ਤਾਜਾ ਖ਼ਬਰਾਂ


ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  16 minutes ago
ਕੋਟਲੀ ਸੂਰਤ ਮੱਲ੍ਹੀ, 19 ਨਵੰਬਰ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਢਿਲਵਾਂ 'ਚ ਬੀਤੀ ਰਾਤ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆਂ ਜਾ ਰਿਹਾ ਹੈ ਕਿ ਬੀਤੀ ਰਾਤ 9 ਵਜੇ ਕਰੀਬ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਰੋਟੀ...
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  37 minutes ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਕਾਂਗਰਸ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਰਧਾਂਜਲੀ ਭੇਟ...
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  55 minutes ago
ਨਵੀਂ ਦਿੱਲੀ, 19 ਨਵੰਬਰ - ਦਿੱਲੀ-ਐਨ.ਸੀ.ਆਰ. ਵਿਚ ਮੰਗਲਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰੰਤੂ ਅਜੇ ਵੀ ਆਮ ਨਾਲੋਂ ਖ਼ਰਾਬ ਵਿਚਕਾਰ ਬਣਿਆ ਹੋਇਆ ਹੈ। ਦਿੱਲੀ ਵਿਚ ਏਅਰ ਕੁਆਲਿਟੀ ਇੰਡੈੱਕਸ 218 ਰਿਹਾ ਜੋ ਕਿ ਖ਼ਰਾਬ ਸ਼੍ਰੇਣੀ ਵਿਚ...
ਅੱਜ ਦਾ ਵਿਚਾਰ
. . .  about 1 hour ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  1 day ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  1 day ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  1 day ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  1 day ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 day ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 day ago
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  1 day ago
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  1 day ago
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549

ਦਿੱਲੀ

ਡਾ: ਬਰਜਿੰਦਰ ਸਿੰਘ ਦੀ ਸੰਗੀਤ ਐਲਬਮ 'ਕੁਸੁੰਭੜਾ' ਦੇ ਰਿਲੀਜ਼ ਸਮਾਰੋਹ ਦਾ ਮੁੜ ਪ੍ਰਸਾਰਨ ਕੱਲ੍ਹ

ਜਲੰਧਰ, 12 ਜਨਵਰੀ- (ਅਜੀਤ ਬਿਊਰੋ)-ਡਾ: ਬਰਜਿੰਦਰ ਸਿੰਘ ਹਮਦਰਦ ਦੀ ਨੌਵੀਂ ਸੰਗੀਤ ਐਲਬਮ 'ਕੁਸੁੰਭੜਾ' ਦੇ ਰਿਲੀਜ਼ ਸਮਾਰੋਹ ਦੀ ਵਿਸ਼ੇਸ਼ ਰਿਪੋਰਟ 14 ਜਨਵਰੀ, 2018, ਦਿਨ ਐਤਵਾਰ ਨੂੰ ਸ਼ਾਮ 3.00 ਤੋਂ 4.00 ਵਜੇ ਤੱਕ ਦੂਰਦਰਸ਼ਨ ਦੇ ਚੈਨਲ ਡੀ.ਡੀ. ਪੰਜਾਬੀ ਤੋਂ ਪ੍ਰਸਾਰਤ ਕੀਤੀ ...

ਪੂਰੀ ਖ਼ਬਰ »

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੌਮੀ ਪੱਧਰ ਦਾ ਸੈਮੀਨਾਰ ਕਰਵਾਏਗੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ

ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੌਮੀ ਪੱਧਰ ਦਾ ਸੈਮੀਨਾਰ ਵਿਗਿਆਨ ਭਵਨ ਵਿਖੇ ਕਰਵਾਇਆ ਜਾਵੇਗਾ | 16 ਜਨਵਰੀ ਨੂੰ ਹੋਣ ਵਾਲੇ ਇਸ ਸੈਮੀਨਾਰ ਦਾ ਮਕਸਦ ਚਾਰ ਸਾਹਿਬਜ਼ਾਦਿਆਂ ਵਲੋਂ ਮਨੁੱਖਤਾ ਤੇ ਅਖੰਡਤਾ ਵਾਸਤੇ ਦਿੱਤੀ ਗਈ ਸ਼ਹਾਦਤ ਤੋਂ ਪੂਰੀ ਦੁਨੀਆਂ ਨੂੰ ਜਾਣੂ ਕਰਵਾਉਣਾ ਹੈ | ਇਸ ਸੈਮੀਨਾਰ ਵਿਚ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਤੇ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇੰਡੀਆ ਟੀ.ਵੀ. ਦੇ ਚੇਅਰਮੈਨ ਰਜਤ ਸ਼ਰਮਾ ਮੁੱਖ ਮਹਿਮਾਨ ਵਜਾੋ ਸ਼ਿਰਕਤ ਕਰਨਗੇ ਅਤੇ ਇਸ ਤੋਂ ਇਲਾਵਾ ਕਈ ਹੋਰ ਪਤਵੰਤੇ ਵੀ ਹਾਜ਼ਰੀ ਭਰਨਗੇ | ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਮੁਤਾਬਿਕ ਸਾਹਿਬਜ਼ਾਦਿਆਂ ਦੀ ਅਜਿਹੀ ਮਹਾਨ ਕੁਰਬਾਨੀ ਤੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਜ਼ਰੂਰਤ ਹੈ ਕਿਉਂਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਲੇਰ, ਸਾਹਸੀ ਤੇ ਚੜ੍ਹਦੀਕਲਾ ਵਿਚ ਰਹਿਣ ਵਾਲੇ ਸਾਹਿਬਜ਼ਾਦਿਆਂ ਨੇ ਮਨੁੱਖਤਾ ਖਾਤਰ ਕਿਵੇਂ ਆਪਣੀਆਂ ਜਾਨਾਂ ਵਾਰ ਦਿੱਤੀਆਂ |
ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਹੁਣ ਤੱਕ ਵੱਖ ਵੱਖ ਸਰਕਾਰਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੋਈ ਵੀ ਅਧਿਆਇ ਸਕੂਲ ਸਿਲੇਬਸ ਵਿਚ ਸ਼ਾਮਿਲ ਕਰਨ ਵੱਲ ਤਵੱਜੋਂ ਨਹੀਂ ਦਿੱਤੀ ਪਰ ਹੁਣ ਇਕ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਨੇੜਲੇ ਭਵਿੱਖ ਵਿਚ ਸਾਰੇ ਸੂਬਾਈ ਸਿੱਖਿਆ ਬੋਰਡ ਐਨ.ਸੀ.ਈ.ਆਰ.ਟੀ. ਦੇ ਰਾਹ 'ਤੇ ਚੱਲਣਗੇ ਜਿਸ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਇਕ ਲੱਖ ਦਾ ਇਨਾਮੀ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਜੀਤੂ ਸ਼ਰਮਾ ਕਾਬੂ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਤਸਕਰ ਜੀਤੂ ਸ਼ਰਮਾ ਉਰਫ ਸ਼ਿਵ ਕੁਮਾਰ ਉਰਫ ਜਤਿੰਦਰ ਉਰਫ ਜੀਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਸ ਕੋਲੋਂ 4 ਪਿਸਤੌਲ ਅਤੇ 50 ...

ਪੂਰੀ ਖ਼ਬਰ »

ਪੁਲਿਸ ਦੇ ਡਰ ਤੋਂ ਲੋਕ ਚੋਰੀ ਛੁਪੇ ਪੀ ਰਹੇ ਨੇ ਸਿਗਰਟ-ਬੀੜੀ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਜਨਤਕ ਥਾਵਾਂ 'ਤੇ ਸਿਗਰਟ ਜਾਂ ਬੀੜੀ ਪੀਣ ਵਾਲਿਆਂ ਵਿਰੁੱਧ ਦਿੱਲੀ ਪੁਲਿਸ ਨੇ ਇਕ ਮੁਹਿੰਮ ਚਲਾ ਰੱਖੀ ਹੈ ਅਤੇ ਫੜੇ ਜਾਣ 'ਤੇ 200 ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ | ਦਿੱਲੀ ਪੁਲਿਸ ਹੁਣ ਤੱਕ 8 ਹਜ਼ਾਰ ਤੋਂ ...

ਪੂਰੀ ਖ਼ਬਰ »

ਦਿੱਲੀ 'ਚ 15 ਤੋਂ ਸ਼ੁਰੂ ਹੋਣਗੇ ਇੰਟਰ-ਕਾਲਜ ਗਤਕਾ ਮੁਕਾਬਲੇ

ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)- ਸੈਂਟਰਲ ਸਪੋਰਟਸ ਕੌਾਸਲ ਆਫ਼ ਦਿੱਲੀ ਯੂਨੀਵਰਸਿਟੀ ਵਲੋਂ ਦਿੱਲੀ ਵਿਖੇ ਪਹਿਲੀ ਵਾਰ 'ਇੰਟਰ-ਕਾਲਜ ਗਤਕਾ ਮੁਕਾਬਲੇ' ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਮੁੱਖੀ ਦਿੱਲੀ ਗਤਕਾ ਐਸੋਸੀਏਸ਼ਨ ਅਤੇ ਚੇਅਰਮੈਨ ...

ਪੂਰੀ ਖ਼ਬਰ »

ਸਕੂਲਾਂ 'ਚ ਲੱਗਣਗੇ 'ਨਿਡਰ ਹੋ ਕੇ ਸਿੱਖੋ' ਦੇ ਪੋਸਟਰ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਵਿਚ 'ਲਰਨਿੰਗ ਵਿਦਾਊਟ ...

ਪੂਰੀ ਖ਼ਬਰ »

ਪੰਜਾਬੀ ਪ੍ਰਮੋਸ਼ਨ ਕੌ ਾਸਲ ਨੇ ਤਿਹਾੜ ਜੇਲ੍ਹ 'ਚ ਖੋਲਿ੍ਹਆ ਕੰਪਿਊਟਰ ਸੈਂਟਰ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਤੇ ਪੰਜਾਬੀ ਭਾਸ਼ਾ ਨੰੂ ਅੰਤਾਂ ਦਾ ਮੋਹ ਕਰਨ ਵਾਲੀ 'ਪੰਜਾਬੀ ਪ੍ਰਮੋਸ਼ਨ ਕੌਾਸਲ' ਦਿੱਲੀ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 5 ਵਿਚ ਇਕ ਕੰਪਿਊਟਰ ਸੈਂਟਰ ਖੋਲ੍ਹ ਕੇ ਉਥੇ ...

ਪੂਰੀ ਖ਼ਬਰ »

ਕੰਧਾਂ 'ਤੇ ਪੋਸਟਰ ਲਗਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ

ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਤਕਰੀਬਨ ਸਾਰੇ ਇਲਾਕਿਆਂ ਵਿਚ ਅਕਸਰ ਕੰਧਾਂ 'ਤੇ ਪੋਸਟਰ ਲੱਗੇ ਹੋਣ ਕਰਕੇ ਕੰਧਾਂ ਦੀ ਬਦਹਾਲੀ ਹੋ ਚੁੱਕੀ ਹੈ | ਕਈ ਵਾਰ ਨਿਗਮ ਨੇ ਇਸ ਵਿਰੁੱਧ ਅਭਿਆਨ ਵੀ ਚਲਾਏ | ਹੁਣ ਉੱਤਰੀ ਦਿੱਲੀ ਨਗਰ ਨਿਗਮ ਨੇ ਕੰਧਾਂ 'ਤੇ ...

ਪੂਰੀ ਖ਼ਬਰ »

ਵਿਦੇਸ਼ਾਂ ਦੇ ਗੁਰਧਾਮਾਂ 'ਚ ਅਧਿਕਾਰੀਆਂ ਦਾ ਦਾਖ਼ਲਾ ਬੰਦ ਕਰਨ ਪਿੱਛੇ ਕੰਮ ਕਰ ਰਹੀ ਹੈ ਪਾਕਿਸਤਾਨੀ ਸੋਚ - ਬਖਸ਼ੀ ਪਰਮਜੀਤ ਸਿੰਘ

ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)- ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਦੇ ਮੁਖੀ ਬਖਸ਼ੀ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਵਿਦੇਸ਼ਾਂ 'ਚ ਬੈਠੇ ਕੱਟੜਵਾਦੀ ਸੋਚ ਦੇ ਲੋਕਾਂ ਦੁਆਰਾ ਕੈਨੇਡਾ ਤੇ ਅਮਰੀਕਾ ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦਾ ਦਾਖ਼ਲਾ ...

ਪੂਰੀ ਖ਼ਬਰ »

ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਨਿਰਦੇਸ਼

ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ...

ਪੂਰੀ ਖ਼ਬਰ »

ਪੰਜਾਬ ਦੇ ਨਿੱਜੀ ਸਕੂਲਾਂ ਵਲੋਂ ਵਰਤਮਾਨ ਸਥਿਤੀ ਤੇ ਹੋਂਦ ਨੂੰ ਬਰਕਰਾਰ ਰੱਖਣ ਲਈ ਰਾਜ ਪੱਧਰੀ ਇਜਲਾਸ

ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)- 'ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ' (ਰਜਿ.) ਪੀ. ਪੀ. ਐਸ. ਓ. ਦਾ ਰਾਜ ਪੱਧਰੀ ਡੈਲੀਗੇਟ ਇਜਲਾਸ ਕਰਨੈਲ ਸਿੰਘ ਜਲੰਧਰ, ਹਰਬੰਸ ਸਿੰਘ ਬਾਦਸ਼ਾਹਪੁਰ ਪਟਿਆਲਾ, ਇਕਬਾਲ ਸਿੰਘ ਵਾਲੀਆ ਗੁਰਦਾਸਪੁਰ, ਜਰਨੈਲ ਸਿੰਘ ਪਠਾਨਕੋਟ, ...

ਪੂਰੀ ਖ਼ਬਰ »

ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ 26 ਨੂੰ

ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪੰਜਾਬੀ ਦੇ ਵਿਕਾਸ ਤੇ ਵਿਸਥਾਰ ਲਈ ਕ੍ਰਿਆਸ਼ੀਲ ਸੰਸਥਾਵਾਂ ਨਾਲ ਮਿਲ ਕੇ 10 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਕਰਵਾਈ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਮੀਟਿੰਗ 26 ...

ਪੂਰੀ ਖ਼ਬਰ »

ਸੁਚੱਜੀ ਸੋਚ ਵਾਲੇ ਮਾਪੇ ਜੋਸ਼ੋ-ਖਰੋਸ਼ ਨਾਲ ਮਨਾਉਣ ਲੱਗੇ ਨੇ ਲੜਕੀਆਂ ਦੀ ਲੋਹੜੀ

ਐੱਸ. ਏ. ਐੱਸ. ਨਗਰ, 12 ਜਨਵਰੀ- ਪੰਜਾਬ ਅੰਦਰ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਲੋਹੜੀ ਸ਼ਗਨਾਂ ਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ | ਪਹਿਲਾਂ ਪਹਿਲ, ਜਿਸ ਘਰ ਵਿਚ ਲੜਕਾ ਜੰਮਿਆ ਹੋਏ ਜਾਂ ਫਿਰ ਲੜਕੇ ਦਾ ਵਿਆਹ ਹੋਇਆ ਹੋਵੇ, ਉਹ ਬੜੇ ਢੋਲ-ਢਮਕਿਆਂ ਨਾਲ ਇਸ ਤਿਉਹਾਰ ਨੂੰ ...

ਪੂਰੀ ਖ਼ਬਰ »

ਖੰਨਾ ਨੇੜਲੇ 2 ਪਿੰਡਾਂ 'ਚ ਇਕ ਦਿਨ 2 ਵਿਅਕਤੀਆਂ ਦੀ ਹੱਤਿਆ

ਖੰਨਾ, 12 ਜਨਵਰੀ (ਹਰਜਿੰਦਰ ਸਿੰਘ ਲਾਲ/ਪਾਲਾ ਰਾਜੇਵਾਲੀਆ/ ਮਨਜੀਤ ਸਿੰਘ ਧੀਮਾਨ/ਦਵਿੰਦਰ ਸਿੰਘ ਗੋਗੀ/ਬਲਵਿੰਦਰ ਸਿੰਘ)- ਅੱਜ ਖੰਨਾ ਨੇੜਲੇ 2 ਪਿੰਡਾਂ ਜਲਾਜਣ ਅਤੇ ਮਾਜਰਾ ਵਿਚ ਵੱਖ-ਵੱਖ ਘਟਨਾਵਾਂ 'ਚ 2 ਵਿਅਕਤੀਆਂ ਨੂੰ ਕਤਲ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਨੇ ਸ਼ਹਿਰ ...

ਪੂਰੀ ਖ਼ਬਰ »

ਚੀਨ ਅਤੇ ਭਾਰਤੀ ਸੈਨਾ ਦਰਮਿਆਨ ਜਲਦੀ ਸ਼ੁਰੂ ਹੋਵੇਗੀ ਡੀ. ਜੀ. ਐਮ. ਓ. ਪੱਧਰ ਦੀ ਹਾਟਲਾਈਨ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਭਾਰਤ ਅਤੇ ਚੀਨ ਸਰਹੱਦ 'ਤੇ ਸਥਿਤੀ ਆਮ ਵਰਗੀ ਬਣਾਈ ਰੱਖਣ ਅਤੇ ਡੋਕਲਾਮ ਵਰਗੇ ਵਿਵਾਦ ਨੂੰ ਮੁੜ ਸ਼ੁਰੂ ਹੋਣ ਤੋਂ ਰੋਕਣ ਲਈ ਦੋਵੇਂ ਦੇਸ਼ਾਂ ਦੇ ਸੈਨਾ ਦੇ ਡੀ. ਜੀ. ਐਮ. ਓ. (ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ) ਪੱਧਰ 'ਤੇ ਹਾਟਲਾਈਨ ...

ਪੂਰੀ ਖ਼ਬਰ »

ਮਨੀਪੁਰ 'ਚ ਅੱਤਵਾਦੀਆਂ ਵਲੋਂ ਆਸਾਮ ਰਾਈਫਲਜ਼ ਦੀ ਚੌਕੀ 'ਤੇ ਗ੍ਰਨੇਡ ਹਮਲਾ

ਇੰਫਾਲ, 12 ਜਨਵਰੀ (ਏਜੰਸੀ)- ਸ਼ੱਕੀ ਅੱਤਵਾਦੀਆਂ ਵਲੋਂ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ 'ਚ ਅਸਾਮ ਰਾਈਫਲਜ਼ ਦੀ ਇਕ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ | ਪੁਲਿਸ ਨੇ ਅੱਜ ਦੱਸਿਆ ਕਿ ਬੀਤੀ ਰਾਤ 9 ਕੁ ਵਜੇ ਸ਼ੱਕੀ ਅੱਤਵਾਦੀਆਂ ਵਲੋਂ ਅਸਾਮ ਰਾਈਫਲਜ਼ ਦੀ ਚੌਕੀ ...

ਪੂਰੀ ਖ਼ਬਰ »

ਸਲਮਾਨ ਖ਼ਾਨ ਤੇ ਸ਼ਿਲਪਾ ਸ਼ੈੱਟੀ ਿਖ਼ਲਾਫ਼ ਦਾਇਰ ਕੇਸ ਦੀ ਸੁਣਵਾਈ 23 ਤੱਕ ਮੁਲਤਵੀ

ਲੁਧਿਆਣਾ, 12 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਦਲਿਤ ਭਾਈਚਾਰੇ ਿਖ਼ਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ 'ਚ ਇਕ ਵਕੀਲ ਵਲੋਂ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਿਖ਼ਲਾਫ਼ ਦਾਇਰ ਕੀਤੇ ਕੇਸ ਦੀ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਮੋਹਰੀ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਦੇ ਵਿਦਿਆਰਥੀਆਂ ਨੇ ਮਗਰੋੜ ਵਿਖੇ ਹੋਏ ਜ਼ਿਲ੍ਹ•ਾ ਪੱਧਰੀ ਕੁਸ਼ਤੀ ਮੁਕਾਬਲਿਆਂ ਦੇ ਵੱਖ-ਵੱਖ ਭਾਰ ਵਰਗਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਹਰੀ ...

ਪੂਰੀ ਖ਼ਬਰ »

ਪੜ੍ਹੋ ਪੰਜਾਬ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕ ਦਾ ਡੀ. ਈ. ਓ. ਵਲੋਂ ਸਨਮਾਨ

ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਨਤੀਜਿਆਂ ਦੀ ਸਮੀਖਿਆ ਮੀਟਿੰਗ ਦੌਰਾਨ ਵਧੀਆ ਨਤੀਜਿਆਂ 'ਚ ਅੱਵਲ ਰਹਿਣ ਵਾਲੇ ਅਧਿਆਪਕ ਪਰਵਿੰਦਰ ਕੁਮਾਰ ਭਾਰਤੀ ਦਾ ...

ਪੂਰੀ ਖ਼ਬਰ »

ਬਸਪਾ ਵਲੋਂ ਭੀਲ ਕੋਰੇਗਾਂਵ ਕਾਂਡ ਦੀ ਸਖ਼ਤ ਸ਼ਬਦਾਂ 'ਚ ਨਿੰਦਾ

ਬੇਲਾ, 12 ਜਨਵਰੀ (ਮਨਜੀਤ ਸਿੰਘ ਸੈਣੀ)-ਭੀਮ ਕੋਰੇਗਾਂਵ (ਮਹਾਰਾਸ਼ਟਰ) ਵਿਖੇ 1 ਜਨਵਰੀ ਨੂੰ ਉਥੇ ਮਾਹਿਰ ਲੋਕ ਹਰ ਸਾਲ ਦੀ ਤਰ੍ਹਾਂ 1818 ਦੀ ਜਿੱਤੀ ਲੜਾਈ ਦਾ ਜਸ਼ਨ ਮਨਾ ਰਹੇ ਸੀ ਇਹ ਜਿੱਤ ਦਾ ਜਸ਼ਨ ਆਰ. ਐੱਸ. ਐੱਸ. ਅਤੇ ਭਾਜਪਾ ਦੇ ਲੋਕਾਂ ਤੋਂ ਜਰਿਆ ਨਹੀਂ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਭਾਗਵਤ ਕਥਾ ਤੇ ਸਤਿਸੰਗ ਸੁਣਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ-ਅਚਾਰੀਆ ਨੀਲ ਕੰਠ ਕੌਸ਼ਲ

ਨੂਰਪੁਰ ਬੇਦੀ, 12 ਜਨਵਰੀ (ਵਿੰਦਰਪਾਲ ਝਾਂਡੀਆਂ)-ਭਾਗਵਤ ਕਥਾ, ਸਤਿਸੰਗ ਕੀਰਤਨ ਸੁਣਨ ਨਾਲ ਮਨੁੱਖ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸ਼ਾਂਤੀ ਅਥਵਾ ਸਕੂਨ ਮਿਲਦਾ ਹੈ | ਉਕਤ ਅਨਮੋਲ ਪ੍ਰਵਚਨ ਉੱਘੇ ਕਥਾਵਾਚਕ ਅਚਾਰੀਆ ਨੀਲ ਕੰਠ ਕੌਸ਼ਲ ਪਿੰਡ ਬਾਲੇਵਾਲ (ਬਰਾਰੀ) ...

ਪੂਰੀ ਖ਼ਬਰ »

ਬਹਿਰਾਮਪੁਰ ਬੇਟ ਵਿਖੇ ਹੁਨਰ ਵਿਕਾਸ ਕੈਂਪ ਲਗਾਇਆ

ਬੇਲਾ, 12 ਜਨਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬਹਿਰਾਮਪੁਰ ਬੇਟ ਵਿਖੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਆਈ. ਸੀ. ਆਈ. ਸੀ. ਆਈ. ਅਕੈਡਮੀ ਖੂਨੀਮਾਜਰਾ (ਮੁਹਾਲੀ) ਵਲੋਂ ਗ੍ਰਾਮ ਪੰਚਾਇਤ ਬਹਿਰਾਮਪੁਰ ਬੇਟ ਦੇ ਸਹਿਯੋਗ ਨਾਲ ਕਿੱਤਾ ਮੁਖੀ ...

ਪੂਰੀ ਖ਼ਬਰ »

ਕੌਮਾਂਤਰੀ ਸੰਸਥਾ 'ਗੋਪਿਓ' ਨੇ ਜ਼ਿਲ੍ਹੇ ਦੇ ਸਕੂਲਾਂ 'ਚ ਵੰਡੀਆਂ ਵਰਦੀਆਂ ਤੇ ਸਟੇਸ਼ਨਰੀ

ਰੂਪਨਗਰ, 12 ਜਨਵਰੀ (ਮਨਜਿੰਦਰ ਸਿੰਘ ਚੱਕਲ)-ਭਾਰਤੀ ਮੂਲ ਦੇ ਵਸਨੀਕਾਂ ਵਲੋਂ ਚਲਾਈ ਜਾ ਰਹੀ ਕੌਮਾਂਤਰੀ ਸੰਸਥਾ ਗੋਪਿਓ ਵਲੋਂ ਜ਼ਿਲ੍ਹੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਸਟੇਸ਼ਨਰੀ ਵੰਡੀ ਗਈ | ਗੋਲਬਲ ਆਰਗੇਨਾਈਜ਼ੇਸ਼ਨ ਆਫ਼ ਪੀਪਲ ਆਫ਼ ਇੰਡੀਅਨ ...

ਪੂਰੀ ਖ਼ਬਰ »

ਲੈਕ: ਸੁਰਿੰਦਰ ਕੌਰ ਦਾ ਖੇੜੀ ਸਲਾਬਤਪੁਰ ਦੇ ਕਲੱਬ ਮੈਂਬਰਾਂ ਵਲੋਂ ਸਨਮਾਨ

ਸ੍ਰੀ ਚਮਕੌਰ ਸਾਹਿਬ, 12 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਬਕਾ ਲੈਕਚਰਾਰ ਕਮਿਸਟਰੀ ਸ੍ਰੀਮਤੀ ਸੁਰਿੰਦਰ ਕੌਰ ਬਾਜਵਾ ਦਾ ਗੁਰੂ ਨਾਨਕ ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਵਲੋਂ ਉਨ੍ਹਾਂ ...

ਪੂਰੀ ਖ਼ਬਰ »

ਰਾਣਾ ਕੇ. ਪੀ. ਸਿੰਘ ਨੇ ਹਾਕੀ ਖਿਡਾਰੀਆਂ ਨੂੰ ਟਰੈਕ ਸੂਟ ਤੇ ਖੇਡ ਕਿੱਟਾਂ ਵੰਡੀਆਂ

ਰੂਪਨਗਰ, 12 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਹਾਕੀ ਅਕੈਡਮੀ ਹਾਕੀ ਦੀ ਖੇਡ ਨੂੰ ਪ੍ਰਫੁਲਿਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ | ਇਸ ਲਈ ਇਸ ਹਾਕੀ ਅਕੈਡਮੀ ਨੂੰ ਕਿਸੇ ਕਿਸਮ ਦੇ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਰਾਣਾ ...

ਪੂਰੀ ਖ਼ਬਰ »

ਪੋਤੀ ਦੇ ਜਨਮ ਦਿਨ ਦੀ ਖੁਸ਼ੀ 'ਚ ਸਕੂਲ ਨੂੰ 11000 ਰੁਪਏ ਦਿੱਤੇ

ਢੇਰ, 12 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਦੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਜੋਗਿੰਦਰ ਪਾਲ ਵਲੋਂ ਆਪਣੀ ਪੋਤੀ ਪਰਮਜੀਤ ਕੌਰ ਪੁੱਤਰੀ ਪ੍ਰਦੀਪ ਕੁਮਾਰ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਨੂੰ 11000 ਰੁਪਏ ਮਾਲੀ ...

ਪੂਰੀ ਖ਼ਬਰ »

ਸੈਕਟਰ ਦੋ ਨਵਾਂ ਨੰਗਲ ਤੋਂ ਪੀ. ਜੀ. ਆਈ. ਚੰਡੀਗੜ੍ਹ ਲਈ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨੂਰਪੁਰ ਬੇਦੀ ਚਲਾਏਗੀ ਮੁਫ਼ਤ ਬੱਸ

ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਗਰੀਬ ਮਰੀਜ਼ਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਆਉਣ ਜਾਣ ਦੀ ਰਾਹਤ ਪਹੁੰਚਾਉਣ ਦੇ ਮਕਸਦ ਨਾਲ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਨੰਗਲ ਅਤੇ ਨਵਾਂ ਨੰਗਲ ਦੀਆਂ ਸੰਗਤਾਂ ...

ਪੂਰੀ ਖ਼ਬਰ »

ਆਰਜ਼ੀ ਲੈਕਚਰਾਰਾਂ ਦੇ ਸਿਰ 'ਤੇ ਚੱਲ ਰਿਹੈ ਉਚੇਰੀ ਸਿੱਖਿਆ ਦਾ ਪ੍ਰਬੰਧ

ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਭਰਤੀ ਨਾ ਹੋਣ ਕਾਰਨ ਉਚੇਰੀ ਸਿੱਖਿਆ ਦਾ ਮਿਆਰ ਲਗਾਤਾਰ ਡਿਗਦਾ ਜਾ ਰਿਹਾ ਹੈ | ਪਿਛਲੇ 20 ਸਾਲਾਂ ਦੌਰਾਨ ਸਰਕਾਰੀ ਕਾਲਜਾਂ 'ਚ ਲੈਕਚਰਾਰਾਂ ਦੀ ਹੋਈ ਨਾ-ਮਾਤਰ ...

ਪੂਰੀ ਖ਼ਬਰ »

ਨਾਮਧਾਰੀ ਸ਼ਹੀਦਾਂ ਦੀ ਯਾਦ 'ਚ ਰਾਜ ਪੱਧਰੀ ਸ਼ਹੀਦੀ ਸਮਾਗਮ 17 ਨੂੰ

ਮਲੇਰਕੋਟਲਾ, 12 ਜਨਵਰੀ (ਕੁਠਾਲਾ, ਹਨੀਫ਼ ਥਿੰਦ)-ਪੰਜਾਬ ਸਰਕਾਰ ਵਲੋਂ 17 ਜਨਵਰੀ ਨੂੰ ਮਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦਾਂ ਦੀ ਯਾਦ 'ਚ ਰਾਜ ਪੱਧਰੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਅਮਰ ...

ਪੂਰੀ ਖ਼ਬਰ »

ਵਿਧਾਨ ਸਭਾ ਦੀ ਚੋਣ ਨਿਰਧਾਰਿਤ ਸਮੇਂ 'ਤੇ ਹੀ ਹੋਵੇਗੀ

ਚੰਡੀਗੜ੍ਹ, 12 ਜਨਵਰੀ (ਐਨ. ਐਸ. ਪਰਵਾਨਾ)-Êਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ ਸਾਲ 2019 ਵਿਚ ਆਪਣੇ ਨਿਰਧਾਰਿਤ ਸਮੇਂ 'ਤੇ ਹੀ ਹੋਵੇਗੀ | 2018 ਵਿਚ ਇਹ ਚੋਣ ਕਰਨ ਦਾ ਸਵਾਲ ਹੀ ਨਹੀਂ | ਪੂਰੇ ਦੇਸ਼ ਵਿਚ ਲੋਕ ਸਭਾ ਤੇ ਰਾਜ ...

ਪੂਰੀ ਖ਼ਬਰ »

ਭਗਤ ਨਾਮਦੇਵ ਦੇ 668ਵੇਂ ਪ੍ਰਲੋਕ ਗਮਨ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅੱਜ ਤੋਂ

ਘੁਮਾਣ, 12 ਜਨਵਰੀ (ਬੰਮਰਾਹ)- ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 668ਵਾਂ ਪ੍ਰਲੋਕ ਗਮਨ ਦਿਵਸ ਤੇ ਸਾਲਾਨਾ ਜੋੜ ਮੇਲਾ ਬਾਬਾ ਨਾਮਦੇਵ ਨਗਰ ਘੁਮਾਣ (ਗੁਰਦਾਸਪੁਰ) ਵਿਖੇ ਅੱਜ ਤੋਂ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ...

ਪੂਰੀ ਖ਼ਬਰ »

ਸਾੜਫੂਕ ਦੇ ਦੋਸ਼ ਹੇਠ ਇਕ ਹੋਰ ਕਾਬੂ

ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ 'ਚ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸਿਰਸਾ 'ਚ ਹੋਈ ਸਾੜਫੂਕ ਦੇ ਮਾਮਲੇ 'ਚ ਸਿਟੀ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ...

ਪੂਰੀ ਖ਼ਬਰ »

ਘਰੇਲੂ ਝਗੜਿਆਂ ਨੂੰ ਨਿਬੇੜਨ ਲਈ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣੇ ਕਾਂਗਰਸ ਸਰਕਾਰ ਦਾ ਸ਼ਲਾਘਾਯੋਗ ਕੰਮ-ਮੰਡ

ਘੁਮਾਣ, 12 ਜਨਵਰੀ (ਬੰਮਰਾਹ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਮੁੱਚੀ ਕੈਬਨਿਟ ਨੇ ਪਿੰਡਾਂ 'ਚੋਂ ਘਰੇਲੂ ਝਗੜਿਆਂ ਨੂੰ ਨਿਬੇੜਨ ਲਈ ਪੰਚਾਇਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਵਾਲੇ ਫ਼ੈਸਲੇ ਨਾਲ ਜਿੱਥੇ ...

ਪੂਰੀ ਖ਼ਬਰ »

ਕੈਂਸਰ ਮਰੀਜ਼ਾਂ ਦੇ ਸਮੁੱਚੇ ਇਲਾਜ ਲਈ ਸਰਕਾਰ ਤੋਂ ਸਪੱਸ਼ਟੀਕਰਨ ਲੈਣ ਦੀ ਇਜਾਜ਼ਤ ਮੰਗੀ

ਚੰਡੀਗੜ੍ਹ, 12 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਤਹਿਤ ਗ਼ਰੀਬਾਂ ਨੂੰ ਬਿਮਾਰੀ ਦਾ ਮੁਕੰਮਲ ਇਲਾਜ ਤੱਕ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਸਰਕਾਰ ਕੋਲੋਂ ਸਪਸ਼ਟੀਕਰਨ ਲੈਣ ਲਈ ਸਰਕਾਰੀ ਵਕੀਲ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX