ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 5 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  1 day ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  1 day ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  1 day ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਸਤਨਾਮ ਦਾ ਕਤਲ ਬਦਲੇ ਦੀ ਭਾਵਨਾ ਤਹਿਤ ਦੋ ਵਿਅਕਤੀਆਂ ਨੇ ਕੀਤਾ-ਦੋਸ਼ੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਟੈਫੋਰਡ ਦੀ ਅਦਾਲਤ ਵਿਚ ਸ਼ਰੌਪਸ਼ਾਇਰ ਦੇ ਇਕ ਪੰਜਾਬੀ ਢਾਬਾ ਮਾਲਕ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਨੇ ਦਾਅਵਾ ਕੀਤਾ ਕਿ ਇਹ ਕਤਲ ਦੋ ਬੰਦਿਆਂ ਵਲੋਂ ਬਦਲੇ ਦੀ ਭਾਵਨਾ ਤਹਿਤ ...

ਪੂਰੀ ਖ਼ਬਰ »

7-ਇਲੈਵਨ 'ਤੇ ਛਾਪਿਆਂ ਤੋਂ ਬਾਅਦ ਇੰਮੀਗ੍ਰੇਸ਼ਨ ਦੀਆਂ ਨਜ਼ਰਾਂ ਰੈਸਟੋਰੈਂਟਾਂ 'ਤੇ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਪੂਰੇ ਅਮਰੀਕਾ ਵਿਚ ਬੀਤੇ ਦਿਨੀਂ ਇੰਮੀਗ੍ਰੇਸ਼ਨ ਵਿਭਾਗ ਵਲੋਂ ਜਿਹੜੇ ਛਾਪੇ 7-ਇਲੈਵਨ ਸਟੋਰਾਂ 'ਤੇ ਮਾਰ ਕੇ 21 ਤੋਂ ਵੱਧ ਗ਼ੈਰ-ਕਾਨੂੰਨੀ ਕਾਮੇ ਫੜੇ ਗਏ ਸਨ, ਉਸ ਦਾ ਅਸਰ ਅੱਜ ਇੱਥੇ ਸਿਆਟਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲਿਆ | 7-ਇਲੈਵਨਾਂ 'ਤੇ ਕੰਮ ਕਰਦੇ ਬਿਨ੍ਹਾਂ ਦਸਤਾਵੇਜ਼ਾਂ ਤੋਂ ਕਾਫ਼ੀ ਕਾਮਿਆਂ ਨੂੰ ਅੱਜ 7-ਇਲੈਵਨ ਸਟੋਰਾਂ ਦੇ ਮਾਲਕਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ ਹੈ | ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਲਗਪਗ 15 ਦੇ ਕਰੀਬ ਕਾਮਿਆਂ ਨੂੰ ਕੰਮ ਤੋਂ ਜਵਾਬ ਦਿੱਤਾ ਗਿਆ ਹੈ | ਅੱਜ ਸਵੇਰੇ ਜਦ ਇਹ ਵਿਅਕਤੀ ਆਪਣੇ ਕੰਮਾਂ 'ਤੇ ਆਏ ਤਾਂ ਮਾਲਕਾਂ ਨੇ ਇਨ੍ਹਾਂ ਨੂੰ ਇੰਮੀਗ੍ਰੇਸ਼ਨ ਦੀ ਸਖ਼ਤੀ ਕਾਰਨ ਕੰਮ ਤੋਂ ਜਵਾਬ ਦੇ ਦਿੱਤਾ ਕਿਉਂਕਿ 7-ਇਲੈਵਨ ਦੇ ਮਾਲਕ ਕੋਈ ਵੀ ਜ਼ੋਖ਼ਮ ਲੈਣ ਲਈ ਤਿਆਰ ਨਹੀਂ ਹਨ | ਇਸ ਦੇ ਨਾਲ ਹੀ ਕੱਲ੍ਹ ਇੱਥੇ ਕੁਝ ਗੈਸ ਸਟੇਸ਼ਨਾਂ 'ਤੇ ਵੀ ਇੰਮੀਗ੍ਰੇਸ਼ਨ ਮਹਿਕਮੇ ਦੇ ਸਪੈਸ਼ਲ ਸੈੱਲ ਨੇ ਛਾਪੇ ਮਾਰੇ ਤੇ ਕੁਝ ਵਿਅਕਤੀਆਂ ਨੂੰ ਬਿਨ੍ਹਾਂ ਦਸਤਾਵੇਜ਼ਾਂ ਦੇ ਫੜੇ ਜਾਣ ਦਾ ਵੀ ਸਮਾਚਾਰ ਹੈ | ਭਰੋਸੇਯੋਗੇ ਸੂਤਰਾਂ ਅਨੁਸਾਰ 7-ਇਲੈਵਨ ਤੇ ਗੈਸ ਸਟੇਸ਼ਨਾਂ 'ਤੇ ਛਾਪੇਮਾਰੀ ਤੋਂ ਬਾਅਦ ਹੁਣ ਅਗਲਾ ਨੰਬਰ ਰੈਸਟੋਰੈਂਟਾਂ ਦਾ ਹੈ, ਜਿੱਥੇ ਬਿਨ੍ਹਾਂ ਦਸਤਾਵੇਜ਼ਾਂ ਤੋਂ ਕਾਫ਼ੀ ਕਰਮਚਾਰੀਆਂ ਦੇ ਕੰਮ ਕਰਨ ਦਾ ਸ਼ੱਕ ਇੰਮੀਗ੍ਰੇਸ਼ਨ ਵਿਭਾਗ ਨੂੰ ਹੈ | ਯਾਦ ਰਹੇ 7-ਇਲੈਵਨ, ਗੈਸ ਸਟੇਸ਼ਨ ਤੇ ਰੈਸਟੋਰੈਂਟਾਂ ਦਾ ਜ਼ਿਆਦਾਤਰ ਕਾਰੋਬਾਰ ਪੰਜਾਬੀਆਂ ਕੋਲ ਹੀ ਹੈ | ਇਨ੍ਹਾਂ ਛਾਪਿਆਂ ਨਾਲ ਕਾਰੋਬਾਰੀਆਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |


ਖ਼ਬਰ ਸ਼ੇਅਰ ਕਰੋ

ਟੈਕਸਾਸ 'ਚ ਭਾਰਤੀ ਡੈਮੋਕ੍ਰੇਟਿਕ ਪਾਰਟੀ ਵਲੋਂ ਨਾਮਜ਼ਦਗੀ ਚਾਹੁੰਦੇ ਹਨ

ਹਿਊਸਟਨ, 12 ਜਨਵਰੀ (ਏਜੰਸੀ)-ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਵਲੋਂ ਅਮਰੀਕਾ 'ਚ ਹੋਣ ਵਾਲੀਆਂ 2018 ਦੀਆਂ ਸੰਸਦੀ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ | ਅਜਿਹੇ 'ਚ ਸ੍ਰੀ ਪ੍ਰੇਸਟਨ ਕੁਲਕਰਨੀ (39) ਵੀ ਡੈਮੋਕ੍ਰੇਟਿਕ ਪਾਰਟੀ ਵਲੋਂ ...

ਪੂਰੀ ਖ਼ਬਰ »

ਮਾਮਲਾ ਸਕਾਟਲੈਂਡ 'ਚ ਜਬਰ ਜਨਾਹ ਤੇ ਇਰਾਦਾ ਕਤਲ ਦਾ

ਰਮਿੰਦਰ ਸਿੰਘ ਦੀ ਯੂ.ਕੇ. ਹਵਾਲਗੀ ਲਈ ਯਤਨ ਜਾਰੀ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਜਬਰ ਜਨਾਹ ਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਮੂਲ ਦੇ ਰਮਿੰਦਰ ਸਿੰਘ (28) ਵਲੋਂ ਭਾਰਤ ਫ਼ਰਾਰ ਹੋ ਜਾਣ ਦੇ ਮਾਮਲੇ 'ਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ...

ਪੂਰੀ ਖ਼ਬਰ »

'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਨੇ ਸਿਰਜਿਆ ਨਿਵੇਕਲਾ ਸੰਗੀਤਕ ਇਤਿਹਾਸ

* ਭੌਰਾ, ਗਾਖਲ ਤੇ ਮੱਖਣ ਬੈਂਸ ਦੀ ਹਰ ਪਾਸਿਓਾ ਸ਼ਲਾਘਾ

ਫਰੀਮਾਂਟ/ਕੈਲੀਫੋਰਨੀਆ, 12 ਜਨਵਰੀ (ਹੁਸਨ ਲੜੋਆ ਬੰਗਾ)- ਇੱਕੀ ਇੰਟਰਨੈਸ਼ਨਲ ਐਾਟਰਟੇਨਮੈਂਟ ਤੇ ਐਸ. ਅਸ਼ੋਕ ਭੌਰਾ ਵਲੋਂ ਕਰਵਾਏ 5ਵੇਂ 'ਛਣਕਾਟਾ ਵੰਗਾਂ ਦਾ' ਪ੍ਰੋਗਰਾਮ ਵਿਚ ਨਾ ਸਿਰਫ਼ ਕੈਲੀਫੋਰਨੀਆ ਦੇ ਪੰਜਾਬੀਆਂ ਵਿਚ ਹੀ ਇਕ ਨਵਾਂ ਸੰਗੀਤਕ ਮਾਹੌਲ ਸਿਰਜਿਆ ਗਿਆ, ...

ਪੂਰੀ ਖ਼ਬਰ »

ਕਰਨੀ ਸੈਨਾ ਵਲੋਂ ਸੈਂਸਰ ਬੋਰਡ ਦੇ ਦਫ਼ਤਰ ਬਾਹਰ ਪ੍ਰਦਰਸ਼ਨ

ਮੁੰਬਈ, 12 ਜਨਵਰੀ (ਪੀ.ਟੀ.ਆਈ.)- ਮੁੰਬਈ 'ਚ ਰਾਜਸਥਾਨ ਆਧਾਰਿਤ ਕਰਨੀ ਸੈਨਾ ਦੇ 70 ਕਾਰਕੁਨਾਂ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀ.ਬੀ.ਐਫ਼.ਸੀ.) ਸੈਂਸਰ ਬੋਰਡ ਦੁਆਰਾ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' (ਪਹਿਲਾਂ ਨਾਮ ਪਦਮਾਵਤੀ) ਨੂੰ ਮਨਜ਼ੂਰੀ ...

ਪੂਰੀ ਖ਼ਬਰ »

'84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਾ ਜ਼ਰੂਰੀ-ਸਿੱਖ ਆਗੂ

ਟੋਰਾਂਟੋ, 12 ਜਨਵਰੀ (ਸਤਪਾਲ ਸਿੰਘ ਜੌਹਲ)-ਭਾਰਤ ਦੀ ਸੁਪਰੀਮ ਕੋਰਟ ਵਲੋਂ 1984 'ਚ ਵਾਪਰੇ ਸਿੱਖ ਵਿਰੋਧੀ ਕਤਲੇਆਮ ਦੇ ਕੇਸ ਮੁੜ ਖੋਲ੍ਹੇ ਜਾਣ ਨੂੰ ਬੀਤੇ ਦਿਨੀਂ ਦਿੱਤੀ ਗਈ ਪ੍ਰਵਾਨਗੀ ਦਾ ਕੈਨੇਡਾ 'ਚ ਕੁਝ ਸਿੱਖ ਆਗੂਆਂ ਨੇ ਸਵਾਗਤ ਕੀਤਾ ਹੈ | ਵਰਲਡ ਸਿੱਖ ਆਗੇਨਾਈਜੇਸ਼ਨ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਇੰਮੀਗਰਾਂਟ ਅਧਿਕਾਰ ਕਾਰਕੁਨ ਗਿ੍ਫ਼ਤਾਰ

ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਭਾਰਤੀ ਮੂਲ ਦੇ ਮੁੱਖ ਇੰਮੀਗਰਾਂਟ ਅਧਿਕਾਰ ਕਾਰਕੁਨ ਰਵੀ ਰਘਬੀਰ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰਵੀ ਰਘਬੀਰ ਜੋ ਟਿ੍ਨੀਡੈਡ ਤੇ ਟੋਬੈਗੋ ਤੋਂ ਹੈ ਤੇ ਉਸ ਨੂੰ ਇੰਮੀਗ੍ਰੇਸ਼ਨ ਜਾਂਚ ਦੌਰਾਨ ਗਿ੍ਫ਼ਤਾਰ ...

ਪੂਰੀ ਖ਼ਬਰ »

'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼' ਲਈ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ 'ਚ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸ ਵਾਰ 'ਐਸ.ਐਸ.ਈ. ਵੈਂਬਲੀ ਲਾਈਵ ਐਵਾਰਡਜ਼ 2017' ਵਿਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਾਂਅ ਮੂਹਰਲੀ ਕਤਾਰ ਵਿਚ ਪਹੁੰਚ ਗਿਆ | ਇਸ ਐਵਾਰਡ ਦੇ ਸਬੰਧ ਵਿਚ ਵੋਟਾਂ 31 ਜਨਵਰੀ ਤੱਕ ਜਾਰੀ ਹਨ | 'ਐਸ.ਐਸ.ਈ. ਵੈਂਬਲੀ ਲਾਈਵ ...

ਪੂਰੀ ਖ਼ਬਰ »

ਡਡਲੀ ਵਿਖੇ ਜਸਕਰਨ ਕੰਗ ਦੀ ਹੱਤਿਆ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਵੈਸਟ ਮਿਡਲੈਂਡਜ਼ ਇਲਾਕੇ ਦੇ ਡਡਲੀ ਸ਼ਹਿਰ ਦੇ ਇਕ ਫਲੈਟ ਵਿਚ 24 ਸਾਲਾ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਹੈਂਡਜ਼ਵਰਥ ਵਾਸੀ ਜਸਕਰਨ ਕੰਗ ...

ਪੂਰੀ ਖ਼ਬਰ »

ਯੂਨਾਈਟਡ ਖ਼ਾਲਸਾ ਦਲ ਯੂ.ਕੇ. ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਦੇ ਵੀਜ਼ੇ ਬੰਦ ਕਰਨ ਦੀ ਅਪੀਲ

ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿਚ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਸਰਕਾਰ ਦੇ ਨੁਮਾਇੰਦਿਆਂ, ਸਰਕਾਰੀ ਅਫ਼ਸਰਾਂ ਤੇ ਪੰਜਾਬ ਵਿਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ...

ਪੂਰੀ ਖ਼ਬਰ »

ਜਾਪਾਨ 'ਚ ਭਾਰੀ ਬਰਫ਼ਬਾਰੀ ਵਿਚ ਫਸੀ ਰੇਲ ਗੱਡੀ

ਟੋਕੀਓ, 12 ਜਨਵਰੀ (ਏਜੰਸੀ)- ਜਾਪਾਨ ਦੇ ਨਿਗਾਤਾ ਵਿਖੇ ਬੀਤੀ ਦੇਰ ਰਾਤ ਏਨੀ ਜ਼ਿਆਦਾ ਬਰਫ਼ਬਾਰੀ ਹੋਈ ਕਿ ਇਕ ਰੇਲ ਗੱਡੀ ਇਸ ਵਿਚ ਫਸ ਗਈ ਜਿਸ ਕਾਰਨ 430 ਯਾਤਰੀ ਰਾਤ ਭਰ ਇਸ ਰੇਲ 'ਚ ਹੀ ਫਸੇ ਰਹੇ | ਬਰਫ਼ਬਾਰੀ ਦਾ ਨਜ਼ਾਰਾ ਕੁਝ ਅਜਿਹਾ ਸੀ ਕਿ ਜਾਪਾਨੀ ਸਮੁੰਦਰੀ ਤੱਟ ਦਾ ...

ਪੂਰੀ ਖ਼ਬਰ »

ਐਡੀਲੇਡ 'ਚ 14 ਨੂੰ ਮਨਾਈ ਜਾਵੇਗੀ ਲੋਹੜੀ

ਐਡੀਲੇਡ, 12 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਐਲ-ਜੇ-ਲੇਵਿਸ ਰਿਸਰਵ ਸਟਿਰਿਲੰਗ ਨੌਰਥਫੀਲਡ 'ਚ ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਮੁੱਖ ਪ੍ਰਬੰਧਕ ਮਹਾਬੀਰ ਸਿੰਘ ਗਰੇਵਾਲ, ਜੰਗ ਬਹਾਦਰ ਸਿੰਘ ਗਰੇਵਾਲ ਤੇ ਨੀਰਜ ਬਰਾੜ ਸਮੇਤ ਭਾਈਚਾਰੇ ਦੇ ...

ਪੂਰੀ ਖ਼ਬਰ »

ਸਿਆਟਲ ਵਾਸੀਆਂ ਨੂੰ ਫਰਜ਼ੀ ਫੋਨ ਕਾਲਾਂ ਤੋਂ ਬਚਣ ਦੀ ਲੋੜ-ਮਹਿੰਦਰ ਸਿੰਘ ਸੋਹਲ

ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਮੰਨੇ-ਪ੍ਰਮੰਨੇ ਪ੍ਰਸਿੱਧ ਅਕਾਊਾਟੈਂਟ ਸ: ਮਹਿੰਦਰ ਸਿੰਘ ਸੋਹਲ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਫਰਜ਼ੀ ਫੋਨ ਕਾਲਾਂ, ਜੋ ਕਿ ਇਨਕਮ ਟੈਕਸ ਮਹਿਕਮੇ ਤੋਂ ਦੱਸ ਕੇ ਕਰਦੇ ਹਨ, ਤੋਂ ਬਚ ਕੇ ਰਹਿਣ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX