ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  8 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  11 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  39 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  about 1 hour ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 25 ਜੂਨ- ਪੱਛਮੀ ਬੰਗਾਲ 'ਚ ਮਚੇ ਸਿਆਸੀ ਬਵਾਲ ਅਤੇ ਹਿੰਸਾ ਵਿਚਾਲੇ ਇੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਕੋਲਕਾਤਾ 'ਚ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਬੰਗਲਾਦੇਸ਼ੀ ਮੂਲ ਦੇ...
ਅਸ਼ੋਕ ਗਹਿਲੋਤ ਅਤੇ ਗਜੇਂਦਰ ਸ਼ੇਖਾਵਤ ਸਮੇਤ ਕਈ ਨੇਤਾਵਾਂ ਨੇ ਸੈਣੀ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਜੈਪੁਰ, 25 ਜੂਨ- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦਾ ਲੰਘੇ ਦਿਨ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ 'ਚ ਸਥਿਤ ਭਾਜਪਾ ਦਫ਼ਤਰ 'ਚ ਲਿਆਂਦਾ ਗਿਆ ਹੈ...
ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਭਾਵ ਕਿ 26 ਜੂਨ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ...
ਹਿਮਾਚਲ ਪ੍ਰਦੇਸ਼ : ਐੱਨ. ਐੱਚ.-5 'ਤੇ ਮਲਬਾ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ
. . .  about 4 hours ago
ਸ਼ਿਮਲਾ, 25 ਜੂਨ- ਹਿਮਾਚਲ ਪ੍ਰਦੇਸ਼ ਕਿਨੌਰ ਜ਼ਿਲ੍ਹੇ 'ਚ ਕਸ਼ੰਗ ਨਾਲੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ-5 'ਤੇ ਇੱਕ ਪਹਾੜੀ ਦਾ ਕੁਝ ਹਿੱਸਾ ਡਿੱਗ ਪਿਆ। ਇਸ ਕਾਰਨ ਇੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ...
ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ
. . .  about 4 hours ago
ਨਵੀਂ ਦਿੱਲੀ, 25 ਜੂਨ- ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਅੱਜ ਹੋਣ ਵਾਲੀ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਾਰਟੀ ਦੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੈਣੀ ਦਾ ਅੱਜ...
ਮੁਜ਼ੱਫਰਪੁਰ 'ਚ ਜਾਰੀ ਹੈ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 131 ਬੱਚਿਆਂ ਨੇ ਤੋੜਿਆ ਦਮ
. . .  about 4 hours ago
ਅੱਜ ਤੋਂ ਭਾਰਤ ਦੇ ਦੌਰੇ 'ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ
. . .  about 5 hours ago
ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 5 hours ago
ਅਗਸਤਾ ਵੈਸਟਲੈਂਡ ਮਾਮਲਾ : ਈ. ਡੀ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਮਾਘ ਸੰਮਤ 549

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ 'ਵਰਸਿਟੀ 'ਚ ਲੜਕੀਆਂ ਦੇ ਹੋਸਟਲ ਨੰ:-3 'ਚ ਲੱਗੀ ਅੱਗ

ਚੰਡੀਗੜ੍ਹ, 13 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਲੜਕੀਆਂ ਦੇ ਹੋਸਟਲ ਨੰਬਰ-3 ਸਰੋਜਨੀ ਹਾਲ ਦੀ ਦੂਜੀ ਮੰਜ਼ਿਲ 'ਤੇ ਕਮਰਾ ਨੰਬਰ-34 ਵਿਚ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਮਰੇ ਵਿਚ ਵਿਦਿਆਰਥਣਾਂ ਦਾ ਲੈਪਟਾਪ, ਮੋਬਾਈਲ, ਜ਼ਰੂਰੀ ...

ਪੂਰੀ ਖ਼ਬਰ »

ਐਫ.ਆਈ.ਆਰ. ਦੇ ਬਾਵਜੂਦ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ

ਚੰਡੀਗੜ੍ਹ, 13 ਜਨਵਰੀ (ਰਣਜੀਤ ਸਿੰਘ)- ਸੈਕਟਰ 45 ਨਿਵਾਸੀ ਤਰਮਿੰਦਰ ਸਿੰਘ ਚੌਧਰੀ ਨੇ ਪੁਲਿਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਖ਼ਤਰੇ ਵਿਚ ਹੈ, ਪਰ ਪੁਲਿਸ ਦੋਸ਼ੀਆਂ ਦੇ ਿਖ਼ਲਾਫ਼ ਅਪਰਾਧਿਕ ਐੱਫ.ਆਈ.ਆਰ ਦਰਜ ਹੋਣ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਡਾ. ਅਜੀਤ ਕੰਵਲ ਸਿੰਘ ਹਮਦਰਦ ਦੀ 'ਮੇਰੀ ਕਵਿਤਾ ਤੁਹਾਡੇ ਚਿੱਤਰ' ਕਾਵਿ ਚਿੱਤਰ ਪ੍ਰਦਰਸ਼ਨੀ ਪ੍ਰਤੀ ਦਰਸ਼ਕਾਂ 'ਚ ਉਤਸ਼ਾਹ

ਚੰਡੀਗੜ੍ਹ, 13 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਇਕ ਨਿਵੇਕਲੇ ਰੂਪ ਦੀ ਕਾਵਿ ਪ੍ਰਦਰਸ਼ਨੀ ਦਰਸ਼ਕਾਂ ਵਿਚ ਵਧੇਰੇ ਖਿੱਚ ਦਾ ਕੇਂਦਰ ਬਣੀ ਹੈ | ਡਾ. ਅਜੀਤ ਕੰਵਲ ਸਿੰਘ ਹਮਦਰਦ ਦੀ ਕਵਿਤਾ 'ਮੇਰੀ ਕਵਿਤਾ ਤੁਹਾਡੇ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦਾ ਪਰਸ ਚੋਰੀ ਕਰ ਏ.ਟੀ.ਐਮ. ਰਾਹੀ ਕੀਤੀ ਖ਼ਰੀਦਦਾਰੀ, ਮਾਮਲਾ ਦਰਜ

ਚੰਡੀਗੜ੍ਹ, 13 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 21 ਦੇ ਕਮਿਊਨਿਟੀ ਸੈਂਟਰ ਤੋਂ ਇਕ ਔਰਤ ਦਾ ਪਰਸ ਚੋਰੀ ਕਰਕੇ ਪਰਸ ਵਿਚ ਪਏ ਏ.ਟੀ.ਐਮ ਕਾਰਡਾਂ ਰਾਹੀ ਚੋਰਾਂ ਨੇ 63 ਹਜ਼ਾਰ ਦੀ ਖ਼ਰੀਦਦਾਰੀ ਕਰ ਲਈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ ...

ਪੂਰੀ ਖ਼ਬਰ »

ਘਰ ਤੋਂ ਮੋਬਾਈਲ ਫ਼ੋਨ ਅਤੇ ਪੈਸੇ ਚੋਰੀ

ਚੰਡੀਗੜ੍ਹ, 13 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਬਾਪੂਧਾਮ ਕਾਲੋਨੀ ਵਿਚ ਆਪਣੇ ਘਰ ਅੰਦਰ ਮੋਬਾਈਲ ਚਾਰਜ ਲਗਾ ਕੇ ਸੁੱਤੇ ਵਿਅਕਤੀ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਮੋਬਾਈਲ ਅਤੇ ਪੈਸੇ ਚੋਰੀ ਹੋ ਚੁੱਕੇ ਸਨ | ਪੁਲਿਸ ਨੇ ਸਬੰਧਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਝਪਟਮਾਰੀ ਦੇ ਦੋ ਹੋਰ ਮਾਮਲੇ ਦਰਜ

ਚੰਡੀਗੜ੍ਹ, 13 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ | ਪੁਲਿਸ ਨੇ ਅਜਿਹੇ ਹੀ ਦੋ ਹੋਰ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 47 ਦੀ ਰਹਿਣ ਵਾਲੀ 65 ਸਾਲਾ ਦੀ ਊਸ਼ਾ ...

ਪੂਰੀ ਖ਼ਬਰ »

ਅਜੀਤ ਕਰਮ ਸਿੰਘ ਸਕੂਲ ਵਲੋਂ 'ਕੁਦਰਤੀ ਵਾਤਾਵਰਨ ਅਤੇ ਅਸੀਂ' ਵਿਸ਼ੇ 'ਤੇ ਜਾਗਰੂਕਤਾ ਰੈਲੀ

ਚੰਡੀਗੜ੍ਹ, 13 ਜਨਵਰੀ (ਮਨਜੋਤ ਸਿੰਘ ਜੋਤ)- ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ-41 ਵਲੋਂ ਸਵੱਛ ਭਾਰਤ ਮੁਹਿੰਮ ਤਹਿਤ 'ਕੁਦਰਤੀ ਵਾਤਾਵਰਨ ਅਤੇ ਅਸੀਂ' ਵਿਸ਼ੇ 'ਤੇ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਸੈਕਟਰੀ-17 ਪਲਾਜ਼ਾ ਵਿਚ ਕੱਢੀ ਗਈ | ਰੈਲੀ ਵਿਚ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਦਾ ਐਨ.ਐਸ.ਐਸ. ਕੈਂਪ ਸ਼ਾਨੋ ਸ਼ੌਕਤ ਨਾਲ ਚੜਿ੍ਹਆ ਨੇਪਰੇ

ਚੰਡੀਗੜ੍ਹ, 13 ਜਨਵਰੀ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ 26 ਦੇ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਇੱਥੇ ਲਾਇਆ ਗਿਆ ਸੱਤ ਦਿਨਾ ਐਨ. ਐਸ. ਐਸ. ਕੈਂਪ ਅੱਜ ਸ਼ਾਨੋ ਸ਼ੌਕਤ ਨਾਲ ਨੇਪਰੇ ਚੜਿ੍ਹਆ | ਆਪਣਾ ਆਲਾ ਦੁਆਲਾ ਸਾਫ਼ ਰੱਖਣ ...

ਪੂਰੀ ਖ਼ਬਰ »

ਆਰੀਅਨਜ਼ ਕਾਲਜ ਨੇ ਕੁੜੀਆਂ ਦੀ ਲੋਹੜੀ ਮਨਾਈ

ਮੋਹਾਲੀ, 13 ਜਨਵਰੀ (ਅ.ਬ)-ਧੀਆਂ ਨੂੰ ਮਾਣ ਦੇਣ ਲਈ ਲੋਹੜੀ ਮਨਾਈ ਗਈ | ਇਸ ਮੌਕੇ ਇਕ ਸਪੈਸ਼ਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿੱਥੇ ਕੁੜੀਆਂ ਆਪਣੀਆਂ ਮਾਵਾਂ ਨਾਲ ਸ਼ਾਮਿਲ ਹੋਈਆਂ | ਜਿਨ੍ਹਾਂ ਬੱਚੀਆਂ ਦਾ ਜਨਮ ਦਿਨ ਜਨਵਰੀ ਮਹੀਨੇ ਵਿਚ ਆਉਂਦਾ ਹੈ, ਇਸ ਮੌਕੇ 'ਤੇ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਤਿਉਹਾਰ ਲੋਹੜੀ ਦੀ ਪੂਰਵ ਸੰਧਿਆ ਮੌਕੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਅੱਗ ਜਲਾ ਕੇ ...

ਪੂਰੀ ਖ਼ਬਰ »

ਸਵਰਨ ਸਿੰਘ ਦੇਸੂਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਚੁਣੇ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਪੀ. ਡਬਲਿਊ. ਡੀ. ਫੀਲਡ ਵਰਕਰਜ਼ ਯੂਨੀਅਨ ਦੀ ਅੱਜ ਚੋਣ ਹੋਈ, ਜਿਸ ਦੌਰਾਨ ਸਵਰਨ ਸਿੰਘ ਦੇਸੂਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਕਰਮਾ ...

ਪੂਰੀ ਖ਼ਬਰ »

ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਅੱਜ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਤਿਉਹਾਰ ਨੂੰ ਮੁੱਖ ਰੱਖਦਿਆਂ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸੋਹਾਣਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ...

ਪੂਰੀ ਖ਼ਬਰ »

ਕਾਰ ਸਵਾਰ ਨੌਜਵਾਨ ਪ੍ਰਵਾਸੀ ਮਜ਼ਦੂਰਾਂ ਦੀ ਫੜ੍ਹੀ ਤੋਂ ਹਜ਼ਾਰਾਂ ਰੁਪਏ ਦਾ ਲੋਹੜੀ ਦਾ ਸਾਮਾਨ ਤੇ 2 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ

ਕੁਰਾਲੀ, 13 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਰੂਪਨਗਰ ਮਾਰਗ 'ਤੇ ਕਾਰ ਸਵਾਰ ਤਿੰਨ ਨੌਜਵਾਨ ਇਕ ਪ੍ਰਵਾਸੀ ਮਜ਼ਦੂਰ ਨੂੰ ਅਗਵਾ ਕਰਕੇ ਉਸ ਕੋਲੋਂ ਨਕਦੀ ਖੋਹਣ ਤੋਂ ਇਲਾਵਾ ਉਸ ਦੀ ਫੜ੍ਹੀ ਤੋਂ ਹਜ਼ਾਰਾਂ ਰੁਪਏ ਦਾ ਲੋਹੜੀ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ | ਪ੍ਰਵਾਸੀ ...

ਪੂਰੀ ਖ਼ਬਰ »

ਈ. ਡੀ. ਵਲੋਂ ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਨੋਟਿਸ ਜਾਰੀ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਇੰਫੋਰਸਮੈਂਟ ਡਾਇਰੈਕਟਰ (ਈ. ਡੀ.) ਵਲੋਂ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀ ਮਾਨ ਤੋਂ ਬਾਅਦ ਹੁਣ ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਨੋਟਿਸ ਜਾਰੀ ਕਰਨ ਮਾਮਲਾ ਸਾਹਮਣੇ ਆਇਆ ਹੈ | ਸੂਤਰਾਂ ਅਨੁਸਾਰ ਬੀਤੇ ਸਾਲ ਅਕਤੂਬਰ ...

ਪੂਰੀ ਖ਼ਬਰ »

ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਦਿੱਤਾ ਧਰਨਾ


ਲਾਲੜੂ, 13 ਜਨਵਰੀ (ਰਾਜਬੀਰ ਸਿੰਘ)-ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ਵਿਚ ਪੰਜਾਬ ਰਾਜ ਪਾਵਰ/ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਲਾਲੜੂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵਿਜੇ ਕੁਮਾਰ, ਸੁਭਾਸ਼ ਚੰਦਰ, ਮਹਿੰਦਰ ਸਿੰਘ, ਨਾਇਬ ਸਿੰਘ, ਚੰਦਰ ਸ਼ੇਖ਼ਰ ਪਾਂਡੇ, ਹਰੀ ਸਿੰਘ ਆਦਿ ਆਗੂਆਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ | ਇਸੇ ਦੌਰਾਨ ਜਥੇਬੰਦੀ ਦੀ ਮੰਡਲ ਯੂਨਿਟ ਲਾਲੜੂ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ, ਜਿਸ ਅਨੁਸਾਰ ਗੁਰਚਰਨ ਸਿੰਘ ਪ੍ਰਧਾਨ, ਹਰੀ ਸਿੰਘ ਅਤੇ ਚੰਦਰ ਸ਼ੇਖ਼ਰ ਪਾਂਡੇ ਸੀਨੀਅਰ ਮੀਤ ਪ੍ਰਧਾਨ, ਗਿਆਨ ਚੰਦ ਅਤੇ ਹਰਮਿੰਦਰ ਸਿੰਘ ਮੀਤ ਪ੍ਰਧਾਨ, ਰਘੁਵਰ ਦੱਤ ਪਾਂਡੇ ਸਕੱਤਰ, ਮਹਿੰਦਰ ਪਾਲ ਸੂਦ ਅਤੇ ਅਮਰ ਸਿੰਘ ਜਨਰਲ ਸਕੱਤਰ, ਕੁੰਵਰ ਸਿੰਘ ਖ਼ਜ਼ਾਨਚੀ, ਗੁਰਨਾਮ ਸਿੰਘ ਜਨਰਲ ਖ਼ਜ਼ਾਨਚੀ, ਚੂਹੜ ਸਿੰਘ ਆਡੀਟਰ ਅਤੇ ਜੋਗਾ ਸਿੰਘ ਸਲਾਹਕਾਰ ਚੁਣੇ ਗਏ |


ਖ਼ਬਰ ਸ਼ੇਅਰ ਕਰੋ

ਪੁਲਿਸ ਵਲੋਂ ਦਿਵਿਆਂਸ਼ੂ ਬੁੱਧੀਰਾਜਾ ਅਤੇ ਹਾਰਦਿਕ ਨੈਨ ਗਿ੍ਫ਼ਤਾਰ

ਮਾਮਲਾ ਮੁੱਖ ਮੰਤਰੀ ਦੇ ਕਾਫਲੇ 'ਚ ਘੁਸਪੈਠ ਕਰਨ ਅਤੇ ਨਾਅਰੇਬਾਜ਼ੀ ਕਰਨ ਦਾ ਪੰਚਕੂਲਾ, 13 ਜਨਵਰੀ (ਕਪਿਲ)-ਬੀਤੇ ਦਿਨੀਂ ਪੰਚਕੂਲਾ ਦੇ ਸੈਕਟਰ-1 ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਫ਼ਲੇ 'ਚ ਘੁਸਪੈਠ ਕਰਦਿਆਂ ਐੱਨ. ਐੱਸ. ਯੂ. ਆਈ. ਹਰਿਆਣਾ ਦੇ ਸੂਬਾ ...

ਪੂਰੀ ਖ਼ਬਰ »

ਟਰੈਵਲ ਏਜੰਟਾਂ ਦੀ ਇਸ਼ਤਿਹਾਰਬਾਜ਼ੀ ਲਈ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ-ਡੀ. ਸੀ.
ਪ੍ਰਕਾਸ਼ਕਾਂ ਨੂੰ ਬਿਨਾਂ ਰਜਿਸਟ੍ਰੇਸ਼ਨ ਨੰਬਰ ਤੋਂ ਇਸ਼ਤਿਹਾਰ ਜਾਰੀ ਨਾ ਕਰਨ ਦੀ ਦਿੱਤੀ ਹਦਾਇਤ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ­-ਕਮ-ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ 12 ਦਸੰਬਰ 2017 ਨੂੰ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਭਵਿੱਖ ਵਿਚ ਕਿਸੇ ਵੀ ਟਰੈਵਲ ਏਜੰਟ ...

ਪੂਰੀ ਖ਼ਬਰ »

ਨਸ਼ੇ ਨੂੰ ਪੰਜਾਬ ਵਿਚੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਬਣਾਈ ਟੀਮ ਵਲੋਂ ਸਰਕਾਰੀ ਕਾਲਜ ਵਿਖੇ ਪ੍ਰੋਗਰਾਮ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)- ਪੰਜਾਬ ਸਰਕਾਰ ਵਲੋਂ ਡਰੱਗਜ਼ ਅਤੇ ਹੋਰ ਨਸ਼ੇ ਨੂੰ ਪੰਜਾਬ ਵਿਚੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੁਆਰਾ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਗ੍ਰਹਿ ...

ਪੂਰੀ ਖ਼ਬਰ »

'ਆਪ' ਚਲਾਏਗੀ ਵਿਸ਼ੇਸ਼ ਮੁਹਿੰਮ ਨਾਰਾਜ਼ ਤੇ ਗ਼ੁੱਸੇ ਵਲੰਟੀਅਰਾਂ ਨੂੰ ਮਨਾਇਆ ਜਾਏਗਾ-ਮਾਨ

ਚੰਡੀਗੜ੍ਹ, 13 ਜਨਵਰੀ (ਐਨ.ਐਸ.ਪਰਵਾਨਾ)- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਇਕ ਇਹੋ ਜਿਹੀ ਵਿਸ਼ੇਸ਼ ਮੁਹਿੰਮ ਚਲਾਉਣਗੇ ਜਿਸ ਦਾ ਮੰਤਵ ਉਨ੍ਹਾਂ ਵਰਕਰਾਂ ਜੋ ਕਿਸੇ ਨਾ ਕਿਸੇ ਕਾਰਨ ਪਾਰਟੀ ਤੋਂ ਨਾਰਾਜ਼ ਤੇ ਗ਼ੁੱਸੇ ਹੋ ਕੇ ...

ਪੂਰੀ ਖ਼ਬਰ »

ਇਪਟਾ ਪੰਜਾਬ ਦਾ ਵਫ਼ਦ 3 ਰੋਜ਼ਾ ਯੁਵਾ ਨਾਟ ਉਤਸਵ ਲਈ ਛਤੀਸਗੜ੍ਹ ਪੁੱਜਾ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਭਲਾਈ (ਛਤੀਸਗੜ੍ਹ) ਵਿਖੇ ਹੋਣ ਜਾ ਰਹੇ ਪਹਿਲੇ ਤਿੰਨ ਰੋਜ਼ਾ ਰਾਸ਼ਟਰੀ ਯੁਵਾ ਉਤਸਵ ਜਿਸ ਵਿਚ ਦੇਸ਼ ਦੀਆਂ ਸਾਰੀਆਂ ਇਪਟਾ ਇਕਾਈਆਂ ਦੇ 40 ਸਾਲ ਤੋਂ ਘੱਟ ਉਮਰ ਦੇ ਨਾਟ-ਕਰਮੀ, ਗਾਇਕ ਆਦਿ ਸ਼ਮੂਲੀਅਤ ਕਰਨ ਜਾ ਰਹੇ ਹਨ, 'ਚ ਭਾਗ ...

ਪੂਰੀ ਖ਼ਬਰ »

ਤਹਿਸੀਲਦਾਰ (ਚੋਣਾਂ) ਵਲੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ 2018 ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਗਈ | 1 ਜਨਵਰੀ 2018 ਨੂੰ ਆਧਾਰ ਮੰਨ ਕੇ ਜ਼ਿਲ੍ਹੇ ਵਿਚ ਕੀਤੀ ਗਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਪ੍ਰੋਗਰਾਮ ...

ਪੂਰੀ ਖ਼ਬਰ »

ਲੜਕੀਆਂ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਘੱਟ ਨਹੀਂ, ਸਿਰਫ ਮੌਕਾ ਦੇਣ ਦੀ ਲੋੜ-ਐਡਵੋਕੇਟ ਪਿ੍ੰਸ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਹੀ ਅਸੀਂ ਇਕ ਨਰੋਏ ਸਮਾਜ ਦੀ ਸਿਰਜਣਾ 'ਚ ਬਣਦਾ ਯੋਗਦਾਨ ਪਾ ਸਕਦੇ ...

ਪੂਰੀ ਖ਼ਬਰ »

ਪੁਲਿਸ ਦੀ ਗੱਡੀ 'ਤੇ ਹਮਲਾ ਕਰਨ ਵਾਲਾ ਫੈਕਟਰੀ ਵਰਕਰ ਕਾਬੂ

ਡੇਰਾਬੱਸੀ, 13 ਜਨਵਰੀ (ਗੁਰਮੀਤ ਸਿੰਘ)-ਪਿੰਡ ਸੈਦਪੁਰਾ ਨੇੜੇ ਸਥਿਤ ਇਕ ਫੈਕਟਰੀ 'ਚ ਬੀਤੀ 4 ਜਨਵਰੀ ਨੂੰ ਲੜਾਈ-ਝਗੜਾ ਹੋਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਟੀਮ ਦੀ ਗੱਡੀ 'ਤੇ ਪਥਰਾਓ ਕਰਕੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਪੁਲਿਸ ਨੇ ਇਕ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਡੀ. ਪੀ. ਆਈ. (ਅ. ਸ) ਨਾਲ ਹੋਈ ਮੀਟਿੰਗ

ਐੱਸ. ਏ. ਐੱਸ. ਨਗਰ, 13 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕੇ ਦੀ ਅਗਵਾਈ ਹੇਠ ਡੀ. ਪੀ. ...

ਪੂਰੀ ਖ਼ਬਰ »

ਪਿੰਡ ਰੋਡ ਮਾਜਰਾ-ਚੱਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਕੁਰਾਲੀ, 13 ਜਨਵਰੀ (ਬਿੱਲਾ ਅਕਾਲਗੜ੍ਹੀਆ/ਹਰਪ੍ਰੀਤ ਸਿੰਘ)-ਨੇੜਲੇ ਪਿੰਡ ਰੋਡ ਮਾਜਰਾ-ਚੱਕਲਾਂ ਵਿਖੇ ਬਾਬਾ ਗਾਜ਼ੀ ਦਾਸ ਜੀ ਕਲੱਬ ਅਤੇ ਸਮੂਹ ਨਗਰ ਪੰਚਾਇਤ ਵਲੋਂ ਗੁਰਦੁਆਰਾ ਸਾਹਿਬ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਬ੍ਰੇਸਬਨ ...

ਪੂਰੀ ਖ਼ਬਰ »

ਭਾਜਪਾ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ 16 ਨੂੰ ਧਰਨਾ ਦੇਣ ਦਾ ਐਲਾਨ

ਐੱਸ. ਏ. ਐੱਸ. ਨਗਰ, 13 ਜਨਵਰੀ (ਕੇ. ਐੱਸ. ਰਾਣਾ)-ਭਾਜਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਅਨੁਸਾਰ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫ਼ਤਰ ਅੱਗੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX