ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  12 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  43 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਸੰਪਾਦਕੀ

ਮੁੱਖ ਜੱਜ ਦੀ ਨਿਸ਼ਠਾ 'ਤੇ ਉੱਠੇ ਸਵਾਲ


ਸਰਬਉੱਚ ਅਦਾਲਤ ਦੇ 4 ਸੀਨੀਅਰ ਜੱਜਾਂ ਵਲੋਂ ਖੁੱਲ੍ਹੇ ਰੂਪ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਅਦਾਲਤ ਦੇ ਅੰਦਰਲੇ ਕੰਮਕਾਜ ਸਬੰਧੀ ਮੁੱਖ ਜੱਜ ਦੀ ਕਾਰਜਸ਼ੈਲੀ ਅਤੇ ਨਿਸ਼ਠਾ ਬਾਰੇ ਸਵਾਲ ਉਠਾਉਣ ਨਾਲ ਇਕ ਵਾਰ ਤਾਂ ਵੱਡੀ ਪੱਧਰ 'ਤੇ ਹੈਰਾਨੀ ਪੈਦਾ ਹੋਈ ਹੈ। ਆਜ਼ਾਦ ਭਾਰਤ ਵਿਚ ਪਹਿਲਾਂ ਅਜਿਹਾ ਕਦੀ ਨਹੀਂ ਸੀ ਹੋਇਆ, ਨਾ ਹੀ ਅਜਿਹੀ ਉਮੀਦ ਹੀ ਰੱਖੀ ਜਾਂਦੀ ਹੈ। ਬਿਨਾਂ ਸ਼ੱਕ ਇਹ ਵੱਡੀ ਚਿੰਤਾ ਵਾਲੀ ਗੱਲ ਹੈ।
ਨਿਆਂਪਾਲਿਕਾ ਭਾਰਤੀ ਲੋਕਤੰਤਰ ਦਾ ਇਕ ਅਜਿਹਾ ਥੰਮ੍ਹ ਹੈ, ਜਿਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਆਪਣਾ ਕੰਮ ਕਰੇਗੀ ਅਤੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖੇਗੀ। ਪਰ ਸੀਨੀਅਰ ਜੱਜਾਂ ਦਾ ਖੁੱਲ੍ਹੇ ਰੂਪ ਵਿਚ ਇਹ ਆਖਣਾ ਕਿ ਦੇਸ਼ ਦੇ ਲੋਕਤੰਤਰ ਨੂੰ ਖ਼ਤਰਾ ਹੈ ਅਤੇ ਉਹ ਅਜਿਹੀ ਪ੍ਰੈੱਸ ਕਾਨਫ਼ਰੰਸ ਖੁਸ਼ੀ ਨਾਲ ਨਹੀਂ ਕਰ ਰਹੇ, ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਬਉੱਚ ਅਦਾਲਤ ਵਿਚ ਸਭ ਕੁਝ ਠੀਕ ਨਹੀਂ ਹੈ ਅਤੇ ਪਿਛਲੇ ਸਮੇਂ ਵਿਚ ਬਹੁਤ ਸਾਰਾ ਅਜਿਹਾ ਕੁਝ ਵਾਪਰਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਪਿਆ। ਇਸ ਘਟਨਾਕ੍ਰਮ ਸਬੰਧੀ ਹਰ ਸੂਝਵਾਨ ਵਿਅਕਤੀ ਦੇ ਆਪੋ-ਆਪਣੇ ਵਿਚਾਰ ਹੋ ਸਕਦੇ ਹਨ। ਇਸ ਤਰ੍ਹਾਂ ਭਰੀ ਸਭਾ ਵਿਚ ਸਰਬਉੱਚ ਅਦਾਲਤ ਸਬੰਧੀ ਬੋਲਣ ਨਾਲ ਇਸ ਦੇ ਅੰਦਰੂਨੀ ਮਸਲੇ ਤਾਂ ਸ਼ਾਇਦ ਹੱਲ ਨਾ ਹੋ ਸਕਣ ਪਰ ਇਸ ਨਾਲ ਵੱਡੀ ਪੱਧਰ 'ਤੇ ਅਦਾਲਤ ਦੀ ਸਾਖ਼ ਬਾਰੇ ਅਜਿਹੀ ਚਰਚਾ ਜ਼ਰੂਰ ਛਿੜ ਜਾਏਗੀ, ਜੋ ਛੇਤੀ ਕੀਤਿਆਂ ਨਹੀਂ ਰੁਕੇਗੀ। ਪਰ ਸੀਨੀਅਰ ਜੱਜਾਂ ਵਲੋਂ ਅਜਿਹਾ ਕਰਨ ਨਾਲ ਇਹ ਜ਼ਰੂਰ ਪ੍ਰਗਟ ਹੋਇਆ ਹੈ ਕਿ ਉਨ੍ਹਾਂ ਦੇ ਮਨ ਵਿਚ ਇਸ ਸਮੁੱਚੇ ਵਰਤਾਰੇ ਪ੍ਰਤੀ ਬੇਹੱਦ ਘੁਟਣ ਪੈਦਾ ਹੋ ਗਈ ਸੀ ਅਤੇ ਇਹ ਵੀ ਕਿ ਇਸ ਸਬੰਧੀ ਉਨ੍ਹਾਂ ਨੇ ਮੁੱਖ ਜੱਜ ਨਾਲ ਮਤਭੇਦ ਸੁਲਝਾਉਣ ਸਬੰਧੀ ਆਪਣੇ ਵਲੋਂ ਯਤਨ ਕੀਤੇ ਸਨ। ਉਨ੍ਹਾਂ ਵਲੋਂ ਮੁੱਖ ਜੱਜ ਨੂੰ ਲਿਖੀ ਗਈ ਚਿੱਠੀ ਤੋਂ ਵੀ ਇਹ ਭਲੀਭਾਂਤੀ ਸਾਬਤ ਹੋ ਜਾਂਦਾ ਹੈ। ਜੱਜਾਂ ਵਲੋਂ ਉਨ੍ਹਾਂ ਨੂੰ ਸੁਣਵਾਈ ਲਈ ਸੌਂਪੇ ਜਾਂਦੇ ਕੇਸਾਂ ਦੀ ਵੰਡ ਸਬੰਧੀ ਵੀ ਸਵਾਲ ਉਠਾਏ ਗਏ ਹਨ ਅਤੇ ਕੁਝ ਕੇਸਾਂ ਨੂੰ ਲੈ ਕੇ ਮੁੱਖ ਜੱਜ ਦੀ ਕਾਰਜਸ਼ੈਲੀ 'ਤੇ ਵਿਸ਼ੇਸ਼ ਤੌਰ 'ਤੇ ਸਵਾਲ ਖੜ੍ਹੇ ਕੀਤੇ ਹਨ।
ਹੁਣ ਜਦੋਂ ਇਹ ਗੰਭੀਰ ਗੱਲ ਸਾਹਮਣੇ ਆ ਚੁੱਕੀ ਹੈ ਤਾਂ ਇਸ ਸਬੰਧੀ ਆਜ਼ਾਦਾਨਾ ਰੂਪ ਵਿਚ ਖੋਜ-ਪੜਤਾਲ ਦੀ ਜ਼ਰੂਰਤ ਹੋਵੇਗੀ ਅਤੇ ਸਰਬਉੱਚ ਅਦਾਲਤ 'ਤੇ ਪਏ ਬਾਹਰਲੇ ਪ੍ਰਭਾਵਾਂ ਸਬੰਧੀ ਵੀ ਜਾਣਿਆ ਜਾਣਾ ਜ਼ਰੂਰੀ ਹੈ। ਜੇਕਰ ਸੀਨੀਅਰ ਜੱਜਾਂ ਨੇ ਵਾਰ-ਵਾਰ ਵਾਪਰਦੇ ਇਸ ਗੰਭੀਰ ਵਰਤਾਰੇ ਨੂੰ ਦੇਸ਼ ਨਾਲ ਅਤੇ ਲੋਕਤੰਤਰ ਦੀ ਭਾਵਨਾ ਨਾਲ ਜੋੜਿਆ ਹੈ ਤਾਂ ਇਸ ਨੂੰ ਸਬੰਧਿਤ ਧਿਰਾਂ ਵਲੋਂ ਵੀ ਉਸੇ ਭਾਵਨਾ ਨਾਲ ਲੈ ਕੇ ਸਰਬਉੱਚ ਅਦਾਲਤ ਦੀ ਸਾਖ਼ ਨੂੰ ਬਣਾਈ ਰੱਖਣ ਲਈ ਵੱਡੇ ਅਤੇ ਗੰਭੀਰ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਲੋਕ ਮਨਾਂ ਵਿਚ ਇਸ ਪ੍ਰਤੀ ਵਿਸ਼ਵਾਸ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

ਆਮ ਬਜਟ 'ਤੇ ਭਾਰੂ ਰਹਿਣਗੀਆਂ 2019 ਦੀਆਂ ਲੋਕ ਸਭਾ ਚੋਣਾਂ

ਵਿੱਤ ਮੰਤਰੀ ਅਰੁਣ ਜੇਤਲੀ ਅਗਲੇ ਮਹੀਨੇ ਇਕ ਫਰਵਰੀ ਨੂੰ ਆਪਣਾ ਪੰਜਵਾਂ ਅਤੇ ਇਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ, ਉਨ੍ਹਾਂ ਨੂੰ ਇਸ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਆ ਰਹੇ ਇਸ ਬਜਟ ਵਿਚ ...

ਪੂਰੀ ਖ਼ਬਰ »

ਲੋਹੜੀ 'ਤੇ ਵਿਸ਼ੇਸ਼

ਪੰਜਾਬੀ ਸੱਭਿਆਚਾਰ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX