ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  5 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  8 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  36 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  57 minutes ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 25 ਜੂਨ- ਪੱਛਮੀ ਬੰਗਾਲ 'ਚ ਮਚੇ ਸਿਆਸੀ ਬਵਾਲ ਅਤੇ ਹਿੰਸਾ ਵਿਚਾਲੇ ਇੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਕੋਲਕਾਤਾ 'ਚ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਬੰਗਲਾਦੇਸ਼ੀ ਮੂਲ ਦੇ...
ਅਸ਼ੋਕ ਗਹਿਲੋਤ ਅਤੇ ਗਜੇਂਦਰ ਸ਼ੇਖਾਵਤ ਸਮੇਤ ਕਈ ਨੇਤਾਵਾਂ ਨੇ ਸੈਣੀ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਜੈਪੁਰ, 25 ਜੂਨ- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦਾ ਲੰਘੇ ਦਿਨ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ 'ਚ ਸਥਿਤ ਭਾਜਪਾ ਦਫ਼ਤਰ 'ਚ ਲਿਆਂਦਾ ਗਿਆ ਹੈ...
ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਭਾਵ ਕਿ 26 ਜੂਨ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ...
ਹਿਮਾਚਲ ਪ੍ਰਦੇਸ਼ : ਐੱਨ. ਐੱਚ.-5 'ਤੇ ਮਲਬਾ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ
. . .  about 4 hours ago
ਸ਼ਿਮਲਾ, 25 ਜੂਨ- ਹਿਮਾਚਲ ਪ੍ਰਦੇਸ਼ ਕਿਨੌਰ ਜ਼ਿਲ੍ਹੇ 'ਚ ਕਸ਼ੰਗ ਨਾਲੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ-5 'ਤੇ ਇੱਕ ਪਹਾੜੀ ਦਾ ਕੁਝ ਹਿੱਸਾ ਡਿੱਗ ਪਿਆ। ਇਸ ਕਾਰਨ ਇੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ...
ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ
. . .  about 4 hours ago
ਨਵੀਂ ਦਿੱਲੀ, 25 ਜੂਨ- ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਅੱਜ ਹੋਣ ਵਾਲੀ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਾਰਟੀ ਦੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੈਣੀ ਦਾ ਅੱਜ...
ਮੁਜ਼ੱਫਰਪੁਰ 'ਚ ਜਾਰੀ ਹੈ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 131 ਬੱਚਿਆਂ ਨੇ ਤੋੜਿਆ ਦਮ
. . .  about 4 hours ago
ਅੱਜ ਤੋਂ ਭਾਰਤ ਦੇ ਦੌਰੇ 'ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ
. . .  about 5 hours ago
ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 5 hours ago
ਅਗਸਤਾ ਵੈਸਟਲੈਂਡ ਮਾਮਲਾ : ਈ. ਡੀ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਸਤਨਾਮ ਦਾ ਕਤਲ ਬਦਲੇ ਦੀ ਭਾਵਨਾ ਤਹਿਤ ਦੋ ਵਿਅਕਤੀਆਂ ਨੇ ਕੀਤਾ-ਦੋਸ਼ੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਟੈਫੋਰਡ ਦੀ ਅਦਾਲਤ ਵਿਚ ਸ਼ਰੌਪਸ਼ਾਇਰ ਦੇ ਇਕ ਪੰਜਾਬੀ ਢਾਬਾ ਮਾਲਕ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਨੇ ਦਾਅਵਾ ਕੀਤਾ ਕਿ ਇਹ ਕਤਲ ਦੋ ਬੰਦਿਆਂ ਵਲੋਂ ਬਦਲੇ ਦੀ ਭਾਵਨਾ ਤਹਿਤ ...

ਪੂਰੀ ਖ਼ਬਰ »

7-ਇਲੈਵਨ 'ਤੇ ਛਾਪਿਆਂ ਤੋਂ ਬਾਅਦ ਇੰਮੀਗ੍ਰੇਸ਼ਨ ਦੀਆਂ ਨਜ਼ਰਾਂ ਰੈਸਟੋਰੈਂਟਾਂ 'ਤੇ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਪੂਰੇ ਅਮਰੀਕਾ ਵਿਚ ਬੀਤੇ ਦਿਨੀਂ ਇੰਮੀਗ੍ਰੇਸ਼ਨ ਵਿਭਾਗ ਵਲੋਂ ਜਿਹੜੇ ਛਾਪੇ 7-ਇਲੈਵਨ ਸਟੋਰਾਂ 'ਤੇ ਮਾਰ ਕੇ 21 ਤੋਂ ਵੱਧ ਗ਼ੈਰ-ਕਾਨੂੰਨੀ ਕਾਮੇ ਫੜੇ ਗਏ ਸਨ, ਉਸ ਦਾ ਅਸਰ ਅੱਜ ਇੱਥੇ ਸਿਆਟਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ...

ਪੂਰੀ ਖ਼ਬਰ »

ਟੈਕਸਾਸ 'ਚ ਭਾਰਤੀ ਡੈਮੋਕ੍ਰੇਟਿਕ ਪਾਰਟੀ ਵਲੋਂ ਨਾਮਜ਼ਦਗੀ ਚਾਹੁੰਦੇ ਹਨ

ਹਿਊਸਟਨ, 12 ਜਨਵਰੀ (ਏਜੰਸੀ)-ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਵਲੋਂ ਅਮਰੀਕਾ 'ਚ ਹੋਣ ਵਾਲੀਆਂ 2018 ਦੀਆਂ ਸੰਸਦੀ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ | ਅਜਿਹੇ 'ਚ ਸ੍ਰੀ ਪ੍ਰੇਸਟਨ ਕੁਲਕਰਨੀ (39) ਵੀ ਡੈਮੋਕ੍ਰੇਟਿਕ ਪਾਰਟੀ ਵਲੋਂ ...

ਪੂਰੀ ਖ਼ਬਰ »

ਮਾਮਲਾ ਸਕਾਟਲੈਂਡ 'ਚ ਜਬਰ ਜਨਾਹ ਤੇ ਇਰਾਦਾ ਕਤਲ ਦਾ

ਰਮਿੰਦਰ ਸਿੰਘ ਦੀ ਯੂ.ਕੇ. ਹਵਾਲਗੀ ਲਈ ਯਤਨ ਜਾਰੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਜਬਰ ਜਨਾਹ ਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਮੂਲ ਦੇ ਰਮਿੰਦਰ ਸਿੰਘ (28) ਵਲੋਂ ਭਾਰਤ ਫ਼ਰਾਰ ਹੋ ਜਾਣ ਦੇ ਮਾਮਲੇ 'ਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ...

ਪੂਰੀ ਖ਼ਬਰ »

'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਨੇ ਸਿਰਜਿਆ ਨਿਵੇਕਲਾ ਸੰਗੀਤਕ ਇਤਿਹਾਸ

* ਭੌਰਾ, ਗਾਖਲ ਤੇ ਮੱਖਣ ਬੈਂਸ ਦੀ ਹਰ ਪਾਸਿਓਾ ਸ਼ਲਾਘਾ

ਫਰੀਮਾਂਟ/ਕੈਲੀਫੋਰਨੀਆ, 12 ਜਨਵਰੀ (ਹੁਸਨ ਲੜੋਆ ਬੰਗਾ)- ਇੱਕੀ ਇੰਟਰਨੈਸ਼ਨਲ ਐਾਟਰਟੇਨਮੈਂਟ ਤੇ ਐਸ. ਅਸ਼ੋਕ ਭੌਰਾ ਵਲੋਂ ਕਰਵਾਏ 5ਵੇਂ 'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਵਿਚ ਨਾ ਸਿਰਫ਼ ਕੈਲੀਫੋਰਨੀਆ ਦੇ ਪੰਜਾਬੀਆਂ ਵਿਚ ਹੀ ਇਕ ਨਵਾਂ ਸੰਗੀਤਕ ਮਾਹੌਲ ਸਿਰਜਿਆ ਗਿਆ, ਸਗੋਂ ਅਮੋਲਕ ਸਿੰਘ ਗਾਖਲ ਤੇ ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਪ੍ਰੋਗਰਾਮ ਵਿਚ ਤਕਰੀਬਨ 6 ਘੰਟੇ ਗੀਤ-ਸੰਗੀਤ ਦੀ ਨਿਵੇਕਲੀ ਧਮਾਲ ਪੈਂਦੀ ਰਹੀ | ਪ੍ਰੋਗਰਾਮ ਦਾ ਉਦਘਾਟਨ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਨੇ ਕੀਤਾ ਤੇ ਆਪਣੀ ਕਿਸਮ ਦੇ ਇਸ ਨਵੇਂ ਵਰੇ੍ਹ ਨੂੰ ਜੀ ਆਇਆਂ ਆਖਦੇ ਪ੍ਰੋਗਰਾਮ ਵਿਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਭਰਵੀਂ ਹਾਜ਼ਰੀ ਲਗਵਾਈ | ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐਸ ਅਸ਼ੋਕ ਭੌਰਾ ਨੇ ਕਿਹਾ ਕਿ ਛਣਕਾਟੇ ਨੂੰ ਪੰਜਾਬੀਆਂ ਵਲੋਂ ਰੱਜ ਕੇ ਦਿੱਤੇ ਜਾਂਦੇ ਪਿਆਰ ਦਾ ਉਹ ਮੁੱਲ ਮੋੜ ਨਹੀਂ ਸਕਣਗੇ | ਅਜੇ ਭੰਗੜਾ ਅਕੈਡਮੀ ਦੇ ਬਾਲ ਕਲਾਕਾਰਾਂ ਵਲੋਂ ਪੇਸ਼ ਭੰਗੜਾ, ਉਪਰੰਤ ਨਿੱਕੀਆਂ ਬੱਚੀਆਂ ਵਲੋਂ ਭੰਗੜਾ, ਪ੍ਰੋਗਰਾਮ ਦੀ ਸ਼ੁਰੂਆਤੀ ਖਿੱਚ ਬਣੇ | ਬਾਲ ਗਾਇਕ ਸੁਖਮਨ ਨੇ 'ਸੁੱਚਾ ਸੂਰਮਾ' ਪੇਸ਼ ਕੀਤਾ ਤੇ ਸੱਤੀ ਪਾਬਲਾ ਨੇ ਧਾਰਮਿਕ ਗੀਤ ਉਪਰੰਤ ਕੁਲਦੀਪ ਮਾਣਕ ਦੀਆਂ ਕੁਝ ਅਮਰ ਰਚਨਾਵਾਂ ਪੇਸ਼ ਕਰਕੇ ਮਾਹੌਲ ਨੇ ਮੇਲੇ ਦਾ ਪਹਿਲਾ ਰੰਗ ਦਿੱਤਾ | ਅਨੂਪ ਚੀਮਾ ਨੇ ਵਾਰ 'ਕਰਤਾਰ ਸਿੰਘ ਸਰਾਭਾ' ਬਾਖੂਬੀ ਪੇਸ਼ ਕੀਤੀ | ਛਣਕਾਟੇ ਦੀ ਸੰਗੀਤਕ ਵਾਛੜ ਕਿ੍ਸ਼ਮਾ ਡਾਂਸ ਅਕੈਡਮੀ ਦੀ ਜਯਾ ਸ਼ਰਮਾ ਨੇ ਪ੍ਰੋਗਰਾਮ ਦੇ ਟਾਈਟਲ ਗੀਤ 'ਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਪੰਜਾਬ ਦੇ ਕਮੇਡੀ ਕਿੰਗ ਗੁਰਦੇਵ ਢਿੱਲੋਂ ਉਰਫ਼ ਭਜਨਾ ਅਮਲੀ ਨੇ ਪਹਿਲੀ ਵਾਰ ਅਮਰੀਕਨ ਪੰਜਾਬੀਆਂ ਵਿਚ ਭਰਵੀਂ ਹਾਜ਼ਰੀ ਲਵਾਈ ਅਤੇ ਰੱਜ ਕੇ ਹੱਸਣ ਦਾ ਇਕ ਮੰਚ ਪ੍ਰਦਾਨ ਕੀਤਾ | ਆਪਣੀ ਸਹਿਯੋਗੀ ਕਲਾਕਾਰ ਸੰਤੀ ਦੀ ਗ਼ੈਰ-ਹਾਜ਼ਰੀ ਵਿਚ ਜਸਵਿੰਦਰ ਧਨੋਆ ਨੇ ਉਸ ਨਾਲ ਇਹ ਕਾਰਜ ਮੁਕੰਮਲ ਕਰਵਾਇਆ | ਮੰਚ ਸੰਚਾਲਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੇ ਕੀਤਾ | ਇਹ ਪਹਿਲੀ ਵਾਰ ਸੀ ਕਿ ਪੰਜਾਬ ਤੋਂ ਕਿਸੇ ਵਿਧਾਇਕ ਨੇ ਹਾਜ਼ਰੀ ਭਰੀ ਤੇ ਇਹ ਸਖਸ਼ੀਅਤ ਸੀ ਪੰਜਾਬ ਵਿਧਾਨ ਸਭਾ ਦੇ ਹਲਕਾ ਬੰਗਾ ਤੋਂ ਵਿਧਾਇਕ ਡਾ: ਸੁਖਵਿੰਦਰ ਸੁੱਖੀ | ਪਹਿਲੀ ਵਾਰ ਸੀ ਕਿ ਵਿਸ਼ਵ ਦੇ ਸਮੁੱਚੇ ਮੀਡੀਏ ਨੂੰ ਚਲਾਉਣ ਵਾਲੇ ਸਿਲੀਕਾਨ ਵੈਲੀ ਏਰੀਏ ਵਿਚ ਐਲ.ਈ.ਡੀ. ਤੇ ਇਸ ਪ੍ਰੋਗਰਾਮ ਨੂੰ ਰੰਗਦਾਰ ਬਣਾ ਕੇ ਪੇਸ਼ ਕੀਤਾ ਗਿਆ | ਪਹਿਲੀ ਵਾਰ ਸੀ ਕਿ ਲੈਥਰੌਪ ਦੇ ਪੰਜਾਬੀ ਮੇਅਰ ਸਨੀ ਧਾਲੀਵਾਲ ਇਸ ਪ੍ਰੋਗਰਾਮ ਦਾ ਹਿੱਸਾ ਬਣੇ | ਇਸ ਮੌਕੇ ਪਹਿਲੀ ਵਾਰ ਅਪੰਗ ਬੱਚਿਆਂ ਲਈ ਵਿਸ਼ਵ ਭਰ ਵਿਚ ਸਾਂਭ-ਸੰਭਾਲ ਲਈ ਉਪਰਾਲੇ ਕਰ ਰਹੀ 'ਸਹਾਇਤਾ' ਸੰਸਥਾ ਵਲੋਂ ਵੱਖਰਾ ਕਾਊਾਟਰ ਖੋਲਿ੍ਹਆ ਗਿਆ ਜਿਸ ਨੂੰ ਪੰਜਾਬੀਆਂ ਨੇ ਵਿੱਤੀ ਸਹਿਯੋਗ ਵੀ ਦਿੱਤਾ | ਆਸਾ ਸਿੰਘ ਮਸਤਾਨਾ ਦਾ ਪਰਿਵਾਰ ਵੀ ਸਮਾਗਮ ਵਿਚ ਹਾਜ਼ਰ ਹੋਇਆ ਤੇ ਉਨ੍ਹਾਂ ਦੀ ਪੋਤਰੀ ਗੁਰਨਿਮਰਤ ਮਸਤਾਨਾਂ ਨੂੰ ਸਨਮਾਨਿਤ ਕੀਤਾ ਗਿਆ | ਯੂ.ਕੇ. ਦੀ ਪੰਜਾਬਣ ਮੁਟਿਆਰ ਗਾਇਕਾ ਸੋਨਾ ਵਾਲੀਆ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਾਈ | ਸੱਤੀ ਸਤਵਿੰਦਰ ਨੇ ਆਪਣੇ ਗੀਤ 'ਛੋਰਾ ਹਰਿਆਣੇ ਕਾ' ਨਾਲ ਹੋਰ ਗੀਤ ਵੀ ਪੇਸ਼ ਕੀਤੇ | ਪੰਜਾਬ ਦੀ ਪ੍ਰਸਿੱਧ ਗਾਇਕਾ ਅੰਮਿ੍ਤਾ ਵਿਰਕ ਨੇ ਕਰੀਬ ਦਰਜਨ ਗੀਤਾਂ ਦੀ ਪੇਸ਼ਕਾਰੀ ਕੀਤੀ | ਪ੍ਰੋਗਰਾਮ ਦੇ ਆਖਰ ਵਿਚ ਭਜਨਾ ਅਮਲੀ, ਅੰਮਿ੍ਤਾ ਵਿਰਕ, ਸੋਨਾ ਵਾਲੀਆ, ਸੱਤੀ ਸਤਵਿੰਦਰ, ਸੱਤੀ ਪਾਬਲਾ, ਅਨੂਪ ਚੀਮਾ ਵਲੋਂ ਸਾਂਝੇ ਰੂਪ ਵਿਚ ਬੋਲੀਆਂ ਪੇਸ਼ ਕਰਕੇ ਛਣਕਾਟੇ ਨੂੰ ਮੁਕੰਮਲ ਰੂਪ ਵਿਚ ਪੰਜਾਬ ਵਰਗਾ ਮਾਹੌਲ ਦਿੱਤਾ ਗਿਆ | ਪ੍ਰੋਗਰਾਮ ਵਿਚ ਹਾਜ਼ਰ ਉੱਘੀਆਂ ਸਖਸ਼ੀਅਤਾਂ ਵਿਚ ਗਾਖਲ ਭਰਾ ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ, ਟੁੱਟ ਭਰਾਵਾਂ 'ਚੋਂ ਰਾਣਾ ਰਣਜੀਤ ਸਿੰਘ ਟੁੱਟ, ਇੰਦਰਜੀਤ ਸਿੰਘ ਥਿੰਦ ਸਮੇਤ ਅਨੇਕਾਂ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕਰਨੀ ਸੈਨਾ ਵਲੋਂ ਸੈਂਸਰ ਬੋਰਡ ਦੇ ਦਫ਼ਤਰ ਬਾਹਰ ਪ੍ਰਦਰਸ਼ਨ

ਮੁੰਬਈ, 12 ਜਨਵਰੀ (ਪੀ.ਟੀ.ਆਈ.)- ਮੁੰਬਈ 'ਚ ਰਾਜਸਥਾਨ ਆਧਾਰਿਤ ਕਰਨੀ ਸੈਨਾ ਦੇ 70 ਕਾਰਕੁਨਾਂ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀ.ਬੀ.ਐਫ਼.ਸੀ.) ਸੈਂਸਰ ਬੋਰਡ ਦੁਆਰਾ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' (ਪਹਿਲਾਂ ਨਾਮ ਪਦਮਾਵਤੀ) ਨੂੰ ਮਨਜ਼ੂਰੀ ...

ਪੂਰੀ ਖ਼ਬਰ »

'84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਾ ਜ਼ਰੂਰੀ-ਸਿੱਖ ਆਗੂ

ਟੋਰਾਂਟੋ, 12 ਜਨਵਰੀ (ਸਤਪਾਲ ਸਿੰਘ ਜੌਹਲ)-ਭਾਰਤ ਦੀ ਸੁਪਰੀਮ ਕੋਰਟ ਵਲੋਂ 1984 'ਚ ਵਾਪਰੇ ਸਿੱਖ ਵਿਰੋਧੀ ਕਤਲੇਆਮ ਦੇ ਕੇਸ ਮੁੜ ਖੋਲ੍ਹੇ ਜਾਣ ਨੂੰ ਬੀਤੇ ਦਿਨੀਂ ਦਿੱਤੀ ਗਈ ਪ੍ਰਵਾਨਗੀ ਦਾ ਕੈਨੇਡਾ 'ਚ ਕੁਝ ਸਿੱਖ ਆਗੂਆਂ ਨੇ ਸਵਾਗਤ ਕੀਤਾ ਹੈ | ਵਰਲਡ ਸਿੱਖ ਆਗੇਨਾਈਜੇਸ਼ਨ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਇੰਮੀਗਰਾਂਟ ਅਧਿਕਾਰ ਕਾਰਕੁਨ ਗਿ੍ਫ਼ਤਾਰ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਭਾਰਤੀ ਮੂਲ ਦੇ ਮੁੱਖ ਇੰਮੀਗਰਾਂਟ ਅਧਿਕਾਰ ਕਾਰਕੁਨ ਰਵੀ ਰਘਬੀਰ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰਵੀ ਰਘਬੀਰ ਜੋ ਟਿ੍ਨੀਡੈਡ ਤੇ ਟੋਬੈਗੋ ਤੋਂ ਹੈ ਤੇ ਉਸ ਨੂੰ ਇੰਮੀਗ੍ਰੇਸ਼ਨ ਜਾਂਚ ਦੌਰਾਨ ਗਿ੍ਫ਼ਤਾਰ ...

ਪੂਰੀ ਖ਼ਬਰ »

'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼' ਲਈ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ 'ਚ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸ ਵਾਰ 'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼ 2017' ਵਿਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ ਵਿਚ ਪਹੁੰਚ ਗਿਆ | ਇਸ ਐਵਾਰਡ ਦੇ ਸਬੰਧ ਵਿਚ ਵੋਟਾਂ 31 ਜਨਵਰੀ ਤੱਕ ਜਾਰੀ ਹਨ | 'ਐਸ.ਐਸ.ਈ. ਵੈਂਬਲੀ ਲਾਈਵ ...

ਪੂਰੀ ਖ਼ਬਰ »

ਡਡਲੀ ਵਿਖੇ ਜਸਕਰਨ ਕੰਗ ਦੀ ਹੱਤਿਆ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਵੈਸਟ ਮਿਡਲੈਂਡਜ਼ ਇਲਾਕੇ ਦੇ ਡਡਲੀ ਸ਼ਹਿਰ ਦੇ ਇਕ ਫਲੈਟ ਵਿਚ 24 ਸਾਲਾ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਹੈਂਡਜ਼ਵਰਥ ਵਾਸੀ ਜਸਕਰਨ ਕੰਗ ...

ਪੂਰੀ ਖ਼ਬਰ »

ਯੂਨਾਈਟਡ ਖ਼ਾਲਸਾ ਦਲ ਯੂ.ਕੇ. ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਦੇ ਵੀਜ਼ੇ ਬੰਦ ਕਰਨ ਦੀ ਅਪੀਲ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿਚ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਸਰਕਾਰ ਦੇ ਨੁਮਾਇੰਦਿਆਂ, ਸਰਕਾਰੀ ਅਫ਼ਸਰਾਂ ਤੇ ਪੰਜਾਬ ਵਿਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ...

ਪੂਰੀ ਖ਼ਬਰ »

ਜਾਪਾਨ 'ਚ ਭਾਰੀ ਬਰਫ਼ਬਾਰੀ ਵਿਚ ਫਸੀ ਰੇਲ ਗੱਡੀ

ਟੋਕੀਓ, 12 ਜਨਵਰੀ (ਏਜੰਸੀ)- ਜਾਪਾਨ ਦੇ ਨਿਗਾਤਾ ਵਿਖੇ ਬੀਤੀ ਦੇਰ ਰਾਤ ਏਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਇਕ ਰੇਲ ਗੱਡੀ ਇਸ ਵਿਚ ਫਸ ਗਈ ਜਿਸ ਕਾਰਨ 430 ਯਾਤਰੀ ਰਾਤ ਭਰ ਇਸ ਰੇਲ 'ਚ ਹੀ ਫਸੇ ਰਹੇ | ਬਰਫ਼ਬਾਰੀ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਜਾਪਾਨੀ ਸਮੁੰਦਰੀ ਤੱਟ ਦਾ ...

ਪੂਰੀ ਖ਼ਬਰ »

ਐਡੀਲੇਡ 'ਚ 14 ਨੂੰ ਮਨਾਈ ਜਾਵੇਗੀ ਲੋਹੜੀ

ਐਡੀਲੇਡ, 12 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਐਲ-ਜੇ-ਲੇਵਿਸ ਰਿਸਰਵ ਸਟਿਰਿਲੰਗ ਨੌਰਥਫੀਲਡ 'ਚ ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮੁੱਖ ਪ੍ਰਬੰਧਕ ਮਹਾਬੀਰ ਸਿੰਘ ਗਰੇਵਾਲ, ਜੰਗ ਬਹਾਦਰ ਸਿੰਘ ਗਰੇਵਾਲ ਤੇ ਨੀਰਜ ਬਰਾੜ ਸਮੇਤ ਭਾਈਚਾਰੇ ਦੇ ...

ਪੂਰੀ ਖ਼ਬਰ »

ਸਿਆਟਲ ਵਾਸੀਆਂ ਨੂੰ ਫਰਜ਼ੀ ਫੋਨ ਕਾਲਾਂ ਤੋਂ ਬਚਣ ਦੀ ਲੋੜ-ਮਹਿੰਦਰ ਸਿੰਘ ਸੋਹਲ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੰਨੇ-ਪ੍ਰਮੰਨੇ ਪ੍ਰਸਿੱਧ ਅਕਾਊਾਟੈਂਟ ਸ: ਮਹਿੰਦਰ ਸਿੰਘ ਸੋਹਲ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਫਰਜ਼ੀ ਫੋਨ ਕਾਲਾਂ, ਜੋ ਕਿ ਇਨਕਮ ਟੈਕਸ ਮਹਿਕਮੇ ਤੋਂ ਦੱਸ ਕੇ ਕਰਦੇ ਹਨ, ਤੋਂ ਬਚ ਕੇ ਰਹਿਣ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX