ਭਵਾਨੀਗੜ੍ਹ, 13 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਲਿਆਲ ਵਿਖੇ ਅੱਜ ਸਵੇਰੇ ਪਿੰਡ ਵਿੱਚ ਸਥਿਤ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਪਿੰਡ ਦੇ ਵੱਡੀ ਗਿਣਤੀ ਵਿੱਚ ਫ਼ੌਜ ਵਿੱਚ ਨੌਕਰੀ ਲੈਣ ਲਈ ਠੱਗੀ ਦਾ ਸ਼ਿਕਾਰ ਹੋਏ ਪਿੰਡ ਵਾਸੀਆਂ ਵਿਚੋਂ ਇਕ ਨੇ ਮਿੱਟੀ ਦਾ ਤੇਲ ...
ਸੰਗਰੂਰ, 13 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੰਗਰੂਰ ਡਿਪੂ ਵਲੋਂ ਇਤਹਿਆਤ ਦੇ ਤੌਰ ਉੱਤੇ ਮੌਕ ਡਰਿੱਲ ਕਰਵਾਈ ਗਈ | ਭਾਵੇਂ ਇਸ ਮੌਕ ਡਰਿੱਲ ਬਾਬਤ ਇੰਡੀਅਨ ਆਇਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ...
ਸੰਗਰੂਰ, 13 ਜਨਵਰੀ (ਧੀਰਜ਼ ਪਸ਼ੌਰੀਆ) - ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸ਼ੇਰੋਂ ਨੇ ਕਿਹਾ ਹੈ ਕਿ ਪੰਜਾਬ ਦੇ ਕੈਪਟਨ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ...
ਸੰਗਰੂਰ, 13 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਵਿਖੇ ਹਰ ਮਹੀਨੇ ਦੀ ਤਰਾਂ ਮਿਤੀ 14 ਜਨਵਰੀ ਨੂੰ ਸ਼ਬਦ ਗੁਰੂ ਚੇਤਨਾ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ...
ਲਹਿਰਾਗਾਗਾ, 13 ਜਨਵਰੀ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲਹਿਰਾਗਾਗਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ...
ਮੂਲੋਵਾਲ, 13 ਜਨਵਰੀ (ਰਤਨ ਭੰਡਾਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਪੁਸ਼ਪਿੰਦਰ ਕੁਮਾਰ ਨੇ ਕਿਹਾ ਕਿ ਇਸ ਸਕੂਲ ਵਿਚ ਲੜਕੀਆਂ ਅਤੇ ਲੜਕਿਆਂ ਦੇ ਲਈ ਵੋਕੇਸ਼ਨਲ ਸਿੱਖਿਆ ...
ਚੀਮਾ ਮੰਡੀ, 13 ਜਨਵਰੀ (ਮੱਕੜ, ਮਾਨ) - ਸਥਾਨਕ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਰੱਖੀ ਚੋਣ ਐਨ ਮੌਕੇ ਉੱਤੇ ਮੁਲਤਵੀ ਹੋਣ ਦਾ ਸਮਾਚਾਰ ਮਿਲਿਆ ਹੈ | ਇੱਥੇ ਦਸਣਯੋਗ ਹੈ ਕਿ ਨਗਰ ਪੰਚਾਇਤ ਚੀਮਾ ਦੇ 13 ਵਾਰਡਾਂ ਲਈ ਪਿਛਲੀ 17 ਦਸੰਬਰ ਨੰੂ ਚੋਣਾਂ ਹੋਈਆਂ ਸਨ ਜਿਸ ਦੀ ਪ੍ਰਧਾਨਗੀ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ -ਸੱਚਖੰਡ ਵਾਸੀ ਸੰਤ ਨਰੈਣ ਸਿੰਘ ਮੋਨੀ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਬਰਸੀ ਨੰੂ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਮੁਹਾਲੀ ਨੇੜੇ ਬਾਗੜੀਆਂ ਵਿਖੇ ਕਰਵਾਇਆ ਗਿਆ | ਇਸ ਬਰਸੀ ਸਮਾਗਮ ਵਿਚ ...
ਸੰਗਰੂਰ, 13 ਜਨਵਰੀ (ਧੀਰਜ਼ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨ ਤੋਂ ਨਗਰ ਨਿਗਮ ਚੋਣਾਂ ਵਿਚ ਵੀ ਜੇਤੂ ਮੁਹਿੰਮ ਜ਼ਾਰੀ ਰੱਖਦੀ ਹੋਈ ਕਾਂਗਰਸ ਅਗਾਮੀ ਪੰਚਾਇਤੀ ਚੋਣਾਂ ਵਿਚ ਵੀ ਹੰੂਝਾਫੇਰ ਜਿੱਤ ਪ੍ਰਾਪਤ ਕਰੇਗੀ | ...
ਚੀਮਾ ਮੰਡੀ, 13 ਜਨਵਰੀ (ਦਲਜੀਤ ਸਿੰਘ ਮੱਕੜ)-22 ਜਨਵਰੀ ਤੋਂ 26 ਜਨਵਰੀ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਪੰਜ ਰੋਜ਼ਾ ਧਰਨੇ ਦਿੱਤੇ ਜਾ ਰਹੇ ਹਨ, ਇਸ ਸਬੰਧੀ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ...
ਘਰਾਚੋਂ, 13 ਜਨਵਰੀ (ਘੁਮਾਣ) -ਪਿੰਡ ਨਾਗਰਾ ਵਿਖੇ ਸੀਨੀਅਰ ਅਕਾਲੀ ਆਗੂ ਕੁਲਜੀਤ ਸਿੰਘ ਨਾਗਰਾ ਦੇ ਗ੍ਰਹਿ ਵਿਖੇ ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਪਹੁੰਚੇ ਅਤੇ ਕੁਲਜੀਤ ਸਿੰਘ ਦੇ ਪੋਤਰੇ ਸੁਖਵੀਰ ਸਿੰਘ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ)-ਕਾਮਰੇਡ ਰਾਜਿੰਦਰ ਪਾਲ ਰਾਜੀ ਸਿੰਗਲਾ ਨੰੂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣਾ ਨਿੱਜੀ ਸਕੱਤਰ ਨਿਯੁਕਤ ਕੀਤਾ ਹੈ | ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਕਾਮਰੇਡ ਰਾਜੀ ਸਿੰਗਲਾ ਨੰੂ ਨਿਯੁਕਤੀ ਪੱਤਰ ...
ਸੰਗਰੂਰ, 13 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸ੍ਰੀ ਅਮਨਦੀਪ ਸਿੰਘ ਪੂਨੀਆ ਅਤੇ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ ਨੇ ਕਿਹਾ ਕਿ ਪਾਰਟੀ 16 ਜਨਵਰੀ ਨੰੂ ਪੰਜਾਬ ਪ੍ਰਧਾਨ ਸ੍ਰੀ ਵਿਜੈ ਸਾਪਲਾਂ ਦੇ ਦਿਸ਼ਾ ...
ਅਮਰਗੜ੍ਹ, 13 ਜਨਵਰੀ (ਸੁਖਜਿੰਦਰ ਸਿੰਘ ਝੱਲ)-ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਸ. ਹਰੀ ਸਿੰਘ ਖੇੜੀ ਸੋਢੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਪਿੰਡਾਂ ਵਿਚ ਜਾ ਕੇ ਪਿੰਡਾਂ ਦੀਆਂ ਦੀਵਾਰਾਂ ਉੱਪਰ ...
ਸੁਨਾਮ ਊਧਮ ਸਿੰਘ ਵਾਲ, 13 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)-ਦੇਸ ਵਿਚ ਮਨਾਏ ਜਾ ਰਹੇ ਕੌਮੀ ਯੁਵਾ ਹਫ਼ਤਾ ਦੇ ਅੰਤਰਗਤ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਡਾਇਰੈਕਟਰ ਜਗਜੀਤ ਸਿੰਘ ਮਾਨ ਦੇ ਨਿਰਦੇਸ਼ਨ ਤੇ ਬਲਾਕ ਸੁਨਾਮ ਦੇ ਸੁਖਦੀਪ ਕੋਰ ਦੀ ਅਗਵਾਈ ਵਿਚ ਸਥਾਨਕ ਤੋਰਨ ...
ਜਾਖ਼ਲ, 13 ਜਨਵਰੀ (ਪ੍ਰਵੀਨ ਮਦਾਨ)-ਬਿ੍ਜ ਲਾਲ ਜਿੰਦਲ ਡੀ.ਏ.ਵੀ. ਪਬਲਿਕ ਸਕੂਲ ਵਿਚ ਵਰਲਡ ਹੈਲਥ ਕੌਾਸਲ ਤੇ ਇੰਡੋਮੈਕਸ ਹਸਪਤਾਲ ਵੱਲੋਂ ਸਾਂਝੇ ਤੌਰ 'ਤੇ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ ਜਿਸ ਵਿਚ 200 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ | ਡਾ: ਰਾਜੀਵ ਗੁਪਤਾ, ਨਿਸ਼ਾਂਤ ...
ਮਹਿਲਾਂ ਚੌਕ, 13 ਜਨਵਰੀ (ਬੜਿੰਗ)-ਪੰਜਾਬੀ ਸਾਹਿਤ ਦੇ ਖੇਤਰ ਚ ਆਪਣੀ ਪਲੇਠੀ ਪੁਸਤਕ'' ਪਿ੍ਜਮ 'ਚੋ ਲੰਘਦਾ ਸ਼ਹਿਰ' ਨਾਲ ਚਰਚਿਤ ਹੋਏ ਸਾਹਿਤਕਾਰ ਵਾਹਿਦ ਖਡਿਆਲ ਨੂੰ ਪੰਜਾਬੀ ਸਾਹਿਤ ਅਕਾਦਮੀ ਵਲੋਂ ਫਰਵਰੀ ਮਹੀਨੇ ਵਿੱਚ ਕਰਵਾਏ ਜਾ ਰਹੇ ਸਨਮਾਨ ਸਮਾਰੋਹ ਵਿੱਚ ਪ੍ਰੋ . ...
ਸੰਦੌੜ, 13 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)-ਸਰਕਾਰੀ ਹਾਈ ਸਕੂਲ ਕਲਿਆਣ ਵਿਖੇ ਸਕੂਲ ਇੰਚਾਰਜ ਮੈਡਮ ਵਿਜੇ ਕੁਮਾਰੀ ਦੀ ਅਗਵਾਈ ਹੇਠ ਬੱਚਿਆਂ ਅੰਦਰ ਅੰਗਰੇਜ਼ੀ ਪ੍ਰਤੀ ਰੁਚੀ ਨੂੰ ਵਧਾਉਣ ਦੇ ਮੰਤਵ ਤਹਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ 'ਲੜਕੀਆਂ ...
ਧਰਮਗੜ੍ਹ/ਜਖੇਪਲ, 13 ਜਨਵਰੀ (ਗੁਰਜੀਤ ਸਿੰਘ ਚਹਿਲ/ਮੇਜਰ ਸਿੰਘ ਜਖੇਪਲ)-ਸਰਕਲ ਧਰਮਗੜ੍ਹ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕੇ.ਸੀ.ਟੀ. ਕਾਲਜ ਫਤਹਿਗੜ੍ਹ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹੀਦ ਊਧਮ ਸਿੰਘ ਸੈਕੰਡਰੀ ਸਕੂਲ ਗੰਢੂਆਂ ਵਿਖੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋ ਪੁਲਿਸ ਕਪਤਾਨ ਮਨਜੀਤ ਸਿੰਘ ਬਰਾੜ, ਡਾ. ਮਹਿੰਦਰ ਕੌਰ ਡਾਇਰੈਕਟਰ ਐਸ.ਯੂ.ਐਸ. ਸੁਸਾਇਟੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਐਸ.ਐਚ. ਓ. ਧਰਮਗੜ੍ਹ ਇੰਸ. ਪਲਵਿੰਦਰ ਸਿੰਘ, ਐਡਵੋਕੇਟ ਤਰਸੇਮ ਸਿੰਘ ਸਹੋਤਾ, ਸ੍ਰੀਮਤੀ ਕਿਰਨਪਾਲ ਕੌਰ ਸਹੋਤਾ, ਡਾ. ਰਾਮ ਲਾਲ ਗੋਇਲ, ਸ੍ਰੀਮਤੀ ਨਰੇਸ਼ ਗੁਪਤਾ ਸਾਇੰਸ ਮਿਸਟ੍ਰੈਸ ਧਰਮਗੜ੍ਹ, ਸਟਾਰ ਬਾਲ ਕਲਾਕਾਰ ਅਨਮੋਲ ਵਰਮਾ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ, ਕਾਕਾ ਧਾਲੀਵਾਲ ਪ੍ਰਧਾਨ ਬਾਬਾ ਭੋਲਾ ਗਿਰ ਸਪੋਰਟਸ ਕਲੱਬ ਚੀਮਾ, ਰਣਜੀਤ ਸਿੰਘ ਸ਼ੀਤਲ ਅਤੇ ਸੇਵਾਮੁਕਤ ਪਿ੍ੰਸੀਪਲ ਭੁਪਿੰਦਰ ਸਿੰਘ ਨੇ ਉਕਤ ਸਕੂਲ 'ਚ ਪੜ੍ਹਦੀਆਂ ਇਕਲੌਤੀਆਂ ਧੀਆਂ ਅਤੇ ਸੱਭਿਆਚਾਰਕ ਖੇਤਰ ਲਈ ਸਕੂਲ ਦੀਆਂ ਭੰਗੜੇ 'ਚ ਸਟਾਰ ਕੁੜੀਆਂ ਮਨਪ੍ਰੀਤ ਕਾਕੂ ਗੰਢੂਆਂ, ਅਮਨੀ ਗੋਬਿੰਦਗੜ੍ਹ, ਸ਼ਮਲਪ੍ਰੀਤ ਸੰਗਤਪੁਰਾ, ਕਮਲ ਫਤਹਿਗੜ੍ਹ, ਸੰਦੀਪ ਫਤਹਿਗੜ੍ਹ ਅਤੇ ਕੌਮੀ ਖਿਡਾਰਨ ਮਨਪ੍ਰੀਤ ਕੌਰ ਤੋ ਇਲਾਵਾ ਹੋਰਨਾਂ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਕੁੜੀਆਂ ਨੂੰ ਉਚੇਚੇ ਤੌਰ 'ਤੇ ਐਟੀ ਕੁਰੱਪਸ਼ਨ ਅਤੇ ਮਨੁੱਖੀ ਅਧਿਕਾਰ ਕਮੇਟੀ ਵਲੋ ਨਵੇਂ ਸਾਲ ਦੇ ਕਲੰਡਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੁੱਜੇ ਸਟਾਰ ਬਾਲ ਕਲਾਕਾਰ ਅਨਮੋਲ ਵਰਮਾ ਅਤੇ ਕਮੇਡੀਅਨ ਸੁਖਵਿੰਦਰ ਸਿੰਘ ਨੇ ਆਪਣੀ ਕਮੇਡੀ ਰਾਹੀ ਵਿਦਿਆਰਥੀਆਂ ਦਾ ਖ਼ੂਬ ਮਨੋਰੰਜਨ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਗੁਰਜੀਤ ਸਿੰਘ ਚਹਿਲ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਸੰਗਰੂਰ, ਨੰਬਰਦਾਰ ਰਘਬੀਰ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਗੰਢੂਆਂ, ਮਾਸਟਰ ਬਲਵੰਤ ਸਿੰਘ ਬੈਨੀਪਾਲ, ਜਗਸੀਰ ਸਿੰਘ, ਸੁਖਵੀਰ ਸਿੰਘ ਪੰਚ, ਵਿੱਕੀ ਪੰਚ ਗੰਢੂਆਂ, ਸੰਗੀਤ ਅਧਿਆਪਕ ਤਨਵੀਰ ਖਾਨ, ਰਾਜ ਕੁਮਾਰ, ਮੈਡਮ ਰਸ਼ਮੀ ਬਾਲਾ, ਅਧਿਆਪਕ ਅੰਕਿਤ ਕਾਲੜਾ, ਅਮਨ ਬੈਨੀਪਾਲ, ਜਤਿਨ ਸ਼ਰਮਾ, ਪਰੀਤ ਸਿੰਧੂ, ਗੁਰਵਿੰਦਰ ਭੰਗੂ, ਗੁਰਜਿੰਦਰ ਰਾਮ, ਪ੍ਰਧਾਨ ਜਗਰਾਜ ਸਿੰਘ ਭੰਗੂ ਗੰਢੂਆਂ, ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਹਰਵਿੰਦਰ ਸਿੰਘ ਅਤੇ ਅਵਤਾਰ ਸਿੰਘ ਆਦਿ ਮੌਜੂਦ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਪੁਰੀ, ਪਿ੍ੰਸੀਪਲ ਰਜਨੀ ਸ਼ਰਮਾ, ਮੈਨੇਜਰ ਬਲਦੇਵ ਸਿੰਘ ਗਹਿਲ, ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਲੋਹੜੀ ਵਿੱਚ ਤਿਲ ਪਾਏ ਗਏ, ਈਸ਼ਰ ਆ ਦਲਿੱਦਰ ਕਿਹਾ ਅਤੇ ਚੰਗੇ ਦਿਨਾਂ ਦੀ ਕਾਮਨਾ ਕੀਤੀ ਗਈ | ਬੱਚਿਆਂ ਨੇ ਇਸ ਮੌਕੇ ਸਕੂਲ ਵਿੱਚ ਰੰਗੋਲੀ ਬਣਾਈ | ਆਰਟ ਕੰਪੀਟੀਸ਼ਨ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿਖੇ ਡਾਇਰੈਕਟਰ ਜਗਜੀਤ ਸਿੰਘ ਅਤੇ ਪਿ੍ੰਸੀਪਲ ਡਾ. ਨੀਤੂ ਸੇਠੀ ਦੀ ਅਗਵਾਈ ਹੇਠ ਯੂਥ ਦਿਵਸ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਬੀ.ਐਡ ਦੀਆਂ ਵਿਦਿਆਰਥਣਾਂ ਨੇ ਸਵਾਮੀ ਵਿਵੇਕਾਨੰਦ ਦੇ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ | ਵਿਦਿਆਰਥਣਾਂ ਦੇ ਲੇਖ ਅਤੇ ਕੈਲੀਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ | ਡਾ.ਨੀਤੁ ਸੇਠੀ ਨੇ ਵੀ ਵਿਦਿਆਰਥਣਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਲੋਹੜੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਧੂਣੀ ਬਾਲ ਕੇ ਧੀਆਂ ਦੀ ਲੋਹੜੀ ਮਨਾਈ | ਵਿਦਿਆਰਥਣ ਅਮਨਦੀਪ ਕੌਰ ਨੇ ਧੀਆਂ ਦੀ ਲੋਹੜੀ ਤੇ ਕਵਿਤਾ, ਸੋਨੀ ਕੌਰ ਅਤੇ ਅਮਨਦੀਪ ਕੌਰ ਨੇ ਡਾਂਸ ਪੇਸ਼ ਕੀਤਾ ਗਿਆ |
ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਅਯਾਨ ਇੰਸਟੀਚਿਊਟ ਆਫ਼ ਨਰਸਿੰਗ ਭੋਗੀਵਾਲ ਵਿਖੇ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਰਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਗਿੱਧਾ ਤੇ ਭੰਗੜਾ ਪਾ ਕੇ ਲੋਹੜੀ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਗਾਜ਼ੀ ਸ਼ੇਖ ਨੇ ਕਿਹਾ ਕਿ ਸਮਾਜ ਨੂੰ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ | ਇਸ ਮੌਕੇ ਉਪ ਪਿ੍ੰਸੀਪਲ ਜਸਪ੍ਰੀਤ ਕੌਰ, ਮੈਡਮ ਨੀਸ ਪ੍ਰਵੀਨ, ਕੁਲਜੀਤ ਕੌਰ, ਕੁਲਦੀਪ ਕੌਰ, ਸਤਵੀਰ ਕੌਰ, ਸੰਦੀਪ ਕੌਰ, ਗੁਰਜਿੰਦਰ ਕੌਰ, ਨਸਰੀਨ ਆਦਿ ਮੌਜੂਦ ਸਨ |
ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੈਡਮ ਬਿਕਰਮਜੀਤ ਕੌਰ ਨੇ ਕਾਲਜ ਪ੍ਰਬੰਧਕਾਂ ਤੇ ਸਟਾਫ਼ ਵਲੋਂ ਕੀਤੇ ਉੱਦਮ ਦੀ ਸਰਾਹਨਾ ਕਰਦਿਆਂ ਵਿਦਿਆਰਥਣਾਂ ਨਾਲ ਮਿਲ ਕੇ ਲੋਹੜੀ ਮਨਾਈ ਅਤੇ ਹਮੇਸ਼ਾ ਧੀਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਸਭਿਆਚਾਰਕ ਗੀਤ ਤੇ ਗਿੱਧਾ ਪੇਸ਼ ਕਰਕੇ ਵਾਹ ਵਾਹ ਖੱਟੀ | ਕਾਲਜ ਪਿ੍ੰਸੀਪਲ ਡਾ.ਸਰੋਜ ਰਾਣੀ ਸ਼ਰਮਾ ਨੇ ਲੋਹੜੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਸਮੇਤ ਖ਼ੁਸ਼ੀਆਂ, ਖੇੜਿਆਂ ਤੇ ਪਿਆਰ ਦਾ ਪ੍ਰਤੀਕ ਹੈ ਜੋ ਆਪਸੀ ਮੇਲਜੋਲ ਨੂੰ ਅਹਿਮੀਅਤ ਦਿੰਦਾ ਹੈ | ਲੋਹੜੀ ਦਾ ਸਮਾਗਮ ਸੰਸਥਾ ਦੇ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਦੀ ਪੋਤੀ ਦੀ ਲੋਹੜੀ ਨੂੰ ਸਮਰਪਿਤ ਰਿਹਾ | ਇਸ ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ, ਡਾ. ਭਵਨੀਤ ਕੌਰ ਵਾਲੀਆ, ਡਾਇਰੈਕਟਰ ਡਾ.ਏ.ਏ.ਖਾਨ ਅਤੇ ਪਿ੍ੰਸੀਪਲ ਡਾ.ਸਰੋਜ ਰਾਣੀ ਸ਼ਰਮਾ ਨੇ ਸਟਾਫ਼ ਤੇ ਵਿਦਿਆਰਥਣਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
ਖਨੌਰੀ, (ਰਾਜੇਸ਼ ਕੁਮਾਰ) - ਨਿਊ ਸਰਸਵਤੀ ਕਾਲਜ ਕੈਂਪਸ (ਲੜਕੀਆਂ) ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੌਮਾਂਤਰੀ ਧੀ ਦਿਵਸ ਅਤੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਵਿਜੈ ਰੰਗਾ ਅਤੇ ਰਾਜਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਖੇ ਕਾਲਜ ਵਿਦਿਆਰਥਣਾਂ ਨੇ ਗਿੱਧਾ, ਜਾਗੋਂ, ਭਰੁਣ ਹੱਤਿਆ, ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਵਿਜੈ ਰੰਗਾ ਅਤੇ ਰਾਜਬੀਰ ਸਿੰਘ ਨੇ ਸਾਰੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ | ਇਸ ਮੌਕੇ ਰਾਜਬੀਰ ਸਿੰਘ, ਧਰਮਿੰਦਰ ਸਿੰਘ, ਮੈਡਮ ਸੁਰਭੀ, ਮੈਡਮ ਸੁਮਨ, ਆਸ਼ੂ ਗਿੱਲ, ਰਵਿੰਦਰ ਕੌਰ, ਮੀਨਾ, ਸਤੀਸ਼ ਕੁਮਾਰ ਅਤੇ ਸਮੂਹ ਸਟਾਫ਼ ਨੇ ਲੋਹੜੀ ਦੀ ਵਧਾਈ ਦਿੱਤੀ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਇੰਡੀਅਨ ਐਕਰੈਲਿਕਸ ਵਰਕਰਜ਼ ਦਲ (ਧਾਗਾ ਫੈਕਟਰੀ) ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਦੌਰਾਨ ਹੀ ਦਲ ਦੇ ਪ੍ਰਧਾਨ ਨਛੱਤਰ ਸਿੰਘ, ਅਵਤਾਰ ਸਿੰਘ, ਪਰਵਿੰਦਰ ਕੁਮਾਰ, ਹੰਸ ਰਾਜ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਦਲ ਦੇ ਆਗੂਆਂ ਨੇ ਸਮੂਹ ਦਲ ਦੇ ਵਰਕਰਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਲੋਹੜੀ ਵੰਡੀ | ਇਸ ਮੌਕੇ 'ਤੇ ਵਰਕਰਜ਼ ਦਲ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਲੌਾਗੋਵਾਲ, (ਵਿਨੋਦ) - ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਚੱਲ ਰਹੇ ਬਾਬਾ ਫਰੀਦ ਇੰਸਟੀਚਿਊਟ ਲੌਾਗੋਵਾਲ ਵਿਖੇ ਚਿੜੀਆਂ ਦੀ ਲਲਕਾਰ ਗਰੁੱਪ ਦੇ ਸਹਿਯੋਗ ਨਾਲ ਕੁੜੀਆਂ ਦੀ ਲੋਹੜੀ ਮਨਾਈ ਗਈ | ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਹਿਮਾਂ ਭਰਮਾਂ 'ਤੇ ਚੋਟ ਕਰਦਾ ਨਾਟਕ ਖੇਡਿਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕਾਕਾ ਨਵਇੰਦਰ ਸਿੰਘ ਲੌਾਗੋਵਾਲ ਸਪੁੱਤਰ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸ਼ਮੂਲੀਅਤ ਕੀਤੀ | ਇਸ ਸਮਾਗਮ 'ਚ ਮੀਰਾ ਸਾਹਿਬ ਸੋਸਾਇਟੀ ਮਾਨਸਾ ਦੇ ਪਰਮਿੰਦਰ ਸਿੰਘ ਕੁਛ ਕਰੋ ਫਾਉਂਡੇਸ਼ਨ ਦੇ ਕਿ੍ਸ਼ਨ ਸੰਗਰੂਰੀ, ਸਲਾਇਟ ਦੇ ਡੀਨ ਆਜ਼ਾਦ ਸ਼ਤਰੂ ਅਰੋੜਾ, ਪ੍ਰੋ. ਮਨੋਜ਼ ਗੋਇਲ, ਅੰਮਿ੍ਤ ਇੰਦੂ, ਕਮਲਜੀਤ ਸਿੰਘ, ਪਰਮਜੀਤ ਸਿੰਘ ਗਾਂਧੀ, ਨਰਿੰਦਰ ਨੰਦੂ, ਭੁਪਿੰਦਰ ਸਿੰਘ, ਬੇਅੰਤ ਸਿੰਘ, ਰਮਨਦੀਪ ਸਿੰਘ, ਜਗਸੀਰ ਗਾਂਧੀ ਅਵਤਾਰ ਸਿੰਘ ਦੁੱਲਟ, ਅਮਨਦੀਪ ਕੌਰ, ਹਰਪਾਲ ਕੌਰ (ਸਾਰੇ ਕੌਾਸਲਰ), ਚਮਕੌਰ ਸ਼ਾਹਪੁਰ, ਸੰਜੀਵ ਮਿੰਟੂ, ਜੁਝਾਰ ਲੌਾਗੋਵਾਲ ਅਤੇ ਕੁਲਦੀਪ ਲੌਾਗੋਵਾਲ ਆਦਿ ਹਾਜ਼ਰ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਅਕੈਡਮਿਕ ਹਾਇਟਸ ਪਬਲਿਕ ਸਕੂਲ ਖੋਖਰ ਵਿਖੇ ਲੋਹੜੀ ਦਾ ਤਿਉਹਾਰ ਸਕੂਲ ਪ੍ਰਬੰਧਕ ਵਿਕ੍ਰੇਸ਼ ਰਾਣਾ ਅਤੇ ਪਿ੍ੰਸੀਪਲ ਰੀਤੂ ਰਾਣਾ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਮੈਡਮ ਕਵਿਤਾ, ਨਵਜੋਤ, ਸੁਖਜਿੰਦਰ, ਰਮਨਪ੍ਰੀਤ, ਮੋਨਿਕਾ ਗਰਗ, ਪਾਇਲ, ਆਸ਼ਾ, ਰੀਟਾ, ਮਨਦੀਪ, ਸੁਰਜੀਤ, ਮੀਨਾਕਸ਼ੀ, ਮਨੀਸ਼ਾ, ਲਵਜੋਤ ਸਿੰਘ, ਪ੍ਰਭਜੋਤ ਸਿੰਘ, ਸੁਖਜਿੰਦਰ ਸ਼ਾਮਿਲ ਸਨ |
ਲਹਿਰਾਗਾਗਾ, (ਅਸ਼ੋਕ ਗਰਗ) - ਯੂਥ ਸਪੋਰਟਸ ਕਲੱਬ ਗਾਗਾ ਵੱਲੋਂ ਪਿੰਡ ਦੇ ਸਟੇਡੀਅਮ ਵਿੱਚ ਹਰ ਸਾਲ ਦੀ ਤਰ੍ਹਾਂ ਨਵਜੰਮੀਆਂ ਧੀਆਂ ਦੀ ਲੋਹੜੀ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਮਨਾਈ ਗਈ | ਇਸ ਮੌਕੇ ਜਥੇਦਾਰ ਨਰਾਤਾ ਸਿੰਘ ਗਾਗਾ, ਬਲਵੀਰ ਸਿੰਘ ਮੈਂਬਰ, ਲਾਭ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਕਲੱਬ ਵੱਲੋਂ ਪਿੰਡ ਦੀਆਂ 31 ਨਵਜੰਮੀਆਂ ਧੀਆਂ ਨੂੰ ਸਾਈਕਲੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਜ ਨੂੰ ਚਲਾਉਣ ਲਈ ਧੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਧੀਆਂ ਨਾਲ ਹੀ ਸਮਾਜ ਅੱਗੇ ਵਧਦਾ ਹੈ |ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਰਮਜੀਤ ਸਿੰਘ ਸਕੱਤਰ, ਪਰਮਜੀਤ ਸਿੰਘ ਖ਼ਜ਼ਾਨਚੀ, ਅਮਰੀਕ ਸਿੰਘ ਸੁਸਾਇਟੀ ਮੈਂਬਰ, ਗੁਰਮੇਲ ਸਿੰਘ ਸਲਾਹਕਾਰ, ਜਗਜੀਤ ਸਿੰਘ, ਜਗਰਾਜ ਸਿੰਘ, ਭੋਲਾ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਬੰਟੀ ਹਾਜ਼ਰ ਸਨ |
ਰੁੜਕੀ ਕਲਾਂ, (ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਵਿਖੇ ਸਮਾਜ ਨੂੰ ਧੀ ਤੇ ਪੁੱਤਰ ਦਾ ਫ਼ਰਕ ਮਿਟਾਉਣ ਦੀ ਸੇਧ ਤੇ ਉਦਾਹਰਨ ਬਣਦੇ ਹੋਏ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਣ ਨਾਲ ਹੋਈ ਅਤੇ ਫਿਰ ਗੀਤ ਦੁੱਲਾ ਭੱਟੀ ਆਦਿ ਗਾਏ ਗਏ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਦਰਸ਼ਕਾਂ ਦਾ ਮਨੋਰੰਜਨ ਕੀਤਾ | ਪਾਥੀਆਂ ਤੇ ਲੱਕੜਾਂ ਦੀ ਲਗਾਈ ਧੂਣੀ 'ਚ ਤਿਲ ਅਤੇ ਰਿਉੜੀਆਂ ਪਾਉਂਦਿਆਂ ''ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ'' ਗਾਉਂਦਿਆਂ ਬੱਚਿਆਂ ਅਤੇ ਅਧਿਆਪਕਾਂ ਦਾ ਮੂੰਗਫਲੀ, ਰਿਉੜੀਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਬੱਚੀਆਂ ਦੇ ਮਾਤਾ-ਪਿਤਾ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪਾਇਨੀਅਰ ਸਕੂਲ ਦੇ ਪਿ੍ੰਸੀਪਲ ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਜਿੱਥੇ ਲੋਹੜੀ ਸਾਨੂੰ ਖ਼ੁਸ਼ੀਆਂ ਦਾ ਅਨੰਦ ਦਿੰਦੀ ਹੈ, ਉੱਥੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਤੇ ਪਿਆਰ ਦਾ ਸੁਨੇਹਾ ਬਖ਼ਸ਼ਦੀ ਹੈ ਤੇ ਨਾਲ ਹੀ ਉਨ੍ਹਾਂ ਲੋਹੜੀ ਦੇ ਪਿਛੋਕੜ ਬਾਰੇ ਵੀ ਚਾਨਣਾ ਪਾਇਆ | ਇਸ ਮੌਕੇ ਸਕੂਲ ਦੇ ਸਰਪ੍ਰਸਤ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਾਡੀ ਸੰਸਥਾ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਸੇਧ ਦੇ ਸਕੀਏ, ਤਾਂ ਜੋ ਧੀਆਂ ਨੂੰ ਵੀ ਬਰਾਬਰ ਦਾ ਅਧਿਕਾਰ ਮਿਲ ਸਕੇ | ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ |
ਚੋਟੀਆਂ, (ਜਗਤਾਰ ਮੰਗੀ) - ਨੇੜਲੇ ਪਿੰਡ ਕਾਹਨਗੜ੍ਹ ਦੇ ਗਿਆਨ ਸਾਗਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਪੰਜਾਬ ਦੇ ਸਭਿਆਚਾਰ ਅਨੁਸਾਰ ਲੋਕਗੀਤ ਗਾ ਕੇ, ਭੰਗੜਾ, ਪੁਰਾਣੀਆਂ ਬੁਝਾਰਤਾਂ ਪਾਕੇ, ਦਾਦੀ ਮਾਂ ਵਾਲੀਆਂ ਕਹਾਣੀਆਂ ਸੁਣਾ ਕੇ ਲੋਹੜੀ ਮਨਾਈ | ਇਸ ਸਮੇਂ ਸਕੂਲ ਦੇ ਚੇਅਰਮੈਨ ਰਾਮਪਾਲ ਸਿੰਘ, ਪਿ੍ੰਸੀਪਲ ਅਨੀਤਾ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਨੇ ਬੱਚਿਆਂ ਨਾਲ ਮਿਲ ਕੇ ਲੋਹੜੀ ਦੀ ਧੂਣੀ ਸੇਕੀ ਅਤੇ ਨਾਲ | ਚੇਅਰਮੈਨ ਰਾਮਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀ ਹਰ ਰੋਜ਼ ਪੜ੍ਹਾਈ ਸਮੇਂ ਅਧਿਆਪਕਾਂ ਤੋਂ ਡਰ ਮੰਨਦੇ ਰਹਿੰਦੇ ਹਨ ਪਰ ਅੱਜ ਸਾਰਿਆਂ ਨੇ ਹੀ ਇੱਕ ਬਣ ਕੇ ਲੋਹੜੀ ਮਨਾਈ ਹੈ ਜੋ ਬਹੁਤ ਹੀ ਚੰਗਾ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਕਿਉਂਕਿ ਨਾਂ ਤਾਂ ਅੱਜ ਕਿਸੇ ਵੀ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਘੱਟ ਹਨ ਅਤੇ ਨਾਂ ਹੀ ਸਮਾਜ ਲੜਕੀ ਤੋਂ ਬਿਨਾਂ ਚੱਲ ਸਕਦਾ ਹੈ ਜੋ ਕਿ ਕੁਦਰਤ ਦਾ ਨਿਯਮ ਹੈ | ਇਸ ਲਈ ਸਾਨੂੰ ਲੜਕੀਆਂ ਨੂੰ ਵੀ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ | ਬੱਚਿਆਂ ਨੇ ਵੀ ਇਸ ਲੋਹੜੀ ਦੇ ਸਮਾਗਮ ਨੂੰ ਬਹੁਤ ਪਸੰਦ ਕੀਤਾ |
ਸੰਗਰੂਰ, (ਧੀਰਜ ਪਸ਼ੌਰੀਆ) - ਸਥਾਨਕ ਸਰਸਵਤੀ ਸਿੱਖਿਆ ਸੰਸਥਾਨ ਹਰੀਪੁਰਾ ਕਲੋਨੀ ਵਿਖੇ ਕਰਵਾਏ ਲੋਹੜੀ ਮੇਲਾ 2018 ਦੌਰਾਨ ਪਿ੍ੰਸੀਪਲ ਮੰਜੁਲਾ ਸ਼ਰਮਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੰੂ ਲੋਹੜੀ ਦੀ ਵਧਾਈ ਦਿੱਤੀ | ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ | ਇਸ ਮੌਕੇ ਲਖਬੀਰ ਸਿੰਘ, ਅਸ਼ਵਿੰਦਰ ਸਿੰਘ, ਵਿਸ਼ਾਲਦੀਪ, ਗਗਨ ਕੌਰ, ਸੁਮਨਦੀਪ ਕੌਰ, ਬਲਦੀਪ ਕੌਰ ਮੌਜੂਦ ਸਨ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ) - ਬਚਪਨ ਇੰਗਲਿਸ਼ ਸਕੂਲ ਸੰਗਰੂਰ ਦੇ ਬੱਚਿਆਂ 'ਤੇ ਸਟਾਫ਼ ਵਲੋਂ ਸਕੂਲ ਕੈਂਪਸ ਵਿਚ ਲੋਹੜੀ ਦਾ ਤਿਉਹਾਰ ਬਹੁਤ ਵਧੀਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਸ. ਕਿਰਨਜੀਤ ਸਿੰਘ ਸੇਖੋਂ ਨੇ ਸਾਰਿਆਂ ਨੰੂ ਲੋਹੜੀ ਮੁਬਾਰਕ ਕਿਹਾ ਅਤੇ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਦੇ ਆਗਾਜ਼ ਨੰੂ ਲੋਹੜੀ ਨਾਲ ਜੋੜ ਕੇ ਦੱਸਿਆ ਕਿ ਜਿਵੇਂ ਲੋਹੜੀ ਦੀ ਅੱਗ ਵਿਚ ਅਸੀਂ ਦਲਿੱਦਰ ਦੀ ਜੜ੍ਹ ਨੰੂ ਬਾਲ ਦਿੰਦੇ ਹਾਂ, ਇਸੇ ਤਰ੍ਹਾਂ ਬੱਚੇ ਆਪਣਾ ਪੜਾਈ ਵਲੋਂ ਆਲਸ ਤਿਆਗ ਕੇ ਪੜ੍ਹਾਈ ਦੇ ਖੇਤਰ ਵਿਚ ਵੱਡੀਆਂ ਪੁਲਾਘਾਂ ਪੁੱਟਣ 'ਤੇ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਮ ਸਾਰੇ ਪੰਜਾਬ ਵਿਚ ਰੌਸ਼ਨ ਕਰਨ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਅਨੂ ਸੂਦਨ ਵੀ ਮੌਜੂਦ ਸਨ |
ਮੂਲੋਵਾਲ, (ਰਤਨ ਭੰਡਾਰੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਲੋਹੜੀ ਦੇ ਸ਼ੁੱਭ ਮੌਕੇ ਉੱਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਪੁਸ਼ਪਿੰਦਰ ਕੁਮਾਰ ਨੇ ਕਿਹਾ ਕਿ ਇਸ ਸਕੂਲ ਵਿਚ ਲੜਕੀਆਂ ਅਤੇ ਲੜਕਿਆਂ ਦੇ ਲਈ ਵੋਕੇਸ਼ਨਲ ਸਿੱਖਿਆ ਸ਼ੁਰੂ ਕੀਤੀ ਜਾ ਰਹੀ ਹੈ | ਇਸ ਮੌਕੇ ਪਿੰਡ ਧੰਦੀਵਾਲ, ਅਲਾਲ, ਸੁਲਤਾਨਪੁਰ ਅਤੇ ਮੂਲੋਵਾਲ ਦੇ ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਹੋਏ | ਇਨ੍ਹਾਂ ਤੋਂ ਇਲਾਵਾ ਲਖਵੀਰ ਸਿੰਘ ਮੂਲੋਵਾਲ, ਚਰਨਜੀਤ ਸਿੰਘ ਕੈਂਥ, ਤੇਜਿੰਦਰ ਸਿੰਘ ਹੈੱਡ ਟੀਚਰ ਧੰਦੀਵਾਲ, ਕੁਲਵੰਤ ਸਿੰਘ ਸਰਪੰਚ, ਡਾਕਟਰ ਸੁਖਵੀਰ ਸਿੰਘ, ਮਨਜੀਤ ਸਿੰਘ ਕਿਲ੍ਹਾ, ਮੁਖਤਿਆਰ ਸਿੰਘ ਮੂਲੋਵਾਲ, ਬੇਅੰਤ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਸਰਪੰਚ ਸੁਲਤਾਨਪੁਰ ਉਚੇਚੇ ਤੌਰ ਉੱਤੇ ਸ਼ਾਮਿਲ ਹੋਏ | ਪਿ੍ੰਸੀਪਲ ਪੁਸ਼ਪਿੰਦਰ ਕੁਮਾਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ |
ਖਨੌਰੀ, (ਕੁਮਾਰ, ਥਿੰਦ )-ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਮਾਡਲ ਸਕੂਲ ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੌਮਾਂਤਰੀ ਧੀ ਦਿਵਸ ਅਤੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪਰਮਵੇਦ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਖੇ ਸੰਸਥਾ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਐਮ.ਡੀ. ਵਿਕਾਸ ਸਿੰਗਲਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ | ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਜਾਗੋਂ, ਭਰੂਣ ਹੱਤਿਆ, ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਸਾਰੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ | ਇਸ ਮੌਕੇ ਪਿੰ੍ਰਸੀਪਲ ਪਰਮਵੇਦ ਗਰਗ, ਐਮ.ਡੀ. ਵਿਕਾਸ ਸਿੰਗਲਾ ਨੇ ਲੋਹੜੀ ਦੀ ਵਧਾਈ ਦਿੱਤੀ |
ਚੀਮਾ ਮੰਡੀ, (ਜਗਰਾਜ ਮਾਨ)-ਪੈਰਾਮਾਉਂਟ ਪਬਲਿਕ ਸਕੂਲ ਵਿੱਚ ਬੱਚਿਆਂ ਦੁਆਰਾ ਲੋਹੜੀ ਦਾ ਤਿਉਹਾਰ ਬਹੁਤ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ | ਇਸ ਵਾਰ ਵੀ ਸਕੂਲ ਨੇ ਇਹ ਤਿਉਹਾਰ ਕੁਝ ਵੱਖਰੀ ਤਰ੍ਹਾਂ ਨਾਲ ਮਨਾਇਆ | ਇਸ ਵਾਰ ਸਕੂਲ ਨੇ ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਸਕੂਲ ਵਿੱਚ ਆਉਣ ਲਈ ਸੱਦਾ ਦਿੱਤਾ ਤਾਂ ਕਿ ਬੱਚਿਆਂ ਦਾ ਪਿਆਰ ਅਤੇ ਸਤਿਕਾਰ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਪ੍ਰਤੀ ਵੱਧ ਸਕੇ ਅਤੇ ਸਕੂਲ ਦੁਆਰਾ ਬਜ਼ੁਰਗਾਂ ਲਈ ਕਈ ਤਰ੍ਹਾਂ ਦੀਆਂ ਕਹਾਵਤਾਂ , ਪ੍ਰਸ਼ਨ ਅਤੇ ਖੇਡ ਮੁਕਾਬਲੇ ਵੀ ਰਖਵਾਏ ਗਏ | ਜਿੰਨ੍ਹਾਂ ਦਾ ਸਭ ਨੇ ਖੂਬ ਆਨੰਦ ਮਾਣਿਆ | ਇਸ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ | ਇਸ ਤੋਂ ਇਲਾਵਾ ਬੱਚਿਆਂ ਨੇ ਭੰਗੜਾ ਅਤੇ ਗਿੱਧਾ ਪਾ ਕੇ ਇਸ ਤਿਉਹਾਰ ਦਾ ਬਹੁਤ ਅਨੰਦ ਮਾਣਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ.ਜਸਵੀਰ ਸਿੰਘ, ਪਿ੍ੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਸਦੇਵ ਹੁਸੇਨ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ |
ਲਹਿਰਾਗਾਗਾ, (ਅਸ਼ੋਕ ਗਰਗ) - ਲੋਹੜੀ ਦੇ ਤਿਉਹਾਰ ਨੂੰ ਬਜ਼ੁਰਗ ਦਿਵਸ ਦੇ ਰੂਪ ਵਿੱਚ ਮਨਾਉਂਦੇ ਹੋਏ ਸੀਬਾ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਖੇਡਾਂ ਕਰਵਾਈਆਂ ਗਈਆਂ | ਗੇਂਦ ਰਾਹੀਂ ਨਿਸ਼ਾਨਾ ਲਾਉਣ ਵਿੱਚ ਗਾਗਾ ਦੇ ਗਮਦੂਰ ਸਿੰਘ ਨੇ ਪਹਿਲਾ, ਕਾਲਬੰਜਾਰਾ ਦੇ ਸਤਵੰਤ ਸਿੰਘ ਨੇ ਦੂਸਰਾ ਅਤੇ ਗੋਬਿੰਦਗੜ੍ਹ ਖੋਖਰ ਤੋਂ ਸੁਖਦੇਵ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਔਰਤਾਂ ਦੇ ਮੁਕਾਬਲੇ ਵਿੱਚੋਂ ਗਾਗਾ ਤੋਂ ਸੁਖਪਾਲ ਕੌਰ, ਛਾਜਲੀ ਤੋਂ ਸੁਖਪਾਲ ਕੌਰ ਅਤੇ ਕਾਲਬੰਜਾਰਾ ਤੋਂ ਬਲਜੀਤ ਕੌਰ ਨੇ ਕ੍ਰਮਵਾਰ ਸਥਾਨ ਪ੍ਰਾਪਤ ਕੀਤੇ | ਜੇਤੂਆਂ ਨੂੰ ਇੰਦਰਜੀਤ ਸਿੰਘ ਢੀਂਡਸਾ ਤੇ ਨਰਿੰਦਰ ਕੌਰ ਨੇ ਮੈਡਲ ਨਾਲ ਸਨਮਾਨਿਆ | ਬਜ਼ੁਰਗਾਂ ਨੇ ਆਪਣੇ ਬਚਪਨ ਦੇ ਦਿਨ ਯਾਦ ਕਰਦਿਆਂ ਤਿਉਹਾਰਾਂ, ਫੱਟੀਆਂ ਪੋਚਣ, ਬੋਰੀਆਂ ਤੇ ਬੈਠਣ ਬਾਰੇ ਦੱਸਿਆ | ਬਜ਼ੁਰਗ ਔਰਤਾਂ ਨੇ ਲੋਹੜੀ ਦੇ ਗੀਤ, ਬੋਲੀਆਂ ਅਤੇ ਟੱਪੇ ਵੀ ਸੁਣਾਏ | ਇਸ ਮੌਕੇ ਛੋਟੇ ਬੱਚਿਆਂ ਲਈ ਨਵਾਂ ਬਣਿਆ ਸਟੋਰੀ ਐਕਟੀਵਿਟੀ ਰੂਪ ਦਾ ਉਦਘਾਟਨ ਵੀ ਕੀਤਾ ਗਿਆ | ਜਲਿਆਂ ਵਾਲੇ ਬਾਗ ਦੇ ਸਾਕੇ ਅਤੇ ਸ਼ਹੀਦ ਊਧਮ ਸਿੰਘ ਦੇ ਬਦਲੇ ਦੀ ਗਾਥਾ ਉਪੇਰੇ ਦੇ ਰੂਪ ਵਿੱਚ ਪੇਸ਼ ਕੀਤੀ ਗਈ | ਇਸ ਮੌਕੇ ਸ਼ੁਭਪ੍ਰੀਤ ਸਿੰਘ ਗੰਢੂਆਂ ਨੇ 'ਚਾਦਰ' ਗੀਤ ਰਾਹੀਂ ਮਾਹੌਲ ਨੂੰ ਭਾਵੁਕ ਬਣਾ ਸਰੋਤਿਆਂ ਨੂੰ ਮੋਹ ਲਿਆ | ਕੁੜੀਆਂ ਦੀ ਲੋਹੜੀ ਦਾ ਗੀਤ ਕਰਨਵੀਰ ਆਲਮਪੁਰ ਨੇ ਗਾਇਆ | ਮੰਚ ਸੰਚਾਲਣ ਮੈਡਮ ਗੁਰਪਿੰਦਰ ਕੌਰ ਨੇ ਕੀਤਾ | ਮੈਡਮ ਅਮਨ ਢੀਂਡਸਾ ਨੇ ਜੀ ਆਇਆ ਕਿਹਾ ਅਤੇ ਕੰਵਲਜੀਤ ਸਿੰਘ ਢੀਂਡਸਾ ਨੇ ਲੋਹੜੀ ਮੌਕੇ ਸਭਨਾਂ ਨੂੰ ਵਧਾਈ ਦਿੱਤੀ | ਇਸ ਮੌਕੇ ਕਿਰਨਪਾਲ ਗਾਗਾ, ਸੁਭਾਸ਼ ਮਿੱਤਲ, ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਦੀਪਕ ਕੁਮਾਰ ਨੇ ਵੱਖ-ਵੱਖ ਜ਼ਿੰਮੇਵਾਰੀ ਨਿਭਾਈ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ)-ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝਨੇਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਵਿਦਿਆਰਥੀ ਜਪਨਪ੍ਰੀਤ ਕੌਰ,ਜਸ਼ਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੇ ਕੁੜੀਆਂ ਦੀ ਲੋਹੜੀ ਬਾਰੇ ਮਹੱਤਵਪੂਰਨ ਸਕਿੱਟ ਪੇਸ਼ ਕੀਤੇ | ਬੱਚਿਆਂ ਨੇ ਲੋਹੜੀ ਅਤੇ ਮਾਘੀ ਨਾਲ ਸਬੰਧਿਤ ਭਾਸਣ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਗੁਰਬਾਣੀ ਅਧਿਆਪਕ ਗੁਰਮੀਤ ਸਿੰਘ ਨੇ ਲੋਹੜੀ ਅਤੇ ਮਾਘੀ ਬਾਰੇ ਵਿਚਾਰ ਸਾਂਝੇ ਕੀਤੇ | ਅੰਤ ਵਿੱਚ ਪਿ੍ੰਸੀਪਲ ਮੈਡਮ ਸ੍ਰੀਮਤੀ ਊਸ਼ਾ ਰਾਣੀ ਜੀ ਨੇ ਲੋਹੜੀ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੀ ਵੰਡੀ ਗਈ | ਇਸ ਮੌਕੇ ਮੈਡਮ ਸਤਵੀਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਸਾਜੀਆ, ਕਿਰਨਦੀਪ ਕੌਰ, ਗਗਨਪ੍ਰੀਤ ਕੌਰ, ਸਮਿੰਦਰ ਕੌਰ, ਬਲਵਿੰਦਰ ਕੌਰ, ਪਵਨਦੀਪ ਕੌਰ ਮਾਸਟਰ ਸੁਖਪਾਲ ਸਿੰਘ ਧਾਲੀਵਾਲ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ |
ਚੀਮਾ ਮੰਡੀ, (ਜਗਰਾਜ ਮਾਨ)-ਮਾਡਰਨ ਕਾਲਜ ਬੀਰ ਕਲਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿੱਦਿਆਰਥੀਆਂ ਵੱਲੋਂ ਆਪਣਾ ਸੱਭਿਆਚਾਰ ਪ©ੋਗਰਾਮ ਪੇਸ਼ ਕੀਤਾ ਗਿਆ | ਕਾਲਜ ਦੇ ਪਿ©ੰਸੀਪਲ ਸ©ੀ ਵੀ ਕੇ ਰਾਏ ਨੇ ਇਸ ਤਿਉਹਾਰ ਦੀ ਮਹੱਤਤਾ ਸਬੰਧੀ ਵਿੱਦਿਆਰਥੀਆਂ ਨੂੰ ਚਾਨਣਾ ਪਾਇਆ | ਕਾਲਜ ਦੇ ਚੇਅਰਮੈਨ ਸ©ੀ ਰਵਿੰਦਰ ਬਾਂਸਲ ਨੇ ਦੱਸਿਆ ਕਿ ਕਾਲਜ ਵੱਲੋਂ ਹਰ ਤਿੳਹਾਰ ਮਨਾਇਆ ਜਾਂਦਾ ਹੈ ਤਾਂ ਕਿ ਵਿੱਦਿਆਰਥੀਆਂ ਨੂੰ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਮਿਲ ਸਕੇ | ਇਸ ਮੌਕੇ ਕਾਲਜ ਦਾ ਸਟਾਫ਼ ਤੇ ਵਿੱਦਿਆਰਥੀ ਸ਼ਾਮਲ ਸਨ | ਇਸ ਤੋਂ ਇਲਾਵਾ ਨਵਜੋਤ ਪਬਲਿਕ ਸਕੂਲ ਵਿਖੇ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਤੇ ਇਸ ਮੌਕੇ ਵਿੱਦਿਆਰਥੀਆਂ ਨੇ ਸੱਭਿਆਚਾਰਕ ਪ©ੋਗਰਾਮ ਵੀ ਪੇਸ਼ ਕੀਤਾ | ਸਕੂਲ ਦੇ ਪਿ©ੰਸੀਪਲ ਮਹਿੰਦਰ ਪਾਲ ਬਾਤਿਸ਼ ਵਿੱਦਿਆਰਥੀਆਂ ਨੂੰ ਇਸ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਮਾਡਰਨ ਸੰਸਥਾਵਾਂ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਮਾਡਰਨ ਕਾਲਜ ਖੁਰਦ ਵਿਖੇ 'ਧੀਆਂ ਦੀ ਲੋਹੜੀ' ਮਨਾਈ ਗਈ | ਇਸ ਮੌਕੇ ਡਾਇਰੈਕਟਰ ਸ. ਜਗਜੀਤ ਸਿੰਘ, ਮੈਡਮ ਗੀਤਿਕਾ ਅਤੇ ਸਮੂਹ ਸਟਾਫ਼ ਵੱਲੋਂ ਧੂਣੀ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ | ਉਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਗੀਤ, ਕੋਰੀਓਗਰਾਫੀ, ਸੋਲੋ ਡਾਂਸ ਅਤੇ ਸਕਿੱਟ ਪੇਸ਼ ਕੀਤੇ ਗਏ | ਡਾਇਰੈਕਟਰ ਸ: ਜਗਜੀਤ ਸਿੰਘ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਧੀਆਂ ਨੂੰ ਅੱਗੇ ਵਧ ਕੇ ਸਮਾਜ ਵਿੱਚ ਵਿਚਰਨ ਦੀ ਪ੍ਰੇਰਨਾ ਦਿੱਤੀ | ਮੈਡਮ ਗੀਤੀਕਾ ਨੇ ਵੀ ਲੋਹੜੀ ਦੇ ਤਿਉਹਾਰ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸਨਦੀਪ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਕੁਲਦੀਪ ਕੌਰ, ਪ੍ਰੋ: ਸਰਨਜੀਤ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਜਸਦੀਪ ਕੌਰ, ਪ੍ਰੋ: ਸੁਖਦੀਪ ਸਿੰਘ, ਅਤੇ ਸ: ਪਰਵਿੰਦਰ ਸਿੰਘ ਹਾਜ਼ਰ ਸਨ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਵਿਸ਼ਵਕਰਮਾਂ ਕਾਲਜ ਫ਼ਾਰ ਗਰਲਜ਼ ਕਾਲਜ ਦਿੜਬਾ ਲੋਹੜੀ ਤਿਆਰ ਮਨਾਈ ਗਈ | ਵਿਦਿਆਰਥਣਾਂ ਨੇ ਲੋਕ ਗੀਤ ਗਾ ਕੇ ਅਤੇ ਗਿੱਧਾ ਪਾ ਕੇ ਲੋਹੜੀ ਮਨਾਈ | ਕਾਮਰੇਡ ਭੀਮ ਸਿੰਘ ਨੇ ਲੋਹੜੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ)-ਅੱਜ ਲੋਹੜੀ ਦੇ ਸਬੰਧ ਵਿੱਚ ਨੈਸ਼ਨਲ ਨਰਸਿੰਗ ਇੰਸਟੀਚਿਊਟ ਵਿਚ ਵਿਦਿਆਰਥਣਾਂ ਤੇ ਸਟਾਫ਼ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥਣਾਂ ਵੱਲੋਂ ਪੁਰਾਣੇ ਵਿਰਸੇ ਦੀ ਝਲਕੀਆਂ ਵਿਖਾਈਆਂ ਗਈਆਂ ਜਿਵੇਂ ਗਿੱਧਾ, ਭੰਗੜਾ, ਟੱਪੇ ਬੋਲੀਆਂ ਅਤੇ ਹਰਿਆਣਵੀ ਡਾਂਸ ਵੀ ਕੀਤਾ ਗਿਆ | ਇਸ ਸਮਾਗਮ ਵਿਚ ਪਿ੍ੰਸੀਪਲ ਡਾ: ਪਰਮਜੀਤ ਕੌਰ ਗਿੱਲ ਸਮੂਹ ਸਟਾਫ਼ ਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ | ਪਿ੍ੰਸੀਪਲ ਡਾ: ਪਰਮਜੀਤ ਕੌਰ ਗਿੱਲ ਨੇ ਵਿਦਿਆਰਥਣਾਂ ਨੂੰ ਲੋਹੜੀ ਦੇ ਤਿਉਹਾਰ ਦਾ ਇਤਿਹਾਸ ਅਤੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ) - ਲਾਈਫ ਗਾਰਡ ਸੰਸਥਾ ਵਲਾੋ ਅੱਜ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ | ਸੰਸਥਾ ਦੇ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਭਾਰਤ ਦੇ ਵੱਡੇ ਹਿੱਸੇ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ | ਮੈਡਮ ਜਯਾ ਰਾਣੀ ਨੇ ਵੀ ਚਰਚਾ ਕਰਦੇ ਕਿਹਾ ਕਿ ਤਾਮਿਲਨਾਡੂ ਵਿੱਚ ਲੋਹੜੀ ਦਾ ਤਿਉਹਾਰ ਲਗਾਤਾਰ ਤਿੰਨ ਦਿਨ ਮਨਾਇਆ ਜਾਂਦਾ ਹੈ | ਇਸ ਮੌਕੇ ਹੋਰਨਾਂ ਤੋ ਮੈਡਮ ਸਰਬਜੀਤ ਕੌਰ, ਇਲਾਵਾ ਮੈਡਮ ਰਣਬੀਰ ਕੌਰ, ਮੈਡਮ ਅਮਨਦੀਪ ਕੌਰ , ਮੈਡਮ ਸੁਪਿੰਦਰ ਕੌਰ, ਮੈਡਮ ਸਨਦੀਪ ਕੌਰ, ਮੈਡਮ ਅਮਨਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ, ਸ: ਚਮਕੌਰ ਸਿੰਘ, ਆਦਿ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਪ੍ਰਬੰਧਕ, ਸਕੂਲ ਮੁਖੀ ਅਤੇ ਅਧਿਆਪਕਾਂ ਨੇ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ |ਇਸ ਮੌਕੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਜਪ-ਤਪ ਤੇ ਦਾਨ ਦੇ ਮਹੱਤਵ ਤੇ ਰੌਸ਼ਨੀ ਪਾਈ |ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਜੀ ਨੇ ਲੋਹੜੀ ਬਾਲ ਕੇ ਤਿਲਾਂ ਦੀ ਅਹੂਤੀ ਦਿੰਦਿਆਂ Uਇੱਸਰ ਆਏ ਦਲਿੱਦਰ ਜਾਏ' ਕਥਨ ਨਾਲ ਚੜ੍ਹੇ ਨਵੇਂ ਵਰ੍ਹੇ ਲਈ ਸ਼ੁੱਭ ਕਾਮਨਾਵਾਂ ਦੀ ਪ੍ਰਾਰਥਨਾ ਕੀਤੀ |ਅਧਿਆਪਕਾਂ ਨੇ ਸੰਗੀਤ ਦੀਆਂ ਧੁਨਾਂ 'ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਕੱਠੇ ਪ੍ਰੀਤੀ-ਭੋਜ ਦਾ ਆਨੰਦ ਵੀ ਮਾਣਿਆ | ਸਕੂਲ ਪ੍ਰਬੰਧਕ ਅਤੇ ਸਕੂਲ ਮੁਖੀ ਨੇ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੇ ਸ਼ੁੱਭ ਦਿਹਾੜਿਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਰ੍ਹਾ ਸਾਰਿਆਂ ਲਈ ਖ਼ੁਸ਼ੀਆਂ ਦੇ ਖੇੜੇ ਲੈ ਕੇ ਆਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ |
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਦੇ ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਦੀ ਅਗਵਾਈ ਵਿੱਚ ਹੋਏ ਰਵਾਇਤੀ ਢੰਗ ਨਾਲ ਲੋਹੜੀ ਮਨਾਈ ਗਈ | ਸਕੂਲ ਪ੍ਰਬੰਧਕਾਂ ਨੇ ਲੋਹੜੀ ਮੌਕੇ ਧੂਣੀ ਲਾਉਣ ਅਤੇ ਇਸ ਵਿੱਚ ਤਿਲ ਸੁੱਟੇ ਜਾਣ ਪਿੱਛੇ ਵਿਗਿਆਨਕ ਕਾਰਨਾਂ ਬਾਰੇ ਵੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ ਨੂੰ ਗਾ ਕੇ ਪੁਰਾਣੇ ਸਭਿਆਚਾਰ ਝਲਕ ਪੇਸ਼ ਕੀਤੀ | ਇਸ ਮੌਕੇ ਜੋਤੀ, ਮਨਪ੍ਰੀਤ ਕੌਰ, ਰਜਨੀ, ਆਰਤੀ, ਜੋਤੀ ਸ਼ਰਮਾ, ਵਰਿੰਦਰ ਸ਼ਰਮਾ, ਮਨਜਤਿ ਕੌਰ, ਤੇਜਿੰਦਰਪਾਲ ਕੌਰ, ਸਮਰਿਤੀ, ਵਨੀਤਾ, ਪੂਜਾ ਸਰਿਤਾ ਸੋਹਲ ਆਦਿ ਮੌਜੂਦ ਸਨ |
ਮਲੇਰਕੋਟਲਾ, 13 ਜਨਵਰੀ (ਕੁਠਾਲਾ)-ਬਾਬਾ ਫ਼ਰੀਦ ਮੈਡੀਕਲ ਐਾਡ ਹੈਲਥ ਯੂਨੀਵਰਸਿਟੀ ਫ਼ਰੀਦਕੋਟ ਵਿਖੇ ਐਮ.ਬੀ.ਬੀ.ਐਸ. ਦਾ ਕੋਰਸ ਕਰ ਰਹੀ ਆਪਣੇ ਸਕੂਲ ਦੀ ਹੋਣਹਾਰ ਵਿਦਿਆਰਥਣ ਡਾ. ਮਨਜੋਤ ਕੌਰ ਦੇ ਮਾਣਮੱਤੇ ਵਿਦਿਆਰਥੀ ਜੀਵਨ ਤੋਂ ਸਕੂਲ ਵਿਦਿਆਰਥੀਆਂ ਨੂੰ ਜਾਣੂ ਕਰਵਾ ...
ਸੁਨਾਮ ਊਧਮ ਸਿੰਘ ਵਾਲਾ, 13 ਜਨਵਰੀ (ਰੁਪਿੰਦਰ ਸਿੰਘ ਸੱਗੂ)-ਪਰਿਵਾਰਕ ਪੰਜਾਬੀ ਰਿਸ਼ਤਿਆਂ ਨੂੰ ਸਮਰਪਿਤ ਪੋਲੀਵੂਡ ਦੀ ਆ ਰਹੀ ਪੰਜਾਬੀ ਫ਼ਿਲਮ 'ਲਾਵਾ ਫੇਰੇ' ਆਉਣ ਵਾਲੀ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ | ਅੱਜ ਇੱਥੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਪੰਜਾਬੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX