ਤਾਜਾ ਖ਼ਬਰਾਂ


ਆਜ਼ਾਦ ਦਾ ਸਰਕਾਰ ਨੂੰ ਸਵਾਲ- ਜੇਕਰ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹਨ ਤਾਂ ਨੇਤਾ ਕਿਉਂ ਹਨ ਨਜ਼ਰਬੰਦ?
. . .  6 minutes ago
ਨਵੀਂ ਦਿੱਲੀ, 24 ਅਗਸਤ- ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਕਸ਼ਮੀਰ ਦੇ ਲੋਕਾਂ ਨੂੰ ਮਿਲੇਗਾ। ਇਸ ਦੌਰੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  19 minutes ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਪੰਜ ਮਾਓਵਾਦੀ ਮਾਰੇ ਗਏ ਹਨ। ਉੱਥੇ ਹੀ ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦੇ ਦੋ ਜਵਾਨ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  31 minutes ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੋਹੀਂ ਪਾਸੀ ਹੋ ਰਹੀ ਗੋਲੀਬਾਰੀ 'ਚ ਦੋ ਜਵਾਨਾਂ ਦੇ ਜ਼ਖ਼ਮੀ ਹੋਣ...
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  45 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਵਿਰੋਧੀ ਦਲਾਂ ਦੇ ਸੀਨੀਅਰ ਨੇਤਾ ਅੱਜ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਧਾਰਾ 370 ਨੂੰ ਹਟਾਉਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ...
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  about 1 hour ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਨੇ ਸੂਬੇ ਭਰ 'ਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 'ਰੈਵੀਨਿਊ ਪਟਵਾਰ ਯੂਨੀਅਨ' ਦੇ ਆਗੂ ਦੀਦਾਰ ਸਿੰਘ ਛੋਕਰਾ ਨੇ ਦੱਸਿਆ ਕਿ 29...
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  about 1 hour ago
ਨਵੀਂ ਦਿੱਲੀ, 24 ਅਗਸਤ - ਅੱਜ ਦੇਸ਼ ਭਰ ਵਿਚ ਹਿੰਦੂ ਤਿਉਹਾਰ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ...
ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਏ.ਈ. 'ਚ ਸਰਬਉੱਚ ਨਾਗਰਿਕ ਸਨਮਾਨ ਨਾਲ ਹੋਣਗੇ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 24 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਨੂੰ ਫਰਾਂਸ ਤੋਂ ਅਬੁਧਾਬੀ ਪਹੁੰਚੇ। ਏਅਰਪੋਰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਆਪਣੇ ਦੌਰੇ ਦੌਰਾਨ ਅੱਜ ਪ੍ਰਧਾਨ ਮੰਤਰੀ ਮੋਦੀ ਅੱਬੂ ਧਾਬੀ ਦੇ ਕਰਾਊਨ ਪ੍ਰਿੰਸ...
ਭਿਵੰਡੀ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ
. . .  about 2 hours ago
ਮੁੰਬਈ, 24 ਅਗਸਤ - ਮਹਾਰਾਸ਼ਟਰ ਦੇ ਭਿਵੰਡੀ ਵਿਚ 4 ਮੰਜ਼ਲਾਂ ਇਮਾਰਤ ਡਿੱਗਣ ਕਾਰਨ 2 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। ਘਟਨਾ ਸਥਾਨ 'ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ...
ਅੱਜ ਦਾ ਵਿਚਾਰ
. . .  about 3 hours ago
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਫਿਲੌਰ, 23 ਅਗਸਤ (ਇੰਦਰਜੀਤ ਚੰਦੜ੍ਹ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿੰਜਾਈ ਅਤੇ ਡ੍ਰੇਨੇਜ਼ ਵਿਭਾਗ ਨੂੰ ਜਲੰਧਰ ਦੇ ਪਿੰਡ ਮਿਉਵਾਲ ਵਿਖੇ ਸਤਲੁਜ ਦੇ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ...
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਸੰਗਰੂਰ, 23 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਵਿਸ਼ਵਕਰਮਾ ਮੰਦਿਰ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਗਰਮਾ ਗਿਆ ਜਦ ਮੰਦਿਰ ਦੀ ਇਮਾਰਤ ਅੰਦਰ ਸਸ਼ੋਭਿਤ ...
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਅਟਾਰੀ ,23 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)- ਟੋਕੀਓ ਵਿਚ ਹੋਏ ਉਲੰਪਿਕ ਟੈੱਸਟ ਟੂਰਨਾਮੈਂਟ ਵਿਚ ਜੇਤੂ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਣ 'ਤੇ ਉਨ੍ਹਾਂ ਦੇ ਕੋਚ ਕਿਰਨਦੀਪ ...
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549

ਜੰਮੂ-ਕਸ਼ਮੀਰ

ਆਦਰਸ਼ ਨਗਰ ਵਿਚ ਲੋਹੜੀ ਉੱਤੇ ਲੰਗਰ ਲਗਾਇਆ

ਊਨਾ,13 ਜਨਵਰੀ (ਹਰਪਾਲ ਸਿੰਘ ਕੋਟਲਾ)-ਨਗਰ ਪਰਸ਼ਿਦ ਊਨੇ ਦੇ ਆਦਰਸ਼ ਨਗਰ ਵਾਰਡ 3 ਵਿਚ ਲੋਹੜੀ ਦੇ ਸਬੰਧ ਵਿਚ ਸ਼ਨੀਵਾਰ ਨੂੰ ਲੰਗਰ ਲਗਾਇਆ ਗਿਆ ¢ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਲੰਗਰ ਲਗਾਇਆ ਜਾਾਦਾ ਹੈ ਜਿਸ ਵਿਚ ਸਥਾਨਕ ਲੋਕਾਾ ਦਾ ਸਹਿਯੋਗ ਰਹਿੰਦਾ ਹੈ ¢ ...

ਪੂਰੀ ਖ਼ਬਰ »

ਇੰਸਟੀਟਿਊਟ ਆਫ ਨਰਸਿੰਗ ਵਿਚ ਫ੍ਰੈਸ਼ਰ ਪਾਰਟੀ ਦਾ ਆਯੋਜਨ

ਊਨਾ,13 ਜਨਵਰੀ (ਹਰਪਾਲ ਸਿੰਘ ਕੋਟਲਾ)-ਈ ਨੰਦਾ ਇੰਸਟੀਟਿਊਟ ਆਫ ਨਰਸਿੰਗ ਵਿਚ ਸ਼ਨੀਵਾਰ ਫ੍ਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ¢ ਪ੍ਰੋਗਰਾਮ ਦਾ ਸ਼ੁਭ-ਅਰੰਭ ਡਾਕਟਰ ਐਸ.ਕੇ. ਨੰਦਾ ਅਤੇ ਡਾਕਟਰ ਪੀ.ਐਲ. ਨੰਦਾ ਨੇ ਦੀਪ ਜਲਾ ਕੇ ਕੀਤਾ ¢ ਇੰਸਟੀਟਿਊਟ ਦੀਆਾ ਵਿਦਿਆਰਥਣਾ ...

ਪੂਰੀ ਖ਼ਬਰ »

ਜੰਮੂ ਦੇ ਲੋਕਾਂ ਨੇ ਖੁਸ਼ੀ 'ਤੇ ਉਤਸ਼ਾਹ ਨਾਲ ਮਨਾਈ ਲੋਹੜੀ

ਜੰਮੂ, 13 ਜਨਵਰੀ (ਮਹਿੰਦਰਪਾਲ ਸਿੰਘ)-ਜੰਮੂ ਸੂਬੇ ਵਿਚ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਲਈ ਲੋਕਾਂ ਦੀ ਭਾਰੀ ਭੀੜ ਰਹੀ | ਕੱਲ ਤੋਂ ਹੀ ਸਤਵਾਰੀ, ਰਘੂਨਾਥ ਬਾਜ਼ਾਰ, ਪੁਰਾਣੀ ਮੰਡੀ ਦੇ ਹੋਰ ਬਾਜ਼ਾਰਾਂ ...

ਪੂਰੀ ਖ਼ਬਰ »

1989 ਵਿਚ ਸ਼ਹੀਦ ਹੋਏ 14 ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਤੇ ਅੰਸਾਰੀ ਕਮਿਸ਼ਨ ਰਿਪੋਰਟ ਜਨਤਕ ਹੋਵੇ-ਐਮ.ਪੀ.ਸਿੰਘ

ਜੰਮੂ, 13 ਜਨਵਰੀ (ਮਹਿੰਦਰਪਾਲ ਸਿੰਘ)-ਅੱਜ ਸਵੇਰੇ ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਐੱਮ.ਪੀ.ਸਿੰਘ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫ਼ਤਰ ਡਿਗਿਆਣਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਐਮ.ਪੀ.ਸਿੰਘ ਨੇ ਕਿਹਾ ਕਿ 13 ਜਨਵਰੀ 1989 ਨੂੰ ਜੰਮੂ ਵਿਖੇ ਇਕ ...

ਪੂਰੀ ਖ਼ਬਰ »

ਦਰੱਖਤ ਨਾਲ ਟਕਰਾਈ ਗੱਡੀ, 2 ਦੀ ਮੌਤ, 2 ਗੰਭੀਰ ਜ਼ਖ਼ਮੀ

ਊਨਾ, 13 ਜਨਵਰੀ (ਹਰਪਾਲ ਸਿੰਘ ਕੋਟਲਾ)-ਉਦਯੋਗਿਕ ਖੇਤਰ ਟਾਹਲੀਵਾਲ ਦੇ ਕੋਲ ਦੇਰ ਸ਼ਾਮ ਹੋਏ ਹਾਦਸੇ 'ਚ ਦੋ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਓਵਰਟੇਕ ਕਰਦੇ ਸਮੇਂ ਗੱਡੀ ਦਰੱਖਤ ਨਾਲ ਟਕਰਾ ਗਈ | ਗੱਡੀ ਸੰਤੋਸ਼ਗੜ੍ਹ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਸਿੰਘ ਵਿਚ ਬਰਸੀ ਸਮਾਗਮ ਅੱਜ

ਊਨਾ , 13 ਜਨਵਰੀ (ਹਰਪਾਲ ਸਿੰਘ ਕੋਟਲਾ)-ਸੰਤ ਬਾਬਾ ਹਜੂਰਾ ਸਿੰਘ ਦੀ ਸਾਲਾਨਾ ਬਰਸੀ ਗੁਰੂਦੁਆਰਾ ਸ਼ਹੀਦ ਸਿੰਘ ਊਨਾ ਵਿਚ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ¢ ਜਾਣਕਾਰੀ ਦਿੰਦੇ ਹੋਏ ਬਾਬਾ ਹਰਪਾਲ ਸਿੰਘ ਨੇ ਦੱਸਿਆ ਦੀ ਇਸ ਸਬੰਧ ਵਿਚ 7 ਜਨਵਰੀ ਤੋਂ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਅਰਨਿਆਲਾ ਵਿਚ ਬਜ਼ੁਰਗ ਹੋਏ ਸਨਮਾਨਿਤ

ਊਨਾ , 13 ਜਨਵਰੀ ( ਹਰਪਾਲ ਸਿੰਘ ਕੋਟਲਾ ) - ਸੀਨੀਅਰ ਸਿਟੀਜਨ ਐਸੋਸੀਏਸ਼ਨ ਅਤੇ ਅਰਨਿਆਲਾ ਯੋਗ ਕਲੱਬ ਦੇ ਸੰਯੁਕਤ ਤਤਵਧਾਨ ਵਿਚ ਸ਼ਨੀਵਾਰ ਨੂੰ ਲੋਹੜੀ ਦਾ ਪਰਵ ਉਤਸ਼ਾਹ ਪੂਰਵਕ ਮਨਾਇਆ ਗਿਆ ¢ ਪ੍ਰੋਗਰਾਮ ਦਾ ਸ਼ੁਭ-ਅਰੰਭ ਹਵਨ ਯੱਗ ਨਾਲ ਕੀਤਾ ਗਿਆ ¢ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਨਾਗਰਿਕ ਹਲਾਕ ਦੇ ਰੋਸ 'ਚ ਕਸ਼ਮੀਰ ਰਿਹਾ ਮੁਕੰਮਲ ਬੰਦ

ਸ੍ਰੀਨਗਰ ਸ਼ਹਿਰ ਦੇ 7 ਥਾਣਿਆਂ ਸਮੇਤ ਕਈ ਕਸਬਿਆਂ 'ਚ ਪਾਬੰਦੀਆਂ 8ਵੱਖਵਾਦੀ ਲੀਡਰਸ਼ਿਪ ਦੇ ਕਈ ਆਗੂ ਘਰਾਂ 'ਚ ਨਜ਼ਰਬੰਦ

ਸ੍ਰੀਨਗਰ, 13 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਇਲਾਕੇ ਵਿਖੇ ਮਾਰੇ ਗਏ ਨਾਗਰਿਕ ਦੇ ਰੋਸ 'ਚ ਸਾਂਝੀ ਵੱਖਵਾਦੀ ਲੀਡਰਸ਼ਿਪ ਦੇ ਸੱਦੇ 'ਤੇ ਵਾਦੀ ਕਸ਼ਮੀਰ ਵਿਖੇ ਸਨਿਚਰਵਾਰ ਨੂੰ ਮੁਕੰਮਲ ਬੰਦ ਰਿਹਾ ਜਦ ਕਿ ਪੁਰਾਣੇ ਸ੍ਰੀਨਗਰ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਸਫਾਕਦਲ, ਰੇਨਾਵਾਰੀ, ਖਾਨਯਾਰ, ਨਵਹਟਾ, ਮਹਰਾਜਗੰਜ ਅਤੇ ਮਾਈਸੂਮਾ, ਕਾਰਲਖੁਡ ਥਾਣਿਆਂ ਤਹਿਤ ਸਮੇਤ ਸਖ਼ਤੀ ਨਾਲ ਧਾਰਾ 144 ਲਗਾਈ ਗਈ ਪੁਲਿਸ ਨੇ ਹਿੰਸਾ ਰੋਕਣ ਲਈ ਉਕਤ ਸੰਵੇਦਨਸ਼ੀਲ ਇਲਾਕਿਆਂ ਦੇ ਮੁੱਖ ਮਾਰਗਾਂ ਨੂੰ ਕੰਢੇਦਾਰ ਤਾਰਾਂ ਵਿਛਾ ਕੇ ਸੀਲ ਕਰਦੇ ਭਾਰੀ ਗਿਣਤੀ 'ਚ ਨੀਮ ਬਲਾਂ ਦੇ ਦਸਤੇ ਤਾਇਨਾਤ ਕੀਤੇ ਸਨ | ਪ੍ਰਦਰਸ਼ਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰਖਣ ਦੇ ਲਈ ਮੌਲਵੀ ਉਮਰ ਫਰੂਕ, ਸਈਦ ਅਲੀ ਸ਼ਾਹ ਗਿਲੀ, ਆਸੀਆਂ ਇੰਦਰਾਬੀ ਸਮੇਤ ਕਈ ਵਖਵਾਦੀ ਆਗੂਾਂ ਘਰਾ ਅਤੇ ਥਾਣਿਆਂ 'ਚ ਨਜ਼ਰਬੰਦ ਰਹੇ ਜਦ ਕਿ ਯਾਸੀਨ ਮਲਿਕ ਨੂੰ ਸਨਿਚਰਵਾਰ ਸਵੇਰ ਪੁਲਿਸ ਨੇ ਗਿ੍ਫਤਾਰ ਕਰ ਲਿਆ | ਹੜਤਾਲ ਕਾਰਨ ਵਾਦੀ 'ਚ ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ 'ਚ ਹਾਜ਼ਰੀ ਬਹੁਤ ਘੱਟ ਦਰਜ ਕੀਤੀ ਗਈ, ਕਾਰੋਬਾਰੀ ਅਦਾਰਿਆਂ, ਦੁਕਾਨਾਂ ਪੈਟਰੋਲ ਪੰਪਾਂ ਅਤੇ ਸਿਵਲ ਟਰਾਂਸਪੋਰਟ ਦੇ ਬੰਦ ਰਹਿਣ ਨਾਲ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਸਕੂਲ ਅਤੇ ਕਲਾਜ ਸਰਦੀਆਂ ਦੀਆਂ ਛੁੱਟੀਆਂ ਕਾਰਨ ਪਹਿਲੇ ਹੀ ਬੰਦ ਹਨ | ਦੱਖਣੀ, ਉੱਤਰੀ ਅਤੇ ਕੇਂਦਰੀ ਕਸ਼ਮੀਰ ਦੇ ਸਾਰੇ ਵੱਡੇ ਕਸਬਿਆ 'ਚ ਵੀ ਮੁਕੰਮਲ ਹੜਤਾਲ ਰਹੀ ਪੁਲਿਸ ਨੇ ਕਿਸੇ ਤਰ੍ਹਾਂ ਦੀ ਸਥਿਤੀ ਨਾਲ ਨਿਜਠਣ ਦੇ ਲਈ ਉਕਤ ਸਥਾਨਾਂ ਤੇ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ | ਵੱਖਵਾਦੀ ਗਠਜੋੜ ਜਿਸ ਦੀ ਅਗਵਾਈ ਸਈਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਓਮਰ ਫਰੂਕ ਅਤੇ ਯਾਸੀਨ ਮਲਿਕ ਕਰਦੇ ਹਨ ਪਿਛਲੇ ਦਿਨੀ ਕੋਕਰਨਾਗ ਵਿਖੇ ਸੁੱਰਖਿਆ ਬਲਾਂ ਨਾਲ ਹਿੰਜ਼ਬੁਲ ਮੁਜਹਾਦੀਨ ਦੇ ਅੱਤਵਾਦੀ ਫਰਕਾਨ ਦੇ ਮੁਠਭੇੜ ਦੌਰਾਨ ਮਾਰੇ ਜਾਣ ਦੇ ਬਾਅਦ ਕੁਲਗਾਮ ਦੇ (ਖੁਡਵਾਨੀ) ਵਿਖੇ ਭੜਕੇ ਪ੍ਰਦਰਸ਼ਨ ਦੌਰਾਨ ਸੁਰਖਿਆ ਬਲਾਂ ਦੀ ਕਥਿਤ ਗੋਲੀਬਾਰੀ 'ਚ ਖਾਲਿਦ ਅਹਿੰਦ (20) ਦੀ ਮੌਤ ਦੇ ਰੋਸ 'ਚ ਕਸ਼ਮੀਰ ਵਿਖੇ ਨੌਜਵਾਨ ਦੇ ਮਾਰੇ ਜਾਣ ਦੇ ਰੋਸ 'ਚ ਹੜਤਾਲ ਦਾ ਸੱਦਾ ਦਿਤਾ ਸੀ | ਪੁਲਿਸ ਬੁਲਾਰੇ ਅਨੁਸਾਰ ਅਨੰਤਨਾਗ ਦੇ ਵਨਪਊ ਇਲਾਕੇ ਵਿਖੇ ਸ਼ਰਾਰਤੀ ਤੱਤਾ ਨੇ ਫੌਜੀ ਦੇ ਕਾਫਲੇ 'ਤੇ ਪਥਰਾਅ ਕੀਤਾ ਜਿਸ ਦੇ ਬਚਾਅ 'ਚ ਫੌਜ ਨੇ ਹਵਾ 'ਚ ਗੋਲੀ ਚਲਾ ਕੇ ਇਨ੍ਹਾਂ ਨੂੰ ਭਜਾ ਦਿਤਾ ਇਸ ਘਟਨ੍ਹਾਂ ਦੇ ਬਾਅਦ ਜਦ ਪੁਲਿਸ ਘਟਨਾ ਸਥਲ 'ਤੇ ਪਹੁੰਚੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਭਾਰੀ ਪਥਰਾਅ ਕੀਤਾ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਇਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ | ਇਸ ਘਟਨਾਂ ਨੂੰ ਛੱਡ ਕੇ ਕਸ਼ਮੀਰ ਵਾਦੀ 'ਚ ਬੰਦ ਦੌਰਾਨ ਸਥਿਤੀ ਸ਼ਾਂਤਪੂਰਨ ਬਣੀ ਰਹੀ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX