ਤਾਜਾ ਖ਼ਬਰਾਂ


ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  2 minutes ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  28 minutes ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  51 minutes ago
ਅਜਨਾਲਾ/ਛੇਹਰਟਾ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਵਡਾਲੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਅੰਮ੍ਰਿਤਸਰ...
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  54 minutes ago
ਪਟਿਆਲਾ, 14 ਅਕਤੂਬਰ (ਅਮਨਦੀਪ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਆਰੰਭ...
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  about 1 hour ago
ਮੁੰਬਈ, 14 ਅਕਤੂਬਰ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਅਸੀਂ ਸੌਰਵ ਗਾਂਗੁਲੀ ਨੂੰ...
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  about 1 hour ago
ਜਲਾਲਾਬਾਦ, 14 ਅਕਤੂਬਰ (ਪ੍ਰਦੀਪ ਕੁਮਾਰ) - ਅਕਾਲੀ ਭਾਜਪਾ ਸਰਕਾਰ ਦੀ ਕੇਂਦਰੀ ਕੈਬਿਨਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਲਾਲਾਬਾਦ ਦੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ...
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  about 1 hour ago
ਸਟਕਾਹੋਮ, 14 ਅਕਤੂਬਰ- ਅਰਥ ਸ਼ਾਸਤਰ ਦੇ ਖੇਤਰ 'ਚ ਅਭਿਜੀਤ ਬੈਨਰਜੀ, ਏਸਥਰ ਡੁਫਲੋ ਅਤੇ ਮਾਈਕਲ ਕ੍ਰੇਮਰ ਨੂੰ ਨੋਬਲ ਪੁਰਸਕਾਰ ਮਿਲੇਗਾ। ਇਨ੍ਹਾਂ ਨੂੰ ਵਿਸ਼ਵੀ ਗਰੀਬੀ...
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  about 1 hour ago
ਕਾਬੁਲ, 14 ਅਕਤੂਬਰ- ਅਫ਼ਗ਼ਾਨਿਸਤਾਨ ਨੇ ਹਵਾਈ ਹਮਲਿਆਂ 'ਚ ਤਾਲਿਬਾਨ ਅਤੇ ਇਸਲਾਮਿਕ ਸਟੇਟ (ਆਈ.ਐੱਸ) ਦੇ ਘੱਟ-ਘੱਟੋਂ 9 ਅੱਤਵਾਦੀ ਮਾਰੇ ਗਏ। ਫ਼ੌਜ ਦੇ ਅਧਿਕਾਰੀਆਂ ਮੁਤਾਬਿਕ, ਪੂਰਬੀ ਪ੍ਰਾਂਤ ਨਾਂਗਰਹਾਰ ...
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ
. . .  about 1 hour ago
ਚੇਨਈ, 14 ਅਕਤੂਬਰ- ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ ਦੇ ਕੋਡਾਨਗੀਪੱਟੀ ਪਿੰਡ 'ਚ ਮਸਾਲਿਆਂ ਦੀ ਇੱਕ ਫੈਕਟਰੀ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ 'ਚ...
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  about 2 hours ago
ਸੁਲਤਾਨਪੁਰ ਲੋਧੀ, 14 ਅਕਤੂਬਰ (ਥਿੰਦ, ਹੈਪੀ, ਲਾਡੀ)- ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ...
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  about 2 hours ago
ਕੋਟਕਪੂਰਾ, 14 ਅਕਤੂਬਰ (ਮੋਹਰ ਸਿੰਘ ਗਿੱਲ)- ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਰੋਸ ਵਜੋਂ 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬੱਤੀਆਂ ...
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  about 2 hours ago
ਬੈਂਗਲੁਰੂ, 14 ਅਕਤੂਬਰ- ਭਾਰਤ ਦੀ ਜਲ, ਥਲ ਅਤੇ ਹਵਾਈ ਤਿੰਨਾਂ ਫ਼ੌਜਾਂ ਦੇ ਲਈ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਬਣਾਉਣ ਵਾਲੀ ਸਰਕਾਰੀ ਕੰਪਨੀ ਹਿੰਦੁਸਤਾਨ...
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਮੁੰਬਈ, 14 ਅਕਤੂਬਰ- ਮੁੰਬਈ ਦੇ ਅੰਧੇਰੀ 'ਚ ਇੱਕ ਕਮਰਸ਼ੀਅਲ ਇਮਾਰਤ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ...
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  about 3 hours ago
ਪਟਿਆਲਾ, 14 ਅਕਤੂਬਰ (ਅਮਨਦੀਪ ਸਿੰਘ) - ਧੰਨ-ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਖ਼ਾਲਸਾ ਸ਼ਤਾਬਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦਵਾਰਾ ਸ਼੍ਰੀ ਗੁਰੂ ਰਾਮਦਾਸ ਦੀਵਾਨ...
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  about 3 hours ago
ਮੁੰਬਈ, 14 ਅਕਤੂਬਰ- ਬੀ. ਸੀ. ਸੀ. ਆਈ. ਦੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ...
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 3 hours ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  about 3 hours ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  about 3 hours ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਬਰਨਾਲਾ

ਪਰਮਵੀਰ ਚੱਕਰ ਵਿਜੇਤਾ ਦੀ ਯਾਦ ਵਿਚ ਬਣਿਆ ਬੱਸ ਅੱਡਾ ਸੜਕ ਨਿਰਮਾਣ ਦੌਰਾਨ ਢਾਹਿਆ

ਸ਼ਹਿਣਾ, 12 ਜਨਵਰੀ (ਸੁਰੇਸ਼ ਗੋਗੀ)- ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਮੱਲ੍ਹੀਆਂ ਦੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਦੀ ਯਾਦ ਵਿਚ ਪਿੰਡ ਮੱਲ੍ਹੀਆਂ ਦੇ ਬੱਸ ਅੱਡੇ ਤੇ ਬਣੀ ਯਾਦਗਾਰ ਬੱਸ ਅੱਡਾ ਨੈਸ਼ਨਲ ਹਾਈਵੇ 71 ਦੇ ਨਿਰਮਾਣ ਦੌਰਾਨ ਢਾਹ ਦਿੱਤੇ ਜਾਣ ...

ਪੂਰੀ ਖ਼ਬਰ »

ਨਗਰ ਦੀ ਭਲਾਈ ਲਈ ਪੰਚਾਇਤ ਕਲਾਲ ਮਾਜਰਾ ਵਲੋਂ ਸਰਬਸੰਮਤੀ ਨਾਲ ਕਈ ਮਤਿਆਂ ਨੂੰ ਪ੍ਰਵਾਨਗੀ

ਮਹਿਲ ਕਲਾਂ, 12 ਜਨਵਰੀ (ਤਰਸੇਮ ਸਿੰਘ ਚੰਨਣਵਾਲ)- ਗ੍ਰਾਮ ਪੰਚਾਇਤ ਕਲਾਲ ਮਾਜਰਾ ਦੇ ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵਲੋਂ ਨਗਰ ਦੀ ਭਲਾਈ ਲਈ ਕਈ ਜ਼ਰੂਰੀ ਮਤਿਆਂ ਨੰੂ ਪ੍ਰਵਾਨਗੀ ਸਰਬ-ਸੰਮਤੀ ਨਾਲ ਦਿੱਤੀ ਗਈ ਹੈ | ਇਸ ਸਮੇਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਨੂੰ ਮਿਲੀ ਸੀ. ਬੀ. ਐਸ. ਈ. ਦੀ ਮਾਨਤਾ

ਤਪਾ ਮੰਡੀ, 12 ਜਨਵਰੀ (ਵਿਜੇ ਸ਼ਰਮਾ)- ਕੌਮੀ ਮਾਰਗ 'ਤੇ ਸਥਿਤ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਦੇ ਸੀ.ਬੀ.ਐਸ.ਈ ਦੀ ਮਾਨਤਾ ਮਿਲਣ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਦੇ ਮਾਪਿਆ ...

ਪੂਰੀ ਖ਼ਬਰ »

ਗੁਰਦੁਆਰਾ ਨਾਨੂੰਆਣਾ ਸਾਹਿਬ ਵਲੋਂ ਸਜਾਇਆ ਨਗਰ ਕੀਰਤਨ

ਤਪਾ ਮੰਡੀ, 12 ਜਨਵਰੀ (ਵਿਜੇ ਸ਼ਰਮਾ)- ਨੇੜਲੇ ਪਿੰਡ ਤਾਜੋਕੇ ਦੇ ਗੁਰਦੁਆਰਾ ਸ੍ਰੀ ਨਾਨੂੰਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੱਘਰ ਸਿੰਘ ਦੀ ਯੋਗ-ਅਗਵਾਈ 'ਚ ਇਕੋਤਰੀ ਦੀ ਸਮਾਪਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ...

ਪੂਰੀ ਖ਼ਬਰ »

ਫੋਨ 'ਤੇ ਏ.ਟੀ.ਐਮ. ਦਾ ਨੰਬਰ ਪੁੱਛ ਕੇ ਠੱਗੀ ਮਾਰੀ

ਭਵਾਨੀਗੜ੍ਹ, 12 ਜਨਵਰੀ (ਜਰਨੈਲ ਸਿੰਘ ਮਾਝੀ)- ਠੱਗ ਲੋਕ ਆਏ ਦਿਨ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ | ਭਵਾਨੀਗੜ੍ਹ ਦੇ ਇਕ ਸਾਬਕਾ ਕਾਰਜਸਾਧਕ ਅਫ਼ਸਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਸ ਨਾਲ 8700 ਰੁਪਏ ...

ਪੂਰੀ ਖ਼ਬਰ »

ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰੇਗੀ ਆਮ ਆਦਮੀ ਪਾਰਟੀ-ਵਿਧਾਇਕ ਹੇਅਰ

ਮਹਿਲ ਕਲਾਂ, 12 ਜਨਵਰੀ (ਅਵਤਾਰ ਸਿੰਘ ਅਣਖੀ)- ਪੰਜਾਬ ਸਰਕਾਰ ਵਲੋਂ ਮਾਨਸਾ ਤੋਂ ਰਸਮੀ ਤੌਰ 'ਤੇ ਕੀਤੀ ਕਰਜ਼ਾ ਮੁਆਫ਼ੀ ਸਿਰਫ਼ ਲੋਕਾਂ ਨੂੰ ਟਾਲਣ ਦਾ ਇਕ ਕਦਮ ਹੈ ਕਿਉਂਕਿ ਸਰਕਾਰ ਵਲੋਂ ਅਮਲੀ ਰੂਪ ਵਿਚ ਅਸਲ ਹੱਕਦਾਰਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਗਏ | ਇਨ੍ਹਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਸਟਾਫ਼ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਬਰਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਪਣੇ ਸਟਾਫ਼ ਨਾਲ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਸਮੇਂ ਸ੍ਰੀ ਥੋਰੀ ਵਲੋਂ ਜ਼ਿਲੇ੍ਹ ਵਿਚ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਕੁਤਬਾ ਦੇ ਸਰਪੰਚ ਸਮੇਤ 6 ਪੰਚ ਅਹੁਦੇ ਤੋਂ ਮੁਕਤ

ਮਹਿਲ ਕਲਾਂ, 12 ਜਨਵਰੀ (ਤਰਸੇਮ ਸਿੰਘ ਚੰਨਣਵਾਲ)- ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਤਬਾ ਨਾਲ ਸਬੰਧਤ ਗ੍ਰਾਮ ਪੰਚਾਇਤ ਦੇ ਸਰਪੰਚ ਸ਼ਿੰਦਰ ਕੌਰ ਸਮੇਤ ਪੰਚ ਲਛਮਣ ਸਿੰਘ, ਪੰਚ ਹਰਨੇਕ ਸਿੰਘ, ਪੰਚ ਅਮਰਜੀਤ ਕੌਰ, ਪੰਚ ਕੁਲਵਿੰਦਰ ਕੌਰ, ਪੰਚ ਰਣਜੀਤ ਕੌਰ, ਪੰਚ ਦਾਰਾ ...

ਪੂਰੀ ਖ਼ਬਰ »

ਰੂੜੇਕੇ ਕਲਾਂ ਵਿਖੇ ਇਜਲਾਸ ਕਰਵਾਇਆ

ਰੂੜੇਕੇ ਕਲਾਂ, 12 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਮਹਾਤਮਾ ਗਾਂਧੀ ਸਦਨ ਸਰਬੱਤ ਵਿਕਾਸ ਯੋਜਨਾਂ ਭਲਾਈ ਸਕੀਮ ਤਹਿਤ ਪੋ੍ਰਜੈਕਟ ਅਫ਼ਸਰ ਸ: ਮਲਕੀਤ ਸਿੰਘ ਦੀ ਅਗਵਾਈ ਵਿਚ ਜੀ.ਓ.ਜੀ ਗੁਰਪ੍ਰੀਤ ਸਿੰਘ ਬਦਰਾ, ਜੀ.ਓ.ਜੀ ਸ੍ਰੀ ਰਾਮ ਚੰਦ ਰੂੜੇਕੇ ਖ਼ੁਰਦ ਦੀ ਦੇਖ-ਰੇਖ ...

ਪੂਰੀ ਖ਼ਬਰ »

ਭਗੌੜਾ ਵਿਅਕਤੀ ਕਾਬੂ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕਲਸੀਆਂ ...

ਪੂਰੀ ਖ਼ਬਰ »

ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਲੋਹੜੀ ਦਾ ਤਿਉਹਾਰ ਮਨਾਇਆ

ਬਰਨਾਲਾ, 12 ਜਨਵਰੀ (ਅਸ਼ੋਕ ਭਾਰਤੀ)- ਕਿੰਗਜ਼ ਗਰੁੱਪ ਆਫ਼ ਇੰਸਟੀਚਿਊਸਨਜ਼ ਬਰਨਾਲਾ ਦੇ ਵਿਖੇ ਧੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ 'ਤੇ ਆਧਾਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਮੈਡਮ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਕਾਲਜ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ ਵਲੋਂ ਲੋਹੜੀ ਦੇ ਤਿਉਹਾਰ 'ਤੇ ਚਾਨਣਾ ਪਾਇਆ ਗਿਆ ਅਤੇ ਧੀਆਾ ਨੂੰ ਕੁੱਖ ਵਿਚ ਮਾਰਨ ਨੂੰ ਪਾਪ ਦੱਸਿਆ | ਉਨ੍ਹਾਂ ਨੇ ਸੰਸਥਾ ਦੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਾਈਸ ਚੇਅਰਮੈਨ ਬਲਦੇਵ ਸਿੰਘ ਬਾਜਵਾ, ਕਾਲਜ ਦੇ ਅਕੈਡਮਿਕ ਡੀਨ ਜਸਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)- ਉਦਯੋਗ ਸਿਖਲਾਈ ਸੰਸਥਾ ਲੜਕੀਆਂ ਬਰਨਾਲਾ ਵਿਖੇ ਧੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਸਬਦ ਗਾਇਨ ਨਾਲ ਕੀਤੀ ਗਈ | ਇਸ ਮੌਕੇ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ 'ਤੇ ਆਧਾਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜੀ.ਐਸ.ਗਿੱਲ ਨੇ ਆਪਣੇ ਗੀਤਾਂ ਰਾਹੀਂ ਧੀਆਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦਿੱਤਾ | ਇਸ ਸਮਾਗਮ ਦੇ ਮੁੱਖ ਮਹਿਮਾਨ ਤੇਜਾ ਸਿੰਘ ਜਾਗਲ ਪ੍ਰਧਾਨ ਗੁ: ਸਿੰਘ ਸਭਾ, ਟਰਾਈਡੈਂਟ ਦੇ ਚੇਅਰਮੈਨ ਮੈਡਮ ਸਵਿਤਾ ਕਲਵਾਨੀਆ, ਪਿ੍ੰ: ਕਰਮ ਸਿੰਘ ਭੰਡਾਰੀ, ਸੇਵਾ ਮੁਕਤ ਪਿ੍ੰਸੀਪਲ ਸੁਰਿੰਦਰ ਕੌਰ, ਕੁਲਵਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੁੱਖ ਮਹਿਮਾਨਾਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇ ਕੇ ਧੀਆਂ ਦੀ ਲੋਹੜੀ ਮਨਾ ਕੇ ਉਚ ਸਿੱਖਿਆ ਪ੍ਰਾਪਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਧੀਆਂ ਦਾ ਸਮਾਜ ਵਿਚ ਉਚਾ ਰੁਤਬਾ ਕਾਇਮ ਰਹੇ | ਮੁੱਖ ਮਹਿਮਾਨ ਤੇਜਾ ਸਿੰਘ ਜਾਗਲ ਨੇ ਸੰਸਥਾ ਨੂੰ 7 ਹਜ਼ਾਰ ਰੁਪਏ ਤੇ ਮੈਡਮ ਸਵਿਤਾ ਕਲਵਾਨੀਆ ਨੇ 5100 ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ | ਇਸ ਮੌਕੇ ਸੀਨੀਅਰ ਪਿ੍ੰ: ਮਲਕੀਤ ਸਿੰਘ ਭੱਠਲ, ਨਵੀਨ ਕੁਮਾਰ, ਸੀਨੀਅਰ ਅਧਿਆਪਕਾ ਸਰਬਜੀਤ ਕੌਰ, ਬਿਮਲਾ ਦੇਵੀ, ਗੁਰਮੀਤ ਕੌਰ, ਹਰਦੀਪ ਕੌਰ, ਮੀਨਾ ਮਿਨਾਕਸ਼ੀ ਰਾਣੀ, ਗਗਨਦੀਪ ਕੌਰ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਮਨਜੀਤ ਕੌਰ ਤੇ ਵਿਜੇ ਕੁਮਾਰ ਤੋਂ ਇਲਾਵਾ ਸੰਸਥਾ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸੀ |
ਬਰਨਾਲਾ, (ਅਸ਼ੋਕ ਭਾਰਤੀ)- ਬਬਲਜ ਮੋਨੀਟੀਰੀਅਸ ਇੰਟਰਨੈਸ਼ਨਲ ਪ੍ਰੀ ਸਕੂਲ ਬਰਨਾਲਾ ਵਿਖੇ ਨੰਨ੍ਹੇ ਮੰੁਨੇ ਬੱਚਿਆਂ ਵਲੋਂ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਨੰਨ੍ਹੇ ਮੰੁਨੇ ਬੱਚਿਆਂ ਨੇ ਫੈਂਸੀ ਡਰੈੱਸ ਵਿਚ ਰੰਗਾ ਰੰਗ ਪੋ੍ਰਗਰਾਮ ਪੇਸ਼ ਕੀਤਾ | ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਨਿਤੀਕਾ ਗੋਇਲ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਰਿਉੜੀਆਂ ਤੇ ਮਠਿਆਈਆਂ ਵੰਡੀਆਂ | ਇਸ ਮੌਕੇ ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |
ਮਹਿਲ ਕਲਾਂ, (ਤਰਸੇਮ ਸਿੰਘ ਚੰਨਣਵਾਲ)- ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸਕੂਲ ਪਿ੍ੰਸੀਪਲ ਡਾ ਹਿਮਾਂਸ਼ੂ ਦੱਤ ਸ਼ਰਮਾ ਦੀ ਅਗਵਾਈ ਹੇਠ ਸਕੂਲ ਵਿਚ ਸਮੂਹ ਸਟਾਫ਼ ਵਲੋਂ ਲੋਹੜੀ ਦਾ ਤਿਉਹਾਰ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਸਮੇਂ ਸਕੂਲ ਪਿੰ੍ਰਸੀਪਲ ਡਾ ਹਿਮਾਂਸ਼ੂ ਦੱਤ ਸ਼ਰਮਾ ਨੇ ਸਮੂਹ ਸਕੂਲ ਸਟਾਫ਼ ਨੰੂ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ, ਸਾਨੰੂ ਪੁੱਤਰਾਂ ਦੀ ਲੋਹੜੀ ਮਨਾਉਣ ਦੇ ਨਾਲ ਨਾਲ ਧੀਆਂ ਦੀ ਲੋਹੜੀ ਮਨਾ ਕੇ ਵੀ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਹੈ | ਇਸ ਮੌਕੇ ਮਹਿੰਦਰ ਸਿੰਘ ਸਹੌਰ, ਮਨਦੀਪ ਸਿੰਘ ਗੰਡੇਵਾਲ, ਵਰਿੰਦਰ ਸਿੰਘ ਕਲਰਕ ਆਦਿ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਜ਼ਖ਼ਮੀ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਭਾਵੇਂ ਕਿ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਵੇਚਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਚਾਈਨਾ ਡੋਰ ਬਾਜ਼ਾਰ ਵਿਚ ਧੜੱਲੇ ਨਾਲ ਵੇਚੀ ਜਾ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਅੱਜ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਪ੍ਰਮੋਦ ਗੋਇਲ ਵਾਸੀ ਬਰਨਾਲਾ ਆਪਣੀ ...

ਪੂਰੀ ਖ਼ਬਰ »

ਸਮਾਜਿਕ ਸਮਰਸਤਾ ਮੰਚ ਨੇ ਮਨਾਈ 'ਧੀਆਂ ਦੀ ਲੋਹੜੀ'

ਬਰਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਸਮਾਜਿਕ ਸਮਰਸਤਾ ਮੰਚ ਜ਼ਿਲ੍ਹਾ ਬਰਨਾਲਾ ਵਲੋਂ ਕੌਮਾਂਤਰੀ ਬਾਲੜੀ ਦਿਵਸ ਮੌਕੇ ਸਮਾਜ ਦੀਆਂ ਵੱਖ-ਵੱਖ ਬਰਾਦਰੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ 15 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ | ਜਿਸ ...

ਪੂਰੀ ਖ਼ਬਰ »

ਗੁ: ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਜੋੜ ਮੇਲਾ ਸਮਾਪਤ

ਹੰਡਿਆਇਆ, 12 ਜਨਵਰੀ (ਗੁਰਜੀਤ ਸਿੰਘ ਖੁੱਡੀ)- ਗੁਰਦੁਆਰਾ ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਢਾਡੀ, ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ...

ਪੂਰੀ ਖ਼ਬਰ »

ਗ੍ਰਾਮ ਸਭਾ ਇਜਲਾਸ ਦੌਰਾਨ ਦੋ ਦਰਜਨ ਦੇ ਕਰੀਬ ਮਤੇ ਪਾਏ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਪਿੰਡ ਨਾਈਵਾਲਾ ਦੀ ਐਸ.ਸੀ. ਧਰਮਸ਼ਾਲਾ ਵਿਖੇ ਗ੍ਰਾਮ ਸਭਾ ਦਾ ਇਜਲਾਸ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਜਤਿੰਦਰ ਸਿੰਘ, ਰਾਜਵਿੰਦਰ ਸਿੰਘ, ਵਰਿੰਦਰ ਸਿੰਘ, ਇੰਦਰਜੀਤ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਨੇ ਮੰਗ-ਪੱਤਰ ਦਿੱਤਾ

ਸ਼ਹਿਣਾ, 12 ਜਨਵਰੀ (ਸੁਰੇਸ਼ ਗੋਗੀ)- ਹਲਕਾ ਮਹਿਲ ਕਲ੍ਹਾਂ ਤੋਂ 'ਆਪ' ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਪੰਜਾਬ ਦੇ ਸੱਦੇ 'ਤੇ ਜਰਨੈਲ ਸਿੰਘ ਚੀਮਾ ਸੂਬਾ ਆਗੂ ਅਤੇ ਗੁਵਿੰਦਰ ਸਿੰਘ ਦੀ ਅਗਵਾਈ ਵਿਚ ਥਰਮਲ ਪਲਾਂਟ ਬੰਦ ਕਰਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਥਾਣਾ ਸਿਟੀ ਵਲੋਂ ਵਿਦੇਸ਼ ਭੇਜਣ ਦੀ ਆੜ ਵਿਚ ਸਾਢੇ 13 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐੱਚ.ਓ. ਬਲਵੰਤ ਸਿੰਘ, ਏ.ਐਸ.ਆਈ. ਕਰਮਜੀਤ ...

ਪੂਰੀ ਖ਼ਬਰ »

ਦੁਕਾਨ ਦਾ ਸਾਮਾਨ ਬਾਹਰ ਸੁੱਟਣ 'ਤੇ ਅੱਧੀ ਦਰਜਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਪਿੰਡ ਠੀਕਰੀਵਾਲਾ ਵਿਖੇ ਦੁਕਾਨਾਂ ਵਿਚ ਦਾਖ਼ਲ ਹੋ ਕੇ ਸਮਾਨ ਖਿਲਾਰਨ, ਨਗਦੀ ਚੋਰੀ ਕਰਨ ਦੇ ਸਬੰਧ ਵਿਚ ਥਾਣਾ ਸਦਰ ਵਲੋਂ ਅੱਧੀ ਦਰਜਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ...

ਪੂਰੀ ਖ਼ਬਰ »

ਤਾਜੋ ਖ਼ੁਰਦ ਵਿਖੇ ਆਮ ਇਜਲਾਸ ਕਰਵਾਇਆ

ਤਪਾ ਮੰਡੀ, 12 ਜਨਵਰੀ (ਵਿਜੇ ਸ਼ਰਮਾ)- ਨੇੜਲੇ ਪਿੰਡ ਤਾਜੋ-ਖੁਰਦ ਦੇ ਸਮੂਹ ਪੰਚਾਇਤ ਮੈਂਬਰਾਂ ਦੀ ਹਾਜ਼ਰੀ 'ਚ ਆਮ ਇਜਲਾਸ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਏ ਕਲੱਸਟਰ ਅਫ਼ਸਰ ਨਾਇਬ ਤਹਿਸੀਲਦਾਰ ਗਰਬੰਸ਼ ਸਿੰਘ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ...

ਪੂਰੀ ਖ਼ਬਰ »

ਮਰਨ ਲਈ ਮਜਬੂਰ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 12 ਜਨਵਰੀ (ਰਾਜ ਪਨੇਸਰ)- ਸਥਾਨਕ ਦਸਮੇਸ਼ ਨਗਰ ਨਿਵਾਸੀ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਵਿਅਕਤੀ ਿਖ਼ਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਪਸ਼ੂਆਂ ਦੀ ਨਸਲ ਸੁਧਾਰਨ ਲਈ ਕਾਫ਼ ਰੈਲੀ ਹੋਈ

ਹੰਡਿਆਇਆ, 12 ਜਨਵਰੀ (ਗੁਰਜੀਤ ਸਿੰਘ)- ਸਿਵਲ ਪਸ਼ੂ ਹਸਪਤਾਲ ਹੰਡਿਆਇਆ ਵਿਖੇ ਡਾ: ਸੁਖਵਿੰਦਰ ਸਿੰਘ ਮਾਨ ਜ਼ਿਲ੍ਹਾ ਕੁਆਰਡੀਨੇਟਰ ਪ੍ਰੈਜੈਨੀ ਟੈਸਟਿੰਗ ਸਕੀਮ ਇੰਚਾਰਜ ਦੀ ਦੇਖ-ਰੇਖ ਹੇਠ ਕਾਫ਼ ਰੈਲੀ ਹੋਈ | ਜਿਸ ਵਿਚ ਡਾ: ਮਾਨ ਦੱਸਿਆ ਕਿ ਪੰਜਾਬ ਨੂੰ ਵੱਧ ਦੁੱਧ ਪੈਦਾ ...

ਪੂਰੀ ਖ਼ਬਰ »

ਕੀਤੂ ਦੇ ਜ਼ਿਲ੍ਹਾ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਪਿੰਡ ਜੋਧਪੁਰ ਪਹੁੰਚਣ 'ਤੇ ਵੰਡੇ ਲੱਡੂ

ਸ਼ਹਿਣਾ, 12 ਜਨਵਰੀ (ਸੁਰੇਸ਼ ਗੋਗੀ)- ਕੁਲਵੰਤ ਸਿੰਘ ਕੀਤੂ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਪਿੰਡ ਜੋਧਪੁਰ ਵਿਖੇ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਬਾਬਾ ਭਾਈ ਮੂਲ ਚੰਦ ਸਪੋਰਟਸ ਕਲੱਬ ਦੀ ਅਗਵਾਈ ਵਿਚ ਰੱਖੇ ਗਏ ...

ਪੂਰੀ ਖ਼ਬਰ »

ਮੇਜਰ ਸਿੰਘ ਧਾਲੀਵਾਲ ਛੀਨੀਵਾਲ ਕਲਾਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਮਹਿਲ ਕਲਾਂ, 12 ਜਨਵਰੀ (ਤਰਸੇਮ ਸਿੰਘ ਚੰਨਣਵਾਲ)- ਬੀਤੇ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਚੁੱਕੇ ਸਵ: ਮੇਜਰ ਸਿੰਘ ਧਾਲੀਵਾਲ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਜੰਡਸਰ ਸਾਹਿਬ ਪਿੰਡ ਛੀਨੀਵਾਲ ਕਲਾਂ ਵਿਖੇ ਹੋਇਆ | ਇਸ ਸਮੇਂ ਉੱਘੇ ਕਥਾ ...

ਪੂਰੀ ਖ਼ਬਰ »

ਬੀਹਲਾ ਵਿਖੇ ਬਾਬਾ ਬੁੱਢਾ ਜੀ ਕਬੱਡੀ ਕੱਪ 24 ਤੋਂ

ਮਹਿਲ ਕਲਾਂ, 12 ਜਨਵਰੀ (ਅਵਤਾਰ ਸਿੰਘ ਅਣਖੀ)- ਬਾਬਾ ਬੁੱਢਾ ਜੀ ਟੂਰਨਾਮੈਂਟ ਕਮੇਟੀ ਪਿੰਡ ਬੀਹਲਾ, ਯੁਵਕ ਸੇਵਾਵਾਂ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਬੁੱਢਾ ਜੀ ਪੇਂਡੂ ਖੇਡ ਮੇਲਾ ਅਤੇ ਕਬੱਡੀ ਕੱਪ 24 ਤੋਂ 26 ਜਨਵਰੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਬਰਨਾਲਾ, 12 ਜਨਵਰੀ (ਅਸ਼ੋਕ ਭਾਰਤੀ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਇਕਾਈ ਪ੍ਰਧਾਨ ਪਰਮਜੀਤ ਸਿੰਘ ਪਾਸੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪਰਮਜੀਤ ਸਿੰਘ ਪਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਸੇਵਾ ਮੁਕਤ ਕਰਮਚਾਰੀਆਂ ...

ਪੂਰੀ ਖ਼ਬਰ »

ਖਨੌਰੀ ਪਿੰਡ ਵਿਖੇ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟਣ ਕਾਰਨ ਕਈ ਮਕਾਨਾਂ ਵਿਚ ਆਈਆਂ ਤਰੇੜਾਂ

ਖਨੌਰੀ, 12 ਜਨਵਰੀ (ਬਲਵਿੰਦਰ ਸਿੰਘ ਥਿੰਦ)- ਸ਼ਹਿਰ ਦੇ ਵਾਰਡ ਨੰ. 1 (ਖਨੌਰੀ ਪਿੰਡ) ਵਿਖੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਤਰਸੇਮ ਸਿੰਗਲਾ ਦੀ ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟ ਜਾਣ ਕਾਰਨ ਅਤੇ ਗਲੀ ਦੀ ਮਿੱਟੀ ਅੰਦਰੋ-ਅੰਦਰ ਖੁਰ ਜਾਣ ਕਾਰਨ ...

ਪੂਰੀ ਖ਼ਬਰ »

ਨੌਕਰੀ ਨਾ ਮਿਲਣ ਤੋਂ ਨਿਰਾਸ਼ ਸ਼ਹੀਦ ਦੇ ਵਾਰਸਾਂ ਨੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ

ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੁੱਜੇ ਦੋ ਵਿਅਕਤੀ ਜੋ ਰਿਸ਼ਤੇ ਵਿਚ ਪਿਉ ਪੁੱਤ ਹਨ ਨੇ ਦਾਅਵਾ ਕੀਤਾ ਕਿ ਉਹ ਸ਼ਹੀਦ ਊਧਮ ਸਿੰਘ ਦੇ ਵਾਰਸ ਹਨ ਅਤੇ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਫਰਵਰੀ ਮਹੀਨੇ ਦੌਰਾਨ ਸੰਗਰੂਰ ਵਿਚ ਕਰਵਾਇਆ ਜਾਵੇਗਾ ਸੂਬਾ ਪੱਧਰੀ ਕਬੱਡੀ ਟੂਰਨਾਮੈਂਟ-ਕੁਲਜੀਤ ਬਡਰੁੱਖਾਂ

ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸ਼ਹੀਦ ਊਧਮ ਸਿੰਘ ਖੇਤਰੀ ਕਲੱਬ ਦੇ ਪ੍ਰਧਾਨ ਸ੍ਰੀ ਕੁਲਜੀਤ ਸਿੰਘ ਬਰਡੁੱਖਾਂ ਨੇ ਕਿਹਾ ਕਿ ਸੂਬਾ ਪੱਧਰ ਦਾ ਕਬੱਡੀ ਕੱਪ ਸੰਗਰੂਰ ਵਿਚ ਫਰਵਰੀ ਮਹੀਨੇ ਦੌਰਾਨ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ...

ਪੂਰੀ ਖ਼ਬਰ »

ਦਸਤਾਰ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ

ਸੰਦੌੜ, 12 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਗੁਰਦੁਆਰਾ ਸਾਹਿਬ ਪਿੰਡ ਭੂਦਨ ਵਿਖੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਸੁੰਦਰ ਦਸਤਾਰ ਅਤੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਦੇ ਨਾਲ ਕਰਵਾਏ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਨੂੰ ਦੁੱਧ ਖ਼ਰੀਦਣ ਵਾਲੀਆਂ ਮਸ਼ੀਨਾਂ ਵੰਡੀਆਂ

ਸੰਗਰੂਰ, 12 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)- ਪਿੰਡਾਂ ਦੀਆਂ ਸੁਸਾਇਟੀਆਂ ਨੂੰ ਕੰਪਿਊਟਰ ਨਾਲ ਜੋੜਨ ਦੇ ਮਕਸਦ ਨਾਲ ਵੇਰਕਾ ਮਿਲਕ ਪਲਾਂਟ, ਸੰਗਰੂਰ ਵਿਖੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਨੈਸ਼ਨਲ ਪ੍ਰੋਗਰਾਮ ਫ਼ਾਰ ਡੇਅਰੀ ਡਿਵੈਲਪਮੈਂਟ ਸਕੀਮ ਤਹਿਤ ...

ਪੂਰੀ ਖ਼ਬਰ »

ਸਿੱਖ ਬੱਚਿਆਂ 'ਚ ਸਿੱਖੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਾਂਗੇ- ਭਾਈ ਲੌ ਾਗੋਵਾਲ

ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ, ਜਿਸ ਵਿਚ ਸਿੱਖ ਘਰਾਂ ਨਾਲ ਸਬੰਧਿਤ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਆਟੋਮੈਟਿਕ ਸਟਾਰਟਰ ਲਾਹੁਣ ਦਾ ਵਿਰੋਧ ਕਰੇਗੀ- ਘਰਾਚੋਂ

ਘਰਾਚੋਂ, 12 ਜਨਵਰੀ (ਘੁਮਾਣ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ ਜਿਸ ਵਿਚ ਭਾਕਿਯੂ ਰਾਜੇਵਾਲ ਦੇ ਵਰਕਰ ਵੱਡੀ ਗਿਣਤੀ ਕਿਸਾਨ ਆਏ | ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਘਰਾਚੋਂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ...

ਪੂਰੀ ਖ਼ਬਰ »

ਨਰਸਿੰਗ ਕਾਲਜ ਵਿਚ ਪੋਸਟਰ ਮੇਕਿੰਗ ਮੁਕਾਬਲੇ

ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਸਿਹਤ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਸਰਕਾਰੀ ਨਰਸਿੰਗ ਟਰੇਨਿੰਗ ਇੰਸਟੀਚਿਊਟ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿੱਚ ਸਰਕਾਰੀ ਨਰਸਿੰਗ ਟਰੇਨਿੰਗ ਇੰਸਟੀਚਿਊਟ ਸੰਗਰੂਰ, ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਬਣੇ ਥਾਣਾ ਸੰਦੌੜ ਦੇ ਨਵੇਂ ਮੁਖੀ

ਸੰਦੌੜ, 12 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਥਾਣਾ ਸੰਦੌੜ ਦੇ ਨਵੇਂ ਮੁਖੀ ਵਜੋਂ ਇੰਸਪੈਕਟਰ ਪਰਮਿੰਦਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਥਾਣਾ ਸਦਰ ਧੂਰੀ ਤੋਂ ਬਦਲ ਕੇ ਥਾਣਾ ਸੰਦੌੜ ਵਿਖੇ ਚਾਰਜ ਸੰਭਾਲਿਆ ਹੈ | ਇਲਾਕੇ ਦੇ ਮੋਹਤਬਰਾਂ ਦੇ ਨਾਲ ...

ਪੂਰੀ ਖ਼ਬਰ »

ਇੱਕ ਦਰਜਨ ਨੌਜਵਾਨਾਂ ਵਲੋਂ ਪੱਤਰਕਾਰ 'ਤੇ ਹਮਲਾ ਕਰਦਿਆਂ ਕੀਤੀ ਮਾਰਕੁੱਟ

ਭਵਾਨੀਗੜ੍ਹ, 11 ਜਨਵਰੀ (ਫੱਗੂਵਾਲਾ, ਮਾਝੀ) - ਕਰੀਬ ਇੱਕ ਦਰਜਨ ਨੌਜਵਾਨਾਂ ਵਲੋਂ ਇੱਥੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ 'ਤੇ ਹਮਲਾ ਕਰਕੇ ਉਸ ਦੀ ਗੱਡੀ ਦੀ ਭੰਨਤੋੜ ਕਰਨ ਅਤੇ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਪੀੜਤ ਪੱਤਰਕਾਰ ਨੇ ਦੱਸਿਆ ਕਿ ਅੱਧੀ ਦਰਜਨ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦੇ ਤੁਰੰਤ ਪੂਰੇ ਕਰੇ-ਬਹਿਣੀਵਾਲ

ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ)- ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਾਂਗਰਸ ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ 1 ਫਰਵਰੀ ਤੋਂ ਪੋਲ ਖੋਲ੍ਹ ਧਰਨੇ ਮੁਜ਼ਾਹਰੇ ਕਰਨ ਦੇ ਲਏ ਗਏ ਫ਼ੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਸਰਕਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX