ਤਾਜਾ ਖ਼ਬਰਾਂ


ਪੱਛਮੀ ਬੰਗਾਲ : ਸੜਕ ਹਾਦਸੇ 'ਚ 7 ਮੌਤਾਂ, 20 ਜ਼ਖਮੀ
. . .  12 minutes ago
ਬੇਲਡਾਂਗਾ, 20 ਜਨਵਰੀ - ਪੱਛਮੀ ਬੰਗਾਲ ਦੇ ਬੇਲਡਾਂਗਾ 'ਚ ਸੜਕ ਤੋਂ ਬੱਸ ਦੇ ਪਲਟ ਕੇ ਛੱਪੜ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਲੋਕ ਜ਼ਖਮੀ...
ਮਹਾਂਬੋਧੀ ਮੰਦਰ ਤੋਂ ਮਿਲੇ ਬੰਬ
. . .  43 minutes ago
ਪਟਨਾ, 20 ਜਨਵਰੀ - ਬਿਹਾਰ ਦੇ ਬੋਧ ਗਯਾ ਜ਼ਿਲ੍ਹੇ 'ਚ ਬੋਧ ਧਾਰਮਿਕ ਸਥਾਨ ਮਹਾਂਬੋਧੀ ਮੰਦਰ ਤੋਂ ਦੋ ਬੰਬ ਬਰਾਮਦ ਕੀਤੇ ਗਏ ਹਨ। ਇਹ ਬੰਬ ਉਸ ਵਕਤ ਮਿਲੇ ਹਨ, ਜਦੋਂ ਤਿਬਤੀ ਧਰਮ ਗੁਰੂ ਦਲਾਈ ਲਾਮਾ ਬੋਧ ਗਯਾ ਦੇ ਦੌਰੇ 'ਤੇ ਆਏ ਹੋਏ ਹਨ ਤੇ ਮੰਦਰ ਦੇ ਅਹਾਤੇ 'ਚ...
ਪਾਕਿਸਤਾਨ ਵਲੋਂ ਗੋਲੀਬਾਰੀ ਜਾਰੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਆਰ.ਐਸ.ਪੂਰਾ ਤੇ ਅਖਨੂਰ ਸੈਕਟਰਾਂ ਵਿਚ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ...
ਹਿੰਦੂ ਨੇਤਾ ਨੇ ਆਰ.ਐਸ.ਐਸ. ਤੋਂ ਦੱਸਿਆ ਜਾਨ ਨੂੰ ਖ਼ਤਰਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਮੋਦ ਮੁਥਾਲਿਕ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਰ.ਐਸ.ਐਸ. 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ. ਦੇ ਕੁੱਝ ਲੋਕ ਉਨ੍ਹਾਂ ਦਾ ਕਤਲ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਮੋਦ...
ਅਸਮ 'ਚ ਭੁਚਾਲ
. . .  about 2 hours ago
ਗੁਹਾਟੀ, 20 ਜਨਵਰੀ - ਅਸਮ ਦੇ ਕੋਕਰਾਝਾੜ 'ਚ ਅੱਜ ਸਵੇਰੇ 6.44 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੁਚਾਲ ਦੇ ਝਟਕੇ 5.2 ਦੀ ਤੀਬਰਤਾ ਨਾਲ ਦਰਜ ਕੀਤੇ ਗਏ...
ਦਿੱਲੀ : 35 ਟਰੇਨਾਂ ਦੇਰੀ 'ਚ, 10 ਰੱਦ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਸੰਘਣੀ ਧੁੰਦ ਤੇ ਅਪਰੇਸ਼ਨਲ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 35 ਟਰੇਨਾਂ ਦੇਰੀ ਵਿਚ ਹਨ, 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 3 ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ...
ਹਿਮਾਚਲ ਦੇ ਮੁੱਖ ਮੰਤਰੀ ਨੇ ਫ਼ਿਲਮ 'ਪਦਮਾਵਤ'ਦੀ ਕੀਤੀ ਹਮਾਇਤ
. . .  1 day ago
ਸ਼ਿਮਲਾ, 19 ਜਨਵਰੀ- ਜਿੱਥੇ ਜ਼ਿਆਦਾਤਰ ਭਾਜਪਾ ਦੇ ਮੁੱਖ ਮੰਤਰੀ ਫ਼ਿਲਮ ਪਦਮਾਵਤ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਹਿਮਾਚਲ ਦੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਸੁਪਰੀਮ ਕੋਰਟ...
ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਕਰਵਾਉਣ ਦੀ ਵਕਾਲਤ
. . .  1 day ago
ਨਵੀਂ ਦਿੱਲੀ, 19 ਜਨਵਰੀ- ਇੱਕ ਟੀਵੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦਾ ਪੈਸਾ ਤੇ ਸਮਾਂ ਬਚਾਉਣ ਲਈ ਲੋਕ ਸਭਾ ਤੇ ਵਿਧਾਨ ਸਭਾ ਚੋਣਾ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ...
ਪਾਕਿ ਗੋਲਾਬਾਰੀ 'ਚ ਬੀ.ਐੱਸ.ਐਫ.ਜਵਾਨ ਸ਼ਹੀਦ
. . .  1 day ago
ਅਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਅਗਲੀ ਰਾਜਪਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ
  •     Confirm Target Language  

ਖੇਡ ਸੰਸਾਰ

ਦੂਜਾ ਟੈਸਟ ਮੈਚ ਅੱਜ : ਰਹਾਣੇ ਦਾ ਖੇਡਣਾ ਸ਼ੱਕੀ, ਪਾਰਥਿਵ ਤੇ ਰਾਹੁਲ ਨੂੰ ਮਿਲ ਸਕਦੈ ਮੌਕਾ

ਸੇਚੁਰੀਅਨ, 12 ਜਨਵਰੀ (ਏਜੰਸੀ)-ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਚੋਣ ਦੀਆਂ ਸਮੱਸਿਆਵਾਂ ਤੋਂ ਬਾਹਰ ਆ ਕਿ ਸਨਿਚਰਵਾਰ 13 ਜਨਵਰੀ ਤੋਂ ਇਥੇ ਸ਼ੁਰੂ ਹੋ ਰਹੇ 'ਕਰੋ ਜਾਂ ਮਰੋ' ਵਰਗੀ ਸਥਿਤੀ ਦੇ ਦੂਸਰੇ ਮੁਕਾਬਲੇ ਵਿਚ ਪਿੱਚ ਦੀ ਉਛਾਲ ਅਤੇ ਦੱਖਣੀ ਅਫ਼ਰੀਕਾ ਦੇ ਤੇਜ਼ ਹਮਲੇ ਦਾ ਬਿਹਤਰ ਢੰਗ ਨਾਲ ਸਾਹਮਣਾ ਕਰਨਾ ਪਵੇਗਾ | ਲਗਾਤਾਰ 9 ਲੜੀਆਂ ਜਿੱਤਣ ਦਾ ਭਾਰਤ ਦਾ ਰਿਕਾਰਡ ਦਾਅ 'ਤੇ ਹੋਵੇਗਾ ਕਿਉਂਕਿ ਪਹਿਲਾ ਮੈਚ 72 ਦੌੜਾਂ ਨਾਲ ਜਿੱਤ ਕੇ ਦੱਖਣੀ ਅਫ਼ਰੀਕਾ ਨੇ ਲੜੀ ਵਿਚ 1-0 ਨਾਲ ਬੜਤ ਬਣਾ ਲਈ ਹੈ | ਭਾਰਤ ਨੇ ਵਿਦੇਸ਼ੀ ਧਰਤੀ 'ਤੇ 12 ਟੈਸਟ ਮੈਚ ਖੇਡਣੇ ਹਨ ਅਤੇ ਇਹ ਅਜੇ ਦੂਸਰਾ ਹੀ ਟੈਸਟ ਹੈ | ਭਾਰਤ ਨੂੰ ਲੜੀ ਵਿਚ ਬਣੇ ਰਹਿਣ ਲਈ ਇਹ ਟੈਸਟ ਮੈਚ ਹਰ ਹਾਲ ਵਿਚ ਜਿੱਤਣਾ ਪਵੇਗਾ | ਦੱਸਣਯੋਗ ਹੈ ਕਿ ਜੇ ਦੱਖਣੀ ਅਫ਼ਰੀਕਾ 2-0 ਨਾਲ ਬੜਤ ਬਣਾ ਵੀ ਲਵੇਗਾ ਤਾਂ ਭਾਰਤ ਦੀ ਨੰਬਰ ਵਨ ਟੈਸਟ ਦਰਜਾਬੰਦੀ ਵਿਚ ਕੋਈ ਅਸਰ ਨਹੀਂ ਪਵੇਗਾ | ਲੇਕਿਨ ਭਾਰਤੀ ਟੀਮ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ | ਭਾਰਤੀ ਟੀਮ ਨੇ ਮੈਚ ਤੋਂ ਪਹਿਲਾਂ ਸੁਪਰਸਪੋਰਟ ਪਾਰਕ 'ਤੇ ਕਰੀਬ 4 ਘੰਟੇ ਤੱਕ ਅਭਿਆਸ ਕੀਤਾ | ਚੇਤੇਸ਼ਵਰ ਪੁਜਾਰਾ ਨੇ ਪਹਿਲੀ ਸਿਲਪ ਵਿਚ ਕੈਚ ਫੜਨ ਦਾ ਅਭਿਆਸ ਕੀਤਾ ਜਦਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਮਿਲ ਕੇ ਬੱਲੇਬਾਜ਼ੀ ਕੀਤੀ | ਭਾਰਤੀ ਟੀਮ ਦੇ ਅਭਿਆਸ ਕਰਨ ਮੌਕੇ ਅਜਿੰਕਿਆ ਰਹਾਣੇ ਕਾਫੀ ਸਮੇਂ ਤੱਕ ਮੂਕ ਦਰਸ਼ਕ ਬਣੇ ਰਹੇ | ਇਸ ਤੋਂ ਲਗਦਾ ਹੈ ਕਿ ਉਹ ਦੂਸਰੇ ਟੈਸਟ ਮੈਚ ਵਿਚ ਬਾਹਰ ਬੈਠ ਸਕਦੇ ਹਨ | ਬਾਅਦ ਵਿਚ ਰਹਾਣੇ ਅਤੇ ਸ਼ਿਖਰ ਧਵਨ ਨੇ ਆਖਰੀ ਵਿਚ ਸਹਾਇਕ ਕੋਚ ਸੰਜੇ ਬੰਗੜ ਦੇ ਨਾਲ ਅਭਿਆਸ ਕੀਤਾ | ਦੋਵਾਂ ਵਿਚੋਂ ਕਿਸੇ ਨੇ ਵੀ ਅਸਲੀ ਤੇਜ਼ ਗੇਂਦਬਾਜ਼ ਦਾ ਸਾਹਮਣਾ ਨਹੀਂ ਕੀਤਾ | ਇਸ ਤੋਂ ਲਗਦਾ ਹੈ ਕਿ ਦੂਜੇ ਟੈਸਟ ਵਿਚ ਰਹਾਣੇ ਦਾ ਖੇਡਣਾ ਸ਼ੱਕੀ ਹੈ ਅਤੇ ਸ਼ਿਖਰ ਧਵਨ ਦੀ ਜਗ੍ਹਾ ਕੇ.ਐਲ ਰਾਹੁਲ ਨੂੰ ਮੌਕਾ ਮਿਲ ਸਕਦਾ ਹੈ |


ਖ਼ਬਰ ਸ਼ੇਅਰ ਕਰੋ

ਭਾਰਤੀ ਬੱਲੇਬਾਜ਼ਾਂ ਲਈ ਦੱਖਣੀ ਅਫ਼ਰੀਕਾ ਨੇ ਕੀਤੀ 'ਖ਼ਤਰਨਾਕ ਤਿਆਰੀ'

ਸੇਂਚੂਰੀਅਨ, 12 ਜਨਵਰੀ (ਏਜੰਸੀ)-ਵਿਦੇਸ਼ੀ ਮੈਦਾਨ 'ਤੇ ਭਾਰਤੀ ਟੀਮ ਦੀ ਸਭ ਤੋਂ ਵੱਡੀ ਕਮਜੋਰੀ ਰਹੀ ਹੈ ਤੇਜ਼ ਅਤੇ ਉਛਾਲ ਲੈਂਦੀ ਗੇਂਦ | ਪਹਿਲੀ ਜਿੱਤ ਦੇ ਬਾਅਦ ਦੱਖਣੀ ਅਫ਼ਰੀਕਾ ਟੀਮ ਭਾਰਤ ਲਈ ਇਕ ਵਾਰ ਫਿਰ ਪੁਰਾਣੀ ਰਣਨੀਤੀ ਅਪਨਾਉਣ ਜਾ ਰਹੀ ਹੈ | ਸਨਿਚਰਵਾਰ ਨੂੰ ਹੋ ...

ਪੂਰੀ ਖ਼ਬਰ »

ਸਲਾਮੀ ਜੋੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ-ਵਿਰਾਟ ਕੋਹਲੀ

ਜੋਹਾਨਸਬਰਗ, 12 ਜਨਵਰੀ (ਏਜੰਸੀ)-ਦੱਖਣੀ ਅਫ਼ਰੀਕਾ ਦੇ ਖਿਲਾਫ਼ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ | ਸੇਂਚੂਰੀਅਨ ਵਿਚ ਹੋਣ ਵਾਲੇ ਮੈਚ ਲਈ ਸਲਾਮੀ ਜੋੜੀ ਨੂੰ ਲੈ ਕਿ ਹਜ਼ਾਰ ਸਵਾਲ ਹਨ ਕਿ ਉਹ ਕਿਸ ਨੂੰ ਉਤਾਰੇ ਤੇ ਕਿਸ ...

ਪੂਰੀ ਖ਼ਬਰ »

ਨੇਤਰਹੀਣ ਵਿਸ਼ਵਕੱਪ-ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ

ਦੁਬਈ, 12 ਜਨਵਰੀ (ਏਜੰਸੀ)-ਨੇਤਰਹੀਣ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤੀ ਟੀਮ ਆਪਣੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ | ਬਿਹਤਰੀਨ ਲੈਅ ਵਿਚ ਚੱਲ ਰਹੇ ਦੀਪਕ ਮਲਿਕ ਅਤੇ ਵੇਂਕਟੇਸ਼ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇਹ ਵੱਡੀ ਜਿੱਤ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ ਵਿਚ ਸੋਨਾ ਜਿੱਤਣਾ ਸਾਡਾ ਨਿਸ਼ਾਨਾ-ਮਨਪ੍ਰੀਤ ਸਿੰਘ

ਬੈਂਗਲੁਰੂ, 12 ਜਨਵਰੀ (ਏਜੰਸੀ)-ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਟੀਮ ਦਾ ਨਿਸ਼ਾਨਾ ਇਸ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣਾ ਹੈ | ਭਾਰਤੀ ਹਾਕੀ ਟੀਮ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਬੈਂਗਲੂਰ ਲਈ ...

ਪੂਰੀ ਖ਼ਬਰ »

ਸਿੰਧੂ ਨੇ ਕੇ.ਬੀ.ਸੀ. ਤੋਂ ਜਿੱਤੇ 25 ਲੱਖ ਕੈਂਸਰ ਹਸਪਤਾਲ ਨੂੰ ਦਾਨ ਕੀਤੇ

ਹੈਦਰਾਬਾਦ, 12 ਜਨਵਰੀ (ਏਜੰਸੀ)-ਭਾਰਤ ਦੀ ਸਟਾਰ ਖਿਡਾਰੀ ਪੀ.ਵੀ. ਸਿੰੰਧੂ ਨੇ ਇਕ ਮਸ਼ਹੂਰ ਟੀ.ਵੀ. ਚੈਨਲ ਸ਼ੋਅ ਤੋਂ ਜਿੱਤੇ 25 ਲੱਖ ਰੁਪਏ ਕੈਂਸਰ ਹਸਪਤਾਲ ਨੂੰ ਦਾਨ ਵਜੋਂ ਦੇ ਦਿੱਤੇ | ਜਾਣਕਾਰੀ ਅਨੁਸਾਰ ਪਦਮਸ਼੍ਰੀ ਪੀ.ਵੀ. ਸਿੰਧੂ ਨੇ ਇਕ ਨਿੱਜੀ ਚੈਨਲ ਦੇ ਮਸ਼ਹੂਰ ਟੀ.ਵੀ. ...

ਪੂਰੀ ਖ਼ਬਰ »

ਸੁਰੇਸ਼ ਰੈਣਾ ਹੋਣਗੇ ਚੇਨਈ ਸੁਪਰਕਿੰਗਸ ਦੇ ਕਪਤਾਨ

ਨਵੀਂ ਦਿੱਲੀ, 12 ਜਨਵਰੀ (ਏਜੰਸੀ)- ਆਈ.ਪੀ.ਐਲ 2018 ਦੇ ਲਈ ਸੁਰੇਸ਼ ਰੈਣਾ ਨੂੰ ਚੇਨਈ ਸੁਪਰਕਿੰਗਸ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ | ਰੈਨਾ ਨੇ ਖੁਦ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਈ.ਪੀ.ਐਲ ਦੇ 11ਵੇਂ ਸੈਸ਼ਨ ਵਿਚ ਚੇਨਈ ਸੁਪਰਕਿੰਗਸ ਦੇ ਉਪ-ਕਪਤਾਨ ਅਤੇ ਮਹਿੰਦਰ ...

ਪੂਰੀ ਖ਼ਬਰ »

ਪੀ.ਬੀ.ਐਲ. 'ਚ ਕੈਰੋਲਿਨਾ ਮਾਰਿਨ ਨੇ ਦਿਵਾਈ ਹੈਦਰਾਬਾਦ ਨੂੰ ਬੜਤ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਮੌਜੂਦਾ ਉਲੰਪੀਅਕ ਚੈਂਪੀਅਨ ਹੈਦਰਾਬਾਦ ਹੰਟਰਸ ਟੀਮ ਦੀ ਕੇਰੋਲਿਨਾ ਮਾਰਿਨ ਨੇ ਵੀਰਵਾਰ ਨੂੰ ਗਾਚੀਵਾਲੀ ਸਟੇਡੀਅਮ ਵਿਚ ਖੇਡੇ ਗਏ ਵੋਡਾਫੋਨ ਪ੍ਰੀਮਿਅਰ ਬੈਡਮਿੰਟਨ ਲੀਗ ਦੇ ਆਖਰੀ ਲੀਗ ਮੁਕਾਬਲੇ ਵਿਚ ਬੈਂਗਲੁਰੂ ਬਲਾਸਟਰਜ਼ ਦੀ ...

ਪੂਰੀ ਖ਼ਬਰ »

ਏਸ਼ੀਆਈ ਇੰਡੋਰ ਤੇ ਏਸ਼ੀਆਈ ਖੇਡ ਟੈਸਟ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਦੁਤੀ ਚੰਦ ਏਸ਼ੀਆਈ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੀ 13 ਮੈਂਬਰੀ ਟੀਮ ਦਾ ਹਿੱਸਾ ਹੋਵੇਗੀ ਜਦਕਿ ਮੌਜੂਦਾ ਏਸ਼ੀਆਈ ਚੈਂਪੀਅਨ ਲੰਬੀ ਦੂਰੀ ਦੇ ਧਾਵਕ ਜੀ ਲਕਸ਼ਮਣ ਏਸ਼ੀਆਈ ਖੇਡ ਟੈਸਟ ਟੂਰਨਾਮੈਂਟ ਵਿਚ 36 ਮੈਂਬਰੀ ਟੀਮ ...

ਪੂਰੀ ਖ਼ਬਰ »

40ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 15 ਨੂੰ

ਘੁਮਾਣ, 12 ਜਨਵਰੀ (ਬੰਮਰਾਹ)-ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਨਾਮਦੇਵ ਸਪੋਰਟਸ ਕਲੱਬ (ਰਜਿ:) ਗੁਰਦਾਸਪੁਰ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 40ਵਾਂ ਖੇਡ ਮੇਲਾ 15, 16, 17 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

2 ਦੌੜਾਂ ਦੇ ਹੇਰਫੇਰ ਕਾਰਨ ਹੈਦਰਾਬਾਦ ਦੇ ਖਿਡਾਰੀਆਂ ਵਲੋਂ ਹੰਗਾਮਾ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਵਿਸ਼ਾਖਾਪਟਨਮ ਵਿਚ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਕਰਨਾਟਕ ਅਤੇ ਹੈਦਰਾਬਾਦ ਦੇ ਵਿਚ ਚਲ ਰਹੇ ਮੈਚ ਦੌਰਾਨ ਇਕ ਅਜੀਬ ਘਟਨਾ ਵਾਪਰ ਗਈ | ਕਰਨਾਟਕ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਲੇਕਿਨ ਉਸਦੀ ਪਾਰੀ ਖਤਮ ਹੋਣ ਦੇ ਬਾਅਦ ਤੀਜੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਮਾਲਵਾ ਕਾਲਜ ਬਠਿੰਡਾ ਜੇਤੂ

ਪਟਿਆਲਾ, 12 ਜਨਵਰੀ (ਚਹਿਲ)-ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੀਆਂ ਮੁਟਿਆਰਾਂ ਨੇ ਪੰਜਾਬੀ ਯੂਨੀਵਰਸਿਟੀ ਇੰਡੋਰ ਹਾਕੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਜਦੋਂ ਕਿ ਪੁਰਸ਼ ਵਰਗ 'ਚ ਦੇਸ਼ ਭਗਤ ਕਾਲਜ ਧੂਰੀ ਨੇ ਿਖ਼ਤਾਬ ਜਿੱਤਣ ਦਾ ਮਾਣ ਪ੍ਰਾਪਤ ...

ਪੂਰੀ ਖ਼ਬਰ »

ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਖੇਡ ਵਿਰਾਸਤ ਅਜੇ ਵੀ ਗਾਇਬ

ਜਲੰਧਰ, 12 ਜਨਵਰੀ (ਜਤਿੰਦਰ ਸਾਬੀ)-ਖੇਡ ਦੀ ਦੁਨੀਆਂ ਵਿਚ 94 ਸਾਲਾ ਬਲਬੀਰ ਸਿੰਘ ਸੀਨੀਅਰ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ | ਭਾਰਤੀ ਹਾਕੀ ਟੀਮ ਦੇ ਵਿਚ ਸ਼ਾਮਿਲ ਹੋ ਕੇ 1948 ਲੰਡਨ, 1952 ਹੇਲਸਿੰਕੀ ਤੇ 1956 ਦੀ ਮੈਲਬੌਰਨ ਓਲੰਪਿਕ ਦੇ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ ਤੇ ...

ਪੂਰੀ ਖ਼ਬਰ »

63ਵੀਆਂ ਨੈਸ਼ਨਲ ਸਕੂਲ ਖੇਡਾਂ 'ਚੋਂ ਪੰਜਾਬ ਨੇ 9 ਸੋਨ, 30 ਚਾਂਦੀ ਤੇ 56 ਕਾਂਸੀ ਦੇ ਤਗਮੇ ਜਿੱਤੇ

ਜਲੰਧਰ, 12 ਜਨਵਰੀ (ਜਤਿੰਦਰ ਸਾਬੀ)-63ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਮੁਕਾਬਲੇ ਨਵੀਂ ਦਿੱਲੀ ਵਿਖੇ ਕਰਵਾਏ ਗਏ | ਇਸ ਦੇ ਵਿਚ ਪੰਜਾਬ ਦੇ ਲੜਕੇ ਤੇ ਲੜਕੀਆਂ ਨੇ ਅੰਡਰ 14, 17 ਤੇ 19 ਸਾਲ ਵਰਗ ਵਿਚ 21 ਖੇਡਾਂ ਦੇ ਵਿਚ ਹਿੱਸਾ ਲਿਆ ਤੇ 9 ਸੋਨ, 30 ਚਾਂਦੀ ਤੇ 56 ਕਾਂਸੀ ਦੇ ਤਗਮੇ ਜਿੱਤੇ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX