਰ ਕੌਰ (ਬੀ. ਸੀ. ਏ ਭਾਗ ਤੀਸਰਾ), ਦਿਲਪ੍ਰੀਤ ਕੌਰ (ਬਾਰ੍ਹਵੀਂ), ਤਹਿਜ਼ੀਬ (ਕਿਡਜ਼ੀ ਸਕੂਲ) ਨੇ ਅਗਨੀ ਨੂੰ ਪ੍ਰਚੰਡ ਕੀਤਾ । ਇਸ ਵਾਰ ਸੰਸਥਾ ਵਿਖੇ ਲੋਹੜੀ ਦਾ ਤਿਉਹਾਰ ਸਾਰੀਆਂ ਲੜਕੀਆਂ ਨੂੰ ਸਮਰਪਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ । ਇਸ ਤਿਉਹਾਰ ਮੌਕੇ ਲੜਕੀਆਂ ਨੇ ਲੋਹੜੀ ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਗੀਤ ਗਾਏ । ਇਸ ਮੌਕੇ ਨੰਨੇ-ਮੁੰਨੇ ਬੱਚੇ ਤਹਿਜ਼ੀਬ ਕੌਰ, ਜੈਸਲੀਨ ਕੌਰ, ਖੁਸ਼ਨੀਤ ਕੌਰ ਅਤੇ ਮਨਰੀਤ ਕੌਰ ਆਦਿ ਦੁਆਰਾ ਵੱਖ-ਵੱਖ ਕਲਾਤਮਿਕ ਪੇਸ਼ਕਾਰੀਆਂ ਕੀਤੀਆਂ ਗਈਆਂ । ਇਸ ਦੌਰਾਨ ਸਾਰੇ ਹੀ ਵਿਦਿਆਰਥੀਆਂ ਨੂੰ ਰਿਊੜੀਆਂ ਤੇ ਮੂੰਗਫਲੀ ਵੰਡੀ ਗਈ। ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੰਧਿਤ ਹੁੰਦੇ ਹੋਏ ਕਿਹਾ ਕਿ ਤਿਉਹਾਰ ਸਾਨੂੰ ਸਾਡੀਆਂ ਜੜ੍ਹਾਂ ਅਤੇ ਸਭਿਆਚਾਰ ਨਾਲ ਜੋੜਦੇ ਹਨ, ਜਿਸ ਨਾਲ ਸਾਡੀ ਭਾਈਚਾਰਕ ਏਕਤਾ ਮਜ਼ਬੂਤ ਹੁੰਦੀ ਹੈ । ਮਾਈ ਭਾਗੋ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਟੀਨਾ, ਮੈਡਮ ਜੋਤੀ ਬਾਲਾ, ਪ੍ਰੋ. ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਵਿਖੇ ਧੀਆਂ ਦੀ ਲੋਹੜੀ ਮਨਾਈ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ- ਪਿੰਡ ਸਰਦੂਲੇਵਾਲਾ ਵਿਖੇ ਮੀਰਾ ਪਬਲਿਕ ਸਕੂਲ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਲੋਹੜੀ ਮਨਾਉਣ ਮੌਕੇ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸੰਬੰਧਿਤ ਕੋਰੀਓਗਰਾਫੀ ਪੇਸ਼ ਕਰ ਕੇ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਵਿਦਿਆਰਥਣਾਂ ਵਲੋਂ 'ਸ਼ੁਕਰਗੁਜ਼ਾਰ ਮੈ ਤੁਹਾਡੀ ਲੋਹੜੀ ਧੀਆਂ ਦੀ ਮਨਾਉਣ ਲਈ' ਕਵਿਤਾ ਪੇਸ਼ ਕੀਤੀ। ਇਸ ਮੌਕੇ ਲੋਹੜੀ ਕਥਾ ਨਾਲ ਸੰਬੰਧਿਤ ਨਾਟਕ ਦੁੱਲਾ ਭੱਟੀ ਪੇਸ਼ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵੀ. ਸੀ. ਚਾਕੋ ਨੇ ਕਿਹਾ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਹੈ ਤਾਂ ਜੋ ਧੀ ਪੁੱਤਰ ਵਿਚ ਕੋਈ ਫ਼ਰਕ ਨਾ ਸਮਝੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੇ ਲਹਿਰੀ, ਨਰੇਸ਼ ਕੁਮਾਰ ਲਹਿਰੀ, ਰਾਜਿੰਦਰ ਗਰਗ, ਸਤੀਸ਼ ਲਹਿਰੀ, ਮਹੇਸ਼ ਗਰਗ ਆਦਿ ਹਾਜ਼ਰ ਸਨ।


ਖ਼ਬਰ ਸ਼ੇਅਰ ਕਰੋ

ਐਫ. ਆਰ. ਡੀ. ਆਈ. ਨੂੰ ਵਾਪਸ ਲੈਣ ਦੀ ਮੰਗ

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਫਾਇਨਾਇਸ਼ੀਅਲ ਰੈਜ਼ੋਲੂਸ਼ਨ ਐਾਡ ਡਿਪਾਜਿਟ ਇੰਸ਼ੋਰੈਂਸ ਬਿੱਲ (ਐਫ ਆਰ ਡੀ ਆਈ) ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਉਂਕਿ ਇਸ ਬਿੱਲ ਦੇ ਪਾਸ ਹੋਣ ...

ਪੂਰੀ ਖ਼ਬਰ »

ਪਲਾਟਾਂ ਦੇ ਫਾਰਮ 50-50 ਰੁਪਏ 'ਚ ਵੇਚਣ ਵਾਲਾ ਕਾਬੂ

ਸੰਗਤ ਮੰਡੀ, 12 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) ਬਠਿੰਡਾ ਜ਼ਿਲੇ੍ਹ ਦੇ ਪਿੰਡ ਕੋਟਗੁਰੂ ਵਿਖੇ ਅੱਜ ਇਕ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਦਿੱਤੇ ਜਾ ਰਹੇ ਪੰਜ-ਪੰਜ ਮਰਲਿਆਂ ਦੇ ਪਲਾਂਟਾਂ ਦੇ ਫਾਰਮ ਵੇਚਣੇ ਉਦੋਂ ਮਹਿੰਗੇ ਪਏ ...

ਪੂਰੀ ਖ਼ਬਰ »

ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ

ਸੰਗਤ ਮੰਡੀ, 12 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਨਜ਼ਦੀਕੀ ਪਿੰਡ ਮਸ਼ਾਣਾ ਦੇ ਆਂਗਣਵਾੜੀ ਸੈਂਟਰ ਵਿਚ ਨਵ ਜੰਮੀਆਂ ਧੀਆਂ ਬਾਲਪ੍ਰੀਤ ਕੌਰ, ਜਪਨੀਤ ਕੌਰ ਅਤੇ ਸੋਨੀਆ ਦੀ ਲੋਹੜੀ ਬਹੁਤ ਧੂਮ-ਧਾਮ ਨਾਲ ਮਨਾਈ ਗਈ | ਇਸ ਮੌਕੇ ਆਂਗਣਵਾੜੀ ਵਰਕਰ ਚਰਨਜੀਤ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਵਲੋਂ ਪੰਜ ਦਿਨਾ ਧਰਨਿਆਂ ਦੀ ਤਿਆਰੀ

ਮੌੜ ਮੰਡੀ, 12 ਜਨਵਰੀ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬੈਠਕ ਬਲਾਕ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਵਿਚ ਹੋਈ | ਇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੱਤਾ

ਝੁਨੀਰ, 12 ਜਨਵਰੀ (ਸੰਧੂ)- ਨੇੜਲੇ ਪਿੰਡ ਰਾਏਪੁਰ ਵਿਖੇ ਗੁਰੂ ਕੀ ਗੋਲਕ ਸੰਸਥਾ ਅਤੇ ਸਰਬ ਕਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਕ ਗ਼ਰੀਬ ਪਰਿਵਾਰ ਦੀ ਰਾਸ਼ਨ ਦੇ ਕੇ ਮਦਦ ਕੀਤੀ ਗਈ | ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਬਹੁਤ ਹੀ ਗ਼ਰੀਬ ਪਰਿਵਾਰ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਕੂਲ ਵਿਖੇ ਮਨਾਈ ਲੋਹੜੀ

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਪੁਲਿਸ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਹੜੀ ਦਾ ਤਿਉਹਾਰ ਧੀਆਂ ਲੋਹੜੀ ਦੇ ਵਜੋਂ ...

ਪੂਰੀ ਖ਼ਬਰ »

ਕਰਜ਼ ਮੁਆਫ਼ੀ ਦੀਆਂ ਸੂਚੀਆਂ 'ਚ ਰਹਿੰਦੇ ਯੋਗ ਕਿਸਾਨ ਜਲਦੀ ਸ਼ਾਮਿਲ ਕੀਤੇ ਜਾਣ-ਜਵੰਧਾ

ਚਾਉਕੇ, 12 ਜਨਵਰੀ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਮਪੁਰਾ ਦੀ ਖੇਤੀਬਾੜੀ ਸੋਸਾਇਟੀ ਦੇ ਕਰੀਬ 351 ਮੈਂਬਰ ਹਨ ਜੋ ਕਿ 0 ਤੋਂ 5 ਏਕੜ ਤੱਕ ਜ਼ਮੀਨ ਦੀ ...

ਪੂਰੀ ਖ਼ਬਰ »

ਦਾ ਮਿਲੇਨੀਅਮ ਸਕੂਲ ਐਚ. ਐਮ. ਈ. ਐਲ. 'ਚ ਲੋਹੜੀ ਮਨਾਈ

ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)-ਰਿਫ਼ਾਇਨਰੀ ਰੋਡ 'ਤੇ ਸਥਿਤ 'ਦ ਮਿਲੇਨੀਅਮ ਸਕੂਲ ਐਚ. ਐਮ. ਈ. ਐਲ. ਟਾਊਨਸ਼ਿਪ ਵਿਖੇ ਸਕੂਲ ਪਿ੍ੰਸੀਪਲ ਡਾ: ਸੁਨੀਲ ਕੁਮਾਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਲਿਟਲ ...

ਪੂਰੀ ਖ਼ਬਰ »

ਮਹਿੰਗੇ ਕਿਰਾਏ ਦੇ ਚਲਦਿਆਂ ਹੁਣ ਖੇਤਾਂ 'ਚ ਇਮਾਰਤਾਂ ਦੀ ਉਸਾਰੀ ਜੰਗੀ ਪੱਧਰ 'ਤੇ ਜਾਰੀ

ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਸ਼ਹਿਰ ਅੰਦਰ ਬੇਘਰੇ ਲੋਕਾਂ ਲਈ ਮਕਾਨ ਕਿਰਾਏ 'ਤੇ ਲੈਣਾ ਟੇਢੀ ਖੀਰ ਬਣਦਾ ਜਾ ਰਿਹਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਕਾਰਨ ਰਿਫਾਇਨਰੀ ਦੀਆਂ ਕੰਪਨੀਆਂ ਨੇ ਆਪਣੇ ਮਜ਼ਦੂਰਾਂ ਦੇ ਰਹਿਣ ਲਈ ਮਕਾਨ ਅਤੇ ਕੋਠੀਆਂ ...

ਪੂਰੀ ਖ਼ਬਰ »

ਸੈਮੀਨਾਰ ਲਗਾ ਕੇ ਵਪਾਰੀਆਂ ਨੂੰ ਦਿੱਤੀ ਜਾਣਕਾਰੀ

ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਐਸ.ਐਸ.ਡੀ ਧਰਮਸ਼ਾਲਾ ਵਿਖੇ ਵਪਾਰ ਮੰਡਲ ਰਾਮਾਂ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਦੇ ਸਹਿਯੋਗ ਨਾਲ ਆਬਕਾਰੀ 'ਤੇ ਕਰ ਵਿਭਾਗ ਬਠਿੰਡਾ ਵੱਲੋਂ ਗੁਡਜ਼ ਅਤੇ ਸਰਵਿਸਿਜ਼ ਟੈਕਸ (ਜੀ.ਐਸ.ਟੀ) ਅਤੇ ਈ-ਪੇ-ਬਿਿਲੰਗ ਕਰਨ ...

ਪੂਰੀ ਖ਼ਬਰ »

ਸਵੱਛਤਾ ਮੁਹਿੰਮ ਤਹਿਤ ਰੈਲੀ

ਰਾਮਾਂ ਮੰਡੀ, 12 ਜਨਵਰੀ (ਤਰਸੇਮ ਸਿੰਗਲਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੌਾਸਲ ਰਾਮਾਂ ਵਲੋਂ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਮੂਹ ...

ਪੂਰੀ ਖ਼ਬਰ »

ਸੋਲਡ ਵੈਸਟ ਮੈਨੇਜਮੈਂਟ ਸਕੀਮ ਗਿਲਪੱਤੀ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਸ਼ੁਰੂ ਕਰਵਾਈ

ਗੋਨਿਆਣਾ, 12 ਜਨਵਰੀ (ਮਨਦੀਪ ਸਿੰਘ ਮੱਕੜ)-ਬਠਿੰਡਾ ਗੋਨਿਆਣਾ ਸੜਕੀ ਮਾਰਕ 'ਤੇ ਪੈਂਦੇ ਪਿੰਡ ਗਿਲਪੱਤੀ ਵਿਖੇ ਗੁਰਪ੍ਰੀਤ ਸਿੰਘ ਸੀ.ਕਾਂਗਰਸੀ ਆਗੂ ਅਤੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਯਤਨਾਂ ਸਦਕਾ ਪੰਚਾਇਤ ਵਿਭਾਗ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਵਿਤਾ ...

ਪੂਰੀ ਖ਼ਬਰ »

ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਸੁਖਾਨੰਦ ਕਾਲਜ ਦਾ ਕੌਮੀ ਸੇਵਾ ਯੋਜਨਾ ਕੈਂਪ

ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ 'ਸਵੱਛ ਭਾਰਤ' ਵਿਸ਼ੇ ਅਧੀਨ ਲਗਾਇਆ ਗਿਆ | ਸੱਤ ...

ਪੂਰੀ ਖ਼ਬਰ »

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਨੇ ਮੁਕਾਬਲੇ ਦੌਰਾਨ ਮਾਰੀਆਂ ਮੱਲਾਂ

ਕੋਟਫੱਤਾ, 12 ਜਨਵਰੀ (ਰਣਜੀਤ ਸਿੰਘ ਬੁੱਟਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਏ ਗਏ ਇੰਟਰ ਸਕੂਲ ਮੁਕਾਬਲੇ ਦੌਰਾਨ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੇ ਵਿਦਿਆਰਥੀਆਂ ਨੇ ਕਲਾ ਅਤੇ ...

ਪੂਰੀ ਖ਼ਬਰ »

ਪਿੰਡ ਆਲੀਕੇ 'ਚ ਤਿੰਨ ਦਰਜਨ ਨਵ-ਜਨਮੀਆਂ ਲੜਕੀਆਂ ਦਾ ਸਨਮਾਨ

ਭਾਈਰੂਪਾ, 12 ਜਨਵਰੀ (ਵਰਿੰਦਰ ਲੱਕੀ)- ਪਿੰਡ ਆਲੀਕੇ ਵਿਖੇ ਨੌਜਵਾਨ ਸੇਵਾ ਕਲੱਬ ਆਲੀਕੇ ਤੇ ਗ੍ਰਾਂਮ ਪੰਚਾਇਤ ਵਲੋਂ ਧੀਆਂ ਦੀ ਲੋਹੜੀ ਮਨਾਉਣ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ 'ਚ ਪਿੰਡ ਵਾਸੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ | ਸਮਾਗਮ ਦਾ ਉਦਘਾਟਨ ਅਮਰਜੀਤ ...

ਪੂਰੀ ਖ਼ਬਰ »

ਅਕਾਲ 'ਵਰਸਿਟੀ ਨੇ ਰਾਸ਼ਟਰੀ ਨੌਜਵਾਨ ਦਿਹਾੜਾ ਮਨਾਇਆ

ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ/ ਰਵਜੋਤ ਸਿੰਘ ਰਾਹੀ)- ਅਕਾਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀਆਂ ਗਿਆਨਮਈ ਸਾਕਾਰਾਤਮਕ ਤੇ ਰਚਨਾਤਮਿਕ ਰੁਚੀਆਂ ਵਿਚ ਵਾਧਾ ਕਰਨ ਦੇ ਮੰਤਵ ਨਾਲ ਵੱਡੇ ਪੱਧਰ ਉਤੇ ਰਾਸ਼ਟਰੀ ਨੌਜਵਾਨ ਦਿਹਾੜਾ ਮਨਾਇਆ ਗਿਆ | ਇਸ ਦਿਹਾੜੇ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਦੇ ਭੋਗ ਸਮਾਗਮ ਮੌਕੇ 60 ਯੂਨਿਟ ਖ਼ੂਨਦਾਨ

ਬਠਿੰਡਾ ਛਾਉਣੀ, 12 ਜਨਵਰੀ (ਪਰਵਿੰਦਰ ਸਿੰਘ ਜੌੜਾ)-ਛਾਉਣੀ ਖੇਤਰ ਦੇ ਪਿੰਡ ਭੁੱਚੋ ਖ਼ੁਰਦ ਵਿਖੇ ਮਨੁੱਖ ਮਈ ਸੋਚ 'ਤੇ ਪਹਿਰਾ ਦਿੰਦਿਆਂ ਸਮਾਜ ਸੇਵੀ ਪਰਿਵਾਰ ਵਲੋਂ ਮਾਤਾ ਸੁਰਜੀਤ ਕੌਰ ਦੇ ਭੋਗ ਸਮਾਗਮ ਮੌਕੇ ਲੋੜਵੰਦਾਂ ਲਈ 60 ਯੂਨਿਟ ਖ਼ੂਨਦਾਨ ਕੀਤਾ ਗਿਆ | ਮਾਤਾ ...

ਪੂਰੀ ਖ਼ਬਰ »

ਕੁਸ਼ਤੀ 'ਚ ਸੁਖਾਨੰਦ ਦੀ ਹਰਪ੍ਰੀਤ ਫਿਰ ਰਹੀ ਮੋਹਰੀ

ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-63 ਵੀਂ ਜੂਨੀਅਰ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀਆਂ ਕੁਸ਼ਤੀ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਰਪ੍ਰੀਤ ਕੌਰ ਬੀ.ਏ. ਭਾਗ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ

ਮਹਿਮਾ ਸਰਜਾ, 12 ਜਨਵਰੀ (ਰਾਮਜੀਤ ਸ਼ਰਮਾ)-ਪਿੰਡ ਅਬਲੂ ਵਿਖੇ ਭਗਵਾਨ ਵਾਲਮੀਕਿ ਜੀ ਮੰਦਿਰ ਵਿਖੇ ਰਮਾਇਣ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਾਲਮੀਕਿ ਤੀਰਥ ਗਿਆਨ ਆਸ਼ਰਮ ਕੌਮੀ ਉਪ ਚੇਅਰਮੈਨ ਬਿੰਦਰ ਸਿੰਘ, ਪਰਮਜੀਤ ਸਿੰਘ ਡੋਡ ਮੀਤ ਪ੍ਰਧਾਨ ਪੰਜਾਬ, ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਵੀਰਦੇਵਿੰਦਰ ਗੁੱਡੂ ਨੂੰ ਸਦਮਾ, ਮਾਤਾ ਦਾ ਦਿਹਾਂਤ

ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)-ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਰਾਮਾਂ ਦੇ ਸਾਬਕਾ ਚੇਅਰਮੈਨ ਵੀਰਦੇਵਿੰਦਰ ਸਿੰਘ ਗੁੱਡੂ ਕਣਕਵਾਲ ਅਤੇ ਹਰਦੇਵਿੰਦਰ ਸਿੰਘ ਕਣਕਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ...

ਪੂਰੀ ਖ਼ਬਰ »

ਕੌਮੀ ਸੇਵਾ ਯੋਜਨਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਦਾ ਮੰਚ-ਮਾਨ

ਚਾਉਕੇ, 12 ਜਨਵਰੀ (ਮਨਜੀਤ ਸਿੰਘ ਘੜੈਲੀ)-ਕੌਮੀ ਸੇਵਾ ਯੋਜਨਾ ਵਿਦਿਆਰਥੀਆਾ ਦੀ ਸਖਸ਼ੀਅਤ ਉਸਾਰੀ ਦਾ ਮੰਚ ਹੈ, ਜਿਸ ਨਾਲ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਨ ਦਾ ਮੌਕਾ ਮਿਲਦਾ ਹੈ¢ ਇਹ ਪ੍ਰਗਟਾਵਾ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਰ ਯੁਵਕ ਸੇਵਾਵਾਾ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੁਆਰਾ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ ਜ਼ਿਲ੍ਹਾ ਆਗੂਆਂ ਦੀ ਇਕੱਤਰਤਾ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਜਿਸ ਵਿਚ ਫ਼ੈਸਲਾ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਆਗੂ ਗੁਰਨਾਮ ਸੇਮਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ

ਬਠਿੰਡਾ ਛਾਉਣੀ, 12 ਜਨਵਰੀ (ਪਰਵਿੰਦਰ ਸਿੰਘ ਜੌੜਾ)-ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸਾਬਕਾ ਪ੍ਰਧਾਨ, ਮਾਰਕੀਟ ਕਮੇਟੀ ਭੁੱਚੋ ਦੇ ਰਹਿ ਚੁੱਕੇ ਚੇਅਰਮੈਨ ਅਤੇ ਲੰਮਾ ਸਮਾਂ ਪਿੰਡ ਸੇਮਾ ਦੇ ਸਰਪੰਚ ਰਹੇ ਟਕਸਾਲੀ ਆਗੂ ਸਵ. ਗੁਰਨਾਮ ਸਿੰਘ ਸੇਮਾ ਦੀ ਯਾਦ ਵਿਚ ਪਿੰਡ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ 'ਮਹਾਨ ਵਿੱਦਿਆ ਦਾਨੀ ਪੁਰਸਕਾਰ' ਨਾਲ ਸਨਮਾਨਿਤ

ਤਲਵੰਡੀ ਸਾਬੋ, 12 ਜਨਵਰੀ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਅਤੇ ਬਾਬਾ ਈਸ਼ਰ ਸਿੰਘ ਵਿੱਦਿਅਕ ਸੰਸਥਾਵਾਂ ਦੇ ਨਾਲ ਮਿਲ ਕੇ 'ਲੋਹੜੀ ਮੇਲਾ ਧੀਆਂ ਦਾ' ਬਾਬਾ ਈਸ਼ਰ ਸਿੰਘ ਵਿੱਦਿਅਕ ਸੰਸਥਾ ਗਗੜਾ ...

ਪੂਰੀ ਖ਼ਬਰ »

ਦਿਆਲ ਸੋਢੀ ਭਾਜਪਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਵਲੋਂ ਦਿਆਲ ਸਿੰਘ ਸੋਢੀ ਨੂੰ ਭਾਜਪਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਦਿਆਲ ਸੋਢੀ ਭਾਜਪਾ ਦੇ ਸੂਬਾ ਕਾਰਜ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਤਿੱਖੇ ਸੰਘਰਸ਼ ਦੀ ਮੁੜ ਉਲੀਕੀ ਰੂਪ-ਰੇਖਾ

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਸੂਬਾਈ ਜਥੇਬੰਦੀ ਦੇ ਸੱਦੇ 'ਤੇ ਸਰਕਾਰ ਿਖ਼ਲਾਫ਼ ਮੁੜ ਤੋਂ ਸੰਘਰਸ਼ ਦਾ ਐਲਾਨ ਕਰਦਿਆਂ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਨੇ ਪੁਸਤਕ 'ਸਮੇਂ ਦੀ ਹਾਣੀ' ਤੇ 'ਸਾਹ ਲੈਂਦੀ ਕਬਰਗਾਹ' ਕੀਤੀਆਂ ਰਿਲੀਜ਼

ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)- ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਦੇ ਨਾਲ ਅੱਜ ਕਲੱਬ ਦਫ਼ਤਰ ਵਿਖੇ ਉੱਘੇ ਲੇਖਕ ਅਮਰੀਕ ਸਿੰਘ ਕੰਗ ਯੂ.ਐਸ.ਏ ਦੀ ਕਾਵਿ ਪੁਸਤਕ 'ਸਮੇਂ ਦੀ ਹਾਣੀ' ...

ਪੂਰੀ ਖ਼ਬਰ »

ਜੀ. ਜੀ. ਐਸ. ਸਕੂਲ ਮਲੂਕਾ 'ਚ ਲੋਹੜੀ ਮਨਾਈ

ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੌਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਵਿਦਿਆਰਥੀਆ ਵਲੋਂ ਵੱਖ-ਵੱਖ ਪ੍ਰੋਗਰਾਮ ...

ਪੂਰੀ ਖ਼ਬਰ »

ਰੁਪਿੰਦਰਜੀਤ ਕੌਰ ਦਾ ਪਿੰਡ ਪੁੱਜਣ 'ਤੇ ਪੰਚਾਇਤ ਵਲੋਂ ਸਨਮਾਨ

ਮਹਿਮਾ ਸਰਜਾ, 12 ਜਨਵਰੀ (ਬਲਦੇਵ ਸੰਧੂ)- ਰੋਕਰਿਜ਼ ਪਬਲਿਕ ਸਕੂਲ ਮਹਿਮਾ ਸਰਕਾਰੀ ਦੇ ਖਿਡਾਰੀਆਂ ਨੇ ਰਾਸ਼ਟਰੀ ਖੇਡਾਂ ਵਿਚ ਆਪਣੀ ਹਿੱਸੇਦਾਰੀ ਕਾਇਮ ਰੱਖਦੇ ਹੋਏ, ਨਵੀਂ ਦਿੱਲੀ ਵਿਖੇ ਸੰਪੰਨ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਪੰਜਾਬ ਦੀ ਤਰਫ਼ੋਂ ਉਕਤ ਸਕੂਲ ਦੇ ਦੋ ...

ਪੂਰੀ ਖ਼ਬਰ »

ਜੀ ਐਸ ਟੀ ਸਬੰਧੀ ਟਰੇਨਿੰਗ ਕੈਂਪ

ਰਾਮਪੁਰਾ ਫੂਲ, 12 ਜਨਵਰੀ (ਗੁਰਮੇਲ ਸਿੰਘ ਵਿਰਦੀ)- ਸੇਲਜ਼ ਟੈਕਸ ਵਿਭਾਗ ਵਲੋਂ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੱਸਣ ਲਈ ਸਥਾਨਕ ਪੈਂਥਰ ਕਲੱਬ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਸੇਲਜ਼ ਟੈਕਸ ਵਿਭਾਗ ਦੇ ਏ ਈ ਟੀ ਕਮਿਸ਼ਨਰ ਆਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX