ਤਾਜਾ ਖ਼ਬਰਾਂ


ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  4 minutes ago
ਭਿੱਖੀ ਵਿੰਡ, 22 ਅਕਤੂਬਰ (ਬੌਬੀ) - ਅੱਜ ਭਿੱਖੀ ਵਿੰਡ 'ਚ ਦਿਨ ਦਿਹਾੜੇ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਹੇ ਐਨ.ਆਰ.ਆਈ. ਪਾਸੋਂ ਲੁਟੇਰਿਆ ਨੇ ਢਾਈ ਲੱਖ ਰੁਪਏ ਲੁੱਟਣ ਦੀ ਖ਼ਬਰ ਮਿਲੀ । ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਐਨ.ਆਰ.ਆਈ. ਬਲਵੰਤ ਸਿੰਘ ਸੰਧੂ..
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  29 minutes ago
ਮਮਦੋਟ, 22 ਅਕਤੂਬਰ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਹਾਮਦ ਨੇੜੇ ਅੱਜ ਇੱਕ ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਜਲਾਲਾਬਾਦ ਵੱਲ ਜਾ ਰਹੀ...
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  39 minutes ago
ਚੰਡੀਗੜ੍ਹ, 22 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਇਲ ਦੇ ਟਿਓਰੋਜ਼ ਇੰਟਰਨੈਸ਼ਨਲ ਗਰੁੱਪ ਲਿਮਿਟੇਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਪਟਨ ਨੇ ਅਧਿਕਾਰੀਆਂ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਦੇ ਖੇਤਰ ....
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  44 minutes ago
ਅੰਮ੍ਰਿਤਸਰ, 22 ਅਕਤੂਬਰ- ਬੀਤੇ ਦਿਨੀਂ ਅੰਮ੍ਰਿਤਸਰ 'ਚ ਵਾਪਰੇ ਰੂਹ ਕੰਬਾਊ ਰੇਲ ਹਾਦਸੇ ਤੋਂ ਬਾਅਦ ਪੁਲਿਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਰੇਲਵੇ ਪੁਲਿਸ ਨਾਲ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ...
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  1 minute ago
ਜਲੰਧਰ, 22 ਅਕਤੂਬਰ- ਬੀਤੇ ਦਿਨੀਂ ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਅਫ਼ਵਾਹ ਫੈਲ ਰਹੀ ਹੈ ਕਿ ਸੰਬੰਧਿਤ ਰੇਲ ਦੇ ਚਾਲਕ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਇਸ ਖ਼ਬਰ ਦੀ ਪੜਤਾਲ ਕੀਤੀ ਗਈ ਤਾਂ ਚਾਲਕ...
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  38 minutes ago
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਫੂਡ ਸੇਫ਼ਟੀ ਵਿਭਾਗ ਮਾਨਸਾ ਦੀ ਟੀਮ ਨੇ ਬੀਤੀ ਦੇਰ ਰਾਤ ਮਾਰੇ ਛਾਪੇ ਦੌਰਾਨ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ ਕੀਤਾ ਹੈ । ਮਾਨਸਾ ਜ਼ਿਲੇ ਦੇ ਕਸਬਾ ਝੁਨੀਰ ਵਿਖੇ ਲਗਾਏ ਨਾਕੇ ਦੌਰਾਨ ਹਰਿਆਣਾ ਵੱਲੋਂ ਆ...
ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ
. . .  16 minutes ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)- ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਕਾਰਜਕਾਰੀ ਬੈਠਕ 'ਚ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ...
ਨਨ ਜਬਰ ਜਨਾਹ ਮਾਮਲਾ : ਮੁੱਖ ਗਵਾਹ ਦੀ ਮੌਤ 'ਤੇ ਦਸੂਹਾ ਦੇ ਡੀ. ਐੱਸ. ਪੀ. ਦਾ ਬਿਆਨ ਆਇਆ ਸਾਹਮਣੇ
. . .  about 2 hours ago
ਦਸੂਹਾ, 22 ਅਕਤੂਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਮੁੱਖ ਗਵਾਹ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਦਸੂਹੇ ਦੇ ਡੀ. ਐੱਸ. ਪੀ. ਏ. ਆਰ. ਸ਼ਰਮਾ ਦਾ ਕਹਿਣਾ ਹੈ ਕਿ ਜਿਸ ਕਮਰੇ 'ਚੋਂ ਲਾਸ਼ ਮਿਲੀ ਹੈ, ਉੱਥੇ ਉਨ੍ਹਾਂ ਨੇ ਬੈੱਡ 'ਤੇ ਉਲਟੀਆਂ ਕੀਤੀਆਂ ਹੋਈਆਂ...
ਜਲੰਧਰ : ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 1 hour ago
ਜਲੰਧਰ, 22 ਅਕਤੂਬਰ (ਚਿਰਾਗ ਸ਼ਰਮਾ)- ਜਲੰਧਰ ਪੁਲਿਸ ਵੱਲੋਂ ਫੜੇ ਗਏ ਕਸ਼ਮੀਰੀ ਵਿਦਿਆਰਥੀ ਰਹਿਮਾਨ ਸੂਫ਼ੀ ਅਤੇ ਜੰਮੂ-ਕਸ਼ਮੀਰ ਤੋਂ ਅਗਾਊਂ ਜ਼ਮਾਨਤ ਵਾਰੰਟ 'ਤੇ ਲਿਆਂਦੇ ਗਏ ਸੋਹੇਲ ਅਹਿਮਦ ਭੱਟ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ...
ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  about 2 hours ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ) - ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ੇ ਅਤੇ ਨਵੇਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਲਈ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਸੰਕਟ-ਕਾਲੀ ਬੈਠਕ ਅੱਜ 2 ਵਜੇ ਭਾਈ...
ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ ਤੇ ਜਾਖੜ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਅੰਮ੍ਰਿਤਸਰ ਸਿਵਲ ਹਸਪਤਾਲ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ....
ਨਨ ਜਬਰ ਜਨਾਹ ਮਾਮਲੇ 'ਚ ਚਮਸ਼ਦੀਦ ਗਵਾਹ ਦੀ ਮੌਤ, ਕਮਰੇ 'ਚੋਂ ਮਿਲੀ ਲਾਸ਼
. . .  about 3 hours ago
ਦਸੂਹਾ (ਚੰਦਨ ਕੌਸ਼ਲ), 22 ਅਕਤੂਬਰ- ਕੇਰਲ ਨਨ ਜਬਰ ਜਨਾਹ ਮਾਮਲੇ ਦੇ ਗਵਾਹ ਰਹੇ ਫਾਦਰ ਕੁਰੀਆ ਘੋਸ਼ ਦੀ ਅੱਜ ਦਸੂਹਾ ਦੇ ਸੇਂਟ ਕਾਨਵੈਂਟ ਸਕੂਲ ਅੰਦਰ ਸਥਿਤ ਫਾਦਰ ਹਾਊਸ ਦੇ ਕਮਰੇ 'ਚੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਦਰ ਘੋਸ਼ ਨੇ ਲੰਘੇ ਦਿਨ...
30 ਨੂੰ ਹੋਵੇਗੀ ਨਰੇਸ਼ ਯਾਦਵ ਮਾਮਲੇ ਦੀ ਅਗਲੀ ਸੁਣਵਾਈ
. . .  about 3 hours ago
ਸੰਗਰੂਰ, 22 ਅਕਤੂਬਰ (ਧੀਰਜ ਪਸ਼ੋਰੀਆ) -ਮਲੇਰਕੋਟਲਾ ਵਿਖੇ ਦੋ ਕੁ ਸਾਲ ਪਹਿਲਾਂ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀ ਵਾਪਰੀ ਘਟਨਾ ਦੇ ਸਬੰਧ 'ਚ ਦਰਜ ਮਾਮਲੇ ਦਾ ਸਾਹਮਣਾ ਕਰ ਰਹੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ....
ਕੈਨੇਡਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਓਟਾਵਾ, 22 ਅਕਤੂਬਰ- ਕੈਨੇਡਾ ਦੇ ਵੈਨਕੂਵਰ ਆਈਲੈਂਡ 'ਤੇ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਿਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਹੈ। ਇਸ ਕਾਰਨ ਇੱਥੇ ਕੋਈ ਜਾਨੀ-ਮਾਲੀ ਨੁਕਸਾਨ...
ਰੱਖੜਾ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 3 hours ago
ਪਟਿਆਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਇਹ ਮੰਗ ਕੀਤੀ ਹੈ ਕਿ ਜੋ ਵੀ ਇਸ ਘਟਨਾ ਪਿੱਛੇ ਦੋਸ਼ੀ ਹਨ ਉਨ੍ਹਾਂ ਨੂੰ ...
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਆਵਾਜਾਈ ਹੋਈ ਬਹਾਲ
. . .  about 3 hours ago
ਸ਼ਾਂਤੀਪੂਰਵਕ ਹੈ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਸਥਿਤੀ
. . .  about 4 hours ago
ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਲੱਦੀਆਂ ਟਰਾਲੀਆਂ, ਦੋ ਦੀ ਮੌਤ
. . .  about 4 hours ago
ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਪੋਹ ਸੰਮਤ 549
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਮਾਨਸਾ

ਬੀਤੇ ਮਹੀਨੇ ਖੋਹੀ ਨਰਮੇ ਦੀ ਭਰੀ ਟਰੈਕਟਰ-ਟਰਾਲੀ ਸਮੇਤ 2 ਕਾਬੂ

ਭੀਖੀ, 12 ਜਨਵਰੀ (ਗੁਰਿੰਦਰ ਸਿੰਘ ਔਲਖ)- ਬੀਤੀ 21-22 ਦਸੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਕੋਟੜਾ ਨੇੜਿਉਂ ਇਕ ਨਰਮੇ ਦੀ ਭਰੀ ਟਰੈਕਟਰ-ਟਰਾਲੀ ਖੋਹਣ ਦੇ ਮਾਮਲੇ ਨੂੰ ਭੀਖੀ ਪੁਲਿਸ ਨੇ ਹੱਲ ਕਰ ਕੇ ਦੋ ਵਿਅਕਤੀਆਂ ਨੂੰ ਟਰੈਕਟਰ-ਟਰਾਲੀ ਅਤੇ ਕਾਰ ਸਣੇ ਗਿ੍ਫ਼ਤਾਰ ਕੀਤਾ ਹੈ | ਐਸ.ਐਚ.ਓ. ਭੀਖੀ ਪਰਮਜੀਤ ਸਿੰਘ ਸੰਧੂ ਨੇ ਥਾਣੇ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ 21-22 ਦਸੰਬਰ ਦੀ ਦਰਮਿਆਨੀ ਰਾਤ ਨੂੰ ਪ੍ਰਗਟ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਆਪਣੇ ਟਰੈਕਟਰ ਟਰਾਲੀ ਨਰਮੇ ਦੀ ਭਰ ਕੇ ਰਾਮਾ ਮੰਡੀ ਤੋਂ ਅੰਬਾਨੀ ਫ਼ੈਕਟਰੀ ਸੰਗਰੂਰ ਵਿਖੇ ਲੈ ਕੇ ਜਾ ਰਿਹਾ ਸੀ, ਜਿਵੇਂ ਹੀ ਉਹ ਪਿੰਡ ਕੋਟੜਾ ਲਾਗੇ ਪੁੱਜਾ ਤਾਂ ਪਿੱਛੋਂ ਆਈ ਫੋਰਡ ਫਿਗੋ ਕਾਰ ਸਵਾਰ ਵਿਅਕਤੀਆਂ ਨੇ ਉਕਤ ਟਰੈਕਟਰ ਟਰਾਲੀ ਨੂੰ ਘੇਰ ਕੇ ਉਸ ਦੇ ਚਾਲਕ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦਾ ਪਰਸ ਤੇ ਮੋਬਾਈਲ ਵੀ ਖੋਹ ਲਿਆ ਸੀ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਅਗਵਾਕਾਰਾਂ ਵਲੋਂ ਉਕਤ ਟਰੈਕਟਰ ਚਾਲਕ ਨੂੰ 25 ਦਸੰਬਰ ਨੂੰ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਦੇ ਖੇਤਾਂ ਵਿਚ ਛੱਡ ਦਿੱਤਾ, ਜਿਸ ਦਾ ਪਤਾ ਲੱਗਣ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੰੂ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਭੀਖੀ ਪੁਲਿਸ ਨੇ ਉਸ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਸੀ |ਐਸ.ਐਚ.ਓ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਐਸ.ਐਸ.ਪੀ. ਮਾਨਸਾ ਪਰਮਵੀਰ ਸਿੰਘ ਪਰਮਾਰ ਅਤੇ ਡੀ.ਐਸ.ਪੀ. ਕਰਨਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਤੇਜਵੀਰ ਸਿੰਘ ਹਨੀ ਪੁੱਤਰ ਪ੍ਰਦੀਪ ਸਿੰਘ ਵਾਸੀ ਰਾਮਪੁਰਾ, ਮਲਕੀਤ ਸਿੰਘ ਉਰਫ਼ ਬਾਬਾ ਪੁੱਤਰ ਕਰਤਾਰ ਸਿੰਘ ਵਾਸੀ ਮਹਿਰਾਜ, ਗੁਰਜੰਟ ਸਿੰਘ ਉਰਫ਼ ਕਾਲਾ ਪੁੱਤਰ ਸਾਧੂ ਸਿੰਘ ਵਾਸੀ ਰਾਈਆ, ਮਹਿੰਦਰ ਸਿੰਘ ਉਰਫ਼ ਵੱਡਾ ਵਾਸੀ ਰਾਮਪੁਰਾ, ਰਵਿੰਦਰ ਕੁਮਾਰ ਉਰਫ਼ ਗੰਜਾ ਵਾਸੀ ਮਹਿਰਾਜ ਬਸਤੀ ਰਾਮਪੁਰਾ ਅਤੇ ਕੈਪਟਨ ਇੰਦਰਜੀਤ ਸਿੰਘ ਗਿੱਲ ਨੂੰ ਨਾਮਜ਼ਦ ਕਰ ਕੇ ਸਹਾਇਕ ਥਾਣੇਦਾਰ ਕੇਵਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਮਲਕੀਤ ਸਿੰਘ ਉਰਫ਼ ਬਾਬਾ ਅਤੇ ਤੇਜਵੀਰ ਸਿੰਘ ਉਰਫ਼ ਹਨੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਨਰਮੇ ਦੀ ਭਰੀ ਟਰੈਕਟਰ ਟਰਾਲੀ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਰਹਿੰਦੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸੋਂ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |


ਖ਼ਬਰ ਸ਼ੇਅਰ ਕਰੋ

ਸੁਪਰਡੈਂਟ ਦੇ ਹੱਕ 'ਚ ਡਟੇ ਬੀ.ਡੀ.ਪੀ.ਓ. ਦਫ਼ਤਰ ਦੇ ਮੁਲਾਜ਼ਮ

ਭੀਖੀ, 12 ਜਨਵਰੀ (ਬਲਦੇਵ ਸਿੰਘ ਸਿੱਧੂ)- ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਭੀਖੀ ਦੇ ਅਧੀਨ ਆਉਂਦੇ ਪਿੰਡਾਂ ਚ ਮਕਾਨਾਂ ਅੱਗੇ ਨੰਬਰ ਪਲੇਟਾਂ ਲਗਾ ਕੇ ਲੁੱਟ ਕਰਨ ਦਾ ਰਾਜ ਖੁੱਲਣ ਤੇ ਬੀ. ਡੀ. ਪੀ. ਓ. ਭੀਖੀ ਵਲੋਂ ਜ਼ਿੰਮੇਵਾਰ ਬਣਾਏ ਸੁਪਰਡੈਂਟ ਦੇ ਹੱਕ 'ਚ ਦਫ਼ਤਰ ਦੇ ...

ਪੂਰੀ ਖ਼ਬਰ »

ਅਸਲੀ ਰੌਸ਼ਨ ਲਾਲ ਨੇ ਨਕਲੀ ਰੌਸ਼ਨ ਲਾਲ ਸਣੇ 5 'ਤੇ ਕਰਵਾਇਆ ਪਰਚਾ ਦਰਜ

ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੀ ਬੈਂਕ ਕਾਲੋਨੀ ਵਿਚ ਸਥਿਤ ਇਕ ਪਲਾਟ ਨੂੰ ਜਾਲਸਾਜੀ ਕਰਕੇ ਖਰੀਦ-ਵੇਚ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਅਸਲੀ ਰੌਸ਼ਨ ਲਾਲ ਦੀ ਸਿਕਾਇਤ 'ਤੇ ਨਕਲੀ ਰੌਸ਼ਨ ਲਾਲ ਬਣ ਕੇ ਪਲਾਟ ਵੇਚਣ ਵਾਲੇ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਤੇ ਆਸ-ਪਾਸ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਅੱਧੀ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਰਾਤੀਂ ਬਾਬਾ ਦੀਪ ਸਿੰਘ ਨਗਰ ਵਿਚ ਇਕ ਮੋਟਰ ਸਾਈਕਲ ਸਵਾਰ ਪੈਦਲ ਜਾਂਦੇ ...

ਪੂਰੀ ਖ਼ਬਰ »

ਕਾਲੇ ਪੀਲੀਏ ਨਾਲ ਮੁਲਾਜ਼ਮ ਦੀ ਮੌਤ

ਬੁਢਲਾਡਾ, 12 ਜਨਵਰੀ (ਸਵਰਨ ਸਿੰਘ ਰਾਹੀ)- ਪੀ. ਆਰ. ਟੀ. ਸੀ. ਡਿਪੂ ਬੁਢਲਾਡਾ ਦੇ ਸਬ-ਇੰਸਪੈਕਟਰ ਰਾਧੇ ਸ਼ਿਆਮ ਦੀ ਕਾਲੇ ਪੀਲੀਏ ਦੀ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਕਰਮਚਾਰੀ ਦਲ ਦੇ ਜਨਰਲ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ 56 ਸਾਲਾਂ ...

ਪੂਰੀ ਖ਼ਬਰ »

ਕਰਾਟੇ ਮੁਕਾਬਲੇ 'ਚ ਮੋਹਰੀ ਕੁੜੀਆਂ ਦਾ ਨਕਦ ਰਾਸ਼ੀ ਨਾਲ ਸਨਮਾਨ

ਬੋਹਾ, 12 ਜਨਵਰੀ (ਸਲੋਚਨਾ ਤਾਂਗੜੀ)- ਪੰਜਾਬ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ ਦੇ ਤਹਿਤ ਕਈ ਸਰਕਾਰੀ ਸਕੂਲਾਂ ਵਿਚ ਨੌਵੀਂ ਤੇ ਦਸਵੀਂ ਜਮਾਤ ਦੀਆਂ ਲੜਕੀਆਂ ਨੂੰ ਕਰਾਟੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਸਰਕਾਰੀ ਕੰਨਿਆ ਸੈਕੰਡਰੀ ਸਕੂਲ ...

ਪੂਰੀ ਖ਼ਬਰ »

22 ਦੀ ਰੈਲੀ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਕੀਤਾ ਲਾਮਬੰਦ

ਹੀਰੋਂ ਖੁਰਦ, 12 ਜਨਵਰੀ (ਗੁਰਵਿੰਦਰ ਸਿੰਘ ਚਹਿਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 22 ਜਨਵਰੀ ਤੋਂ ਡਿਪਟੀ ਕਮਿਸ਼ਨਰ ਮਾਨਸਾ ਅੱਗੇ ਲਗਾਏ ਜਾ ਰਹੇ ਲਗਾਤਾਰ ਧਰਨਿਆਂ ਦੇ ਸੰਬੰਧ ਵਿੱਚ ਪਿੰਡ ਦੋਦੜਾ ਤੇ ਬੀਰੋਕੇ ਖੁਰਦ ਵਿਖੇ ਕਿਸਾਨਾਂ ਦੇ ਇਕੱਠ ਕੀਤੇ ਗਏ | ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ ਨੂੰ ਲੈ ਕੈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਕਰੇਗੀ ਤਿੱਖਾ ਸੰਘਰਸ਼- ਝੰਡੂਕੇ

ਸਰਦੂਲਗੜ੍ਹ, 12 ਜਨਵਰੀ (ਜੀ.ਐਮ.ਅਰੋੜਾ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਗੁਰਦੁਆਰਾ ਸਾਹਿਬ ਫੱਤਾ ਮਾਲੋਕਾ ਵਿਖੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨਾਂ ਨਾਲ ਕੀਤੇ ਪੰਜਾਬ ਸਰਕਾਰ ਵਲਾੋ ਵਾਅਦੇ ਪੂਰੇ ...

ਪੂਰੀ ਖ਼ਬਰ »

ਨਿਭੋਰੀਆ ਨਾਲ ਬਸਪਾ ਦਾ ਕੋਈ ਸਬੰਧ ਨਹੀਂ ਸੀ- ਆਗੂ

ਮਾਨਸਾ, 12 ਜਨਵਰੀ (ਵਿ. ਪ੍ਰਤੀ.)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਜੋਨ ਫ਼ਰੀਦਕੋਟ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਦੱਸਿਆ ਕਿ ਮਾਨਸਾ ਕੌਾਸਲਰ ਸੁਰਿੰਦਰ ਨਿਭੋਰੀਆ ਜੋ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਨ, ਦਾ ਬਸਪਾ ਨਾਲ ...

ਪੂਰੀ ਖ਼ਬਰ »

ਘਰਾਂ 'ਚ ਜਾ ਕੇ ਮੈਲਾਥੀਨ ਦਾ ਛਿੜਕਾਅ ਕੀਤਾ

ਝੁਨੀਰ, 12 ਜਨਵਰੀ (ਪ. ਪ.)- ਪਿੰਡ ਸਾਹਨੇਵਾਲੀ ਵਿਖੇ ਸਿਹਤ ਵਿਭਾਗ ਦੇ ਅਮਲੇ ਨੇ ਸਭ ਘਰਾਂ 'ਚ ਜਾ ਕੇ ਮੈਲਾਥੀਨ ਦਾ ਛਿੜਕਾਅ ਕਰ ਕੇ ਲੋਕਾਂ ਦਾ ਮੱਛਰ ਤੋਂ ਖਹਿੜਾ ਛਡਾਉਣ ਦਾ ਵਧੀਆ ਉਪਰਾਲਾ ਕੀਤਾ ਹੈ | ਹੈਲਥ ਵਰਕਰ ਗੁਰਪਾਲ ਸਿੰਘ ਘੱਦੂਵਾਲਾ, ਹੰਸ ਰਾਜ ਸੁਪਰਵਾਈਜ਼ਰ, ...

ਪੂਰੀ ਖ਼ਬਰ »

ਐਨ. ਐਚ. ਐਮ. ਮੁਲਾਜ਼ਮਾਂ ਨੇ ਹਰਿਆਣਾ ਦੀ ਤਰਜ਼ 'ਤੇ ਪੱਕਾ ਹੋਣ ਦੀ ਮੰਗ ਉਠਾਈ

ਮਾਨਸਾ, 12 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਐਨ.ਐਚ.ਐਮ. ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ ਡਾ: ਸੁਨੀਲ ਪਾਠਕ ਸਿਵਲ ਸਰਜਨ ਮਾਨਸਾ ਨੂੰ ਮਿਲਿਆ | ਉਨ੍ਹਾਂ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਲਾਜਮਾਂ ਦੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਵੱਡੇ ਖੇਤੀ ਫਾਰਮ ਬਣਾਉਣ ਦੀਆਂ ਤਜਵੀਜ਼ਾਂ ਨੂੰ ਪੰਜਾਬ ਸਰਕਾਰ ਰੱਦ ਕਰੇ- ਕਿਸਾਨ ਆਗੂ

ਮਾਨਸਾ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਕੇਂਦਰ ਸਰਕਾਰ ਵਲੋਂ ਠੇਕਾ ਖੇਤੀ ਕਾਨੂੰਨ ਰਾਹੀਂ ਛੋਟੇ ਦਰਮਿਆਨੇ ਕਿਸਾਨਾਂ ਦੀਆਂ ਜ਼ਮੀਨਾਂ ਸਾਮਰਾਜੀ ਕੰਪਨੀਆਂ ਅਤੇ ਉਹਨਾਂ ਦੇ ਜੋਟੀਦਾਰ ਜਗੀਰਦਾਰਾਂ ਦੇ ਵੱਡੇ ਖੇਤੀ ਫਾਰਮ ਬਣਾਉਣ ਦੀਆਂ ਤਜਵੀਜ਼ਾਂ ਨਸ਼ਰ ਹੋਣ 'ਤੇ ...

ਪੂਰੀ ਖ਼ਬਰ »

ਐਨ.ਆਰ.ਆਈ. ਪਰਿਵਾਰ ਵਲੋਂ ਆਰਥਿਕ ਮਦਦ

ਝੁਨੀਰ, 12 ਜਨਵਰੀ (ਸੰਧੂ)- ਕਸਬਾ ਝੁਨੀਰ ਦੇ ਖ਼ੁਦਕੁਸ਼ੀ ਕਰ ਚੁੱਕੇ ਸੁਖਵਿੰਦਰ ਸਿੰਘ ਦੇ ਬੱਚਿਆਂ ਲਈ ਆਸਟ੍ਰੇਲੀਆ ਤੋਂ ਗੁਰਦੀਪ ਸਿੰਘ ਹੈਪੀ ਨੇ ਆਪਣੇ ਪਿਤਾ ਕੁਲਵੰਤ ਸਿੰਘ ਪਿੰਡ ਮੰਦੇਵੀ (ਮਲੇਰਕੋਟਲਾ) ਰਾਹੀਂ 25000 ਰੁਪਏ ਨਕਦ ਰਾਸ਼ੀ ਬੱਚਿਆਂ ਦੀ ਦਾਦੀ ਮੂਰਤੀ ਦੇਵੀ ...

ਪੂਰੀ ਖ਼ਬਰ »

ਸੀਵਰੇਜ ਦੇ ਕੰਮ 'ਚ ਆਈ ਤੇਜ਼ੀ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ

ਬੁਢਲਾਡਾ, 12 ਜਨਵਰੀ (ਰਾਹੀ)-ਸਥਾਨਕ ਸ਼ਹਿਰ ਅੰਦਰ ਚੱਲ ਰਹੇ ਸੀਵਰੇਜ ਦੇ ਕੰਮ 'ਚ ਆਈ ਕੁਝ ਤੇਜ਼ੀ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ | ਵਾਰਡ ਨੰਬਰ 3 ਦੀ ਡੇਅਰੀ ਵਾਲੀ ਗਲੀ 'ਚ ਸੀਵਰੇਜ ਪਾਉਣ ਉਪਰੰਤ ਇੰਟਰਲਾਕ ਟਾਈਲਾਂ ਦੇ ਮੁਕੰਮਲ ਹੋਏ ਕੰਮ 'ਤੇ ਤਸੱਲੀ ...

ਪੂਰੀ ਖ਼ਬਰ »

ਬੀਕੇਯੂ ਲੱਖੋਵਾਲ ਵਲੋਂ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਸਰਗਰਮੀਆਂ ਤੇਜ਼

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਾਰ ਵਿਚ ਵਿਕਸਤ ਦੇਸ਼ਾਂ ਦਾ ਬੇਥਾਹ ਆਰਥਿਕ ਵਿਕਾਸ ਹੋਣ ਨਾਲ ...

ਪੂਰੀ ਖ਼ਬਰ »

ਬਠਿੰਡਾ ਤੇ ਮਾਨਸਾ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 12 ਜਨਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਧਾਰਮਿਕ ਅਕੀਦਿਆਂ ਦਾ ਧਾਰਨੀ ਹੋਣਾ ਵੀ ਜ਼ਰੂਰੀ- ਭਾਈ ਗੋਬਿੰਦ ਸਿੰਘ ਲੌ ਾਗੋਵਾਲ

ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਵਿਰਾਸਤ ਨਾਲ ਵੀ ਜੋੜਿਆ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਵਲੋਂ ਪੰਜ ਦਿਨਾ ਧਰਨਿਆਂ ਦੀ ਤਿਆਰੀ

ਮੌੜ ਮੰਡੀ, 12 ਜਨਵਰੀ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬੈਠਕ ਬਲਾਕ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਵਿਚ ਹੋਈ | ਇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਕੂਲ ਵਿਖੇ ਮਨਾਈ ਲੋਹੜੀ

ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਪੁਲਿਸ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਹੜੀ ਦਾ ਤਿਉਹਾਰ ਧੀਆਂ ਲੋਹੜੀ ਦੇ ਵਜੋਂ ...

ਪੂਰੀ ਖ਼ਬਰ »

ਤਲਾਅ ਦੀ ਕਾਰ ਸੇਵਾ ਜਾਰੀ

ਹੀਰੋਂ ਖੁਰਦ, 12 ਜਨਵਰੀ (ਚਹਿਲ)- ਸਥਾਨਕ ਬਾਬਾ ਜੋਗੀ ਪੀਰ ਚਹਿਲ ਜੀ ਦੇ ਅਸਥਾਨ 'ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੋਗੀ ਪੀਰ ਕਮੇਟੀ ਵਲੋਂ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਲਈ ਤਲਾਅ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕਮੇਟੀ ਦੇ ਸੇਵਾਦਾਰ ...

ਪੂਰੀ ਖ਼ਬਰ »

ਸੰਤ ਬਾਬਾ ਰਾਮ ਸਿੰਘ ਦੀ ਬਰਸੀ ਨੰੂ ਸਮਰਪਿਤ ਧਾਰਮਿਕ ਸਮਾਗਮ

ਬਰੇਟਾ, 12 ਜਨਵਰੀ (ਰਵਿੰਦਰ ਕੌਰ ਮੰਡੇਰ)- ਸੰਤ ਬਾਬਾ ਅਤਰ ਸਿੰਘ ਦੇ ਚਰਨ ਸੇਵਕ ਸੰਤ ਬਾਬਾ ਰਾਮ ਸਿੰਘ ਦੀ 76ਵੀਂ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆ ਪੰਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਨਗਰ ਕੀਰਤਨ ਸਜਾਏ ਗਏ, ਦੀ ਅਗਵਾਈ ਪੰਜ ਪਿਆਰਿਆਂ ਵਲੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX