ਤਾਜਾ ਖ਼ਬਰਾਂ


ਮੋਦੀ ਨਾਲ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਪ੍ਰਗਟਾਈ ਨਾਰਾਜ਼ਗੀ
. . .  11 minutes ago
ਵਾਸ਼ਿੰਗਟਨ, 27 ਜੂਨ - ਜਾਪਾਨ ਦੇ ਓਸਾਕਾ 'ਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾ ਟਰੰਪ ਨੇ ਵਪਾਰ ਕਰ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਅਮਰੀਕੀ...
ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਧਰਨਾ ਲਗਾ ਕੇ ਫ਼ਿਰੋਜਪੁਰ ਮੁਕਤਸਰ ਰੋਡ ਕੀਤਾ ਜਾਮ
. . .  21 minutes ago
ਫ਼ਿਰੋਜ਼ਪੁਰ, 27 ਜੂਨ (ਜਸਵਿੰਦਰ ਸਿੰਘ ਸੰਧੂ) - ਬਿਜਲੀ ਸਪਲਾਈ ਪੈ ਰਹੇ ਵਿਘਨ ਕਾਰਨ ਤੇ ਲਾਈਨਾਂ ਨੂੰ ਸਮੇਂ ਸਿਰ ਠੀਕ ਨਾ ਕੀਤੇ ਜਾਣ ਤੋਂ ਦੁਖੀ ਹੋਏ ਕਿਸਾਨਾਂ ਨੇ ਪਿੰਡ ਝੋਕ ਹਰੀ ਹਰ ਵਿਖੇ ਸੇਮ ਨਾਲੇ ਦੇ ਪੁਲ 'ਤੇ ਧਰਨਾ ਮਾਰ ਕੇ ਫ਼ਿਰੋਜ਼ਪੁਰ-ਮੁਕਤਸਰ ਸੜਕ ਆਵਾਜਾਈ ਜਾਮ...
ਲੈਦਰ ਕੰਪਲੈਕਸ ਸਥਿਤ ਇਕ ਫ਼ੈਕਟਰੀ ਨੂੰ ਅੱਗ ਕਾਰਨ ਪੁੱਜਿਆ ਨੁਕਸਾਨ
. . .  33 minutes ago
ਜਲੰਧਰ, 27 ਜੂਨ - ਜਲੰਧਰ ਦੇ ਲੈਦਰ ਕੰਪਲੈਕਸ 'ਚ ਅੱਜ ਸਵੇਰੇ ਇਕ ਫ਼ੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰੰਤੂ ਅੱਗ ਕਾਰਨ ਫ਼ੈਕਟਰੀ ਨੂੰ ਭਾਰੀ...
ਸ਼ਹੀਦ ਐਸ.ਐਚ.ਓ. ਅਰਸ਼ਦ ਖਾਨ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ
. . .  40 minutes ago
ਸ੍ਰੀਨਗਰ, 27 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਪਹਿਲੇ ਦਿਨ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਦੇ ਇੰਤਜ਼ਾਮ ਚੁਸਤ ਹੋਣੇ ਚਾਹੀਦੇ ਹਨ। ਅਮਿਤ...
ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੂਆਰ, ਵੱਡਾ ਹਾਦਸਾ ਹੋਣੋਂ ਟਲਿਆ
. . .  about 1 hour ago
ਅੰਬਾਲਾ, 27 ਜੂਨ - ਹਰਿਆਣਾ 'ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ...
ਮੋਦੀ ਨੂੰ ਵੋਟ ਦੇ ਕੇ ਇੱਥੇ ਮਦਦ ਮੰਗਣ ਆ ਗਏ, ਲਾਠੀਚਾਰਜ ਕਰਾਵਾਂ - ਕਰਨਾਟਕਾ ਦੇ ਮੁੱਖ ਮੰਤਰੀ ਪ੍ਰਦਰਸ਼ਨਕਾਰੀਆਂ 'ਤੇ ਭੜਕੇ
. . .  about 1 hour ago
ਬੈਂਗਲੁਰੂ, 27 ਜੂਨ - ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਬੁੱਧਵਾਰ ਨੂੰ ਆਪਣੇ ਹੀ ਪ੍ਰਦੇਸ਼ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿ ਸਮੂਹ 'ਤੇ ਭੜਕ ਗਏ। ਰਾਏਚੁਰ ਵਿਚ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਭੜਕਦੇ ਹੋਏ ਉਨ੍ਹਾਂ ਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ। ਮੁੱਖ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸੰਗਤਾਂ ਦਾ ਜੱਥਾ ਲਾਹੌਰ ਰਵਾਨਾ
. . .  about 2 hours ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 224 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ...
ਅੱਜ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਮੈਚ
. . .  about 2 hours ago
ਮਾਨਚੈਸਟਰ, 27 ਜੂਨ - ਅੱਜ ਆਈ.ਸੀ.ਸੀ. ਵਿਸ਼ਵ ਕੱਪ 2019 'ਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ ਮਾਨਚੈਸਟਰ ਵਿਚ ਮੈਚ ਖੇਡਿਆ ਜਾਵੇਗਾ। ਵੈਸਟ ਇੰਡੀਜ਼ ਦੀ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ। ਉੱਥੇ ਹੀ, ਭਾਰਤ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ...
ਜਾਪਾਨ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਓਸਾਕਾ, 27 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਪੁੱਜ ਗਏ ਹਨ। ਓਸਾਕਾ 'ਚ ਜਾਪਾਨ 'ਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ...
ਅੱਜ ਦਾ ਵਿਚਾਰ
. . .  about 2 hours ago
ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549

ਪਹਿਲਾ ਸਫ਼ਾ

ਜਵਾਬੀ ਕਾਰਵਾਈ 'ਚ 3 ਪਾਕਿ ਰੇਂਜਰ ਹਲਾਕ

• ਪਾਕਿ ਵਲੋਂ ਆਰ. ਐਸ. ਪੁਰਾ, ਅਰਨੀਆ ਤੇ ਰਾਮਗੜ੍ਹ ਸੈਕਟਰਾਂ 'ਚ ਭਾਰੀ ਗੋਲਾਬਾਰੀ • ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ • ਬੀ. ਐਸ. ਐਫ. ਦਾ ਜਵਾਨ ਸ਼ਹੀਦ, ਇਕ ਲੜਕੀ ਦੀ ਮੌਤ • ਜਵਾਨ ਅਤੇ ਪੰਜ ਨਾਗਰਿਕ ਜ਼ਖ਼ਮੀ ਜੰਮੂ, 18 ਜਨਵਰੀ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਇਸਲਾਮਾਬਾਦ, 18 ਜਨਵਰੀ (ਏਜੰਸੀ)-ਪਾਕਿਸਤਾਨ ਨੇ ਅੱਜ ਭਾਰਤੀ ਫ਼ੌਜ ਵਲੋਂ ਕੰਟਰੋਲ ਰੇਖਾ 'ਤੇ ਗੋਲੀਬਾਰੀ ਕਰਨ, ਜਿਸ ਵਿਚ ਦੋ ਔਰਤਾਂ ਦੀ ਮੌਤ ਹੋ ਗਈ, 'ਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ | ਵਿਦੇਸ਼ ਦਫ਼ਤਰ ਨੇ ਕਿਹਾ ਕਿ ਡਾਇਰੈਕਟਰ ਜਨਰਲ ...

ਪੂਰੀ ਖ਼ਬਰ »

29 ਵਸਤਾਂ ਤੇ 54 ਸੇਵਾਵਾਂ 'ਤੇ ਜੀ. ਐਸ. ਟੀ. ਦਰ ਘਟਾਉਣ ਦਾ ਫ਼ੈਸਲਾ

ਪੈਟਰੋਲ ਤੇ ਡੀਜ਼ਲ ਨੂੰ ਜੀ. ਐਸ. ਟੀ. ਘੇਰੇ ਹੇਠ ਲਿਆਉਣ ਬਾਰੇ ਚਰਚਾ ਅਗਲੀ ਮੀਟਿੰਗ 'ਚ ਸੰਭਵ-ਜੇਤਲੀ ਨਵੀਂ ਦਿੱਲੀ, 18 ਜਨਵਰੀ (ਏਜੰਸੀਆਂ ਰਾਹੀਂ)-ਪੂਰੀਆਂ ਤਾਕਤਾਂ ਨਾਲ ਲੈਸ ਵਸਤੂ ਤੇ ਸੇਵਾਵਾਂ ਕਰ ਬਾਰੇ ਕੌਾਸਲ ਨੇ ਅੱਜ ਪੁਰਾਣੀਆਂ (ਸੈਕਿੰਡ ਹੈਾਡ) ਮੋਟਰ ਗੱਡੀਆਂ, ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ 'ਪਦਮਾਵਤ' ਨੂੰ ਹਰੀ ਝੰਡੀ ਚਾਰ ਰਾਜਾਂ 'ਚ ਪਾਬੰਦੀ 'ਤੇ ਲਗਾਈ ਰੋਕ

ਕਰਨੀ ਸੈਨਾ ਵਲੋਂ ਸਿਨੇਮਾ ਘਰਾਂ ਨੂੰ ਅੱਗ ਲਗਾਉਣ ਦੀ ਧਮਕੀ, 25 ਨੂੰ ਬੰਦ ਦਾ ਐਲਾਨ
ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਹੰਗਾਮਿਆਂ ਅਤੇ ਵਿਵਾਦਾਂ 'ਚ ਘਿਰੀ ਫ਼ਿਲਮ ਪਦਮਾਵਤ ਨੂੰ 4 ਰਾਜਾਂ ਵੱਲੋਂ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਖ਼ਰਜ ਕਰਦਿਆਂ, ਦੇਸ਼ ਭਰ 'ਚ ਫ਼ਿਲਮ ਦੀ ਰਿਲੀਜ਼ ਦਾ ਆਦੇਸ਼ ਦੇ ਦਿੱਤਾ ਹੈ | ਹਾਲਾਂਕਿ ਫ਼ਿਲਮ ਦਾ ਵਿਰੋਧ ਕਰ ਰਹੇ ਰਾਜਪੂਤ ਸੰਗਠਨ ਨੇ ਇਸ ਫ਼ੈਸਲੇ ਦੇ ਬਾਵਜੂਦ 'ਸੰਘਰਸ਼' ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ | ਭਾਜਪਾ ਸ਼ਾਸਿਤ 4 ਰਾਜਾਂ-ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ)-ਨਿਆਂ ਵਿਵਸਥਾ ਵਿਗੜਨ ਦੇ ਖ਼ਦਸੇ ਕਾਰਨ ਅਦਾਲਤ ਦੇ ਇਸ ਆਦੇਸ਼ ਦੀ ਕਾਟ ਲੱਭਣ ਦੀ ਤਿਆਰੀ 'ਚ ਹਨ ਜਦ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਤੌਰ 'ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਦੱਸਦਿਆਂ ਇਸ 'ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ | ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ 'ਬੈਂਡਿਟ ਕਵੀਨ' ਫ਼ਿਲਮ ਰਿਲੀਜ਼ ਕੀਤੀ ਜਾ ਸਕਦੀ ਹੈ ਤਾਂ ਇਹ (ਪਦਮਾਵਤ) ਕਿਉਂ ਨਹੀਂ | ਅਦਾਲਤ ਨੇ ਕਿਹਾ ਕਿ ਲੋਕ ਫ਼ਿਲਮ ਵੇਖਣ ਜਾਂ ਨਹੀਂ ਇਹ ਉਨ੍ਹਾਂ ਦਾ ਫ਼ੈਸਲਾ ਹੈ, ਪਰ ਰਾਜ ਸਰਕਾਰ ਕਾਨੂੰਨ ਵਿਵਸਥਾ ਵਿਗੜਨ ਦੇ ਖ਼ਦਸ਼ੇ ਦਾ ਹਵਾਲਾ ਦਿੰ ਦਿਆਂ ਫ਼ਿਲਮ ਨੂੰ ਰੀਲੀਜ਼ ਹੋਣ ਤੋਂ ਨਹੀਂ ਰੋਕ ਸਕਦੀ |
ਹਾਲ 'ਚ 300 ਕੱਟਾਂ ਨਾਲ ਸੈਂਸਰ ਬੋਰਡ ਵੱਲੋਂ ਪਾਸ ਕੀਤੀ ਗਈ ਇਤਿਹਾਸਕ ਫ਼ਿਲਮ 'ਪਦਮਾਵਤ' ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦਿੰ ਦਿਆਂ 25 ਜਨਵਰੀ ਨੂੰ ਰਿਲੀਜ਼ ਕਰਨ ਨੂੰ ਪ੍ਰਵਾਨਗੀ  ਦਿੱਤੀ ਸੀ | ਸੈਂਸਰ ਬੋਰਡ ਦੀ ਮਨਜ਼ੂਰੀ ਦੇ ਬਾਵਜੂਦ ਇਨ੍ਹਾਂ ਚਾਰ ਰਾਜਾਂ ਨੇ ਫ਼ਿਲਮ ਰਿਲੀਜ਼ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ | ਫ਼ਿਲਮ ਦੇ ਨਿਰਮਾਤਾ ਭੰਸਾਲੀ ਪ੍ਰੋਡਕਸ਼ਨ ਅਤੇ ਵਾਇਆਕਾਮ ਨੇ ਰਾਜਾਂ ਵਲੋਂ ਲਾਈ ਇਸ ਪਾਬੰਦੀ ਦੇ ਵਿਰੋਧ 'ਚ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਗੁਹਾਰ ਲਾਈ ਸੀ | ਨਿਰਮਾਤਾਵਾਂ ਦੇ ਵਕੀਲ ਹਰੀਸ਼ ਸਾਲਵੇ ਨੇ ਦਲੀਲ ਦਿੰ ਦਿਆਂ ਕਿਹਾ ਕਿ ਜੇਕਰ ਰਾਜ ਹੀ ਫ਼ਿਲਮ 'ਤੇ ਪਾਬੰਦੀ ਲਾਉਣ ਲੱਗੇ ਤਾਂ ਸੰਘੀ ਢਾਂਚਾ ਤਬਾਹ ਹੋ ਜਾਏਗਾ | ਸਾਲਵੇ ਨੇ ਫ਼ਿਲਮ ਦੇ ਵਿਸ਼ੇ 'ਤੇ ਰਾਜਾਂ ਵਲੋਂ ਕੀਤੀ ਨੁਕਤਾਚੀਨੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਫ਼ਿਲਮ ਤੋਂ ਮੁਸ਼ਕਿਲ ਹੈ ਤਾਂ ਸਬੰਧਤ ਟਿ੍ਬਿਊਨਲ ਤੋਂ ਰਾਹਤ ਦੀ ਅਪੀਲ ਕਰ ਸਕਦਾ ਹੈ | ਦੂਜੇ ਪਾਸੇ ਸੁਪਰੀਮ ਕੋਰਟ ਦੇ ਫ਼ੈਸਲਾ ਦੇ ਬਾਵਜੂਦ ਆਪਣੇ ਰੁੱਖ 'ਤੇ ਕਾਇਮ ਰਹਿਣ ਦਾ ਫ਼ੈਸਲਾ ਸੁਣਾਉਂਦਿਆਂ ਰਾਜਪੂਤ ਕਰਨੀ ਸੈਨਾ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਸਮਾਜਿਕ ਸੰਗਠਨਾਂ ਨੂੰ ਅਪੀਲ ਕਰਨਗੇ ਕਿ 'ਪਦਮਾਵਤ' ਨਹੀਂ ਚੱਲਣੀ ਚਾਹੀਦੀ | ਪਾਬੰਦੀ ਲਾਉਣ ਵਾਲੇ ਰਾਜਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਬਉੱਚ ਅਦਾਲਤ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਫ਼ੈਸਲਾ ਸੁਣਾਇਆ ਹੈ | ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਾਲ ਹੀ ਉਹ ਇਸ ਫ਼ੈਸਲੇ ਦੇ ਿਖ਼ਲਾਫ਼ ਪਟੀਸ਼ਨ ਦਾਇਰ ਕਰਨ 'ਤੇ ਵੀ ਵਿਚਾਰ ਕਰਨਗੇ |
ਕਰਨੀ ਸੈਨਾ ਵਲੋਂ ਸਿਨੇਮਾ ਹਾਲ 'ਚ ਭੰਨਤੋੜ
ਮੁਜ਼ੱਫਰਪੁਰ (ਬਿਹਾਰ), -ਸੁਪਰੀਮ ਕੋਰਟ ਵਲੋਂ ਵਿਵਾਦਤ ਫ਼ਿਲਮ 'ਪਦਮਾਵਤ' ਤੋਂ ਕਈ ਰਾਜਾਂ 'ਚ ਪਾਬੰਦੀ ਹਟਾਉਣ ਦੇ ਦਿੱਤੇ ਆਦੇਸ਼ ਦੇ ਕੁਝ ਘੰਟਿਆਂ ਬਾਅਦ ਹੀ ਰਾਜਪੂਤ ਕਰਨੀ ਸੈਨਾ ਦੇ ਕਾਰਕੁੰਨਾਂ ਨੇ ਅੱਜ ਇਥੇ ਇਕ ਸਿਨਮਾ ਹਾਲ ਦੀ ਭੰਨ ਤੋੜ ਕੀਤੀ ਅਤੇ ਉਥੇ ਲੱਗੇ ਫ਼ਿਲਮ ਦੇ ਅਤੇ ਫ਼ਿਲਮ ਨਾਲ ਸਬੰਧਤ ਪੋਸਟਰ ਪਾੜ ਦਿੱਤੇ |
25 ਜਨਵਰੀ ਨੂੰ 'ਜਨਤਾ ਕਰਫ਼ਿਊ' ਦਾ ਸੱਦਾ
ਉਜੈਨ : ਫਿਲਮ ਰਿਲੀਜ਼ ਸਬੰਧੀ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਰਾਜਪੂਤ ਕਰਨੀ ਸੈਨਾ ਆਗੂ ਲੋਕੇਂਦਰ ਸਿੰਘ ਕਲਵੀ ਨੇ 25 ਜਨਵਰੀ ਨੂੰ ਜਨਤਾ ਕਰਫ਼ਿਊ ਦਾ ਸੱਦਾ ਦਿੱਤਾ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਰਾਜਪੂਤ ਹੀ ਨਹੀਂ ਸਗੋਂ ਦੇਸ਼ 'ਚ ਸਾਰੇ ਭਾਈਚਾਰੇ ਫ਼ਿਲਮ ਦਾ ਵਿਰੋਧ ਕਰ ਰਹੇ ਹਨ |
ਆਦੇਸ਼ ਦਾ ਅਧਿਐਨ ਕਰਾਂਗੇ-ਰਾਜਸਥਾਨ ਸਰਕਾਰ
ਜੈਪੁਰ : ਰਾਜਸਥਾਨ ਸਰਕਾਰ ਨੇ ਅੱਜ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਦਾ ਅਧਿਐਨ ਕਰੇਗੀ ਅਤੇ ਤਦ ਸਿਰਫ਼ ਨਿਰੀਖਣ 'ਤੇ ਫ਼ੈਸਲਾ ਲਿਆ ਜਾ ਸਕਦਾ ਹੈ | ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਦਾ ਅਧਿਐਨ ਕਰਨਗੇ ਅਤੇ ਕਾਨੂੰਨ ਵਿਭਾਗ ਅਤੇ ਕਾਨੂੰਨੀ ਮਾਹਿਰਾਂ ਨਾਲ ਗੱਲ ਕਰਨਗੇ |
ਬਾਲੀਵੁੱਡ ਹਸਤੀਆਂ ਵਲੋਂ ਸਵਾਗਤ
ਮੁੰਬਈ-ਬਾਲੀਵੁੱਡ ਦੀਆਂ ਹਸਤੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਦੇਸ਼ ਭਰ 'ਚ 'ਪਦਮਾਵਤ' ਨੂੰ ਰਿਲੀਜ਼ ਕਰਨ ਦੀ ਆਗਿਆ ਦਿੱਤੇ ਜਾਣ ਦੇ ਬਾਅਦ ਭਾਰਤੀ ਨਿਆਂਪਾਲਿਕਾ 'ਚ ਉਨ੍ਹਾਂ ਦਾ ਭਰੋਸਾ ਮੁੜ ਬਹਾਲ ਹੋਇਆ ਹੈ | ਅਦਾਕਾਰ ਆਯੂਸ਼ਮਾਨ ਖੁਰਾਨਾ, ਰਾਹੁਲ ਦੇਵ ਅਤੇ ਪ੍ਰਕਾਸ਼ ਰਾਜ, ਨਿਰਦੇਸ਼ਕ ਮਧੁਰ ਭੰਡਾਰਕਰ ਅਤੇ ਲੇਖਕ ਚੇਤਨ ਭਗਤ ਨੇ ਸੋਸ਼ਲ ਮੀਡੀਆ 'ਤੇ ਅਦਾਲਤ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਕਰਨਬੀਰ ਸਿੰਘ ਸਣੇ 18 ਬੱਚਿਆਂ ਨੂੰ ਬਹਾਦਰੀ ਪੁਰਸਕਾਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਬਹਾਦਰੀ ਅਤੇ ਵਿਲੱਖਣ ਹਿੰਮਤ ਦਿਖਾਉਣ ਤੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਹੋਰਨਾਂ ਦੀ ਜਾਨ ਬਚਾਉਣ ਵਾਲੇ 18 ਬੱਚਿਆਂ ਨੂੰ ਇਸ ਸਾਲ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਕੌਮੀ ਬਹਾਦਰੀ ਪੁਰਸਕਾਰ-2017 ਲਈ ਪੰਜਾਬ ਦੇ ...

ਪੂਰੀ ਖ਼ਬਰ »

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਵਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ

• ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਬਾਅਦ • ਬ੍ਰਹਮ ਮਹਿੰਦਰਾ ਨੂੰ ਬਿਜਲੀ ਅਤੇ ਤਿ੍ਪਤ ਰਾਜਿੰਦਰ ਬਾਜਵਾ ਨੂੰ ਸਿੰਚਾਈ ਮਹਿਕਮਾ ਮਿਲਣ ਦੇ ਕਿਆਸ ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਹਰਿਆਣਾ 'ਚ ਉੱਘੀ ਗਾਇਕਾ ਦੀ ਹੱਤਿਆ

ਕੁਰੂਕਸ਼ੇਤਰ/ਰੋਹਤਕ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਪਿਛਲੇ 4 ਦਿਨ ਤੋਂ ਲਾਪਤਾ ਹਰਿਆਣਵੀ ਗਾਇਕਾ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਹੈ | ਕਲਾਕਾਰ ਦੀ ਲਾਸ਼ ਰੋਹਤਕ ਜ਼ਿਲ੍ਹੇ ਦੇ ਪਿੰਡ ਬਨਿਆਨੀ 'ਚ ਮਿਲੀ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਫ.ਐਸ.ਐਲ. ਦੀ ...

ਪੂਰੀ ਖ਼ਬਰ »

ਭਾਰਤ ਵਲੋਂ ਅਗਨੀ-5 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ, 18 ਜਨਵਰੀ (ਏਜੰਸੀ)-ਭਾਰਤ ਨੇ ਅੱਜ ਓਡੀਸ਼ਾ ਦੇ ਉਪ-ਤੱਟੀ ਖੇਤਰ 'ਚ ਸਥਿਤ ਪ੍ਰੀਖ਼ਣ ਕੇਂਦਰ ਤੋਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਅਗਨੀ-5 ਬੈਲਿਸਿਟਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ | ਇਹ ਅਗਨੀ ਸੀਰੀਜ਼ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਰਿਆਨ ਪਿੰਟੋ ਨੂੰ ਵਿਦੇਸ਼ ਜਾਣ ਦੀ ਇਜਾਜ਼ਤ

ਚੰਡੀਗੜ੍ਹ, 18 ਜਨਵਰੀ (ਪੀ. ਟੀ. ਆਈ.)-ਗੁਰੂਗ੍ਰਾਮ ਦੇ ਇਕ ਨਿੱਜੀ ਸਕੂਲ 'ਚ ਸੱਤ ਸਾਲ ਦੇ ਬੱਚੇ ਦੀ ਹੱਤਿਆ ਦੇ ਮਾਮਲੇ ਤੋਂ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਿਆਨ ਇੰਟਰਨੈਸ਼ਨਲ ਗਰੁੱਪ ਦੇ ਸੀ. ਈ. ਓ. ਰਿਆਨ ਪਿੰਟੂ ਨੂੰ ਵਿਦੇਸ਼ ...

ਪੂਰੀ ਖ਼ਬਰ »

ਸੀ. ਬੀ. ਆਈ. ਵਲੋਂ 32 ਥਾਵਾਂ 'ਤੇ ਛਾਪੇਮਾਰੀ

ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਸੀ. ਬੀ. ਆਈ. ਨੇ ਅੱਜ ਨੋਟਬੰਦੀ ਦੌਰਾਨ ਬੰਦ ਹੋਏ ਕਰੰਸੀ ਨੋਟਾਂ ਦੀ 40 ਲੱਖ ਰੁਪਏ ਦੀ ਕਰੰਸੀ ਗੈਰਕਾਨੂੰਨੀ ਢੰਗ ਨਾਲ ਬਦਲਣ ਦੇ ਮਾਮਲੇ 'ਚ ਪੁਣੇ ਆਧਾਰਿਤ ਮੁਸਲਿਮ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਦਫ਼ਤਰ ਅਤੇ 17 ਸ਼ਾਖਾਵਾਂ ਸਣੇ 32 ਥਾਵਾਂ ...

ਪੂਰੀ ਖ਼ਬਰ »

ਈ.ਡੀ. ਸਾਹਮਣੇ ਪੇਸ਼ ਹੋਏ ਕਾਰਤੀ ਚਿਦੰਬਰਮ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਨੇਤਾ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਆਈ.ਐਨ. ਹਵਾਲਾ ਰਾਸ਼ੀ ਮਾਮਲੇ 'ਚ ਅੱਜ ਇਨਫੋਰਸਮੈਂਟ ਡਾਇਰੈਕਟਰ (ਈ. ਡੀ.) ਸਾਹਮਣੇ ਪੇਸ਼ ਹੋਏ | ਈ.ਡੀ. ਦੁਆਰਾ ਕੀਰਤੀ ਨੂੰ ਸੰਮਨ ਭੇਜੇ ਗਏ ਸਨ ਜਿਸ ...

ਪੂਰੀ ਖ਼ਬਰ »

ਗੋਦ ਲਿਆ ਭਾਰਤੀ ਬਣਿਆ ਸਵਿਸ ਸੰਸਦ ਮੈਂਬਰ

ਨਵੀਂ ਦਿੱਲੀ, 18 ਜਨਵਰੀ (ਏਜੰਸੀ)- ਨਿਕਲਾਸ ਸੈਮੂਅਲ ਗੁੱਗਰ ਨੂੰ 40 ਸਾਲ ਪਹਿਲਾਂ ਇਕ ਹਸਪਤਾਲ 'ਚ ਜਨਮ ਦੇ ਕੇ ਤੁਰੰਤ ਤਿਆਗ ਦੇਣ ਵਾਲੀ ਉਸ ਦੀ ਮਾਂ ਅਨਸੂਆ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਸ ਦਾ ਬੱਚਾ ਕਦੇ ਸਵਿਟਜ਼ਰਲੈਂਡ 'ਚ ਸੰਸਦ ਮੈਂਬਰ ਵਜੋਂ ਚੁਣਿਆ ਜਾਣ ...

ਪੂਰੀ ਖ਼ਬਰ »

ਪਾਕਿ ਸੰਗਠਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਬ ਉਚ ਬਹਾਦਰੀ ਪੁਰਸਕਾਰ ਦੇਣ ਦੀ ਮੰਗ

ਲਾਹੌਰ, 18 ਜਨਵਰੀ (ਏਜੰਸੀ)-ਪਾਕਿਸਤਾਨ ਦੇ ਇਕ ਸੰਗਠਨ ਨੇ ਮੰਗ ਕੀਤੀ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦੇਸ਼ ਦਾ ਸਰਬ ਉੱਚ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਬੁੱਤ ਲਾਹੌਰ ਦੇ ਸ਼ਾਦਮਾਨ ਚੌਕ, ਜਿਥੇ 86 ਸਾਲ ਪਹਿਲਾਂ ...

ਪੂਰੀ ਖ਼ਬਰ »

ਅੱਤਵਾਦ ਫ਼ੰਡਿੰਗ ਮਾਮਲਾ

ਹਾਫਿਜ਼ ਸਈਦ ਤੇ ਸਲਾਹੂਦੀਨ ਸਮੇਤ 12 ਿਖ਼ਲਾਫ਼ ਚਲਾਨ ਪੇਸ਼

ਨਵੀਂ ਦਿੱਲੀ, 18 ਜਨਵਰੀ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਅੱਜ ਕਸ਼ਮੀਰ ਵਾਦੀ ਵਿਚ ਕਥਿਤ ਅੱਤਵਾਦੀ ਕਾਰਵਾਈਆਂ ਲਈ ਫੰਡ ਦੇਣ ਬਦਲੇ ਲਸ਼ਕਰੇ ਤਾਇਬਾ ਦੇ ਮੁੱਖੀ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹਦੀਨ ਦੇ ਮੁੱਖੀ ਸਲਾਹੂਦੀਨ ਸਮੇਤ 12 ਵਿਅਕਤੀਆਂ ...

ਪੂਰੀ ਖ਼ਬਰ »

ਭਾਰਤ-ਇਜ਼ਰਾਈਲ ਦਾ ਰਿਸ਼ਤਾ ਸਵਰਗ 'ਚ ਬਣਿਆ-ਨੇਤਨਯਾਹੂ

26/11 ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਮੁੰਬਈ, 18 ਜਨਵਰੀ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਭਾਰਤ ਯਾਤਰਾ ਦੇ ਚੌਥੇ ਦਿਨ ਵੀਰਵਾਰ ਨੂੰ ਸਭ ਤੋਂ ਪਹਿਲਾਂ ਇਥੋਂ ਦੇ ਪ੍ਰਮੁੱਖ ਉੱਦਮੀਆਂ ਨੂੰ ਮਿਲੇ | ਤਾਜ ਹੋਟਲ 'ਚ ...

ਪੂਰੀ ਖ਼ਬਰ »

ਹਰਿਆਣਾ ਦੇ ਫ਼ਤਿਹਾਬਾਦ 'ਚ 20 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ

ਫਤਿਹਾਬਾਦ, 18 ਜਨਵਰੀ (ਹਰਬੰਸ ਮੰਡੇਰ)-ਹਰਿਆਣਾ 'ਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਤੇ ਜਬਰ ਜਨਾਹ ਦੀਆਂ ਘਟਨਾਵਾਂ ਰੋਜ਼ਾਨਾ ਵਧਦੀਆਂ ਜਾ ਰਹੀਆਂ ਹਨ | ਜੀਂਦ, ਫ਼ਰੀਦਾਬਾਦ, ਪਾਣੀਪਤ, ਪਿੰਜੌਰ, ਹਿਸਾਰ ਤੋਂ ਬਾਅਦ ਹੁਣ ਫ਼ਤਿਹਾਬਾਦ ਜ਼ਿਲ੍ਹੇ 'ਚ ਵੀ ਇਕ ਲੜਕੀ ਨਾਲ ...

ਪੂਰੀ ਖ਼ਬਰ »

ਮੇਘਾਲਿਆ, ਤਿ੍ਪੁਰਾ ਅਤੇ ਨਾਗਾਲੈਂਡ 'ਚ ਚੋਣਾਂ ਫਰਵਰੀ ਵਿਚ

ਨਵੀਂ ਦਿੱਲੀ, 18 ਜਨਵਰੀ (ਉਪਮਾ ਡਾਗਾ ਪਾਰਥ)-ਚੋਣ ਕਮਿਸ਼ਨ ਨੇ ਉੱਤਰ-ਪੂਰਬੀ ਤਿੰਨ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਤਿ੍ਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਇਕੋ ਪੜਾਅ 'ਚ ਹੀ ਹੋਣਗੀਆਂ | ਤਿ੍ਪੁਰਾ 'ਚ 18 ਫਰਵਰੀ, ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 2016-17 ਦੌਰਾਨ 363 ਅੱਤਵਾਦੀ ਅਤੇ 71 ਨਾਗਰਿਕ ਮਾਰੇ ਗਏ-ਸਰਕਾਰ

ਸ੍ਰੀਨਗਰ, 18 ਜਨਵਰੀ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਪਿਛਲੇ 2 ਵਰਿ੍ਹਆਂ ਦੌਰਾਨ 363 ਅੱਤਵਾਦੀ ਅਤੇ 71 ਨਾਗਰਿਕ ਤਸ਼ੱਦਦ ਦੀ ਭੇਟ ਚੜ੍ਹੇ | ਇਸ ਦੀ ਜਾਣਕਾਰੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਿਧਾਨ ਸਭਾ 'ਚ ਦਿੱਤੀ | ਸਤ ਸ਼ਰਮਾ ਵਿਧਾਇਕ ਭਾਜਪਾ ਵਲੋਂ ਪੁੱਛੇ ਗਏ ਸਵਾਲ ...

ਪੂਰੀ ਖ਼ਬਰ »

ਜੰਮੂ 'ਚ 30 ਕਿੱਲੋ ਭੁੱਕੀ ਸਮੇਤ 2 ਪੰਜਾਬੀ ਨਸ਼ਾ ਤਸਕਰ ਕਾਬੂ

ਜੰਮੂ, 18 ਜਨਵਰੀ (ਏਜੰਸੀ)-ਪੰਜਾਬ ਨਾਲ ਸਬੰਧਿਤ 2 ਨਸ਼ਾ ਤਸਕਰਾਂ ਨੂੰ ਅੱਜ ਜੰਮੂ 'ਚ ਭੁੱਕੀ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਪੰਜਤੀਰਥੀ ਇਲਾਕੇ 'ਚ ਸਵੇਰੇ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇਕ ਯਾਤਰੀ ਵਾਹਨ ਨੰਬਰ ਜੇ.ਕੇ.02ਏ.ਬੀ. 1408 ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX